Granth 07 Likhat 133: 15 Maghar 2015 Bikarmi Harsangat Samet Shabad Likhaye KauroKurshetar

੧੫ ਮੱਘਰ ੨੦੧੫ ਬਿਕ੍ਰਮੀ ਹਰਿਸੰਗਤ ਸਮੇਤ ਸ਼ਬਦ ਲਿਖਾਏ ਕੋਰੌਕੁਰਸ਼ੇਤਰ

ਆਦਿ ਨਿਰੰਜਣ ਪੁਰਖ ਕਰਤਾਰ, ਅਕਾਲ ਮੂਰਤ ਅਖਵਾਇਆ। ਅਜੂਨੀ ਰਹਿਤ ਅਗੰਮ ਅਪਾਰ, ਪਾਰਬ੍ਰਹਮ ਰਘੁਰਾਇਆ। ਆਦਿ ਅੰਤ ਹੋ ਉਜਿਆਰ, ਆਪ ਆਪਣਾ ਖੇਲ ਖਿਲਾਇਆ। ਸ੍ਰੀ ਭਗਵੰਤ ਸਰਬ ਘਟ ਧਾਰ, ਰੂਪ ਅਨੂਪ ਆਪ ਦਰਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਨਾਉਂ ਰਖਾਇਆ। ਪੁਰਖ ਅਬਿਨਾਸ਼ੀ ਹਰਿ ਭਗਵਾਨਾ, ਏਕਾ ਰੂਪ ਸਮਾਈਆ। ਆਦਿ ਜੁਗਾਦੀ ਖੇਲ ਮਹਾਨਾ, ਕਲਜੁਗ ਵੇਸ ਵਟਾਈਆ। ਆਦਿ ਨਿਰੰਜਣ ਵਡ ਬਲਵਾਨਾ, ਜੋਧਾ ਸੂਰਬੀਰ ਆਪ ਅਖਵਾਈਆ। ਸ਼ਾਹੋ ਭੂਪ ਸਚ ਸੁਲਤਾਨਾ, ਦੋ ਜਹਾਨਾਂ ਨਾਉਂ ਧਰਾਈਆ। ਸ਼ਬਦੀ ਸ਼ਬਦ ਬੰਨ੍ਹੇ ਗਾਨਾ, ਹਰਿ ਹਰਿ ਸਾਚਾ ਸਗਨ ਮਨਾਈਆ। ਖੇਲੇ ਖੇਲ ਗੁਣ ਨਿਧਾਨਾ, ਗੁਣਵੰਤ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਨਿਰੰਜਣ ਵਡ ਵਡਿਆਈਆ । ਆਦਿ ਪੁਰਖ ਹਰਿ ਕਰਤਾਰ, ਏਕਾ ਏਕ ਅਖਵਾਇੰਦਾ। ਆਪ ਆਪਣੀ ਬੰਨ੍ਹੇ ਧਾਰ, ਆਪੇ ਵੇਖ ਵਖਾਇੰਦਾ। ਆਪੇ ਖੇਲੇ ਖੇਲ ਖੇਲਣਹਾਰ, ਸਮਰਥ ਪੁਰਖ ਨਾਉਂ ਰਖਾਇੰਦਾ। ਜੁਗਾ ਜੁਗੰਤਰ ਸਾਚੀ ਕਾਰ, ਆਪਣੀ ਆਪ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਏਕ ਹੋ ਜਾਇੰਦਾ। ਇਕ ਇਕੱਲਾ ਹਰਿ ਭਗਵੰਤ, ਏਕਾ ਰੂਪ ਸਮਾਇਆ। ਭੇਵ ਅਭੇਦ ਜੁਗਾ ਜੁਗੰਤ, ਜੁਗ ਜੁਗ ਵੇਸ ਵਟਾਇਆ। ਅਛਲ ਅਛਲ ਨਾਰੀ ਕੰਤਾ, ਨਿਰਗੁਣ ਨੂਰ ਕਰੇ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਏਕ ਏਕ ਹੋ ਜਾਇਆ। ਇਕ ਇਕੱਲਾ ਹਰਿ ਭਗਵੰਤ, ਏਕਾ ਰੂਪ ਸਮਾਇਆ। ਭੇਦ ਅਭੇਦਾ ਜੁਗਾ ਜੁਗੰਤ, ਜੁਗ ਜੁਗ ਵੇਸ ਵਟਾਇਆ। ਅਛਲ ਅਛੱਲ ਨਾਰੀ ਕੰਤ, ਨਿਰਗੁਣ ਨੂਰ ਕਰੇ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਇਆ। ਜੁਗ ਜੁਗ ਵੇਸ ਹਰਿ ਨਿਰੰਜਣ, ਨੂਰੀ ਨੂਰ ਕਰਾਇਆ। ਦਾਤਾ ਦਾਨੀ ਦਰਦ ਦੁੱਖ ਭੈ ਭੰਜਨ, ਆਪ ਆਪਣਾ ਨਾਉਂ ਧਰਾਇਆ। ਆਪੇ ਵੇਖੇ ਆਪਣਾ ਸੱਜਣ, ਆਪ ਆਪਣਾ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਕਰੇ ਮਜਨ, ਆਪ ਆਪਣਾ ਤਾਲ ਸੁਹਾਇਆ। ਤਾਲ ਸੁਹਾਵਾ ਨਿਰਗੁਣ ਜੋਤ, ਏਕਾ ਏਕ ਸੁਹਾਈਆ। ਆਪਣੀ ਮੈਲ ਆਪੇ ਧੋਤ, ਨਿਰਮਲ ਨਿਰਮਲ ਆਪ ਹੋ ਜਾਈਆ। ਆਦਿ ਜੁਗਾਦਿ ਖੇਲੇ ਖੇਲ ਜੁਗਾ ਜੁਗੰਤਰ ਕੋਟੀ ਕੋਟ, ਕੋਟਨ ਕੋਟੀ ਬਣਤ ਬਣਾਈਆ। ਇਕ ਲਗਾਏ ਸ਼ਬਦ ਚੋਟ, ਏਕਾ ਏਕ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣੇ ਹੱਥ ਰੱਖੇ ਵਡਿਆਈਆ। ਦੁਆਪਰ ਅੰਤਰ ਧਰਤ ਪੁਕਾਰ, ਏਕਾ ਦਰ ਸੁਹੰਨਿਆ। ਕਾਹਨਾ ਕ੍ਰਿਸ਼ਨਾ ਕਰ ਵਿਚਾਰ, ਨੇਤਰ ਨੀਰ ਉਛਨਿਆ। ਅਰਜਨ ਮੀਤਾ ਹੋ ਤਿਆਰ, ਵੇਖ ਵਖਾਏ ਦਰ ਮਹਾਨਿਆ। ਨਾਮ ਗੀਤਾ ਖ਼ਬਰਦਾਰ, ਏਕਾ ਬੇੜਾ ਬੰਨ੍ਹਿਆ। ਠਾਂਡਾ ਸੀਤਾ ਹਰਿ ਨਿਰੰਕਾਰ, ਜਨਨੀ ਜਨ ਨਾ ਕਿਸੇ ਜਣਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਵੇਖਣਹਾਰਾ ਦਰ ਦਰ ਭਗਤ ਭੇਖ ਅਪਾਰ, ਦੁਆਪਰ ਤੇਰਾ ਅੰਤ ਕਿਨਾਰਾ ਹਰਿ ਸਾਚਾ ਖੇਲ ਖਿਲੰਨਿਆ। ਰਥ ਰਥਵਾਹੀ ਖੇਲ ਅਪਾਰ, ਏਕਾ ਰਥ ਚਲਾਇੰਦਾ। ਪੰਚਮ ਮੀਤਾ ਹੋ ਉਜਿਆਰ, ਖ਼ਾਲੀ ਹੱਥ ਰਖਾਇੰਦਾ। ਸ੍ਰਿਸ਼ਟ ਸਬਾਈ ਬੰਨ੍ਹੇ ਧਾਰ, ਕੂੜੀ ਕਿਰਿਆ ਮੇਟ ਮਿਟਾਇੰਦਾ। ਏਕਾ ਸੁਤ ਸੁਤ ਦੁਲਾਰ, ਧਰਮ ਧਰਮੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਜਗਤ ਯੁਧਿਸ਼ਟਰ ਨਾਮ ਅਪਾਰਾ, ਹਰਿ ਹਰਿ ਮੇਲ ਮਿਲਾਇਆ। ਕਿਰਪਾ ਕਰੇ ਦੀਨ ਦਿਆਲਾ, ਏਕਾ ਦੂਜਾ ਭੌ ਚੁਕਾਇਆ। ਤੋੜਣਹਾਰਾ ਜਗਤ ਜੰਜਾਲਾ, ਨਿਰਗੁਣ ਜੋਤ ਇਕ ਵਖਾਇਆ। ਸੰਗ ਰਖਾਏ ਕਾਲ ਮਹਾਂਕਾਲਾ, ਆਪ ਆਪਣਾ ਰੂਪ ਵਟਾਇਆ। ਲੱਖ ਚੁਰਾਸੀ ਖੇਲ ਨਿਰਾਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਮੇਲ ਮਿਲਾਇਆ। ਯੁਧਿਸ਼ਟਰ ਯੁਧ ਜਗਤ ਅਪਾਰ, ਧਰਮੀ ਧਰਮ ਕਮਾਇਆ। ਸਾਵਲ ਸੁੰਦਰ ਖੇਲ ਨਿਆਰ, ਮੁਕੰਦ ਮਨੋਹਰ ਵੇਖ ਵਖਾਇਆ। ਦੋਹਾਂ ਵਿਚੋਲਾ ਇਕ ਅਧਾਰ, ਨਾਮ ਨਾਮੇ ਰੰਗ ਰੰਗਾਇਆ। ਖੇਲੇ ਖੇਲ ਅਗੰਮ ਅਪਾਰ, ਆਪ ਆਪਣਾ ਭੇਵ ਚੁਕਾਇਆ। ਅੰਤਮ ਵੇਲਾ ਪਾਰ ਕਿਨਾਰ, ਚਾਰੋਂ ਕੁੰਟ ਹੋਏ ਹਲਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਵਟਾਇਆ। ਦੁਆਪਰ ਤੇਰਾ ਅੰਤ ਕਿਨਾਰਾ, ਹਰਿ ਹਰਿ ਖੇਲ ਖਲਾਇੰਦਾ। ਕ੍ਰਿਸ਼ਨ ਨੇਤਰ ਇਕ ਉਘਾੜਾ, ਹਰਿ ਹਰਿ ਵੇਖ ਵਖਾਇੰਦਾ। ਜਗਤ ਜੀਵ ਕੱਢਣ ਹਾੜਾ, ਏਕਾ ਮੁਖ ਸ਼ਰਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਰ ਦਾਤਾ ਨਾਉਂ ਰਖਾਇੰਦਾ। ਸ਼ਬਦ ਵਿਚੋਲਾ ਸਾਚਾ ਢੋਲਾ, ਹਰਿ ਹਰਿ ਆਪ ਉਪਾਇਆ। ਪੰਜ ਤਤ ਬਦਲਿਆ ਚੋਲਾ, ਸਾਚਾ ਖੇਲ ਖਿਲਾਇਆ। ਲੱਖ ਚੁਰਾਸੀ ਏਕਾ ਹੋਲਾ, ਏਕਾ ਰੰਗ ਰੰਗਾਇਆ। ਧੁਰਦਰਗਾਹੀ ਸਾਚਾ ਤੋਲਾ, ਤੋਲਣਹਾਰਾ ਦਿਸ ਨਾ ਆਇਆ। ਭਗਤਨ ਅੰਦਰ ਭਗਤੀ ਮੌਲਾ, ਫਲ ਫੁਲਵਾੜੀ ਵੇਖ ਵਖਾਇਆ। ਅੰਮ੍ਰਿਤ ਨਾਭੀ ਭਰਿਆ ਕਵਲਾ, ਝਿਰਨਾ ਆਪ ਝਿਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖ ਲਖਾਇਆ। ਲੇਖਾ ਲਿਖਣਹਾਰ ਕਰਤਾਰਾ, ਏਕਾ ਏਕੰਕਾਰਿਆ। ਅੰਤ ਦੁਆਪਰ ਕ੍ਰਿਸ਼ਨ ਮੁਰਾਰਾ, ਵੇਖੇ ਵਿਗਸੇ ਕਰੇ ਵਿਚਾਰਿਆ। ਕਲਜੁਗ ਪ੍ਰਗਟੇ ਵਿਚ ਸੰਸਾਰਾ, ਸਾਚੀ ਧਾਰਾ ਆਪ ਚਲਾ ਰਿਹਾ। ਚਾਰੋਂ ਕੁੰਟ ਹਾਹਾਕਾਰਾ, ਕਾਮ ਕਰੋਧ ਹੋਏ ਮਸਤਾਨਿਆ। ਗੁਰ ਪੀਰ ਸਾਧ ਸੰਤ ਨਾ ਪਾਵਣ ਸਾਰਾ, ਨੌਂ ਖੰਡ ਹੋਏ ਵੈਰਾਨਿਆ। ਅੰਤਮ ਪ੍ਰਗਟੇ ਨਿਹਕਲੰਕ ਨਰਾਇਣ ਨਰ ਅਵਤਾਰਾ, ਜੋਤੀ ਜੋਤ ਨੂਰ ਉਪਾਨਿਆ। ਨਾਮ ਖੰਡਾ ਤੇਜ ਕਟਾਰਾ, ਸ਼ਬਦੀ ਸ਼ਬਦ ਉਠਾਨਿਆ। ਰਥ ਰਥਵਾਹੀ ਸਰਬ ਸੰਸਾਰ, ਘਟ ਅੰਦਰ ਡੇਰਾ ਲਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵਣਹਾਰਾ ਵਰ, ਆਪ ਆਪਣਾ ਘਰ ਪਛਾਨਿਆ। ਆਪਣਾ ਘਰ ਆਪ ਪਛਾਣ, ਆਪੇ ਵੇਖ ਵਖਾਈਆ। ਚਰਨ ਬਿਠਾਏ ਕ੍ਰਿਸ਼ਨਾ ਕਾਹਨ, ਕਵਲ ਨੈਣ ਰਹੇ ਸ਼ਰਮਾਈਆ। ਦੇਵਣ ਆਇਆ ਭੂਮੀ ਦਾਨ, ਭੂਮ ਭੂਮਕਾ ਇਕ ਸਹਾਈਆ। ਸਰਬ ਜੀਆਂ ਦਾ ਜਾਣੀ ਜਾਣ, ਜਾਨਣਹਾਰ ਵਡ ਵਡਿਆਈਆ। ਨੌਂ ਖੰਡ ਇਕ ਨਿਸ਼ਾਨ, ਏਕਾ ਸ਼ਬਦ ਉਠਾਈਆ। ਜੀਵ ਜੰਤ ਨਾ ਸਕਣ ਪਛਾਣ, ਮਾਇਆ ਪਰਦਾ ਏਕਾ ਪਾਈਆ। ਕਿਸੇ ਹੱਥ ਨਾ ਆਏ ਰਾਜ ਰਾਜਾਨ, ਸ਼ਾਹ ਸੁਲਤਾਨਾ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਵੇਖਣਹਾਰਾ ਘਰ, ਆਪ ਆਪਣਾ ਖੇਲ ਖਿਲਾਈਆ। ਆਪਣਾ ਖੇਲ ਆਪੇ ਖੇਲ, ਹਰਿ ਹਰਿ ਖੇਲ ਖਿਲਾਇਆ। ਦੋ ਜਹਾਨਾਂ ਸੱਜਣ ਸੁਹੇਲ, ਜੋਤੀ ਜਾਮਾ ਭੇਖ ਵਟਾਇਆ। ਨਾ ਕੋਈ ਗੁਰੂ ਨਾ ਕੋਈ ਚੇਲ, ਪੰਜ ਤਤ ਨਾ ਕੋਈ ਰਖਾਇਆ। ਆਪ ਆਪਣਾ ਕਰਿਆ ਮੇਲ, ਆਪ ਆਪਣੀ ਬਣਤ ਬਣਾਇਆ। ਹਰਿਸੰਗਤ ਹਰਿ ਸਾਚਾ ਮੇਲ, ਧਾਮ ਸੁਹੰਝਣਾ ਇਕ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਲਹਿਣਾ ਦੇਣਾ ਰਿਹਾ ਚੁਕਾਇਆ। ਕਲਜੁਗ ਅੰਤਮ ਲਹਿਣਾ ਸਾਢੇ ਤਿੰਨ ਹੱਥ, ਹਰਿ ਸਾਚੀ ਵੰਡ ਵੰਡਾਈਆ। ਨਿਰਗੁਣ ਜੋਤ ਆਪ ਸਮਰਥ, ਆਦਿ ਅੰਤ ਅਖਵਾਈਆ। ਜੁਗ ਜੁਗ ਮਹਿਮਾ ਅਕਥਨਾ ਅਕੱਥ, ਵੇਦ ਪੁਰਾਨੀ ਅੰਜੀਲ ਕੁਰਾਨੀ ਖਾਣੀ ਬਾਣੀ ਆਪੇ ਗਾਈਆ। ਘਰ ਮੰਦਰ ਨਾ ਜਾਏ ਢੱਠ, ਨਾ ਕੋਈ ਬਾਢੀ ਬਣਤ ਬਣਾਈਆ। ਨਾ ਕੋਈ ਤੀਰਥ ਨਾ ਕੋਈ ਤੱਟ, ਨਾ ਕੋਈ ਘਾਟ ਵਖਾਈਆ। ਨਾ ਕੋਈ ਕਿਨਾਰਾ ਚੌਦਾਂ ਹੱਟ, ਤ੍ਰੈਭਵਨ ਨਾ ਕੋਈ ਵਡਿਆਈਆ। ਏਕਾ ਜੋਤੀ ਨੂਰ ਲਟ ਲਟ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਾਚੀ ਭੂਮਕਾ ਵੇਖ ਵਖਾਈਆ। ਭੂਮਕਾ ਸਚ ਅਸਥਾਨ, ਹਰਿ ਹਰਿ ਵੇਖ ਵਖਾਇਆ। ਸ਼ਬਦ ਸੁਤ ਵਡ ਬਲਵਾਨ, ਸਾਚਾ ਸੰਗ ਰਖਾਇਆ। ਸੋ ਪੁਰਖ ਨਿਰੰਜਣ ਤੀਰ ਕਮਾਨ, ਨਾਮ ਚਿੱਲਾ ਇਕ ਉਠਾਇਆ। ਲੋਆਂ ਪੁਰੀਆਂ ਲੇਖਾ ਦੋ ਜਹਾਨ, ਬ੍ਰਹਮਾ ਵਿਸ਼ਨ ਸ਼ਿਵ ਦਏ ਹਿਲਾਇਆ। ਸ੍ਰਿਸ਼ਟ ਸਬਾਈ ਹੋਏ ਹੈਰਾਨ, ਏਕਾ ਏਕ ਰੂਪ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਘਰ ਸਾਚਾ ਵੇਖ ਵਖਾਇਆ। ਘਰ ਸਾਚਾ ਉਚ ਅਟੱਲਾ, ਹਰਿ ਹਰਿ ਵੇਖ ਵਖਾਇੰਦਾ। ਕਰੇ ਕਰਾਏ ਇਕ ਇਕੱਲਾ, ਲਸ਼ਕਰ ਸ਼ਾਹੀ ਨਾ ਕੋਈ ਜਣਾਇੰਦਾ। ਪਾਵੇ ਸਾਰ ਜਲਾਂ ਥਲਾਂ, ਉਚੇ ਟਿੱਲੇ ਪਰਬਤ ਫੋਲ ਫੋਲਾਇੰਦਾ। ਸਚ ਸਿੰਘਾਸਣ ਏਕਾ ਮੱਲਾ, ਥਿਰ ਘਰ ਸਚ ਸੁਹਾਇੰਦਾ। ਦੀਪਕ ਜੋਤੀ ਏਕਾ ਬਲਾ, ਅਕਾਸ਼ ਪ੍ਰਕਾਸ਼ ਸਮਾਇੰਦਾ। ਸ਼ਬਦ ਸੁਤ ਕਰਨ ਆਇਆ ਹੱਲਾ, ਆਪ ਆਪਣਾ ਆਪ ਉਠਾਇੰਦਾ। ਜੀਵ ਜੰਤ ਭੁਲਾਏ ਕਰ ਕਰ ਵਲ ਛਲਾ, ਗੁਰਮੁਖ ਸਾਚੇ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਖੇਲ ਖਿਲਾਇੰਦਾ। ਸ਼ਬਦ ਸੁਤ ਜੋਧਾ ਸੂਰ, ਏਕਾ ਏਕ ਲਏ ਅੰਗੜਾਈਆ। ਸਰਬ ਕਲਾ ਹਰਿ ਭਰਪੂਰ, ਦੇਵੇ ਵਸਤ ਬੇਪਰਵਾਹੀਆ। ਦਹਿ ਦਿਸ਼ਾ ਕਰੇ ਚੂਰੋ ਚੂਰ, ਭੇਖ ਪਖੰਡ ਰਹਿਣ ਨਾ ਪਾਈਆ। ਮੇਟ ਮਿਟਾਏ ਜੂਠ ਝੂਠ ਕੂੜੋ ਕੂੜ, ਮਾਇਆ ਮੋਹ ਚੁਕਾਈਆ। ਜਨ ਭਗਤਾਂ ਕਾਇਆ ਨੂਰ ਰੰਗ ਚਾੜ੍ਹੇ ਗੂੜ੍ਹ, ਹਰਿ ਹਰਿ ਵਡ ਵਡਿਆਈਆ। ਸਾਚੇ ਧਾਮ ਬਖ਼ਸ਼ੇ ਚਰਨ ਧੂੜ, ਧੂੜੀ ਮਸਤਕ ਇਕ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਖੇਲ ਖਿਲਾਈਆ। ਸਾਚਾ ਧਾਮ ਹਰਿ ਥਨੇਸਰ, ਥਿਰ ਘਰ ਆਪ ਸੁਹਾਇਆ। ਨਾਮ ਨਾਮਾ ਲਾਏ ਕੇਸਰ, ਦਿਸ ਕਿਸੇ ਨਾ ਆਇਆ। ਜਗਤ ਪਿਤ ਸਰਬ ਜਗਦੀਸ਼ਰ, ਜੁਗ ਜੁਗ ਵੇਸ ਵਟਾਇਆ। ਚਰਨ ਛੁਹਾਏ ਦਾਤਾ ਈਸਰ, ਈਸ਼ ਜੀਵ ਭੇਵ ਨਾ ਰਾਇਆ। ਦਿਸ ਨਾ ਆਏ ਮੁਨੀ ਮੁਨੀਸਰ, ਕੋਟਨ ਕੋਟ ਮੁਨ ਰਖਾਇਆ। ਭੇਵ ਨਾ ਪਾਇਣ ਤਪੀ ਤਪੀਸ਼ਰ, ਤਪ ਤਪ ਤਨ ਅਗਨ ਜਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਦਰ ਸਾਚਾ ਇਕ ਸੁਹਾਇਆ। ਸਾਚਾ ਧਾਮ ਵਡ ਵਡਿਆਈ, ਨਾਮੇ ਨਾਮ ਉਪਾਇਆ। ਜਗਤ ਥਨੇਸਰ ਧਰਤ ਕੁੜਮਾਈ, ਹਰਿ ਥਨੇਸਰ ਨਜ਼ਰ ਨਾ ਆਈਆ। ਚਾਰੋਂ ਕੁੰਟ ਵੱਜੇ ਵਧਾਈ, ਪ੍ਰਭ ਸਾਚੇ ਭੇਵ ਖੁਲ੍ਹਾਇਆ। ਗਣ ਗਧੰਰਬ ਰਹੇ ਗਾਈ, ਨੇਤਰ ਨੈਣਾਂ ਦਿਸ ਨਾ ਆਇਆ। ਕਰੋੜ ਤੇਤੀਸ ਰਹੇ ਸ਼ਰਮਾਈ, ਹਰਿਜਨ ਸਾਚਾ ਸੰਗ ਨਿਭਾਇਆ। ਸ਼ਿਵ ਸ਼ੰਕਰ ਬੈਠਾ ਕਰੇ ਸਲਾਹੀ, ਆਪ ਆਪਣਾ ਮੁਖ ਖੁਲ੍ਹਾਇਆ। ਬ੍ਰਹਮਾ ਨੇਤਰ ਰਿਹਾ ਉਠਾਈ, ਚਾਰੋਂ ਕੁੰਟ ਵੇਖ ਵਖਾਇਆ। ਵਿਸ਼ਨੂੰ ਵੰਸੀ ਲਏ ਅੰਗੜਾਈ, ਲੱਛਮੀ ਨਾਲ ਰਲਾਇਆ। ਪਾਰਬ੍ਰਹਮ ਪ੍ਰਭ ਖੇਲ ਉਪਾਈ, ਲੋਕਮਾਤ ਵੇਖਣ ਆਇਆ। ਲੱਖ ਚੁਰਾਸੀ ਹੋਏ ਜੁਦਾਈ, ਆਪ ਆਪਣਾ ਦਰ ਸੁਹਾਇਆ। ਸ਼ਬਦ ਜੋਧਾ ਇਕ ਉਠਾਈ, ਨਵਾਂ ਖੰਡਾਂ ਆਪ ਲੜਾਇਆ। ਨਾਮ ਖੰਡਾ ਵੇਖੇ ਬਾਹੀਂ, ਆਪ ਆਪਣਾ ਬਲ ਧਰਾਇਆ। ਰਸਨਾ ਚਿੱਲਾ ਤੀਰ ਉਠਾਏ ਚਾਈਂ ਚਾਈਂ, ਦੋ ਜਹਾਨ ਨਾ ਕਿਸੇ ਉਲਟਾਇਆ। ਮਾਰੇ ਮਾਰ ਥਾਉਂ ਥਾਈਂ, ਲੁਕਿਆ ਕੋਈ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲਹਿਣਾ ਦੇਣਾ ਰਿਹਾ ਚੁਕਾਇਆ। ਥਿਰ ਦਰਬਾਰ, ਹਰਿ ਨਿਰੰਕਾਰਿਆ। ਊਚ ਅਗੰਮ ਅਪਾਰ, ਅਟੱਲ ਮਹੱਲ ਮੁਨਾਰਿਆ। ਏਕਾ ਜੋਤੀ ਇਕ ਉਜਿਆਰ, ਏਕਾ ਵੇਖ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਮੰਦਰ ਇਕ ਸੁਹਾ ਰਿਹਾ। ਥੱਥਾ l ਥਿਰ ਦਰਬਾਰਾ, ਹਰਿ ਖੁਲ੍ਹਾਇੰਦਾ। ਏਕਾ ਏਕ ਗ਼ਰੀਬ ਨਿਵਾਜ਼ਾ, ਏਕਾ ਰੂਪ ਸਮਾਇੰਦਾ। ਏਕਾ ਅਸਵ ਏਕਾ ਤਾਜਾ, ਏਕਾ ਸ਼ਬਦ ਦੌੜਾਇੰਦਾ। ਏਕਾ ਭੂਪ ਏਕਾ ਰਾਜਾ, ਸ਼ਾਹ ਸੁਲਤਾਨਾ ਇਕ ਅਖਵਾਇੰਦਾ। ਜੁਗ ਜੁਗ ਲੋਕਮਾਤ ਰਚੇ ਕਾਜਾ, ਆਪ ਆਪਣੀ ਬਣਤ ਬਣਾਇੰਦਾ। ਧੁਰਦਰਗਾਹੀ ਆਇਆ ਭਾਜਾ, ਥਿਰ ਘਰ ਵਾਸੀ ਭੇਵ ਖੁਲ੍ਹਾਇੰਦਾ। ਸ਼ਬਦ ਅਗੰਮੀ ਮਾਰੇ ਵਾਜਾ, ਅਨਹਦ ਤਾਲ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਸਾਚਾ ਇਕ ਵਖਾਇੰਦਾ। ਥਿਰ ਘਰ ਰੂਪ ਹਰਿ ਅਪਾਰਾ, ਏਕਾ ਏਕ ਦਰਸਾਇਆ। ਅਲੱਖ ਨਿਰੰਜਣ ਖੇਲ ਨਿਆਰਾ, ਆਪ ਆਪਣਾ ਰਿਹਾ ਕਰਾਇਆ। ਆਪੇ ਪਾਏ ਆਪਣੀ ਸਾਰਾ, ਦੂਸਰ ਸੰਗ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਲੇਖ ਲਿਖਾਇਆ। ਥੱਥਾ l ਥਿਰ ਨਰਾਇਣ, ਏਕਾ ਏਕੰਕਾਰਿਆ। ਆਪ ਆਪਣਾ ਆਪੇ ਵੇਖੇ ਆਪਣੇ ਨੈਣ, ਨੇਤਰ ਨੈਣ ਇਕ ਖੁਲ੍ਹਾਇਆ। ਨਾ ਕੋਈ ਸਾਕ ਨਾ ਕੋਈ ਸੈਣ, ਭਾਈ ਭੈਣ ਨਾ ਸੰਗ ਰਖਾ ਲਿਆ। ਕਲਜੁਗ ਚੁਕਾਏ ਲੈਣ ਦੇਣ, ਹਰਿ ਸੱਜਣ ਫੇਰਾ ਪਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲ ਦੀਨ ਦਿਆਲ, ਦਇਆਨਿਧ ਵੇਸ ਵਟਾ ਲਿਆ। ਨਨਾ l ਨਿਰਗੁਣ ਧਾਰ, ਜੋਤ ਜਗਾਈਆ। ਆਦਿ ਜੁਗਾਦੀ ਸਾਚੀ ਕਾਰ, ਹਰਿ ਸਾਚਾ ਰਿਹਾ ਕਮਾਈਆ। ਖੜਗ ਖੰਡਾ ਨਾ ਕੋਈ ਕਟਾਰ, ਸ਼ਸਤਰ ਬਸਤਰ ਨਾ ਕੋਈ ਉਠਾਈਆ। ਰਥ ਰਥਵਾਹੀ ਨਾ ਕੋਈ ਵਿਚਾਰ, ਮਹਾਂਸਾਰਥੀ ਦਿਸ ਨਾ ਆਈਆ। ਬੇਪਰਵਾਹੀ ਬੇਐਬ ਪਰਵਰਦਿਗਾਰ, ਆਪ ਆਪਣੀ ਕਲ ਵਰਤਾਈਆ। ਸ਼ਬਦ ਸ਼ਬਦੀ ਮਾਰੇ ਮਾਰ, ਮਾਰਨਹਾਰਾ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਕਰੇ ਰੁਸ਼ਨਾਈਆ । ਨਨਾ l ਨਿਰਾਕਾਰ, ਸਾਕਾਰ ਸਮਾਇਆ। ਨਿਰਗੁਣ ਸਰਗੁਣ ਕਰ ਪਿਆਰ, ਏਕਾ ਦੂਜਾ ਭੇਵ ਚੁਕਾਇਆ। ਰੰਗ ਮਹੱਲ ਅਟੱਲ ਮਿਨਾਰ, ਸ਼ਬਦ ਸਿੰਘਾਸਣ ਆਪ ਵਿਛਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਾ ਰੂਪ ਆਪ ਦਰਸਾਇਆ। ਨਨਾ : ਨਿਰਗੁਣ ਖੇਲ ਹਰਿ ਭਗਵਾਨਿਆ, ਏਕਾ ਏਕ ਜੋਤ ਜਗਾਈਆ। ਦੇਵਣਹਾਰਾ ਧੁਰ ਫ਼ਰਮਾਣਿਆ, ਆਦਿ ਸ਼ਕਤ ਸੇਵ ਕਮਾਈਆ। ਆਪੇ ਮੇਟੇ ਜਗਤ ਨਿਸ਼ਾਨਿਆ, ਉਤਪਤ ਆਪੇ ਆਪ ਕਰਾਈਆ। ਆਪੇ ਬੰਨਣਹਾਰਾ ਗਾਨਿਆ, ਆਤਮ ਆਪ ਕਰੇ ਕੁੜਮਾਈਆ। ਆਪੇ ਬਾਲ ਬਿਰਧ ਜਵਾਨਿਆ। ਮਾਤ ਗਰਭ ਆਪ ਹੋ ਜਾਈਆ। ਆਪੇ ਮਾਣ ਮੋਹ ਅਭਿਮਾਨਿਆ, ਗਿਆਨ ਧਿਆਨ ਆਪ ਰਖਾਈਆ। ਆਪਣਾ ਆਪ ਰੂਪ ਪਛਾਣਿਆ, ਕਲਜੁਗ ਵੇਖੇ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਿਰਪਾ ਆਪ ਕਰਾਈਆ। ਨਨਾ : ਨਿਹਚਲ ਧਾਮ ਅਵੱਲਾ, ਹਰਿ ਹਰਿ ਆਪ ਸਮਾਇਆ। ਆਪੇ ਮੇਟੇ ਆਪਣਾ ਸਲਾ, ਦੂਸਰ ਸੰਗ ਨਾ ਕੋਈ ਵਖਾਇਆ। ਬੈਠਾ ਰਹੇ ਇਕ ਇਕੱਲਾ, ਅਕਲ ਕਲਾ ਹੋ ਜਾਇਆ। ਆਦਿ ਜੁਗਾਦੀ ਕਰ ਕਰ ਹੱਲਾ, ਲੋਕਮਾਤ ਵੇਖ ਵਖਾਇਆ। ਆਪੇ ਫੜੇ ਆਪਣਾ ਪੱਲਾ, ਲੜ ਆਪਣਾ ਆਪ ਬੰਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਮੂਲ ਚੁਕਾਇਆ। ਨਨਾ : ਨਿਰਗੁਣ ਰੂਪ ਅਪਾਰਾ, ਜੋਤੀ ਨੂਰ ਸਮਾਇਆ। ਖੇਲੇ ਖੇਲ ਖੇਲਣਹਾਰਾ, ਭੇਵ ਅਭੇਦਾ ਭੇਵ ਛੁਪਾਇਆ। ਵੇਦ ਕਤੇਬ ਨਾ ਪਾਇਣ ਸਾਰਾ, ਜੁਗ ਕਰਤਾ ਨਾਉਂ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਰਚਨ ਰਚਾਇਆ। ਸਸਾ : ਸਤਿਗੁਰ ਧਾਰ, ਸਤਿ ਪੁਰਖ ਨਿਰੰਜਣ ਆਪ ਚਲਾਈਆ। ਆਪ ਆਪਣਾ ਕਰ ਪਸਾਰ, ਆਪ ਆਪਣਾ ਰੂਪ ਦਰਸਾਈਆ । ਏਕਾ ਬਾਤੀ ਕਰ ਉਜਿਆਰ, ਕਮਲਾਪਾਤੀ ਮੇਲ ਮਿਲਾਈਆ। ਬੂੰਦ ਸਵਾਂਤੀ ਠੰਡੀ ਠਾਰ, ਆਪਣੀ ਆਪ ਪਿਆਈਆ। ਆਤਮ ਤਾਕੀ ਖੋਲ੍ਹ ਕਿਵਾੜ, ਸਵਛ ਸਰੂਪੀ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਵੇਖੇ ਬੇਪਰਵਾਹੀਆ। ਸਸਾ : ਸਤਿਗੁਰ ਰੂਪ ਹਰਿ ਸੁਲਤਾਨਿਆ। ਵੇਖ ਵਖਾਏ ਜੂਠ ਝੂਠ, ਚਾਰੋਂ ਕੁੰਟ ਹੋਏ ਪ੍ਰਧਾਨਿਆ। ਨਾਮ ਵਸਤ ਰੱਖੇ ਏਕਾ ਮੁੱਠ, ਗੁਰਮੁਖਾਂ ਵਿਚ ਜਹਾਨਿਆ। ਏਕਾ ਏਕ ਰਿਹਾ ਤੁਠ, ਆਦਿ ਅੰਤ ਖੇਲ ਮਹਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਬਿਰਧ ਪਛਾਣਿਆ। ਸਤਿਗੁਰ ਦਾਤਾ ਦਾਨਿਆ, ਦੇਵਣਹਾਰ ਮਿਹਰਬਾਨ। ਆਦਿ ਜੁਗਾਦੀ ਇਕ ਨਿਸ਼ਾਨਿਆ, ਸ਼ਬਦੀ ਸ਼ਬਦ ਇਕ ਜੈਕਾਰ। ਗੁਰਮੁਖ ਵਿਰਲੇ ਮਾਤ ਪਛਾਣਿਆ, ਲੱਖ ਚੁਰਾਸੀ ਡੁੱਬਾ ਵਿਚ ਮੰਝਧਾਰ। ਜਿਸ ਜਨ ਆਤਮ ਅੰਤਰ ਮਾਰੇ ਕਾਨਿਆ, ਦੂਈ ਦਵੈਤੀ ਉਤਰੇ ਪਾਰ। ਕਰੇ ਪ੍ਰਕਾਸ਼ ਕੋਟਨ ਭਾਨਿਆ, ਅੰਧ ਅੰਧੇਰ ਨਿਵਾਰ। ਸਰਬ ਘਟਾ ਜਾਣੀ ਜਾਣਿਆ, ਘਰ ਬੈਠ ਮੀਤ ਮੁਰਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਖੇਲੇ ਖੇਲ ਅਲੱਖ ਅਗੋਚਰ ਅਗੰਮ ਅਪਾਰ। ਸਤਿਗੁਰ ਪੂਰਾ ਸਾਖਯਾਤ, ਜੋਤੀ ਜੋਤ ਜਗਾਈਆ। ਮੇਟਣਹਾਰਾ ਅੰਧੇਰੀ ਰਾਤ, ਏਕਾ ਬੂਝ ਬੁਝਾਈਆ। ਦੇਵਣਹਾਰਾ ਸਾਚੀ ਦਾਤ, ਦਾਤਾ ਧੁਰਦਰਗਾਹੀਆ। ਪਾਰ ਕਰਾਏ ਕਾਇਨਾਤ, ਬ੍ਰਹਿਮੰਡ ਖੰਡ ਵੇਖ ਵਖਾਈਆ। ਇਕ ਵਖਾਏ ਸਾਚਾ ਹਾਟ, ਥਿਰ ਮੰਦਰ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਘਰ ਸਾਚੇ ਮੇਲ ਮਿਲਾਈਆ। ਰਾਰਾ : ਰਾਜ ਜੋਗ ਸੁਲਤਾਨ, ਸਚ ਸਿਕਦਾਰ ਆਪ ਹੋ ਜਾਇਆ। ਆਦਿ ਜੁਗਾਦੀ ਮਿਹਰਬਾਨ, ਨਾਮ ਨਿਧਾਨਾ ਝੋਲੀ ਪਾਇਆ। ਏਕਾ ਰਾਗ ਸੁਣਾਏ ਕਾਨ, ਧੁਨੀ ਨਾਦ ਇਕ ਵਜਾਇਆ। ਆਪ ਆਪਣਾ ਘਰ ਪਛਾਣ, ਆਪ ਆਪਣਾ ਵੇਖ ਵਖਾਇਆ। ਸਾਚਾ ਮੰਦਰ ਸਚ ਮਕਾਨ, ਸਾਚੀ ਸੇਜਾ ਆਸਣ ਲਾਇਆ। ਅੰਮ੍ਰਿਤ ਆਤਮ ਪੀਣ ਖਾਣ, ਤ੍ਰਿਸ਼ਨਾ ਭੁੱਖ ਨਾ ਕੋਈ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾਇਆ। ਰਾਰਾ : ਰੇਖ ਅਪਾਰ, ਹਰਿ ਹਰਿ ਲੇਖ ਲਿਖਾਨਿਆ। ਜੁਗ ਜੁਗ ਪਾਵੇ ਸਾਰ, ਲੋਕਮਾਤ ਆਵੇ ਭੰਨਿਆ। ਆਤਮ ਹੋ ਉਜਿਆਰ, ਭਾਗ ਲਗਾਏ ਸਾਚੀ ਛੱਪਰ ਛੰਨਿਆ। ਏਕਾ ਸ਼ਬਦ ਸ਼ਬਦ ਜੈਕਾਰ, ਸਾਢੇ ਤਿੰਨ ਹੱਥ ਬੇੜਾ ਬੰਨਿਆ। ਰਾਜ ਰਾਜਾਨ ਕਰੇ ਖ਼ਬਰਦਾਰ, ਪਕੜ ਉਠਾਏ ਆਤਮ ਅੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ, ਆਪਣੀ ਖੇਲ ਖਲਾਨਿਆ। ਖੇਲੇ ਖੇਲਣਹਾਰ ਹਰਿ ਭਗਵਾਨ, ਏਕਾ ਰੂਪ ਸਮਾਇਆ। ਥਨੇਸਰ ਤੇਰਾ ਸਚ ਨਿਸ਼ਾਨ, ਚਾਰੇ ਅੱਖਰ ਜੋੜ ਜੁੜਾਇਆ। ਚੌਥੇ ਜੁਗ ਹੋ ਮਿਹਰਬਾਨ, ਰਾਰਾ ਰੇਖ ਦਏ ਮਿਟਾਇਆ। ਸਤਿਗੁਰ ਸੂਰਬੀਰ ਬਲਵਾਨ, ਸ੍ਰਿਸ਼ਟ ਸਬਾਈ ਦਏ ਮਿਟਾਇਆ। ਨਿਰਗੁਣ ਜੋਤ ਜਗੇ ਮਹਾਨ, ਨਰ ਨਿਰੰਕਾਰਾ ਵੇਸ ਵਟਾਇਆ। ਥਿਰ ਘਰ ਬੈਠ ਸੱਚੇ ਸੁਲਤਾਨ, ਆਪ ਆਪਣਾ ਮਤਾ ਪਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚੌਥੇ ਜੁਗ ਦੇਵੇ ਵਰ, ਵਰ ਦਾਤਾ ਆਪ ਹੋ ਜਾਇਆ। ਥੱਥਾ : ਥਿਰ ਦਰ ਆਪੇ ਖੋਲ੍ਹ, ਆਪਣੀ ਦਇਆ ਕਮਾਈਆ। ਨਨਾ : ਨਿਰਗੁਣ ਜੋਤੀ ਸ਼ਬਦ ਬੋਲ, ਚਾਰ ਕੁੰਟ ਕਰੇ ਰੁਸ਼ਨਾਈਆ। ਸੱਸਾ : ਸਤਿਗੁਰ ਵਜਾਏ ਢੋਲ, ਨਾਮ ਦਮਾਮਾ ਇਕ ਰਖਾਈਆ। ਰਾਰਾ : ਰਾਮ ਨਾ ਕਿਸੇ ਕੋਲ, ਭੁੱਲੀ ਭਰਮੇ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਾਰੇ ਅੱਖਰ ਏਕਾ ਘਰ, ਏਕਾ ਦਰ ਸੁਹਾਈਆ। ਥੱਥਾ : ਥਿਰ ਦਰਵੇਸ਼, ਏਕਾ ਏਕੰਕਾਰਿਆ। ਨੰਨਾ : ਨਰ ਨਰੇਸ਼, ਪਾਰਬ੍ਰਹਮ ਸਿਰਜਣਹਾਰਿਆ। ਸੱਸਾ : ਸਤਿਗੁਰ ਜੋਤੀ ਹੋ ਪ੍ਰਵੇਸ਼, ਗੁਰ ਸਤਿਗੁਰ ਰੂਪ ਵਟਾ ਰਿਹਾ। ਰਾਰਾ ਰੂਪ ਰਿਖੀ ਕੇਸ਼, ਜਗਤ ਗਵਰਧਨ ਹੱਥ ਉਠਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਥਨੇਸਰ ਇਕ ਵਖਾ ਰਿਹਾ। ਥਨੇਸਰ ਠਾਂਡਾ ਘਰ, ਹਰਿ ਹਰਿ ਆਪ ਸੁਹਾਇੰਦਾ। ਗੁਰਮੁਖ ਵਿਰਲਾ ਜਾਏ ਵੜ, ਜਿਸ ਜਨ ਆਪ ਚੜ੍ਹਾਇੰਦਾ। ਆਦਿ ਜੁਗਾਦੀ ਰਿਹਾ ਲੜ, ਹੱਥ ਕਿਸੇ ਨਾ ਆਇੰਦਾ। ਆਪਣੇ ਭਾਂਡੇ ਆਪੇ ਲਏ ਘੜ੍ਹ, ਆਪੇ ਭੰਨ ਵਖਾਇੰਦਾ। ਜਿਸ ਜਨ ਤੋੜੇ ਹੰਕਾਰੀ ਗੜ੍ਹ, ਆਪਣੀ ਬੂਝ ਬੁਝਾਇੰਦਾ। ਕਲਜੁਗ ਅੰਤ ਫੜਾਏ ਲੜ, ਸਾਚਾ ਧਾਮ ਸੁਹਾਇੰਦਾ। ਸਾਚਾ ਥਾਨ ਹਰਿ ਸੁਹਾਇਆ, ਹਰਿਜਨ ਵੱਡੀ ਵਡਿਆਈਆ। ਕਲਜੁਗ ਅੰਤਮ ਦਇਆ ਕਮਾਇਆ, ਨਿਰਗੁਣ ਜੋਤੀ ਨੂਰ ਰੁਸ਼ਨਾਈਆ। ਯੁਧ ਇਸ਼ਟ ਇਕ ਵਖਾਇਆ, ਏਕਾ ਰੂਪ ਦਰਸਾਈਆ। ਸਰਬ ਸ੍ਰਿਸ਼ਟ ਲਏ ਉਠਾਇਆ, ਆਪਣੀ ਕਲ ਵਰਤਾਈਆ। ਸ਼ਬਦ ਖੰਡਾ ਇਕ ਚਮਕਾਇਆ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਹੰਗਤਾ ਗੜ੍ਹ ਦਏ ਤੁੜਾਇਆ, ਮੇਟੇ ਝੂਠੀ ਸ਼ਾਹੀਆ। ਹਰਿ ਸੱਜਣ ਸਾਚੇ ਲਏ ਤਰਾਇਆ, ਜਿਉਂ ਅੰਗਦ ਨਾਨਕ ਅੰਕ ਸਮਾਈਆ। ਧੁਰਦਰਗਾਹੀ ਮੰਗਤਾ ਲੋਕਮਾਤ ਆਇਆ, ਹਰਿਸੰਗਤ ਵੇਖ ਸਾਚੀ ਸ਼ਾਹੀਆ। ਆਪਣਾ ਪੱਲੂ ਅੱਗੇ ਡਾਹਿਆ, ਪ੍ਰੇਮ ਝੋਲੀ ਇਕ ਭਰਾਈਆ। ਹਰਿਸੰਗਤ ਤੇਰੀ ਵਡ ਵਡਿਆਇਆ, ਤੇਰੀ ਖ਼ਾਕ ਬ੍ਰਹਮਾ ਵਿਸ਼ਨ ਸ਼ਿਵ ਹੱਥ ਨਾ ਆਈਆ। ਪੁਰਖ ਅਬਿਨਾਸ਼ੀ ਆਦਿ ਨਿਰੰਜਣ ਜੋਤ ਨਿਰੰਜਣ ਦਏ ਸੁਹਾਇਆ, ਯੁਧਿਸ਼ਟਰ ਨਾਮ ਧਰਾਈਆ। ਸਚ ਯੁਧਿਸ਼ਟਰ ਨਾਮ ਉਪਾਇਆ, ਹਰਿਸੰਗਤ ਵਿਚ ਸਮਾਈਆ। ਕਾਇਆ ਕਸ਼ਟ ਨਾ ਕੋਈ ਉਠਾਇਆ, ਜਗਤ ਧੂਣੀ ਨਾ ਕੋਈ ਤਾਈਆ। ਤ੍ਰੈਗੁਣ ਮਾਇਆ ਮੱਠ ਬੁਝਾਇਆ, ਪ੍ਰਭ ਹੱਥ ਵੱਡੀ ਵਡਿਆਈਆ। ਉਲਟੀ ਲੱਠ ਆਪ ਗਿੜਾਇਆ, ਚਾਰੋਂ ਕੁੰਟ ਰਿਹਾ ਮੁਖ ਭਵਾਈਆ। ਪੂਰਬ ਪੱਛਮ ਉਤਰ ਦੱਖਣ ਫੇਰਾ ਪਾਇਆ, ਛਿੰਨ ਭੰਗਰ ਦਿਸ ਨਾ ਆਈਆ। ਖੜਗ ਖੰਡਾ ਨਾ ਕੋਈ ਉਠਾਇਆ, ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਦਏ ਹਿਲਾਇਆ, ਉਤਭੁਜ ਸੇਤਜ ਵਿਚ ਸਮਾਇਆ, ਖ਼ਾਲੀ ਹੱਥ ਰਖਾਈਆ। ਕਲਜੁਗ ਕੰਢਾ ਨੇੜੇ ਆਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਸਗਨ ਆਪ ਮਨਾਈਆ। ਸਾਚਾ ਤਿਲਕ ਹਰਿਸੰਗਤ ਧੂੜ, ਹਰਿ ਮਸਤਕ ਹਰਿ ਛੁਹਾਈਆ। ਥਿਰ ਘਰ ਦਵਾਰੇ ਰੰਗਨ ਗੂੜ੍ਹ, ਪਾਰਬ੍ਰਹਮ ਆਪ ਚੜ੍ਹਾਈਆ। ਨਾਤਾ ਤੁੱਟੇ ਕੂੜੋ ਕੂੜ, ਕੂੜੀ ਕਿਰਿਆ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਸਗਨ ਮਨਾਈਆ। ਸਗਨ ਮਨਾਇਆ ਸਚ ਦਰਬਾਰ, ਥਨੇਸਰ ਵਡ ਵਡਿਆਈਆ। ਅਕਲ ਕਲਾ ਕਲ ਆਪੇ ਧਾਰ, ਆਪਣੀ ਕਲ ਵਰਤਾਈਆ। ਲਸ਼ਕਰ ਘੋੜਾ ਨਾ ਕੋਈ ਸਵਾਰ, ਤੀਰ ਤਲਵਾਰ ਨਾ ਕੋਈ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਦਰ ਸੁਹਾਇਆ। ਤਿਲਕ ਲਲਾਟ ਸਾਚੇ ਘਾਟ, ਹਰਿ ਹਰਿ ਆਪ ਚੜ੍ਹਾਇਆ। ਗੁਰਮੁਖ ਵਿਕਿਆ ਸਾਚੇ ਹਾਟ, ਸਚਖੰਡ ਦਵਾਰਾ ਇਕ ਵਿਖਾਇਆ। ਲੋਕਮਾਤ ਖੇਲ ਬਾਜ਼ੀਗਰ ਨਾਟ, ਨਟ ਨਟੂਆ ਸਵਾਂਗ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਯੁਧ ਇਸ਼ਟ ਮਸਤਕ ਧੂੜ ਲਗਾਇਆ। ਯੁਧ ਇਸ਼ਟ ਗੁਰਦੇਵ, ਏਕਾ ਪੁਰਖ ਅਕਾਲਿਆ । ਆਪਣੀ ਘਾਲੇ ਆਪੇ ਸੇਵ, ਆਪਣੀ ਕਰੇ ਆਪ ਪ੍ਰਿਤਪਾਲਿਆ। ਗੁਰਮੁਖਾਂ ਦੇਵੇ ਆਤਮ ਸਾਚਾ ਮੇਵ, ਏਕਾ ਫਲ ਖਵਾਲਿਆ। ਜੋ ਜਨ ਰਸਨਾ ਰਹੇ ਸੇਵ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲਗਾਏ ਫਲ ਕਾਇਆ ਡਾਲਿਆ। ਜੋਤ ਨਿਰੰਜਣ ਸਗਨ ਮਨਾ, ਆਦਿ ਨਿਰੰਜਣ ਵੇਖ ਵਖਾਈਆ। ਆਦਿ ਨਿਰੰਜਣ ਫੇਰੀ ਪਾ, ਜੋਤ ਨਿਰੰਜਣ ਲਏ ਜਗਾਈਆ। ਜੋਤ ਨਿਰੰਜਣ ਕਰ ਰੁਸ਼ਨਾ, ਆਪਣਾ ਅੰਧ ਮਿਟਾਈਆ। ਆਦਿ ਨਿਰੰਜਣ ਦਰਸ ਦਿਖਾ, ਏਕਾ ਰੂਪ ਸਮਾਈਆ। ਦੋਹਾਂ ਮੇਲਾ ਏਕਾ ਥਾਂ, ਏਕਾ ਘਰ ਦਿਸਾਈਆ। ਸ਼ਬਦ ਢੋਲਾ ਆਪੇ ਗਾ, ਸੋਹੰ ਰਿਹਾ ਗਾਈਆ। ਕਾਇਆ ਚੋਲਾ ਦਿਤਾ ਤਜਾ, ਪੰਜ ਤਤ ਨਾ ਕੋਈ ਲੜਾਈਆ। ਆਪ ਆਪਣਾ ਘੋਲ ਘੁਮਾ, ਹਰਿਸੰਗਤ ਭੇਟ ਚੜ੍ਹਾਈਆ। ਅੰਤਮ ਤੋਲਾ ਬਣਿਆ ਬੇਪਰਵਾਹ, ਨਾਮ ਖੰਡਾ ਹੱਥ ਉਠਾਈਆ। ਕਲਾ ਸਮਰਥ ਕੋਈ ਜਾਣੇ ਨਾ, ਅਕਲ ਕਲ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਥਨੇਸਰ ਦਏ ਵਡਿਆਈਆ। ਥੱਥਾ ਨੰਨਾ ਭੂਮਕਾ ਥਾਨ, ਹਰਿ ਸਾਚੇ ਆਪ ਸੁਹਾਇਆ। ਜੋਤੀ ਜਗੇ ਇਕ ਮਹਾਨ, ਆਪ ਆਪਣਾ ਨੂਰ ਰੁਸ਼ਨਾਇਆ। ਸੇਵਕ ਸੇਵਾ ਗੋਪੀ ਕਾਹਨ, ਨਰ ਨਰਾਇਣ ਸੰਗ ਰਖਾਇਆ। ਦੇਵਣਹਾਰਾ ਦਾਨੀ ਦਾਨ, ਧਰਤ ਮਾਤ ਵੇਖ ਵਖਾਇਆ। ਸਾਚਾ ਭੂਸ਼ਨ ਇਕ ਰੰਗਾਨ, ਏਕਾ ਰੰਗ ਚੜ੍ਹਾਇਆ। ਸ੍ਰਿਸ਼ਟ ਸਬਾਈ ਤੁਟੇ ਮਾਣ, ਤੋੜਣਹਾਰਾ ਬੇਪਰਵਾਹਿਆ। ਮੇਟ ਮਿਟਾਏ ਜੀਵ ਸ਼ੈਤਾਨ, ਸ਼ੰਕਰ ਬਰਨ ਰਹਿਣ ਨਾ ਪਾਇਆ। ਏਕਾ ਅੱਖਰ ਸਾਰੇ ਗਾਣ, ਏਕਾ ਇਸ਼ਟ ਮਨਾਇਆ। ਯੁਧ ਇਸ਼ਟ ਸ੍ਰੀ ਭਗਵਾਨ, ਸ੍ਰਿਸ਼ਟ ਸਬਾਈ ਨਜ਼ਰੀ ਆਇਆ। ਤਿਲਕ ਲਲਾਟੀ ਖੇਲ ਮਹਾਨ, ਹਰਿਸੰਗਤ ਹਰਿਸੰਗਤ ਧੂੜੀ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲਹਿਣਾ ਦੇਣਾ ਵੇਖ ਵਖਾਇਆ। ਕਲਜੁਗ ਅੰਤਮ ਚੁਕਣਾ ਲਹਿਣਾ, ਥਿਰ ਦਰਬਾਰ ਵੱਡੀ ਵਡਿਆਈਆ। ਨਿਰਗੁਣ ਵੇਖੇ ਆਪਣੇ ਨੈਣਾਂ, ਜਗਤ ਨੇਤਰ ਬੰਦ ਕਰਾਈਆ। ਸੱਸਾ : ਸਤਿਗੁਰ ਏਕਾ ਰਹਿਣਾ, ਨਾ ਦੂਸਰ ਕੋਈ ਸੀਸ ਝੁਕਾਈਆ। ਰਾਰਾ : ਰਾਜ ਜੋਗ ਇਕ ਧਾਮ ਬਹਿਣਾ, ਏਕਾ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਥਨੇਸਰ ਖੇਲ ਖਿਲਾਈਆ। ਥਨੇਸਰ ਤੇਰਾ ਸਾਚਾ ਰੂਪ, ਗੁਰਮੁਖ ਵੇਖ ਵਖਾਨਿਆ। ਦਿਸ ਨਾ ਆਏ ਚਾਰੇ ਕੂਟ, ਧਰਨੀ ਧਵਲ ਨਾ ਕੋਈ ਪਛਾਣਿਆ। ਅੰਮ੍ਰਿਤ ਆਤਮ ਪਿਆਏ ਸਾਚਾ ਘੁੱਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਘਰ, ਸੰਮਤ ਸੰਮਤੀ ਹਰਿ ਪ੍ਰਧਾਨਿਆ। ਸੰਮਤ ਪੰਦਰਾਂ ਪੰਦਰਾਂ ਧਾਰ, ਜਗਤ ਪੰਧ ਮੁਕਾਇਆ। ਗੋਬਿੰਦ ਮੇਲਾ ਵਿਚ ਸੰਸਾਰ, ਗੁਰ ਨਾਨਕ ਵੇਖ ਵਖਾਇਆ। ਵੇਦ ਵਿਆਸਾ ਢਹਿ ਪਿਆ ਦਵਾਰ, ਮਸਤਕ ਟਿੱਕਾ ਧੂੜ ਲਗਾਇਆ। ਵੇਦ ਕਤੇਬ ਰਹੇ ਪੁਕਾਰ, ਖਾਣੀ ਬਾਣੀ ਦਏ ਸਲਾਹਿਆ। ਹਰਿ ਕਾ ਰੂਪ ਅਗੰਮ ਅਪਾਰ, ਨੇਤਰ ਨੈਣ ਦਿਸ ਨਾ ਆਇਆ। ਮਰੇ ਨਾ ਜੰਮੇ ਵਿਚ ਸੰਸਾਰ, ਆਵਣ ਜਾਵਣ ਖੇਲ ਖਲਾਇਆ। ਜੁਗ ਜੁਗ ਖੇਲੇ ਖੇਲ ਅਪਾਰ, ਆਪ ਆਪਣਾ ਵੇਖ ਵਖਾਇਆ। ਕਲਜੁਗ ਅੰਤਮ ਹੋ ਉਜਿਆਰ, ਜੋਤੀ ਨੂਰ ਕਰੇ ਰੁਸ਼ਨਾਇਆ। ਸ਼ਬਦ ਖੰਡਾ ਤੇਜ ਕਟਾਰ, ਆਪ ਆਪਣੇ ਹੱਥ ਉਠਾਇਆ। ਪੁਰੀਆਂ ਲੋਆਂ ਮਾਰੇ ਮਾਰ, ਨੌਂ ਸਤ ਰਹਿਣ ਨਾ ਪਾਇਆ। ਲੱਖ ਚੁਰਾਸੀ ਹਾਹਾਕਾਰ, ਜੀਵ ਜੰਤ ਨਾ ਕੋਈ ਸਹਾਇਆ। ਗੁਰਮੁਖ ਸਾਚੇ ਲਏ ਉਭਾਰ, ਜਿਸ ਜਨ ਆਪਣੀ ਦਇਆ ਕਮਾਇਆ। ਪਤਿਤ ਪਾਪੀ ਦੇਵੇ ਤਾਰ, ਜੋ ਜਨ ਸਰਨਾਈ ਆਇਆ। ਅੰਧੇਰੀ ਰਾਤੀ ਮਿਟੇ ਅੰਧ ਅੰਧਿਆਰ, ਦੀਪਕ ਜੋਤੀ ਇਕ ਜਗਾਇਆ। ਕਮਲਾਪਾਤੀ ਮੀਤ ਮੁਰਾਰ, ਅੰਤਮ ਸਾਚਾ ਰਾਹ ਤਕਾਇਆ। ਕਲਜੁਗ ਅੰਤਮ ਲਹਿਣਾ ਦੇਣਾ ਚੁਕਾਏ ਬਾਕੀ ਵਿਚ ਸੰਸਾਰ, ਆਪ ਆਪਣਾ ਰੂਪ ਵਟਾਇਆ। ਜਗਤ ਥਨੇਸਰ ਮਾਰੇ ਝਾਕੀ, ਨਿਰਗੁਣ ਨਿਰਗੁਣ ਨਿਰਾਕਾਰ ਹਰਿਸੰਗਤ ਮੇਲ ਮਿਲਾਇਆ। ਆਪਣੀ ਕਰੇ ਆਪ ਚਲਾਕੀ, ਨਾ ਕੋਈ ਜਾਣੇ ਬੰਦਾ ਖ਼ਾਕੀ, ਸ਼ਬਦ ਰਾਕੀ ਇਕ ਦੌੜਾਇਆ। ਪ੍ਰੇਮ ਪਿਆਲਾ ਪਿਆਏ ਬਣ ਬਣ ਸਾਕੀ, ਨਾਮ ਕਟੋਰਾ ਇਕ ਭਰਾਇਆ। ਆਪਣੀ ਖੋਲ੍ਹੇ ਆਪੇ ਤਾਕੀ, ਵੇਖਣਹਾਰਾ ਆਪ ਹੋ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਥਨੇਸਰ ਤੇਰੀ ਮਾਟੀ ਖ਼ਾਕੀ, ਖ਼ਾਕੀ ਖ਼ਾਕ ਦਏ ਮਿਲਾਇਆ। ਸ੍ਰਿਸ਼ਟ ਸਬਾਈ ਖ਼ਾਕੀ ਖ਼ਾਕ, ਹਰਿ ਮਸਤਕ ਤਿਲਕ ਲਿਲਾਟਿਆ। ਨਾ ਕੋਈ ਦਿਸੇ ਪਾਕੀ ਪਾਕ, ਚਾਰ ਵਰਨਾਂ ਆਇਆ ਘਾਟਿਆ। ਵੇਲੇ ਅੰਤ ਨਾ ਸਕੇ ਕੋਈ ਰਾਖ, ਨਾ ਕੋਈ ਸਹਾਈ ਤੀਰਥ ਤਾਟਿਆ। ਲਾੜੀ ਮੌਤ ਰਹੀ ਝਾਕ, ਲਾੜੀ ਮੌਤ ਦੱਸੇ ਨੇੜੇ ਵਾਟਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਨੇਹੁੜਾ ਏਕਾ ਵਰ, ਆਪ ਉਪਾਏ ਆਪ ਸੁਣਾਏ ਆਪੇ ਹੋਏ ਖੇਵਟ ਖੇਟਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਕੋਈ ਮਾਤ ਨਾ ਕੋਈ ਪਿਤ ਨਾ ਕੋਈ ਭੈਣ ਨਾ ਕੋਈ ਸਾਕ, ਨਾ ਕੋਈ ਸੱਜਣ ਸੈਣ ਹਰਿਸੰਗਤ ਪ੍ਰੇਮ ਦੋਸ਼ਾਲੇ ਲਏ ਆਪ ਲਪੇਟਿਆ।