੧੮ ਮੱਘਰ ੨੦੧੫ ਬਿਕ੍ਰਮੀ ਤ੍ਰਲੋਕ ਸਿੰਘ ਦੇ ਘਰ ਮਹੱਲਾ ਘੁੰਮਿਆਰਾਂ ਸੁਨਾਮ ਸ਼ਹਿਰ
ਆਦਿ ਜੁਗਾਦਿ ਜੁਗਾ ਜੁਗੰਤਰ, ਏਕਾ ਏਕੰਕਾਰਿਆ। ਅਬਿਨਾਸ਼ੀ ਪੁਰਖ ਜਾਣੇ ਘਟ ਅੰਤਰ, ਲੱਖ ਚੁਰਾਸੀ ਆਪ ਸਮਾ ਰਿਹਾ। ਆਪ ਜਣਾਏ ਆਪਣਾ ਮੰਤਰ, ਧੁਨ ਅਨਾਦੀ ਸ਼ਬਦ ਵਜਾ ਰਿਹਾ। ਲੋਕਮਾਤ ਬਣਾਏ ਸਾਚੀ ਬਣਤਰ, ਇਕ ਇਕੱਲਾ ਵੇਖ ਵਖਾ ਰਿਹਾ। ਖੇਲੇ ਖੇਲ ਗਗਨ ਗਗਨੰਤਰ, ਧਰਤ ਧਵਲ ਸੁਹਾ ਰਿਹਾ। ਮੇਟਣਹਾਰਾ ਮਨ ਮਨਵੰਤਰ, ਬ੍ਰਹਮਾ ਵਿਸ਼ਨ ਸ਼ਿਵ ਉਠਾ ਰਿਹਾ। ਖੇਲੇ ਖੇਲ ਦੇਸ ਦਸੰਤਰ, ਲੋਆਂ ਪੁਰੀਆਂ ਆਪ ਹਿਲਾ ਰਿਹਾ। ਤ੍ਰੈਗੁਣ ਤਤ ਇਕ ਬਸੰਤਰ, ਆਪ ਆਪਣੀ ਅਗਨ ਜਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲਾ ਖੇਲ ਖਿਲਾ ਰਿਹਾ। ਪੁਰਖ ਅਕਾਲ ਹਰਿ ਗੋਪਾਲ, ਆਦਿ ਜੁਗਾਦਿ ਸਮਾਇਆ। ਦੀਨਾਂ ਬੰਧਪ ਦੀਨ ਦਿਆਲ, ਜੁਗ ਕਰਤਾ ਨਾਉਂ ਰਖਾਇਆ। ਲੱਖ ਚੁਰਾਸੀ ਕਾਇਆ ਵੇਖ ਸੱਚੀ ਧਰਮਸਾਲ, ਘਰ ਘਰ ਵਿਚ ਡੇਰਾ ਲਾਇਆ। ਏਕਾ ਸ਼ਬਦ ਸ਼ਬਦ ਦਲਾਲ, ਜੁਗ ਜੁਗ ਆਪਣਾ ਮਾਤ ਚਲਾਇਆ। ਅਨਹਦ ਵਜਾਏ ਸਾਚਾ ਤਾਲ, ਤਾਲ ਤਲਵਾੜਾ ਇਕ ਰਖਾਇਆ। ਜੋਤ ਨਿਰੰਜਣ ਦੀਪਕ ਬਾਲ, ਹਰ ਘਟ ਆਪੇ ਵੇਖ ਵਖਾਇਆ। ਦੇਵਣਹਾਰਾ ਨਾਮ ਸੱਚਾ ਧੰਨ ਮਾਲ, ਤਨ ਖ਼ਜ਼ੀਨਾ ਇਕ ਭਰਾਇਆ। ਆਪੇ ਸ਼ਾਹ ਆਪੇ ਕੰਗਾਲ, ਵਣਜ ਵਣਜਾਰਾ ਨਾਉਂ ਧਰਾਇਆ। ਆਦਿ ਜੁਗਾਦੀ ਅਵੱਲੜੀ ਚਾਲ, ਜੁਗ ਜੁਗ ਵੇਸ ਵਟਾਇਆ। ਭਗਤ ਸੁਹੇਲਾ ਸਦਾ ਰਖਵਾਲ, ਨਿਹਕਰਮੀ ਕਰਮ ਕਮਾਇਆ। ਮੇਲ ਮਿਲਾਵਾ ਕਾਲ ਮਹਾਂਕਾਲ, ਦਵਾਰ ਬੰਕਾ ਇਕ ਸੁਹਾਇਆ। ਤੋੜਣਹਾਰਾ ਜਗਤ ਜੰਜਾਲ, ਜਾਗਰਤ ਜੋਤ ਇਕ ਜਗਾਇਆ। ਕਰਨਹਾਰਾ ਸਦਾ ਪ੍ਰਿਤਪਾਲ, ਪਾਰਬ੍ਰਹਮ ਪ੍ਰਭ ਵੇਸ ਵਟਾਇਆ। ਵਸੇ ਧਾਮ ਇਕ ਨਿਰਾਲ, ਅਗੰਮ ਅਗੰਮੜਾ ਆਪ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਉਂ ਨਿਰੰਕਾਰ ਏਕੰਕਾਰਾ ਰੂਪ ਦਰਸਾਇਆ। ਲੱਖ ਚੁਰਾਸੀ ਆਪੇ ਦਾਤਾ, ਆਪੇ ਬਣਤ ਬਣਾਈਆ। ਪਾਰਥ੍ਰਹਮ ਪ੍ਰਭ ਪੁਰਖ ਬਿਧਾਤਾ, ਆਪਣੀ ਕਲ ਵਰਤਾਈਆ। ਆਪੇ ਪਿਤਾ ਆਪੇ ਮਾਤਾ, ਪਿਤਾ ਪੂਤ ਆਪ ਹੋ ਜਾਈਆ। ਆਪੇ ਜੋੜੇ ਆਪਣਾ ਨਾਤਾ, ਆਪੇ ਤੋੜ ਤੁੜਾਈਆ। ਆਪੇ ਵੇਖੇ ਆਪਣੀ ਜ਼ਾਤਾ, ਆਪ ਆਪਣਾ ਧਰਨ ਧਰਾਈਆ। ਆਪ ਚਲਾਏ ਆਪਣਾ ਰਾਥਾ, ਜੁਗ ਜੁਗ ਵੱਡੀ ਵਡਿਆਈਆ। ਆਪ ਨਿਭਾਏ ਸਗਲਾ ਸਾਥਾ, ਵੇਖਣਹਾਰ ਥਾਉਂ ਥਾਈਂਆ। ਆਪੇ ਹੋ ਤ੍ਰਲੋਕੀ ਨਾਥਾ, ਮਾਤ ਪਤਾਲ ਅਕਾਸ਼ ਫੇਰਾ ਪਾਈਆ। ਆਪ ਚਲਾਏ ਆਪਣੀ ਗਾਥਾ, ਆਪ ਆਪਣਾ ਨਾਮ ਜਪਾਈਆ। ਆਪੇ ਲਹਿਣਾ ਦੇਣ ਚੁਕਾਏ ਮਸਤਕ ਮਾਥਾ, ਲੱਖ ਚੁਰਾਸੀ ਫੋਲ ਫੋਲਾਈਆ। ਆਪੇ ਪੂਜਾ ਆਪੇ ਪਾਠਾ, ਅੰਤਰ ਮੰਤਰ ਆਪ ਦ੍ਰਿੜਾਈਆ। ਆਪੇ ਤੀਰਥ ਆਪੇ ਤਾਟਾ, ਸਰ ਸਰੋਵਰ ਆਪੇ ਨੁਹਾਈਆ। ਆਪੇ ਜੋਤੀ ਆਪ ਲਿਲਾਟਾ, ਆਪੇ ਰਿਹਾ ਜਗਾਈਆ। ਆਪੇ ਵਸਿਆ ਆਨ ਬਾਟਾ, ਆਪ ਫੰਦਨ ਫੰਦ ਕਟਾਈਆ। ਆਪੇ ਵੇਖੇ ਚੌਦਾਂ ਹਾਟਾ, ਚੌਦਾਂ ਲੋਕ ਆਪ ਸਮਾਈਆ। ਆਪਣਾ ਰਸ ਆਪੇ ਚਾਟਾ, ਅੰਮ੍ਰਿਤ ਸਰ ਸਰੋਵਰ ਆਪ ਭਰਾਈਆ। ਆਪੇ ਖੇਵਟ ਆਪੇ ਖੇਟਾ, ਆਪੇ ਬੇੜਾ ਰਿਹਾ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਨਿਰਗੁਣ ਨੂਰ ਹਰਿ ਨਿਰੰਕਾਰਾ, ਏਕਾ ਰੂਪ ਸਮਾਇਆ। ਆਦਿ ਜੁਗਾਦੀ ਗੁਰ ਅਵਤਾਰਾ, ਗੋਬਿੰਦ ਨਾਉਂ ਧਰਾਇਆ। ਅਲੱਖ ਅਗੋਚਰ ਅਗੰਮ ਅਪਾਰਾ, ਭੇਵ ਕਿਸੇ ਨਾ ਪਾਇਆ। ਰੂਪ ਰੰਗ ਤੇ ਵਸਿਆ ਬਾਹਿਰਾ, ਅਨਭਵ ਪ੍ਰਕਾਸ਼ ਕਰਾਇਆ। ਅਚਲ ਮੂਰਤ ਖੇਲ ਨਿਆਰਾ, ਨੇਤਰ ਨੈਣ ਦਿਸ ਨਾ ਆਇਆ । ਮਹੱਲ ਅਟੱਲ ਉਚ ਮੁਨਾਰਾ, ਥਿਰ ਘਰ ਬੈਠਾ ਆਸਣ ਲਾਇਆ। ਪੁਰਖ ਅਬਿਨਾਸ਼ੀ ਖੇਲ ਅਪਾਰਾ, ਸਚ ਸਿੰਘਾਸਣ ਇਕ ਵਿਛਾਇਆ। ਰਵ ਸਸ ਨਾ ਕੋਈ ਸਤਾਰਾ, ਸੂਰਜ ਚੰਨ ਨਾ ਕੋਈ ਚੜ੍ਹਾਇਆ। ਮੰਡਲ ਮੰਡਪ ਨਾ ਕੋਈ ਪਸਾਰਾ, ਗਗਨ ਪਤਾਲ ਨਾ ਕੋਈ ਵਖਾਇਆ। ਆਦਿ ਅੰਤ ਹਰਿ ਹਰਿ ਅਵਤਾਰਾ, ਹਰਿ ਹਰਿ ਰੂਪ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਇਕ ਸੁਹਾਇਆ। ਘਰ ਸੁਹੰਜਣਾ ਹਰਿ ਨਿਰੰਕਾਰ, ਏਕਾ ਏਕ ਵਖਾਇੰਦਾ। ਆਦ ਨਿਰੰਜਣ ਹੋ ਉਜਿਆਰ, ਏਕਾ ਦੀਪ ਜਗਾਇੰਦਾ। ਦਰਦ ਦੁੱਖ ਭੰਜਣ ਭੈ ਗਿਰਧਾਰ, ਨਾ ਕੋਈ ਦੂਸਰ ਸੰਗ ਰਖਾਇੰਦਾ। ਨਿਰੰਕਾਰ ਨਿਰਾਕਾਰ, ਦਿਸ ਕਿਸੇ ਨਾ ਆਇੰਦਾ। ਸ਼ਬਦ ਸਰੂਪੀ ਏਕਾ ਧਾਰ, ਸਤਿ ਸਤਿ ਅਖਵਾਇੰਦਾ। ਬੇਅੰਤ ਬੇਅੰਤ ਬੇਅੰਤ ਕਰਤਾਰ, ਕਰਤਾ ਕਰਨੀ ਭੇਵ ਨਾ ਆਇੰਦਾ। ਆਦਿ ਅੰਤ ਕਰ ਪਸਾਰ, ਜੁਗ ਜੁਗ ਵੇਸ ਵਟਾਇੰਦਾ। ਖੜਗ ਖੰਡਾ ਨਾ ਕੋਈ ਕਟਾਰ, ਨੇਤਰ ਨੈਣ ਨਾ ਕੋਈ ਵਖਾਇੰਦਾ। ਜੋਧਾ ਸੂਰਬੀਰ ਬਲੀ ਬਲਕਾਰ, ਆਪ ਆਪਣਾ ਨਾਉਂ ਧਰਾਇੰਦਾ । ਏਕਾ ਸ਼ਬਦ ਸ਼ਬਦ ਜੈਕਾਰ, ਬ੍ਰਹਿਮੰਡਾਂ ਵੇਖ ਵਖਾਇੰਦਾ। ਜੇਰਜ ਅੰਡਾਂ ਪਾਵੇ ਸਾਰ, ਉਤਭੁਜ ਸੇਤਜ ਆਪ ਸੁਹਾਇੰਦਾ। ਵਰਭੰਡੀ ਹਰਿ ਹੋ ਤਿਆਰ, ਪੰਜ ਤਤ ਮੇਲ ਮਿਲਾਇੰਦਾ। ਭੇਖ ਪਖੰਡਾ ਦਏ ਨਿਵਾਰ, ਆਪ ਆਪਣੀ ਕਲ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਖੇਲ ਖਲਾਇੰਦਾ। ਅਬਿਨਾਸ਼ੀ ਕਰਤਾ ਹਰਿ ਗਿਰਧਾਰ, ਏਕਾ ਏਕੰਕਾਰਿਆ। ਖੇਲੇ ਖੇਲ ਅਗੰਮ ਅਪਾਰ, ਜੁਗ ਜੁਗ ਵੇਸ ਵਟਾ ਰਿਹਾ। ਨਾਮ ਖੰਡਾ ਤੇਜ ਕਟਾਰ, ਆਪ ਆਪਣੇ ਹੱਥ ਉਠਾ ਰਿਹਾ। ਤਿਖੀਆਂ ਰੱਖੇ ਦੋਵੇਂ ਧਾਰ, ਦੋ ਜਹਾਨਾਂ ਵੇਖ ਵਖਾ ਰਿਹਾ। ਵੇਖ ਵਖਾਏ ਨੌਂ ਖੰਡ ਪ੍ਰਿਥਮੀ ਏਕਾ ਧਾਰ, ਸੱਤਾਂ ਦੀਪਾਂ ਵੇਖ ਵਖਾ ਰਿਹਾ। ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜ, ਉਚੇ ਟਿੱਲੇ ਫੇਰਾ ਪਾ ਰਿਹਾ। ਲੱਗੇ ਅੱਗ ਬਹੱਤਰ ਨਾੜ, ਜੀਵ ਜੰਤ ਨਾ ਕੋਈ ਬੁਝਾ ਰਿਹਾ। ਦਿਵਸ ਸੁਹਾਏ ਸਤਾਰਾਂ ਹਾੜ, ਲੋਕਮਾਤੀ ਸਗਨ ਮਨਾ ਲਿਆ। ਸ੍ਰਿਸ਼ਟ ਸਬਾਈ ਲੁੱਟੀ ਜਾਏ ਦਿਨ ਦਿਹਾੜ, ਦਿਸ ਕਿਸੇ ਨਾ ਆ ਰਿਹਾ। ਬ੍ਰਹਮ ਵੇਤਾ ਪੁਰੀ ਬ੍ਰਹਮ ਕੱਢੇ ਹਾੜ, ਨੇਤਰ ਰੋ ਰੋ ਨੀਰ ਵਹਾ ਰਿਹਾ। ਸ਼ਿਵ ਸ਼ੰਕਰ ਢਹਿ ਢਹਿ ਪਏ ਚਰਨ ਦਵਾਰ, ਬਾਸ਼ਕ ਤਸ਼ਕਾ ਗਲੋਂ ਲਾਹ ਰਿਹਾ। ਕਰੋੜ ਤੇਤੀਸਾ ਏਕਾ ਨਾਅਰਾ ਰਿਹਾ ਮਾਰ, ਏਕਾ ਰਸਨ ਹਿਲਾ ਰਿਹਾ। ਸੁਰਪਤ ਰਾਜਾ ਹੋਏ ਖ਼ਵਾਰ, ਹਰਿ ਸਾਚਾ ਵੇਖ ਵਖਾ ਰਿਹਾ। ਕਲਜੁਗ ਤੇਰਾ ਪਾਰ ਕਿਨਾਰ, ਗੁਰ ਗੋਬਿੰਦ ਲੇਖ ਲਿਖਾ ਰਿਹਾ। ਨਾਨਕ ਗੁਰ ਸਚ ਅਵਤਾਰ, ਜੋਤੀ ਜੋਤ ਡਗਮਗਾ ਰਿਹਾ। ਇਕ ਇਕੱਲਾ ਏਕੰਕਾਰ, ਆਪਣੀ ਕਲ ਵਰਤਾ ਰਿਹਾ। ਜੋਤੀ ਨੂਰ ਨੂਰ ਉਜਿਆਰ, ਨੂਰੋ ਨੂਰ ਆਪ ਸਮਾ ਰਿਹਾ। ਭਗਤੀ ਭਗਤ ਭਗਤ ਭੰਡਾਰ, ਨਾਮ ਨਾਮ ਵਰਤਾ ਰਿਹਾ। ਬੂੰਦ ਰਕਤੀ ਪਾਵੇ ਸਾਰ, ਬ੍ਰਹਮ ਬ੍ਰਹਮ ਵਖਾ ਰਿਹਾ। ਪਾਰਬ੍ਰਹਮ ਪ੍ਰਭ ਖੇਲ ਨਿਆਰ, ਸੋ ਪੁਰਖ ਨਿਰੰਜਣ ਨਾਉਂ ਧਰਾ ਲਿਆ। ਹੰ ਹੰਗਤਾ ਪਾਵੇ ਸਾਰ, ਏਕਾ ਰੂਪ ਦਰਸਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਖੇਲ ਖਿਲਾ ਰਿਹਾ। ਆਦਿ ਨਿਰੰਜਣ ਹਰਿ ਗੋਬਿੰਦ, ਏਕਾ ਧਾਰ ਚਲਾਇੰਦਾ। ਗਹਿਰ ਗੰਭੀਰ ਸਾਗਰ ਸਿੰਧ, ਭੇਵ ਕੋਈ ਨਾ ਪਾਇੰਦਾ। ਦਾਤਾ ਦਾਨੀ ਗੁਣੀ ਗਹਿੰਦ, ਹਰਿ ਆਪ ਆਪਣਾ ਨਾਉਂ ਰਖਾਇੰਦਾ। ਜਨ ਭਗਤਾਂ ਤੋੜੇ ਬਜ਼ਰ ਕਪਾਟੀ ਜਿੰਦ, ਨਾਮ ਖੰਡਾ ਹੱਥ ਉਠਾਇੰਦਾ। ਆਪ ਉਪਾਏ ਸਾਚੀ ਬਿੰਦ, ਸੁਤ ਅਨਾਦੀ ਆਪ ਉਪਜਾਇੰਦਾ। ਲੱਖ ਚੁਰਾਸੀ ਮੇਟੇ ਚਿੰਦ, ਚਾਰ ਵਰਨਾਂ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੂਪ ਵਟਾਇੰਦਾ। ਜੋਤੀ ਨੂਰ ਹਰਿ ਕਰਤਾਰ, ਨੂਰੋ ਨੂਰ ਸਮਾਇਆ। ਕਲਜੁਗ ਖੇਲੇ ਖੇਲ ਅਪਾਰ, ਈਸਾ ਮੂਸਾ ਵੇਖ ਵਖਾਇਆ। ਮੇਲ ਮਿਲਾਵਾ ਮੁਹੰਮਦੀ ਯਾਰ, ਆਪ ਆਪਣਾ ਦਰ ਸੁਹਾਇਆ। ਅੱਲਾ ਰਾਣੀ ਕਰ ਪਿਆਰ, ਏਕਾ ਨਾਅਰਾ ਰਿਹਾ ਸੁਣਾਇਆ। ਐਨਲਹੱਕ ਕਰ ਤਿਆਰ, ਮੁਕਾਮੇ ਹੱਕ ਇਕ ਖ਼ੁਦਾਇਆ। ਸਾਂਝਾ ਪੀਰ ਬੇਐਬ ਪਰਵਰਦਿਗਾਰ, ਨੂਰ ਇਲਾਹੀ ਨਾਉਂ ਧਰਾਇਆ। ਲੇਖੇ ਲਾਏ ਸ਼ਾਹ ਹਕੀਰ, ਆਪ ਆਪਣੀ ਕਿਰਤ ਕਮਾਇਆ। ਚੋਟੀ ਚੜ੍ਹੇ ਆਪ ਅਖ਼ੀਰ, ਉਚਾ ਡੰਡਾ ਹੱਥ ਉਠਾਇਆ। ਹਉਂਮੇ ਹੰਗਤਾ ਕੱਢੇ ਪੀੜ, ਮਾਇਆ ਮਮਤਾ ਮੋਹ ਚੁਕਾਇਆ, ਲੋਕਮਾਤ ਬੰਨ੍ਹੇ ਬੀੜ, ਏਕਾ ਕਲਮਾ ਨਾਮ ਪੜ੍ਹਾਇਆ। ਕਾਇਨਾਤ ਰਿਹਾ ਚੀਰ, ਆਪ ਆਪਣਾ ਖੇਲ ਖਿਲਾਇਆ। ਵੇਖ ਵਖਾਏ ਮੁਲਾਂ ਸ਼ੇਖ਼ ਔਲੀਏ ਪੀਰ ਦਸਤਗੀਰ, ਨੂਰੋ ਨੂਰ ਸਮਾਇਆ। ਹਰਿ ਭਗਤਾਂ ਦੇਵੇ ਸਾਚਾ ਸੀਰ, ਅੰਮ੍ਰਿਤ ਆਤਮ ਜਾਮ ਪਿਆਇਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਹੋਏ ਵਹੀਰ, ਚਾਰੋਂ ਕੁੰਟ ਦਰ ਦਰ ਹਲਕਾਇਆ। ਕਿਸੇ ਹੱਥ ਨਾ ਔਣਾ ਅੰਤਮ ਨੀਰ, ਕਲਜੁਗ ਕੂੜਾ ਠੂਠਾ ਭੰਨ ਵਖਾਇਆ। ਗੋਬਿੰਦ ਚਲੇ ਏਕਾ ਤੀਰ, ਪੁਰਖ ਅਕਾਲ ਆਪ ਚੜ੍ਹਾਇਆ। ਕਿਸੇ ਬਾਲਕ ਨਾ ਦੇਵੇ ਮਾਤਾ ਸੀਰ, ਗੋਦੀ ਗੋਦ ਨਾ ਕੋਈ ਸੁਹਾਇਆ। ਸ਼ਾਹ ਸੁਲਤਾਨਾਂ ਲੱਥੇ ਚੀਰ, ਤਖ਼ਤ ਤਾਜ ਦਿਸ ਨਾ ਆਇਆ। ਰਾਏ ਧਰਮ ਮਾਰੇ ਜੰਜ਼ੀਰ, ਏਕਾ ਧੁਰ ਦਾ ਸ਼ਬਦ ਅਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਨਾਉਂ ਧਰਾਇਆ। ਆਦਿਨ ਅੰਤਾ ਹਰਿ ਭਗਵਾਨਾ, ਏਕਾ ਖੇਲ ਖਿਲਾਇੰਦਾ। ਖੇਲੇ ਖੇਲ ਦੋ ਜਹਾਨਾਂ, ਤ੍ਰਲੋਕੀ ਨੰਦਨ ਨਾਉਂ ਧਰਾਇੰਦਾ। ਸ਼ਬਦੀ ਸ਼ਬਦ ਸ਼ਬਦ ਧੁਨਕਾਨਾ, ਲੋਆਂ ਪੁਰੀਆਂ ਆਪ ਸੁਣਾਇੰਦਾ। ਲੱਖ ਚੁਰਾਸੀ ਬੰਨ੍ਹੇ ਗਾਨਾ, ਸਾਚਾ ਸਗਨ ਮਨਾਇੰਦਾ। ਆਪ ਉਠਾਏ ਰਾਜ ਰਾਜਾਨਾਂ, ਸ਼ਾਹੋ ਭੂਪ ਫੇਰੀ ਪਾਇੰਦਾ। ਮੇਲ ਮਿਲਾਏ ਵਿਚ ਮੈਦਾਨਾ, ਸਾਚਾ ਗੜ੍ਹ ਸੁਹਾਇੰਦਾ। ਏਕਾ ਚਿੱਲਾ ਏਕਾ ਤੀਰ ਕਮਾਨਾ, ਏਕਾ ਖੰਡਾ ਖੜਗ ਨਾਮ ਧਰਾਇੰਦਾ। ਜੋਧਾ ਸੂਰਬੀਰ ਬਲੀ ਬਲਵਾਨਾ, ਮਰਦ ਮਰਦਾਨਾ ਆਪ ਅਖਵਾਇੰਦਾ। ਗੁਰ ਗੋਬਿੰਦ ਤੇਰਾ ਇਕ ਨਿਸ਼ਾਨਾ, ਹਰਿ ਸਾਚਾ ਆਪ ਲਗਾਇੰਦਾ। ਵੇਖ ਵਖਾਏ ਗੋਪੀ ਕਾਹਨਾ, ਮੰਡਲ ਮੰਡਪ ਆਪ ਵੇਖ ਵਖਾਇੰਦਾ। ਸੀਤਾ ਰਾਮ ਆਪ ਪਛਾਣਾ, ਲੰਕਾ ਗੜ੍ਹ ਤੁੜਾਇੰਦਾ। ਚਾਰ ਯਾਰੀ ਹਰਿ ਪ੍ਰਧਾਨਾ, ਮੁਹੰਮਦ ਮੁਹੰਮਦੀ ਵੇਖ ਵਖਾਇੰਦਾ। ਅੱਲਾ ਰਾਣੀ ਹੋਏ ਹੈਰਾਨਾ, ਨੇਤਰ ਨੀਰ ਵਹਾਇੰਦਾ। ਕਲਜੁਗ ਤੇਰਾ ਝੂਠ ਮਕਾਨਾ, ਹਰਿ ਸਾਚਾ ਫੇਰੀ ਪਾਇੰਦਾ। ਚੌਦਾਂ ਲੋਕ ਵੇਖ ਦੁਕਾਨਾ, ਚੌਦਾਂ ਤਬਕਾਂ ਫੇਰੀ ਪਾਇੰਦਾ। ਅਸਰਾਈਲ ਜ਼ਬਰਾਈਲ ਮੇਕਾਈਲ ਅਸਰਾਫੀਲ ਬਾਲ ਨਿਧਾਨਾ, ਆਪ ਆਪਣੇ ਸੰਗ ਰਲਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਦੇਵੇ ਕਰ ਪ੍ਰਵਾਨਾ, ਅੰਤਮ ਮੂਲ ਚੁਕਾਇੰਦਾ। ਸ਼ਬਦ ਸੁਤ ਨੌਜਵਾਨਾ, ਏਕਾ ਰੰਗ ਰੰਗਾਇੰਦਾ। ਜਿਸ ਜਨ ਦੇਵੇ ਨਾਮ ਤਰਾਨਾ, ਏਕਾ ਬ੍ਰਹਮ ਜਣਾਇੰਦਾ। ਪੂਰਨ ਜੋਤ ਸ੍ਰੀ ਭਗਵਾਨ, ਹਰ ਘਟ ਵੇਖ ਵਖਾਇੰਦਾ। ਦੀਨ ਮਜ਼੍ਹਬ ਨਾ ਕੋਈ ਅਸਲਾਮਾ, ਤੀਸ ਬਤੀਸ ਨਾ ਕੋਈ ਸੁਹਾਇੰਦਾ। ਵੇਖਣਹਾਰਾ ਵੇਦ ਪੁਰਾਨਾ, ਸ਼ਾਸਤਰ ਸਿਮਰਤ ਫੋਲ ਫੁਲਾਇੰਦਾ। ਖਾਣੀ ਬਾਣੀ ਹੋ ਪ੍ਰਧਾਨਾ, ਏਕਾ ਬੂਝ ਬੁਝਾਇੰਦਾ। ਚਾਰ ਵਰਨਾਂ ਇਕ ਗਿਆਨਾ, ਬਰਨ ਅਠਾਰਾਂ ਆਪ ਸਮਝਾਇੰਦਾ। ਏਕਾ ਜੋਤ ਨੂਰੋ ਨੂਰ ਨੁਰਾਨਾ, ਨੂਰੋ ਨੂਰ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਦਰ ਸੱਚਾ ਵੇਖ ਵਖਾਇੰਦਾ। ਸੱਚਾ ਦਰ ਦਰਬਾਰਾ, ਹਰਿ ਹਰਿ ਜੋਤ ਜਗਾਈਆ। ਆਪੇ ਵਸਿਆ ਏਕੰਕਾਰਾ, ਆਪਣੀ ਕਲ ਵਰਤਾਈਆ। ਲੋਕਮਾਤ ਖੇਲ ਅਪਾਰਾ, ਜੁਗ ਕਰਤਾ ਆਪ ਕਰਾਈਆ। ਨਿਹਕਲੰਕ ਲਏ ਅਵਤਾਰਾ, ਪੰਜ ਤਤ ਕਰੇ ਕੁੜਮਾਈਆ। ਸਾਚੇ ਸੁਤ ਕਰ ਪਿਆਰਾ, ਆਪਣੀ ਗੋਦ ਬਿਠਾਈਆ। ਸੰਬਲ ਨਗਰੀ ਧਾਮ ਨਿਆਰਾ, ਬੈਠਾ ਆਸਣ ਲਾਈਆ। ਜੋਤ ਉਜਿਆਰੀ ਕਰ ਉਜਿਆਰਾ, ਆਪਣਾ ਦੀਪਕ ਆਪ ਜਗਾਈਆ। ਸਚ ਸਮਗਰੀ ਭਰ ਭੰਡਾਰਾ, ਆਪਣਾ ਦਰ ਸੁਹਾਈਆ। ਸਤਿਜੁਗ ਸਾਚੇ ਬਣ ਵਰਤਾਰਾ, ਆਪ ਆਪਣੀ ਸੇਵ ਕਮਾਈਆ। ਸੰਤਾਂ ਭਗਤਾਂ ਗੁਰਮੁਖਾਂ ਗੁਰਸਿਖਾਂ ਦੇਵੇ ਕਰ ਪਿਆਰਾ, ਏਕਾ ਬੂਝ ਬੁਝਾਈਆ। ਆਪਣੇ ਘਰ ਆਪ ਗਿਰਧਾਰਾ, ਏਕਾ ਬੈਠਾ ਸਾਚਾ ਮਾਹੀਆ। ਅੰਮ੍ਰਿਤ ਆਤਮ ਠੰਡੀ ਠਾਰਾ, ਏਕਾ ਮੁਖ ਚੁਆਈਆ। ਏਕਾ ਨਾਮ ਸ਼ਬਦ ਅਨਹਦ ਧਾਰਾ, ਏਕਾ ਰਾਗ ਸੁਣਾਈਆ। ਏਕਾ ਮੰਦਰ ਇਕ ਮਸੀਤ ਏਕਾ ਗੁਰੂਦਵਾਰਾ, ਏਕਾ ਕਾਇਆ ਗੜ੍ਹ ਆਪ ਸੁਹਾਈਆ। ਏਕਾ ਮਹੱਲ ਇਕ ਮੁਨਾਰਾ, ਉਚ ਅਟੱਲ ਆਪ ਰਖਾਈਆ। ਆਪੇ ਬੈਠਾ ਸਿਰਜਣਹਾਰਾ, ਆਪਣਾ ਮੁਖ ਛੁਪਾਈਆ। ਨੌਂ ਦਵਾਰੇ ਖੋਲ੍ਹ ਕਿਵਾੜਾ, ਜੀਵ ਜੰਤ ਭਰਮਾਈਆ। ਕਾਮ ਕਰੋਧ ਲੋਭ ਮੋਹ ਹੰਕਾਰਾ, ਝੂਠਾ ਵਣਜ ਕਰਾਈਆ। ਮਨੂਆ ਮਾਰੇ ਏਕਾ ਨਾਅਰਾ, ਏਕਾ ਬਲ ਜਣਾਈਆ । ਮਤ ਮਤਵਾਲੀ ਰੋਵੇ ਜ਼ਾਰੋ ਜ਼ਾਰਾ, ਨੇਤਰ ਨੈਣਾਂ ਨੀਰ ਵਹਾਈਆ। ਆਪ ਆਪਣੀ ਵੇਖੇ ਧਾਰਾ, ਆਪਣਾ ਮੁਖ ਖੁਲ੍ਹਾਈਆ। ਗੁਰ ਕਾ ਸ਼ਬਦ ਸਭ ਤੇ ਵਸਿਆ ਬਾਹਿਰਾ, ਦਿਸ ਕਿਸੇ ਨਾ ਆਈਆ। ਆਦਿ ਜੁਗਾਦਿ ਬਣ ਵਰਤਾਰਾ, ਗੁਰਮੁਖਾਂ ਝੋਲੀ ਪਾਈਆ। ਨਾਮ ਸਤਿ ਸਤਿ ਕਰਤਾਰਾ, ਨਾਨਕ ਬੂਝ ਬੁਝਾਈਆ। ਏਕੰਕਾਰਾ ਓਅੰਕਾਰਾ, ਓਅੰ ਸੋਹੰ ਰੂਪ ਹੋ ਜਾਈਆ। ਗੁਰ ਗੋਬਿੰਦ ਬਣ ਲਿਖਾਰਾ, ਗੁਰ ਚੇਲਾ ਏਕਾ ਧਾਮ ਰਖਾਈਆ। ਸੋ ਪੁਰਖ ਸਾਚਾ ਗੁਰ, ਹੰ ਸਿਖ ਵਿਚ ਸਮਾਈਆ। ਬ੍ਰਹਮ ਅੰਕ ਲਿਖਿਆ ਧੁਰ, ਪਾਰਬ੍ਰਹਮ ਵਡ ਵਡਿਆਈਆ। ਸੁਰਤੀ ਸ਼ਬਦ ਜਾਏ ਜੁੜ, ਦੂਜਾ ਦਰ ਨਾ ਕੋਈ ਵਖਾਈਆ। ਸਤਿਗੁਰ ਦੇਵਣਹਾਰਾ ਸਾਚਾ ਘੋੜ, ਵਾਗ ਆਪਣੇ ਹੱਥ ਉਠਾਈਆ। ਨੀਲੇ ਵਾਲਾ ਆਇਆ ਦੌੜ, ਵਡ ਦਾਤਾ ਬੇਪਰਵਾਹੀਆ। ਸੰਬਲ ਨਗਰੀ ਲਾਇਆ ਏਕਾ ਪੌੜ, ਸਾਢੇ ਤਿੰਨ ਹੱਥ ਵੇਖ ਵਖਾਈਆ । ਮੇਲ ਮਿਲਾਵਾ ਬ੍ਰਹਿਮਣ ਗੌੜ, ਪੂਤ ਸਪੂਤਾ ਲਏ ਉਪਜਾਈਆ। ਲੱਖ ਚੁਰਾਸੀ ਵੇਖੇ ਪਰਖੇ ਮਿੱਠਾ ਕੌੜ, ਆਪ ਆਪਣੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਚ ਸਿੰਘਾਸਣ ਪੁਰਖ ਅਬਿਨਾਸ਼ਣ ਏਕੰਕਾਰ ਕਰ ਪਸਾਰ, ਆਪ ਆਪਣਾ ਆਸਣ ਲਾਈਆ। ਸੰਬਲ ਨਗਰੀ ਆਸਣ ਲਾਇਆ, ਗੁਰ ਗੋਬਿੰਦ ਵੱਜੀ ਵਧਾਈਆ। ਸ਼ਬਦ ਸਿੰਘਾਸਣ ਵੇਖ ਵਖਾਇਆ, ਸਾਚੀ ਸੇਜ ਸੁਹਾਈਆ। ਚਾਰ ਦਿਵਾਰ ਨਾ ਕੋਈ ਬਣਾਇਆ, ਛੱਪਰ ਛੰਨ ਨਾ ਕੋਈ ਛੁਹਾਈਆ। ਤੇਲ ਬਾਤੀ ਨਾ ਕੋਈ ਉਪਾਇਆ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਘਰ ਵਿਚ ਘਰ ਆਪ ਸੁਹਾਇਆ, ਆਪੇ ਵੇਖਣ ਆਈਆ। ਗਣਪਤ ਗਣੇਸ਼ ਨਾ ਕੋਈ ਮਨਾਇਆ, ਬ੍ਰਹਮਾ ਵਿਸ਼ਨ ਨਾ ਕੋਈ ਧਿਆਈਆ। ਕਰੋੜ ਤੇਤੀਸ ਨਾ ਕੋਈ ਸਰਨਾਇਆ। ਸਾਧ ਸੰਤ ਨਾ ਕੋਈ ਸਰਨਾਈਆ। ਅਕਾਲ ਪੁਰਖ ਪ੍ਰਭ ਫੇਰਾ ਪਾਇਆ, ਆਪ ਆਪਣਾ ਖੇਲ ਖਿਲਾਈਆ। ਮਾਤ ਪਿਤ ਨਾ ਕੋਈ ਬਣਾਇਆ, ਭੈਣ ਭਾਈ ਨਾ ਕੋਈ ਅਖਵਾਈਆ। ਸਾਕ ਸੱਜਣ ਸੈਣ ਨਾ ਸੰਗ ਰਲਾਇਆ, ਦਰ ਦਵਾਰ ਨਾ ਬੰਕ Tਪਾਈਆ। ਰਾਜ ਰਾਜਾਨ ਨਾ ਵੇਖਣ ਆਇਆ, ਬੈਠਾ ਮੁਖ ਛੁਪਾਈਆ। ਭਗਤ ਭਗਵਾਨ ਦਰ ਮੇਲ ਮਿਲਾਇਆ, ਆਪ ਆਪਣੀ ਬੂਝ ਬੁਝਾਈਆ। ਅਛਲ ਅਛੱਲ ਬਾਵਨ ਵੇਖ ਵਖਾਇਆ, ਸ੍ਰਿਸ਼ਟ ਸਬਾਈ ਲੇਖ ਲਿਖਾਈਆ। ਜਲ ਥਲ ਮਹੀਅਲ ਡੇਰਾ ਲਾਇਆ, ਸਾਗਰ ਸਰੋਵਰ ਆਪ ਰਿੜਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਆਪ ਦਰਸਾਈਆ । ਗੋਬਿੰਦ ਨਗਰ ਧਾਮ ਅਵੱਲਾ, ਹਰਿ ਹਰਿ ਆਪ ਉਪਾਇੰਦਾ। ਵਸਣਹਾਰਾ ਇਕ ਇਕੱਲਾ, ਏਕਾ ਗੜ੍ਹ ਸੁਹਾਇੰਦਾ। ਲੱਖ ਚੁਰਾਸੀ ਅਛਲ ਅਛੱਲਾ, ਅਛਲ ਅਛੱਲ ਕਰਾਇੰਦਾ। ਹੱਥ ਉਠਾਏ ਸਾਚਾ ਭੱਲਾ, ਏਕਾ ਨਾਉਂ ਰਖਾਇੰਦਾ। ਲੋਆਂ ਪੁਰੀਆਂ ਲੋਕਮਾਤ ਚੌਦਾਂ ਲੋਕ ਚੌਦਾਂ ਤਬਕ ਬੋਲਣਹਾਰਾ ਹੱਲਾ, ਆਪ ਆਪਣਾ ਮਤਾ ਪਕਾਇੰਦਾ। ਸਚਖੰਡ ਦਵਾਰੇ ਆਪੇ ਖਲਾ, ਥਿਰ ਘਰ ਵੇਖ ਵਖਾਇੰਦਾ। ਪੁਰਖ ਅਬਿਨਾਸ਼ੀ ਸਚ ਸਿੰਘਾਸਣ ਏਕਾ ਮੱਲਾ, ਨਿਰਗੁਣ ਜੋਤੀ ਜੋਤ ਜਗਾਇੰਦਾ। ਲਹਿਣਾ ਦੇਣਾ ਚੁਕਾਏ ਸ਼ਾਹ ਸੁਲਤਾਨਾ ਭੂਪ ਭੂਮਿਕਾ ਮੇਟਣਹਾਰਾ ਸੱਲਾ, ਦੂਈ ਦਵੈਤੀ ਮੇਟ ਮਿਟਾਇੰਦਾ। ਜਨ ਭਗਤਾਂ ਫੜਾਏ ਆਪਣਾ ਪੱਲਾ, ਗੁਰ ਗੋਬਿੰਦ ਸੰਗ ਨਿਭਾਇੰਦਾ। ਭਾਗ ਲਗਾਏ ਕਾਇਆ ਖਲਾ, ਪੰਜ ਤਤ ਵੇਖ ਵਖਾਇੰਦਾ। ਜੋਤੀ ਸ਼ਬਦੀ ਆਪੇ ਰਲਾ, ਪਵਣ ਸਵਾਸੀ ਆਪ ਚਲਾਇੰਦਾ। ਜੋਤੀ ਦੀਪਕ ਆਪੇ ਬਲਾ, ਅਗਿਆਨ ਅੰਧੇਰ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸੱਤਾਂ ਦੀਪਾਂ ਵੇਖ ਵਖਾਇੰਦਾ। ਸੱਤਾਂ ਦੀਪਾਂ ਜੋਤ ਉਜਿਆਰ, ਹਰਿ ਸਾਚਾ ਆਪ ਕਰਾਇੰਦਾ। ਲੱਖਣ ਦੀਪ ਪਾਵੇ ਸਾਰ, ਆਪ ਆਪਣਾ ਮੇਲ ਮਿਲਾਇੰਦਾ। ਕਰੌਚ ਤੇਰੀ ਸੁਣ ਪੁਕਾਰ, ਏਕਾ ਰੂਪ ਵਟਾਇੰਦਾ। ਪੁਸ਼ਕਰ ਕਰੇ ਹਾਹਾਕਾਰ, ਗਲ ਵਿਚ ਪੱਲਾ ਪਾਇੰਦਾ। ਜੰਬੂ ਤੇਰਾ ਸਚ ਪਿਆਰ, ਧਰਤ ਮਾਤ ਗੋਦ ਬਹਾਇੰਦਾ। ਸਲਮਲ ਦਾਤਾ ਹੋ ਉਜਿਆਰ, ਅੰਧ ਅੰਧੇਰ ਮਿਟਾਇੰਦਾ। ਸਾਨ ਢਹਿ ਪਏ ਚਰਨ ਦਵਾਰ, ਨੇਤਰ ਨੈਣ ਮੁਖ ਸ਼ਰਮਾਇੰਦਾ। ਕੁਸ਼ਾ ਤੇਰੀ ਸਾਚੀ ਕਾਰ, ਕਰਨੀ ਕਰਤਾ ਆਪ ਕਰਾਇੰਦਾ। ਸੱਤਾਂ ਦੀਪਾਂ ਇਕ ਜੈਕਾਰ, ਏਕਾ ਨਾਅਰਾ ਲਾਇੰਦਾ। ਸਤਿਜੁਗ ਤੇਰਾ ਸਚ ਵਿਹਾਰ, ਕਰਤਾ ਕਾਦਰ ਆਪ ਕਰਾਇੰਦਾ। ਧਰਨੀ ਧਰਤ ਨਾਮ ਉਜਿਆਰ, ਧਰਤ ਧਵਲ ਸੁਹਾਇੰਦਾ। ਸਤਿ ਪੁਰਖ ਨਿਰੰਜਣ ਬੰਨ੍ਹੇ ਧਾਰ, ਸਤ ਰੰਗ ਨਿਸ਼ਾਨਾ ਇਕ ਵਖਾਇੰਦਾ। ਆਦਿ ਜੁਗਾਦੀ ਖੇਲ ਅਪਾਰ, ਆਪ ਆਪਣਾ ਸਗਨ ਮਨਾਇੰਦਾ। ਸ਼ਾਹੋ ਭੂਪ ਸੱਚੀ ਸਰਕਾਰ, ਦੋ ਜਹਾਨਾਂ ਰਾਜ ਜੋਗ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਜਗਤ ਵਿਜੋਗ ਆਪ ਕਰਾਇੰਦਾ। ਸੰਜੋਗ ਵਿਜੋਗ ਹੱਥ ਕਰਤਾਰ, ਜੁਗ ਜੁਗ ਵੱਡੀ ਵਡਿਆਈਆ। ਜੁਗਾ ਜੁਗੰਤਰ ਪਾਵੇ ਸਾਰ, ਆਪ ਆਪਣੀ ਰਚਨ ਰਚਾਈਆ। ਆਪ ਉਪਾਏ ਆਪੇ ਲਏ ਸੰਘਾਰ, ਸਮਰਥ ਪੁਰਖ ਵਡ ਵਡਿਆਈਆ। ਕਲਜੁਗ ਤੇਰਾ ਕੂੜ ਪਸਾਰ, ਮੇਟੇ ਝੂਠੀ ਲਸ਼ਕਰ ਛਾਹੀਆ। ਮਾਇਆ ਮਮਤਾ ਕਰ ਖ਼ਵਾਰ, ਹਉਮੇ ਹੰਗਤਾ ਅਗਨੀ ਤਤ ਜਲਾਈਆ। ਲਹਿਣਾ ਦੇਣਾ ਚੁਕਾਏ ਕਾਮ ਕਰੋਧ ਲੋਭ ਮੋਹ ਹੰਕਾਰ, ਆਸਾ ਤ੍ਰਿਸ਼ਨਾ ਰਹੇ ਨਾ ਰਾਈਆ। ਨਾ ਕੋਈ ਨਾਰ ਵਿਭਚਾਰ, ਸਾਚਾ ਕੰਤ ਪੁਰਖ ਇਕ ਮਨਾਈਆ। ਗ਼ਰੀਬ ਨਿਮਾਣਾ ਨਾ ਕਰੇ ਕੋਈ ਹਾਹਾਕਾਰ, ਦੁੱਖ ਭੁੱਖ ਨਾ ਕਿਸੇ ਸਤਾਈਆ। ਤਨ ਬਸਤਰ ਕਰੇ ਇਕ ਸ਼ਿੰਗਾਰ, ਰਾਜ ਰਾਜਾਨ ਸ਼ਾਹ ਸੁਲਤਾਨ ਗ਼ਰੀਬ ਨਿਮਾਣੇ ਏਕਾ ਧਾਮ ਬਹਾਈਆ। ਏਕਾ ਚਰਨ ਏਕ ਪਿਆਰ, ਏਕਾ ਦਰ ਵਖਾਈਆ। ਏਕਾ ਨਾਮ ਇਕ ਜੈਕਾਰ, ਏਕਾ ਅੱਖਰ ਕਰੇ ਪੜ੍ਹਾਈਆ। ਏਕਾ ਬ੍ਰਹਮ ਪਾਵੇ ਸਾਰ, ਪਾਰਬ੍ਰਹਮ ਵੱਡੀ ਵਡਿਆਈਆ। ਨਾ ਮਰੇ ਨਾ ਪਏ ਜੰਮ ਵਿਚ ਸੰਸਾਰ, ਜੋਤੀ ਜੋਤ ਕਰੇ ਰੁਸ਼ਨਾਈਆ। ਅਗੰਮ ਅਗੰਮੜੀ ਕਰੇ ਕਾਰ, ਪੁਰਖ ਅਗੰਮੜੇ ਖੇਲ ਖਿਲਾਈਆ। ਹੱਡ ਮਾਸ ਨਾੜੀ ਚੰਮੜੇ ਵਸਿਆ ਬਾਹਿਰ, ਮਨ ਮਤ ਬੁੱਧ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਤਿਜੁਗ ਸਾਚਾ ਧਰਤ ਮਾਤ ਗੋਦ ਸਵਾਈਆ। ਕਲਜੁਗ ਤੇਰਾ ਵਕਤ ਚੁਕਾਵਣਾ, ਹਰਿ ਸਾਚਾ ਖੇਲ ਖਲਾਇੰਦਾ। ਸਤਿਜੁਗ ਸਾਚਾ ਮਾਤ ਧਰਾਵਣਾ, ਲੋਕਮਾਤ ਜਨਮ ਦਵਾਇੰਦਾ। ਸ਼ਬਦ ਵਿਚੋਲਾ ਇਕ ਰਖਾਵਣਾ, ਸੋਹੰ ਢੋਲਾ ਏਕਾ ਗਾਇੰਦਾ। ਪੁਰਖ ਅਬਿਨਾਸ਼ੀ ਸਗਨ ਮਨਾਵਣਾ, ਹਰਿਸੰਗਤ ਸੰਗ ਰਲਾਇੰਦਾ। ਦਵਾਰ ਬੰਕ ਇਕ ਸੁਹਾਵਣਾ, ਏਕਾ ਬੰਕ ਵਖਾਇੰਦਾ। ਸਾਚੀ ਸਿਖਿਆ ਮੰਗਲਾਚਾਰ ਇਕ ਕਰਾਵਣਾ, ਰਾਮ ਰਾਗ ਅਲਾਇੰਦਾ। ਨਾਮ ਨੇਤਰ ਕਜਲਾ ਏਕ ਪਾਵਣਾ, ਦੁਰਮਤ ਮੈਲ ਗਵਾਇੰਦਾ। ਧਰਮ ਦਵਾਰੇ ਧਾਮ ਆਪ ਸੁਹਾਵਣਾ, ਸਚਖੰਡ ਦਵਾਰਾ ਆਪ ਸੁਹਾਇੰਦਾ। ਨਿਹਕਰਮੀ ਸਚ ਕਰਮ ਕਮਾਵਣਾ, ਕਰਮ ਕਾਂਡ ਨਾ ਕੋਈ ਜਣਾਇੰਦਾ। ਹਰਿ ਧਰਮੀ ਹਰਿ ਧਰਮ ਵਖਾਵਣਾ, ਚਰਨ ਪ੍ਰੀਤੀ ਇਕ ਸਿਖਾਇੰਦਾ। ਲੱਖ ਚੁਰਾਸੀ ਜਮ ਕੀ ਫਾਸ ਕਟਾਵਣਾ, ਧੁਰ ਦੀ ਦਾਸੀ ਵੇਖ ਵਖਾਇੰਦਾ। ਪਤਿਤ ਪਾਵਣ ਨਾਮ ਧਰਾਵਣਾ, ਪਤਿਤ ਪਾਪੀ ਪਾਰ ਕਰਾਇੰਦਾ। ਭੇਖਾਧਾਰੀ ਭੇਖ ਬਾਵਣਾ ਆਪ ਵਟਾਵਣਾ, ਨਿਹਕਲੰਕੀ ਜਾਮਾ ਪਾਇੰਦਾ। ਸ਼ਬਦ ਸੁਰਤੀ ਸ਼ਬਦ ਰਾਮ ਮਿਲਾਵਣਾ, ਆਪੇ ਦਰ ਸਾਚਾ ਵੇਖ ਵਖਾਇੰਦਾ। ਕਾਹਨ ਗੋਪੀ ਆਪ ਨਚਾਵਣਾ, ਮੰਡਲ ਰਾਸ ਆਪ ਸਹਾਇੰਦਾ। ਏਕਾ ਕਲਮਾ ਆਪ ਪੜ੍ਹਾਵਣਾ, ਨਬੀ ਰਸੂਲਾ ਮੇਲ ਮਿਲਾਇੰਦਾ। ਅੱਲਾ ਰਾਣੀ ਤੇਲ ਚੜ੍ਹਾਵਣਾ, ਹਰਿ ਸਾਚਾ ਖੇਲ ਖਲਾਇੰਦਾ। ਨਾਨਕ ਮੰਤਰ ਇਕ ਸੁਨਾਵਣਾ, ਨਾਮ ਸਤਿ ਸੁਣਾਇੰਦਾ। ਗੋਬਿੰਦ ਡੰਕਾ ਇਕ ਵਜਾਵਣਾ, ਫਤਿਹ ਰੂਪ ਆਪ ਹੋ ਜਾਇੰਦਾ। ਕਲਜੁਗ ਤੇਰਾ ਭੇਖ ਚੁਕਾਵਣਾ, ਕੂੜੀ ਕਿਰਿਆ ਮੇਟ ਮਿਟਾਇੰਦਾ। ਸ਼ਾਹ ਸੁਲਤਾਨਾਂ ਤਖ਼ਤੋਂ ਲਾਹਣਾ, ਰਾਜ ਰਾਜਾਨਾਂ ਖ਼ਾਕ ਮਿਲਾਇੰਦਾ। ਗ਼ਰੀਬ ਨਿਮਾਣੇ ਗਲੇ ਲਗਾਵਣਾ, ਫੜ ਬਾਹੋਂ ਆਪਣਾ ਸੰਗ ਨਿਭਾਇੰਦਾ। ਮੁਸਲਮ ਹਿੰਦੂ ਸਿਖ ਈਸਾਈ ਏਕਾ ਧਾਮ ਬਹਾਵਣਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਰੰਗ ਰੰਗਾਇੰਦਾ। ਤਿਲਕ ਲਲਾਟੀ ਨਾ ਕਿਸੇ ਲਗਾਵਣਾ, ਗਲ ਜੰਝੂ ਨਾ ਕੋਈ ਰਖਾਇੰਦਾ। ਸਤਿ ਧਰਮ ਨਾ ਕਿਸੇ ਮਿਟਾਵਣਾ, ਏਕਾ ਧੀਰ ਧਰਾਇੰਦਾ। ਕੂੜੀ ਕਿਰਿਆ ਨਾ ਕਿਸੇ ਕਮਾਵਣਾ, ਮਾਰਗ ਇਕ ਵਖਾਇੰਦਾ। ਕੇਸ ਦਸਮੇਸ ਦਹਿ ਦਿਸ਼ਾ ਨਜ਼ਰੀ ਆਵਣਾ, ਆਪ ਆਪਣਾ ਖੇਲ ਖਲਾਇੰਦਾ। ਸੰਬਲ ਨਗਰੀ ਸਾਚਾ ਘਰ ਸੁਹਾਵਣਾ, ਆਪ ਆਪਣਾ ਗੜ੍ਹ ਸੁਹਾਇੰਦਾ। ਸ਼ਬਦ ਖੰਡਾ ਤਨ ਲਟਕਾਵਣਾ, ਜਨ ਸਾਚਾ ਵੇਖ ਵਿਖਾਇੰਦਾ। ਸੰਤ ਸੰਤ ਗੁਰਮੁਖ ਗੁਰਸਿਖ ਨੌਂ ਖੰਡ ਪ੍ਰਿਥਮੀ ਆਪ ਬਚਾਵਣਾ, ਜੋ ਜਨ ਰਸਨ ਧਿਆਇੰਦਾ। ਅਨਹਦ ਸ਼ਬਦ ਇਕ ਸੁਣਾਵਣਾ, ਤੀਜਾ ਨੈਣ ਖੁਲ੍ਹਾਇੰਦਾ। ਦੂਈ ਦਵੈਤੀ ਮੇਟ ਮਿਟਾਵਣਾ, ਏਕ ਘਰ ਬਹਾਇੰਦਾ। ਪੰਚਮ ਸਾਚਾ ਮੰਗਲ ਗਾਵਣਾ, ਅੰਦਰ ਮੰਦਰ ਢੋਲਾ ਆਪ ਗਾਇੰਦਾ। ਆਤਮ ਸੇਜਾ ਵੇਖ ਵਖਾਵਣਾ, ਫੂਲਣ ਬਰਖ਼ਾ ਲਾਇੰਦਾ। ਨਾਰੀ ਕੰਤ ਮੇਲ ਮਿਲਾਵਣਾ, ਗੁਰ ਚੇਲਾ ਰੂਪ ਸਮਾਇੰਦਾ। ਸੋਹੰ ਸ਼ਬਦ ਆਪ ਜਪਾਵਣਾ, ਜੋਗ ਜੁਗਤ ਇਕ ਜਣਾਇੰਦਾ। ਲੋਆਂ ਪੁਰੀਆਂ ਨਾਮ ਸਾਚਾ ਗਾਵਣਾ, ਬ੍ਰਹਮਾ ਵਿਸ਼ਨ ਸ਼ਿਵ ਆਪ ਜਣਾਇੰਦਾ। ਦੇਵਤ ਸੁਰ ਸੀਸ ਨਿਵਾਵਣਾ, ਛਤਰਧਾਰੀ ਨਾ ਕੋਈ ਰਖਾਇੰਦਾ। ਬੰਕ ਦਵਾਰ ਇਕ ਵਖਾਵਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬੀਸ ਬੀਸਾ ਨਾਉਂ ਧਰਾਇੰਦਾ। ਬੰਕ ਦਵਾਰ ਸਾਚਾ ਗੜ੍ਹ, ਹਰਿ ਹਰਿ ਆਪ ਸੁਹਾਇੰਦਾ। ਸਚਖੰਡ ਦਵਾਰ ਵੇਖੇ ਖੜ੍ਹ, ਦਿਸ ਕਿਸੇ ਨਾ ਆਇੰਦਾ। ਨਾ ਕੋਈ ਸੀਸ ਨਾ ਕੋਈ ਧੜ੍ਹ, ਰੂਪ ਅਨੂਪ ਆਪ ਵਟਾਇੰਦਾ। ਆਪਣੀ ਵਿਦਿਆ ਆਪੇ ਪੜ੍ਹ, ਜੁਗ ਜੁਗ ਮਾਤ ਚਲਾਇੰਦਾ। ਹਰ ਘਟ ਅੰਦਰ ਬੈਠਾ ਵੜ, ਆਪ ਆਪਣਾ ਰਥ ਚਲਾਇੰਦਾ। ਮੜ੍ਹੀ ਗੋਰ ਨਾ ਜਾਏ ਸੜ, ਹਵਨੀ ਹਵਨ ਨਾ ਕੋਈ ਕਰਾਇੰਦਾ। ਸੰਤ ਸੁਹੇੇਲੇ ਸਾਚੇ ਫੜ, ਗੁਰ ਗੁਰ ਚੇਲੇ ਵੇਖ ਵਖਾਇੰਦਾ। ਕਰਤਾ ਕਰਨੀ ਆਪੇ ਕਰ, ਆਦਿ ਜੁਗਾਦਿ ਜੁਗ ਜੁਗ ਵੇਖੇ ਆਪਣਾ ਘਰ, ਦੂਸਰ ਦਰ ਨਾ ਕੋਈ ਰਖਾਇੰਦਾ। ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ ਧਰ, ਧਰਨੀ ਧਰਤ ਧਵਲ ਅਕਾਸ਼ ਪ੍ਰਕਾਸ਼ ਪੁਰਖ ਅਬਿਨਾਸ਼ ਇਕ ਕਰਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦਾ ਦਾਸੀ ਦਾਸ, ਦਿਵਸ ਰੈਣ ਰੈਣ ਦਿਵਸ ਸੇਵਕ ਸੇਵਾ ਆਪ ਕਮਾਇੰਦਾ।
