Granth 05 Likhat 063: 25 Poh 2012 Bikarmi Har Bhagat Dwar Jethuwal Sohang So jaap 111 din di Samapti samen Shabad Ucharia

੨੫ ਪੋਹ ੨੦੧੨ ਬਿਕ੍ਰਮੀ ਹਰਿ ਭਗਤ ਦਵਾਰ ਪਿੰਡ ਜੇਠੂਵਾਲ ਸੋਹੰ ਸੋ ਜਾਪ ਇਕ ਸੌ ਗਿਆਰਾਂ ਦਿਨ ਦੀ ਸਮਾਪਤੀ ਸਮੇਂ ਸ਼ਬਦ ਉਚਾਰਿਆ

ਅੰਮ੍ਰਿਤ ਵੇਲਾ ਪੰਝੀ ਪੋਹ, ਪੂਰਨ ਆਸ ਕਰਾਈਆ। ਅੰਮ੍ਰਿਤ ਆਤਮ ਬੀਜ ਸਾਚਾ ਬੋ, ਕਾਇਆ ਪਰਭਾਸ ਸਚ ਨਿਵਾਸ ਕਰਾਈਆ। ਜਗਤ ਮੈਲ ਪਾਪਾਂ ਧੋ, ਸਚ ਪਰਕਾਸ਼ ਕਰਾਈਆ। ਪੰਚਾਂ ਤੋੜੇ ਨਾਤਾ ਮੋਹ, ਪੰਚਾਂ ਜੋੜ ਜੁੜਾਈਆ। ਜਾਪ ਜਪਾਏ ਸੋਹੰ ਸੋ, ਨਾ ਹੋਏ ਵਿਛੋੜਾ ਮਾਤ ਕਦੇ ਜੁਦਾਈਆ। ਗੁਰਮੁਖ ਗੁਰਮੁਖ ਏਕਾ ਜੋਤੀ ਗਏ ਹੋ, ਏਕਾ ਦੂਜਾ ਭਉ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਗੋਦ ਰਿਹਾ ਉਠਾਈਆ। ਪੋਹ ਪੰਝੀ ਪੰਚ ਪਰਧਾਨਿਆ। ਕਾਇਆ ਮੰਦਰ ਆਪ ਬਣਾਇਆ ਸਾਹਿਬ ਮੰਜੀ, ਆਪੇ ਬੈਠੇ ਨੂਰੀ ਨੂਰ ਨੁਰਾਨਿਆ। ਜਾਣੇ ਧਾਰ ਧਾਰ ਬਵੰਜੀ, ਅੱਖਰ ਵੱਖਰ ਕਰ ਕਰ ਪਛਾਨਿਆ। ਕਲਜੁਗ ਵੇਖੇ ਖੇਲ ਸ਼ਤਰੰਜੀ, ਜਗਤ ਮਿਟੇ ਜੀਵ ਨਿਧਾਨਿਆ। ਕਿਸੇ ਹੱਥ ਨਾ ਆਏ ਅੰਧ ਅੰਧ ਅੰਧਘੋਰ ਵੰਞੀ, ਮਨਮੁਖ ਹੋਏ ਬੇਮੁਹਾਣਿਆ। ਗੁਰਮੁਖਾਂ ਲੇਖੇ ਲਾਏ ਦਿਵਸ ਦਿਵਸ ਪੰਝੀ, ਪੰਝੀ ਪੋਹ ਵਕਤ ਸੁਹਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਵਰ ਹਰਿ ਮਿਹਰਵਾਨਿਆ। ਬੀਸ ਪੰਜ ਪੰਜ ਬੀਸ ਪ੍ਰਭ ਸਾਚਾ ਰੰਗ ਰੰਗਾਈਆ। ਸ਼ਬਦ ਸੋਹੇ ਕਲ ਸਾਚੇ ਸੀਸ, ਸਾਚਾ ਸੰਗ ਨਿਭਾਈਆ। ਜਗਤ ਪੀਸਣ ਰਿਹਾ ਪੀਸ, ਮਨਮੁਖ ਦਏ ਦੁਹਾਈਆ। ਗੁਰਮੁਖਾਂ ਪੜ੍ਹਾਏ ਇਕ ਸ਼ਬਦ ਹਦੀਸ, ਜਗਤ ਵੱਖ ਕਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪ ਆਪਣਾ ਰੰਗ ਰੰਗਾਈਆ। ਰੰਗ ਵਟਾਇਆ ਰੂਪ ਰੇਖ, ਤਨ ਮਾਟੀ ਕੱਲ ਤਜ। ਜਨਮ ਵਟਾਇਆ ਵੇਖ ਭੇਖ, ਮਾਤ ਗੁਵਾਈ ਲੋਕ ਲੱਜ। ਭਰਮ ਭੁਲਾਇਆ ਔਲੀਆ ਪੀਰ ਸ਼ੇਖ਼, ਹਾਜ਼ੀ ਹੱਜ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖ ਸਾਚੇ ਸੰਤ ਦੁਲਾਰੇ ਕਰ ਪਿਆਰੇ ਅੰਮ੍ਰਿਤ ਪਿਆਏ ਆਤਮ ਰੱਜ। ਅੰਮ੍ਰਿਤ ਆਤਮ ਧਾਰ ਵਹਿੰਦੀ, ਚੋਆ ਚੰਦਨ ਮਸਤਕ ਟਿਕਾ। ਗੁਰਮੁਖ ਸਾਚੇ ਸਦਾ ਸਦ ਸਦ ਘਰ ਇਕ ਵਸਦੀ, ਨਾਮ ਜਪਾਇਆ ਭਗਤ ਵਖਾਇਆ ਨੀਕਨ ਨੀਕਾ। ਸੋਹੰ ਡੋਰੀ ਪਾਈ ਸਾਚੀ ਤੰਦੀ, ਸੋ ਗਵਾਏ ਭੇਵ ਜੀਅ ਕਾ। ਆਪ ਚੜ੍ਹਾਏ ਚੰਦ ਨੌਚੰਦੀ, ਰਸਨਾ ਰਸ ਗਵਾਇਆ ਫੀਕਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਬੰਧਾਏ ਇਕ ਪ੍ਰੀਤਾ। ਚਰਨ ਪ੍ਰੀਤੀ ਬੰਨ੍ਹੇ ਡੋਰ, ਡੋਰੀ ਆਪਣੇ ਹੱਥ ਰਖਾਈਆ। ਕਲਜੁਗ ਕਾਲਾ ਅੰਧ ਅੰਧਘੋਰ, ਤੋਰੀ ਮੋਰੀ ਜਗਤ ਭੁਲਾਈਆ। ਨਾਮ ਖ਼ਜ਼ਾਨਾ ਕਿਸੇ ਹੱਥ ਨਾ ਆਏ ਸਾਚੀ ਮੋਹਰ, ਸਾਚਾ ਸਿੱਕਾ ਨਾ ਕੋਈ ਵਖਾਈਆ। ਰਾਜਨ ਰਾਜ ਰਾਜਾਨਾਂ ਦਿਸੇ ਹੋਰ, ਸ਼ਾਹ ਸੁਲਤਾਨਾਂ ਮੁਖ ਭੁਵਾਈਆ। ਆਪੇ ਜਾਣੇ ਆਪਣੀ ਗੋਹਰ, ਦੋ ਜਹਾਨਾਂ ਰਚਨ ਰਚਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਰੇ ਖੇਲ ਆਪ ਰਘੁਰਾਈਆ। ਕਰੇ ਖੇਲ ਰਘੁਨਾਥ, ਜਗਤ ਪਸਾਰਿਆ। ਸ਼ਬਦ ਚੜ੍ਹਾਏ ਸਾਚੇ ਰਾਥ, ਭਗਤ ਅਧਾਰਿਆ। ਲੇਖਾ ਚੁੱਕੇ ਨੌਂ ਨੌਂ ਹਾਥ, ਲੇਖਾ ਲਿਖਣਹਾਰ ਆਪ ਅਖਵਾ ਰਿਹਾ। ਜੋਤੀ ਜੋਤ ਸਰੂਪ ਹਰਿ, ਏਕਾ ਸ਼ਬਦ ਬਣਾਏ ਸਗਲਾ ਸਾਥ, ਸੋਹੰ ਸਾਥੀ ਸੋ ਪਹਿਰੇਦਾਰ ਅਖਵਾ ਰਿਹਾ। ਸੋਹੰ ਸੋ ਸਤਿ ਪਰਬੀਨ, ਸੋ ਪੁਰਖ ਪੁਰਖ ਅਧੀਨ। ਹੰ ਅੰਗ ਅੰਗ ਧਾਰ ਗੰਗ ਅੰਮ੍ਰਿਤ ਠਾਂਡਾ ਸੀਨ। ਸੋ ਮਰਦੰਗ ਮਰਦੰਗ ਵੱਜੇ ਲੋਕ ਤੀਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲਿਖੇ ਸ਼ਾਹ ਸੁਲਤਾਨ ਰੂਸਾ ਚੀਨ। ਲੇਖਾ ਲਿਖੇ ਲਿਖਣਹਾਰ, ਸ੍ਰਿਸ਼ਟ ਸਬਾਈ ਭੇਖਿਆ। ਆਪੇ ਵੇਖੇ ਵੇਖਣਹਾਰ, ਜੋਤੀ ਜਾਮਾ ਧਾਰੇ ਭੇਸਿਆ। ਲੋਚਨ ਪੇਖੇ ਪੇਖਣਹਾਰ, ਦਰ ਦਰ ਘਰ ਘਰ ਧਾਰੀ ਕੇਸਿਆ। ਵੇਖ ਵੇਖ ਵੇਖ ਮੇਟਣਹਾਰ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਰਲੇ ਨੇਤਰ ਪੇਖਿਆ। ਨੇਤਰ ਪੇਖੇ ਨੈਣ ਮੂੰਧ, ਨਿਰਮਲ ਜੋਤ ਅਕਾਲ। ਅਕਾਲ ਮੂਰਤ ਸ਼ਬਦ ਤੂਰਤ, ਰੰਗ ਲਾਲ ਗੁਲਾਲ। ਲਾਲ ਗੁਲਾਲੀ ਸਾਚੀ ਸੂਰਤ, ਕੰਚਨ ਮਾਰੇ ਇਕ ਉਛਾਲ। ਕੰਚਨ ਆਸਾ ਹਰਿ ਹਰਿ ਪੂਰਤ, ਨੀਲਮ ਨੀਲਾ ਹਰਿ ਹਰਿ ਅਸਵਾਰ। ਨੀਲਾ ਅਸਵਾਰਾ ਜੋਤ ਅਧਾਰਾ ਸ਼ਬਦ ਜੈਕਾਰਾ ਚਿੱਟਾ ਅਸਵ ਚਿੱਟੀ ਧਾਰ। ਚਿੱਟੀ ਧਾਰਾ ਦਸਮ ਦਵਾਰਾ ਬਾਹਰ ਪਾਰ ਪੀਲ ਪਸਾਰ। ਪੀਲ ਪਸਾਰੀ ਖੇਲ ਨਿਆਰੀ, ਅਜਪਾ ਜਪ ਪ੍ਰਭ ਵੇਖ ਵਿਚਾਰੀ, ਤ੍ਰੈਕੁੱਟੀ ਛੁੱਟੀ ਪੰਚਮ ਯਾਰੀ, ਵੇਖ ਰੰਗ ਸੰਗ ਅਪਾਰ। ਸੂਹਾ ਰੰਗ ਰੰਗ ਸੰਗ ਕਾਲਾ ਵੇਸ ਦਰ ਦਰਵੇਸ਼ ਦਿਵਸ ਰੈਣ ਦੀਸੇ ਤੰਗ, ਜੋਤੀ ਜੋਤ ਸਰੂਪ ਹਰਿ, ਹਰਿ ਚਰਨ ਕਵਲ ਉਪਰ ਧਵਲ ਪੇਖ ਉਠ ਰਿਹਾ ਮਵਲ ਸਰਬ ਘਟ ਹਰਿ ਘਟ ਨਿਵਾਸ। ਘਟ ਨਿਵਾਸਾ ਰੱਖ ਰੱਖੇ ਲਜਿਆ। ਗੁਰਮੁਖਾਂ ਦੇ ਭਰਵਾਸਾ, ਸ਼ਬਦ ਸਿੰਘਾਸਣ ਆਪੇ ਸਜਿਆ। ਪਾਰਬ੍ਰਹਮ ਪੁਰਖ ਅਬਿਨਾਸ਼ਾ, ਸ਼ਬਦ ਤਾਲ ਏਕਾ ਵਜਿਆ। ਸੁਣੇ ਸੁਣਾਏ ਪ੍ਰਿਥਮੀ ਆਕਾਸ਼ਾ, ਲੋਆਂ ਪੁਰੀਆਂ ਹਾਜਨ ਹਜਿਆ। ਚਾਰ ਕੁੰਟ ਦਹਿ ਦਿਸ਼ ਕਰਾਏ ਦਾਸਾ, ਕੋਈ ਨਾ ਸਕੇ ਪੜਦਾ ਕੱਜਿਆ। ਲੱਖ ਚੁਰਾਸੀ ਕਰੇ ਅੰਤਮ ਨਾਸਾ, ਜੂਠਾ ਝੂਠਾ ਪਾਪ ਦਝਿਆ। ਹਰਿਜਨ ਜਨ ਹਰਿ ਮਿਲਿਆ ਮੇਲ ਸਰਬ ਗੁਣਤਾਸਾ, ਪੀ ਅੰਮ੍ਰਿਤ ਆਤਮ ਰੱਜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਲੇ ਅੰਤਮ ਰਖੇ ਲੱਜਿਆ। ਅੰਤਮ ਰਖੇ ਲੱਜ, ਜਗਤ ਭਗਤ ਪਰਵਾਨਿਆ। ਜਗਤ ਵਿਕਾਰਾ ਦੇਵੇ ਤਜ, ਮਿਲੇ ਮੇਲ ਸ਼ਬਦ ਨਿਧਾਨਿਆ। ਸ਼ਬਦ ਸਿੰਘਾਸਣ ਬਹਿਣਾ ਸੱਜ, ਗਾਏ ਗੁਣ ਗੁਣ ਨਿਧਾਨਿਆ। ਸਚ ਨਗਾਰਾ ਰਿਹਾ ਵੱਜ, ਨਾ ਸਕੇ ਕੋਈ ਪਛਾਨਿਆ। ਪੰਚਮ ਧਾਰੀ ਮਾਤ ਬੱਝ, ਰਾਜ ਰਾਜਾਨਾਂ ਕਰੇ ਹੈਰਾਨਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਰੇ ਖੇਲ ਮਾਤ ਮਹਾਨਿਆ। ਪੰਚਮ ਬੰਨ੍ਹੇ ਧਾਰ, ਪੰਚ ਪੰਚਾਇਨਾ। ਤਨ ਪਾਏ ਸ਼ਬਦ ਕਟਾਰ, ਨੇੜ ਨਾ ਆਏ ਤ੍ਰਿਸ਼ਨਾ ਡਾਇਨਾ। ਸੋਹੰ ਹੋਵੇ ਪਹਿਰੇਦਾਰ, ਸੋ ਚੁਕਾਏ ਲਹਿਣਾ ਦੇਣਾ। ਅੱਗੇ ਹੋ ਸੱਚੀ ਸਰਕਾਰ, ਤਨ ਪਹਿਨਾਏ ਸਾਚਾ ਗਹਿਣਾ। ਸੀਸ ਬੰਨ੍ਹ ਸੱਚੀ ਦਸਤਾਰ, ਲੋਕਮਾਤ ਚੁਕਾਏ ਲਹਿਣਾ ਦੇਣਾ। ਪੰਚਮ ਨਾਤਾ ਇਕ ਪਿਆਰ, ਇਕ ਹੁਕਮ ਸੁਣਾਏ ਭਾਣਾ ਸਹਿਣਾ। ਉਤਮ ਜ਼ਾਤੀ ਸਚ ਦਰਬਾਰ, ਗੁਣ ਅਵਗੁਣ ਕਿਸੇ ਮਾਤ ਨਾ ਕਹਿਣਾ। ਭਰੇ ਸ਼ਬਦ ਨਾਮ ਭੰਡਾਰ, ਝੂਠੇ ਵਹਿਣ ਜਗਤ ਨਾ ਵਹਿਣਾ। ਆਦਿ ਅੰਤ ਨਾ ਆਏ ਹਾਰ, ਦਰਸ ਦਿਖਾਏ ਦਰ ਦਵਾਰੇ ਸਾਚੇ ਨੈਣਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਜਗਤ ਬਣਾਏ ਪੰਚ ਪੰਚਾਇਣਾ। ਸੀਸ ਬੰਨ੍ਹ ਦਸਤਾਰ, ਗੁਰਮੁਖ ਸਮਝਾਇੰਦਾ। ਮਸਤਕ ਟਿੱਕਾ ਨਾਮ ਅਪਾਰ, ਪ੍ਰੇਮ ਝੋਲੀ ਕਾਇਆ ਪਾਇੰਦਾ। ਨਾਮ ਏਕਾ ਮੀਤ ਮੁਰਾਰ, ਸਾਚੀ ਗੋਲੀ ਸੇਵ ਕਮਾਇੰਦਾ। ਦਿਵਸ ਦਿਹਾੜਾ ਆਪ ਵਿਚਾਰ, ਪੰਝੀ ਪੋਹ ਖ਼ੁਸ਼ੀ ਮਨਾਇੰਦਾ। ਗੁਰਸਿਖ ਗੁਰਸਿਖ ਗੁਰਸਿਖ ਸਾਚਾ ਲਾੜਾ ਕਰ ਤਿਆਰ, ਸ਼ਬਦ ਘੋੜੀ ਆਪ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚ ਵਿਹਾਰਾ ਅਪਰ ਅਪਾਰਾ ਆਪੇ ਆਪ ਕਰਾਇੰਦਾ। ਕਰੇ ਵਿਹਾਰ ਜਗਤ ਰੀਤ, ਸ਼ਾਹ ਸੁਲਤਾਨ ਸਾਰ ਨਾ ਪਾਈਆ। ਏਕਾ ਏਕ ਰਹੇ ਸਦਾ ਅਤੀਤ, ਜੂਠ ਝੂਠ ਦਿਸ ਨਾ ਆਈਆ। ਸਦੀ ਬੀਸਵੀਂ ਰਹੀ ਬੀਤ, ਲੇਖਾ ਮੁਹਮੰਦ ਰਿਹਾ ਲਿਖਾਈਆ। ਹਰਿ ਜਨ ਸਾਚੇ ਰੱਖਣਾ ਚੀਤ, ਪ੍ਰਭ ਸਾਚੀ ਬਣਤ ਬਣਾਈਆ। ਨਾਤਾ ਬਖ਼ਸ਼ੇ ਚਰਨ ਪ੍ਰੀਤ, ਨੇੜੇ ਦੂਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਦਵਾਰ ਮੰਦਰ ਮਸੀਤ ਗੁਰ ਚਰਨ ਸਰਨ ਇਕ ਵਖਾਈਆ। ਪੰਝੀ ਪੋਹ ਜਾਪ ਜਪਾਏ ਸਵਾ ਪਹਿਰ। ਜਗਤ ਤ੍ਰਿਸ਼ਨਾ ਹਉਮੇ ਤੀਨੋ ਤਾਪ ਗਵਾਏ, ਆਪ ਤਰਾਏ ਕਰ ਕਰ ਆਪਣੀ ਮਿਹਰ। ਪੁੰਨ ਪਾਪ ਨਾ ਕੋਈ ਜਣਾਏ, ਸੁੰਨ ਅਗੰਮੋ ਪਾਰ ਕਰਾਏ, ਦਸਮ ਦਵਾਰੀ ਬੂਝ ਬੁਝਾਏ, ਜੋਤੀ ਸ਼ਬਦੀ ਵਡ ਪਰਤਾਪ। ਗੁਣ ਅਵਗੁਣ ਕੋਈ ਸੁਣਨ ਨਾ ਪਾਏ, ਗੁਰਮੁਖ ਸਾਚੇ ਸੰਤ ਸੁਹੇਲੇ ਚੁਣ ਆਪ ਆਪਣੀ ਸਰਨ ਲਗਾਏ, ਆਪੇ ਹੋਏ ਮਾਈ ਬਾਪ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਮੇਟ ਮਿਟਾਏ ਜਗਤ ਭਗਤ ਸੰਤਾਪ। ਸਵਾ ਪਹਿਰ ਰਸਨਾ ਗੁਣ ਨੇਤਰ ਦਰਸ਼ਨ ਲੋਏ। ਸ਼ਬਦ ਪੁਕਾਰ ਰਿਹਾ ਸੁਣ, ਵੇਖੇ ਸੁਣੇ ਨਾ ਕੋਏ। ਨਾਦ ਅਨਾਦੀ ਵੱਜੇ ਧੁਨ ਨਾ ਹੱਸੇ ਨਾ ਕਦੇ ਰੋਏ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪੇ ਬੈਠਾ ਲਾਏ ਸਮਾਧੀ ਸੁਨ ਆਪੇ ਬੋਲੇ ਪਰਗਟ ਹੋਏ। ਪਰਗਟ ਹੋਏ ਅੰਤ ਕਲ, ਕਾਲੀ ਰੇਖ ਮਿਟਾਈਆ। ਕਰੇ ਕਰਾਏ ਵਲ ਛਲ, ਭੇਖੀ ਭੇਖ ਸਾਰ ਨਾ ਪਾਈਆ। ਵੇਖ ਵਖਾਣੇ ਜਲ ਥਲ, ਲਿਖਿਆ ਲੇਖ ਨਾ ਸਕੇ ਕੋਈ ਲੁਕਾਈਆ। ਗੁਰਮੁਖ ਸਾਚੇ ਸਦਾ ਜਾਏ ਬਲ ਬਲ, ਵਡ ਵਡੀ ਵਡਿਆਈਆ। ਸਚ ਦਵਾਰਾ ਲੈਣਾ ਮਲ, ਪੰਝੀ ਹੋਏ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਬਣਤ ਰਿਹਾ ਬਣਾਈਆ। ਲੱਖ ਬਤਾਲੀ ਮੇਟੇ ਹਰਸ, ਜਨਮੇ ਜਨਮ ਭਰਮਿਆ। ਪੁਰਖ ਅਬਿਨਾਸ਼ੀ ਕੀਨਾ ਤਰਸ, ਕਲਜੁਗ ਅੰਤਮ ਬੇੜਾ ਬੰਨ੍ਹਿਆ। ਅੰਮ੍ਰਿਤ ਮੇਘ ਦੇਵੇ ਬਰਸ, ਭਾਗ ਲਗਾਏ ਕਾਇਆ ਛੱਪਰ ਛੰਨਿਆ। ਪੰਝੀ ਪੋਹ ਕਮਾਏ ਤਰਸ, ਭਰਮੀ ਭਾਂਡਾ ਦਰ ਘਰ ਭੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਨਾਮ ਧਨ ਵਡ ਧਨ ਧਨਿਆ। ਨਾਮ ਖ਼ਜਾਨਾ ਉਚ ਦਰ। ਗੁਰਮੁਖ ਸੁਗੰਧੀ ਸਚ ਘਰ। ਦਿਵਸ ਸਤ ਗਾਇਆ ਬੱਤੀ ਦੰਦੀ, ਮਿਲੇ ਮੇਲ ਸੱਚਾ ਵਰ। ਜਗਤ ਤ੍ਰਿਸਨਾ ਕੱਢੇ ਗੰਦੀ, ਆਪਣਾ ਕੀਤਾ ਲੈਣ ਭਰ। ਭਗਤ ਸੁਹੇਲਾ ਸਦਾ ਬਖ਼ਸ਼ੰਦੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਨੁਹਾਏ ਅੰਮ੍ਰਿਤ ਆਤਮ ਸਾਚੇ ਸਰ। ਸਾਚੇ ਸਰ ਆਪ ਨੁਹਾਏ, ਦੁਰਮਤ ਮੈਲ ਗਵਾਇੰਦਾ। ਇਕ ਖੁਲ੍ਹਾਏ ਜਗਤ ਦਰ, ਭਗਤਾਂ ਪਕੜ ਉਠਾਇੰਦਾ। ਨਾਮ ਭੰਡਾਰਾ ਦੇਵੇ ਭਰ, ਸਾਚੀ ਵੰਡ ਆਪ ਵੰਡਾਇੰਦਾ। ਸਚ ਦਸਤਾਰਾ ਸੀਸ ਧਰ, ਗੁਰਮੁਖ ਵਰਭੰਡੀ ਆਪ ਵਡਿਆਇੰਦਾ। ਛੱਬੀ ਪੋਹ ਭੇਟ ਕਰ, ਆਪ ਆਪਣਾ ਕਰਮ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਪੰਚਮ ਪੰਚਮ ਕਰ ਪਰਧਾਨ, ਖੇਵਟ ਖੇਟ ਆਪ ਅਖਵਾਇੰਦਾ। ਪੰਚ ਦਸਤਾਰ ਦੇਵੇ ਬੰਨ੍ਹ, ਸੀਸ ਰਖਾਏ ਤੋੜਾ। ਸ਼ਬਦ ਰਾਗ ਸੁਣਾਏ ਕੰਨ, ਦਰਸ ਦਿਖਾਏ ਚਿੱਟਾ ਘੋੜਾ। ਗੁਰਮੁਖ ਆਤਮ ਜਾਏ ਮੰਨ, ਧੁਰ ਦਰਗਾਹੀ ਆਇਆ ਦੌੜਾ। ਸਤਿਜੁਗ ਸਾਚਾ ਚੜ੍ਹਿਆ ਚੰਨ, ਵੇਖੇ ਖੇਲ ਬ੍ਰਹਿਮਣ ਗੌੜਾ। ਆਪੇ ਬੇੜਾ ਰਿਹਾ ਬੰਨ੍ਹ, ਸਾਢੇ ਤਿੰਨ ਹੱਥ ਰਖਾਏ ਲੰਮਾ ਚੌੜਾ। ਇਕ ਵਖਾਏ ਸੱਚਾ ਧਾਮ ਨਾ ਛੱਪਰੀ ਨਾ ਕੋਈ ਛੰਨ, ਸੋਹੰ ਲਗਾਇਆ ਸਾਚਾ ਪੌੜਾ। ਲੱਗਾ ਭਾਗ ਕਾਇਆ ਤਨ, ਸੋ ਪੁਰਖ ਨਿਰੰਜਣ ਆਇਆ ਦੌੜਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਵੇਲੇ ਅੰਤਮ ਦਰ ਦਵਾਰੇ ਆਇਆ ਬਹੁੜਾ। ਛੱਬੀ ਪੋਹ ਬੰਨ੍ਹ ਦਸਤਾਰ, ਪੰਚਾਂ ਦਏ ਵਧਾਈਆ। ਸਵਾ ਪਹਿਰ ਲੇਖ ਲਿਖਾਰ, ਸਾਚੀ ਧਾਰਾ ਇਕ ਰਖਾਈਆ। ਲਿਖੇ ਲੇਖ ਅਪਰ ਅਪਾਰ, ਪੂਰਬ ਲਹਿਣਾ ਝੋਲੀ ਪਾਈਆ। ਸੋਲਾਂ ਕਰੇ ਤਨ ਸ਼ਿੰਗਾਰ, ਜਗਤ ਗਹਿਣਾ ਦੂਰ ਕਰਾਈਆ। ਗੁਰਮੁਖਾਂ ਬਲ ਬਲ ਜਾਏ ਸਦ ਸਦ ਵਾਰ, ਦਰਸ਼ਨ ਨੈਣਾਂ ਆਪ ਕਰਾਈਆ। ਵਲ ਛਲ ਛਲ ਵਲ ਵਿਚ ਸੰਸਾਰ, ਭੈਣਾਂ ਭਈਆ ਜਗਤ ਭੁਲਾਈਆ। ਗੁਰਮੁਖਾਂ ਬਹਿਣਾ ਸਚ ਸੱਚੇ ਦਰਬਾਰ, ਚਿਤਰ ਗੁਪਤ ਨਾ ਲੇਖ ਲਿਖਾਈਆ। ਰਾਜਾ ਧਰਮ ਹੋਏ ਖੁਆਰ, ਦਿਵਸ ਰੈਣ ਰਿਹਾ ਕੁਰਲਾਈਆ। ਗੁਰਮੁਖਾਂ ਦੂਰੋਂ ਕਰੇ ਨਿਮਸਕਾਰ, ਦੋਏ ਜੋੜ ਸੀਸ ਝੁਕਾਈਆ। ਨਿਹਕਲੰਕ ਤੇਰੀ ਸਿਕਦਾਰ, ਪੁਰੀਆਂ ਲੋਆਂ ਰਹੀ ਡਰਾਈਆ। ਸੋਹੰ ਕਰੇ ਖ਼ਬਰਦਾਰ, ਸੋ ਸੁਤਿਆਂ ਰਿਹਾ ਜਗਾਈਆ। ਨੇੜ ਨਾ ਆਏ ਚੋਰ ਯਾਰ, ਪੰਜਾਂ ਕੁੱਤਿਆਂ ਰਿਹਾ ਦੁਰਕਾਈਆ। ਨਾਤਾ ਬਖ਼ਸ਼ੇ ਚਰਨ ਪਿਆਰ, ਅਧਭੁਤਿਆ ਦਇਆ ਕਮਾਈਆ। ਸ਼ਬਦ ਜੋਤੀ ਮੇਲ ਅਪਾਰ, ਪ੍ਰਭ ਟੁੱਟੀਆਂ ਗੰਢ ਵਖਾਈਆ। ਜੋਤੀ ਜਾਮਾ ਭੇਖ ਨਿਆਰ, ਪਰਗਟ ਹੋਏ ਵਿਚ ਸੰਸਾਰ, ਮੰਦਰ ਕੁਟੀਆ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੁਖਮਨ ਈੜਾ ਪਿੰਗਲ ਤ੍ਰੈਕੁਟੀ ਗੁਰਮੁਖ ਸਾਚੇ ਪਾਰ ਕਰਾਈਆ। ਏਕਾ ਤੀਰ ਰਸਨ ਕਮਾਨੋ ਛੁਟਿਆ, ਬਜਰ ਕਪਾਟੀ ਪਾਰ ਕਰਾਈਆ। ਅੰਮ੍ਰਿਤ ਸੋਮਾ ਆਤਮ ਫੁੱਟਿਆ, ਵਹਿੰਦੀ ਧਾਰ ਇਕ ਵਖਾਈਆ। ਦੇਵੇ ਦਰਸ ਵਿਚੋਂ ਕੋਟਨ ਕੋਟਿਆ, ਗਰੀਬ ਨਿਮਾਣੇ ਗਲੇ ਲਗਾਈਆ। ਗਰੀਬ ਨਿਮਾਣਿਆਂ ਆਵਣ ਜਾਵਣ ਲੇਖਾ ਛੁੱਟਿਆ, ਸ਼ਬਦ ਸਰੂਪੀ ਜਿਸ ਜਨ ਆਪਣਾ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਿਹਰਵਾਨ ਮਿਹਰਵਾਨ ਮਿਹਰਵਾਨ ਆਤਮ ਦਰਸ ਦਿਖਾਈਆ। ਜਪ ਤਪ ਹਠ ਨਾ ਕੋਇ ਕਰਾਇਆ। ਨਾ ਕੋਈ ਵਖਾਏ ਸ਼ਿਵਦਵਾਲਾ ਮੱਠ, ਤੀਰਥ ਤੱਟ ਨਾ ਕੋਇ ਸੁਣਾਇਆ। ਗੁਰਮੁਖ ਸਾਚੇ ਸੰਤ ਸੁਹੇਲੇ ਸ਼ਬਦ ਸਰੂਪੀ ਕਰ ਇਕੱਠ, ਕਾਇਆ ਮੱਠ ਇਕ ਵਖਾਇਆ। ਚਰਨ ਦਵਾਰੇ ਆਏ ਨੱਠ, ਪੰਝੀ ਪੋਹ ਹੁਕਮ ਸੁਣਾਇਆ। ਲੱਖ ਚੁਰਾਸੀ ਪੈਣੀ ਭੱਠ, ਸੋਹੰ ਸੋ ਸਾਚਾ ਤੇਜ ਵਧਾਇਆ। ਪੰਚਾਂ ਕਰੇ ਕਰਾਏ ਪ੍ਰਭ ਸਤਿਜੁਗ ਚੱਠ, ਸ਼ਬਦ ਸਰੂਪੀ ਤੇਲ ਚੜ੍ਹਾਇਆ। ਕਲਜੁਗ ਤਾਪ ਚੜ੍ਹਿਆ ਮੱਠ, ਸਤਿਜੁਗ ਸਾਚਾ ਖ਼ੁਸ਼ੀ ਮਨਾਇਆ। ਪ੍ਰਭ ਅਬਿਨਾਸ਼ੀ ਵੇਖੇ ਦੋਹੰ ਹੱਠ, ਸ਼ਬਦ ਸਿੰਘਾਸਣ ਡੇਰਾ ਲਾਇਆ। ਪੁਰੀਆਂ ਲੋਆਂ ਗੇੜੇ ਉਲਟੀ ਲੱਠ, ਅਬਿਨਾਸ਼ ਅਬਿਨਾਸ਼ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਸਮਰਥ, ਡੋਰ ਆਪਣੇ ਹੱਥ ਰਖਾਇਆ। ਕਲਜੁਗ ਤੇਰੀ ਘਾਲ, ਪ੍ਰਭ ਸਾਚੇ ਲੇਖੇ ਲਾਈਆ। ਚਾਰੋਂ ਕੁੰਟਾਂ ਵਜਾਏ ਸੱਚਾ ਤਾਲ, ਜੂਠ ਝੂਠ ਮਾਤ ਪਰਨਾਈਆ। ਨਾ ਕੋਈ ਦੀਸੇ ਪਾਤਸ਼ਾਹ ਕੰਗਾਲ, ਏਕਾ ਰਾਹ ਰਿਹਾ ਚਲਾਈਆ। ਗੁਰਮੁਖ ਵਿਰਲਾ ਇਕ ਅਨਮੁਲੜਾ ਲਾਲ, ਪ੍ਰਭ ਸਾਚਾ ਰਿਹਾ ਬਣਾਈਆ। ਫ਼ਲ ਲਗਾਏ ਕਾਇਆ ਡਾਲ੍ਹ, ਪੰਝੀ ਪੋਹ ਰੁੱਤ ਸੁਹਾਈਆ। ਪੰਜਾਂ ਨਾਤਾ ਤੁਟੇ ਜਗਤ ਜੰਜ਼ਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰਿਹਾ ਬਣਤ ਬਣਾਈਆ। ਕਲਜੁਗ ਤੇਰੀ ਘਾਲ, ਨੌਂ ਦਵਾਰਿਆ। ਮਨਮੁਖ ਭੁੱਲੇ ਜੀਵ ਗਵਾਰ, ਨਾ ਕੋਈ ਪਾਵੇ ਸਾਰਿਆ। ਚਾਰੋਂ ਕੁੰਟ ਹਾਹਾਕਾਰ, ਲੱਖ ਚੁਰਾਸੀ ਭਰਮ ਭੁਲਾ ਰਿਹਾ। ਹਰਿਜਨ ਸਾਚੇ ਫੜ ਫੜ ਬਾਹੋਂ ਰਿਹਾ ਤਾਰ, ਪੁਰਖ ਨਿਰੰਜਣ ਸੇਵ ਕਮਾ ਰਿਹਾ। ਆਪ ਉਠਾਏ ਸਿਰ ਆਪਣੇ ਭਾਰ, ਹੌਲੇ ਭਾਰ ਮਾਤ ਰਖਾ ਰਿਹਾ। ਚਲੇ ਮਾਤ ਅਵੱਲੜੀ ਚਾਲ, ਸ਼ਬਦ ਸਰੂਪੀ ਸਾਚੀ ਨਾਰ, ਜੋਤੀ ਜਾਮਾ ਭੇਖ ਵਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਨਾਤਾ ਪੁਰਖ ਬਿਧਾਤਾ, ਆਤਮ ਜੋਤੀ ਬ੍ਰਹਮ ਗਿਆਤਾ, ਧੁਰ ਦਰਗਾਹੀ ਏਕਾ ਏਕ ਕਰਾ ਰਿਹਾ। ਚਰਨੀ ਨਾਤਾ ਜੋੜ ਧਰਮ ਕਮਾਇਆ। ਵੇਲੇ ਅੰਤਮ ਗਿਆ ਬਹੁੜ, ਨਿਹਕਲੰਕਾ ਭੇਖ ਵਟਾਇਆ। ਆਪੇ ਹੋਏ ਬ੍ਰਹਿਮਣ ਗੌੜ, ਮਾਤ ਪਿਤ ਨਾ ਕਿਸੇ ਜਾਇਆ। ਨਗਰ ਵੇਖਿਆ ਲੰਮਾ ਚੌੜ, ਸੰਬਲ ਵਾਸਾ ਹਰਿ ਰਖਾਇਆ। ਚਿੱਟਾ ਅਸਵ ਚੁੱਕੇ ਪੌੜ, ਸਾਚਾ ਰਾਹ ਰਿਹਾ ਤਕਾਇਆ। ਲੱਖ ਚੁਰਾਸੀ ਵੇਖੇ ਮਿੱਠਾ ਕੌੜ, ਚਾਰੇ ਕੁੰਟ ਘੇਰਾ ਪਾਇਆ। ਬ੍ਰਹਮਾ ਵੇਤਾ ਰਿਹਾ ਦੌੜ, ਸ਼ਿਵ ਸ਼ੰਕਰ ਫਿਰੇ ਹਲਕਾਇਆ। ਕਰੋੜ ਤੇਤੀਸਾ ਹੋਇਆ ਕੌੜ, ਸੁਰਪਤ ਰਾਜਾ ਧੀਰ ਗਵਾਇਆ। ਗੁਰਮੁਖਾਂ ਅੰਤਰ ਆਤਮ ਲੱਗੀ ਔੜ, ਪੁਰਖ ਅਬਿਨਾਸ਼ੀ ਸੰਬਲ ਨਗਰੀ ਕਰ ਵੇਸ ਗੁਰ ਗੁਰ ਦਸਮੇਸ ਅੰਮ੍ਰਿਤ ਧਾਰ ਮਾਤ ਅਪਾਰ ਏਕਾ ਵਾਰ ਉਨੀਂ ਅੱਸੂ ਆਪ ਵਹਾਇਆ। ਉਨੀਂ ਅੱਸੂ ਰਚਨ ਰਚਾਈ, ਪ੍ਰਭ ਸਾਚੇ ਖ਼ੁਸ਼ੀ ਮਨਾਈਆ। ਸੁਰਪਤ ਰਾਜਾ ਇੰਦ ਦਰ ਆਇਆ ਚਾਈਂ ਚਾਈਂ, ਨਿਹਕਲੰਕ ਕਲ ਏਕਾ ਅੰਕ ਦੂਸਰ ਕੋਈ ਦੀਸੇ ਨਾਹੀ, ਆਪ ਉਠਾਏ ਰਾਓ ਰੰਕ ਸ਼ਾਹ ਸੁਲਤਾਨਾ, ਹਰਿ ਮਿਹਰਵਾਨਾ ਏਕਾ ਦੇਵੇ ਨਾਮ ਨਿਧਾਨਾ, ਸੋਹੰ ਸੋ ਜਾਪ ਜਪਾਇਆ, ਜੋਤੀ ਜੋਤ ਸਰੂਪ ਹਰਿ, ਸੰਬਲ ਨਗਰੀ ਡੇਰਾ ਲਾਇਆ। ਸੰਬਲ ਦੇਸ ਰੁੱਤ ਸੁਹੰਜਣੀ, ਜੋਤੀ ਜਾਮਾ ਹਰਿ ਜੀ ਪਾਇਆ। ਗੁਰਮੁਖ ਚਰਨ ਧੂੜ ਕਰਾਏ ਸਾਚਾ ਮਜਨੀ, ਲੱਖ ਚੁਰਾਸੀ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚੇ ਸੰਤ ਜਨਾਂ ਦੇਵੇ ਨਾਮ ਧਨਾ, ਸੋਹੰ ਸੋ ਆਤਮ ਅੰਧ ਦੂਸਰ ਕਿਸੇ ਹੱਥ ਨਾ ਆਇਆ। ਸੋਹੰ ਸੋ ਤੇਰੀ ਵਡਿਆਈਆ। ਪ੍ਰਭ ਅਬਿਨਾਸ਼ੀ ਅੰਮ੍ਰਿਤ ਆਤਮ ਰਿਹਾ ਚੋ, ਦਸਮ ਦਵਾਰੇ ਜੋਤ ਜਗਾਈਆ। ਲੋਆਂ ਪੁਰੀਆਂ ਕਰੇ ਕਰਾਏ ਸੋਈ ਰਿਹਾ ਹੋ, ਲੋਕਮਾਤੀ ਭੇਵ ਨਾ ਰਾਈਆ। ਜਨ ਭਗਤਾਂ ਦੁਰਮਤ ਮੈਲ ਰਿਹਾ ਧੋ, ਪੰਝੀ ਪੋਹ ਖ਼ੁਸ਼ੀ ਮਨਾਈਆ। ਨੌਂ ਦਵਾਰੇ ਬੇਮੁੱਖ ਖੁਆਰੇ ਦਸਵੇਂ ਪਰਗਟ ਹੋ, ਨਿਰਮਲ ਜੋਤੀ ਰਿਹਾ ਜਗਾਈਆ। ਝੂਠਾ ਨਾਤਾ ਤੋਟੇ ਜਗਤ ਮੋਹ, ਪ੍ਰਭ ਚਰਨ ਪ੍ਰੀਤੀ ਇਕ ਬੰਧਾਈਆ। ਮਾਇਆ ਮਮਤਾ ਤਨ ਨਾ ਸਕੇ ਪੋਹ, ਦੁਰਮਤ ਮੈਲ ਦਰ ਦੁਹਾਈਆ। ਲੱਖ ਚੁਰਾਸੀ ਰਹੀ ਰੋ, ਸਾਧਾਂ ਸੰਤਾਂ ਸਾਚੀ ਵਸਤ ਹੱਥ ਨਾ ਆਈਆ। ਲੇਖ ਲਿਖਾਏ ਛੱਬੀ ਪੋਹ, ਰਾਜ ਰਾਜਾਨਾਂ ਨੱਥ ਪੁਵਾਈਆ। ਆਤਮ ਸ਼ਕਤੀ ਸਭ ਦੀ ਲਏ ਖੋਹ, ਸੋਹੰ ਜੰਜ਼ੀਰੀ ਸਭ ਦੇ ਗਲ ਵਿਚ ਪਾਈਆ। ਆਪ ਆਪਣਾ ਬਣਾਏ ਢੋ, ਇਕ ਸਦ ਗਿਆਰਾਂ ਨੌਂ ਖੰਡ ਵਿਚਾਰਾ, ਸੱਤਾਂ ਦੀਪਾਂ ਧੀਰ ਗਵਾਈਆ। ਮਿਲਿਆ ਮੇਲ ਜਨ ਭਗਤਾਂ ਸਾਚਾ ਮੀਤ ਮੁਰਾਰਾ, ਪਰਗਟ ਹੋਇਆ ਹਰਿ ਕਰਤਾਰਾ, ਸੰਬਲ ਦੇਸ ਨਗਰ ਅਪਾਰਾ, ਦਿਨ ਦਿਹਾੜਾ ਲੱਗਾ ਅਖਾੜਾ, ਏਕਾ ਕਾਜ ਸਤਾਰਾਂ ਹਾੜਾ, ਭੇਵ ਰਹੇ ਨਾ ਰਾਈਆ। ਫੜ ਫੜ ਉਠਾਏ ਹੱਥੀਂ ਦਾਹੜਾ, ਪਰਗਟ ਹੋਇਆ ਜੋਤ ਸਰੂਪੀ ਹਰਿ ਹਰਿ ਵਡਾ ਸ਼ਾਹੋ ਭੂਪੀ ਲੱਖ ਚੁਰਾਸੀ ਤੇਰਾ ਲਾੜਾ, ਕਿਸੇ ਨਾ ਦਿਸੇ ਰੰਗ ਲਾਲ ਸ੍ਰਿਸ਼ਟ ਸਬਾਈ ਅੰਧ ਕੂਪੀ ਬਹੱਤਰ ਨਾੜੀ ਵੱਜੇ ਤਾੜਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਤੇਰਾ ਇਕ ਬਣਾਇਆ ਸਾਚਾ ਲਾੜਾ। ਗੁਰ ਸੰਗਤ ਸਚ ਫੁਲਵਾੜੀ ਏ। ਪ੍ਰਭ ਸਾਚੇ ਦੀ ਸਾਚੀ ਲਾੜੀ ਏ। ਜੋਤੀ ਜਗੇ ਨਾੜੀ ਨਾੜੀ ਏ। ਵਰਨ ਗੋਤੀ ਮਿਟੇ, ਦੁਰਮਤ ਮੈਲ ਰਿਹਾ ਸਾੜੀ ਏ। ਏਕਾ ਏਕ ਏਕਾ ਵਰ ਇਕ ਇਕਲੌਤੀ, ਜੋਤੀ ਜੋਤ ਸਰੂਪ ਹਰਿ, ਸਰਬ ਘਟਾਂ ਰਿਹਾ ਪਸਾਰੀ ਏ। ਸੰਤ ਸੁਹੇਲੇ ਉਠ ਉਠ ਜਾਗ, ਰੈਣ ਸੁਹੰਜਣੀ ਆਈ। ਗੁਰ ਪੂਰਾ ਧੋਵਣ ਆਇਆ ਦਾਗ਼, ਮਸਤਕ ਲੇਖਾ ਮਿਟੇ ਸ਼ਾਹੀ। ਲੱਗੇ ਭਾਗ ਕਾਇਆ ਮੰਦਰ ਆਤਮ ਜੋਤੀ ਜਗੇ ਚਿਰਾਗ, ਦੂਸਰ ਕਿਸੇ ਦਿਸੇ ਨਾਹੀ। ਆਪ ਆਪਣੇ ਹੱਥ ਪਕੜੇ ਵਾਗ, ਹੰਸ ਬਣਾਏ ਫੜ ਫੜ ਕਾਗ, ਚਾਰੋਂ ਕੁੰਟ ਰਿਹਾ ਉਡਾਈ। ਮਿਲਿਆ ਮੇਲ ਕੰਤ ਸੁਹਾਗ, ਗੁਰ ਸਤਿਗੁਰ ਸਾਚਾ ਗਿਆ ਜਾਗ, ਅੰਮ੍ਰਿਤ ਮੇਘ ਰਿਹਾ ਬਰਸਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਵਣ ਬਰਖਾ ਘਰ ਸਾਚੇ ਲਾਈ। ਸਾਵਣ ਰੁੱਤ ਸੁਹਾਈ, ਸਾਵਲ ਸੁੰਦਰਾ। ਘਰ ਸਾਚੇ ਹੋਏ ਕੁੜਮਾਈ, ਗਲ ਪਾਇਆ ਪੰਚਮ ਨਾਮ ਏਕਾ ਮੁੰਦਰਾ। ਨੌਂ ਦਵਾਰੇ ਹੋਈ ਜੁਦਾਈ, ਦਸਵੇਂ ਲਾਹਿਆ ਆਪੇ ਕੁੰਡੜਾ। ਵੱਜੀ ਧੁਨ ਵਧਾਈ, ਪਰਗਟ ਹੋਇਆ ਸੋਹੰ ਸ਼ਬਦ ਘਰ ਸਾਚੇ ਮੁੰਡੜਾ। ਗੁਰਮੁਖ ਸਾਚੇ ਸੰਤ ਸੁਹੇਲੇ ਵੇਖਣ ਆਈ ਜਗਤ ਲੋਕਾਈ, ਹਰਿ ਸਾਜਨ ਢੂੰਡ ਢੁੰਡਦੜਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਨਿਹਕਲੰਕ ਨਰਾਇਣ ਨਰ, ਸਰਬ ਜੀਆਂ ਆਪੇ ਬਖ਼ਸ਼ੰਦੜਾ। ਭਗਤ ਦਵਾਰਾ ਏਕ ਹੈ, ਹਰਿ ਭਗਵਾਨਿਆ। ਹਰਿ ਭੰਡਾਰਾ ਏਕ ਹੈ, ਆਪੇ ਕਰੇ ਖੰਨ ਖੰਨਿਆ। ਸ੍ਰਿਸ਼ਟ ਸਬਾਈ ਨੇਤਰ ਪੇਖ, ਹਰਿਜਨ ਸਾਚੇ ਬੇੜਾ ਬੰਨ੍ਹਿਆ। ਮਸਤਕ ਲੇਖਾ ਲਿਖੇ ਸਾਚੀ ਰੇਖ, ਸਾਚਾ ਰਾਗ ਸੁਣਾਏ ਕੰਨਿਆ। ਜੋਤੀ ਜਾਮਾ ਧਰਿਆ ਭੇਖ, ਨਾ ਕਿਸੇ ਵਸੇ ਛੱਪਰ ਛੰਨਿਆ। ਲੱਖ ਚੁਰਾਸੀ ਵੇਖ ਵਖਾਣੇ ਔਲੀਏ ਪੀਰ ਸ਼ੇਖ਼, ਹਰਿਜਨ ਵਿਰਲਾ ਲੋਕਮਾਤ ਜਨਣੀ ਜਨਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਬੇੜਾ ਆਪਣਾ ਆਪੇ ਬੰਨ੍ਹਿਆ। ਜੋਤੀ ਜਾਮਾ ਜਗਤ ਭੇਖ, ਸ੍ਰਿਸ਼ਟ ਸਬਾਈ ਹਲਕਾਈਆ। ਗੁਰਮੁਖ ਵਿਰਲੇ ਮਸਤਕ ਲੇਖ, ਸਾਚੀ ਮੇਖ ਆਪ ਲਗਾਈਆ। ਦਰ ਦਵਾਰਾ ਸਾਚਾ ਵੇਖ, ਸਾਚੀ ਰੰਗਣ ਰਿਹਾ ਰੰਗਾਈਆ। ਨੌਂ ਦਵਾਰੇ ਦਰ ਦਰ ਵੇਖ, ਦਸਵੇਂ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਪੰਚਮ ਕਰੇ ਸ਼ਬਦ ਕੁੜਮਾਈਆ। ਪੰਚਮ ਮਾਣ ਜਗ ਤਾਣ ਆਪ ਰਖਾਇਆ। ਸ਼ਬਦ ਫੜਿਆ ਤੀਰ ਕਮਾਨ, ਸੋਹੰ ਸਾਚੇ ਰਥ ਚੜ੍ਹਾਇਆ। ਪੁਰੀਆਂ ਲੋਆਂ ਇਕ ਬਿਬਾਣ, ਸਾਚਾ ਨਾਮ ਮਾਤ ਉਡਾਇਆ। ਦਿਵਸ ਰੈਣ ਮਾਰ ਧਿਆਨ, ਘਟ ਘਟ ਅੰਦਰ ਡੇਰਾ ਲਾਇਆ। ਆਪੇ ਚਤੁਰ ਸੁਘੜ ਸਿਆਨ, ਸਭ ਘਟ ਮੇਂ ਰਿਹਾ ਸਮਾਇਆ। ਆਪੇ ਗੁਣਵੰਤਾ ਹਰਿ ਗੁਣ ਨਿਧਾਨ, ਗੁਣਵੰਤੀ ਰਿਹਾ ਸਮਾਇਆ। ਕਰੇ ਖੇਲ ਵਾਲੀ ਦੋ ਜਹਾਨ, ਦੋ ਜਹਾਨਾਂ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਜਾਣੇ ਸੰਗ, ਜਨ ਭਗਤਾਂ ਸਾਚਾ ਸੰਗ ਨਿਭਾਇਆ। ਸਾਚਾ ਸੰਗ ਨਿਭਾਏ, ਸਾਰ ਸਮਾ ਲਿਆ। ਆਪ ਆਪਣੇ ਰੰਗ ਸਮਾਏ, ਅੰਗੀਕਾਰ ਆਪ ਅਖਵਾ ਲਿਆ। ਸ਼ਬਦ ਨਾਮ ਮਰਦੰਗ ਵਜਾਏ, ਸਾਚਾ ਰਾਗ ਇਕ ਸੁਣਾ ਲਿਆ। ਚਾਲ ਬਹੰਗਮ ਰਿਹਾ ਚਲਾਏ, ਫੜ ਫੜ ਬਾਹੋਂ ਮੇਲ ਮਿਲਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਸਮਾ ਲਿਆ। ਰੰਗ ਸਮਾਏ ਆਪ, ਅੰਕ ਸਹੇਲੀਆ। ਰੰਗ ਜਣਾਏ ਆਪ, ਡੰਕ ਨਵੇਲੀਆ। ਵਾਸੀ ਪੁਰੀ ਘਨਕ ਅਖਵਾਏ ਆਪ, ਦਵਾਰ ਬੰਕ ਇਕ ਸੁਹਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਵਡਿਆਏ ਜਿਉਂ ਭਗਤ ਜਨਕ, ਜੋਤੀ ਤਿਨਕਾ ਇਕ ਰਖਾ ਲਿਆ। ਆਤਮ ਜੋਤੀ ਸ਼ਬਦੀ ਧਾਰ, ਪਵਣ ਸਵਾਸੀ ਰਿਹਾ ਚਲਾਈਆ। ਪਵਣ ਸਵਾਸੀ ਖੇਲ ਅਪਾਰ, ਸਾਚੇ ਮੰਦਰ ਆਪ ਟਿਕਾਈਆ। ਸਾਚਾ ਮੰਦਰ ਨੌਂ ਦਵਾਰ, ਪ੍ਰਭ ਸਾਚੇ ਲਿਆ ਸਜਾਈਆ। ਸਾਚਾ ਕੀਆ ਤਨ ਸ਼ਿੰਗਾਰ, ਆਲਸ ਨਿੰਦਰਾ ਨਾਲ ਰਲਾਈਆ। ਸੁਰਤੀ ਸੁਰਤ ਹੋਏ ਖੁਆਰ, ਚੈਂਚਲ ਮਤ ਚਤੁਰਾਈਆ। ਚੇਤਨ ਰੂਪ ਸੱਚੀ ਸਰਕਾਰ, ਨਿਤ ਨਵਿਤ ਠਗੌਰੀ ਪਾਈਆ। ਆਪੇ ਕਰੇ ਜਗਤ ਵਿਹਾਰ, ਅਵਰੀ ਗਵਰੀ ਭੇਵ ਨਾ ਰਾਈਆ। ਭਗਤ ਵਿਚੋਲਾ ਸ਼ਬਦ ਉਡਾਰ, ਵੇਖ ਵਖਾਏ ਥਾਉਂ ਥਾਈਂਆ। ਨਾਤਾ ਤੁੱਟੇ ਪੰਚਮ ਯਾਰ, ਮੀਤ ਮੁਰਾਰਾ ਦਰਸ ਦਿਖਾਈਆ। ਦੇਵੇ ਦਰਸ ਅਗੰਮ ਅਪਾਰ, ਦਸਮ ਦਵਾਰਾ ਏਕੰਕਾਰਾ ਦੇਸ ਸੁਹਾਈਆ। ਏਕੰਕਾਰਾ ਦੇਸ ਅਪਾਰਾ, ਜੋਤ ਅਧਾਰਾ ਇਕ ਰਖਾਈਆ। ਜੋਤ ਅਧਾਰਾ ਨਰ ਨਿਰੰਕਾਰਾ, ਦੂਸਰ ਕੋਇ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਦਿਆਲ ਕਾਲ ਕਾਲ ਦਿਆਲ ਮਹਾਂਕਾਲ ਭੇਖ ਵਟਾਈਆ। ਦਿਆਲ ਕਾਲ ਅਕਾਲ ਕਲਜੁਗ ਕਾਲਿਆ। ਜਨ ਭਗਤਾਂ ਕਰੇ ਜਗਤ ਪ੍ਰਿਤਪਾਲ, ਦੇਵੇ ਨਾਮ ਸੱਚਾ ਦੁਸ਼ਾਲਿਆ। ਮਾਰੇ ਸ਼ਬਦ ਸੱਚੀ ਉਛਾਲ, ਫ਼ਲ ਲਗਾਏ ਕਾਇਆ ਡਾਲਿਆ। ਅੰਮ੍ਰਿਤ ਸੁਹਾਏ ਸੱਚਾ ਤਾਲ, ਦੀਪਕ ਜੋਤੀ ਜਗੇ ਜਵਾਲਿਆ। ਆਪੇ ਚਲੇ ਨਾਲ ਨਾਲ, ਗੁਰਮੁਖ ਘਾਲਨ ਸਾਚੀ ਘਾਲਿਆ। ਤੋੜ ਤੁੜਾਏ ਜਗਤ ਜੰਜ਼ਾਲ, ਭਾਗ ਲਗਾਏ ਕਾਇਆ ਸੱਚੀ ਧਰਮਸਾਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚਾ ਸਾਚੇ ਦਰ ਆਪੇ ਆਪ ਬਹਾਲਿਆ। ਦਰ ਘਰ ਸਾਚੇ ਬਹੇ, ਗੁਰਮੁਖ ਜਾਗਿਆ। ਗੁਰ ਚਰਨ ਪ੍ਰੀਤੀ ਏਕਾ ਲਾਏ, ਚਰਨ ਧੂੜ ਮਜਨ ਮਾਘਨ ਮਾਘਿਆ। ਨੌਂ ਦਵਾਰੇ ਦਿਸੇ ਭੈ, ਜਗਤ ਬੁਝੇ ਤ੍ਰਿਸ਼ਨਾ ਆਗਿਆ। ਲੇਖਾ ਚੁਕੇ ਤੀਨੋ ਤੈ, ਮੈਂ ਮੇਰਾ ਆਪੇ ਜਾਗਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲ ਮਿਲਾਵਾ ਕੰਤ ਸੁਹਾਗਿਆ। ਨਾਰ ਸੁਹਾਗੀ ਕੰਤ, ਸ਼ਬਦ ਹੰਢਾਇਆ। ਸ਼ਬਦ ਬਣਾਈ ਬਣਤ, ਜਗਤ ਉਪਾਇਆ। ਜਗਤ ਉਪਾਏ ਜੀਵ ਜੰਤ, ਪ੍ਰਭ ਰਸਨਾ ਰਸ ਚਲਾਇਆ। ਗੁਰਮੁਖ ਵਿਰਲਾ ਆਪ ਜਗਾਏ ਸੰਤ, ਸਾਚਾ ਮਾਰਗ ਇਕ ਵਖਾਇਆ। ਮਿਲੇ ਵਡਿਆਈ ਜੀਵ ਜੰਤ, ਸ਼ਬਦ ਤਾਜ ਸੀਸ ਰਖਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਗੋਦ ਉਠਾਇਆ। ਗੋਦ ਉਠਾਏ ਲਾਲ ਦੁਲਾਰੇ, ਗੁਰਮੁਖ ਸਾਚੇ ਸੁੱਤ। ਪਾਰਬ੍ਰਹਮ ਪ੍ਰਭ ਕਿਰਪਾ ਧਾਰੇ, ਮੇਲ ਮਿਲਾਏ ਪੁਰਖ ਅਬਿਨਾਸ਼ੀ ਅਚੁੱਤ। ਪ੍ਰੀਤ ਰਖਾਏ ਚਰਨ ਕਵਲਾਰੇ, ਆਪ ਸੁਹਾਏ ਕਲਜੁਗ ਰੁੱਤ। ਅੰਮ੍ਰਿਤ ਆਤਮ ਦੇਵੇ ਠੰਡੀ ਠਾਰੇ, ਸੁੱਕਾ ਹਰਿਆ ਕਰੇ ਕਾਇਆ ਬੁੱਤ। ਜਗੇ ਜੋਤ ਅਗੰਮ ਅਪਾਰੇ, ਪੰਜਾਂ ਚੋਰਾਂ ਕੱਢੇ ਕੁੱਟ। ਭਰਿਆ ਰਹੇ ਤਨ ਸ਼ਬਦ ਭੰਡਾਰੇ, ਸ਼ਬਦ ਭੰਡਾਰ ਰਹੇ ਅਤੁਟ। ਆਪ ਕਰਾਏ ਵਣਜ ਵਪਾਰੇ, ਜਗਤ ਚੋਗ ਨਾ ਜਾਏ ਨਿਖੁੱਟ। ਜਗੇ ਜੋਤ ਵਿਚ ਸੰਸਾਰੇ, ਮਨਮੁਖਾਂ ਜੜ੍ਹ ਰਿਹਾ ਪੁੱਟ। ਹਰਿਜਨ ਸਾਚੇ ਪਾਰ ਉਤਾਰੇ, ਸਾਚਾ ਲਾਹਾ ਲੈਣ ਲੁੱਟ। ਜੋਤ ਸਰੂਪੀ ਗਿਰਵਰ ਗਿਰਧਾਰੇ, ਵੇਖ ਉਠਾਏ ਕੋਟਨ ਕੋਟ। ਨਿਹਕਲੰਕ ਸ਼ਬਦ ਡੰਕੀ ਰਾਓ ਰੰਕੀ ਖੇਲ ਅਪਾਰੇ, ਜਗਤ ਨਾਤਾ ਗਿਆ ਛੁਟ। ਜਗਤ ਨਾਤਾ ਛੋੜ, ਭਗਤ ਵਡਿਆਈਆ। ਏਕਾ ਚੜ੍ਹਿਆ ਸਾਚੇ ਘੋੜ, ਧੁਰ ਦੀ ਬਾਣ ਇਕ ਰਖਾਈਆ। ਸ਼ਬਦੀ ਜੋਤੀ ਸਾਚਾ ਜੋੜ, ਜੋੜੀ ਸਾਚੀ ਮਾਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਭ ਘਟ ਮੇਂ ਰਿਹਾ ਸਮਾਈਆ। ਸਭ ਘਟ ਵਸਿਆ ਆਪ, ਸਰਬ ਜਣਾਈਆ। ਸ੍ਰਿਸ਼ਟ ਸਬਾਈ ਮਾਈ ਬਾਪ, ਜਨ ਭਗਤਾਂ ਰਿਹਾ ਜਗਾਈਆ। ਮੇਟ ਮਿਟਾਏ ਤੀਨੋ ਤਾਪ, ਵਡ ਪਰਤਾਪ ਇਕ ਰਖਾਈਆ। ਕਲਜੁਗ ਪਾਪ ਰਿਹਾ ਕਾਂਪ, ਸੋਹੰ ਸੋ ਸਾਚਾ ਜਾਪ ਜਪਾਈਆ। ਪਿਤਾ ਪੂਤ ਪੂਤ ਪਿਤ ਬਾਪ, ਆਪੇ ਆਪ ਹੋ ਜਾਈਆ। ਨਾ ਕੋਈ ਪੁੱਛੇ ਜ਼ਾਤ ਪਾਤ, ਮੇਟ ਮਿਟਾਏ ਅੰਧੇਰੀ ਰਾਤ, ਸੋਹੰ ਦਾਤ ਵੰਡ ਵੰਡਾਈਆ। ਸਤਿਜੁਗ ਸਾਚੇ ਸਚ ਕਰਾਮਾਤ, ਸਤਿ ਸੰਤੋਖੀ ਧੀਰਜ ਯਤ ਧੁਰ ਦੀ ਬਾਣ ਧਰਮ ਰਖਾਈਆ। ਆਪ ਚਲਾਏ ਆਪਣੀ ਗਾਥ, ਸ਼ਬਦ ਚੜ੍ਹਾਏ ਸਾਚੇ ਰਥ, ਮਸਤਕ ਟਿੱਕਾ ਸਾਚੇ ਮਾਥ, ਲਿਲਾਟੀ ਤਿਲਕ ਲਗਾਈਆ। ਮਹਿੰਮਾ ਜਗਤ ਅਕਥਨਾ ਅਕਥ ਜੋਤ ਨਿਰੰਜਣ ਤ੍ਰੈਲੋਕੀ ਨਾਥ, ਅਨਾਥਾਂ ਨਾਥ ਆਪ ਅਖਵਾਈਆ। ਸੰਤ ਸੁਹੇਲਾ ਸਗਲਾ ਸਾਥ, ਅੰਤਮ ਮੇਲ ਮਸਤਕ ਮਾਥ, ਸ਼ਬਦ ਗੁਰੂ ਗੁਰੂ ਸ਼ਬਦ ਚੇਲਾ ਸਾਚੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪ ਆਪਣੇ ਰੰਗ ਸਮਾਈਆ। ਰੰਗ ਸਮਾਏ ਆਪ ਪ੍ਰਭ, ਬਹੁ ਬਹੁ ਰੰਗਾ। ਗੁਰਮੁਖ ਜਗਾਏ ਆਪ ਪ੍ਰਭ, ਨਾਮ ਵਜਾਏ ਸ਼ਬਦ ਮਰਦੰਗਾ। ਸਾਚਾ ਰਾਹ ਵਖਾਏ ਆਪ ਪ੍ਰਭ, ਹੋਏ ਸਹਾਈ ਅੰਗ ਸੰਗਾ। ਕਾਮ ਕਰੋਧ ਲੋਭ ਮੋਹ ਮੇਟ ਮਿਟਾਏ ਝੱਬ, ਅੰਮ੍ਰਿਤ ਧਾਰ ਵਹਾਏ ਗੰਗਾ। ਉਲਟੀ ਕਰੇ ਕਵਲ ਨਭ, ਹਰਿ ਜਨ ਜਨ ਹਰਿ ਅੰਮ੍ਰਿਤ ਧਾਰ ਏਕਾ ਮੰਗਾ। ਲੇਖਾ ਚੁੱਕੇ ਆਦਿ ਅੰਤ ਮਾਤ ਸਭ, ਮਾਨਸ ਦੇਹੀ ਵੇਖ ਵਖਾਣੇ ਭੁੱਖਾ ਨੰਗਾ। ਗੁਰਮੁਖ ਸਾਚੇ ਸੰਤ ਉਧਾਰੀ, ਜੁਗਾ ਜੁਗੰਤਰ ਵਣਜ ਵਪਾਰੀ, ਦੋ ਜਹਾਨਾਂ ਖੇਲ ਨਿਆਰੀ, ਸ਼ਬਦ ਘੋੜੇ ਕਸਿਆ ਤੰਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹੰ ਨਾਮ ਵਜਾਇਆ ਇਕ ਮਰਦੰਗਾ।

Leave a Reply

This site uses Akismet to reduce spam. Learn how your comment data is processed.