ਮਹਾਰਾਜਾ ਕਪੂਰਥਲਾ ਦੇ ਸੈਕਟਰੀ ਮੇਜਰ ਕਿਰਪਾਲ ਸਿੰਘ ਨਵਿਤ ਸ਼ਬਦ ਉਚਾਰਿਆ
ਕਿਰਪਾਲ ਕਿਰਪਾ ਦੇਵੇ ਕਰ, ਘਰ ਸਾਚੇ ਵੱਜੀ ਵਧਾਈਆ। ਗੁਰ ਸ਼ਬਦ ਪਾਇਆ ਸਾਚਾ ਵਰ, ਤੁੱਟੀ ਜਗਤ ਜੁਦਾਈਆ। ਕਾਇਆ ਭਾਂਡਾ ਲਿਆ ਭਰ, ਅੰਮ੍ਰਿਤ ਆਤਮ ਸਾਚਾ ਸਰ, ਸੀਤਲ ਧਾਰ ਵਹਾਈਆ। ਧੁਰ ਦਰਗਾਹੀ ਮਿਲਿਆ ਵਰ, ਲੱਖ ਚੁਰਾਸੀ ਚੁੱਕੇ ਡਰ, ਜਮ ਕੀ ਫਾਸੀ ਆਪਣੀ ਆਪ ਕਟਾਈਆ। ਚਰਨ ਕਵਲ ਪ੍ਰਭ ਜਾਏ ਪੜ੍ਹ, ਪੰਜਾਂ ਚੋਰਾਂ ਨਾਲ ਲੜ, ਘਟ ਘਟ ਵਾਸੀ ਦਰਸ ਦਿਖਾਈਆ। ਨਾ ਕੋਈ ਸੀਸ ਨਾ ਕੋਈ ਧੜ, ਜੋਤੀ ਜੋਤ ਸਰੂਪ ਹਰਿ, ਜਿਸ ਜਨ ਕਿਰਪਾ ਦੇਵੇ ਕਰ, ਆਪ ਆਪਣੇ ਰੰਗ ਰੰਗਾਈਆ।।