Granth 06 Likhat 118: 22 Bhadro 2014 Bikarmi Kartar Singh Pura Baari Jila Bharatpur Arjan Singh de Greh

੨੨ ਭਾਦਰੋਂ ੨੦੧੪ ਬਿਕ੍ਰਮੀ ਕਰਤਾਰ ਸਿੰਘ ਪੁਰਾ ਬਾੜੀ ਜ਼ਿਲਾ ਭਰਤਪੁਰ ਅਰਜਨ ਸਿੰਘ ਦੇ ਗ੍ਰਹਿ

ਹਰਿ ਸਾਜਨ ਜਗ ਮੀਤੜਾ, ਪਰਮ ਪੁਰਖ ਅਪਾਰ। ਕਾਇਆ ਚੋਲੇ ਰੰਗੇ ਚੀਥੜਾ, ਦੇਵੇ ਨਾਮ ਅਧਾਰ। ਅੰਮ੍ਰਿਤ ਆਤਮ ਇਕ ਅਨਡੀਠੜਾ, ਬਖ਼ਸ਼ੇ ਨਿਝਰ ਧਾਰ। ਪੰਜ ਵਿਕਾਰਾ ਕੌੜਾ ਰੀਠੜਾ, ਡੰਨੇ ਭੰਨੇ ਭੰਨਣਹਾਰ। ਆਦਿ ਨਿਰੰਜਣ ਇਕ ਅਨਡੀਠੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਹਰਿ ਹਰਿਜਨ ਜੁਗ ਜੁਗ ਲਏ ਅਧਾਰ। ਹਰਿ ਸਾਜਣ ਹਰਿ ਪਾਇਆ, ਪਾਰਬ੍ਰਹਮ ਅਬਿਨਾਸ਼। ਪੰਚਮ ਬਹਿ ਬਹਿ ਮੰਗਲ ਗਾਇਆ, ਹੋਏ ਦਾਸਨ ਦਾਸ। ਆਤਮ ਧੁੰਨ ਇਕ ਵਜਾਇਆ, ਸੁਣੇ ਸੁਣਾਏ ਪ੍ਰਿਥਮੀ ਆਕਾਸ਼। ਬੋਧ ਅਗਾਧ ਸ਼ਬਦ ਜਣਾਇਆ, ਲੇਖੇ ਲਾਏ ਸਵਾਸ ਸਵਾਸ। ਕਾਇਆ ਮੰਡਲ ਮੰਡਪ ਆਪ ਸੁਹਾਏ, ਨਿਜ ਘਰ ਆਤਮ ਰੱਖੇ ਵਾਸ। ਗੁਰ ਸਤਿਗੁਰ ਸ਼ਬਦ ਚਲਾਇਆ, ਸਦ ਵਸੇ ਆਸ ਪਾਸ। ਆਵਣ ਜਾਵਣ ਫੰਦ ਕਟਾਇਆ, ਲੱਖ ਚੁਰਾਸੀ ਬੰਦ ਖੁਲਾਸ। ਪਰਮਾਨੰਦ ਵਿਚ ਸਮਾਇਆ, ਮੇਲ ਮਿਲਾਏ ਹਰਿ ਗੁਣਤਾਸ। ਨਿਜ ਘਰ ਆਸਣ ਇਕ ਵਖਾਇਆ, ਆਤਮ ਸੇਜਾ ਪੁਰਖ ਅਬਿਨਾਸ਼। ਜੋਤੀ ਨੂਰ ਸਦ ਸਵਾਇਆ, ਜਨ ਭਗਤਾਂ ਦਾਸੀ ਦਾਸ। ਦਸਮ ਦਵਾਰੀ ਮੇਲ ਮਿਲਾਇਆ, ਗੁਰ ਪੂਰੇ ਬਲ ਬਲ ਜਾਸ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਜਨ ਹਰਿ ਜੁਗ ਜੁਗ ਆਤਮ ਅੰਤਰ ਲਏ ਵਰ, ਆਦਿ ਅੰਤ ਨਾ ਹੋਏ ਵਿਨਾਸ। ਹਰਿ ਸਾਜਨ ਤਨ ਰੱਤਿਆ, ਰਤਨ ਨਾਮ ਅਮੋਲ। ਆਪੇ ਦੇ ਸਮਝਾਵੇ ਮੱਤਿਆ, ਸ਼ਬਦ ਅਨਾਦੀ ਏਕਾ ਬੋਲ। ਆਦਿ ਜੁਗਾਦੀ ਧੁਰਦਰਗਾਹੀ ਆਵੇ ਨੱਠਿਆ, ਜਨ ਭਗਤਾਂ ਸਦ ਵਸੇ ਕੋਲ। ਚਰਨ ਦਵਾਰੇ ਹਰਿ ਨਿਰੰਕਾਰੇ ਜੋ ਜਨ ਸਰਨਾਈ ਢੱਠਿਆ, ਕਰੇ ਪਾਰ ਉਤਾਰ। ਚਰਨ ਧੂੜ ਮਾਣ ਗਵਾਏ ਤੀਰਥ ਅੱਠ ਸੱਠਿਆ, ਮਜਨ ਮਾਘ ਇਕ ਇਸ਼ਨਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਹਰਿ ਹਰਿ ਮੰਦਰ ਕਾਇਆ ਅੰਦਰ ਮੇਲੇ ਕਰੇ ਪਛਾਣ। ਕਾਇਆ ਮੰਦਰ ਸਚ ਦਵਾਰ, ਪ੍ਰਭ ਆਤਮ ਜੋਤ ਜਗਾਈਆ। ਗੁਰਮੁਖ ਨਾਰੀ ਕੰਤ ਭਤਾਰ, ਤਨ ਮੇਲਾ ਮੇਲ ਮਿਲਾਈਆ। ਸੋਲਾਂ ਕਲੀਆਂ ਤਨ ਸ਼ਿੰਗਾਰ, ਆਸਣ ਸਿੰਘਾਸਣ ਇਕ ਵਿਛਾਈਆ। ਸਤਿ ਪੁਰਖ ਨਿਰੰਜਣ ਖੇਲ ਅਪਾਰ, ਲੋਇਨ ਅੰਜਨ ਏਕਾ ਪਾਈਆ। ਨਾਮ ਨਿਰੰਜਣ ਮੀਤ ਮੁਰਾਰ, ਸੱਜਣ ਸੈਣ ਅਖਵਾਈਆ। ਦੇਵੇ ਦਰਸ ਅਗੰਮ ਅਪਾਰ, ਅਗੰਮ ਅਗੰਮੜੇ ਧਾਮ ਸੁਹਾਈਆ। ਗੁਰਮੁਖ ਸਾਚੇ ਜੁਗ ਜੁਗ ਉਤਰੇ ਪਾਰ, ਕਾਇਆ ਮਾਟੀ ਚੰਮੜੇ ਲਹਿਣਾ ਦੇਣਾ ਮੂਲ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਆਤਮ ਵੇਖ ਘਰ, ਦਰ ਦਵਾਰਾ ਇਕ ਖੁਲ੍ਹਾਈਆ। ਦਰ ਦਵਾਰਾ ਆਤਮ ਵੇਖ ਘਰ, ਦਰ ਦਵਾਰਾ ਇਕ ਖੁਲ੍ਹਾਈਆ। ਦਰ ਦਵਾਰਾ ਆਤਮ ਘਰ, ਘਰ ਪੂਰਾ ਆਪ ਖੁਲ੍ਹਾਇੰਦਾ। ਆਪ ਆਪਣੀ ਕਿਰਪਾ ਕਰ, ਨੌ ਦਰ ਬੰਦ ਵਖਾਇੰਦਾ। ਸਰ ਸਰੋਵਰ ਨੁਹਾਏ ਏਕਾ ਸਰ, ਅੰਮ੍ਰਿਤ ਆਤਮ ਤਾਲ ਭਰਾਇੰਦਾ। ਸ਼ਬਦ ਸਰੂਪੀ ਅੰਦਰ ਵੜ, ਨਾ ਕੋਈ ਸੀਸ ਨਾ ਕੋਈ ਧੜ, ਹਰਿਜਨ ਸੋਏ ਮਾਤ ਜਗਾਇੰਦਾ। ਸੁਰਤ ਸਵਾਣੀ ਲਏ ਫੜ, ਪੌੜੀ ਪੌੜੀ ਜਾਏ ਚੜ੍ਹ, ਬਜਰ ਕਪਾਟੀ ਤੋੜ ਤੁੜਾਇੰਦਾ। ਦਸਮ ਦਵਾਰੀ ਅੱਗੇ ਖੜ੍ਹ, ਕਿਲ੍ਹਾ ਤੋੜ ਹੰਕਾਰੀ ਗੜ੍ਹ, ਪੰਚ ਵਿਕਾਰ ਮੇਟੇ ਜੜ੍ਹ, ਏਕਾ ਧਾਰ ਸ਼ਬਦ ਪਿਆਰ, ਓਅੰਕਾਰ ਇਕ ਆਕਾਰ, ਨਿਰਗੁਣ ਰੂਪ ਵਖਾਇੰਦਾ। ਸਤਿਗੁਰ ਸਾਜਣ ਮੀਤ ਮੁਰਾਰ ਨਿਰਗੁਣ ਮੇਲਾ ਕੰਤ ਭਤਾਰ, ਦੋਹਾਂ ਵਿਚੋਲਾ ਸ਼ਬਦ ਅਧਾਰ, ਏਕਾ ਧਾਮ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਆਤਮ ਵੇਖ ਦਰ, ਦਰ ਘਰ ਸਾਚੇ ਆਸਣ ਲਾਇੰਦਾ। ਆਤਮ ਘਰ ਸਚ ਦਰਵਾਜ਼ਾ, ਹਰਿ ਏਕਾ ਏਕ ਖੁਲ੍ਹਾਇੰਦਾ। ਭਗਤ ਸੁਹੇਲਾ ਗਰੀਬ ਨਿਵਾਜਾ, ਆਪ ਆਪਣਾ ਰੂਪ ਵਟਾਇੰਦਾ। ਬਸਤਰ ਸ਼ਸਤਰ ਚਿੱਟਾ ਤਾਜਾ, ਸੋਲਾਂ ਕਲੀਆਂ ਆਸਣ ਲਾਇੰਦਾ। ਆਪ ਆਪਣਾ ਸਾਜਣ ਸਾਜਾ, ਦਿਸ ਨਾ ਆਏ ਰਾਜਨ ਰਾਜਾ, ਭਗਤ ਜਨਾਂ ਹਰਿ ਰਚਿਆ ਕਾਜਾ, ਜੁਗ ਜੁਗ ਬਣਤ ਬਣਾਇੰਦਾ। ਅੱਠੇ ਪਹਿਰ ਅੰਦਰ ਮੰਦਰ ਮਾਰੇ ਅਵਾਜਾ, ਦੋ ਜਹਾਨੀ ਰੱਖੇ ਲਾਜਾ, ਪੂਤ ਸਪੂਤਾ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਤਮ ਵੇਖ ਦਰ, ਹਰਿ ਦਰਸੀ ਦਰਸ ਦਿਖਾਇੰਦਾ। ਆਤਮ ਦਰਸਨ ਲੋਚਨ ਨੈਣ, ਰਸਨਾ ਕਹਿਣ ਨਾ ਜਾਈਆ। ਨਾਤਾ ਤੁੱਟੇ ਮਾਤ ਪਿਤ ਭਾਈ ਭੈਣ, ਸਾਕ ਸੱਜਣ ਸੈਣ ਬੰਧਪ ਕੋਈ ਨਾ ਪਾਈਆ। ਨੇੜ ਨਾ ਆਏ ਲਾੜੀ ਮੌਤ ਡੈਣ, ਰਾਏ ਧਰਮ ਮੁਖ ਛੁਪਾਈਆ। ਲੱਖ ਚੁਰਾਸੀ ਆਪ ਚੁਕਾਏ ਲਹਿਣ ਦੇਣ, ਆਰ ਪਾਰ ਕਿਨਾਰਾ ਇਕ ਵਖਾਈਆ। ਏਕਾ ਬਸਤਰ ਤਨ ਪਹਿਨਾਏ ਸ਼ਬਦ ਗਹਿਣ, ਉਤਰ ਕਦੇ ਨਾ ਜਾਈਆ। ਮਾਇਆ ਮਮਤਾ ਝੂਠਾ ਵਹਿਣ, ਜਗਤ ਜੰਜਾਲਾ ਮੋਹ ਕਟਾਈਆ। ਜਨ ਹਰਿ ਹਰਿਜਨ ਭਾਣਾ ਹਰਿ ਹਰਿ ਸਹਿਣ, ਨੇਤਰ ਨੈਣ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਏਕਾ ਮੀਤ ਮੁਰਾਰ, ਆਪ ਆਪਣੇ ਰੰਗ ਰੰਗਾਈਆ। ਰੰਗੇ ਰੰਗ ਕਾਇਆ ਚੋਲੀ, ਏਕਾ ਏਕ ਰਖਾਇੰਦਾ। ਅੱਖਰ ਵੱਖਰ ਸੁਣਾਏ ਸ਼ਬਦ ਬੋਲੀ, ਲਿਖਣ ਪੜ੍ਹਨ ਵਿਚ ਨਾ ਆਇੰਦਾ। ਨੌ ਦਵਾਰ ਹਰਿ ਸ੍ਰਿਸ਼ਟ ਸਬਾਈ ਤੋਲੀ, ਦਸਵਾਂ ਦਰ ਨਾ ਕੋਈ ਖੁਲ੍ਹਾਇੰਦਾ। ਸੁਰਤ ਸਵਾਣੀ ਹੋਈ ਗੋਲੀ, ਮਨ ਮਨੂਆ ਕਿਰਤ ਕਮਾਇੰਦਾ। ਮਤ ਬੁਧ ਰਹੀ ਡੋਲੀ, ਨੇਤਰ ਨੈਣ ਨੀਰ ਵਹਾਇੰਦਾ। ਗੁਰਮੁਖ ਵਿਰਲੇ ਚਰਨ ਪ੍ਰੀਤੀ ਘੋਲ ਘੋਲੀ, ਫੜ ਬਾਹੋਂ ਪਾਰ ਕਰਾਇੰਦਾ। ਦੂਈ ਦਵੈਤੀ ਪੜਦਾ ਖੋਲ੍ਹੀ, ਏਕਾ ਰੰਗ ਵਖਾਇੰਦਾ। ਉਲਟੀ ਕਰੇ ਨਾਭ ਕਵਲੀ, ਅੰਮ੍ਰਿਤ ਆਤਮ ਮੁਖ ਚੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਜਨ ਹਰਿ ਸੁਹਾਏ ਇਕ ਦਰ, ਬੰਕ ਦਵਾਰੀ ਆਪ ਅਖਵਾਇੰਦਾ। ਸਦਾ ਸਹਾਈ ਹਰਿ ਸਮਰਥ, ਸਮਰਥ ਪੁਰਖ ਅਪਾਰਿਆ। ਹਰਿਜਨ ਰਾਖੇ ਦੇ ਕਰ ਹੱਥ, ਆਦਿ ਜੁਗਾਦੀ ਏਕੰਕਾਰਿਆ। ਨਾਮ ਚੜ੍ਹਾਏ ਸਾਚੇ ਰਥ, ਦੋ ਜਹਾਨੀ ਪਾਰ ਕਿਨਾਰਿਆ। ਸ਼ਬਦ ਜਣਾਏ ਅਕਥਨਾ ਅਕੱਥ, ਕਥ ਕਥਾ ਸੁਣਾ ਰਿਹਾ। ਚਰਨ ਪ੍ਰੀਤੀ ਬਖ਼ਸ਼ੇ ਸਾਚੀ ਵੱਥ, ਦੂਈ ਦਵੈਤੀ ਦੁਰਮਤ ਮੈਲ ਗਵਾ ਰਿਹਾ। ਲਹਿਣਾ ਦੇਣਾ ਚੁਕਾਏ ਸੀਆਂ ਸਾਢੇ ਤਿੰਨ ਤਿੰਨ ਹੱਥ, ਜਿਸ ਜਨ ਦਰਸ਼ਨ ਪਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਕਰ ਕਰ ਮੇਲੇ, ਜੁਗ ਜੁਗ ਕਰੇ ਮਾਤ ਵੱਖ, ਦਰ ਸਾਚੇ ਘਰ ਸਾਚੇ ਹਰਿ ਸਾਚੇ ਭਾਂਡੇ ਕਾਚੇ ਲੇਖੇ ਲਾ ਲਿਆ। ਹਰਿ ਸਮਰਥ ਸੱਜਣਾ, ਸਾਜਨ ਮੀਤ ਮੁਰਾਰ। ਚਰਨ ਧੂੜੀ ਬਖ਼ਸ਼ੇ ਮਜਨਾ, ਹਉਮੇ ਹੰਗਤਾ ਰੋਗ ਨਿਵਾਰ। ਜੋ ਘੜਿਆ ਸੋ ਭੱਜਣਾ, ਸ਼ਬਦ ਖੰਡਾ ਏਕਾ ਮਾਰ। ਤਾਲ ਨਗਾਰਾ ਏਕਾ ਵੱਜਣਾ, ਕਾਇਆ ਮੰਦਰ ਅੰਦਰ ਡੂੰਘੀ ਗਾਰ। ਗੁਰਮੁਖ ਵਿਰਲੇ ਅੰਮ੍ਰਿਤ ਆਤਮ ਪੀ ਪੀ ਰੱਜਣਾ, ਆਪ ਸੁਹਾਇਆ ਸਾਚਾ ਤਾਲ। ਹਰਿ ਚਰਨ ਦਵਾਰੇ ਬਹਿ ਬਹਿ ਸਜਨਾ, ਵੇਖ ਨਾ ਸਕੇ ਜੀਵ ਗਵਾਰ। ਧੁਰਦਰਗਾਹੀ ਰੱਖੇ ਲਜਨਾ, ਲਜ ਪਤ ਹੱਥ ਰੱਖੇ ਕਰਤਾਰ। ਹਰਿ ਵਾਰੀ ਬਲਿਹਾਰੀ ਸਾਚੇ ਸੱਜਣਾ, ਮਿਲਿਆ ਪੁਰਖ ਭਤਾਰ। ਲੋਕਮਾਤੀ ਪੜਦਾ ਕੱਜਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮੇਲੇ ਮੇਲ ਮੇਲਣਹਾਰ। ਸੋ ਪੁਰਖ ਨਿਰੰਜਣ ਆਪ, ਮੂਰਤ ਅਕਾਲਿਆ। ਸ੍ਰਿਸ਼ਟ ਸਬਾਈ ਮਾਈ ਬਾਪ, ਦੀਨਾ ਬੰਧਪ ਦੀਨ ਦਿਆਲਿਆ। ਆਪ ਜਪਾਏ ਆਪਣਾ ਜਾਪ, ਨਾਨਕ ਗੋਬਿੰਦ ਸੇਵਾ ਲਾ ਲਿਆ। ਜੁਗਾ ਜੁਗੰਤਰ ਵਡ ਪਰਤਾਪ, ਭੇਖਾਧਾਰੀ ਭੇਖ ਵਟਾ ਲਿਆ। ਆਪੇ ਜਾਣੇ ਆਪਣਾ ਆਪ, ਜੀਵ ਜੰਤ ਭੇਵ ਨਾ ਪਾ ਲਿਆ। ਨਾਮ ਚਲਾਏ ਸਾਚਾ ਰਾਥ, ਰਥ ਰਥਵਾਹੀ ਆਪ ਅਖਵਾ ਲਿਆ। ਜੁਗ ਜੁਗ ਮਹਿੰਮਾ ਅਕੱਥਨਾ ਅਕਾਥ, ਅਕੱਥ ਕਥਾ ਅਖਵਾ ਲਿਆ। ਹਰਿਜਨ ਰੱਖੇ ਦੇ ਕਰ ਹਾਥ, ਸੀਸ ਆਪਣਾ ਹੱਥ ਟਿਕਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭੇਖਾਧਾਰੀ ਭੇਖ ਵਟਾ ਲਿਆ। ਭੇਖਾਧਾਰੀ ਭੇਖ ਵਟਾਏ, ਅਕਲ ਕਲਾ ਭਰਪੂਰਿਆ। ਨਿਰਗੁਣ ਸਰਗੁਣ ਖੇਲ ਖਿਲਾਏ, ਆਪੇ ਵਸੇ ਨੇੜੇ ਦੂਰਿਆ। ਕਲਜੁਗ ਅੰਤਮ ਵੇਖ ਵਖਾਏ, ਚਾਰੋਂ ਕੁੰਟ ਅੰਧੇਰਾ ਕੂੜਿਆ। ਧਰਤ ਮਾਤ ਰਹੀ ਕੁਰਲਾਏ, ਪ੍ਰਭ ਨੇਤਰ ਨੈਣ ਮੰਗੇ ਧੂੜਿਆ। ਲੱਖ ਚੁਰਾਸੀ ਰਹੀ ਬਿਲਲਾਏ, ਮਨਮਤ ਮੂਰਖ ਜੀਵ ਮੂੜ੍ਹਿਆ। ਗੁਰਮੁਖ ਸਾਚੇ ਰਹੇ ਧਿਆਏ, ਹਰਿ ਹਰ ਆਸਾ ਮਨਸਾ ਪੂਰਿਆ। ਏਕਾ ਏਕ ਹਰਿ ਸਰਨਾਏ, ਨਾਮ ਨਿਧਾਨਾ ਸਤਿ ਸਰੂਰਿਆ। ਫੜ ਫੜ ਬਾਹੋਂ ਪਾਰ ਕਰਾਏ, ਆਪ ਉਤਾਰੇ ਆਪਣੇ ਪੂਰਿਆ। ਦੋ ਜਹਾਨਾਂ ਵੇਖ ਵਖਾਏ, ਜ਼ਿਮੀ ਅਸਮਾਨਾਂ ਹਾਜ਼ਰ ਹਜ਼ੂਰਿਆ। ਧੁਰ ਫ਼ਰਮਾਨਾ ਇਕ ਜਣਾਏ, ਸੋਹੰ ਸ਼ਬਦ ਅਨਾਦੀ ਤੂਰਿਆ। ਨਾਨਕ ਰਸਨਾ ਜਿਹਵਾ ਗਾਏ, ਮੇਲ ਮਿਲਾਏ ਗੁਣ ਭਰਪੂਰਿਆ। ਏਕਾ ਦੂਜਾ ਭਉ ਚੁਕਾਏ, ਤੀਜਾ ਲੋਚਨ ਇਕ ਵਖਾਏ, ਚੌਥੇ ਪਦ ਰਿਹਾ ਸਮਾਏ, ਪੰਚਮ ਮੇਲਾ ਸਹਿਜ ਸੁਭਾਏ, ਇਕ ਵਜਾਏ ਅਨਹਦ ਸਾਚੀ ਤੂਰਿਆ। ਛੇਵੇਂ ਛੱਪਰ ਛੰਨ ਨਾ ਕੋਈ ਰਖਾਏ, ਸਤਿ ਪੁਰਖ ਨਿਰੰਜਣ ਆਪ ਹੋ ਜਾਏ, ਅੱਠਾਂ ਤਤਾਂ ਦਿਸ ਨਾ ਆਏ, ਨੌ ਦਰ ਖੋਲ੍ਹ ਸ੍ਰਿਸ਼ਟ ਉਪਾਏ, ਦਸਮ ਸਿੰਘਾਸਣ ਪੁਰਖ ਅਬਿਨਾਸ਼ੀ ਆਪਣਾ ਡੇਰਾ ਲਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਭੇਖ ਵਟਾ ਲਿਆ। ਭੇਖਾਧਾਰੀ ਹਰਿ ਭਗਵੰਤਾ, ਆਪਣੇ ਰੰਗ ਸਮਾਇੰਦਾ। ਮੇਲ ਮਿਲਾਏ ਸਾਚੇ ਸੰਤਾ, ਸੇਵਕ ਸੇਵਾਦਾਰ ਅਖਵਾਇੰਦਾ। ਆਪੇ ਨਾਰੀ ਆਪੇ ਕੰਤਾ, ਆਪ ਆਪਣੀ ਸੇਜ ਹੰਢਾਇੰਦਾ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤਾ, ਉਤਰ ਕਦੇ ਨਾ ਜਾਇੰਦਾ। ਹਰਿਜਨ ਵਡਿਆਈ ਜੀਵ ਜੰਤਾ, ਭਗਤ ਅਧਾਰੀ ਆਪ ਅਖਵਾਇੰਦਾ। ਹਰਿ ਜੁਗ ਜੁਗ ਬਣਾਏ ਸਾਚੀ ਬਣਤਾ, ਉਤਭੁਜ ਸੇਤਜ ਜੇਰਜ ਅੰਡਜ ਵਿਚ ਸਮਾਇੰਦਾ। ਵੇਖ ਵਿਖਾਏ ਕਾਸ਼ੀ ਪੰਡਤਾ, ਗਿਆਨੀ ਧਿਆਨੀ ਪੰਡਤ ਪਾਂਧੇ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਦੇਵੇ ਵਰ, ਗੁਰਮੁਖਾਂ ਦਇਆ ਕਮਾਇੰਦਾ। ਗੁਰਮੁਖ ਮੇਲਾ ਵਿਚ ਸੰਸਾਰ, ਗੁਰ ਗੋਬਿੰਦ ਮੇਲ ਮਿਲਾਈਆ। ਗੋਬਿੰਦ ਮੇਲਾ ਇਕ ਦਵਾਰ, ਦੋਏ ਜੋੜ ਸੀਸ ਝੁਕਾਈਆ। ਸੱਜਣ ਸੁਹੇਲਾ ਮੀਤ ਮੁਰਾਰ, ਏਕੰਕਾਰ ਆਪ ਅਖਵਾਈਆ। ਗੁਰ ਚੇਲਾ ਸੋਹੇ ਇਕ ਦਵਾਰ, ਪਾਰਬ੍ਰਹਮ ਸੱਚੀ ਸਰਨਾਈਆ। ਮੰਗੇ ਮੰਗ ਦਰ ਭਿਖਾਰ, ਆਤਮ ਝੋਲੀ ਅੱਗੇ ਡਾਹੀਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਏਕਾ ਵਸਤ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦੇ ਦਿਤਾ ਵਰ, ਸਤਿਜੁਗ ਮਿਲੇ ਮਾਤ ਵਡਿਆਈਆ। ਗੁਰ ਗੋਬਿੰਦੇ ਵਰ ਘਰ ਪਾਇਆ, ਆਤਮ ਵੱਜੀ ਵਧਾਈਆ। ਅੰਗੀਕਾਰ ਇਕ ਅਖਵਾਇਆ, ਸਾਚਾ ਸੰਗੀ ਸੰਗ ਨਿਭਾਈਆ। ਨੌ ਖੰਡ ਪ੍ਰਿਥਮੀ ਡੇਰਾ ਲਾਇਆ, ਬ੍ਰਹਿਮੰਡੀ ਖੋਜ ਖੁਜਾਈਆ। ਜੇਰਜ ਅੰਡੀ ਦਿਸ ਨਾ ਆਇਆ, ਬੈਠਾ ਮੁਖ ਛੁਪਾਈਆ। ਦੋ ਜਹਾਨਾਂ ਵੰਡ ਵੰਡਾਇਆ, ਵੰਡਣਹਾਰ ਸ੍ਰਿਸ਼ਟ ਸਬਾਈਆ। ਪੁਰੀਆਂ ਲੋਆਂ ਰਿਹਾ ਹਿਲਾਇਆ, ਬ੍ਰਹਮਾ ਸ਼ਿਵ ਸੁਰਪਤ ਰਾਜਾ ਇੰਦ ਦਏ ਦੁਹਾਈਆ। ਵਿਸ਼ਨੂੰ ਬੰਸੀ ਸੀਸ ਝੁਕਾਇਆ, ਦੋਏ ਜੋੜ ਖੜ੍ਹਾ ਸਰਨਾਈਆ। ਪੁਰਖ ਅਬਿਨਾਸ਼ੀ ਸ਼ਬਦ ਜਣਾਇਆ, ਬੋਧ ਅਗਾਧੀ ਇਕ ਜਣਾਈਆ। ਤ੍ਰੈਗੁਣ ਮਾਇਆ ਮੇਟ ਮਿਟਾਇਆ, ਪੰਜ ਤਤ ਰਹਿਣ ਨਾ ਪਾਈਆ। ਪੰਚਮ ਮੀਤਾ ਇਕ ਅਖਵਾਇਆ, ਅਨਾਦ ਅਨਾਦੀ ਆਪ ਅਖਵਾਈਆ। ਰਾਗ ਰਾਗਨੀ ਭੇਵ ਨਾ ਪਾਇਆ, ਰਾਗ ਛਤੀਸਾ ਰਿਹਾ ਗਾਈਆ। ਵੇਦ ਪੁਰਾਨਾਂ ਹੱਥ ਨਾ ਆਇਆ, ਵੇਦ ਵਿਆਸਾ ਲੇਖ ਲਿਖਾਈਆ। ਅੰਜੀਲ ਕੁਰਾਨ ਦਏ ਦੁਹਾਇਆ, ਸਭ ਦਾ ਲਹਿਣਾ ਰਿਹਾ ਚੁਕਾਈਆ। ਸਾਧ ਸੰਤ ਜੀਵ ਜੰਤ ਹੋਏ ਹਲਕਾਇਆ, ਆਤਮ ਘਰ ਨਾ ਕੋਈ ਸੁਹਾਈਆ। ਗੁਰਮੁਖ ਵਿਰਲੇ ਆਤਮ ਦਰਸੀ ਪੁਰਖ ਅਬਿਨਾਸ਼ੀ ਏਕਾ ਪਾਇਆ, ਏਕਾ ਓਟ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੋਬਿੰਦ ਮੇਲਾ ਇਕ ਮਿਲਾਈਆ। ਗੋਬਿੰਦ ਮੇਲਾ ਹਰਿ ਗੋਪਾਲ, ਘਰ ਸਾਚੇ ਵੱਜੇ ਵਧਾਈਆ। ਦੀਨਾਂ ਬੰਧਪ ਦੀਨ ਦਿਆਲ, ਵੇਖ ਵਖਾਏ ਸ੍ਰਿਸ਼ਟ ਸਬਾਈਆ। ਨਾਲ ਰਖਾਏ ਕਾਲ ਮਹਾਂਕਾਲ, ਰਾਏ ਧਰਮ ਰਿਹਾ ਉਠਾਈਆ। ਲੱਖ ਚੁਰਾਸੀ ਫਲ ਵੇਖੇ ਡਾਲ੍ਹ, ਚਾਰੋਂ ਕੁੰਟ ਦਹਿ ਦਿਸ਼ਾ ਨੱਠ ਨੱਠ ਧਾਹੀਆ। ਨੌ ਖੰਡ ਪ੍ਰਿਥਮੀ ਗਗਨ ਪਤਾਲ, ਆਕਾਸ਼ ਆਕਾਸ਼ਾਂ ਪਾਰ ਕਰਾਈਆ। ਤ੍ਰੈਗੁਣ ਮਾਇਆ ਤੇਰਾ ਜਾਲ, ਪ੍ਰਭ ਸਾਚਾ ਤੋੜ ਵਖਾਈਆ। ਬ੍ਰਹਮਾ ਵੇਤਾ ਹੋਏ ਕੰਗਾਲ, ਸਚ ਵਸਤ ਹੱਥ ਨਾ ਆਈਆ। ਕਲਜੁਗ ਅੰਤਮ ਅੰਤ ਲੁੱਟਿਆ ਜਾਏ ਧਨੀ ਧਨ ਮਾਲ, ਧਨ ਧਨਾਢ ਕੋਈ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲਹਿਣਾ ਦੇਣਾ ਰਿਹਾ ਚੁਕਾਈਆ। ਕਲਜੁਗ ਤੇਰੀ ਅੰਤਮ ਧਾਰ, ਚਾਰੋਂ ਕੁੰਟ ਰੈਣ ਅੰਧੇਰੀ ਛਾਈਆ। ਮਨਮੁਖ ਭੁੱਲੇ ਜੀਵ ਗਵਾਰ, ਭੇਵ ਨਾ ਪਾਇਣ ਹਰਿ ਭਗਵਾਨ, ਰਸਨ ਵਿਕਾਰਾ ਇਕ ਰਖਾਈਆ। ਪੰਚਮ ਕਰਨ ਹਾਹਾਕਾਰ, ਕੋਇ ਨਾ ਸੁਣੇ ਕਿਸੇ ਪੁਕਾਰ, ਰਾਜ ਰਾਜਾਨ ਸ਼ਾਹ ਸੁਲਤਾਨ ਬੈਠੇ ਮੁਖ ਛੁਪਾਈਆ। ਇਕ ਇਕੱਲਾ ਓਅੰਕਾਰ, ਏਕੰਕਾਰਾ ਪਸਰ ਪਸਾਰ, ਨੌ ਖੰਡ ਪ੍ਰਿਥਮੀ ਇਕ ਦਵਾਰ, ਵੇਖ ਵਖਾਏ ਥਾਉਂ ਥਾਈਂਆ। ਨਿਹਕਲੰਕ ਲਏ ਅਵਤਾਰ, ਨੌ ਖੰਡ ਪ੍ਰਿਥਮੀ ਪਾਵੇ ਸਾਰ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਰਿਹਾ ਜਗਾਈਆ। ਜਨ ਭਗਤਾਂ ਦੇਵੇ ਧੁਰ ਫ਼ਰਮਾਣ, ਆਤਮ ਅੰਤਮ ਬੰਨ੍ਹੇ ਗਾਨਾ। ਜੋਤ ਨਿਰੰਜਣ ਨੇਤਰ ਪਾਏ ਅੰਜਨ, ਚਰਨ ਧੂੜ ਬਖ਼ਸ਼ੇ ਸਾਚਾ ਮਜਨ, ਸਾਚਾ ਇਕ ਇਸ਼ਨਾਨ ਕਰਾਨਾ। ਕਾਲ ਨਗਾਰੇ ਲੱਖ ਚੁਰਾਸੀ ਸਿਰ ਤੇ ਵੱਜਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਵੇਸ ਵਟਾਨਾ। ਕਲਜੁਗ ਤੇਰਾ ਅੰਤਮ ਰੰਗ, ਏਕਾ ਏਕ ਚੜ੍ਹਾਇਆ। ਸ੍ਰਿਸ਼ਟ ਸਬਾਈ ਹੋਈ ਨੰਗ, ਨਾਮ ਵਸਤ ਨਾ ਕੋਈ ਰਖਾਇਆ। ਮਾਨਸ ਦੇਹੀ ਹੋਈ ਭੰਗ, ਆਵਣ ਜਾਵਣ ਨਾ ਕੋਈ ਕਟਾਇਆ। ਸੱਜਣ ਮੀਤ ਮੁਰਾਰ ਮਾਤ ਪਿਤ ਭਾਈ ਭੈਣ ਸਾਕ ਸੈਣ  ਅੰਗ ਸੰਗ, ਵੇਲੇ ਅੰਤ ਨਾ ਕੋਇ ਛੁਡਾਇਆ। ਲਾੜੀ ਮੌਤ ਦਰ ਦਵਾਰੇ ਮੰਗੇ ਮੰਗ, ਰਾਏ ਧਰਮ ਦੀ ਸਚ ਸਪੁਤਰੀ ਕਵਾਰ ਕੰਨਿਆ ਏਕਾ ਵਰ ਲੋੜੇ, ਪ੍ਰਭ ਅਬਿਨਾਸ਼ੀ ਅੱਗੇ ਦੋਏ ਹੱਥ ਜੋੜੇ, ਪੁਰਖ ਅਬਿਨਾਸ਼ੀ ਕਿਰਪਾ ਕਰ ਅੰਤਮ ਚੜ੍ਹੇ ਸ਼ਬਦ ਘੋੜੇ, ਚਿੱਟੇ ਅਸਵ ਸੋਲਾਂ ਕਲੀਆਂ ਆਸਣ ਲਾਇਆ। ਗੁਰਮੁਖਾਂ ਦਰ ਵੇਖੇ ਦੌੜੇ, ਅਗੰਮ ਅਗੰਮਾ ਅਗੰਮੜੇ ਧਾਮ ਆਪੇ ਬਹੁੜੇ, ਵੇਸ ਵਟਾਏ ਬ੍ਰਹਿਮਣ ਗੌੜੇ, ਪੂਤ ਸਪੂਤਾ ਆਪ ਉਪਾਇਆ। ਲੱਖ ਚੁਰਾਸੀ ਵੇਖੇ ਪਰਖੇ ਮਿੱਠੇ ਕੌੜੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲਿਖਿਆ ਲੇਖ ਚੁਕਾਇਆ। ਲਿਖਿਆ ਲੇਖ ਹੱਥ ਕਰਤਾਰ, ਆਪਣੇ ਹੱਥ ਰੱਖੀ ਵਡਿਆਈਆ। ਕਲਜੁਗ ਤੇਰੀ ਅੰਤਮ ਵਾਰ, ਲੋਕਮਾਤ ਫੇਰੀ ਪਾਈਆ। ਨਿਹਕਲੰਕ ਲਏ ਅਵਤਾਰ, ਗੁਰ ਗੋਬਿੰਦੇ ਰਿਹਾ ਜਗਾਈਆ। ਸ਼ਬਦ ਖੰਡਾ ਤੇਜ ਕਟਾਰ, ਤਨ ਗਾਤਰੇ ਆਪ ਲਟਕਾਈਆ। ਆਪੇ ਹੋਇਆ ਪਹਿਰੇਦਾਰ, ਦਿਵਸ ਰੈਣ ਸੇਵ ਕਮਾਈਆ। ਜਨ ਭਗਤਾਂ ਕਰੇ ਖ਼ਬਰਦਾਰ, ਚਾਰੋਂ ਕੁੰਟ ਫੇਰਾ ਪਾਈਆ। ਮਨਮੁਖ ਸੰਘਾਰੇ ਜੀਵ ਗਵਾਰ, ਥਿਰ ਘਰ ਕੋਈ ਰਹਿਣ ਨਾ ਪਾਈਆ। ਵੇਖ ਵਖਾਏ ਮਹੱਲ ਅਟੱਲ ਉਚ ਮੁਨਾਰ, ਗੁਰ ਦਰ ਮੰਦਰ ਮਸਜਿਦ ਅੰਦਰ ਫੇਰਾ ਪਾਈਆ। ਸਾਧ ਸੰਤ ਜੀਵ ਜੰਤ ਨਾ ਕੋਈ ਦਿਸੇ ਵਿਭਚਾਰ, ਨਾਰ ਦੁਹਾਗਣ ਰਹਿਣ ਨਾ ਪਾਈਆ। ਗੁਰਮੁਖਾਂ ਵਰੇ ਮੇਲਾ ਕੰਤ ਭਤਾਰ, ਦਰ ਦਵਾਰਾ ਇਕ ਸੁਹਾਈਆ। ਆਪੇ ਗੁਰ ਆਪੇ ਚੇਲਾ, ਆਪੇ ਮੇਲ ਮਿਲਾਵਣਹਾਰ, ਜੁਗ ਜੁਗ ਵਿਛੜੇ ਰਿਹਾ ਮਿਲਾਈਆ। ਖੇਲੇ ਖੇਲ ਖੇਲਣਹਾਰ ਵਿਚ ਸੰਸਾਰ, ਕਲਜੁਗ ਤੇਰੀ ਅੰਤਮ ਵਾਰ, ਜੋਤੀ ਜਾਮਾ ਭੇਖ ਵਟਾਈਆ। ਸ਼ਬਦ ਸ਼ਬਦੀ ਪਾਵੇ ਸਾਰ, ਦੋ ਜਹਾਨਾਂ ਏਕੰਕਾਰ, ਇਕ ਇਕੱਲਾ ਹਰਿ ਰਘੁਰਾਈਆ। ਉਚੇ ਟਿੱਲੇ ਪਰਬਤ ਹਿੱਲੇ ਜੂਹ ਉਜਾੜ ਪਹਾੜ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਵੇਸ ਕਰਾਈਆ। ਵੇਸ ਅਨੇਕਾਂ ਹਰਿ ਨਿਰੰਕਾਰਾ, ਅਕਲ ਕਲਾ ਭਰਪੂਰਿਆ। ਆਵੇ ਜਾਵੇ ਵਾਰੋ ਵਾਰਾ, ਖੇਲੇ ਖੇਲ ਹਾਜ਼ਰ ਹਜ਼ੂਰਿਆ। ਗੋਬਿੰਦ ਮੇਲਾ ਇਕ ਦਵਾਰਾ, ਨਾਦ ਅਨਾਦੀ ਧੁਨ ਉਪਜਾਏ ਆਤਮ ਸਾਚੀ ਤੂਰਿਆ। ਪੰਚਮ ਸੇਵਕ ਸੇਵਾਦਾਰ, ਅੰਦਰ ਮੰਦਰ ਆਸਾ ਮਨਸਾ ਪੂਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਮੇਟ ਮਿਟਾਏ ਜੂਠ ਝੂਠ ਪਸਾਰਾ ਕੂੜਿਆ। ਕਲਜੁਗ ਅੰਤਮ ਰਿਹਾ ਕੁਰਲਾ, ਹਰਿ ਸਾਚੇ ਜੋਤ ਜਗਾਈਆ। ਦਿਵਸ ਰੈਣ ਉਠ ਉਠ ਮਾਰੇ ਧਾਹ, ਨਾ ਦਿਸੇ ਕੋਈ ਸਹਾਈਆ। ਚਾਰ ਯਾਰਾਂ ਸੰਗ ਮੁਹੰਮਦ ਨਾ ਕੋਈ ਫੜੇ ਬਾਂਹ, ਅੱਲਾ ਰਾਣੀ ਬੈਠੀ ਮੁਖ ਛੁਪਾਈਆ। ਵੇਦ ਪੁਰਾਨ ਸ਼ਾਸਤਰ ਸਿਮਰਤ ਨਾ ਕੋਈ ਕਟੇ ਫਾਹ, ਨਾ ਕੋਈ ਸੰਗ ਰਖਾਈਆ। ਖਾਣੀ ਬਾਣੀ ਬੈਠੀ ਮੁਖ ਛੁਪਾ, ਮਨਮੁਖ ਜੀਵਾਂ ਰਸਨਾ ਹੋਈ ਹਲਕਾਈਆ। ਨਾਨਕ ਗੋਬਿੰਦ ਨਾ ਕੋਇ ਸਹਾ, ਲੇਖਾ ਆਪਣਾ ਗਏ ਲਿਖਾਈਆ। ਚਾਰੋਂ ਕੁੰਟ ਦਹਿ ਦਿਸ਼ਾ ਨਾ ਕੋਈ ਸਹਾ, ਰੈਣ ਅੰਧੇਰੀ ਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਦਏ ਜਗਾਈਆ। ਕਲਜੁਗ ਉਠ ਜਾਗ ਸੁਲਤਾਨ, ਹਰਿ ਸਾਚਾ ਆਪ ਜਗਾਇੰਦਾ। ਧਰਮ ਰਾਏ ਇਕ ਨਿਸ਼ਾਨ, ਅੱਖਰ ਵੱਖਰ ਰੂਪ ਸਮਾਇੰਦਾ। ਨੌ ਖੰਡ ਪ੍ਰਿਥਮੀ ਇਕ ਗਿਆਨ, ਦੂਸਰ ਨਾ ਕੋਈ ਹੋਰ ਜ਼ਬਾਨ, ਏਕਾ ਦੂਜਾ ਭਉ ਚੁਕਾਇੰਦਾ। ਮੇਟ ਮਿਟਾਏ ਪੰਜ ਸ਼ੈਤਾਨ, ਨਾ ਕੋਈ ਦਿਸੇ ਬੇਈਮਾਨ, ਅੱਲਾ ਹੂ ਨਾਅਰਾ ਨਾ ਕੋਈ ਲਾਇੰਦਾ। ਜਨ ਭਗਤਾਂ ਦੇਵੇ ਦਾਨੀ ਦਾਨ, ਆਤਮ ਜੋਤੀ ਬ੍ਰਹਮ ਗਿਆਨ, ਏਕਾ ਸ਼ਬਦ ਸਚ ਸੁਣਾਇੰਦਾ। ਦਿਵਸ ਰੈਣ ਰਹੀ ਪਰਭਾਤ, ਰੈਣ ਅੰਧੇਰੀ  ਮੇਟ ਮਿਟਾਇੰਦਾ। ਆਪੇ ਪਿਤਾ ਆਪੇ ਮਾਤ, ਚਰਨ ਪ੍ਰੀਤ ਬੰਧਾਏ ਸਾਚਾ ਨਾਤ, ਨਾ ਕੋਈ ਤੋੜੇ ਤੋੜ ਤੁੜਾਇੰਦਾ। ਇਕ ਇਕਾਂਤ ਦੇਵੇ ਬੂੰਦ ਸਵਾਂਤ, ਜਨ ਭਗਤਾਂ ਮੁਖ ਚੁਆਇੰਦਾ। ਮਨਮੁਖ ਜੀਵਾਂ ਕੋਇ ਨਾ ਪੁਛੇ ਵਾਤ, ਚਾਰੋਂ ਕੁੰਟ ਉਠ ਉਠ ਰਹੇ ਝਾਕ, ਕਲਜੁਗ ਕੂੜ ਕੁੜਿਆਰਾ ਨਜ਼ਰ ਨਾ ਆਇੰਦਾ। ਮਾਇਆ ਮਮਤਾ ਹਉਮੇ ਹੰਗਤਾ ਡਸਨੀ ਨਾਲ ਬਰਾਤ, ਕਾਇਆ ਨਾਰੀ ਨਾਲ ਪਰਨਾਇੰਦਾ। ਰਾਗ ਨਾਦ ਨਾ ਕੋਈ ਸੁਣੇ ਸੁਣਾਏ ਪੂਜਾ ਪਾਠ, ਮੰਗਲਾਚਾਰ ਨਾ ਕੋਈ ਕਰਾਇੰਦਾ। ਨਾ ਦਿਸੇ ਤੀਰਥ ਅੱਠ ਸਾਠ, ਗੰਗਾ ਗੋਦਾਵਰੀ ਨੀਰ ਨਾ ਕੋਈ ਪਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲੇਖਾ ਆਪ ਮੁਕਾਇੰਦਾ। ਕਲਜੁਗ ਲੇਖ ਆਪ ਮੁਕਾਉਣਾ, ਪ੍ਰਭ ਹੱਥ ਰੱਖੀ ਵਡਿਆਈਆ। ਜੂਠ ਝੂਠ ਝੋਲੀ ਪਾਉਣਾ, ਲੋਕਮਾਤ ਕਰੇ ਕੁੜਮਾਈਆ। ਪੰਚ ਵਿਕਾਰਾ ਸੰਗ ਰਲਾਉਣਾ, ਚੌਥਾ ਜੁਗ ਰਿਹਾ ਸ਼ਰਮਾਈਆ। ਨਾਦ ਅਨਾਦੀ ਸ਼ਬਦ ਨਾ ਕਿਸੇ ਗਾਉਣਾ, ਤੂਰਤ ਤੂਰ ਨਾ ਕੋਈ ਵਜਾਈਆ। ਦਰ ਦਵਾਰਿਉਂ ਬਾਹਰ ਕਰਾਉਣਾ, ਬੀਸ ਬੀਸਾ ਦਏ ਦੁਹਾਈਆ। ਇਕ ਇਕੀਸਾ ਖੇਲ ਖਿਲਾਉਣਾ, ਖੇਲਣਹਾਰ ਆਪ ਅਖਵਾਈਆ। ਜਗਤ ਜਗਦੀਸਾ ਜੋਤ ਜਗਾਉਣਾ, ਕਲਜੁਗ ਅੰਤਮ ਫੇਰੀ ਪਾਈਆ। ਬ੍ਰਹਮਾ ਸ਼ਿਵ ਆਪ ਹਟਾਉਣਾ, ਸੁਰਪਤ ਰਾਜਾ ਇੰਦ ਰਹਿਣ ਨਾ ਪਾਈਆ। ਧਰੂ ਦਵਾਰਾ ਵਕਤ ਚੁਕਾਉਣਾ, ਹਰਿਜਨ ਸਾਚੇ ਮਾਣ ਦਵਾਈਆ। ਐੜਾ ਅਥਰਬਣ ਅੰਤ ਕਰਾਉਣਾ, ਅੱਲਾ ਅਲਾਹੀ ਨੂਰ ਛੁਪਾਈਆ। ਇਕ ਇਕੱਲਾ ਹਰਿ ਅਖਵਾਉਣਾ, ਅਠਾਰਾਂ ਵਰਨ ਮੇਟ ਮਿਟਾਈਆ। ਗੋਬਿੰਦ ਡੱਲਾ ਸੰਗ ਮਿਲਾਉਣਾ, ਵਲ ਛਲਾ ਜਗਤ ਭੁਲਾਈਆ। ਦੂਈ ਦਵੈਤੀ ਮੇਟ ਮਿਟਾਉਣਾ, ਨਾਮ ਹੁਲਾਰ ਇਕ ਕਰਾਈਆ। ਸੋਹੰ ਭੱਲਾ ਇਕ ਫੜਾਉਣਾ, ਚਾਰ ਵਰਨ ਸੱਚੀ ਸਰਨਾਈਆ। ਏਕਾ ਮਾਰਗ ਧਰਤ ਮਾਤ ਲਗਾਉਣਾ, ਧਰਨੀ ਧਰਤ ਆਪ ਸੁਹਾਈਆ। ਗੁਰਮੁਖ ਸਾਚੇ ਵਿਚ ਸਮਾਉਣਾ, ਆਤਮ ਸੇਜਾ ਇਕ ਵਿਛਾਈਆ। ਪੁਰਖ ਅਬਿਨਾਸ਼ੀ ਡੇਰਾ ਲਾਉਣਾ, ਨਿਰਮਲ ਜੋਤ ਕਰੇ ਰੁਸ਼ਨਾਈਆ। ਪੰਚਮ ਨਾਦ ਰਾਗ ਇਕ ਸੁਣਾਉਣਾ, ਅਨਹਦ ਸਾਚੀ ਸੇਵਾ ਲਾਈਆ। ਅੰਮ੍ਰਿਤ ਆਤਮ ਮੇਲ ਮਿਲਾਉਣਾ, ਸਰ ਸਰੋਵਰ ਇਕ ਵਿਖਾਈਆ। ਕਾਗ ਹੰਸ ਆਪ ਬਣਾਉਣਾ, ਗੁਰਮੁਖ ਤੇਰੀ ਵਡ ਵਡਿਆਈਆ। ਲੱਖ ਚੁਰਾਸੀ ਫੰਦ ਕਟਾਉਣਾ, ਆਪ ਆਪਣੀ ਗੋਦ ਉਠਾਈਆ। ਮਾਤ ਗਰਭ ਨਾ ਫੇਰ ਆਉਣਾ, ਦਸ ਦਸ ਮਾਸ ਨਾ ਵੇਖ ਵਖਾਈਆ। ਪ੍ਰਿਥਮੀ ਆਕਾਸੀ ਬਾਹਰ ਕਰਾਉਣਾ, ਸਾਚੇ ਧਾਮ ਦਏ ਬਹਾਈਆ। ਰਮਈਆ ਰਾਮ ਆਪ ਅਖਵਾਉਣਾ, ਕਾਹਨਾ ਕ੍ਰਿਸ਼ਨਾ ਸੰਗ ਰਖਾਈਆ। ਗੋਬਿੰਦ ਨਾਨਕ ਇਕ ਕਰਾਉਣਾ, ਏਕਾ ਧਾਰ ਵਹਾਈਆ। ਪੂਤ ਸਪੂਤ ਆਪ ਜਗਾਉਣਾ, ਹਰਿਜਨ ਸਾਚੇ ਲਏ ਉਠਾਈਆ। ਏਕਾ ਦੂਜਾ ਭਉ ਚੁਕਾਉਣਾ, ਨੇਤਰ ਤੀਜਾ ਖੋਲ੍ਹ ਵਖਾਈਆ। ਚੌਥਾ ਧਾਮ ਇਕ ਸੁਹਾਉਣਾ, ਜਨ ਸੰਤਾਂ ਦਏ ਵਡਿਆਈਆ। ਸੱਸਾ ਕਿਲ੍ਹੇ ਅੰਦਰ ਬਹਾਉਣਾ, ਉਪਰ ਹੋੜਾ ਲਗਾਈਆ। ਸੋ ਪੁਰਖ ਨਿਰੰਜਣ ਆਪ ਅਖਵਾਉਣਾ, ਨਿਰਗੁਣ ਸਰਗੁਣ ਮੇਲ ਮਿਲਾਈਆ। ਸਸਾ ਸੰਗਤਾਂ ਮੇਲ ਕਰਾਉਣਾ, ਹਉਮੇ ਰੋਗ ਗਵਾਈਆ। ਸਾਚੀ ਸੰਗਤਾ ਇਕ ਬਣਾਉਣਾ, ਚਾਰ ਵਰਨ ਸ਼ਬਦ ਇਕ ਕੁੜਮਾਈਆ। ਏਕਾ ਸ਼ਬਦ ਗੁਰ ਮੰਤਰ ਜਪਾਉਣਾ, ਜਗਤ ਵਿਦਿਆ ਨਾ ਕੋਈ ਪੜ੍ਹਾਈਆ। ਸ਼ਸਤਰ ਬਸਤਰ ਤਨ ਪਹਿਨਾਉਣਾ, ਨਾਮ ਗਾਤਰਾ ਤਨ ਰਖਾਈਆ। ਸਾਚੇ ਅਸਵ ਆਪ ਚੜ੍ਹਾਉਣਾ, ਆਪਣੀ ਹੱਥੀਂ ਤੰਗ ਕਸਾਈਆ। ਗੋਬਿੰਦ ਲਾੜਾ ਇਕ ਸਜਾਉਣਾ, ਲੋਕਮਾਤ ਦਏ ਵਡਿਆਈਆ। ਨਾਰੀ ਕੰਤ ਆਪ ਪਰਨਾਉਣਾ, ਏਕਾ ਰੂਪ ਸਮਾਈਆ। ਧਰਤ ਮਾਤ ਦੀ ਗੋਦ ਸਵਾਉਣਾ, ਸਾਚਾ ਚੰਦ ਚੜ੍ਹਾਈਆ। ਬ੍ਰਹਮਾ ਸ਼ਿਵ ਸੇਵਕ ਸੇਵਾਦਾਰ ਸੇਵਾ ਲਾਉਣਾ, ਵਿਸ਼ਨੂੰ ਵੇਸ ਵਟਾਈਆ। ਕਰੋੜ ਤੇਤੀਸਾ ਸੀਸ ਝੁਕਾਉਣਾ, ਸੁਰਪਤ ਇੰਦ ਰਹੇ ਸਰਨਾਈਆ। ਦਰਗਾਹ ਸਾਚੀ ਸਾਚਾ ਧਾਮ ਸੁਹਾਉਣਾ, ਅਟੱਲ ਮਹੱਲ ਅਚੱਲ ਹਰਿ ਰਘੁਰਾਈਆ। ਚਾਰ ਦਿਵਾਰ ਨਾ ਕੋਈ ਵਖਾਉਣਾ, ਛੱਪਰ ਛੰਨ ਨਾ ਕੋਈ ਰਖਾਈਆ। ਦੀਪਕ ਜੋਤੀ ਇਕ ਜਗਾਉਣਾ, ਦਹਿ ਦਿਸ਼ਾ ਕਰੇ ਰੁਸ਼ਨਾਈਆ। ਪਾਰਬ੍ਰਹਮ ਹਰਿ ਆਪ ਅਖਵਾਉਣਾ, ਪੁਰਖ ਅਬਿਨਾਸ਼ ਆਪ ਹੋ ਜਾਈਆ। ਹਰਿਜਨ ਸਾਚੇ ਵਿਚ ਸਮਾਉਣਾ, ਮੇਲਾ ਸਹਿਜ ਸੁਭਾਈਆ। ਸ਼ਬਦ ਵਿਚੋਲਾ ਇਕ ਰਖਾਉਣਾ, ਦੋ ਜਹਾਨਾਂ ਆਵੇ ਜਾਵੇ ਫੇਰਾ ਪਾਈਆ। ਓਅੰਕਾਰਾ ਦੇਸ ਸੁਹਾਉਣਾ, ਨਿਰੰਕਾਰਾ ਰੂਪ ਵਟਾਈਆ। ਸੁੰਨ ਅਗੰਮੋ ਪਾਰ ਲੰਘਾਉਣਾ, ਸਿਰ ਆਪਣਾ ਹੱਥ ਟਿਕਾਈਆ। ਆਤਮ ਦਰਸੀ ਮੇਲ ਮਿਲਾਉਣਾ, ਵਿਛੜ ਕਦੇ ਨਾ ਜਾਈਆ। ਗੁਰਮੁਖ ਗੁਰਸਿਖ ਹਰਿਜਨ ਏਕਾ ਧਾਮ ਬਹਾਉਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣੇ ਹੱਥ ਰੱਖੇ ਵਡਿਆਈਆ। ਪੰਜ ਤਤ ਪਿਆਰ, ਜਗਤ ਬੰਧਾਇਆ। ਕਾਮ ਕਰੋਧ ਲੋਭ ਮੋਹ ਹੰਕਾਰ, ਆਪ ਉਪਾਇਆ। ਮਨ ਮਤ ਬੁਧ ਕਰ ਸ਼ਿੰਗਾਰ, ਤਨ ਵਸਾਇਆ। ਕਾਇਆ ਮਾਟੀ ਅਪਰ ਅਪਾਰ, ਮੰਦਰ ਇਕ ਸੁਹਾਇਆ। ਨਾੜ ਬਹੱਤਰ ਕਰ ਉਜਿਆਰ, ਬੰਧਨ ਪਾਇਆ। ਤਿੰਨ ਸੌ ਸੱਠ ਹਾਡੀ ਕਰ ਸ਼ਿੰਗਾਰ, ਤਨ ਸਜਾਇਆ। ਰਕਤ ਬੂੰਦ ਅਪਰ ਅਪਾਰ, ਗਰਭਵਾਸ ਡੇਰਾ ਲਾਇਆ। ਰੈਣ ਅੰਧੇਰੀ ਵੇਖ ਪਰਭਾਸ, ਬਿਨ ਰਸਨਾ ਜਿਹਵਾ ਗਾਇਆ। ਪਵਣ ਪਵਣੀ ਨਾ ਕੋਈ ਸਵਾਸ, ਮਾਸ ਗਰਾਸ ਨਾ ਮੁਖ ਰਖਾਇਆ। ਪ੍ਰਭ ਮਿਲਣ ਦੀ ਏਕਾ ਆਸ, ਆਲਸ ਤ੍ਰਿਸ਼ਨਾ ਵਿਚ ਨਾ ਆਇਆ। ਛੱਪਰ ਛੰਨ ਨਾ ਕੋਈ ਨਿਵਾਸ, ਮੰਦਰ ਅੰਦਰ ਨਾ ਵੇਖ ਵਖਾਇਆ। ਸੂਰਜ ਚੰਨ ਨਾ ਕੋਇ ਪਰਕਾਸ਼, ਤਾਰਾ ਮੰਡਲ ਨਾ ਕੋਈ ਦਰਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਰਚਨਾ ਤੇਰੀ ਬਣਤ ਬਣਾਇਆ। ਰਕਤ ਬੂੰਦ ਅਪਰ ਅਪਾਰ, ਕਾਇਆ ਜੜਤ ਜੜਾਈਆ। ਪੰਚਮ ਪੰਚਮ ਕਰ ਪਿਆਰ, ਪੰਚਮ ਵੇਖ ਵਖਾਈਆ। ਪੰਚਮ ਪੰਚਮ ਕਰ ਉਜਿਆਰ, ਪੰਚਮ ਮੁਖ ਛੁਪਾਈਆ। ਪੰਚਮ ਗਲ ਪਾਵੇ ਹਾਰ, ਪੰਚਮ ਦਏ ਦੁਹਾਈਆ। ਪੰਚਮ ਖੇਲੇ ਖੇਲ ਅਪਾਰ, ਪੰਚਮ ਰਾਹ ਤਕਾਈਆ। ਪੰਚਮ ਗਾਏ ਵਾਰੋ ਵਾਰ, ਪੰਚਮ ਰਿਹਾ ਸੁਣਾਈਆ। ਪੰਚਮ ਵੇਖੇ ਇਕ ਪਿਆਰ, ਪੰਚਮ ਰਹੇ ਜੁਦਾਈਆ। ਪੰਚਮ ਮੇਲਾ ਇਕ ਭਤਾਰ, ਪੰਚਮ ਰੰਡ ਵਖਾਈਆ। ਪੰਚਮ ਪੰਚਮ ਕਰ ਵਪਾਰ, ਪੰਚਮ ਝੋਲੀ ਪਾਈਆ। ਪੰਚਮ ਵਸਿਆ ਆਪੇ ਬਾਹਰ, ਪੰਚਮ ਵਿਚ ਸਮਾਈਆ। ਪੰਚਮ ਵੇਖੇ ਪਾਰ ਕਿਨਾਰ, ਪੰਚਮ ਧਾਰ ਰੁੜ੍ਹਾਈਆ। ਪੰਚਮ ਮੇਲਾ ਇਕ ਦਵਾਰ, ਪੰਚਮ ਮੁਖ ਭਵਾਈਆ। ਪੰਚਮ ਮਿਲਿਆ ਸਾਂਝਾ ਯਾਰ, ਪੰਚਮ ਦਿਸ ਨਾ ਆਈਆ। ਹਰਿਜਨ ਤੇਰਾ ਇਕ ਪਿਆਰ, ਪੰਚਮ ਬੰਧ ਬੰਧਾਈਆ। ਜੋਤ ਸਰੂਪੀ ਕਰ ਆਕਾਰ, ਸ਼ਬਦ ਕਟਾਰ ਚਲਾਈਆ। ਸ਼ਬਦ ਖੰਡਾ ਅਪਰ ਅਪਾਰ, ਦਿਸ ਕਿਸੇ ਨਾ ਆਈਆ। ਬ੍ਰਹਿਮੰਡਾਂ ਖੰਡਾਂ ਪਾਵੇ ਸਾਰ, ਡੂੰਘੀ ਕੰਦਰ ਵੇਖ ਵਖਾਈਆ। ਪੰਚ ਵਿਕਾਰਾ ਵੱਢੇ ਕੰਡਾ, ਉਠੇ ਕਰ ਕਰ ਧਾਈਆ। ਤਤ ਵਿਕਾਰਾ ਖੰਡ ਖੰਡਾ, ਖੰਡ ਖੰਡ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਦਰ ਪੰਚਮ ਘਰ ਪੰਚਮ ਪੰਚਮ ਰਾਗ ਅਲਾਈਆ। ਪੰਚਮ ਪੰਚਮ ਰੋਲ, ਪੰਚਮ ਪਾਇਆ। ਪੰਚਮ ਪੰਚਮ ਬੋਲ, ਪੰਚਮ ਛੁਪਾਇਆ। ਪੰਚਮ ਪੰਚਮ ਤੋਲ, ਪੰਚਮ ਜਣਾਇਆ। ਪੰਚਮ ਬੈਠਾ ਬੂਹਾ ਖੋਲ੍ਹ, ਜਗਤ ਦਵਾਰਾ ਇਕ ਰਖਾਇਆ। ਕਾਮ ਕਾਮਨੀ ਵਸੇ ਕੋਲ, ਕਿਰਤੀ ਕਿਰਤ ਕਮਾਇਆ। ਕਰੋੜ ਕਿਰਤ ਕਰੇ ਅਨਮੋਲ, ਢੋਲ ਮਰਦੰਗਾ ਇਕ ਵਜਾਇਆ। ਲੋਭ ਮੋਹ ਹੰਕਾਰਾ ਲਿਆ ਫੋਲ, ਏਕਾ ਦੂਜਾ ਪੜਦਾ ਲਾਹਿਆ। ਤ੍ਰੈਗੁਣ ਮਾਇਆ ਤੇਰਾ ਘੋਲ, ਪੰਚਮ ਨਾਲ ਕਰਾਇਆ। ਸ਼ਬਦ ਸਰੂਪੀ ਵਸਿਆ ਕੋਲ, ਅਨਡੀਠਾ ਦਿਸ ਨਾ ਆਇਆ। ਅਨਹਦ ਰਾਗ ਸੁਣਾਏ ਬੋਲ, ਗੁਰ ਮੀਠਾ ਸ਼ਬਦ ਅਲਾਇਆ। ਕਾਇਆ ਪੜਦਾ ਦੇਵੇ ਖੋਲ੍ਹ, ਨਾਮ ਖੰਡਾ ਏਕਾ ਵਾਹਿਆ। ਚਰਨ ਪ੍ਰੀਤੀ ਘੋਲੀ ਘੋਲ, ਆਪ ਆਪਣਾ ਮੂਲ ਤਜਾਇਆ। ਮੱਖਣ ਛਾਛ ਲਏ ਵਰੋਲ, ਨਾਮ ਮਧਾਣਾ ਇਕ ਰਖਾਇਆ। ਕਾਇਆ ਮਾਟੀ ਝੂਠਾ ਪੋਲ, ਜਲ ਬਿੰਬ ਰੂਪ ਦਰਸਾਇਆ। ਸ਼ਬਦ ਸਰੂਪੀ ਅੰਦਰ ਮੌਲ, ਮੌਲਾ ਰੂਪ ਅਖਵਾਇਆ। ਹਰਿਜਨ ਸੋਏ ਰਹੇ ਅਨਭੋਲ, ਹਰਿ ਬਿਨ ਸੋਏ ਨਾ ਕੋਈ ਜਗਾਇਆ। ਆਪ ਕਰਨ ਕਰਾਵਣਹਾਰਾ ਹਰਿਜਨ ਚੋਲ, ਜੁਗ ਜੁਗ ਵੇਸ ਵਟਾਇਆ। ਪੰਚ ਵਿਕਾਰਾ ਖੇਲੇ ਹੋਲ, ਲਾਲ ਗੁਲਾਲਾ ਹੱਥ ਰਖਾਇਆ। ਪਰਗਟ ਹੋਏ ਕਲਾ ਸੋਲ, ਅਕਲ ਕਲਾ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਦੇਵੇ ਜਗਤ ਵਰ, ਵਰ ਦਾਤਾ ਆਪ ਅਖਵਾਇਆ। ਪੰਚਮ ਸੇਵਾਦਾਰ, ਸੇਵ ਕਮਾਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰ, ਜਗਤ ਵਰਤਾਇੰਦਾ। ਗੁਰਮੁਖ ਵੇਖੇ ਵਿਚ ਸੰਸਾਰ, ਆਪ ਆਪਣੀ ਦਇਆ ਕਮਾਇੰਦਾ। ਲੇਖੇ ਲਾਏ ਹਰਿ ਗਿਰਧਾਰ, ਨੇਤਰ ਨੈਣਾਂ ਦਰਸ ਦਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇ ਮਤ ਆਪ ਸਮਝਾਇੰਦਾ। ਗੁਰਮੁਖ ਸਮਝਾਵੇ ਦੇ ਮਤ, ਤਤ ਆਪਣੇ ਹੱਥ ਰਖਾਇੰਦਾ। ਬਹੱਤਰ ਨਾੜ ਨਾ ਉਬਲੇ ਰੱਤ, ਤਤ ਮਤ ਸੁਹਾਇੰਦਾ। ਸਤਿ ਸੰਤੋਖੀ ਧੀਰਜ ਯਤ, ਪੱਲੇ ਗੰਢ ਬੰਧਾਇੰਦਾ। ਚਰਨ ਦਵਾਰੇ ਏਕਾ ਹੱਠ, ਨੀਤ ਅਨੀਤੀ ਆਪ ਵਖਾਇੰਦਾ। ਲੋਭ ਵਿਕਾਰਾ ਪਏ ਭੱਠ, ਸਚ ਸੱਚੀ ਧਾਰ ਵਹਾਇੰਦਾ। ਮੇਟ ਮਿਟਾਏ ਨੱਠ ਨੱਠ, ਦਿਵਸ ਰੈਣ ਸੇਵ ਕਮਾਇੰਦਾ। ਆਪ ਆਪਣੀ ਗੇੜਣਹਾਰਾ ਲੱਠ, ਚਾਰੋਂ ਕੁੰਟ ਭਵਾਇੰਦਾ। ਪੰਚ ਵਿਕਾਰਾ ਗੁਰਸਿਖ ਚਰਨੀ ਜਾਏ ਢੱਠ, ਹਰਿ ਸਮਰਥ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਆਤਮ ਲਏ ਵਰ, ਨਾਰੀ ਕੰਤ ਰੂਪ ਸਮਾਇੰਦਾ। ਨਾਰੀ ਕੰਤ ਕੰਤ ਕੰਤੂਹਲ, ਗੁਰਮੁਖ ਸੇਜ ਹੰਢਾਈਆ। ਸ਼ਬਦ ਸਰੂਪੀ ਬਰਖੇ ਫੂਲ, ਆਪਣੀ ਬਰਖਾ ਲਾਈਆ। ਆਪ ਚੁਕਾਏ ਆਪਣਾ ਮੂਲ, ਸ਼ਬਦ ਸਿੰਘਾਸਣ ਉਪਰ ਬੈਠ, ਨਾ ਕੋਈ ਪਾਵਾ ਨਾ ਕੋਈ ਚੂਲ, ਨਾ ਕੋਈ ਬਾਡੀ ਬਣਤ ਬਣਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਦੂਲੋ ਦੂਲ, ਵਡ ਦੂਲਾ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦੇਵੇ ਵਰ, ਨਾਮ ਭੰਡਾਰਾ ਇਕ ਵਰਤਾਈਆ। ਨਾਮ ਭੰਡਾਰਾ ਇਕ ਅਤੁੱਟ, ਜੁਗ ਜੁਗ ਆਪ ਰਖਾਇਆ। ਗੁਰਮੁਖ ਲਾਹਾ ਲੈਣ ਖੱਟ, ਹੱਟ ਹਟਵਾਣਾ ਰਿਹਾ ਕਰਾਇਆ। ਤਨ ਨਗਾਰੇ ਲੱਗੇ ਚੋਟ, ਏਕਾ ਡੰਕਾ ਰਿਹਾ ਲਗਾਇਆ। ਆਸਾ ਮਨਸਾ ਕੱਢੇ ਖੋਟ, ਤ੍ਰਿਸ਼ਨਾ ਭੁੱਖ ਮਿਟਾਇਆ। ਆਪ ਉਠਾਏ ਦਇਆ ਕਮਾਏ ਆਲ੍ਹਣਿਉਂ ਡਿੱਗੇ ਬੋਟ, ਆਪ ਆਪਣੀ ਗੋਦ ਉਠਾਇਆ। ਮਨਮੁਖ ਜੀਵਾਂ ਮਾਇਆ ਮਮਤਾ ਜਗਤ ਤ੍ਰਿਸ਼ਨਾ ਅਜੇ ਨਾ ਭਰੀ ਪੋਟ, ਦਿਵਸ ਰੈਣ ਰਹੇ ਕੁਰਲਾਇਆ। ਹਰਿਜਨ ਮੇਲਾ ਜੋਤੀ ਜੋਤ, ਨੂਰੋ ਨੂਰ ਸਵਾਇਆ। ਨਾ ਕੋਈ ਵਰਨ ਨਾ ਕੋਈ ਗੋਤ, ਬੰਧਨ ਬੰਧਪ ਕੋਈ ਨਾ ਪਾਇਆ। ਲੱਭ ਲੱਭ ਥੱਕੇ ਕੋਟੀ ਕੋਟ, ਕੋਟਨ ਕੋਟ ਫਿਰੇ ਹਲਕਾਇਆ। ਭੇਖਾਧਾਰੀ ਬੰਨ੍ਹ ਲੰਗੋਟ, ਉਚੇ ਟਿੱਲੇ ਫੇਰਾ ਪਾਇਆ। ਗੁਰਮੁਖ ਸਾਚੇ ਸੰਤ ਜਨਾਂ ਏਕਾ ਦੇਵੇ ਨਾਮ ਧਨਾ, ਭਾਗ ਲਗਾਏ ਜਗਤ ਤਨਾ, ਸਚ ਭੰਡਾਰਾ ਇਕ ਭਰਾਇਆ। ਨਾਮ ਭੰਡਾਰਾ ਹਰਿ ਦਾਤਾਰ, ਏਕਾ ਏਕ ਰਖਾਇੰਦਾ। ਦਾਤਾ ਦਾਨੀ ਦੇਵੇ ਦੇਵਣਹਾਰ, ਹਰਿਜਨ ਝੋਲੀ ਪਾਇੰਦਾ। ਧੁਰ ਨਿਸ਼ਾਨੀ ਇਕ ਪਿਆਰ, ਸੇਵਕ ਸੇਵਾ ਲਾਇੰਦਾ। ਆਤਮ ਗਿਆਨੀ ਸ਼ਬਦ ਹੁਲਾਰ, ਅਨਹਦ ਬਾਣੀ ਰਾਗ ਅਲਾਇੰਦਾ। ਪਵਣ ਪਵਣੀ ਨਾ ਪਾਵੇ ਸਾਰ, ਨਾ ਕੋਈ ਭੇਵ ਖੁਲ੍ਹਾਇੰਦਾ। ਗੁਰਮੁਖ ਸਾਚੇ ਚਤੁਰ ਸੁਜਾਨੀ ਲਾਏ ਪਾਰ, ਬੀੜਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਜਗਤ ਵਰ, ਏਕਾ ਭਿਛਿਆ ਝੋਲੀ ਪਾਇੰਦਾ। ਸਾਚੀ ਭਿਛਿਆ ਹਰਿ ਨਿਰੰਕਾਰ, ਆਤਮ ਅੰਤਰ ਆਪ ਟਿਕਾਈਆ। ਦਿਵਸ ਰੈਣ ਕਰੇ ਰੱਛਿਆ ਵਿਚ ਸੰਸਾਰ, ਅੱਠੇ ਪਹਿਰ ਰਹੇ ਸਹਾਈਆ। ਵਿਸ਼ਨੂੰ ਵੰਸੀ ਬਣ ਵਰਤਾਰ, ਆਪਣੀ ਹੱਥੀਂ ਰਿਹਾ ਵਰਤਾਈਆ। ਬ੍ਰਹਮਾ ਵੇਤਾ ਲਿਖੇ ਲਿਖਾਰ, ਲਿਖਿਆ ਲੇਖ ਨਾ ਕੋਈ ਮਿਟਾਈਆ। ਧਾਰੀ ਕੇਸਾ ਪਾਵੇ ਸਾਰ, ਦਸ ਦਸਮੇਸ਼ਾ ਜੋਤ ਜਗਾਈਆ ਨਰ ਨਰੇਸਾ ਆਪ ਨਿਰੰਕਾਰ, ਨਿਰਗੁਣ ਖੇਲ ਖਿਲਾਈਆ। ਸਰਗੁਣ ਬੰਨ੍ਹੇ ਸਾਚੀ ਧਾਰ, ਸੋਹੰ ਸੋ ਜਪਾਈਆ। ਕਾਲਖ ਟਿੱਕਾ ਦਏ ਉਤਾਰ, ਚੰਦਨ ਚੰਦ ਚੜ੍ਹਾਈਆ। ਦੋ ਜਹਾਨੀ ਉਤਰੇ ਪਾਰ, ਆਪ ਆਪਣੇ ਕੰਧ ਉਠਾਈਆ। ਇਕ ਵਿਖਾਏ ਪਾਰ ਕਿਨਾਰ, ਸ਼ੌਹ ਦਰਿਆ ਨਾ ਕੋਈ ਰੁੜ੍ਹਾਈਆ। ਮਹੱਲ ਅਟੱਲ ਉਚ ਮੁਨਾਰ, ਹਰਿ ਬੈਠਾ ਆਸਣ ਲਾਈਆ। ਸੂਰਜ ਚੰਨ ਨਾ ਕੋਈ ਅਵਤਾਰ, ਤਾਰਾ ਮੰਡਲ ਨਾ ਕੋਈ ਦਿਸਾਈਆ। ਪ੍ਰਿਥਮੀ ਆਕਾਸ਼ ਨਾ ਕੋਇ ਪਾਤਾਲ, ਲੱਖ ਚੁਰਾਸੀ ਨਾ ਵਾਸ ਰਖਾਈਆ। ਜਲ ਥਲ ਨਾ ਕੋਈ ਪਹਾੜ, ਨੀਰ ਸੀਰ ਨਾ ਕੋਈ ਵਖਾਈਆ। ਪੰਚ ਪੰਚਾਇਣ ਨਾ ਦਿਸੇ ਧਾੜ, ਤੱਟ ਹੱਟ ਨਾ ਕੋਈ ਸਮਝਾਈਆ। ਵਾ ਨਾ ਲੱਗੇ ਤਤੀ ਹਾੜ, ਠੰਢੀ ਧਾਰ ਨਾ ਕੋਈ ਚਲਾਈਆ। ਦਰ ਦਵਾਰੇ ਦੇਵੇ ਵਾੜ, ਥਿਰ ਘਰ ਧਾਮ ਇਕ ਸੁਹਾਈਆ। ਹਰਿਜਨ ਸਾਜਨ ਸਾਚਾ ਲਾੜ, ਦਰ ਵੇਖੇ ਸਹਿਜ ਸੁਭਾਈਆ। ਪੁਰਖ ਅਬਿਨਾਸ਼ੀ ਆਪੇ ਹੋਏ ਪਿੱਛੇ ਅਗਾੜ, ਦੋ ਜਹਾਨਾਂ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਜਗਤੀ ਵਰ, ਜਗਤ ਭੰਡਾਰਾ ਆਪ ਭਰਾਈਆ। ਹਰਿ ਭੰਡਾਰ ਸਦਾ ਭਰਪੂਰ, ਜੁਗ ਜੁਗ ਆਪ ਰਖਾਇਆ। ਕਲਜੁਗ ਨਾਤਾ ਦਿਸੇ ਕੂੜੋ ਕੂੜ, ਸਾਚਾ ਮਾਰਗ ਇਕ ਵਖਾਇਆ। ਚਰਨ ਪ੍ਰੀਤੀ ਦੇਵੇ ਸਾਚੀ ਧੂੜ, ਕੌਸਤਕ ਮਣੀਆ ਮਸਤਕ ਟਿੱਕਾ ਲਾਇਆ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹ, ਅਗਿਆਨ ਅੰਧੇਰ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਧਿਆਨ ਇਕ ਗਿਆਨ ਇਕ ਇਸ਼ਨਾਨ ਵਿਖਾਇਆ। ਸਚ ਗਿਆਨ ਧਰਮ ਜੈਕਾਰ, ਗੁਰਮੁਖ ਵੇਖ ਵਿਖਾਇੰਦਾ। ਨੇਤਰ ਨੈਣ ਵੇਖ ਉਘਾੜ, ਹਰਿ ਦਰਸ਼ਨ ਲੋਚਨ ਪਾਇੰਦਾ। ਜਗਤ ਵਿਕਾਰਾ ਆਪ ਚਬਾਏ ਆਪਣੀ ਦਾਹੜ, ਨੇੜ ਨਾ ਕੋਈ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਬਖ਼ਸ਼ੇ ਸਾਚਾ ਵਰ, ਦਿਵਸ ਰੈਣ ਦਇਆ ਕਮਾਇੰਦਾ। ਦਿਵਸ ਰੈਣ ਦਇਆ ਕਮਾਏ, ਆਪ ਆਪਣੀ ਕਲ ਧਾਰਿਆ। ਹਰਿਜਨ ਸਾਚਾ ਦਰਸ਼ਨ ਪਾਏ, ਅੱਠੇ ਪਹਿਰ ਰਹੇ ਖੁਮਾਰਿਆ। ਸਤਿ ਸੰਤੋਖੀ ਧੀਰ ਧਰਾਏ, ਯਤ ਸਤਿ ਕਰਾਏ ਵਣਜ ਵਪਾਰਿਆ। ਆਤਮ ਮੋਖੀ ਇਕ ਵਖਾਏ, ਸੋਹੰ ਸ਼ਬਦ ਜੈ ਜੈ ਕਾਰਿਆ। ਹਉਮੇ ਰੋਗ ਦੁੱਖ ਮਿਟਾਏ, ਫੰਦਨ ਫਾਂਦ ਵਿਚ ਸੰਸਾਰਿਆ। ਤ੍ਰਿਸ਼ਨਾ ਭੁੱਖ ਮਿਟਾਏ, ਅੰਮ੍ਰਿਤ ਆਤਮ ਜਾਮ ਪਿਆ ਰਿਹਾ। ਕਾਹਨਾ ਕ੍ਰਿਸ਼ਨਾ ਮੁਖ ਵਖਾਏ, ਕਵਣ ਨੈਣ ਸੀਸ ਜਗਤ ਟਿਕਾ ਲਿਆ। ਗੋਬਿੰਦ ਮੇਲਾ ਸਹਿਜ ਸੁਭਾਏ, ਕਲਗੀ ਤੋੜਾ ਸੀਸ ਟਿਕਾ ਲਿਆ। ਹਰਿਜਨ ਸਾਚੇ ਵੇਖ ਵਖਾਏ, ਜੋਤੀ ਸ਼ਬਦੀ ਜੋੜ ਜੁੜਾ ਲਿਆ। ਨੇਤਰ ਪੇਖ ਸਦਾ ਬਖ਼ਸ਼ਾਏ, ਆਪ ਆਪਣਾ ਮੂਲ ਚੁਕਾ ਰਿਹਾ। ਲਿਖੀ ਰੇਖ ਨਾ ਕੋਈ ਮਿਟਾਏ, ਪ੍ਰਭ ਲੇਖਾ ਆਪਣਾ ਹੱਥ ਰਖਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੱਠੇ ਪਹਿਰ ਦਿਵਸ ਰੈਣ ਹਰਿਜਨ ਵੇਖ ਵਖਾ ਲਿਆ। ਗੁਰਸਿਖ ਤੇਰੀ ਛੱਪਰ ਛੰਨ, ਜੋਤੀ ਨੂਰ ਸਵਾਈਆ। ਸੁਣੇ ਸੁਣਾਏ ਰਾਗ ਕੰਨ, ਅਨਾਦੀ ਧੁਨ ਵਜਾਈਆ। ਸ੍ਰਿਸ਼ਟ ਸਬਾਈ ਛਾਣ ਪੁਣ, ਹਰਿਜਨ ਮੇਲ ਮਿਲਾਈਆ। ਆਪੇ ਜਾਣੇ ਗੁਣ ਅਵਗੁਣ, ਦੂਸਰ ਭੇਵ ਨਾ ਰਾਈਆ। ਸੰਤ ਸੁਹੇਲੇ ਜੁਗ ਜੁਗ ਚੁਣ, ਸੋਹੰ ਡੋਰੀ ਨਾਲ ਬੰਧਾਈਆ। ਭਾਗ ਲਗਾਏ ਸਾਚੀ ਕੁਲ, ਕੁਲਵੰਤਾ ਆਪ ਅਖਵਾਈਆ। ਦੇਵੇ ਨਾਮ ਇਕ ਅਨਮੁੱਲ, ਨਾਮ ਅਨਮੁੱਲੜਾ ਝੋਲੀ ਪਾਈਆ। ਪੂਰੇ ਤੋਲ ਰਿਹਾ ਤੁਲ, ਤੋਲਣਹਾਰ ਆਪ ਅਖਵਾਈਆ। ਆਦਿ ਅੰਤਨ ਸਦਾ ਅਡੁੱਲ, ਡੁੱਲ ਕਦੇ ਨਾ ਜਾਈਆ। ਪਾਰਬ੍ਰਹਮ ਇਕ ਅਭੁੱਲ, ਭੁੱਲ ਰਹੇ ਨਾ ਰਾਈਆ। ਲੋਕਮਾਤ ਦਵਾਰਾ ਗਿਆ ਖੁੱਲ੍ਹ, ਚੌਦਾਂ ਹੱਟਾਂ ਇਕ ਵਖਾਈਆ। ਨਾਮ ਵਸਤ ਨਾ ਲਾਏ ਮੁੱਲ, ਚਰਨ ਪ੍ਰੀਤੀ ਇਕ ਸਿਖਾਈਆ। ਮਨਮੁਖ ਜੀਵਾਂ ਕਾਇਆ ਬੂਟਾ ਗਿਆ ਹੁੱਲ, ਅੰਤਮ ਫਲ ਰਹਿਣ ਨਾ ਪਾਈਆ। ਨਾਮ ਨਾਮਾ ਗਏ ਭੁੱਲ, ਮਦਿਰਾ ਮਾਸ ਰਸਨ ਲਗਾਈਆ। ਪਾਣੀ ਪਿਆ ਕਾਇਆ ਚੁੱਲ੍ਹ, ਅੰਮ੍ਰਿਤ ਆਤਮ ਹੱਥ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਸਾਚੇ ਦਰ, ਅੱਠੇ ਪਹਿਰ ਹੋਏ ਸਹਾਈਆ। ਆਤਮ ਘਰ ਸਾਚਾ ਭੋਗ, ਆਪਣਾ ਆਪ ਲਗਾਇੰਦਾ। ਦੇਵਣਹਾਰ ਸਾਚੀ ਚੋਗ, ਹਰਿਜਨ ਚੋਗ ਚੁਗਾਇੰਦਾ। ਦਰਸ ਦਿਖਾਏ ਆਪ ਅਮੋਘ, ਨਿਰਮਲ ਰੂਪ ਸਮਾਇੰਦਾ। ਦੋ ਜਹਾਨੀ ਚੁੱਕੇ ਡਰ ਚਿੰਤਾ ਰੋਗ, ਸੋਗ ਮਿਟਾਇੰਦਾ। ਇਕ ਵਖਾਏ ਸਾਚਾ ਜੋਗ, ਸੋਹੰ ਸੋ ਜਾਪ ਜਪਾਇੰਦਾ। ਮਿਲੇ ਵਡਿਆਈ ਤੀਨ ਲੋਕ, ਚੌਥੇ ਪਦ ਸਮਾਇੰਦਾ। ਪੰਚਮ ਗਾਏ ਇਕ ਸਲੋਕ, ਏਕਾ ਰਾਗ ਅਲਾਇੰਦਾ। ਛੱਪਰ ਛੰਨ ਨਾ ਦੇਵੇ ਮੋਖ, ਨਾ ਕੋਈ ਪਾਰ ਕਰਾਇੰਦਾ। ਲੇਖੇ ਲਾਏ ਕਾਇਆ ਤਨ, ਰਾਗ ਸੁਣਾਏ ਸਾਚਾ ਕੰਨ, ਹਰਿਜਨ ਆਤਮ ਗਈ ਮੰਨ, ਪੁਰਖ ਅਬਿਨਾਸ਼ੀ ਬੇੜਾ ਬੰਨ੍ਹ, ਦੋ ਜਹਾਨਾਂ ਪਾਰ ਕਰਾਇੰਦਾ। ਗੁਰਸਿਖ ਤੇਰੀ ਵਡਿਆਈ ਧੰਨ ਧੰਨ ਧੰਨ, ਪ੍ਰਭ ਸੇਵਕ ਸੇਵਕ ਸੇਵਕ ਸੇਵ ਕਮਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਦੇਵੀ ਦੇਵਾ ਅਲਖ ਅਭੇਵਾ ਆਦਿ ਨਿਰੰਜਣ ਜੋਤ ਨਿਰੰਜਣ ਇਕ ਜਗਾਇੰਦਾ। ਜੋਤ ਨਿਰੰਜਣ ਮਸਤਕ ਥਾਲ, ਆਪਣੀ ਆਪ ਟਿਕਾਈਆ। ਗੁਰਮੁਖ ਸਾਚਾ ਅਨਮੁਲੜਾ ਲਾਲ, ਆਪੇ ਵੇਖ ਵਖਾਈਆ। ਭਾਗ ਲਗਾਏ ਕਾਇਆ ਮਾਟੀ ਝੂਠੀ ਖਾਲ, ਦੀਪਕ ਦੀਪ ਕਰੇ ਰੁਸ਼ਨਾਈਆ। ਨੇੜ ਨਾ ਆਏ ਕਾਲ ਮਹਾਂਕਾਲ, ਜਗਤ ਜੰਜਾਲਾ ਨੇੜ ਨਾ ਆਈਆ। ਫਲ ਲਗਾਏ ਸਾਚੇ ਡਾਲ੍ਹ, ਫਲ ਫੁਲਵਾੜੀ ਮਾਤ ਲਗਾਈਆ। ਅਰਜਨ ਅਰਜਨ ਅਰਜਨ ਹਾਲ ਬੇਹਾਲ, ਸੁਰ ਤਾਲ ਤਾਲ ਤਲਵਾੜਾ ਬਹੱਤਰ ਨਾੜ ਪ੍ਰਭ ਏਕਾ ਏਕ ਵਜਾਈਆ। ਸਤਿਗੁਰ ਸ਼ਬਦ ਮਲਾਹ, ਆਪਣਾ ਆਪ ਬਣਾਇਆ। ਸ੍ਰਿਸ਼ਟ ਸਬਾਈ ਮਾਰਗ ਲਾ, ਏਕਾ ਰਾਹ ਚਲਾਇਆ। ਗੁਰਮਤ ਆਪ ਸਮਝਾ, ਮਨਮਤ ਮੇਟ ਮਿਟਾਇਆ। ਹਰਿ ਸੰਗਤ ਸਾਚਾ ਮੇਲ ਮਿਲਾ, ਸਚ ਸੁੱਚ ਰਿਹਾ ਵਰਤਾਇਆ। ਨਾਮ ਰੰਗਤ ਇਕ ਚੜ੍ਹਾ, ਰੰਗ ਮਜੀਠੀ ਇਕ ਵਖਾਇਆ। ਅੱਖਰ ਵੱਖਰ ਇਕ ਪੜ੍ਹਾ, ਅਜਪਾ ਜਾਪ ਰਿਹਾ ਕਰਾਇਆ। ਬਜਰ ਕਪਾਟੀ ਸਿਲ ਹਟਾ, ਨਿਰਮਲ ਜੋਤ ਰਿਹਾ ਦਰਸਾਇਆ। ਚੌਦਾਂ ਹੱਟਾ ਖੋਲ੍ਹ ਵਖਾ, ਤੀਰਥ ਤੱਟਾਂ ਪਾਰ ਕਰਾਇਆ। ਘਟ ਘਟਾ ਰਿਹਾ ਸਮਾ, ਹਰ ਘਟ ਮੇਂ ਆਪ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਭਗਤੀ ਵਰ, ਜਨ ਆਏ ਸਰਨਾਏ ਹਰਿ ਰਘੁਰਾਏ ਲੇਖੇ ਲਾਇਆ।

Leave a Reply

This site uses Akismet to reduce spam. Learn how your comment data is processed.