Granth 06 Likhat 071: 9 Chet 2014 Bikarmi Bagga Singh de Greh Pind Natt Jila Ludhiana Vikhe 21 Parivaran da Ikath hoyea te Shabad di Rehmat kiti

੯ ਚੇਤ ੨੦੧੪ ਬਿਕ੍ਰਮੀ ਬੱਗਾ ਸਿ਼ੰਘ ਦੇ ਗ੍ਰਹਿ ਪਿੰਡ ਨੱਤ ਜ਼ਿਲਾ ਲੁਧਿਆਣਾ ਵਿਖੇ ਇੱਕੀ ਪਰਿਵਾਰਾਂ ਦਾ ਇਕੱਠ ਹੋਇਆ ਤੇ ਸ਼ਬਦ ਦੀ ਰਹਿਮਤ ਕੀਤੀ

ਹਰਿ ਨਾਮਾ ਧਨਵੰਤ ਹੈ, ਆਦਿ ਜੁਗਾਦਿ ਸਮਾਏ। ਦੇਵਣਹਾਰਾ ਹਰਿ ਭਗਵੰਤ ਹੈ, ਗੁਰਮੁਖ ਸਾਚੇ ਰਿਹਾ ਜਗਾਏ। ਮੇਲ ਮਿਲਾਵਾ ਸਾਚੇ ਸੰਤ ਹੈ, ਗੁਰ ਸ਼ਬਦੀ ਮੇਲ ਮਿਲਾਏ। ਹਰਿ ਏਕਾ ਸਾਚਾ ਕੰਤ ਹੈ, ਸ੍ਰਿਸ਼ਟ ਸਬਾਈ ਵੇਖ ਵਖਾਏ। ਆਪ ਉਪਾਏ ਜੀਵ ਜੰਤ ਹੈ, ਲੱਖ ਚੁਰਾਸੀ ਰਚਨ ਰਚਾਏ। ਜੁਗ ਜੁਗ ਮਾਇਆ ਪਾਏ ਬੇਅੰਤ ਹੈ, ਕਲਜੁਗ ਕਾਲਾ ਟਿੱਕਾ ਮਸਤਕ ਲਾਏ। ਪਾਰਬ੍ਰਹਮ ਅਬਿਨਾਸ਼ੀ ਆਦਿ ਪੁਰਖ ਬੇਅੰਤ ਹੈ, ਲਿਖਿਆ ਲੇਖ ਨਾ ਸਕੇ ਕੋਈ ਮਿਟਾਏ। ਜਨ ਭਗਤਾਂ ਪਤ ਪਤਵੰਤ ਹੈ, ਦਿਵਸ ਰੈਣ ਹੋਏ ਸਹਾਏ। ਆਪ ਬਣਾਏ ਸਾਚੀ ਬਣਤ ਹੈ, ਜੁਗ ਜੁਗ ਭੇਖੀ ਭੇਖ ਵਟਾਏ। ਇਕ ਜਪਾਏ ਸਾਚਾ ਜਾਪ ਹੈ, ਅੱਖਰ ਵੱਖਰ ਆਪ ਉਪਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਰਿਹਾ ਲਿਖਾਏ। ਜਨ ਭਗਤਾਂ ਪਤ ਪਤਵੰਤ ਹੈ, ਦਿਵਸ ਰੈਣ ਹੋਏ ਸਹਾਏ। ਆਪ ਬਣਾਏ ਸਾਚੀ ਬਣਤ ਹੈ, ਜੁਗ ਜੁਗ ਭੇਖੀ ਭੇਖ ਵਟਾਏ। ਇਕ ਜਪਾਏ ਸਾਚਾ ਕੰਤ ਹੈ, ਅੱਖਰ ਵੱਖਰ ਆਪ ਉਪਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਰਿਹਾ ਗਿਣਾਏ। ਲੇਖਾ ਲਿਖਣਹਾਰ ਦਾਤਾਰਾ, ਜੁਗ ਜੁਗ ਲੇਖ ਲਿਖਾਇੰਦਾ। ਜੁਗ ਜੁਗ ਲਏ ਮਾਤ ਅਵਤਾਰਾ, ਆਪਣੀ ਬਣਤ ਬਣਾਇੰਦਾ। ਸਾਧ ਸੰਤ ਦਏ ਸ਼ਬਦ ਹੁਲਾਰਾ, ਆਪ ਆਪਣਾ ਨਾਮ ਜਪਾਇੰਦਾ। ਜਨ ਭਗਤਾਂ ਬਖ਼ਸ਼ੇ ਚਰਨ ਸਹਾਰਾ, ਚਰਨ ਪ੍ਰੀਤੀ ਇਕ ਵਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਰੰਗਾਇੰਦਾ। ਰੰਗ ਰੰਗਾਏ ਸ਼ਬਦ ਲਲਾਰੀ, ਏਕਾ ਰੰਗ ਚੜ੍ਹਾਇੰਦਾ। ਜਨ ਭਗਤਾਂ ਪੈਜ ਰਿਹਾ ਸਵਾਰੀ, ਜੁਗ ਜੁਗ ਮੇਲ ਮਿਲਾਇੰਦਾ। ਕਲਜੁਗ ਤੇਰੀ ਅੰਤਮ ਵਾਰੀ, ਲੱਖ ਚੁਰਾਸੀ ਵੇਖ ਵਖਾਇੰਦਾ। ਚਾਰੋਂ ਕੁੰਟ ਰੈਣ ਅੰਧਿਆਰੀ, ਦਹਿ ਦਿਸ਼ਾ ਅੰਧੇਰਾ ਛਾਇੰਦਾ। ਭਰਮੇ ਭੁੱਲੇ ਭਰਮ ਗਵਾਰੀ, ਨਾਮ ਹਿੱਸਾ ਨਾ ਕੋਈ ਵੰਡਾਇੰਦਾ। ਕਾਇਆ ਮੰਦਰ ਅੰਦਰ ਲੋਭ ਮੋਹ ਪੰਚਮ ਤਤ ਹੰਕਾਰੀ, ਸੀਤਲ ਸਾਂਤਕ ਸਤਿ ਨਾ ਕੋਈ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਰਿਹਾ ਵਰ, ਆਪ ਆਪਣੇ ਅੰਕ ਲਗਾਇੰਦਾ। ਗੁਰਮੁਖ ਸਾਚੇ ਸਚ ਨਿਸ਼ਾਨ, ਤੇਰਾ ਮਾਤ ਉਪਾਇੰਦਾ। ਸ਼ਬਦ ਲਿਆਏ ਇਕ ਬਿਬਾਨ, ਲੋਆਂ ਪੁਰੀਆਂ ਪਾਰ ਕਰਾਇੰਦਾ। ਗੁਣਵੰਤਾ ਹਰਿ ਗੁਣ ਨਿਧਾਨ, ਆਤਮ ਜੋਤੀ ਬ੍ਰਹਮ ਗਿਆਨ, ਆਤਮ ਬ੍ਰਹਮ ਜਣਾਇੰਦਾ। ਦਸਮ ਦਵਾਰੀ ਇਕ ਮਕਾਨ, ਸਾਚੇ ਮੰਦਰ ਆਸਣ ਲਾਇੰਦਾ। ਫੂਲਨ ਸੇਜਾ ਹਰਿ ਅਪਾਰ, ਆਪਣੀ ਆਪ ਵਖਾਇੰਦਾ। ਉਪਰ ਬੈਠ ਸ੍ਰੀ ਭਗਵਾਨ, ਗੁਰਮੁਖ ਸਾਚੇ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਇਕ ਘਰ, ਘਰ ਸਾਚਾ ਇਕ ਸੁਹਾਇੰਦਾ। ਸਾਚਾ ਘਰ ਹਰਿ ਨਿਰੰਕਾਰ, ਏਕਾ ਏਕ ਬਣਾਇਆ। ਨਾ ਕੋਈ ਦਿਸੇ ਚਾਰ ਦਿਵਾਰ, ਛੱਪਰ ਛੰਨ ਨਾ ਕੋਈ ਰਖਾਇਆ। ਨਾ ਕੋਈ ਦਿਸੇ ਪਹਿਰੇਦਾਰ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਕੋਇ ਨਜ਼ਰ ਨਾ ਆਇਆ। ਏਕਾ ਜੋਤ ਹਰਿ ਨਿਰੰਕਾਰ, ਨੂਰੋ ਨੂਰ ਕਰਾਇਆ। ਸ਼ਬਦ ਸੁਤ ਹਰਿ ਬਲਵਾਨ, ਏਕਾ ਆਪੇ ਜਾਇਆ। ਬ੍ਰਹਿਮੰਡਾਂ ਵੇਖੇ ਮਾਰ ਧਿਆਨ, ਜੇਰਜ ਅੰਡ ਵਿਚ ਸਮਾਇਆ। ਜੁਗ ਜੁਗ ਦੇਵੇ ਸਾਧਾਂ ਸੰਤਾਂ ਜੀਆ ਦਾਨ, ਗੁਰ ਪੂਰਾ ਸੇਵਾ ਲਾਇਆ। ਕਲਜੁਗ ਤੇਰੀ ਅੰਤ ਕਰੇ ਪਛਾਨ, ਨਿਹਕਲੰਕਾ ਜਾਮਾ ਪਾਇਆ। ਗੁਰਮੁਖਾਂ ਵੇਖੇ ਮਾਰ ਧਿਆਨ, ਸੋਹੰ ਖੰਡਾ ਹੱਥ ਉਠਾਇਆ। ਤੇਜ ਪਰਚੰਡ ਵਿਚ ਜਹਾਨ, ਹਰਿ ਸਾਚਾ ਰਿਹਾ ਚਲਾਇਆ। ਨੌ ਖੰਡ ਪ੍ਰਿਥਮੀ ਇਕ ਗਿਆਨ, ਸੱਤਾਂ ਦੀਪਾਂ ਰਿਹਾ ਕਰਾਇਆ। ਆਪੇ ਵੇਖੇ ਮਾਰ ਧਿਆਨ, ਦਿਸ ਕਿਸੇ ਨਾ ਆਇਆ। ਨਾ ਕੋਈ ਜਾਣੇ ਚਤੁਰ ਸੁਘੜ ਸਿਆਣ, ਗਿਆਨੀ ਧਿਆਨੀ ਭੇਵ ਨਾ ਰਾਇਆ। ਪੜ੍ਹ ਪੜ੍ਹ ਥੱਕੇ ਅੰਜੀਲ ਕੁਰਾਨ, ਖਾਣੀ ਬਾਣੀ ਹੋਈ ਹੈਰਾਨਿਆ। ਚਾਰੋਂ ਕੁੰਟ ਅੰਧ ਅੰਧਿਆਰ, ਜੂਠਾ ਝੂਠਾ ਅੰਧ ਅੰਧਿਆਨਿਆ। ਸੰਤ ਸੁਹੇਲੇ ਅੰਦਰ ਬਹਿ ਬਹਿ ਕੁਰਲਾਣ, ਮਨਮੁਖ ਜੀਵਾਂ ਮਾਤ ਸੁਣਾਇਆ। ਮਨਮੁਖ ਜੀਵ ਹੋਏ ਪਰਧਾਨ, ਹਉਮੇ ਹੰਗਤਾ ਰੋਗ ਵਧਾਇਆ। ਰਸਨਾ ਮਦਿਰਾ ਮਾਸ ਖਾਣ, ਆਤਮ ਬ੍ਰਹਮ ਗਵਾਇਆ। ਭੇਵ ਨਾ ਪਾਇਣ ਸ੍ਰੀ ਭਗਵਾਨ, ਪਾਰਬ੍ਰਹਮ ਦਿਸ ਨਾ ਆਇਆ। ਗੁਰ ਕਾ ਸ਼ਬਦ ਨਾ ਰਸਨਾ ਗਾਣ, ਗੋਬਿੰਦ ਗੁਰ ਭੁਲਾਇਆ। ਨਾਨਕ ਨਾਉਂ ਨਾ ਨਾਮ ਵਿਖਾਣ, ਦਰ ਦਵਾਰ ਬੰਦ ਕਰਾਇਆ। ਨੌ ਦਵਾਰੇ ਭੁੱਲੇ ਨਾਦਾਨ, ਕੂੜੋ ਕੂੜ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਡੰਕਾ ਰਿਹਾ ਵਜਾਇਆ। ਕਲਜੁਗ ਤੇਰੀ ਅੰਤਮ ਵਾਰਾ, ਤੇਰਾ ਏਕਾ ਡੰਕ ਵਜਾਇੰਦਾ। ਕਰੇ ਕਰਾਏ ਖ਼ਬਰਦਾਰਾ, ਰਾਓ ਰੰਕਾਂ ਆਪ ਉਠਾਇੰਦਾ। ਨੌ ਖੰਡ ਪ੍ਰਿਥਮੀ ਦਏ ਹੁਲਾਰਾ, ਸੱਤਾਂ ਦੀਪਾਂ ਆਪ ਜਗਾਇੰਦਾ। ਲੱਖ ਚੁਰਾਸੀ ਪਾਵੇ ਸਾਰਾ, ਚਾਰੇ ਖਾਣੀ ਵੇਖ ਵਖਾਇੰਦਾ। ਸ਼ਬਦ ਖੰਡਾ ਤੇਜ ਕਟਾਰਾ, ਹਰਿ ਆਪਣੇ ਹੱਥ ਉਠਾਇੰਦਾ। ਸੰਮਤ ਚੌਦਾਂ ਮਾਰੇ ਪਹਿਲੀ ਵਾਰਾ, ਪੰਚਮ ਜੇਠੀ ਰੁੱਤ ਸੁਹਾਇੰਦਾ। ਸ੍ਰਿਸ਼ਟ ਸਬਾਈ ਕਰੇ ਦੋ ਫਾੜਾ, ਸੀਸ ਧੜ ਹਰਿ ਵਖਾਇੰਦਾ। ਧਰਤਮਾਤ ਤੇਰਾ ਇਕ ਅਖਾੜਾ, ਹਰਿ ਆਪੇ ਵੇਖਣ ਆਇੰਦਾ। ਸ਼ਬਦ ਉਠਾਏ ਅਗੰਮੀ ਧਾੜਾ, ਆਪਣੀ ਬਣਤ ਬਣਾਇੰਦਾ। ਧੁਰਦਰਗਾਹੀ ਸਾਚਾ ਲਾੜਾ, ਸਾਧ ਸੰਤ ਆਪ ਪਰਨਾਇੰਦਾ। ਨੇੜ ਨਾ ਆਏ ਪੰਚਮ ਧਾੜਾ, ਕਾਮ ਕਰੋਧ ਲੋਭ ਮੋਹ ਚੁਕਾਇੰਦਾ। ਜੋਤ ਜਗਾਏ ਬਹੱਤਰ ਨਾੜਾ, ਆਕਾਸ਼ ਪਰਕਾਸ਼ ਵਿਖਾਇੰਦਾ। ਰੱਖੇ ਲਾਜ ਚਰਨ ਛੁਹਾਏ ਦਾਹੜਾ, ਸਤਿਜੁਗ  ਸਾਚਾ ਰਾਹ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵਸਿਆ ਘਰ, ਸਚ ਘਰ ਇਕ ਸੁਹਾਇੰਦਾ। ਸਾਚਾ ਘਰ ਹਰਿ ਸੁਲਤਾਨ, ਏਕਾ ਏਕ ਸੁਹਾਇਆ। ਨਾ ਕੋਈ ਜਾਣੇ ਜੀਵ ਜਹਾਨ, ਭੇਵ ਕਿਸੇ ਨਾ ਪਾਇਆ। ਨੌ ਦਰ ਫਿਰਨ ਮੂਰਖ ਮੁਗਧ ਅੰਞਾਣ, ਦਸਵਾਂ ਕੋਈ ਨਾ ਵੇਖ ਵਖਾਇਆ। ਮੰਦਰ ਅੰਦਰ ਬਹਿ ਬਹਿ ਸਰਬ ਕੁਰਲਾਨ, ਰਸਨਾ ਜਿਹਵਾ ਕਲ ਹਲਕਾਇਆ। ਗੁਣਵੰਤਾ ਗੁਣ ਕੋਇ ਨਾ ਸਕੇ ਵਖਾਣ, ਹਰਿ ਮੇਲ ਨਾ ਕੋਈ ਮਿਲਾਇਆ। ਕਲਜੁਗ ਅੰਤ ਜੀਵ ਜੰਤ ਸਰਬ ਪਛਤਾਨ, ਨਾ ਕੋਈ ਹੋਏ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤਨ ਦੇਵੇ ਭਗਤੀ ਵਰ, ਭਗਵੰਤਾ ਮੇਲ ਮਿਲਾਇਆ। ਹਰਿ ਭਗਵੰਤ ਸਰਬ ਸਮਰਥ, ਅਕਲ ਕਲਾ ਅਖਵਾਇਆ। ਜਨ ਭਗਤਾਂ ਰੱਖੇ ਦੇ ਕਰ ਹੱਥ, ਸ੍ਰਿਸ਼ਟ ਸਬਾਈ  ਕਰ ਕਰ ਵਲ ਛਲ ਜਗਤ ਭੁਲਾਇਆ। ਜੁਗ ਜੁਗ ਚਲਾਏ ਆਪਣਾ ਰਥ, ਰਥ ਰਥਵਾਹੀ ਆਪ ਅਖਵਾਇਆ। ਸ੍ਰਿਸ਼ਟ ਸਬਾਈ ਦਏ ਮਥ, ਲੱਖ ਚੁਰਾਸੀ ਦਏ ਮਿਟਾਇਆ। ਜਨ ਭਗਤਾਂ ਆਤਮ ਡੋਰੀ ਸ਼ਬਦ ਸਰੂਪੀ ਪਾਏ ਨੱਥ, ਦਰ ਸਾਚੇ ਖਿੱਚ ਲਿਆਇਆ। ਜੀਵਾਂ ਜੰਤਾਂ ਸੀਆਂ ਦੇਵੇ ਸਾਢੇ ਤਿੰਨ ਹੱਥ, ਕਲਜੁਗ ਲਹਿਣਾ ਦੇਣਾ ਮੂਲ ਚੁਕਾਇਆ। ਸਤਿਜੁਗ ਸ਼ਬਦ ਚਲਾਏ ਇਕ ਅਕੱਥ, ਸੋਹੰ ਨਾਉਂ ਰਖਾਇਆ। ਚਾਰ ਵਰਨਾਂ ਇਕ ਸਰਨਾ, ਸਗਲ ਵਸੂਰੇ ਜਾਇਣ ਲੱਥ, ਪੁਰਖ ਅਬਿਨਾਸ਼ੀ ਦਰਸ਼ਨ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰ ਘਟ ਵੇਖੇ ਵੇਖ ਵਖਾਇਆ। ਹਰ ਘਟ ਵੇਖੇ ਵੇਖਣਹਾਰਾ, ਨਿਝ ਘਰ ਆਸਣ ਲਾਇਆ। ਭਰਮੇ ਭੁੱਲੇ ਭਰਮ ਗਵਾਰਾ, ਪਾਰਬ੍ਰਹਮ ਭੇਵ ਨਾ ਰਾਇਆ। ਅੰਤਮ ਕਲਜੁਗ ਹੋਇਣ ਖੁਆਰਾ, ਕਰਮ ਧਰਮ ਜਰਮ ਕੋਇ ਨਾ ਲੇਖੇ ਲਾਇਆ। ਮਾਇਆ ਰੁੱਲੇ ਭਰਮੇ ਭੁੱਲੇ ਨਾ ਮਿਲਿਆ ਨਾਮ ਅਧਾਰਾ, ਫੜ ਪੱਲੂ ਕੋਇ ਨਾ ਪਾਰ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰਾਇਣ ਨਰ ਆਪ ਅਖਵਾਇਆ। ਨਰ ਨਰਾਇਣ ਸਦਾ ਨਿਹਕਾਮੀ, ਆਦਿ ਨਾ ਆਦਿ ਅੰਤਾ। ਹਰ ਘਟ ਵੇਖੇ ਅੰਤਰਜਾਮੀ, ਪਾਰਬ੍ਰਹਮ ਬੇਅੰਤ ਬੇਅੰਤਾ। ਜਨ ਭਗਤਾਂ ਮੇਟੇ ਰੈਣ ਅੰਧੇਰੀ ਸ਼ਾਮੀ, ਮੇਲ ਮਿਲਾਏ ਸਾਚੇ ਸੰਤਾਂ। ਇਕ ਜਪਾਏ ਸਾਚਾ ਨਾਮੀ, ਮਹਿਮਾ ਗਣਤ ਅਗਣਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚਾ ਮੇਲ ਕਰ, ਆਪੇ ਹੋਏ ਪਤ ਪਤਵੰਤਾ। ਪਤ ਪਤਵੰਤਾ ਹਰਿ ਪਰਮਾਤਮ, ਏਕਾ ਏਕ ਅਖਵਾਇੰਦਾ। ਆਪੇ ਜਲ ਮੀਨਾ ਜੀਵ ਆਤਮ, ਭੇਵ ਅਭੇਦ ਚੁਕਾਇੰਦਾ। ਨਾ ਕੋਈ ਜਾਣੇ ਧਰਮ ਸਨਾਤਮ, ਵਰਨ ਬਰਨ ਨਾ ਕੋਈ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵਸਿਆ ਬਾਹਰ ਜ਼ਾਤਮ, ਜ਼ਾਤ ਪਾਤ ਔਲੀਏ ਸ਼ੇਖ਼ ਮੁਸਾਇਕ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਏਕਾ ਧਾਮ ਸੁਹਾਇੰਦਾ। ਰੰਕ ਰਾਜਾਨਾਂ ਇਕ ਦਵਾਰਾ, ਹਰਿ ਸਾਚੇ ਆਪ ਰਖਾਇਆ। ਜਨ ਭਗਤਾਂ ਦੇਵੇ ਨਾਮ ਭੰਡਾਰਾ, ਆਪੇ ਆਪ ਵਰਤਾਇਆ। ਜੁਗ ਜੁਗ ਲਏ ਮਾਤ ਅਵਤਾਰਾ, ਲੱਖ ਚੁਰਾਸੀ ਵੇਖ ਵਖਾਇਆ। ਸਤਿਜੁਗ ਦੁਆਪਰ ਤ੍ਰੇਤਾ ਉਤਰਿਆ ਪਾਰਾ, ਕਲਜੁਗ ਲਹਿਣਾ ਦੇਣਾ ਰਿਹਾ ਚੁਕਾਇਆ। ਨਾਨਕ ਨਿਰਗੁਣ ਪਾਇਆ ਪੁਰਖ ਅਪਾਰਾ, ਰਸਨਾ ਸੋ ਕਮਾਇਆ। ਗੋਬਿੰਦ ਬਣਿਆ ਲੇਖ ਲਿਖਾਰਾ, ਹਰਿ ਨੇਤਰ ਵੇਖ ਵਖਾਇਆ। ਅਗੰਮ ਅਗੰਮੜਾ ਅਗੰਮੜੀ ਧਾਰਾ, ਆਪ ਆਪਣੀ ਰਿਹਾ ਚਲਾਇਆ। ਨਿਹਕਲੰਕ ਲਏ ਅਵਤਾਰਾ, ਜੋਤੀ ਜੋਤ ਉਪਾਇਆ। ਸ਼ਬਦ ਖੰਡਾ ਤੇਜ ਕਟਾਰਾ, ਏਕਾ ਏਕ ਰਖਾਇਆ। ਲੋਆਂ ਪੁਰੀਆਂ ਕਰੇ ਖ਼ਬਰਦਾਰਾ, ਬ੍ਰਹਮਾ ਸ਼ਿਵ ਦੇਵਤ ਸੁਰ ਰਿਹਾ ਹਿਲਾਇਆ। ਨੌ ਖੰਡ ਪ੍ਰਿਥਮੀ ਤੇਰੀ ਵਾਰਾ, ਸੰਮਤ ਚੌਦਾਂ ਰਿਹਾ ਜਗਾਇਆ। ਸੱਤਾਂ ਦੀਪਾਂ ਹਾਹਾਕਾਰਾ, ਭਾਣਾ ਆਪਣੇ ਹੱਥ ਰਖਾਇਆ। ਵੇਖ ਵਖਾਏ ਸਰਬ ਸੰਸਾਰਾ, ਵਡ ਸੰਸਾਰੀ ਆਪ ਹੋ ਆਇਆ। ਭਰਮੇ ਭੁੱਲੇ ਜੀਵ ਗਵਾਰਾ, ਭਰਮ ਗੜ੍ਹ ਨਾ ਕੋਈ ਤੁੜਾਇਆ। ਜਨ ਭਗਤਾਂ ਪਾਵੇ ਆਪੇ ਸਾਰਾ, ਬਾਹੋਂ ਫੜ ਪਾਰ ਕਰਾਇਆ। ਏਕਾ ਦੇਵੇ ਨਾਮ ਅਧਾਰਾ, ਅੰਦਰ ਵੜ ਸਾਚੇ ਮੰਦਰ ਚੜ੍ਹ, ਪ੍ਰਭ ਸਾਚਾ ਦਰਸ ਦਿਖਾਇਆ। ਨਾ ਕੋਈ ਸੀਸ ਨਾ ਕੋਈ ਧੜ, ਚੌਥੇ ਪੌੜੇ ਬੈਠਾ ਚੜ੍ਹ, ਘਰ ਸਾਚਾ ਧਾਮ ਸੁਹਾਇਆ। ਭਗਤ ਜਨਾਂ ਹਰਿ ਅੱਗੇ ਖੜ੍ਹ, ਆਪ ਆਪਣਾ ਦਰਸ ਦਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤਨ ਮੀਤ਼ਾ ਦੇਵੇ ਵਰ, ਭਗਤ ਭਗਤੀ ਸੇਵਾ ਲਾਇਆ। ਨੌ ਦਰ ਜਗਤ ਦਵਾਰਿਆ, ਕਾਇਆ ਤਨ ਮਕਾਨ। ਮਨਮਤ ਰੁੱਲੇ ਜੀਵ ਗਵਾਰਿਆ, ਨਾਲ ਰਲਾਏ ਪੰਜ ਸ਼ੈਤਾਨ। ਜੂਠਾ ਝੂਠਾ ਪੀਣ ਖਾਣਿਆ, ਮਾਇਆ ਮਮਤਾ ਮੋਹ ਮਤ ਬੁਧ ਕਰੇ ਵੈਰਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖੇ ਮਾਰ ਧਿਆਨ। ਆਪੇ ਵੇਖੇ ਮਾਰ ਧਿਆਨਾ, ਪਾਰਬ੍ਰਹਮ ਅਬਿਨਾਸ਼ਿਆ। ਗਿਆਨੀ ਧਿਆਨੀ ਚਤੁਰ ਸੁਜਾਨਾ, ਜਾਣ ਪਛਾਣ ਪ੍ਰਿਥਮੀ ਆਕਾਸ਼ਿਆ। ਗੁਰਮੁਖ ਵਿਰਲੇ ਬਖ਼ਸ਼ ਚਰਨ ਧਿਆਨਾ, ਨਾਮ ਜਪਾਏ ਰਸਨ ਸਵਾਸਿਆ। ਆਤਮ ਜੋਤੀ ਮੇਲ ਮਿਲਾਨਾ, ਸ਼ਬਦੀ ਗੁਰ ਭਰਵਾਸਿਆ। ਜੋਤ ਨਿਰੰਜਣ ਤੇਲ ਚੜ੍ਹਾਨਾ, ਸਾਚਾ ਸਗਨ ਮਨਾਸਿਆ। ਪੰਚਮ ਰਾਗ ਅਨਾਦ ਏਕਾ ਗਾਨਾ ਸੁਣਾਨਾ, ਰਾਗ ਨਾਦੀ ਇਕ ਅਨਾਦਿਆ। ਗੁਰ ਪੂਰਾ ਹਰਿ ਏਕਾ ਪਾਨਾ, ਮੇਲ ਮਿਲਾਏ ਵਿਚ ਬ੍ਰਹਿਮਾਦਿਆ। ਦੇਵਣਹਾਰਾ ਜੀਵਾਂ ਦਾਨਾ, ਦਾਤਾ ਦਾਨੀ ਆਦਿ ਜੁਗਾਦਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖੇ ਘਰ, ਗੁਰਮੁਖ ਆਪੇ ਲਾਧਿਆ। ਗੁਰਮੁਖ ਲਾਧਾ ਪਾਰਬ੍ਰਹਮ, ਆਪਣੀ ਕਿਰਪਾ ਧਾਰਿਆ। ਮਨ ਮਤ ਬੁਧ ਕਾਇਆ ਚੰਮ, ਨੌ ਦਰ ਉਪਾ ਲਿਆ। ਰਸਨ ਸਵਾਸ ਲੇਖੇ ਲਾਏ ਚੰਮ, ਜਿਹਵਾ ਸਾਚੀ ਸੇਵ ਕਮਾ ਰਿਹਾ। ਏਕਾ ਆਹਾਰ ਖਵਾਏ ਤਮ, ਤ੍ਰਿਸ਼ਨਾ ਭੁੱਖ ਮਿਟਾ ਰਿਹਾ। ਨਾ ਮਰੇ ਨਾ ਪਏ ਜੰਮ, ਲੱਖ ਚੁਰਾਸੀ ਫੰਦ ਕਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਬੇੜਾ ਇਕ ਬਣਾ ਲਿਆ। ਕਲਜੁਗ ਬੇੜਾ ਬੰਨ੍ਹ ਕਰ ਤਿਆਰ, ਏਕਾ ਏਕੰਕਾਰਿਆ। ਜੋਤ ਸਰੂਪੀ ਲਏ ਅਵਤਾਰ, ਖੇਲੇ ਵਿਚ ਸੰਸਾਰਿਆ। ਭਗਤ ਜਨਾਂ ਹਰਿ ਕਰ ਪਿਆਰ, ਦਰਸ ਦਿਖਾਏ ਅਗੰਮ ਅਪਾਰਿਆ। ਆਤਮਕ ਧੁਨ ਸ਼ਬਦ ਜੈਕਾਰ, ਅਨਹਦ ਰਾਗ ਸੁਣਾ ਰਿਹਾ। ਆਤਮ ਸੇਜਾ ਧਾਮ ਨਿਆਰ, ਆਪਣਾ ਮੇਲ ਮਿਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚਾ ਏਕਾ ਸਰ, ਤੀਰਥ ਨੁਹਾਵਣ ਸਚ ਨੁਹਾ ਰਿਹਾ। ਸਾਚਾ ਤੀਰਥ ਪ੍ਰਭ ਚਰਨ ਦਵਾਰ, ਜਨ ਭਗਤਾਂ ਆਪ ਵਿਖਾਇੰਦਾ। ਅਠ ਸਠ ਨਾ ਪਾਵੇ ਕੋਈ ਸਾਰ, ਵੇਲੇ ਅੰਤ ਨਾ ਕੋਈ ਛੁੜਾਇੰਦਾ। ਕਲਜੁਗ ਕਾਇਆ ਕਾਲੀ ਧਾਰ, ਮੁਖ ਮਾਇਆ ਪੜਦਾ ਪਾਇੰਦਾ। ਲੱਖ ਚੁਰਾਸੀ ਜੀਵ ਗਵਾਰ, ਸਾਧ ਸੰਤ ਨਾ ਕੋਈ ਜਣਾਇੰਦਾ। ਪਰਗਟ ਹੋਏ ਹਰਿ ਅਵਤਾਰ, ਗੋਬਿੰਦ ਗੋਬਿੰਦ ਮੇਲ ਮਿਲਾਇੰਦਾ। ਸ਼ਬਦ ਖੰਡਾ ਤੇਜ ਕਟਾਰ, ਸਾਚੇ ਤਨ ਪਵਾਇੰਦਾ। ਆਪੇ ਵੇਖੇ ਦਰ ਦਵਾਰ, ਗੁਰਮੁਖ ਸਾਚੇ ਮਾਤ ਜਗਾਇੰਦਾ। ਅੰਦਰ ਬਾਹਰ ਗੁਪਤ ਜਾਹਿਰ, ਹਰ ਘਟ ਬੈਠਾ ਆਸਣ ਲਾਇੰਦਾ। ਨਾਰੀ ਕੰਤਾ ਸਚ ਭਤਾਰ, ਆਤਮ ਸੇਜਾ ਇਕ ਹੰਢਾਇੰਦਾ। ਸ਼ਬਦ ਸੁਨੇਹੜਾ ਭੇਜਾ ਵਿਚ ਸੰਸਾਰ, ਜੁਗ ਜੁਗ ਬਣਤ ਬਣਾਇੰਦਾ। ਜੋਤੀ ਨੂਰ ਅਪਰ ਅਪਾਰ, ਨਿਹਕਲੰਕ ਆਪ ਕਰਾਇੰਦਾ। ਸੋਹੰ ਡੰਕਾ ਅਪਰ ਅਪਾਰ, ਪੁਰੀਆਂ ਲੋਆਂ ਪਾਵੇ ਸਾਰ, ਬ੍ਰਹਿਮੰਡਾਂ ਆਪ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੇ ਨਵੇਂ ਦਰ, ਅੰਤਮ ਵੇਖ ਵਖਾਇੰਦਾ। ਨੌ ਦਰ ਨੌ ਖੰਡ, ਏਕਾ ਭੇਖ ਵਟਾਇਆ। ਜਗਤ ਤ੍ਰਿਸ਼ਨਾ ਘਰ ਘਰ, ਅੰਮ੍ਰਿਤ ਆਤਮ ਨਾ ਕੋਇ ਪਿਆਇਆ। ਭੇਵ ਨਾ ਪਾਇਣ ਨਾਰੀ ਨਰ, ਨਰਾਇਣ ਦਿਸ ਨਾ ਆਇਆ। ਨਾ ਕੋਈ ਨੁਹਾਏ ਸਾਚੇ ਸਰ, ਸਚ ਸਰੋਵਰ ਕਿਸੇ ਹੱਥ ਨਾ ਆਇਆ। ਨਾ ਕੋਈ ਤੋੜੇ ਕਿਲ੍ਹਾ ਹੰਕਾਰੀ ਗੜ੍ਹ, ਪੰਚਾਂ ਗੜ੍ਹ ਬਣਾਇਆ। ਭਗਤ ਜਨਾਂ ਪ੍ਰਭ ਅੱਗੇ ਖੜ੍ਹ, ਸਾਚਾ ਰਾਹ ਵਖਾਇਆ। ਸ਼ਬਦ ਸਰੂਪੀ ਅੰਦਰ ਵੜ, ਸਾਚੇ ਮੰਦਰ ਚੜ੍ਹ, ਸ਼ਬਦ ਸਰੂਪੀ ਦਏ ਤੁੜਾਇਆ। ਆਪ ਆਪਣਾ ਘਾੜਣ ਘੜ, ਗੁਰ ਸ਼ਬਦ ਫੜੇ ਸਾਚਾ ਲੜ, ਸਾਚਾ ਧਾਮ ਸੁਹਾਇਆ। ਲੇਖ ਚੁਕਾਏ ਬਹੱਤਰ ਨੜ, ਆਪ ਆਪਣੇ ਸੰਗ ਨਿਭਾਇਆ। ਏਕ ਅੱਖਰ ਜਾਣਾ ਪੜ੍ਹ, ਏਕਾ ਦੂਜਾ ਭਉ ਚੁਕਾਇਆ। ਤ੍ਰੈਗੁਣ ਮਾਇਆ ਗਿਆ ਸੜ, ਪੰਚਾਂ ਲੇਖ ਲਿਖਾਇਆ। ਚੌਥੇ ਘਰ ਜਾਣਾ ਵੜ, ਹਰਿ ਸਾਚਾ ਮੇਲ ਮਿਲਾਇਆ। ਪੰਚਮ ਫੜਾਏ ਆਪਣਾ ਲੜ, ਸਿੰਘ ਸ਼ੇਰ ਰੂਪ ਵਟਾਇਆ। ਛੇਵੇਂ ਨਾ ਕੋਈ ਸੀਸ ਨਾ ਕੋਈ ਧੜ, ਹਰਿ ਆਪਣਾ ਰੂਪ ਵਿਖਾਇਆ। ਸਤਿ ਪੁਰਖ ਨਿਰੰਜਣ ਨਾ ਜਨਮੇ ਨਾ ਜਾਏ ਮਰ, ਆਦਿਨ ਅੰਤਾ ਏਕਾ ਧਾਮ ਸੁਹਾਇਆ। ਅੱਠਾਂ ਤਤਾਂ ਘਾੜਨ ਘੜ, ਲੱਖ ਚੁਰਾਸੀ ਆਪ ਉਪਾਇਆ। ਆਪ ਸੁਹਾਏ ਨੌ ਦਰ, ਕਾਇਆ ਮੰਦਰ ਆਪ ਸੁਹਾਇਆ। ਦਸਮ ਦਵਾਰੀ ਸਾਚੇ ਮੰਦਰ, ਆਪੇ ਰਹਿਣਾ ਦਿਸ ਕਿਸੇ ਨਾ ਆਇਆ। ਤ੍ਰੈਗੁਣ ਮਾਇਆ ਮਾਰੇ ਜੰਦਰ, ਆਪੇ ਬੰਦ ਕਰਾਇਆ। ਮਨਮੁਖ ਜੀਵ ਭੌਂਦੇ ਬੰਦਰ, ਰਾਹ ਸਾਚਾ ਹੱਥ ਨਾ ਆਇਆ। ਕੋਟਨ ਕੋਟ ਸਾਧ ਸੰਤ ਬੈਠੇ ਡੂੰਘੀ ਕੰਦਰ, ਪ੍ਰਭ ਸਾਚਾ ਦਿਸ ਨਾ ਆਇਆ। ਉਚੇ ਟਿੱਲੇ ਭੌਂਦੇ ਗੋਰਖ ਮਛੰਦਰ, ਪਾਰਬ੍ਰਹਮ ਭੇਵ ਨਾ ਰਾਇਆ। ਗੁਰਮੁਖ ਤੇਰੇ ਸਾਚੇ ਅੰਦਰ, ਦੀਪਕ ਜੋਤੀ ਇਕ ਜਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਰਿਹਾ ਲੇਖ ਲਿਖਾਇਆ। ਕਲਜੁਗ ਤੇਰਾ ਅੰਤਮ ਭੇਖ, ਹਰਿ ਸਾਚਾ ਜਗਤ ਮਿਟਾਏ ਝੂਠੀ ਰੇਖ, ਨਾ ਕੋਈ ਮਾਤ ਬਚਾਇੰਦਾ। ਨੇਤਰ ਲੋਚਨ ਨੈਣਾ ਲੈਣਾ ਵੇਖ, ਜਨ ਭਗਤਾਂ ਵੇਖ ਵਖਾਇੰਦਾ। ਆਪ ਮਿਟਾਏ ਔਲੀਏ ਪੀਰ ਸ਼ੇਖ਼, ਦਸਤਗੀਰ ਖ਼ਾਕ ਮਿਲਾਇੰਦਾ। ਆਪੇ ਜਾਣੇ ਧਾਰੀ ਕੇਸ, ਮੂੰਡ ਮੁੰਡਾਇਆ ਵਿਚ ਸਮਾਇੰਦਾ। ਦਾਤਾ ਜੋਧਾ ਸੂਰਾ ਦਸ ਦਸਮੇਸ਼, ਦਹਿ ਦਿਸ਼ਾ ਵੇਖ ਵਖਾਇੰਦਾ। ਸ਼ਬਦ ਸਿੰਘਾਸਣ ਨਰ ਨਰੇਸ਼, ਕਲਗੀ ਤੋੜਾ ਸੀਸ ਝੁਕਾਇੰਦਾ। ਨੀਲਾ ਘੋੜਾ ਆਪੇ ਵੇਖ, ਸੋਲਾਂ ਕਲੀਆਂ ਆਸਣ ਲਾਇੰਦਾ। ਲੋਕਮਾਤ ਲਾਏ ਮੇਖ, ਪਹਿਲਾ ਪੌੜਾ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਰਾਓ ਰੰਕਾਂ ਆਪ ਉਠਾਇੰਦਾ। ਰਾਓ ਰੰਕ ਹਰਿ ਆਪ ਉਠਾਏ, ਕਲਜੁਗ ਤੇਰੀ ਅੰਤਮ ਵਾਰਿਆ। ਦਵਾਰ ਬੰਕਾ ਇਕ ਸੁਹਾਏ, ਚਾਰ ਵਰਨ ਕਰੇ ਭਿਖਾਰਿਆ। ਊਚੋਂ ਨੀਚ ਇਕ ਥਾਂ ਬਹਾਏ, ਸੂਚੋ ਸੂਚ ਵਡ ਬਲਕਾਰਿਆ। ਸ੍ਰਿਸ਼ਟ ਸਬਾਈ ਏਕਾ ਨਾਮ ਜਪਾਏ, ਸਤਿਜੁਗ ਤੇਰੀ ਸਾਚੀ ਧਾਰਿਆ। ਕਲਜੁਗ ਤੇਰੀ ਕਾਲੀ ਧਾਰ ਮੇਟ ਮਿਟਾਏ, ਸੰਗ ਮੁਹੰਮਦ ਚਾਰ ਯਾਰ, ਈਸਾ ਮੂਸਾ ਪਾਇਣ ਸਾਰ ਅੰਜ਼ੀਲ ਕੁਰਾਨਾਂ ਕਰੇ ਖੁਆਰਿਆ। ਏਕਾ ਖੰਡਾ ਤੇਜ ਕਟਾਰ ਉਠਾਏ, ਸੋਹੰ ਨਾਉਂ ਉਪਾਏ, ਸੋ ਪੁਰਖ ਨਿਰੰਜਣ ਹਰਿ ਰਘੁਰਾਏ, ਹੰ ਹੰਗਤਾ ਦਏ ਨਿਵਾਰਿਆ। ਏਕਾ ਏਕ ਕਰਾਏ ਜੈ ਜੈ ਜੈਕਾਰ, ਚਾਰੋਂ ਕੁੰਟ ਜੈ ਜੈ ਕਾਰਿਆ। ਲੇਖ ਚੁਕਾਏ ਤੂੰ ਤੂੰ ਮੈਂ, ਮੇਟ ਮਿਟਾਏ ਵਡ ਹੰਕਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਧਾ ਸੂਰ ਬਲੀ ਬਲਕਾਰਿਆ। ਜੋਧਾ ਸੂਰ ਬਲੀ ਬਲਵਾਨਾ, ਆਦਿ ਪੁਰਖ ਅਬਿਨਾਸਿਆ। ਲੱਖ ਚੁਰਾਸੀ ਬੰਨ੍ਹੇ ਗਾਨਾ, ਲੋਆਂ ਪੁਰੀਆਂ ਵਿਚ ਬ੍ਰਹਿਮਾਦਿਆ। ਕਲਜੁਗ ਅੰਤਮ ਮੇਟੇ ਪੰਚ ਸ਼ੈਤਾਨਾ, ਹਰਿ ਮੋਹਣ ਮਾਧਵ ਮਾਧਿਆ। ਨਾ ਕੋਈ ਗਾਏ ਰਾਗ ਤਰਾਨਾ, ਰਸਨਾ ਜਿਹਵਾ ਨਾ ਲਾਏ ਸਾਧਿਆ। ਗੁਰਮੁਖਾਂ ਹੱਥੀਂ ਬੰਨ੍ਹੇ ਗਾਨਾ, ਦੇਵੇ ਦਾਤ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਸ਼ਬਦ ਚਲਾਏ ਬੋਧ ਅਗਾਧਿਆ। ਸ਼ਬਦ ਜਣਾਏ ਬੋਧ ਅਗਾਧ, ਹਰਿ ਆਪਣੇ ਹੱਥ ਰਖਾਈਆ। ਵੇਖ ਵਖਾਣੇ ਸੰਤ ਸਾਧ, ਲੱਖ ਚੁਰਾਸੀ ਰਿਹਾ ਜਗਾਈਆ। ਰਾਗ ਸੁਣਾਏ ਅਨਾਦੀ ਅਨਾਦ, ਧੁਨ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਗੁਣ ਆਪੇ ਰਿਹਾ ਜਣਾਈਆ। ਹਰਿ ਗੁਣਵੰਤਾ ਗੁਣ ਨਿਧਾਨ, ਦਿਸ ਕਿਸੇ ਨਾ ਆਇਆ। ਪੰਚਮ ਮਿਲਿਆ ਵਿਚ ਜਹਾਨ, ਪੰਚਮ ਮੇਲ ਮਿਲਾਇਆ। ਆਪ ਆਪਣਾ ਕਰ ਧਿਆਨ, ਸਤਿਜੁਗ ਸਾਚਾ ਰਿਹਾ ਚਲਾਇਆ। ਕਿਸੇ ਹੱਥ ਨਾ ਆਏ ਦਿਹੁਰੇ ਮੰਦਰ ਮਸੀਤਾ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਆਪੇ ਪਰਖਣਹਾਰਾ ਨੀਤਾ, ਕਾਇਆ ਮੰਦਰ ਅੰਦਰ ਆਸਣ ਲਾਈਆ। ਗੁਰਮੁਖ ਵਿਰਲਾ ਰੱਖੇ ਚੀਤਾ, ਪ੍ਰਭ ਸਾਚਾ ਦਰਸ ਦਿਖਾਈਆ। ਸੰਮਤ ਤੇਰਾਂ ਮਾਤ ਬੀਤਾ, ਨਾਨਕ ਤੇਰਾਂ ਤੇਰਾਂ ਗਾਈਆ। ਗੋਬਿੰਦ ਵੇਖੇ ਹਸਤ ਕੀਟਾ, ਊਚਾਂ ਨੀਚਾਂ ਵਿਚ ਸਮਾਈਆ। ਜੀਵ ਜੰਤ ਕੌੜਾ ਰੀਠਾ, ਅੰਤਮ ਵੇਖਣ ਆਈਆ। ਸ਼ਬਦ ਚਲਾਏ ਇਕ ਅਨਡੀਠਾ, ਦਿਸ ਕਿਸੇ ਨਾ ਆਈਆ। ਕਲਜੁਗ ਮਾਇਆ ਜੂਠਾ ਝੂਠਾ ਪੀਸਣ ਪੀਠਾ, ਮੋਹ ਮਮਤਾ ਨਾਲ ਰਲਾਈਆ। ਤ੍ਰੈਗੁਣ ਮਾਇਆ ਤੇਰਾ ਇਕ ਅੰਗੀਠਾ, ਪ੍ਰਭ ਸਾਚਾ ਰਿਹਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਪ ਆਪਣਾ ਖੇਲ ਖਿਲਾਈਆ। ਤ੍ਰੈਗੁਣ ਮਾਇਆ ਤੇਰਾ ਅੰਤ, ਅੰਤਮ ਕਲ ਕਰਾਇੰਦਾ। ਭੇਵ ਨਾ ਪਾਇਣ ਸਾਧ ਸੰਤ, ਮਨ ਮਨੂਆ ਆਪ ਡੁਲਾਇੰਦਾ। ਮਨਮੁਖਾਂ ਉਬਲੇ ਬਹੱਤਰ ਨਾੜੀ ਰੱਤ, ਨਾ ਕੋਈ ਧੀਰ ਧਰਾਇੰਦਾ। ਗੁਰਦਰ ਮੰਦਰ ਅੰਦਰ ਨਾ ਦਿਸੇ ਧੀਰਜ ਯਤ, ਸਤਿ ਸੰਤੋਖ ਨਾ ਕੋਈ ਰਖਾਇੰਦਾ। ਆਪੇ ਜਾਣੇ ਮਿਤ ਗਤ, ਜੁਗ ਜੁਗ ਵੇਖ ਵਖਾਇੰਦਾ। ਲੇਖ ਚੁਕਾਏ ਅੱਠ ਸੱਠ, ਹਿੰਦੂ ਮੁਸਲਿਮ ਹਿਸਾਬ ਚੁਕਾਇੰਦਾ। ਅੰਦਰ ਮੰਦਰ ਜਾਏ ਢੱਠ, ਗੜ੍ਹ ਹੰਕਾਰੀ ਆਪ ਤੁੜਾਇੰਦਾ। ਸੰਮਤ ਸੰਮਤੀ ਰਹਿਣ ਨਾ ਪਾਏ ਲੱਖ ਚੁਰਾਸੀ ਚਾਰੇ ਕੁੰਟ ਰਹੀ ਨੱਠ, ਸਾਧਾਂ ਸੰਤਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਭਿੱਖ ਮੰਗਾਇੰਦਾ। ਗੁਰਮੁਖ ਵਿਰਲੇ ਲਏ ਰੱਖ, ਗੁਰ ਚਰਨ ਧਿਆਨ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਸ਼ਬਦ ਵਰ, ਆਤਮ ਬ੍ਰਹਮ ਜਣਾਇੰਦਾ। ਆਤਮ ਬ੍ਰਹਮ ਸ਼ਬਦ ਜਣਾਈ, ਹਰਿ ਏਕਾ ਏਕ ਕਰਾਇੰਦਾ। ਤਨ ਮੰਦਰ ਅੰਦਰ ਵੱਜੇ ਵਧਾਈ, ਰਾਗ ਅਨਾਦੀ ਇਕ ਸੁਣਾਇੰਦਾ। ਜੋਤ ਨਿਰੰਜਣ ਕਰ ਕੁੜਮਾਈ, ਸਾਚਾ ਸਗਣ ਮਨਾਇੰਦਾ। ਪੰਚਮ ਰਾਗ ਰਹੇ ਗਾਈ, ਅਨਹਦ ਤਾਲ ਵਜਾਇੰਦਾ। ਆਤਮ ਸੇਜਾ ਇਕ ਸੁਹਾਈ, ਫੂਲਨ ਬਰਖਾ ਲਾਇੰਦਾ। ਪਲੰਘ ਰੰਗੀਲਾ ਹਰਿ ਵਿਛਾਈ, ਉਪਰ ਆਸਣ ਲਾਇੰਦਾ। ਗੁਰਸਿਖ ਗੋਬਿੰਦ ਏਕ ਥਾਈਂ, ਹਰਿ ਸੱਚਾ ਮੇਲ ਮਿਲਾਇੰਦਾ। ਆਪ ਪਕੜੇ ਫੜ ਫੜ ਬਾਂਹੀ, ਵਿਛੜ ਕਦੇ ਨਾ ਜਾਇੰਦਾ। ਗੁਰਸਿਖ ਆਏ ਚਾਈਂ ਚਾਈਂ, ਦਸਮ ਦਵਾਰੀ ਧਾਮ ਸੁਹਾਇੰਦਾ। ਫੜ ਫੜ ਹੰਸ ਬਣਾਏ ਕਾਈਂ, ਸਾਚੀ ਚੋਗ ਚੁਗਾਇੰਦਾ। ਆਪ ਰਖਾਏ ਠੰਢੀ ਛਾਈਂ, ਦਿਵਸ ਰੈਣ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਸਾਚਾ ਗੜ੍ਹ, ਹਰਿ ਸਾਚਾ ਆਪ ਸੁਹਾਇੰਦਾ। ਗੋਬਿੰਦ ਕਾਇਆ ਗੜ੍ਹ ਅਪਾਰ, ਹਰਿ ਸਾਚੇ ਆਪ ਸੁਹਾਇਆ। ਉਪਰ ਚੜ੍ਹ ਨਰ ਨਿਰੰਕਾਰ, ਸ਼ਬਦ ਸਿੰਘਾਸਣ ਡੇਰਾ ਲਾਇਆ। ਸੋਹੰ ਖੰਡਾ ਤੇਜ ਕਟਾਰ, ਹੱਥ ਉਠਾਇਆ। ਬ੍ਰਹਮਾ ਸ਼ਿਵ ਦੇਵਤ ਸੁਰ ਕਰੋੜ ਤੇਤੀਸਾ ਕਰੇ ਖ਼ਬਰਦਾਰ, ਸੰਮਤ ਚੌਦਾਂ ਰਿਹਾ ਜਗਾਇਆ। ਈਸਾ ਮੂਸਾ ਹੋ ਤਿਆਰ, ਸੰਗ ਮੁਹੰਮਦ ਚਾਰ ਯਾਰ ਅਹਿਨਲ ਹੱਕ ਅਲ੍ਹਾ ਰਾਣੀ ਕਰ ਪਿਆਰ, ਹੂ ਹੂ ਨਾਅਰਾ ਲਾਇਆ। ਕਾਲੇ ਬਸਤਰ ਦੇਵੇ ਪਾੜ, ਕਲਜੁਗ ਫਿਰੇ ਦਰ ਹਲਕਾਇਆ। ਆਪ ਉਠਾਏ ਆਪਣੀ ਧਾੜ, ਦਿਸ ਕਿਸੇ ਨਾ ਆਇਆ। ਜੀਵਾਂ ਜੰਤਾਂ ਅੱਗ ਲਗਾਏ ਨਾੜ ਨਾੜ, ਅਗਨੀ ਜੋਤ ਲਗਾਇਆ। ਗੁਰਸਿਖ ਸੰਤ ਸੁਹੇਲੇ ਆਪ ਕਰਾਏ ਆਪਣੇ ਮੇਲੇ ਸਾਚੇ ਅੰਦਰ ਦੇਵੇ ਵਾੜ, ਆਤਮ ਦਰਸੀ ਦਰਸ ਦਿਖਾਇਆ। ਘੜੇ ਘੜਾਏ ਆਪਣੇ ਘਾੜ, ਘੜਨ ਭੰਨਣਹਰ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਵੇਖੇ ਮਾਤ ਦਰ, ਦਰ ਦਵਾਰ ਇਕ ਰਖਾਇਆ। ਗੁਰ ਗੋਬਿੰਦਾ ਬਣ ਭਿਖਾਰ, ਪ੍ਰਭ ਅੱਗੇ ਸੀਸ ਝੁਕਾਇੰਦਾ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਆਪਣੀ ਝੋਲੀ ਅੱਗੇ ਡਾਹਿੰਦਾ। ਸਾਚੀ ਸਿੱਖੀ ਕਰ ਪਿਆਰ, ਏਕਾ ਇੱਕੀ ਪਾਇੰਦਾ। ਏਕਾ ਇੱਕੀ ਵਿਚ ਸੰਸਾਰ, ਸਾਚੀ ਗਣਤ ਗਿਣਾਇੰਦਾ। ਸਾਚੀ ਸਿੱਖੀ ਕਰ ਹਰਿ ਵਿਚਾਰ, ਆਪਣਾ ਮੇਲ ਮਿਲਾਇੰਦਾ। ਨਾਮ ਧਾਰਾ ਰੱਖੀ ਤਿੱਖੀ, ਦਿਸ ਕਿਸੇ ਨਾ ਆਇੰਦਾ। ਭੇਵ ਨਾ ਪਾਇਣ ਮੁਨੀ ਰਿਖੀ, ਆਪ ਆਪਣਾ ਖੇਲ ਖਿਲਾਇੰਦਾ। ਆਪਣੇ ਨੇਤਰ ਆਪੇ ਪੇਖੀ, ਆਪਣੀ ਜੋਤ ਜਗਾਇੰਦਾ। ਵੇਖ ਵਖਾਏ ਧਾਰੀ ਕੇਸੀ, ਧਰਮ ਸਤਿ ਆਪ ਰਖਾਇੰਦਾ। ਲਿਖਣਹਾਰਾ ਜੁਗ ਜੁਗ ਲੇਖੀ, ਲਿਖਿਆ ਲੇਖ ਮੰਗਾਇੰਦਾ। ਦੋ ਜਹਾਨਾਂ ਨਰ ਨਰੇਸ਼ੀ, ਨਿਰਗੁਣ ਸਰਗੁਣ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਦੇਵਣਹਾਰਾ ਵਰ, ਵਰ ਦਾਤਾ ਆਪ ਅਖਵਾਇੰਦਾ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਆਪਣੀ ਦਇਆ ਕਮਾਈਆ। ਗੁਰ ਗੋਬਿੰਦਾ ਖੇਲ ਅਪਾਰ, ਆਪਣਾ ਸੰਗ ਨਿਭਾਈਆ। ਕਲਜੁਗ ਤੇਰੀ ਅੰਤਮ ਵਾਰ, ਘਰ ਸਾਚਾ ਮੇਲ ਮਿਲਾਈਆ। ਸੰਬਲ ਨਗਰ ਗੜ੍ਹ ਅਪਾਰ, ਕਿਲ੍ਹਾ ਕੋਟ ਇਕ ਸੁਹਾਈਆ। ਉਪਰ ਚੜ੍ਹ ਨਰ ਨਿਰੰਕਾਰ, ਸ਼ਬਦ ਚੋਟ ਇਕ ਲਗਾਈਆ। ਚਾਰ ਕੁੰਟ ਸੁਣਾਏ ਏਕਾ ਵਾਰ, ਇਕ ਇਕੱਲਾ ਕਰੇ ਜਣਾਈਆ। ਜਲਾਂ ਥਲਾਂ ਪਾਵੇ ਸਾਰ, ਜੰਗਲ ਜੂਹ ਉਜਾੜ ਪਹਾੜਾਂ ਆਪੇ ਰਿਹਾ ਜਣਾਈਆ। ਜੁਗ ਜੁਗ ਮਾਰਨਹਾਰਾ ਮਾਰ, ਕਲਜੁਗ ਅੰਤਮ ਵਾਰ ਮਿਟਾਈਆ। ਗੁਰ ਗੋਬਿੰਦੇ ਕਰ ਪਿਆਰ, ਆਪਣੇ ਅੰਗ ਲਗਾਈਆ। ਪਾਰਬ੍ਰਹਮ ਪ੍ਰਭ ਮੀਤ ਮੁਰਾਰ, ਗੋਬਿੰਦ ਗੁਰ ਇਕੋ ਯਾਰ, ਆਪਣੀ ਗੋਦ ਉਠਾਈਆ। ਆਪੇ ਚਲੇ ਅਵੱਲੜੀ ਚਾਲ, ਚਾਲ ਨਿਰਾਲੀ ਇਕ ਰਖਾਈਆ। ਹਰਿ ਸ਼ਬਦ ਬਣਾਏ ਵਿਚ ਦਲਾਲ, ਦੋਹਾਂ ਮੇਲ ਮਿਲਾਈਆ। ਸੰਗ ਕਰਾਏ ਕਾਲ ਮਹਾਂਕਾਲ, ਸੇਵਕ ਸੇਵਾ ਸਾਚੀ ਲਾਈਆ। ਦਇਆਵਾਨ ਹਰਿ ਦੀਨ ਦਿਆਲ, ਦਇਆਨਿਧ ਅਖਵਾਈਆ। ਗੁਰਸਿਖ ਕਾਇਆ ਫਲ ਵੇਖੇ ਡਾਲ੍ਹ, ਨੇਤਰ ਆਪਣਾ ਆਪ ਉਠਾਈਆ। ਸੰਤ ਸੁਹੇਲੇ ਰਿਹਾ ਭਾਲ, ਜੁਗ ਜੁਗ ਵਿਛੜੇ ਮੇਲ ਮਿਲਾਈਆ। ਸ੍ਰਿਸ਼ਟ ਸਬਾਈ ਹਾਲ ਬੇਹਾਲ, ਸੁਰਤੀ ਸੁਰਤ ਭਵਾਈਆ। ਕਾਲ ਨਗਾਰਾ ਵੱਜੇ ਤਾਲ, ਡੌਰੂ ਡੰਕ ਵਜਾਈਆ। ਰਾਜ ਰਾਜਾਨਾਂ ਹੋਏ ਦਿਵਾਲ, ਦੀਵਾ ਬੱਤੀ ਕਿਸੇ ਦਰ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਨਾਮ ਵਰ, ਵਾ ਤਤੀ ਨੇੜ ਨਾ ਆਈਆ। ਗੋਬਿੰਦ ਹਰਿ ਇਕ ਸਲਾਹ, ਏਕਾ ਮਤਾ ਪਕਾਇਆ। ਚੇਲਾ ਗੁਰ ਏਕਾ ਰਾਹ, ਧੀਰਜ ਯਤ ਇਕ ਰਖਾਇਆ। ਲੇਖਾ ਧੁਰ ਏਕਾ ਨਾਂ, ਸਾਚਾ ਰਿਹਾ ਜਪਾਇਆ। ਆਪੇ ਪਿਤਾ ਆਪੇ ਮਾਂ, ਵੇਖ ਵਖਾਣੇ ਥਾਉਂ ਥਾਂ, ਗੁਰਮੁਖ ਸਾਚੇ ਗੋਦ ਉਠਾਇਆ। ਫੜ ਫੜ ਹੰਸ ਬਣਾਏ ਕਾਂ, ਸੋਹੰ ਸਾਚੀ ਚੋਗ ਚੁਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਗੋਬਿੰਦ ਸੇਵਾ ਲਾਇਆ। ਗੋਬਿੰਦ ਹਰਿ ਗੋਪਾਲ, ਸੇਵਕ ਸੇਵਾ ਲਾਈਆ। ਦੀਨਾਂ ਬੰਧਪ ਦੀਨ ਦਿਆਲ, ਦੀਨਾਂ ਨਾਥਾਂ ਹੋਏ ਸਹਾਈਆ। ਸੰਤ ਸੁਹੇਲੇ ਪਰਖੇ ਸਾਚੇ ਲਾਲ, ਜੁਗ ਜੁਗ ਸਗਲਾ ਸਾਥ ਨਿਭਾਈਆ। ਜੂਠੀ ਝੂਠੀ ਕਾਇਆ ਮਾਟੀ ਖਾਲ, ਅੰਤਮ ਸੰਗ ਨਾ ਜਾਈਆ। ਕਾਇਆ ਮੰਦਰ ਅੰਦਰ ਸਚ ਸੱਚੀ ਧਰਮਸਾਲ, ਗੁਰ ਪੂਰਾ ਬੈਠਾ ਆਸਣ ਲਾਈਆ। ਪੰਚਮ ਗਾਇਣ ਸਾਚਾ ਰਾਗ, ਕਿਰਤੀ ਕੀਰਤਨ ਰਹੇ ਸੁਣਾਈਆ। ਜਨ ਭਗਤਾਂ ਮੇਲਾ ਆਦਿ ਜੁਗਾਦਿ, ਜੁਗ ਜੁਗ ਵਿਛੜੇ ਮੇਲ ਮਿਲਾਈਆ। ਰਸਨਾ ਜਿਹਵਾ ਰਹੇ ਅਰਾਧ, ਆਤਮ ਤ੍ਰਿਸ਼ਨਾ ਭੁੱਖ ਰਖਾਈਆ। ਦੋ ਜਹਾਨਾਂ ਸੁਣੇ ਸੁਣਾਏ ਹਰਿ ਫਰਿਆਦ, ਆਵੇ ਜਾਵੇ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲੱਖ ਚੁਰਾਸੀ ਝੂਠਾ ਡੇਰਾ ਦੇਵੇ ਢਾਹੀਆ। ਸੋਹੇ ਡੇਰਾ ਗੜ੍ਹ ਹੰਕਾਰ, ਪੰਚਮ ਤਤ ਵਸਾਇਆ। ਜੂਠਾ ਝੂਠਾ ਮਹੱਲ ਉਸਾਰ, ਮਨ ਮਤ ਨਾਲ ਪਰਨਾਇਆ। ਬੁਧ ਮਤ ਗਈ ਹਾਰ, ਕਲਜੁਗ ਮਾਇਆ ਪੜਦਾ ਪਾਇਆ। ਰੱਤੀ ਰੱਤ ਨਾ ਨਾਮ ਅਧਾਰ, ਸਤਿਗੁਰ ਪੂਰਾ ਦਿਸ ਨਾ ਆਇਆ। ਕਰੇ ਕਰਾਏ ਕਰਨੇਹਾਰ, ਆਪ ਆਪਣਾ ਕਰਮ ਕਮਾਇਆ। ਮਰਨੀ ਮਰੇ ਜਗਤ ਸੰਸਾਰ, ਧਰਮ ਰਾਏ ਰਾਹ ਤਕਾਇਆ। ਦਰ ਦਰ ਘਰ ਘਰ ਫਿਰਨ ਭਿਖਾਰ, ਸਾਚੀ ਵਸਤ ਏਕਾ ਨਾਉਂ ਕਿਸੇ ਹੱਥ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਰਬ ਕਲਾ ਸਮਰਥ, ਸਮਰਥ ਪੁਰਖ ਅਖਵਾਇਆ। ਸਰਬ ਕਲ ਆਪੇ ਸਮਰਥ, ਪਾਰਬ੍ਰਹਮ ਅਬਿਨਾਸ਼ਾ। ਜਨ ਭਗਤਾਂ ਰੱਖੇ ਦੇ ਕਰ ਹੱਥ, ਹੋਏ ਸਹਾਈ ਪ੍ਰਿਥਮੀ ਆਕਾਸ਼ਾ। ਸੋਹੰ ਦੇਵੇ ਸਾਚੀ ਵੱਥ, ਨਿਝ ਘਰ ਆਤਮ ਕਰੇ ਵਾਸਾ। ਲਹਿਣਾ ਦੇਣਾ ਚੁਕਾਏ ਸਾਢੇ ਤਿੰਨ ਤਿੰਨ ਹੱਥ, ਹੋਇਆ ਦਾਸੀ ਦਾਸਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਨਾਮ ਵਰ, ਲਿਖਿਆ ਲੇਖ ਵਖਾਏ ਮਸਤਕ ਮਾਥਾ। ਸਤਿਗੁਰ ਸਾਚਾ ਮੀਤੜਾ, ਜੁਗ ਜੁਗ ਆਦਿ ਜੁਗਾਦਿ। ਕਾਇਆ ਚੋਲੀ ਰੰਗੇ ਚੀਥੜਾ, ਸੰਤ ਸੁਹੇਲੇ ਲਾਧ। ਆਪੇ ਜਾਣੇ ਆਪਣੀ ਰੀਤੜਾ, ਆਪ ਵਜਾਏ ਆਪਣਾ ਨਾਦ। ਆਪ ਸੁਣਾਏ ਸ਼ਬਦ ਸੁਹਾਗੀ ਗੀਤੜਾ, ਗੋਬਿੰਦ ਰਸਨ ਅਰਾਧ। ਆਪੇ ਪਰਖਣਹਾਰਾ ਨੀਤੜਾ, ਆਪੇ ਬੈਠ ਰਿਹਾ ਵਿਸਮਾਦ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਜਣਾਏ ਬੋਧ ਅਗਾਧ। ਸਤਿਗੁਰ ਸਾਚਾ ਸੱਜਣਾ, ਏਕਾ ਮੀਤ ਮੁਰਾਰ। ਚਰਨ ਧੂੜ ਕਰਾਏ ਮਜਨਾ, ਲੱਖ ਚੁਰਾਸੀ ਉਤਰੇ ਪਾਰ। ਜੋ ਘੜਿਆ ਸੋ ਭੱਜਣਾ, ਅੰਤ ਅੰਤਮ ਵਾਰ। ਲੋਕਮਾਤ ਪੜਦਾ ਕਿਸੇ ਨਾ ਕੱਜਣਾ, ਰਾਏ ਧਰਮ ਕਰੇ ਖੁਆਰ। ਗੁਰਮੁਖ ਅੰਮ੍ਰਿਤ ਆਤਮ ਪੀ ਪੀ ਰੱਜਣਾ, ਤ੍ਰਿਸ਼ਨਾ ਭੁੱਖ ਦਏ ਨਿਵਾਰ। ਨੇਤਰ ਨੈਣ ਦਰਸ਼ਨ ਮੱਕਾ ਕਾਅਬਾ ਹਾਜੀ ਹੱਜਨਾ, ਚਰਨ ਕਵਲ ਸਚ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਭਰੇ ਨਾਮ ਭੰਡਾਰ। ਨਾਮ ਭੰਡਾਰਾ ਹੱਥ ਦਾਤਾਰਾ, ਆਪਣੇ ਹੱਥ ਰਖਾਇਆ। ਵਰਤੇ ਵਰਤਾਵੇ ਵਿਚ ਸੰਸਾਰਾ, ਜੁਗ ਜੁਗ ਭੇਖ ਵਟਾਇਆ। ਸਾਧਾਂ ਸੰਤਾਂ ਪਾਵੇ ਸਾਰਾ, ਭਗਤ ਸੁਹੇਲੇ ਲਏ ਮਿਲਾਇਆ। ਆਦਿਨ ਅੰਤਾ ਏਕੰਕਾਰਾ, ਏਕਾ ਧੰਦੇ ਰਿਹਾ ਲਗਾਇਆ। ਕਲਜੁਗ ਤੇਰੀ ਕਾਲੀ ਧਾਰਾ, ਕਾਲਾ ਟਿੱਕਾ ਰਿਹਾ ਲਗਾਇਆ। ਚਾਰੋਂ ਕੁੰਟ ਕੂੜ ਕੁੜਿਆਰਾ, ਸਚ ਸੁੱਚ ਦਿਸ ਨਾ ਆਇਆ। ਮਾਇਆ ਮਮਤਾ ਤਨ ਸ਼ਿੰਗਾਰਾ, ਏਕਾ ਬਸਤਰ ਪਾਇਆ। ਆਤਮ ਅੰਧ ਅੰਧਿਆਰਾ, ਗਿਆਨ ਗੋਝ ਕਿਸੇ ਭੇਵ ਨਾ ਪਾਇਆ। ਨਾਮ ਖੰਡਾ ਤੇਜ ਕਟਾਰਾ, ਤਨ ਗਾਤਰੇ ਨਾ ਕੋਈ ਲਟਕਾਇਆ। ਮਿਲਿਆ ਮੇਲ ਨਾ ਪੁਰਖ ਭਤਾਰਾ, ਨਾਰੀ ਕੰਤ ਨਾ ਕੋਇ ਹੰਢਾਇਆ। ਗੁਰਮੁਖ ਮੇਲਾ ਸਚ ਦਵਾਰਾ, ਆਪ ਆਪਣਾ ਰਿਹਾ ਕਰਾਇਆ। ਇਕ ਇਕੇਲਾ ਵਿਚ ਸੰਸਾਰਾ, ਨੌ ਖੰਡ ਪ੍ਰਿਥਮੀ ਬਣਤ ਬਣਾਇਆ। ਸੱਤਾਂ ਦੀਪਾਂ ਇਕ ਹੁਲਾਰਾ, ਏਕਾ ਰਾਹ ਵਖਾਇਆ। ਚਾਰ ਵਰਨ ਦਰ ਦਰਬਾਨ, ਦਹਿ ਦਿਸ਼ਾਂ ਵੇਖ ਵਖਾਇਆ। ਪਰਗਟ ਹੋਏ ਸ੍ਰੀ ਭਗਵਾਨ, ਨਰ ਨਰੇਸ਼ਾ ਰੂਪ ਵਟਾਇਆ। ਹਰਿਜਨ ਦੇਵੇ ਜੀਆ ਦਾਨ, ਸਾਚੀ ਵਸਤੂ ਝੋਲੀ ਪਾਇਆ। ਆਤਮ ਉਪਜੇ ਬ੍ਰਹਮ ਗਿਆਨ, ਪਾਰਬ੍ਰਹਮ ਬ੍ਰਹਮ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਧਰਮ ਇਕ ਰਖਾਇਆ। ਸਾਚਾ ਧਰਮ ਧੁਰ ਦੀ ਬਾਣ, ਏਕਾ ਏਕ ਰਖਾਇੰਦਾ। ਚਾਰ ਵਰਨ ਇਕ ਧਿਆਨ, ਏਕਾ ਨਾਉਂ ਰਖਾਇੰਦਾ। ਇਕ ਬਿਠਾਏ ਸ਼ਬਦ ਬਿਬਾਣ, ਲੋਆਂ ਪੁਰੀਆਂ ਪਾਰ ਕਰਾਇੰਦਾ। ਗੁਰਮੁਖ ਸਾਚੇ ਚਤਰ ਸੁਜਾਨ, ਪੁਰਖ ਨਿਰੰਜਣ ਆਪ ਮਿਲਾਇੰਦਾ। ਆਪ ਚੁਕਾਏ ਜਮ ਕੀ ਕਾਨ, ਆਵਣ ਜਾਵਣ ਫੰਦ ਕਟਾਇੰਦਾ। ਏਕਾ ਦੇਵੇ ਨਾਮ ਨਿਸ਼ਾਨ, ਦੋ ਜਹਾਨਾਂ ਆਪ ਝੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਤੇਰਾ ਸਾਚਾ ਰਾਹ, ਸ਼ਬਦ ਸਰੂਪੀ ਬਣ ਮਲਾਹ, ਲੋਕਮਾਤ ਆਪ ਝੁਲਾਇੰਦਾ। ਲੋਕਮਾਤ ਦਰ ਦਵਾਰ, ਹਰਿ ਏਕਾ ਏਕ ਖੁਲ੍ਹਾਇੰਦਾ। ਪਰਗਟ ਹੋ ਗਰੀਬ ਨਿਵਾਜ, ਗੁਰਮੁਖ ਸਾਚੇ ਪਕੜ ਉਠਾਇੰਦਾ। ਚਿੱਟਾ ਘੋੜਾ ਸਾਚਾ ਤਾਜਾ, ਸੋਲਾਂ ਕਲੀਆਂ ਆਸਣ ਲਾਇੰਦਾ। ਸ਼ਾਹੋ ਭੂਪ ਵਡ ਰਾਜਨ ਰਾਜਾ, ਲੋਆਂ ਪੁਰੀਆਂ ਵੇਖ ਵਖਾਇੰਦਾ। ਬ੍ਰਹਮਾ ਦੇਵਤਾ ਮਾਰੇ ਆਵਾਜ਼ਾ, ਚਾਰੇ ਮੁਖ ਉਠਾਇੰਦਾ। ਸ਼ਿਵ ਸ਼ੰਕਰ ਵੇਖੇ ਕਲ ਕਿ ਆਜਾ, ਨੇਤਰ ਨੈਣ ਖੁਲ੍ਹਾਇੰਦਾ। ਲਾੜੀ ਮੌਤ ਮੰਗੇ ਦਾਜਾ, ਵੇਲਾ ਅੰਤਮ ਅਲਾਇੰਦਾ। ਜਨ ਭਗਤਾਂ ਧੋਵੇ ਦੁਰਮਤ ਮੈਲ ਦਾਗ਼ਾ, ਆਪਣੀ ਦਇਆ ਕਮਾਇੰਦਾ। ਦੀਪਕ ਜੋਤੀ ਜਗੇ ਚਿਰਾਗਾ, ਅੰਧ ਅੰਧੇਰ ਮਿਟਾਇੰਦਾ। ਸੁਰਪਤ ਰਾਜਾ ਇੰਦ ਰਿਹਾ ਭਾਜਾ, ਕਰੋੜ ਤੇਤੀਸਾ ਸੰਗ ਰਲਾਇੰਦਾ। ਕੋਈ ਨਾ ਅੰਤਮ ਪੜਦਾ ਕਾਜਾ, ਕਲਜੁਗ ਆਪਣਾ ਕਰਮ ਕਮਾਇੰਦਾ। ਜੂਠਾ ਝੂਠਾ ਵੱਜਿਆ ਵਾਜਾ, ਸਾਚਾ ਰਾਗ ਨਾ ਕੋਈ ਅਲਾਇੰਦਾ। ਇਕ ਵਜਾਏ ਸ਼ਬਦ ਅਨਹਦ ਵਾਜਾ, ਚਰਨ ਧੂੜ ਕਰਾਏ ਅੰਤ ਮਜਨ ਮਾਘਾ, ਕਾਇਆ ਚੋਲੀ ਰੰਗ ਰੰਗਾਇੰਦਾ। ਫੜ ਫੜ ਹੰਸ ਬਣਾਏ ਕਾਗਾ, ਸੋ ਪੁਰਖ ਨਿਰੰਜਣ ਸਾਚੀ ਚੋਗ ਆਪ ਚੁਗਾਇੰਦਾ। ਅੰਤਮ ਵੇਲੇ ਰੱਖੇ ਲਾਜਾ, ਆਪ ਆਪਣੇ ਲੜ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਵੇਖ ਵਖਾਇੰਦਾ। ਸਤਿਗੁਰ ਸਾਚਾ ਸਤਿ ਹੈ, ਮੀਤ ਮੁਰਾਰਾ ਏਕ। ਇਕ ਸੁਣਾਏ ਸੁਹਾਗੀ ਗੀਤ ਹੈ, ਚਰਨ ਕਵਲ ਜਨ ਟੇਕ। ਮਾਨਸ ਦੇਹੀ ਗੁਰਮੁਖ ਵਿਰਲਾ ਰਿਹਾ ਜੀਤ ਹੈ, ਮਾਨਸ ਦੇਹੀ ਬੁਧ ਬਿਬੇਕ। ਕਰੇ ਕਾਇਆ ਠੰਢੀ ਸੀਤ ਹੈ, ਨੇਤਰ ਲੋਚਨ ਆਪੇ ਵੇਖ। ਏਕਾ ਰੰਗ ਰੰਗਾਏ ਹਸਤ ਕੀਟ ਹੈ, ਲਿਖਣਹਾਰਾ ਲੇਖ। ਪਾਰਬ੍ਰਹਮ ਅਬਿਨਾਸ਼ੀ ਕਰਤਾ ਬੀਠਲਾ ਬੀਠ ਹੈ, ਹਰ ਘਟ ਅੰਦਰ ਮੰਦਰ ਬੈਠਾ ਰਿਹਾ ਵੇਖ। ਲੱਖ ਚੁਰਾਸੀ ਜੂਠਾ ਝੂਠਾ ਪੀਸਣ ਰਿਹਾ ਪੀਠ ਹੈ, ਅੰਤਮ ਵੇਲੇ ਲਾਏ ਠੇਸ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲਏ ਵਰ, ਕਲਜੁਗ ਭੰਨੇ ਕੌੜੇ ਰੇਠ। ਕਲਜੁਗ ਜੀਵ ਕੌੜਾ ਰੀਠਾ, ਤਨ ਵਿਕਾਰ ਵਧਾਇਆ। ਗੁਰ ਕਾ ਸ਼ਬਦ ਨਾ ਨੇਤਰ ਡੀਠਾ, ਰਸਨਾ ਗੁਣ ਨਾ ਗਾਇਆ। ਮਦਿਰਾ ਮਾਸ ਕਰਿਆ ਮੀਠਾ, ਗੋਬਿੰਦ ਤਨੋਂ ਭੁਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਦਰ ਦਰ ਘਰ ਘਰ ਫੇਰਾ ਰਿਹਾ ਪਾਇਆ। ਸਤਿਗੁਰ ਸਾਚਾ ਸਾਖਿਆਤ, ਅਕਲ ਕਲਾ ਭਰਪੂਰਾ। ਗੁਰਮੁਖ ਬਣਾਏ ਪਾਰਜ਼ਾਤ, ਅਨਹਦ ਉਪਜਾਏ ਸਾਚੀ ਤੂਰਾ। ਮੇਲ ਮਿਲਾਏ ਪੁਰਖ ਬਿਧਾਤ ਹੈ, ਆਪੇ ਵਸੇ ਨੇੜੇ ਦੂਰਾ। ਚਰਨ ਪ੍ਰੀਤੀ ਸਾਚਾ ਨਾਤ ਹੈ, ਲੱਖ ਚੁਰਾਸੀ ਨਾਤਾ ਕੂੜਾ। ਨਾ ਕੋਈ ਪੁੱਛੇ ਜ਼ਾਤ ਪਾਤ ਹੈ, ਚਤਰ ਸੁਘੜ ਬਣਾਏ ਮੂਰਖ ਮੂੜ੍ਹਾ। ਮੇਟ ਮਿਟਾਏ ਅੰਧੇਰੀ ਰਾਤ ਹੈ, ਜਿਸ ਜਨ ਬਖ਼ਸ਼ੇ ਚਰਨ ਧੂੜਾ। ਆਪੇ ਗੇੜਨਹਾਰਾ ਉਲਟੀ ਲਾਠ ਹੈ, ਕਾਇਆ ਚੋਲੀ ਏਕਾ ਚਾੜ੍ਹੇ ਰੰਗ ਗੂੜ੍ਹਾ। ਅੰਮ੍ਰਿਤ ਆਤਮ ਦੇਵੇ ਦਾਤ ਹੈ, ਨਾਮ ਪਿਆਏ ਸਤਿਗੁਰ ਪੂਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਵੇਖ ਦਰ, ਜਗਤ ਜਹਾਨੀ ਨਾਤਾ ਕੂੜਾ। ਸਤਿਗੁਰ ਸਾਚਾ ਸਾਚਾ ਰੰਗ, ਕਾਇਆ ਚੋਲੀ ਆਪ ਚੜ੍ਹਨਿਆ। ਗੁਰਮੁਖ ਵਿਰਲਾ ਲਏ ਮੰਗ, ਭਾਂਡਾ ਭਰਮ ਪ੍ਰਭ ਸਾਚੇ ਭੰਨਿਆ। ਅੰਮ੍ਰਿਤ ਆਤਮ ਧਾਰਾ ਗੰਗ, ਏਕਾ ਏਕ ਵਹੰਨਿਆ। ਆਪੇ ਕੱਟਣਹਾਰਾ ਭੁੱਖ ਨੰਗ, ਆਦਿ ਅੰਤ ਬੇੜਾ ਬੰਨ੍ਹਿਆ। ਨਾਮ ਵਜਾਏ ਇਕ ਮਰਦੰਗ, ਭੇਵ ਨਾ ਜਾਨਣ ਗਣ ਗੰਧਰਬ ਭਵੰਨਿਆ। ਭਗਤ ਸੁਹੇਲਾ ਸਾਚਾ ਸੰਗ, ਦਿਸ ਨਾ ਆਏ ਆਤਮ ਅੰਨ੍ਹਿਆ। ਕਲਜੁਗ ਕਾਇਆ ਕਾਚੀ ਵੰਗ, ਅੰਤਮ ਦੇਵੇ ਭੰਨਿਆ। ਮਾਨਸ ਜਨਮ ਨਾ ਹੋਏ ਭੰਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਚੜ੍ਹਾਏ ਸਾਚਾ ਚੰਨਿਆ। ਗੁਰਮੁਖ ਸਾਜਣ ਸਾਚਾ ਚੰਨ, ਲੋਕਮਾਤ ਆਪ ਚੜ੍ਹਾਇੰਦਾ। ਦੋ ਜਹਾਨੀ ਬੇੜਾ ਬੰਨ੍ਹ, ਆਪੇ ਪਾਰ ਕਰਾਇੰਦਾ। ਨਾ ਕੋਈ ਛੱਪਰੀ ਨਾ ਕੋਈ ਛੰਨ, ਸਾਚਾ ਧਾਮ ਸੁਹਾਇੰਦਾ। ਏਕਾ ਰਾਗ ਸੁਣਾਏ ਕੰਨ, ਗੀਤ ਸੁਹਾਗੀ ਇਕ ਅਲਾਇੰਦਾ। ਦੇਵੇ ਨਾਮ ਸੱਚਾ ਮਾਲ ਧਨ, ਸਾਚਾ ਧਨ ਨਾ ਕੋਈ ਲੁਟਾਇੰਦਾ। ਪੰਜਾਂ ਚੋਰਾਂ ਦੇਵੇ ਡੰਨ, ਸ਼ਬਦ ਖੰਡਾ ਹੱਥ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਮੇਲਾ ਇਕ ਦਰ, ਦਰ ਦਰਬਾਰਾ ਆਪ ਸੁਹਾਇੰਦਾ। ਦਰ ਦਰਬਾਰ ਏਕੰਕਾਰ, ਏਕਾ ਏਕ ਰਖਾਇਆ। ਸਤਿ ਸਰੂਪੀ ਪਹਿਰੇਦਾਰ, ਦੂਸਰ ਕੋਈ ਦਿਸ ਨਾ ਆਇਆ। ਤੀਜੇ ਨੇਤਰ ਵੇਖ ਵਖਾਏ, ਹਰਿ ਬੈਠਾ ਆਸਣ ਲਾਇਆ। ਨਾ ਕੋਈ ਦਿਸੇ ਪੰਚਮ ਧਾੜ, ਮਨ ਮਤ ਬੁਧ ਭੇਵ ਨਾ ਪਾਇਆ। ਜਗਤ ਤ੍ਰਿਸ਼ਨਾ ਦੇਵੇ ਮਾਰ, ਗੁਰ ਪੂਰਾ ਜਿਸ ਜਨ ਦਇਆ ਕਮਾਇਆ। ਵਾ ਨਾ ਲਗੇ ਤਤੀ ਹਾੜ, ਸੀਤਲ ਸਾਂਤਕ ਤਨ ਕਰਾਇਆ। ਆਪੇ ਹੋਇਆ ਪਿੱਛੇ ਅਗਾੜ, ਦੋ ਜਹਾਨੀ ਸੇਵ ਕਮਾਇਆ। ਜੋਤ ਜਗਾਏ ਬਹੱਤਰ ਨਾੜ, ਆਕਾਸ਼ ਪਰਕਾਸ਼ ਰਖਾਇਆ। ਦਰ ਦਵਾਰੇ ਦੇਵੇ ਵਾੜ, ਅੰਦਰ ਮੰਦਰ ਕੁੰਡਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਹਿ ਦਿਸ਼ਾ ਵੇਖ ਵਖਾਇਆ। ਦਹਿ ਦਿਸ਼ਾ ਹਰਿ ਵੇਖ ਵਖਾਏ, ਨੇਤਰ ਨੈਣ ਉਘਾੜਿਆ। ਭੇਵ ਨਾ ਪਾਇਣ ਰਾਜੇ ਰਾਣੇ, ਭਰਮੇ ਭੁੱਲੇ ਜੀਵ ਨਾਦਾਨਿਆ। ਗੁਰਮੁਖ ਸਾਚੇ ਆਪ ਪਛਾਣੇ, ਦੇਵੇ ਧੁਰ ਫ਼ਰਮਾਣਿਆ। ਏਕਾ ਬਖ਼ਸ਼ੇ ਚਰਨ ਧਿਆਨੇ, ਧੁਰਦਰਗਾਹੀ ਦੇਵੇ ਮਾਣਿਆ। ਗਊ ਗਰੀਬ ਗਲੇ ਲਗਾਣੇ, ਦਿਵਸ ਰੈਣ ਵੇਖ ਵਖਾ ਰਿਹਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਦਰ ਦਰ ਫਿਰਾਨੇ, ਕਲਜੁਗ ਅੰਤਮ ਵੇਸ ਵਟਾ ਲਿਆ। ਭੇਵ ਨਾ ਪਾਏ ਖਾਣੀ ਬਾਣੇ, ਪੜ੍ਹ ਪੜ ਥੱਕੇ ਵੇਦ ਪੁਰਾਨਿਆ। ਅੰਜੀਲ ਕੁਰਾਨਾਂ ਆਈ ਹਾਣੇ, ਮੁੱਲਾ ਸ਼ੇਖ਼ ਮੁਸਾਇਕ ਪੀਰ ਫ਼ਕੀਰ ਦਸਤਗੀਰ ਸ਼ੇਖ ਹੋਏ ਮਸਤਾਨਿਆ। ਤੀਰ ਮਾਰੇ ਏਕਾ ਬਾਣੇ, ਸੋਹੰ ਤਿੱਖਾ ਕਾਨਿਆ। ਗੁਰਮੁਖ ਸਾਚੇ ਚਤਰ ਸੁਘੜ ਸਿਆਣੇ, ਦਰ ਦਵਾਰ ਕਰੇ ਪਰਵਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਏਕਾ ਦਰ ਰਾਓ ਰੰਕਾਂ ਨੌ ਖੰਡ ਪ੍ਰਿਥਮੀ ਆਪ ਸੁਣਾਨਿਆ। ਏਕਾ ਡੰਕਾ ਹਰਿ ਕਰਤਾਰ, ਆਪਣਾ ਆਪ ਵਜਾਇੰਦਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਕਰੇ ਖੁਆਰ, ਗਊ ਗਰੀਬ ਆਪ ਉਠਾਇੰਦਾ। ਨਾਮ ਖੰਡਾ ਤੇਜ ਕਟਾਰ, ਲੋਆਂ ਪੁਰੀਆਂ ਆਪ ਵਖਾਇੰਦਾ। ਮਨਮੁਖ ਜੀਵਾਂ ਪਾਏ ਸਾਰ, ਰਾਏ ਧਰਮ ਸੀਸ ਨਿਵਾਇੰਦਾ। ਸੰਮਤ ਚੌਦਾਂ ਤੇਰੀ ਧਾਰ, ਲੋਕਮਾਤ ਆਪ ਬੰਧਾਇੰਦਾ। ਲੱਖ ਚੁਰਾਸੀ ਪੈਣੀ ਮਾਰ, ਨਾ ਕੋਈ ਕਿਸੇ ਛੁਡਾਇੰਦਾ। ਗੋਬਿੰਦ ਮੇਲਾ ਹਰਿ ਨਿਰੰਕਾਰ, ਆਪਣਾ ਰੂਪ ਸਮਾਇੰਦਾ। ਚੇਲਾ ਗੁਰ ਪੁਰਖ ਭਤਾਰ, ਨਾਰੀ ਕੰਤ ਆਪ ਅਖਵਾਇੰਦਾ। ਸੰਤ ਸੁਹੇਲੇ ਸਚ ਦੁਲਾਰ, ਗੁਰਮੁਖ ਸਾਚੇ ਆਪ ਉਠਾਇੰਦਾ। ਸੱਜਣ ਸੁਹੇਲੇ ਵਿਚ ਸੰਸਾਰ, ਸਾਚਾ ਨਾਤਾ ਆਪ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਰਾਹ ਵਿਖਾਇੰਦਾ। ਕਲਜੁਗ ਤੇਰੀ ਅੰਤ ਬਰਾਤ, ਪ੍ਰਭ ਏਕਾ ਏਕ ਰਖਾਈਆ। ਲੱਖ ਚੁਰਾਸੀ ਦੇਵੇ ਦਾਤ, ਲਾੜੀ ਮੌਤ ਡੋਲੀ ਪਾਈਆ। ਜੂਠ ਝੂਠ ਸੱਚਾ ਨਾਤ, ਅੰਤਮ ਤੋੜ ਨਿਭਾਈਆ। ਪਾਰਬ੍ਰਹਮ ਬੈਠ ਇਕਾਂਤ, ਦਹਿ ਦਿਸ਼ਾ ਵੇਖ ਵਖਾਈਆ। ਨਿਹਕਲੰਕ ਵੇਖੇ ਮਾਰ ਝਾਤ, ਚਾਰੋਂ ਕੁੰਟ ਰਹੀ ਕੁਰਲਾਈਆ। ਸਚ ਸੁੱਚ ਖਟੋਲੇ ਸੁੱਤਾ ਖਾਟ, ਨੇਤਰ ਨੈਣ ਰਿਹਾ ਉਘੜਾਈਆ। ਏਕਾ ਵਸਤ ਸਾਚੇ ਹਾਟ, ਘਰ ਸਾਚੇ ਵੇਖ ਵਖਾਈਆ। ਆਦਿ ਅੰਤ ਨਾ ਆਏ ਘਾਟ, ਹਰਿ ਬੈਠਾ ਬੇਪਰਵਾਹੀਆ। ਜਨ ਭਗਤਾਂ ਵੇਖੇ ਕਾਇਆ ਮਾਟ, ਸੋਹੰ ਧਾਰ ਚਲਾਈਆ। ਨਿਰਮਲ ਜੋਤੀ ਜਗੇ ਲਿਲਾਟ, ਜੋਤ ਨਿਰੰਜਣ ਆਪ ਜਗਾਈਆ। ਬਜਰ ਕਪਾਟੀ ਜਾਏ ਪਾਟ, ਆਤਮ ਦਰਸੀ ਦਰਸ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਅੰਤਮ ਤਰਸ ਕਰ, ਆਤਮ ਹਰਸ ਮਿਟਾਈਆ। ਕਲਜੁਗ ਤੇਰਾ ਜਗਤ ਦਵਾਰ, ਹਰਿ ਖੋਲ੍ਹੇ ਨੌ ਦਰਵਾਜ਼ਿਆ। ਭਰਮੇ ਭੁੱਲੇ ਜੀਵ ਗਵਾਰ, ਆਪਣਾ ਸਾਜਨ ਨਾ ਕਿਸੇ ਸਾਜਿਆ। ਮਿਲਿਆ ਮੇਲ ਨਾ ਹਰਿ ਮੀਤ ਮੁਰਾਰ, ਨਾ ਰਚਿਆ ਕਾਇਆ ਕਾਜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲਏ ਵਰ, ਆਪ ਸਵਾਰੇ ਆਪਣਾ ਕਾਜਿਆ। ਆਪ ਆਪਣਾ ਰੱਚਿਆ ਕਾਜਾ, ਕਲਜੁਗ ਅੰਤਮ ਵੇਖ ਵਖਾਈਆ। ਸਤਿਜੁਗ ਤੇਰੀ ਰੱਖੇ ਲਾਜਾ, ਲੋਕਮਾਤ ਜਨਮ ਦਵਾਈਆ। ਧੁਰਦਰਗਾਹੀ ਆਏ ਭਾਜਾ, ਹਰਿ ਸ਼ਬਦ ਕਰੇ ਕੁੜਮਾਈਆ। ਦੋ ਜਹਾਨਾਂ ਰਾਜਨ ਰਾਜਾ, ਸ਼ਾਹ ਸੁਲਤਾਨਾ ਆਪ ਅਖਵਾਈਆ। ਆਪ ਆਪਣੀ ਮਾਰੇ ਆਵਾਜਾ, ਆਪ ਆਪਣਾ ਰਿਹਾ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਸਾਚੇ ਦੇਵੇ ਵਰ, ਚਾਰ ਵਰਨਾਂ ਇਕ ਪੜ੍ਹਾਈਆ। ਚਾਰ ਵਰਨ ਇਕ ਅੱਖਰ, ਹਰਿ ਸਾਚਾ ਆਪ ਪੜ੍ਹਾਇੰਦਾ। ਬਜਰ ਕਪਾਟੀ ਪਾੜੇ ਪੱਥਰ, ਸਾਚਾ ਤੀਰ ਚਲਾਇੰਦਾ। ਨੇਤਰ ਨੀਰ ਵਰੋਲੇ ਅੱਥਰ, ਅੰਮ੍ਰਿਤ ਝਿਰਨਾ ਇਕ ਝਿਰਾਇੰਦਾ। ਪੰਜਾਂ ਚੋਰਾਂ ਕਰੇ ਸੱਥਰ, ਨਾਮ ਖੰਡਾ ਇਕ ਵਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਬ੍ਰਹਿਮੰਡਾਂ ਪਾਵੇ ਵੰਡਾਂ, ਏਕਾ ਨਾਮ ਜਪਾਇੰਦਾ। ਏਕਾ ਨਾਮ ਜਗਤ ਅਪਾਰ, ਹਰਿ ਸਾਚਾ ਮਾਤ ਧਰਾਇੰਦਾ। ਚਾਰ ਵਰਨਾਂ ਇਕ ਦਵਾਰ, ਏਕਾ ਧਾਮ ਸੁਹਾਇੰਦਾ। ਊਚਾਂ ਨੀਚਾਂ ਭੇਵ ਨਿਵਾਰ, ਰਾਓ ਰੰਕਾਂ ਰਾਜ ਰਾਜਾਨਾਂ ਏਕਾ ਧਾਮ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਸ਼ਨੂੰ ਬੰਸੀ ਆਪ ਅਖਵਾਇੰਦਾ। ਵਿਸ਼ਨੂੰ ਬੰਸੀ ਸ਼ਬਦ ਇਕਾਗਰ, ਏਕਾ ਏਕ ਬਣਾਇਆ। ਕਾਇਆ ਵੇਖੇ ਸਾਚਾ ਸਾਗਰ, ਅੰਮ੍ਰਿਤ ਜਲ ਭਰਾਇਆ। ਗੁਰਮੁਖ ਵਿਰਲੇ ਬਣੇ ਸੁਦਾਗਰ, ਰਤਨ ਅਮੋਲਕ ਪਾਇਆ। ਨਿਰਮਲ ਕਰਮ ਹੋਏ ਉਜਾਗਰ, ਹਰਿ ਸਾਚੇ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਰੰਗਾਇਆ। ਆਪਣੇ ਰੰਗ ਆਪੇ ਰੰਗ ਰਾਤਾ, ਦੋ ਜਹਾਨਾਂ ਵਾਲੀ। ਜਨ ਭਗਤਾਂ ਦੇਵੇ ਸਾਚੀ ਦਾਤਾ, ਆਪ ਰਹੇ ਸਦਾ ਹੱਥ ਖਾਲੀ। ਆਪੇ ਪਿਤਾ ਆਪੇ ਮਾਤਾ, ਫਲ ਵੇਖੇ ਕਾਇਆ ਡਾਲ੍ਹੀ। ਕਲਜੁਗ ਮੇਟੇ ਅੰਧੇਰੀ ਰਾਤਾ, ਸ੍ਰਿਸ਼ਟ ਸਬਾਈ ਹਾਲ ਬੇਹਾਲੀ। ਗੁਰਮੁਖਾਂ ਬੰਨ੍ਹੇ ਚਰਨੀ ਨਾਤਾ, ਗੁਰ ਸ਼ਬਦ ਕਰੇ ਦਲਾਲੀ। ਮੇਟ ਮਿਟਾਏ ਜ਼ਾਤਾ ਪਾਤਾ, ਏਕਾ ਦੇਵੇ ਨੂਰ ਹੱਕ ਜਲਾਲੀ। ਰੰਗ ਰੰਗਾਏ ਦੀਪ ਸਾਤਾ, ਨੌ ਖੰਡ ਗਾਏ ਸੋਹੰ ਸਚ ਕਵਾਲੀ। ਪਾਰਬ੍ਰਹਮ ਕਮਲਾਪਾਤਾ, ਗੁਰਮੁਖ ਸਾਚੇ ਦਰ ਸਵਾਲੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਪਰਗਟ ਜੋਤ ਹੋਏ ਅਕਾਲੀ। ਇਕ ਅਕਾਲ, ਆਪਣੀ ਕਲ ਵਰਤਾਇੰਦਾ। ਦੀਨਾਂ ਬੰਧਪ ਦੀਨ ਦਿਆਲ, ਗੁਰ ਚੇਲੇ ਮੇਲ ਮਿਲਾਇੰਦਾ। ਕਾਇਆ ਮੰਦਰ ਸਚ ਧਰਮਸਾਲ, ਸਤਿਗੁਰ ਪੂਰਾ ਆਸਣ ਲਾਇੰਦਾ। ਦਿਵਸ ਰੈਣ ਕਰੇ ਰਖਵਾਲ, ਦੇ ਮਤ ਆਪ ਸਮਝਾਇੰਦਾ। ਸੰਤ ਸੁਹੇਲੇ ਭਾਲ, ਜੋਤੀ ਰੂਪ ਸਮਾਇੰਦਾ। ਜੁਗ ਜੁਗ ਚਲੇ ਅਵੱਲੜੀ ਚਾਲ, ਭੇਖਾਧਾਰੀ ਭੇਖ ਵਟਾਇੰਦਾ। ਸ਼ਬਦ ਬਣਾਏ ਨਾਮ ਦਲਾਲ, ਸਚ ਵਣਜਾਰਾ ਵਣਜ ਕਰਾਇੰਦਾ। ਨੇੜ ਨਾ ਆਏ ਕਾਲ ਮਹਾਂਕਾਲ, ਜਿਸ ਜਨ ਸਿਰ ਆਪਣਾ ਹੱਥ ਟਿਕਾਇੰਦਾ। ਸੋਹੰ ਦੇਵੇ ਸ਼ਬਦ ਧਨ ਮਾਲ, ਚੋਰ ਯਾਰ ਲੁੱਟ ਨਾ ਕੋਈ ਲੈ ਜਾਇੰਦਾ। ਆਪੇ ਸ਼ਾਹ ਆਪੇ ਕੰਗਾਲ, ਦਾਤਾ ਦਾਨੀ ਆਪ ਅਖਵਾਇੰਦਾ। ਆਪੇ ਬਿਰਧ ਬਾਲ ਜਵਾਨ, ਆਪ ਆਪਣੇ ਰੰਗ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਰੂਪ ਵਖਾਇੰਦਾ। ਨਰ ਹਰਿ ਹਰਿ ਨਿਰੰਕਾਰ, ਹਰਿ ਹਰਿ ਰੂਪ ਸਮਾਇਆ। ਆਦਿ ਪੁਰਖ ਅਪਰੰਪਰ, ਭੇਵ ਕੋਈ ਨਾ ਪਾਇਆ। ਕਲਜੁਗ ਕਾਇਆ ਰਚਿਆ ਇਕ ਸਵੰਬਰ, ਸਚ ਨਿਸ਼ਾਨ ਲਗਾਇਆ। ਲੱਖ ਚੁਰਾਸੀ ਝੂਠ ਅਡੰਬਰ, ਅੰਤਮ ਲਏ ਮਿਟਾਇਆ। ਨਾ ਕੋਈ ਦਿਸੇ ਪੀਰ ਪੈਗ਼ੰਬਰ, ਗੁਰ ਪੀਰ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਵਹਿਣ ਵਹਾਇਆ। ਕਲਜੁਗ ਤੇਰਾ ਝੂਠਾ ਵਹਿਣ, ਏਕਾ ਏਕ ਵਹਾਇੰਦਾ। ਮਨਮੁਖ ਜੀਵ ਸਾਰੇ ਵਹਿਣ, ਪ੍ਰਭ ਸਾਚਾ ਆਪ ਰੁੜ੍ਹਾਇੰਦਾ। ਨੇਤਰ ਲੋਚਣ ਵੇਖਣ ਨੈਣ, ਨਾ ਕੋਈ ਕਿਸੇ ਬਚਾਇੰਦਾ। ਦਰ ਮੰਗੇ ਲਾੜੀ ਮੌਤ ਡੈਣ, ਪ੍ਰਭ ਸਾਚਾ ਝੋਲੀ ਪਾਇੰਦਾ। ਭਗਤ ਸੁਹੇਲਾ ਸਾਕ ਸੱਜਣ ਸੈਣ, ਗੁਰ ਚੇਲਾ ਮੇਲ ਮਿਲਾਇੰਦਾ। ਆਪ ਚੁਕਾਏ ਲਹਿਣ ਦੇਣ, ਗੋਬਿੰਦ ਸਾਚੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਜੁਗਤ ਜੋਗ ਆਪਣੇ ਹੱਥ ਰਖਾਇੰਦਾ। ਕਲਜੁਗ ਤੇਰਾ ਅੰਤਮ ਜੋਗ, ਏਕਾ ਏਕ ਵਖਾਇਆ। ਲੱਖ ਚੁਰਾਸੀ ਹੋਏ ਵਿਯੋਗ, ਨਾ ਕੋਈ ਮੇਲ ਮਿਲਾਇਆ। ਹਉਮੇ ਹੰਗਤਾ ਲੱਗਾ ਰੋਗ, ਹੰਕਾਰ ਵਿਕਾਰ ਵਧਾਇਆ। ਰਸਨਾ ਰਸ ਲੈਣਾ ਭੋਗ, ਆਤਮ ਰਸ ਕਿਸੇ ਹੱਥ ਨਾ ਆਇਆ। ਫਿਰੇ ਦੁਹਾਈ ਲੋਕ ਪਰਲੋਕ, ਸਚ ਸਲੋਕ ਨਾ ਕੋਈ ਸੁਣਾਇਆ। ਪ੍ਰਭ ਕਾ ਭਾਣਾ ਨਾ ਕੋਈ ਸਕੇ ਰੋਕ, ਸੰਮਤ ਚੌਦਾਂ ਵੇਖ ਵਖਾਇਆ। ਸ੍ਰਿਸ਼ਟ ਸਬਾਈ ਦਏ ਝੋਕ, ਤ੍ਰੈਗੁਣ ਮਾਇਆ ਏਕਾ ਮੱਠ ਤਪਾਇਆ। ਧਰਮ ਰਾਏ ਅੰਤਮ ਵੇਖ, ਦਰ ਦਰਵਾਜਾ ਆਪਣਾ ਆਪ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੋਬਿੰਦ ਸਾਚਾ ਸੰਗ ਨਿਭਾਇਆ। ਗੋਬਿੰਦ ਗੁਰ ਸਾਚਾ ਮੀਤਾ, ਏਕਾ ਏਕ ਅਖਵਾਇੰਦਾ। ਭਗਤ ਜਨਾਂ ਸਦ ਵਸਿਆ ਚੀਤਾ, ਆਪਣੇ ਰੰਗ ਰੰਗਾਇੰਦਾ। ਆਪ ਚਲਾਏ ਆਪਣੀ ਰੀਤਾ, ਅੰਮ੍ਰਿਤ ਜਾਮ ਪਿਆਇੰਦਾ। ਸਚ ਵਖਾਏ ਮੰਦਰ ਮਸੀਤਾ, ਗੁਰੂਦਵਾਰਾ ਦਿਹੁਰਾ ਧਾਮ ਸੁਹਾਇੰਦਾ। ਨਾਮ ਜਪਾਏ ਇਕ ਅਨਡੀਠਾ, ਲੇਖਾ ਲੇਖ ਵਿਚ ਨਾ ਆਇੰਦਾ। ਭਗਤ ਜਨਾਂ ਸਦ ਲਾਗੇ ਮੀਠਾ, ਬੇਮੁਖ ਨਾ ਰਸਨ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਚ ਸਲੋਕ ਇਕ ਅਲਾਇੰਦਾ। ਸਾਚਾ ਸ਼ਬਦ ਨਾਮ ਧਨ, ਏਕਾ ਏਕ ਜਣਾਈਆ। ਗੁਰਮੁਖ ਸਾਚੇ ਰਹੇ ਮੰਨ, ਮਨਮੁਖ ਬੈਠੇ ਮੁਖ ਭਵਾਈਆ। ਆਪੇ ਜਾਣੇ ਗੁਣ ਅਵਗੁਣ, ਗਿਆਨੀ ਧਿਆਨੀ ਭੇਵ ਨਾ ਰਾਈਆ। ਸਾਜਣ ਸਾਚਾ ਮੀਤ ਜਨ, ਆਤਮ ਘਰ ਵੱਜੇ ਵਧਾਈਆ। ਲੱਖ ਚੁਰਾਸੀ ਛਾਣ ਪੁਣ, ਜਨ ਭਗਤ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਤਿਗੁਰ ਸਾਚਾ ਆਪ ਅਖਵਾਈਆ। ਸਤਿਗੁਰ ਸਾਚਾ ਸਾਚਾ ਕੰਤ, ਏਕਾ ਏਕ ਅਖਵਾਇਆ। ਮੇਲ ਮਿਲਾਵਾ ਸਾਚੇ ਸੰਤ, ਦਰ ਘਰ ਸਾਚਾ ਇਕ ਵਖਾਇਆ। ਆਪ ਬਣਾਏ ਆਪਣੀ ਬਣਤ, ਦੂਸਰ ਕੋਇ ਨਾ ਨਾਲ ਰਲਾਇਆ। ਜੁਗ ਜੁਗ ਮਹਿੰਮਾ ਗਣਤ ਅਗਣਤ, ਲਿਖਿਆ ਲੇਖ ਨਾ ਕੋਈ ਲਿਖਾਇਆ। ਆਪੇ ਖੇਲੇ ਆਦਿ ਅੰਤ, ਜੁਗ ਜੁਗ ਖੇਲ ਖਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰਾ ਅੰਤਮ ਲਹਿਣਾ ਦੇਣਾ ਰਿਹਾ ਚੁਕਾਇਆ। ਕਲਜੁਗ ਤੇਰਾ ਅੰਤਮ ਅੰਤ, ਅੰਤ ਹੋਏ ਜੁਦਾਈਆ। ਭਰਮੇ ਭੁੱਲੇ ਜੀਵ ਜੰਤ ਸਾਧ ਸੰਤ, ਆਤਮ ਸੁਖ ਸਹਿਜ ਕੋਈ ਨਾ ਪਾਈਆ। ਮਿਲੇ ਮੇਲ ਨਾ ਨਾਰੀ ਕੰਤ, ਸੁਰਤ ਸ਼ਬਦ ਨਾ ਮੇਲ ਮਿਲਾਈਆ। ਕਾਇਆ ਚੋਲੀ ਨਾ ਚਾੜ੍ਹੇ ਰੰਗ ਬਸੰਤ, ਰੁੱਤ ਨਾ ਕੋਈ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਰਿਹਾ ਸੇਵ ਕਮਾਈਆ। ਸਤਿ ਪੁਰਖ ਪ੍ਰਭ ਏਕ, ਏਕਾ ਘਰ ਵਸਾਇਆ। ਸ਼ਬਦ ਰਖਾਏ ਟੇਕ, ਦੂਜਾ ਦਰ ਖੁਲ੍ਹਾਇਆ। ਤੀਜੇ ਨੇਤਰ ਵੇਖ, ਭਗਤ ਮੇਲ ਮਿਲਾਇਆ। ਚੌਥਾ ਘਰ ਵਿਸੇਖ, ਹਰਿ ਸੰਤਨ ਡੇਰਾ ਲਾਇਆ। ਪੰਚਮ ਲਿਖਿਆ ਲੇਖ, ਦੋ ਜਹਾਨੀ ਰਿਹਾ ਮਿਟਾਇਆ। ਛੇਵਾਂ ਮੂੰਡ ਮੁੰਡਾਏ ਨਾ ਧਾਰੀ ਕੇਸ, ਰੂਪ ਅਨੂਪਾ ਆਪ ਅਖਵਾਇਆ। ਘਰ ਸੱਤਵੇਂ ਇਕ ਆਦੇਸ, ਆਪਣੀ ਆਪ ਕਰਾਇਆ। ਅੱਠ ਤਤ ਦਰ ਦਰਵੇਸ਼, ਦਿਵਸ ਰੈਣ ਮੰਗ ਮੰਗਾਇਆ। ਨੌ ਦਰ ਭੁੱਲੇ ਨਰ ਨਰੇਸ਼, ਨਰ ਨਰਾਇਣ ਦਿਸ ਨਾ ਆਇਆ। ਘਰ ਦਸਵੇਂ ਰਹੇ ਹਮੇਸ਼, ਆਤਮ ਸੇਜਾ ਆਸਣ ਲਾਇਆ। ਭੇਵ ਨਾ ਪਾਇਣ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਹਰਿ ਭਗਵੰਤਾ ਇਕ ਇਕੰਤਾ ਸਾਚੇ ਧਾਮ ਸੁਹਾਇਆ। ਆਪੇ ਜਾਣੇ ਆਪਣੇ ਵੇਸ, ਜੁਗ ਜੁਗ ਕਰਦਾ ਆਇਆ। ਆਪੇ ਗੋਬਿੰਦ ਦਸ ਦਸਮੇਸ਼, ਕਲਗੀ ਤੋੜਾ ਸੀਸ ਟਿਕਾਇਆ। ਆਪੇ ਹੋਇਆ ਦਰ ਦਰਵੇਸ਼, ਜਨ ਭਗਤ ਦਵਾਰੇ ਅਲਖ ਜਗਾਇਆ। ਬਾਲ ਅਵਸਥਾ ਅੱਲੜ੍ਹ ਵਰੇਸ, ਬਾਲੀ ਬੁਧ ਅਖਵਾਇਆ। ਲੋਆਂ ਪੁਰੀਆਂ ਰਿਹਾ ਵੇਖ, ਦਿਸ ਕਿਸੇ ਨਾ ਆਇਆ। ਕਲਜੁਗ ਤੇਰੀ ਅੰਤਮ ਮੇਟੇ ਰੇਖ, ਲੇਖਾ ਆਪਣੇ ਹੱਥ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰਾ ਇਕ ਖੁਲ੍ਹਾਇਆ। ਦਰ ਦਵਾਰਾ ਇਕ ਨਿਰੰਕਾਰ, ਆਪਣਾ ਆਪ ਖੁਲ੍ਹਾਇਆ। ਕਲਜੁਗ ਸਤਿਜੁਗ ਹੋਏ ਭਿਖਾਰ, ਦੋਏ ਬੈਠੇ ਸੀਸ ਝੁਕਾਇਆ। ਕਲਜੁਗ ਰੋਵੇ ਜ਼ਾਰੋ ਜ਼ਾਰ, ਵੇਲੇ ਅੰਤ ਦਏ ਦੁਹਾਇਆ। ਸਤਿਜੁਗ ਸਾਚੇ ਕਰੇ ਪਿਆਰ, ਚਰਨੀ ਸੀਸ ਝੁਕਾਇਆ। ਸੋਹੰ ਸ਼ਬਦ ਅਧਵਿਚਕਾਰ, ਪ੍ਰਭ ਸਾਲਸ ਆਪ ਕਰਾਇਆ। ਕਲਜੁਗ ਕਰਮਾਂ ਕਰੇ ਵਿਚਾਰ, ਕੂੜ ਕੁੜਿਆਰ ਅੱਗੇ ਡਾਹਿਆ। ਸਤਿਜੁਗ ਧਰਮ ਕਰੇ ਜੈਕਾਰ, ਏਕਾ ਨਾਅਰਾ ਲਾਇਆ। ਸੋ ਪੁਰਖ ਨਿਰੰਜਣ ਹਰਿ ਕਰਤਾਰ, ਆਪੇ ਵੇਖਣ ਆਇਆ। ਹਉਮੇ ਹੰਗਤ ਹੋਏ ਖੁਆਰ, ਨਾ ਦਿਸੇ ਕੋਈ ਸਹਾਇਆ। ਸਤਿਜੁਗ ਮੰਗਤਾ ਦਰ ਦਰਬਾਰ, ਪ੍ਰਭ ਅੱਗੇ ਝੋਲੀ ਡਾਹਿਆ। ਭਰਨਹਾਰਾ ਆਪ ਭੰਡਾਰ, ਘਰ ਸਾਚਾ ਵੇਖ ਵਖਾਇਆ। ਜੋਤੀ ਜਾਮਾ ਭੇਖ ਅਪਾਰ, ਲੋਕਮਾਤੀ ਫੇਰਾ ਪਾਇਆ। ਲੱਖ ਚੁਰਾਸੀ ਅੰਦਰ ਬਾਹਰ, ਗੁਪਤ ਜ਼ਾਹਿਰ ਫੋਲ ਫੁਲਾਇਆ। ਲੋਆਂ ਪੁਰੀਆਂ ਇਕ ਅਧਾਰ, ਏਕਾ ਅੰਕ ਵਖਾਇਆ। ਸੰਮਤ ਚੌਦਾਂ ਬੰਨ੍ਹੇ ਧਾਰ, ਦਸ ਚੇਤਰ ਦਿਵਸ ਸੁਹਾਇਆ। ਸੰਤ ਸੁਹੇਲੇ ਲਏ ਉਭਾਰ, ਆਪ ਆਪਣੇ ਅੰਗ ਲਗਾਇਆ। ਮਨਮੁਖ ਜੀਵ ਦੁਸ਼ਟ ਦੁਰਾਚਾਰ, ਰਾਏ ਧਰਮ ਦਏ ਸਜ਼ਾਇਆ। ਸੋਹੰ ਖੰਡਾ ਤੇਜ ਕਟਾਰ, ਬ੍ਰਹਿਮੰਡਾਂ ਰਿਹਾ ਵਖਾਇਆ। ਸ਼ਾਹ ਸੁਲਤਾਨਾਂ ਕਰੇ ਖ਼ਬਰਦਾਰ, ਲਿਖਿਆ ਲਿਖਤ ਲੇਖ ਲਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਾਰ ਵਰਨ ਇਕ ਦਰ, ਸਾਚੀ ਸਿੱਖੀ ਰਿਹਾ ਸਿਖਾਇਆ। ਚਾਰ ਵਰਨ ਇਕ ਭੰਡਾਰ, ਆਪੇ ਆਪ ਵਰਤਾਇੰਦਾ। ਸਤਿਜੁਗ ਸਾਚਾ ਖੋਲ੍ਹ ਦਵਾਰ, ਕਲਜੁਗ ਮੇਟ ਮਿਟਾਇੰਦਾ। ਸ਼ਬਦ ਸ਼ਬਦੀ ਜੈ ਜੈਕਾਰ, ਜੈ ਜੈ ਜੈਕਾਰਾ ਆਪ ਕਰਾਇੰਦਾ। ਨਰ ਨਰਾਇਣ ਲੈ ਅਵਤਾਰ, ਨਿਹਕਲੰਕਾ ਨਾਉਂ ਰਖਾਇੰਦਾ। ਗੋਬਿੰਦ ਕਾਇਆ ਕਰ ਪਿਆਰ, ਜੋਤੀ ਸ਼ਬਦ ਮੇਲ ਮਿਲਾਇੰਦਾ। ਗੁਰਮੁਖ ਗੁਰਸਿਖ ਭਗਤ ਅਧਾਰ, ਭਗਤੀ ਭਗਤ ਸੇਵਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਗੰਮ ਅਪਾਰਾ ਦਰਸ ਦਿਖਾਇੰਦਾ।

Leave a Reply

This site uses Akismet to reduce spam. Learn how your comment data is processed.