੧੨ ਚੇਤ ੨੦੧੪ ਬਿਕ੍ਰਮੀ ਗਿਆਨ ਚੰਦ ਦੇ ਗ੍ਰਹਿ ਇੱਕੀ ਪਰਿਵਾਰਾਂ ਦਾ ਇਕੱਠ ਹੋਇਆ ਪਿੰਡ ਮਿਰਜਾ ਪੁਰ ਜ਼ਿਲਾ ਹੁਸ਼ਿਆਰ ਪੁਰ
ਆਦਿ ਪੁਰਖ ਅਕਾਲ, ਏਕਾ ਜੋਤ ਜਗਾਈਆ। ਦੀਨਾਂ ਬੰਧਪ ਦੀਨ ਦਿਆਲ, ਘਰ ਸਾਚੇ ਬੈਠਾ ਆਸਣ ਲਾਈਆ। ਆਪਣੀ ਕਰੇ ਆਪ ਪ੍ਰਿਤਪਾਲ, ਸ਼ਬਦ ਸਿੰਘਾਸਣ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਵੇਖ ਵਖਾਈਆ। ਸਾਚਾ ਘਰ ਇਕ ਸੁਹੰਜਣਾ, ਹਰਿ ਆਪਣਾ ਆਪ ਰਖਾਇਆ। ਜਗੇ ਜੋਤ ਆਦਿ ਪੁਰਖ ਨਿਰੰਜਣਾ, ਦੂਸਰ ਕੋਇ ਦਿਸ ਨਾ ਆਇਆ। ਨਾ ਕੋਈ ਦਿਸੇ ਗੁਰ ਪੀਰ ਸਾਧ ਸੰਤ ਸਾਕ ਸੈਣ ਸੱਜਣਾ, ਸਗਲਾ ਸਾਥ ਨਾ ਕੋਈ ਨਿਭਾਇਆ। ਨਾ ਕੋਈ ਕਰਮ ਜਰਮ ਧਰਮ ਮਜਨਾ, ਮਸਤਕ ਸੀਸ ਨਾ ਕੋਈ ਨਿਵਾਇਆ। ਢੋਲ ਮਰਦੰਗ ਨਗਾਰ ਤਾਲ ਨਾ ਕੋਈ ਵੱਜਣਾ, ਨਾ ਕੋਈ ਰਸਨਾ ਜਿਹਵਾ ਗਾਇਆ। ਨਾ ਘੜਿਆ ਨਾ ਭੱਜਣਾ, ਮਾਤ ਪਿਤ ਪਿਤਾ ਪੂਤ ਨਾ ਕੋਈ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਇਕ ਸੁਹਾਇਆ। ਸਾਚਾ ਘਰ ਸਤਿ ਦਰ, ਏਕਾ ਏਕ ਬਣਾਇਆ। ਨਿਰਮਲ ਜੋਤੀ ਕਰ ਅਕਾਰ, ਆਪਣੀ ਬਣਤ ਬਣਾਇਆ। ਆਪੇ ਬੈਠ ਸੱਚੀ ਸਰਕਾਰ, ਸਚ ਸਿੰਘਾਸਣ ਆਪ ਸੁਹਾਇਆ। ਨਾ ਕੋਈ ਦਿਸੇ ਚਾਰ ਦਿਵਾਰ, ਮਹੱਲ ਅਟੱਲ ਉਚ ਮੁਨਾਰ ਇਕ ਰਖਾਇਆ। ਗੁਰ ਪੀਰ ਨਾ ਪਾਏ ਸਾਰ, ਸਾਧ ਸੰਤ ਭੇਵ ਨਾ ਪਾਇਆ। ਬੇਅੰਤ ਬੇਅੰਤ ਬੇਅੰਤ ਕਰਤਾਰ, ਕਰਤਾ ਪੁਰਖ ਆਪ ਅਖਵਾਇਆ। ਦੇਵ ਦੰਤ ਨਾ ਕੋਈ ਅਧਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਨਿਰੰਜਣ ਏਕਾ ਧਾਮ ਸੁਹਾਇਆ। ਸਾਚਾ ਧਾਮ ਹਰਿ ਨਿਰੰਕਾਰ, ਏਕਾ ਏਕ ਰਖਾਇਆ। ਨਾ ਕੋਈ ਖਾਣੀ ਨਾ ਕੋਈ ਬਾਣੀ ਨਾ ਕੋਈ ਵੇਦ ਪੁਰਾਨ, ਅੰਜੀਲ ਕੁਰਾਨ ਨਾ ਕੋਈ ਜਣਾਇਆ। ਨਾ ਕੋਈ ਸ਼ਬਦੀ ਸ਼ਬਦ ਜਣਾਏ, ਲੱਖ ਚੁਰਾਸੀ ਦਿਸ ਨਾ ਆਇਆ। ਨਾ ਕੋਈ ਵੇਲਾ ਨਾ ਕੋਈ ਵਕਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵਸਿਆ ਸਾਚੇ ਘਰ, ਸਾਚਾ ਧਾਮ ਇਕ ਸੁਹਾਇਆ। ਸਾਚਾ ਘਰ ਪੁਰਖ ਅਬਿਨਾਸ਼, ਏਕਾ ਏਕ ਰਖਾਇਆ। ਸਰਬ ਘਟ ਕੀਆ ਵਾਸ, ਦਿਸ ਕਿਸੇ ਨਾ ਆਇਆ। ਨਾ ਕੋਈ ਪ੍ਰਿਥਮੀ ਨਾ ਆਕਾਸ਼, ਗਗਨ ਪਾਤਾਲ ਨਾ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚੇ ਬੈਠਾ ਆਸਣ ਲਾਇਆ। ਸਾਚਾ ਘਰ ਪੁਰਖ ਸੁਲਤਾਨ, ਏਕਾ ਏਕ ਸੁਹਾਇਆ। ਆਦਿ ਜੁਗਾਦੀ ਆਦਿਨ ਅੰਤਾ, ਏਕਾ ਰੰਗ ਵਟਾਇਆ। ਆਪ ਬਣਾਏ ਆਪਣੀ ਬਣਤਾ, ਘੜਨ ਭੰਨਣਹਾਰ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਪੁਰਖ ਨਿਰੰਜਣ ਘਰ ਸਾਚਾ ਇਕ ਸੁਹਾਇਆ। ਸਾਚਾ ਘਰ ਹਰਿ ਸੁਹਾਏ, ਜੋਤੀ ਨੂਰ ਸਵਾਇਆ। ਅਕਾਲ ਪੁਰਖ ਆਦਿ ਸ਼ਕਤ, ਏਕਾ ਰੂਪ ਵਟਾਇਆ। ਨਾ ਕੋਈ ਜੋਗ ਜੁਗਤ ਨਾ ਭਗਤ, ਨਾ ਸਾਧ ਸੰਤ ਕੋਈ ਰਖਾਇਆ। ਨਾ ਕੋਈ ਦਿਵਸ ਰਾਤ ਨਾ ਵਕਤ, ਸੰਞ ਸਵੇਰ ਨਾ ਕੋਈ ਰਖਾਇਆ। ਨਾ ਕੋਈ ਬੂੰਦ ਰਕਤ, ਹੱਡ ਮਾਸ ਨਾੜੀ ਚੰਮ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਇਕ ਸੁਹਾਇਆ। ਘਰ ਸਾਚੇ ਹਰਿ ਸਾਜਣ ਮੀਤਾ, ਏਕਾ ਏਕ ਉਪਾਇੰਦਾ। ਆਪੇ ਪਤਤ ਪੁਨੀਤਾ, ਆਪ ਆਪਣੇ ਰੰਗ ਰੰਗਾਇੰਦਾ। ਆਪੇ ਠੰਢਾ ਆਪੇ ਸੀਤਾ, ਆਪੇ ਆਪਣੀ ਜੋਤ ਜਗਾਇੰਦਾ। ਆਪਣੀ ਜੋਤ ਆਪ ਜਗਾ, ਅਪਣਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਨਾਦ ਵਜਾਇੰਦਾ। ਪੂਤ ਸਪੂਤਾ ਇਕ ਉਪਾਇਆ, ਸ਼ਬਦੀ ਨਾਉਂ ਰਖਾਈਆ। ਸਾਚੀ ਸੇਵਾ ਆਪੇ ਲਾਇਆ, ਬ੍ਰਹਿਮੰਡਾਂ ਵਿਚ ਰਿਹਾ ਸਮਾਈਆ। ਪਾਰ ਕੰਢਾ ਕਿਸੇ ਦਿਸ ਨਾ ਆਈਆ। ਸਾਧ ਸੰਤ ਗੁਰ ਪੀਰ ਬੇਅੰਤ ਬੇਅੰਤ ਗਏ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸਾਚਾ ਘਰ ਏਕਾ ਰਾਹ ਰਖਾਈਆ। ਸ਼ਬਦ ਸੁਤ ਹਰਿ ਬਲਵਾਨ, ਏਕਾ ਏਕ ਉਪਾਇਆ। ਆਪ ਫੜਾਏ ਹੱਥ ਨਿਸ਼ਾਨ, ਜੁਗ ਜੁਗ ਰਿਹਾ ਝੁਲਾਇਆ। ਸੂਰਜ ਚੰਨ ਨਾ ਕੋਈ ਵਖਾਨ, ਤਾਰਾ ਮੰਡਲ ਦਿਸ ਨਾ ਆਇਆ। ਪਵਣ ਹਵਣ ਨਾ ਕੋਈ ਗਵਣ ਸਵਣ, ਕੋਈ ਵਰਨ ਦਿਸ ਨਾ ਆਇਆ। ਕਾਮਨੀ ਨਾ ਕਮਨ, ਨਾ ਕੋਈ ਰਾਮ ਰਾਮਾ ਕ੍ਰਿਸ਼ਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖੇ ਸਾਚਾ ਘਰ, ਅੰਤਮ ਆਪ ਸੁਹਾਇਆ। ਪੰਚਮ ਦਰ ਖੋਲ੍ਹ ਕਿਵਾੜ, ਪ੍ਰਭ ਆਪਣੀ ਦਇਆ ਕਮਾਇੰਦਾ। ਸ਼ਬਦ ਸੁਤ ਅੰਦਰ ਵਾੜ, ਏਕਾ ਨਾਦ ਵਜਾਇੰਦਾ। ਆਪ ਬਣਾਏ ਸਾਚਾ ਲਾੜ, ਸਾਚਾ ਤਨ ਸਜਾਇੰਦਾ। ਨਾ ਕੋਈ ਦਿਸੇ ਬਹੱਤਰ ਨਾੜ, ਪੰਜ ਤਤ ਨਾ ਕੋਈ ਵਿਖਾਇੰਦਾ। ਆਪੇ ਹੋਏ ਪਿੱਛੇ ਅਗਾੜ, ਆਪ ਆਪਣੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਇਕ ਸੁਹਾਇੰਦਾ। ਪੰਚਮ ਘਰ ਇਕ ਨਿਸ਼ਾਨ, ਪ੍ਰਭ ਸਾਚੇ ਆਪ ਰਖਾਇਆ। ਸਤਿ ਪੁਰਖ ਨਿਰੰਜਣ ਇਕ ਗਿਆਨ, ਆਪਣਾ ਆਪ ਦਵਾਇਆ। ਸਤਿਨਾਮ ਕਰ ਪਰਧਾਨ, ਘਰ ਸਾਚੇ ਰਿਹਾ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇ ਮਤ ਰਿਹਾ ਸਮਝਾਇਆ। ਸਾਚਾ ਘਰ ਇਕ ਇਕੱਲਾ, ਹਰਿ ਆਪਣਾ ਆਪ ਵਸਾਇਆ। ਚੌਥਾ ਦਰ ਨਾਮ ਮਹੱਲਾ, ਆਪੇ ਲਿਆ ਉਪਾਇਆ। ਨਾ ਕੋਈ ਜਲ ਨਾ ਕੋਈ ਥਲਾ, ਸਰ ਸਰੋਵਰ ਦਿਸ ਨਾ ਆਇਆ। ਨਾ ਕੋਈ ਜੰਗਲ ਜੂਹ ਉਜਾੜ ਪਹਾੜ ਉਚਾ ਟਿੱਲਾ, ਨਾ ਕੋਈ ਪੇੜ ਬਨ ਖੰਡ ਨਜ਼ਰੀ ਆਇਆ। ਨਾ ਕੋਈ ਤੀਰ ਕਮਾਨ ਦਿਸੇ ਚਿੱਲਾ, ਨਾ ਕੋਈ ਖੰਡਾ ਹੱਥ ਉਠਾਇਆ। ਨਾ ਕੋਈ ਜਾਣੇ ਘੋੜਾ (ਨੀਲਾ), ਨਾ ਕੋਈ ਪੌੜਾ ਰਖਾਇਆ। ਨਾ ਕੋਈ ਵੇਖੇ ਬਸਤ ਪੀਲਾ, ਨਾ ਕੰਚਨ ਰੰਗ ਵਟਾਇਆ। ਪਾਰਬ੍ਰਹਮ ਏਕਾ ਸੀਤਲ ਸੀਤਲਾ, ਘਰ ਸਾਚੇ ਬੈਠਾ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖੇ ਚੌਥਾ ਘਰ, ਏਕਾ ਹਰਿ ਉਪਾਇਆ। ਚੌਥਾ ਘਰ ਏਕਾ ਹਰਿ, ਸਾਚਾ ਨਾਦ ਵਜਾਇਆ। ਨਾਮ ਵਜਾਏ ਸਾਚਾ ਨਾਦ, ਧੁਨ ਆਤਮਕ ਰਿਹਾ ਵਜਾਇਆ। ਸੁਣੇ ਸੁਣਾਏ ਬ੍ਰਹਮ ਬ੍ਰਹਿਮਾਦ, ਬ੍ਰਹਿਮਾਦੀ ਵੇਖ ਵਖਾਇਆ। ਮਹੱਲ ਅਟੱਲ ਆਦਿ ਜੁਗਾਦਿ, ਜੁਗਾ ਜੁਗਾਦੀ ਆਪ ਰਖਾਇਆ। ਸੰਤ ਸੁਹੇਲੇ ਹਰਿ ਹਰਿ ਲਾਧ, ਆਪ ਆਪੇ ਲਏ ਬੁਲਾਇਆ। ਸਾਚਾ ਮੇਲਾ ਮਾਧਵ ਮਾਧ, ਘਰ ਚੌਥੇ ਮੇਲ ਮਿਲਾਇਆ। ਮਨਮੁਖ ਜੀਵ ਰਸਨਾ ਲੈਣ ਸਵਾਦ, ਅੰਦਰ ਮੰਦਰ ਸਾਚੇ ਵਾੜ, ਚੌਥੇ ਪੌੜੇ ਡੰਡੇ ਚੜ੍ਹ ਸਤਿਗੁਰ ਪੂਰਾ ਹੱਥ ਨਾ ਆਇਆ। ਜੂਠਾ ਝੂਠਾ ਘਾੜਨ ਘੜ, ਪੰਜਾਂ ਚੋਰਾਂ ਨਾਲ ਲੜ, ਹਉਮੇ ਹੰਗਤਾ ਗਏ ਸੜ, ਕਾਮ ਕਰੋਧ ਲੋਭ ਮੋਹ ਹੰਕਾਰ ਤਨ ਵਸਾਇਆ। ਜੋਤ ਨਾ ਜਗੇ ਬਹੱਤਰ ਨੜ, ਮਿਲਿਆ ਮੇਲ ਨਾ ਪ੍ਰਭ, ਕਲਜੁਗ ਅਗਨੀ ਗਏ ਸੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਇਕ ਵਖਾਇਆ। ਚੌਥਾ ਘਰ ਪਦ ਨਿਰਬਾਣਾ, ਹਰਿ ਏਕਾ ਏਕ ਰਖਾਇਆ। ਆਪੇ ਚਤਰ ਸੁਘੜ ਸਿਆਣਾ, ਸੰਤ ਸੁਹੇਲਾ ਆਪ ਅਖਵਾਇਆ। ਆਪੇ ਜੋਤੀ ਮੇਲਾ ਸ੍ਰੀ ਭਗਵਾਨਾ, ਆਪੇ ਸ਼ਬਦੀ ਸ਼ਬਦ ਜਣਾਇਆ। ਆਪੇ ਰਾਗ ਆਪ ਤਰਾਨਾ, ਆਪੇ ਸੁਣੇ ਸੁਣਾਏ ਕਾਨਾ, ਸੁਣਨ ਸੁਣਾਵਣਹਾਰ ਆਪ ਅਖਵਾਇਆ। ਆਸਣ ਸਿੰਘਾਸਣ ਇਕ ਵਛਾਨਾ, ਪਾਵਾ ਚੂਲ ਨਾ ਕੋਇ ਰਖਾਇਆ। ਉਪਰ ਬੈਠ ਸ੍ਰੀ ਭਗਵਾਨਾ, ਨਿਰਮਲ ਜੋਤੀ ਇਕ ਜਗਾਇਆ। ਪਾਰਬ੍ਰਹਮ (ਨਾ) ਛੱਪਰ ਛੰਨਨਾ, ਨਾ ਕੋਈ ਬਾਡੀ ਰਿਹਾ ਬਣਾਇਆ। ਪੰਚਮ ਚੋਰ ਨਾ ਦੇਵੇ ਡੰਨਣਾ, ਧਰਮ ਰਾਏ ਦਿਸ ਨਾ ਆਇਆ। ਬ੍ਰਹਮਾ ਸ਼ਿਵ ਦੇਵਤ ਸੁਰ ਮੁਖ ਬੈਠੇ ਬੰਨ੍ਹਣਾ, ਰਾਗ ਨਾਦ ਨਾ ਕੋਈ ਸੁਣਾਇਆ। ਨਾ ਕੋਈ ਜਾਣੇ ਰਿਖ ਮੁਨ, ਗਿਆਨ ਧਿਆਨ ਨਾ ਕੋਈ ਜਣਾਇਆ। ਪਾਰਬ੍ਰਹਮ ਪ੍ਰਭ ਆਪੇ ਜਾਣੇ ਗੁਣ ਅਵਗੁਣ, ਗੁਰਮੁਖ ਸਾਚੇ ਲਏ ਜਗਾਇਆ। ਲੱਖ ਚੁਰਾਸੀ ਗੁਰਮੁਖ ਚੁਣ, ਧੁਨ ਆਤਮਕ ਦਏ ਉਪਜਾਇਆ। ਮਨਮੁਖ ਜੀਵ ਛਾਣ ਪੁਣ, ਨਾਮ ਮਧਾਣਾ ਏਕਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੜਿਆ ਚੌਥੇ ਘਰ, ਸੰਤ ਸੁਹੇਲੇ ਰਿਹਾ ਮਿਲਾਇਆ। ਚੌਥਾ ਘਰ ਹਰਿ ਭਗਵੰਤ, ਏਕਾ ਏਕ ਰਖਾਇਆ। ਮੇਲ ਮਿਲਾਵਾ ਸਾਚੇ ਕੰਤ, ਨਾਰੀ ਕੰਤਾ ਏਕਾ ਰੂਪ ਸਮਾਇਆ। ਸਾਚੀ ਸੇਜਾ ਰੰਗ ਬਸੰਤ, ਰੁੱਤ ਸੁਹੰਜਣੀ ਦਏ ਵਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੜਿਆ ਆਪਣੇ ਘਰ, ਆਪ ਆਪਣਾ ਨਾਦ ਵਜਾਇਆ। ਕਿੰਗਰੀ ਨਾਦ ਹੱਥ ਕਰਤਾਰ, ਆਪਣਾ ਆਪ ਵਜਾਇੰਦਾ। ਭੇਵ ਨਾ ਪਾਇਣ ਜੀਵ ਗਵਾਰ, ਰਸਨਾ ਪੜ੍ਹ ਪੜ੍ਹ ਵਾਦ ਵਧਾਇੰਦਾ। ਸਤਿ ਸਾਂਤਕ ਨਿਰਗੁਣ ਰੂਪ ਅਪਾਰ, ਪ੍ਰਭ ਸਾਚੀ ਸੇਵਾ ਲਾਇੰਦਾ। ਨਾਨਕ ਮੰਗੇ ਦਰ ਭਿਖਾਰ, ਪ੍ਰਭ ਸਾਚਾ ਭਿਛਿਆ ਪਾਇੰਦਾ। ਆਪ ਆਪਣਾ ਕਰ ਆਕਾਰ, ਜੋਤ ਸਰੂਪੀ ਦਰਸ ਦਿਖਾਇੰਦਾ। ਸਤਿਨਾਮ ਦਏ ਅਧਾਰ, ਲੋਕਮਾਤ ਰਾਹ ਤਕਾਇੰਦਾ। ਆਪੇ ਹੋਇਆ ਪਹਿਰੇਦਾਰ, ਸੀਸ, ਆਪਣਾ ਹੱਥ ਟਿਕਾਇੰਦਾ। ਲੱਖ ਚੁਰਾਸੀ ਕਰਨਾ ਖ਼ਬਰਦਾਰ, ਭਾਣਾ ਸਹਿਣਾ ਨੇਤਰ ਨੈਣਾ ਹੁਕਮ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਦਿਤਾ ਇਕ ਵਰ, ਏਕਾ ਮਤ ਰਖਾਇੰਦਾ। ਏਕਾ ਮਤ ਏਕਾ ਨੱਤ, ਇਕ ਧਿਆਨ ਰਖਾਇਆ। ਨਾਨਕ ਪਾਇਆ ਪ੍ਰਭ ਕਮਲਾਪਤ, ਸਾਚੀ ਨਾਰੀ ਆਪ ਅਖਵਾਇਆ। ਬਹੱਤਰ ਨਾੜ ਨਾ ਉਬਲੀ ਰਤ, ਸੀਤਲ ਸ਼ਾਂਤਕ ਅੰਮ੍ਰਿਤ ਧਾਰ ਸਾਚੀ ਮੁਖ ਚੁਆਇਆ। ਬੀਜੇ ਬੀਜ ਜੀਆਂ ਜੰਤਾਂ ਆਤਮ ਵੱਤ, ਧੁਰਦਰਗਾਹੀ ਲੈ ਕੈ ਆਇਆ। ਪਾਰਬ੍ਰਹਮ ਤੇਰਾ ਸਾਚਾ ਨੱਤ, ਰਸਨਾ ਬਹਿ ਬਹਿ ਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਦੇਵੇ ਇਕ ਵਰ, ਵਰ ਦਾਤਾ ਆਪ ਅਖਵਾਇਆ। ਨਾਨਕ ਪਾਇਆ ਪਦ ਨਿਰਬਾਨ, ਆਤਮ ਦਰ ਵੱਜੀ ਵਧਾਈਆ। ਮਿਲਿਆ ਮੇਲ ਸ੍ਰੀ ਭਗਵਾਨ, ਦਿਵਸ ਰੈਣ ਰਸਨਾ ਗਾਈਆ। ਚਾਰੇ ਕੁੰਟ ਵੇਖੇ ਮਾਰ ਧਿਆਨ, ਲੱਖ ਚੁਰਾਸੀ ਭਰਮ ਭੁਲਾਈਆ। ਏਕਾ ਦੇਵੇ ਸ਼ਬਦ ਗਿਆਨ, ਆਤਮ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਦਿਤਾ ਇਕ ਵਰ, ਚਾਰ ਵਰਨ ਸਚੀ ਸਰਨਾਈਆ। ਚਾਰ ਵਰਨ ਇਕ ਸਰਨਾਈ, ਨਾਨਕ ਗੁਰ ਸਿਖਾਈਆ। ਕਲਜੁਗ ਜੀਵ ਭੇਵ ਨਾ ਰਾਈ, ਫਿਰੇ ਭੁੱਲੀ ਸਰਬ ਲੋਕਾਈਆ। ਆਦਿਨ ਅੰਤਾ ਨਾ ਦਰਸ਼ਨ ਪਾਈ, ਸਾਚਾ ਕੰਤ ਨਾ ਕੋਈ ਮੇਲ ਮਿਲਾਈਆ। ਜੀਵਾਂ ਜੰਤਾਂ ਦੇਣ ਵਧਾਈ, ਰਸਨਾ ਕਹਿ ਕਹਿ ਗੁਰ ਦਰ ਮੰਦਰ ਅੰਦਰ ਮਾਇਆ ਮਮਤਾ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਖੇਲੇ ਖੇਲ ਰਘੁਰਾਈਆ। ਨਾਨਕ ਆਪਣੀ ਕਿਰਪਾ ਧਾਰ, ਏਕਾ ਅੰਕ ਬਣਾਇਆ। ਅੰਗਦ ਲਹਿਣਾ ਪਾਰ ਉਤਾਰ, ਸਾਚਾ ਰੰਗ ਚੜ੍ਹਾਇਆ। ਅਮਰਦਾਸ ਕਰ ਪਿਆਰ, ਅਮਰਾਪਦ ਦਵਾਇਆ। ਰਾਮਦਾਸੇ ਕਰ ਪਿਆਰ, ਸੇਵਕ ਸੇਵਾ ਲਾਇਆ। ਗੁਰ ਅਰਜਨ ਬਖ਼ਸ਼ੇ ਚਰਨ ਪਿਆਰ, ਦੋਏ ਜੋੜ ਬੈਠੇ ਸੀਸ ਝੁਕਾਇਆ। ਸ਼ਬਦ ਬੋਧ ਅਗਾਧ ਸੁਣੇ ਸੁਣਾਏ ਸੁਣਨੇਹਾਰ, ਰਸਨਾ ਜਿਹਵਾ ਰਿਹਾ ਗਾਇਆ। ਇਕਵੰਜਾ ਬਵੰਜਾ ਬੰਨ੍ਹੇ ਧਾਰ, ਭੇਵ ਅਭੇਦਾ ਭੇਵ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਲੇਖ ਲਿਖਾਇਆ। ਅਰਜਨ ਲਿਖਿਆ ਲੇਖ ਅਪਾਰ, ਗੋਬਿੰਦ ਰਸਨਾ ਗਾਈਆ। ਪੁਰਖ ਅਬਿਨਾਸ਼ੀ ਕਰ ਪਿਆਰ, ਸਾਚਾ ਰਾਹ ਗਿਆ ਵਿਖਾਈਆ। ਜੋ ਜਨ ਮੰਗੇ ਬਣ ਭਿਖਾਰ, ਦੇਵਣਹਾਰ ਹਰਿ ਕੰਤ ਸਭਨੀਂ ਥਾਈਂਆ। ਭਰਮੇ ਭੁੱਲੇ ਜੀਵ ਗਵਾਰ, ਹਉਮੇ ਗੜ੍ਹ ਨਾ ਕੋਈ ਤੁੜਾਈਆ। ਮਿਲਿਆ ਮੇਲ ਨਾ ਪੁਰਖ ਭਤਾਰ, ਆਤਮ ਸੇਜ ਨਾ ਕਿਸੇ ਹੰਢਾਈਆ। ਨਿਰਮਲ ਦੀਪਕ ਜੋਤੀ ਕਰ ਉਜਿਆਰ, ਨਾਦ ਧੁਨ ਨਾ ਕੋਈ ਵਜਾਈਆ। ਪੰਚਮ ਸ਼ਬਦ ਨਾ ਗਾਇਣ ਵਾਰੋ ਵਾਰ, ਆਪ ਆਪਣਾ ਰਾਗ ਅਲਾਈਆ। ਪੁਰਖ ਅਬਿਨਾਸ਼ੀ ਨਾ ਕਰੇ ਪਿਆਰ, ਅੰਦਰ ਮੰਦਰ ਬੈਠਾ ਆਸਣ ਲਾਈਆ। ਦਸਮ ਦਵਾਰੀ ਬੰਦ ਕਿਵਾੜ, ਨਾ ਕੋਈ ਕੁੰਡਾ ਲਾਹੀਆ। ਮਨਮੁਖਾਂ ਮਗਰ ਲੱਗੀ ਪੰਚਮ ਧਾੜ, ਦਿਵਸ ਰੈਣ ਰਹੀ ਭਵਾਈਆ। ਸਚ ਧੀਰਜ ਨਾ ਵੇਖ ਇਕ ਆਕਾਰ, ਵਰਨ ਗੋਤ ਨਾ ਕੋਈ ਅਖਵਾਈਆ। ਧੁਰਦਰਗਾਹੀ ਏਕਾ ਲਾੜ, ਹਰਿ ਆਪੇ ਆਪ ਅਖਵਾਈਆ। ਜੁਗ ਜੁਗ ਮਾਤ ਲੈ ਅਵਤਾਰ, ਆਪ ਆਪਣੀ ਰਚਨ ਰਚਾਈਆ। ਕਲਜੁਗ ਤੇਰੀ ਅੰਤਮ ਵਾਰ, ਨਿਹਕਲੰਕ ਨਰਾਇਣ ਨਰ, ਸ਼ਬਦ ਖੰਡਾ ਤੇਜ ਕਟਾਰ, ਆਪਣਾ ਰਿਹਾ ਉਠਾਈਆ। ਭੇਵ ਖੋਲ੍ਹ ਦਸਮ ਦਵਾਰ, ਚੌਥਾ ਘਰ ਹਰਿ ਜਣਾਈਆ। ਸਤਿ ਪੁਰਖ ਨਿਰੰਜਣ ਹਰਿ ਗਿਰਧਾਰ, ਹਉਮੇ ਹੰਗਤਾ ਰਿਹਾ ਮਿਟਾਈਆ। ਸੋਹੰ ਅੱਖਰ ਵਣਜ ਵਪਾਰ, ਸਤਿਜੁਗ ਸਾਚੇ ਰਿਹਾ ਕਰਾਈਆ। ਕਲਜੁਗ ਅੰਤਮ ਪਾਰ ਕਿਨਾਰ, ਬੀਸ ਇਕੀਸਾ ਦਏ ਦੁਹਾਈਆ। ਛੱਡਣਾ ਪਏ ਮਹਲ ਮੁਨਾਰ, ਉਚਾ ਮੰਦਰ ਕੋਈ ਦਿਸ ਨਾ ਆਈਆ। ਅੰਮ੍ਰਿਤ ਆਤਮ ਮਿਲੇ ਨਾ ਠੰਢੀ ਠਾਰ, ਅੱਠ ਸੱਠ ਭਰਮ ਭੁਲਾਈਆ। ਗੁਰ ਸ਼ਬਦ ਨਾ ਮਿਲਿਆ ਮੀਤ ਮੁਰਾਰ, ਦੋ ਜਹਾਨਾਂ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵਸਿਆ ਸਾਚੇ ਘਰ, ਸਾਚਾ ਧਾਮ ਸੁਹਾਈਆ। ਨਾਨਕ ਜੋਤ ਕਵਣ ਰੰਗ, ਕਾਇਆ ਤਨ ਰਖਾਈਆ। ਕਵਣ ਬੈਠਾ ਆਪ ਪਲੰਘ, ਬੈਠਾ ਆਸਣ ਲਾਈਆ। ਕਵਣ ਵਜਾਏ ਢੋਲ ਮਰਦੰਗ, ਸ਼ਬਦ ਕਰੇ ਕੁੜਮਾਈਆ। ਕਵਣ ਆਤਮ ਧਾਰਾ ਗੰਗ, ਚਾਰੋਂ ਕੁੰਟ ਰਿਹਾ ਵਹਾਈਆ। ਕਵਣ ਸਰੂਪ ਲਾਏ ਅੰਗ, ਅੰਗੀਕਾਰ ਆਪ ਅਖਵਾਈਆ। ਕਵਣ ਦਵਾਰੇ ਰਿਹਾ ਲੰਘ, ਦਰ ਦਵਾਰਾ ਕਵਣ ਖੁਲ੍ਹਾਈਆ। ਕਵਣ ਮਾਰੇ ਤੀਰ ਤੁਫੰਗ, ਸ਼ਬਦ ਖੰਡਾ ਹੱਥ ਉਠਾਈਆ। ਮਾਨਸ ਜਨਮ ਮਨਮੁਖਾਂ ਹੋਇਆ ਭੰਗ, ਗੁਰ ਪੂਰਾ ਦਿਸ ਨਾ ਆਈਆ। ਮਨਮਤ ਜਗਤ ਪਰਧਾਨ ਹੈ, ਮਨਮੁਖ ਹੋਏ ਹਲਕਾਏ। ਗੁਰ ਸ਼ਬਦ ਸੱਚਾ ਗਿਆਨ ਹੈ, ਗੁਰਸਿਖ ਹਿਰਦੇ ਲਏ ਵਸਾਏ। ਚਰਨ ਪ੍ਰੀਤੀ ਇਕ ਧਿਆਨ ਹੈ, ਏਕਾ ਦੂਜਾ ਭਉ ਚੁਕਾਏ। ਏਕਾ ਏਕ ਧੁਰ ਨਿਸ਼ਾਨ ਹੈ, ਨਾ ਕੋਈ ਮੇਟੇ ਮੇਟ ਮਿਟਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਾਰ ਵਰਨਾਂ ਰਿਹਾ ਜਣਾਏ। ਚਾਰ ਵਰਨ ਇਕ ਦਵਾਰ, ਏਕਾ ਹਰਿ ਨਿਰੰਕਾਰਿਆ। ਵਰਤੇ ਵਰਤਾਵੇ ਵਿਚ ਸੰਸਾਰ, ਜੁਗ ਜੁਗ ਲਏ ਮਾਤ ਅਵਤਾਰਿਆ। ਸਤਿਜੁਗ ਤ੍ਰੇਤਾ ਉਤਰੇ ਪਾਰ, ਦੁਆਪਰ ਵੇਖ ਵਖਾ ਰਿਹਾ। ਕਲਜੁਗ ਤੇਰੀ ਅੰਤਮ ਧਾਰ, ਕਾਲਾ ਵੇਸ ਵਟਾ ਲਿਆ। ਪੜ੍ਹ ਪੜ੍ਹ ਥੱਕੇ ਜੀਵ ਗਵਾਰ, ਕਲਜੁਗ ਵਿਦਿਆ ਗੜ੍ਹ ਬਣਾ ਲਿਆ। ਸਚ ਸ਼ਬਦ ਨਾ ਕੋਈ ਪਿਆਰ, ਦਰ ਆਤਮ ਇਕ ਭੁਲਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਵੇਖ ਘਰ, ਕਲਜੁਗ ਅੰਤਮ ਜੋਤ ਜਗਾ ਲਿਆ। ਲੱਖ ਚੁਰਾਸੀ ਤੇਰਾ ਆਤਮ ਰਥ, ਦਿਵਸ ਰੈਣ ਰਿਹਾ ਚਲਾਇਆ। ਆਵੇ ਜਾਵੇ ਵਾਰੋ ਵਾਰਿਆ। ਮਨਮੁਖ ਜੀਵ ਭਰਮ ਭੁਲਾਇਆ, ਮਾਨਸ ਜਨਮ ਨਾ ਕੋਈ ਸਵਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਵੇਖੇ ਅੰਧ ਅੰਧਿਆਰਿਆ। ਕਲਜੁਗ ਤੇਰਾ ਅੰਧੇਰ ਅੰਧ, ਲੱਖ ਚੁਰਾਸੀ ਰਸਨ ਲਗਾਇਆ ਮਦਿਰਾ ਮਾਸ ਗੰਦ, ਸ਼ਬਦ ਨਾ ਚੜ੍ਹਿਆ ਸਾਚਾ ਚੰਦ, ਆਤਮ ਧੁਨ ਨਾ ਸੁਣੀ ਪਰਮਾਨੰਦ, ਬਜਰ ਕਪਾਟੀ ਨਾ ਤੁਟਾ ਜੰਦ, ਨੌ ਦਵਾਰੇ ਖੇਲ ਨਿਆਰਾ। ਆਪੇ ਸੁੱਤਾ ਦੇ ਕਰ ਕੰਡ, ਪੈਰ ਪਸਾਰਾ। ਮਨਮਤ ਮਨਮੁਖ ਜੀਵਾਂ ਰਿਹਾ ਵੰਡ, ਕਾਮ ਕਰੋਧ ਲੋਭ ਮੋਹ ਹੰਕਾਰਾ। ਕਰੇ ਖੰਡ ਖੰਡ, ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ। ਸ਼ਬਦ ਚੰਡ ਪਰਚੰਡ, ਹਰਿ ਰੱਖੇ ਤਿੱਖੀ ਧਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਅਪਰ ਅਪਾਰਾ। ਮਨਮਤ ਅੰਞਾਣ ਸੁਰਤੀ ਸੁਰਤ ਭਵਾਈਆ। ਭਰਮੇ ਭੁੱਲੇ ਜੀਵ ਨਾਦਾਨ, ਪੰਜ ਤਤ ਕਰੇ ਕੁੜਮਾਈਆ। ਗੁਣਵੰਤਾ ਹਰਿ ਗੁਣ ਨਿਧਾਨ, ਦਿਸ ਕਿਸੇ ਨਾ ਆਈਆ। ਸਾਧਾਂ ਸੰਤਾਂ ਜੀਆਂ ਜੰਤਾਂ ਆਦਿਨ ਅੰਤਾ ਹਰਿ ਭਗਵੰਤਾ, ਜੁਗ ਜੁਗ ਸੇਵਾ ਲਾਈਆ। ਕਿਸੇ ਹੱਥ ਨਾ ਆਏ ਕਾਸ਼ੀ ਪੰਡਤਾ, ਗ੍ਰੰਥੀ ਪੰਥੀ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਵਸਿਆ ਸਾਚੇ ਘਰ, ਹਰਿ ਮੰਦਰ ਇਕ ਸੁਹਾਈਆ। ਹਰਿ ਮੰਦਰ ਹਰਿ ਭਗਵਾਨਾ, ਏਕਾ ਏਕ ਰਖਾਈਆ। ਚੜ੍ਹੇ ਚੜ੍ਹਾਏ ਸ਼ਬਦ ਬਿਬਾਣਾ, ਦਹਿ ਦਿਸ਼ਾ ਨਾ ਕੋਈ ਰਖਾਈਆ। ਆਪੇ ਬੈਠ ਸ੍ਰੀ ਭਗਵਾਨਾ, ਸ਼ਾਹ ਸੁਲਤਾਨ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣਾ ਰੂਪ ਵਟਾਈਆ। ਗੁਰਮੁਖ ਆਤਮ ਸਦ ਬਿਲਲਾਏ, ਆਤਮ ਤ੍ਰਿਖਾ ਰਖਾਈਆ। ਗੁਰ ਪੂਰਾ ਅੰਮ੍ਰਿਤ ਆਤਮ ਵਰਖਾਏ, ਬੂੰਦ ਸਵਾਂਤੀ ਰਿਹਾ ਮੁਖ ਚੁਆਈਆ। ਧੁਰਦਰਗਾਹੀ ਲਿਖਿਆ ਲੇਖ ਮਿਟਾਏ, ਲੇਖਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਆਤਮ ਦਰ, ਦਰ ਦਵਾਰਾ ਵੇਖ ਵਖਾਈਆ। ਗੁਰਮੁਖ ਚਾਤ੍ਰਿਕ ਸਦ ਬਿਲਲਾਏ, ਦਿਵਸ ਰੈਣ ਪੁਕਾਰਾ। ਪੁਰਖ ਅਬਿਨਾਸ਼ੀ ਦਇਆ ਕਮਾਏ, ਮੇਲ ਮਿਲਾਏ ਵਿਚ ਸੰਸਾਰਾ। ਆਪ ਆਪਣਾ ਦਰਸ ਦਿਖਾਏ, ਫੜ ਫੜ ਬਾਹੋਂ ਲਾਏ ਪਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤ ਸੁਹੇਲੇ ਰਿਹਾ ਉਧਾਰਾ। ਭਗਤ ਸੁਹੇਲਾ ਸਾਚਾ ਸੱਜਣ, ਏਕਾ ਏਕ ਅਖਵਾਇਆ। ਚਰਨ ਧੂੜ ਕਰਾਏ ਸਾਚਾ ਮਜਨ, ਦੁਰਮਤ ਮੈਲ ਗਵਾਇਆ। ਆਪੇ ਹੋਇਆ ਪੜਦੇ ਕੱਜਣ, ਦੇ ਮਤ ਰਿਹਾ ਸਮਝਾਇਆ। ਮਦਿਰਾ ਮਾਸ ਜੋ ਜਨ ਤੱਜਣ, ਆਪ ਆਪਣੇ ਰੰਗ ਰੰਗਾਇਆ। ਤਾਲ ਨਗਾਰੇ ਏਕਾ ਵੱਜਣ, ਰਾਗ ਅਨਾਹਦ ਰਿਹਾ ਸੁਣਾਇਆ। ਭਾਂਡੇ ਭਰਮ ਗੜ੍ਹ ਹੰਕਾਰੀ ਭੱਜਣ, ਹਰਿ ਸਾਚਾ ਰਿਹਾ ਭੰਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਆਪ ਮਿਲਾਇਆ। ਮੇਲ ਮਿਲਾਏ ਨਰ ਅਵਤਾਰਾ, ਜੁਗ ਜੁਗ ਲੇਖ ਲਿਖਾਇੰਦਾ। ਜੁਗ ਜੁਗ ਦੇਵੇ ਨਾਮ ਅਧਾਰਾ, ਆਪ ਆਪਣੀ ਬੂਝ ਬੁਝਾਇੰਦਾ। ਨਿਰਮਲ ਜੋਤੀ ਕਰ ਉਜਿਆਰਾ, ਅੰਧ ਅਗਿਆਨ ਮਿਟਾਇੰਦਾ। ਅੰਮ੍ਰਿਤ ਆਤਮ ਠੰਢੀ ਧਾਰਾ, ਏਕਾ ਜਾਮ ਪਿਆਇੰਦਾ। ਆਪੇ ਬਣੇ ਹਰਿ ਵਰਤਾਰਾ, ਜੁਗ ਜੁਗ ਮਾਤ ਵਰਤਾਇੰਦਾ। ਕਲਜੁਗ ਤੇਰੀ ਅੰਤਮ ਵਾਰਾ, ਏਕਾ ਦਾਤ ਹਰਿ ਸੁਗ਼ਾਤ ਧੁਰਦਰਗਾਹੀ ਆਪ ਲਿਆਇੰਦਾ। ਮੇਟ ਮਿਟਾਏ ਅੰਧੇਰੀ ਰਾਤ, ਜੂਠੇ ਝੂਠੇ ਰਹਿਣ ਨਾ ਪਾਇੰਦਾ। ਜਨ ਭਗਤਾਂ ਪੁੱਛੇ ਅੰਤਮ ਵਾਤ, ਰੂਪ ਅਨੂਪਾ ਸਤਿ ਸਰੂਪਾ ਆਪ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖੇ ਚਾਰੇ ਕੂਟਾਂ, ਦਹਿ ਦਿਸ਼ਾ ਵੇਖ ਵਖਾਇੰਦਾ। ਦਹਿ ਦਿਸ਼ਾ ਇਕ ਹੁਲਾਰਾ, ਹਰਿ ਸਾਚਾ ਰਿਹਾ ਦਵਾਈਆ। ਗੁਰਮੁਖ ਸਾਚਾ ਮੀਤ ਮੁਰਾਰਾ, ਆਪ ਆਪਣੀ ਗੋਦ ਉਠਾਈਆ। ਵੇਖ ਵਖਾਏ ਦਰ ਦਵਾਰਾ, ਸ਼ਬਦ ਸਿੰਘਾਸਣ ਹਰਿ ਸੁਹਾਈਆ। ਇਕ ਇਕੱਲਾ ਏਕੰਕਾਰਾ, ਏਕਾ ਰੂਪ ਵਟਾਈਆ। ਜੁਗ ਜੁਗ ਲਏ ਮਾਤ ਅਵਤਾਰਾ, ਆਪ ਆਪਣੀ ਰਚਨ ਰਚਾਈਆ। ਕਲਜੁਗ ਤੇਰੀ ਕਾਲੀ ਧਾਰਾ, ਚਾਰੋਂ ਕੁੰਟ ਦਏ ਦੁਹਾਈਆ। ਲੱਖ ਚੁਰਾਸੀ ਰੋਵੇ ਜ਼ਾਰੋ ਜ਼ਾਰਾ, ਧੀਰਜ ਧੀਰ ਨਾ ਕੋਈ ਧਰਾਈਆ। ਸਾਧ ਸੰਤ ਹੋਏ ਗਵਾਰਾ, ਸਤਿ ਸੰਤੋਖ ਨਾ ਕੋਈ ਰਖਾਈਆ। ਭਰਮੇ ਭੁੱਲੇ ਸਰਬ ਸੰਸਾਰਾ, ਭਰਮ ਭੁਲੇਖਾ ਰਿਹਾ ਪਾਈਆ। ਏਕਾ ਏਕ ਵਿਸਰਿਆ ਕਰਤਾਰਾ, ਰਾਮ ਰਾਮਾ ਹਰਿ ਹਰਿ ਸਾਚਾ ਕੋਇ ਨਾ ਰਸਨਾ ਗਾਈਆ। ਭੇਖ ਪਖੰਡਾ ਜਗਤ ਅਖਾੜਾ, ਚਾਰੇ ਕੁੰਟਾਂ ਵੰਡਾਂ ਰਿਹਾ ਵੰਡਾਈਆ। ਮਨਮੁਖ ਜੀਵਾਂ ਲੱਗੀ ਮਗਰ ਧਾੜਾ, ਪੰਚਮ ਰਿਹਾ ਲਗਾਈਆ। ਏਕਾ ਵਾ ਤਤੀ ਹਾੜਾ, ਕਲਜੁਗ ਰਿਹਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਆਤਮ ਲਏ ਵਰ, ਦਰ ਦਵਾਰੇ ਆਪ ਬਹਾਈਆ। ਗੁਰਮੁਖ ਆਤਮ ਕਰ ਪਰਵਾਨਾ, ਆਪਣੀ ਦਇਆ ਕਮਾਇੰਦਾ। ਆਪ ਬਿਠਾਏ ਵਿਚ ਬਿਬਾਣਾ, ਸਾਚੇ ਮਾਰਗ ਲਾਇੰਦਾ। ਆਵਣ ਜਾਵਣ ਚੁੱਕੇ ਕਾਨਾ, ਧਰਮ ਰਾਏ ਨੇੜ ਨਾ ਆਇੰਦਾ। ਲੱਖ ਚੁਰਾਸੀ ਫੰਦ ਕਟਾਨਾ, ਹਰਿ ਗੋਬਿੰਦ ਮਿਟਾਇੰਦਾ। ਹਰਿਜਨ ਸਾਚਾ ਚਤਰ ਸੁਘੜ ਸਿਆਨਾ, ਆਪ ਆਪਣੇ ਰੰਗ ਰੰਗਾਇੰਦਾ। ਲੋਆਂ ਪੁਰੀਆਂ ਵੇਖੇ ਮਾਰ ਧਿਆਨਾ, ਬ੍ਰਹਮਾ ਵਿਸ਼ਨੂੰ ਸ਼ਿਵ ਆਪ ਉਠਾਇੰਦਾ। ਏਕਾ ਰਾਗ ਸੁਣਾਏ ਕਾਨਾ, ਦੋ ਅੱਖਰ ਆਪ ਲਿਖਾਇੰਦਾ। ਕਰੋੜ ਤੇਤੀਸਾ ਇਕ ਗਿਆਨਾ, ਸੁਰਪਤ ਰਾਜਾ ਇੰਦ ਅਲਾਇੰਦਾ। ਨੌ ਖੰਡ ਹਰਿ ਗੁਣ ਵਿਖਾਨਾ, ਏਕਾ ਗੁਣ ਲੱਖ ਚੁਰਾਸੀ ਪੁਕਾਰ ਸੁਣ ਆਪਣਾ ਆਪ ਉਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤ ਸੁਹੇਲੇ ਰਿਹਾ ਵਰ, ਵਰ ਦਾਤਾ ਆਪ ਹੋ ਆਇੰਦਾ। ਵਰਭੰਡੀ ਹਰਿ ਬਣਤ ਬਣਾਏ, ਏਕਾ ਰੰਗ ਰੰਗਾਈਆ। ਸ਼ਬਦ ਚੰਡੀ ਹੱਥ ਉਠਾਏ, ਚਾਰ ਕੁੰਟ ਰਿਹਾ ਵਿਖਾਈਆ। ਭੇਖ ਪਖੰਡੀ ਦਏ ਮਿਟਾਏ, ਕਲਜੁਗ ਅੰਤਮ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਰਿਹਾ ਉਪਾਈਆ। ਹਰਿਜਨ ਸਾਚੇ ਆਪ ਉਪਾਇਆ, ਆਪ ਆਪਣਾ ਦਰਸ ਦਿਖਾਇਆ, ਏਕਾ ਦੂਜਾ ਭਉ ਚੁਕਾਇੰਦਾ। ਆਤਮ ਤ੍ਰਿਸ਼ਨਾ ਵਿਸ ਮਿਟਾਇਆ, ਸਾਂਤਕ ਸਤਿ ਵਰਤਾਇੰਦਾ। ਕਾਹਨਾ ਕ੍ਰਿਸ਼ਨਾ ਰੂਪ ਵਖਾਇਆ, ਮੁਕੰਦ ਮਨੋਹਰ ਲਖਮੀ ਨਰਾਇਣ ਮੋਰ ਮੁਕਟ ਸੀਸ ਟਿਕਾਇੰਦਾ। ਪੀਰ ਦਸਤਗੀਰ ਔਲੀਏ ਸ਼ੇਖ਼ ਭਰਮ ਭੁਲਾਇੰਦਾ। ਨੌ ਖੰਡ ਸੱਤ ਦੀਪ ਬ੍ਰਹਿਮੰਡ ਵੰਡ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਤੇਰਾ ਘਰ ਆਪੇ ਫੋਲ ਫੁਲਾਇੰਦਾ। ਲੱਖ ਚੁਰਾਸੀ ਤੇਰਾ ਦਰ, ਆਪੇ ਫੋਲ ਫੁਲਾਇਆ। ਆਪੇ ਵੇਖੇ ਅੰਦਰ ਵੜ, ਗੁਣ ਅਵਗੁਣ ਵੇਖ ਵਖਾਇਆ। ਸੰਤ ਸੁਹੇਲੇ ਲਏ ਫੜ ਆਪ ਆਪਣੀ ਦਇਆ ਕਮਾਇਆ। ਆਪ ਬੰਧਾਏ ਆਪਣੇ ਲੜ, ਆਪ ਆਪਣੇ ਅੰਗ ਲਗਾਇਆ। ਜੋਤ ਜਗਾਏ ਬਹੱਤਰ ਨੜ, ਅਗਿਆਨ ਅੰਧੇਰ ਮਿਟਾਇਆ। ਬਜਰ ਕਪਾਟੀ ਦਏ ਤੋੜ, ਹਰਿ ਸਾਚੇ ਮੰਦਰ ਆਪੇ ਵੜ, ਆਤਮ ਸੇਜਾ ਦਏ ਸੁਹਾਇਆ। ਪੁਰਖ ਅਬਿਨਾਸ਼ੀ ਲਏ ਫੜ, ਆਪਣੀ ਗੋਦ ਉਠਾਇਆ। ਨਾ ਜਨਮੇ ਨਾ ਜਾਏ ਮਰ, ਹਰਿ ਏਕਾ ਰੰਗ ਰੰਗਾਇਆ। ਆਪ ਨੁਹਾਏ ਸਾਚੇ ਸਰ, ਸਰ ਸਰੋਵਰ ਇਕ ਵਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸਾਜਣ ਮੀਤ ਆਪਣਾ ਮੇਲ ਮਿਲਾਇਆ। ਮੇਲ ਮਿਲਾਏ ਦੋ ਜਹਾਨ, ਅਕਲ ਕਲਾ ਭਰਪੂਰਿਆ। ਮੇਟ ਮਿਟਾਏ ਪੰਜ ਸ਼ੈਤਾਨ, ਆਤਮਕ ਧੁਨ ਉਪਜਾਏ ਅਨਹਦ ਸਾਚੀ ਤੂਰਿਆ। ਦਰ ਦਵਾਰ ਕਰ ਪਰਵਾਨ, ਮਸਤਕ ਬਖ਼ਸ਼ੇ ਸਾਚੀ ਧੂੜਿਆ। ਚਰਨ ਧੂੜ ਇਕ ਇਸ਼ਨਾਨ, ਕਾਇਆ ਚੋਲੀ ਰੰਗ ਚਾੜ੍ਹੇ ਗੂੜ੍ਹਿਆ। ਭਰਮੇ ਭੁੱਲੇ ਭਰਮ ਨਾਦਾਨ, ਮਨ ਮੂਰਖ ਮਤ ਮੂੜ੍ਹਿਆ। ਆਤਮ ਬ੍ਰਹਮ ਬ੍ਰਹਮ ਪਛਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਨਾਮ ਵਰ, ਜਗਤ ਨਾਤਾ ਕੂੜੋ ਕੂੜਿਆ। ਜਗਤ ਨਾਤਾ ਕੂੜ ਕੁੜਿਆਰ, ਸਤਿਸੰਗ ਨਾ ਭਾਈਆ। ਮਾਤ ਪਿਤ ਭਾਈ ਭੈਣ ਸਾਕ ਸੱਜਣ ਸੈਣ ਮੀਤ ਮੁਰਾਰ, ਸਗਲਾ ਸੰਗ ਤਜਾਈਆ। ਪਾਰਬ੍ਰਹਮ ਪ੍ਰਭ ਏਕਾ ਪਾਏ ਸਾਰ, ਵੇਲੇ ਅੰਤਮ ਹੋਏ ਸਹਾਈਆ। ਅਗੰਮ ਅਗੰਮੜਾ ਅਗੰਮੜੇ ਧਾਮ, ਗੁਰਮੁਖ ਸਾਚੇ ਦਏ ਬਹਾਈਆ। ਲੇਖੇ ਲਾਏ ਕਾਇਆ ਚੰਮੜਾ, ਜੋ ਜਨ ਦਰਸ਼ਨ ਪਾਈਆ। ਕੋਈ ਨਾ ਮੰਗੇ ਪੈਸਾ ਧੇਲਾ ਦਮੜਾ, ਚਰਨ ਪ੍ਰੀਤੀ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਤੇਰੇ ਦਰ, ਦਰ ਦਵਾਰੇ ਇਕ ਸੁਹਾਈਆ। ਜੋਤ ਨਿਰੰਜਣ ਇਕ ਅਲਖ ਜਗਾਈਆ। ਗੁਰਮੁਖ ਮੀਤ ਮੁਰਾਰ ਸੱਜਣਾ, ਹਰਿ ਵੇਖੇ ਚਾਈਂ ਚਾਈਂਆ। ਅੰਮ੍ਰਿਤ ਆਤਮ ਪੀ ਪੀ ਰੱਜਣਾ, ਹਰਿ ਕਾਗੋਂ ਹੰਸ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਨਾਮ ਵਰ, ਏਕਾ ਰੰਗਣ ਰੰਗ ਰੰਗਾਈਆ। ਨਾਮ ਰੰਗਣ ਕਾਇਆ ਚੋਲੀ, ਗੁਰਮੁਖ ਵਿਰਲਾ ਮਾਤ ਰੰਗਾਇੰਦਾ। ਸੁਣੇ ਸ਼ਬਦ ਅਨਹਦ ਅਨਾਹਦ ਹੌਲੀ ਹੌਲੀ, ਆਤਮਕ ਧੁਨ ਉਪਜਾਇੰਦਾ। ਕਾਇਆ ਖੇਤਰ ਸਭ ਦੀ ਮੌਲੀ, ਮੌਲਾ ਕਿਸੇ ਹੱਥ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੁੰਦਰ ਸਵਲਾ ਰੂਪ ਵਟਾਇੰਦਾ। ਸਾਵਲ ਸੁੰਦਰ ਹਰਿ ਮੁਰਾਰ, ਆਪਣੀ ਜੋਤ ਜਗਾਈਆ। ਗਊ ਗਰੀਬਾਂ ਪਾਵੇ ਸਾਰ, ਵਰਨ ਗੋਤ ਭੇਵ ਮਿਟਾਈਆ। ਅਗੰਮ ਅਗੰਮੜਾ ਏਕਾ ਆਕਾਰ, ਓਅੰਕਾਰਾ ਰੂਪ ਕਰਾਈਆ। ਸ਼ਬਦ ਰਖਾਏ ਤਿੱਖੀ ਧਾਰ, ਸੋਹੰ ਨਾਉਂ ਜਪਾਈਆ। ਸੋ ਪੁਰਖ ਨਿਰੰਜਣ ਅਪਰ ਅਪਾਰ, ਘਰ ਸਾਚੇ ਬੈਠਾ ਆਸਣ ਲਾਈਆ। ਹੰ ਹੰਗਤਾ ਦਏ ਮਾਰ, ਸਾਚੀ ਸੰਗਤਾ ਰਿਹਾ ਮਿਲਾਈਆ। ਆਪੇ ਮੰਗਤਾ ਦਰ ਭਿਖਾਰ, ਜਨ ਭਗਤ ਦਵਾਰੇ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਵਟਾਈਆ। ਜੋਤੀ ਜਾਮਾ ਹਰਿ ਹਰਿ ਰਾਮਾ, ਆਪਣਾ ਭੇਖ ਵਟਾਇਆ। ਇਕ ਰਖਾਏ ਸ਼ਬਦ ਦਮਾਮਾ, ਦੋ ਜਹਾਨੀ ਰਿਹਾ ਵਜਾਇਆ। ਜੁਗ ਜੁਗ ਜਾਣੇ ਆਪਣਾ ਕਾਮਾ, ਕਰਨ ਕਰਾਵਣਹਾਰ ਆਪ ਅਖਵਾਇਆ। ਆਪ ਉਪਾਏ ਆਪਣਾ ਨਾਮਾ, ਆਪ ਆਪਣੇ ਵਿਚ ਸਮਾਇਆ। ਅੰਮ੍ਰਿਤ ਆਤਮ ਪਿਆਏ ਸਾਚਾ ਜਾਮਾ, ਅੱਠੇ ਪਹਿਰ ਖੁਮਾਰ ਰਖਾਇਆ। ਤ੍ਰੈਗੁਣ ਮਾਇਆ ਕਰੇ ਅੰਤਮ ਤਾਮਾ, ਲੋਕਮਾਤ ਰਹਿਣ ਨਾ ਪਾਇਆ। ਕਲਜੁਗ ਮਿਟੇ ਅੰਧੇਰੀ ਸ਼ਾਮਾ, ਸਤਿਗੁਰ ਸਾਚਾ ਚੰਦ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਦੇਵੇ ਸਾਚਾ ਵਰ, ਅੰਧ ਅਗਿਆਨ ਮਿਟਾਇਆ। ਅੰਧ ਅਗਿਆਨ ਹੋਏ ਵਿਨਾਸ, ਹਰਿ ਦਰਸੀ ਦਰਸ਼ਨ ਪਾਈਆ। ਆਤਮ ਜੋਤੀ ਬ੍ਰਹਮ ਗਿਆਨ, ਦੀਪਕ ਇਕ ਜਗਾਈਆ। ਬ੍ਰਹਮਾ ਵੇਖ ਹੋਏ ਹੈਰਾਨ, ਕਲਜੁਗ ਅੰਤਮ ਦਏ ਦੁਹਾਈਆ। ਸ਼ਿਵ ਸ਼ੰਕਰ ਮਾਰੇ ਉਠ ਧਿਆਨ, ਹਰਿ ਖੇਲੇ ਖੇਲ ਰਘੁਰਾਈਆ। ਸੁਰਪਤ ਰਾਜਾ ਇੰਦ ਬਾਲ ਨਾਦਾਨ, ਭੇਵ ਨਾ ਜਾਣੇ ਰਾਈਆ। ਨੌ ਖੰਡ ਪ੍ਰਿਥਮੀ ਇਕ ਗਿਆਨ, ਹਰਿ ਸਾਚਾ ਰਿਹਾ ਜਣਾਈਆ। ਸੱਤਾਂ ਦੀਪਾਂ ਏਕਾ ਆਣ, ਆਪਣੀ ਆਪੇ ਪਾਈਆ। ਕਲਜੁਗ ਤੇਰਾ ਮਿਟੇ ਨਿਸ਼ਾਨ, ਲੋਕਮਾਤ ਰਹਿਣ ਨਾ ਪਾਈਆ। ਸਤਿਜੁਗ ਸਾਚਾ ਸੁਤ ਸਤਿ ਸਰੂਪਾ ਧਰਤ ਮਾਤ ਤੇਰੀ ਗੋਦ ਬਿਠਾਈਆ। ਭਰਮੇ ਭੁੱਲੇ ਜੀਵ ਨਾਦਾਨ, ਗੋਬਿੰਦ ਕਾਇਆ ਭੇਖ ਵਟਾਈਆ। ਭੇਖਾਧਾਰੀ ਖੇਲ ਮਹਾਨ, ਲੱਖ ਚੁਰਾਸੀ ਵੇਖ ਵਖਾਈਆ। ਏਕਾ ਦੇਵੇ ਧੁਰ ਫ਼ਰਮਾਣ, ਸੋਹੰ ਸਾਚਾ ਗੀਤ ਅਲਾਈਆ। ਜਨ ਭਗਤਾਂ ਆਤਮ ਜੋਤੀ ਬ੍ਰਹਮ ਗਿਆਨ, ਸ਼ਬਦੀ ਸ਼ਬਦ ਮਿਲਾਈਆ। ਪਾਰਬ੍ਰਹਮ ਪ੍ਰਭ ਵੇਖ ਵਖਾਨ, ਏਕਾ ਦੂਜਾ ਭਉ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਵੇਖੇ ਸਾਚੇ ਦਰ, ਨੇਤਰ ਤੀਜਾ ਖੋਲ੍ਹ ਵਖਾਈਆ। ਨੇਤਰ ਤੀਜਾ ਸ਼ਬਦ ਗਿਆਨ, ਹਰਿ ਏਕਾ ਏਕ ਰਖਾਇਆ। ਚੌਥਾ ਘਰ ਮਾਰ ਧਿਆਨ, ਆਪ ਆਪਣੇ ਵਿਚ ਸਮਾਇਆ। ਪੰਚਮ ਮੇਟੇ ਇਕ ਨਿਸ਼ਾਨ, ਏਕਾ ਏਕ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖ ਇਕ ਦਰ, ਦਰ ਰਿਹਾ ਤਰਾਇਆ। ਦਰ ਦਵਾਰਾ ਏਕ, ਏਕਾ ਏਕ ਅਕਾਲਿਆ। ਹਰਿ ਸ਼ਬਦ ਰਖਾਈ ਸਾਚੀ ਟੇਕ, ਮੇਲ ਮਿਲਾਏ ਦੋ ਜਹਾਨਿਆ। ਕਲਜੁਗ ਮਾਇਆ ਨਾ ਲਾਏ ਸੇਕ, ਆਪੇ ਬੈਠਾ ਨਾਮ ਬਿਬਾਣਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਵੇਖੇ ਅੰਤ ਨਿਸ਼ਾਨੀਆ। ਕਲਜੁਗ ਤੇਰੀ ਅੰਤ ਨਿਸ਼ਾਨੀ, ਪ੍ਰਭ ਸਾਚਾ ਵੇਖ ਵਖਾਇੰਦਾ। ਚਾਰ ਕੁੰਟ ਹੋਏ ਵੈਰਾਨੀ, ਲੱਖ ਚੁਰਾਸੀ ਮੇਟ ਮਿਟਾਇੰਦਾ। ਸ਼ਬਦ ਮਾਰੇ ਤਿੱਖੀ ਕਾਨੀ, ਸ਼ਾਹ ਸੁਲਤਾਨਾਂ ਖ਼ਾਕ ਮਿਲਾਇੰਦਾ। ਭੇਵ ਨਾ ਪਾਇਣ ਵਡ ਵਿਦਵਾਨੀ, ਜਗਤ ਵਿਦਿਆ ਮੂਲ ਚੁਕਾਇੰਦਾ। ਗਾ ਗਾ ਥੱਕੇ ਵੇਦ ਪੁਰਾਨੀ, ਖਾਣੀ ਬਾਣੀ ਦਿਵਸ ਰੈਣ ਅਲਾਇੰਦਾ। ਅੰਜ਼ੀਲ ਕੁਰਾਨ ਹੋਏ ਹੈਰਾਨੀ, ਸੰਗ ਮੁਹੰਮਦ ਰੋ ਰੋ ਨੀਰ ਵਹਾਇੰਦਾ। ਅਲ੍ਹਾ ਰਾਣੀ ਦਰ ਪਰਨਾਨੀ, ਘਰ ਪਹਿਲਾ ਇਕ ਵਖਾਇੰਦਾ। ਕਲਜੁਗ ਖੇਲੇ ਖੇਲ ਮਹਾਨੀ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਲਾੜੀ ਮੌਤ ਖ਼ੁਸ਼ੀ ਮਨਾਨੀ, ਸੰਮਤ ਚੌਦਾਂ ਹਰਿ ਅਲਾਇੰਦਾ। ਪੰਚਮ ਜੇਠ ਰੁੱਤ ਸੁਹਾਨੀ, ਸਾਚਾ ਸਗਨ ਮਨਾਇੰਦਾ। ਆਪੇ ਬਣੇ ਸਾਚੀ ਰਾਣੀ, ਕੰਤ ਸੁਹਾਗੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸਾਚੇ ਆਪ ਉਠਾਇੰਦਾ। ਕਲਜੁਗ ਤੇਰਾ ਅੰਤਮ ਵੇਖ, ਹਰਿ ਸਾਚਾ ਵੇਖ ਵਖਾਇੰਦਾ। ਆਪੇ ਹੋਏ ਧਾਰੀ ਭੇਖ, ਭੇਖਾਧਾਰੀ ਭੇਖ ਮਿਟਾਇੰਦਾ। ਆਪੇ ਹੋਏ ਧਾਰੀ ਕੇਸ, ਮੁੰਡ ਮੁੰਡਾਏ ਨਾ ਭੇਵ ਛੁਪਾਇੰਦਾ। ਜੋਤੀ ਜਾਮਾ ਨਰ ਨਰੇਸ਼, ਨਿਰਗੁਣ ਰੂਪ ਸਮਾਇੰਦਾ। ਆਪੇ ਹੋਏ ਦਸ ਦਸਮੇਸ਼, ਆਪੇ ਗੋਬਿੰਦ ਰੂਪ ਵਟਾਇੰਦਾ। ਸੋ ਰਖਾਏ ਬ੍ਰਹਮਾ ਵਿਸ਼ਨ ਮਹੇਸ਼, ਆਪ ਆਪਣੇ ਵਿਚ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਸੰਗ ਨਿਭਾਇੰਦਾ। ਕਲਜੁਗ ਤੇਰਾ ਦਰ ਦਰਵਾਜਾ, ਏਕਾ ਏਕ ਖੁਲ੍ਹਾਇਆ। ਨੌ ਖੰਡ ਪ੍ਰਿਥਮੀ ਰਚਿਆ ਕਾਜਾ, ਲੱਖ ਚੁਰਾਸੀ ਲਏ ਪਰਨਾਇਆ। ਲਾੜੀ ਮੌਤ ਮੰਗੇ ਦਾਜਾ, ਮਨਮੁਖ ਜੀਵ ਡੋਲੀ ਪਾਇਆ। ਜਨ ਭਗਤਾਂ ਮਾਰੇ ਸ਼ਬਦ ਸਰੂਪੀ ਆਵਾਜਾ, ਦਿਵਸ ਰੈਣ ਰਿਹਾ ਜਗਾਇਆ। ਚਿੱਟਾ ਅਸਵ ਸਾਚਾ ਤਾਜਾ, ਧੁਰਦਰਗਾਹੀ ਚੜ੍ਹ ਕੇ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲਹਿਣਾ ਦੇਣਾ ਰਿਹਾ ਚੁਕਾਇਆ। ਕਲਜੁਗ ਤੇਰਾ ਲਹਿਣਾ ਦੇਣਾ, ਅੰਤਮ ਆਪ ਚੁਕਾਇੰਦਾ। ਜੂਠ ਝੂਠ ਤਨ ਪਾਏ ਗਹਿਣਾ, ਮਾਇਆ ਲੋਭ ਮੋਹ ਹੰਕਾਰ ਵਕਾਰ ਤੇਰੇ ਸੰਗ ਰਲਾਇੰਦਾ। ਮਨਮੁਖ ਜੀਵ ਵੇਖ ਨੈਣਾ, ਚਾਰੋਂ ਕੁੰਟ ਕੁਰਲਾਇੰਦਾ। ਮਾਇਆ ਵਹਿਣ ਅੰਤਮ ਵਹਿਣਾ, ਤ੍ਰੈਗੁਣ ਮੂਲ ਚੁਕਾਇੰਦਾ। ਪ੍ਰਭ ਕਾ ਭਾਣਾ ਸਭ ਨੇ ਸਹਿਣਾ, ਰਾਜ ਰਾਜਾਨ ਨਾ ਕੋਈ ਬਚਾਇੰਦਾ। ਨਾਤਾ ਤੁੱਟੇ ਮਾਤ ਪਿਤ ਭਾਈ ਭੈਣਾਂ, ਸਾਕ ਸੱਜਣ ਕੋਈ ਦਿਸ ਨਾ ਆਇੰਦਾ। ਗੁਰਮੁਖ ਵਿਰਲਾ ਮਾਤ ਰਹਿਣਾ, ਜਿਸ ਜਨ ਹੱਥ ਸਮਰਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਡੰਕ ਵਜਾਇੰਦਾ। ਨਿਹਕਲੰਕ ਏਕਾ ਡੰਕ, ਰਾਓ ਰੰਕ ਜਣਾਈਆ। ਪਰਗਟ ਹੋਏ ਵਾਸੀ ਪੁਰੀ ਘਨਕ, ਸਾਚੇ ਧਾਮ ਸੁਹਾਈਆ। ਜਨ ਭਗਤ ਉਧਾਰੇ ਜਿਉਂ ਜਨਕ, ਆਪ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲਏ ਵਰ, ਜੋਤ ਨਿਰੰਜਣ ਤੇਲ ਚੜ੍ਹਾਈਆ। ਜੋਤ ਨਿਰੰਜਣ ਤੇਲ ਚੜ੍ਹਾਏ, ਹਰਿ ਸਾਚੇ ਖ਼ੁਸ਼ੀ ਮਨਾਈਆ। ਪੰਚਮ ਸਈਆਂ ਮਿਲ ਮਿਲ ਗਾਏ, ਸਾਚਾ ਰਾਗ ਅਲਾਈਆ। ਸ਼ਬਦ ਤਾਲ ਇਕ ਵਜਾਏ, ਤਾਲ ਤਲਵਾੜਾ ਆਪਣੇ ਹੱਥ ਰਖਾਈਆ। ਦਰ ਦਵਾਰਾ ਇਕ ਸੁਹਾਏ, ਦਰ ਦਰਵਾਜ਼ਾ ਖੋਲ੍ਹ ਵਖਾਈਆ। ਆਤਮ ਸੇਜਾ ਡੇਰਾ ਲਾਏ, ਗਰੀਬ ਨਿਵਾਜਾ ਵੇਖ ਵਖਾਈਆ। ਗੁਰਮੁਖਾਂ ਸਦ ਮੇਲ ਮਿਲਾਏ, ਏਕਾ ਰੂਪ ਸਮਾਈਆ। ਨਿੰਦਕ ਦੁਸ਼ਟ ਦੁਰਾਚਾਰ ਕੋਇ ਦਿਸ ਨਾ ਆਈਆ। ਸਾਚੀ ਸਿੱਖੀ ਆਪ ਉਪਾਏ, ਹਰਿ ਭਗਤ ਸੁਹੇਲੇ ਨਾਉਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤ ਦਵਾਰੇ ਵੇਖੇ ਘਰ, ਘਰ ਸਾਚਾ ਇਕ ਸੁਹਾਈਆ। ਤ੍ਰੈਗੁਣ ਮਾਇਆ ਤੇਰੀ ਧਾਰ, ਜੁਗ ਜੁਗ ਦਏ ਦੁਹਾਈਆ। ਪੰਜ ਤਤ ਹੋਏ ਵਿਭਚਾਰ, ਸਾਚਾ ਕੰਤ ਨਾ ਕੋਇ ਹੰਢਾਇਆ। ਧਰਤ ਮਾਤ ਕਰੇ ਪੁਕਾਰ, ਪ੍ਰਭ ਅੱਗੇ ਸੀਸ ਝੁਕਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਕਲਜੁਗ ਰੈਣ ਅੰਧੇਰੀ ਛਾਈਆ। ਪਾਰਬ੍ਰਹਮ ਪ੍ਰਭ ਪਾਵੇ ਸਾਰ, ਆਤਮ ਜੋਤ ਜਗਾਈਆ। ਨਿਹਕਲੰਕ ਲਏ ਅਵਤਾਰ, ਸਾਚਾ ਡੰਕ ਇਕ ਵਜਾਈਆ। ਰਾਜ ਰਾਜਾਨਾਂ ਕਰੇ ਖ਼ਬਰਦਾਰ, ਸ਼ਾਹ ਸੁਲਤਾਨਾਂ ਰਿਹਾ ਉਠਾਈਆ। ਨੌ ਖੰਡ ਪ੍ਰਿਥਮੀ ਇਕ ਜੈਕਾਰ, ਸੱਤਾਂ ਦੀਪਾਂ ਆਪ ਸੁਣਾਈਆ। ਬ੍ਰਹਮਾ ਸ਼ਿਵ ਕਰੇ ਪਿਆਰ, ਆਪਣੀ ਸੇਵਾ ਲਾਈਆ। ਸੁਰਪਤ ਬਾਲਾ ਵਡ ਹੁਸ਼ਿਆਰ, ਪ੍ਰਭ ਨੇਤਰ ਦਰਸ਼ਨ ਪਾਈਆ। ਜੋਤ ਅਕਾਲਾ ਵਿਚ ਸੰਸਾਰ, ਆਪਣੀ ਕਲ ਵਰਤਾਈਆ। ਚਾਲ ਨਿਰਾਲਾ ਅਪਰ ਅਪਾਰ, ਭੇਖੀ ਭੇਖ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਵੇਖ ਵਖਾਈਆ। ਤ੍ਰੈਗੁਣ ਮਾਇਆ ਤੇਰਾ ਰੰਗ, ਲੱਖ ਚੁਰਾਸੀ ਆਪ ਚੜ੍ਹਾਇਆ। ਬ੍ਰਹਮਾ ਕੀਨਾ ਸੰਗ, ਸਾਚਾ ਸੰਗ ਨਿਭਾਇਆ। ਸ਼ਿਵ ਸ਼ੰਕਰ ਮੰਗੇ ਆਤਮ ਮੰਗ, ਖਾਲੀ ਬੁੱਤ ਰਖਾਇਆ। ਵਿਸ਼ਨੂੰ ਵੇਖੇ ਭੁੱਖ ਨੰਗ, ਸਚ ਵਸਤ ਹੱਥ ਨਾ ਆਇਆ। ਜੋਤ ਨਿਰੰਜਣ ਵਜਾਏ ਮਰਦੰਗ, ਪੰਚਮ ਸੇਵਾ ਲਾਈਆ। ਲੋਕਮਾਤ ਨਾ ਦਿਸੇ ਧਾਰਾ ਗੰਗ, ਸਰ ਸਰੋਵਰ ਦਿਸ ਨਾ ਆਇਆ। ਸਾਧ ਸੰਤ ਗੁਰ ਪੀਰ ਨਾ ਲਾਏ ਕੋਈ ਅੰਗ, ਅੰਗੀਕਾਰ ਨਾ ਕੋਈ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਮਾਇਆ ਤੇਰਾ ਦਰ, ਚਾਰੋਂ ਕੁੰਟ ਵੇਖ ਵਖਾਇਆ। ਤ੍ਰੈਗੁਣ ਮਾਇਆ ਤੇਰਾ ਜਾਲ, ਲੱਖ ਚੁਰਾਸੀ ਰਿਹਾ ਫਸਾਈਆ। ਆਪੇ ਵੇਖੇ ਦੀਨ ਦਿਆਲ, ਦਇਆਨਿਧ ਆਪ ਅਖਵਾਈਆ। ਭਗਤ ਸੁਹੇਲਾ ਸਦ ਕਿਰਪਾਲ, ਅਛਲ ਅਛੱਲ ਆਪ ਹੋ ਜਾਈਆ। ਲੱਖ ਚੁਰਾਸੀ ਫਲ ਵੇਖੇ ਡਾਲ੍ਹ, ਅੰਦਰ ਮੰਦਰ ਖੋਜ ਖੁਜਾਈਆ। ਭਗਤ ਸੁਹੇਲਾ ਨਾਲ ਨਾਲ, ਆਪ ਆਪਣਾ ਚਰਨ ਉਠਾਈਆ। ਨੇੜ ਨਾ ਆਏ ਕਾਲ ਮਹਾਂਕਾਲ, ਕਾਲ ਮਹਾਂਕਾਲਾ ਆਪ ਅਖਵਾਈਆ। ਜਿਸ ਜਨ ਦੇਵੇ ਨਾਮ ਸੱਚਾ ਧਨ ਮਾਲ, ਨਾਮ ਖਜ਼ਾਨਾ ਇਕ ਭਰਾਈਆ। ਆਦਿ ਅੰਤ ਨਾ ਹੋਏ ਕੰਗਾਲ, ਇਕ ਭੰਡਾਰ ਕਰਾਈਆ। ਆਤਮ ਜੋਤੀ ਨੂਰ ਮਹਾਨ, ਆਕਾਸ਼ ਪਰਕਾਸ਼ ਵਖਾਈਆ। ਧਰਮ ਝੁਲਾਏ ਇਕ ਨਿਸ਼ਾਨ, ਹੱਥ ਆਪਣੇ ਰਿਹਾ ਉਠਾਈਆ। ਚਾਰ ਵਰਨਾਂ ਇਕ ਗਿਆਨ, ਏਕਾ ਸ਼ਬਦ ਜਣਾਈਆ। ਰਸਨਾ ਜਿਹਵਾ ਸਾਰੇ ਗਾਣ, ਭੁੱਲ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਮਾਇਆ ਤੇਰਾ ਰੂਪ ਆਪੇ ਵੇਖ ਵਿਖਾਈਆ। ਤ੍ਰੈਗੁਣ ਮਾਇਆ ਤੇਰਾ ਰੂਪ, ਆਪੇ ਆਪ ਵਖਾਨਿਆ। ਭਰਮੇ ਭੁੱਲੇ ਸ਼ਾਹੋ ਭੂਪ, ਨਾ ਕੋਈ ਦਿਸੇ ਸੁਘੜ ਸਿਆਨਿਆ। ਰੈਣ ਅੰਧੇਰੀ ਚਾਰੋਂ ਕੂਟ, ਕੋਈ ਨਾ ਚਲੇ ਹਰਿ ਹਰਿ ਭਾਣਿਆ। ਮੋਹ ਹੁਲਾਰਾ ਰਹੇ ਝੂਟ, ਜੂਠਾ ਝੂਠਾ ਛਤਰ ਤਾਣਿਆ। ਪੰਚ ਵਿਕਾਰਾ ਰਿਹਾ ਲੂਟ, ਰਸਨਾ ਗਾਏ ਨਾ ਹਰਿ ਹਰਿ ਬਾਣਿਆ। ਧਰਮ ਰਾਏ ਦਰ ਟੰਗੇ ਪੁੱਠ, ਅੰਤਮ ਲਹਿਣਾ ਦੇਣ ਚੁਕਾਨਿਆ। ਜਨ ਭਗਤਾਂ ਹਰਿ ਜਾਏ ਤੁੱਠ, ਦੇਵੇ ਦਰਸ ਮਹਾਨਿਆ। ਲੁਕਿਆ ਰਹੇ ਨਾ ਕੋਈ ਗੁੱਠ, ਦਹਿ ਦਿਸ਼ਾ ਵੇਖੇ ਮਾਰ ਧਿਆਨਿਆ। ਆਪ ਕਰਾਏ ਏਕਾ ਮੁੱਠ, ਸੰਮਤ ਚੌਦਾਂ ਪਹਿਲੀ ਚੇਤਰ ਸਾਚੀ ਬਣਤ ਬਣਾਨਿਆ। ਪੰਚ ਵਿਕਾਰਾ ਦੇਵੇ ਕੁੱਠ, ਮੇਟ ਮਿਟਾਏ ਪੰਜ ਸ਼ੈਤਾਨਿਆ। ਜੁਗਾਂ ਜੁਗਾਂ ਦੇ ਵਿਛੜੇ ਗਏ ਰੁੱਠ, ਕਲਜੁਗ ਅੰਤਮ ਮੇਲ ਮਿਲਾਨਿਆ। ਮਨਮੁਖ ਜੀਵਾਂ ਖਾਲੀ ਹੱਥ ਠੁੱਠ, ਦਰ ਦਰ ਫਿਰਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਮਾਇਆ ਤੇਰਾ ਦਰ ਅੰਤ ਕਰੇ ਪਛਾਨਿਆ। ਤ੍ਰੈਗੁਣ ਮਾਇਆ ਤੇਰਾ ਰਾਜ, ਚਾਰੋਂ ਕੁੰਟ ਕਰੇ ਜੈਕਾਰਿਆ। ਰਾਜ ਰਾਜਾਨਾਂ ਸੀਸ ਲੱਥੇ ਤਾਜ, ਨਾ ਕੋਈ ਦਿਸੇ ਦਰ ਦਰਬਾਨਿਆ। ਜੂਠਾ ਝੂਠਾ ਰਚਿਆ ਕਾਜ, ਲੋਕਮਾਤ ਹੋਏ ਪਰਧਾਨਿਆ। ਜਨ ਭਗਤਾਂ ਕੋਇ ਨਾ ਰੱਖੇ ਲਾਜ, ਮਨਮੁਖ ਜੀਵ ਮਾਰਨ ਤਾਅਨਿਆ। ਪਰਗਟ ਹੋਏ ਗਰੀਬ ਨਿਵਾਜ, ਦਰ ਦਵਾਰ ਕਰੇ ਪਰਵਾਨਿਆ। ਸ਼ਬਦ ਰਖਾਏ ਸਾਚਾ ਜਹਾਜ਼, ਦੋ ਜਹਾਨ ਕਰੇ ਪਰਵਾਨਿਆ। ਤ੍ਰੈਗੁਣ ਮਾਇਆ ਤੇਰਾ ਕਾਜ, ਹਰਿ ਸਾਚਾ ਆਪ ਰਚਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੌ ਦਰ ਵੇਖ ਵਿਖਾਨਿਆ। ਕਲਜੁਗ ਮਾਇਆ ਤੇਰਾ ਸਾਥ, ਮਨਮੁਖ ਰਹੇ ਨਿਭਾਈਆ। ਏਕਾ ਭੁੱਲਿਆ ਹਰਿ ਰਘੁਨਾਥ, ਬੈਠੇ ਮੁਖ ਭਵਾਈਆ। ਮਿਲੇ ਮੇਲ ਨਾ ਤ੍ਰੈਲੋਕੀ ਨਾਥ, ਤ੍ਰੈਗੁਣ ਮਾਇਆ ਝੋਲੀ ਪਾਈਆ। ਅੰਤਮ ਸੀਆਂ ਸਾਢੇ ਤਿੰਨ ਹਾਥ, ਆਪਣੀ ਵੰਡ ਵੰਡਾਈਆ। ਲਹਿਣਾ ਦੇਣ ਚੁੱਕੇ ਮਸਤਕ ਮਾਥ, ਚਿੱਤਰ ਗੁਪਤ ਹਿਸਾਬ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਰਿਹਾ ਜਗਾਈਆ। ਤ੍ਰੈਗੁਣ ਮਾਇਆ ਜਗਤ ਪਰਧਾਨ, ਚਾਰੋਂ ਕੁੰਟ ਕਰੇ ਜਣਾਈਆ। ਅੰਤਮ ਮੇਟੇ ਜਗਤ ਨਿਸ਼ਾਨ, ਲੱਖ ਚੁਰਾਸੀ ਦਿਸ ਨਾ ਆਈਆ। ਗੁਰਮੁਖ ਸਾਚੇ ਸੰਤ ਪਛਾਨ, ਜਮ ਕੀ ਫਾਸੀ ਆਪ ਕਟਾਈਆ। ਏਕਾ ਬਖ਼ਸ਼ੇ ਚਰਨ ਧਿਆਨ, ਏਕਾ ਰੀਤ ਸਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕੀਟ ਹਸਤ ਏਕਾ ਰੰਗ ਰੰਗਾਈਆ। ਰੰਗੇ ਰੰਗ ਹਰਿ ਅਨਮੁਲਾ, ਸਿਰ ਆਪਣਾ ਹੱਥ ਰਖਾਇਆ। ਗੁਰਮੁਖ ਵਿਰਲਾ ਪੂਰੇ ਤੋਲ ਤੁਲਾ, ਹਰਿ ਸਾਚੇ ਕੰਡੇ ਨਾਮ ਤੁਲਾਇਆ। ਭਾਗ ਲਗਾਏ ਸਾਚੀ ਕੁਲਾ, ਕਲ ਕੁਲਵੰਤਾ ਨਾਮ ਪਾਇਆ। ਦਰ ਦਵਾਰੇ ਜੋ ਜਨ ਆਏ ਭੁੱਲਾ, ਦੁਰਮਤ ਮੈਲ ਰਿਹਾ ਮੇਟ ਮਿਟਾਇਆ। ਲੋਕਮਾਤ ਫਲਿਆ ਫੁੱਲਾ, ਫਲ ਫੁਲਵਾੜੀ ਫਲ ਲਗਾਇਆ। ਕਲਜੁਗ ਬੂਟਾ ਅੰਤਮ ਹੁੱਲਾ, ਪਤ ਡਾਲ੍ਹੀ ਰਹਿਣ ਨਾ ਪਾਇਆ। ਅੰਧ ਅੰਧੇਰ ਇਕ ਝੁੱਲਾ, ਸੰਮਤ ਚੌਦਾਂ ਵੇਖ ਵਖਾਇਆ। ਪੰਚਮ ਜੇਠ ਮਾਰੇ ਬੁੱਲਾ, ਨੌ ਖੰਡ ਦਏ ਹਿਲਾਇਆ। ਧਰਤ ਮਾਤ ਤੇਰਾ ਵਿਹੜਾ ਖੁੱਲਾ, ਪ੍ਰਭ ਸਾਚਾ ਦਏ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਮਾਇਆ ਤੇਰਾ ਘਰ, ਅੰਤਮ ਦੇਵੇ ਢਾਹਿਆ। ਤ੍ਰੈਗੁਣ ਮਾਇਆ ਉਚ ਮੁਨਾਰ, ਏਕਾ ਏਕ ਉਸਾਰਿਆ। ਨਿਹਕਲੰਕਾ ਲਏ ਅਵਤਾਰ, ਅੰਤਮ ਕਰੇ ਪਾਰ ਉਤਾਰਿਆ। ਕਲਜੁਗ ਰੋਵੇ ਧਾਹਾਂ ਮਾਰ, ਨਾ ਦਿਸੇ ਕੋਈ ਸਹਾਰਿਆ। ਸਤਿਜੁਗ ਸੱਚਾ ਦਰ ਭਿਖਾਰ, ਮੰਗੇ ਮੰਗ ਅਪਰ ਅਪਾਰਿਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਸੋ ਸਾਚਾ ਰਾਹ ਵਿਖਾ ਲਿਆ। ਸਤਿਜੁਗ ਤੇਰੀ ਸੁਣ ਪੁਕਾਰ, ਸੰਗ ਮੁਹੰਮਦ ਨਾਲ ਰਲਾ ਲਿਆ। ਸੰਮਤ ਚੌਦਾਂ ਮਾਰੇ ਮਾਰ, ਚੌਦਾਂ ਤਬਕਾਂ ਆਪ ਹਿਲਾ ਰਿਹਾ। ਅੱਲਾ ਰਾਣੀ ਹੋਏ ਖੁਆਰ, ਈਸਾ ਮੂਸਾ ਵੇਖ ਵਖਾ ਰਿਹਾ। ਸਤਿਜੁਗ ਸਾਚਾ ਖ਼ਬਰਦਾਰ, ਪੂਤ ਸਪੂਤਾ ਆਪ ਅਖਵਾ ਲਿਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਦੋਏ ਜੋੜ ਸੀਸ ਝੁਕਾ ਲਿਆ। ਸ਼ਬਦ ਵਿਚੋਲਾ ਇਕ ਅਪਾਰ, ਪ੍ਰਭ ਸਾਚਾ ਝੋਲੀ ਪਾ ਰਿਹਾ। ਸੋਹੰ ਢੋਲਾ ਵਿਚ ਸੰਸਾਰ, ਚਾਰ ਵਰਨਾਂ ਇਕ ਜਣਾ ਰਿਹਾ। ਸਚ ਦਵਾਰਾ ਏਕਾ ਖੋਲ੍ਹਾ, ਸਾਚਾ ਮਾਰਗ ਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਮਾਇਆ ਤੇਰਾ ਵਰ, ਤੇਰੀ ਝੋਲੀ ਪਾ ਰਿਹਾ। ਤ੍ਰੈਗੁਣ ਮਾਇਆ ਤੇਰੀ ਦਾਤ, ਤੇਰੇ ਸੰਗ ਰਖਾਈਆ। ਬ੍ਰਹਮਾ ਵੇਤਾ ਨਾ ਪੁੱਛੇ ਵਾਤ, ਬੈਠਾ ਮੁਖ ਛੁਪਾਈਆ। ਅੰਤਮ ਵਿਕਣਾ ਹਾਟੋ ਹਾਟ, ਸਾਚਾ ਸ਼ਬਦ ਹਾਥ ਨਾ ਆਈਆ। ਧੀਰਜ ਧੀਰ ਨਾ ਦੇਵੇ ਕੋਈ ਤੀਰਥ ਤਾਟ, ਅਠ ਸਠ ਰੋਵਣ ਦੇਣ ਦੁਹਾਈਆ। ਗੁਰ ਦਰ ਮੰਦਰ ਸ਼ਿਵਦਵਾਲਾ ਮੱਠ, ਨਿਰਮਲ ਜੋਤ ਰਹਿਣ ਨਾ ਪਾਈਆ। ਪ੍ਰਭ ਚਰਨ ਦਵਾਰੇ ਇਕ ਇਕੱਠ, ਸਾਚਾ ਧਾਮ ਸੁਹਾਈਆ। ਉਚੇ ਮੰਦਰ ਨੌ ਖੰਡ ਪ੍ਰਿਥਮੀ ਜਾਣੇ ਢੱਠ, ਸੰਮਤ ਪੰਦਰਾਂ ਨੇੜੇ ਆਈਆ। ਪ੍ਰਭ ਗੇੜਨਹਾਰਾ ਉਲਟੀ ਲੱਠ, ਲੱਖ ਚੁਰਾਸੀ ਪੀੜ ਪਿੜਾਈਆ। ਅਗਨੀ ਜੋਤੀ ਲਾਏ ਮੱਠ, ਸੰਮਤ ਸੋਲਾਂ ਏਕਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਮਾਇਆ ਤੇਰਾ ਦਰ, ਆਪੇ ਵੇਖ ਵਖਾਈਆ। ਤ੍ਰੈਗੁਣ ਮਾਇਆ ਤੇਰਾ ਮੂਲ, ਹਰਿ ਸਾਚਾ ਆਪ ਚੁਕਾਇੰਦਾ। ਸ਼ਿਵ ਸ਼ੰਕਰ ਫੜੇ ਹੱਥ ਤ੍ਰਿਸੂਲ, ਪ੍ਰਭ ਅੱਗੇ ਸੀਸ ਝੁਕਾਇੰਦਾ। ਬ੍ਰਹਮਾ ਵੇਖੇ ਕੰਤ ਕੰਤੂਹਲ, ਸਾਚਾ ਕੰਤ ਵੇਖ ਵਖਾਇੰਦਾ। ਕਰੋੜ ਤੇਤੀਸਾ ਰਿਹਾ ਫੂਲ, ਸੁਰਪਤ ਰਾਜਾ ਸੇਵ ਕਮਾਇੰਦਾ। ਨੌ ਖੰਡ ਪ੍ਰਿਥਮੀ ਗਈ ਭੂਲ, ਪਾਰਬ੍ਰਹਮ ਨਾ ਕੋਈ ਮਿਲਾਇੰਦਾ। ਕਲਜੁਗ ਫਲ ਗਿਆ ਫੂਲ, ਪ੍ਰਭ ਅੰਤਮ ਤੋੜ ਵਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਮਾਇਆ ਦੇ ਮਤ ਆਪ ਸਮਝਾਇੰਦਾ। ਅੰਤਮ ਮਿਟਣਾ ਜਗਤ ਨਿਸ਼ਾਨ, ਲਿਖਿਆ ਲੇਖ ਚੁਕਾਇੰਦਾ। ਸਤਿਜੁਗ ਸਾਚਾ ਦਰ ਪਰਵਾਨ, ਪ੍ਰਭ ਸਾਚੀ ਭਿਛਿਆ ਪਾਇੰਦਾ। ਕਲਜੁਗ ਅੰਤਮ ਹੋਏ ਵੈਰਾਨ, ਲੋਕਮਾਤ ਰਹਿਣ ਨਾ ਪਾਇੰਦਾ। ਚਾਰ ਵਰਨਾਂ ਵੇਖੇ ਮਾਰ ਧਿਆਨ, ਗਿਆਨ ਧਿਆਨ ਦਿਸ ਨਾ ਆਇੰਦਾ। ਸਤਿਜੁਗ ਸਾਚਾ ਨਿਗਾਹਬਾਨ, ਏਕਾ ਏਕ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤ੍ਰੈਗੁਣ ਮਾਇਆ ਤੇਰਾ ਲੇਖ ਮਿਟਾਇੰਦਾ। ਤ੍ਰੈਗੁਣ ਮਾਇਆ ਤੇਰਾ ਭੇਖ, ਕਲਜੁਗ ਰੰਗ ਰਤੜਾ। ਆਪੇ ਵੇਖੇ ਔਲੀਏ ਪੀਰ ਸ਼ੇਖ਼, ਜੀਵ ਜੰਤ ਸਾਧ ਸੰਤ ਮੁਸ਼ਟੰਡੜਾ। ਆਪੇ ਮੇਟਣਹਾਰਾ ਰੇਖ, ਆਪੇ ਦੇ ਸਮਝਾਵੇ ਮਤੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਮਾਇਆ ਤੇਰਾ ਚੁੱਕੇ ਡਰ, ਆਪੇ ਪਾਏ ਡੂੰਘੇ ਖਤੜਾ, ਤ੍ਰੈਗੁਣ ਮਾਇਆ ਡੂੰਘੇ ਖਾਤ, ਪ੍ਰਭ ਸਾਚਾ ਆਪ ਰਖਾਇੰਦਾ। ਆਪੇ ਵੇਖੇ ਮਾਰ ਝਾਤ, ਦਿਸ ਕਿਸੇ ਨਾ ਆਇੰਦਾ। ਸਤਿਜੁਗ ਦੇਵੇ ਸਾਚੀ ਦਾਤ, ਸਤਿ ਸੰਤੋਖ ਧੀਰਜ ਯਤ ਝੋਲੀ ਪਾਇੰਦਾ। ਜਨ ਭਗਤਾਂ ਬੰਧਾਵੇ ਸਾਚਾ ਨਾਤ, ਸੰਮਤ ਚੌਦਾਂ ਵੇਖ ਵਖਾਇੰਦਾ। ਮਿਲੇ ਮੇਲ ਕਮਲਾਪਾਤ, ਵਿਛੜ ਕਦੇ ਨਾ ਜਾਇੰਦਾ। ਅੰਮ੍ਰਿਤ ਆਤਮ ਦੇਵੇ ਸਾਤਕ ਸਾਂਤ, ਸਤਿ ਸਰੋਵਰ ਇਕ ਨੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਮਾਇਆ ਧਾਰ, ਆਪੇ ਵੇਖ ਵਖਾਇੰਦਾ। ਤ੍ਰੈਗੁਣ ਮਾਇਆ ਰਹੀ ਕੁਰਲਾ, ਅੰਤਮ ਹੋਈ ਜੁਦਾਈਆ। ਜੂਠ ਝੂਠ ਪਾਇਆ ਫਾਹ, ਨਾ ਸਕੇ ਕੋਈ ਤੁੜਾਈਆ। ਨਾ ਕੋਈ ਦਿਸੇ ਮਾਤ ਮਲਾਹ, ਫੜ ਫੜ ਬੰਨੇ ਲਾਈਆ। ਨਾ ਕੋਈ ਬਖ਼ਸ਼ੇ ਜਗਤ ਗੁਨਾਹ, ਰੋ ਰੋ ਦਏ ਦੁਹਾਈਆ। ਨਾ ਕੋਈ ਪਿਤਾ ਦਿਸੇ ਮਾਂ, ਨਾ ਕੋਈ ਦਿਸੇ ਧੀ ਜਵਾਈਆ। ਨਾ ਕੋਈ ਭੈਣ ਨਾ ਭਰਾ, ਨਾਰੀ ਕੰਤ ਨਾ ਕੋਈ ਹੰਢਾਈਆ। ਨਾ ਕੋਈ ਜਪਾਏ ਸਾਚਾ ਨਾਂ, ਸੋਹੰ ਅੱਖਰ ਜਗਤ ਤਰਾਈਆ। ਆਪੇ ਪਿਤਾ ਆਪੇ ਮਾਂ, ਗੁਰਮੁਖ ਸਾਚੇ ਬਾਲ ਅੰਞਾਣੇ ਬੈਠਾ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਮਾਇਆ ਤੇਰਾ ਘਰ ਅੰਤਮ ਪੂਰ ਕਰਾਈਆ। ਤ੍ਰੈਗੁਣ ਮਾਇਆ ਤੇਰਾ ਘਰ, ਅੰਤਮ ਬੰਦ ਕਰਾਇੰਦਾ। ਚਾਰੋਂ ਕੁੰਟ ਦਿਸੇ ਡਰ, ਕਲਜੁਗ ਦਰ ਨਾ ਕੋਈ ਬਹਾਇੰਦਾ। ਸਰ ਸਰੋਵਰ ਨਾ ਕੋਈ ਦਿਸੇ ਸਰ, ਤੀਰਥ ਤਟ ਨਾ ਕੋਈ ਵਖਾਇੰਦਾ। ਨਾ ਕੋਈ ਨਾਰੀ ਨਾ ਕੋਈ ਨਰ, ਨਰ ਨਰਾਇਣ ਨਾ ਕੋਈ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਅੰਤਮ ਘਰ, ਘਰ ਬਾਹਰਾ ਵੇਖ ਵਖਾਇੰਦਾ। ਕਲਜੁਗ ਉਠ ਬਾਲ ਨਾਦਾਨ, ਹਰਿ ਸਾਚਾ ਆਪ ਜਗਾਇੰਦਾ। ਨੇਤਰ ਖੋਲ੍ਹ ਮਾਰ ਧਿਆਨ, ਲੱਖ ਚੁਰਾਸੀ ਅੰਤ ਕੁਰਲਾਇੰਦਾ। ਕਿਸੇ ਨਾ ਦਿਸੇ ਬ੍ਰਹਮ ਗਿਆਨ, ਬ੍ਰਹਮ ਵਿਦਿਆ ਨਾ ਕੋਇ ਪੜ੍ਹਾਇੰਦਾ। ਮਗਰ ਲੱਗੇ ਪੰਜ ਸ਼ੈਤਾਨ, ਚਾਰੋਂ ਕੁੰਟ ਮੁਖ ਭਵਾਇੰਦਾ। ਗੁਰਮੁਖ ਵਿਰਲਾ ਚਤਰ ਸੁਜਾਨ, ਪ੍ਰਭ ਚਰਨੀ ਸੀਸ ਝੁਕਾਇੰਦਾ। ਪਰਗਟ ਹੋਏ ਸ੍ਰੀ ਭਗਵਾਨ, ਭਗਤ ਭਗਤੀ ਸੇਵਾ ਲਾਇੰਦਾ। ਇਕ ਵਖਾਏ ਸਚ ਮਕਾਨ, ਨੌ ਦਰ ਦਵਾਰੇ ਬੰਦ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਤੇਰਾ ਸਾਚਾ ਵਰ, ਤੇਰੀ ਝੋਲੀ ਪਾਇੰਦਾ। ਸਤਿਜੁਗ ਸਾਚਾ ਸਚ ਮਲਾਹ, ਏਕਾ ਏਕ ਕਰਾਇਆ। ਗੁਰ ਸ਼ਬਦੀ ਦੇਵੇ ਇਕ ਸਲਾਹ, ਸਾਚਾ ਮਾਰਗ ਲਾਇਆ। ਇਕ ਜਪਾਏ ਸਾਚਾ ਨਾਂ, ਚਾਰ ਵਰਨਾਂ ਰਿਹਾ ਜਣਾਇਆ। ਊਚ ਨੀਚ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਏਕਾ ਥਾਂ, ਹਰਿ ਸਾਚਾ ਰਿਹਾ ਬਹਾਇਆ। ਜ਼ਾਤ ਪਾਤ ਮਿਟੇ ਨਿਸ਼ਾਨ, ਬੀਸ ਬੀਸਾ ਰਿਹਾ ਲਿਖਾਇਆ। ਸੋਹੰ ਰਸਨਾ ਸਾਰੇ ਗਾਨ, ਇਕ ਇਕੀਸਾ ਦਏ ਦੁਹਾਇਆ। ਜਗਤ ਜਗਦੀਸਾ ਛਤਰ ਸੀਸ ਝੁਲਾਨ, ਰਾਜ ਰਾਜਾਨ ਰਹਿਣ ਨਾ ਪਾਇਆ। ਏਕਾ ਮਾਰੇ ਰਸਨਾ ਬਾਣ, ਚਿੱਲਾ ਆਪ ਚੜ੍ਹਾਇਆ। ਖਾਣੀ ਬਾਣੀ ਹੋਏ ਹੈਰਾਨ, ਵੇਦ ਪੁਰਾਨ ਰਹਿਣ ਨਾ ਪਾਇਆ। ਆਪੇ ਕਰੇ ਪੁਣ ਛਾਣ, ਅੰਜੀਲ ਕੁਰਾਨ ਦਏ ਦੁਹਾਇਆ। ਕਲਜੁਗ ਤੇਰਾ ਅੰਤ ਨਿਸ਼ਾਨ, ਪ੍ਰਭ ਸਾਚਾ ਦਏ ਮਿਟਾਇਆ। ਸੰਮਤ ਸੋਲਾਂ ਤੇਰੀ ਆਣ, ਪੁਰੀਆਂ ਲੋਆਂ ਰਿਹਾ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਾਰ, ਤੇਰੀ ਧਾਰ ਚੁਕਾਇਆ। ਸੰਮਤ ਸੋਲਾਂ ਕਰ ਸ਼ਿੰਗਾਰ, ਲਾੜੀ ਮੌਤ ਖ਼ੁਸ਼ੀ ਮਨਾਈਆ। ਪਰਗਟ ਹੋਵੇ ਵਿਚ ਸੰਸਾਰ, ਚਾਰੋਂ ਕੁੰਟ ਪਏ ਦੁਹਾਈਆ। ਧਰਮ ਰਾਏ ਦੀ ਸਤਿ ਸਪੁਤਰੀ ਧੀ ਮੁਟਿਆਰ, ਲੱਖ ਚੁਰਾਸੀ ਲਏ ਪਰਨਾਈਆ। ਨਾਲ ਰਲਾਏ ਸੰਗ ਮੁਹੰਮਦ ਚਾਰ ਯਾਰ, ਆਪਣਾ ਸੰਗ ਨਿਭਾਈਆ। ਪੁਰਖ ਅਬਿਨਾਸ਼ੀ ਮਾਰੇ ਮਾਰ, ਏਕਾ ਖੰਡਾ ਹੱਥ ਉਠਾਈਆ। ਦਰ ਦਰ ਘਰ ਘਰ ਰੋਵਣ ਜ਼ਾਰੋ ਜ਼ਾਰ, ਨੇਤਰ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਅੰਤ ਕਰਾਈਆ। ਸੰਮਤ ਸੋਲਾਂ ਤੇਰਾ ਰੰਗ, ਧਰਤਮਾਤ ਆਪ ਚੜ੍ਹਾਇੰਦਾ। ਧਰਤ ਮਾਤ ਮੰਗੀ ਮੰਗ, ਲੱਖ ਚੁਰਾਸੀ ਫੰਦ ਫੰਦਾਇੰਦਾ। ਚਿੱਟੇ ਅਸਵ ਕਸਿਆ ਤੰਗ, ਦਹਿ ਦਿਸ਼ਾ ਫੇਰਾ ਪਾਇੰਦਾ। ਏਕਾ ਵਹੇ ਧਾਰਾ ਗੰਗ, ਲਹੂ ਮਿਝ ਆਪ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰਾ ਅੰਤਮ ਦਰ, ਏਕਾ ਰੰਗ ਰੰਗਾਇੰਦਾ। ਕਲਜੁਗ ਅੰਤਮ ਰੰਗੇ ਰੰਗ, ਹਰਿ ਸਾਚਾ ਲਾਲ ਗੁਲਾਲਿਆ। ਸਾਚੇ ਅਸਵ ਕਸਿਆ ਤੰਗ, ਨਾਲ ਰਖਾਏ ਕਾਲ ਮਹਾਂਕਾਲਿਆ। ਲੋਆਂ ਪੁਰੀਆਂ ਪਾਰ ਲੰਘ, ਨੌ ਖੰਡ ਰਿਹਾ ਸੁਰਤ ਸੰਭਾਲਿਆ। ਲੱਖ ਚੁਰਾਸੀ ਦੇਵੇ ਟੰਗ, ਧਰਮ ਰਾਏ ਖੋਲ੍ਹ ਦਵਾਰ ਦਰ ਦਰਵਾਜ਼ਿਆ। ਮਨਮੁਖ ਜੀਵਾਂ ਮਾਨਸ ਦੇਹੀ ਹੋਈ ਭੰਗ, ਮਿਲਿਆ ਮੇਲ ਨਾ ਗੁਰ ਗੋਪਾਲਿਆ। ਝੂਠੀ ਕਾਇਆ ਕਾਚੀ ਵੰਗ, ਕਿਸੇ ਨਾ ਚਲੇ ਨਾਲਿਆ। ਕਿਸੇ ਨਾ ਲਾਉਣਾ ਅੰਤਮ ਅੰਗ, ਨਾ ਕੋਈ ਗੋਦ ਉਠਾਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਸੱਥਰ ਮਾਤ ਵਿਛਾ ਲਿਆ। ਧਰਤ ਮਾਤ ਤੇਰੀ ਸਾਚੀ ਗੋਦ, ਲੱਖ ਚੁਰਾਸੀ ਆਪ ਟਿਕਾਇੰਦਾ। ਸ਼ਬਦ ਜਣਾਏ ਅਗਾਧ ਬੋਧ, ਬੋਧ ਅਗਾਧਾ ਆਪ ਅਖਵਾਇੰਦਾ। ਦਾਤਾ ਸੂਰਾ ਵਡ ਜੋਧਨ ਜੋਧ, ਸੂਰਬੀਰ ਆਪ ਹੋ ਜਾਇੰਦਾ। ਕਲਜੁਗ ਤੇਰਾ ਮਿਟੇ ਕਰੋਧ, ਸਤਿਜੁਗ ਸੀਤਲ ਸਤਿ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਘਰ ਸਾਚੇ ਆਸਣ ਲਾਇੰਦਾ। ਕਲਜੁਗ ਤੇਰੀ ਅਵੱਲੜੀ ਚਾਲ, ਪ੍ਰਭ ਅੰਤਮ ਰਿਹਾ ਮਿਟਾਈਆ। ਸ੍ਰਿਸ਼ਟ ਸਬਾਈ ਹਾਲ ਬੇਹਾਲ, ਦਿਵਸ ਰੈਣ ਰਹੀ ਕੁਰਲਾਈਆ। ਗੁਰਮੁਖ ਸਾਚੇ ਭਾਲ, ਆਪ ਆਪਣਾ ਮੇਲ ਮਿਲਾਈਆ। ਅੱਠੇ ਪਹਿਰ ਕਰੇ ਪ੍ਰਿਤਪਾਲ, ਪ੍ਰਿਤਪਾਲਕ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਗੁਰਮੁਖ ਹਰਿ ਭਗਤ ਭਗਤੀ ਵਰ ਏਕਾ ਝੋਲੀ ਪਾਈਆ। ਭਗਤ ਜਨਾਂ ਦਰ ਸਾਚਾ ਪਾਇਆ, ਏਕਾ ਪੁਰਖ ਅਪਾਰਾ। ਜੂਠਾ ਝੂਠਾ ਮੋਹ ਤਜਾਇਆ, ਵਿਸਰਿਆ ਸੰਸਾਰਾ। ਸੋਹੰ ਸਾਚਾ ਰਸਨਾ ਗਾਇਆ, ਮਿਟੇ ਰੈਣ ਅੰਧਿਆਰਾ। ਏਕਾ ਦੂਜਾ ਭਉ ਚੁਕਾਇਆ, ਮੇਲਾ ਕੰਤ ਭਤਾਰਾ। ਤੀਜਾ ਨੇਤਰ ਖੋਲ੍ਹ ਵਖਾਇਆ, ਦਰਸ ਦਿਖਾਏ ਅਗੰਮ ਅਪਾਰਾ। ਚੌਥੇ ਦਰ ਲਏ ਬਹਾਇਆ, ਆਵਣ ਜਾਵਣ ਫੰਦ ਕਟਾਇਆ। ਪੰਚਮ ਮੇਲਾ ਸਹਿਜ ਸੁਭਾਇਆ, ਸਾਚਾ ਚੰਦ ਚੜ੍ਹਾਇਆ। ਛੱਪਰ ਛੰਨ ਕੋਈ ਦਿਸ ਨਾ ਆਇਆ, ਹਰਿ ਸਾਚੇ ਸਹਿਜ ਸੁਖਦਾਇਆ। ਸਤਿ ਪੁਰਖ ਨਿਰੰਜਣ ਪਾਏ ਅੰਜਨ ਨੇਤਰ ਖੋਲ੍ਹ, ਸ਼ਬਦ ਬੋਲ ਢੋਲ ਮਰਦੰਗ ਇਕ ਵਜਾਇਆ। ਸੰਤਾਂ ਭਗਤਾਂ ਵਸੇ ਕੋਲ, ਮਨ ਮਤ ਬੁਧ ਰਿਹਾ ਵਰੋਲ, ਆਤਮ ਅੰਤਰ ਵੇਖ ਵਖਾਇਆ। ਨੌ ਦਵਾਰੇ ਕੱਢੇ ਪੋਲ, ਮਨਮੁਖ ਜੀਵ ਹੋਏ ਹਲਕਾਇਆ। ਦਸਮ ਦਵਾਰੀ ਰਿਹਾ ਮੌਲ, ਆਤਮ ਸੇਜਾ ਆਸਣ ਲਾਇਆ। ਆਪੇ ਕਰੇ ਉਲਟਾ ਕਵਲ, ਨਾਭੀ ਕਵਲੀ ਰਿਹਾ ਉਲਟਾਇਆ। ਮੇਲ ਮਿਲਾਏ ਸਾਵਲ ਸਵਲ, ਕਾਹਨਾ ਕ੍ਰਿਸ਼ਨਾ ਆਪ ਅਖਵਾਇਆ। ਲੱਖ ਚੁਰਾਸੀ ਹੋਈ ਬਵਲ, ਭੇਖਾਧਾਰੀ ਭੇਖ ਵਟਾਇਆ। ਕਲਜੁਗ ਹੰਕਾਰੀ ਦੁਸ਼ਟ ਰਵਣ, ਰਾਮ ਰਾਮਾ ਦਏ ਖਪਾਇਆ। ਜਨ ਭਗਤਾਂ ਹੋਏ ਸੱਚਾ ਜਾਮਨ, ਅੰਤਮ ਬੇੜਾ ਬੰਨੇ ਲਾਇਆ। ਆਪ ਫੜਾਏ ਆਪਣਾ ਦਾਮਨ, ਕਾਮਨੀ ਕਾਮ ਨੇੜ ਨਾ ਆਇਆ। ਮੇਟ ਮਿਟਾਏ ਅੰਧੇਰੀ ਸ਼ਾਮਨ, ਜੋਤ ਪਰਕਾਸ਼ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇਆ। ਹਰਿਜਨ ਸਾਚੇ ਸਾਚਾ ਮੀਤਾ, ਏਕਾ ਏਕ ਅਖਵਾਇਆ। ਏਕਾ ਸ਼ਬਦ ਜਣਾਏ ਅਠਾਰਾਂ ਧਿਆਏ ਗੀਤਾ, ਅਰਜਨ ਕ੍ਰਿਸ਼ਨਾ ਰੂਪ ਵਟਾਇਆ। ਆਪ ਚਲਾਏ ਆਪਣੀ ਰੀਤਾ, ਨਾ ਕੋਈ ਦਿਹੁਰਾ ਨਾ ਕੋਈ ਮੰਦਰ ਮਸੀਤਾ, ਚਰਨ ਕਵਲ ਧਿਆਨ ਰਖਾਇਆ। ਜੁਗ ਜੁਗ ਪਰਖਣਹਾਰਾ ਨੀਤਾ, ਅੰਦਰ ਮੰਦਰ ਵੇਖ ਵਖਾਇਆ। ਆਪੇ ਹੋਏ ਪਤਤ ਪੁਨੀਤਾ, ਪਤਤ ਪਾਵਨ ਆਪ ਅਖਵਾਇਆ। ਆਪੇ ਰਾਮਾ ਆਪੇ ਸੀਤਾ, ਆਪੇ ਦੁਸ਼ਟ ਹੰਕਾਰੀ ਰਾਵਣ ਮਾਰ ਮਿਟਾਇਆ। ਆਪੇ ਹਸਤ ਆਪੇ ਕੀਟਾ, ਆਪੇ ਲਛਮਣ ਬੀਰ ਬਣਾਇਆ। ਆਪੇ ਮਿੱਠਾ ਆਪੇ ਕੌੜਾ ਰੀਠਾ, ਆਪੇ ਹਨਵੰਤ ਵਿਚ ਸਮਾਇਆ। ਆਪੇ ਆਪ ਹੋਏ ਅਨਡੀਠਾ, ਨਿਰਗੁਣ ਰੂਪ ਸਮਾਇਆ। ਆਪੇ ਆਪਣੀ ਕਰੇ ਪਰੀਖਾ, ਸਰਗੁਣ ਭੇਖ ਕਰਾਇਆ। ਆਪ ਆਪਣਾ ਲਿਖੇ ਲੇਖਾ, ਭੇਖ ਭਿਖਾਰੀ ਆਪ ਅਖਵਾਇਆ। ਆਪ ਬਣਾਏ ਆਪਣੀ ਰੇਖਾ, ਆਪੇ ਦਏ ਮਿਟਾਇਆ। ਆਪੇ ਨੇੜੇ ਆਪੇ ਦੂਰ, ਆਪਣੇ ਨੇਤਰ ਆਪੇ ਵੇਖਾ, ਆਪੇ ਦਿਸ ਕਿਸੇ ਨਾ ਆਇਆ। ਜੁਗ ਜੁਗ ਧਾਰੇ ਹਰਿ ਜੀ ਭੇਸਾ, ਵਰਭੰਡੀ ਰਿਹਾ ਤਰਾਇਆ। ਆਪੇ ਦਰ ਆਪੇ ਦਰਵੇਸ਼ਾ, ਭਿੱਖਕ ਭਿਖਿਆ ਮੰਗਣ ਆਇਆ। ਆਪੇ ਆਪ ਹੋਏ ਨਰ ਨਰੇਸ਼ਾ, ਤਖ਼ਤ ਤਾਜ ਇਕ ਸੁਹਾਇਆ। ਆਪੇ ਕਰੇ ਵੇਸ ਅਨੇਕਾ, ਜੁਗ ਜੁਗ ਵੇਸ ਕਰਾਇਆ। ਆਪੇ ਆਪ ਨਾਨਕ ਗੋਬਿੰਦ ਦਸ ਦਸਮੇਸ਼ਾ, ਕੇਸਾਧਾਰੀ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਧਾਰ ਵਿਖਾਇਆ। ਆਪੇ ਰਾਜ ਜੋਗ ਸੁਲਤਾਨਾ। ਆਪੇ ਸ਼ਬਦ ਰਾਗ ਨਿਰਾਲਾ। ਆਪੇ ਭਗਤ ਵਛਲ ਭਗਵਾਨਾ। ਆਪੇ ਨਾਮ ਦੇਵੇ ਜੀਆ ਦਾਨਾ। ਆਪੇ ਚਰਨ ਧੂੜ ਇਸ਼ਨਾਨਾ। ਆਪੇ ਗੋਪੀ ਆਪੇ ਕਾਹਨਾ। ਮੁਕੰਦ ਮਨੋਹਰ ਲੱਖਮੀ ਨਰਾਇਣ ਆਪ ਅਖਵਾਨਾ। ਆਪੇ ਮੋਰ ਮੁਕਟ ਸਿਰ ਤਾਜ ਰਖਾਨਾ। ਆਪੇ ਗਊ ਗਰੀਬਾਂ ਗਲੇ ਲਗਾਨਾ। ਆਪੇ ਸ਼ਬਦ ਬਿਬਾਣਿਆ। ਆਪੇ ਤੀਰ ਕਮਾਨ ਆਪੇ ਅਰਜਨ ਭਗਤਨ ਨਿਧਾਨਿਆ। ਆਪੇ ਰਥ ਰਥਵਾਹੀ ਅਖਵਾਨਿਆ। ਆਪੇ ਜੋਧਾ ਸੂਰ ਬਲੀ ਬਲਵਾਨਿਆ। ਨਿਰਧਨ ਰੂਪ ਆਪ ਸਮਾਇਆ, ਆਪੇ ਮਾਰੇ ਤੀਰ ਨਿਸ਼ਾਨਿਆ। ਆਪੇ ਮੁਖ ਭਵਾਨਾ, ਆਪੇ ਹੰਕਾਰ ਅਭਿਮਾਨਿਆ। ਆਪੇ ਬਣਤ ਬਣਾਨਾ, ਆਪੇ ਮੇਟੇ ਜਗਤ ਨਿਸ਼ਾਨਿਆ। ਜੁਗ ਜੁਗ ਖੇਲੇ ਖੇਲ ਮਹਾਨਾ, ਦੁਆਪਰ ਤੇਰਾ ਦਰ ਵਿਖਾਨਿਆ। ਦਰਯੋਧਨ ਹੋਇਆ ਬਾਲ ਨਾਦਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਕਲ ਨੰਦਨ ਰੂਪ ਵਟਾਨਿਆ। ਗੋਕਲ ਨੰਦਨ ਨੰਦ ਵਿਹਾਰੀ, ਆਪਣੀ ਜੋਤ ਜਗਾਈਆ। ਦੁਆਪਰ ਤੇਰੀ ਅੰਤਮ ਵਾਰੀ, ਸ੍ਰਿਸ਼ਟ ਸਬਾਈ ਵੇਖ ਵਖਾਈਆ। ਭਗਤ ਸੁਹੇਲਾ ਭਗਤ ਅਧਾਰੀ, ਬਿਦਰ ਸੁਦਾਮਾ ਗਲੇ ਲਗਾਈਆ। ਦਰੋਪਤ ਲੱਜਿਆ ਆਪ ਨਿਵਾਰੀ, ਬਸਤਰ ਚੀਰ ਤਨ ਪਹਿਨਾਈਆ। ਖੇਲੇ ਖੇਲ ਹਰਿ ਗਿਰਧਾਰੀ, ਜਗਤ ਗਵਰਧਨ ਹੱਥ ਉਠਾਈਆ। ਨਾਮ ਬੰਸਰੀ ਵੱਜੇ ਇਕ ਅਪਾਰੀ, ਰਾਧਕਾ ਅਰਾਧ ਰਸਨਾ ਰਹੀ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੂਪ ਵਟਾਈਆ। ਦੁਆਪਰ ਅੰਤਮ ਭੇਖ ਵਟਾਇਆ, ਕ੍ਰਿਸ਼ਨ ਕਾਹਨ ਅਖਵਾਇੰਦਾ। ਵਿਸ਼ਨ ਵਰਾਟੀ ਰੂਪ ਵਟਾਇਆ, ਭੇਵ ਕੋਇ ਨਾ ਪਾਇੰਦਾ। ਚੌਦਾਂ ਲੋਕ ਏਕਾ ਹਾਟੀ ਤਨ ਵਸਾਇਆ, ਲੋਆਂ ਪੁਰੀਆਂ ਮੁਖ ਰਖਾਇੰਦਾ। ਪਾਰ ਘਾਟ ਕਿਸੇ ਦਿਸ ਨਾ ਆਇਆ, ਨਾ ਕੋਈ ਪਾਰ ਕਰਾਇੰਦਾ। ਏਕਾ ਭਗਤ ਮਾਣ ਗਵਾਇਆ, ਏਕਾ ਰੂਪ ਵਖਾਇੰਦਾ। ਭਰਮ ਭੁਲੇਖੇ ਜਗਤ ਭੁਲਾਇਆ, ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੁਆਪਰ ਤੇਰਾ ਅੰਤਮ ਸਗਨ, ਆਪਣੀ ਹੱਥੀਂ ਆਪੇ ਪਾਇੰਦਾ। ਦੁਆਪਰ ਤੇਰਾ ਅੰਤ ਕਰਾ, ਆਪਣੇ ਵਿਚ ਸਮਾਇਆ। ਕਲਜੁਗ ਸਾਚਾ ਮਾਤ ਧਰਾ, ਅਥਰਬਣ ਰਾਹ ਵਖਾਇਆ। ਐੜਾ ਅੱਖਰ ਰਿਹਾ ਅਲਾ, ਅੱਲਾ ਨੂਰ ਧਰਾਇਆ। ਈਸਾ ਮੂਸਾ ਲਏ ਉਪਾ, ਆਪ ਆਪਣੀ ਸੇਵਾ ਲਾਇਆ। ਸੰਗ ਮੁਹੰਮਦ ਚਾਰ ਯਾਰ ਰਲਾ, ਏਕਾ ਨਾਅਰਾ ਲਾਇਆ। ਬਿਸਮਿਲਾ ਕਰੇ ਸਰਬ ਖ਼ੁਦਾ, ਖ਼ੁਦੀ ਨਾ ਰੱਤੀ ਇਕ ਵਖਾਇਆ। ਆਪ ਆਪਣੀ ਦਇਆ ਕਮਾ, ਨਾਨਕ ਸੇਵਾ ਲਾਇਆ। ਆਪ ਜਗਾਏ ਦੀਪਕ ਲਏ ਬੁਝਾ, ਦੀਵਾ ਬੱਤੀ ਆਪਣੇ ਹੱਥ ਰਖਾਇਆ। ਰਾਗ ਛੱਤੀ ਦਏ ਜਣਾ, ਨਾਰ ਸੁਰਸਤੀ ਨਾਲ ਰਲਾਇਆ। ਪੁਰਖ ਅਬਿਨਾਸ਼ੀ ਰਿਹਾ ਗਾ, ਆਤਮ ਦਰਸੀ ਦਰਸ਼ਨ ਪਾਇਆ। ਆਪ ਚਲਾਏ ਆਪਣਾ ਰਾਹ, ਸਾਚਾ ਹੁਕਮ ਜਣਾਇਆ। ਗੁਰ ਗੋਬਿੰਦਾ ਲਏ ਉਪਾ, ਪੂਤ ਸਪੂਤਾ ਨਾਉਂ ਰਖਾਇਆ। ਲੋਕਮਾਤੀ ਜਨਮ ਦਵਾ, ਆਪ ਆਪਣਾ ਵਿਚ ਟਿਕਾਇਆ। ਜਗਤ ਭਗਤ ਬਣ ਮਲਾਹ, ਸੇਵਕ ਸੇਵਾ ਰਿਹਾ ਕਰਾਇਆ। ਅੰਤਮ ਮੇਲਾ ਲਏ ਮਿਲਾ, ਆਵਣ ਜਾਵਣ ਗੇੜ ਕਟਾਇਆ। ਗੋਬਿੰਦ ਰਸਨਾ ਗਿਆ ਗਾ, ਕਲਜੁਗ ਅੰਤਮ ਦਏ ਦੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ ਆਪ ਅਖਵਾਇਆ। ਕਲਜੁਗ ਤੇਰਾ ਅੰਤਮ ਅੰਤ, ਪ੍ਰਭ ਹੱਥ ਵਡਿਆਈਆ। ਨਾ ਕੋਈ ਸਹਾਈ ਸਾਧ ਸੰਤ, ਸਤਿ ਪੁਰਖ ਨਾ ਕੋਈ ਮਿਲਾਈਆ। ਚਾਰੋਂ ਕੁੰਟ ਕੁਰਲਾਇਣ ਜੀਵ ਜੰਤ, ਧੀਰਜ ਧੀਰ ਨਾ ਕੋਈ ਧਰਾਈਆ। ਹੋਏ ਵਿਛੋੜਾ ਨਾਰੀ ਕੰਤ, ਕੰਤ ਸੁਹਾਗ ਨਾ ਕੋਈ ਹੰਢਾਈਆ। ਪਾਰਬ੍ਰਹਮ ਮਹਿਮਾ ਅਗਣਤ, ਗਣਤ ਗਣੀ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚੇ ਸੰਤ ਦੁਲਾਰ ਆਪੇ ਗਲੇ ਲਗਾਈਆ। ਸੁਣ ਅਰਦਾਸ ਪ੍ਰਭ ਦਇਆ ਕਮਾਈ। ਸੋਇਆ ਸੁਤ ਉਠਾਇਆ, ਦੇਵੇ ਦਰਸ ਆਪ ਰਘੁਰਾਈ। ਰੁਠਿਆਂ ਰਿਹਾ ਮਨਾਇਆ, ਪਕੜ ਉਠਾਏ ਫੜ ਫੜ ਬਾਹੀਂ। ਸਤਾਰਾਂ ਮਾਸ ਦਿਵਸ ਸਤਾਰਾਂ, ਲਿਖਿਆ ਲੇਖ ਲਿਖਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰਬੈਣੀ ਨੈਣੀ ਰਿਹਾ ਵਿਖਾਈ। ਪੂਤ ਸਪੂਤ ਜੋਗ ਸਨਿਆਸ, ਏਕਾ ਮਾਤ ਕਰਾਇਆ। ਮਿਲੇ ਮੇਲ ਸ਼ਬਦ ਅਬਿਨਾਸ਼, ਵਿਛੜ ਕਦੇ ਨਾ ਜਾਇਆ। ਪੰਚਮ ਮੇਲਾ ਭੈਣ ਭਰਾਤ, ਭਈਆ ਬੇਬੇ ਸੰਗ ਰਲਾਇਆ। ਸਿੰਘ ਅਜੀਤ ਪ੍ਰਭ ਪੁੱਛੇ ਬਾਤ, ਗੁਰ ਪੂਰਾ ਪੂਰਨ ਪੂਰਨ ਰਿਹਾ ਜਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਾਰਾਂ ਚੇਤ ਨੇਤਨ ਨੇਤ ਨੈਣ ਨੈਣੀ ਵੇਖ ਵਖਾਇਆ।