੧੯ ਭਾਦਰੋਂ ੨੦੧੩ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਆਤਮਾ ਸਿੰਘ ਨੂੰ ਵਰ ਦਿਤਾ ਗਿਆ
ਧਰਮ ਦਵਾਰੇ ਪ੍ਰਭ ਅਬਿਨਾਸ਼ੀ ਸਰਬ ਘਟ ਘਟ, ਪ੍ਰਭ ਰਿਹਾ ਵਿਚਾਰ। ਨਾ ਕੋਈ ਸਹਾਈ ਤੀਰਥ ਤੱਟ, ਤੱਟ ਤੀਰਥ ਆਈ ਹਾਰ। ਲੇਖਾ ਮੁਕਿਆ ਕਾਇਆ ਹੱਟ, ਸਿੰਘ ਬਲਜੀਤਾ ਵਿਚ ਸੰਸਾਰ। ਆਤਮ ਜੋਤੀ ਬੁਝੇ ਝੱਟ, ਨਾ ਕੋਈ ਦੇਵੇ ਮਾਤ ਉਭਾਰ। ਬਿਰਧ ਅਵਸਥਾ ਲੱਗੀ ਸੱਟ, ਨਾ ਕੋਈ ਦੀਸੇ ਹੋਰ ਸਹਾਰ। ਪੁਰਖ ਅਬਿਨਾਸ਼ੀ ਖੋਲ੍ਹਿਆ ਬਜਰ ਕਪਾਟ, ਸ਼ਬਦ ਜਣਾਇਆ ਅਪਰ ਅਪਾਰ। ਨੂਰੀ ਦਰਸ ਲਟ ਲਟ, ਚਰਨ ਸਰਨ ਸੱਚੀ ਸਰਕਾਰ। ਲੇਖ ਚੁਕਾਏ ਜਗਤ ਮੱਠ, ਮੜ੍ਹੀ ਗੋਰ ਸੁੰਞ ਮਸਾਣ। ਚਰਨ ਕਵਲ ਜਨ ਜਾਏ ਢੱਠ, ਪ੍ਰਭ ਮੋੜੇ ਮੋੜ ਪਵਣ ਮਸਾਣ। ਉਲਟੀ ਗੇੜਨਹਾਰਾ ਲੱਠ, ਧੁਰਦਰਗਾਹੀ ਧੁਰ ਦੀ ਬਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ੇ ਬਖ਼ਸ਼ਣਹਾਰ ਨਿਸ਼ਾਨ। ਬਿਰਧ ਅਵਸਥਾ ਸ਼ਬਦ ਜਣਾਈ, ਜਗਤ ਵਿਛੋੜਾ ਕੱਟਿਆ। ਚਰਨ ਸਰਨ ਸਰਨ ਚਰਨ ਸੱਚੀ ਸਰਨਾਈ, ਮਿਲੇ ਵਸਤ ਘਰ ਸਾਚੇ ਹੱਟਿਆ। ਪੰਚਮ ਨਾਤਾ ਤਤ ਹਰਿ ਹਰਿ ਤਤ ਰਿਹਾ ਜੁੜਾਈ, ਅੰਮ੍ਰਿਤ ਆਤਮ ਕਾਇਆ ਝੱਟਿਆ। ਸ਼ਬਦੀ ਜੋਤੀ ਪਵਣ ਟਿਕਾਈ, ਸਵਾਸ ਸਵਾਸੀ ਆਪੇ ਰਟਿਆ। ਕਾਇਆ ਮਾਟੀ ਕਰੇ ਕੁੜਮਾਈ, ਸੁਰਤੀ ਲਾਹਾ ਏਕਾ ਖੱਟਿਆ। ਤਿੰਨ ਸੌ ਸੱਠ ਹਾਡੀ ਵੱਜੇ ਵਧਾਈ, ਖੇਲੇ ਖੇਲ ਬਾਜ਼ੀਗਰ ਨਟਿਆ। ਪੂਰਬ ਲਹਿਣਾ ਪ੍ਰਭ ਝੋਲੀ ਪਾਈ, ਚਰਨ ਸੇਵ ਸਾਚੀ ਖੱਟੀ ਖੱਟਿਆ। ਪੂਤ ਸਪੂਤਾ ਮਿਲੇ ਵਧਾਈ, ਲੇਖ ਚੁਕਾਏ ਆਨ ਬਾਟਿਆ। ਨਿਰਮਲ ਜੋਤੀ ਦਏ ਜਗਾਈ, ਲੇਖ ਮੁਕਾਏ ਸਾਢੇ ਤਿੰਨ ਤਿੰਨ ਹਾਥਿਆ। ਉਨੀ ਅਸੂ ਪ੍ਰਭ ਪਤ ਰਖਾਈ, ਸਗਲ ਵਸੂਰਾ ਲੱਥਿਆ। ਰੋਗ ਸੋਗ ਚਿੰਤ ਨਾ ਲੱਗੇ ਰਾਈ, ਸ਼ਬਦ ਡੋਰੀ ਪ੍ਰਭ ਸਾਚੇ ਨੱਥਿਆ। ਸਚ ਵਸਤ ਹਰਿ ਝੋਲੀ ਪਾਈ, ਆਪ ਜਣਾਈ ਆਪਣੀ ਗਾਥਿਆ। ਗੁਰਸਿਖ ਧੰਨ ਧੰਨ ਤੇਰੀ ਕਮਾਈ, ਪ੍ਰਭ ਸਾਚੇ ਭਾਣਾ ਤੇਰੇ ਹੱਥ ਰੱਖਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਬਖ਼ਸ਼ੇ ਜੀਆ ਦਾਨ, ਉਨੀ ਅੱਸੂ ਨਾ ਬਣੇ ਤੇਰੇ ਘਰ ਕੋਈ ਸਥਿਆ।