Granth 06 Likhat 027: 6 Assu 2013 Bikarmi Gajjan Singh de Greh Ambala Chhauni

੬ ਅੱਸੂ ੨੦੧੩ ਬਿਕ੍ਰਮੀ ਗੱਜਣ ਸਿੰਘ ਦੇ ਗ੍ਰਹਿ ਅੰਬਾਲਾ ਛਾਉਣੀ

ਹਰਿ ਸਾਜਨ ਘਰ ਵਸਿਆ, ਮੇਲਾ ਸਚ ਦਵਾਰ। ਦਸਮ ਦਵਾਰੀ ਬਹਿ ਬਹਿ ਹੱਸਿਆ, ਮੰਦਰ ਕੋਟ ਅਪਰ ਅਪਾਰ। ਕੋਟਨ ਕੋਟ ਪਰਕਾਸ਼ ਰਵ ਸੱਸਿਆ, ਜੋਤੀ ਨੂਰ ਆਕਾਰ। ਧੁਰਦਰਗਾਹੀ ਆਵੇ ਨੱਸਿਆ, ਪਾਰਬ੍ਰਹਮ ਰੂਪ ਅਪਾਰ। ਜਨ ਭਗਤਾਂ ਦਰ ਏਕਾ ਸਾਚਾ ਦੱਸਿਆ, ਗੁਰ ਚਰਨ ਪ੍ਰੀਤੀ ਸਾਚੀ ਕਾਰ। ਮਨਮੁਖ ਦਰ ਤੋਂ ਜਾਏ ਨੱਸਿਆ, ਸ਼ਬਦ ਖੰਡਾ ਮਾਰੇ ਤੇਜ ਕਟਾਰ। ਲੱਖ ਚੁਰਾਸੀ ਚਰਨਾਂ ਹੇਠ ਝੱਸਿਆ, ਲੋਆਂ ਪੁਰੀਆਂ ਕਰੇ ਖ਼ਬਰਦਾਰ। ਕਲਜੁਗ ਮੇਟੇ ਰੈਣ ਅੰਧੇਰੀ ਮੱਸਿਆ, ਸਤਿਜੁਗ ਸਾਚਾ ਕਰ ਉਜਿਆਰ। ਤੀਰ ਨਿਰਾਲਾ ਏਕ ਕੱਸਿਆ, ਨੌ ਖੰਡ ਪ੍ਰਿਥਮੀ ਪਾਵੇ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਏਕਾ ਦੇਵੇ ਨਾਮ ਧਨਾ, ਨਿਰਗੁਣ ਰੂਪ ਹਰਿ ਕਰਤਾਰ। ਨਿਰਗੁਣ ਰੂਪ ਸਮਾਏ, ਸਰਗੁਣ ਜਗਾਇਆ। ਸਰਗੁਣ ਦਰਸ ਦਿਖਾਏ, ਦਇਆ ਕਮਾਇਆ। ਆਪ ਆਪਣਾ ਰੂਪ ਵਟਾਏ, ਦਿਸ ਨਾ ਆਇਆ। ਔਲੀਏ ਪੀਰ ਸ਼ੇਖ਼ ਮੁਸਾਇਕ, ਰਾਣੀ ਅਲ੍ਹਾ ਸਾਰ ਨਾ ਰਾਇਆ। ਸਰਬ ਜੀਆਂ ਪ੍ਰਭ ਨਾਇਕ, ਜੋਤੀ ਸ਼ਬਦੀ ਧਾਰ ਚਲਾਇਆ। ਭਗਤ ਸੁਹੇਲਾ ਸਦਾ ਸਹਾਇਕ, ਆਪ ਆਪਣਾ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਜੁਗੋ ਜੁਗ ਜੋਤੀ ਭੇਖ ਧਰ, ਲੋਕਮਾਤੀ ਭੇਖ ਵਟਾਇਆ। ਲੋਕਮਾਤ ਲੱਖ ਚੁਰਾਸੀ ਤੇਰਾ ਘਰ, ਪ੍ਰਭ ਆਪੇ ਆਪ ਬਣਾਇੰਦਾ। ਆਪੇ ਵੇਖੇ ਮਾਰ ਝਾਤ ਚਾਰੋਂ ਕੁੰਟ ਆਏ ਡਰ, ਕਲਜੁਗ ਕਾਲਾ ਰੂਪ ਵਟਾਇੰਦਾ। ਗੁਰਮੁਖ ਵਿਰਲੇ ਅੰਮ੍ਰਿਤ ਦੇਵੇ ਬੂੰਦ ਸਵਾਂਤ ਇਕ ਨੁਹਾਏ ਸਾਚੇ ਸਰ, ਦੁਰਮਤ ਮੈਲ ਗਵਾਇੰਦਾ। ਭਗਤ ਭੰਡਾਰਾ ਦੇਵੇ ਭਰ, ਇਕ ਇਕਾਂਤ ਦਰਸ ਅਮੋਘ ਧੁਰ ਸੰਜੋਗ ਆਪਣਾ ਆਪ ਕਰਾਇੰਦਾ। ਆਪਣੀ ਕਰਨੀ ਰਿਹਾ ਕਰ, ਦੂਸਰ ਕੋਈ ਨਾ ਦੀਸੇ ਦਰ, ਚਿੰਤਾ ਰੋਗ ਜਗਤ ਵਿਜੋਗ ਜਨ ਹਰਿ ਮੇਟ ਮਿਟਾਇੰਦਾ। ਪਾਰਬ੍ਰਹਮ ਪ੍ਰਭ ਰੂਪ ਅਪਾਰ ਸਦਾ ਸੁਹੇਲਾ ਦੇਵੇ ਵਰ, ਨਾ ਜਨਮੇ ਨਾ ਜਾਏ ਮਰ, ਰੂਪ ਅਨਰੰਗਾ ਸ਼ਬਦ ਤਰੰਗਾ ਵੇਖੇ ਖੇਲ ਸੂਰਾ ਸਰਬੰਗਾ, ਦਾਤਾ ਜੋਧਾ ਆਪ ਅਖਵਾਇੰਦਾ। ਦਾਤਾ ਜੋਧਾ ਹਰਿ ਬਲਕਾਰੀ, ਸ਼ਬਦ ਖੰਡਾ ਉਠਾਇਆ। ਵੇਖ ਵਖਾਣੇ ਲੋਆਂ ਪੁਰੀਆਂ ਪਾਵੇ ਸਾਰੀ, ਸੱਤਾਂ ਦੀਪਾਂ ਰਿਹਾ ਹਿਲਾਇਆ। ਲੱਖ ਚੁਰਾਸੀ ਵੇਖ ਵਿਚਾਰੀ, ਕਲਜੁਗ ਬਾਜੀ ਅੰਤਮ ਹਾਰੀ, ਭੇਖ ਪਖੰਡਾ ਪਾਏ ਵੰਡਾ, ਚਾਰੋਂ ਕੁੰਟ ਹਾਹਾਕਾਰੀ, ਵੇਖੇ ਖੇਲ ਹਰਿ ਵਿਚ ਬ੍ਰਹਿਮੰਡਾ, ਉਤਭੁਜ ਸੇਤਜ ਜੇਰਜ ਅੰਡਾ ਖਾਣੀ ਬਾਣੀ ਗਗਨ ਪਤਾਲੀ ਸਾਚੀ ਕਾਰ ਕਰਾਈਆ। ਜਨ ਭਗਤਾਂ ਦੀਪਕ ਜੋਤ ਜਗਾਏ ਮਸਤਕ ਸਾਚੀ ਥਾਲੀ, ਅਗਿਆਨ ਅੰਧੇਰ ਮਿਟਾਈਆ। ਅਨਹਦ ਅਨਾਹਦ ਸ਼ਬਦ ਵਜਾਏ ਸਾਚਾ ਤਾਲੀ, ਤਾਲ ਤਲਵਾੜਾ ਆਪਣੇ ਹੱਥ ਰਖਾਈਆ। ਧੁਰ ਨਾਮ ਦੇਵੇ ਜਗਤ ਦਲਾਲੀ, ਦੋ ਜਹਾਨਾਂ ਪਾਰ ਕਰਾਈਆ। ਆਪੇ ਵਸੇ ਸਦਾ ਹੱਥਾਂ ਖਾਲੀ, ਜਨ ਭਗਤਾਂ ਆਤਮ ਘਰ ਭੰਡਾਰ ਰਿਹਾ ਭਰਾਈਆ। ਜੁਗ ਜੁਗ ਚਲੇ ਅਵੱਲੜੀ ਚਾਲੀ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੰਤਮ ਵੇਖ ਵਖਾਈਆ। ਸਾਚਾ ਮਾਲੀ ਸੱਤਾਂ ਵੇਖ ਪਰਖੇ ਫਲ ਲੱਗਾ ਕਵਣ ਡਾਲ੍ਹੀ, ਕਵਣ ਰੰਗ ਰੰਗਾਈਆ। ਮਾਇਆ ਮਮਤਾ ਮੋਹ ਜਗਤ ਜੰਜ਼ਾਲੀ, ਕਾਮ ਕਰੋਧ ਸੁਰਤ ਭਵਾਈਆ। ਪ੍ਰਭ ਅਬਿਨਾਸ਼ੀ ਭਗਤ ਜਨਾਂ ਦਰ ਬਣਿਆ ਪਾਲੀ, ਦਰ ਦਰਵਾਜ਼ੇ ਗਰੀਬ ਨਿਵਾਜ਼ੇ ਸਾਜਨ ਸਾਜੇ, ਨਿਜ ਘਰ ਆਤਮ ਸ਼ਬਦ ਸਰੂਪ ਅਨਰੰਗ ਰੂਪ ਅਗੰਮ ਅਗੰਮਾ ਬੈਠਾ ਆਸਣ ਲਾਈਆ। ਲੇਖੇ ਲਾਏ ਕਾਇਆ ਚੰਮਾ, ਪਵਣ ਸਵਾਸੀ ਗਾਇਆ ਦਮਾ, ਨੇਤਰ ਨੀਰ ਵਹਾਇਆ ਛਮਾ, ਪ੍ਰਭ ਚਰਨ ਕਵਲ ਧਿਆਨ ਲਗਾਈਆ।। ਗਗਨ ਪਤਾਲੀ ਦੇਵੇ ਥੰਮ੍ਹਾ, ਸੇਵ ਲਗਾਏ ਸ਼ਿਵ ਬ੍ਰਹਮਾ ਕਰੋੜ ਤੇਤੀਸਾ ਬੈਠਾ ਸੀਸ ਝੁਕਾਈਆ। ਜੋਤ ਨਿਰੰਜਣ ਜੋਤ ਸਰੂਪ ਲੋਕਮਾਤ ਘਰ ਸਾਚੇ ਜੰਮਾ, ਮਾਤ ਪਿਤ ਨਾ ਕੋਈ ਅਖਵਾਈਆ। ਆਪੇ ਜਾਣੇ ਆਪਣਾ ਕੰਮਾ, ਰਾਮ ਰਹੀਮ ਕਰੀਮ ਰਮਈਆ ਰਾਮਾ, ਗੋਬਿੰਦ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਦਰ, ਸੰਬਲ ਨਗਰ ਸਚ ਗਰਾਂ, ਸਦਾ ਸਦਾ ਸਦ ਠੰਢੀ ਛਾਂ, ਏਕਾ ਰੰਗ ਸਮਾਈਆ। ਗੋਬਿੰਦ ਰੂਪ ਅਪਾਰ, ਹਰਿ ਹਰਿ ਆਪ ਵਟਾਇਆ। ਹਰਿ ਹਰਿ ਖੇਲ ਅਪਾਰ, ਗੋਬਿੰਦ ਵਿਚ ਸਮਾਇਆ। ਗੋਬਿੰਦ ਮੇਲ ਕਰਤਾਰ, ਹਰਿ ਹਰਿ ਨਾਮ ਧਿਆਇਆ। ਹਰਿ ਹਰਿ ਸੱਜਣ ਸੁਹੇਲ, ਗੁਰ ਚੇਲ ਆਪ ਅਖਵਾਇਆ। ਸਾਚਾ ਚੇਲਾ ਚਰਨ ਦਵਾਰ, ਗੁਰ ਗੋਬਿੰਦਾ ਸੀਸ ਝੁਕਾਇਆ। ਹਰਿ ਹਰਿ ਹਰਿ ਸਦਾ ਸਦ ਬਖ਼ਸ਼ਣਹਾਰ, ਬਖ਼ਸ਼ਿਸ਼ ਆਪਣੀ ਝੋਲੀ ਪਾਇਆ। ਗੁਰ ਗੋਬਿੰਦਾ ਕਰ ਨਿਮਸਕਾਰ, ਦੋਏ ਜੋੜ ਸੀਸ ਝੁਕਾਇਆ। ਦਰ ਵੇਖ ਸੱਚੀ ਸਰਕਾਰ, ਸ਼ਬਦ ਬੋਲ ਬੁਲਾਇਆ। ਕਿਰਪਾ ਕਰ ਹਰਿ ਕਰਤਾਰ, ਮਾਤਲੋਕ ਜਗਤ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸਰੂਪੀ ਸ਼ਬਦ ਜਣਾਏ, ਗੋਬਿੰਦ ਤੇਰੀ ਸਾਚੀ ਕਾਰ, ਹਰਿ ਸਾਚੇ ਮਨ ਭਾਇਆ। ਦਿਵਸ ਰੈਣ ਰਸਨ ਉਚਾਰ, ਚਰਨ ਕਵਲ ਮਿਲੀ ਵਡਿਆਈਆ। ਪਾਰਬ੍ਰਹਮ ਕਲ ਪਾਵੇ ਸਾਰ, ਲੋਕਮਾਤੀ ਜਨਮ ਦਵਾਈਆ। ਸ਼ਬਦ ਦੇਵੇ ਸਚ ਕਟਾਰ, ਤਨ ਗਾਤਰੇ ਆਪ ਸਜਾਈਆ। ਪੰਚਮ ਕਰਨਾ ਖ਼ਬਰਦਾਰ, ਪੰਚਮ ਮੇਟ ਮਿਟਾਈਆ। ਪੰਚਮ ਮੇਲਾ ਸਚ ਦਰਬਾਰ, ਪੰਚਮ ਬੈਠਾ ਮੁਖ ਛੁਪਾਈਆ। ਪੰਚਮ ਰੋਵੇ ਧਾਹਾਂ ਮਾਰ, ਪੰਚਮ ਹਰਿ ਹਰਿ ਹਰਿ ਗੁਣ ਗਾਈਆ। ਪੰਚਮ ਪੰਚਾਂ ਏਕਾ ਧਾਰ, ਹਰਿ ਪੰਚਮ ਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਮਾਤ ਲਗਾਈਆ। ਸਾਚੀ ਸੇਵਾ ਮਾਤ ਲਗਾਈ, ਆਦਿ ਪੁਰਖ ਅਨਾਦੀ। ਆਤਮ ਮੇਵਾ ਇਕ ਖਵਾਈ, ਸ਼ਬਦ ਬੋਧ ਅਗਾਧੀ। ਦੇਵੀ ਦੇਵਾ ਦੇਵ ਸਮਾਈ, ਰਸਨ ਸ਼ਕਤ ਪ੍ਰਭ ਅਰਾਧੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਨੂਰ ਵਿਸਮਾਦੀ। ਚਾਰ ਵਰਨ ਦਰ ਘਰ ਵੱਜੀ ਵਧਾਈਆ। ਮਾਤਲੋਕ ਚੁੱਕਿਆ ਡਰ, ਆਪਣੀ ਕਰਨੀ ਰਿਹਾ ਕਰ, ਕਰ ਕਰ ਵੇਖੇ ਸ੍ਰਿਸ਼ਟ ਸਬਾਈਆ। ਹਰਿ ਭਾਣਾ ਅੰਤਮ ਹਰਿ ਹਰਿ ਜਰ, ਏਕਾ ਏਕ ਟੇਕ ਚਰਨ ਸਰਨ ਸੱਚੀ ਸਰਨਾਈਆ। ਲੱਖ ਚੁਰਾਸੀ ਲਹਿਣਾ ਦੇਣਾ ਲਏ ਭਰ, ਪ੍ਰਭ ਅੱਗੇ ਸੀਸ ਝੁਕਾਈਆ। ਪੁਰਖ ਅਬਿਨਾਸ਼ੀ ਕਿਰਪਾ ਕਰ, ਦੇਵੇ ਸ਼ਬਦ ਜਣਾਈਆ। ਗੋਬਿੰਦ ਰੂਪ ਹਰਿ ਧਰਨੀ ਧਰ, ਧਰਤ ਧਵਲ ਆਕਾਸ਼ ਸਮਾਈਆ। ਬੰਦ ਕਿਵਾੜਾ ਖੋਲ੍ਹੇ ਦਰ, ਅੰਦਰ ਵੜ ਨੂਰੀ ਦਰਸ਼ਨ ਪਾਈਆ। ਨਾ ਕੋਈ ਸੀਸ ਨਾ ਕੋਈ ਧੜ, ਨਾ ਕੋਈ ਚੋਟੀ ਨਾ ਕੋਈ ਜੜ੍ਹ, ਨਾ ਕੋਈ ਕਿਲ੍ਹਾ ਕੋਟ ਨਾ ਦੀਸੇ ਗੜ੍ਹ, ਸਚ ਦਵਾਰੇ ਪੁਰਖ ਅਬਿਨਾਸ਼ੀ ਘਟ ਘਟ ਵਾਸੀ ਆਪੇ ਬੈਠਾ ਚੜ੍ਹ, ਸ਼ਬਦ ਸਿੰਘਾਸਣ ਆਤਮ ਸੇਜਾ ਪੰਚਮ ਰਾਗਾ ਸ਼ਬਦ ਅਨਾਦਾ ਧੁਨ ਆਤਮਕ ਸਚ ਸੰਗੀਤ, ਇਕ ਵਖਾਏ ਚਰਨ ਪ੍ਰੀਤ, ਕਾਇਆ ਕਰੇ ਸੀਤਲ ਸੀਤ, ਸਤਿ ਸੰਤੋਖ ਆਤਮ ਬ੍ਰਹਮ ਸਾਂਤਕ ਸਤਿ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਲੇਖਾ ਧੁਰ ਫ਼ਰਮਾਣ, ਜੋਤ ਸਰੂਪੀ ਹਰਿ ਭਗਵਾਨ, ਗੁਰ ਗੋਬਿੰਦੇ ਰਿਹਾ ਜਣਾਈਆ। ਗੋਬਿੰਦ ਸੁਣਿਆ ਸਾਚੇ ਕਾਨ, ਹਰਿ ਸ਼ਬਦੀ ਸ਼ਬਦ ਜਣਾਇਆ। ਅੰਤਮ ਛੱਡੇ ਤਨ ਮਕਾਨ, ਰਹਿਣ ਕੋਈ ਨਾ ਪਾਇਆ। ਸਰਸਾ ਭੇਟਾ ਨੌਜਵਾਨ, ਤਨ ਸਾਚਾ ਆਪ ਰੁੜ੍ਹਾਇਆ। ਜੀਵ ਜੰਤ ਸਰਬ ਪਛਤਾਣ, ਗੁਰ ਪੂਰਾ ਖ਼ੁਸ਼ੀ ਮਨਾਇਆ। ਪ੍ਰਭ ਅਬਿਨਾਸ਼ੀ ਏਕਾ ਰੱਖੇ ਚਰਨ ਧਿਆਨ, ਦਿਵਸ ਰੈਣ ਸਦ ਰਿਹਾ ਚਿਤ ਲਾਇਆ। ਸਰਬ ਜੀਆਂ ਪ੍ਰਭ ਜਾਣੀ ਜਾਣ, ਆਪਣਾ ਆਪ ਰੂਪ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਾਣਾ ਸਹਿਣਾ ਹੁਕਮ ਜਣਾਇਆ। ਗੁਰ ਗੋਬਿੰਦ ਸ਼ਬਦ ਜਣਾਈ, ਹਰਿ ਹਰਿ ਭੇਖ ਅਵੱਲਾ। ਪ੍ਰਭ ਅਬਿਨਾਸ਼ੀ ਦਇਆ ਕਮਾਈ, ਇਕ ਵਸਾਇਆ ਕਾਇਆ ਮਾਤ ਮਹੱਲਾ। ਗੋਬਿੰਦ ਧਾਰ ਮਾਤ ਚਲਾਈ, ਇਕ ਵਖਾਏ ਨਿਹਚਲ ਧਾਮ ਅਟੱਲਾ। ਅੰਤਮ ਵੇਲੇ ਹੋਏ ਜੁਦਾਈ, ਹਰਿ ਵੇਖੇ ਖੇਲ ਕਰ ਕਰ ਵਲ ਛਲਾ। ਪਿਤਾ ਪੂਤ ਹਰਿ ਸਚ ਸਰਨਾਈ, ਸੇਵਾ ਲਾਈ ਜਲ ਥਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਫੜਾਇਆ ਹੱਥ ਵਿਚ ਸਾਚਾ ਭੱਲਾ। ਗੁਰ ਗੋਬਿੰਦ ਖ਼ੁਸ਼ੀ ਮਨਾਈ, ਪ੍ਰਭ ਸਾਚੇ ਮਾਰਗ ਲਾਇਆ। ਆਤਮ ਘਰ ਵੱਜੀ ਵਧਾਈ, ਦੋਏ ਜੋੜ ਸੀਸ ਝੁਕਾਇਆ। ਦਿਵਸ ਰੈਣ ਨਾ ਹੋਏ ਜੁਦਾਈ, ਸਾਚੀ ਮੰਗ ਮੰਗਾਇਆ। ਪੂਤ ਸਪੂਤਾ ਕਰੇ ਕੁੜਮਾਈ, ਚੌਥੇ ਜੁਗ ਚਾਰੇ ਭੇਟ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਵਟ ਖੇਟ ਮਾਂ ਪਿਓ ਬੇਟ ਪਿਤਾ ਪੂਤ ਪਤ ਪਤਵੰਤਾ, ਸਾਚਾ ਕੰਤਾ ਆਤਮ ਸੇਜਾ ਨਾਰੀ ਕੰਤਾ, ਗੁਰ ਪੀਰ ਔਲੀਆ ਸਾਧ ਸੰਤ ਪਾਰਬ੍ਰਹਮ ਰੂਪ ਸਮਾਇਆ। ਗੁਰ ਗੋਬਿੰਦ ਕਰੇ ਅਰਦਾਸ। ਪੁਰਖ ਅਬਿਨਾਸ਼ੀ ਹੋਵੇ ਪਾਸ। ਵੇਖ ਵਖਾਣੇ ਪ੍ਰਿਥਮੀ ਆਕਾਸ਼। ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਵਿਚ ਪਰਭਾਸ। ਉਚੇ ਮੰਦਰ ਹਰਿ ਨਰ ਨਰ ਹਰਿ ਕਿਤੇ ਨਾ ਰੱਖੇ ਵਾਸ। ਗੁਰਮੁਖ ਸਾਚੇ ਸੰਤ ਸੁਹੇਲੇ ਜਾਇਣ ਤਰ, ਜੋ ਜਨ ਪ੍ਰਭ ਮਿਲਣ ਦੀ ਰੱਖਣ ਆਸ। ਆਤਮ ਨੁਹਾਏ ਸਾਚੇ ਸਰ, ਅੰਮ੍ਰਿਤ ਸਤਿ ਸਰੋਵਰ ਹਉਮੇ ਦੁਖੜਾ ਕਰੇ ਨਾਸ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਪਾ ਕਰੇ ਪੁਰਖ ਅਬਿਨਾਸ਼। ਪੁਰਖ ਅਬਿਨਾਸ਼ੀ ਜਗਤ ਮਲਾਹ, ਗੁਰ ਪੀਰ ਆਪ ਅਖਵਾਇੰਦਾ। ਸ਼ਬਦ ਜਣਾਏ ਸਾਚਾ ਰਾਹ, ਧੁਰ ਫ਼ਰਮਾਣ ਜਣਾਇੰਦਾ। ਅਗੰਮ ਅਗੰਮਾ ਪਕੜੇ ਬਾਂਹ, ਦਿਸ ਕਿਸੇ ਨਾ ਆਇੰਦਾ। ਨਾ ਮਰੇ ਨਾ ਕਦੇ ਜੰਮਾ, ਜੁਗ ਜੁਗ ਹਿੱਸੇ ਆਪ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਕਾਇਆ ਰੂਪ ਆਪਣੇ ਵਿਚ ਸਮਾਇੰਦਾ। ਗੋਬਿੰਦ ਕਾਇਆ ਸਾਚਾ ਹੱਟ, ਪ੍ਰਭ ਸਾਚੇ ਆਪ ਖੁਲ੍ਹਾਇਆ। ਆਪੇ ਜਾਣੇ ਘਟ ਘਟ, ਘਟ ਘਟ ਮੰਦਰ ਡੇਰਾ ਲਾਇਆ। ਨਾ ਕੋਈ ਤੀਰਥ ਨਾ ਕੋਈ ਤਟ, ਸਚ ਸਰੋਵਰ ਕਿਸੇ ਦਿਸ ਨਾ ਆਇਆ। ਕਲਜੁਗ ਮਾਇਆ ਖੇਲ ਬਾਜ਼ੀਗਰ ਨਟ, ਜੂਠਾ ਝੂਠਾ ਸਵਾਂਗ ਕਰਾਇਆ। ਸੰਤ ਸੁਹੇਲੇ ਲਾਹਾ ਜਾਣ ਖਟ, ਪ੍ਰਭ ਚਰਨ ਕਵਲ ਚਿੱਤ ਲਾਇਆ। ਮੰਡਪ ਮਾੜੀ ਜਾਇਣ ਢੱਠ, ਗੁਰ ਗੋਬਿੰਦੇ ਲੇਖ ਲਿਖਾਇਆ। ਨਾ ਕੋਈ ਦੀਸੇ ਮੰਦਰ ਮਸਜਿਦ ਕਾਅਬਾ ਮੱਠ, ਦਿਹੁਰਾ ਮਸੀਤ ਪਤਤ ਪੁਨੀਤ ਕੋਈ ਦਿਸ ਨਾ ਆਇਆ। ਅੰਤਮ ਲੇਖਾ ਚੁੱਕੇ ਅੱਠ ਸੱਠ, ਗੰਗਾ ਗੋਦਾਵਰੀ ਰੋ ਰੋ ਰਹੀ ਨੀਰ ਵਹਾਇਆ। ਤ੍ਰੈਗੁਣ ਮਾਇਆ ਪਏ ਭੱਠ, ਬ੍ਰਹਮਾ ਸ਼ਿਵ ਵਿਸ਼ਨ ਦਿਵਸ ਰੈਣ ਰਹੇ ਕੁਰਲਾਇਆ। ਕਲਜੁਗ ਤੇਰੀ ਅੰਤਮ ਚੱਠ, ਗੋਬਿੰਦ ਸਾਚਾ ਲੇਖ ਲਿਖਾਇਆ। ਧੁਰਦਰਗਾਹੀ ਬੇਪਰਵਾਹੀ ਸਾਚਾ ਮਾਹੀ ਜੋਤ ਸਰੂਪੀ ਆਏ ਨੱਠ, ਸ਼ਬਦ ਖੰਡਾ ਹੱਥ ਰਖਾਇਆ। ਲੱਖ ਚੁਰਾਸੀ ਗੇੜੇ ਉਲਟੀ ਲੱਠ, ਭੇਵ ਅਭੇਦਾ ਅਛਲ ਅਛੇਦਾ ਚਾਰੇ ਵੇਦਾਂ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਤੇਰਾ ਕਾਇਆ ਰੂਪ ਆਪਣੇ ਵਿਚ ਸਮਾਇਆ। ਗੋਬਿੰਦ ਆਤਮ ਅੰਤਰ ਕਰ ਧਿਆਨ। ਏਕਾ ਮੰਗੇ ਜੀਆ ਦਾਨ। ਪੁਰਖ ਅਬਿਨਾਸ਼ੀ ਕਿਰਪਾ ਕਰ ਸਾਚੇ ਹਰਿ, ਸਰਬ ਜੀਆਂ ਦਾ ਜਾਣੀ ਜਾਣ। ਚਾਰ ਵਰਨ ਏਕਾ ਦਰ, ਰਾਓ ਰੰਕ ਚੁੱਕੇ ਡਰ, ਊਚ ਨੀਚ ਸਰਬ ਮਿਟ ਜਾਣ। ਪੁਰਖ ਅਕਾਲ ਤੇਰਾ ਸਾਚਾ ਸਰ, ਨੌ ਖੰਡ ਪ੍ਰਿਥਮੀ ਮਿਲੇ ਵਰ, ਸੱਤਾਂ ਦੀਪਾਂ ਏਕਾ ਰੰਗ ਰੰਗਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੰਗੇ ਮੰਗ ਵਾਲੀ ਦੋ ਜਹਾਨ। ਪ੍ਰਭ ਅਬਿਨਾਸ਼ੀ ਸ਼ਬਦ ਜਣਾਈ, ਗੁਰ ਗੋਬਿੰਦੇ ਰੀਤੀ। ਮਾਨਸ ਜਨਮ ਹੋਏ ਜੁਦਾਈ, ਜੋਤੀ ਜੋਤ ਸਦਾ ਅਤੀਤੀ। ਪਾਰਬ੍ਰਹਮ ਆਪਣੇ ਹੱਥ ਰੱਖੇ ਵਡਿਆਈ, ਆਪੇ ਜਾਣੇ ਆਪਣੀ ਰੀਤੀ। ਕਲਜੁਗ ਅੰਤਮ ਦਏ ਮਿਟਾਈ, ਲੇਖ ਲਿਖਾਏ ਸੀਆਂ ਸਾਢੇ ਤਿੰਨ ਹੱਥ ਸੀਤੀ। ਬ੍ਰਹਿਮੰਡ ਵਰਭੰਡ ਨੌ ਖੰਡ ਜੇਰਜ ਅੰਡ ਵੇਖ ਵਖਾਏ ਊਚ ਨੀਚ ਰੰਕ ਰਾਜਾਨ, ਸ਼ਾਹ ਸੁਲਤਾਨ ਹਸਤ ਕੀਟੀ। ਸ੍ਰਿਸ਼ਟ ਸਬਾਈ ਭੰਗ ਕਰਾਏ, ਨਾਮ ਮਰਦੰਗ ਇਕ ਵਜਾਏ, ਸ਼ਬਦ ਘੋੜੇ ਤੰਗ ਕਸਾਏ, ਆਤਮ ਮਧ ਅੰਮ੍ਰਿਤ ਏਕਾ ਪੀਤੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦੇ ਦੇਵੇ ਵਰ, ਹਰਿ ਸਾਜਨ ਮੀਤਾ ਖੇਲੇ ਖੇਲ ਨੀਕਨ ਨੀਕੀ। ਨੀਕਨ ਨੀਕਾ ਹਰਿ ਅਖਵਾਇਆ। ਮਨਮੁਖ ਜੀਵਾਂ ਦਿਸ ਨਾ ਆਇਆ। ਗੁਰਮੁਖਾਂ ਪ੍ਰਭ ਪਰਦਾ ਲਾਹਿਆ। ਆਤਮ ਜੋਤੀ ਨੂਰ ਸਵਾਇਆ। ਸ਼ਬਦ ਸਿੰਘਾਸਣ ਹਰਿ ਹਰਿ ਘਾੜਨ ਘੜਦਾ, ਦਰ ਦੂਸਰ ਬਾਡੀ ਕੋਇ ਨਾ ਲਾਇਆ। ਲੱਖ ਚੁਰਾਸੀ ਅੰਦਰ ਵੜਦਾ, ਦਿਵਸ ਰੈਣ ਆਪੇ ਲੜਦਾ, ਸ਼ਬਦ ਖੰਡਾ ਹੱਥ ਉਠਾਇਆ। ਲੇਖਾ ਚੁੱਕੇ ਅਸਥੂਲ ਜੜ੍ਹ ਦਾ, ਸੂਖਮ ਮੂਰਤ ਹਰਿ ਰਘੁਰਾਇਆ। ਕਲਜੁਗ ਮਾਇਆ ਅਗਨੀ ਜੂਠੀ ਝੂਠੀ ਜੀਵ ਜੰਤ ਸਾਧ ਸੰਤ ਸੜਦਾ, ਨਾ ਕੋਈ ਹੋਏ ਸਹਾਇਆ। ਲਹਿਣਾ ਦੇਣਾ ਸੀਸ ਧੜ ਦਾ, ਜਗਤ ਜਗਦੀਸ਼ ਅੰਤਮ ਕਲਜੁਗ ਦਏ ਚੁਕਾਇਆ। ਗੁਰਮੁਖ ਸਾਚੇ ਸ਼ਬਦ ਸਰੂਪੀ ਆਪੇ ਫੜਦਾ, ਚਰਨ ਦਵਾਰਾ ਹਰਿ ਨਿਰੰਕਾਰਾ ਏਕਾ ਸਾਚਾ ਰਾਹ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖੇ ਖੇਲ ਬਹੱਤਰ ਨਾੜ ਦਾ, ਅੰਧ ਅਗਿਆਨ ਮਾਰ ਧਿਆਨ ਸ੍ਰੀ ਭਗਵਾਨ ਗੁਰਮੁਖ ਸਾਚੇ ਦਏ ਮਿਟਾਇਆ। ਮਨਮੁਖ ਜੀਵਾਂ ਅੰਤਮ ਅੰਧ, ਦਿਵਸ ਰੈਣ ਅੰਧੇਰਾ। ਦੂਈ ਦਵੈਤੀ ਭਰਮਾਂ ਕੰਧ, ਮਾਇਆ ਮਮਤਾ ਘੇਰਾ। ਨਾ ਕੋਈ ਸੁਣਾਏ ਸੁਹਾਗੀ ਛੰਦ, ਸ੍ਰਿਸ਼ਟ ਸਬਾਈ ਹੇਰਾ ਫੇਰਾ। ਹਰਿ ਕਾ ਨਾਉਂ ਨਾ ਮਿਲਿਆ ਬੱਤੀ ਦੰਦ, ਨਾ ਕਟਿਆ ਜਮ ਕਾ ਜੇੜਾ। ਰਸਨਾ ਲਾਏ ਮਦਿਰਾ ਮਾਸ ਗੰਦ, ਲੱਗੇ ਭਾਗ ਨਾ ਕਾਇਆ ਖੇੜਾ। ਆਪ ਗਵਾਇਆ ਪਰਮਾਨੰਦ, ਨਿਜਾਨੰਦ ਨਾ ਵੇਖ ਵਖਾਇਆ। ਹਉਮੇ ਰੋਗ ਰੋਗ ਬੰਦ ਬੰਦ, ਕਾਮ ਕਰੋਧ ਫਿਰੇ ਹਲਕਾਇਆ। ਸਤਿਗੁਰ ਸਾਚਾ ਸਦਾ ਸਦਾ ਸਦ ਬਖ਼ਸ਼ੰਦ, ਗੁਰਮੁਖ ਸਾਚੇ ਲਏ ਤਰਾਇਆ। ਕਲਜੁਗ ਤੇਰਾ ਅੰਤਮ ਪੰਧ, ਬੀਸ ਬੀਸਾ ਦਏ ਮੁਕਾਇਆ। ਸਤਿਜੁਗ ਚਾੜ੍ਹੇ ਸਾਚਾ ਚੰਦ, ਸਤਿ ਸਤਿਵਾਦੀ ਨਾਉਂ ਰਖਾਇਆ। ਸ੍ਰਿਸ਼ਟ ਸਬਾਈ ਕਰੇ ਖੰਡ, ਵਰਨ ਬਰਨ ਕੋਈ ਰਹਿਣ ਨਾ ਪਾਇਆ। ਸ਼ਬਦ ਚਲੇ ਇਕ ਪਰਚੰਡ, ਚੰਡ ਚੰਡੂਲ ਰਹਿਣ ਨਾ ਪਾਇਆ। ਸੋਲਾਂ ਸੋਲਾਂ ਸੋਲਾਂ ਆਪੇ ਵੰਡ, ਸੋਲਾਂ ਤੇਰੀ ਧਾਰ ਵਿਚ ਸੰਸਾਰ ਦਏ ਚਲਾਇਆ। ਵੇਖ ਵਖਾਣੇ ਹਰਿ ਬ੍ਰਹਿਮੰਡ, ਪੁਰੀਆਂ ਲੋਆਂ ਵਿਚ ਸਮਾਇਆ। ਆਪੇ ਸੁੱਤਾ ਦੇ ਕਰ ਕੰਡ, ਮਨਮੁਖ ਜੀਵਾਂ ਦਿਸ ਨਾ ਆਇਆ। ਨਾਰ ਦੁਹਾਗਣ ਹੋਈ ਰੰਡ, ਕੰਤ ਸੁਹਾਗ ਨਾ ਕੋਇ ਹੰਢਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰਾ ਸਾਚਾ ਰੂਪ ਆਪਣੇ ਰੰਗ ਰੰਗਾਇਆ। ਰੰਗ ਚਲੂਲ ਸ਼ਬਦ ਭੱਠੀ, ਪ੍ਰਭ ਸਾਚੀ ਮਾਤ ਚੜ੍ਹਾਇੰਦਾ। ਹਰਿਜਨ ਨਾ ਜਾਏ ਭੂਲ, ਆਤਮ ਰੱਖੇ ਹੱਥੀ, ਸੱਚੀ ਦਾਤ ਝੋਲੀ ਪਾਇੰਦਾ। ਆਪੇ ਆਪ ਕੰਤ ਕੰਤੁਹਲ ਭੇਵ ਚੁਕਾਏ ਅੱਠ ਸੱਠੀ, ਚਰਨ ਧੂੜ ਮਸਤਕ ਲਾਇੰਦਾ। ਨਾਭੀ ਕਵਲੀ ਸਾਚਾ ਫੂਲ ਉਲਟੀ ਕਰੇ ਲੱਠੀ, ਅੰਮ੍ਰਿਤ ਬੂੰਦ ਮੁਖ ਚੁਆਇੰਦਾ। ਆਪ ਚੁਕਾਏ ਪਿਛਲਾ ਮੂਲ ਪੰਚਮ ਜੇਠੀ, ਲੇਖਾ ਲੇਖ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਨਿਹਕਲੰਕ ਨਰਾਇਣ ਨਰ, ਨੌ ਖੰਡ ਪ੍ਰਿਥਮੀ ਵੇਖੇ ਘਰ, ਸਾਧ ਸੰਤ ਜੀਵ ਜੰਤ ਔਲੀਆ ਪੀਰ ਸ਼ੇਖ਼ ਮੁਸਾਇਕ ਕੋਇ ਰਹਿਣ ਨਾ ਪਾਇੰਦਾ। ਨਾਮ ਰਸ ਜਗਤ ਅਤ ਮੀਠਾ, ਗੁਰਮੁਖ ਵਿਰਲੇ ਪਾਇਆ। ਰੂਪ ਰੰਗ ਪ੍ਰਭ ਕਿਸੇ ਨਾ ਡੀਠਾ, ਹਰਿ ਜੀ ਹਿਰਦੇ ਵਿਚ ਸਮਾਇਆ। ਲੱਖ ਚੁਰਾਸੀ ਜੂਠ ਝੂਠ ਪੀਸਣ  ਪੀਠਾ, ਰਸਨਾ ਸ਼ਬਦ ਨਾ ਸਾਚਾ ਗਾਇਆ। ਮਨ ਮਤੀ ਕੌੜਾ ਹੋਇਆ ਰੀਠਾ, ਗੁਰ ਮਤੀ ਗੁਰ ਰਾਹ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸ਼ਬਦ ਵਰ, ਦੇ ਮਤ ਆਪ ਸਮਝਾਇਆ। ਗੁਰ ਮਤ ਜਗਤ ਬਲਵਾਨ, ਜੁਗ ਜੁਗ ਆਪ ਰਖਾਈਆ। ਪੰਚਮ ਮਿਟਾਏ ਤਨ ਸ਼ੈਤਾਨ, ਪੰਜੇ ਸ਼ਬਦ ਜਣਾਈਆ। ਸਾਚਾ ਮੇਲਾ ਹਰਿ ਭਗਵਾਨ, ਆਤਮ ਜੋਤੀ ਨੂਰ ਸਵਾਈਆ। ਏਕਾ ਬਖ਼ਸ਼ੇ ਚਰਨ ਧਿਆਨ, ਸ਼ਾਹੋ ਭੂਪ ਆਪ ਅਖਵਾਈਆ। ਜਿਸ ਜਨ ਦੇਵੇ ਜੀਆ ਦਾਨ, ਚਾਰੋਂ ਕੁੰਟ ਹੋਏ ਸਹਾਈਆ। ਮਦਿਰਾ ਮਾਸ ਤਜਣਾ ਪੀਣ ਖਾਣ, ਆਤਮ ਰਸ ਘਰ ਸਾਚੇ ਪਾਈਆ। ਦਰ ਦਵਾਰੇ ਸਾਚਾ ਮਾਣ, ਦਿਵਸ ਰੈਣ ਹਰਿ ਸਾਚਾ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਮ੍ਰਿਤ ਮੇਘ ਕਾਇਆ ਬਰਸ, ਠੰਢੀ ਠਾਰ ਰਖਾਈਆ। ਦਇਆਨਿਧ ਦਿਆਲ ਗੁਰ ਮੀਤਾ, ਨਿਤ ਨਿਤ ਦਇਆ ਕਮਾਇੰਦਾ। ਜਨ ਭਗਤਾਂ ਪਰਖਣਹਾਰਾ ਨੀਤਾ, ਦਿਵਸ ਰੈਣ ਸੇਵ ਕਮਾਇੰਦਾ। ਨਾਮ ਨਿਧਾਨ ਜਿਸ ਜਨ ਪੀਤਾ, ਦੇਵੀ ਦੇਵਾ ਅਲਖ ਅਭੇਵ ਜੋਤ ਨਿਰੰਜਣ ਸ਼ਬਦ ਪਾਏ ਨੇਤਰ ਅੰਜਨ ਜਗਤ ਅੰਧੇਰ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਜਗਤ ਵਰ, ਭਗਤ ਭਗਵੰਤ ਏਕਾ ਰੂਪ ਸਮਾਇੰਦਾ। ਸੰਬਲ ਨਗਰ ਸਾਚਾ ਗੜ੍ਹ, ਪ੍ਰਭ ਸਾਚੇ ਮਾਤ ਬਣਾਇਆ। ਆਪੇ ਅੰਦਰ ਬੈਠਾ ਵੜ, ਦਿਸ ਕਿਸੇ ਨਾ ਆਇਆ। ਸਾਚੇ ਪੌੜੇ ਗਿਆ ਚੜ੍ਹ, ਦਸਮ ਦਵਾਰੀ ਕੁੰਡਾ ਲਾਹਿਆ। ਆਪ ਆਪਣਾ ਘਾੜਨ ਘੜ, ਮਹੱਲ ਅਟੱਲ ਇਕ ਸੁਹਾਇਆ। ਨਾ ਕੋਈ ਸਕੇ ਜੀਵ ਜੰਤ ਸਾਧ ਸੰਤ ਫੜ, ਲੱਖ ਚੁਰਾਸੀ ਫਿਰੇ ਹਲਕਾਇਆ। ਪੁਰਖ ਅਗੰਮਾ ਆਪੇ ਵੇਖੇ ਖੜ੍ਹ, ਨੌ ਖੰਡ ਪ੍ਰਿਥਮੀ ਵਹਿੰਦੀ ਧਾਰ ਵਹਾਇਆ। ਪੰਚ ਵਿਕਾਰਾ ਰਿਹਾ ਲੜ, ਜੀਵਾਂ ਜੰਤਾਂ ਮਾਇਆ ਮਮਤਾ ਮੋਹ ਵਧਾਇਆ। ਕਲਜੁਗ ਅਗਨੀ ਰਿਹਾ ਸੜ, ਅੰਮ੍ਰਿਤ ਧਾਰ ਨਾ ਕੋਇ ਮੁਖ ਚੁਆਇਆ। ਜੂਠ ਝੂਠ ਬਣਾਇਆ ਹੰਕਾਰ ਗੜ੍ਹ, ਜਗਤ ਵਿਕਾਰਾ ਵਿਚ ਵਸਾਇਆ। ਕਰਮ ਕੁਕਰਮ ਰਹੇ ਲੜ, ਧਰਮ ਅਧਰਮੀ ਝਗੜਾ ਪਾਇਆ। ਦੋਹਾਂ ਮਿਲਿਆ ਜਗਤ ਵਰ, ਕਲਜੁਗ ਵੇਲਾ ਅੰਤ ਸੁਹਾਇਆ। ਚਾਰ ਯਾਰ ਸੰਗ ਮੁਹੰਮਦ ਆਪਣੀ ਕਰਨੀ ਰਿਹਾ ਕਰ, ਪ੍ਰਭ ਸਾਚੀ ਰਚਨ ਰਚਾਇਆ। ਗੋਬਿੰਦ ਰੂਪ ਮਾਤ ਧਰ, ਸੰਬਲ ਨਗਰੀ ਡੰਕ ਵਜਾਇਆ। ਗੌੜ ਬ੍ਰਹਿਮਣ ਆਪ ਹਰਿ, ਪੂਤ ਸਪੂਤਾ ਸ਼ਬਦ ਉਪਾਇਆ। ਤਿੰਨਾਂ ਲੇਖਾ ਇਕ ਘਰ, ਲਹਿਣਾ ਦੇਣਾ ਮੂਲ ਚੁਕਾਇਆ। ਕਲਜੁਗ ਕਰਨੀ ਰਿਹਾ ਕਰ, ਧਰਮਰਾਏ ਸੰਗ ਰਲਾਇਆ। ਚਿਤਰ ਗੁਪਤ ਲੇਖਾ ਰਿਹਾ ਪੜ੍ਹ, ਲਾੜੀ ਮੌਤ ਹੁਕਮ ਜਣਾਇਆ। ਲੱਖ ਚੁਰਾਸੀ ਵੇਖੇ ਸੀਸ ਧੜ, ਸੀਸ ਧੜ ਕੋਈ ਦਿਸ ਨਾ ਆਇਆ। ਹਰਿਜਨ ਸੰਤ ਸੁਹੇਲੇ ਏਕਾ ਅੱਖਰ ਜਾਇਣ ਪੜ੍ਹ, ਬ੍ਰਹਮ ਵਿਦਿਆ ਨਾਉਂ ਉਪਾਇਆ। ਜਗਤ ਵਿਦਿਆ ਵਹਿਣ ਝੂਠਾ ਹੜ੍ਹ, ਜੋਗ ਜੁਗਤ ਕਿਸੇ ਹੱਥ ਨਾ ਆਇਆ। ਨਾ ਕੋਈ ਗੋਰ ਨਾ ਕੋਈ ਮੜ, ਪਵਣ ਮਸਾਣ ਸਰਬ ਸਮਾਇਆ। ਪੁਰਖ ਅਬਿਨਾਸ਼ੀ ਜੋਤੀ ਜਾਮਾ ਭੇਖ ਧਰ, ਅਵਣ ਗਵਣ ਪ੍ਰਿਥਮੀ ਆਕਾਸ਼ ਪਰਭਾਸ ਵੇਖ ਵਖਾਇਆ। ਤੀਰਥ ਤਟ ਵੇਖੇ ਸਰ, ਮੰਦਰ ਟਿਲੇ ਉਚੇ ਕਿਲ੍ਹੇ ਆਪ ਫੋਲ ਫੁਲਾਇਆ। ਧਰਤ ਮਾਤ ਦਰ ਮੰਗੇ ਵਰ, ਪੁਰਖ ਅਬਿਨਾਸ਼ੀ ਕਿਰਪਾ ਕਰ, ਕਲਜੁਗ ਮਿਟੇ ਰੈਣ ਅੰਧੇਰੀ ਛਾਇਆ। ਸਤਿਜੁਗ ਸਾਚਾ ਸੋਹੇ ਦਰ, ਚਰਨ ਸਰਨ ਪ੍ਰਭ ਜਾਏ ਪੜ, ਪੁਰਖ ਅਬਿਨਾਸ਼ੀ ਫੜ ਲੜ, ਲੱਗੀ ਅੱਗ ਬਹੱਤਰ ਨੜ, ਤਿੰਨ ਸੌ ਸੱਠ ਹਾਡੀ ਤਨ ਜਲਾਇਆ। ਸਤਿਜੁਗ ਸਾਚਾ ਭਗਤ ਜਨਾਂ ਦੇ ਅੰਦਰ ਜਾਏ ਵੜ, ਸਚ ਸੁੱਚ ਦੀ ਲਾਏ ਜੜ੍ਹ, ਸਤਿ ਸੰਤੋਖ ਧਰਮ ਨਿਸ਼ਾਨ ਉਗਾਇਆ। ਕਲਜੁਗ ਫਲ ਜਾਇਣ ਝੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਗ ਮੁਹੰਮਦ ਚਾਰ ਯਾਰ, ਗੋਬਿੰਦ ਤੇਰੀ ਏਕਾ ਧਾਰ, ਬ੍ਰਹਿਮਣ ਗੌੜ ਰੂਪ ਅਪਾਰ, ਸਾਚਾ ਮੇਲ ਮਿਲਾਇਆ। ਸਾਚਾ ਮੇਲਾ ਇਕ ਘਰ, ਨੌ ਦਰ ਦਿਸ ਨਾ ਆਈਆ। ਪੁਰਖ ਅਬਿਨਾਸ਼ੀ ਦਿਤਾ ਵਰ, ਸਾਚਾ ਹਿੱਸਾ ਮਾਤ ਵੰਡਾਈਆ। ਅਗੰਮ ਅਗੰਮਾ ਜੋਤ ਧਰ, ਜੋਤੀ ਸ਼ਬਦ ਜਣਾਈਆ। ਵਡ ਸ਼ਾਹੋ ਭੂਪ ਨਰ, ਨਰ ਨਰੇਸ਼ਾ ਆਪ ਅਖਵਾਈਆ। ਚਾਰ ਵਰਨ ਸੁਹਾਏ ਬੰਕ ਦਵਾਰ, ਦਰ ਦਰਵੇਸ਼ਾ ਲੋਕਮਾਤ ਫੇਰਾ ਪਾਈਆ। ਪਕੜ ਉਠਾਏ ਬ੍ਰਹਮਾ ਵਿਸ਼ਨ ਮਹੇਸ਼ ਸੁਰਪਤ ਰਾਜਾ ਇੰਦ ਕਰੋੜ ਤੇਤੀਸਾ, ਆਪਣੀ ਸੇਵ ਲਗਾਈਆ। ਭਾਗ ਲਗਾਏ ਮਾਝੇ ਦੇਸਾ, ਗੁਰਮੁਖ ਸਾਚੇ ਵਿਚ ਪਰਵੇਸ਼ਾ, ਵੇਖ ਵਖਾਣੇ ਧਾਰੀ ਕੇਸਾ, ਮੂੰਡ ਮੁੰਡਾਈ ਹਰਿ ਰਘੁਰਾਈ ਆਪਣੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਤੇਰੀ ਧਾਰ ਸੰਗ ਮੁਹੰਮਦ ਸੁਣ ਪੁਕਾਰ, ਪੂਤ ਸਪੂਤਾ ਧਰਤ ਮਾਤ ਤੇਰੀ ਗੋਦ ਬਿਠਾਈਆ। ਧਰਤ ਮਾਤ ਦਏ ਹੁਲਾਰਾ, ਹਰਿ ਸਾਚਾ ਸ਼ਬਦ ਜਣਾਈਆ। ਨੌ ਖੰਡ ਪ੍ਰਿਥਮੀ ਪਾਰ ਕਿਨਾਰਾ, ਏਕਾ ਵਾਰ ਕਰਾਈਆ। ਮਨਮੁਖ ਡੋਬੇ ਵਹਿੰਦੀ ਧਾਰਾ, ਸੰਮਤ ਅਠਾਰਾਂ ਅੱਠ ਤਤ ਮਾਤ ਦਿਸ ਨਾ ਆਈਆ। ਨੌ ਦਰ ਵੇਖੇ ਵੇਖ ਵਿਚਾਰਾ, ਦਸਵਾਂ ਵੇਖ ਵਖਾਈਆ। ਇਕ ਇਕੱਲਾ ਹਰਿ ਕਰਤਾਰਾ, ਸਚ ਸਿੰਘਾਸਣ ਡੇਰਾ ਲਾਈਆ। ਸ਼ਬਦ ਖੰਡਾ ਹੱਥ ਦੋ ਧਾਰਾ, ਦੋ ਜਹਾਨੀ ਰਿਹਾ ਚਲਾਈਆ। ਗੁਰਮੁਖਾਂ ਦੇਵੇ ਸ਼ਬਦ ਅਧਾਰਾ, ਜੋਤੀ ਦੀਪਕ ਨੂਰ ਉਜਿਆਰਾ, ਪਵਣ ਉਨੰਜਾ ਛਤਰ ਝੁਲਾਰਾ, ਸਾਸ ਗਰਾਸ ਆਤਮ ਤ੍ਰਿਖਾ ਪਿਆਸ ਦਰਸ ਨੇਤਰ ਨੈਣ ਲੋਚਨ ਸਾਂਤਕ ਸਤਿ ਵਰਤਾਈਆ। ਸਾਂਤਕ ਸਤਿ ਸਰੂਪ, ਹਰਿ ਹਰਿ ਰੰਗਿਆ। ਸ੍ਰਿਸ਼ਟ ਸਬਾਈ ਵੇਖੇ ਦਹਿ ਦਿਸ਼ਾ ਚਾਰ ਕੂਟ, ਲੋਆਂ ਪੁਰੀਆਂ ਆਪੇ ਲੰਘਿਆ। ਕਲਜੁਗ ਮਿਟਾਏ ਜੂਠ ਝੂਠ, ਮਾਇਆ ਮਮਤਾ ਤਨ ਸ਼ਿੰਗਾਰ ਏਕਾ ਰੰਗਿਆ। ਸਚ ਸੁੱਚ ਦਰ ਦਰਵਾਜ਼ਿਉਂ ਗਈ ਰੂਠ, ਜੀਵ ਜੰਤ ਸਾਧ ਸੰਤ ਕਾਇਆ ਤਨ ਫਿਰੇ ਨਾਮ ਨੰਗਿਆ। ਖਾਲੀ ਦਿਸੇ ਘਰ ਘਰ ਠੂਠ, ਮਿਲੇ ਦਾਨ ਨਾ ਕਿਸੇ ਕੋਲੋਂ ਮੰਗਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਦੇਵੇ ਕੁੱਠ, ਜਗਤ ਡੋਰੀ ਆਪ ਬੰਧਾਏ, ਲੱਖ ਚੁਰਾਸੀ ਪਾਵੇ ਫੰਦਿਆ। ਲੱਖ ਚੁਰਾਸੀ ਫੰਦੀ ਫਾਸ, ਪ੍ਰਭ ਆਪਣੀ ਹੱਥੀਂ ਆਪ ਪਾਇੰਦਾ। ਅੰਤਮ ਵੇਲਾ ਵਿਚ ਪਰਭਾਸ, ਹੋਏ ਦਾਸ ਨਾ ਕੋਇ ਸੇਵ ਕਮਾਇੰਦਾ। ਕਾਇਆ ਮੰਡਲ ਝੂਠੀ ਰਾਸ, ਸਾਚਾ ਕਾਹਨ ਹਰਿ ਭਗਵਾਨ ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਤੀਰ ਤੀਰ ਤੁਫੰਗ, ਮਨਮੁਖ ਜੀਵਾਂ ਕਰੇ ਭੰਗ, ਰਸਨਾ ਚਿਲੇ ਆਪ ਚੜ੍ਹਾਇੰਦਾ। ਰਸਨਾ ਚਿਲਾ ਸ਼ਬਦ ਕਮਾਨ, ਗੁਰ ਗੋਬਿੰਦਾ ਆਪ ਚੜ੍ਹਾਈਆ। ਇਕ ਇਕੱਲਾ ਵਿਚ ਮੈਦਾਨ, ਸੋਹੰ ਕਟਾਰ ਤਨ ਮਿਆਨ, ਨੌ ਖੰਡ ਪ੍ਰਿਥਮੀ ਪਾਵੇ ਤਰਥੱਲਾ, ਨਾਲ ਰਲਾਏ ਗੋਬਿੰਦ ਡੱਲਾ, ਜਲਾਂ ਥਲਾਂ ਆਪ ਹਿਲਾਈਆ। ਸ੍ਰਿਸ਼ਟ ਸਬਾਈ ਦੂਈ ਦਵੈਤੀ ਸੱਲਾ, ਏਕਾ ਦੂਜਾ ਦੂਜਾ ਏਕਾ ਏਕਾ ਭਾਓ ਚਲਾਈਆ। ਗੁਰਮੁਖ ਵਿਰਲੇ ਵਸੇ ਕਾਇਆ ਮੰਦਰ ਸਚ ਮਹੱਲਾ, ਪ੍ਰਭ ਆਤਮਕ ਦੀਪਕ ਜੋਤੀ ਨੂਰ ਸਵਾਈਆ। ਦਰ ਦਵਾਰਾ ਏਕਾ ਮੱਲਾ, ਪਾਰਬ੍ਰਹਮ ਪ੍ਰਭ ਅੱਗੇ ਖਲਾ, ਚਤੁਰਭੁਜ ਆਪਣੀ ਭੁਜਾਂ ਉਠਾਈਆ। ਲੋਕਮਾਤ ਜਨ ਫਲਾ ਫੁਲਾ, ਮਾਇਆ ਮਮਤਾ ਵਿਚ ਨਾ ਰੁਲਾ, ਲੱਗੀ ਅੱਗ ਨਾ ਕਾਇਆ ਝੱਲਾ, ਹਰਿ ਦਰਸ ਨੇਤਰ ਨੈਣ ਦਿਖਾਈਆ। ਦਰ ਦਵਾਰੇ ਜੋ ਜਨ ਆਏ ਭੁੱਲਾ, ਭਾਗ ਲਗਾਏ ਆਪਣੀ ਕੁੱਲਾ, ਚਰਨ ਸਰਨ ਘੋਲੀ ਘੁੱਲਾ, ਲੱਖ ਚੁਰਾਸੀ ਫੰਦ ਕਟਾਈਆ। ਕਲਜੁਗ ਫਲ ਅੰਤਮ ਹੁੱਲਾ, ਲੱਖ ਚੁਰਾਸੀ ਕੋਈ ਨਾ ਪੈਣਾ ਮੁੱਲਾ, ਅੰਮ੍ਰਿਤ ਆਤਮ ਸਭ ਦਾ ਡੁੱਲ੍ਹਾ, ਨਿਝਰ ਧਾਰ ਸਾਚਾ ਰਸ ਸਰ ਸਰੋਵਰ ਦਰ ਆਤਮ ਘਰ ਕੋਇ ਨਾ ਮੁਖ ਚੁਆਈਆ। ਨੌ ਦਵਾਰੇ ਮਿਲਿਆ ਵਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਾਰ, ਲੋਕਮਾਤ ਕਰੇ ਜੁਦਾਈਆ। ਕਲਜੁਗ ਅੰਤਮ ਅੰਤ ਕਰ, ਸਤਿਜੁਗ ਸੁਰਤ ਦਵਾਈਆ। ਆਪ ਆਪਣੀ ਜੋਤ ਧਰ, ਅਕਾਲ ਮੂਰਤ ਇਕ ਵਟਾਈਆ। ਚਾਰ ਵਰਨ ਇਕ ਦਰ, ਨਾਦ ਤੂਰਤ ਰਿਹਾ ਵਜਾਈਆ। ਸ਼ਬਦੀ ਜੋਤੀ ਪਵਣੀ ਇਕ ਵਰ, ਤ੍ਰੈ ਲੋਆਂ ਰਿਹਾ ਦਵਾਈਆ। ਭਗਤ ਭੰਡਾਰੇ ਆਪੇ ਭਰ, ਭਗਤ ਭਾਗਵਤ ਭਗਵੰਤ ਲੇਖ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮੁਹੰਮਦ ਅਹਿਮਦ ਗੋਬਿੰਦ ਧਾਰ, ਰੂਪ ਅਨੂਪ ਸਤਿ ਸਰੂਪ ਹਰਿ ਦਾਤਾਰ, ਪੂਤ ਸਪੂਤ ਬ੍ਰਹਿਮਣ ਗੌੜ ਏਕਾ ਏਕ ਓਅੰਕਾਰ ਏਕਾ ਰੰਗ ਵਖਾਈਆ। ਇਕ ਓਅੰਕਾਰ ਇਕ ਇਕੱਲਾ, ਏਕਾ ਧਾਮ ਵਸੰਦੜਾ। ਸ਼ਬਦ ਰੱਖੇ ਤੇਜ ਕਟਾਰਾ, ਨਾਮ ਖੰਡਾ ਹੱਥ ਉਠੰਦੜਾ। ਤਿੰਨਾਂ ਲੋਆਂ ਪਾਵੇ ਸਾਰਾ, ਇਕ ਜੈਕਾਰ ਕਰੰਦੜਾ। ਚੌਥੇ ਘਰ ਕਰ ਪਿਆਰਾ, ਸੰਤ ਸੁਹੇਲੇ ਕਰ ਕਰ ਮੇਲੇ ਨਿਹਚਲ ਧਾਮ ਸੁਹੰਦੜਾ। ਪੰਚਮ ਮੇਲਾ ਮੀਤ ਮੁਰਾਰਾ, ਪੰਜਾਂ ਬਖ਼ਸ਼ੇ ਚਰਨ ਪਿਆਰਾ, ਪੰਚਮ ਜੋਤੀ ਨੂਰ ਉਜਿਆਰਾ, ਸਚ ਰੰਗ ਸੁਹੰਦੜਾ। ਛੇਵੇਂ ਛੱਪਰ ਛੰਨ ਅਪਾਰਾ, ਨਾ ਕੋਈ ਦੀਸੇ ਚਾਰ ਦਿਵਾਰਾ, ਊਚ ਨੀਚ ਪ੍ਰਭ ਅਗੰਮ ਅਪਾਰਾ, ਘਰ ਸਾਚੇ ਆਪ ਵਸੰਦੜਾ। ਸਤਵੇਂ ਸਤਿ ਪੁਰਖ ਨਿਰੰਜਣ ਪ੍ਰਭ ਤੇਰੀ ਧਾਰਾ, ਆਦਿ ਅੰਤ ਜੁਗਾ ਜੁਗੰਤ ਲੋਕਮਾਤ ਲਏ ਅਵਤਾਰਾ, ਆਪਣੀ ਧਾਰਾ ਆਪਣੇ ਹੱਥ ਰਖੰਦੜਾ। ਅੱਠਵੇਂ ਅੱਠਾਂ ਤਤਾਂ ਕਰ ਵਿਚਾਰਾ, ਮਤ ਮਨ ਬੁੱਧ ਕਰੇ ਅੰਤ ਖੁਆਰਾ, ਸ਼ਬਦ ਖੰਡਾ ਤੇਜ ਕਟਾਰਾ, ਸੀਸ ਆਰਾ ਆਪ ਰਖੰਦੜਾ। ਨੌ ਦਰ ਭੁੱਲੇ ਜੀਵ ਗਵਾਰਾ, ਮਾਨਸ ਦੇਹੀ ਆਈ ਹਾਰਾ, ਨਾ ਕੋਈ ਦੀਸੇ ਪਾਰ ਕਿਨਾਰਾ, ਲੱਖ ਚੁਰਾਸੀ ਫਾਹੀ ਫੰਦੜਾ। ਦਸਵਾਂ ਘਰ ਹਰਿ ਕਰਤਾਰਾ, ਜੋਤ ਸਰੂਪੀ ਕਰ ਅਕਾਰਾ। ਸ਼ਾਹੋ ਭੂਪੀ ਬੈਠ ਦਰ ਸੱਚੇ ਦਰਬਾਰਾ, ਸਾਚਾ ਤਾਜ ਏਕਾ ਸੀਸ ਸੁਹੰਦੜਾ। ਏਕਾ ਤਾਜ ਏਕਾ ਕਾਜ ਏਕਾ ਰਾਜ ਸ੍ਰਿਸ਼ਟ ਸਬਾਈ ਸਾਜਨ ਸਾਜ, ਸਾਚੇ ਹੁਕਮ ਜਣਾਈਆ। ਸ਼ਬਦ ਘੋੜੇ ਚਰਨ ਦੇ ਰਕਾਬ, ਪਰਗਟ ਹੋਏ ਹੱਕ ਜ਼ਨਾਬ, ਵੇਖ ਵਖਾਣੇ ਦੋ ਦੋ ਆਬ, ਕਵਲ ਨਾਭ ਫੋਲ ਫੁਲਾਈਆ। ਪੁਰਖ ਅਬਿਨਾਸ਼ੀ ਕੋਈ ਨਾ ਝੱਲੇ ਤੇਰੀ ਤਾਬ, ਲੱਖ ਚੁਰਾਸੀ ਦਏ ਅਜ਼ਾਬ, ਲਹਿਣਾ ਦੇਣਾ ਹਿਸਾਬ ਮੁਕਾਈਆ। ਸਾਚਾ ਨਾਮ ਜਗਤ ਖਿਤਾਬ, ਸਾਚਾ ਮੇਲਾ ਇਕ ਅਹਿਬਾਬ, ਨਾਮ ਵਜਾਏ ਤਨ ਰਬਾਬ, ਸਾਰੰਗ ਧਰ ਭਗਵਾਨ ਬੀਠਲਾ ਸੁਰਤੀ ਕਿੰਗੀ ਆਪ ਵਜਾਈਆ। ਕਾਇਆ ਕਾਅਬਾ ਕਾਅਬਾ ਕਾਅਬ, ਹਰਿ ਹਰਿ ਸਾਚਾ ਸ਼ਾਹ ਨਵਾਬ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਪਤ ਸਰਿੰਗ ਪੰਚਮ ਧੁਨ ਜੋਤ ਨਿਰੰਜਣ ਆਪੇ ਚੁਣ, ਨਾਮ ਸਤਿ ਸਾਚਾ ਤਤ ਵਜਾਈਆ। ਨਾਮ ਸਿਤਾਰ ਦਰ ਦਰ ਵੱਜੇ, ਵਜਾਵਣਹਾਰ ਦਿਸ ਨਾ ਆਇਆ। ਸਰਬ ਜੀਆਂ ਪ੍ਰਭ ਪਰਦੇ ਕੱਜੇ, ਗੁਰਮੁਖਾਂ ਪਰਦਾ ਆਪੇ ਲਾਹਿਆ। ਅਨਹਦ ਮਾਰੇ ਸਾਚੀ ਆਵਾਜੇ, ਰਾਗ ਰਾਗਣੀ ਰਿਹਾ ਅਲਾਇਆ। ਚਿੱਟੇ ਅਸਵ ਸ਼ਬਦ ਘੋੜੇ ਚੜ੍ਹਿਆ ਸਾਚੇ ਤਾਜੇ, ਦੇਸ ਮਾਝੇ ਭੇਸ ਵਟਾਇਆ। ਪਕੜ ਉਠਾਏ ਰਾਜਨ ਰਾਜੇ, ਸ਼ਬਦ ਸਰੂਪੀ ਸਾਚਾ ਗਾਜੇ, ਵਾਲੀ ਹਿੰਦ ਦਏ ਜਗਾਇਆ। ਸੰਮਤ ਸੋਲਾਂ ਪੈਣੀ ਭਾਜੇ, ਕੋਈ ਨਾ ਕਿਸੇ ਰਖੇ ਲਾਜੇ, ਸ਼ਾਹ ਸੁਲਤਾਨਾ ਵਾਲੀ ਦੋ ਜਹਾਨਾਂ ਰਾਜ ਰਾਜਾਨਾਂ ਦਰ ਦਰ ਫਿਰਾਇਆ। ਆਪ ਰਚਾਏ ਆਪਣਾ ਕਾਜੇ, ਲਾੜੀ ਮੌਤ ਮੰਗੇ ਦਾਜੇ, ਲੱਖ ਚੁਰਾਸੀ ਘਨਕਪੁਰ ਵਾਸੀ ਕਰਾਏ ਦਾਸੀ, ਕਲਜੁਗ ਦੇਵੇ ਅੰਤ ਪਰਨਾਇਆ। ਕੋਈ ਨਾ ਦੀਸੇ ਮਦਿਰਾ ਮਾਸੀ, ਨਾ ਕੋਈ ਪੰਡਤ ਪੜ੍ਹੇ ਕਾਂਸ਼ੀ, ਵੇਦ ਪੁਰਾਨ ਅੰਜੀਲ ਕੁਰਾਨ ਮੁੱਲਾ ਕਾਜੀ ਸ਼ੇਖ਼ ਮੁਸਾਇਕ ਅੰਤਮ ਰੋ ਰੋ ਚੜ੍ਹਨ ਫਾਸੀ, ਪ੍ਰਭ ਸਾਚਾ ਦਏ ਸਜ਼ਾਇਆ। ਪਾਰਬ੍ਰਹਮ ਪੁਰਖ ਅਬਿਨਾਸ਼ੀ, ਭਗਤ ਜਨਾਂ ਦਾਸਨ ਦਾਸੀ ਸਾਚੇ ਮੰਡਲ ਪਾਵੇ ਰਾਸੀ, ਮੇਲ ਮਿਲਾਏ ਸ਼ਬਦ ਸਵਾਸੀ, ਸੁਰਤ ਗਿਆਨਨ ਇਕ ਧਿਆਨਨ ਦਰਸ ਦਿਖਾਏ ਸ੍ਰੀ ਭਗਵਾਨ, ਨੇਤਰ ਅੰਜਨ ਚਰਨ ਧੂੜ ਮਜਨ ਸਚ ਇਸ਼ਨਾਨ ਕਰਾਇਆ। ਭਾਂਡੇ ਭਰਮ ਭਉ ਪ੍ਰਭ ਦਰ ਭੱਜਣ, ਸ਼ਬਦ ਤਾਲ ਸਾਚੇ ਵੱਜਣ, ਮਿਲਿਆ ਮੇਲ ਸਾਚੇ ਸੱਜਣ, ਏਕਾ ਧਾਮ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਆਇਆ ਪੜਦੇ ਕੱਜਣ, ਸ਼ਬਦ ਦੁਸ਼ਾਲਾ ਉਪਰ ਪਾਇਆ। ਸ਼ਬਦ ਦੁਸਾਲਾ ਰੰਗ ਲਾਲ, ਪ੍ਰਭ ਆਪਣੇ ਹੱਥ ਰਖਾਇੰਦਾ। ਪਰਗਟ ਹੋਏ ਦੀਨ ਦਿਆਲ, ਸਰਬ ਕਲਾ ਸਮਰਥ ਆਪ ਅਖਵਾਇੰਦਾ। ਜਨ ਭਗਤਾਂ ਸੁਹਾਏ ਅੰਮ੍ਰਿਤ ਆਤਮ ਤਾਲ, ਸਰ ਸਚ ਨੁਹਾਵਣ ਇਕ ਨੁਹਾਇੰਦਾ। ਅੰਤਮ ਤੋੜ ਜਗਤ ਜਮ ਕਾਲ, ਕਾਲ ਮਹਾਂਕਾਲ ਨੇੜ ਨਾ ਆਇੰਦਾ। ਸ਼ਬਦ ਬਣਾਏ ਆਪ ਦਲਾਲ, ਸੁਰਤ ਸਵਾਣੀ ਕਰੇ ਰਖਵਾਲ, ਦਿਵਸ ਰੈਣ ਸੇਵ ਕਮਾਇੰਦਾ। ਜੁਗ ਜੁਗ ਚਲੇ ਅਵੱਲੜੀ ਚਾਲ, ਹਰਿ ਭਗਤ ਸੁਹੇਲੇ ਲਏ ਭਾਲ, ਮਾਤ ਪਿਤ ਅੰਮਾਂ ਅੰਮੜੀ ਆਪ ਅਖਵਾਇੰਦਾ। ਫਲ ਲਗਾਏ ਕਾਇਆ ਡਾਲ, ਦੀਪਕ ਜੋਤੀ ਜਗੇ ਸਾਚੇ ਥਾਲ, ਕੌਸਤਕ ਮਨੀਆ ਮਸਤਕ ਨੂਰ ਨੁਰਾਨਾ ਸ਼ਾਹ ਸੁਲਤਾਨਾ ਆਪਣੀ ਹੱਥੀਂ ਆਪ ਲਗਾਇੰਦਾ। ਆਪੇ ਗੋਪੀ ਆਪੇ ਕਾਹਨਾ, ਰੂਪ ਅਨੂਪ ਸਤਿ ਸਰੂਪ ਹਰਿ ਭਗਵਾਨਾ, ਬਾਰ ਅਨਕ ਵਾਸੀ ਪੁਰੀ ਘਨਕ ਜੋਤੀ ਜੋਤ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਅੰਤਮ ਵਰ, ਲਹਿਣਾ ਦੇਣਾ ਮੂਲ ਕੰਤ ਕੰਤੂਹਲ ਆਪ ਚੁਕਾਇੰਦਾ। ਸ਼ਬਦ ਸਰੂਪ ਅਨਰੰਗ, ਦਿਸ ਕਿਸੇ ਨਾ ਆਇਆ। ਜਿਸ ਜਨ ਕਿਰਪਾ ਕਰ ਦੇਵੇ ਸੂਰਾ ਸਰਬੰਗ, ਸਗਲਾ ਸਾਥ ਨਿਭਾਇਆ। ਕੱਟਣਹਾਰਾ ਭੁੱਖ ਨੰਗ, ਸ਼ਬਦ ਮਰਦੰਗ ਕਾਇਆ ਮੰਦਰ ਅੰਦਰ ਆਪ ਵਜਾਇਆ। ਜੂਠਾ ਝੂਠਾ ਤੋੜੇ ਵੱਜਾ ਜੰਦਰ, ਆਪਣੀ ਕਿਰਪਾ ਕੁੰਡਾ ਲਾਹਿਆ। ਲੱਖ ਚੁਰਾਸੀ ਭੌਂਦੀ ਬੰਦਰ, ਸਚ ਦਰਵਾਜ਼ਾ ਕਿਸੇ ਦਿਸ ਨਾ ਆਇਆ। ਉਚੇ ਟਿੱਲੇ ਚੜ੍ਹ ਚੜ੍ਹ ਥੱਕੇ ਗੋਰਖ ਮਛੰਦਰ, ਸਾਚਾ ਹੱਟ ਨਾ ਕਿਸੇ ਵਖਾਇਆ। ਗੁਰ ਪੂਰਾ ਹਾਜ਼ਰ ਹਜ਼ੂਰਾ ਭਾਗ ਲਗਾਏ ਕਾਇਆ ਡੂੰਘੀ ਕੰਦਰ, ਆਪ ਆਪਣਾ ਦਰਸ ਦਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸ਼ਬਦ ਵਰ, ਭਾਣਾ ਸਹਿਣਾ ਦਰਸ ਨੈਣਾ ਦੋਵੇਂ ਰਾਹ ਚਲਾਇਆ। ਦੋਵੇਂ ਰਾਹ ਏਕਾ ਧਾਰ, ਏਕਾ ਸੰਗ ਨਿਭਾਈਆ। ਚਰਨ ਕਵਲ ਬਖ਼ਸ਼ੇ ਇਕ ਪਿਆਰ, ਸ਼ਬਦ ਮਲਾਹ ਬੇਪਰਵਾਹ ਆਪੇ ਆਪ ਅਖਵਾਈਆ। ਫੜ ਫੜ ਬਾਹੋਂ ਕਰੇ ਪਾਰ, ਇਕ ਜਪਾਏ ਸਾਚਾ ਨਾਂ, ਕਾਇਆ ਚੋਲੀ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਨਾਮ ਵਰ, ਇਕ ਸੁਣਾਏ ਸ਼ਬਦ ਸੁਹਾਗੀ ਸਚ ਸੰਗੀਤ, ਕਾਇਆ ਕਰੇ ਪਤਤ ਪੁਨੀਤ, ਪਤ ਪਤਵੰਤਾ ਸ੍ਰੀ ਭਗਵੰਤਾ ਸਾਚਾ ਕੰਤਾ ਆਪੇ ਆਪ ਅਖਵਾਈਆ। ਸ਼ਬਦ ਭੰਡਾਰ ਅਤੁੱਟ, ਦੇਵਣਹਾਰ ਦਾਤਾਰ। ਆਦਿ ਅੰਤ ਸਦਾ ਨਿਖੁੱਟ, ਲੱਖ ਚੁਰਾਸੀ ਪਾਵੇ ਸਾਰ। ਲੱਖ ਚੁਰਾਸੀ ਜਾਏ ਛੁੱਟ, ਜੋ ਜਨ ਸੋਹੇ ਬੰਕ ਦਵਾਰ। ਆਤਮ ਲਾਹਾ ਸਾਚਾ ਸਾਚੀ ਲੁੱਟ, ਹਰਿ ਨਾਉਂ ਰਸਨ ਜੈ ਜੈ ਜੈਕਾਰ। ਅੰਮ੍ਰਿਤ ਆਤਮ ਪੀਣਾ ਘੁੱਟ, ਦਿਵਸ ਰੈਣ ਰਹੇ ਖੁਮਾਰ। ਮਨਮੁਖ ਜੀਵ ਜੜ੍ਹ ਆਪੇ ਰਹੇ ਪੁੱਟ, ਤਨ ਵਸਿਆ ਕਾਮ ਕਰੋਧ ਲੋਭ ਮੋਹ ਹੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਜਗਤ ਵਰ, ਏਕਾ ਸ਼ਬਦ ਨਾਮ ਅਧਾਰ। ਨਾਮ ਨਿਸ਼ਅੱਖਰ ਪ੍ਰਭ ਆਪ ਹੈ, ਬ੍ਰਹਿਮੰਡ ਰੂਪ ਨਿਵਾਸ। ਸ੍ਰਿਸ਼ਟ ਸਬਾਈ ਮਾਈ ਬਾਪ ਹੈ, ਜਨ ਭਗਤਾਂ ਦਾਸੀ ਦਾਸ। ਆਪੇ ਜਾਣੇ ਆਪਣਾ ਵਾਸ ਹੈ, ਹਰਿ ਘਟ ਘਟ ਰੱਖੇ ਵਾਸ। ਵੇਖ ਵਖਾਣੇ ਪ੍ਰਿਥਮੀ ਆਕਾਸ਼ ਹੈ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਵਿਚ ਪਰਭਾਸ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਸ਼ਬਦ ਵਰ, ਲੇਖੇ ਲਾਏ ਸਾਸ ਗਰਾਸ।।

Leave a Reply

This site uses Akismet to reduce spam. Learn how your comment data is processed.