Granth 07 Likhat 142: 22 Maghar 2015 Bikarmi Bishan Singh Gyani Pind Suhana Jila Ambala

੨੨ ਮੱਘਰ ੨੦੧੫ ਬਿਕ੍ਰਮੀ ਬਿਸ਼ਨ ਸਿੰਘ ਗਿਆਨੀ ਪਿੰਡ ਸੁਹਾਨਾ ਜ਼ਿਲਾ ਅੰਬਾਲਾ

ਨਿਰਗੁਣ ਜੋਤ ਹਰਿ ਨਿਰੰਕਾਰ, ਏਕਾ ਏਕੰਕਾਰਿਆ। ਆਦਿ ਜੁਗਾਦੀ ਖੇਲ ਅਪਾਰ, ਜੁਗ ਜੁਗ ਵੇਸ ਵਟਾ ਰਿਹਾ। ਪਾਰਬ੍ਰਹਮ ਰੂਪ ਨਿਰੰਕਾਰ, ਨਿਰਗੁਣ ਨੂਰੋ ਨੂਰ ਸਮਾ ਰਿਹਾ। ਸ਼ਬਦੀ ਸ਼ਬਦ ਸ਼ਬਦ ਜੈਕਾਰ, ਬ੍ਰਹਿਮੰਡਾਂ ਖੰਡਾਂ ਵੇਖ ਵਖਾ ਰਿਹਾ। ਜੇਰਜ ਅੰਡਾਂ ਪਾਵੇ ਸਾਰ, ਉਤਭੁਜ ਸੇਤਜ ਮੇਲ ਮਿਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤਾ ਹਰਿ ਭਗਵੰਤਾ, ਆਪ ਆਪਣੀ ਕਲ ਵਰਤਾਇਆ। ਆਦਿ ਜੁਗਾਦੀ ਖੇਲ ਅਪਾਰਾ, ਹਰਿ ਹਰਿ ਬਣਤ ਬਣਾਈਆ। ਕਲਜੁਗ ਅੰਤਮ ਵੇਖ ਕਿਨਾਰਾ, ਪੰਜ ਤਤ ਕਰੇ ਕੁੜਮਾਈਆ। ਨਿਰਗੁਣ ਸਰਗੁਣ ਕੰਤ ਭਤਾਰਾ, ਨਾਰੀ ਕੰਤਾ ਰੂਪ ਸਮਾਈਆ। ਸਾਚੇ ਸੰਤਾ ਕਰ ਪਿਆਰਾ, ਏਕਾ ਬੂਝ ਬੁਝਾਈਆ। ਆਤਮ ਅੰਤਰ ਇਕ ਅਧਾਰਾ, ਏਕਾ ਸ਼ਬਦ ਜਣਾਈਆ। ਰਾਗੀ ਨਾਦੀ ਅਗੰਮ ਅਪਾਰਾ, ਅਨਹਦ ਰਾਗ ਸੁਣਾਈਆ। ਅੰਮ੍ਰਿਤ ਆਤਮ ਠੰਡੀ ਠਾਰਾ, ਦਰ ਠਾਂਡੇ ਆਪ ਪਿਆਈਆ। ਜੋਤੀ ਦੀਪਕ ਕਰ ਉਜਿਆਰਾ, ਜੋਤ ਨਿਰੰਜਣ ਸੇਵਾ ਲਾਈਆ। ਪੰਚਮ ਮਾਰੇ ਮੋਹ ਹੰਕਾਰਾ, ਕਾਮ ਕਰੋਧ ਲੋਭ ਨਾ ਹੋਏ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਕਲਜੁਗ ਆਪਣੀ ਖੇਲ ਖਿਲਾਈਆ। ਆਦਿ ਪੁਰਖ ਆਦਿ ਨਿਰੰਜਣ, ਏਕਾ ਰੂਪ ਸਮਾਇਆ। ਦਾਤਾ ਦਾਨੀ ਦਰਦ ਦੁੱਖ ਭੈ ਭੰਜਣ, ਜੋਤੀ ਜੋਤ ਜਗਾਇਆ। ਭਗਤ ਸੁਹੇਲਾ ਸਾਚਾ ਸੱਜਣ, ਲੋਕਮਾਤ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸਾਚੇ ਨੈਣ ਵਖਾਇਆ। ਸੰਤਨ ਮੀਤਾ ਹਰਿ ਕਰਤਾਰ, ਆਦਿ ਜੁਗਾਦਿ ਸਮਾਇੰਦਾ। ਨਿਤ ਨਵਿਤ ਖੇਲ ਅਪਾਰ, ਏਕਾ ਏਕ ਖੇਲ ਖਲਾਇੰਦਾ। ਸਾਚਾ ਮੀਤਾ ਵਿਚ ਸੰਸਾਰ, ਸੁਰਤੀ ਸ਼ਬਦੀ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਮੇਲਾ ਸਾਚੇ ਦਰ, ਬ੍ਰਹਮ ਪਾਰਬ੍ਰਹਮ ਮਿਲਾਇੰਦਾ। ਆਤਮ ਬ੍ਰਹਮ ਸ਼ਬਦ ਗਿਆਨ, ਆਤਮ ਹਰਿ ਲਿਵ ਲਾਈਆ। ਏਕਾ ਏਕ ਸ੍ਰੀ ਭਗਵਾਨ, ਨੇਤਰ ਨੈਣ ਦਰਸ਼ਨ ਪਾਈਆ। ਗਾਏ ਗੁਣ ਗੁਣ ਨਿਧਾਨ, ਸਾਚੀ ਕਰਨੀ ਕਿਰਤ ਕਮਾਈਆ। ਦਰਸ਼ਨ ਨੇਤਰ ਨੈਣ ਮਹਾਨ, ਆਪ ਆਪਣਾ ਵੇਖ ਵਖਾਈਆ। ਮੇਲ ਮਿਲਾਵਾ ਸਾਚੇ ਕਾਹਨ, ਘਰ ਵੇਖੇ ਬੇਪਰਵਾਹੀਆ। ਸਗਲਾ ਸੰਗ ਦੋ ਜਹਾਨ, ਪੁਰਖ ਅਬਿਨਾਸ਼ੀ ਇਕ ਨਿਭਾਈਆ। ਪੰਜ ਤਤ ਬੈਠਾ ਜਗਤ ਮਕਾਨ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਬਣਤ ਬਣਾਈਆ। ਦਿਸ ਨਾ ਆਏ ਜੀਵ ਨਿਧਾਨ, ਭਰਮੇ ਭੁੱਲੀ ਸਰਬ ਲੋਕਾਈਆ। ਹਰਿ ਸੰਤਾਂ ਦੇਵੇ ਬ੍ਰਹਮ ਗਿਆਨ, ਹਰਿ ਸਾਚੀ ਬੂਝ ਬੁਝਾਈਆ। ਏਕਾ ਚਰਨ ਇਕ ਧਿਆਨ, ਏਕਾ ਓਟ ਤਕਾਈਆ। ਏਕਾ ਖੇਲ੍ਹੇ ਖੇਲ ਮਹਾਨ, ਭੇਦ ਅਭੇਦ ਛੁਪਾਈਆ। ਧੁਰਦਰਗਾਹੀ ਇਕ ਫ਼ਰਮਾਣ, ਦੇਵਣਹਾਰ ਨੂਰ ਇਲਾਹੀਆ। ਰਾਮ ਰਮਈਆ ਹੋ ਮਿਹਰਬਾਨ, ਆਪ ਆਪਣੀ ਚਲਤ ਚਲਾਈਆ। ਕਲਜੁਗ ਮੇਟੇ ਝੂਠ ਦੁਕਾਨ, ਭੇਖ ਪਖੰਡਾ ਰਹਿਣ ਨਾ ਪਾਈਆ। ਵਡ ਜੋਧਾ ਸੂਰ ਬਲੀ ਬਲਵਾਨ, ਜੋਤੀ ਜਾਮਾ ਭੇਖ ਵਟਾਈਆ। ਨੌਂ ਖੰਡ ਪ੍ਰਿਥਮੀ ਵੇਖੇ ਮਾਰ ਧਿਆਨ, ਸੱਤਾਂ ਦੀਪਾਂ ਫੇਰਾ ਪਾਈਆ। ਗਗਨ ਮੰਡਲ ਹੋਣ ਹੈਰਾਨ, ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਹਰਿ ਸੰਤਨ ਮੇਲ ਮਿਲਾਈਆ। ਸੰਤਨ ਮੇਲਾ ਏਕੰਕਾਰ, ਏਕਾ ਰੂਪ ਸਮਾਇਆ। ਸੰਤ ਮਨੀ ਸਿੰਘ ਸੁਤ ਦੁਲਾਰ, ਪੁਰਖ ਅਬਿਨਾਸ਼ੀ ਸਾਚੇ ਜਾਇਆ। ਆਪ ਆਪਣਾ ਕਰ ਪਿਆਰ, ਆਪ ਆਪਣੀ ਬੂਝ ਬੁਝਾਇਆ। ਏਕਾ ਰਾਗ ਸੱਚੀ ਧੁਨਕਾਰ, ਏਕਾ ਸ਼ਬਦੀ ਸ਼ਬਦ ਸੁਣਾਇਆ। ਕਮਲਾਪਾਤੀ ਕਰ ਉਜਿਆਰ, ਆਤਮ ਸੇਜਾ ਬੈਠਾ ਆਸਣ ਲਾਇਆ। ਦਿਵਸ ਰਾਤੀ ਏਕਾ ਧਾਰ, ਆਲਸ ਨਿੰਦਰਾ ਵਿਚ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸੰਤ ਸੁਹੇਲਾ ਇਕ ਇਕੇਲਾ ਅਬਿਨਾਸ਼ੀ ਕਰਤਾ, ਆਪ ਆਪਣਾ ਮੇਲ ਮਿਲਾਇਆ। ਹਰਿ ਅਲੱਖ ਅਗੰਮ, ਆਦਿ ਅੰਤ ਨਾ ਕੋਈ ਜਣਾਈਆ। ਆਪੇ ਜਾਣੇ ਆਪਣਾ ਕੰਮ, ਜੁਗ ਜੁਗ ਆਪਣੇ ਹੱਥ ਰੱਖੇ ਵਡਿਆਈਆ। ਨਾ ਕੋਈ ਤ੍ਰਿਸ਼ਨਾ ਨਾ ਕੋਈ ਤਮ, ਦੁੱਖ ਭੁੱਖ ਨਾ ਕੋਈ ਸਤਾਈਆ। ਆਪੇ ਮਰੇ ਆਪੇ ਪਏ ਜੰਮ, ਆਪੇ ਜੋਤੀ ਜੋਤ ਕਰੇ ਰੁਸ਼ਨਾਈਆ। ਨਾ ਕੋਈ ਖ਼ੁਸ਼ੀ ਨਾ ਕੋਈ ਗ਼ਮ, ਆਲਸ ਨਿੰਦਰਾ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸੰਤਨ ਵੇਖ ਵਖਾਈਆ। ਸੰਤ ਮਨੀ ਸਿੰਘ ਦੁੱਖ ਮਿਟਾਇਆ, ਏਕਾ ਆਤਮ ਵੱਜੀ ਵਧਾਈਆ। ਪੁਰਖ ਅਬਿਨਾਸ਼ੀ ਰਸਨਾ ਗਾਇਆ, ਏਕਾ ਹਰਿ ਲਿਵ ਲਾਈਆ। ਏਕਾ ਦੂਜਾ ਭੌ ਚੁਕਾਇਆ, ਤੀਜਾ ਨੈਣ ਖੁਲ੍ਹਾਈਆ। ਚੌਥੇ ਪਦ ਵੇਖ ਵਖਾਈਆ, ਮੇਲ ਮਿਲਾਵਾ ਸਾਚੇ ਮਾਹੀਆ। ਪੰਚਮ ਰਾਗ ਅਨਾਦੀ ਗਾਇਆ, ਆਪ ਆਪਣੀ ਖ਼ੁਸ਼ੀ ਮਨਾਈਆ। ਡੂੰਘੀ ਕੰਦਰ ਆਪ ਜਗਾਇਆ, ਨੂਰੋ ਨੂਰ ਕਰੇ ਰੁਸ਼ਨਾਈਆ। ਏਕਾ ਅੰਮ੍ਰਿਤ ਮੁਖ ਚੁਆਇਆ, ਸਾਂਤਕ ਸਤਿ ਵਰਤਾਈਆ। ਬਜ਼ਰ ਕਪਾਟੀ ਕੁੰਡਾ ਲਾਹਿਆ, ਪੰਚ ਵਿਕਾਰਾ ਮਥ ਵਿਖਾਈਆ। ਆਤਮ ਸੇਜਾ ਸਚ ਸਿੰਘਾਸਣ ਡੇਰਾ ਲਾਇਆ, ਪੁਰਖ ਅਬਿਨਾਸ਼ੀ ਦਇਆ ਕਮਾਈਆ। ਸਾਚਾ ਘੋੜਾ ਇਕ ਦੁੜਾਇਆ, ਦਿਸ ਕਿਸੇ ਨਾ ਆਈਆ। ਦੋ ਜਹਾਨਾਂ ਪੌੜਾ ਇਕ ਵਿਖਾਇਆ, ਪ੍ਰਭ ਮੇਲਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਮੇਲਾ ਸਾਚੇ ਘਰ, ਘਰ ਸਾਚਾ ਵੇਖ ਵਖਾਈਆ। ਸਾਚਾ ਘਰ ਉਚ ਮਹੱਲਾ, ਹਰਿ ਹਰਿ ਜੋਤ ਜਗਾਇੰਦਾ। ਸੰਤਨ ਮੀਤਾ ਇਕ ਇਕੱਲਾ, ਆਪ ਆਪਣਾ ਆਸਣ ਲਾਇੰਦਾ। ਵੇਖ ਵਖਾਏ ਜਲਾਂ ਥਲਾਂ, ਡੂੰਘੀ ਕੰਦਰ ਜੰਗਲ ਜੂਹ ਉਜਾੜ ਪਹਾੜ ਫੇਰਾ ਪਾਇੰਦਾ। ਸ਼ਬਦੀ ਜੋਤੀ ਆਪੇ ਬਲਾ, ਆਪ ਆਪਣਾ ਪ੍ਰਕਾਸ਼ ਵਖਾਇੰਦਾ। ਆਪਣਾ ਦਰ ਆਪੇ ਮੱਲਾ, ਦੂਸਰ ਕੋਈ ਨਾ ਸੰਗ ਰਖਾਇੰਦਾ। ਆਪੇ ਖੇਲ ਖਲਾਏ ਵਲ ਛਲਾ, ਅਛਲ ਅਛੱਲ ਆਪ ਹੋ ਜਾਇੰਦਾ। ਆਪੇ ਫੜੇ ਹੱਥ ਵਿਚ ਭੱਲਾ, ਨਾਮ ਖੰਡਾ ਤੇਜ ਕਟਾਰ ਆਪ ਉਠਾਇੰਦਾ। ਆਪੇ ਬੋਲਣਹਾਰਾ ਹੱਲਾ, ਆਪ ਆਪਣਾ ਨਾਅਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਮਨੀ ਸਿੰਘ ਫੜਾਏ ਪੱਲਾ, ਲੋਕਮਾਤ ਨਾ ਕੋਈ ਛੁਡਾਇੰਦਾ। ਸੰਤ ਮਨੀ ਸਿੰਘ ਫੜਿਆ ਲੜ, ਘਰ ਸਾਚਾ ਵੇਖ ਵਖਾਇੰਦਾ। ਅੰਦਰ ਮੰਦਰ ਗਿਆ ਚੜ੍ਹ, ਦਿਸ ਕਿਸੇ ਨਾ ਆਇੰਦਾ। ਕਿਲਾ ਤੋੜ ਹੰਕਾਰੀ ਗੜ੍ਹ, ਆਸਾ ਤ੍ਰਿਸ਼ਨਾ ਮੇਟ ਮਿਟਾਇੰਦਾ। ਦਰਸ ਦਿਖਾਏ ਅੱਗੇ ਖੜ, ਪੁਰਖ ਅਬਿਨਾਸ਼ੀ ਵੇਸ ਵਟਾਇੰਦਾ। ਨਾ ਕੋਈ ਸੀਸ ਨਾ ਕੋਈ ਧੜ, ਆਪ ਆਪਣਾ ਵੇਖ ਵਖਾਇੰਦਾ। ਸਾਚੀ ਚੋਟੀ ਆਪੇ ਚੜ੍ਹ, ਆਪ ਆਪਣਾ ਰੂਪ ਵਟਾਇੰਦਾ। ਮੜੀ ਗੌਰ ਨਾ ਜਾਏ ਸੜ, ਜਗਤ ਹਵਨੀ ਹਵਨ ਨਾ ਕੋਇ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਮੇਲਾ ਸਾਚੇ ਘਰ, ਆਦਿ ਨਿਰੰਜਣ ਵੇਖ ਵਖਾਇੰਦਾ। ਆਦਿ ਨਿਰੰਜਣ ਹਰਿ ਭਗਵੰਤਾ, ਜੋਤੀ ਜੋਤ ਜਗਾਈਆ। ਮੇਲ ਮਿਲਾਵਾ ਸਾਚੇ ਸੰਤਾ, ਸੰਤ ਮਨੀ ਸਿੰਘ ਵੇਖ ਵਖਾਈਆ। ਸਤਿਗੁਰ ਪੂਰਾ ਬਣਾਏ ਆਪਣੀ ਬਣਤਾ, ਆਪਣੇ ਹੱਥ ਰੱਖੇ ਵਡਿਆਈਆ। ਆਪੇ ਨਾਰੀ ਆਪੇ ਕੰਤਾ, ਕੰਤ ਕਤੂਹਲ ਆਪ ਹੋ ਜਾਈਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤਾ, ਉਤਰ ਕਦੇ ਨਾ ਜਾਈਆ। ਤੋੜੇ ਗੜ ਹਉਮੇ ਹੰਗਤਾ, ਹੰ ਬ੍ਰਹਮ ਆਪ ਸਮਾਈਆ। ਦਰ ਦਵਾਰੇ ਆਪੇ ਮੰਗਤਾ, ਆਪ ਆਪਣੀ ਝੋਲੀ ਡਾਹੀਆ। ਦੇਵੇ ਮਾਣ ਸਾਚੀ ਸੰਗਤਾ, ਸੰਤ ਮਨੀ ਸਿੰਘ ਲੇਖ ਲਿਖਾਈਆ। ਆਪ ਮਿਟਾਏ ਆਪਣੀ ਸ਼ੰਕਾ, ਜਿਉਂ ਨਾਨਕ ਅੰਗਦ ਅੰਗ ਲਗਾਈਆ। ਲੱਖ ਚੁਰਾਸੀ ਕੋਲੋਂ ਰਹੇ ਸੰਗਦਾ, ਆਪ ਆਪਣਾ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਮਨੀ ਸਿੰਘ ਸਾਚੇ ਦਰ, ਦਰ ਦਵਾਰਾ ਵੇਖ ਵਖਾਈਆ। ਦਰ ਦਰਵਾਜ਼ਾ ਹਰਿ ਹਰਿ ਖੋਲ੍ਹ, ਸੰਤ ਮਨੀ ਸਿੰਘ ਆਪ ਉਠਾਇਆ। ਧੁਨ ਅਨਾਦੀ ਸ਼ਬਦੀ ਬੋਲ, ਜੈ ਜੈਕਾਰ ਕਰਾਇਆ। ਅਨਹਦ ਵਜਾਏ ਸਾਚਾ ਢੋਲ, ਆਪ ਆਪਣਾ ਤਾਲ ਵਜਾਇਆ। ਖੇਲੇ ਖੇਲ ਕਾਇਆ ਚੋਲ, ਪੰਜ ਤਤ ਆਪੇ ਮੌਲ, ਆਪਣਾ ਰੂਪ ਦਰਸਾਇਆ। ਅੰਦਰ ਮੰਦਰ ਰਿਹਾ ਬੋਲ, ਹੌਲੀ ਹੌਲੀ ਰਿਹਾ ਸੁਣਾਇਆ। ਉਲਟਾ ਕਰਿਆ ਨਾਭ ਕਵਲ, ਅੰਮ੍ਰਿਤ ਧਾਰ ਜਲ ਭਰਾਇਆ। ਮੇਲ ਮਿਲਾਵਾ ਸਾਵਲ ਸਵਲ, ਘਰ ਸਾਚੇ ਹੋਏ ਸਹਾਇਆ। ਭਾਗ ਲਗਾਏ ਸਾਚੀ ਧਵਲ, ਜਿਸ ਦਰ ਸੰਤ ਮਨੀ ਸਿੰਘ ਚਰਨ ਛੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤਨ ਮੇਲਾ ਸਾਚੇ ਦਰ, ਦਰ ਦਵਾਰ ਇਕ ਵਖਾਇਆ। ਸਾਚੀ ਧਵਲ ਕਾਇਆ ਖੇੜਾ, ਸੰਤ ਮਨੀ ਸਿੰਘ ਚਰਨ ਟਿਕਾਇੰਦਾ। ਪੁਰਖ ਅਬਿਨਾਸ਼ੀ ਬੰਨ੍ਹਣਹਾਰਾ ਬੇੜਾ, ਆਪ ਆਪਣਾ ਮੇਲ ਮਿਲਾਇੰਦਾ। ਆਵਣ ਜਾਵਣ ਚੁੱਕੇ ਗੇੜਾ, ਨੇਤਰ ਨੈਣਾਂ ਦਰਸ ਦਿਖਾਇੰਦਾ। ਕਰਨਹਾਰਾ ਹੱਕ ਨਿਬੇੜਾ, ਹੱਕ ਹਕੀਕਤ ਵੇਖ ਵਖਾਇੰਦਾ। ਕਲਜੁਗ ਅੰਤਮ ਦੇਵਣ ਆਇਆ ਗੇੜਾ, ਨੇਤਰ ਨੈਣਾਂ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਮੇਲਾ ਸਾਚੇ ਘਰ, ਘਰ ਸਾਚਾ ਇਕ ਸੁਹਾਇੰਦਾ । ਘਰ ਸਾਚਾ ਹਰਿ ਸੁਹੰਜਣਾ, ਸੰਤਨ ਵਡ ਵਡਿਆਈਆ। ਮਿਲਿਆ ਮੇਲ ਆਦਿ ਨਿਰੰਜਣਾ, ਏਕਾ ਨੇਤਰ ਨੈਣ ਖੁਲ੍ਹਾਈਆ। ਧੁਰਦਰਗਾਹੀ ਸਾਚਾ ਸੱਜਣਾ, ਲੋਕਮਾਤ ਪੰਜ ਤਤ ਬੈਠਾ ਡੇਰਾ ਲਾਈਆ। ਚਰਨ ਧੂੜ ਕਰਾਏ ਸਾਚਾ ਮਜਨਾ, ਗੁਰਮੁਖ ਵਡ ਵਡਿਆਈਆ। ਅੰਤਮ ਪਰਦਾ ਤੇਰਾ ਕੱਜਣਾ, ਜੋਤੀ ਜਾਮਾ ਭੇਖ ਵਟਾਈਆ। ਪੰਜ ਤਤ ਚੋਲਾ ਸ੍ਰਿਸ਼ਟ ਸਬਾਈ ਤਜਣਾ, ਥਿਰ ਕੋਇ ਰਹਿਣ ਨਾ ਪਾਈਆ। ਸਾਚਾ ਸ਼ਬਦ ਨਗਾਰਾ ਵੱਜਣਾ, ਸੰਤ ਮਨੀ ਸਿੰਘ ਲੇਖ ਲਿਖਾਈਆ। ਰਾਜ ਰਾਜਾਨਾ ਸ਼ਾਹ ਸੁਲਤਾਨਾ ਦਰ ਘਰ ਛੱਡਣਾ, ਸੀਸ ਤਾਜ ਨਾ ਕੋਈ ਹੰਢਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਆਪੇ ਚਲਾਏ ਆਪਣਾ ਜਹਾਜਣਾ, ਨਾਮ ਚੱਪੂ ਇਕ ਉਪਾਈਆ । ਲੋਆਂ ਪੁਰੀਆਂ ਰਚਿਆ ਕਾਜਨਾ, ਲੱਖ ਚੁਰਾਸੀ ਵੇਖ ਵਖਾਈਆ। ਚਿੱਟੇ ਅਸਵ ਚੜ੍ਹੇ ਤਾਜਨਾ, ਸਾਚਾ ਘੋੜਾ ਆਪ ਦੌੜਾਈਆ। ਬੇਐਬ ਪਰਵਰਦਿਗਾਰ ਹੋਇਆ ਸਾਚਾ ਸਾਜਨਾ, ਸੱਜਣ ਮੀਤ ਅਖਵਾਈਆ। ਸ਼ਾਹੋ ਭੂਪ ਵਡ ਰਾਜਨ ਰਾਜਨਾ, ਨਿਰਗੁਣ ਨਿਰਗੁਣ ਵੇਖ ਵਖਾਈਆ। ਖੇਲੇ ਖੇਲ ਦੇਸ ਮਾਝਨਾ, ਪੁਰੀ ਘਨਕ ਵੇਸ ਵਟਾਈਆ । ਸੰਤ ਮਨੀ ਸਿੰਘ ਮਾਰੇ ਇਕ ਅਵਾਜ਼ਨਾ, ਆਪ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਸਾਚੇ ਘਰ, ਘਰ ਸਾਚਾ ਇਕ ਦਰਸਾਈਆ। ਸਾਚੇ ਘਰ ਹਰਿ ਦਰਸ਼ਨ ਨੈਣ, ਨੇਤਰ ਨੈਣ ਉਘਾੜਿਆ। ਰੁੱਤ ਬਸੰਤ ਮਹੀਨਾ ਚੇਤ, ਖਿਲੀ ਰਹੇ ਮਾਤ ਫੁਲਵਾੜਿਆ। ਆਦਿ ਜੁਗਾਦੀ ਸਾਚਾ ਹੇਤ, ਹਰਿ ਭਗਤਾਂ ਵੇਖ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਮੇਲਾ ਸਾਚੇ ਘਰ, ਘਰ ਸਾਚੇ ਸੇਵਾ ਲਾ ਰਿਹਾ। ਸਾਚੀ ਸੇਵਾ ਹਰਿ ਪ੍ਰਭ ਲਾ, ਸੰਤ ਮਨੀ ਸਿੰਘ ਆਪ ਜਗਾਇੰਦਾ। ਲਹਿਣਾ ਲੇਖਾ ਆਪ ਲਿਖਾ, ਆਪ ਆਪਣਾ ਭੇਵ ਛੁਪਾਇੰਦਾ। ਅੰਤਮ ਲਹਿਣਾ ਦੇਣਾ ਦਏ ਚੁਕਾ, ਵੇਸਾਧਾਰੀ ਵੇਸ ਵਟਾਇੰਦਾ। ਅੰਤਮ ਚੋਲਾ ਦਏ ਤਜਾ, ਅਗਨੀ ਅੱਗ ਤਪਾਇੰਦਾ। ਤ੍ਰੈਗੁਣ ਤੇਰਾ ਲੇਖ ਮੁਕਾ, ਆਪ ਆਪਣਾ ਰੂਪ ਵਟਾਇੰਦਾ। ਦੀਪਕ ਬਾਤੀ ਇਕ ਜਗਾ, ਨਿਰਗੁਣ ਨੂਰੋ ਨੂਰ ਉਪਾਇੰਦਾ। ਹਰਿਜਨ ਸਾਚੇ ਵਿਚ ਸਮਾ, ਆਪ ਆਪਣਾ ਖੇਲ ਖਿਲਾਇੰਦਾ। ਨਾ ਕੋਈ ਪਿਤਾ ਨਾ ਕੋਈ ਮਾਂ, ਭੈਣ ਭਾਈ ਨਾ ਕੋਈ ਰਖਾਇੰਦਾ। ਚਰਨ ਨਾਤਾ ਬਖ਼ਸ਼ੇ ਇਕ ਧਿਆਨ, ਸ੍ਰਿਸ਼ਟ ਸਬਾਈ ਸੰਗ ਨਿਭਾਇੰਦਾ। ਸੰਤ ਸੁਹੇਲੇ ਗੁਰੂ ਗੁਰ ਚੇਲੇ ਫੜ ਫੜ ਹੰਸ ਬਣਾਏ ਕਾਂ, ਦੁਰਮਤ ਮੈਲ ਗਵਾਇੰਦਾ। ਸੰਤ ਮਨੀ ਸਿੰਘ ਦੇਵੇ ਠੰਡੀ ਛਾਂ, ਸਿਰ ਆਪਣਾ ਹੱਥ ਟਿਕਾਇੰਦਾ। ਕਲਜੁਗ ਅੰਤਮ ਕਰੇ ਸਚ ਨਿਆਂ, ਸਚ ਸੁਲਤਾਨਾਂ ਵੇਖ ਵਖਾਇੰਦਾ। ਗ਼ਰੀਬ ਨਿਮਾਣਿਆਂ ਪਕੜੇ ਬਾਂਹ, ਰਾਜ ਰਾਜਾਨਾਂ ਤਖ਼ਤੋਂ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਆਪ ਆਪਣਾ ਰੂਪ ਦਰਸਾਇੰਦਾ। ਸੰਤ ਮਨੀ ਸਿੰਘ ਸਾਚਾ ਤਗ, ਸਤਿ ਨਾਮ ਆਪ ਵਟਾਇਆ। ਜਗਤ ਤ੍ਰਿਸ਼ਨਾ ਬੁਝੇ ਅੱਗ, ਆਪ ਆਪਣੀ ਦਇਆ ਕਮਾਇਆ। ਮੇਲ ਮਿਲਾਏ ਉਪਰ ਸ਼ਾਹ ਰਗ, ਨੌਂ ਦਵਾਰੇ ਪਾਰ ਕਰਾਇਆ। ਸੰਤ ਸਤਿਗੁਰ ਏਕਾ ਪਗ, ਚਰਨ ਸਰਨ ਇਕ ਤਕਾਇਆ। ਦੀਪਕ ਜੋਤੀ ਜਾਏ ਜਗ, ਜੋ ਬੈਠਾ ਮੁਖ ਛੁਪਾਇਆ । ਦਾਤਾ ਦਾਨੀ ਸੂਰਾ ਸਰਬੱਗ, ਮਹਾਰਾਜ ਸ਼ੇਰ ਸਿੰਘ ਜੋਤੀ ਜਾਮਾ ਭੇਖ ਵਟਾਇਆ। ਸਰਨ ਸਰਨਾਈ ਏਕਾ ਲੱਗ, ਏਕਾ ਰੰਗਨ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਮੇਲ ਮਿਲਾਏ ਸਾਚੇ ਘਰ, ਭਗਤ ਵਿਛੋੜਾ ਦਏ ਕਟਾਏ, ਸੰਤ ਰੂਪ ਅਪਰ ਅਪਾਰ ਸਿੰਘ ਬਿਸ਼ਨ ਦਰਸ ਦਿਖਾਇਆ।