Granth 07 Likhat 110: Partap Singh walon Satguran de Gal Haar Paun te

ਪ੍ਰਤਾਪ ਸਿੰਘ ਵਲੋਂ ਸਤਿਗੁਰਾਂ ਦੇ ਗਲ ਹਾਰ ਪਾਉਣ ਤੇ

ਨਾਮ ਹਾਰ ਤਨ ਸ਼ਿੰਗਾਰ, ਗੁਰਮੁਖ ਤਨ ਸ਼ਿੰਗਾਰਿਆ। ਆਤਮ ਅੰਤਰ ਇਕ ਪਿਆਰ, ਆਤਮ ਬ੍ਰਹਮ ਵਿਚਾਰਿਆ। ਪੂਰਨ ਗੁਰ ਲਏ ਅਵਤਾਰ, ਗੁਰ ਗੋਬਿੰਦ ਪਾਵੇ ਸਾਰਿਆ। ਦਰਸ ਦਿਖਾਏ ਅਗੰਮ ਅਪਾਰ, ਨੇਤਰ ਤੀਜਾ ਲੋਇਣ ਉਘਾੜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਅੰਤ ਸਾਚਾ ਸੰਤ, ਲਾਏ ਪਾਰ ਕਿਨਾਰਿਆ। ਸਾਚਾ ਹਾਰ ਹਰਿਜਨ ਮੇਲਾ, ਹਰਿ ਹਰਿ ਆਪ ਕਰਾਈਆ। ਏਕਾ ਧਾਮ ਸੁਹਾਏ ਗੁਰੂ ਗੁਰ ਚੇਲਾ, ਗੁਰ ਸ਼ਬਦ ਵੇਖ ਵਖਾਈਆ। ਦੋ ਜਹਾਨਾਂ ਸੱਜਣ ਸੁਹੇਲਾ, ਵਿਛੜ ਕਦੇ ਨਾ ਜਾਈਆ। ਆਪੇ ਵਸਿਆ ਧਾਮ ਨਵੇਲਾ, ਗੁਰਮੁਖਾਂ ਮੰਦਰ ਅੰਦਰ ਡੇਰਾ ਲਾਈਆ। ਅਚਰਜ ਖੇਲ ਪਾਰਬ੍ਰਹਮ ਕਲਜੁਗ ਤੇਰੀ ਅੰਤਮ ਵਾਰ ਖੇਲਾ, ਖੇਲੇ ਖੇਲ ਸ੍ਰਿਸ਼ਟ ਸਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹਾਰ ਵੇਖੇ ਧੁਰਦਰਗਾਹੀਆ। ਧੁਰ ਦਰਗਾਹ ਹਰਿ ਨਿਰੰਕਾਰ, ਸ਼ਬਦੀ ਹਾਰ ਪਹਿਨਾਇਆ। ਨਿਰਗੁਣ ਜੋਤੀ ਕਰ ਉਜਿਆਰ, ਨੇਤਰ ਲੋਚਣ ਨੈਣਾਂ ਦਰਸ ਦਿਖਾਇਆ। ਆਦਿਨ ਅੰਤਾ ਖੇਲ ਅਪਾਰ, ਸਾਧਾਂ ਸੰਤਾਂ ਮੀਤ ਮੁਰਾਰ, ਜੁਗ ਜੁਗ ਵੇਸ ਵਟਾਇਆ। ਜੀਵਾਂ ਜੰਤਾਂ ਦਏ ਉਧਾਰ, ਏਕਾ ਮੰਤਰ ਨਾਮ ਦ੍ਰਿੜਾਇਆ। ਭਵਜਲ ਸਾਗਰ ਪਾਰ ਕਿਨਾਰ, ਜਿਸ ਜਨ ਦਰਸ਼ਨ ਪਾਇਆ। ਆਵਣ ਜਾਵਣ ਉਤਰੇ ਪਾਰ, ਲੱਖ ਚੁਰਾਸੀ ਫੰਦ ਕਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤਨ ਦੇਵੇ ਸਾਚਾ ਵਰ, ਫੂਲਣ ਬਰਖਾ ਏਕਾ ਲਾਇਆ। ਆਤਮ ਸੇਜਾ ਹਰਿਜਨ ਫੂਲ, ਹਰਿਜਨ ਆਪ ਚੜ੍ਹਾਈਆ। ਸੰਤ ਪੰਘੂੜੇ ਰਿਹਾ ਝੂਲ, ਸਚ ਸਿੰਘਾਸਣ ਇਕ ਵਿਛਾਈਆ। ਨਾ ਕੋਈ ਪਾਵਾ ਨਾ ਕੋਈ ਚੂਲ, ਉਪਰ ਬੈਠਾ ਗੋਬਿੰਦ ਸਾਚਾ ਮਾਹੀਆ। ਸ੍ਰਿਸ਼ਟ ਸਬਾਈ ਗਈ ਭੂਲ, ਨੇਤਰ ਨੈਣਾਂ ਦਿਸ ਨਾ ਆਈਆ। ਅੰਤਮ ਕਲਜੁਗ ਆਪ ਚੁਕਾਏ ਲਹਿਣਾ ਦੇਣਾ ਮੂਲ, ਜੋ ਜਨ ਰਸਨਾ ਰਹੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਘਰ ਘਰ ਸੁਹੰਜਣਾ, ਜਗੇ ਜੋਤ ਆਦਿ ਨਿਰੰਜਣਾ, ਗੁਰਮੁਖ ਜੋਤ ਨਿਰੰਜਣ ਕਰੇ ਰੁਸ਼ਨਾਈਆ। ਜੋਤ ਨਿਰੰਜਣ ਕਰ ਉਜਾਲਾ, ਗੁਰਮੁਖ ਵੇਖ ਵਖਾਇਆ। ਸਤਿਗੁਰ ਪੂਰਾ ਦੀਨ ਦਿਆਲਾ, ਦੀਨਾਂ ਬੰਧਪ ਹੋ ਜਾਇਆ। ਏਥੇ ਓਥੇ ਦੋ ਜਹਾਨੀ ਤੋੜਣਹਾਰਾ ਜਗਤ ਜੰਲਾਲਾ, ਦੇਵੇ ਨਾਮ ਆਤਮ ਤਨ ਮੰਦਰ ਅੰਦਰ ਇਕ ਟਿਕਾਇਆ। ਆਪੇ ਸ਼ਾਹ ਆਪੇ ਕੰਗਾਲਾ ਗੁਰਮੁਖ ਸਚ ਸੁਲਤਾਨ, ਮਿਹਰਬਾਨ ਆਪ ਆਪਣਾ ਆਪ ਉਪਾਇਆ। ਸਾਚੇ ਫੂਲ ਕਰ ਪ੍ਰਵਾਨ, ਧੁਰਦਰਗਾਹੀ ਲੋਕਮਾਤ ਵੇਖਣ ਆਇਆ। ਗੁਰਮੁਖ ਸਾਚੇ ਵਿਟੋਂ ਕੁਰਬਾਨ, ਜਿਸ ਜਨ ਸਤਿਗੁਰ ਸਾਚੇ ਦਰਸ਼ਨ ਪਾਇਆ। ਆਤਮ ਅੰਤਰ ਇਕ ਗਿਆਨ, ਪਾਰਬ੍ਰਹਮ ਸੱਚੀ ਸ਼ਰਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਹਾਰ, ਫੂਲਣਹਾਰ ਤਨ ਸ਼ਿੰਗਾਰ ਅਪਰ ਅਪਾਰ, ਚੋਲਾ ਰੰਗਣ ਨਾਮ ਮਜੀਠੀ ਇਕ ਚੜ੍ਹਾਇਆ। ਕਾਇਆ ਚੋਲਾ ਪੰਜ ਤੱਤ, ਹਰਿ ਹਰਿ ਬਣਤ ਬਣਾਈਆ। ਆਤਮ ਅੰਤਰ ਸਾਂਤਕ ਸਤਿ ਦੇਵੇ ਸਾਚੀ ਧੀਰ, ਸੰਤ ਸਤਿਗੁਰ ਇਕ ਵਰਤਾਈਆ। ਵੇਖ ਵਖਾਏ ਸ਼ਸਤਰ ਬਸਤਰ ਸਾਚੇ ਤੀਰ, ਤੀਰ ਨਿਰਾਲਾ ਦੀਨ ਦਿਆਲਾ ਰਸਨਾ ਏਕਾ ਲਾਈਆ। ਗੁਰਸਿਖ ਸਾਚੀ ਚੋਟੀ ਚੜ੍ਹੇ ਇਕ ਅਖੀਰ, ਕਾਇਆ ਮੰਦਰ ਅੰਦਰ ਸੱਚੀ ਧਰਮਸਾਲਾ, ਮਿਲੇ ਮੇਲ ਬੇਪਰਵਾਹੀਆ। ਏਕਾ ਰੰਗ ਰੰਗਾਏ ਸ਼ਾਹ ਫ਼ਕੀਰ, ਵੇਖ ਵਖਾਏ ਔਲੀਏ ਗੌਂਸ ਫ਼ਕੀਰ, ਕੁਤਬ ਕੋਇ ਰਹਿਣ ਨਾ ਪਾਈਆ। ਗੁਰਸਿਖਾਂ ਨਾਨਕ ਗੁਰ ਨਾਮ ਸ਼ਬਦ ਪਾਈ ਸਚ ਜ਼ੰਜੀਰ, ਨਾ ਕੋਈ ਤੋੜੇ ਤੋੜ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਫੁੱਲ ਪਾਵੇ ਮੁਲ, ਧੁਰਦਰਗਾਹ ਬੇਪਰਵਾਹ ਸਾਚੇ ਘਰ ਵੇਖ ਵਖਾਈਆ। ਸਾਚਾ ਫੁੱਲ ਸਾਚੀ ਭੇਟਾ, ਹਰਿ ਹਰਿ ਰੂਪ ਸਮਾਇਆ। ਸਤਿਗੁਰ ਪੂਰਾ ਖੇਵਟ ਖੇਟਾ, ਗੁਰਮੁਖ ਸਾਚੇ ਪਾਰ ਕਰਾਇਆ। ਮਾਤ ਪਿਤ ਆਪੇ ਹੋਏ ਬੇਟੀ ਬੇਟਾ, ਲਾਲ ਦੁਲਾਰਾ ਗੋਦ ਉਠਾਇਆ। ਆਪਣੇ ਸ਼ਬਦ ਆਪ ਲਪੇਟਾ, ਨਾਮ ਦੋਸ਼ਾਲਾ ਉਪਰ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਫੂਲਣਹਾਰ ਕਰ ਪਿਆਰ, ਸਿਰਜਣਹਾਰ ਵਿਚ ਸਮਾਇਆ।