੨੩ ਮੱਘਰ ੨੦੧੩ ਬਿਕ੍ਰਮੀ ਹਰਿਗੋਬਿੰਦ ਸਿੰਘ ਸਾਹਿਬ ਦੇ ਗੁਰਦਵਾਰੇ ਸੰਤਾਂ ਨਾਲ ਬਚਨ ਹੋਏ ਪਿੰਡ ਮਨਾਵਾਂ ਜ਼ਿਲਾ ਫਿਰੋਜਪੁਰ
ਗੁਰੂਦਵਾਰ ਸਚ ਦਰ ਹੈ, ਨਾਮ ਵਸਤ ਅਮੋਲ। ਹਰਿ ਸੰਤਨ ਮਿਲਿਆ ਵਰ ਹੈ, ਆਦਿ ਅੰਤ ਅਤੋਲ। ਸਦ ਖੁਲ੍ਹਾ ਰੱਖਣ ਦਰ ਹੈ, ਨਾਮ ਮਰਦੰਗ ਵਜਾਵਣ ਢੋਲ। ਆਪਣੀ ਕਿਰਪਾ ਦੇਣ ਕਰ ਹੈ, ਸਚ ਵਸਤ ਜੋ ਹੋਵੇ ਕੋਲ। ਨੁਹਾਵਣ ਨੁਹਾਇਣ ਸਾਚੇ ਸਰ ਹੈ, ਰੰਗ ਚਾੜ੍ਹਨ ਕਾਇਆ ਚੋਲ। ਸਾਚੀ ਤਰਨੀ ਜਾਣਾ ਤਰ ਹੈ, ਮਾਨਸ ਜਨਮ ਨਾ ਰਹੇ ਅਨਭੋਲ। ਸਾਚਾ ਮੇਲਾ ਗੋਬਿੰਦ ਹਰਿ ਹੈ, ਕਾਇਆ ਪਰਦਾ ਦੇਵੇ ਖੋਲ੍ਹ। ਸ਼ਬਦ ਭੰਡਾਰਾ ਦੇਵੇ ਭਰ ਹੈ, ਆਤਮ ਡਾਹੀ ਏਕਾ ਝੋਲ। ਆਵਣ ਜਾਵਣ ਚੁੱਕੇ ਡਰ ਹੈ, ਲੱਖ ਚੁਰਾਸੀ ਜਮ ਕੀ ਫਾਸੀ ਨਾ ਦਿਸੇ ਕੋਈ ਕੋਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਵਸਿਆ ਸਚ ਘਰ, ਜੁਗ ਜੁਗ ਦੇਵਣਹਾਰਾ ਵਰ, ਸ਼ਬਦ ਚਹੁ ਅੱਖਰ ਏਕਾ ਆਪਣਾ ਬੋਲ। ਸੰਤਨ ਘਰ ਹਰਿ ਹਰਿ ਵਸਿਆ, ਮੇਲਾ ਦੋ ਜਹਾਨੀਆ। ਸ੍ਰਿਸ਼ਟ ਸਬਾਈ ਮਾਰਗ ਦੱਸਿਆ, ਪਾਇਆ ਪਦ ਨਿਰਬਾਣੀਆ। ਪੰਚ ਵਿਕਾਰਾ ਦਰ ਤੋਂ ਨੱਸਿਆ, ਨਾ ਦਿਸੇ ਪੰਜ ਸ਼ੈਤਾਨੀਆ। ਤੀਰ ਨਿਰਾਲਾ ਏਕਾ ਕਸਿਆ, ਗੁਰ ਮੰਤਰ ਸਾਚੀ ਬਾਣੀਆ। ਪੁਰਖ ਅਬਿਨਾਸ਼ੀ ਕਾਇਆ ਮੰਦਰ ਸਾਚੇ ਅੰਦਰ ਸ਼ਬਦ ਸਿੰਘਾਸਣ ਬਹਿ ਬਹਿ ਹੱਸਿਆ, ਧੁਨ ਆਤਮਕ ਸੁਣਾਏ ਅਨਹਦ ਸਾਚੀ ਬਾਣੀਆ। ਮਿਟੇ ਰੈਣ ਅੰਧੇਰੀ ਆਤਮ ਮੱਸਿਆ, ਸਰਬ ਜੀਆਂ ਪ੍ਰਭ ਜਾਣੀ ਜਾਣੀਆ। ਸੰਤ ਦਵਾਰੇ ਆਏ ਨੱਸਿਆ, ਕਰੇ ਕਰਾਏ ਮਾਤ ਪਛਾਣੀਆ। ਜਗਤ ਵਸੂਰਾ ਜਿਸ ਜਨ ਲੱਥਿਆ, ਦੇਵੇ ਦਰਸ ਮਹਾਨੀਆ। ਸਰਬ ਕਲਾ ਆਪੇ ਸਮਰੱਥਿਆ, ਜੁਗ ਜੁਗ ਖੇਲੇ ਖੇਲ ਖੇਲਣਹਾਰ ਆਪ ਖਿਲਾਰੀਆ। ਆਪੇ ਵੇਖੇ ਸਾਢੇ ਤਿੰਨ ਤਿੰਨ ਹੱਥਿਆ, ਸ਼ਬਦ ਅਨਾਦੀ ਪਵਣ ਵਜਾਈਆ। ਨਾਮ ਕਹਾਣੀ ਅਕੱਥ ਅਕੱਥਿਆ, ਰਾਗ ਰਾਗਣੀ ਆਪ ਸੁਣਾਈਆ। ਸ਼ਬਦ ਸਰੂਪੀ ਪਾਏ ਨੱਥਿਆ, ਮਨਮਤ ਰਿੜਕੇ ਵਾਂਗ ਮਧਾਣੀਆ। ਹਰਿ ਸੰਤਾਂ ਰੱਖੇ ਦੇ ਕਰ ਹੱਥਿਆ, ਸਮਰਥ ਪੁਰਖ ਵਡਾਣੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਵੇਖੇ ਇਕ ਘਰ, ਏਕਾ ਦਾਤਾ ਦੇਵੇ ਦਾਨੀਆ। ਸੰਤਨ ਮੇਲਾ ਹਰਿ ਨਿਰੰਕਾਰਾ, ਆਤਮ ਜੋਤ ਜਗਾਈਆ। ਸ਼ਬਦ ਸਰੂਪੀ ਜੈ ਜੈ ਜੈਕਾਰਾ, ਦਿਵਸ ਰੈਣ ਸੁਣਾਈਆ। ਸਾਚਾ ਮੇਲਾ ਕੰਤ ਭਤਾਰਾ, ਆਤਮ ਸੇਜਾ ਰਿਹਾ ਹੰਢਾਈਆ। ਸੰਤ ਸੁਹੇਲਾ ਸਾਚੀ ਨਾਰਾ, ਸਾਚੀ ਸੇਵਾ ਰਹੀ ਕਮਾਈਆ। ਗੁਰ ਗੋਬਿੰਦਾ ਕਰ ਪਿਆਰਾ, ਆਤਮ ਚਿੰਦਾ ਸਗਲ ਮਿਟਾਈਆ। ਗੁਰ ਨਾਨਕ ਤੇਰੀ ਸਾਚੀ ਧਾਰਾ, ਤੇਰਾਂ ਤੇਰਾਂ ਪੂਰ ਕਰਾਈਆ। ਆਪੇ ਬੈਠਾ ਸਚ ਦਰਬਾਰਾ, ਦਿਸ ਕਿਸੇ ਨਾ ਆਈਆ। ਗੁਰਮੁਖਾਂ ਕਰਾਏ ਵਣਜ ਵਪਾਰਾ, ਏਕਾ ਪੱਲੂ ਨਾਮ ਫੜਾਈਆ। ਸ੍ਰਿਸ਼ਟ ਸਬਾਈ ਹਾਹਾਕਾਰਾ, ਸਾਚਾ ਨਾਉਂ ਦਿਸ ਨਾ ਆਈਆ। ਗੋਬਿੰਦ ਤੇਰੀ ਸਾਚੀ ਧਾਰਾ, ਅੰਮ੍ਰਿਤ ਆਤਮ ਜਾਮ ਪਿਆਈਆ। ਕਿਸੇ ਹੱਥ ਨਾ ਆਏ ਨੌ ਦਵਾਰਾ, ਭਰਮੇ ਭੁੱਲੀ ਸਰਬ ਲੋਕਾਈਆ। ਆਪੇ ਕਰਿਆ ਬੰਦ ਕਿਵਾੜਾ, ਆਪਣੀ ਹੱਥੀਂ ਕੁੰਡਾ ਲਾਹੀਆ। ਮਨਮੁਖਾਂ ਲੱਗੀ ਪੰਚਮ ਧਾੜਾ, ਦਿਵਸ ਰੈਣ ਕਰੇ ਹਲਕਾਈਆ। ਕਲਜੁਗ ਵੇਖੇ ਇਕ ਅਖਾੜਾ, ਆਪ ਆਪਣੀ ਕਲ ਵਰਤਾਈਆ। ਗੁਰਮੁਖ ਸਾਚਾ ਸੰਤ ਸੁਹੇਲਾ ਸਾਚਾ ਲਾੜਾ, ਹਰਿ ਸ਼ਬਦੀ ਸ਼ਬਦ ਜਣਾਈਆ। ਬਹੱਤਰ ਨਾੜੀ ਵੱਜੇ ਤਾੜਾ, ਗੀਤ ਅਨਾਦਾ ਅੰਦਰ ਮੰਦਰ ਗਾਈਆ। ਵੇਖ ਵਖਾਣੇ ਵਿਚ ਬ੍ਰਹਿਮਾਦਾ, ਅਬਿਨਾਸ਼ੀ ਪੁਰਖ ਆਦਿ ਜੁਗਾਦਾ, ਆਦਿ ਜੁਗਾਦੀ ਆਪ ਅਖਵਾਈਆ। ਸਾਚਾ ਮੇਲਾ ਸੰਤਨ ਸਾਧਾ, ਸਾਂਤਕ ਰੂਪ ਸਤਿ ਸਮਾਈਆ। ਜਿਸ ਜਨ ਮਿਲਿਆ ਮੇਲ ਹਰਿ ਹਰਿ ਮਾਧਵ ਮਾਧਾ, ਮੋਹਣ ਮਾਧਵ ਰੂਪ ਸਮਾਈਆ। ਸ਼ਬਦ ਜਣਾਏ ਬੋਧ ਅਗਾਧਾ, ਵੇਦ ਪੁਰਾਨਾਂ ਭੇਵ ਚੁਕਾਈਆ। ਹਰਿ ਹਰਿ ਸਾਚਾ ਏਕਾ ਲਾਧਾ, ਸਚ ਵਸਤ ਹਰਿ ਧਨ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਸ਼ਬਦੀ ਆਪੇ ਬਾਂਧਾ, ਹਰਿ ਸੰਤਨ ਆਤਮ ਘਰ ਬੈਠਾ ਆਸਣ ਲਾਈਆ। ਸੰਤ ਦਵਾਰਾ ਧੰਨ ਹੈ, ਹਰਿ ਧਨ ਪਾਇਆ ਨਾਮ। ਭਰਮ ਭੁਲੇਖਾ ਨਿਕਲੇ ਜਨ ਹੈ, ਪੂਰਨ ਪੂਰ ਕਰਾਏ ਕਾਮ। ਏਕਾ ਸਾਚਾ ਘਰ ਵਖਾਏ ਨਾ ਕੋਈ ਛੱਪਰੀ ਛੰਨ ਹੈ, ਮਿਲੇ ਮੇਲ ਰਮਈਆ ਰਾਮ। ਰਾਗ ਅਨਾਦਾ ਕੰਨ ਸੁਣਾਏ, ਕੋਇ ਨਾ ਮੰਗੇ ਕਾਇਆ ਦਾਮ। ਸਾਚਾ ਬੇੜਾ ਬੰਨ੍ਹ ਵਖਾਏ, ਮੇਟ ਮਿਟਾਏ ਅੰਧੇਰੀ ਸ਼ਾਮ। ਪੰਚ ਵਿਕਾਰਾ ਖਿੰਨ ਖਿੰਨ ਕਰਾਏ, ਅੰਮ੍ਰਿਤ ਆਤਮ ਇਕ ਪਿਆਏ ਜਾਮ। ਜੋਤ ਨਿਰੰਜਣ ਚੰਨ ਚੜ੍ਹਾਏ, ਪੱਲੇ ਬੰਨਾਏ ਸਾਚਾ ਦਾਮ। ਜੋਤੀ ਜੋਤ ਸਰੂਪ ਹਰਿ, ਸੰਤਨ ਵੇਖੇ ਇਕ ਘਰ, ਏਕਾ ਹਰਿ ਹਰਿ ਨਾਮ। ਨਾਮ ਨਿਧਾਨਾ ਹਰਿ ਮਿਹਰਵਾਨਾ, ਸੰਤਨ ਘਰ ਰਖਾਇਆ ਏ। ਤੀਰ ਨਿਸ਼ਾਨਾ ਦੋ ਜਹਾਨਾ, ਏਕਾ ਸ਼ਬਦ ਚਲਾਇਆ ਏ। ਗੋਪੀ ਕਾਹਨਾ ਹਰਿ ਸੁਲਤਾਨਾ, ਜੁਗ ਜੁਗ ਭੇਖ ਵਟਾਇਆ ਏ। ਮੰਗੇ ਵਰ ਦਰ ਦਰਬਾਨਾ, ਧੁਰਦਰਗਾਹੀ ਇਕ ਫ਼ਰਮਾਣਾ, ਏਕਾ ਸ਼ਬਦ ਅਲਾਇਆ ਏ। ਰਾਗ ਅਨਾਦੀ ਸਚ ਤਰਾਨਾ, ਆਪੇ ਹੋਏ ਜਾਣੀ ਜਾਣਾ, ਜਾਨਣਹਾਰ ਮੇਲ ਮਿਲਾਇਆ ਏ। ਸੰਤਨ ਸੋਹੇ ਬੰਕ ਦਵਾਰਾ, ਦੀਪਕ ਜੋਤੀ ਇਕ ਉਜਿਆਰਾ, ਕਾਇਆ ਮੰਦਰ ਸਚ ਮੁਨਾਰਾ, ਦਸਮ ਦਵਾਰੀ ਸ਼ਬਦ ਧਾਰਾ, ਅੰਮ੍ਰਿਤ ਆਤਮ ਤਾਲ ਸੁਹਾਇਆ ਏ। ਦੇਵਣਹਾਰ ਸਰਬ ਸੰਸਾਰਾ, ਸੰਤਨ ਸੰਗ ਹਰਿ ਨਿਰੰਕਾਰਾ, ਭਰਿਆ ਰਹੇ ਸਦਾ ਭੰਡਾਰਾ, ਨਿਖੁੱਟ ਕਦੇ ਨਾ ਜਾਇਆ ਏ। ਆਏ ਦਰ ਬਣ ਭਿਖਾਰਾ, ਤੁੱਟੇ ਗੜ੍ਹ ਮਾਣ ਜਗਤ ਹੰਕਾਰਾ, ਚਰਨ ਕਵਲ ਹਰਿ ਇਕ ਪਿਆਰਾ, ਏਕਾ ਰੂਪ ਸਮਾਇਆ ਏ। ਜੋਤੀ ਜੋਤ ਸਰੂਪ ਹਰਿ, ਸੰਤਨ ਵੇਖੇ ਇਕ ਘਰ, ਹਰਿ ਸ਼ਬਦੀ ਨਾਉਂ ਵਰਤਾਇਆ ਏ। ਹਰਿ ਸ਼ਬਦ ਭੰਡਾਰ ਅਤੋਲ, ਅਤੁਟ ਰਖਾਇਆ। ਘਰ ਸਾਚੇ ਰਿਹਾ ਬੋਲ, ਆਪ ਆਪਣਾ ਬੋਲ ਅਲ੍ਹਾਇਆ। ਦਰ ਦਵਾਰਾ ਏਕਾ ਖੋਲ੍ਹ, ਦਰ ਘਰ ਸਾਚਾ ਇਕ ਸੁਹਾਇਆ। ਭਾਗ ਲਗਾਏ ਕਾਇਆ ਚੋਲ, ਚੋਲੀ ਰੰਗਣ ਇਕ ਚੜ੍ਹਾਇਆ। ਆਪੇ ਬੈਠਾ ਸਦਾ ਅਡੋਲ, ਸ੍ਰਿਸ਼ਟ ਸਬਾਈ ਰਿਹਾ ਡੁਲਾਇਆ। ਹਰਿ ਸੰਤਾਂ ਪੜਦੇ ਰਿਹਾ ਖੋਲ੍ਹ, ਆਤਮ ਦਰਸੀ ਦਰਸ ਦਿਖਾਇਆ। ਆਵੇ ਜਾਵੇ ਹੌਲੀ ਹੌਲ, ਆਉਂਦਾ ਜਾਂਦਾ ਦਿਸ ਨਾ ਆਇਆ। ਪਾਰਬ੍ਰਹਮ ਬ੍ਰਹਮ ਰਹਿਣਾ ਮਵਲ, ਮੌਲ ਮੌਲਾ ਰੂਪ ਸਮਾਇਆ। ਆਪੇ ਵੇਖੇ ਨਾਭ ਕਵਲ, ਅੰਮ੍ਰਿਤ ਧਾਰਾ ਮੁਖ ਚੁਆਇਆ। ਦੇਵੇ ਵਡਿਆਈ ਉਪਰ ਧਵਲ, ਹਰਿ ਸੰਤਨ ਹਰਿ ਚਿਤ ਲਾਇਆ। ਆਲਸ ਨਿੰਦਰਾ ਹੋਈ ਬਵਲ, ਤਾਮਸ ਤ੍ਰਿਸ਼ਨਾ ਨੇੜ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਵੇਖੇ ਸਾਚਾ ਦਰ, ਗੁਰਦਵਾਰਾ ਮਿਲੇ ਵਰ, ਅੰਤਰ ਮੰਤਰ ਗੁਰ ਦਏ ਜਣਾਇਆ। ਸੰਤਾਂ ਹੱਥ ਵਡਿਆਈ, ਗੁਰ ਸ਼ਬਦ ਕਰੇ ਕੁੜਮਾਈਆ। ਆਦਿ ਅੰਤ ਵਿਛੜ ਨਾ ਜਾਈ, ਹਰਿ ਮੇਲਾ ਸਹਿਜ ਸੁਭਾਈਆ। ਇਕ ਇਕੇਲਾ ਰਿਹਾ ਸੇਜ ਹੰਢਾਈ, ਗੁਰ ਚੇਲਾ ਭੇਵ ਨਾ ਰਾਈਆ। ਅਚਰਜ ਖੇਲ ਪਾਰਬ੍ਰਹਮ ਕਲ ਖੇਲਾ, ਹਰਿ ਸੰਤਨ ਵੇਖੇ ਇਕ ਸਰਨਾਈਆ। ਆਪੇ ਵਸਿਆ ਰੰਗ ਨਵੇਲਾ, ਹਰ ਘਟ ਬੈਠਾ ਆਸਣ ਲਾਈਆ। ਜਨ ਭਗਤਾਂ ਸੱਜਣ ਸੁਹੇਲਾ, ਜੁਗ ਜੁਗ ਤਾਰੇ ਫੜ ਫੜ ਬਾਂਹੀਆ। ਜੋਤੀ ਜੋਤ ਸਰੂਪ ਹਰਿ, ਸੰਤਨ ਵੇਖੇ ਸਾਚੇ ਦਰ, ਦਰ ਦਵਾਰੇ ਠੰਢੀਆਂ ਛਾਂ। ਸੰਤਨ ਘਰ ਉਚ ਮਹੱਲਾ, ਹਰਿ ਸਾਚੇ ਬਣਤ ਬਣਾਈਆ। ਕਿਸੇ ਹੱਥ ਨਾ ਆਏ ਜਲ ਥਲਾ, ਨਾ ਕੋਈ ਖੋਜੇ ਖੋਜ ਖੁਜਾਈਆ। ਜਨ ਹਰਿ ਸਾਚੇ ਦਰ ਦਵਾਰਾ ਪਾਰਬ੍ਰਹਮ ਘਰ ਏਕਾ ਮੱਲਾ, ਗੁਣ ਅਵਗੁਣ ਭੇਵ ਨਾ ਰਾਈਆ। ਆਪੇ ਹੋਏ ਅਛਲ ਅਛੱਲਾ, ਭੇਖਾਧਾਰੀ ਭੇਖ ਵਟਾਈਆ। ਹਰਿ ਸੰਤ ਫੜਾਏ ਸੰਤਨ ਪੱਲਾ, ਵਿਛੜ ਕਦੇ ਨਾ ਜਾਈਆ। ਜੋਤ ਜਗਾਏ ਕਾਇਆ ਕੰਦਰ ਡੂੰਘੀ ਡੱਲਾ, ਦਿਵਸ ਰੈਣ ਕਰੇ ਰੁਸ਼ਨਾਈਆ। ਨਾਮ ਚਲਾਏ ਸਾਚਾ ਹੱਲਾ, ਆਤਮ ਬੀਜ ਸਾਚਾ ਬੀਜੇ, ਸਾਚਾ ਫਲ ਖਵਾਈਆ। ਦਰਸ ਦਿਖਾਏ ਨੈਣ ਤੀਜੇ, ਸਹਿੰਸਾ ਰੋਗ ਮਿਟਾਈਆ। ਸੋਲਾਂ ਸ਼ਿੰਗਾਰ ਕਰੇ ਰੀਝੇ, ਗੁਰ ਗੋਬਿੰਦ ਦਇਆ ਕਮਾਈਆ। ਗੁਰਮੁਖ ਆਤਮ ਤਨ ਮਨ ਭੀਜੇ, ਗੁਰ ਪੂਰੇ ਦਰਸ਼ਨ ਪਾਈਆ। ਆਪੇ ਬੈਠਾ ਦਰ ਦਹਿਲੀਜੇ, ਦਰ ਦਰਬਾਨ ਆਪ ਅਖਵਾਈਆ। ਹਰਿ ਸੰਤ ਪਿਆਰਾ ਵੇਖੇ ਖੇਲ ਅਗੰਮ ਅਪਾਰਾ, ਜੋਤੀ ਜੋਤ ਸਰੂਪ ਹਰਿ, ਸੰਤਨ ਵੇਖੇ ਇਕ ਘਰ, ਤਨ ਮਨ ਸੀਜੇ। ਕਿਰਪਾ ਕਰ, ਨਾਮ ਉਤਰ ਦੇਣਾ ਮੋੜ। ਆਏ ਦਰ ਵੇਖਿਆ ਘਰ, ਉਪਰ ਚੜ੍ਹ ਸ਼ਬਦ ਘੋੜ। ਚੁੱਕੇ ਡਰ, ਪਾਰਬ੍ਰਹਮ ਪ੍ਰਭ ਜਾਏ ਬਹੁੜ। ਸਾਚਾ ਵਰ, ਰੀਠੇ ਮਿੱਠੇ ਹੋਇਣ ਕੌੜ। ਮਾਨਸ ਜਨਮ ਗਿਆ ਹਰ, ਧੁਰ ਦਰਗਾਹ ਨਾ ਮਿਲਿਆ ਏਕਾ ਪੌੜ। ਜਗਤ ਮਰਨੀ ਜਾਣਾ ਮਰ, ਅੰਮ੍ਰਿਤ ਆਤਮ ਲੱਗੀ ਰਹੀ ਔੜ। ਏਕਾ ਵੇਖਣਾ ਸਾਚਾ ਘਰ, ਨਾ ਕੋਈ ਜਾਣੇ ਲੰਮਾ ਚੌੜ। ਜੋਤੀ ਜੋਤ ਸਰੂਪ ਹਰਿ, ਸੰਤਨ ਵੇਖੇ ਸਾਚਾ ਘਰ, ਕਵਣ ਸਰੂਪ ਬ੍ਰਹਿਮਣ ਗੌੜ। ਉਤਰ ਦੇਣਾ ਰਸਨਾ ਬੋਲ, ਮੰਗੇ ਮੰਗ ਉਮੰਗਾ। ਬੱਤੀ ਦੰਦ ਦਰਵਾਜ਼ਾ ਖੋਲ੍ਹ, ਰਸਨਾ ਨਾਮ ਅਨਰੰਗਾ। ਬਜਰ ਕਪਾਟੀ ਪੜਦਾ ਖੋਲ੍ਹ, ਵੱਜੇ ਢੋਲ ਮਰਦੰਗਾ। ਪੁਰਖ ਅਬਿਨਾਸ਼ੀ ਕਵਣ ਕੂਟੇ ਰਿਹਾ ਬੋਲ, ਕਵਣ ਸੁ ਵੇਲੇ ਹੋਏ ਸੰਗਾ। ਜੋਤੀ ਜੋਤ ਸਰੂਪ ਹਰਿ, ਸੰਤਨ ਵੇਖੇ ਇਕ ਘਰ, ਤੋਲਣਹਾਰਾ ਪੂਰੇ ਤੋਲ
