Granth 06 Likhat 107: 22 Jeth 2014 Bikarmi Mala Singh de Greh Pind Samalsar Jila Ferozepur

੨੨ ਜੇਠ ੨੦੧੪ ਬ੍ਰਿਕਮੀ ਮਾਲਾ ਸਿੰਘ ਦੇ ਘਰ ਪਿੰਡ ਸਮਾਲਸਰ ਜ਼ਿਲਾ ਫਿਰੋਜ਼ਪੁਰ

ਕਲਜੁਗ ਕੂੜ ਪਸਾਰ ਅੰਧੇਰਾ ਛਾਇਆ। ਚਾਰੋਂ ਕੁੰਟ ਅੰਧ ਅੰਧਿਆਰ, ਜੀਵ ਜੰਤ ਰਹੇ ਬਿਲਲਾਇਆ। ਸਾਧ ਸੰਤ ਨਾ ਪਾਇਨ ਸਾਰ, ਬੈਠੇ ਮੁਖ ਛੁਪਾਇਆ। ਮਿਲਿਆ ਮੇਲ ਨਾ ਕੰਤ ਭਤਾਰ, ਆਤਮ ਸੇਜ ਨਾ ਕੋਇ ਹੰਢਾਇਆ। ਮਾਇਆ ਸੁੱਤੇ ਪੈਰ ਪਸਾਰ, ਗੂੜ੍ਹੀ ਨੀਂਦ ਨਾ ਕੋਏ ਉਠਾਇਆ। ਪੰਜ ਤਤ ਵਿਕਾਰਾ ਕਰ ਅਹਾਰ, ਤ੍ਰਿਸ਼ਨਾ ਮੋਹ ਵਧਾਇਆ। ਕਾਮ ਕ੍ਰੋਧ ਤਨ ਸ਼ਿੰਗਾਰ, ਜੂਠਾ ਝੂਠਾ ਬਸਤਰ ਪਾਇਆ। ਹਊਮੇ ਹੰਗਤਾ ਰੋਗ ਅਪਾਰ, ਕੂੜ ਕੱਪੜ ਇਕ ਹੰਢਾਇਆ। ਭੁੱਖਾ ਨੰਗਤਾ ਵਿਚ ਸੰਸਾਰ, ਕਲਜੁਗ ਡੌਰੂ ਰਿਹਾ ਵਾਹਿਆ। ਗੁਰਮੁਖ ਵਿਰਲਾ ਸੰਤ ਦੁਲਾਰ, ਪੁਰਖ ਅਬਿਨਾਸ਼ੀ ਰਿਹਾ ਗਾਇਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਆਪ ਆਪਣੀ ਦਇਆ ਕਮਾਇਆ। ਆਤਮ ਦਰਸੀ ਸ਼ਬਦ ਅਪਾਰ, ਧੁਨ ਆਤਮਕ ਇਕ ਉਪਜਾਇਆ। ਉਪਜੇ ਧੁਨ ਸੱਚੀ ਧੁਨਕਾਰ, ਅਨਹਦ ਸਾਚੀ ਸੇਵਾ ਲਾਇਆ। ਪੰਚਮ ਮੇਲਾ ਹਰਿ ਨਿਰੰਕਾਰ, ਵਿਛੜ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਅਪਣੀ ਜੋਤ ਧਰ, ਜੁਗ ਜੁਗ ਮੇਲਾ ਆਪਣੇ ਹੱਥ ਰਖਾਇਆ। ਜੁਗ ਜੁਗ ਮੇਲ ਮਿਲਾਵਣਹਾਰਾ, ਏਕਾ ਏਕੰਕਾਰਾ। ਸ੍ਰਿਸ਼ਟ ਸਬਾਈ ਕਰ ਪਸਾਰਾ, ਆਪੇ ਬੰਨ੍ਹੇ ਆਪਣੀ ਧਾਰਾ। ਜੁਗ ਜੁਗ ਲੈ ਮਾਤ ਅਵਤਾਰਾ, ਖੇਲੇ ਖੇਲ ਸਿਰਜਨਹਾਰਾ। ਸਤਿਜੁਗ ਤ੍ਰੇਤਾ ਦੁਆਪਰ ਵੇਖ ਪਸਾਰਾ, ਜੋਤੀ ਜੋਤ ਸਰੂਪ ਹਰਿ, ਆਪ ਅਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਖੇਲੇ ਖੇਲ ਅਪਰ ਅਪਾਰਾ। ਕਲਜੁਗ ਖੇਲ ਖਿਲਾਵਣਹਾਰਾ, ਏਕਾ ਏਕ ਗੋਬਿੰਦਾ। ਗੁਰ ਗੋਬਿੰਦਾ ਮੇਲ ਮਿਲਾਵਣਹਾਰਾ, ਮੇਟ ਮਿਟਾਏ ਸਗਲੀ ਚਿੰਦਾ। ਹਰਿਜਨ ਸਾਚੇ ਉਠਾਵਣਹਾਰਾ, ਆਪ ਉਪਜਾਏ ਸਾਚੀ ਬਿੰਦਾ। ਹਸਤ ਕੀਟ ਊਚ ਨੀਚ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਏਕਾ ਰੰਗ ਰੰਗਾਵਣਹਾਰਾ, ਦੇਵੇ ਨਾਮ ਇਕ ਅਨਡੀਠਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਕਾਇਆ ਚੋਲੀ ਚਾਹੜੇ ਰੰਗ ਮਜੀਠਾ। ਕਾਇਆ ਚੋਲੀ ਰੰਗ ਰੰਗਾਏ, ਰੰਗਣਹਾਰ ਦਾਤਾਰਾ। ਹਰਿਜਨ ਸਾਚਾ ਸੰਗ ਨਿਭਾਏ, ਆਦਿਨ ਅੰਤਾ ਏਕੰਕਾਰਾ। ਏਕਾ ਅੱਖਰ ਜਾਪ ਜਪਾਏ, ਏਕਾ ਦੂਜਾ ਜਾਪ ਜਪਾਏ, ਤੀਜਾ ਨੇਤਰ ਖੋਲ੍ਹ ਵਖਾਏ, ਦਰਸ ਦਿਖਾਏ ਨੈਣ ਮੂੰਧਾਰਾ। ਚੌਥੇ ਘਰ ਮੇਲ ਮਿਲਾਏ, ਆਪ ਅਪਣਾ ਭੇਖ ਵਟਾਏ, ਸ਼ਬਦ ਸਰੂਪੀ ਰਚਨ ਰਚਾਏ, ਜੋਤ ਸਰੂਪੀ ਕਰ ਅਕਾਰਾ। ਪੰਚਮ ਮੇਲਾ ਸਹਿਜ ਸੁਭਾਏ, ਏਕਾ ਤਨ ਰਬਾਬ ਵਜਾਏ, ਰਸਨਾ ਖਿਚੇ ਵਾਰੋ ਵਾਰਾ। ਛੇਵਾਂ ਦਰ ਸਹਿਜ ਸੁਭਾਏ, ਛੱਪਰ ਛੰਨ ਨਾ ਕੋਇ ਰਖਾਏ, ਚਾਰ ਦੀਵਾਰ ਨਾ ਕੋਇ ਰਖਾਏ, ਗੁਰਦਰ ਮੰਦਰ ਮਸਜਿਦ ਕੋਇ ਦਿਸ ਨਾ ਆਏ, ਖਾਣੀ ਬਾਣੀ ਨਾ ਕੋਈ ਅਲ੍ਹਾਏ, ਬ੍ਰਹਮਾ ਲੇਖ ਨਾ ਕੋਈ ਲਿਖਾਰਾ। ਵੇਦ ਵਿਆਸਾ ਨਜ਼ਰ ਨਾ ਆਏ, ਅੰਜੀਲ ਕੁਰਾਨ ਨਾ ਕੋਈ ਪੜ੍ਹਾਏ, ਦਰ ਸਾਚਾ ਇਕ ਸੁਹਾਈਆ। ਆਪ ਆਪਣੀ ਜੋਤ ਜਗਾਏ, ਨਿਝ ਘਰ ਬੈਠਾ ਆਸਣ ਲਾਏ, ਸਤਿ ਪੁਰਖ ਨਿੰਰਜਨ ਆਦਿ ਜੁਗਾਦਿ ਵਿਚ ਬ੍ਰਹਮਾਦਿ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਅਪਣੀ ਜੋਤ ਧਰ, ਦਰ ਘਰ ਸਾਚਾ ਇਕ ਸੁਹਾਏ। ਸਾਚਾ ਘਰ ਸ਼ਬਦ ਬਨਵਾਰੀ, ਏਕਾ ਏਕ ਰਖਾਇਆ। ਮਹਲ ਅਟਲ ਉਚ ਅਟਾਰੀ, ਏਕਾ ਨਾਉਂ ਧਰਾਇਆ। ਸਚ ਸਿੰਘਾਸਣ ਬੈਠ ਗਿਰਧਾਰੀ, ਆਪਣਾ ਆਸਣ ਲਾਇਆ। ਨਾ ਕੋਈ ਦਿਸੇ ਚੋਬਦਾਰੀ, ਨਾ ਕੋਈ ਸੇਵਕ ਸੇਵਾ ਰਿਹਾ ਕਮਾਇਆ। ਨਾ ਕੋਈ ਸਾਧ ਸੰਤ ਗੁਰ ਪੀਰ ਅਵਤਾਰ ਕਰੇ ਨਿਮਸਕਾਰੀ, ਇਕ ਇਕੱਲਾ ਨਰ ਨਿਰੰਕਾਰ ਸਚ ਸਿੰਘਾਸਣ ਡੇਰਾ ਲਾਇਆ। ਨਾ ਕੋਈ ਖੰਡਾ ਨਾ ਕੋਈ ਕਟਾਰੀ, ਤਨ ਬਸਤਰ ਸ਼ਸਤਰ ਨਾ ਕੋਈ ਸਜਾਇਆ। ਅਬਿਨਾਸ਼ੀ ਕਰਤਾ ਆਪ ਅਪਣਾ ਕਰ ਉਜਿਆਰੀ, ਆਪ ਆਪਣੇ ਰੰਗ ਸਮਾਇਆ।  (ਜੋਤੀ ਜੋਤ ਸਰੂਪ ਹਰਿ, ਆਪ ਅਪਣੀ ਜੋਤ ਧਰ,) ਸਤਿ ਪੁਰਖ ਨਿਰੰਜਨ ਆਦਿ ਸ਼ਕਤ ਆਦਿਨ ਅੰਤਾ ਏਕਾ ਰੂਪ ਸ਼ਾਹੋ ਭੂਪ ਸਤਿ ਸਰੂਪ ਸਮਾਇਆ। ਸਤਿ ਸਰੂਪ ਸਤਿ ਸਤਿਵਾਦ, ਹਰਿ ਸਾਚਾ ਘਰ ਸਜਾਇੰਦਾ। ਆਪੇ ਹੋਏ ਆਦਿ ਜੁਗਾਦਿ, ਦੂਸਰ ਕੋਈ ਨਾ ਸੰਗ ਰਖਾਇੰਦਾ। ਧੁਰ ਦਰਗਾਹੀ ਵਜਾਏ ਏਕਾ ਨਾਦ, ਲੋਆਂ ਪੁਰੀਆਂ ਰਿਹਾ ਸੁਣਾਈਆ। ਬ੍ਰਹਮਾ ਸ਼ਿਵ ਦੇਵਤ ਸੁਰ ਰਹੇ ਅਰਾਧ, ਦਿਵਸ ਰੈਣ ਇਕ ਧਿਆਨ ਲਗਾਇੰਦਾ। ਲੱਖ ਚੁਰਾਸੀ ਆਪ ਉਪਾਏ ਮੋਹਣ ਮਾਧਵ ਮਾਧ, ਏਕਾ ਰਾਹ ਚਲਾਏ ਸ਼ਬਦ ਜਣਾਈ ਬੋਧ ਅਗਾਧ, ਸੰਤ ਸੁਹੇਲੇ ਆਪ ਜਗਾਇੰਦਾ। ਅੱਖਰ ਵੱਖਰ ਦੇਵੇ ਦਾਦ, ਹਰਿ ਨਾਮਾ ਨਾਉਂ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਅਪਣੀ ਜੋਤ ਧਰ, ਦਰ ਘਰ ਸਾਚਾ ਇਕ ਸੁਹਾਇੰਦਾ। ਸਾਚਾ ਦਰ ਸ਼ਬਦ ਹੁਲਾਰਾ, ਏਕਾ ਏਕ ਰਖਾਇਆ। ਆਪੇ ਦੇਵੇ ਦੇਵਣਹਾਰਾ, ਚਾਰੋਂ ਕੁੰਟ ਰਿਹਾ ਫਿਰਾਇਆ। ਧਰਤ ਧਵਲ ਅਕਾਸ਼ ਪ੍ਰਕਾਸ਼ ਪਾਰ ਕਿਨਾਰਾ, ਲੋਕ ਪ੍ਰਲੋਕ ਅਵਣ ਗਵਣ ਭਵਣ ਰਿਹਾ ਫਿਰਾਇਆ। ਏਕਾ ਸ਼ਬਦ ਇਕ ਸਲੋਕ, ਆਪ ਸੁਣਾਏ ਤੀਨੋ ਲੋਕ, ਤ੍ਰੈਗੁਣ ਮਾਇਆ ਭੇਵ ਨਾ ਰਾਇਆ। ਬ੍ਰਹਿਮੰਡ ਖੰਡ ਪਾਏ ਵੰਡ ਜੇਰਜ ਅੰਡ ਉਤਭਜ ਸੇਤਜ ਕੋਇ ਨਾ ਸਕੇ ਰੋਕ, ਖਾਣੀ ਬਾਣੀ ਰਹੀ ਅਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਅਪਣੀ ਜੋਤ ਧਰ, ਇਕ ਵਖਾਏ ਸਾਚਾ ਘਰ ਦਵਾਰਾ ਦਿਸ ਨਾ ਆਇਆ। ਦਰ ਦਰਵਾਜ਼ਾ ਹਰਿ ਨਿਰੰਕਾਰ, ਏਕਾ ਏਕ ਰਖਾਇਆ। ਲੋਆਂ ਪੁਰੀਆਂ ਵਸਿਆ ਬਾਹਰ, ਭੇਵ ਕੋਈ ਨਾ ਪਾਇਆ। ਰਵ ਸਸ ਸੂਰਜ ਚੰਨ ਗਏ ਹਾਰ, ਚਾਰੋਂ ਕੁੰਟ ਫੇਰ ਫਿਰਾਇਆ। ਰਿਖ ਮੁਨ ਗੁਰ ਪੀਰ ਸਾਧ ਸੰਤ ਕੋਇ ਨਾ ਪਾਵੇ ਸਾਰ, ਅਗੰਮ ਅਗੰਮ ਅਗੰਮੜੇ ਧਾਮ ਸੁਹਾਇਆ। ਔਲੀਆ ਪੀਰ ਸ਼ੇਖ ਮੁਸਾਇਕ ਦਸਤਗੀਰ ਚੜ੍ਹ ਚੜ੍ਹ ਗਏ ਹਾਰ, ਸਾਚਾ ਡੰਡਾ ਕਿਸੇ ਹੱਥ ਨਾ ਆਇਆ। ਜੁਗ ਜੁਗ ਪ੍ਰਭ ਲਏ ਅਵਤਾਰ, ਬ੍ਰਹਿਮੰਡਾਂ ਖੋਜ ਖੁਜਾਇਆ। ਕਲਜੁਗ ਤੇਰੀ ਅੰਤਮ ਵਾਰ, ਜੋਤੀ ਜਾਮਾ ਭੇਖ ਵਟਾਇਆ। ਮਨਮੁਖ ਭੁੱਲੇ ਜੀਵ ਗਵਾਰ, ਅਭੇਦ ਭੇਦਾ ਭੇਵ ਨਾ ਰਾਇਆ। ਅਛਲ ਅਛੱਲਾ ਵਿਚ ਸੰਸਾਰ, ਜੁਗ ਜੁਗ ਕਰਦਾ ਆਇਆ। ਇਕ ਅਕੱਲਾ ਏਕੰਕਾਰ, ਏਕੰਕਾਰਾ ਰੂਪ ਸਮਾਇਆ। ਸ਼ਬਦ ਮਹੱਲਾ ਕਰ ਤਿਆਰ, ਆਪ ਅਪਣਾ ਦਰ ਸੁਹਾਇਆ। ਨਿਰਮਲ ਜੋਤੀ ਕਰ ਉਜਿਆਰ, ਸਚ ਪ੍ਰਕਾਸ਼ ਵਖਾਇਆ। ਨਾ ਕੋਈ ਦੀਸੇ ਧੂਆਂਧਾਰ, ਅੰਧ ਅੰਧੇਰ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਅਪਣੀ ਜੋਤ ਧਰ, ਇਕ ਸੁਹਾਏ ਸਾਚਾ ਦਰ, ਦਵਾਰਾ ਇਕ ਰਖਾਇਆ। ਬੰਦ ਦਰਵਾਜਾ ਗ਼ਰੀਬ ਨਿਵਾਜਾ, ਆਪਣਾ ਆਪ ਕਰਾਇਆ। ਆਪ ਆਪਣਾ ਸਾਜਨ ਸਾਜਾ, ਬਾਡੀ ਕੋਇ ਨਾ ਅੰਗ ਲਗਾਇਆ। ਏਕਾ ਰੱਖੇ ਸਾਚਾ ਤਾਜਾ, ਗੁਰ ਸ਼ਬਦੀ ਨਾਉਂ ਰਖਾਇਆ। ਦੋ ਜਹਾਨੀ ਰੱਖੇ ਲਾਜਾ, ਆਵਣ ਜਾਵਣ ਆਪਣਾ ਗੇੜ ਕਟਾਇਆ। ਕਲਜੁਗ ਜੋਤ ਜਗਾਏ ਦੇਸ ਮਾਝਾ, ਭੇਵ ਰਹੇ ਨਾ ਰਾਇਆ। ਭਗਤ ਸੁਹੇਲਾ ਰੱਖੇ ਲਾਜਾ, ਲਾਜਾਵੰਤ ਆਪ ਅਖਵਾਇਆ। ਕਲਜੁਗ ਤੇਰਾ ਰਚਿਆ ਕਾਜਾ, ਲੱਖ ਚੁਰਾਸੀ ਤੇਰਾ ਸੰਗ ਬਣਾਇਆ। ਲਾੜੀ ਮੌਤ ਮੰਗੇ ਦਾਜਾ, ਅੱਗੇ ਆਪਣੀ ਝੋਲੀ ਡਾਹਿਆ। ਧਰਮ ਰਾਏ ਖੋਲ੍ਹ ਦਰਵਾਜਾ, ਖਾਲੀ ਕੁੰਡਾਂ ਰਿਹਾ ਕਰਾਇਆ। ਕਾਲ ਦਵਾਰੇ ਆਇਆ ਭਾਜਾ, ਹਰਿ ਸਾਚਾ ਸੇਵਾ ਲਾਇਆ। ਮਹਾਂਕਾਲ ਦਰ ਰਿਹਾ ਸਾਜਾ, ਦੋਏ ਜੋੜ ਸੀਸ ਝੁਕਾਇਆ। ਚਾਰੋਂ ਕੁੰਟ ਲਗਾਏ ਆਂਚਾ, ਏਕਾ ਜੋਤੀ ਲੰਬੂ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਦਰ ਇਕ ਸੁਹਾਇਆ। ਕਾਲ ਮਹਾਂਕਾਲ ਬਣ ਭਿਖਾਰ, ਪ੍ਰਭ ਅੱਗੇ ਦੇਣ ਦੁਹਾਈਆ। ਕਲਜੁਗ ਤੇਰੀ ਅੰਤਮ ਵਾਰ, ਦੋਵੇਂ ਬੈਠੇ ਸੀਸ ਝੁਕਾਈਆ। ਲਾੜੀ ਮੌਤ ਕਰ ਸ਼ਿੰਗਾਰ, ਗਲ ਬੈਠੀ ਪੱਲਾ ਪਾਈਆ। ਧਰਮ ਸਪੁੱਤਰੀ ਸਚ ਦੁਲਾਰ, ਵਰ ਮੰਗੇ ਬੇਪਰਵਾਹੀਆ। ਲੱਖ ਚੁਰਾਸੀ ਵੇਖ ਵਿਚਾਰ, ਹੱਥ ਫੂਲਨ ਮਾਲਾ ਰਹੀ ਉਠਾਈਆ। ਮਿਲੇ ਮੇਲ ਕੰਤ ਭਤਾਰ, ਨੇਤਰ ਨੈਣ ਕੱਜਲ ਰਹੀ ਪਾਈਆ। ਸੰਮਤ ਚੌਦਾਂ ਹੋ ਤਿਆਰ, ਹੱਥੀਂ ਮਹਿੰਦੀ ਲਾਲ ਰੰਗਾਈਆ। ਧਰਮ ਰਾਏ ਦੀ ਸਚ ਸਪੁਤਰੀ ਕੰਨਿਆ ਮੁਟਿਆਰ, ਦੋਵੇਂ ਭੁਜਾਂ ਰਹੀ ਉਠਾਈਆ। ਖੁਲ੍ਹੇ ਕੇਸ ਰੋਵੇ ਜ਼ਾਰੋ ਜ਼ਾਰ, ਵਿਸ਼ਨੂੰ ਅੱਗੇ ਰਹੀ ਕੁਰਲਾਈਆ। ਬ੍ਰਹਮਾ ਅੱਠੇ ਨੇਤਰ ਰਿਹਾ ਉਘਾੜ, ਚਾਰੋਂ ਕੁੰਟ ਵੇਖ ਵਖਾਈਆ। ਸ਼ਿਵ ਸ਼ੰਕਰ ਰੋਵੇ ਧਾਹਾਂ ਮਾਰ, ਬਾਸ਼ਕ ਤਸਕਾ ਗਲ ਲਟਕਾਈਆ। ਕ੍ਰੋੜ ਤੇਤੀਸਾ ਤੇਰੀ ਕੋਈ ਨਾ ਸੁਣੇ ਪੁਕਾਰ, ਜਗਤ ਜਗਦੀਸੇ ਜੋਤ ਜਗਾਈਆ। ਕਲਜੁਗ ਅੰਤਮ ਆਈ ਹਾਰ, ਮਾਇਆ ਰਾਣੀ ਦਰ ਪ੍ਰਨਾਈਆ। ਪ੍ਰਗਟ ਹੋਇਆ ਨਿਹਕਲੰਕ ਨਰਾਇਣ ਨਰ ਅਵਤਾਰ, ਸ਼ਬਦ ਖੰਡਾ ਹੱਥ ਉਠਾਈਆ। ਖੇਲੇ ਖੇਲ ਅਪਰ ਅਪਾਰ, ਬ੍ਰਹਿਮੰਡਾਂ ਖੋਜ ਖੁਜਾਈਆ। ਜੇਰਜ ਅੰਡਾਂ ਪਾਵੇ ਸਾਰ, ਲੁਕਿਆ ਕੋਈ ਰਹਿਣ ਨਾ ਪਾਈਆ। ਭੇਖ ਪਖੰਡਾ ਕਰੇ ਪੁਕਾਰ, ਏਕਾ ਮਾਰਗ ਸਚ ਚਲਾਈਆ। ਚਾਰ ਵਰਨਾਂ ਇਕ ਦਵਾਰ ਊਚਾ ਨੀਚਾ ਭੇਵ ਚੁਕਾਈਆ। ਏਕਾ ਅੱਖਰ ਕਰਾਏ ਜੈ ਜੈਕਾਰ, ਦੀਪਾਂ ਲੋਆਂ ਰਿਹਾ ਸੁਣਾਈਆ। ਨੌ ਖੰਡ ਪ੍ਰਿਥਮੀ ਕਰ ਵਿਚਾਰ, ਸਤਿ ਸੰਤੋਖੀ ਧੀਰ ਧਰਾਈਆ। ਨਾਤਾ ਤੁੱਟੇ ਕਾਮ ਕਰੋਧ ਲੋਭ ਮੋਹ ਹੰਕਾਰ, ਮਨਮਤ ਰਹੀ ਕੁਰਲਾਈਆ। ਗੁਰਮਤ ਦੇਵੇ ਸਹਿਜ ਸਾਚੀ ਧਾਰ, ਕਾਇਆ ਮੰਦਰ ਅੰਦਰ ਆਪ ਟਿਕਾਇਆ। ਨਿਰਮਲ ਜੋਤੀ ਕਰ ਆਕਾਰ, ਮਸਤਕ ਗਗਨ ਜੋਤ ਨਿਰੰਜਣ ਕਰੇ ਰੁਸ਼ਨਾਈਆ। ਮੁਖ ਲਗਾਏ ਸਾਚਾ ਸਗਨ, ਸੋਹੰੰ ਸਾਚੀ ਚੋਗ ਚੁਗਾਈਆ। ਤਨ ਬਸਤਰ ਚਾੜ੍ਹੇ ਏਕਾ ਰੰਗਨ, ਲੋਕਮਾਤ ਉਤਰ ਨਾ ਜਾਈਆ। ਆਪ ਰਖਾਏ ਆਪਣੇ ਅੰਗਨ, ਅੰਗੀਕਾਰ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਸੁਹਾਏ ਸਾਚਾ ਦਰ, ਦਰ ਦਵਾਰਾ ਬੰਦ ਕਰਾਈਆ। ਦਰ ਦਰਵਾਜਾ ਕੀਆ ਬੰਦ, ਆਪਣੀ ਕਲ ਵਰਤਾਈਆ। ਪੜ੍ਹ ਪੜ੍ਹ ਥੱਕੇ ਰਾਗ ਛਤੀਸਾ ਛੰਦ, ਰਾਗ ਰਾਗਨੀ ਰਹੇ ਅਲਾਈਆ। ਕਿਸੇ ਨਾ ਪਾਇਆ ਪਰਮਾਨੰਦ, ਨਿਜਾਨੰਦ ਰਹੇ ਗਵਾਈਆ। ਸਤਿ ਪੁਰਖ ਨਾ ਜਾਣੇ ਛੰਦ, ਸੀਤਲ ਸਾਂਤਕ ਧਾਰ ਨਾ ਕੋਈ ਵਹਾਈਆ। ਮਨਮਤੀ ਜੀਵ ਆਤਮ ਅੰਧ, ਦੂਰ ਦੁਰਾਡਾ ਦਿਸੇ ਪੰਧ, ਔਖੇ ਘਾਟ ਨਾ ਕੋਈ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਕਿਰਪਾ ਦੇਵੇ ਕਰ, ਆਤਮ ਖੋਲ੍ਹੇ ਸਾਚਾ ਦਰ, ਬੰਦ ਕਵਾੜੀ ਤੋੜ ਤੁੜਾਈਆ। ਗੁਰਮੁਖ ਧੰਨ ਕਮਾਈ, ਹਰਿ ਧਨ ਪਾਇਆ। ਮਨਮੁਖ ਸਦਾ ਜੁਦਾਈ, ਰੋ ਰੋ ਦਏ ਦੁਹਾਇਆ। ਗੁਰਮੁਖ ਸਚ ਕੁੜਮਾਈ, ਗੁਰ ਸ਼ਬਦੀ ਜੋੜ ਜੋੜ ਜੁੜਾਇਆ। ਮਨਮੁਖ ਭੇਵ ਨਾ ਰਾਈ, ਜੂਠੇ ਝੂਠੇ ਧੰਦੇ ਲਾਇਆ। ਗੁਰਮੁਖ ਧੰਨ ਵਧਾਈ, ਘਰ ਸਾਚਾ ਇਕ ਸੁਹਾਇਆ। ਮਨਮੁਖ ਪਈ ਫਾਹੀ, ਗਲ ਫਾਸੀ ਇਕ ਲਟਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਰਿਹਾ ਤਰਾਇਆ। ਹਰਿਜਨ ਸਾਜਨ ਸਾਚੇ ਮੀਤ, ਸਤਿਗੁਰ ਪੁਰਖ ਮਨਾਇਆ। ਸਤਿਗੁਰ ਸਾਚਾ ਠਾਂਡਾ ਸੀਤ, ਏਕਾ ਰੰਗ ਸਮਾਇਆ। ਆਪੇ ਵਸਣਹਾਰਾ ਚੀਤ, ਚਿਤ ਵਿਤ ਨਾ ਕੋਇ ਠਗੌਰੀ ਪਾਇਆ। ਜਿਸ ਜਨ ਬਖ਼ਸ਼ੇ ਚਰਨ ਪ੍ਰੀਤ, ਚਰਨੋਧਕ ਮੁਖ ਚੁਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰਾਹ ਵਖਾਈਆ। ਏਕਾ ਰਾਹ ਸ਼ਬਦ ਮਲਾਹ, ਹਰਿ ਸਾਚਾ ਮਾਤ ਰਖਾਇੰਦਾ। ਦੇਵਣਹਾਰਾ ਸਚ ਸਲਾਹ, ਸਾਚੇ ਮਾਰਗ ਲਾਇੰਦਾ। ਪਕੜ ਉਠਾਏ ਫੜ ਫੜ ਬਾਂਹ, ਬੇੜਾ ਪਾਰ ਕਰਾਇੰਦਾ। ਨਿਥਾਵਿਆਂ ਦੇਵੇ ਸਾਚਾ ਥਾਂ, ਚਰਨ ਦਵਾਰਾ ਇਕ ਵਖਾਇੰਦਾ। ਕਾਗ ਹੰਸ ਦਏ ਬਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਏਕ ਧਾਮ ਸੁਹਾਇੰਦਾ।

Leave a Reply

This site uses Akismet to reduce spam. Learn how your comment data is processed.