੧੪ ਫੱਗਣ ੨੦੧੫ ਬਿਕ੍ਰਮੀ ਦਿਲੀ ਸਿੰਘਾਸਣ ਪਰ
ਚਾਰ ਯੁਗ ਸਚ ਧਾਰ, ਲੋਕਮਾਤ ਹਰਿ ਚਲਾਈਆ। ਗੁਰ ਪੀਰ ਸਾਧ ਸੰਤ ਅਵਤਾਰ, ਜੁਗ ਜੁਗ ਸੇਵਾ ਲਾਈਆ। ਅਗੰਮ ਅਗੋਚਰ ਭੇਵ ਨਿਆਰ, ਆਪ ਆਪਣੀ ਬਣਤ ਬਣਾਈਆ। ਮਰੇ ਨਾ ਜੰਮੇ ਵਿਚ ਸੰਸਾਰ, ਆਵਣ ਜਾਵਣ ਖੇਲ ਖਿਲਾਈਆ। ਹੱਡ ਮਾਸ ਨਾੜੀ ਚੰਮ ਨਾ ਕੋਇ ਪਿਆਰ, ਤ੍ਰੈਗੁਣ ਤੱਤ ਨਾ ਕੋਈ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਵੇਸ ਵਟਾਈਆ। ਸਾਚੀ ਧਾਰ ਜੁਗ ਨਿਰਾਲੀ, ਕਰਨੀ ਕਰਤਾ ਆਪ ਚਲਾਇੰਦਾ। ਨਿਰਗੁਣ ਜੋਤ ਨੂਰ ਅਕਾਲੀ, ਸ੍ਰਿਸ਼ਟ ਸਬਾਈ ਵੇਖ ਵਖਾਇੰਦਾ। ਗਗਨ ਮੰਡਲ ਸਾਚੀ ਥਾਲੀ, ਦੀਪਕ ਰਵ ਸਸ ਤਾਰ ਚਮਕਾਇੰਦਾ। ਪੰਜ ਤੱਤ ਬਣ ਜੰਜਾਲੀ, ਜਾਗਰਤ ਜੋਤ ਵਿਚ ਟਿਕਾਇੰਦਾ। ਵੇਖੇ ਫਲ ਪੱਤ ਡਾਲ੍ਹੀ, ਫੁਲ ਫੁਲਵਾੜੀ ਮਾਤ ਉਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਰਚਨ ਰਚਾਇੰਦਾ। ਚੌਥੇ ਜੁਗ ਚੌਥਾ ਦਰ, ਚੌਥਾ ਘਰ ਹਰਿ ਹਰਿ, ਵੇਖ ਵਖਾਇੰਦਾ। ਥਿਰ ਘਰ ਬੈਠ ਨਰਾਇਣ ਨਰ, ਜੋਤ ਨਿਰੰਜਣ ਮੇਲ ਮਿਲਾਇੰਦਾ। ਜੋਤ ਸਰੂਪੀ ਵਸੇ ਘਰ, ਘਰ ਸਾਚਾ ਇਕ ਸੁਹਾਇੰਦਾ। ਦੋ ਜਹਾਨੀ ਚੁੱਕੇ ਡਰ, ਸ਼ਬਦ ਨਿਸ਼ਾਨੀ ਹੱਥ ਫੜਾਇੰਦਾ। ਅਨਹਦ ਬਾਣੀ ਦੇਵੇ ਵਰ, ਘਰ ਮੰਗਲ ਏਕਾ ਗਾਇੰਦਾ। ਪਵਣ ਪਾਣੀ ਚਵਰ ਕਰ, ਸੀਸ ਤਾਜ ਸੁਹਾਇੰਦਾ। ਮੇਲ ਮਿਲਾਵਾ ਹਰੀ ਹਰਿ, ਹਰਿ ਸਾਚੇ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਵੇਸ ਵਟਾਇਆ ਹਰਿ ਨਿਰੰਕਾਰ, ਵੀਹ ਸਦ ਬਿਕ੍ਰਮੀ ਤੇਰਾਂ ਵਡ ਵਡਿਆਈਆ। ਚਰਨ ਛੁਹਾਇਆ ਦਿਲੀ ਦਰਬਾਰ, ਦਰ ਦਰਵਾਜ਼ਾ ਆਪ ਖੁਲ੍ਹਾਈਆ । ਪੰਚਮ ਮੁਖ ਤਾਜ ਸ਼ੰਗਾਰ, ਸੀਸ ਜਗਦੀਸ ਆਪ ਟਿਕਾਈਆ। ਸੱਤ ਰੰਗ ਨਿਸ਼ਾਨਾ ਇਕ ਹੁਲਾਰ, ਸੱਤਾਂ ਦੀਪਾਂ ਰਿਹਾ ਉਠਾਈਆ। ਪੰਚਮ ਨਿਸ਼ਾਨਾ ਕਰ ਪਿਆਰ, ਪੰਚਮ ਮੁਖ ਸਲਾਹੀਆ। ਸ਼ਬਦ ਡੰਡਾ ਅਪਰ ਅਪਾਰ, ਬ੍ਰਹਿਮੰਡ ਖੰਡ ਰਿਹਾ ਉਠਾਈਆ। ਚਰਨ ਜੋੜਾ ਚਰਨ ਪਿਆਰ, ਗੁਰਮੁਖ ਸਾਚੇ ਮੇਲ ਮਿਲਾਈਆ। ਅੱਸੂ ਤਿੰਨ ਕਰਿਆ ਖ਼ਬਰਦਾਰ, ਸੋਇਆ ਕੋਈ ਰਹਿਣ ਨਾ ਪਾਈਆ। ਸ਼ਾਹ ਸੁਲਤਾਨਾਂ ਮਾਰੇ ਮਾਰ, ਰਾਜ ਰਾਜਾਨਾਂ ਖ਼ਾਕ ਮਿਲਾਈਆ। ਦੋ ਜਹਾਨਾਂ ਹੋ ਉਜਿਆਰ, ਲੋਕਮਾਤ ਵੇਖ ਵਖਾਈਆ। ਗੋਪੀ ਕਾਹਨਾ ਇਕ ਪਿਆਰ, ਸਾਚੀ ਸਖੀਆਂ ਮੰਗਲ ਗਾਈਆ। ਆਪ ਸੁਹਾਏ ਬੰਕ ਦਵਾਰ, ਬੰਕ ਦਵਾਰੀ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਚੌਥਾ ਵੇਖ ਵਖਾਈਆ। ਚੌਥੇ ਜੁਗ ਜਗਤ ਵਿਹਾਰ, ਹਰਿ ਸਾਚਾ ਸਚ ਕਰਾਇੰਦਾ। ਵਰਨਾਂ ਬਰਨਾਂ ਵਸੇ ਬਾਹਰ, ਜ਼ਾਤ ਪਾਤ ਨਾ ਕੋਈ ਰਖਾਇੰਦਾ। ਤੱਤਵ ਤੱਤ ਨਾ ਕੋਈ ਵਿਚਾਰ, ਮਨ ਮਤ ਬੁਧ ਨਾ ਕੋਈ ਪਰਗਟਾਇੰਦਾ। ਵੇਦ ਕਤੇਬ ਨਾ ਪਾਇਣ ਸਾਰ, ਲੇਖਾ ਲਿਖਤ ਨਾ ਕੋਈ ਲਿਖਾਇੰਦਾ। ਅਲਖ ਅਗੋਚਰ ਅਗੰਮ ਅਪਾਰ, ਅਗਾਧ ਬੋਧ ਬੋਧ ਅਗਾਧ ਆਪ ਅਖਵਾਇੰਦਾ। ਆਦਿ ਜੁਗਾਦੀ ਖੇਲ ਨਿਆਰ, ਕਲਜੁਗ ਅੰਤਮ ਵੇਖ ਵਖਾਇੰਦਾ। ਸ੍ਰਿਸ਼ਟ ਸਬਾਈ ਬੰਨੇ ਧਾਰ, ਲੱਖ ਚੁਰਾਸੀ ਫੋਲ ਫੁਲਾਇੰਦਾ। ਪਰਗਟ ਹੋਇਆ ਸਾਂਝਾ ਯਾਰ, ਸਾਂਝੀਵਾਲ ਇਕ ਹੋ ਜਾਇੰਦਾ। ਖੇਲ ਖਿਲਾਏ ਨਾਰੀ ਨਾਰ, ਨਰ ਨਰਾਇਣ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਜਗਤ ਪ੍ਰੀਤੀ ਰੀਤ ਆਪ ਚਲਾਇੰਦਾ। ਜਗਤ ਰੀਤ ਹਰਿ ਭਗਵਾਨ, ਸ਼ਬਦੀ ਬੰਨ ਬਣਾਈਆ। ਚਾਰ ਵਰਨਾਂ ਇਕ ਗਿਆਨ, ਏਕਾ ਮਾਰਗ ਰਿਹਾ ਲਗਾਈਆ। ਊਚ ਨੀਚ ਨਾ ਕੋਇ ਵਖਾਨ, ਹਿੰਦੂ ਮੁਸਲਮ ਸਿਖ ਈਸਾਈ ਨਾ ਕੋਈ ਜਣਾਈਆ। ਏਕਾ ਵੇਦ ਇਕ ਪੁਰਾਨ, ਏਕਾ ਗੀਤਾ ਕਰੇ ਪੜ੍ਹਾਈਆ। ਅੰਜੀਲ ਕੁਰਾਨ ਇਕ ਧਿਆਨ, ਮੁਸਲਮ ਸੁੰਨੀ ਵੇਖ ਵਖਾਈਆ। ਨਾਨਕ ਗੋਬਿੰਦ ਇਕ ਨਿਸ਼ਾਨ, ਗੁਰ ਬਾਣੀ ਨਾਮ ਵਡਿਆਈਆ। ਪਰਗਟ ਹੋਇਆ ਵਾਲੀ ਦੋ ਜਹਾਨ, ਆਪ ਆਪਣੀ ਕਲ ਵਰਤਾਈਆ। ਸਤਿਜੁਗ ਸਾਚਾ ਕਰ ਪਰਧਾਨ, ਲੋਕਮਾਤ ਧਰਤ ਮਾਤ ਦੀ ਗੋਦ ਬਿਠਾਈਆ। ਕਲਜੁਗ ਕੂੜਾ ਬੇਈਮਾਨ, ਨੌ ਦਰਵਾਜ਼ੇ ਬਾਹਰ ਕਢਾਈਆ। ਸਚ ਤਖ਼ਤ ਬੈਠ ਸਚ ਸੁਲਤਾਨ, ਸਾਚੀ ਸਖੀਆਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖਾ ਆਪੇ ਰਿਹਾ ਸਿਖਾਈਆ। ਲੇਖਾ ਲਿਖਿਆ ਧੁਰ ਕਰਤਾਰ, ਆਪਣਾ ਆਪ ਲਿਖਾਇੰਦਾ। ਬ੍ਰਹਿਮੰਡਾਂ ਖੰਡਾਂ ਪਾਵੇ ਸਾਰ, ਲੋਆਂ ਪੁਰੀਆਂ ਵੇਖ ਵਖਾਇੰਦਾ। ਖੇਲ ਖਿਲਾਏ ਦਇਆ ਕਮਾਏ ਮੇਲ ਮਿਲਾਏ ਨਾਰੀ ਨਾਰ, ਨਾਰੀ ਕੰਤ ਵੇਸ ਵਟਾਇੰਦਾ। ਸਤਿ ਸਤਿਵੰਤ ਘਰ ਸਚ ਪਿਆਰ, ਸ਼ਬਦ ਸਿੰਘਾਸਣ ਇਕ ਵਖਾਇੰਦਾ। ਰੰਗ ਬਸੰਤੀ ਵਿਚ ਸੰਸਾਰ, ਸਾਚਾ ਰੂਪ ਆਪ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਸਾਚੇ ਦਰ, ਘਰ ਸਾਚਾ ਇਕ ਸੁਹਾਇੰਦਾ। ਸਾਚਾ ਘਰ ਸਚ ਦਵਾਰ, ਹਰਿਜਨ ਹਰਿ ਉਪਾਇਆ। ਰਸਨਾ ਸਗਨ ਨਾਮ ਅਪਾਰ, ਮੋਖ ਮੁਕਤ ਇਕ ਰਖਾਇਆ। ਮੇਲ ਮਿਲਾਵਾ ਕੰਤ ਭਤਾਰ, ਆਤਮ ਸੇਜਾ ਦਰ ਸੁਹਾਇਆ। ਸਾਚੀ ਸੇਜਾ ਹੋ ਉਜਿਆਰ, ਆਪ ਆਪਣਾ ਦਰਸ ਦਿਖਾਇਆ। ਸੁਰਤ ਸਵਾਣੀ ਹੋਈ ਮੁਟਿਆਰ, ਦਰ ਵੇਖੇ ਲੋਕ ਸਬਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਸਾਚਾ ਵਰ, ਦਰ ਸਾਚਾ ਇਕ ਖੁਲ੍ਹਾਇਆ। ਸੁਰਤ ਸਵਾਣੀ ਨੌਜਵਾਨ, ਲੋਕਮਾਤ ਲਏ ਅੰਗੜਾਈਆ। ਚਾਰ ਕੁੰਟ ਵੇਖੇ ਮਾਰ ਧਿਆਨ, ਕਵਣ ਦੂਲ੍ਹਾ ਬੈਠਾ ਰਾਹ ਤਕਾਈਆ। ਕਰਨਹਾਰ ਸ੍ਰੀ ਭਗਵਾਨ, ਆਪ ਆਪਣਾ ਵੇਸ ਵਟਾਈਆ। ਦੇਵਣਹਾਰਾ ਧੁਰ ਫ਼ਰਮਾਣ, ਸ਼ਬਦੀ ਸ਼ਬਦ ਡੰਕ ਵਜਾਈਆ। ਸਚ ਸੁੱਚ ਸ਼ਬਦੀ ਬੰਨੇ ਗਾਨ, ਨਾਮ ਸਗਨ ਇਕ ਮਨਾਈਆ। ਗੀਤ ਸੁਹਾਗੀ ਗਾਏ ਗਾਨ, ਰਾਗ ਅਨਾਦੀ ਇਕ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਘਰ, ਸਾਚੇ ਘਰ ਵੱਜੀ ਵਧਾਈਆ। ਸ਼ਬਦੀ ਸ਼ਬਦ ਕੁੜਮਾਇਆ। ਏਕਾ ਦਰ ਧੀ ਜਵਾਈ, ਹਰਿ ਮੇਲਾ ਮੇਲ ਮਿਲਾਇਆ। ਸਾਚੀ ਰੁਤੜੀ ਰੁੱਤ ਸੁਹਾਈ, ਰੁਤ ਬਸੰਤੀ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਫਲਗੁਣ ਤੇਰਾ ਚੁੱਕੇ ਡਰ, ਗੁਣਵੰਤਾ ਵੇਖ ਵਖਾਇਆ। ਗੁਣਵੰਤਾ ਹਰਿ ਭਗਵਾਨ, ਭਗਤੀ ਭਗਤ ਵਡਿਆਈਆ। ਵੇਖ ਵਖਾਏ ਸਾਚਾ ਕਾਹਨ, ਘਰ ਸਾਚੇ ਫੇਰਾ ਪਾਈਆ। ਮੋਰ ਮੁਕਟ ਸੀਸ ਤਾਜ ਮਹਾਨ, ਆਪਣੀ ਹੱਥੀਂ ਰਿਹਾ ਟਿਕਾਈਆ। ਜੀਵ ਜੰਤ ਨਾ ਸਕੇ ਕੋਈ ਪਛਾਨ, ਹਰਿ ਕਾ ਭੇਵ ਨਾ ਕੋਈ ਜਣਾਈਆ। ਸਤਿਜੁਗ ਸਾਚੇ ਦੇਵੇ ਮਾਣ, ਪਤਤ ਪੁਨੀਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪੇ ਵਰ, ਘਰ ਘਰ ਦਰ ਦਰ ਮੇਲ ਮਿਲਾਈਆ। ਸਾਚਾ ਦਰ ਹਰਿ ਸੁਹਾ, ਸਾਚੀ ਦਇਆ ਕਮਾਇੰਦਾ। ਹਰਿਜਨ ਸੱਜਣ ਮੇਲ ਮਿਲਾ, ਮੇਲ ਮਿਲਾਵਾ ਇਕ ਵਖਾਇੰਦਾ। ਪੜਦੇ ਕੱਜਣ ਆਪ ਅਖਵਾ, ਸਚ ਦੁਸ਼ਾਲਾ ਉਪਰ ਪਾਇੰਦਾ। ਚਰਨ ਧੂੜੀ ਮਜਨ ਆਪ ਕਰਾ, ਦੁਰਮਤ ਮੈਲ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਵਿਹਾਰਾ ਅੱਗੇ ਧਰ, ਦਰ ਦਵਾਰਾ ਵੇਖ ਵਖਾਇੰਦਾ। ਨਾਮ ਸ਼ਬਦ ਸਚ ਦਸਤਾਰ, ਗੁਰਮੁਖ ਸੀਸ ਟਿਕਾਈਆ। ਬੀਸ ਬੀਸਾ ਖੇਲ ਅਪਾਰ, ਸਾਚਾ ਸਗਨ ਰਿਹਾ ਮਨਾਈਆ। ਵੇਖ ਵਖਾਣੇ ਪੰਦਰਾਂ ਕੱਤਕ ਦਿਵਸ ਵਿਚਾਰ, ਜੋਤੀ ਨੂਰ ਕਰ ਰੁਸ਼ਨਾਈਆ। ਰਾਜ ਰਾਜਾਨ ਢਹਿ ਢਹਿ ਪੈਣ ਚਰਨ ਦਵਾਰ, ਚਰਨ ਚਰਨੋਦਕ ਹੱਥ ਨਾ ਆਈਆ। ਗੁਰਮੁਖ ਸੱਜਣ ਲਏ ਉਭਾਰ, ਗਰੀਬ ਨਿਮਾਣੇ ਗਲੇ ਲਗਾਈਆ। ਭਰਿਆ ਆਪੇ ਭਗਤੀ ਭਗਤ ਭੰਡਾਰ, ਅਤੋਟ ਅਤੁਟ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਲਛਮਣ ਸਿੰਘ ਦਿਤਾ ਜਗਤ ਵਰ, ਜੋਗ ਜੁਗਤ ਆਪਣੇ ਹੱਥ ਰਖਾਈਆ। ਨਿਰਗੁਣ ਰੂਪ ਅਕਲ ਕਲ ਧਾਰ, ਏਕਾ ਏਕੰਕਾਰਿਆ। ਆਦਿ ਜੁਗਾਦੀ ਹਰਿ ਪਸਾਰ, ਭੇਵ ਕੋਈ ਨਾ ਪਾ ਰਿਹਾ। ਇਕ ਅਕੱਲਾ ਕਰ ਅਕਾਰ, ਨਿਰਾਕਾਰ ਵੇਸ ਵਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਡਗਮਗਾ ਰਿਹਾ। ਨਿਰਗੁਣ ਰੂਪ ਪੁਰਖ ਕਰਤਾਰਾ, ਏਕਾ ਏਕ ਅਖਵਾਇੰਦਾ। ਆਦਿ ਜੁਗਾਦੀ ਇਕ ਅਵਤਾਰਾ, ਆਪ ਆਪਣਾ ਖੇਲ ਖਿਲਾਇੰਦਾ। ਲੋਆਂ ਪੁਰੀਆਂ ਮਹੱਲ ਉਸਾਰਾ, ਹਰਿ ਸਾਚਾ ਬਣਤ ਬਣਾਇੰਦਾ। ਮੰਡਲ ਮੰਡਪ ਦਏ ਸਹਾਰਾ, ਗਗਨ ਗਗਨੰਤਰ ਵੇਖ ਵਖਾਇੰਦਾ। ਖੇਲੇ ਖੇਲ ਅਗੰਮ ਅਪਾਰਾ, ਅਲਖ ਅਗੋਚਰ ਨਾਉਂ ਧਰਾਇੰਦਾ। ਜੋਤੀ ਦੀਪਕ ਭੇਵ ਨਿਆਰਾ, ਆਦਿਨ ਅੰਤ ਇਕ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਡਗਮਗਾਇੰਦਾ। ਨਿਰਗੁਣ ਨੂਰ ਪੁਰਖ ਅਕਾਲ, ਆਦਿ ਜੁਗਾਦਿ ਸਮਾਇਆ। ਦੀਨਾਂ ਬੰਧਪ ਦੀਨ ਦਿਆਲ, ਦਇਆ ਨਿਧ ਨਾਮ ਰਖਾਇਆ। ਆਪੇ ਚਲੇ ਅਵੱਲੜੀ ਚਾਲ, ਚਾਲ ਨਿਰਾਲੀ ਇਕ ਰਖਾਇਆ। ਥਿਰ ਘਰ ਬੈਠ ਸੱਚੀ ਧਰਮਸਾਲ, ਸਚਖੰਡ ਦਵਾਰਾ ਇਕ ਸੁਹਾਇਆ। ਸਤਿ ਪੁਰਖ ਨਿਰੰਜਣ ਸਾਚੀ ਧਾਰ, ਆਪ ਆਪਣੀ ਵੇਖ ਵਖਾਇਆ। ਨਾ ਕੋਈ ਦੂਸਰ ਕਰੇ ਪਿਆਰ, ਦਰ ਦਵਾਰ ਨਾ ਕੋਇ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰੋ ਨੂਰ ਸਮਾਇਆ। ਨਿਰਗੁਣ ਨੂਰ ਆਦਿ ਨਿਰੰਜਣ ਏਕਾ ਏਕ ਅਖਵਾਈਆ। ਆਪ ਆਪਣਾ ਬਣਿਆ ਸੱਜਣ, ਘਰ ਸਾਚੇ ਸੰਗ ਨਿਭਾਈਆ। ਆਪ ਆਪਣਾ ਕਰਿਆ ਮਜਨ, ਮੇਲ ਮਿਲਾਵਾ ਸਹਿਜ ਸੁਭਾਈਆ। ਆਪ ਆਪਣਾ ਹੋਇਆ ਪੜਦੇ ਕੱਜਣ, ਆਪਣੇ ਹੱਥ ਰੱਖੇ ਵਡਿਆਈਆ। ਆਪ ਚਲਾਏ ਆਪਣਾ ਸਚ ਜਹਾਜਨ, ਵਡ ਦਾਤਾ ਬੇਪਰਵਾਹੀਆ। ਆਪੇ ਸ਼ਾਹੋ ਭੂਪ ਵਡ ਰਾਜ ਰਾਜਨ, ਸਚ ਸੁਲਤਾਨ ਇਕ ਅਖਵਾਈਆ। ਆਪੇ ਜਾਣੇ ਆਪਣਾ ਕਾਜਨ, ਆਪ ਆਪਣੀ ਰਚਨ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਨੂਰ ਧਰ, ਨੂਰੋ ਨੂਰ ਉਜਾਲਾ ਹਰਿ ਵਡ ਵੱਡੀ ਵਡਿਆਈਆ। ਆਦਿ ਪੁਰਖ ਗੁਰ ਗੋਪਾਲਾ, ਗੋਬਿੰਦ ਨਾਉਂ ਧਰਾਈਆ। ਖੇਲੇ ਖੇਲ ਖੇਲ ਨਿਰਾਲਾ, ਖੇਲਣਹਾਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਸ਼ਕਤ ਰੂਪ ਸਮਾਈਆ। ਨਿਰਗੁਣ ਰੂਪ ਸੁਤੇ ਪਰਕਾਸ਼, ਹਰਿ ਆਪਣਾ ਆਪ ਕਰਾਇੰਦਾ। ਆਪਣੇ ਮੰਦਰ ਰੱਖੇ ਵਾਸ, ਸਾਚਾ ਮੰਦਰ ਇਕ ਸੁਹਾਇੰਦਾ। ਆਦਿ ਅੰਤ ਨਾ ਹੋਏ ਵਿਨਾਸ, ਨਾ ਕੋਈ ਬਣਤ ਬਣਾਇੰਦਾ। ਲੋਆਂ ਪੁਰੀਆਂ ਮੰਡਲ ਮੰਡਪ ਪਾਵੇ ਰਾਸ, ਆਪਣੀ ਰਚਨਾ ਆਪ ਰਚਾਇੰਦਾ। ਆਪੇ ਵਸਿਆ ਪ੍ਰਿਥਮੀ ਅਕਾਸ਼, ਅਕਾਸ਼ ਪਰਕਾਸ਼ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਨੂਰ ਨੂਰੋ ਨੂਰ ਦਰਸਾਇੰਦਾ। ਨਿਰਗੁਣ ਨੂਰ ਅਪਰ ਅਪਾਰ, ਹਰਿ ਆਪਣਾ ਆਪ ਉਪਾਇਆ। ਆਪ ਸੁਹਾਏ ਆਪਣਾ ਸਚ ਦਵਾਰ, ਦਰ ਦਵਾਰਾ ਇਕ ਖੁਲ੍ਹਾਇਆ। ਇਕ ਅਕੱਲਾ ਬੈਠ ਨਿਰੰਕਾਰ, ਨਿਰਗੁਣ ਬੈਠਾ ਬੇਪਰਵਾਹਿਆ। ਨਾ ਕੋਈ ਦੂਸਰ ਮੀਤ ਮੁਰਾਰ, ਸਗਲਾ ਸੰਗ ਨਾ ਕੋਈ ਰਖਾਇਆ। ਨਾ ਕੋਈ ਛੱਪਰ ਛੰਨ ਮੁਨਾਰ, ਚਾਰ ਦੀਵਾਰ ਨਾ ਕੋਈ ਰਖਾਇਆ। ਥਿਰ ਘਰ ਸਾਚਾ ਕਰ ਤਿਆਰ, ਥਿਰ ਘਰ ਬੈਠਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਆਪੇ ਕਰ, ਨਾਉਂ ਨਿਰੰਜਣ ਰੂਪ ਉਪਾਇਆ। ਆਪਣਾ ਨਾਉਂ ਆਪੇ ਰੱਖ, ਆਪਣੇ ਹੱਥ ਰੱਖੇ ਵਡਿਆਈਆ। ਸਰਬ ਕਲਾ ਆਪੇ ਸਮਰਥ, ਘਰ ਸਾਚੇ ਸੋਭਾ ਪਾਈਆ। ਆਪੇ ਆਪਣੀ ਬਖ਼ਸ਼ੇ ਵੱਥ, ਆਪਣੀ ਝੋਲੀ ਆਪ ਭਰਾਈਆ। ਆਪ ਚਲਾਏ ਆਪਣਾ ਰਥ, ਰਥ ਰਥਵਾਹੀ ਆਪ ਅਖਵਾਈਆ। ਆਪ ਆਪਣੀ ਮਹਿਮਾ ਜਾਣੇ ਅਕੱਥ, ਕਥਨੀ ਕਥ ਨਾ ਸਕੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਇਕ ਅਖਵਾਈਆ। ਨਿਰਗੁਣ ਦਾਤਾ ਸੂਰਬੀਰ, ਏਕਾ ਏਕ ਅਖਵਾਇਆ। ਆਪ ਆਪਣੀ ਬੰਨੇ ਧੀਰ, ਆਪਣਾ ਬੇੜਾ ਇਕ ਚਲਾਇਆ। ਆਪ ਆਪਣਾ ਜਾਣੇ ਅਖ਼ੀਰ, ਆਦਿ ਆਦਿ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਆਪੇ ਕਰ, ਆਪ ਆਪਣਾ ਵੇਸ ਵਟਾਇਆ। ਵੇਸ ਵਟਾਏ ਇਕ ਅਕੱਲਾ, ਏਕਾ ਰੰਗ ਸਮਾਈਆ। ਵਸਣਹਾਰਾ ਉਚ ਮਹੱਲਾ, ਅਗੰਮ ਅਥਾਹ ਬੇਪਰਵਾਹੀਆ। ਆਪਣੀ ਜੋਤੀ ਆਪੇ ਬਲਾ, ਆਪਣਾ ਦੀਪਕ ਆਪ ਕਰੇ ਰੁਸ਼ਨਾਈਆ। ਆਪਣਾ ਘਰ ਸਚ ਸਿੰਘਾਸਣ ਆਪੇ ਮਲਾ, ਆਪੇ ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਨੂਰ ਕਰ, ਇਕ ਇਕੱਲਾ ਵੇਖ ਵਖਾਈਆ। ਇਕ ਅਕੱਲਾ ਕਰ ਅਕਾਰ, ਆਪਣੀ ਕਲ ਵਰਤਾਇੰਦਾ। ਦੀਪਕ ਜੋਤੀ ਕਰ ਉਜਿਆਰ, ਏਕਾ ਡਗਮਗਾਇੰਦਾ। ਏਕਾ ਦੀਪਕ ਜਗਨ ਅਪਾਰ, ਏਕਾ ਦਰ ਸੁਹਾਇੰਦਾ। ਏਕਾ ਤਖ਼ਤ ਤਾਜ ਸਿਕਦਾਰ, ਏਕਾ ਤੇਜ਼ ਚਲਾਇੰਦਾ। ਏਕਾ ਕਰਿਆ ਖ਼ਬਰਦਾਰ, ਏਕਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਏਕਾ ਕਰ, ਏਕਾ ਏਕ ਡਗਮਗਾਇੰਦਾ। ਏਕਾ ਹਰਿ ਏਕਾ ਦਰ, ਏਕਾ ਘਰ ਖੁਲ੍ਹਾਈਆ। ਏਕਾ ਦੇਵਣਹਾਰਾ ਵਰ, ਏਕਾ ਮੇਲ ਮਿਲਾਈਆ। ਏਕਾ ਪਾਏ ਆਪਣਾ ਡਰ, ਏਕਾ ਦਏ ਚੁਕਾਈਆ। ਏਕਾ ਤਰਨੀ ਰਿਹਾ ਤਰ, ਤਾਰਨਹਾਰ ਇਕ ਅਖਵਾਈਆ। ਆਪਣੀ ਕਰਨੀ ਰਿਹਾ ਕਰ, ਕਾਰਨ ਕਰਤਾ ਨਾਮ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਨੂਰ ਉਜਾਲਾ, ਪਾਰਬ੍ਰਹਮ ਪ੍ਰਭ ਦੀਨ ਦਿਆਲਾ, ਬੇਅੰਤ ਬੇਪਰਵਾਹ ਆਪ ਅਖਵਾਈਆ। ਬੇਅੰਤ ਬੇਪਰਵਾਹ, ਏਕਾ ਏਕ ਅਖਵਾਇੰਦਾ। ਆਪ ਆਪਣਾ ਬਣ ਮਲਾਹ, ਆਪਣਾ ਬੇੜਾ ਆਪ ਚਲਾਇੰਦਾ। ਆਪੇ ਜਾਣੇ ਆਪਣੀ ਸਿਫ਼ਤ ਸਲਾਹ, ਆਪ ਆਪਣਾ ਨਾਮ ਜਪਾਇੰਦਾ। ਆਪੇ ਜਾਣੇ ਆਪਣਾ ਰਾਹ, ਆਪਣਾ ਮਾਰਗ ਆਪੇ ਲਾਇੰਦਾ। ਆਪਣਾ ਜਾਣੇ ਆਪੇ ਥਾਂ, ਸਾਚਾ ਧਾਮ ਇਕ ਸੁਹਾਇੰਦਾ। ਆਪੇ ਪਿਤਾ ਆਪੇ ਮਾਂ, ਬਾਲ ਅੰਞਾਣਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਸਚ ਮਹੱਲਾ ਇਕ ਅਕੱਲਾ ਆਪ ਵਸਾਇੰਦਾ। ਸਚ ਮਹੱਲਾ ਉਚ ਅਟਾਰੀ, ਹਰਿ ਸਾਚੇ ਆਪ ਸੁਹਾਈਆ। ਨਿਰਗੁਣ ਜੋਤ ਜਗੇ ਨਿਰੰਕਾਰੀ, ਏਕਾ ਦੀਪਕ ਡਗਮਗਾਈਆ। ਖੇਲੇ ਖੇਲ ਅਗੰਮ ਅਪਾਰੀ, ਅਗੰਮ ਅਗੰਮੜੀ ਕਾਰ ਕਰਾਈਆ। ਅਲਖ ਅਲਖ ਅਲਖਣਾ ਆਪੇ ਬਣੇ ਲੇਖ ਲਿਖਾਰੀ, ਲੇਖਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਦੇਵੇ ਆਪਣਾ ਵਰ, ਨਿਰਗੁਣ ਅੰਦਰ ਨਿਰਗੁਣ ਧਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਨਿਰਗੁਣ ਅੰਦਰ ਨਿਰਗੁਣ ਧਰ, ਨਿਰਗੁਣ ਨੂਰ ਜਗਾਇਆ। ਨਾ ਕੋਈ ਸੀਸ ਨਾ ਕੋਈ ਧੜ, ਨਾ ਕੋਈ ਤੱਤ ਵਖਾਇਆ। ਨਾ ਕੋਈ ਕਿਲਾ ਕੋਟ ਦਿਸੇ ਗੜ੍ਹ, ਧੁੰਧੂਕਾਰ ਨਾ ਕੋਈ ਉਪਾਇਆ। ਨਾ ਕੋਈ ਵੇਖੇ ਅੱਗੇ ਖੜ, ਨੂਰੀ ਨੂਰ ਕਿਸੇ ਦਿਸ ਨਾ ਆਇਆ। ਨਾ ਕੋਈ ਵਿਦਿਆ ਅੱਖਰ ਗਿਆ ਪੜ੍ਹ, ਨਾ ਕੋਈ ਲੇਖਾ ਲਿਖਤ ਜਣਾਇਆ। ਆਪਣਾ ਆਪ ਆਪਣੇ ਅੰਦਰ ਧਰ, ਆਪ ਆਪਣਾ ਬੀਜ ਬਿਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਨੂਰ ਉਪਾਇਆ। ਨਿਰਗੁਣ ਪਿਤਾ ਨਿਰਗੁਣ ਮਾਤਾ, ਨਿਰਗੁਣ ਰੂਪ ਵਟਾਇੰਦਾ। ਨਿਰਗੁਣ ਦੇਵਣਹਾਰਾ ਦਾਤਾ, ਨਿਰਗੁਣ ਝੋਲੀ ਪਾਇੰਦਾ। ਨਿਰਗੁਣ ਰੱਖੀ ਉਤਮ ਜਾਤਾ, ਜਾਤ ਅਜਾਤੀ ਇਕ ਵਖਾਇੰਦਾ। ਨਿਰਗੁਣ ਬੈਠਾ ਰਹੇ ਇਕਾਂਤਾ, ਆਪ ਆਪਣੀ ਕਲ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾਇੰਦਾ। ਆਪਣੀ ਕਲ ਹਰਿ ਵਰਤੰਤਾ, ਆਪਣੀ ਕਲ ਵਰਤਾਇਆ। ਪੂਰਨ ਜੋਤ ਸ੍ਰੀ ਭਗਵੰਤਾ, ਭੇਵ ਕੋਈ ਨਾ ਪਾਇਆ। ਖੇਲੇ ਖੇਲ ਜੁਗਾਂ ਜੁਗੰਤਾ, ਜੁਗ ਕਰਤਾ ਨਾਉਂ ਰਖਾਇਆ। ਮਹਿਮਾ ਜਾਣੇ ਗਣਤ ਅਗਣਤਾ, ਵੇਦ ਕਤੇਬ ਨਾ ਭੇਵ ਖੁਲ੍ਹਾਇਆ। ਆਪੇ ਜਾਣੇ ਆਪਣੀ ਬਣਤਾ, ਆਪ ਆਪਣਾ ਨਾਮ ਉਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਮੇਲਾ ਨਿਰਗੁਣ ਚੇਲਾ ਨਿਰਗੁਣ ਗੁਰ ਨਿਰਗੁਣ ਧੁਰ ਨਿਰਗੁਣ ਰਿਹਾ ਜੁੜ, ਨਿਰਗੁਣ ਨਿਰਗੁਣ ਨਾਉਂ ਰਖਾਇਆ। ਨਿਰਗੁਣ ਰੰਗ ਨਿਰਗੁਣ ਸੰਗ, ਨਿਰਗੁਣ ਰੂਪ ਵਟਾਇੰਦਾ। ਨਿਰਗੁਣ ਬੈਠ ਸਚ ਪਲੰਘ, ਨਿਰਗੁਣ ਸੇਜ ਹੰਢਾਇੰਦਾ। ਨਿਰਗੁਣ ਮੰਗੇ ਸਾਚੀ ਮੰਗ, ਨਿਰਗੁਣ ਪੂਰ ਕਰਾਇੰਦਾ। ਨਿਰਗੁਣ ਰੂਪ ਨਿਰਗੁਣ ਰੰਗ, ਨਿਰਗੁਣ ਸਰਬੰਗ ਵਖਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰੋ ਨੂਰ ਆਪ ਉਪਾਇੰਦਾ। ਅਪਰ ਅਪਾਰਾ ਹਰਿ ਭਗਵਾਨ, ਏਕਾ ਰੰਗ ਰੰਗਾਈਆ। ਖੇਲੇ ਖੇਲ ਖੇਲ ਮਹਾਨ, ਖੇਲਣਹਾਰ ਵਡ ਵਡਿਆਈਆ। ਪਾਵੇ ਸਾਰ ਦੋ ਜਹਾਨ, ਦੋ ਜਹਾਨ ਵੱਜੇ ਵਧਾਈਆ। ਆਪੇ ਜਾਣੇ ਆਪਣਾ ਸਚ ਨਿਸ਼ਾਨ, ਆਪੇ ਰਿਹਾ ਝੁਲਾਈਆ। ਆਪੇ ਮਰਦ ਮਰਦਾਨਾ, ਪਾਰਬ੍ਰਹਮ ਆਪ ਅਖਵਾਈਆ। ਆਪੇ ਜੋਧਾ ਸੂਰਬੀਰ ਸੁਲਤਾਨਾ, ਸ਼ਾਹੋ ਭੂਪ ਆਪ ਅਖਵਾਈਆ। ਆਪੇ ਕਿਲਾ ਕੋਟ ਗੜ੍ਹ ਮਕਾਨਾ, ਮੰਡਲ ਮੰਡਪ ਆਪ ਛੁਹਾਈਆ। ਆਪੇ ਰਵ ਸਸ ਹੋ ਪਰਧਾਨਾ, ਆਪਣੀ ਆਪ ਕਰੇ ਰੁਸ਼ਨਾਈਆ। ਆਪੇ ਧਰਤ ਧਵਲ ਵੇਖੇ ਮਾਰ ਧਿਆਨਾ, ਜਲ ਬਿੰਬ ਆਪ ਹੋ ਜਾਈਆ। ਆਪੇ ਵਸੇ ਆਪਣੇ ਸਚ ਮਕਾਨਾ, ਥਿਰ ਘਰ ਸਾਚਾ ਇਕ ਸੁਹਾਈਆ। ਆਪ ਉਪਾਏ ਆਪਣਾ ਧੁਰ ਫ਼ਰਮਾਣਾ, ਹਰਿ ਸੰਤਨ ਨਾਉਂ ਧਰਾਈਆ। ਸ਼ਬਦੀ ਸ਼ਬਦ ਸ਼ਬਦ ਨੌਜਵਾਨਾ, ਏਕਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਖੇਲ ਖਿਲਾਈਆ। ਸ਼ਬਦ ਸੁੱਤ ਸਚ ਦੁਲਾਰਾ, ਨਿਰਗੁਣ ਪੂਤ ਉਪਾਇਆ। ਲੋਆਂ ਪੁਰੀਆਂ ਦਏ ਸਹਾਰਾ, ਬ੍ਰਹਿਮੰਡ ਖੰਡ ਮੇਲ ਮਿਲਾਇਆ। ਧੁਨ ਅਨਾਦੀ ਇਕ ਜੈਕਾਰਾ, ਪੁਰਖ ਅਕਾਲ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਆਪੇ ਧਰ, ਨੂਰੀ ਨੂਰ ਨੂਰ ਰਖਾਇਆ। ਨੂਰ ਉਪੰਨਾ ਸਾਚਾ ਪੂਤਾ, ਸਤਿ ਸਤਿਵਾਦ ਸਮਾਇਆ। ਪਾਵੇ ਸਾਰ ਚਾਰੇ ਕੂਟਾ, ਦਹਿ ਦਿਸ਼ਾ ਡੇਰਾ ਲਾਇਆ। ਥਿਰ ਘਰ ਲਗਾਏ ਸਾਚਾ ਬੂਟਾ, ਫਲ ਫੁਲਵਾੜੀ ਵੇਖ ਵਖਾਇਆ। ਆਪੇ ਦੇਵੇ ਆਪਣਾ ਹੂਟਾ, ਸਚ ਹੁਲਾਰਾ ਇਕ ਰਖਾਇਆ। ਅਬਿਨਾਸ਼ੀ ਕਰਤਾ ਆਪੇ ਤੁਠਾ, ਆਪ ਆਪਣੀ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸ਼ਬਦ ਸੁੱਤ ਇਕ ਉਪਾਇਆ। ਸ਼ਬਦ ਦੁਲਾਰਾ ਨੌਜਵਾਨ, ਸੋਹੇ ਸਚ ਦਵਾਰਿਆ। ਮੇਲ ਮਿਲਾਵਾ ਸ੍ਰੀ ਭਗਵਾਨ, ਏਕਾ ਰੰਗ ਰੰਗਾ ਲਿਆ। ਇਕ ਸੁਨੇਹੜਾ ਇਕ ਧੁਨਕਾਨ, ਏਕਾ ਰਾਗ ਅਲਾ ਰਿਹਾ। ਇਕ ਵਖਾਏ ਸਚ ਮਕਾਨ, ਬ੍ਰਹਿਮੰਡ ਇਕ ਵਖਾ ਰਿਹਾ। ਇਕ ਜਣਾਏ ਸਚ ਦੁਕਾਨ, ਚੌਦਾਂ ਲੋਕ ਹੱਟ ਖੁਲ੍ਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਉਪਾ ਰਿਹਾ। ਹਰਿ ਹਰਿ ਨਾਉਂ ਹਰਿ ਉਪੰਨਿਆ, ਪਾਰਬ੍ਰਹਮ ਵਡਿਆਈਆ। ਪੁਰਖ ਅਬਿਨਾਸ਼ੀ ਏਕਾ ਮੰਨਿਆ, ਆਪਣੀ ਕਰੇ ਜੋਤ ਰੁਸ਼ਨਾਈਆ। ਆਪੇ ਚਾੜ੍ਹੇ ਆਪਣਾ ਚੰਨਿਆ, ਰਵ ਸਸ ਸੇਵਾ ਲਾਈਆ। ਆਪਣਾ ਬੇੜਾ ਆਪੇ ਬੰਨਿਆ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਬੇਪਰਵਾਹੀਆ। ਨਿਰਗੁਣ ਦਾਤਾ ਸੱਚਾ ਸ਼ਾਹ, ਏਕਾ ਏਕੰਕਾਰਿਆ। ਆਪ ਉਪਾਏ ਆਪਣਾ ਨਾਂ, ਆਪੇ ਸੁਣੇ ਪੁਕਾਰਿਆ। ਆਪ ਆਪਣੀ ਪਕੜੀ ਬਾਂਹ, ਆਪੇ ਦਏ ਸਹਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾ ਲਿਆ। ਵੇਸ ਵਟਾਏ ਪੁਰਖ ਅਬਿਨਾਸ਼ਾ, ਆਪ ਆਪਣੀ ਕਲ ਧਾਰਿਆ। ਆਪਣਾ ਖੇਲੇ ਖੇਲ ਤਮਾਸ਼ਾ, ਆਦਿ ਅਨਾਦੀ ਇਕ ਅਵਤਾਰਿਆ। ਆਪਣੇ ਮੰਡਲ ਪਾਈ ਰਾਸਾ, ਸ਼ਾਹੋ ਭੂਪ ਸਚ ਸਿਕਦਾਰਿਆ। ਆਪਣੀ ਪੂਰੀ ਕਰੇ ਆਸਾ, ਆਪਣੀ ਇਛਿਆ ਭਿਛਿਆ ਇਕ ਵਖਾ ਰਿਹਾ। ਆਪ ਆਪਣਾ ਹੋਇਆ ਦਾਸੀ ਦਾਸਾ, ਸੇਵਕ ਸੇਵਾ ਆਪ ਕਮਾ ਰਿਹਾ। ਆਪ ਆਪਣੇ ਅੰਦਰ ਕੀਆ ਵਾਸਾ, ਵਾਸ ਨਿਵਾਸੀ ਆਪ ਅਖਵਾ ਰਿਹਾ। ਆਪ ਆਪਣਾ ਕਰ ਭਰਵਾਸਾ, ਆਪ ਆਪਣਾ ਇਸ਼ਟ ਮਨਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਅੰਦਰ ਨਿਰਗੁਣ ਵੜ, ਨਿਰਗੁਣ ਵੇਖ ਵਖਾ ਰਿਹਾ। ਨਿਰਗੁਣ ਰੂਪ ਅਗੰਮ ਅਥਾਹ, ਹਰਿ ਆਪਣਾ ਆਪ ਉਪਾਇਆ। ਆਪੇ ਬਣਿਆ ਪਿਤਾ ਮਾਂ, ਆਪ ਆਪਣਾ ਸ਼ਬਦ ਉਪਾਇਆ। ਬ੍ਰਹਮਾ ਸ਼ਿਵ ਵਿਸ਼ਨ ਨਾਉਂ ਧਰਾ, ਆਪ ਆਪਣਾ ਰੰਗ ਰੰਗਾਇਆ। ਅੰਮ੍ਰਿਤ ਸਾਚਾ ਇਕ ਵਖਾ, ਸਾਚਾ ਜਲ ਸੁਹਾਇਆ। ਨਾਭੀ ਕਵਲੀ ਆਪ ਲਗਾ, ਆਪੇ ਰੂਪ ਵਖਾਇਆ। ਕਵਲ ਕਵਲਾ ਲਏ ਫਲਾ, ਫਲ ਫੁਲਵਾੜੀ ਮੇਵਾ ਲਾਇਆ। ਏਕਾ ਰੂਪ ਰੂਪ ਵਟਾ, ਪਾਰਬ੍ਰਹਮ ਅੰਗ ਕਟਾਇਆ। ਅੰਗੀਕਾਰ ਆਪ ਅਖਵਾ, ਸਾਚਾ ਸੰਗੀ ਸੇਵ ਕਮਾਇਆ। ਬ੍ਰਹਮ ਬ੍ਰਹਮ ਹਰਿ ਨਾਉਂ ਧਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣੀ ਧਾਰ ਚਲਾਇਆ। ਨਿਰਗੁਣ ਵੰਡੀ ਆਪਣੀ ਵੰਡ, ਆਪਣੇ ਹੱਥ ਰੱਖੀ ਵਡਿਆਈਆ। ਆਪਣਾ ਅੰਗ ਕੀਆ ਖੰਡ, ਬ੍ਰਹਿਮੰਡ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਖੇਲੇ ਖੇਲ, ਖੇਲਣਹਾਰ ਦਿਸ ਨਾ ਆਈਆ। ਇਕ ਬ੍ਰਹਮਾ ਇਕ ਅਕਾਰ, ਏਕਾ ਏਕ ਕਰਾਇੰਦਾ। ਇਕ ਕਵਲ ਇਕ ਪਿਆਰ, ਏਕਾ ਰੰਗ ਰੰਗਾਇੰਦਾ। ਏਕਾ ਸ਼ਬਦ ਇਕ ਜੈਕਾਰ, ਚਾਰੋਂ ਕੁੰਟ ਸੁਣਾਇੰਦਾ। ਦਹਿ ਦਿਸ਼ਾ ਇਕ ਆਧਾਰ, ਏਕਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਸ ਬੰਸ ਸਰਬੰਸ ਆਪ ਆਪਣਾ ਵੇਖ ਵਖਾਇੰਦਾ। ਆਪੇ ਬ੍ਰਹਮਾ ਅਤੀਤ, ਹਰਿ ਆਪਣਾ ਆਪ ਕਰਾਈਆ। ਆਪੇ ਬ੍ਰਹਮਾ ਕਮਲਾਪਤ, ਕੰਤ ਕੰਤੂਹਲ ਵਡ ਵਡਿਆਈਆ। ਆਪੇ ਜੋਤੀ ਆਪੇ ਸਤਿ, ਆਪੇ ਸਤਿ ਸਤਿ ਟਿਕਾਈਆ। ਆਪੇ ਬੂੰਦ ਆਪੇ ਰੱਤ, ਆਪੇ ਤੱਤ ਬਣਾਈਆ। ਆਪੇ ਬੀਜ ਆਪੇ ਵਤ, ਆਪੇ ਹਲ ਚਲਾਈਆ। ਆਪੇ ਵੇਖੇ ਆਪਣਾ ਖੇਤ, ਆਪੇ ਲਏ ਉਪਾਈਆ। ਆਪੇ ਕਰੇ ਆਪਣਾ ਹੇਤ, ਹਰਿ ਸਾਚੇ ਵਡ ਵਡਿਆਈਆ। ਆਪੇ ਵਸਿਆ ਨੇਤਨ ਨੇਤ, ਨਿਤ ਨਵਿਤ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਮੇਲਾ ਆਪੇ ਕਰ, ਨਿਰਗੁਣ ਨਿਰਗੁਣ ਸੰਗ ਨਿਭਾਈਆ। ਨਿਰਗੁਣ ਮੇਲਾ ਨਿਰਗੁਣ ਚੇਲਾ, ਨਿਰਗੁਣ ਗੁਰ ਅਵਤਾਰਿਆ। ਨਿਰਗੁਣ ਸਾਜਣ ਸੱਜਣ ਸੁਹੇਲਾ, ਨਿਰਗੁਣ ਪਾਵੇ ਸਾਰਿਆ। ਨਿਰਗੁਣ ਵਸੇ ਇਕ ਅਕੇਲਾ, ਨਿਰਗੁਣ ਵਿਸ਼ਨੂੰ ਰੂਪ ਵਟਾ ਲਿਆ। ਨਿਰਗੁਣ ਖੇਲ ਆਪਣਾ ਖੇਲਾ, ਹਰਿ ਪਾਰਬ੍ਰਹਮ ਰੂਪ ਵਟਾ ਲਿਆ। ਨਿਰਗੁਣ ਚਾੜ੍ਹੇ ਆਪਣਾ ਤੇਲਾ, ਆਦਿ ਨਿਰੰਜਣ ਸੰਗ ਰਖਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਧਾਰ ਏਕੰਕਾਰ ਆਪ ਆਪਣਾ ਕਰ ਪਸਾਰ, ਅਕਲ ਕਲ ਧਾਰੀ ਨਾਉਂ ਰਖਾ ਲਿਆ। ਨਿਰਗੁਣ ਵਲੀਆ ਨਿਰਗੁਣ ਛਲੀਆ, ਨਿਰਗੁਣ ਭੇਵ ਨਾ ਆਇਆ। ਨਿਰਗੁਣ ਵਸੇ ਉਚ ਮਹੱਲ ਅਟੱਲੀਆ, ਥਿਰ ਘਰ ਸਾਚਾ ਇਕ ਸੁਹਾਇਆ। ਨਿਰਗੁਣ ਜੋਧਾ ਸੂਰਬੀਰ ਵਡ ਬਲੀਆ, ਨਿਰਗੁਣ ਆਪਣੀ ਕਾਰ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਨੂਰ ਰਿਹਾ ਧਰਾਇਆ। ਪਾਰਬ੍ਰਹਮ ਹਰਿ ਆਪਣਾ ਅੰਗ ਕਟਾ, ਆਪਣੇ ਅੰਗ ਸਮਾਇਆ। ਏਕਾ ਬ੍ਰਹਮ ਖੋਲ੍ਹ ਹੱਟਾ, ਬ੍ਰਹਮੇ ਝੋਲੀ ਪਾਇਆ। ਸਾਚਾ ਸ਼ਬਦ ਲਾਏ ਸੱਟਾ, ਸਚ ਨਗਾਰਾ ਇਕ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇਆ। ਖੇਲਣਹਾਰਾ ਖੇਲ ਅਪਾਰਾ, ਆਪਣੀ ਦਇਆ ਕਮਾਇੰਦਾ। ਸ਼ਬਦੀ ਸ਼ਬਦ ਭਰ ਭੰਡਾਰਾ, ਬ੍ਰਹਮੇ ਮੁਖ ਸਲਾਹਿੰਦਾ। ਤ੍ਰੈਗੁਣ ਮਾਇਆ ਤੱਤ ਉਜਿਆਰਾ, ਕਰ ਕਿਰਪਾ ਆਪ ਉਠਾਇੰਦਾ। ਮਿਲਿਆ ਮੇਲਾ ਸਚ ਦਵਾਰਾ, ਦੋਹਾਂ ਮੇਲਾ ਇਕ ਵਖਾਇੰਦਾ। ਜੁੜਿਆ ਜੋੜ ਜੋੜ ਕਰਤਾਰਾ, ਸਾਚੀ ਜੋੜੀ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅਨਾਦੀ ਹਰਿ ਬ੍ਰਹਿਮਾਦੀ ਸ਼ਬਦ ਜੁਗਾਦੀ ਇਕ ਵਖਾਇੰਦਾ। ਆਦਿ ਜੁਗਾਦੀ ਸਾਚਾ ਢੋਲਾ, ਹਰਿ ਸ਼ਬਦੀ ਸ਼ਬਦ ਜਣਾਇਆ। ਪਾਰਬ੍ਰਹਮ ਬ੍ਰਹਮ ਰੂਪ ਹੋ ਬੋਲਾ, ਆਪ ਆਪਣਾ ਨਾਉਂ ਅਲਾਇਆ। ਪੁਰਖ ਅਕਾਲ ਬਣਿਆ ਤੋਲਾ, ਸਾਚਾ ਕੰਡਾ ਹੱਥ ਉਠਾਇਆ। ਆਪੇ ਚੁੱਕਿਆ ਆਪਣਾ ਡੋਲਾ, ਆਪੇ ਰਿਹਾ ਫਿਰਾਇਆ। ਆਪਣੀ ਸ਼ਕਤੀ ਆਪੇ ਮੌਲਾ, ਫੁਲ ਫੁਲਵਾੜੀ ਵੇਖ ਵਖਾਇਆ। ਆਪ ਉਪਾਏ ਆਪਣੀ ਧਰਤੀ ਧਵਲ, ਜਲ ਬਿੰਬ ਆਪ ਤਰਾਇਆ। ਅਪ ਤੇਜ਼ ਵਾਏ ਪ੍ਰਿਥਮੀ ਅਕਾਸ਼ ਮੌਲਾ, ਤੱਤਵ ਤੱਤ ਆਪ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਰ ਦਾਤਾ ਨਾਉਂ ਧਰਾਇਆ। ਵਰ ਦਾਤਾ ਸ਼ਬਦ ਭੰਡਾਰੀ, ਹਰਿ ਸਾਚਾ ਆਪ ਅਖਵਾਇੰਦਾ। ਸੇਵਕ ਸੇਵਾ ਕਰੇ ਨਿਆਰੀ, ਦਿਸ ਕਿਸੇ ਨਾ ਆਇੰਦਾ। ਲੱਖ ਚੁਰਾਸੀ ਕਰ ਪਸਾਰੀ, ਘਟ ਘਟ ਆਸਣ ਲਾਇੰਦਾ। ਨੌ ਦਵਾਰੇ ਖੋਲ੍ਹ ਕਿਵਾੜੀ, ਲੋਕਮਾਤ ਰਾਹ ਚਲਾਇੰਦਾ। ਮਨ ਮਤ ਬੁਧ ਕਰ ਸ਼ਿੰਗਾਰੀ, ਨਿਰਗੁਣ ਵਿਚ ਟਿਕਾਇੰਦਾ। ਘਰ ਵਿਚ ਘਰ ਘਰ ਅਟਾਰੀ, ਘਰ ਸਾਚਾ ਆਪ ਸੁਹਾਇੰਦਾ। ਆਪੇ ਬੈਠਾ ਨਿਰਾਧਾਰੀ, ਨਿਰਗੁਣ ਵੇਸ ਵਟਾਇੰਦਾ। ਮਹੱਲ ਅਟੱਲ ਕਰ ਤਿਆਰੀ, ਆਪ ਆਪਣਾ ਆਸਣ ਲਾਇੰਦਾ। ਪੰਜ ਤੱਤ ਕਰ ਅਕਾਰਾ, ਹਰਿ ਸਾਚੀ ਬਣਤ ਬਣਾਈਆ। ਰਕਤ ਬੂੰਦ ਹੱਡ ਮਾਸ ਜੋ ਲਾਇਆ ਗਾਰਾ, ਕਾਇਆ ਮਹੱਲ ਇਕ ਬਣਾਈਆ। ਸਾਚਾ ਘਰ ਸੋਹੇ ਦਵਾਰਾ, ਹਰਿ ਸਾਚੀ ਰਚਨ ਰਚਾਈਆ। ਅੰਮ੍ਰਿਤ ਭਰਿਆ ਅਮਰ ਭੰਡਾਰਾ, ਆਪਣਾ ਤਾਲ ਸੁਹਾਈਆ। ਸ਼ਬਦ ਅਨਾਦਿ ਸੱਚੀ ਧੁਨਕਾਰਾ, ਅਨਹਦ ਤਾਲ ਵਜਾਈਆ। ਬਜਰ ਕਪਾਟੀ ਲਾਏ ਤਾਲਾ, ਤ੍ਰੈ ਤ੍ਰੈ ਲੇਖ ਲਿਖਾਈਆ। ਦਸਮ ਦਵਾਰੀ ਖੇਲ ਅਪਾਰਾ, ਨਿਝਰ ਧਾਰ ਆਪ ਚਲਾਈਆ। ਸਾਚੀ ਸੇਜਾ ਮੀਤ ਮੁਰਾਰਾ, ਬੈਠਾ ਆਸਣ ਲਾਈਆ। ਦਿਵਸ ਰੈਣ ਰਹੇ ਉਜਿਆਰਾ, ਅੱਠੇ ਪਹਿਰ ਡਗਮਗਾਈਆ। ਜੀਵ ਜੀਵ ਪਾਏ ਸਾਰਾ, ਆਤਮ ਆਤਮ ਸੰਗ ਨਿਭਾਈਆ। ਬ੍ਰਹਮਾ ਬ੍ਰਹਮ ਖੇਲ ਨਿਆਰਾ, ਪਾਰਬ੍ਰਹਮ ਵੱਡੀ ਵਡਿਆਈਆ। ਸ਼ਬਦ ਵਿਚੋਲਾ ਕਰ ਤਿਆਰਾ, ਲੋਕਮਾਤ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਏਕਾ ਏਕ ਅਖਵਾਈਆ। ਇਕ ਅਕੱਲਾ ਕਰ ਪਸਾਰ, ਏਕਾ ਏਕ ਵੇਖ ਵਖਾਇੰਦਾ। ਨੌ ਖੰਡ ਪ੍ਰਿਥਮੀ ਕਰ ਤਿਆਰ, ਸਚ ਮਹੱਲਾ ਇਕ ਵਸਾਇੰਦਾ। ਸੱਤਾਂ ਦੀਪਾਂ ਏਕਾ ਧਾਰ, ਏਕਾ ਰੰਗ ਰੰਗਾਇੰਦਾ। ਨੌ ਦਸ ਗਿਆਰਾ, ਬੀਸ ਤੀਸ ਚਾਰ ਹੋ ਉਜਿਆਰ, ਲੱਖ ਚੁਰਾਸੀ ਡਗਮਗਾਇੰਦਾ। ਅੰਡਜ ਜੇਰਜ ਖ਼ਬਰਦਾਰ, ਉਤਭੁਜ ਸੇਤਜ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਆਪੇ ਕਰ, ਸਰਗੁਣ ਮੇਲ ਮਿਲਾਇੰਦਾ। ਨਿਰਗੁਣ ਅੰਦਰ ਨਿਰਗੁਣ ਪਿਆਰ, ਲੋਕਮਾਤ ਵੱਜੇ ਵਧਾਈਆ। ਮਾਨਸ ਮਾਨੁਖ ਪਾਵੇ ਸਾਰ, ਦੇਵੇ ਮਾਣ ਵੱਡੀ ਵਡਿਆਈਆ। ਆਪ ਆਪਣਾ ਕਰ ਉਜਿਆਰ, ਆਪਣੀ ਕਰੇ ਆਪ ਰੁਸ਼ਨਾਈਆ। ਆਪੇ ਜੀਵ ਆਤਮ ਬ੍ਰਹਮ ਕਰ ਵਿਚਾਰ, ਪਾਰਬ੍ਰਹਮ ਆਪ ਅਖਵਾਈਆ। ਆਪ ਆਪਣਾ ਲਏ ਅਵਤਾਰ, ਆਪ ਆਪਣਾ ਰੂਪ ਵਟਾਈਆ। ਆਪੇ ਮਨ ਮਤ ਬੁਧ ਪਾਏ ਸਾਰ, ਆਪੇ ਘਟ ਘਟ ਖੋਜ ਖੋਜਾਈਆ। ਆਪੇ ਅਸਵ ਘੋੜੇ ਹੋ ਅਸਵਾਰ, ਲੋਆਂ ਪੁਰੀਆਂ ਰਿਹਾ ਦੌੜਾਈਆ। ਆਪੇ ਸ਼ਾਹੋ ਭੂਪ ਸੁਲਤਾਨ ਸੱਚੀ ਸਰਕਾਰ, ਨਿਰਗੁਣ ਸਰਗੁਣ ਵੇਖ ਵਖਾਈਆ। ਆਪੇ ਸ਼ਬਦ ਸੁਣਾਏ ਸੱਚੀ ਧੁਨਕਾਰ, ਧੁਰਦਰਗਾਹੀ ਨੂਰ ਅਲਾਹੀਆ। ਆਪੇ ਸੰਤ ਲਏ ਉਭਾਰ, ਆਪ ਆਪਣੀ ਦਇਆ ਕਮਾਈਆ। ਆਪੇ ਮਨ ਮਤ ਹੋਏ ਹੰਕਾਰ, ਪੰਚ ਵਿਕਾਰਾ ਆਪ ਅਖਵਾਈਆ। ਆਪੇ ਅੰਮ੍ਰਿਤ ਠੰਡੀ ਠਾਰ, ਅਗਨੀ ਤੱਤ ਆਪ ਹੋ ਜਾਈਆ। ਆਪੇ ਨਾਮ ਤੇਜ਼ ਕਟਾਰ, ਆਪੇ ਬੈਠਾ ਮੁਖ ਭਵਾਈਆ। ਆਪੇ ਪਾਏ ਸਭ ਦੀ ਸਾਰ, ਆਪੇ ਸੁੱਤਾ ਬੇਪਰਵਾਹੀਆ। ਆਪੇ ਇਕ ਅਕੱਲਾ ਏਕੰਕਾਰ, ਆਪੇ ਲੱਖ ਚੁਰਾਸੀ ਬੈਠਾ ਸੇਜ ਵਿਛਾਈਆ। ਆਪੇ ਜਾਣੇ ਆਪਣੀ ਧਾਰ, ਦੂਸਰ ਭੇਵ ਕੋਈ ਨਾ ਪਾਈਆ। ਆਦਿਨ ਅੰਤਾ ਕਰ ਅਕਾਰ, ਨਿਰਗੁਣ ਸਰਗੁਣ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਆਪ ਅਖਵਾਈਆ। ਜੁਗ ਕਰਤਾ ਹਰਿ ਕਰਨੇ ਯੋਗ, ਏਕਾ ਏਕ ਅਖਵਾਇੰਦਾ। ਆਪੇ ਰਸੀਆ ਰਸ ਰਸ ਭੋਗ, ਭੋਗੀ ਭੋਗ ਆਪ ਅਖਵਾਇੰਦਾ। ਆਪੇ ਜਾਣੇ ਆਪਣਾ ਜੋਗ, ਜੋਗ ਜੁਗਤ ਆਪ ਜਣਾਇੰਦਾ। ਆਪੇ ਹਰਖ ਆਪੇ ਸੋਗ, ਆਪੇ ਸਾਚਾ ਮਾਰਗ ਪਾਇੰਦਾ। ਆਪੇ ਹਉਮੇ ਆਪੇ ਰੋਗ, ਆਪੇ ਸਾਂਤਕ ਸਤਿ ਵਰਤਾਇੰਦਾ। ਆਪੇ ਦੇਵਣਹਾਰਾ ਦਰਸ ਅਮੋਘ, ਜੁਗ ਜੁਗ ਵੇਸ ਵਟਾਇੰਦਾ। ਆਪੇ ਦੇਵਣਹਾਰਾ ਮੋਖ, ਆਪ ਆਪਣੀ ਦਇਆ ਕਮਾਇੰਦਾ। ਆਪੇ ਸ਼ਬਦ ਆਪੇ ਜੋਗ, ਆਪੇ ਕਾਗੀ ਕਾਗ ਵਖਾਇੰਦਾ। ਆਪੇ ਵਸਣਹਾਰਾ ਚੌਦਾਂ ਲੋਕ, ਆਪੇ ਹੱਟੋ ਹੱਟ ਵਿਕਾਇੰਦਾ। ਆਪੇ ਦੇਵਣਹਾਰਾ ਮੋਖ, ਆਪੇ ਜੂਨੀ ਲੱਖ ਫਿਰਾਇੰਦਾ। ਆਪੇ ਸੁਨਾਵਣਹਾਰਾ ਸਚ ਸਲੋਕ, ਸ਼ਬਦ ਤਰਾਨਾ ਏਕਾ ਗਾਇੰਦਾ। ਆਪੇ ਲੱਖ ਚੁਰਾਸੀ ਦੇਵੇ ਝੋਕ, ਆਪੇ ਬ੍ਰਹਮਾ ਵਿਸ਼ਨ ਸ਼ਿਵ ਇਸ਼ਟ ਕਰਾਇੰਦਾ। ਹਰਿ ਕਾ ਭਾਣਾ ਨਾ ਸਕੇ ਕੋਈ ਰੋਕ, ਆਪ ਆਪਣੀ ਕਲ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਆਪੇ ਕਰ, ਸਰਗੁਣ ਖੇਲ ਖਿਲਾਇੰਦਾ। ਸਰਗੁਣ ਮੇਲਾ ਸਾਚੀ ਕਾਰ, ਹਰਿ ਸਾਚਾ ਆਪ ਕਰਾਇੰਦਾ। ਇਕ ਅਕੱਲਾ ਪਾਵੇ ਸਾਰ, ਲੱਖ ਚੁਰਾਸੀ ਵੇਖ ਵਖਾਇੰਦਾ। ਜੀਆਂ ਜੰਤਾਂ ਦਏ ਆਧਾਰ, ਸਾਧਾਂ ਸੰਤਾਂ ਬੂਝ ਬੁਝਾਇੰਦਾ। ਭਗਤ ਭਗਤੀ ਇਕ ਪਿਆਰ, ਹਰਿ ਭਗਵਨ ਵੇਖ ਵਖਾਇੰਦਾ। ਜੁਗਾ ਜੁਗੰਤਾ ਹੋ ਉਜਿਆਰ, ਜੋਤੀ ਨੂਰ ਡਗਮਗਾਇੰਦਾ। ਕਰੇ ਕਰਾਏ ਖ਼ਬਰਦਾਰ, ਨਾਮ ਡੰਕਾ ਇਕ ਵਜਾਇੰਦਾ। ਰਾਓ ਰੰਕਾਂ ਇਕ ਵਿਚਾਰ, ਊਚ ਨੀਚ ਜ਼ਾਤ ਪਾਤ ਨਾ ਕੋਈ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣੀ ਵੰਡ ਵੰਡਾਇੰਦਾ। ਨਿਰਗੁਣ ਵੰਡੇ ਵੰਡ ਵਿਚ ਬ੍ਰਹਿਮੰਡ ਬ੍ਰਹਮੇ ਬ੍ਰਹਮ ਸੇਵ ਕਮਾਈਆ। ਜੁਗਾ ਜੁਗੰਤਰ ਚੁੱਕੇ ਪੈਂਡਾ ਸੀਸ ਆਪਣਾ ਹੱਥ ਟਿਕਾਈਆ। ਆਪੇ ਕਰੇ ਕਰਾਏ ਖੰਡ ਖੰਡ, ਖੜਗ ਖੰਡਾ ਹੱਥ ਚਮਕਾਈਆ। ਆਪੇ ਲੱਖ ਚੁਰਾਸੀ ਕਰੇ ਵੰਡ, ਆਪੇ ਕੰਤ ਸੁਹਾਗ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਏਕਾ ਧਰ, ਨਿਰਗੁਣ ਮੇਲਾ ਸਹਿਜ ਸੁਭਾਈਆ। ਸਰਗੁਣ ਮੇਲਾ ਸਾਚੇ ਦਰ, ਦਰ ਸਾਚੇ ਆਪ ਕਰਾਇਆ। ਬ੍ਰਹਮਾ ਵੇਤਾ ਆਪੇ ਵਰ, ਚਾਰੇ ਮੁਖ ਸਲਾਹਿਆ। ਏਕਾ ਅੱਖਰ ਰਿਹਾ ਪੜ੍ਹ, ਏਕਾ ਮੰਗਲ ਗਾਇਆ। ਏਕਾ ਅੰਦਰ ਗਿਆ ਵੜ, ਏਕਾ ਨਜ਼ਰੀ ਆਇਆ। ਏਕਾ ਲਾਵਣਹਾਰਾ ਜੜ, ਏਕਾ ਦਏ ਉਖੜਾਇਆ। ਏਕਾ ਤੋੜਨਹਾਰਾ ਗੜ੍ਹ, ਏਕਾ ਬੰਕ ਸੁਹਾਇਆ। ਏਕਾ ਫੜਾਇਆ ਸਾਚਾ ਲੜ, ਏਕਾ ਪੱਲੂ ਰਿਹਾ ਫਿਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦੇਵੇ ਆਪਣਾ ਵਰ, ਚਾਰੇ ਵੇਦਾਂ ਵੇਖ ਵਖਾਇਆ। ਚਾਰੇ ਵੇਦਾਂ ਸਾਚੀ ਧਾਰ, ਹਰਿ ਸਾਚੇ ਸ਼ਬਦ ਸਲਾਹੀਆ। ਹੰ ਬ੍ਰਹਮ ਬ੍ਰਹਮ ਹੰ ਸੋਇਮ ਰੂਪ ਕਰਤਾਰ, ਪਾਰਬ੍ਰਹਮ ਵੇਖ ਵਖਾਈਆ। ਦੋਏ ਦੋਏ ਕਰ ਵਿਚਾਰ, ਤ੍ਰੈ ਲੋਕਨ ਬੂਝ ਬੁਝਾਈਆ। ਚੌਥੇ ਪਦ ਖ਼ਬਰਦਾਰ, ਪੰਚਮ ਜੋੜ ਜੁੜਾਈਆ। ਪੰਚਮ ਮੀਤਾ ਹੋ ਤਿਆਰ, ਚੌਥੇ ਬੈਠਾ ਡੇਰਾ ਲਾਈਆ। ਤਿੰਨਾਂ ਗੁਣਾਂ ਵਸਿਆ ਬਾਹਰ, ਰਜੋ ਤਮੋ ਸਤੋ ਨਾ ਕੋਈ ਪਰਨਾਈਆ। ਦੋ ਜਹਾਨਾਂ ਪਾਵੇ ਸਾਰ, ਦਿਸ ਕਿਸੇ ਨਾ ਆਈਆ। ਇਕ ਅਕੱਲਾ ਏਕੰਕਾਰ, ਆਪਣੀ ਕਲ ਰਿਹਾ ਵਰਤਾਈਆ। ਆਪੇ ਜਾਣੇ ਆਪਣਾ ਕਾਰ, ਆਪਣਾ ਹਿੱਸਾ ਆਪ ਕਰਾਈਆ। ਸਤਿਜੁਗ ਸਾਚੇ ਹੋ ਉਜਿਆਰ, ਸਾਚੀ ਸਿਖਿਆ ਇਕ ਪੜ੍ਹਾਈਆ। ਸੋਇਮ ਰੂਪ ਨਿਰਾਕਾਰ, ਓਮ ਓਮ ਆਪ ਅਖਵਾਈਆ। ਹੰ ਬ੍ਰਹਮ ਕਰ ਤਿਆਰ, ਆਪ ਆਪਣਾ ਰੂਪ ਦਰਸਾਈਆ। ਸਤਿ ਪੁਰਖ ਨਿਰੰਜਣ ਸਾਚੀ ਧਾਰ, ਸਾਚੀ ਸਿਖਿਆ ਇਕ ਸਮਝਾਈਆ। ਸੋਹੰ ਸ਼ਬਦ ਅਪਰ ਅਪਾਰ, ਏਕਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਸੋ ਪੁਰਖ ਨਿਰੰਜਣ ਸਾਚਾ ਦਾਤਾ, ਏਕਾ ਰੰਗ ਅਖਵਾਇੰਦਾ। ਬ੍ਰਹਮ ਬ੍ਰਹਮ ਬ੍ਰਹਮ ਗਿਆਤਾ, ਏਕਾ ਗਿਆਨ ਦ੍ਰਿੜਾਇੰਦਾ। ਲੱਖ ਚੁਰਾਸੀ ਰਚਿਆ ਕਾਜਾ, ਦਿਵਸ ਰੈਣ ਵੇਖ ਵਖਾਇੰਦਾ। ਨਾ ਆਪਣਾ ਖੋਲ੍ਹੇ ਆਪੇ ਤਾਕਾ, ਨਾ ਦੂਸਰ ਕੋਈ ਖੁਲ੍ਹਾਇੰਦਾ। ਸ਼ਬਦ ਅਗੰਮੀ ਸਾਚਾ ਵਾਕਾ, ਸਾਚਾ ਢੋਲਾ ਇਕ ਸੁਣਾਇੰਦਾ। ਸਤਿ ਸਰੂਪੀ ਏਕਾ ਰਾਕਾ, ਚਿੱਟਾ ਅਸਵ ਆਪ ਦੌੜਾਇੰਦਾ। ਲੱਖ ਚੁਰਾਸੀ ਸੱਜਣ ਸਾਕਾ, ਘਟ ਘਟ ਵੇਖ ਵਖਾਇੰਦਾ। ਜੁਗ ਜੁਗ ਲਹਿਣਾ ਦੇਣਾ ਦੇਵੇ ਬਾਕਾ, ਪਿਛਲਾ ਹਿਸਾਬ ਮੁਕਾਇੰਦਾ। ਆਪੇ ਅਰਸ਼ ਫਰਸ਼ ਖ਼ਾਕੀ ਖ਼ਾਕਾ, ਨੂਰੋ ਨੂਰ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਦੇਵਣਹਾਰਾ ਵਰ, ਸਰਗੁਣ ਆਪਣਾ ਖੇਲ ਖਿਲਾਇੰਦਾ। ਨਿਰਗੁਣ ਖੇਲ ਹਰਿ ਹਰਿ ਕੀਨਾ, ਲੇਖਾ ਲਿਖਤ ਵਿਚ ਨਾ ਆਇਆ। ਆਪਣੇ ਘਰ ਦਾਨਾ ਬੀਨਾ, ਬੀਨਾ ਦਾਨਾ ਨਾਉਂ ਧਰਾਇਆ। ਰਸਨਾ ਜੇਹਵਾ ਜਿਸ ਜਨ ਚੀਨਾ, ਕਰ ਕਿਰਪਾ ਪਾਰ ਕਰਾਇਆ। ਭਗਤ ਭਗਵੰਤ ਨਾ ਹੋਏ ਵਿਛੋੜਾ ਜਿਉਂ ਜਲ ਮੀਨਾ, ਜਲ ਜਲ ਧਾਰਾ ਆਪ ਸਮਾਇਆ। ਆਪੇ ਵਸਿਆ ਲੋਕ ਤੀਨਾ, ਚੌਦਾਂ ਲੋਕਾਂ ਹੱਟ ਵਖਾਇਆ। ਆਪੇ ਹੋਏ ਰੰਗ ਰੰਗੀਲਾ ਮੋਹਣ ਮਾਧਵ ਭੀਨਾ, ਦਰ ਦਰ ਬੈਠਾ ਅਲੱਖ ਜਗਾਇਆ। ਆਪੇ ਮਰਨਾ ਆਪੇ ਜੀਨਾ, ਅਜੂਨੀ ਰਹਿਤ ਨਾਮ ਧਰਾਇਆ। ਆਪੇ ਕਰੇ ਠੰਡਾ ਸੀਨਾ, ਆਪੇ ਅਗਨੀ ਤੱਤ ਜਲਾਇਆ। ਆਪੇ ਆਪ ਆਪਣਾ ਆਪ ਵੱਖ ਕੀਨਾ, ਆਪੇ ਬ੍ਰਹਮ ਪਾਰਬ੍ਰਹਮ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਖੇਲ ਖਿਲਾਇਆ। ਜੁਗ ਜੁਗ ਖੇਲ ਖਿਲੰਦੜਾ, ਪਾਰਬ੍ਰਹਮ ਕਰਤਾਰ। ਜੋਤੀ ਨੂਰ ਜੋਤ ਜਗੰਦੜਾ, ਲੋਕਮਾਤ ਪਾਵੇ ਸਾਰ। ਗੁਰ ਅਵਤਾਰ ਆਪ ਅਖਵੰਦੜਾ, ਪੰਜ ਤੱਤ ਕਰ ਅਕਾਰ। ਸਚ ਨਗਾਰਾ ਇਕ ਵਜੰਦੜਾ, ਸਾਧਾਂ ਸੰਤਾਂ ਕਰੇ ਖ਼ਬਰਦਾਰ। ਦਰਗਹਿ ਸਾਚੀ ਧਾਮ ਸੁਹੰਦੜਾ, ਸਚਖੰਡ ਬੈਠਾ ਆਸਣ ਡਾਰ। ਰਸ ਆਤਮ ਵੇਖ ਵਖੰਦੜਾ, ਮੇਟ ਮਿਟਾਏ ਧੂੰਆਂਧਾਰ। ਹਰਿਜਨ ਸਾਚੇ ਮੇਲ ਮਿਲੰਦੜਾ, ਮੇਲ ਮਿਲਾਵਾ ਦਸਮ ਦਵਾਰ। ਆਤਮ ਸਾਚੀ ਸੇਜ ਸੁਹੰਦੜਾ, ਘਰ ਬੈਠਾ ਮੀਤ ਮੁਰਾਰ। ਅੰਮ੍ਰਿਤ ਆਤਮ ਜਾਮ ਪਿਲੰਦੜਾ, ਦੇਵੇ ਸੀਰ ਠੰਡਾ ਠਾਰ। ਹਰਿ ਸਾਚਾ ਰਾਗ ਸੁਨੰਦੜਾ, ਗੀਤ ਸੁਹਾਗੀ ਗਾਏ ਵਾਰੋ ਵਾਰ। ਪੰਚ ਵਿਕਾਰਾ ਮੇਟ ਮਿਟੰਦੜਾ, ਮਾਰੇ ਖੰਡਾ ਨਾਮ ਕਟਾਰ। ਬੁਧ ਬਿਬੇਕ ਆਪ ਕਰੰਦੜਾ, ਜਿਸ ਜਨ ਬਖ਼ਸ਼ੇ ਆਪ ਪਿਆਰ। ਮਤ ਮਤਵਾਲੀ ਮੋਹ ਚੁਕੰਦੜਾ, ਮਿਟੇ ਮੋਹ ਹੰਕਾਰ। ਮਨ ਆਪਣੇ ਸ਼ਬਦ ਬੰਧੜਾ, ਬੰਧਨ ਪਾਏ ਨਿਰਗੁਣ ਧਾਰ। ਦਹਿ ਦਿਸ਼ਾ ਵੇਖ ਵਖੰਦੜਾ, ਚਾਰ ਕੁੰਟ ਨਾ ਹਾਹਾਕਾਰ। ਗੁਰਮੁਖ ਸੋਏ ਆਪ ਉਠੰਦੜਾ, ਗੁਰ ਪੂਰਾ ਇਕ ਅਵਤਾਰ। ਦਰਗਹਿ ਸਾਚੀ ਧਾਮ ਸੁਹੰਦੜਾ, ਨਿਰਗੁਣ ਬਾਤੀ ਜੋਤ ਉਜਿਆਰ। ਜੁਗ ਜੁਗ ਦਾਤਾ ਵੇਸ ਵਟੰਦੜਾ, ਸਤਿਜੁਗ ਬੇੜਾ ਹੋਇਆ ਪਾਰ। ਤ੍ਰੇਤਾ ਧਰਤ ਮਾਤ ਦੀ ਗੋਦ ਬਿਠੰਦੜਾ, ਆਪ ਆਪਣੀ ਕਿਰਪਾ ਧਾਰ। ਤ੍ਰੀਆ ਵੇਸ ਆਪ ਵਟੰਦੜਾ, ਆਪੇ ਪੁਰਖ ਆਪੇ ਨਾਰ। ਰਾਮ ਰਾਮ ਆਪ ਅਖਵੰਦੜਾ, ਨਾਮ ਨਾਮ ਜੈਕਾਰ। ਲੰਕਾ ਗੜ੍ਹ ਆਪ ਸੁਹੰਦੜਾ, ਆਪੇ ਰਾਵਣ ਕਰ ਤਿਆਰ। ਆਪੇ ਤੀਰ ਕਮਾਨ ਉਠੰਦੜਾ, ਆਪੇ ਸ਼ਸਤਰ ਬਸਤਰ ਤੇਜ਼ ਕਟਾਰ। ਜੋਧਾ ਸੂਰਬੀਰ ਆਪ ਅਖਵੰਦੜਾ, ਆਪੇ ਦਰ ਦਰ ਹੋਏ ਖੁਵਾਰ। ਆਪੇ ਗਰੀਬ ਨਿਮਾਣੇ ਵੇਖ ਵਖੰਦੜਾ, ਭਗਤ ਭਗਵੰਤ ਮੀਤ ਮੁਰਾਰ। ਤ੍ਰੇਤਾ ਤੇਰਾ ਲੇਖ ਚੁਕੰਦੜਾ, ਹਰਿ ਹਰਿ ਪਾਵਣਹਾਰਾ ਸਾਰ। ਦੁਆਪਰ ਸਾਚੀ ਸੇਜ ਸੁਹੰਦੜਾ, ਲੋਕਮਾਤ ਕਰੇ ਉਜਿਆਰ। ਵੇਦ ਵਿਆਸਾ ਲੇਖ ਲਿਖੰਦੜਾ, ਆਪੇ ਜਾਣੇ ਆਪਣੀ ਕਾਰ। ਪੁਰਾਨ ਅਠਾਰਾਂ ਲੇਖ ਲਿਖੰਦੜਾ, ਲੱਖ ਚਾਰ ਹਜ਼ਾਰ ਸਤਾਰ। ਏਕਾ ਦੀਪਕ ਦੀਪ ਜਗੰਦੜਾ, ਜੋਤੀ ਨੂਰ ਨੂਰ ਉਜਿਆਰ। ਮੁਕੰਦ ਮਨੋਹਰ ਨਾਮ ਰਖੰਦੜਾ, ਲੱਖਮੀ ਨਰਾਇਣ ਨਾਮ ਉਜਿਆਰ। ਨਾਮ ਬੰਸਰੀ ਇਕ ਵਜੰਦੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਜਾਣੇ ਆਪਣੀ ਕਾਰ। ਜੁਗ ਜੁਗ ਆਪਣੀ ਕਾਰ ਕਮਾਏ, ਹਰਿ ਸਾਚੇ ਹੱਥ ਵਡਿਆਈਆ। ਨਿਰਗੁਣ ਨੂਰ ਡਗਮਗਾਏ, ਸਰਗੁਣ ਕਰ ਰੁਸ਼ਨਾਈਆ। ਸਰਗੁਣ ਕਾਇਆ ਰਥ ਚਲਾਏ, ਵਡ ਦਾਤਾ ਬੇਪਰਵਾਹੀਆ। ਸ੍ਰਿਸ਼ਟ ਸਬਾਈ ਮਥ ਵਖਾਏ, ਏਕਾ ਅਰਜਨ ਮੁਖ ਸਲਾਹੀਆ। ਕਲਜੁਗ ਅੰਤਮ ਵੇਖ ਵਖਾਏ, ਆਪ ਆਪਣੀ ਕਲ ਵਰਤਾਈਆ। ਕੂੜ ਕੁੜਿਆਰਾ ਸੰਗ ਰਲਾਏ, ਚਾਰੋਂ ਕੁੰਟ ਝੂਠੀ ਛਾਹੀਆ। ਈਸਾ ਮੂਸਾ ਆਪ ਉਪਾਏ, ਆਪ ਆਪਣੀ ਕਰੇ ਪੜ੍ਹਾਈਆ। ਨੂਰ ਅਲਾਹੀ ਆਪਣਾ ਨਾਉਂ ਧਰਾਏ, ਏਕਾ ਨਾਅਰਾ ਲਾਈਆ । ਸੰਗ ਮੁਹੰਮਦ ਚਾਰ ਯਾਰ ਰਲਾਏ, ਅੱਲਾ ਰਾਣੀ ਦਏ ਸਲਾਹੀਆ । ਹੱਕ ਹਕੀਕਤ ਵੇਖ ਵਖਾਏ, ਬੇਐਬ ਪਰਵਰਦਿਗਾਰ ਖ਼ੁਦਾਈਆ। ਏਕਾ ਕਲਮਾ ਨਬੀ ਪੜ੍ਹਾਏ, ਏਕਾ ਆਇਤ ਸੁਣਾਈਆ। ਸ਼ਰਅ ਸ਼ਰੀਅਤ ਇਕ ਸੁਣਾਏ, ਸਚ ਹਦੀਸ ਇਕ ਵਖਾਈਆ। ਕਾਇਨਾਤ ਆਪ ਜਗਾਏ, ਕਾਇਆ ਕਾਅਬਾ ਖੋਜ ਖੁਜਾਈਆ। ਦੋ ਦੋ ਆਬਾ ਮੇਲ ਮਿਲਾਏ, ਦਸਤਗੀਰ ਵਡ ਵਡਿਆਈਆ। ਸ਼ਾਹ ਹਕੀਰ ਫ਼ਕੀਰ ਵੇਖ ਵਖਾਏ, ਅਹਿਬਾਬ ਰਬਾਬ ਵਜਾਈਆ। ਅੰਜੀਲ ਕੁਰਾਨਾ ਲੇਖ ਲਿਖਾਏ, ਤੀਸ ਬਤੀਸ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਵੇਸ ਕਰਾਈਆ। ਨਿਰਗੁਣ ਧਾਰ ਹਰਿ ਨਿਰੰਕਾਰ, ਆਪਣੀ ਆਪ ਚਲਾਇੰਦਾ। ਪੰਜ ਤੱਤ ਕਰ ਪਿਆਰ, ਨਾਨਕ ਨਾਉਂ ਰਖਾਇੰਦਾ। ਮਿਲਿਆ ਮੇਲ ਧੁਰ ਦਰਬਾਰ, ਦਰ ਦਵਾਰ ਇਕ ਸੁਹਾਇੰਦਾ। ਏਕਾ ਬ੍ਰਹਮ ਪ੍ਰਭ ਕਰ ਪਸਾਰ, ਸਾਚਾ ਸਗਨ ਮਨਾਇੰਦਾ। ਪੁਰਖ ਅਕਾਲ ਕੰਤ ਭਤਾਰ, ਨਾਰੀ ਸਾਚੀ ਸੇਜ ਹੰਢਾਇੰਦਾ। ਅੰਗੀਕਾਰ ਕਰੇ ਅਪਾਰ, ਆਪ ਆਪਣੇ ਅੰਕ ਸਮਾਇੰਦਾ। ਸਾਚੀ ਸਖੀਆਂ ਮੰਗਲਾਚਾਰ, ਸਾਚਾ ਰਾਗ ਅਲਾਇੰਦਾ। ਆਪ ਸੁਹਾਏ ਸਚ ਦਰਬਾਰ, ਹਰਿ ਸਤਿ ਪੁਰਖ ਨਿਰੰਜਣ ਵੇਖ ਵਖਾਇੰਦਾ। ਪਾਇਆ ਪੁਰਖ ਅਗੰਮ ਅਪਾਰ, ਨਾਨਕ ਨਿਰਗੁਣ ਨਿਰਗੁਣ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਨਾਨਕ ਮੇਲਾ ਧੁਰ ਦਰਗਾਹ, ਨਿਰਗੁਣ ਨਿਰਗੁਣ ਆਪ ਕਰਾਇਆ। ਪੁਰਖ ਅਬਿਨਾਸ਼ੀ ਬਣ ਮਲਾਹ, ਆਪਣਾ ਮੇਲ ਮਿਲਾਇਆ। ਸਾਚੀ ਦੇਵੇ ਸ਼ਬਦ ਸਲਾਹ, ਸਾਚਾ ਮੰਤਰ ਇਕ ਦ੍ਰਿੜਾਇਆ। ਨਾਮ ਸਤਿ ਝੋਲੀ ਪਾ, ਜਗਤ ਭੰਡਾਰ ਭਰਾਇਆ। ਚਾਰ ਵਰਨਾਂ ਰਾਹੇ ਪਾ, ਏਕਾ ਮਾਰਗ ਰਿਹਾ ਵਖਾਇਆ। ਊਚਾਂ ਨੀਚਾਂ ਮੇਟ ਮਿਟਾ, ਰਾਓ ਰੰਕਾਂ ਏਕਾ ਧਾਮ ਬਹਾਇਆ। ਸਚ ਸੁਨੇਹੜਾ ਰਿਹਾ ਸੁਣਾ, ਰਸਨਾ ਢੋਲਾ ਏਕਾ ਗਾਇਆ। ਸੋ ਪੁਰਖ ਨਿਰੰਜਣ ਦਰਸ ਪਾ, ਆਪ ਆਪਣਾ ਮੂਲ ਚੁਕਾਇਆ। ਨਾਨਕ ਮਿਲਿਆ ਬੇਪਰਵਾਹ, ਘਰ ਸਾਚੇ ਵੱਜੀ ਵਧਾਇਆ। ਏਕਾ ਅੱਖਰ ਰਿਹਾ ਗਾ, ਏਕਾ ਨਾਮ ਧਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਮੇਲਾ ਸਾਚੇ ਦਰ, ਘਰ ਸੁਹੰਜਣਾ ਇਕ ਸੁਹਾਇਆ। ਨਾਨਕ ਮੇਲਾ ਸਚ ਘਰ, ਘਰ ਸਾਚੇ ਵੱਜੀ ਵਧਾਈਆ। ਧੁਰ ਫ਼ਰਮਾਣਾ ਮਿਲਿਆ ਵਰ, ਦਰ ਸਾਚੇ ਸੋਭਾ ਪਾਈਆ। ਤੇਰਾ ਮੇਰਾ ਨਾਤਾ ਨਾਰੀ ਨਰ, ਨਰ ਨਰਾਇਣ ਆਪ ਸੁਣਾਈਆ। ਪੁਰਖ ਅਬਿਨਾਸ਼ੀ ਕਿਰਪਾ ਕਰ, ਆਪਣੀ ਗੋਦ ਬਿਠਾਈਆ। ਨਾਨਕ ਮੇਲਾ ਹਰੀ ਹਰਿ, ਹਰਿ ਹਰਿ ਗੁਣ ਆਪੇ ਗਾਈਆ। ਸੋਹੰ ਸ਼ਬਦ ਏਕਾ ਪੜ੍ਹ, ਤੇਰਾ ਤੇਰਾ ਤੇਰੇ ਵਿਚ ਸਮਾਈਆ। ਨਾ ਕੋਈ ਸੀਸ ਨਾ ਕੋਈ ਧੜ, ਨਾ ਕੋਈ ਚੋਟੀ ਨਾ ਕੋਈ ਜੜ, ਅਧਵਿਚਕਾਰ ਨਾ ਕੋਈ ਟਿਕਾਈਆ। ਏਕਾ ਫੜਿਆ ਤੇਰਾ ਲੜ, ਦੂਸਰ ਦਰ ਨਾ ਕੋਈ ਜਣਾਈਆ। ਅਬਿਨਾਸ਼ੀ ਕਰਤਾ ਕਿਰਪਾ ਕਰ, ਆਪ ਆਪਣੀ ਦਏ ਵਡਿਆਈਆ। ਸਤਿਨਾਮ ਭੰਡਾਰਾ ਭਰ, ਸਿਰ ਸਮਰਥ ਹੱਥ ਟਿਕਾਈਆ। ਲੋਕਮਾਤ ਖੁਲ੍ਹੌਣਾ ਦਰ, ਸਾਚਾ ਵਣਜ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਦਿਤਾ ਸਾਚਾ ਵਰ, ਧਰਤ ਮਾਤ ਖ਼ੁਸ਼ੀ ਮਨਾਈਆ। ਧਰਤ ਧਵਲ ਖ਼ੁਸ਼ੀ ਮਨਾ, ਆਪਣਾ ਗੀਤ ਅਲਾਇੰਦਾ। ਅੱਲਾ ਰਾਣੀ ਨਾਅਰਾ ਲਾ, ਐਨਲਹੱਕ ਸੁਣਾਇੰਦਾ। ਏਕਾ ਕਲਮਾ ਨਬੀ ਪੜ੍ਹਾ, ਹੱਕ ਹਕੀਕਤ ਵੰਡ ਵੰਡਾਇੰਦਾ। ਨਾਨਕ ਨਿਰਗੁਣ ਸ਼ਬਦ ਦ੍ਰਿੜਾ, ਸਾਚੀ ਸਿਖਿਆ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਸਾਚਾ ਨਾਮ ਸਤਿ ਦਿਤਾ ਧਰ, ਸਤਿ ਸਤਿ ਖੇਲ ਖਿਲਾਇੰਦਾ। ਨਾਮ ਸਤਿ ਜਗਤ ਵਣਜਾਰਾ, ਲੋਕਮਾਤੀ ਹੱਟ ਖੁਲ੍ਹਾਇਆ। ਨਾਨਕ ਬੋਲੇ ਤੋਲੇ ਤੇਰਾਂ ਧਾਰ, ਤੇਰਾ ਤੇਰੀ ਝੋਲੀ ਪਾਇਆ। ਏਕਾ ਜੋਤੀ ਦਸ ਅਵਤਾਰ, ਗੋਬਿੰਦ ਨਾਉਂ ਧਰਾਇਆ। ਗੋਬਿੰਦ ਸੂਰਾ ਵਡ ਬਲਕਾਰ, ਸਾਚਾ ਖੰਡਾ ਹੱਥ ਚਮਕਾਇਆ। ਭੇਖ ਪਖੰਡਾ ਕਰੇ ਖ਼ਵਾਰ ਬ੍ਰਹਿਮੰਡਾਂ ਏਕਾ ਡੰਡਾ ਹੱਥ ਫੜਾਇਆ। ਚੰਡ ਪਰਚੰਡ ਕਰ ਤਿਆਰ, ਤਿਖੀ ਧਾਰ ਇਕ ਜਣਾਇਆ। ਚਾਰ ਯਾਰੀ ਕਰ ਖੁਵਾਰ, ਪੰਚ ਪਿਆਰਾ ਮੇਲ ਮਿਲਾਇਆ। ਅੰਮ੍ਰਿਤ ਬਖ਼ਸ਼ੇ ਠੰਡੀ ਠਾਰ, ਇਕੀਸ ਸੀਸ ਜਗਦੀਸ ਸੁਹਾਇਆ। ਪੰਜ ਤੱਤ ਕਰ ਪਿਆਰ, ਪੰਚਮ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਵੇਸ ਆਪੇ ਕਰ, ਜੁਗ ਜੁਗ ਖੇਲ ਖਿਲਾਇਆ। ਗੋਬਿੰਦ ਚੇਲਾ ਹਰਿ ਕਰਤਾਰ, ਸਾਚਾ ਸੁੱਤ ਅਖਵਾਇੰਦਾ। ਗੁਣੀ ਗੁਹੇਲਾ ਗਹਿਰ ਗੰਭੀਰ ਪਾਵੇ ਸਾਰ, ਸਾਚੀ ਧਾਰ ਵੇਖ ਵਖਾਇੰਦਾ। ਆਪੇ ਆਪਾ ਆਪੇ ਵਾਰ, ਆਪ ਆਪਾ ਮੇਲ ਮਿਲਾਇੰਦਾ। ਮੰਗੇ ਮੰਗ ਧੁਰ ਦਰਬਾਰ, ਪੁਰਖ ਅਕਾਲਾ ਇਕ ਧਿਆਇੰਦਾ। ਦੀਨ ਦਿਆਲਾ ਖ਼ਬਰਦਾਰ, ਸਚ ਸੁਨੇਹੜਾ ਸ਼ਬਦ ਜਣਾਇੰਦਾ। ਜੋਤ ਉਜਾਲਾ ਵਿਚ ਸੰਸਾਰ, ਨੂਰੋ ਨੂਰ ਡਗਮਗਾਇੰਦਾ। ਕਰੇ ਪ੍ਰਿਤਪਾਲਾ ਆਪ ਪ੍ਰਿਤਪਾਲ, ਪ੍ਰਿਤਪਾਲਕ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਗੋਬਿੰਦ ਏਕਾ ਘਰ, ਏਕਾ ਦਰ ਸੁਹਾਇੰਦਾ। ਏਕਾ ਘਰ ਇਕ ਦਰਵਾਜਾ, ਏਕਾ ਧਾਮ ਸੁਹਾਈਆ। ਏਕਾ ਅਸਵ ਏਕਾ ਤਾਜਾ, ਏਕਾ ਰਿਹਾ ਦੌੜਾਈਆ। ਇਕ ਸੁਲਤਾਨ ਏਕਾ ਰਾਜਾ, ਸ਼ਾਹੋ ਭੂਪ ਇਕ ਅਖਵਾਈਆ। ਏਕਾ ਦਾਨੀ ਗਰੀਬ ਨਿਵਾਜਾ, ਗਰੀਬ ਨਿਮਾਣੇ ਗਲੇ ਲਗਾਈਆ। ਨਾਨਕ ਗੋਬਿੰਦ ਮਾਰੇ ਵਾਜਾ, ਪਾਰਬ੍ਰਹਮ ਵੱਡੀ ਵਡਿਆਈਆ। ਕਲਜੁਗ ਕੂੜਾ ਹੋਇਆ ਕਾਜਾ, ਕੂੜੀ ਦਿਸੇ ਛਾਹੀਆ। ਪੁਰਖ ਅਕਾਲ ਤੇਰਾ ਸਾਜਣ ਸਾਜਾ, ਤੇਰੀ ਤੇਰੇ ਹੱਥ ਵਡਿਆਈਆ। ਅੰਤਮ ਰੱਖੇ ਕੌਣ ਲਾਜਾ, ਜਨ ਭਗਤਾਂ ਕਵਣ ਤਰਾਈਆ। ਪਾਰਬ੍ਰਹਮ ਸ਼ਬਦ ਅਨਾਦੀ ਮਾਰ ਵਾਜਾ, ਏਕਾ ਸ਼ਬਦ ਸੁਨੇਹੜਾ ਰਿਹਾ ਗਾਈਆ। ਕਲਜੁਗ ਅੰਤਮ ਪਰਗਟ ਹੋਏ ਦੇਸ ਮਾਝਾ, ਨਿਹਕਲੰਕਾ ਨਾਉਂ ਰਖਾਈਆ। ਸਾਢੇ ਤਿੰਨ ਹੱਥ ਨਗਰੀ ਸਚ ਜਹਾਜਾ, ਸੰਬਲ ਮੇਲਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਵੇਸ ਆਪਣਾ ਕਰ, ਆਪਣੇ ਹੱਥ ਰੱਖੀ ਵਡਿਆਈਆ। ਸੰਬਲ ਨਗਰੀ ਸਚ ਟਿਕਾਨਾ, ਹਰਿ ਸਾਚੇ ਸਚ ਜਣਾਇਆ। ਸਤਿ ਸਰੂਪੀ ਇਕ ਬਿਬਾਨਾ, ਹਰਿ ਆਪਣਾ ਆਪ ਉਪਾਇਆ। ਆਪੇ ਜਾਣੇ ਆਪਣੇ ਭਾਣਾ, ਆਪਣੇ ਭਾਣੇ ਆਪ ਸਮਾਇਆ। ਕਿਸੇ ਹੱਥ ਨਾ ਆਏ ਰਾਜੇ ਰਾਣਾ, ਰਾਜ ਰਾਜਾਨਾ ਦਿਸ ਨਾ ਆਇਆ। ਲੇਖਾ ਲਿਖ ਨਾ ਸਕੇ ਕੋਈ ਸੁਘੜ ਸਿਆਣਾ, ਵੇਦ ਕਤੇਬ ਭੇਵ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਖੇਲ ਖਿਲਾਇਆ। ਸੰਬਲ ਨਗਰੀ ਸਚ ਮਕਾਨ, ਸਾਚੀ ਜੋਤ ਕਰੇ ਰੁਸ਼ਨਾਈਆ। ਗੋਬਿੰਦ ਜੋਧਾ ਸੂਰਬੀਰ ਬਲੀ ਬਲਵਾਨ, ਸ਼ਬਦ ਖੰਡਾ ਹੱਥ ਉਠਾਈਆ। ਰਸਨਾ ਚਿੱਲਾ ਤੀਰ ਕਮਾਨ, ਨਾਉਂ ਨਿਰੰਕਾਰਾ ਇਕ ਚਲਾਈਆ। ਲੋਆਂ ਪੁਰੀਆਂ ਵੇਖੇ ਮਾਰ ਧਿਆਨ, ਬ੍ਰਹਮਾ ਵਿਸ਼ਨ ਸ਼ਿਵ ਉਠਾਈਆ । ਕਰੋੜ ਤੇਤੀਸਾ ਬਾਲ ਨਿਧਾਨ, ਸੁਰਪਤ ਰਾਜਾ ਇੰਦ ਦਏ ਹਿਲਾਈਆ। ਨੌ ਖੰਡ ਪ੍ਰਿਥਮੀ ਵੇਖ ਦੁਕਾਨ, ਸੱਤਾਂ ਦੀਪਾਂ ਖੋਜ ਖੋਜਾਈਆ। ਰਵ ਸਸ ਕਰੇ ਪੁਣ ਛਾਣ, ਮੰਡਲ ਮੰਡਪ ਫੇਰਾ ਪਾਈਆ। ਲੱਖ ਚੁਰਾਸੀ ਵੇਖੇ ਮਾਰ ਧਿਆਨ, ਘਰ ਘਰ ਖੋਜੇ ਬੇਪਰਵਾਹੀਆ। ਜੂਠ ਝੂਠ ਵੇਖ ਨਿਸ਼ਾਨ, ਪਰਗਟ ਹੋਏ ਬੇਪਰਵਾਹੀਆ। ਸਾਢੇ ਤਿੰਨ ਹੱਥ ਦਿਸੇ ਸਚ ਮਕਾਨ, ਸੰਬਲ ਨਗਰੀ ਨਾਉਂ ਰਖਾਈਆ। ਪੰਡਤ ਪਾਂਧੇ ਬਹਿ ਬਹਿ ਗਾਣ, ਪੂਤ ਸਪੂਤਾ ਬ੍ਰਹਿਮਣ ਗੌੜਾ ਦਿਸ ਨਾ ਆਈਆ। ਕਿਸੇ ਹੱਥ ਨਾ ਆਏ ਜਗਤ ਵਿਦਵਾਨ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਤੀਰਥ ਤਟ ਰਹੇ ਛਾਣ, ਜਲ ਵਰੋਲੇ ਲਾਲ ਹੱਥ ਨਾ ਆਈਆ। ਦੀਨ ਦਿਆਲ ਆਪਣੇ ਕੰਡੇ ਆਪੇ ਤੋਲੇ, ਗੁਰਮੁਖ ਸਾਚੇ ਲਏ ਚੜ੍ਹਾਈਆ। ਮੇਲ ਮਿਲਾਏ ਕਾਇਆ ਮੰਦਰ ਕਾਇਆ ਮਾਟੀ ਚੋਲੇ, ਗੁਰਦਰ ਮੰਦਰ ਮਸਜਿਦ ਵੇਖ ਵਖਾਈਆ। ਲੱਖ ਚੁਰਾਸੀ ਪੜਦਾ ਆਪੇ ਫੋਲੇ, ਲਹਿਣਾ ਦੇਣਾ ਰਿਹਾ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਨਾਉਂ ਰਖਾਈਆ।
