Granth 06 Likhat 031: 14 Kattak 2013 Bikarmi Har Bhagat Dwar Jethuwal to Iran wich Shabad Bhejia

੧੪ ਕੱਤਕ ੨੦੧੩ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਤੋਂ ਈਰਾਨ ਵਿਚ ਸ਼ਬਦ ਭੇਜਿਆ

ਸਹਿੰਸਾ ਗੜ੍ਹ ਹੰਕਾਰ ਜਗਤ ਡੰਨਿਆ। ਗੁਰਮੁਖ ਵਿਰਲਾ ਵੇਖੇ ਉਪਰ ਚੜ੍ਹ, ਕਰ ਪਿਆਰ ਜਿਸ ਜਨ ਆਤਮ ਮੰਨਿਆ। ਨੌ ਦਵਾਰੇ ਝੂਠ ਪਸਾਰ, ਮਾਇਆ ਮਮਤਾ ਲੋਭ ਮੋਹ ਹੰਕਾਰ, ਸਚ ਦਵਾਰੇ ਧਰਮ ਜੈਕਾਰ, ਏਕਾ ਧੁਨ ਆਤਮਕ ਧੁਨੀ ਸੱਚੀ ਧੁਨਕਾਰ, ਗੁਰਮੁਖ ਸਾਚੇ ਸੁਣ, ਏਕਾ ਦੂਜਾ ਭਉ ਕਟੰਤਿਆ। ਪ੍ਰਭ ਅਬਿਨਾਸ਼ੀ ਜੁਗ ਜੁਗ ਸੰਤ ਸੁਹੇਲੇ ਚੁਣ ਚੁਣ, ਕਲ ਆਪਣਾ ਬੇੜਾ ਬੰਨ੍ਹਿਆ। ਖੇਲੇ ਖੇਲ ਸਰਗੁਣ ਨਿਰਗੁਣ ਨਿਰਗੁਣ ਸਰਗੁਣ, ਕਾਇਆ ਡੂੰਘੀ ਡੱਲਿਆ। ਲੱਖ ਚੁਰਾਸੀ ਛਾਣ ਪੁਣ ਪੁਣ ਛਾਣ, ਗੁਰਮੁਖ ਸਾਚੇ ਸੰਤ ਜਨਾਂ ਸ਼ਬਦ ਸੀਸ ਸਿਹਰਾ ਸਾਚਾ ਬੰਨ੍ਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸੰਗਤ ਪੁੱਛੇ ਸਚ ਘਰ ਦਰ ਦਵਾਰ ਆਏ ਚੜ੍ਹਾਏ ਸਾਚਾ ਚੰਨਿਆ। ਸਾਚੇ ਸ਼ਬਦ ਹਰਿ ਜਣਾਈਆ। ਗੁਰਮੁਖ ਆਸ ਰਖਾਈਆ। ਦੇ ਮਤ ਮਾਤ ਸਮਝਾਇਆ, ਧਰਤ ਧਵਲ ਆਕਾਸ਼ ਸੁਹਾਈਆ। ਸਤਿਗੁਰ ਸਾਚਾ ਸੰਗ ਰਖਾਇਆ, ਵਾਸ ਨਿਵਾਸ ਥਾਉਂ ਥਾਈਂਆ। ਲੇਖਾ ਆਪਣੇ ਹੱਥ ਰਖਾਇਆ, ਲਿਖਣਹਾਰ ਆਪ ਅਖਵਾਈਆ। ਸੰਮਤ ਸੋਲਾਂ ਵੇਖ ਵਖਾਇਆ, ਪਰਗਟ ਹੋਏ ਦੋ ਜਹਾਨਾਂ ਸ਼ਹਿਨਸ਼ਾਹੀਆ। ਸਿੰਘ ਸਾਵਣ ਸ਼ਬਦ ਜੋਤ ਮਿਲਾਇਆ, ਜੋਤੀ ਮੇਲ ਮਿਲਾਈਆ। ਜੋਤੀ ਪੂਤ ਸਪੂਤਾ ਜਾਇਆ, ਸ਼ਬਦੀ ਨਾਉਂ ਰਖਾਈਆ। ਸ਼ਬਦ ਨਗਾਰਾ ਕਾਇਆ ਤੂਤਾ ਇਕ ਵਜਾਇਆ, ਸਾਵਣ ਨਾਉਂ ਰਖਾਈਆ। ਸਾਵਣ ਜੈਮਲ ਵਿਚ ਸਮਾਇਆ, ਰੂਪ ਅਨੂਪ ਵਟਾਈਆ। ਪੁਰਖ ਅਬਿਨਾਸ਼ੀ ਖੇਲ ਰਚਾਇਆ, ਸ਼ਾਹੋ ਭੂਪ ਆਪ ਅਖਵਾਈਆ। ਅੰਧ ਕੂਪ ਕਲ ਡੇਰਾ ਲਾਇਆ, ਚਾਰੋਂ ਕੁੰਟ ਬਣਤ ਬਣਾਈਆ। ਸ਼ਬਦ ਘੇਰਾ ਰਿਹਾ ਪਾਇਆ, ਗੁਰ ਚੇਲਾ ਏਕਾ ਧਾਮ ਮੇਲ ਮਿਲਾਈਆ। ਸੰਞ ਸਵੇਰਾ ਇਕ ਕਰਾਇਆ, ਅੰਧ ਅੰਧੇਰਾ ਦਏ ਮਿਟਾਈਆ। ਸੰਮਤ ਤੇਰਾਂ ਲੇਖ ਲਿਖਾਇਆ, ਤੇਰਾਂ ਤੇਰੀ ਧੀਰ ਧਰਾਈਆ। ਸੰਮਤ ਸੋਲਾਂ ਲਏ ਉਪਜਾਇਆ, ਆਪ ਆਪਣਾ ਰੂਪ ਵਟਾਈਆ। ਸਾਵਲ ਸੁੰਦਰ ਹਰਿ ਰਘੁਰਾਇਆ, ਸਾਵਣ ਸੰਗ ਰਲਾਈਆ। ਸਾਵਣ ਮੋਹਣੀ ਰੂਪ ਵਟਾਇਆ, ਸ਼ਬਦੀ ਬਣਤ ਬਣਾਈਆ। ਸ਼ਬਦ ਸਰੂਪੀ ਦਹਿ ਦਿਸ਼ਾ ਸਮਾਇਆ, ਆਪਣਾ ਹਿੱਸਾ ਆਪ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਨੇਹੜਾ ਦਿਤਾ ਵਰ, ਨਾ ਕੋਈ ਮੇਟੇ ਮੇਟ ਮਿਟਾਈਆ। ਸਤਿਗੁਰ ਸਾਵਣ ਦਰ ਦਵਾਰ, ਦਿਵਸ ਰੈਣ ਸਲਾਹ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਬਣੇ ਬਣਾਏ ਜਗਤ ਮਲਾਹ, ਵੇਖ ਵਖਾਏ ਵਿਚ ਸੰਸਾਰ, ਸੰਤ ਸੁਹੇਲੇ ਸਾਚਾ ਰਾਹ। ਕੰਤਾ ਪੁਰਖਾ ਸਾਚੀ ਨਾਰ, ਆਪ ਬਹਾਏ ਸਾਚੇ ਥਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸਰੂਪੀ ਦਿਤਾ ਵਰ, ਸੰਮਤ ਸੋਲਾਂ ਪਕੜੇ ਬਾਂਹ। ਸੰਮਤ ਸੋਲਾਂ ਸੋਲਾਂ ਧਾਰ, ਕਲਜੁਗ ਭੇਖ ਵਟੰਦੜਾ। ਵੇਖੇ ਖੇਲੇ ਆਰ ਪਾਰ ਬਿਆਸ, ਆਸ ਹੱਦ ਰਖੰਦੜਾ। ਚਰਨ ਸਰਨ ਦਾਸੀ ਦਾਸ, ਸਾਧ ਸੰਤ ਹਰਿ ਬਖ਼ਸ਼ੰਦੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਜ ਘਰ ਆਤਮ ਰੱਖੇ ਵਾਸ, ਪਾਰਬ੍ਰਹਮ ਪੁਰਖ ਅਬਿਨਾਸ਼ ਆਪ ਫੜਾਇਆ ਆਪਣਾ ਪੱਲੜਾ। ਆਪਣਾ ਪਲਾਣਾ ਨਾਮ ਪਲੜਾ, ਨਾਮ ਸਾਚੀ ਡੋਰੀ, ਗੁਰਮੁਖ ਹੱਥ ਫੜਾਈਆ। ਕਲਜੁਗ ਰੈਣ ਅੰਧੇਰ ਘੋਰੀ, ਦਿਸ ਕਿਸੇ ਨਾ ਆਈਆ। ਜੀਵਾਂ ਜੰਤਾਂ ਕਰੇ ਚੋਰੀ, ਸਾਚਾ ਹਿੱਸਾ ਇਕ ਰਖਾਈਆ। ਆਤਮ ਮੇਲਾ ਸਾਚੀ ਜੋੜੀ, ਸ਼ਬਦ ਘੋੜੀ ਆਪ ਚੜ੍ਹਾਈਆ। ਪੁਰਖ ਅਬਿਨਾਸ਼ੀ ਆਪੇ ਬਹੁੜੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸਾਚੇ ਗੁਰਮੁਖ ਕਰੇ ਮਾਤ ਕੁੜਮਾਈਆ। ਸਾਚਾ ਕੰਤ ਸੁਭਾਗੀ ਨਾਰੀ, ਹਰਿ ਹਰਿ ਸਾਚਾ ਪਾਇਆ। ਚਰਨ ਕਵਲ ਕਵਲ ਚਰਨ ਇਕ ਪਿਆਰੀ, ਅਨਹਦ ਰਾਗ ਸਾਚਾ ਗਾਇਆ। ਦਿਵਸ ਰੈਣ ਰੈਣ ਦਿਵਸ ਨੇਤਰ ਲੋਚਨ ਦਰਸ ਅਪਾਰੀ, ਗੁਰ ਦਰਸੀ ਦਰਸ ਦਿਖਾਇਆ। ਜੋਤ ਨਿਰੰਜਣ ਕਰ ਉਜਿਆਰੀ, ਅੰਮ੍ਰਿਤ ਜਾਮ ਸ਼ਬਦ ਖੁਮਾਰੀ, ਅੰਜਨ ਨੇਤਰ ਸਾਚਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਦੇਵੇ ਭਗਤ ਵਰ, ਵੇਲੇ ਅੰਤਮ ਪਾਵੇ ਸਾਰਾ। ਇਕ ਇਕੀਸਾ ਹਰਿ ਜਗਦੀਸਾ, ਆਪਣੇ ਰੰਗ ਸਮਾਇੰਦਾ। ਬੀਸ ਬੀਸਾ ਛਤਰ ਝੁਲਾਏ ਸਾਚੇ ਸੀਸਾ, ਨੌ ਖੰਡ ਪ੍ਰਿਥਮੀ ਚਰਨ ਲਗਾਇੰਦਾ। ਉਨੀ ਉਨੀਸਾ ਈਸਾ ਮੂਸਾ ਖਾਲੀ ਖੀਸਾ, ਅੱਲਾ ਰਾਣੀ ਸੰਗ ਮੁਹੰਮਦ ਤੋੜ ਨਿਭਾਇੰਦਾ। ਸੰਮਤ ਅਠਾਰਾਂ ਵਹਿਣ ਧਾਰੀ ਧਾਰਾ, ਆਪ ਵਹਾਇੰਦਾ। ਸੰਮਤ ਸਤਾਰਾਂ ਖੇਲ ਅਪਾਰਾ, ਤੱਟ ਬਿਆਸਾ ਪਾਰ ਕਿਨਾਰਾ ਆਪ ਰਖਾਇੰਦਾ। ਸੰਮਤ ਸੋਲਾਂ ਬਦਲੇ ਕਾਇਆ ਚੋਲਾ, ਹਰਿ ਚੋਜੀ ਚੋਜ ਕਰਾਇੰਦਾ। ਸੰਮਤ ਪੰਦਰਾਂ ਵੇਖ ਵਖਾਣੇ ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰਾਂ, ਉਚੇ ਟਿੱਲੇ ਪਰਬਤ ਫੋਲ ਫੁਲਾਇੰਦਾ। ਸੰਮਤ ਚੌਦਾਂ ਸਾਚਾ ਹੱਟ ਗੁਰਮੁਖਾਂ ਖੁਲ੍ਹਾਇਆ ਕਾਇਆ ਮੱਟ, ਰਤਨ ਅਮੋਲਕ ਨਾਮ ਹੀਰਾ ਕੌਸਤਕ ਮਣੀਆ ਮਸਤਕ ਟਿੱਕਾ ਸੋਹੰ ਚੀਰਾ, ਜਗਤ ਜਗਦੀਸ਼ਾ ਸਾਚੇ ਸੀਸ ਬੰਨ੍ਹਾਇੰਦਾ। ਸੰਮਤ ਤੇਰਾਂ ਕਰ ਵਿਚਾਰਾ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਪਾਵੇ ਸਾਰਾ, ਵਾਲੀ ਹਿੰਦ ਪੰਚ ਨਿਸ਼ਾਨਾ ਪੰਚਮ ਸੰਗ ਰਖਾਇੰਦਾ। ਸੰਮਤ ਬਾਰਾਂ ਗੁਰਮੁਖਾਂ ਬਣਿਆ ਲੇਖ ਲਿਖਾਰਾ, ਲੇਖਾ ਆਪਣੇ ਹੱਥ ਰਖਾਇੰਦਾ। ਸੰਮਤ ਗਿਆਰਾਂ ਕਲਜੁਗ ਤੇਰੀ ਕਾਲੀ ਧਾਰਾ, ਸਾਢੇ ਤਿੰਨ ਹੱਥ ਸੀਆਂ ਜਗਤ ਰਖਾਈ ਸਾਚੀ ਨੀਆਂ, ਸਾਚਾ ਲੇਖਾ ਆਪ ਲਿਖਾਇੰਦਾ। ਸੰਮਤ ਦਸ ਦਸ ਦਵਾਰਾ, ਸ਼ਬਦ ਮਹੱਲ ਹਰਿ ਉਸਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵਿਚ ਟਿਕਾਇੰਦਾ। ਇਕ ਗਿਆਰਾਂ ਇਕ ਹੈ, ਆਦਿ ਪੁਰਖ ਅਕਾਲ। ਦੋ ਬਾਰਾਂ ਸਾਚੀ ਸਿੱਕ ਹੈ, ਗੁਰਮੁਖਾਂ ਹਾੜ ਸਤਾਰਾਂ ਦੀਨ ਦਿਆਲ। ਸੰਮਤ ਤੇਰਾਂ ਲੇਖਾ ਰਿਹਾ ਲਿਖ ਹੈ, ਵੇਖ ਵਖਾਣੇ ਵਾਲੀ ਹਿੰਦ ਗਊ ਗਰੀਬ ਸ਼ਾਹ ਕੰਗਾਲ। ਸੰਮਤ ਚੌਦਾਂ ਗੁਰਮੁਖ ਬਣਾਏ ਸਾਚੀ ਬਿੰਦ, ਹਰਿ ਸ਼ਬਦ ਦੇਵੇ ਧੁਰ ਦਲਾਲ। ਸੰਮਤ ਪੰਦਰਾਂ ਲੱਖ ਚੁਰਾਸੀ ਭੌਂਦੀ ਬੰਦਰਾ, ਹਰਿ ਨਾਉਂ ਹੱਥ ਨਾ ਆਏ ਸਾਚਾ ਲਾਲ। ਸੰਮਤ ਸੋਲਾਂ ਲਾੜੀ ਮੌਤ ਚੁੱਕੇ ਡੋਲਾ, ਚਾੜ੍ਹੇ ਰੰਗ ਇਕ ਗੁਲਾਲ। ਸੰਮਤ ਸਤਾਰਾਂ ਨਾ ਕੋਈ ਦੀਸੇ ਮੀਤ ਮੁਰਾਰਾ, ਚਾਰੋਂ ਕੁੰਟ ਹਾਹਾਕਾਰਾ, ਸਰ ਅੰਮ੍ਰਿਤ ਥੇਹ ਦਏ ਵਖਾਲ। ਸੰਮਤ ਅਠਾਰਾਂ ਕੋਈ ਨਾ ਦੇਵੇ ਕਿਸੇ ਸਹਾਰਾ, ਕਲਜੁਗ ਪਾਏ ਜਗਤ ਰੁੜ੍ਹਾਏ ਆਪਣੇ ਤਾਲ। ਸੰਮਤ ਉਨੀਂ ਸਚ ਪੁਕਾਰ ਹਰਿ ਦਾਤਾਰ ਇਕ ਮੁਹੰਮਦ ਮਾਤ ਸੁਣੀ, ਉਮਤ ਉਮਤੀ ਹੋਏ ਖੁਆਰ। ਬੀਸ ਬੀਸਾ ਵਡ ਗੁਣ ਗੁਣੀ, ਸ਼ਬਦ ਤਾਜ ਸੀਸ ਦਸਤਾਰ। ਇਕ ਇਕੀਸਾ ਦੀਪਾਂ ਲੋਆਂ ਖੰਡਾਂ ਬ੍ਰਹਿਮੰਡਾਂ ਵਰਭੰਡੀ ਦੇਵੇ ਏਕਾ ਧੁਨੀ, ਸੋਹੰ ਸ਼ਬਦ ਜੈ ਜੈਕਾਰ। ਨਾ ਕੋਈ ਦੀਸੇ ਪੰਡਤ ਪਾਂਧਾ ਮੁਸਲਿਮ ਸੁਨੀ, ਹਿੰਦੂ ਸਿੱਖ ਨਾ ਕੋਈ ਵਿਚਾਰ। ਸਭ ਦੀ ਚੋਟੀ ਜਾਏ ਮੁੰਨੀ, ਸ਼ਬਦ ਸੀਸ ਜਗਦੀਸ ਦੇਵੇ ਸਾਚੀ ਚੁੰਨੀ, ਏਕਾ ਏਕ ਕਰਾਏ ਸਰਬ ਸੰਸਾਰ। ਮਤ ਮਨ ਬੁਧ ਪ੍ਰਭ ਛਾਣੀ ਪੁਣੀ, ਸੁਰਤ ਸਵਾਣੀ ਕਰੇ ਖ਼ਬਰਦਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ। ਇਕ ਇਕੀਸ ਰੁੱਤ ਸੁਹਾਏ, ਹੋਏ ਰੁੱਤ ਬਸੰਤਾ। ਗੁਰਮੁਖ ਸੰਤ ਜਗਾਏ, ਏਕਾ ਮੇਲਾ ਨਾਰੀ ਕੰਤਾ। ਮਹਿੰਮਾ ਅਗਨਤ ਆਪ ਜਣਾਏ, ਮੇਟ ਮਿਟਾਏ ਦੇਵ ਦੰਤਾ। ਲੱਖ ਚੁਰਾਸੀ ਬਣਤ ਬਣਾਏ, ਸਾਜਨ ਸਾਜ ਆਪ ਅਖਵੰਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਸਾਚਾ ਦੇਵੇ ਵਰ, ਸੋਹੰ ਨਾਮ ਸੱਚਾ ਧੰਨਵੰਤਾ। ਸਤਿਜੁਗ ਸਾਚੀ ਦਾਤ, ਪ੍ਰਭ ਆਪਣੀ ਝੋਲੀ ਪਾਈਆ। ਕਲਜੁਗ ਮਿਟੇ ਅੰਧੇਰੀ ਰਾਤ, ਏਕਾ ਹੋਲੀ ਰਿਹਾ ਖਿਲਾਈਆ। ਦੂਰ ਦੁਰਾਡਾ ਆਪੇ ਵੇਖੇ ਮਾਰ ਝਾਤ, ਕਲਜੁਗ ਲਹਿਣਾ ਦੇਣਾ ਰਿਹਾ ਮੂਲ ਚੁਕਾਈਆ। ਗੁਰਮੁਖਾਂ ਅੰਮ੍ਰਿਤ ਆਤਮ ਦੇਵੇ ਬੂੰਦ ਸਵਾਂਤ, ਜਗਤ ਤ੍ਰਿਸ਼ਨਾ ਅਗਨ ਬੁਝਾਈਆ। ਸਾਚਾ ਮੇਲਾ ਕਮਲਾਪਾਤ, ਪਤ ਪਤਵੰਤਾ ਪਤ ਰਖਾਈਆ। ਗੁਰ ਗੋਬਿੰਦਾ ਸਗਲਾ ਸਾਥ, ਹਰਿ ਰਘੁਨਾਥ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤਖ਼ਤ ਅਕਾਲ ਅਕਾਲ ਤਖ਼ਤ ਜੋਤ ਬਿਰਾਜੇ ਸ਼ਬਦ ਸਿੰਘਾਸਣ ਡੇਰਾ ਲਾਈਆ। ਸ਼ਬਦ ਸਿੰਘਾਸਣ ਹਰਿ ਸੁਲਤਾਨਾ, ਜੋਤੀ ਰੂਪ ਸਮਾਈਆ। ਪਰਗਟ ਹੋਏ ਸ੍ਰੀ ਭਗਵਾਨਾ, ਏਕਾ ਡੰਕ ਨਾਉਂ ਵਜਾਈਆ। ਆਪ ਆਪਣਾ ਪਹਿਰੇ ਬਾਣਾ, ਰਾਓ ਰੰਕਾਂ ਰਿਹਾ ਉਠਾਈਆ। ਸ਼ਬਦ ਸਰੂਪੀ ਤੀਰ ਕਮਾਨਾ, ਗੋਬਿੰਦਾ ਰਸਨ ਚਲਾਈਆ। ਆਪੇ ਵਸਿਆ ਕਾਇਆ ਮੰਦਰ ਸਚ ਮਕਾਨਾ, ਦਿਸ ਕਿਸੇ ਨਾ ਆਈਆ। ਲੋਆਂ ਪੁਰੀਆਂ ਵੇਖੇ ਮਾਰ ਧਿਆਨਾ, ਆਪ ਆਪਣੀ ਨਿਗਾਹ ਉਠਾਈਆ। ਲੇਖਾ ਚੁੱਕੇ ਜ਼ਿਮੀ ਅਸਮਾਨਾ, ਲੋਆਂ ਪੁਰੀਆਂ ਰਿਹਾ ਹਿਲਾਈਆ। ਬ੍ਰਹਮਾ ਸ਼ਿਵ ਦੇਵਤ ਸੁਰ ਹੋਏ ਹੈਰਾਨਾ, ਕਵਣ ਕੂਟੇ ਪ੍ਰਭ ਅਬਿਨਾਸ਼ੀ ਜੋਤ ਜਗਾਈਆ। ਗੁਰਮੁਖਾਂ ਬੰਨ੍ਹੇ ਹੱਥੀਂ ਗਾਨਾ, ਗੁਣਵੰਤਾ ਹਰਿ ਗੁਣ ਨਿਧਾਨਾ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦਾ ਲਿਖਿਆ ਲੇਖ, ਜੋਤੀ ਜਾਮਾ ਧਰ ਧਰ ਭੇਖ, ਆਪੇ ਨਰ ਆਪੇ ਨਰੇਸ਼, ਆਪਣਾ ਰੂਪ ਵਟਾਈਆ। ਗੁਰ ਗੋਬਿੰਦਾ ਬਣੇ ਲਿਖਾਰੀ, ਪ੍ਰਭ ਸਾਚਾ ਲੇਖ ਲਿਖਾਇੰਦਾ। ਕਲਜੁਗ ਤੇਰੀ ਅੰਤਮ ਵਾਰੀ, ਹਰਿ ਜੋਤੀ ਜਾਮਾ ਪਾਇੰਦਾ। ਆਪ ਨਿਭਾਏ ਸਾਚੀ ਯਾਰੀ, ਲੱਗੀ ਤੋੜ ਨਿਭਾਇੰਦਾ। ਮੰਗਿਆ ਵਰ ਬੰਕ ਦਵਾਰੀ, ਕੰਤ ਭਤਾਰੀ ਮੇਲ ਮਿਲਾਇੰਦਾ। ਜੁਗ ਜੁਗ ਪੈਜ ਰਿਹਾ ਸਵਾਰੀ, ਦਮਨ ਦੁਸ਼ਟ ਨਾਉਂ ਰਖਾਇੰਦਾ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰੀ, ਸੰਬਲ ਨਗਰੀ ਧਾਮ ਸੁਹਾਇੰਦਾ। ਨਾ ਕੋਈ ਜਾਣੇ ਜੀਵ ਜੰਤ ਗਵਾਰੀ, ਸੁਰਤੀ ਸੁਰਤ ਸਰਬ ਭੁਲਾਇੰਦਾ। ਮਾਨਸ ਦੇਹੀ ਬਾਜ਼ੀ ਹਾਰੀ, ਲੱਖ ਚੁਰਾਸੀ ਭਰਮ ਭੁਲਾਇੰਦਾ। ਗੁਰਮੁਖਾਂ ਮੇਲਾ ਮੀਤ ਮੁਰਾਰੀ, ਸਾਚਾ ਵੇਲਾ ਆਪ ਸੁਹਾਇੰਦਾ। ਸੰਮਤ ਤੇਰਾਂ ਜੋਤ ਨਿਰੰਕਾਰੀ, ਗੁਰ ਗੋਬਿੰਦਾ ਤਨ ਸ਼ਿੰਗਾਰੀ, ਬਸਤਰ ਪੀਲਾ ਤਨ ਛੁਹਾਇੰਦਾ। ਵਾਲੀ ਹਿੰਦ ਕਰੇ ਖ਼ਬਰਦਾਰੀ। ਅੰਤਮ ਛੱਡਣੀ ਮਹੱਲ ਅਟਾਰੀ, ਸੁੰਞ ਮਸਾਣਾ ਜਗਤ ਵਿਖਾਇੰਦਾ। ਏਕਾ ਬਣਨਾ ਚਰਨ ਵਪਾਰੀ, ਦੇਵੇ ਸ਼ਬਦ ਉਡਾਰੀ, ਸੋਹੰ ਸਾਚਾ ਲੇਖ ਲਿਖਾਇੰਦਾ। ਕਵਣ ਰਾਜ ਕਵਣ ਜੋਗ ਕਵਣ ਸੋਹੇ ਜਗਤ ਦਵਾਰੀ, ਕਵਣ ਤਾਜ ਸੀਸ ਬੰਧਾਇੰਦਾ। ਕਵਣ ਭੋਗ ਧੁਰ ਸੰਜੋਗ, ਆਤਮ ਵੇਖੇ ਸਾਚੀ ਚੋਗ, ਕਵਣ ਨਾਭੀ ਮੁਖ ਚੁਆਇੰਦਾ। ਜਗਤ ਤ੍ਰਿਸ਼ਨਾ ਝੂਠਾ ਰੋਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਰਮ ਭੁਲੇਖੇ ਆਪ ਭੁਲਾਇੰਦਾ। ਭਰਮ ਭੁਲੇਖਾ ਹਰਿ ਰਖਾਇਆ, ਕਲਜੁਗ ਵਰ ਘਰ ਮੰਗਿਆ। ਪ੍ਰਭ ਅਬਿਨਾਸ਼ੀ ਦਇਆ ਕਮਾਇਆ, ਕਾਇਆ ਚੋਲੀ ਕਾਇਆ ਰੰਗਿਆ। ਇਕ ਮੁਹੰਮਦ ਸੰਗ ਰਲਾਇਆ, ਜੂਠ ਝੂਠ ਵਜਾਏ ਜਗਤ ਮਰਦੰਗਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੌ ਦਵਾਰੇ ਵੇਖ ਘਰ, ਸਾਧ ਸੰਤ ਵੇਖੇ ਨੰਗਿਆ।

Leave a Reply

This site uses Akismet to reduce spam. Learn how your comment data is processed.