੩ ਅੱਸੂ ੨੦੧੩ ਬਿਕ੍ਰਮੀ ਦਿੱਲੀ ਰਾਸ਼ਟਰਪਤੀ ਭਵਨ ਵਿਚ ਸ਼ਬਦ ਉਚਾਰਿਆ
ਅੱਸੂ ਤਿੰਨ ਸਾਢੇ ਦਸ ਅੰਦਰ ਵੜਿਆ, ਸਰਬ ਕਲਾ ਭਰਪੂਰਾ। ਰਾਸ਼ਟਰਪਤ ਤੁੱਟਾ ਯਤ ਸ਼ਬਦ ਸਰੂਪੀ ਜਾਏ ਫੜਿਆ, ਵੇਖੇ ਖੇਲ ਨੂਰੀ ਨੂਰਾ। ਜਗਤ ਵਿਕਾਰਾ ਮਾਇਆ ਮਮਤਾ ਮਥਿਆ, ਹਰਿ ਹਰਿ ਨਾਤਾ ਦੂਰਨ ਦੂਰਾ। ਲੋਕਮਾਤ ਅੱਗੇ ਹੋਏ ਨਾ ਅੜਿਆ, ਸ਼ਬਦ ਖੰਡਾ ਕਰੇ ਚੂਰ ਚੂਰਾ। ਆਤਮ ਅੱਖਰ ਨਾ ਪੜ੍ਹਿਆ, ਅੰਮ੍ਰਿਤ ਮਿਲਿਆ ਨਾ ਸਤਿ ਸਰੋਵਰਾ। ਜੋਤੀ ਜੋਤ ਸਰੂਪ ਹਰਿ, ਸ਼ਬਦ ਲੇਖਾ ਰਿਹਾ ਭੇਜ, ਅੰਤਮ ਛੱਡਣੀ ਫੂਲਾਂ ਸੇਜ, ਜੋਤ ਜ਼ਾਤੀ ਜਾਏ ਜੜਿਆ। ਫੂਲਨ ਸੇਜ ਜਾਏ ਛੁੱਟ, ਨਾ ਰਹੇ ਰੁੱਤ ਬਸੰਤਾ। ਭਾਗ ਭਾਗਨੀ ਗਏ ਨਿਖੁੱਟ, ਮੇਲ ਵਿਛੋੜਾ ਸਾਚੇ ਕੰਤਾ। ਅੰਤਮ ਪੈਣੀ ਦਰ ਦਵਾਰੇ ਲੁੱਟ, ਮਿਲੇ ਨਾ ਹਾਥੀ ਘੋੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰੇ ਬੈਠੇ ਰਥ ਜਗਤ ਰਥਿਆ। ਮੁਖ ਛੁਪਾਇਆ ਮਸਤਕ ਲੇਖ ਅਪਾਰਾ, ਆਪ ਆਪਣਾ ਪਰਦਾ ਪਾਇਆ। ਭਰਮੀ ਭਰਮ ਨਿਆਰਾ, ਲੇਖਾ ਜਾਣੇ ਅਸਥੂਲ ਜੜ੍ਹ ਦਾ। ਅਗੰਮ ਰੂਪ ਅਪਾਰਾ, ਸ਼ਬਦ ਸਰੂਪੀ ਆਪੇ ਫੜਦਾ। ਅੰਦਰ ਬਾਹਰ ਗੁਪਤ ਜ਼ਾਹਿਰਾ, ਮਾਇਆ ਮਮਤਾ ਵਿਚ ਨਾ ਸੜਦਾ। ਜੋਤ ਸਰੂਪੀ ਹਰਿ ਨਿਰੰਕਾਰਾ, ਤੋੜੇ ਮਾਣ ਕਿਲ੍ਹਾ ਹੰਕਾਰੀ ਗੜ੍ਹ ਦਾ। ਖੇਲੇ ਖੇਲ ਵਿਚ ਸੰਸਾਰਾ, ਦਸਮ ਦਵਾਰੀ ਸਾਚੇ ਮੰਦਰ ਹਰਿ ਭਗਤ ਸੁਹੇਲੇ ਆਪੇ ਵੜਦਾ। ਏਕਾ ਏਕ ਏਕੰਕਾਰਾ, ਕਾਲੀ ਧਾਰ ਵਹੇ ਵਹਿਣ ਜੂਠੇ ਝੂਠੇ ਹੜ੍ਹ ਦਾ। ਸਚ ਸੁੱਚ ਨਾ ਕੋਈ ਵਰਤਾਰਾ, ਹਰਿਜਨ ਸਾਚਾ ਏਕਾ ਅੱਖਰ ਪੜ੍ਹਦਾ। ਦੋ ਜਹਾਨੀ ਉਤਰੇ ਪਾਰਾ, ਲੇਖਾ ਚੁੱਕੇ ਸੀਸ ਧੜ ਦਾ। ਅੰਤਮ ਮੇਲਾ ਜਮਨ ਕਿਨਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਅਗੰਮ ਅਗੰਮ ਅਗੰਮ ਅਪਾਰਾ।