Granth 06 Likhat 032: 14 Kattak 2013 Bikarmi Har Bhagat Dwar Jethuwal Sant Kirpal Singh nu Delhi Shabad Bhejia gia

ਪਹਿਲੀ ਕੱਤਕ ੨੦੧੩ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਸੰਤ ਕਿਰਪਾਲ ਸਿੰਘ ਨੂੰ ਦਿੱਲੀ ਸ਼ਬਦ ਭੇਜਿਆ ਗਿਆ

ਕਿਰਪਾਲ ਕਿਰਤ ਨਾ ਜਗਤ ਕਮਾਈ, ਮਨਮਤ ਹੋਈ ਕੁੜਮਾਈਆ। ਸ਼ਬਦ ਸੁਰਤ ਨਾ ਮੇਲ ਮਿਲਾਈ, ਪੰਜਾਂ ਤਤਾਂ ਵਿਚ ਸਮਾਈਆ। ਅਕਾਲ ਮੂਰਤ ਨਾ ਨਜ਼ਰੀ ਆਈ, ਰੱਤੀ ਰੱਤ ਨਾ ਪਾਈਆ। ਨਾਦ ਤੂਰਤ ਨਾ ਕਿਸੇ ਵਜਾਈ, ਜੋਤ ਨਿਰੰਜਣ ਲਲਾਟ ਨਾ ਕਰੇ ਰੁਸ਼ਨਾਈਆ। ਭੇਖ ਪਖੰਡਾ ਕੂੜੋ ਕੂੜਤ, ਨਾਰ ਵੇਸਵਾ ਇਕ ਹੰਢਾਈਆ। ਜਗਤ ਨਾਦਾਨ ਮੂਰਖ ਮੂੜ੍ਹਤ, ਲੋਕ ਲੱਜਿਆ ਮਾਤ ਤਜਾਈਆ। ਸਾਵਣ ਰੰਗ ਨਾ ਕਾਇਆ ਚੜ੍ਹਿਆ ਗੂੜ੍ਹਤ, ਰਸਨਾ ਕਾਗ ਵਾਂਗ ਕੁਰਲਾਈਆ। ਗੁਰ ਦਰ ਨਾ ਮਿਲੀ ਸਾਚੀ ਧੂੜਤ, ਸਵਾਂਗੀ ਬੈਠਾ ਸਵਾਂਗ ਵਰਤਾਈਆ। ਧਰਮ ਰਾਏ ਅੰਤ ਪਾਵੇ ਜੂੜਤ, ਸਤਿਗੁਰ ਸਾਵਣ ਨਾ ਹੋਏ ਤੇਰਾ ਸਹਾਈਆ। ਜੋਤੀ ਜੋਤ ਸਰੂਪ ਹਰਿ, ਵੇਖਣ ਆਇਆ ਤੇਰਾ ਘਰ, ਬੰਦ ਦਰਵਾਜ਼ਾ ਨਾ ਸਕੇ ਕੋਈ ਖੁਲ੍ਹਾਈਆ। ਜੀਵ ਜੰਤ ਜਗਤ ਜੁਗ, ਕਲਜੁਗ ਠਗੋਰੀ ਪਾਇਆ। ਉਪਰ ਨਾ ਚੜ੍ਹਿਆ ਸ਼ਾਹ ਰਗ, ਕਾਇਆ ਕਵਰੀ ਡੇਰਾ ਲਾਇਆ। ਮਿਲਿਆ ਮੇਲ ਨਾ ਸੂਰੇ ਸਰਬੱਗ, ਅਲਪਗ ਜੀਵ ਅਖਵਾਇਆ। ਜੂਠ ਝੂਠ ਅੰਧੇਰੀ ਰਹੀ ਵਗ, ਸੰਤ ਕਿਰਪਾਲ ਅੱਗੇ ਨਾਲ ਰੁੜ੍ਹਾਇਆ। ਮਾਇਆ ਮਮਤਾ ਅਗਨੀ ਰਹੀ ਦਗ, ਲਾਲ ਅੰਗਿਆਰ ਮਾਇਆ ਮਮਤਾ ਮੋਹ ਵਧਾਇਆ। ਮਾਨਸ ਦੇਹੀ ਹੋਈ ਕੱਗ, ਹੰਸ ਸਰੋਵਰ ਨਾ ਕਿਸੇ ਨੁਹਾਇਆ। ਤਨ ਤੁਟਾ ਸ਼ਬਦ ਤਗ, ਰਸਨਾ ਮੂਲ ਮੰਤਰ ਸ਼ਬਦ ਗਵਾਇਆ। ਪੰਜ ਸਾਵਣ ਕੌਲ ਇਕਰਾਰ ਜਗ, ਸਤਿਗੁਰ ਸਾਵਣ ਜਾਮਨ ਵਿਚ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਧੁਰ ਦਰਗਾਹੀ ਰਿਹਾ ਲਿਖਾਇਆ। ਕਿਰਪਾਲ ਆਤਮ ਅੰਧ, ਜਗਤ ਅੰਧੇਰ ਛਾਇਆ। ਨੌ ਦਵਾਰ ਨਾ ਮੁੱਕਾ ਅਜੇ ਪੰਧ, ਦਿਵਸ ਰੈਣ ਰਹੇ ਹਲਕਾਇਆ। ਜੂਠ ਝੂਠ ਮੁਖ ਰਸਨਾ ਗੰਦ, ਸਤਿਗੁਰ ਸਾਚਾ ਮਾਤ ਭੁਲਾਇਆ। ਕੌਲ ਇਕਰਾਰ ਬੱਤੀ ਦੰਦ, ਅੰਤਮ ਗਿਆ ਮੁਖ ਛੁਪਾਇਆ। ਰਸਨ ਨਾ ਗਾਇਆ ਪਰਮਾਨੰਦ, ਨਿਜ਼ਾਨੰਦ ਨਾ ਵੇਖ ਵਖਾਇਆ। ਮਾਇਆ ਮਮਤਾ ਝੂਠੀ ਕੰਧ, ਕੋਈ ਨਾ ਡੇਰਾ ਢਾਹਿਆ। ਸ਼ਬਦ ਨਾ ਚੜ੍ਹਿਆ ਸਾਚਾ ਚੰਦ, ਅਗਿਆਨ ਅੰਧੇਰ ਦਏ ਮਿਟਾਇਆ। ਕੂੜ ਕੁੜਿਆਰਾ ਬੰਦ ਬੰਦ, ਸਾਢੇ ਤਿੰਨ ਕਰੋੜ ਦਏ ਦੁਹਾਇਆ। ਅੰਤਮ ਹੋਣਾ ਖੰਡ ਖੰਡ, ਰਾਏ ਧਰਮ ਦਏ ਸਜ਼ਾਇਆ। ਪਹਿਲੀ ਪਾਈ ਮਾਤ ਵੰਡ, ਪੰਜ ਸਾਵਣ ਗੁਰ ਸਾਵਣ ਵਿਚ ਵਿਚੋਲਾ ਆਪ ਰਖਾਇਆ। ਪੱਲੇ ਨਾ ਦਿਸੀ ਨਾਮ ਗੰਢ, ਨਾਰ ਦੁਹਾਗਣ ਹੋਈ ਰੰਡ, ਦਰ ਦਵਾਰਿਓ ਨੱਠਾ ਦੇ ਕਰ ਕੰਡ, ਦੂਰ ਦੁਰਾਡਾ ਡੇਰਾ ਲਾਇਆ। ਵੇਖਣਹਾਰਾ ਹਰਿ ਬ੍ਰਹਿਮੰਡ, ਉਤਭੁਜ ਸੇਤਜ ਜੇਰਜ ਅੰਡ, ਚਾਰ ਕੁੰਟ ਦਹਿ ਦਿਸ਼ਾ ਮਾਤ ਪਾਤਾਲ ਆਕਾਸ਼ ਲੋਆਂ ਪੁਰੀਆਂ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖ ਵਖਾਣੇ ਜਗਤ ਦਰ, ਭੇਵ ਅਭੇਦਾ ਅਛਲ ਅਛੇਦਾ ਆਤਮ ਪੜਦਾ ਰਿਹਾ ਲਾਹਿਆ। ਕਵਣ ਕੂੜ ਰਸਨਾ ਮੁਖ, ਕਵਣ ਜਿਹਵਾ ਗਾਈਆ। ਕਵਣ ਕੂੜ ਦੇਵੇ ਸੁਖ, ਸਾਚੀ ਸੇਵਾ ਸੇਵਕ ਰਹੇ ਕਮਾਈਆ। ਕਵਣ ਕੂੜ ਮੇਟੇ ਭੁੱਖ, ਸਾਚੀ ਝੋਲੀ ਮਾਤ ਭਰਾਈਆ। ਕਵਣ ਕੂੜ ਵਾਸਾ ਕਰੇ ਉਲਟਾ ਰੁਖ, ਗਰਭਵਾਸ ਮਿਲੇ ਸਜ਼ਾਈਆ। ਕਵਣ ਕੂੜ ਵਖਾਏ ਮਾਤ ਕੁੱਖ, ਦਸ ਦਸ ਮਾਸ ਭਰਮ ਭੁਲਾਈਆ। ਕਵਣ ਕੂੜ ਛੁਪਾਏ ਮੁਖ, ਨੱਸ ਨੱਸ ਪਿੱਠ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਗਿਆ ਤੁੱਠ, ਤੇਰਾ ਲੇਖ ਸਚ ਸੁੱਚ ਸਚ ਨਾਲ ਲਿਖਾਈਆ। ਗਾਵਤ ਗਾਵਤ ਗਾ ਰਹੇ, ਗੁਣਵੰਤ ਗੁਣ ਨਿਧਾਨੀ। ਪਾਵਤ ਪਾਵਤ ਪਾ ਰਹੇ, ਹਰਿ ਸ਼ਬਦ ਧੁਰ ਨਿਸ਼ਾਨੀ। ਸੁਣਾਵਤ ਸੁਣਾਵਤ ਸੁਣਾ ਰਹੇ, ਗੁਰਮੁਖ ਸਾਚੇ ਆਤਮ ਬ੍ਰਹਮ ਗਿਆਨੀ। ਨੁਹਾਵਤ ਨੁਹਾਵਤ ਸਾਚਾ ਨਹਾਵਣ ਨੁਹਾ ਰਹੇ, ਚਰਨ ਧੂੜ ਸੱਚਾ ਇਸ਼ਨਾਨੀ। ਧਾਵਤ ਧਾਵਤ ਘਰ ਸਾਚੇ ਧਾ ਰਹੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਦਾਨ ਨਾਮ ਸੱਚਾ ਦਾਨੀ। ਸੋਵਤ ਸੋਵਤ ਸੋ ਰਹੇ, ਮੂਰਖ ਮੂੜ ਨਾਦਾਨ। ਰੋਵਤ ਰੋਵਤ ਰੋ ਰਹੇ, ਮਨਮੁਖ ਜੀਵ ਅੰਞਾਣ। ਗੁੁਰਸਿਖ ਗੁਰਮੁਖ ਦੁਰਮਤ ਮੈਲ ਧੋਵਤ ਧੋਵਤ ਧੋ ਰਹੇ, ਸਰਨ ਸਰਨਾਈ ਸਾਚੀ ਜਾਣ। ਮਨਮੁਖ ਜੂਠਾ ਝੂਠਾ ਬੀਜ ਬੋਵਤ ਬੋਵਤ ਬੋ ਰਹੇ, ਫਲ ਲੱਗੇ ਨਾ ਕਾਇਆ ਡਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਨਾਮ ਜੀਆ ਸਾਚਾ ਦਾਨ। ਨਾਮ ਦਾਨ ਸਰਬ ਗੁਣਵੰਤ, ਦੇਵਣਹਾਰ ਨਿਰੰਕਾਰ। ਮਿਲੇ ਵਡਿਆਈ ਜੀਵ ਜੰਤ, ਸਾਚਾ ਮੇਲਾ ਦੋ ਜਹਾਨ। ਆਤਮ ਸੇਜਾ ਨਾਰੀ ਕੰਤ, ਸੰਤ ਭਗਵੰਤ ਪੁਰਖ ਸੁਜਾਨ। ਆਪ ਬਣਾਏ ਸਾਚੀ ਬਣਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਦਰਸ ਮਹਾਨ। ਰਸਨਾ ਗਾਇਆ ਹਰਿ ਗੁਣ, ਗੁਣ ਰਸਨਾ ਗਹਿਰ ਗੰਭੀਰ। ਸਰਬ ਪੁਕਾਰ ਪ੍ਰਭ ਰਿਹਾ ਸੁਣ, ਅੰਦਰ ਮੰਦਰ ਚੋਟੀ ਚੜ੍ਹ ਅਖ਼ੀਰ। ਆਪੇ ਕਰੇ ਛਾਣ ਪੁਣ, ਸੋਹੰ ਮੁਖੀ ਹੱਥ ਫੜਾਏ ਜਗਤ ਨਿਰਾਲਾ ਤੀਰ। ਆਪੇ ਜਾਣੇ ਗੁਣ ਅਵਗੁਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਸ਼ਬਦ ਵਰ, ਦਰਸ ਦਿਖਾਏ ਦਇਆ ਕਮਾਏ ਬਜਰ ਕਪਾਟੀ ਪੜਦਾ ਚੀਰ। ਚਾਰ ਕੁੰਟ ਚਾਰ ਦਿਵਾਰ। ਦਹਿ ਦਿਸ਼ਾ ਵੇਖ ਵਖਾਣਿਆ, ਕਲਜੁਗ ਤੇਰਾ ਕੂੜ ਪਸਾਰ। ਕੂੜ ਕੁੜਿਆਰਾ ਜਾਣਿਆ, ਜੂਠ ਝੂਠ ਜਗਤ ਵਣਜਾਰ। ਸਾਚਾ ਵਣਜ ਨਾ ਕੋਈ ਪਛਾਣਿਆ। ਲੱਖ ਚੁਰਾਸੀ ਖਾਣੀ ਬਾਣੀ ਰੋਵੇ ਧਾਹਾਂ ਮਾਰ। ਗੁਰਮੁਖ ਵਿਰਲੇ ਆਤਮ ਸੇਜਾ ਏਕਾ ਮਾਣਿਆ, ਮਿਲਿਆ ਮੇਲ ਕੰਤ ਭਤਾਰ। ਧੁਰਦਰਗਾਹੀ ਦੇਵੇ ਇਕ ਨਿਸ਼ਾਨਿਆ, ਸੋਹੰ ਸ਼ਬਦ ਤਨ ਸ਼ਿੰਗਾਰ। ਅੰਮ੍ਰਿਤ ਆਤਮ ਠੰਡਾ ਪਾਣੀਆ, ਸਰ ਸਰੋਵਰ ਇਕ ਅਪਾਰ। ਪੰਚਮ ਨਾਦ ਅਨਹਦ ਬਾਣੀਆ, ਬੋਧ ਅਗਾਧ ਸਾਚੀ ਧਾਰ। ਲੇਖੇ ਲਾਏ ਜੇਰਜ ਖਾਣੀਆਂ, ਹਰਿਜਨ ਸਾਚੇ ਸੰਤ ਉਭਾਰ। ਨਾਮ ਦੇਵੇ ਦਾਣਾ ਪਾਣੀਆ, ਸ੍ਰਿਸ਼ਟ ਸਬਾਈ ਸਾਂਝਾ ਯਾਰ। ਲੇਖਾ ਚੁੱਕੇ ਰਾਜੇ ਰਾਣੀਆ, ਨਾ ਕੋਈ ਸੋਹੇ ਬੰਕ ਦਵਾਰ। ਕਲਜੁਗ ਝੂਠੀ ਤਣੀ ਤਾਣੀਆ, ਮਨਮੁਖ ਡੋਬੇ ਅਧਵਿਚਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਣਿਆ ਸ਼ਬਦ ਲਿਖਾਰ। ਸ਼ਬਦ ਲਿਖਾਰੀ ਸਾਚਾ ਲੇਖਾ, ਕਲਜੁਗ ਅੰਤ ਵਖਾਇੰਦਾ। ਜੋਤ ਨਿਰੰਕਾਰੀ ਭਰਮ ਭੁਲੇਖਾ, ਕਲਜੁਗ ਮਾਇਆ ਪਾਇੰਦਾ। ਸ੍ਰਿਸ਼ਟ ਸਬਾਈ ਵੇਖੀ ਵੇਖਾ, ਪੰਚਮ ਰੰਗ ਰੰਗਾਇੰਦਾ। ਗੁਰਮੁਖ ਵਿਰਲੇ ਨੇਤਰ ਪੇਖਾ, ਸਾਚਾ ਸੰਗ ਨਿਭਾਇੰਦਾ। ਆਪੇ ਜਾਣੇ ਧਾਰੀ ਕੇਸਾ, ਗੁਰ ਗੋਬਿੰਦਾ ਨਾਉਂ ਰਖਾਇੰਦਾ। ਵੇਖ ਵਖਾਣੇ ਬ੍ਰਹਮਾ ਸ਼ਿਵ ਵਿਸ਼ਨ ਗਣੇਸ਼ਾ, ਵਿਸ਼ਨ ਰੂਪ ਵਟਾਇੰਦਾ। ਸ਼ਬਦ ਸਿੰਘਾਸਣ ਨਰ ਨਰੇਸ਼ਾ, ਜੋਤੀ ਆਸਣ ਲਾਇੰਦਾ। ਵਕਤ ਚੁਕਾਏ ਜਗਤ ਗਣੇਸ਼ਾ, ਛਤਰ ਕੋਇ ਨਾ ਸੀਸ ਝੁਲਾਇੰਦਾ। ਗੁਰਮੁਖ ਸਾਚੇ ਵਿਚ ਪਰਵੇਸ਼ਾ, ਰਾਗ ਛਤੀਸਾ ਨਾ ਕੋਇ ਅਲਾਇੰਦਾ। ਆਪੇ ਹੋਏ ਦਸ ਦਸਮੇਸ਼ਾ, ਦੰਦ ਬਤੀਸਾ ਨਾ ਕੋਇ ਗਾਇੰਦਾ। ਭੇਖ ਅਵੱਲੜਾ ਅਵੱਲੜਾ ਭੇਸਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਗ ਜੁਗਤ ਆਪਣੇ ਹੱਥ ਰਖਾਇੰਦਾ। ਦਸ ਦਸਮੇਸ ਜੋਤ ਉਜਿਆਰਾ, ਹਰਿ ਸ਼ਬਦ ਸੱਚੀ ਕੁੜਮਾਈਆ। ਦਿਵਸ ਰੈਣ ਇਕ ਜੈਕਾਰਾ, ਸੋਹੰ ਢੋਲਾ ਗਾਈਆ। ਏਕਾ ਏਕ ਏਕੰਕਾਰਾ, ਚਰਨ ਗੋਲਾ ਰਿਹਾ ਬਣਾਈਆ। ਵਰਭੰਡੀ ਹੋਵੇ ਧੁੰਦੂਕਾਰਾ, ਸ਼ਬਦ ਗੋਲਾ ਰਿਹਾ ਚਲਾਈਆ। ਭੇਖ ਪਖੰਡਾ ਵਿਚ ਸੰਸਾਰਾ, ਝੂਠਾ ਚੋਲਾ ਅੰਤ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਵਿਚ ਸਮਾਈਆ। ਗੋਬਿੰਦ ਕਾਇਆ ਸਾਚਾ ਗੜ੍ਹ, ਹਰਿ ਸਾਚਾ ਆਪ ਸੁਹਾਇੰਦਾ। ਸਾਚੇ ਮੰਦਰ ਆਪੇ ਚੜ੍ਹ, ਸ਼ਬਦ ਸਿੰਘਾਸਣ ਡੇਰਾ ਲਾਇੰਦਾ। ਲੱਖ ਚੁਰਾਸੀ ਨਾਲ ਰਿਹਾ ਲੜ, ਪੁਰੀਆਂ ਲੋਆਂ ਆਪ ਹਿਲਾਇੰਦਾ। ਰਾਜ ਰਾਜਾਨਾ ਸ਼ਾਹ ਸੁਲਤਾਨਾ ਕੋਈ ਨਾ ਸਕੇ ਫੜ, ਦੋ ਜਹਾਨੀ ਖੇਲ ਖਿਲਾਇੰਦਾ। ਲੱਖ ਚੁਰਾਸੀ ਉਖੇੜੇ ਜੜ੍ਹ, ਕਲਜੁਗ ਵੇਲਾ ਅੰਤ ਕਰਾਇੰਦਾ। ਨਾ ਕੋਈ ਗੋਰ ਨਾ ਕੋਈ ਮੜ੍ਹ, ਬੰਦਾ ਖ਼ਾਕੀ ਖ਼ਾਕ ਮਿਲਾਇੰਦਾ। ਵਹਿੰਦੇ ਵਹਿਣ ਵਹਾਏ ਅਠਾਰਾਂ ਹੜ੍ਹ, ਧੀਰਜ ਧੀਰ ਨਾ ਕੋਈ ਧਰਾਇੰਦਾ। ਹਰਿਜਨ ਫੜਾਏ ਆਪਣਾ ਲੜ, ਅੰਮ੍ਰਿਤ ਆਤਮ ਸੀਰ ਪਿਆਇੰਦਾ। ਏਕਾ ਅੱਖਰ ਜਾਣਾ ਪੜ੍ਹ, ਸੋਹੰ ਸੁਰਤੀ ਸ਼ਬਦੀ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਵਿਚ ਸਮਾਇੰਦਾ। ਗੋਬਿੰਦ ਕਾਇਆ ਰੰਗ ਅਪਾਰ, ਸਾਚੀ ਚੋਲੀ ਆਪ ਚੜ੍ਹਨਿਆ। ਜੋਤ ਸਰੂਪੀ ਕਰ ਆਕਾਰ, ਕਲਜੁਗ ਬੇੜਾ ਅੰਤਮ ਬੰਨ੍ਹਿਆ। ਸ਼ਬਦ ਖੰਡਾ ਤੇਜ ਕਟਾਰ, ਆਪ ਸਜਾਏ ਸਾਚੇ ਤਨਿਆ। ਰਸਨ ਚਲਾਏ ਵਾਰੋ ਵਾਰ, ਲੱਖ ਚੁਰਾਸੀ ਦੇਵੇ ਡੰਨਿਆ। ਆਪੇ ਘੜੇ ਆਪੇ ਭੰਨੇ ਭੰਨਣਹਾਰ, ਆਪਣਾ ਭਾਣਾ ਆਪੇ ਮੰਨਿਆ। ਸੂਰਜ ਚੰਨ ਚੰਨ ਹੋਏ ਅੰਧਿਆਰ, ਰਵ ਸਸ ਨਾ ਦੀਸੇ ਕੋਈ ਚੰਨਿਆ। ਤਾਰਾ ਮੰਡਲ ਧੁੰਦੂਕਾਰ, ਧੂੰਆਂਧਾਰ ਆਤਮ ਅੰਨ੍ਹਿਆ। ਬ੍ਰਹਮਾ ਰੋਵੇ ਧਾਹਾਂ ਮਾਰ, ਸਾਚਾ ਰਾਗ ਨਾ ਸੁਣਿਆ ਕੰਨਿਆ। ਕਲਜੁਗ ਤੇਰੀ ਅੰਤਮ ਵਾਰ, ਦਰ ਦਵਾਰੇ ਜਾਏ ਡੰਨਿਆ। ਗੁਰਮੁਖ ਸਾਚਾ ਹੋ ਤਿਆਰ, ਸਤਿਜੁਗ ਸਾਚਾ ਬੇੜਾ ਬੰਨਿਆ। ਸਤਿਜੁਗ ਮੰਗੇ ਦਰ ਦਵਾਰ, ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਸੰਤ ਸੁਹੇਲੇ ਲਏ ਉਭਾਰ, ਏਕਾ ਰਾਗ ਸੁਣਾਏ ਕੰਨਿਆ। ਸ਼ਬਦ ਕਰਾਏ ਵਣਜ ਵਪਾਰ, ਨਿਹਕਲੰਕ ਲਏ ਅਵਤਾਰ, ਸੋਹੰ ਨਾਉਂ ਅਪਰ ਅਪਾਰ, ਲੋਕ ਬ੍ਰਹਮ ਨਾ ਲਾਏ ਸੰਨ੍ਹਿਆ। ਬ੍ਰਹਮੇ ਆਤਮ ਬ੍ਰਹਮ ਜਣਾਈ, ਵੇਲਾ ਅੰਤਮ ਆਇਆ। ਆਪ ਕਰਾਏ ਆਪਣਾ ਕਰਮ, ਨਿਹਕਰਮੀ ਹਰਿ ਰਘੁਰਾਇਆ। ਜੁਗ ਜੁਗ ਜਾਮਾ ਸਾਚਾ ਧਰ, ਧਰਮੀ ਮਾਰਗ ਇਕ ਰਖਾਇਆ। ਆਪੇ ਦੇਵੇ ਲੱਖ ਚੁਰਾਸੀ ਜਨਮ, ਅੰਤਮ ਆਪੇ ਲਏ ਮਿਟਾਇਆ। ਆਪ ਭੁਲਾਏ ਭਰਮੀ ਭਰਮ, ਆਪੇ ਬ੍ਰਹਮ ਗਿਆਨ ਜਣਾਇਆ। ਆਪੇ ਵਰਨੀ ਵਰਨਾ ਵਰਨ, ਆਪੇ ਵਰਨ ਗੋਤ ਮਿਟਾਇਆ। ਆਪੇ ਸਰਨੀ ਸਾਚਾ ਸਰਨ, ਆਪੇ ਮੁਖੜਾ ਆਪ ਭਵਾਇਆ। ਆਪੇ ਹਰਨਾ ਫਰਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੋਬਿੰਦ ਕਾਇਆ ਡੇਰਾ ਲਾਇਆ। ਗੋਬਿੰਦ ਕਾਇਆ ਸਾਚਾ ਡੇਰਾ, ਸਾਚੇ ਘਰ ਵਸੇਰਾ ਏ। ਪੁਰਖ ਅਬਿਨਾਸ਼ੀ ਨੇਰਨ ਨੇਰਾ, ਨਿਜ ਆਤਮ ਕਰੇ ਵਸੇਰਾ ਏ। ਲਹਿਣਾ ਦੇਣਾ ਚੁਕਾਏ ਅੰਤਮ ਮੇਰਾ ਤੇਰਾ, ਤੇਰਾ ਮੇਰਾ ਭੇਵ ਮਿਟਾਇਆ ਏ। ਆਪ ਕਰਾਏ ਹੇਰਾ ਫੇਰਾ, ਹੇਰੀ ਫੇਰੀ ਵਿਚ ਨਾ ਆਇਆ ਏ। ਸਿੰਘ ਸ਼ੇਰ ਹਰਿ ਸ਼ੇਰ ਦਲੇਰਾ, ਦਰ ਦਵਾਰਾ ਇਕ ਖੁਲ੍ਹਾਇਆ ਏ। ਕਲਜੁਗ ਕਰੇ ਅੰਤ ਨਿਬੇੜਾ, ਕਾਲੀ ਰੇਖ ਰਿਹਾ ਮਿਟਾਇਆ ਏ। ਲੱਖ ਚੁਰਾਸੀ ਦੇਵੇ ਗੇੜਾ, ਏਕਾ ਧੱਕਾ ਨਾਮ ਲਗਾਇਆ ਏ। ਜੂਠਾ ਝੂਠਾ ਚੁੱਕੇ ਝੇੜਾ, ਕਾਇਆ ਖੇੜਾ ਦਿਸ ਨਾ ਆਇਆ ਏ। ਧਰਤ ਮਾਤ ਤੇਰਾ ਖੁੱਲ੍ਹਾ ਵਿਹੜਾ, ਅੰਤਮ ਅੰਤ ਵਖਾਇਆ ਏ। ਜਨ ਭਗਤਾਂ ਬੰਨ੍ਹੇ ਮਾਤ ਬੇੜਾ, ਸਾਚਾ ਚਪੂ ਨਾਮ ਲਗਾਇਆ ਏ। ਦੰਦ ਬਤੀਸਾ ਭੇੜ ਭੇੜਾ, ਸਾਧਾਂ ਸੰਤਾਂ ਜੀਵਾਂ ਜੰਤਾਂ ਪ੍ਰਭ ਅਬਿਨਾਸ਼ੀ ਦਿਸ ਨਾ ਆਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੋਬਿੰਦ ਕਾਇਆ ਵਿਚ ਸਮਾਇਆ ਏ। ਗੋਬਿੰਦ ਕਾਇਆ ਸਾਚੀ ਹਾਟੀ, ਪ੍ਰਭ ਸਾਚੀ ਵਸਤ ਟਿਕਾਈਆ। ਕਿਸੇ ਹੱਥ ਨਾ ਆਵੇ ਤੀਰਥ ਤਾਟੀ, ਗੁਰ ਮੰਦਰ ਅੰਦਰ ਦਏ ਦੁਹਾਈਆ। ਉਚਾ ਪਰਬਤ ਵੱਡੀ ਸਿਲਾ ਬਜਰ ਕਪਾਟੀ ਪਾਟੀ, ਜੋਤ ਲਲਾਟੀ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਵੇਖੀ ਕਾਇਆ ਘਾਟੀ, ਆਤਮ ਸੇਜਾ ਸ਼ਬਦ ਸਿੰਘਾਸਣ ਸੋਹੰ ਫੂਲਨ ਸੇਜ ਵਿਛਾਈਆ। ਸੋਹੰ ਫੂਲ ਸਚ ਫੁਲਵਾੜੀ, ਪ੍ਰਭ ਆਪਣੀ ਸੇਜ ਵਿਛਾਇੰਦਾ। ਗੁਰਮੁਖਾਂ ਮੇਲ ਸਤਾਰਾਂ ਹਾੜੀ, ਸ਼ਬਦ ਸੁਨੇਹੜਾ ਇਕ ਘਲਾਇੰਦਾ। ਆਪੇ ਹੋਏ ਪਿੱਛੇ ਅਗਾੜੀ, ਚਾਰੋਂ ਕੁੰਟ ਵਖਾਇੰਦਾ। ਰੱਖੇ ਲਾਜ ਚਰਨ ਛੁਹਾਏ ਦਾਹੜੀ, ਮੌਤ ਲਾੜੀ ਦਰ ਦੁਰਕਾਇੰਦਾ। ਮਾਇਆ ਮਮਤਾ ਦੇਵੇ ਸਾੜੀ, ਨਾਮ ਦਾਤ ਝੋਲੀ ਪਾਇੰਦਾ। ਹੋਏ ਸਹਾਏ ਜੰਗਲ ਜੂਹ ਉਜਾੜ ਪਹਾੜੀ, ਦਿਵਸ ਰੈਣ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਵੇਖ ਘਰ, ਆਪ ਆਪਣੇ ਵਿਚ ਟਿਕਾਇੰਦਾ। ਗੋਬਿੰਦ ਕਾਇਆ ਸਾਚਾ ਘਰ, ਪ੍ਰਭ ਸਾਚੇ ਬਣਤ ਬਣਾਈਆ। ਚਾਰੋਂ ਕੁੰਟ ਏਕਾ ਦਰ, ਏਕਾ ਧਾਰ ਬੰਧਾਈਆ। ਆਪੇ ਆਪ ਲਿਆ ਉਸਾਰ, ਬਾਡੀ ਕੋਈ ਮੂਲ ਨਾ ਲਾਈਆ। ਆਪੇ ਅੰਦਰ ਰਿਹਾ ਵੜ, ਨਾੜੀ ਹਾਡੀ ਦਿਸ ਨਾ ਆਈਆ। ਆਪੇ ਆਪਣੀ ਲਾਏ ਜੜ੍ਹ, ਦੂਸਰ ਬੀਜ ਨਾ ਕੋਈ ਪਾਈਆ। ਸ਼ਬਦ ਦਵਾਰੇ ਅੱਗੇ ਖੜ੍ਹ, ਕਲਜੁਗ ਅੰਤਮ ਰੀਝ ਕਰਾਈਆ। ਚਿੱਟੇ ਅਸਵ ਆਪੇ ਚੜ੍ਹ, ਨੀਲੇ ਵਾਗ ਗੁੰਦਾਈਆ। ਗੁਰ ਗੋਬਿੰਦਾ ਲਿਆ ਫੜ, ਕਲਗੀ ਤੋੜਾ ਸੀਸ ਸਜਾਈਆ। ਕਲਜੁਗ ਅੰਤਮ ਘਾੜਨ ਘੜ, ਪ੍ਰਭ ਆਪਣੀ ਬਣਤ ਬਣਾਈਆ। ਜੋਤ ਅਗੰਮੀ ਰਿਹਾ ਲੜ, ਸ਼ਬਦ ਅਗੰਮੀ ਧਾੜ ਚੜ੍ਹਾਈਆ। ਸਾਧਾਂ ਸੰਤਾਂ ਲਏ ਫੜ, ਸੰਮਤ ਸੋਲਾਂ ਨੇੜੇ ਆਈਆ। ਗੁਰਮੁਖ ਸਾਚੇ ਸੰਤ ਸੁਹੇਲੇ ਆਪ ਕਰਾਏ ਆਪਣੇ ਮੇਲੇ, ਵੇਖ ਵਖਾਣੇ ਗੁਰ ਗੁਰ ਚੇਲੇ, ਦਸਮ ਦਵਾਰੀ ਉਪਰ ਚੜ੍ਹ ਆਪਣਾ ਭੇਵ ਛੁਪਾਈਆ। ਮਨਮੁਖ ਮਾਇਆ ਮਮਤਾ ਰਹੇ ਸੜ, ਹਉਮੇ ਹੰਗਤਾ ਸੀਸ ਧੜ, ਜਗਤ ਜੰਜਾਲਾ ਹੱਥ ਕਟਾਰ ਫੜਾਈਆ। ਗੁਰਮੁਖਾਂ ਫੜਾਏ ਆਪਣਾ ਲੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਵਿਚ ਸਮਾਈਆ। ਗੋਬਿੰਦ ਜ਼ਾਤੀ ਵਿਚ ਸੰਸਾਰ, ਸ਼ਬਦ ਵਰਨ ਰਖਾਇਆ ਏ। ਮਿਲਿਆ ਮੇਲ ਕਮਲਾਪਾਤੀ, ਚਰਨ ਕਵਲ ਧਿਆਨ ਲਗਾਇਆ ਏ। ਆਪੇ ਦੀਵਾ ਆਪੇ ਬਾਤੀ, ਆਪੇ ਜੋਤ ਜਗਾਇਆ ਏ। ਆਪੇ ਅੰਮ੍ਰਿਤ ਬੂੰਦ ਸਵਾਂਤੀ, ਆਪੇ ਮੁਖ ਚੁਆਇਆ ਏ। ਆਪੇ ਖੋਲ੍ਹੇ ਬੰਦ ਤਾਕੀ, ਆਪੇ ਪੜਦਾ ਪਾਇਆ ਏ। ਆਪੇ ਚੜ੍ਹਿਆ ਸ਼ਬਦ ਘੋੜੇ ਸਾਚੇ ਰਾਕੀ, ਲੋਆਂ ਪੁਰੀਆਂ ਰਿਹਾ ਰੁੜ੍ਹਾਇਆ ਏ। ਨਾ ਕੋਈ ਜਾਣੇ ਬੰਦਾ ਖ਼ਾਕੀ, ਮਾਇਆ ਮਮਤਾ ਲੱਗੀ ਹਾਕੀ ਡਾਕੀ, ਨੌ ਅਠਾਰਾਂ ਕਰੇ ਹਲਕਾਇਆ ਏ। ਜਨ ਭਗਤਾਂ ਮਿਲਿਆ ਸਾਚਾ ਸਾਕੀ, ਲਹਿਣਾ ਦੇਣਾ ਮੂਲ ਚੁਕਾਏ ਅੰਤਮ ਬਾਕੀ, ਅੰਮ੍ਰਿਤ ਆਤਮ ਜਾਮ ਪਿਆਇਆ ਏ। ਇਕ ਸੁਣਾਏ ਭਵਿਖਤ ਵਾਕੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਤੇਰਾ ਕਾਇਆ ਰੂਪ, ਪ੍ਰਭ ਆਪਣੀ ਸੇਵਾ ਲਾਇਆ ਏ। ਗੋਬਿੰਦ ਕਾਇਆ ਸਾਚਾ ਇਸ਼ਟ, ਹਰਿ ਚਰਨ ਅਪਾਰਾ। ਆਪੇ ਖੋਲ੍ਹਣਹਾਰਾ ਦ੍ਰਿਸ਼ਟ, ਗੁਰ ਚੇਲਾ ਇਕ ਦਵਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਅਗੰਮ ਅਪਾਰਾ। ਗੋਬਿੰਦ ਚੜ੍ਹਿਆ ਸਾਚੇ ਘਾਟ, ਪ੍ਰਭ ਸਾਚਾ ਆਪ ਚੜ੍ਹਾਇੰਦਾ। ਜੋਤੀ ਨੂਰ ਇਕ ਲਿਲਾਟ, ਤਨ ਸਾਚੇ ਹੱਟ ਵਿਕਾਇੰਦਾ। ਸ਼ਬਦ ਪੰਘੂੜਾ ਸਾਚੀ ਖਾਟ, ਦਸਮ ਦਵਾਰੀ ਅੰਦਰ ਡਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੁਨ ਅਗੰਮੋ ਪਾਰ ਵਸਾਇੰਦਾ। ਸੁਨ ਅਗੰਮੀ ਪੀਲੀ ਧਾਰ, ਪੀਲਾ ਰੰਗ ਰੰਗਾਇੰਦਾ। ਸੁਰਤ ਸ਼ਬਦ ਨਾ ਪਾਵੇ ਸਾਰ, ਸੁਰਤੀ ਸੁਰਤ ਗਵਾਇੰਦਾ। ਰੂਪ ਰੰਗ ਨਾ ਕੋਇ ਕਰਤਾਰ, ਕਰਤਾ ਪੁਰਖ ਕਰਨਹਾਰ ਅਖਵਾਇੰਦਾ। ਆਪੇ ਜੋਤੀ ਆਪੇ ਧਾਰ, ਆਪੇ ਸ਼ਬਦ ਸੁਣਨੇਹਾਰ, ਆਪ ਆਪਣਾ ਰਾਗ ਅਲਾਇੰਦਾ। ਆਪੇ ਆਪਣੇ ਘਰ ਵਸਣਹਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਓਅੰਕਾਰਾ ਖੇਲ ਅਪਾਰਾ ਕੰਚਨ ਰੂਪ ਸਮਾਇੰਦਾ। ਕੰਚਨ ਤੇਰਾ ਸਾਚਾ ਰੰਗ, ਹਰਿ ਸ਼ਬਦੀ ਜੜਤ ਜੜਾਈਆ। ਸਾਚਾ ਦਰ ਲਿਆ ਮੰਗ, ਵੱਜੇ ਧੁਨ ਸੱਚੀ ਸ਼ਨਵਾਈਆ। ਨਾ ਕੋਈ ਅੰਮ੍ਰਿਤ ਧਾਰਾ ਵਹੇ ਗੰਗ, ਦੂਸਰ ਵਸਤ ਦਿਸ ਨਾ ਆਈਆ। ਨਾ ਕੋਈ ਢੋਲ ਵੱਜੇ ਮਰਦੰਗ, ਬੰਸਰੀ ਬੀਨ ਨਾ ਕੋਈ ਵਜਾਈਆ। ਸੁਰ ਤਾਲ ਨਾ ਕੋਈ ਬੇਹੰਗ, ਬਾਰ ਬਾਰ ਨਾ ਕੋਈ ਗਾਈਆ। ਨਾ ਕੋਈ ਜਾਣੇ ਦੂਰ ਦੁਰਾਡਾ ਪੰਧ, ਦਸਮ ਦਵਾਰੀ ਅੱਧਵਿਚਕਾਰ ਟਿਕਾਈਆ। ਏਕਾ ਨਾਨਕ ਗਿਆ ਲੰਘ, ਪ੍ਰਭ ਆਪੇ ਰਿਹਾ ਬੁਲਾਈਆ। ਭਗਤ ਕਬੀਰਾ ਮੰਗੀ ਮੰਗ, ਪ੍ਰਭ ਚਰਨ ਸੀਸ ਨਿਵਾਈਆ। ਹਰਿ ਅੰਦਰ ਬੈਠਾ ਸ਼ਬਦ ਰੰਗੀਲੇ ਸਚ ਪਲੰਘ, ਜੋਤੀ ਨੂਰ ਸਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਤੇਰੀ ਧਾਰ ਵੇਖਣ ਆਇਆ ਵਿਚ ਸੰਸਾਰ, ਦੀਪਕ ਜੋਤੀ ਸਚ ਜਗਾਈਆ। ਕੰਚਨ ਧਾਰੀ ਕੰਚਨਾ ਰੂਪ, ਹਰਿ ਆਪਣਾ ਆਪ ਵਟਾਇੰਦਾ। ਸ਼ਬਦ ਸੁਹੇਲਾ ਸ਼ਾਹੋ ਭੂਪ, ਸਤਿ ਸਰੂਪ ਆਪ ਅਖਵਾਇੰਦਾ। ਨਾ ਕੋਈ ਦਿਸ਼ਾ ਨਾ ਕੋਈ ਕੂਟ, ਨਾ ਕੋਈ ਹਿੱਸਾ ਵੰਡ ਵੰਡਾਇੰਦਾ। ਸ਼ਬਦ ਹੁਲਾਰਾ ਰਿਹਾ ਝੂਟ, ਆਰ ਪਾਰ ਨਾ ਕੋਈ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਤੇਰੀ ਧਾਰ, ਆਪ ਚਲਾਏ ਵਿਚ ਸੰਸਾਰ, ਕਲਜੁਗ ਤੇਰੀ ਅੰਤਮ ਵਾਰ, ਆਪ ਆਪਣਾ ਕਰਮ ਕਮਾਇੰਦਾ। ਸਾਚਾ ਕਰਮ ਹਰਿ ਕਮਾਇਆ, ਜੋਤੀ ਨੂਰ ਉਪੰਨਿਆ। ਦਰ ਘਰ ਸਾਚੇ ਨੂਰ ਸਵਾਇਆ, ਨਾ ਕੋਈ ਸੂਰਜ ਨਾ ਕੋਈ ਚੰਨਿਆ। ਤਾਰਾ ਮੰਡਲ ਦਿਸ ਨਾ ਆਇਆ, ਸਾਧ ਸੰਤ ਨਾ ਦੀਸੇ ਕੋਈ ਦਵਾਰੇ, ਨਾ ਬੇੜਾ ਕਿਸੇ ਬੰਨ੍ਹਿਆ। ਏਕਾ ਏਕ ਏਕੰਕਾਰੇ ਸ਼ਬਦ ਸਰੂਪੀ ਚਾਰ ਦਵਾਰੇ, ਵੱਸਿਆ ਮਹੱਲ ਅਟੱਲ ਉਚ ਚੁਬਾਰੇ, ਨਾ ਕੋਈ ਛੱਪਰੀ ਨਾ ਕੋਈ ਛੰਨਿਆ। ਜੁਗ ਜੁਗ ਆਪਣਾ ਜਾਮਾ ਧਾਰੇ, ਜੋਤੀ ਖੇਲ ਅਪਰ ਅਪਾਰੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਦਰ, ਗੋਬਿੰਦ ਤੇਰੀ ਪੈਜ ਸਵਾਰੇ। ਗੋਬਿੰਦ ਪਤ ਰਖਾਵਣ ਆਇਆ, ਹਰਿ ਜੋਧਾ ਸੂਰਬੀਰ ਬਲਕਾਰੀ। ਏਕਾ ਤਤ ਮਾਤ ਸਮਝਾਵਣ ਆਇਆ, ਚਾਰ ਵਰਨਾਂ ਇਕ ਦਵਾਰੀ। ਸੋਹੰ ਸਾਚਾ ਰਥ ਚਲਾਵਣ ਆਇਆ, ਕਲਜੁਗ ਤੇਰੀ ਅੰਤਮ ਵਾਰੀ। ਸਰਬ ਕਲਾ ਸਮਰਥ ਅਖਵਾਵਣ ਆਇਆ, ਨਿਹਕਲੰਕ ਨਰਾਇਣ ਨਰ ਅਵਤਾਰੀ। ਸਾਢੇ ਤਿੰਨ ਹੱਥ ਤੇਰੀ ਸੀਆਂ ਧਰਤ ਮਾਤ ਤੇਰੀ ਸੱਥ ਵਿਛਾਵਣ ਆਇਆ, ਲੱਖ ਚੁਰਾਸੀ ਸੋਏ ਪੈਰ ਪਸਾਰੀ। ਗੁਰਮੁਖ ਸਾਚੇ ਸੰਤ ਸੁਹੇਲੇ ਸ਼ਬਦ ਅਕੱਥ ਸੁਣਾਵਣ ਆਇਆ, ਗੋਬਿੰਦ ਰਸਨਾ ਨਾਉਂ ਉਚਾਰੀ। ਮਨਮੁਖ ਜੀਵਾਂ ਮਥ ਵਖਾਇਆ, ਮਾਰੇ ਤੇਜ ਸ਼ਬਦ ਕਟਾਰੀ। ਗੁਰਮੁਖਾਂ ਸਿਰ ਹੱਥ ਟਿਕਾਇਆ, ਆਏ ਚਰਨ ਦਵਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋਹੰ ਸਾਚੀ ਗਾਥ ਚਲਾਇਆ, ਸਤਿਜੁਗ ਤੇਰੀ ਪੈਜ ਸਵਾਰੀ। ਹਰਿ ਸੰਗਤ ਹਰਿ ਦਵਾਰ, ਮਿਟੇ ਰੋਗ ਸੰਤਾਪਿਆ। ਕਾਇਆ ਪੀੜ ਪੇਟ ਅਫਾਰ, ਕੋਟਨ ਕੋਟ ਉਤਾਰੇ ਪਾਪਿਆ। ਨੇਤਰ ਨੈਣ ਦਰਸ ਅਪਾਰ, ਸੋਹੰ ਜਾਪ ਅਜਪਾ ਜਾਪਿਆ। ਗੁਰ ਮਤੀ ਉਤਰਨ ਪਾਰ, ਮੇਟ ਮਿਟਾਏ ਤੀਨੋਂ ਤਾਪਿਆ। ਧੀਰਜ ਯਤੀ ਸਤਿ ਸੰਤੋਖੀ ਇਕ ਵਿਚਾਰ, ਕਲਜੁਗ ਵਾ ਨਾ ਲੱਗੇ ਤਾਤਿਆ। ਸੁਹਾਏ ਬੰਕ ਦਰ ਸੱਚਾ ਦਰਬਾਰ, ਨਾਮ ਟਿਕਾਏ ਸਾਚੇ ਹਾਟਿਆ। ਹਰਿਜਨ ਕਰਨਾ ਵਣਜ ਵਪਾਰ, ਸਾਚਾ ਲਾਹਾ ਜਗਤ ਖਾਟਿਆ। ਦੁਰਮਤ ਮੈਲ ਇਕ ਉਤਾਰ, ਆਤਮ ਰਸ ਏਕਾ ਚਾਟਿਆ। ਗੁਰਮਤ ਕਾਇਆ ਤਨ ਸ਼ਿੰਗਾਰ, ਨਾਮ ਦੀਵਾ ਬਾਤੀ ਸਾਚੀ ਵਾਟਿਆ। ਰੋਗ ਸੋਗ ਚਿੰਤ ਨਿਵਾਰ, ਪ੍ਰਭ ਭਾਗ ਲਗਾਏ ਕਾਇਆ ਮਾਟਿਆ। ਦਰਸ ਅਮੋਘ ਵਿਚ ਸੰਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਜਗਤ ਵਰ, ਕਲਜੁਗ ਖੇਲ ਬਾਜ਼ੀਗਰ ਨਾਟਿਆ। ਹਰਿ ਸੰਗਤ ਹਰਿ ਦਰ ਸਵਾਲੀ, ਆਏ ਬੰਕ ਦਵਾਰ। ਕੋਇ ਨਾ ਦਰ ਤੋਂ ਜਾਏ ਖਾਲੀ, ਪ੍ਰਭ ਦੇਵੇ ਦੇਵਣਹਾਰ। ਧੁਰ ਦਰਗਾਹੀ ਸਾਚਾ ਮਾਲੀ, ਮਾਲ ਖਜ਼ੀਨਾ ਇਕ ਪਿਆਰ। ਵੇਖ ਵਖਾਏ ਬਿਰਧ ਬਾਲ ਜਵਾਨੀ, ਮੰਦਰ ਅੰਦਰ ਪਾਵੇ ਸਾਰ। ਮੇਟੇ ਚੋਰ ਪੰਜ ਸ਼ੈਤਾਨੀ, ਅੰਮ੍ਰਿਤ ਆਤਮ ਕਾਇਆ ਠੰਡੀ ਠਾਰ। ਆਪ ਚੜ੍ਹਾਏ ਸ਼ਬਦ ਬਿਬਾਣੀ, ਇਕ ਵਖਾਏ ਪਾਰ ਕਿਨਾਰ। ਜੋਤੀ ਜੋਤ ਸਰੂਪ ਹਰਿ, ਆਪੇ ਹੋਵੇ ਦਾਤਾ ਦਾਨੀ। ਦੇਵਣਹਾਰ ਵਸਤ ਅਪਾਰ, ਹਰਿ ਸੰਗਤ ਮਨਮੁਖ ਉਤਰੇ ਮੁਖ, ਤ੍ਰਿਸ਼ਨਾ ਦੁੱਖ ਗਵਾਈਆ। ਅੰਦਰੇ ਅੰਦਰ ਜਗਤ ਸੁੱਖਣਾ ਰਹੇ ਸੁੱਖ, ਸਾਚੀ ਸਿੱਖਿਆ ਮਨ ਨਾ ਭਾਈਆ। ਆਪੇ ਲਿਖਣਹਾਰਾ ਲੇਖ, ਲੇਖਾ ਲਿਖਿਆ ਦਏ ਮਿਟਾਈਆ। ਦੂਈ ਦਵੈਤੀ ਲਾਹੇ ਵਿਖ, ਏਕਾ ਰੰਗ ਰੰਗਾਈਆ। ਦਰ ਦਵਾਰੇ ਮੂੰਹੋਂ ਮੰਗੀ ਮਿਲੇ ਭਿੱਖ, ਆਤਮ ਮੁਖੜਾ ਇਕ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਦੇਵੇ ਮਾਤ ਵਡਿਆਈਆ। ਹਰਿ ਸੰਗਤ ਮਿਟੇ ਹਉਮੇ ਰੋਗ, ਚਿੰਤਾ ਸਰਬ ਵਿਨਾਸੀਆ। ਮਿਲਿਆ ਮੇਲਾ ਧੁਰ ਸੰਜੋਗ, ਪਾਰਬ੍ਰਹਮ ਪੁਰਖ ਅਬਿਨਾਸ਼ੀਆ। ਨੇਤਰ ਲੋਚਨ ਦਰਸ ਅਮੋਘ, ਸਾਚਾ ਮੇਲ ਘਨਕਪੁਰ ਵਾਸੀਆ। ਰਸਨਾ ਰਸ ਲੈਣਾ ਭੋਗ, ਸੋਹੰ ਬਣਨਾ ਜਗਤ ਸਵਾਲੀਆ। ਆਪੇ ਕੱਟਣਹਾਰਾ ਰੋਗ, ਤਾਪਦਿਕ ਨਾ ਰਹੇ ਕਾਇਆ ਡਾਲੀਆ। ਜਿਸ ਜਨ ਚੁਗਾਏ ਸਾਚੀ ਚੋਗ, ਦਿਵਸ ਰੈਣ ਕਰੇ ਪ੍ਰਿਤਪਾਲੀਆ। ਜੋਤੀ ਜੋਤ ਸਰੂਪ ਹਰਿ, ਹਰਿ ਸੰਗਤ ਦੇਵੇ ਸਾਚਾ ਵਰ, ਦਰ ਮੰਗਣ ਆਏ ਬਣ ਸਵਾਲੀਆ। ਆਏ ਦਰ ਬਣ ਭਿਖਾਰੀ, ਸਾਚੀ ਰੁੱਤ ਸੁਹਾਈਆ। ਪੁਰਖ ਅਬਿਨਾਸ਼ੀ ਲੇਖ ਲਿਖਾਰੀ, ਲਿਖਿਆ ਲੇਖ ਰਿਹਾ ਮਿਟਾਈਆ। ਨਾੜ ਬਹੱਤਰ ਪਾਵੇ ਸਾਰੀ, ਹਾਡੀ ਹਾਡੀ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਬੇੜਾ ਪਾਰ ਉਤਾਰੀ। ਹਰਿ ਸੰਗਤ ਕਾਇਆ ਸਾਚਾ ਰੰਗ, ਪ੍ਰਭ ਸਾਚਾ ਆਪ ਚੜ੍ਹਾਇੰਦਾ। ਦਰ ਦਵਾਰੇ ਏਕਾ ਮੰਗ, ਸਾਚੀ ਭਿਛਿਆ ਝੋਲੀ ਪਾਇੰਦਾ। ਚਰਨ ਧੂੜ ਜਨ ਲਾਏ ਸਾਚੀ ਗੰਗ, ਸਰ ਸਰੋਵਰ ਇਸ਼ਨਾਨ ਕਰਾਇੰਦਾ। ਇਕ ਵਜਾਏ ਹਰਿ ਮਰਦੰਗ, ਮਰਦੰਗਾ ਅੰਗ ਲਗਾਇੰਦਾ। ਗੁਰਮੁਖ ਸਾਚਾ ਪਾਰ ਜਾਏ ਲੰਘ, ਦਾਤਾ ਸੂਰਾ ਸਰਬੰਗ ਦਇਆ ਕਮਾਇੰਦਾ। ਆਪੇ ਕਟੇ ਭੁੱਖ ਨੰਗ, ਜੋ ਜਨ ਦਰ ਆਏ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਦੇਵੇ ਏਕਾ ਵਰ, ਏਕਾ ਰਾਗ ਅਲਾਇੰਦਾ। ਹਰਿ ਸੰਗਤ ਘਰ ਸਾਚੇ ਗੋਲੀ, ਸਾਚੀ ਸੇਵ ਕਮਾਈਆ। ਮਨਮੁਖ ਜੀਵ ਮਾਰਨ ਬੋਲੀ, ਦੇਵੀ ਦੇਵ ਦਿਸ ਨਾ ਆਈਆ। ਜੋਤੀ ਸ਼ਬਦੀ ਕਾਇਆ ਸਭ ਦੀ ਮੌਲੀ, ਫਲ ਫੁਲਵਾੜੀ ਇਕ ਸੁਹਾਈਆ। ਸ਼ਬਦ ਜਣਾਏ ਹੌਲੀ ਹੌਲੀ, ਆਪ ਆਪਣਾ ਭੇਵ ਰਖਾਈਆ। ਉਲਟੀ ਕਰੇ ਨਾਭ ਕਵਲੀ, ਅੰਮ੍ਰਿਤ ਆਤਮ ਮੁਖ ਚੁਆਈਆ। ਮਿਲੇ ਵਡਿਆਈ ਉਪਰ ਧਵਲੀ, ਜਗਤ ਤ੍ਰਿਸ਼ਨਾ ਭੁੱਖ ਮਿਟਾਈਆ। ਸਾਚਾ ਮੇਲਾ ਸਾਵਲ ਸਵਲੀ, ਸੁੰਦਰ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਗਤ ਦੇਵੇ ਸਾਚਾ ਵਰ, ਆਏ ਸਰਨ ਸੱਚੀ ਸਰਨਾਈਆ। ਨਾੜ ਬਹੱਤਰ ਤਨ ਸਿਤਾਰ, ਪ੍ਰਭ ਆਪ ਰਿਹਾ ਵਜਾਈਆ। ਤਿੰਨ ਸੌ ਸੱਠ ਹਾਡੀ ਕਰ ਤਿਆਰ, ਕਾਇਆ ਬਣਤ ਬਣਾਈਆ। ਆਪੇ ਬਣਿਆ ਸਾਚਾ ਗਾੜੀ, ਸ਼ਬਦ ਸਰੂਪੀ ਰਥ ਚਲਾਈਆ। ਨਾ ਕੋਈ ਲਾਏ ਹਰਿ ਹਰਿ ਬਾਡੀ, ਬੂੰਦੀ ਬੂੰਦ ਰਿਹਾ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਬੈਠਾ ਆਸਣ ਲਾਈਆ। ਕਾਇਆ ਮੰਦਰ ਨੌ ਦਵਾਰ, ਜਗਤ ਖੋਲ੍ਹ ਵਖਾਇੰਦਾ। ਪੰਜਾਂ ਤਤਾਂ ਕਰ ਆਕਾਰ, ਪੰਜਾਂ ਸੰਗ ਮਿਲਾਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰ, ਮਨ ਮਤੀ ਆਪ ਦੁੜਾਇੰਦਾ। ਗੁਰ ਮਤੀ ਜੀਵ ਨਾ ਕੋਈ ਪਾਵੇ ਸਾਰ, ਹਰਿ ਭਾਣਾ ਦਿਸ ਨਾ ਆਇੰਦਾ। ਵਾ ਤਤੀ ਕਲਜੁਗ ਹਾੜ, ਭਰਮ ਭੁਲੇਖਾ ਇਕ ਰਖਾਇੰਦਾ। ਮਗਰ ਲੱਗੀ ਪੰਚਮ ਧਾੜ, ਦਿਵਸ ਰੈਣ ਦੁੜਾਇੰਦਾ। ਅੰਤਮ ਵਰੇ ਮੌਤ ਲਾੜ, ਲਾੜੀ ਮੌਤ ਪਰਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਾਇਆ ਜੰਗਲ ਜੂਹ ਉਜਾੜ ਪਹਾੜ ਦਿਸ ਕਿਸੇ ਨਾ ਆਇੰਦਾ। ਕਵਣ ਹੱਟ ਹਰਿ ਵਸੇਰਾ, ਕਵਣ ਤਟ ਵਖਾਈਆ। ਕਵਣ ਦੁਰਮਤ ਮੈਲ ਕੱਟ, ਕਵਣ ਗਵਣ ਮਿਟਾਈਆ। ਕਵਣ ਸ਼ਬਦ ਲਪੇਟੇ ਸਾਚੇ ਪੱਟ, ਆਤਮ ਤ੍ਰਿਸ਼ਨ ਬੁਝਾਈਆ। ਕਲਜੁਗ ਖੇਲੇ ਖੇਲ ਬਾਜ਼ੀਗਰ ਨਟ, ਮਾਇਆ ਮਮਤਾ ਕਰੇ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦਇਆ ਕਮਾਏ ਜੋਤ ਜਗਾਏ ਕਾਇਆ ਮਟ, ਅਗਿਆਨ ਅੰਧੇਰ ਮਿਟਾਈਆ। ਕਾਇਆ ਮਟ ਅੰਧ ਅਗਿਆਨ, ਦਹਿ ਦਿਸ਼ਾ ਅੰਧਿਆ। ਜਗਤ ਹੰਕਾਰੀ ਲੱਗਾ ਫਟ, ਪੰਚ ਵਿਕਾਰਾ ਰਿਹਾ ਘੇਰਿਆ। ਝੂਠਾ ਮੰਦਰ ਜਾਏ ਢੱਠ, ਅੰਤਮ ਢਹਿ ਢਹਿ ਹੋਏ ਢੇਰਿਆ। ਗੁਰਸਿਖ ਵੇਖੇ ਤੇਰਾ ਹੱਠ, ਹਰਿ ਸਾਚਾ ਸ਼ੇਰ ਦਲੇਰਿਆ। ਦਰ ਦਵਾਰਾ ਆਇਆ ਨੱਠ, ਕਰ ਕਰ ਆਪਣੀ ਮਿਹਰਿਆ। ਆਪੇ ਗੇੜਨਹਾਰਾ ਉਲਟੀ ਲੱਠ, ਲਾਏ ਮਾਤ ਨਾ ਦੇਰਿਆ। ਸਾਧ ਸੰਗਤ ਤੇਰੀ ਸਾਚੀ ਚੱਠ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਵੇਖੇ ਹੋ ਦਲੇਰਿਆ। ਵੇਖੇ ਨਾੜੀ ਜਗਤ ਸਿਤਾਰ, ਕਵਣ ਮਾਤ ਹਿਲਾਇੰਦਾ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਆਪਣੀ ਦਇਆ ਕਮਾਇੰਦਾ। ਗੁਰ ਸੰਗਤ ਬਹਾਏ ਗੁਰਸਿਖ ਵਿਚਕਾਰ, ਸਿਰ ਆਪਣਾ ਹੱਥ ਟਿਕਾਇੰਦਾ। ਖੰਡਾ ਫੜ ਤੇਜ ਕਟਾਰ, ਸਾਚੀ ਵੰਡਾ ਵੰਡ ਵੰਡਾਇੰਦਾ। ਮਨਮੁਖ ਮਾਰੇ ਪਹਿਲੀ ਵਾਰ, ਗੁਰਮੁਖ ਪਾਰ ਕਰਾਇੰਦਾ। ਆਪਣਾ ਆਪ ਪ੍ਰਭ ਲਏ ਰੱਖ, ਸਾਚੀ ਕਲ ਵਰਤਾਇੰਦਾ। ਸਿਰ ਧੜ ਵੱਖ ਵੱਖ, ਨਾ ਕੋਈ ਕਰੇ ਕਿਸੇ ਪੱਖ, ਸ਼ਬਦ ਜਣਾਈ ਆਪ ਕਰਾਇੰਦਾ। ਪਰਗਟ ਹੋਏ ਹਰਿ ਪਰਤੱਖ, ਚਾਰੋਂ ਕੁੰਟ ਲਾਉਂਦੇ ਭੱਖ, ਮਾਇਆ ਮਾਟੀ ਅਗਨੀ ਕੱਖ, ਅੰਤਮ ਅੰਤ ਜਲਾਇੰਦਾ। ਕਾਚੀ ਮਾਟੀ ਹੋਈ ਸੱਖ, ਕੋਈ ਨਾ ਸਕੇ ਮਾਤ ਰੱਖ, ਨਾ ਕੋਈ ਕਿਸੇ ਬਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਰਬ ਕਲਾ ਆਪੇ ਸਮਰਥ, ਭਾਣਾ ਆਪਣੇ ਹੱਥ ਰਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੀਆਂ ਜੰਤਾਂ ਪਾਏ ਨੱਥ, ਚਾਰੋਂ ਕੁੰਟ ਭਵਾਇੰਦਾ। ਸ਼ਬਦ ਖੰਡਾ ਤੇਜ ਕਟਾਰ, ਦਿਸ ਕਿਸੇ ਨਾ ਆਇਆ। ਪਰਗਟ ਹੋਏ ਨਰ ਨਿਰੰਕਾਰ, ਜੋਤੀ ਜਾਮਾ ਭੇਖ ਵਟਾਇਆ। ਗੁਰਮੁਖ ਸਾਚੇ ਕਰ ਤਿਆਰ, ਸੇਵਕ ਸੇਵਾ ਸਾਚੀ ਲਾਇਆ। ਆਪੇ ਹੋਇਆ ਪਹਿਰੇਦਾਰ, ਭੇਵ ਅਭੇਦਾ ਭੇਵ ਛੁਪਾਇਆ। ਕਾਲ ਮਹਾਂਕਾਲ ਕਰੇ ਖ਼ਬਰਦਾਰ, ਏਕਾ ਡੰਕ ਨਾਮ ਵਜਾਇਆ। ਕਲਜੁਗ ਕੂੜ ਮਿਟੇ ਕੁੜਿਆਰ, ਰਾਓ ਰੰਕਾਂ ਰਿਹਾ ਹਿਲਾਇਆ। ਜੂਠ ਝੂਠ ਹਾਹਾਕਾਰ, ਭਰਮਾਂ ਗੜ੍ਹ ਰਿਹਾ ਤੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਆਪੇ ਫੜ, ਆਪਣਾ ਮੇਲ ਮਿਲਾਇਆ।

Leave a Reply

This site uses Akismet to reduce spam. Learn how your comment data is processed.