Granth 07 Likhat 107: 30 Kattak 2015 Bikarmi Baba Nidhan Singh de Gurdware Langar Sahib

੩੦ ਕੱਤਕ ੨੦੧੫ ਬਿਕ੍ਰਮੀ ਬਾਬਾ ਨਿਧਾਨ ਸਿੰਘ ਦੇ ਗੁਰਦਵਾਰੇ ਲੰਗਰ ਸਾਹਿਬ

ਆਦਿ ਪੁਰਖ ਹਰਿ ਅਬਿਨਾਸ਼ਾ, ਏਕਾ ਏਕੰਕਾਰਿਆ। ਖੇਲਣਹਾਰਾ ਜਗਤ ਤਮਾਸ਼ਾ, ਆਵੇ ਜਾਵੇ ਵਾਰੋ ਵਾਰਿਆ। ਨਿਰਗੁਣ ਜੋਤੀ ਨੂਰ ਪ੍ਰਕਾਸ਼ਾ, ਰੂਪ ਰੰਗ ਨਾ ਕੋਈ ਵਖਾ ਰਿਹਾ। ਆਪਣੇ ਮੰਡਲ ਪਾਵੇ ਰਾਸਾ, ਏਕਾ ਜੋਤੀ ਜੋਤ ਡਗਮਗਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾ ਰਿਹਾ। ਜੁਗ ਜੁਗ ਵੇਸ ਹਰਿ ਨਿਰੰਕਾਰ, ਆਪਣਾ ਆਪ ਕਰਾਈਆ। ਸਤਿਜੁਗ ਸਾਚੇ ਪਾਵੇ ਸਾਰ, ਵਾਰ ਅਠਾਰਾਂ ਖੇਲ ਖਿਲਾਈਆ। ਤ੍ਰੇਤਾ ਤ੍ਰੀਆ ਕਰ ਪਿਆਰ, ਦੋਏ ਦੋਏ ਧਾਰ ਬੰਧਾਈਆ। ਦੁਆਪਰ ਵੇਖੇ ਖੇਲ ਅਪਾਰ, ਵੇਦ ਵਿਆਸਾ ਸੰਗ ਰਲਾਈਆ। ਪੁਰਾਨ ਅਠਾਰਾਂ ਜਗਤ ਅਧਾਰ, ਚਾਰ ਲੱਖ ਹਜ਼ਾਰ ਸਤਾਰਾਂ ਸਲੋਕ ਗਿਣਾਈਆ। ਕਾਹਨਾ ਕ੍ਰਿਸ਼ਨਾ ਰੂਪ ਅਪਾਰ, ਲੋਕਮਾਤ ਕਰੇ ਰੁਸ਼ਨਾਈਆ। ਤ੍ਰੈਲੋਕੀ ਨਾਥ ਖੇਲ ਨਿਆਰ, ਪੰਚਮ ਮੀਤਾ ਆਪ ਅਖਵਾਈਆ। ਕਾਹਨਾ ਕੰਸਾ ਖੇਲੇ ਖੇਲ ਸਹੰਸਾ ਨਿਰਗੁਣ ਧਾਰ, ਪੰਜ ਤਤ ਕਰੇ ਕੁੜਮਾਈਆ। ਨਾਮ ਬੰਸਰੀ ਅਪਰ ਅਪਾਰ, ਹਰਿਜਨ ਆਪ ਸੁਣਾਈਆ। ਭਗਤ ਸੁਦਾਮਾ ਕਰ ਪਾਰ, ਗ਼ਰੀਬ ਨਿਮਾਣਾ ਪਾਰ ਤਰਾਈਆ। ਦ੍ਰੋਪਦ ਲੱਜ ਰੱਖ ਦਰਬਾਰ, ਹੰਕਾਰੀਆਂ ਗੜ੍ਹ ਤੁੜਾਈਆ। ਅੰਤਮ ਖੇਲ ਜਗਤ ਸੰਸਾਰ, ਦੋ ਧੜ ਵੇਖ ਵਖਾਈਆ। ਮਨਮੁਖ ਜੀਵਾਂ ਮਾਰੇ ਮਾਰ, ਦੇਵੇ ਸ਼ਬਦ ਸਜਾਈਆ। ਰਥ ਰਥਵਾਹੀ ਬਣ ਗਿਰਧਾਰ, ਗੀਤਾ ਗਿਆਨ ਇਕ ਜਣਾਈਆ। ਆਪ ਆਪਣਾ ਕਰ ਧਿਆਨ, ਅੰਤਮ ਵੇਖ ਵਖਾਈਆ । ਦੁਆਪਰ ਤੇਰਾ ਪਾਰ ਕਿਨਾਰ, ਕਲਜੁਗ ਹੋਈ ਰੁਸ਼ਨਾਈਆ। ਕਲਜੁਗ ਕੂੜਾ ਹੋ ਤਿਆਰ, ਪ੍ਰਭ ਅੱਗੇ ਸੀਸ ਝੁਕਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਦੇਵੇ ਸਚ ਸਲਾਹੀਆ। ਲੋਕਮਾਤ ਕਰ ਪਸਾਰ, ਚੌਥੇ ਜੁਗ ਵੱਜੇ ਵਧਾਈਆ। ਧਰਮ ਰਾਏ ਵੇਖ ਦਵਾਰ, ਬੈਠਾ ਰਾਹ ਤਕਾਈਆ। ਮਿਲਿਆ ਮੇਲ ਸੱਚੇ ਯਾਰ, ਏਕਾ ਤਤ ਰਖਾਈਆ। ਬੋਲੇ ਬੋਲ ਇਕ ਹੰਕਾਰ, ਮਨ ਮਤ ਨਾਲ ਪ੍ਰਨਾਈਆ। ਜੂਠ ਝੂਠ ਭਰ ਭੰਡਾਰ, ਧਰਤ ਮਾਤ ਵੇਖ ਵਖਾਈਆ। ਪਾਰਬ੍ਰਹਮ ਪ੍ਰਭ ਭੇਵ ਨਿਆਰ, ਵੇਦ ਕਤੇਬ ਨਾ ਕੋਈ ਜਣਾਈਆ। ਅਗੰਮ ਅਗੰਮੜਾ ਅਗੰਮੜੀ ਕਾਰ, ਜੁਗ ਜੁਗ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰਾ ਬੁੱਧ ਗਿਆਨ ਵੇਖੇ ਆਪ ਹਰਿ ਮਹਾਨ, ਪੰਜ ਤਤ ਕਰ ਰੁਸ਼ਨਾਈਆ। ਬੁੱਧ ਬੋਧ ਜਗਤ ਗਿਆਨਾ, ਹਰਿ ਹਰਿ ਜੋਤ ਜਗਾਈਆ। ਦੇਵੇ ਸ਼ਬਦ ਧੁਰ ਫ਼ਰਮਾਣਾ, ਸਚ ਸਿੰਘਾਸਣ ਡੇਰਾ ਲਾਈਆ। ਨਿਰਗੁਣ ਜੋਤ ਸ੍ਰੀ ਭਗਵਾਨਾ, ਥਿਰ ਘਰ ਬੈਠਾ ਬੇਪਰਵਾਹੀਆ। ਸ਼ਬਦ ਗਿਆਨ ਇਕ ਰਖਾਣਾ, ਲੋਆਂ ਪੁਰੀਆਂ ਆਪ ਉਡਾਈਆ । ਈਸਾ ਮੂਸਾ ਕਰ ਪ੍ਰਧਾਨਾ, ਧਰਤ ਮਾਤ ਕਰੇ ਕੁੜਮਾਈਆ। ਦੇਵਣਹਾਰਾ ਧੁਰ ਫ਼ਰਮਾਣਾ, ਆਪ ਆਪਣਾ ਨਾਉਂ ਵਟਾਈਆ। ਏਕਾ ਕਰੇ ਦਰ ਪਰਵਾਨਾ, ਮੁਹੰਮਦੀ ਮੁਹੰਮਦ ਸਹਾਈਆ। ਚਾਰ ਯਾਰੀ ਖੇਲ ਖਿਲਾਣਾ, ਚਾਰੋਂ ਕੁੰਟ ਵੱਜੇ ਵਧਾਈਆ। ਅੱਲਾ ਰਾਣੀ ਬੱਧਾ ਗਾਨਾ, ਹਰਿ ਸਾਚੇ ਕਰੀ ਕੁੜਮਾਈਆ। ਵੇਖਣਹਾਰ ਬੈਠ ਬਿਬਾਨਾ, ਆਦਿ ਅੰਤ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਵੇਖੇ ਕਾਲੀ ਛਾਹੀਆ। ਕਲਜੁਗ ਕੂੜਾ ਸ਼ਾਹ ਸੁਲਤਾਨ, ਲੋਕਮਾਤ ਹੰਕਾਰਿਆ। ਚਾਰ ਯਾਰੀ ਕਰ ਪਰਵਾਨ, ਮੁਹੰਮਦ ਸ਼ਾਹ ਸਿਕਦਾਰਿਆ। ਵੇਖੇ ਖੇਲ ਜਗਤ ਮੈਦਾਨ, ਫੜ ਤੇਜ ਜ਼ੁਲਮ ਕਟਾਰਿਆ। ਜੀਵ ਜੰਤ ਹੋਏ ਹੈਰਾਨ, ਸਾਧ ਸੰਤ ਨਾ ਕੋਈ ਸਹਾਰਿਆ। ਕਿਸੇ ਹੱਥ ਨਾ ਆਏ ਗੋਪੀ ਕਾਹਨ, ਗਊ ਘਾਟ ਨਾ ਕੋਇ ਵਿਚਾਰਿਆ। ਸ੍ਰਿਸ਼ਟ ਸਬਾਈ ਸੁੰਞ ਮਸਾਣ, ਹਰਿ ਕਾ ਰੂਪ ਦਿਸ ਨਾ ਆ ਰਿਹਾ। ਰਾਮ ਸੀਤਾ ਨਾ ਕੋਈ ਗਾਣ, ਕਾਹਨਾ ਕ੍ਰਿਸ਼ਨ ਨਾ ਕੋਈ ਮਨਾ ਰਿਹਾ। ਮੰਦਰ ਅੰਦਰ ਨਾ ਟੱਲ ਖੜਕਾਨ, ਪੰਡਤ ਪਾਂਧਾ ਨਾ ਕੋਈ ਵਖਾ ਲਿਆ। ਜੰਝੂ ਬੋਦੀ ਸਰਬ ਸ਼ਰਮਾਣ, ਤ੍ਰਸੂਲ ਹੱਥ ਨਾ ਕੋਈ ਉਠਾ ਰਿਹਾ। ਬ੍ਰਹਮਾ ਵੇਦ ਨਾ ਹੋਏ ਪ੍ਰਧਾਨ, ਗਣਪਤ ਗਣੇਸ਼ ਨਾ ਕੋਈ ਮਨਾ ਰਿਹਾ। ਐਨਲਹੱਕ ਖ਼ੁਦਾਈ ਖ਼ੁਦਾ ਏਕਾ ਹੋਇਆ ਮਿਹਰਬਾਨ, ਮਹਿਥਾਨ ਬੀਦੋ ਇਲਾਹੀ ਨੂਰ ਇਕ ਵਖਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਵਖਾ ਰਿਹਾ। ਕਲਜੁਗ ਕੂੜਾ ਕਰ ਪਰਧਾਨ, ਹਰਿ ਸਾਚਾ ਵੇਖ ਵਖਾਇੰਦਾ। ਧੁਰਦਰਗਾਹੀ ਸ੍ਰੀ ਭਗਵਾਨ, ਆਪ ਆਪਣਾ ਖੇਲ ਖਲਾਇੰਦਾ। ਸੰਮਤ ਸੰਮਤੀ ਨੌਜਵਾਨ, ਬਾਲ ਬਿਰਧ ਨਾ ਕੋਈ ਅਖਵਾਇੰਦਾ। ਪੰਜ ਤਤ ਵੇਖ ਨਿਸ਼ਾਨ, ਗਤਮਿਤ ਨਾ ਕੋਈ ਜਣਾਇੰਦਾ। ਨਿਰਗੁਣ ਜੋਤੀ ਇਕ ਮਹਾਨ, ਨਾਨਕ ਨਾਮ ਧਰਾਇੰਦਾ। ਸਰਗੁਣ ਮੇਲਾ ਵਿਚ ਜਹਾਨ, ਆਪ ਆਪਣਾ ਰੂਪ ਵਟਾਇੰਦਾ। ਸ਼ਬਦੀ ਧੁਨ ਧੁਨ ਮਹਾਨ, ਆਤਮ ਅੰਦਰ ਆਪ ਸੁਣਾਇੰਦਾ। ਅੰਮ੍ਰਿਤ ਆਤਮ ਦੇਵੇ ਪੀਣ ਖਾਣ, ਤ੍ਰਿਸ਼ਨਾ ਭੁੱਖ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਨੂਰ ਡਗਮਗਾਇੰਦਾ। ਨਾਨਕ ਜੋਤੀ ਹਰਿ ਨਿਰੰਕਾਰ, ਨਿਰਗੁਣ ਨੂਰ ਸਮਾਇਆ । ਵਰਨ ਗੋਤੀ ਵਸਿਆ ਬਾਹਿਰ, ਜ਼ਾਤ ਪਾਤ ਨਾ ਕੋਈ ਰਖਾਇਆ। ਸ਼ਬਦ ਸੋਟੀ ਹੱਥ ਸੱਚੀ ਸਰਕਾਰ, ਚੌਦਾਂ ਲੋਕ ਵੇਖ ਵਖਾਇਆ। ਕੋਟਨ ਕੋਟੀ ਰਹੇ ਵਿਚਾਰ, ਹਰਿ ਕਾ ਭੇਵ ਕਿਸੇ ਨਾ ਪਾਇਆ। ਚੜ੍ਹ ਚੜ੍ਹ ਚੋਟੀ ਧਾਹਾਂ ਰਹੇ ਮਾਰ, ਨੇਤਰ ਨੈਣਾਂ ਦਿਸ ਨਾ ਆਇਆ। ਬੰਨ੍ਹ ਲੰਗੋਟੀ ਡੁੱਬੇ ਡੂੰਘੀ ਧਾਰ, ਜਲਧਾਰਾ ਤੇਰੀ ਸਾਰ ਨਾ ਕੋਈ ਪਾਇਆ। ਵਾਸਨਾ ਖੋਟੀ ਨਾ ਕੋਈ ਤੋੜੇ ਗੜ੍ਹ ਹੰਕਾਰ, ਹਉਮੇ ਰੋਗ ਨਾ ਕੋਈ ਗਵਾਇਆ। ਨਾਨਕ ਗੁਰ ਲਏ ਅਵਤਾਰ, ਹਰਿ ਕਾ ਭੇਵ ਖੁਲ੍ਹਾਇਆ। ਗਿਆ ਸੱਚਖੰਡ ਸੱਚੇ ਦਰਬਾਰ, ਆਪ ਆਪਣਾ ਭੇਟ ਚੜ੍ਹਾਇਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਸਚ ਦਵਾਰ ਇਕ ਖੁਲ੍ਹਾਇਆ। ਜਗੇ ਜੋਤ ਅਗੰਮ ਅਪਾਰ, ਪੰਜ ਤਤ ਨਾ ਕੋਇ ਦਿਸਾਇਆ। ਨਾਨਕ ਸਤਿਗੁਰ ਢਹਿ ਪਿਆ ਦਵਾਰ, ਮੇਲ ਮਿਲਾਵਾ ਇਕ ਰਘੁਰਾਇਆ। ਏਕਾ ਜੋਤੀ ਹੋ ਉਜਿਆਰ, ਏਕਾ ਸ਼ਬਦ ਸੁਣਾਇਆ। ਅਕਾਲ ਪੁਰਖ ਪ੍ਰਭ ਕਿਰਪਾ ਧਾਰ, ਨਾਮ ਸਤਿ ਮੰਤਰ ਦ੍ਰਿੜਾਇਆ। ਨਾਨਕ ਗੁਰ ਪਾਵੇ ਸਾਰ, ਏਕਾ ਦੂਜਾ ਭੌ ਚੁਕਾਇਆ। ਸੋ ਪੁਰਖ ਆਪ ਕਰਤਾਰ, ਹੰ ਹੰਗਤਾ ਦਏ ਮਿਟਾਇਆ। ਲੋਕਮਾਤ ਦਏ ਹੁਲਾਰ, ਆਪ ਆਪਣਾ ਵੇਸ ਵਟਾਇਆ। ਚਾਰ ਵਰਨਾਂ ਕਰੇ ਖ਼ਬਰਦਾਰ, ਪੰਚਾਂ ਲਏ ਜਗਾਇਆ। ਸਤਿ ਨਾਮ ਕਰ ਉਜਿਆਰ, ਗੁਰਮੁਖਾਂ ਹਿਰਦੇ ਬੀਜ ਬਿਜਾਇਆ। ਮੁਸਲਮ ਹਿੰਦੂ ਇਕ ਪਿਆਰ, ਸਾਚਾ ਵਕਤ ਸੁਹਾਇਆ। ਅੰਤਮ ਮਾਤਲੋਕ ਨਿਰਗੁਣ ਜੋਤੀ ਕਰ ਉਜਿਆਰ, ਅੰਗਦ ਅੰਗ ਲਗਾਇਆ। ਅੰਗੀਕਾਰ ਕਰ ਕਰਤਾਰ, ਜੋਤੀ ਜੋਤ ਕਰੇ ਰੁਸ਼ਨਾਇਆ। ਸ਼ਬਦ ਡੰਕ ਅਪਰ ਅਪਾਰ, ਅਨਹਦ ਤਾਲ ਵਜਾਇਆ। ਬ੍ਰਹਿਮੰਡ ਖੰਡ ਪਾਵੇ ਸਾਰ, ਜੇਰਜ ਅੰਡ ਫੋਲ ਫੁਲਾਇਆ। ਉਤਭੁਜ ਸੇਤਜ ਕਰ ਅਕਾਰ, ਆਪ ਆਪਣਾ ਰੂਪ ਦਰਸਾਇਆ। ਬਿਰਧ ਅਵਸਥਾ ਲਏ ਉਧਾਰ, ਅਮਰਦਾਸ ਮੇਲ ਮਿਲਾਇਆ। ਰਾਮਦਾਸ ਕਰ ਪਿਆਰ, ਸਾਚਾ ਦਰ ਇਕ ਵਖਾਇਆ। ਸੋਹੇ ਦਰ ਸੱਚਾ ਦਰਬਾਰ, ਅੰਦਰ ਮੰਦਰ ਵੇਖ ਵਖਾਇਆ। ਲੋਕਮਾਤ ਕਰ ਉਜਿਆਰ, ਚਾਰ ਦਰ ਦਏ ਖੁਲ੍ਹਾਇਆ। ਚਾਰ ਵਰਨਾਂ ਇਕ ਪਿਆਰ, ਚਾਰੋਂ ਕੁੰਟ ਫੇਰੀ ਪਾਇਆ। ਅੰਮ੍ਰਿਤਸਰ ਅੰਮ੍ਰਿਤ ਭੰਡਾਰ, ਸਾਚਾ ਮਾਰਗ ਇਕ ਵਖਾਇਆ। ਗੁਰ ਅਰਜਨ ਸਤਿਗੁਰ ਹੋ ਤਿਆਰ, ਗਿਆਨ ਬੋਧ ਅਗਾਧ ਜਣਾਇਆ। ਗੁਰੂ ਗ੍ਰੰਥ ਕਰ ਤਿਆਰ, ਸੰਤ ਭਗਤ ਗੁਰ ਸਤਿਗੁਰ ਏਕਾ ਧਾਮ ਬਹਾਇਆ। ਏਕਾ ਗੁਰ ਇਕ ਅਵਤਾਰ, ਏਕਾ ਇਸ਼ਟ ਮਨਾਇਆ। ਨਾਮ ਸਤਿ ਭਰ ਭੰਡਾਰ, ਸ੍ਰਿਸ਼ਟ ਸਬਾਈ ਆਪ ਵਰਤਾਇਆ। ਆਪੇ ਵਸਿਆ ਸਭ ਤੋਂ ਬਾਹਿਰ, ਆਪੇ ਹਰ ਘਟ ਡੇਰਾ ਲਾਇਆ। ਜੋਤੀ ਜੋਤ ਕਰ ਉਜਿਆਰ, ਹਰਿਗੋਬਿੰਦ ਹੋਏ ਸਹਾਇਆ। ਸ਼ਾਹੋ ਭੂਪ ਸੱਚੀ ਸਰਕਾਰ, ਸਚ ਸਿੰਘਾਸਣ ਆਸਣ ਲਾਇਆ। ਨਾਮ ਖੰਡਾ ਤੇਜ ਕਟਾਰ, ਆਪਣਾ ਆਪੇ ਲਏ ਉਠਾਇਆ। ਬ੍ਰਹਿਮੰਡਾਂ ਮਾਰਨਹਾਰ ਮਾਰ, ਦੂਜੀ ਧਾਰ ਕਰੇ ਰੁਸ਼ਨਾਇਆ। ਹਰਿਰਾਏ ਹੋਏ ਉਜਿਆਰ, ਸ੍ਰਿਸ਼ਟ ਸਬਾਈ ਦਏ ਹਲਾਇਆ। ਅੱਠਵਾਂ ਗੁਰ ਗੁਰ ਅਵਤਾਰ, ਬਾਲ ਅਵਸਥਾ ਖੇਲ ਖਲਾਇਆ। ਗੁਰ ਤੇਗ ਬਹਾਦਰ ਸੱਚੀ ਧਾਰ, ਸੀਸ ਜਗਦੀਸ਼ ਭੇਟ ਚੜ੍ਹਾਇਆ। ਵੇਖ ਵਖਾਏ ਸਚ ਦੀਦਾਰ, ਸਚ ਦਵਾਰਾ ਇਕ ਜਣਾਇਆ । ਪਾਰਬ੍ਰਹਮ ਪ੍ਰਭ ਕਿਰਪਾ ਧਾਰ, ਆਪਣਾ ਖੇਲ ਖਲਾਇਆ। ਦੁਸ਼ਟ ਦਮਨ ਕਰ ਪਿਆਰ, ਉਚੇ ਟਿੱਲੇ ਵੇਖ ਵਖਾਇਆ। ਸ਼ਸਤਰ ਬਸਤਰ ਤਨ ਸ਼ਿੰਗਾਰ, ਏਕਾ ਰੂਪ ਵਟਾਇਆ। ਸਾਚੀ ਸਿਖਿਆ ਕਰ ਪਿਆਰ, ਏਕਾ ਤਤ ਬੁਝਾਇਆ ਆਤਮ ਵਤ ਬੀਜ ਅਪਾਰ, ਹਰਿ ਹਰਿ ਆਪ ਬਿਜਾਇਆ। ਚਲਾਏ ਰਥ ਵਿਚ ਸੰਸਾਰ, ਰਥ ਰਥਵਾਹੀ ਆਪ ਅਖਵਾਇਆ। ਲੋਆਂ ਪੁਰੀਆਂ ਪਾਏ ਨੱਥ ਬੇਐਬ ਪਰਵਰਦਿਗਾਰ, ਨੂਰ ਖ਼ੁਦਾਈ ਲਏ ਜਗਾਇਆ। ਸਰਬ ਜੀਆਂ ਦਾ ਸਾਂਝਾ ਯਾਰ, ਏਕਾ ਏਕ ਅਖਵਾਇਆ। ਮਾਤਾ ਗੁਜਰੀ ਸੁਤ ਦੁਲਾਰ, ਕੁੱਖ ਭੇਵ ਰਹੇ ਨਾ ਰਾਇਆ। ਬ੍ਰਹਮ ਰੂਪ ਆਪ ਉਜਿਆਰ, ਗਰਭਵਾਸ ਡੇਰਾ ਲਾਇਆ। ਬਾਹਰ ਗਰਭ ਹੋਇਆ ਪ੍ਰਕਾਸ਼, ਨਿਰਗੁਣ ਜੋਤ ਕਰੇ ਰੁਸ਼ਨਾਇਆ। ਏਕਾ ਸ਼ਬਦ ਏਕਾ ਸਵਾਸ, ਏਕਾ ਧਾਰ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦ ਸੁਤ ਦੁਲਾਰ, ਏਕਾ ਏਕ ਉਪਜਾਇਆ। ਸੁਤ ਦੁਲਾਰ ਗੁਰ ਗੋਬਿੰਦ, ਪਾਰਬ੍ਰਹਮ ਉਪਜਾਇੰਦਾ। ਆਪ ਮਿਟਾਏ ਸਗਲੀ ਚਿੰਦ, ਚਿੰਤਾ ਭੁੱਖ ਨਾ ਕੋਈ ਰਖਾਇੰਦਾ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਸਮਾਇੰਦਾ। ਬਾਲੀ ਬਾਲਾ ਹੋਏ ਬਖ਼ਸ਼ਿੰਦ, ਪਟਨਾ ਸ਼ਹਿਰ ਸੁਹਾਇੰਦਾ। ਪਰਮ ਪੁਰਖ ਹਰਿ ਸੁਲਤਾਨ, ਏਕਾ ਏਕੰਕਾਰਿਆ। ਏਕਾ ਵਸੇ ਮਹੱਲ ਮਕਾਨ, ਦੋ ਜਹਾਨ ਪਾਵੇ ਸਾਰਿਆ। ਨਿਰਗੁਣ ਖੇਲ ਮਹਾਨ, ਭੇਵ ਕੋਈ ਨਾ ਪਾ ਰਿਹਾ। ਅੰਗੀ ਅੰਗ ਨਾ ਲਾਏ ਸੰਸਾਰ, ਗੁਰ ਗੱਦੀ ਨਾ ਕੋਈ ਜਣਾ ਰਿਹਾ। ਬਣ ਵਿਚੋਲਾ ਆਪ ਕਰਤਾਰ, ਪਟਨਾ ਦਰਸ ਮਾਤ ਆਪ ਕਰਾ ਲਿਆ। ਤੇਗ ਬਹਾਦਰ ਤੇਰਾ ਰੂਪ ਅਪਾਰ, ਗੁਰਮੁਖ ਸਾਚੇ ਵੇਖ ਵਖਾ ਲਿਆ। ਆਪ ਆਪਾ ਉਤੋਂ ਵਾਰ, ਆਪ ਆਪਣਾ ਵੇਖ ਵਖਾ ਰਿਹਾ। ਰਾਜ ਰਾਜਾਨ ਕਰਿਆ ਖ਼ਬਰਦਾਰ, ਰਾਣੀ ਗੋਦ ਉਠਾ ਲਿਆ। ਬਾਲਾ ਪ੍ਰੀਤਮ ਖੇਲ ਅਪਾਰ, ਹਿੰਦੂ ਮੁਸਲਮ ਆਪ ਮਿਲਾ ਰਿਹਾ। ਪੁਰੀ ਅਨੰਦ ਹੋ ਤਿਆਰ, ਸਚ ਸਿੰਘਾਸਣ ਲਾ ਲਿਆ। ਗ਼ਰੀਬ ਨਿਮਾਣਿਆਂ ਪਾਵੇ ਸਾਰ, ਬਾਲ ਅਵਸਥਾ ਖੇਲ ਖਲਾ ਰਿਹਾ। ਪਿਤਾ ਪੂਤ ਏਕਾ ਧਾਰ, ਏਕਾ ਰੰਗ ਰੰਗਾ ਲਿਆ। ਸਾਚਾ ਰੂਪ ਅਪਰ ਅਪਾਰ, ਪਾਰਬ੍ਰਹਮ ਆਪ ਵਟਾ ਲਿਆ। ਨੌਂ ਦਰ ਵਸਿਆ ਆਪੇ ਬਾਹਿਰ, ਦਸਮ ਦੁਆਰੀ ਵੇਖ ਵਖਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸੰਗਤ ਵਿਚ ਸਮਾ ਲਿਆ। ਗੁਰ ਗੋਬਿੰਦ ਸਾਚਾ ਗੁਰ, ਗੁਰ ਸੰਗਤ ਵਿਚ ਸਮਾਈਆ। ਅਕਾਲ ਪੁਰਖ ਲੇਖਾ ਲਿਖਿਆ ਧੁਰ, ਨਾ ਕੋਈ ਮੇਟ ਮਿਟਾਈਆ। ਏਕਾ ਧਾਮ ਬੈਠੇ ਜੁੜ, ਪਰਮਾਨੰਦ ਸਮਾਈਆ। ਦਰ ਘਰ ਅੱਖ ਉਘਾੜ, ਏਕਾ ਦ੍ਰਿਸ਼ਟ ਖੁਲ੍ਹਾਈਆ । ਨਿੰਦਕ ਦੇਵੇ ਮਾਰ, ਆਪਣੇ ਹੱਥ ਰੱਖੇ ਵਡਿਆਈਆ। ਦਰਦ ਦੁੱਖ ਦਲਿਦਰ ਦਏ ਨਿਵਾਰ, ਗੁਰਮੁਖਾਂ ਹੋਏ ਸਹਾਈਆ। ਪੂਰਨ ਗੁਰ ਅਵਤਾਰ, ਏਕਾ ਏਕੰਕਾਰ ਆਪ ਅਖਵਾਈਆ। ਰੱਛਿਆ ਕਰੇ ਸਰਬ ਸੰਸਾਰ, ਭੇਖ ਭਖੰਡ ਨਾ ਕੋਈ ਜਣਾਈਆ। ਧਾਰੀ ਕੇਸ ਕਰ ਅਕਾਰ, ਨਾ ਕੋਈ ਮੂੰਡ ਮੂੰਡਾਈਆ। ਆਪ ਆਪਣੀ ਕਰ ਵਿਚਾਰ, ਨਿਰਗੁਣ ਵੇਖੇ ਬੇਪਰਵਾਹੀਆ। ਸ਼ਬਦ ਸੁਨੇਹੁੜਾ ਆਵੇ ਵਾਰੋ ਵਾਰ, ਗੁਰ ਗੋਬਿੰਦ ਮੇਲ ਮਿਲਾਈਆ। ਜੋਤੀ ਜੋੜ ਜੁੜਿਆ ਹਰਿ ਨਿਰੰਕਾਰ, ਘਰ ਸਾਚੇ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਵੇਖ ਵਖਾਈਆ। ਗੁਰ ਸੰਗਤ ਹਰਿ ਸਾਚਾ, ਨਾਮ ਲੋਕਮਾਤ ਧਰਾਇਆ। ਮਿਲਿਆ ਮੇਲ ਪੁਰਖ ਬਿਧਾਤਾ, ਨਾ ਕੋਈ ਦੂਸਰ ਸੰਗ ਵਖਾਇਆ। ਮਿਟੇ ਰੈਣ ਅੰਧੇਰੀ ਰਾਤਾ, ਇਕ ਪ੍ਰਕਾਸ਼ ਕਰਾਇਆ। ਖੇਲੇ ਖੇਲ ਨਾਥ ਅਨਾਥਾ, ਗ਼ਰੀਬ ਨਿਮਾਣੇ ਗਲੇ ਲਗਾਇਆ। ਸਰਬ ਜੀਆਂ ਦਾ ਸਗਲਾ ਸਾਥਾ, ਸਾਚਾ ਸੰਗ ਨਿਭਾਇਆ। ਲਹਿਣਾ ਦੇਣਾ ਚੁੱਕੇ ਮਸਤਕ ਮਾਥਾ, ਪੂਰਬ ਜਨਮਾਂ ਝੋਲੀ ਪਾਇਆ। ਵਾਹਿਗੁਰੂ ਘਰ ਪੂਜਾ ਪਾਠਾ, ਗੁਰੂ ਗ੍ਰੰਥ ਗੁਰ ਸ਼ਬਦ ਬਣਾਇਆ। ਆਤਮ ਮਾਰੇ ਸਾਚੀ ਠਾਠਾ, ਸਰ ਸਰੋਵਰ ਇਕ ਭਰਾਇਆ। ਧੁਰਦਰਗਾਹੀ ਆਇਆ ਨਾਠਾ, ਗੋਬਿੰਦ ਵੇਸ ਵਟਾਇਆ । ਲਹਿਣਾ ਦੇਣ ਚੁਕਾਏ ਤੀਰਥ ਤੱਟਾ, ਚਰਨ ਧਿਆਨ ਇਕ ਰਖਾਇਆ। ਨਾਮ ਬੰਨੇ ਸਾਚੀ ਗਾਠਾ, ਚੋਰ ਯਾਰ ਲੁੱਟ ਨਾ ਕੋਈ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਮੇਲਾ ਸਹਿਜ ਸੁਭਾਇਆ। ਗੋਬਿੰਦ ਹਰਿ ਸੱਚਾ ਸੂਰਬੀਰ, ਏਕਾ ਏਕ ਦਰਸਾਈਆ। ਗੁਰਮੁਖਾਂ ਕੱਢੇ ਹਉਮੇ ਪੀੜ, ਏਕਾ ਜਾਮ ਪਿਆਈਆ। ਏਕਾ ਬਖ਼ਸ਼ੇ ਨਾਮ ਨਾਮਾ ਸਾਚਾ ਨੀਰ, ਬਜ਼ਰ ਕਪਾਟੀ ਚੀਰ ਚਿਰਾਈਆ। ਆਪ ਚੜ੍ਹਾਈ ਚੋਟੀ ਅਖੀਰ, ਸਮਰਥ ਹੱਥ ਵਡਿਆਈਆ। ਆਪੇ ਬੰਨੇ ਆਪਣੀ ਬੀੜ, ਸ਼ਸਤਰ ਬਸਤਰ ਵੇਖ ਵਖਾਈਆ। ਏਕਾ ਰੰਗ ਰੰਗਾਏ ਹਸਤ ਕੀਟ, ਊਚ ਨੀਚ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦ ਸਚ ਵਡਿਆਈਆ। ਗੁਰ ਗੋਬਿੰਦ ਉਚ ਅਗੰਮ, ਏਕਾ ਇਕ ਅਖਵਾਇਆ। ਪੁਰਖ ਅਬਿਨਾਸ਼ੀ ਨਾ ਮਰੇ ਨਾ ਪਏ ਜੰਮ, ਮਾਤ ਗਰਭ ਨਾ ਡੇਰਾ ਲਾਇਆ। ਨਾ ਕੋਈ ਰਸਨ ਸਵਾਸੀ ਲਏ ਦਮ, ਨੇਤਰ ਨੀਰ ਨਾ ਕੋਈ ਵਹਾਇਆ। ਆਦਿ ਜੁਗਾਦੀ ਜਾਣੇ ਆਪਣਾ ਕੰਮ, ਵੇਸ ਅਨੇਕਾ ਅਨਕ ਵੇਸ ਕਰਾਇਆ। ਨਾ ਕੋਈ ਖ਼ੁਸ਼ੀ ਨਾ ਕੋਈ ਗਮ, ਆਲਸ ਨਿੰਦਰਾ ਵਿਚ ਨਾ ਆਇਆ। ਆਪਣਾ ਬੇੜਾ ਆਪੇ ਲਏ ਬੰਨ੍ਹ, ਜਗਤ ਜੀਵ ਭੇਵ ਨਾ ਰਾਇਆ। ਨੈਣਾਂ ਦੇਵੀ ਆਪੇ ਵੇਖ ਚੜ੍ਹ ਥੰਮ, ਆਪ ਆਪਣਾ ਡੇਰਾ ਲਾਇਆ। ਸਤਿ ਸਰੂਪੀ ਕਰਿਆ ਹਵਨ, ਏਕਾ ਜੋਤ ਕਰੇ ਰੁਸ਼ਨਾਇਆ। ਇਕ ਹੁਲਾਰਾ ਇਕ ਪਵਨ, ਏਕਾ ਸ਼ਬਦ ਸਮਾਇਆ। ਭੇਖਾਧਾਰੀ ਪਾਰ ਕਰਾਏ ਪਵਨ, ਪਾਰਬ੍ਰਹਮ ਭੇਵ ਨਾ ਰਾਇਆ। ਵੇਖੇ ਖੇਲ ਅਵਣ ਗਵਣ, ਦੋ ਜਹਾਨਾਂ ਫੇਰਾ ਪਾਇਆ। ਦੀਨ ਦਿਆਲ ਪੁਰਖ ਅਕਾਲ ਅੰਮ੍ਰਿਤ ਮੇਘ ਬਰਸੇ ਸਵਣ, ਗੁਰ ਗੋਬਿੰਦ ਵੇਖ ਵਖਾਇਆ। ਨੇੜ ਨਾ ਆਏ ਕਾਮਨੀ ਕਮਨ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਤਤ ਵਖਾਇਆ। ਦੁਸ਼ਟ ਸ਼ੰਘਾਰੇ ਦੁਸ਼ਟ ਦਮਨ, ਸਚ ਖੰਡਾ ਹੱਥ ਫੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੂਪ ਦਰਸਾਇਆ। ਆਪਣਾ ਰੰਗ ਹਰਿ ਕਰਤਾਰ, ਗੁਰ ਗੋਬਿੰਦ ਆਪ ਦਰਸਾਈਆ। ਸ਼ਬਦ ਸਰੂਪੀ ਕਰ ਅਕਾਰ, ਨਿਰਗੁਣ ਸਰਗੁਣ ਵੇਖ ਵਖਾਈਆ। ਮੁੱਛ ਦਾੜ੍ਹੀ ਕੇਸ ਅਪਾਰ, ਸੀਸ ਦਸਤਾਰ ਸਜਾਈਆ। ਕੱਛ ਕਿਰਪਾਨ ਕੜਾ ਖੜਗ ਵੇਖੇ ਖੇਲ ਮਹਾਨ, ਨਿਰਗੁਣ ਜੋਤ ਡਗਮਗਾਈਆ। ਤਨ ਗਾਤਰਾ ਅਪਰ ਅਪਾਰ, ਬ੍ਰਹਿਮੰਡਾਂ ਵਿਚ ਚਮਕਾਈਆ। ਭੇਖ ਪਖੰਡਾ ਦਏ ਨਿਵਾਰ, ਮੇਟੇ ਝੂਠੀ ਲਸ਼ਕਰ ਸ਼ਾਹੀਆ। ਜੇਰਜ ਅੰਡਾਂ ਪਾਵੇ ਸਾਰ, ਉਤਭੁਜ ਸੇਤਜ ਲਏ ਤਰਾਈਆ। ਅੰਮ੍ਰਿਤ ਦੇਵੇ ਠੰਡੀ ਠਾਰ, ਸਾਂਤਕ ਸਤਿ ਵਰਤਾਈਆ। ਤ੍ਰੈਗੁਣ ਮਾਇਆ ਨਾ ਕਰੇ ਖਵਾਰ, ਪੰਜ ਤਤ ਨਾ ਹੋਏ ਹਲਕਾਈਆ। ਗੋਬਿੰਦ ਗੁਰ ਕਰ ਪਿਆਰ, ਸਾਚੇ ਦਰ ਬੁਲਾਈਆ। ਸਿੰਘ ਸਿੰਘਾਸਣ ਅਪਰ ਅਪਾਰ, ਉਪਰ ਬੈਠਾ ਬੇਪਰਵਾਹੀਆ। ਕਲਗੀ ਤੋੜਾ ਸੀਸ ਦਸਤਾਰ, ਸਾਚਾ ਬਾਜ ਹੱਥ ਟਿਕਾਈਆ। ਨੀਲਾ ਵੇਖੇ ਕਰ ਵਿਚਾਰ, ਸੋਲਾਂ ਕਲੀਆਂ ਆਸਣ ਲਾਈਆ। ਨੌਂ ਸੱਤ ਦਏ ਹੁਲਾਰ, ਸੱਤਾਂ ਦੀਪਾਂ ਕਰ ਰੁਸ਼ਨਾਈਆ। ਲੱਖਣ ਦੀਪ ਖੇਲ ਅਪਾਰ, ਪੁਸ਼ਕਰ ਫੇਰਾ ਪਾਈਆ। ਕਰੋਚ ਤੇਰੀ ਸੁਣ ਪੁਕਾਰ, ਜੰਬੂ ਕਰੇ ਰੁਸ਼ਨਾਈਆ। ਸਲਮਲ ਤੇਰੀ ਬੰਨ੍ਹੇ ਧਾਰ, ਸਾਨ ਤੇਰੀ ਕਰੇ ਕੁੜਮਾਈਆ। ਕੁਸ਼ਾ ਰੰਗ ਹਰਿ ਕਰਤਾਰ, ਆਪ ਆਪਣਾ ਦਏ ਚੜ੍ਹਾਈਆ। ਗੁਰ ਗੋਬਿੰਦ ਸੂਰਾ ਬਲਕਾਰ, ਸਚ ਸਿੰਘਾਸਣ ਸੇਜ ਵਿਛਾਈਆ । ਬਸਤਰ ਸ਼ਸਤਰ ਅਪਰ ਅਪਾਰ, ਤਨ ਗਾਤਰਾ ਇਕ ਲਟਕਾਈਆ। ਨੇਤਰ ਜੋਤ ਸੱਚੀ ਸਰਕਾਰ, ਦਰਸ ਵੇਖ ਗੁਰ ਸੰਗਤ ਬਿਗਸਾਈਆ। ਆਪ ਆਪਣਾ ਕਰਿਆ ਖ਼ਬਰਦਾਰ, ਆਪ ਆਪਣੀ ਲਏ ਅੰਗੜਾਈਆ। ਆਪ ਆਪਣਾ ਕਰ ਪਿਆਰ, ਆਪ ਆਪਣਾ ਵੇਖ ਵਖਾਈਆ। ਆਪ ਆਪਣਾ ਦਏ ਲਲਕਾਰ, ਆਪ ਆਪਣਾ ਲਏ ਉਠਾਈਆ। ਆਪ ਆਪਣੇ ਹੱਥ ਫੜ ਕਟਾਰ, ਆਪੇ ਲਏ ਚਮਕਾਈਆ। ਆਪ ਆਪਣੀ ਮਾਰੇ ਇਕ ਆਵਾਜ਼, ਆਪੇ ਰਿਹਾ ਸੁਣਾਈਆ। ਗੁਰਸਿਖ ਹੋਇਆ ਖ਼ਬਰਦਾਰ, ਪ੍ਰਭ ਸਾਚੇ ਖੇਲ ਰਚਾਈਆ। ਗੁਰ ਗੋਬਿੰਦ ਬੰਨ੍ਹੇ ਧਾਰ, ਚਾਰੋਂ ਕੁੰਟ ਕੁੜਮਾਈਆ। ਊਚਾਂ ਨੀਚਾਂ ਜੜ੍ਹ ਦਏ ਉਖਾੜ, ਰਾਜ ਰਾਜਾਨ ਕੋਈ ਦਿਸ ਨਾ ਆਈਆ। ਦਰ ਘਰ ਸਾਚੇ ਦੇਵੇ ਵਾੜ, ਹੋਏ ਆਪ ਸਹਾਈਆ। ਭੇਖ ਪਖੰਡ ਚਬਾਏ ਆਪਣੀ ਦਾੜ੍ਹ, ਲੋਕਮਾਤ ਰਹਿਣ ਨਾ ਪਾਈਆ। ਗੁਰਸਿਖਾਂ ਅਗਨ ਨਾ ਸਾੜੇ ਤੱਤੀ ਹਾੜ, ਅੰਮ੍ਰਿਤ ਜਾਮ ਪਿਆਈਆ। ਕਰੇ ਪ੍ਰਕਾਸ਼ ਨਾੜ ਨਾੜ, ਬਹੱਤਰ ਨਾੜੀ ਕਰ ਰੁਸ਼ਨਾਈਆ। ਦੂਈ ਦਵੈਤੀ ਦੇਵੇ ਪਾੜ, ਤੀਜੇ ਨੈਣ ਇਕ ਦਰਸਾਈਆ। ਚੌਥੇ ਘਰ ਸਚ ਅਖਾੜ, ਹਰਿ ਸਾਚਾ ਆਪ ਕਰਾਈਆ। ਪੰਚਮ ਮੇਲਾ ਮੀਤ ਮੁਰਾਰ, ਪੰਚਮ ਵੇਖ ਵਖਾਈਆ। ਪੰਚਮ ਮਾਰੇ ਤਨ ਹੰਕਾਰ, ਪੰਜ ਸ਼ਬਦ ਕਰੇ ਸ਼ਨਵਾਈਆ। ਪੰਚਮ ਮੀਤਾ ਹਰਿ ਨਿਰੰਕਾਰ, ਕਾਇਆ ਮੰਦਰ ਅੰਦਰ ਡੇਰਾ ਲਾਈਆ। ਜੋਤ ਨਿਰੰਜਣ ਸੇਵਾਦਾਰ, ਦਿਵਸ ਰੈਣ ਕਰੇ ਰੁਸ਼ਨਾਈਆ। ਨਾਨਕ ਗੁਰ ਵਖਾਇਆ ਸਚ ਦਰਬਾਰ, ਦਰ ਦਵਾਰ ਇਕ ਖੁਲ੍ਹਾਈਆ। ਗ਼ਰੀਬ ਨਿਵਾਜਾ ਅੰਦਰ ਬਾਹਿਰ, ਗੁਪਤ ਜ਼ਾਹਰ ਭੇਵ ਨਾ ਰਾਈਆ। ਅਨਹਦ ਵਜਾਏ ਵਾਜਾ ਅਗੰਮ ਅਪਾਰ, ਤਾਲ ਤਲਵਾੜਾ ਇਕ ਵਜਾਈਆ। ਬਾਜਾਂ ਵਾਲਾ ਆਇਆ ਵਿਚ ਦਰਬਾਰ, ਗੁਰਮੁਖਾਂ ਦਏ ਸੁਣਾਈਆ। ਗੁਰਸਿਖ ਗੁਰਮੁਖ ਹੋਣਾ ਖ਼ਬਰਦਾਰ, ਪ੍ਰਭ ਸਾਚੇ ਖੇਲ ਰਚਾਈਆ। ਤੇਜ਼ ਕਟਾਰ ਚਮਕੇ ਅਪਰ ਅਪਾਰ, ਤਿੱਖੀ ਧਾਰ ਆਪ ਰਖਾਈਆ। ਖੜਗ ਖੰਡਾ ਬ੍ਰਹਿਮੰਡਾਂ ਮਾਰੇ ਮਾਰ, ਲੇਖਾ ਕੋਇ ਰਹਿਣ ਨਾ ਪਾਈਆ। ਉਠਿਆ ਸੁਤ ਸੁਤ ਦੁਲਾਰ, ਦਇਆ ਦਇਆ ਆਪ ਕਮਾਈਆ। ਆਪਣੇ ਪਿਆਰ ਮਾਰੀ ਧਾਰ, ਆਰ ਪਾਰ ਆਪ ਕਰਾਈਆ। ਚਾਰ ਚਾਰੇ ਦਿਤਾ ਵਾਰ, ਪੰਚਮ ਸੰਗ ਰਖਾਈਆ। ਪੰਚ ਪਿਆਰੇ ਕਰ ਤਿਆਰ, ਸ਼ਸਤਰ ਬਸਤਰ ਤਨ ਸਜਾਈਆ। ਸਾਚੀ ਸਿਖੀ ਰਸਨਾ ਕਹਿਣਾ, ਗੁਰ ਗੁਰਮੁਖ ਸੋਹੇ ਬੰਕ ਦਵਾਰ, ਬੰਕ ਦਵਾਰਾ ਆਪ ਸੁਹਾਈਆ। ਕੇਸ ਦਸਮੇਸ਼ ਨਾਮ ਉਜਿਆਰ, ਆਪ ਆਪਣੀ ਬੂਝ ਬੁਝਾਈਆ। ਅੰਮ੍ਰਿਤ ਸਾਚਾ ਕਰ ਤਿਆਰ, ਆਤਮ ਮੋਹ ਚੁਕਾਈਆ। ਜਗਤ ਵਿਕਾਰਾ ਦੇਵੇ ਮਾਰ, ਤ੍ਰਿਸ਼ਨਾ ਭੁੱਖ ਰਹੇ ਨਾ ਰਾਈਆ। ਏਕੰਕਾਰ ਕਰ ਪਿਆਰ ਅਕਾਲ ਮੂਰਤ ਇਕ ਸਮਝਾਈਆ। ਦੂਜਾ ਦਰ ਨਾ ਦਿਸੇ ਕੋਈ ਦਰਬਾਰ, ਏਕਾ ਗੁਰ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਦਿਤਾ ਸਾਚਾ ਵਰ, ਘਰ ਸਾਚੇ ਵੱਜੀ ਵਧਾਈਆ। ਪੰਚ ਪਿਆਰ ਪੰਚ ਪ੍ਰਮੁੱਖ, ਗੁਰ ਸਤਿਗੁਰ ਰੂਪ ਵਟਾਇਆ। ਆਪ ਮਿਟਾਇਆ ਸਗਲਾ ਦੁੱਖ, ਚਿੰਤਾ ਸੋਗ ਰਹੇ ਨਾ ਰਾਇਆ। ਸੁਫਲ ਕਰਾਈ ਮਾਤ ਕੁੱਖ, ਆਵਣ ਜਾਵਣ ਫੰਦ ਕਟਾਇਆ। ਆਪਣੀ ਗੋਦੀ ਆਪੇ ਚੁੱਕ, ਆਪ ਆਪਣਾ ਪਰਦਾ ਪਾਇਆ। ਆਪੇ ਮਾਨਸ ਆਪੇ ਮਨੁੱਖ, ਆਪੇ ਹਰਿ ਹਰਿ ਰੂਪ ਸਮਾਇਆ। ਆਪ ਆਪਣਾ ਸੀਸ ਪੰਜ ਪਿਆਰੇ ਅੱਗੇ ਨਿਵਾਏ ਝੁਕ, ਆਪ ਆਪਣਾ ਭੇਟ ਚੜ੍ਹਾਇਆ। ਗੁਰਮੁਖਾਂ ਅੰਦਰ ਆਪੇ ਬੈਠਾ ਲੁਕ, ਆਪ ਆਪਣਾ ਖੇਲ ਖਿਲਾਇਆ। ਮਨਮੁਖਾਂ ਮੁਖ ਪਾਏ ਥੁੱਕ, ਦੇਵੇ ਅੰਤ ਸਜਾਈਆ। ਹਰਿ ਕਾ ਭਾਣਾ ਨਾ ਜਾਏ ਰੁਕ, ਹਰਿ ਸਾਚੇ ਆਪ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਖੇਲ ਖਲਾਇਆ। ਗੁਰ ਗੋਬਿੰਦ ਹੋ ਤਿਆਰ, ਪੰਚ ਪਿਆਰਾ ਉਠਾਈਆ। ਆਪ ਆਪਣੀ ਕਰ ਨਿਮਸਕਾਰ, ਅੱਗੇ ਝੋਲੀ ਡਾਹੀਆ। ਅੰਮ੍ਰਿਤ ਮੰਗੇ ਠੰਡਾ ਠਾਰ, ਰਸਨਾ ਜਿਹਵਾ ਹਲਕਾਈਆ। ਸਾਚਾ ਗੁਰ ਕਰ ਤਿਆਰ, ਸਾਚੀ ਸਿਖ ਮਤ ਸਮਝਾਈਆ। ਅਤੀਤ ਹੋਏ ਵਿਚ ਸੰਸਾਰ, ਏਕੰਕਾਰਾ ਵੇਖ ਵਖਾਈਆ। ਅਕਲ ਕਲਾ ਕਲ ਆਪੇ ਧਾਰ, ਸਾਚੀ ਬਣਤ ਬਣਾਈਆ। ਪੰਥ ਖ਼ਾਲਸਾ ਅਪਰ ਅਪਾਰ, ਗੁਰੂ ਗ੍ਰੰਥ ਇਸ਼ਟ ਵਖਾਈਆ। ਦੂਸਰ ਨਾ ਕੋਈ ਜਾਣੇ ਬੰਕ ਦਵਾਰ, ਪੰਜ ਤਤ ਨਾ ਕੋਇ ਗੁਰ ਪਾਈਆ। ਗੁਰ ਕਾ ਸ਼ਬਦ ਜਗਤ ਭੰਡਾਰ, ਜੁਗ ਜੁਗ ਆਪ ਵਰਤਾਈਆ। ਡੰਕ ਨਗਾਰਾ ਅਪਰ ਅਪਾਰ, ਆਪਣਾ ਆਪ ਸੁਣਾਈਆ। ਰਾਜ ਰਾਜਾਨਾਂ ਕਰੇ ਖ਼ਬਰਦਾਰ, ਸ਼ਾਹ ਸੁਲਤਾਨਾਂ ਆਪ ਉਠਾਈਆ। ਜੀਵਾਂ ਜੰਤਾਂ ਮਾਰੇ ਮਾਰ, ਭੇਵ ਕੋਈ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਖੇਲ ਖਿਲਾਈਆ। ਖੇਲਣਹਾਰ ਹਰਿ ਨਿਰੰਕਾਰ, ਅਕਲ ਕਲਾ ਅਖਵਾਈਆ। ਗੋਬਿੰਦ ਮੇਲਾ ਵਿਚ ਸੰਸਾਰ, ਸੁਤ ਦੁਲਾਰਾ ਨਾਮ ਧਰਾਈਆ। ਪੁਰੀ ਅਨੰਦ ਕਰ ਉਜਿਆਰ, ਅੰਤਮ ਵੰਡ ਵਖਾਈਆ। ਆਪੇ ਛੱਡ ਸੱਚਾ ਘਰ ਬਾਹਰ, ਆਪੇ ਕਰੇ ਚੜ੍ਹਾਈਆ। ਗੁਰਸਿਖ ਸਾਜਣ ਮੀਤ ਮੁਰਾਰ, ਸਗਲਾ ਸੰਗ ਨਿਭਾਈਆ। ਆਪੇ ਵੇਖੇ ਸਰਸੇ ਧਾਰ, ਆਪੇ ਜਲ ਸਮਾਈਆ। ਆਪੇ ਅਸਵ ਹੋ ਅਸਵਾਰ, ਆਪੇ ਪਾਰ ਕਰਾਈਆ। ਆਪ ਆਪਣੀ ਭੇਟਾ ਦੇਵੇ ਚਾੜ੍ਹ, ਸਚ ਖ਼ਜ਼ਾਨਾ ਆਪ ਭਰਾਈਆ। ਆਪਣਾ ਸ਼ਬਦ ਆਪਣੇ ਦਰ ਦੇਵੇ ਵਾੜ, ਘਟ ਭੇਵ ਨਾ ਕੋਇ ਖੁਲ੍ਹਾਈਆ। ਆਪੇ ਵੇਖੇ ਆਰ ਪਾਰ, ਡੂੰਘੀ ਧਾਰ ਆਪ ਹੋ ਜਾਈਆ। ਆਪੇ ਵੇਖੇ ਸੁਤ ਦੁਲਾਰ, ਆਪ ਆਪਣੀ ਵਾਗ ਭਵਾਈਆ। ਆਪੇ ਝੂਜ ਝੁਜਾਏ ਸਿਰਜਣਹਾਰ, ਆਪ ਆਪਣੀ ਕਟਾਰ ਫੜਾਈਆ। ਆਪੇ ਗੜੀ ਹੋਇਆ ਬਾਹਿਰ, ਪਹਿਰੇਦਾਰ ਰਾਹ ਤਕਾਈਆ। ਆਪੇ ਸੁੱਤਾ ਪੈਰ ਪਸਾਰ, ਸੂਲਾਂ ਸੱਥਰ ਹੇਠ ਵਿਛਾਈਆ। ਸ਼ਬਦ ਸੁਨੇਹੜਾ ਦੇਵੇ ਸਾਚੇ ਯਾਰ, ਆਪ ਆਪਣੀ ਰਸਨ ਅਲਾਈਆ। ਪਾਰਬ੍ਰਹਮ ਪ੍ਰਭ ਪਾਵੇ ਸਾਰ, ਅੱਠੇ ਪਹਿਰ ਵੇਖ ਵਖਾਈਆ। ਗੋਬਿੰਦ ਤੇਰਾ ਸਚ ਪਿਆਰ, ਸਚ ਸੱਚੀ ਸਰਨਾਈਆ। ਇਕ ਪੁਰਖ ਇਕ ਅਕਾਰ, ਏਕਾ ਨੂਰ ਜਣਾਈਆ। ਦੀਨਾ ਬੰਧਪ ਦੀਨ ਦਿਆਲ, ਤੇਰਾ ਸੰਗ ਰਖਾਈਆ। ਗੁਰਮੁਖਾਂ ਤੋੜੇ ਜਗਤ ਜੰਜਾਲ, ਜਾਗਰਤ ਜੋਤ ਇਕ ਜਗਾਈਆ। ਸ੍ਰਿਸ਼ਟ ਸਬਾਈ ਹੋਏ ਬੇਹਾਲ, ਏਕਾ ਢਈਆ ਵਕਤ ਲੰਘਾਈਆ। ਕੋਈ ਨਾ ਕਰੇ ਕਿਸੇ ਪ੍ਰਿਤਪਾਲ, ਪੀਰ ਦਸਤਗੀਰ ਮੁਲਾਂ ਸ਼ੇਖ਼ ਕਾਜ਼ੀ ਗੌਸ ਬੰਧਨ ਬਾਂਦਾ ਨਾ ਦੇਵੇ ਕੋਈ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਨੇਹੁੜਾ ਦੇਵੇ ਵਰ, ਗੋਬਿੰਦ ਸੁਣੇ ਸਾਚੇ ਦਰ, ਸਾਚਾ ਆਸਣ ਲਾਈਆ। ਸ਼ਬਦ ਹੱਥ ਰੰਗ, ਗੁਰ ਗੋਬਿੰਦ ਖ਼ੁਸ਼ੀ ਮਨਾਇੰਦਾ। ਪਾਰਬ੍ਰਹਮ ਤੇਰਾ ਸਚ ਪਲੰਘ, ਸਚ ਦਵਾਰਾ ਇਕ ਸੁਹਾਇੰਦਾ। ਤੇਰਾ ਤੇਰੀ ਕਰੇ ਮੰਗ, ਨਾ ਦੂਸਰ ਵੇਖ ਵਖਾਇੰਦਾ। ਅੰਗੀਕਾਰ ਕਰੇ ਅੰਗ, ਜਗਤ ਵਿਛੋੜਾ ਮੋਹੇ ਨਾ ਭਾਇੰਦਾ। ਪੰਥ ਖ਼ਾਲਸਾ ਮੰਗੀ ਮੰਗ, ਸਾਚਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਦੇਵੇ ਸਾਚਾ ਵਰ, ਏਕਾ ਸ਼ਬਦ ਦੁਲਾਰ ਪਾਰਬ੍ਰਹਮ ਹਰਿ ਸ਼ਬਦ ਜੈਕਾਰ, ਗੁਰ ਗੋਬਿੰਦ ਆਪ ਸੁਣਾਇਆ। ਤੇਰਾ ਰੂਪ ਆਪ ਕਰਤਾਰ, ਤੇਰੇ ਵਿਚ ਸਮਾਇਆ। ਤੇਰਾ ਪੰਥ ਮੇਰੀ ਧਾਰ, ਤੇਰੀ ਯਾਦਗਾਰ ਰਖਾਇਆ। ਪੂਤ ਸਪੂਤਾ ਏਕਾ ਵਾਰ, ਨੀਆਂ ਹੇਠਾਂ ਬੰਦ ਕਰਾਇਆ। ਉਚ ਮਹੱਲ ਲਿਆ ਉਸਾਰ, ਨਾ ਕੋਈ ਸਕੇ ਢਾਇਆ। ਇੱਟਾਂ ਗਾਰਾ ਲਾਇਆ ਆਪ ਕਰਤਾਰ, ਜਗਤ ਜਗਦੀਸ਼ਾ ਸੇਵ ਕਮਾਇਆ। ਵੇਖੇ ਖੇਲ ਵਾਰੋ ਵਾਰ, ਆਪ ਆਪਣਾ ਵੇਸ ਵਟਾਇਆ। ਗੋਬਿੰਦ ਜੋਤੀ ਕਰ ਉਜਿਆਰ, ਸਾਚੀ ਸੋਟੀ ਹੱਥ ਫੜਾਇਆ। ਚੋਟੀ ਚੜ੍ਹੇ ਪੁਰਖ ਕਰਤਾਰ, ਗੁਰਮੁਖ ਸਾਚੇ ਲਏ ਜਗਾਇਆ। ਮੇਰਾ ਰੂਪ ਸੱਚੀ ਸਰਕਾਰ, ਸਤਿਗੁਰ ਪੁਰਖ ਮਨਾਇਆ। ਪੰਥ ਖਾਲਸਾ ਰਹਿਣਾ ਖ਼ਬਰਦਾਰ, ਗੋਬਿੰਦ ਤੇਰੇ ਵਿਚ ਸਮਾਇਆ। ਅੰਤਮ ਵੇਲੇ ਪਾਵੇ ਸਾਰ, ਲੋਕਮਾਤ ਕਰੇ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਅਪਣਾ ਖੇਲ ਖਲਾਇਆ। ਪੰਚਮ ਆਪ ਪੰਚ ਪਿਆਰ, ਪੰਚਮ ਵੱਜੀ ਵਧਾਈਆ। ਪੰਚਮ ਮੀਤਾ ਪੁਰਖ ਕਰਤਾਰ, ਕਰਤਾ ਪੁਰਖ ਨਾਉਂ ਧਰਾਈਆ। ਅਚਰਜ ਰੀਤਾ ਵਿਚ ਸੰਸਾਰ, ਗੁਰ ਪੂਰੇ ਆਪ ਚਲਾਈਆ। ਮਿੱਠਾ ਕਰੇ ਕੌੜਾ ਰੀਠਾ ਕਿਰਪਾ ਧਾਰ, ਅੰਮ੍ਰਿਤ ਧਾਰ ਇਕ ਖਵਾਈਆ। ਦੇਵੇ ਨਾਮ ਜਗਤ ਅਨਡੀਠਾ, ਮਹੱਲ ਅਟੱਲ ਕਾਇਆ ਮੁਨਾਰ, ਸਚ ਮਹੱਲਾ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦ ਮੇਲਾ ਸਾਚੇ ਘਰ, ਆਪੇ ਦੇਵੇ ਸ਼ਬਦ ਸਾਲਾਹੀਆ। ਪੰਚਮ ਆਪ ਆਪੇ ਸਾਜ, ਆਪ ਕਰੇ ਚੜ੍ਹਾਈਆ। ਆਪੇ ਨੀਲੇ ਬੈਠਾ ਸਜ, ਆਪੇ ਵਾਗ ਉਠਾਈਆ। ਆਪੇ ਪਰਦਾ ਗੁਰਮੁਖਾਂ ਰਿਹਾ ਕੱਜ, ਦੱਖਣ ਦਿਸ਼ਾ ਫੇਰੀ ਪਾਈਆ। ਗੋਦਾਵਰੀ ਕੰਢੇ ਬੈਠਾ ਸਜ, ਸੰਗਤ ਵਡ ਵਡਿਆਈਆ। ਸੰਗਤ ਪਿਆਰ ਗਿਆ ਬੱਝ, ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦ ਵਡ ਵਡਿਆਈਆ। ਗੋਬਿੰਦ ਡੇਰਾ ਸਿੰਘ ਲਾ, ਸਿੰਘ ਡੇਰਾ ਆਪ ਲਗਾਇਆ। ਪਿਤਾ ਪੂਤ ਵੇਖੇ ਭੈਣ ਭਰਾ, ਦਾਰਾ ਸੁਤ ਰਿਹਾ ਸੁਣਾਇਆ। ਲਹਿਣਾ ਦੇਣਾ ਦਏ ਚੁਕਾ, ਏਕਾ ਮੰਗ ਮੰਗਾਇਆ। ਗੁਰਮੁਖ ਸਾਚੇ ਦਏ ਬੁਝਾ, ਆਪ ਆਪਣਾ ਭੇਵ ਖੁਲ੍ਹਾਇਆ। ਨਾਨਕ ਸਤਿਗੁਰ ਬੈਠਾ ਬੇਪਰਵਾਹ, ਨਾਮ ਖ਼ਜ਼ਾਨਾ ਇਕ ਭਰਾਇਆ। ਆਪਣੀ ਧਾਰ ਆਪੇ ਵੇਖੇ ਆ, ਜੁਗ ਜੁਗ ਡੇਰਾ ਲਾਇਆ। ਮਿਹਰਬਾਨ ਮਿਹਰਬਾਨ ਮਿਹਰ ਦ੍ਰਿਸ਼ਟੀ ਦੇਵੇ  ਪਾ, ਪੱਥਰ ਪਾਹਨ ਸਵਰਨ ਬਣਾਇਆ। ਗੁਰਮੁਖ ਸਾਚੇ ਰਿਹਾ ਉਠਾ, ਗੁਰ ਗੋਬਿੰਦ ਝੋਲੀ ਰਿਹਾ ਭਰਾਇਆ । ਆਪ ਆਪਣਾ ਮਾਰਗ ਆਪੇ ਲਾ, ਆਪੇ ਹੋਏ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦ ਰੰਗ ਰੰਗਾਇਆ। ਮਿਲਿਆ ਗੋਬਿੰਦ ਹਰਿ ਕਰਤਾਰ, ਸਿੰਘ ਵੱਡੀ ਵਡਿਆਈਆ। ਸਤਿਗੁਰ ਖੇਲ ਵਿਚ ਸੰਸਾਰ, ਚਾਰੋਂ ਕੁੰਟ ਵੇਖ ਵਖਾਈਆ। ਗੁਰਮੁਖ ਸਾਚੇ ਕਰੇ ਪਿਆਰ, ਆਏ ਚਲ ਸਰਨਾਈਆ। ਆਪਣੀ ਭੇਟਾ ਦੇਵੇ ਚਾੜ੍ਹ, ਗੁਰ ਪੂਰੇ ਸੇਵ ਕਮਾਈਆ। ਗੁਰ ਪੂਰਾ ਸਚ ਖ਼ਜ਼ਾਨੇ ਦੇਵੇ ਵਾਰ, ਗੋਦਾਵਰੀ ਭੇਟ ਕਰਾਈਆ। ਨਗੀਨਾ ਘਾਟ ਸਾਚਾ ਲਾੜ, ਬੈਠਾ ਜੋਤ ਜਗਾਈਆ। ਦੇਵੇ ਗੜ੍ਹ ਹੰਕਾਰੀ ਮਾਰ, ਮਾਧੋ ਦਾਸ ਰਿਹਾ ਸ਼ਰਮਾਈਆ। ਨਾਮ ਪਿਆਰ ਅੰਦਰ ਦੇਵੇ ਵਾੜ, ਪੰਜ ਤਤ ਕਰੇ ਰੁਸ਼ਨਾਈਆ। ਮੇਟ ਮਿਟਾਏ ਝੂਠੀ ਧਾੜ, ਨੌਂ ਅਠਾਰਾਂ ਰਹੇ ਸ਼ਰਮਾਈਆ। ਬੀਰ ਬਤਾਲਾ ਮਾਰੇ ਮਾਰ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਗੁਰ ਨਾਨਕ ਸ਼ਬਦ ਅਲਾਈਆ। ਸਾਚੀ ਮੋਖਸ਼ਾ ਧੁਰ ਪਿਆਰ, ਪੰਚ ਪੰਚ ਸਮਾਈਆ। ਏਕਾ ਰਾਮ ਏਕਾ ਕਾਮ ਸਚ ਅਖਾੜ, ਏਕਾ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਫੋਲ ਫੁਲਾਈਆ। ਸਚਖੰਡ ਦਵਾਰਾ ਸਤਿਜੁਗ ਧਾਰ, ਹਰਿ ਸਾਚੇ ਆਪ ਉਠਾਈਆ। ਆਪੇ ਬੈਠਾ ਕਰ ਪਿਆਰ, ਆਪ ਆਪਣਾ ਵੇਖ ਵਖਾਈਆ। ਕਲਜੁਗ ਅੰਤਮ ਪਾਵੇ ਸਾਰ, ਤੀਰ ਨਿਸ਼ਾਨਾ ਮੁਖ ਛੁਹਾਈਆ। ਸ਼ਾਹ ਸੁਲਤਾਨਾ ਮਾਰੇ ਮਾਰ, ਮੇਟੇ ਜੂਠੀ ਝੂਠੀ ਛਾਹੀਆ। ਨਾਮ ਵਰਤਾਏ ਸਚ ਭੰਡਾਰ, ਵਡ ਦਾਤਾ ਬੇਪਰਵਾਹੀਆ। ਗੁਰਸਿਖਾਂ ਕਰੇ ਇਕ ਪਿਆਰ, ਮੁਗਲ ਮੁਲਾਣੇ ਵੇਖ ਵਖਾਈਆ। ਸ਼ਾਹ ਬਹਾਦਰ ਪਾਵੇ ਸਾਰ, ਹਰਿ ਸਾਚਾ ਭੇਵ ਨਾ ਰਾਈਆ। ਕਰਤੇ ਕਾਦਰ ਖੇਲ ਨਿਆਰ, ਕਾਦਰ ਕਰੀਮ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਤਮ ਆਪਣੀ ਬਣਤ ਬਣਾਈਆ। ਆਤਮ ਅੰਤਰ ਹਰਿ ਜਣਾਈ, ਸ਼ਬਦੀ ਸ਼ਬਦ ਉਪਾਇਆ। ਗੁਰ ਗੋਬਿੰਦ ਵੱਜੀ ਵਧਾਈ, ਹਰਿ ਹਰਿ ਮੰਗਲ ਗਾਇਆ। ਨਾਨਕ ਵੇਖੇ ਚਾਈਂ ਚਾਈਂ, ਸਾਚਾ ਰਾਗ ਅਲਾਇਆ। ਦੋ ਜਹਾਨਾਂ ਦੇਵੇ ਠੰਡੀਆਂ ਛਾਈਂ, ਮੇਲ ਮਿਲਾਵਾ ਬੇਪਰਵਾਹਿਆ। ਕਰੇ ਕਰਾਏ ਸਚ ਨਿਆਈਂ, ਆਪ ਆਪਣਾ ਨਾਉਂ ਧਰਾਇਆ। ਗੁਰਮੁਖਾਂ ਪਕੜਣਹਾਰਾ ਬਾਹੀਂ, ਆਪ ਆਪਣੇ ਰੰਗ ਰੰਗਾਇਆ। ਫੜ ਫੜ ਹੰਸ ਬਣਾਏ ਕਾਈਂ, ਅੰਮ੍ਰਿਤ ਜਾਮ ਇਕ ਪਿਆਇਆ। ਆਪੇ ਪਿਤਾ ਆਪੇ ਮਾਈ, ਆਪ ਆਪਣੀ ਗੋਦ ਉਠਾਇਆ। ਆਪੇ ਭੈਣ ਆਪੇ ਭਾਈ, ਸਾਕ ਸੱਜਣ ਸੈਣ ਆਪ ਹੋ ਜਾਇਆ। ਆਪੇ ਦੇਵੇ ਨਿਥਾਵਿਆਂ ਥਾਈਂ, ਥਾਨ ਥਨੰਤਰ ਇਕ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਨੇਹੁੜਾ ਸਾਚੇ ਘਰ, ਗੁਰ ਗੋਬਿੰਦ ਆਪ ਜਣਾਇਆ। ਸ਼ਬਦ ਸੁਨੇਹੁੜਾ ਧੁਰ ਦਰਬਾਰ, ਹਰਿ ਸਾਚਾ ਹਰਿ ਸਰਨਾਈਆ। ਖੇਲੇ ਖੇਲ ਅਗੰਮ ਅਪਾਰ, ਲੋਕਮਾਤ ਵੇਖ ਵਖਾਈਆ। ਚੇਲਾ ਗੁਰ ਇਕ ਦਵਾਰ, ਏਕਾ ਧਾਮ ਸੁਹਾਈਆ। ਏਕਾ ਰੰਗ ਰੰਗੇ ਕਰਤਾਰ, ਰੰਗਣਹਾਰ ਆਪ ਅਖਵਾਈਆ। ਏਕਾ ਜੋਤੀ ਦੀਪ ਉਜਿਆਰ, ਤੇਲ ਬਾਤੀ ਨਾ ਕੋਈ ਰਖਾਈਆ। ਕਮਲਾਪਾਤੀ ਆਪ ਕਰਤਾਰ, ਨਾਰੀ ਕੰਤਾ ਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਵਖਾਈਆ। ਗੁਰ ਗੋਬਿੰਦ ਸੁਣੇ ਸ਼ਬਦ ਤਰਾਨਾ, ਅੰਤਰ ਹਰਿ ਹਰਿ ਪਾਇਆ। ਏਕਾ ਜੋਤੀ ਨੂਰ ਭਗਵਾਨਾ, ਜੋਤੀ ਜੋਤ ਡਗਮਗਾਇਆ। ਏਕਾ ਧਰਮ ਇਕ ਨਿਸ਼ਾਨਾ, ਏਕਾ ਰਿਹਾ ਝੁਲਾਇਆ। ਏਕਾ ਪੁਰਖ ਸ਼ਾਹ ਸੁਲਤਾਨਾ, ਏਕਾ ਬੈਠਾ ਆਸਣ ਲਾਈਆ। ਏਕਾ ਬੰਨਣਹਾਰਾ ਗਾਨਾ, ਏਕਾ ਸਗਨ ਮਨਾਇਆ। ਏਕਾ ਵੇਖੇ ਮਾਰ ਧਿਆਨਾ, ਉਚ ਮਹੱਲ ਇਕ ਦਰਸਾਇਆ। ਏਕਾ ਬਖ਼ਸ਼ੇ ਚਰਨ ਧਿਆਨਾ, ਏਕਾ ਆਪਣਾ ਆਪ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦ ਆਪਣੇ ਰੰਗ ਰੰਗਾਇਆ। ਸ਼ਬਦ ਜਣਾਈ ਹਰਿ ਧੁਨਕਾਰ, ਗੋਬਿੰਦ ਵਿਚ ਸਮਾਈਆ। ਨਿਰਗੁਣ ਜੋਤੀ ਕਰ ਉਜਿਆਰ, ਪੰਜ ਤਤ ਫੇਰਾ ਪਾਈਆ। ਤੇਰਾ ਮੇਰਾ ਇਕ ਪਿਆਰ, ਜੋਤੀ ਜੋਤ ਟਿਕਾਈਆ। ਸਾਚੇ ਅਸਵ ਹੋ ਅਸਵਾਰ, ਸਾਚੇ ਘਰ ਵੇਖ ਵਖਾਈਆ। ਜੋਤੀ ਜੋੜਾ ਸੱਚੀ ਸਰਕਾਰ, ਸੀਸ ਸਾਚਾ ਛਤਰ ਝੁਲਾਈਆ। ਉਚ ਪੌੜਾ ਹਰਿ ਗਿਰਧਾਰ, ਸਚਖੰਡ ਦਵਾਰੇ ਏਕਾ ਲਾਈਆ। ਲੰਬਾ ਚੌੜਾ ਨਾ ਜਾਣੇ ਕੋਈ ਸੰਸਾਰ, ਭਰਮੇ ਭੁੱਲੀ ਸਰਬ ਲੋਕਾਈਆ। ਬਿਨ ਗੁਰ ਨਾਨਕ ਨਾ ਵੇਖੇ ਕੋਈ ਦਵਾਰ, ਦਸ ਜਾਮੇ ਏਕਾ ਜੋਤ ਜਗਾਈਆ। ਅੰਤਮ ਖੇਲ ਕੀਆ ਨਿਰਗੁਣ ਧਾਰ, ਨਿਰਗੁਣ ਵੇਖ ਵਖਾਈਆ। ਸਾਧਾਂ ਸੰਤਾਂ ਕਰੇ ਪਿਆਰ, ਆਪ ਆਪਣੀ ਕਰੇ ਜਣਾਈਆ। ਗੁਰ ਕਿਰਪਾ ਗੁਰ ਖੇਲ ਅਪਾਰ, ਗੁਰ ਗੁਰ ਬੂਝ ਬੁਝਾਈਆ। ਸਾਚਾ ਸੱਜਣ ਮੀਤ ਮੁਰਾਰ, ਆਪ ਆਪਣੀ ਰਚਨ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬਣਤ ਬਣਾਈਆ। ਆਪਣੀ ਬਣਤ ਆਪ ਬਣਾ, ਆਪਣਾ ਕਰਮ ਕਮਾਇਆ। ਆਪਣੀ ਗਣਤ ਆਪ ਗਣਾ, ਆਪਣਾ ਲੇਖਾ ਆਪ ਚੁਕਾਇਆ। ਆਪਣੀ ਸੰਗਤ ਆਪ ਬਣਾ, ਆਪੇ ਵੇਖਣ ਆਇਆ। ਆਪਣੀ ਰੰਗਤ ਆਪ ਚੜ੍ਹਾ, ਅੰਗੀਕਾਰ ਆਪ ਅਖਵਾਇਆ। ਸਾਚਾ ਸੰਗੀ ਜਗਤ ਮਲਾਹ, ਗੁਰ ਗੋਬਿੰਦ ਨਾਉਂ ਧਰਾਇਆ। ਗੁਰਸਿਖਾਂ ਦੇਵੇ ਸਚ ਸਲਾਹ, ਘਰ ਸਾਚਾ ਇਕ ਸੁਹਾਇਆ। ਮਿਲਣ ਜਾ ਕੇ ਬੇਪਰਵਾਹ, ਬੈਠਾ ਰਾਹ ਤਕਾਇਆ। ਗੁਰਮੁਖ ਨਾ ਕਰੇ ਕੋਈ ਨਾਂਹ, ਹਰਿ ਕਾ ਭਾਣਾ ਹਰਿ ਹਰਿ ਪਾਇਆ। ਆਪੇ ਪਿਤਾ ਆਪੇ ਮਾਂ, ਸਿਰ ਰੱਖੇ ਹੱਥ ਸਬਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸਗਨ ਆਪ ਮਨਾਇਆ। ਆਪਣਾ ਸਗਨ ਆਪ ਮਨਾ, ਆਪੇ ਖ਼ੁਸ਼ੀ ਮਨਾਇੰਦਾ। ਆਪਣਾ ਗੀਤ ਆਪੇ ਗਾ, ਪੁਰਖ ਅਕਾਲ ਧਿਆਇੰਦਾ। ਆਪਣੀ ਜੋਤੀ ਆਪ ਜਗਾ, ਆਪੇ ਡਗਮਗਾਇੰਦਾ। ਗੁਰਮੁਖ ਸਾਚੇ ਆਪ ਉਠਾ, ਆਪੇ ਮਾਰਗ ਲਾਇੰਦਾ। ਅੰਮ੍ਰਿਤ ਬਾਟੇ ਆਪ ਛਿੜਕਾ, ਬਜ਼ਰ ਕਪਾਟੀ ਆਪ ਖੁਲ੍ਹਾਇੰਦਾ। ਸਾਚੇ ਹਾਟੇ ਆਪ ਵਿਕਾ, ਸਾਚਾ ਮੁੱਲ ਪਵਾਇੰਦਾ। ਤੀਰਥ ਤਾਟੇ ਲਹਿਣਾ ਦੇਣਾ ਚੁਕਾ, ਏਕਾ ਗੁਰ ਦਵਾਰ ਵਖਾਇੰਦਾ। ਗੁਰੂ ਗ੍ਰੰਥ ਸੀਸ ਆਪ ਨਿਵਾ, ਗੁਰਸਿਖਾਂ ਏਹ ਸਮਝਾਇੰਦਾ। ਸਾਚਾ ਸਗਨ ਜਗਤ ਵਖਾ, ਪੰਚਮ ਖੇਲ ਖਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਸ਼ਬਦ ਸ਼ਬਦ ਜੋਤੀ, ਏਕਾ ਰੰਗ ਰੰਗਾਇੰਦਾ। ਸਤਿ ਸਰੂਪ ਗੁਰਦੇਵ, ਗੁਰੂ ਗ੍ਰੰਥ ਜਣਾਈਆ। ਪਾਰਬ੍ਰਹਮ ਇਕ ਸੰਦੇਸ਼, ਹਰਿਸੰਗਤ ਗਿਆ ਸੁਣਾਈਆ। ਦੋ ਜਹਾਨਾਂ ਨਰ ਨਰੇਸ਼, ਏਕੰਕਾਰ ਆਪ ਅਖਵਾਈਆ। ਗੁਰਸਿਖਾਂ ਅੰਦਰ ਕਰ ਰਿਹਾ ਪ੍ਰਵੇਸ਼, ਜੋ ਖੋਜੇ ਸੋ ਪਾਈਆ। ਦਿਵਸ ਰੈਣ ਰਹੇ ਹਮੇਸ਼, ਪਰਦਾ ਉਹਲਾ ਇਕ ਵਖਾਈਆ। ਲੇਖੇ ਲਾਏ ਧਾਰੀ ਕੇਸ, ਮੂੰਡ ਮੁੰਡਾਏ ਜੋ ਆਇਣ ਚਲ ਸ਼ਰਨਾਈਆ। ਮੁਖ ਸ਼ਰਮਾਇਣ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਨੇਤਰ ਨੀਰ ਰਹੇ ਵਹਾਈਆ। ਪਾਰਬ੍ਰਹਮ ਪ੍ਰਭ ਸਦਾ ਆਦੇਸ਼, ਤੇਰੀ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਵੇਖੇ ਚਾਈਂ ਚਾਈਂਆ। ਗੁਰ ਗੋਬਿੰਦ ਸਚ ਤਿਆਰਾ, ਆਪਣਾ ਆਪ ਕਰਾਇਆ। ਗੁਰਮੁਖਾਂ ਸਚ ਕਰ ਪਿਆਰਾ, ਏਕਾ ਮੰਤਰ ਨਾਮ ਦ੍ਰਿੜਾਇਆ। ਵਾਹਿਗੁਰੂ ਫਤਹਿ ਇਕ ਜੈਕਾਰਾ, ਜੈ ਜੈਕਾਰ ਸ੍ਰਿਸ਼ਟ ਸਬਾਇਆ। ਸਚ ਅੰਗੀਠਾ ਇਕ ਸਮਾਇਆ ਬਨਾਸਪਤ ਕਰ ਪਿਆਰਾ, ਅਨਡੀਠਾ ਖੇਲ ਆਪ ਵਰਤਾਇਆ। ਅਗਨੀ ਜੋਤੀ ਵੇਖ ਚੰਗਿਆੜਾ, ਚਾਰੋਂ ਕੁੰਟ ਫੇਰਾ ਪਾਇਆ। ਭੇਦ ਅਭੇਦ ਭੇਵ ਛੁਪਾਇਆ, ਕਲਗੀ ਤੋੜਾ ਸੀਸ ਸਜਾਇਆ। ਸ਼ਸਤਰ ਧਾਰਾ ਵੇਸ ਵਟਾਇਆ। ਗੁਰਮੁਖਾਂ ਦੇਵੇ ਸਚ ਪਿਆਰਾ, ਆਪ ਆਪਣਾ ਝੋਲੀ ਪਾਈਆ। ਨਾਮ ਜਪਾਏ ਏਕਾ ਵਾਰਾ, ਏਕਾ ਰੂਪ ਦਰਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦ ਏਕਾ ਘਰ ਏਕਾ ਮਹੱਲ ਸੁਹਾਇਆ। ਗੁਰ ਗੋਬਿੰਦ ਏਕਾ ਨਾਅਰਾ, ਅੰਤਮ ਅੰਤ ਲਗਾਇੰਦਾ। ਮੇਰਾ ਮਹੱਲ ਮੇਰਾ ਮੁਨਾਰਾ, ਨਾ ਕੋਈ ਫੋਲ ਫੁਲਾਇੰਦਾ। ਸਤਿਗੁਰ ਪੂਰਾ ਮਰੇ ਨਾ ਜਨਮੇ ਵਿਚ ਸੰਸਾਰਾ, ਮੜ੍ਹੀ ਗੋਰ ਨਾ ਕੋਈ ਦਬਾਇੰਦਾ। ਸਦਾ ਸੁਹੇਲਾ ਖੇਲ ਨਿਆਰਾ, ਇਕ ਅਕੇਲਾ ਵੇਸ ਵਟਾਇੰਦਾ। ਆਦਿ ਜੁਗਾਦੀ ਭਗਤ ਅਧਾਰਾ, ਭੇਖੀ ਰੂਪ ਵਟਾਇੰਦਾ। ਅੰਤਮ ਵੇਲੇ ਪਾਵੇ ਸਾਰਾ, ਆਪ ਆਪਣੀ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਮੇਲਾ ਸਾਚੇ ਘਰ, ਘਰ ਸਾਚਾ ਵੇਖ ਵਖਾਇੰਦਾ। ਸਾਚੇ ਘਰ ਸ਼ਬਦ ਚਮਤਕਾਰਾ, ਜੋਤੀ ਜੋਤ ਜਗਾਈਆ। ਗੋਬਿੰਦ ਗੁਰ ਸੁਤ ਦੁਲਾਰਾ, ਪਾਰਬ੍ਰਹਮ ਸਮਾਈਆ। ਸ਼ਬਦ ਸੁਨੇਹੜਾ ਦੇਵੇ ਅੰਤਮ ਵਾਰਾ, ਲੋਕਮਾਤ ਵੱਜੇ ਵਧਾਈਆ। ਸੰਬਲ ਨਗਰੀ ਧਾਮ ਨਿਆਰਾ, ਸਾਢੇ ਤਿੰਨ ਹੱਥ ਬਣਤ ਬਣਾਈਆ। ਉਚ ਮਹੱਲ ਅਟੱਲ ਮੁਨਾਰਾ, ਘਰ ਘਰ ਵਿਚ ਦਏ ਉਪਾਈਆ। ਨਿਰਗੁਣ ਜੋਤੀ ਕਰ ਉਜਿਆਰਾ, ਸ਼ਬਦ ਡੰਕ ਵਜਾਈਆ। ਸ਼ਬਦ ਗੁਰ ਸ਼ਾਹ ਅਸਵਾਰਾ, ਏਕਾ ਏਕ ਅਖਵਾਈਆ। ਨਿਹਕਲੰਕ ਕਲ ਲਏ ਅਵਤਾਰਾ, ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਕਰੇ ਇਕ ਰੁਸ਼ਨਾਈਆ। ਸਾਚੀ ਸਿਖੀ ਕਰ ਤਿਆਰ, ਵਰਨ ਗੋਤੀ ਮੇਟ ਮਿਟਾਈਆ। ਧਾਰੋਂ ਤਿਖੀ ਪਾਰ ਕਿਨਾਰ, ਆਰ ਪਾਰ ਵੇਖ ਵਖਾਈਆ। ਗੁਰ ਗੋਬਿੰਦ ਸਿੰਘ ਸਿੰਘ ਗੁਰਸਿਖਾਂ ਕਰੇ ਪਿਆਰ, ਹਾਜ਼ਰ ਹਜ਼ੂਰ ਜੋਤ ਖੰਡ ਸਚ ਕਰੇ ਰੁਸ਼ਨਾਈਆ। ਸਾਧ ਸੰਤ ਕਰਾਏ ਵਣਜ ਵਣਜਾਰ, ਨਾਮ ਵਣਜ ਇਕ ਵਖਾਈਆ। ਆਵਣ ਜਾਵਣ ਲੱਖ ਚੁਰਾਸੀ ਉਤਰੇ ਪਾਰ, ਜੋ ਜਨ ਨੇਤਰ ਨੈਣ ਦਰਸ਼ਨ ਪਾਈਆ। ਗੁਰਮੁਖ ਸਾਜਣ ਮੀਤ ਢਹਿ ਢਹਿ ਪੈਣ ਚਰਨ ਦਵਾਰ, ਦਿਵਸ ਰੈਣ ਰੈਣ ਦਿਵਸ ਮਸਤਕ ਸੀਸ ਝੁਕਾਈਆ। ਸਾਧ ਸੰਗਤ ਤੇਰਾ ਮਹੱਲ ਅਟੱਲ ਉਚ ਮਿਨਾਰ, ਸਚਖੰਡ ਗੁਰਧਾਮ ਗੋਦਾਵਰੀ ਕੰਢਾ ਵਿਚ ਬ੍ਰਹਿਮੰਡਾ ਹਰਿ ਹਰਿ ਲੰਗਰ ਸੰਗਤ ਪ੍ਰਸਾਦਿ, ਆਦਿ ਜੁਗਾਦਿ ਸਾਧ ਸੰਤ ਰਹੇ ਵਰਤਾਈਆ। ਸੰਤਨ ਰੰਗ ਹਰਿ ਕਰਤਾਰਾ, ਆਪੇ ਆਪ ਸਮਾਇਆ। ਵੇਖਣਹਾਰਾ ਸਚ ਦਵਾਰਾ, ਜੋਤੀ ਜੋਤ ਕਰੇ ਰੁਸ਼ਨਾਇਆ। ਸਿੰਘ ਨਿਧਾਨ ਕਰ ਪਿਆਰਾ, ਪ੍ਰੇਮ ਪਿਆਲਾ ਇਕ ਪਿਆਇਆ। ਹਰਿਨਾਮ ਸਿੰਘ ਸਾਚਾ ਲਾਲਾ, ਲਾਲ ਸੇਵਕ ਸੇਵਾ ਰਿਹਾ ਕਮਾਇਆ । ਮਿਲਿਆ ਸਤਿਗੁਰ ਪੂਰਾ ਦੀਨ ਦਿਆਲਾ, ਘਰ ਸਾਚੇ ਵਿਚ ਧਿਆਇਆ। ਸਾਧ ਸੰਗਤ ਬਣ ਰਖਵਾਲਾ, ਆਦਿ ਜੁਗਾਦਿ ਜੁਗ ਜੁਗ ਸੇਵ ਕਮਾਇਆ। ਆਪੇ ਸ਼ਾਹ ਆਪੇ ਕੰਗਾਲਾ, ਗੁਰਮੁਖਾਂ ਨਾਮ ਵਸਤ ਭੰਡਾਰਾ ਆਪ ਭਰਾਇਆ।