Granth 06 Likhat 017: 3 Assu 2013 Bikarmi Delhi Darbar Pahaad Ganj Gali no 7 Makan no 8997

੩ ਅੱਸੂ ੨੦੧੩ ਬਿਕ੍ਰਮੀ ਦਿੱਲੀ ਦਰਬਾਰ ਪਹਾੜ ਗੰਜ ਗਲੀ ਨੰ੦ ੭ ਮਕਾਨ ਨੰ੦ ੮੯੯੭

ਸੰਮਤ ਬੀਸ ਤੇਰਾ ਸਾਚਾ ਰੰਗ, ਪ੍ਰਭ ਸਾਚਾ ਆਪ ਰੰਗਾਇੰਦਾ। ਗੁਰ ਸੰਗਤ ਲਗਾਏ ਆਪਣੇ ਅੰਗ, ਅੰਗੀਕਾਰ ਆਪ ਅਖਵਾਇੰਦਾ। ਸ੍ਰਿਸ਼ਟ ਸਬਾਈ ਹੋਏ ਭੰਗ, ਗੁਰਮੁਖ ਵਿਰਲਾ ਮਾਤ ਰਹਿ ਜਾਇੰਦਾ। ਚਾਰੋਂ ਕੁੰਟ ਦਿਸੇ ਭੁੱਖ ਨੰਗ, ਕੋਈ ਨਾ ਕਿਸੇ ਬਚਾਇੰਦਾ। ਜਮਨ ਕਿਨਾਰਾ ਪ੍ਰਭ ਆਏ ਲੰਘ, ਅੱਸੂ ਤਿੰਨ ਥਿਤ ਵਖਾਇੰਦਾ। ਚਰਨ ਛੁਹਾਏ ਸ਼ਹੀਦ ਗੰਜ, ਤੇਗ ਬਹਾਦਰ ਤੇਰਾ ਦਰ ਵਸਾਇੰਦਾ। ਵਾਲੀ ਹਿੰਦ ਸੌਣਾ ਮਿਲੇ ਨਾ ਉਪਰ ਪਲੰਘ, ਦਰ ਦਰਬਾਨ ਰਖਾਇੰਦਾ। ਜਗਤ ਕਾਇਆ ਤ੍ਰਿਸ਼ਨਾ ਖੰਘ, ਮਾਇਆ ਮਮਤਾ ਬਲਗਮ ਚਲਾਇੰਦਾ। ਨੌ ਖੰਡ ਪ੍ਰਿਥਮੀ ਵੱਜੇ ਮਰਦੰਗ, ਪ੍ਰਭ ਸਾਚਾ ਆਪ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੀਹ ਸੌ ਤੇਰਾਂ ਤੇਰੀ ਬਣਤ ਬਣਾਇੰਦਾ। ਬੀਸ ਬੀਸ ਵੱਜੀ ਵਧਾਈ, ਅੱਸੂ ਤਿੰਨ ਵਡਿਆਈਆ। ਰਾਜ ਰਾਜਾਨ ਸ਼ਾਹ ਸੁਲਤਾਨ ਆਇਣ ਚਲ ਸਰਨਾਈ, ਮਾਣ ਤਾਣ ਸਰਬ ਮਿਟ ਜਾਈਆ। ਜਗੇ ਜੋਤ ਇਕ ਰਘੁਰਾਈ, ਦੂਸਰ ਕੋਈ ਦਿਸ ਨਾ ਆਈਆ। ਨਾ ਕੋਈ ਦਿਸੇ ਭੈਣ ਭਾਈ, ਮਾਤ ਪਿਤ ਨਾ ਕੋਈ ਸੰਗ ਰਖਾਈਆ। ਗੁਰਮੁਖ ਸਾਚੇ ਗਾਇਣ ਚਾਈਂ ਚਾਈਂ, ਪੰਚਮ ਮੀਤਾ ਮਿਲੇ ਕਰ ਕਰ ਲੰਮੀਆਂ ਬਾਂਹੀ, ਆਪ ਆਪਣਾ ਲੜ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸਿੰਘਾਸਣ ਬੈਠਾ ਚੜ੍ਹ, ਦਿਸ ਕਿਸੇ ਨਾ ਆਈਆ। ਸ਼ਬਦ ਸਿੰਘਾਸਣ ਹਰਿ ਨਿਰੰਕਾਰ, ਰੰਗਣ ਨਾਮ ਰੰਗਾਇਆ। ਗੁਰਮੁਖਾਂ ਕਰੇ ਮਾਤ ਪਿਆਰ, ਸਾਚਾ ਸੰਗ ਨਿਭਾਇਆ। ਚਰਨ ਛੁਹਾਏ ਦਿੱਲੀ ਦਰਬਾਰ, ਦਵਾਰਕਾ ਰੂਪ ਵਟਾਇਆ। ਗਊ ਗਰੀਬ ਨਿਮਾਣਿਆਂ ਜਾਏ ਤਾਰ, ਸਾਚੀ ਸੇਵਾ ਆਪਣੀ ਆਪ ਲਗਾਇਆ। ਕਲਜੁਗ ਵੇਲਾ ਅੰਤ ਵਿਚਾਰ, ਚਾਰੇ ਜੁਗ ਚਾਰੇ ਹਿੱਸੇ ਲੇਖ ਲੇਖਣੀ ਰਿਹਾ ਵੰਡਾਇਆ। ਪਹਿਲਾ ਹਿੱਸਾ ਕਿਸੇ ਨਾ ਦਿਸਾ, ਮਾਇਆ ਮਧੀ ਕਰੇ ਖੁਆਰ। ਗੁਰ ਪੀਰ ਸਾਧ ਸੰਤ ਕੋਈ ਰਹਿਣ ਨਾ ਪਾਇਆ, ਦੂਜਾ ਹਿੱਸਾ ਧਰਮ ਜੈਕਾਰ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਮਿਟੇ ਨਿਸ਼ਾਨਾਂ ਜਗਤ ਝੰਡਾ, ਵਿਚ ਬ੍ਰਹਿਮੰਡਾਂ ਕੋਈ ਰਹਿਣ ਨਾ ਪਾਇਆ। ਪੁਰਖ ਅਬਿਨਾਸ਼ੀ ਸੋਹੰ ਫੜੇ ਹੱਥ ਵਿਚ ਖੰਡਾ, ਨੌ ਖੰਡ ਪ੍ਰਿਥਮੀ ਦੇਵੇ ਦੰਡਾ, ਆਪਣੇ ਭਾਣੇ ਵਿਚ ਸਮਾਈਆ। ਤੀਜੀ ਵੰਡ ਹਰਿ ਵਿਚਾਰੀ। ਗੁਰ ਸੰਗਤ ਲੱਗੀ ਮਾਤ ਪਿਆਰੀ। ਕਰੇ ਵਿਹਾਰ ਪਹਿਲੀ ਵਾਰੀ। ਜਨ ਭਗਤਾਂ ਭਰੇ ਸ਼ਬਦ ਭੰਡਾਰੀ। ਕਲਜੁਗ ਜੀਆਂ ਆਈ ਹਾਰੀ। ਸੰਮਤ ਚੌਦਾਂ ਪਹਿਲੀ ਚੇਤਰ ਕਰ ਤਿਆਰੀ। ਦਰ ਦਵਾਰੇ ਸਾਚੇ ਜਾਏ, ਇੱਕੀ ਇੱਕੀ ਇੱਕੀ ਪਾਏ, ਖੇਲੇ ਖੇਲ ਹਰਿ ਗਿਰਧਾਰੀ। ਗੁਰ ਸੰਗਤ ਸੰਗਤ ਗੁਰ ਛੋਟੀ ਸਿਖੀ, ਸ੍ਰਿਸ਼ਟ ਸਬਾਈ ਦੁਸ਼ਟ ਦੁਰਾਚਾਰੀ। ਖੰਡੇ ਧਾਰ ਰੱਖੀ ਤਿੱਖੀ, ਗੁਰ ਗੋਬਿੰਦ ਖੇਲ ਨਿਆਰੀ। ਗੁਰ ਗੋਬਿੰਦੇ ਮੰਗੀ ਭਿਖੀ, ਦੋਵੇਂ ਚਰਨ ਸਰਨ ਸੱਚੀ ਨਿਮਸਕਾਰੀ। ਅੰਤਮ ਲਜ ਪਤ ਪ੍ਰਭ ਮੇਰੀ ਰੱਖੀ, ਹਉਂ ਦਾਸਨ ਦਾਸ ਤੁਹਾਰੀ। ਆਪਣੀ ਹੱਥੀਂ ਰੇਖ ਆਪੇ ਲਿਖੀ, ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤੀਜੀ ਭੇਟ ਗੁਰ ਸੰਗਤ ਚੜ੍ਹਾਏ, ਆਪ ਆਪਣੀ ਸੇਵਾ ਲਾਏ, ਸੇਵਕ ਸੇਵਾਦਾਰੀ। ਅੱਸੂ ਤਿੰਨ ਸਵਾ ਪੰਜ। ਹੋਏ ਵਕਤ ਸੁਹੇਲਾ, ਪ੍ਰਭ ਚਰਨ ਛੁਹਾਇਆ ਪਹਾੜ ਗੰਜ। ਗੁਰਮੁਖ ਵਿਰਲੇ ਮਾਤ ਮੇਲਾ, ਸ੍ਰਿਸ਼ਟ ਸਬਾਈ ਨਾਰ ਬੰਝ। ਨਾ ਕੋਈ ਗੁਰ ਨਾ ਕੋਈ ਚੇਲਾ, ਮਾਇਆਧਾਰੀ ਅੰਤਮ ਮਿਟਣੇ ਜਿਉਂ ਕਾਰੂ ਗੰਜ। ਅਚਰਜ ਖੇਲ ਪਾਰਬ੍ਰਹਮ ਕਲ ਖੇਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਸੁਹਾਏ ਅੰਮ੍ਰਿਤ ਵੇਲਾ। ਸ਼ਬਦ ਸਿੰਘਾਸਣ ਹਰਿ ਕਰਤਾਰ, ਵੇਲਾ ਅੰਮ੍ਰਿਤ ਆਪ ਸੁਹਾਇੰਦਾ। ਗੁਰ ਸੰਗਤ ਤੇਰਾ ਸਚ ਵਿਹਾਰ, ਲੋਕਮਾਤ ਆਪ ਕਰਾਇੰਦਾ। ਸਿੰਘ ਬਿਸ਼ਨ ਖੋਲ੍ਹੇ ਬੰਦ ਕਿਵਾੜ, ਆਪਣੀ ਹੱਥੀਂ ਸੇਵਾ ਲਾਇੰਦਾ। ਪਾਰਬ੍ਰਹਮ ਬ੍ਰਹਮ ਰੂਪ ਅਪਾਰ, ਸਤਿ ਸਰੂਪ ਸਮਾਇੰਦਾ। ਵਾਲੀ ਹਿੰਦ ਕਰੇ ਖ਼ਬਰਦਾਰ, ਸਾਚਾ ਸ਼ਾਹ ਸੁਲਤਾਨ ਆਪ ਅਖਵਾਇੰਦਾ। ਨਾ ਕੋਈ ਦੀਸੇ ਦਰ ਦਰਬਾਨ, ਸੇਵਕ ਸੇਵਾ ਆਪ ਲਗਾਇੰਦਾ। ਤੀਜੇ ਮੰਨਿਆ ਹਰਿ ਭਗਵਾਨ, ਜੁਗ ਜੁਗ ਆਪਣੀ ਰੀਤਾ ਆਪ ਚਲਾਇੰਦਾ। ਆਪੇ ਕਰੇ ਪਤਤ ਪੁਨੀਤਾ, ਜਿਸ ਜਨ ਦਇਆ ਕਮਾਇੰਦਾ। ਸੰਮਤ ਅਠਾਰਾਂ ਇਕ ਵਹਾਏ ਜਲ ਜਲ ਧਾਰਾ ਨਾ ਕੋਈ ਦਿਸੇ ਗੁਰਦਵਾਰਾ ਮਸਜਿਦ ਮੰਦਰ ਮਸੀਤਾ, ਸ਼ਿਵਦਵਾਲਾ ਠਾਕਰ ਗਣੇਸ਼ ਗਣਪਤ ਨਾ ਕੋਇ ਰਸਨ ਧਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਤਖ਼ਤ ਨਿਵਾਸੀ ਘਨਕਪੁਰ ਵਾਸੀ, ਹਰਿ ਹਰਿ ਸਾਚਾ ਸ਼ਾਹੋ ਸ਼ਾਬਾਸੀ, ਪਾਰਬ੍ਰਹਮ ਰੂਪ ਅਗੰਮਾ ਹਰ ਘਟ ਆਪ ਸਮਾਇੰਦਾ। ਤਖ਼ਤ ਬਿਰਾਜੇ ਸਾਚਾ ਕਾਹਨਾ, ਸਾਚਾ ਸਈਆ ਆਪ ਅਖਵਾਇੰਦਾ। ਜੋਤ ਸਰੂਪੀ ਪਹਰਿਆ ਬਾਣਾ, ਸੋਹੰ ਨਈਆ ਇਕ ਚਲਾਇੰਦਾ। ਏਕਾ ਫੜ ਸ਼ਬਦ ਤੀਰ ਕਮਾਨਾ, ਲਹਿਣਾ ਦੇਣਾ ਮੂਲ ਚੁਕਾਇੰਦਾ। ਪਰਗਟ ਹੋਏ ਵਾਲੀ ਦੋ ਜਹਾਨਾ, ਭਾਣਾ ਸਹਿਣਾ ਹੁਕਮ ਜਣਾਇੰਦਾ। ਅੰਤਮ ਛੱਡਣਾ ਪੈਣਾ ਪੀਣਾ ਖਾਣਾ, ਸੁੰਞ ਮਸਾਣਾ ਮਾਤ ਕਰਾਇੰਦਾ। ਇਕ ਨਿਸ਼ਾਨ ਸਾਚਾ ਰਹਿਣਾ, ਗੁਰਮੁਖ ਵਿਰਲਾ ਵੇਖੇ ਸਾਚੇ ਨੈਣਾ, ਪ੍ਰਭ ਸਾਚਾ ਮਾਤ ਝੁਲਾਇੰਦਾ। ਸਾਢੇ ਤਿੰਨ ਹੱਥ ਸੀਆਂ ਸਭ ਨੇ ਬਹਿਣਾ, ਮੌਤ ਲਾੜੀ ਵਹਿਣ ਵਹਿਣਾ, ਮਾਇਆ ਮਮਤਾ ਤਨ ਪਾਏ ਗਹਿਣਾ, ਸਾਚੀ ਡੋਲੀ ਨਾ ਕੋਈ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰੰਗੀ ਚੋਲੀ, ਗੁਰਮੁਖਾਂ ਰੰਗ ਚੜ੍ਹਾਇੰਦਾ। ਕਾਇਆ ਚੋਲੀ ਰੰਗ ਬਸੰਤ, ਪ੍ਰਭ ਸਾਚਾ ਇਕ ਚੜ੍ਹਨਿਆ। ਹਰਿਜਨ ਮੇਲਾ ਸਾਚੇ ਕੰਤ, ਆਦਿ ਅੰਤ ਨਾ ਕਦੇ ਵਿਛੁਨਿਆ। ਆਪ ਬਣਾਏ ਸਾਚੀ ਬਣਤ, ਵਡ ਦਾਤਾ ਹਰਿ ਗੁਣ ਗੁਣਿਆ। ਭਰਮੇ ਭੁੱਲੇ ਜੀਵ ਜੰਤ, ਖਾਣੀ ਬਾਣੀ ਵੇਦ ਪੁਰਾਨੀ ਅੰਜੀਲ ਕੁਰਾਨੀ ਸਾਚਾ ਹਾਣੀ, ਕੋਈ ਨਾ ਦੇਵੇ ਅੰਮ੍ਰਿਤ ਆਤਮ ਠੰਢਾ ਪਾਣੀ, ਰਾਗ ਨਾਦ ਨਾ ਧੁਨ ਉਪਜਾਏ ਸਾਚੀ ਧੁਨਿਆ। ਮਾਇਆ ਮਮਤਾ ਚਾਦਰ ਬੈਠੇ ਤਾਣੀ, ਗੁਰ ਗੋਬਿੰਦ ਨਾ ਕੋਇ ਪਛਾਣੀ, ਤਨ ਮਿਆਨਾ ਸ਼ਬਦ ਗਾਤਰਾ, ਨਾ ਕੋਈ ਜਾਣੇ ਵੇਦ ਸ਼ਾਸਤਰਾ, ਪੜ੍ਹ ਪੜ੍ਹ ਥੱਕੇ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸੰਬਲ ਨਗਰੀ ਵੇਸ ਕਰ, ਆਪਣੀ ਬਣਤ ਬਣਾਈਆ। ਗੁਰ ਗੋਬਿੰਦ ਤੇਰਾ ਸਾਚਾ ਘਰ, ਹਰਿ ਸਾਚਾ ਆਪ ਵਸਾਇੰਦਾ। ਅੰਦਰ ਬੈਠਾ ਹਰੀ ਹਰਿ, ਹਰਿ ਹਰਿ ਰੂਪ ਵਟਾਇੰਦਾ। ਸ੍ਰਿਸ਼ਟ ਸਬਾਈ ਆਏ ਡਰ, ਪੰਜ ਤਤ ਵੇਖ ਸ਼ਰਮਾਇੰਦਾ। ਜਗਤ ਘਾੜਨ ਰਿਹਾ ਘੜ, ਆਪਣਾ ਘਾੜ ਨਾ ਕਿਸੇ ਜਣਾਇੰਦਾ। ਸਭ ਦੇ ਅੰਦਰ ਬੈਠਾ ਵੜ, ਦਿਸ ਕਿਸੇ ਨਾ ਆਇੰਦਾ। ਗੁਰਮੁਖ ਜਗਾਏ ਦਸਮ ਦਵਾਰੀ ਚੋਟੀ ਚੜ੍ਹ, ਸ਼ਬਦ ਸਰੂਪੀ ਦਰਸ ਦਿਖਾਇੰਦਾ। ਲੱਖ ਚੁਰਾਸੀ ਨੌ ਖੰਡ ਪ੍ਰਿਥਮੀ ਲੋਆਂ ਪੁਰੀਆਂ ਰਿਹਾ ਲੜ, ਦਿਵਸ ਰੈਣਾ ਖੰਡਾ ਵਾਹਿੰਦਾ। ਦੋਏ ਦੋਏ ਕਰੇ ਸੀਸ ਧੜ, ਲੱਗੀ ਰਹਿਣ ਨਾ ਦੇਵੇ ਕਿਸੇ ਦੀ ਜੜ੍ਹ, ਸੰਮਤ ਉਨੀ ਸਭ ਦੀ ਚੋਟੀ ਜਾਏ ਮੁੰਨੀ, ਨਾ ਕੋਈ ਦਿਸੇ ਗਿਆਨੀ ਧਿਆਨੀ ਪੰਡਤ ਪਾਂਧਾ ਮੁਸਲਿਮ ਸੁੰਨੀ, ਸਾਧ ਸੰਤ ਨਾ ਕੋਈ ਵਖਾਇੰਦਾ। ਏਕਾ ਏਕ ਹਰਿ ਸੰਗਤ ਪ੍ਰਭ ਸਾਚੇ ਚੁਣੀ, ਦੇਵੇ ਸ਼ਬਦ ਦਰ ਨਾਦ ਵਜਾਏ ਸਾਚੀ ਧੁਨੀ, ਆਤਮ ਬ੍ਰਹਮ ਗਿਆਨ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਮੀਤਾ ਪੰਚਮ ਰੀਤਾ ਪੰਚਮ ਮਾਤ ਚਲਾਇੰਦਾ। ਪੰਚਮ ਰੀਤ ਚਲਾਵਣ ਆਇਆ, ਪੰਚਾਂ ਮੇਲ ਮਿਲਾਇੰਦਾ ਪੰਚਮ ਗੀਤ ਸੁਨਾਵਣ ਆਇਆ, ਪੰਚਾਂ ਤੇਲ ਚੜ੍ਹਾਇੰਦਾ। ਪੰਚਾਂ ਜਗਤ ਵਸਾਵਣ ਆਇਆ, ਪੰਚਾਂ ਮਾਰ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਾਂ ਸੰਗ ਨਿਭਾਇੰਦਾ। ਪੰਚ ਪਰਧਾਨ ਪ੍ਰਭ ਮਾਤ ਬਣਾਏ। ਸ਼ਬਦ ਨਿਸ਼ਾਨ ਹੱਥ ਫੜਾਏ। ਚਰਨ ਰਖਾਏ ਏਕਾ ਆਣ, ਸੋਹੰ ਸਾਚੇ ਰਥ ਚੜ੍ਹਾਏ। ਬ੍ਰਹਮਾ ਸ਼ਿਵ ਦੇਵਤ ਸੁਰ ਅੰਤ ਮਿਟ ਜਾਣ, ਭਾਣਾ ਸਮਰਥ ਆਪ ਵਰਤਾਏ। ਗੁਰਮੁਖ ਸਾਚੇ ਚਤਰ ਸੁਜਾਨ, ਦਰਸ ਦਿਖਾਏ ਵਿਚ ਜਹਾਨ, ਸਗਲ ਵਸੂਰੇ ਜਾਇਣ ਲੱਥ, ਨੇਤਰ ਲੋਚਨ ਦਰਸ਼ਨ ਪਾਇਣ, ਆਤਮ ਜੋਤੀ ਬ੍ਰਹਮ ਗਿਆਨ ਸਾਢੇ ਤਿੰਨ ਹੱਥ ਰਖਾਏ ਇਕ ਨਿਸ਼ਾਨ, ਸੱਤਾਂ ਦੀਪਾਂ ਰਿਹਾ ਚੜ੍ਹਾਏ। ਵਾਲੀ ਹਿੰਦ ਨਾ ਸੌਣਾ ਬਣ ਨਾਦਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਕਥਾ ਅਕੱਥ ਰਖਾਏ। ਪ੍ਰਭ ਅਬਿਨਾਸ਼ੀ ਕਾਜ ਰਚਾਇਆ, ਤ੍ਰੈਲੋਕ ਵੱਜੇ ਵਧਾਈਆ। ਬ੍ਰਹਮਾ ਬ੍ਰਹਮਲੋਕ ਤਿਆਗ ਦਰ ਸਾਚੇ ਆਇਆ, ਦੋਏ ਜੋੜ ਪੜੇ ਸਰਨਾਈਆ। ਸ਼ਿਵ ਸ਼ੰਕਰ ਨੇਤਰ ਜਾਗ ਖੁਲ੍ਹਾਇਆ, ਬਾਸ਼ਕ ਤਸ਼ਕਾ ਗਲ ਲਟਕਾਈਆ। ਸੁਰਪਤ ਰਾਜਾ ਕਰੋੜ ਤੇਤੀਸਾ ਨਾਲ ਰਲਾਇਆ, ਚਰਨ ਧੂੜ ਮਸਤਕ ਲਾਵੇ, ਨੇਤਰ ਚਰਨ ਟਿਕਾਈਆ। ਸੂਰਜ ਚੰਦ ਰਸਨਾ ਗਾਇਣ ਆਪਣੇ ਦੰਦ, ਮਿਟਾਵਣ ਆਏ ਜਗਤ ਅੰਧ, ਦਰ ਦਵਾਰ ਰਹੇ ਤਕਾਈਆ। ਵਰਤੇ ਖੇਲ ਪ੍ਰਭ ਵਿਚ ਵਰਭੰਡ, ਨੌ ਖੰਡ ਪ੍ਰਿਥਮੀ ਮਿਟੇ ਭੇਖ ਪਖੰਡ, ਸ੍ਰਿਸ਼ਟ ਸਬਾਈ ਏਕਾ ਰੰਗ ਰੰਗਾਈਆ। ਸੱਤਾਂ ਦੀਪਾਂ ਰਿਹਾ ਵੰਡ, ਅਚਰਜ ਖੇਲੇ ਖੇਲ ਵਿਚ ਬ੍ਰਹਿਮੰਡ, ਸਾਚੀ ਰੰਗਣ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਰਿਹਾ ਲਿਖਾਈਆ। ਲੇਖਾ ਲਿਖਣਹਾਰ ਦਾਤਾਰ, ਕਲਜੁਗ ਅੰਤ ਲਿਖਾਇੰਦਾ। ਨੌ ਖੰਡ ਪ੍ਰਿਥਮੀ ਇਕ ਦਰਬਾਰ, ਇਕ ਦਵਾਰ ਵਖਾਇੰਦਾ। ਇਕ ਬਣਾਏ ਸੱਚੀ ਸਰਕਾਰ, ਸਚ ਸੁੱਚ ਵਰਤਾਰ ਚਲਾਇੰਦਾ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਬੀਸ ਬੀਸਾ ਰੁੱਤ ਸੁਹਾਇੰਦਾ। ਕਲਗੀ ਤੋੜਾ ਨਾਮ ਅਪਾਰ, ਪੰਚਮ ਜੋੜਾ ਜੋੜ ਜੁੜਾਇੰਦਾ। ਸੋਹੰ ਲੇਖਾ ਅਪਰ ਅਪਾਰ, ਸਾਚੇ ਘੋੜੇ ਆਪ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਲੇਖਾ ਲਿਖਣਹਾਰ ਆਪ ਅਖਵਾਇੰਦਾ। ਸਚ ਸਰਕਾਰ ਸਚ ਸੁਲਤਾਨ, ਸਾਚੇ ਤਖ਼ਤ ਬਰਾਜਿਆ। ਇਕ ਰਖਾਏ ਆਪਣੀ ਆਣ, ਨਾ ਕੋਈ ਸਕੇ ਮਾਤ ਪਛਾਣ, ਨਾ ਕੋਈ ਜਾਣੇ ਰਾਜਨ ਰਾਜਿਆ। ਨਾਮ ਚਲਾਏ ਸਾਚਾ ਬਾਣ, ਸੋਹੰ ਰੱਖੇ ਤੀਰ ਕਮਾਨ, ਸ੍ਰਿਸ਼ਟ ਸਬਾਈ ਮਿਟੇ ਨਿਸ਼ਾਨ, ਲਾੜੀ ਮੌਤ ਮੰਗੇ ਦਾਜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਵੇਸ ਕਰ, ਜਗਤ ਸਵਾਰੇ ਭਗਤ ਕਾਜਿਆ। ਸਾਚਾ ਵੇਸ ਆਪ ਕਰਾਇਆ, ਮਾਝੇ ਜੋਤ ਜਗਾਈਆ। ਮਾਝਾ ਦੇਸ ਦਏ ਮਿਟਾਇਆ, ਘਰ ਘਰ ਖ਼ਾਕ ਉਡਾਈਆ। ਬੇਮੁਖ ਜੀਵਾਂ ਦਿਸ ਨਾ ਆਇਆ, ਅੰਤਮ ਰੋ ਰੋ ਦਏ ਦੁਹਾਈਆ। ਸਾਢੇ ਤਿੰਨ ਹੱਥ ਸੀਆਂ ਧਾਮ ਸੁਹਾਇਆ, ਸਾਚੀ ਸੇਵਾ ਆਪਣੀ ਆਪੇ ਲਾਈਆ। ਜਗਤ ਜਗਦੀਸ਼ਾ ਨੀਹਾਂ ਹੇਠ ਦਬਾਇਆ, ਰਾਜ ਰਾਜਾਨਾਂ ਰਿਹਾ ਜਗਾਈਆ। ਅੰਤਮ ਵੇਲਾ ਨੇੜੇ ਆਇਆ, ਨਾ ਹੋਏ ਕੋਈ ਸਹਾਈਆ। ਨਗਰ ਖੇੜੇ ਰਿਹਾ ਢਾਇਆ, ਸਾਧਾਂ ਸੰਤਾਂ ਦਿਸ ਨਾ ਆਈਆ। ਆਪਣਾ ਆਪਣਾ ਰਾਹ ਚਲਾਇਆ, ਪ੍ਰਭ ਅਬਿਨਾਸ਼ੀ ਦਿਸ ਨਾ ਆਇਆ, ਗਾ ਗਾ ਥੱਕੀ ਸਰਬ ਲੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ੍ਰਿਸ਼ਟ ਸਬਾਈ ਇਕ ਮਲਾਹ ਬਣ ਕੇ ਆਇਆ, ਸਾਚੀ ਨਈਆ ਨਾਮ ਚਲਾਈਆ। ਸਾਚੀ ਨਈਆ ਨਾਮ ਚਲਾਏ, ਵਾਲੀ ਦੋ ਜਹਾਨਿਆ। ਸਾਚਾ ਸਈਆ ਆਪ ਅਖਵਾਏ, ਦੇਵੇ ਦਾਨ ਸਾਚਾ ਦਾਨਿਆ। ਭੈਣਾ ਭਈਆ ਚਾਰ ਵਰਨ ਬਣਾਏ, ਚਰਨ ਧੂੜ ਕਰਾਏ ਸੱਚਾ ਇਸ਼ਨਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਤੇਰਾਂ ਸਾਚਾ ਸਮਾਂ ਸੁਹਾਨਿਆਂ। ਸੰਮਤ ਤੇਰਾਂ ਲੱਗੇ ਭਾਗ, ਵਡਭਾਗੀ ਹਰਿ ਹਰਿ ਪਾਇਆ। ਗੁਰ ਸੰਗਤ ਮਨ ਰਹੇ ਵੈਰਾਗ, ਪ੍ਰਭ ਸਾਚੀ ਦਇਆ ਕਮਾਇਆ। ਸੁਰਤ ਸਵਾਣੀ ਜਾਏ ਜਾਗ, ਕਾਗੀ ਹੰਸ ਬਣਾਇਆ। ਆਪ ਬੁਝਾਏ ਤ੍ਰਿਸ਼ਨਾ ਆਗ, ਦੁਰਮਤ ਦਾਗ਼ ਧਵਾਇਆ। ਆਪਣੇ ਹੱਥ ਪਕੜੇ ਵਾਗ, ਦਿੱਲੀ ਤਖ਼ਤ ਚਰਨ ਛੁਹਾਇਆ। ਮਾਇਆ ਡੱਸੇ ਨਾ ਡੱਸਣੀ ਨਾਗ, ਆਤਮ ਤ੍ਰਿਪਤ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਹਰਿ ਰਘੁਰਾਇਆ। ਸ਼ਬਦ ਤਾਜ ਜੋਗ ਰਾਜ, ਨਾਮ ਸੁਲਤਾਨ ਭਗਤ ਦਰਬਾਨ ਸਾਚਾ ਦਰ ਸੁਹੰਜਣਾ। ਨੌ ਖੰਡ ਪ੍ਰਿਥਮੀ ਵੇਖੇ ਮਾਰ ਧਿਆਨ, ਆਤਮ ਜੋਤੀ ਬ੍ਰਹਮ ਗਿਆਨ, ਸ਼ਬਦ ਜਣਾਏ ਧੁਰ ਫ਼ਰਮਾਣ, ਹਰਿ ਹਰਿ ਭਾਣੇ ਚਲਣਾ। ਨਾਮ ਦਾਨ ਪੀਣ ਖਾਣ, ਚਰਨ ਧੂੜ ਸੱਚਾ ਇਸ਼ਨਾਨ, ਬੀਸ ਬੀਸਾ ਕਰ ਪਛਾਣ, ਦਰ ਘਰ ਸਾਚੇ ਮੰਨਣਾ। ਸਾਧ ਸੰਤ ਜੰਤ ਨਾਦਾਨ, ਮੰਦਰ ਬਹਿ ਬਹਿ ਸਾਰੇ ਗਾਣ, ਮਦਿਰਾ ਮਾਸ ਰਸਨਾ ਪਾਨ, ਭਾਂਡਾ ਭਰਮ ਨਾ ਕਿਸੇ ਭੰਨਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨੌ ਖੰਡ ਪ੍ਰਿਥਮੀ ਕਰੇ ਸੱਚਾ ਚਾਨਣਾ। ਸਚ ਤਖ਼ਤ ਸੱਚਾ ਸ਼ਾਹ, ਜਗਤ ਮਲਾਹ ਆਪ ਬਿਰਾਜਿਆ। ਸ੍ਰਿਸ਼ਟ ਸਬਾਈ ਦੱਸੇ ਰਾਹ, ਅੰਤਮ ਕੋਈ ਰਹਿਣਾ ਨਾ, ਨਾ ਕੋਈ ਰੱਖੇ ਲਾਜਿਆ। ਨਾ ਕੋਈ ਪਿਤਾ ਨਾ ਕੋਈ ਮਾਂ, ਭਈਆ ਭੈਣ ਨਾ ਦੇਵੇ ਠੰਡੀ ਛਾਂ, ਜੂਠਾ ਝੂਠਾ ਸਾਜਣ ਸਾਜਿਆ। ਪੁਰਖ ਅਬਿਨਾਸ਼ੀ ਏਕਾ ਏਕ ਪਕੜੇ ਬਾਂਹ, ਜੋ ਜਨ ਦਰ ਦਵਾਰੇ ਆਏ ਭਾਜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਸੋਹੰ ਸੱਚਾ ਦਾਜਿਆ। ਸੋਹੰ ਸ਼ਬਦ ਸ੍ਰਿਸ਼ਟ ਕੁੜਮਾਈ, ਪ੍ਰਭ ਆਪਣੀ ਹੱਥੀਂ ਆਪ ਕਰਾਉਣੀ। ਘਰ ਘਰ ਦਰ ਦਰ ਵੱਜੇ ਵਧਾਈ, ਸਾਚੀ ਬਣਤ ਬਣਾਉਣੀ। ਅੰਜ਼ੀਲ ਕੁਰਾਨ ਹੋਏ ਜੁਦਾਈ, ਪ੍ਰਭ ਸਾਚੀ ਖੇਲ ਰਚਾਉਣੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਲਿਖਤ ਲੇਖ ਭਵਿਖਤ ਆਪਣੀ ਆਪੇ ਆਪ ਕਰਾਉਣੀ। ਹਰਿ ਹਰਿ ਹਰਿ ਸਾਚੀ ਕਾਰ, ਸਚ ਸੁੱਚ ਵਰਤਾਈਆ। ਧਰਮ ਖੰਡਾ ਇਕ ਜੈਕਾਰ, ਜਗਤ ਜੋਗ ਦਵਾਈਆ। ਪਾਏ ਵੰਡਾਂ ਕਰਮ ਵਿਚਾਰ, ਬ੍ਰਹਿਮੰਡਾਂ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਾਗਰਤ ਜੋਤ ਜਗਾਈਆ। ਜਗੇ ਜੋਤ ਹੋਏ ਪਰਕਾਸ਼, ਮਿਟੇ ਅੰਧ ਅੰਧੇਰਿਆ। ਗੋਬਿੰਦ ਗਾਇਆ ਘਨਕਪੁਰ ਵਾਸ, ਕਲਜੁਗ ਅੰਤਮ ਪਾਏ ਫੇਰਿਆ। ਹਰਿ ਹਰਿ ਸਾਚਾ ਦਾਸਨ ਦਾਸ, ਸਦ ਵਸੇ ਨੇਰਨ ਨੇਰਿਆ। ਵੇਖ ਵਖਾਣੇ ਪ੍ਰਿਥਮੀ ਆਕਾਸ਼, ਲੋਆਂ ਪੁਰੀਆਂ ਰਿਹਾ ਘੇਰਿਆ। ਕਲਜੁਗ ਸੰਤਾਂ ਲੱਗੀ ਅਗਨ ਖੈ ਖੈ ਜਲਨ ਬਾਂਸ, ਅੰਤਮ ਭਸਮੀ ਭਸਮ ਢੇਰਿਆ। ਗੁਰਮੁਖ ਵਿਰਲੇ ਲੇਖੇ ਲੱਗੇ ਹੱਡ ਨਾੜੀ ਮਾਸ, ਚੁੱਕੇ ਮੇਰਾ ਤੇਰਿਆ। ਸਾਚੇ ਮੰਡਲ ਵੇਖੇ ਰਾਸ, ਹਰਿ ਸ਼ਾਮਾ ਚਾਓ ਘਨੇਰਿਆ। ਸਰਬ ਗੁਣਾ ਗੁਣ ਆਪੇ ਤਾਸ, ਗੁਣਵੰਤਾ ਕਰੇ ਮਿਹਰਿਆ। ਕੱਟਣਹਾਰਾ ਜੁਗ ਜੁਗ ਫਾਸ, ਆਵੇ ਜਾਵੇ ਪਾਵੇ ਫੇਰਿਆ। ਗਊ ਗਰੀਬ ਨਿਮਾਣੇ ਮੁਖ ਵਿਚ ਰੱਖੀ ਬੈਠੇ ਘਾਸ, ਸਾਧ ਸੰਤ ਬਣਾਈ ਬੈਠੇ ਵਡ ਵਡ ਡੇਰਿਆ। ਸ਼ਬਦ ਸਰੂਪੀ ਕੋਈ ਨਾ ਵਸੇ ਕਿਸੇ ਪਾਸ, ਰਸਨਾ ਕਹਿਣ ਮੈਂ ਤੇਰਾ ਤੂੰ ਮੇਰਿਆ। ਅੰਤਮ ਹੋਣਾ ਸਭ ਨੇ ਨਾਸ, ਰਾਏ ਧਰਮ ਪਾਏ ਘੇਰਿਆ। ਗੁਰ ਪੂਰੇ ਗੁਰਸਿਖ ਸਾਚੇ ਸਦ ਬਲ ਬਲ ਜਾਸ, ਇਕ ਕਰਾਇਆ ਸੰਞ ਸਵੇਰਿਆ। ਗੁਰ ਸੰਗਤ ਸਾਚੀ ਰੱਖਣੀ ਆਸ, ਵੇਲਾ ਅੰਤਮ ਨੇੜੇ ਆ ਰਿਹਾ। ਬੀਸ ਬੀਸੇ ਅੱਸੂ ਤਿੰਨ ਬੁਝੇ ਪਿਆਸ, ਤਟ ਕਿਨਾਰਾ ਚਰਨ ਛੁਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਟ ਘਟ ਰੂਪ ਵਟਾ ਰਿਹਾ। ਜਮਨ ਕਿਨਾਰਾ ਵੱਜੇ ਨਾਦ, ਹਰਿ ਸਾਚੇ ਆਪ ਵਜਾਵਣਾ। ਭਗਤ ਭਗਵੰਤ ਲਏ ਲਾਧ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਫੋਲ ਫੁਲਾਵਣਾ। ਵੇਖ ਵਖਾਣੇ ਆਤਮ ਰਸੀਏ ਸਾਧ, ਰਸ ਨਿਝਰ ਇਕ ਚੁਆਵਣਾ। ਦਿਵਸ ਰੈਣ ਗੁਪਤ ਗੁਪਤੀ ਰਹੇ ਅਰਾਧ, ਗੋਬਿੰਦ ਨਜ਼ਰ ਕਿਸੇ ਨਾ ਆਵਣਾ। ਰਸਨਾ ਕਹਿ ਕਹਿ ਕਰਨ ਵਿਵਾਦ, ਵਾਹਵਾ ਸਤਿਗੁਰ ਸਾਚਾ ਕਿਸੇ ਨਾ ਪਾਵਣਾ। ਜਿਸ ਜਨ ਕਿਰਪਾ ਕਰ ਆਪੇ ਮੇਲ ਮਿਲਾਏ ਮਾਧਵ ਮਾਧ, ਸੋ ਜਨ ਦਰ ਦਵਾਰ ਸੁਹਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਰੂਪ ਵਟਾਵਣਾ। ਪੰਚ ਰੰਗ ਪ੍ਰਭ ਰੂਪ ਵਟਾਏ, ਪੰਚਮ ਖੇਲੇ ਖੇਲਾ। ਰਾਮ ਕ੍ਰਿਸ਼ਨ ਕ੍ਰਿਸ਼ਨ ਰਾਮ ਰੂਪ ਆਪ ਹੋ ਜਾਏ, ਸੀਸ ਮੁਕਟ ਬੈਨ ਸਾਚੇ ਨੈਣਾ। ਗੋਬਿੰਦ ਧਾਰਾ ਸ਼ਬਦ ਜਣਾਏ, ਦਰਸ ਦਿਖਾਵੇ ਦੇਵੀ ਨੈਣਾ। ਅਮਾਮ ਮਹਿੰਦੀ ਹੱਥ ਮਹਿੰਦੀ ਲਾਏ, ਸ੍ਰਿਸ਼ਟ ਸਬਾਈ ਆਪ ਵਹਾਏ ਵਹਿੰਦੇ ਵਹਿਣਾ। ਮੁਹੰਮਦ ਮੁਹੰਮਦੀ ਸੰਗ ਰਲਾਏ ਕਲਜੁਗ ਅੰਤ ਵਖਾਏ ਨੇਤਰ ਨੈਣਾ। ਉਮਤ ਨਬੀ ਰਸੂਲ ਦੀ ਨਿਜ ਮੇਰੇ ਘਰ ਜੰਮਦੀ, ਧਰਤ ਮਾਤ ਨੇ ਰੋ ਰੋ ਕਹਿਣਾ। ਕੋਇ ਨਾ ਜਾਣੇ ਖੇਲ ਅਗੰਮ ਦੀ, ਸਾਧਾਂ ਸੰਤਾਂ ਢਹਿ ਢਹਿ ਚਰਨੀ ਪੈਣਾ। ਕਾਇਆ ਖੇਲ ਹੱਡ ਮਾਸ ਨਾੜੀ ਚੰਮ ਦੀ, ਪ੍ਰਭ ਸਾਚੇ ਅੰਦਰ ਮੰਦਰ ਸਾਚੇ ਰਹਿਣਾ। ਨਾ ਭਰਵਾਸਾ ਦਮ ਦਮ ਦੀ, ਬੀਸ ਬੀਸੇ ਕਿੰਨ ਕਿੰਨ ਰਹਿਣਾ। ਗੁਰਮੁਖਾਂ ਆਤਮ ਨੀਰ ਵਹਾਏ ਛੰਮ ਛੰਮ ਦੀ, ਪ੍ਰਭ ਦਰਸ਼ਨ ਲੋਚਨ ਨੈਣਾ। ਤ੍ਰਿਸ਼ਨਾ ਰਹੇ ਨਾ ਭੁੱਖ ਤਮ ਦੀ, ਚੌਥੀ ਕੂਟੇ ਦਿੱਲੀ ਆਪੇ ਬਹਿਣਾ। ਘਾਟ ਰਹੇ ਨਾ ਪ੍ਰਭ ਤੇਰੇ ਨਾਮ ਦੀ, ਆਪ ਚੁਕਾਏ ਲਹਿਣਾ ਦੇਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਰਨ ਧੂੜ ਨੇਤਰ ਕੱਜਲ ਪਾਏ, ਖੋਲ੍ਹ ਦਿਖਾਵੇ ਤੀਜੇ ਨੈਣਾ। ਪਾਰ ਕਿਨਾਰ ਕਰ ਕਰ ਤਟ, ਪ੍ਰਭ ਪਰਗਟ ਹੋਵੇ ਝਟ ਪਟ, ਜੋਤੀ ਨੂਰ ਹੋਏ ਪਰਕਾਸ਼। ਸ਼ਬਦ ਸਰੂਪੀ ਨਿਕਲੇ ਲਾਟ, ਪੰਜ ਗਜ ਨਾ ਕੋਈ ਆਵੇ ਪਾਸ। ਕਾਇਆ ਅਗਨੀ ਲੱਗੇ ਮੱਟ, ਰਸਨਾ ਗਾਏ ਇਕ ਸਵਾਸ। ਆਤਮ ਖੁਲ੍ਹੇ ਸ਼ਬਦ ਸਾਚਾ ਹਟ, ਸਤਿਗੁਰ ਪੂਰਾ ਹੋਵੇ ਸਦਾ ਪਾਸ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸੰਗਤ ਦੇਵੇ ਸਾਚਾ ਵਰ, ਤਨ ਪਹਿਨਾਏ ਸੋਹੰ ਸਾਚਾ ਪੱਟ। ਨੌ ਜੇਠ ਪ੍ਰਭ ਨੀਂਹ ਰਖਾਈ, ਨੌ ਖੰਡ ਵੇਖ ਵਖਾਣਿਆ। ਨੌ ਖੰਡ ਸਾਢੇ ਤਿੰਨ ਹੱਥ ਸੀਂ ਵਖਾਈ, ਲਿਖਿਆ ਲੇਖ ਨਾ ਮਿਟੇ ਭਗਵਾਨਿਆ। ਗੁਰਮੁਖਾਂ ਅੰਮ੍ਰਿਤ ਆਤਮ ਮੀਂਹ ਬਰਸਾਈ, ਮੇਘ ਮੇਘਲਾ ਆਪ ਅਖਵਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸ਼ਬਦ ਸਿੰਘਾਸਣ ਇਕ ਪਛਾਣਿਆ। ਸ਼ਬਦ ਸਿੰਘਾਸਣ ਹਰਿ ਕਰਤਾਰ, ਆਪਣਾ ਆਪੇ ਸਾਜਿਆ। ਸ੍ਰਿਸ਼ਟ ਸਬਾਈ ਰਿਹਾ ਪੁਕਾਰ, ਪ੍ਰਭ ਪਰਗਟ ਹੋਏ ਦੇਸ ਮਾਝਿਆ। ਨੌ ਖੰਡ ਪ੍ਰਿਥਮੀ ਬੰਨ੍ਹੇ ਧਾਰ, ਪਕੜ ਉਠਾਏ ਰਾਜਨ ਰਾਜਿਆ। ਵਾਲੀ ਹਿੰਦ ਕਰਾਏ ਖ਼ਬਰਦਾਰ, ਸ਼ਬਦ ਸਰੂਪੀ ਸਾਚੇ ਮੰਦਰ ਬਹਿ ਬਹਿ ਗਾਜਿਆ। ਸਾਢੇ ਤਿੰਨ ਹੱਥ ਹਰਿ ਸਮਰਥ ਫੜੇ ਨਿਸ਼ਾਨ ਅਪਰ ਅਪਾਰ, ਸ੍ਰਿਸ਼ਟ ਸਬਾਈ ਰੱਖੇ ਲਾਜਿਆ। ਗੁਰਮੁਖਾਂ ਹੋਏ ਪਹਿਰੇਦਾਰ, ਘਰ ਘਰ ਬੈਠਾ ਮਾਰੇ ਆਵਾਜ਼ਿਆ। ਜੋਤ ਸਰੂਪੀ ਪਹਿਰੇਦਾਰ, ਸਭ ਦੇ ਪੜਦੇ ਰਿਹਾ ਕਾਜਿਆ। ਕਲਜੁਗ ਅੰਤਮ ਅੰਤ ਨਾ ਆਏ ਹਾਰ, ਜੋ ਜਨ ਚਰਨ ਦਵਾਰ ਆਏ ਭਾਜਿਆ। ਪੰਚਮ ਜੇਠ ਕਰੇ ਪਿਆਰ, ਲੱਖ ਚੁਰਾਸੀ ਦੇਵੇ ਦਾਜਿਆ। ਹਾੜ ਸਤਾਰਾਂ ਮਾਰੇ ਇਕ ਅਵਾਜ਼, ਦਰਸ ਦਿਖਾਏ ਦਇਆ ਕਮਾਏ ਤ੍ਰਿਪਤ ਬੁਝਾਏ, ਬਿਆਸ ਕਿਨਾਰਾ ਖਿਜ਼ਰ ਖਵਾਜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਚੜ੍ਹਾਏ ਸ਼ਬਦ ਸਚ ਜ਼ਹਾਜਿਆ। ਪੰਚ ਨਿਸ਼ਾਨਾ ਪੰਚਮ ਧਾਰ, ਪੰਚਮ ਸੀਸ ਬੰਧਾਈਆ। ਗੁਰਮੁਖਾਂ ਰਹਿਣਾ ਖ਼ਬਰਦਾਰ, ਜਗਤ ਜਗਦੀਸ ਰਿਹਾ ਕਰਾਈਆ। ਨੌ ਖੰਡ ਪ੍ਰਿਥਮੀ ਪੈਣੀ ਮਾਰ, ਬੀਸ ਬਤੀਸ ਛਤੀਸ ਨਾ ਕੋਈ ਗਾਈਆ। ਸਤਿਜੁਗ ਤੇਰਾ ਸਚ ਵਿਹਾਰ, ਇਕ ਇਕੀਸ ਕਰਾਈਆ। ਇੱਕੀ ਇੱਕੀ ਚਾਰੇ ਮੇਲ ਵਾਰ, ਇਕ ਇਕ ਰੂਪ ਵਟਾਈਆ। ਏਕੰਕਾਰਾ ਕਰ ਅਕਾਰ, ਏਕਾ ਦਰ ਖੁਲ੍ਹਾਈਆ। ਸ਼ਬਦ ਭਰੇ ਨਾਮ ਭੰਡਾਰ, ਦਿਵਸ ਰੈਣ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਪੰਚਾਂ ਮੇਲ ਮਿਲਾਈਆ। ਸ਼ਬਦ ਸੋਟੀ ਜਗਤ ਹੁਲਾਰਾ, ਆਪਣੇ ਹੱਥ ਰਖਾਇੰਦਾ। ਰਾਜ ਰਾਜਾਨਾਂ ਕਰੇ ਖ਼ਬਰਦਾਰਾ, ਉਲਟੀ ਲੱਠ ਗਿੜਾਇੰਦਾ। ਅੰਤ ਵਿਛੋੜਾ ਨਾਰੀ ਨਾਰਾ, ਨਾਰੀ ਕੰਤ ਨਾ ਕੋਇ ਹੰਢਾਇੰਦਾ। ਜਨ ਭਗਤਾਂ ਬਖ਼ਸ਼ੇ ਚਰਨ ਪਿਆਰਾ, ਸਾਚੀ ਸੁਰਤ ਦਵਾਇੰਦਾ। ਧੁਰਦਰਗਾਹੀ ਏਕਾ ਲਾੜਾ, ਲੱਖ ਚੁਰਾਸੀ ਆਪ ਪਰਨਾਇੰਦਾ। ਧਰਤ ਮਾਤ ਏਕਾ ਵੇਖ ਅਖਾੜਾ, ਰਾਏ ਧਰਮ ਖ਼ੁਸ਼ੀ ਮਨਾਇੰਦਾ। ਲੱਗੇ ਅੱਗ ਸਤਾਰਾਂ ਹਾੜਾ, ਸੋਲਾਂ ਸੋਲਾਂ ਤੇਰੀ ਧਾਰ ਬੰਨ੍ਹਾਇੰਦਾ। ਲੁੱਕਿਆ ਰਹਿਣ ਨਾ ਪਾਏ ਕੋਈ ਜੰਗਲ ਜੂਹ ਉਜਾੜ ਪਹਾੜਾ, ਮਸਜਿਦ ਮੰਦਰ ਗੁਰੂਦਵਾਰਾ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸ਼ਬਦ ਡੰਡਾ ਚਾਰੋਂ ਕੁੰਟ ਅਗੰਮੀ ਧਾੜਾ ਆਪ ਉਠਾਇੰਦਾ। ਅਗੰਮੀ ਧਾੜ ਆਏ ਚੜ੍ਹ, ਦਿਸ ਕਿਸੇ ਨਾ ਆਈਆ। ਸ਼ਬਦ ਡੰਡਾ ਪ੍ਰਭ ਲਿਆ ਫੜ, ਅਚਰਜ ਰੀਤ ਬਣਾਈਆ। ਤਿੰਨਾਂ ਲੋਆਂ ਰਿਹਾ ਲੜ, ਦਿਵਸ ਰੈਣ ਲੜਾਈਆ। ਆਪ ਉਖਾੜੇ ਸਭ ਦੀ ਜੜ੍ਹ, ਆਪਣੀ ਮਾਤ ਲਗਾਈਆ। ਕਲਜੁਗ ਮਮਤਾ ਲਏ ਫੜ, ਸੰਮਤੀ ਸੰਮਤਾ ਵਕਤ ਚੁਕਾਈਆ। ਕਿਲ੍ਹਾ ਤੋੜ ਹੰਕਾਰੀ ਗੜ੍ਹ, ਅਗੰਮਾ ਸ਼ਬਦ ਜਣਾਈਆ। ਦਰ ਦਰ ਘਰ ਘਰ ਸੀਸ ਧੜ, ਚਾਰੋਂ ਕੁੰਟ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਅੱਸੂ ਤਿੰਨ ਸ਼ਬਦ ਸੋਟੀ ਕਰ ਤਿਆਰ, ਵੇਖੇ ਖੇਲ ਦਿੱਲੀ ਦਰਬਾਰ, ਵਾਲੀ ਹਿੰਦ ਰਿਹਾ ਜਗਾਈਆ। ਵਾਲੀ ਹਿੰਦ ਰਿਹਾ ਸੌਂ, ਅੰਤਮ ਅੰਤ ਜੁਦਾਈਆ। ਉਚੇ ਮੰਦਰ ਨਾ ਵੇਖਣੇ ਭੌਂ, ਦਿਵਸ ਰੈਣ ਜੁਦਾਈਆ। ਸੰਮਤ ਇੱਕੀ ਪ੍ਰਭ ਭਾਗ ਲਗਾਏ, ਚਰਨ ਛੁਹਾਏ ਵਿਚ ਗੁੜਗਾਉਂ, ਸਾਚਾ ਧਾਮ ਬਣਾਈਆ। ਗੁਰ ਪੂਰਾ ਦੇਵੇ ਗੁਰਸਿਖ ਤੇਰੇ ਨਾਮ ਵਡਿਆਈ, ਸਾਚਾ ਦਵਾਰ ਬੰਕ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸੋਟੀ ਫੜ ਆਪ ਜਾਏ ਚੜ੍ਹ ਉਪਰ ਚੋਟੀ, ਸ੍ਰਿਸ਼ਟ ਸਬਾਈ ਰਿਹਾ ਜਗਾਈਆ। ਪੰਚਮ ਜੋੜਾ ਹਰਿ ਭਗਵਾਨ, ਆਪਣੇ ਚਰਨ ਛੁਹਾਇੰਦਾ। ਗੁਰਮੁਖਾਂ ਦੇਵੇ ਚਰਨ ਧਿਆਨ, ਧੂੜੀ ਮਸਤਕ ਲਾਇੰਦਾ। ਮਨਮੁਖਾਂ ਮੇਟੇ ਮਾਤ ਨਿਸ਼ਾਨ, ਬੀਸ ਬੀਸ ਬੀਸ ਇਕੀਸ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਪੰਚਮ ਪੰਚਾਂ ਰੰਗ ਵਟਾਇੰਦਾ। ਪੰਚਮ ਤਾਜ ਜਗਤ ਜਗਦੀਸ਼, ਆਪਣੀ ਬਣਤ ਬਣਾਈਆ। ਸ੍ਰਿਸ਼ਟ ਸਬਾਈ ਜਾਏ ਪੀਸ, ਵਰਨ ਗੋਤ ਰਹਿਣ ਨਾ ਪਾਈਆ। ਨਾ ਕੋਈ ਪੜ੍ਹਾਏ ਕੁਰਾਨ ਹਦੀਸ, ਅੰਜ਼ੀਲ ਅੰਜ਼ੀਲਾਂ ਵਕਤ ਚੁਕਾਈਆ। ਰਸਨਾ ਗਾਏ ਨਾ ਰਾਗ ਛਤੀਸ, ਰਾਗ ਰਾਗਨੀ ਮੁਖ ਛੁਪਾਈਆ। ਬੰਦ ਕਰਾਏ ਦੰਦ ਬਤੀਸ, ਬੱਤੀ ਧਾਰਾ ਮਾਤ ਬਖ਼ਸ਼ਾਈਆ। ਪ੍ਰਭ ਸਾਚੇ ਤੇਰੀ ਸਾਚੀ ਰੀਤ, ਸਤਿਜੁਗ ਸਾਚੇ ਮੰਗੀ ਵਧਾਈਆ। ਲੇਖ ਲਿਖਾਏ ਬੀਸ ਇਕੀਸ ਸਾਚੇ ਸ਼ਬਦ ਮਾਤ ਕੁੜਮਾਈਆ। ਸੋਹੰ ਸ਼ਬਦ ਗੁਰਮੁਖਾਂ ਝੁੱਲੇ ਸਾਚੇ ਸੀਸ, ਚੌਥੇ ਘਰ ਆਪੇ ਝੁਲਾਈਆ। ਸਾਚੇ ਦਰ ਆਪੇ ਖੜ, ਆਪਣੀ ਹੱਥੀਂ ਬੂਹਾ ਲਾਹੀਆ। ਕੰਤਾ ਨਾਰੀ ਲਏ ਵਰ, ਤਨ ਵੇਸ ਕਰੇਂਦੀ ਆਈਆ। ਆਪ ਨੁਹਾਏ ਸਾਚੇ ਸਰ, ਕਾਗ ਹੰਸ ਬਣਾਈਆ। ਮੇਲਾ ਮੇਲਾ ਮੇਲ ਕਰ, ਮਿਲਿਆ ਵਿਛੜ ਨਾ ਜਾਈਆ। ਗੁਰਮੁਖ ਸਾਚੇ ਸੱਜਣ ਸੁਹੇਲ ਮਾਤ ਧਰ, ਦਰ ਦਰਬਾਨ ਆਪ ਅਖਵਾਈਆ। ਆਪ ਚੁਕਾਏ ਜਗਤ ਡਰ, ਘਰ ਸਾਚੇ ਇਕ ਵਡਿਆਈਆ। ਸ੍ਰਿਸ਼ਟ ਸਬਾਈ ਵੇਖੇ ਨੌ ਦਰ, ਦਸਵਾਂ ਬੰਦ ਰਖਾਈਆ। ਗੁਰਮੁਖਾਂ ਆਪਣੀ ਕਿਰਪਾ ਦੇਵੇ ਕਰ, ਆਪਣੇ ਰੂਪ ਸਮਾਈਆ। ਜੋਤ ਨਿਰੰਜਣ ਸਾਚਾ ਦੀਪਕ ਬਾਤੀ ਸਾਚੀ ਧਰ, ਪਹਿਲੀ ਇਕ ਕਰੇ ਰੁਸ਼ਨਾਈਆ। ਪੌੜੀ ਪੌੜੀ ਜਾਣਾ ਚੜ੍ਹ, ਸਾਚਾ ਡੰਡਾ ਸ਼ਬਦ ਹੱਥ ਫੜਾਈਆ। ਜਗਤ ਵਿਕਾਰਾ ਜੂਠ ਝੂਠ ਅੰਤਮ ਜਾਏ ਸੜ, ਪ੍ਰਭ ਜੋਤੀ ਲੰਬੂ ਲਾਈਆ। ਨਾ ਕੋਈ ਦਿਸੇ ਕਿਲ੍ਹਾ ਗੜ੍ਹ, ਤਖ਼ਤ ਤਾਜ ਕਿਸੇ ਰਹਿਣ ਨਾ ਪਾਈਆ। ਸਤਿ ਸਤਿਵਾਦੀ ਪ੍ਰਭ ਲਾਵਣ ਆਇਆ ਸਤਿਜੁਗ ਤੇਰੀ ਸਾਚੀ ਜੜ੍ਹ, ਅੱਸੂ ਤਿੰਨ ਰੁੱਤ ਸੁਹਾਈਆ। ਦਿੱਲੀ ਦਵਾਰ ਅੱਗੇ ਆਪੇ ਖੜ੍ਹ, ਹਰਿ ਹਰਿ ਭੇਵ ਕਿਸੇ ਨਾ ਰਾਈਆ। ਅੰਤਮ ਸਰਨੀ ਜਾਏ ਪੜ, ਪ੍ਰਭ ਦੇਵੇ ਦਰਸ ਆਪਣਾ ਰੂਪ ਵਟਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਏਕਾ ਅੱਖਰ ਜਾਇਣ ਪੜ੍ਹ, ਸੁਰਤੀ ਸ਼ਬਦ ਜਣਾਈਆ। ਸਾਚਾ ਘਾੜਨ ਆਪੇ ਲਿਆ ਘੜ, ਘੜਨਹਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਰੀਤੀ ਰਿਹਾ ਚਲਾਈਆ। ਪੰਚਮ ਮੁਖ ਪੰਚਮ ਤਾਜਾ। ਪੁਰਖ ਅਬਿਨਾਸ਼ੀ ਧੁਰ ਦਰਗਾਹੀ ਸਾਚਾ ਰਾਜਾ। ਕਲਜੁਗ ਤੇਰਾ ਅੰਤਮ ਅੰਤ, ਲੋਕਮਾਤ ਮਾਰ ਝਾਤ ਕਰਾਵਣ ਆਇਆ ਸਤਿਜੁਗ ਸਵਾਰੇ ਸਾਚਾ ਕਾਜਾ। ਗਊ ਗਰੀਬ ਨਿਮਾਣਿਆਂ ਬਾਹੋਂ ਪਕੜ ਮਾਤ ਉਠਾਏ, ਦੇਵੇ ਸ਼ਬਦ ਸਾਚਾ ਦਾਨਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਭਗਵੰਤ ਗਰੀਬ ਨਿਵਾਜਾ। ਇਕ ਇੱਕੀ ਏਕਾ ਧਾਰ, ਹਰਿ ਸਾਚੇ ਆਪ ਚਲਾਈਆ। ਸੇਵ ਲਗਾਏ ਸਾਚੀ ਸਿੱਖੀ, ਸਾਚਾ ਸੁਖ ਉਪਜਾਈਆ। ਚਾਰ ਲੱਖ ਬੱਤੀ ਹਜਾਰ ਮੰਗੇ ਭਿੱਖੀ, ਕਲਜੁਗ ਆਯੂ ਔਧ ਮਿਟਾਈਆ। ਗੁਰ ਗੋਬਿੰਦੇ ਰੇਖ ਲਿਖੀ, ਹਰਿ ਪੂਰ ਕਰਾਏ ਧੁਰਦਰਗਾਹੀਆ। ਸ਼ਬਦ ਧਾਰ ਰੱਖੇ ਤਿੱਖੀ, ਖੰਡਾ ਚਲਾਏ ਵਾਹੋ ਦਾਹੀਆ। ਨਾ ਕੋਈ ਜਾਣੇ ਮੁਨੀ ਰਿਖੀ, ਪੰਡਤ ਪਾਂਧੇ ਭੇਵ ਨਾ ਪਾਈਆ। ਨਾ ਕੋਈ ਜਾਣੇ ਸਾਚੀ ਸਿਖੀ, ਸਿਖਿਆ ਕਵਣ ਦਵਾਰੇ ਆਈਆ। ਵਰਨ ਗੋਤ ਗੋਤ ਵਰਨ ਭੇਖਾ ਭੇਖੀ, ਭੇਖਾਧਾਰੀ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪਣੀ ਜੋਤ ਜਗਾਈਆ। ਸਾਚੀ ਸਿਖਿਆ ਸਿੱਖ ਵਿਚਾਰ, ਸਤਿ ਸਰੂਪ ਸਮਾਵਣਾ। ਵਰਨ ਗੋਤ ਤੋਂ ਵਸਣਾ ਬਾਹਰ, ਏਕਾ ਹਰਿ ਪਛਾਨਣਾ। ਦੇਵੇ ਦਰਸ ਗੁਪਤ ਜ਼ਾਹਿਰ, ਦਰ ਦਵਾਰਾ ਸਾਚਾ ਮਾਨਣਾ। ਫੜ ਫੜ ਬਾਹੋਂ ਕਰੇ ਪਾਰ, ਜਮਨ ਕਿਨਾਰਾ ਇਕ ਵਖਾਵਣਾ। ਸ੍ਰਿਸ਼ਟ ਸਬਾਈ ਵਹਿੰਦੀ ਧਾਰ, ਅੱਗੇ ਹੋ ਨਾ ਕਿਸੇ ਬਚਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸ਼ਬਦ ਫੜਾਏ ਸਾਚਾ ਦਾਮਨਾ। ਦਾਮਨ ਫੜਾਏ ਦਾਮਨਗੀਰ, ਦਮ ਦਮ ਰਸਨ ਧਿਆਵਣਾ। ਤਨ ਬਸਤਰ ਪਹਿਨਾਏ ਸ਼ਬਦ ਚੀਰ, ਨਾਮ ਪੜਦਾ ਉਪਰ ਪਾਵਣਾ। ਸੋਹੰ ਗਾਤਰਾ ਰਸਨਾ ਤੀਰ, ਏਕਾ ਏਕ ਚਲਾਵਣਾ। ਨੌ ਖੰਡ ਪ੍ਰਿਥਮੀ ਪੈਂਡਾ ਚੀਰ, ਬ੍ਰਹਿਮੰਡ ਖੋਜ ਖੁਜਾਵਣਾ। ਅੰਤਮ ਪੀਣਾ ਸਾਚਾ ਸੀਰ, ਸੀਰ ਮੁਖ ਚਵਾਵਣਾ। ਨੇਤਰ ਦਰਸ਼ਨ ਸਾਚੇ ਗੁਰ, ਤ੍ਰਿਸ਼ਨਾ ਭੁੱਖ ਮਿਟਾਵਣਾ। ਸਾਚਾ ਮੇਲ ਮਿਲਾਵਣ ਆਇਆ ਧੁਰ, ਧੁਰ ਦਾ ਮੇਲ ਮਿਲਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸੰਗਤ ਸੇਵਾ ਰਿਹਾ ਕਰ, ਸਵਾ ਪੰਝੀ ਸਾਧ ਸੰਗਤ ਤੇਰੀ ਭੇਟ ਚੜ੍ਹਾਵਣਾ। ਤੇਰੀ ਭੇਟ ਆਪ ਚੜ੍ਹਾਏ ਆਪਣੀ ਸੇਵਾ ਲਾਏ, ਦਰ ਦਰ ਘਰ ਘਰ ਗੁਰਸਿਖਾਂ ਕੋਲੋਂ ਮੰਗੇ ਅੱਗੇ ਖੜ੍ਹ, ਨਾਮ ਪ੍ਰੀਤੀ ਝੋਲੀ ਪਾਵਣਾ। ਗਲੇ ਲਗਾਏ ਬਾਹੋਂ ਫੜ, ਜਿਉਂ ਸੁਦਾਮਾ ਹਰਿ ਰਘੁਰਾਈਆ। ਬੰਨ੍ਹੀ ਜਾਏ ਆਪਣੇ ਲੜ, ਏਕਾ ਗੰਢ ਦਵਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖ ਸਾਚੇ ਸੰਤ ਜਨਾਂ ਆਤਮ ਠੰਢਾ ਰਖਾਈਆ। ਸਵਾ ਪੰਝੀ ਕਰ ਅਰਦਾਸ, ਤੀਜੀ ਵੰਡ ਵੰਡਾਇੰਦਾ। ਸਵਾ ਪੰਝੀ ਰੱਖੇ ਪਾਸ, ਸੰਮਤ ਸੋਲਾਂ ਵਕਤ ਸੁਹਾਇੰਦਾ। ਬਿਆਸ ਕਿਨਾਰਾ ਪਾਏ ਦਸ, ਜੈਮਲ ਸਾਵਣ ਸੰਗ ਰਲਾਇੰਦਾ। ਆਪੇ ਵਸੇ ਆਸ ਪਾਸ, ਦਿਸ ਕਿਸੇ ਨਾ ਆਇੰਦਾ। ਲੇਖੇ ਲਾਏ ਸਾਸ ਗਰਾਸ, ਜੋ ਜਨ ਮਦਿਰਾ ਮਾਸ ਤਜਾਇੰਦਾ। ਵੇਖਣਹਾਰਾ ਪ੍ਰਿਥਮੀ ਆਕਾਸ਼, ਆਂਕਾਸ਼ ਅਕਾਸ਼ਾਂ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਏ ਸਰਬ ਘਰ, ਆਪਣੇ ਰੂਪ ਸਮਾਇੰਦਾ। ਨਾਮ ਧਾਰ ਹਰਿ ਪਾਇਆ, ਨਾਮੇ ਬਣਤ ਬਣਾਈਆ। ਕਰਮ ਵਿਚਾਰ ਪ੍ਰਭ ਕਰਮ ਕਮਾਇਆ, ਮਾਟੀ ਜਾਮੇ ਲਿਖਤ ਲਿਖਾਈਆ। ਅੰਮ੍ਰਿਤ ਆਤਮ ਸਾਚੇ ਜਾਮੇ, ਸਾਚੀ ਧਾਰ ਚਵਾਈਆ। ਸਾਚੀ ਸਵਾਂਤੀ ਬੂੰਦ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਅੰਮ੍ਰਿਤ ਮੇਘ ਏਕਾ ਬਰਸਾਈਆ। ਸੰਮਤ ਪੰਦਰ੍ਹਾਂ ਵੱਜੇ ਸੱਟ, ਪ੍ਰਭ ਸਾਚੇ ਆਪ ਲਗਾਵਣੀ। ਸਿੰਘ ਪਰਤਾਪ ਉਠੇ ਝੱਟ, ਕਵਣ ਵੇਖੇ ਦਾਮਨ ਦਾਮਨੀ। ਅੰਦਰ ਕੀਤਾ ਬੰਦ ਹੱਟ, ਰਾਮ ਰਾਮਾ ਰੂਪ ਰਮਾਵਣੀ। ਮਾਇਆ ਮਮਤਾ ਪਾਈ ਤਨ ਛੱਟ, ਛੁੱਟ ਜਾਏ ਤਨ ਮਿਟੇ ਤ੍ਰਿਸ਼ਨਾ ਤਾਮਨੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸੰਮਤ ਸੋਲਾਂ ਪੂਰ ਕਰਾਏ ਘਰ ਘਰ ਭਾਵਨੀ। ਪੂਰ ਕਰਾਏ ਘਰ ਘਰ ਆਸਾ, ਆਤਮ ਤ੍ਰਿਖਾ ਬੁਝਾਇੰਦਾ। ਗੁਰਮੁਖਾਂ ਬਖ਼ਸ਼ੇ ਚਰਨ ਭਰਵਾਸਾ, ਦਾਸੀ ਦਾਸਾ ਆਪ ਅਖਵਾਇੰਦਾ। ਮੰਡਪ ਮਾੜੀ ਪਾਏ ਰਾਸਾ, ਕਾਇਆ ਮੰਡਲ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਅੰਦਰ ਸਦ ਰੱਖੇ ਵਾਸਾ, ਆਸ ਪਿਆਸ ਬੁਝਾਇੰਦਾ। ਅੱਸੂ ਤਿੰਨ ਸਵਾ ਪੰਜ, ਪ੍ਰਭ ਤਾਜ ਸੀਸ ਟਿਕਾਇਆ। ਤਾਜ ਸੀਸ ਜਗਤ ਜਗਦੀਸ਼, ਬੀਸ ਇਕੀਸ ਹੋਏ ਸਹਾਇਆ। ਛਤਰ ਝੁੱਲੇ ਪ੍ਰਭ ਸਾਚੇ ਸੀਸ, ਦੂਸਰ ਕੋਈ ਰਹਿਣ ਨਾ ਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਤਾਰਾਂ ਹਾੜ ਵੀਹ ਸਦ ਆਇਆ। ਸਤਿਜੁਗ ਤੇਰੀ ਸਾਚੀ ਲਿਖਤ, ਸੋਲਾਂ ਵਿਦਿਆ ਵਿਚ ਦਏ ਲਿਖਾਈਆ। ਸੋਲਾਂ ਵਿਦਿਆ ਏਕਾ ਧਾਰ, ਏਕਾ ਰਸਨ ਚਲਾਈਆ। ਸਤ ਦੀਪ ਨੌ ਖੰਡ ਇਕ ਪਿਆਰ, ਏਕਾ ਪੱਲੇ ਨਾਮ ਗੰਢ ਬੰਧਾਈਆ। ਨਾ ਕੋਈ ਦਿਸੇ ਨਾਰ ਦੁਹਾਗਣ ਰੰਡ, ਬ੍ਰਹਿਮੰਡ ਖ਼ੁਸ਼ੀ ਮਨਾਈਆ। ਸਤਿਜੁਗ ਸਾਚਾ ਗੁਰਮੁਖਾਂ ਘਰ ਘਰ ਸਾਚਾ ਜਾਏ ਨਾਮ ਆਏ ਵੰਡ, ਪ੍ਰਭ ਸਾਚੀ ਸੇਵਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭੇਵ ਰਿਹਾ ਛੁਪਾਈਆ। ਇੱਕੀ ਏਕ ਏਕੰਕਾਰ, ਏਕਾ ਰੂਪ ਸਮਾਵਣਾ। ਜਗਤ ਮਿਟਾਏ ਧੁੰਦੂਕਾਰ, ਸਤਿਜੁਗ ਸਾਚਾ ਚੰਦ ਚੜ੍ਹਾਵਣਾ। ਸੁਹਾਏ ਬੰਕ ਦਰ ਦਵਾਰ, ਰਾਓ ਰੰਕ ਏਕਾ ਧਾਮ ਸੁਹਾਵਣਾ। ਸਾਚਾ ਹੁਕਮ ਧੁਰ ਫ਼ਰਮਾਣ, ਪੰਚਮ ਆਪ ਅਖਵਾਵਣਾ। ਸਤਿ ਸੰਤੋਖੀ ਵਰਤੇ ਕਾਰ, ਨਾਮ ਅਧਾਰ ਆਪ ਰਖਾਵਣਾ। ਬੀਜ ਬੀਜੇ ਅਪਰ ਅਪਾਰ, ਆਪਣੀ ਹੱਥੀਂ ਬੂਟਾ ਲਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਕਰਮ ਕਮਾਵਣਾ। ਇਕੀਸ ਇਕੀਸ ਇੱਕੀ ਇਕ ਅਕੱਲਿਆ। ਕਰੇ ਖੇਲ ਹਰਿ ਜਗਦੀਸ, ਵਸਾਏ ਇਕ ਮਹੱਲਿਆ। ਸੰਮਤ ਸੰਮਤੀ ਲਹਿਣਾ ਦੇਣਾ ਚੁੱਕੇ ਵਿਚ ਬੀਸ, ਕਲਜੁਗ ਅੰਤ ਪਰਛਾਵਾਂ ਢਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਚੱਲੇ ਚਾਲ ਇਕ ਅਵੱਲਿਆ। ਚਾਲ ਅਵੱਲੜੀ ਇਕ ਚਲਾਏ। ਕਰਨ ਕਰਾਵਣਹਾਰਾ, ਇਕ ਅਕਲੜੀ ਜੋਤ ਜਗਾਏ। ਖੇਲ ਖਿਲਾਏ ਖੇਲਣਹਾਰਾ, ਧਰਤ ਧਵਲ ਸਾਰੀ ਹਲੜੀ, ਨਾ ਕੋਈ ਦਿਸੇ ਹੋਰ ਸਹਾਏ। ਗੁਰਮੁਖਾਂ ਵਖਾਏ ਏਕਾ ਘਰ ਏਕਾ ਹਰਿ, ਅਗੰਮ ਅਗੰਮੜੀ ਜੋਤ ਜਗਾਏ। ਨਾ ਕੋਈ ਮੰਗੇ ਪੈਸਾ ਧੇਲਾ ਦਮੜੀ, ਰੂਪਾ ਸੋਨਾ ਨਾ ਤਨ ਸ਼ਿੰਗਾਰ ਕਰਾਏ। ਪੁੱਤਰ ਧੀਆਂ ਨਾ ਕੋਈ ਲੋਚੇ ਮਾਤਾ ਅੰਮੜੀ, ਪਿਤਾ ਪੂਤ ਨਾ ਕੋਇ ਤਰਸਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਨ ਇਛਿਆ ਭਗਤ ਕਰਾਏ। ਸਤਾਰਾਂ ਹਾੜ ਸੰਮਤ ਇੱਕੀ, ਸਤਿਜੁਗ ਤੇਰੀ ਧਾਰ ਚਲਾਵਣੀ। ਨੌ ਖੰਡ ਪ੍ਰਿਥਮੀ ਬਣਾਏ ਲੱਖ ਗਿਆਰਾਂ ਮੁਨੀ ਰਿਖੀ, ਸਾਚੀ ਸਿੱਖੀ ਆਪ ਸੁਹਾਵਣੀ। ਮਸਤਕ ਲੇਖ ਆਪਣੀ ਹੱਥੀਂ ਜਾਏ ਲਿਖੀ, ਲਿਖੀ ਰੇਖ ਨਾ ਕਿਸੇ ਮਿਟਾਵਣੀ। ਸਤਿਜੁਗ ਮੰਗੀ ਸਾਚੀ ਭਿਖੀ, ਪ੍ਰਭ ਆਪਣੀ ਹੱਥੀਂ ਝੋਲੀ ਪਾਵਣੀ। ਸੋਹੰ ਧਾਰਾ ਰੱਖੀਂ ਤਿੱਖੀ, ਸੱਸਾ ਹੋੜਾ ਦੋਵੇਂ ਮੁਖ ਨਿਰਗੁਣ ਸਰਗੁਣ ਰੂਪ ਸੁਹਾਵਣੀ। ਸੁਖਮਨ ਟੇਡੀ ਰੱਖੀ, ਭੀੜੀ ਗਲੀ ਇਕ ਤਕਾਵਣੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਸੰਤ ਜਨਾਂ ਸਾਚੀ ਸਿਖਿਆ ਇਕ ਸਿਖਾਵਣੀ। ਸਚ ਘਰ ਵਸਿਆ ਆਪ, ਸਾਚੇ ਰੂਪ ਸਮਾਇਆ। ਹਰਿ ਹਰਿ ਸਾਚਾ ਸ਼ਾਹੋ ਭੂਪ, ਸਾਚਾ ਤਖ਼ਤ ਰਿਹਾ ਸੁਹਾਇਆ। ਲੱਖ ਚੁਰਾਸੀ ਅੰਧ ਕੂਪ, ਨਿਰਮਲ ਜੋਤ ਨਾ ਜਗਾਇਆ। ਕਲਜੁਗ ਰੈਣ ਅੰਧੇਰੀ ਚਾਰੋਂ ਕੂਟ, ਦਹਿ ਦਿਸ਼ਾ ਅੰਧੇਰਾ ਛਾਇਆ। ਤੀਰ ਨਿਰਾਲਾ ਰਿਹਾ ਛੂਟ, ਦਿਸ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਗੰਮ ਅਗੰਮਾ ਅਗੰਮੜਾ ਰੂਪ ਵਟਾਇਆ। ਤੀਰ ਨਿਰਾਲਾ ਸ਼ਬਦ ਮੁਖ, ਰਸਨ ਕਮਾਨ ਚਲਾਇੰਦਾ। ਜਨ ਭਗਤਾਂ ਮੇਟਣ ਆਇਆ ਦੁੱਖ, ਮਨਮੁਖਾਂ ਨਸ਼ਟ ਕਰਾਇੰਦਾ। ਧਰਤ ਮਾਤ ਤੇਰੀ ਸੁਫਲ ਕਰਾਏ ਕੁੱਖ, ਗੌੜ ਬ੍ਰਹਿਮਣ ਪੂਤ ਸਪੂਤਾ ਲੋਕਮਾਤ ਚਰਨ ਛੁਹਾਇੰਦਾ। ਉਜਲ ਕਰੇ ਸਤਿਜੁਗ ਸਾਚੇ ਮੁਖ, ਮਸਤਕ ਸਾਚੀ ਰੇਖ ਲਿਖਾਇੰਦਾ। ਗਊ ਗਰੀਬਾਂ ਕਟੇ ਭੁੱਖ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਦਰ ਦਰ ਫਿਰਾਇੰਦਾ। ਜਨ ਭਗਤਾਂ ਗੇੜ ਕਟਾਏ ਗਰਭਵਾਸ ਉਲਟਾ ਰੁੱਖ, ਲੱਖ ਚੁਰਾਸੀ ਫੰਦ ਕਟਾਇੰਦਾ। ਘਰ ਘਰ ਧੂੰਏ ਰਹੇ ਧੁੱਖ, ਕਿਸੇ ਨਾ ਮਿਲੇ ਆਤਮ ਸੁੱਖ, ਸਾਚਾ ਮੰਦਰ ਕਾਇਆ ਅੰਦਰ ਕੋਇ ਨਾ ਮਾਤ ਵਖਾਇੰਦਾ। ਸਾਧਾਂ ਸੰਤਾਂ ਵਧਾਈ ਤ੍ਰਿਸ਼ਨਾ ਭੁੱਖ, ਅਗਨੀ ਅਗਨ ਜਲਾਇੰਦਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਮੇਟੇ ਭੇਖ ਪਖੰਡਾ, ਸੋਹੰ ਫੜਿਆ ਹੱਥ ਵਿਚ ਡੰਡਾ, ਨੌ ਖੰਡ ਪ੍ਰਿਥਮੀ ਪਾਵੇ ਵੰਡਾ, ਵੇਖ ਵਖਾਏ ਜੇਰਜ ਅੰਡਾਂ, ਵੇਖ ਵਖਾਏ ਚਾਰੇ ਵੇਦ ਕੁਰਾਨ ਪੁਰਾਨ ਗਿਆਨ ਧਿਆਨ ਜਗਤ ਵਿਦਿਆ ਬ੍ਰਹਮ ਵਿਚਾਰ, ਗ੍ਰੰਥ ਪੰਥ ਸਾਚੇ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਏਕਾ ਏਕੰਕਾਰਾ। ਏਕਾ ਏਕ ਸ਼ਬਦ ਜੈਕਾਰਾ, ਧੁਰਦਰਗਾਹੀ ਲੇਖ ਸਾਚਾ ਲਿਖਿਆ ਪਰਗਟ ਹੋਏ ਨਰ ਨਿਰੰਕਾਰਾ, ਨਾਨਕ ਗਾਈ ਸ੍ਰਿਸ਼ਟ ਸਬਾਈ ਮਿਥਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਚਲਾਏ ਸਾਚਾ ਰਥਿਆ। ਸਤਿਜੁਗ ਸਾਚਾ ਰਥ ਚਲਾਏ, ਸਾਚਾ ਹਰਿ ਰਥਵਾਹੀਆ। ਕਲਜੁਗ ਕਾਲਾ ਮਥ ਵਖਾਏ, ਚਾਰੋਂ ਕੁੰਟ ਪਏ ਦੁਹਾਈਆ। ਮਹਿੰਮਾ ਜਗਤ ਅਕੱਥ ਅਕੱਥ ਆਪ ਰਖਾਏ, ਕਥਨੀ ਅਕੱਥ ਕਥ ਨਾ ਸਕੇ ਰਾਈਆ। ਮਨਮੁਖ ਜੀਵਾਂ ਧਰਮ ਰਾਏ ਦਰ ਸੱਥ ਵਛਾਏ, ਲਾੜੀ ਮੌਤ ਖ਼ੁਸ਼ੀ ਮਨਾਈਆ। ਅੰਤਮ ਲੇਖਾ ਸੀਆਂ ਸਾਢੇ ਤਿੰਨ ਹੱਥ ਵਖਾਏ, ਦੂਸਰ ਵਸਤ ਕੋਇ ਨਾਲ ਨਾ ਜਾਈਆ। ਗੁਰਮੁਖ ਸਾਚੇ ਸੰਤ ਸੁਹੇਲੇ ਸਿਰ ਦੇ ਕਰ ਹੱਥ ਰੱਖ ਵਖਾਏ, ਸਾਚੇ ਸ਼ਬਦ ਕਰੇ ਕੁੜਮਾਈਆ। ਤ੍ਰੈਲੋਕੀ ਨਾਥ ਸਗਲਾ ਸਾਥ ਆਪਣਾ ਆਪ ਨਿਭਾਏ, ਪਾਰਬ੍ਰਹਮ ਬ੍ਰਹਮ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਨਿਹਕਲੰਕ ਨਰਾਇਣ ਨਰ, ਲੋਆਂ ਪੁਰੀਆਂ ਰਿਹਾ ਜਣਾਈਆ। ਲੋਆਂ ਪੁਰੀਆਂ ਸ਼ਬਦ ਹੁਲਾਰ ਦੇਵਣਹਾਰ ਏਕੰਕਾਰ। ਵੇਖੇ ਖੇਲ ਵਿਚ ਸੰਸਾਰ। ਬ੍ਰਹਮਾ ਬ੍ਰਹਮ ਵੇਤਾ ਰਸਨਾ ਗਾਏ, ਚਾਰੇ ਵੇਦ ਭੇਵ ਨਾ ਪਾਏ, ਅਛਲ ਅਛੇਦ ਵੇਦ ਵਿਆਸਾ ਬਣ ਲਿਖਾਰ। ਅਠਾਰਾਂ ਪੁਰਾਨ ਗਾਏ ਸਲੋਕ ਇਕ ਲੱਖ ਹਜ਼ਾਰ ਸਤਾਰਾਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਲੋਕਮਾਤ ਅੰਤਮ ਕਲ ਵਿਚ ਸੰਸਾਰਾ। ਰਸਨਾ ਗਾਇਆ ਗੌੜ ਬ੍ਰਹਿਮਣ ਸਾਚਾ ਪੂਤਾ, ਨਾਲ ਰਲਾਏ ਸ਼ਬਦ ਸਾਚਾ ਦੂਤਾ, ਚਾਰੋਂ ਕੁੰਟ ਰਿਹਾ ਦੁੜਾਈਆ। ਮੇਟੇ ਜੂਠ ਝੂਠਾ, ਜਗ ਸਚ ਸੁੱਚ ਵਰਤਾਈਆ। ਮਨਮੁਖਾਂ ਫੜਾਏ ਹੱਥ ਖਾਲੀ ਠੂਠਾ, ਚਾਰੋਂ ਦਰ ਰਿਹਾ ਫਿਰਾਈਆ। ਗੁਰਮੁਖ ਸਾਚਾ ਸੰਤ ਸੁਹੇਲਾ ਦਰ ਦਵਾਰਿਉਂ ਜੋ ਗਿਆ ਰੂਠਾ, ਦਰਸ ਅਮੋਘ ਹਰਿ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਸੰਗ ਆਪ ਰਖਾਈਆ। ਆਤਮ ਸੰਗੀ ਸ਼ਬਦ ਸੁਰੰਗੀ, ਨਾਦ ਅਨਾਦੀ ਨਾਦ ਵਜਾਈਆ। ਵੱਜੇ ਤਨ ਸੱਚਾ ਮਰਦੰਗੀ, ਨੌ ਦਵਾਰੇ ਵੇਖੇ ਲੰਘੀ, ਸਾਚਾ ਮਾਰਗ ਇਕ ਵਖਾਈਆ। ਵਡ ਦਾਤਾ ਸੂਰਾ ਸਰਬੰਗੀ, ਦਿਵਸ ਰੈਣ ਅੰਗੀ ਸੰਗੀ, ਆਪ ਆਪਣਾ ਸੰਗ ਨਿਭਾਈਆ। ਗੁਰਸਿਖ ਪਿਠ ਨਾ ਹੋਵੇ ਨੰਗੀ, ਪ੍ਰਭ ਬੈਠਾ ਸੀਸ ਆਪਣਾ ਹੱਥ ਟਿਕਾਈਆ। ਦੇਵੇ ਵਸਤ ਜੋ ਦਰ ਆਏ ਮੂੰਹੋਂ ਮੰਗੀ, ਬ੍ਰਹਮ ਰੂਪ ਸਮਾਈਆ। ਆਤਮ ਧਾਰਾ ਇਕ ਵਹਾਏ ਅੰਮ੍ਰਿਤ ਸਾਚਾ ਗੰਗੀ, ਸ਼ਿਵ ਸ਼ੰਕਰ ਸੀਸ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਜਗਤ ਜਗਦੀਸ਼ ਤੇਰੀ ਕਰੀ ਘਰ ਸਾਚੇ ਕੁੜਮਾਈਆ। ਜਗਤ ਜਗਦੀਸ਼ ਘਰ ਸਾਚਾ ਪਾਇਆ, ਤ੍ਰੈਲੋਕ ਵੱਜੀ ਵਧਾਈਆ। ਜੀਓ ਪਿੰਡ ਕਾਚਾ ਮਾਤ ਤਜਾਇਆ, ਨਾਮ ਦਰਵਾਜ਼ਾ ਇਕ ਖੁਲ੍ਹਾਈਆ। ਗਰੀਬ ਨਿਵਾਜ਼ਾ ਦਰਸ਼ਨ ਪਾਇਆ, ਸਗਲੀ ਚਿੰਤ ਮਿਟਾਈਆ। ਹਰਿਜਨ ਜਨ ਹਰਿ ਤੇਰਾ ਸਾਜਨ ਸਾਜਾ, ਅੱਗੇ ਬੈਠਾ ਦੋਵੇਂ ਭੁਜਾ ਉਠਾਈਆ। ਚਤਰਭੁਜ ਹਰਿ ਰੱਖੇ ਲਾਜਾ, ਭੇਖਾਧਾਰੀ ਭੇਖ ਵਟਾਈਆ। ਪਰਗਟ ਹੋਏ ਦੇਸ ਮਾਝਾ, ਸੰਮਤ ਸੰਮਤੀ ਰਿਹਾ ਮਿਟਾਈਆ। ਹਰਿਜਨ ਜਨ ਹਰਿ ਤੇਰੀ ਰੱਖੇ ਲਾਜਾ, ਆਪ ਕਰਾਏ ਤੇਰਾ ਕਾਜਾ, ਸਾਚੀ ਸੇਵਾ ਰਿਹਾ ਕਮਾਈਆ। ਮਨਮੁਖ ਜੀਵਾਂ ਵਿਕਾਰ ਹੰਕਾਰ ਕਾਇਆ ਡੋਲੀ ਦੇਵੇ ਦਾਜਾ, ਅੰਤਮ ਏਕਾ ਧੱਕਾ ਲਾਈਆ। ਕਲਜੁਗ ਮਾਤਲੋਕ ਵਿਚੋਂ ਜਾਏ ਭਾਜਾ, ਧੁਰਦਰਗਾਹੋਂ ਆਏ ਭਾਜਾ, ਸੰਗ ਮੁਹੰਮਦ ਮੁਖ ਛੁਪਾਈਆ। ਸਤਿਜੁਗ ਸਾਚਾ ਧੁਰਦਰਗਾਹੋਂ ਆਏ ਭਾਗਾ, ਦੋਏ ਜੋੜ ਪ੍ਰਭ ਅੱਗੇ ਸੀਸ ਝੁਕਾਈਆ। ਧਰਤਮਾਤ ਦੂਰ ਦੁਰਾਡੀ ਉਠ ਉਠ ਮਾਰੇ ਆਵਾਜ਼ਾ, ਆ ਸਪੂਤਾ ਸਾਚੀ ਗੋਦ ਮੈਂ ਆਪਣੀ ਆਪ ਸੁਹਾਈਆ। ਭਗਤ ਜਨਾਂ ਦੀ ਰੱਖੇ ਲਾਜਾ, ਸੋਹੰ ਮੁੰਮਾ ਸਾਚਾ ਸੀਰ ਪਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸੰਮਤ ਤੇਰਾਂ ਤੇਰੀ ਬੰਨ੍ਹੇ ਧਾਰ, ਅੱਸੂ ਤਿੰਨ ਦਿਵਸ ਵਿਚਾਰ, ਬੀਸ ਬੀਸੇ ਹੋਏ ਜਗਤ ਜੈਕਾਰ, ਇਕ ਇਕੀਸੇ ਸਾਰੀ ਸ੍ਰਿਸ਼ਟ ਏਕਾ ਇਸ਼ਟ ਏਕਾ ਦ੍ਰਿਸ਼ਟ ਏਕਾ ਰੂਪ ਸਮਾਈਆ। ਏਕਾ ਰੂਪ ਰੰਗ ਰੰਗਾਵਣਾ। ਕਾਇਆ ਸਾਚੀ ਚੋਲੀ, ਸ਼ਬਦ ਘੋੜੇ ਤੰਗ ਕਸਾਵਣਾ। ਚਾਰ ਕੁੰਟ ਦਹਿ ਦਿਸ਼ਾ ਵੇਖ ਵਖਾਵਣਾ। ਜਨ ਭਗਤਾਂ ਪੂਰ ਕਰਾਏ ਭਾਵਨਾ। ਲਹਿਣਾ ਦੇਣਾ ਪਿਛਲਾ ਲੇਖ ਚੁਕਾਵਣਾ। ਸੰਮਤ ਸਤਾਰਾਂ ਸਾਚਾ ਵੇਖ, ਗੁਰਮੁਖ ਸਾਚੇ ਸੰਗ ਨਿਭਾਵਣਾ। ਸੰਮਤ ਪੰਦਰਾਂ ਧਾਰੇ ਭੇਖ, ਤਟ ਤੀਰਥਾਂ ਖਿਚ ਵਖਾਵਣਾ। ਸੰਮਤ ਸੋਲਾਂ ਲਾਏ ਮੇਖ, ਦਰ ਦਰ ਘਰ ਘਰ ਹਾਹਾਕਾਰ ਕਰਾਵਣਾ। ਸੰਮਤ ਸਤਾਰਾਂ ਰਿਹਾ ਵੇਖ, ਜੰਗਲ ਜੂਹ ਉਜਾੜ ਪਹਾੜ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਏਕਾ ਆਸਣ ਵਿਛਾਵਣਾ। ਸੰਮਤ ਅਠਾਰਾਂ ਨਾ ਕੋਈ ਦਿਸੇ ਔਲੀਏ ਪੀਰ ਸ਼ੇਖ਼, ਸੇਠ ਸਿਠਾਨ ਵਿਚ ਜਹਾਨ ਕੋਈ ਰਹਿਣ ਨਾ ਪਾਵਣਾ। ਸੰਮਤ ਉਨੀ ਸੰਤ ਸੁਹੇਲੇ ਜਾਏ ਚੁਣੀ, ਕਲਜੁਗ ਮਿਟਦੀ ਜਾਏ ਰੇਖ, ਬੀਸ ਬੀਸੇ ਉਪਜੇ ਰਾਗ ਸਾਚੀ ਧੁਨੀ, ਮਿਲੇ ਮੇਲ ਹਰਿ ਜਗਦੀਸ। ਜੋਤੀ ਜੋਤ ਸਰੂਪ ਹਰਿ, ਇਕ ਇਕੀਸਾ ਹਰਿ ਜਗਦੀਸਾ ਛਤਰ ਝੁਲਾਏ ਸਾਚੇ ਸੀਸ। ਰਥ ਰਥਵਾਹੀ ਬਣ ਕੇ ਆਇਆ, ਸ੍ਰਿਸ਼ਟ ਸਬਾਈ ਹਰਿ ਰਘੁਨਾਥ। ਦੋ ਜਹਾਨਾਂ ਖੇਲ ਆਪਣੇ ਹੱਥ ਰਖਾਇਆ, ਪਰਗਟ ਹੋਏ ਤ੍ਰਲੋਕੀ ਨਾਥ। ਭਗਤ ਜਨਾਂ ਹਰਿ ਰਿਹਾ ਜਗਾਇਆ, ਲਹਿਣਾ ਆਪਣਾ ਮੂਲ ਚੁਕਾਏ ਮਸਤਕ ਲਿਖਿਆ ਧੁਰ ਧੁਰ ਮਾਥ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਜੁਗ ਜੁਗ ਆਪ ਨਿਭਾਏ ਆਪਣਾ ਸਾਥ। ਰਥ ਰਥਵਾਹੀ ਠਾਕਰ ਦਾਤਾ, ਸਰਬ ਕਲਾ ਭਰਪੂਰਾ। ਗਿਆਨੀ ਸ਼ਬਦੀ ਬ੍ਰਹਮ ਗਿਆਤਾ, ਸਦ ਸਦ ਹਾਜ਼ਰ ਹਜ਼ੂਰਾ। ਜਨ ਭਗਤਾਂ ਰੱਖੇ ਉਤਮ ਜ਼ਾਤਾ, ਸ਼ਬਦ ਰਖਾਏ ਸਾਚੀ ਤੂਰਾ। ਪਰਗਟ ਹੋਏ ਕਮਲਾਪਾਤਾ, ਕਲਜੁਗ ਕੂੜ ਮਿਟਾਏ ਕੂੜਾ। ਮਿਟੇ ਰੈਣ ਅੰਧੇਰੀ ਰਾਤਾ, ਮਾਇਆ ਮਮਤਾ ਜੂਠੀ ਝੂਠੀ ਮਿਟੇ ਧੂੜਾ। ਜਨ ਭਗਤਾਂ ਪੁੱਛੇ ਅੰਤਮ ਵਾਤਾ, ਕਰੇ ਪ੍ਰਕਾਸ਼ ਦੀਵਾ ਬਾਤੀ ਸਾਚੀ ਜੋਤੀ ਨੂਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਦ ਵਿਆਸਾ ਲੇਖ ਲਿਖਾਇਆ ਕਰੇ ਕਰਾਏ ਪੂਰਾ। ਬ੍ਰਹਮ ਗੌੜ ਗੌੜ ਸਪੂਤ, ਜੋਤੀ ਮਾਤ ਜਣਾਈਆ। ਗੋਦ ਉਠਾਇਆ ਸਾਚਾ ਪੂਤ, ਸ਼ਬਦੀ ਨਾਉਂ ਰਖਾਈਆ। ਸੋਹੰ ਧਾਗਾ ਸਾਚਾ ਸੂਤ, ਹੱਥੀਂ ਗਾਨਾ ਬੰਨ੍ਹ ਵਖਾਈਆ। ਲੋਆਂ ਪੁਰੀਆਂ ਫੇਰ ਫਿਰਾਏ ਸਾਚਾ ਦੂਤ, ਸਾਚਾ ਹੁਕਮ ਜਣਾਈਆ। ਨੌ ਖੰਡ ਪ੍ਰਿਥਮੀ ਚਾਰੇ ਕੂਟ, ਦਹਿ ਦਿਸ਼ਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਵਕਤ ਸੁਹਾਈਆ। ਕਲਜੁਗ ਅੰਤਮ ਅੰਤ ਆਇਆ, ਹਰਿ ਜੋਤੀ ਨੂਰ ਉਪਾਇੰਦਾ। ਭਗਤ ਸੁਹੇਲੇ ਸਾਚੇ ਸੰਤ ਰਿਹਾ ਜਗਾਇਆ, ਰਾਮ ਰਾਮ ਆਪ ਅਖਵਾਇੰਦਾ। ਸ਼ਾਹ ਭਬੀਖਣ ਅੰਤ ਕਲ ਨਾ ਮਿਲੇ ਸਜ਼ਾਇਆ, ਜੁਗ ਤ੍ਰੇਤਾ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਾਂ ਪਿਓ ਬੇਟਾ ਅਖਵਾਇੰਦਾ। ਮਾਤ ਪਿਤ ਹਰਿ ਜਗਦੀਸ਼ਰ, ਸ੍ਰਿਸ਼ਟ ਸਬਾਈ ਉਪਾਇਆ। ਆਪੇ ਜੋਗੀ ਮੁਨੀ ਮੁਨੀਸ਼ਰ, ਤਪੀ ਤਪੀਸ਼ਰ ਰਿਖ ਮੁਨ ਆਪ ਅਖਵਾਇਆ। ਸੰਗ ਰਖਾਏ ਸਵਾ ਰੱਤੀ ਮਸਤਕ ਟਿੱਕਾ ਸਾਚਾ ਕੇਸਰ, ਨਾਮ ਤਿਲਕ ਤ੍ਰਿਸੂਲ ਧਾਰ ਲਗਾਇਆ। ਅੰਤਮ ਵੇਲਾ ਜਗਤ ਥਨੇਸਰ, ਥਿਰ ਘਰ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਜਗਿਆਸੂ ਵੇਖਣ ਆਇਆ। ਇਕ ਨਰੇਲ ਨਾਰਦ ਮੁਨ, ਬ੍ਰਹਮਾ ਪੂਤ ਉਠਾਇੰਦਾ। ਭਗਤ ਸੁਹੇਲੇ ਸਾਚੇ ਚੁਣ, ਸੋਏ ਮਾਤ ਜਗਾਇੰਦਾ। ਦੇਵਣਹਾਰਾ ਸਾਚਾ ਗੁਣ, ਆਪਣਾ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਅਨਾਦੀ ਸਾਚੀ ਧੁਨ ਆਪਣੇ ਹੱਥ ਰਖਾਇੰਦਾ। ਨਾਦ ਧੁਨ ਤਨ ਕਾਇਆ ਮੰਦਰ, ਪ੍ਰਭ ਆਪਣੇ ਹੱਥ ਰਖਾਈਆ। ਬਜਰ ਕਪਾਟੀ ਲਾਇਆ ਜੰਦਰ, ਨਾ ਕੋਈ ਤੋੜ ਤੁੜਾਈਆ। ਰੈਣ ਅੰਧੇਰੀ ਡੂੰਘੀ ਕੰਦਰ, ਦੀਪਕ ਜੋਤ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਤਮ ਵਰ, ਨੇਤਰ ਨੈਣੀ ਦਰਸ ਦਿਖਾਈਆ। ਦਰਸ਼ਨ ਨੈਣ ਸਾਚੇ ਘਰ, ਜਗਤ ਤ੍ਰਿਸ਼ਨਾ ਬੁਝਾਈਆ। ਹਰਿ ਚਰਨ ਬਹਿਣ ਸਾਚਾ ਵਰ, ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ ਦਰ ਬੈਠੇ ਸੀਸ ਝੁਕਾਈਆ। ਭਗਤ ਜਨਾਂ ਹਰਿ ਦਰ ਦਰਵੇਸ਼, ਲੋਕਮਾਤ ਆਵੇ ਜਾਵੇ ਫੇਰਾ ਪਾਈਆ। ਪਾਰਬ੍ਰਹਮ ਪੁਰਖ ਅਬਿਨਾਸ਼ੀ ਸਦਾ ਆਦੇਸ, ਵੇਸ ਅਵੇਸਾ ਅਨਨ ਅਨੇਕਾ ਆਪ ਕਰਾਈਆ। ਨਾ ਕੋਈ ਜਾਣੇ ਧਾਰੀ ਕੇਸਾ, ਮੂੰਡ ਮੁੰਡਾਇਆ ਸੂਝ ਨਾ ਪਾਈਆ। ਹਰਿਜਨ ਸਾਚੇ ਵਿਚ ਪਰਵੇਸਾ, ਸ਼ਬਦ ਧਾਰ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਤੇਰਾਂ ਦਸ ਤੀਸ, ਤੀਜੀ ਅੱਸੂ ਥਿਤ ਲਿਖਾਈਆ। ਅੱਸੂ ਤਿੰਨ ਸਾਢੇ ਦਸ ਦਾਸਾ ਦਾਸ ਆਇਆ। ਕਰੇ ਖੇਲ ਬੀਸ ਬੀਸ, ਭੇਵ ਕਿਸੇ ਨਾ ਪਾਇਆ। ਨੌ ਖੰਡ ਪ੍ਰਿਥਮੀ ਚਰਨ ਹੇਠ ਝੱਸ, ਲੋਆਂ ਪੁਰੀਆਂ ਪਾਰ ਕਰਾਇਆ। ਆਪ ਆਪਣੇ ਘਰ ਰਿਹਾ ਵਸ, ਮਹੱਲ ਅਟੱਲ ਇਕ ਰਖਾਇਆ। ਹਰਿਜਨ ਸਾਚੇ ਰਾਹ ਸਾਚਾ ਰਿਹਾ ਦੱਸ, ਚਾਰ ਵਰਨ ਸਾਚੀ ਸਰਨ ਇਕ ਸਰਨਾਇਆ। ਅੰਤਮ ਮੇਲਾ ਹੋਣਾ ਨੱਸ ਨੱਸ, ਸ਼ਬਦ ਤੀਰ ਚਲਾਏ ਕਸ ਕਸ, ਭਰਮਾਂ ਡੇਰਾ ਦੇਵੇ ਢਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਭਗਤੀ ਵਰ, ਸਾਚੀ ਸੇਵਾ ਰਿਹਾ ਲਗਾਇਆ। ਭਗਤ ਭਗਵੰਤ ਸਾਚਾ ਮੀਤ, ਦਇਆਨਿਧ ਅਖਵਾਇੰਦਾ। ਏਕਾ ਰਾਗ ਸੁਣਾਏ ਸਾਚਾ ਗੀਤ, ਕਾਰਜ ਸਿਧ ਕਰਾਇੰਦਾ। ਕਾਇਆ ਕਰੇ ਪਤਤ ਪੁਨੀਤ, ਆਪ ਆਪਣੀ ਬਣਤ ਬਣਾਇੰਦਾ। ਨੇਤਰ ਦਰਸ਼ਨ ਸੀਤਲ ਸੀਤ, ਸਾਂਤਕ ਰੂਪ ਸਮਾਇੰਦਾ। ਆਪੇ ਵਸੇ ਆਤਮ ਚੀਤ, ਚਿਤ ਵਿਤ ਨਾ ਕੋਈ ਠਗੋਰੀ ਪਾਇੰਦਾ। ਸਦੀ ਬੀਸਵੀਂ ਰਹੀ ਬੀਤ, ਬੀਸ ਬੀਸਾ ਹਰਿ ਅਖਵਾਇੰਦਾ। ਨਾ ਕੋਈ ਹਸਤ ਸ਼ਾਹ ਕੀਟ, ਮਾਇਆ ਚੱਕੀ ਰਹੀ ਪੀਸ, ਕਲਜੁਗ ਸਾਚਾ ਪੀਸਣ ਪਾਇੰਦਾ। ਮਾਇਆ ਮਮਤਾ ਕੌੜੇ ਰੀਠ, ਨਾ ਕੋਈ ਚਾੜ੍ਹੇ ਕਾਇਆ ਚੋਲੀ ਰੰਗ ਮਜੀਠ, ਰੰਗਣ ਨਾਮ ਨਾ ਕੋਈ ਰੰਗਾਇੰਦਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਭਗਵਾਨ ਬੀਠਲਾ ਬੀਠ, ਜੋਤ ਸਰੂਪੀ ਸਦਾ ਅਨਡੀਠ, ਅਨਡਿਠਾ ਦਰਸ ਦਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਬਖ਼ਸ਼ੇ ਚਰਨ ਪ੍ਰੀਤੀ ਦਰ ਸੋ ਜਨ ਸਰਨ ਸਰਨਾਈ ਆਇੰਦਾ।

Leave a Reply

This site uses Akismet to reduce spam. Learn how your comment data is processed.