(੨੯-੩੦ ਹਾੜ ੨੦੧੬ ਬਿਕ੍ਰਮੀ) ਪ੍ਰੀਤਮ ਸਿੰਘ ਦੇ ਘਰ ੧੨ ਏ ੧੬ ਵੈਸਟ ਈਸਟ ਏਰੀਆ ਦਿਲੀ
ਹਰਿ ਕਿਰਪਾ ਹਰਿ ਜਾਣਿਆ, ਪਾਰਬ੍ਰਹਮ ਗੁਰ ਕਰਤਾਰ। ਹਰਿ ਕਿਰਪਾ ਹਰਿ ਪਛਾਣਿਆ, ਨਿਰਗੁਣ ਜੋਤ ਸ਼ਬਦ ਅਧਾਰ। ਹਰਿ ਕਿਰਪਾ ਹਰਿ ਸੰਗਤ ਮਾਨਿਆ, ਮੇਲ ਮਿਲਾਵਾ ਸਿਰਜਣਹਾਰ। ਹਰਿ ਕਿਰਪਾ ਖੇਲ ਦੋ ਜਹਾਨਿਆ, ਖੇਲ ਖਲਾਏ ਗਿਰਵਰ ਗਿਰਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਕਰੇ ਪਰਵਾਨਿਆ। ਹਰਿ ਕਿਰਪਾ ਹਰਿ ਪੇਖਿਆ, ਆਤਮ ਅੰਤਰ ਮੀਤ। ਹਰਿ ਕਿਰਪਾ ਹਰਿ ਵੇਖਿਆ, ਸਤਿਗੁਰ ਠਾਂਡਾ ਸੀਤ। ਹਰਿ ਭਗਤਨ ਹਰਿ ਭਗਤੀ ਲੇਖਿਆ, ਆਦਿ ਜੁਗਾਦੀ ਪਤਿਤ ਪੁਨੀਤ। ਹਰਿ ਕਿਰਪਾ ਹਰਿ ਧਾਰੇ ਭੇਸਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਗਾਏ ਸੁਹਾਗੀ ਗੀਤ। ਹਰਿ ਕਿਰਪਾ ਹਰਿ ਪਾਇਆ, ਸਤਿਗੁਰ ਸੱਜਣ ਸ਼ਾਹ। ਹਰਿ ਕਿਰਪਾ ਦਰ ਖੁਲ੍ਹਾਇਆ, ਪ੍ਰਭ ਮਿਲਿਆ ਬੇਪਰਵਾਹ। ਹਰਿ ਕਿਰਪਾ ਘਰ ਵਸਾਇਆ, ਲੇਖਾ ਚੁਕਾ ਅਗੰਮ ਅਥਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਬਣੇ ਮਲਾਹ। ਹਰਿ ਕਿਰਪਾ ਹਰਿ ਰੂਪ ਹੈ, ਹਰਿ ਹਰਿ ਰੰਗ ਸਮਾਏ। ਹਰਿ ਕਿਰਪਾ ਮੇਲਾ ਸਤਿਗੁਰ ਸ਼ਾਹੋ ਭੂਪ ਹੈ, ਜਨ ਹਰਿ ਸਾਚੇ ਮੇਲ ਮਿਲਾਏ। ਹਰਿ ਕਿਰਪਾ ਲੇਖਾ ਚੁੱਕੇ ਚਾਰੋਂ ਕੂਟ ਹੈ, ਦਹਿ ਦਿਸ਼ਾ ਪੰਧ ਮੁਕਾਏ। ਹਰਿ ਕਿਰਪਾ ਨਾਤਾ ਤੁਟੇ ਜੂਠ ਝੂਠ ਹੈ, ਘਰ ਸਾਚੇ ਸਚ ਵਸਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਮੰਦਰ ਵੇਖ ਵਖਾਏ। ਹਰਿ ਮੰਦਰ ਹਰਿ ਬੋਲਿਆ, ਨਿਰਗੁਣ ਸ਼ਬਦ ਜੈਕਾਰ। ਪੁਰਖ ਅਬਿਨਾਸ਼ੀ ਪਰਦਾ ਖੋਲ੍ਹਿਆ, ਨਿਰਗੁਣ ਬਾਤੀ ਕਰ ਉਜਿਆਰ। ਨਾਮ ਵਸਤ ਕੰਡੇ ਤੋਲਿਆ, ਤੋਲਣਹਾਰ ਅਪਰ ਅਪਾਰ। ਆਦਿ ਜੁਗਾਦਿ ਕਦੇ ਨਾ ਡੋਲਿਆ, ਲੱਖ ਚੁਰਾਸੀ ਪਾਵੇ ਸਾਰ। ਹਰ ਘਟ ਅੰਦਰ ਆਪੇ ਮੌਲਿਆ, ਜੋਤੀ ਨੂਰ ਕਰ ਉਜਿਆਰ। ਅੰਮ੍ਰਿਤ ਭਰੇ ਆਪੇ ਕੌਲਿਆ, ਖਿਲ੍ਹੇ ਕਵਲ ਸੱਚੀ ਗੁਲਜ਼ਾਰ। ਖੇਲੇ ਖੇਲ ਉਪਰ ਧੌਲਿਆ, ਧਰਤ ਧਵਲ ਦਏ ਸਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ। ਹਰਿ ਕਿਰਪਾ ਸਤਿਗੁਰ ਸਾਖਯਾਤ, ਨਿਰਗੁਣ ਜੋਤ ਜਗਾਏ। ਹਰਿ ਕਿਰਪਾ ਮੇਲ ਮਿਲਾਵਾ ਕਮਲਾਪਾਤ, ਕਵਲ ਮੁੱਖੀ ਮੁਖ ਅੱਠ ਖੁਲ੍ਹਾਏ। ਹਰਿ ਕਿਰਪਾ ਮੇਲਾ ਚਰਨ ਨਾਤ, ਸਤਿਗੁਰ ਪੂਰਾ ਜੋੜ ਜੁੜਾਏ। ਹਰਿ ਕਿਰਪਾ ਸਾਚੀ ਦਾਤ, ਨਾਮ ਵਸਤ ਵਸਤ ਝੋਲੀ ਪਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਏ। ਹਰਿਜਨ ਸਾਚਾ ਮੀਤੜਾ, ਮੇਲ ਮਿਲਾਵਾ ਵਿਚ ਸੰਸਾਰ। ਸਤਿਗੁਰ ਪੂਰਾ ਕਾਇਆ ਚੋਲੀ ਰੰਗੇ ਚੀਥੜਾ, ਰੰਗੇ ਰੰਗ ਅਪਾਰ। ਅਨਾਦੀ ਬ੍ਰਹਿਮਾਦੀ ਸ਼ਬਦ ਸੁਣਾਏ ਸਾਚਾ ਗੀਤੜਾ, ਵਾਦ ਵਿਵਾਦੀ ਦੇਵੇ ਮਾਰ। ਪੰਜ ਤੱਤ ਤੱਤਾਂ ਕਰੇ ਠੰਡਾ ਸੀਤੜਾ, ਅੰਮ੍ਰਿਤ ਬਖ਼ਸ਼ੇ ਠੰਡੀ ਠਾਰ। ਪਤਿਤ ਪਾਪੀ ਕਰੇ ਪਤਿਤ ਪੁਨੀਤੜਾ, ਹਿਰਦੇ ਰਾਮ ਨਾਮ ਉਰਧਾਰ। ਮਿੱਠਾ ਕਰੇ ਕੌੜਾ ਰੀਠੜਾ, ਆਪ ਆਪਣੀ ਕਿਰਪਾ ਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਬਖ਼ਸ਼ੇ ਚਰਨ ਪਿਆਰ। ਚਰਨ ਪਿਆਰ ਸਾਚਾ ਨਾਤਾ, ਸਤਿਗੁਰ ਪੁਰਖ ਬੰਧਾਇੰਦਾ। ਆਦਿ ਜੁਗਾਦੀ ਇਕ ਇਕਾਂਤਾ, ਏਕਾ ਖੇਲ ਖਿਲਾਇੰਦਾ। ਧੁਰਦਰਗਾਹੀ ਸਾਚੀ ਦਾਤਾ, ਨਾਮ ਨਾਮਾ ਝੋਲੀ ਪਾਇੰਦਾ। ਜੁਗਾ ਜੁਗੰਤਰ ਪੁੱਛੇ ਵਾਤਾ, ਵੇਸ ਅਨੇਕਾ ਵੇਸ ਵਟਾਇੰਦਾ। ਮਿਟੇ ਰੈਣ ਅੰਧੇਰੀ ਰਾਤਾ, ਸਾਚਾ ਚੰਦ ਚੜ੍ਹਾਇੰਦਾ। ਸ਼ਬਦ ਅਗੰਮੀ ਸੁਣਾਏ ਗਾਥਾ, ਸੋ ਪੁਰਖ ਨਿਰੰਜਣ ਨਾਉਂ ਧਰਾਇੰਦਾ। ਏਕਾ ਪੂਜਾ ਏਕਾ ਪਾਠਾ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਏਕਾ ਮੰਦਰ ਏਕਾ ਹਾਟਾ, ਏਕਾ ਦਰ ਖੁਲ੍ਹਾਇੰਦਾ। ਏਕਾ ਤੀਰਥ ਏਕਾ ਤਾਟਾ, ਸਰ ਸਰੋਵਰ ਇਕ ਸੁਹਾਇੰਦਾ। ਏਕਾ ਜੋਤੀ ਨੂਰ ਲਿਲਾਟਾ, ਦਿਵਸ ਰੈਣ ਡਗਮਗਾਇੰਦਾ। ਏਕਾ ਬਿਸਤਰ ਏਕਾ ਖਾਟਾ, ਏਕਾ ਸੇਜ ਸੁਹਾਇੰਦਾ। ਏਕਾ ਚੋਲੀ ਕਾਇਆ ਮਾਟਾ, ਪੰਜ ਤੱਤ ਵੇਖ ਵਖਾਇੰਦਾ। ਏਕਾ ਅੱਗੇ ਵਖਾਏ ਨੇੜੇ ਵਾਟਾ, ਪਿਛਲਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਗੁਰ ਲੇਖਾ ਜਾਣੇ ਧੁਰ, ਧੁਰ ਲੇਖਾ ਆਪ ਲਿਖਾਇੰਦਾ। ਧੁਰ ਲੇਖਾ ਹਰਿ ਲਿਖਣਹਾਰਾ, ਏਕਾ ਏਕੰਕਾਰਿਆ। ਖੇਲੇ ਖੇਲ ਅਗੰਮ ਅਪਾਰਾ, ਵੇਦ ਕਤੇਬ ਭੇਵ ਨਾ ਪਾ ਰਿਹਾ। ਲੱਖ ਚੁਰਾਸੀ ਕਰ ਪਸਾਰਾ, ਘਟ ਘਟ ਆਸਣ ਲਾ ਰਿਹਾ। ਦੀਪਕ ਬਾਤੀ ਕਰ ਉਜਿਆਰਾ, ਜੋਤੀ ਨਿਰਗੁਣ ਡਗਮਗਾ ਰਿਹਾ। ਸ਼ਬਦ ਅਨਾਦ ਸੱਚੀ ਧੁਨਕਾਰਾ, ਘਰ ਮੰਦਰ ਇਕ ਸੁਣਾ ਰਿਹਾ। ਡੂੰਘੀ ਕੰਦਰ ਅੰਧ ਅੰਧਿਆਰਾ, ਏਕਾ ਮੁਖ ਛੁਪਾ ਰਿਹਾ। ਆਪੇ ਖੋਲ੍ਹੇ ਬੰਦ ਕਿਵਾੜਾ, ਦੂਈ ਦਵੈਤੀ ਪਰਦਾ ਲਾਹ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਮੇਟੇ ਅਗਨੀ ਹਾੜਾ, ਤੱਤਵ ਤੱਤ ਮਿਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਦਰ, ਬ੍ਰਹਮ ਮਤ ਇਕ ਸਮਝਾ ਰਿਹਾ। ਬ੍ਰਹਮ ਮਤ ਗੁਰ ਚਰਨ ਪ੍ਰੀਤ, ਗੁਰ ਗੁਰਮੁਖ ਵਡ ਵਡਿਆਈਆ। ਸੀਤਲ ਸਾਂਤ ਕਰੇ ਸੀਤ, ਠਾਂਡੀ ਧਾਰ ਮੁਖ ਚੁਆਈਆ। ਆਪੇ ਜਾਣੇ ਆਪਣੀ ਰੀਤ, ਚਾਲ ਨਿਰਾਲੀ ਇਕ ਵਖਾਈਆ। ਨਾ ਕੋਈ ਮੰਦਰ ਗੁਰੂਦੁਵਾਰਾ ਮਸੀਤ, ਸ਼ਿਵਦੁਵਾਲਾ ਮੱਠ ਨਾ ਕੋਈ ਉਪਜਾਈਆ। ਨਾ ਕੋਈ ਹਸਤ ਨਾ ਕੋਈ ਕੀਟ, ਊਚ ਨੀਚ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਏਕਾ ਰੰਗ ਰੰਗਾਈਆ। ਆਪੇ ਵਸੇ ਧਾਮ ਅਨਡੀਠ, ਜਗਤ ਨੇਤਰ ਦਿਸ ਨਾ ਆਈਆ। ਆਪਣੇ ਭਾਣੇ ਆਪੇ ਜਾਣੇ ਮੀਠ, ਆਪਣੇ ਭਾਣੇ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਸੁਣਾਏ ਸੁਹਾਗੀ ਗੀਤ, ਅੱਖਰ ਵੱਖਰ ਕਰੇ ਪੜ੍ਹਾਈਆ। ਹਰਿ ਕਿਰਪਾ ਸ਼ਬਦ ਉਪਾਇਆ, ਗੁਰ ਗੁਰ ਕਿਰਪਾ ਧਾਰ। ਹਰਿ ਨਾਦ ਅਨਾਦੀ ਢੋਲਾ ਗਾਇਆ, ਗਾਵਣਹਾਰਾ ਪੁਰਖ ਕਰਤਾਰ। ਲੋਆਂ ਪੁਰੀਆਂ ਆਪ ਸੁਣਾਇਆ, ਬ੍ਰਹਿਮੰਡ ਖੰਡ ਹੋਏ ਉਜਿਆਰ। ਲੋਕਮਾਤ ਵੇਖ ਵਖਾਇਆ, ਧਰਨੀ ਧਰਤ ਧਵਲ ਦਏ ਸਹਾਰ। ਅਕਾਸ਼ ਪਰਕਾਸ਼ ਆਪ ਕਰਾਇਆ, ਆਪ ਆਪਣੀ ਕਿਰਪਾ ਧਾਰ। ਹਰ ਘਟ ਅੰਦਰ ਵਾਸ ਰਖਾਇਆ, ਲੱਖ ਚੁਰਾਸੀ ਕਰ ਪਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤ ਜਵਾਲਾ ਗੁਰ ਗੋਪਾਲਾ, ਨਿਰਗੁਣ ਨੂਰ ਏਕਾ ਡਗਮਗਾਇਆ। ਨਿਰਗੁਣ ਦੀਵਾ ਨਿਰਗੁਣ ਬਾਤੀ, ਨਿਰਗੁਣ ਆਪ ਜਗਾਈਆ। ਨਿਰਗੁਣ ਪੀਆ ਕਮਲਾਪਾਤੀ, ਕਵਲ ਨੈਣ ਅਖਵਾਈਆ। ਨਿਰਗੁਣ ਬੈਠਾ ਇਕ ਇਕਾਂਤੀ, ਥਿਰ ਮੰਦਰ ਸੋਭਾ ਪਾਈਆ। ਨਿਰਗੁਣ ਬਣਿਆ ਸਾਚਾ ਸਾਕੀ, ਸਾਚਾ ਜਾਮ ਪਿਆਈਆ। ਨਿਰਗੁਣ ਖੋਲ੍ਹੇ ਆਪਣੀ ਤਾਕੀ, ਆਪਣਾ ਕੁੰਡਾ ਲਾਹੀਆ। ਨਿਰਗੁਣ ਲਹਿਣਾ ਦੇਣਾ ਚੁੱਕੇ ਬਾਕੀ, ਆਦਿ ਜੁਗਾਦਿ ਵੱਡੀ ਵਡਿਆਈਆ। ਨਿਰਗੁਣ ਅਸਵ ਨਿਰਗੁਣ ਰਾਕੀ, ਨਿਰਗੁਣ ਸ਼ਾਹ ਅਸਵਾਰ ਅਖਵਾਈਆ। ਨਿਰਗੁਣ ਵੇਖੇ ਲੱਖ ਚੁਰਾਸੀ ਜੀਵ ਖ਼ਾਕੀ, ਖ਼ਾਕੀ ਖ਼ਾਕ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰ ਕਿਰਪਾ ਮੇਲ ਮਿਲਾਈਆ। ਨਿਰਗੁਣ ਦਾਤਾ ਬੇਪਰਵਾਹ, ਨਿਰਗੁਣ ਰੂਪ ਸਮਾਇੰਦਾ । ਨਿਰਗੁਣ ਸ਼ਬਦੀ ਬਣ ਮਲਾਹ, ਨਿਰਗੁਣ ਬੇੜਾ ਆਪ ਚਲਾਇੰਦਾ। ਨਿਰਗੁਣ ਲਿਆ ਆਪਣਾ ਨਾਂ, ਨਿਰਗੁਣ ਨਾਅਰਾ ਆਪੇ ਲਾਇੰਦਾ। ਨਿਰਗੁਣ ਵੇਖੇ ਥਾਉਂ ਥਾਂ, ਨਿਰਗੁਣ ਆਪਣਾ ਮੁਖ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਧਾਰ ਨਿਰਾਕਾਰ ਆਪ ਕਰਾਇੰਦਾ। ਨਿਰਗੁਣ ਮਾਤਾ ਨਿਰਗੁਣ ਪਿਤਾ, ਪਿਤਾ ਪੂਤ ਆਪ ਅਖਵਾਈਆ। ਨਿਰਗੁਣ ਬੰਨ੍ਹੇ ਸਾਚਾ ਨਾਤਾ, ਨਿਰਗੁਣ ਆਪੇ ਜੋੜ ਜੁੜਾਈਆ। ਨਿਰਗੁਣ ਉਤਮ ਰੱਖੇ ਜ਼ਾਤਾ, ਹਰਿ ਕਾ ਵਰਨ ਨਾ ਕੋਇ ਉਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਖੇਲੇ ਖੇਲ ਖੇਲਣਹਾਰ ਬੇਪਰਵਾਹੀਆ। ਨਿਰਗੁਣ ਪੁਰਖ ਪੁਰਖ ਮਹਾਨ, ਸਰਗੁਣ ਸ਼ਾਹ ਭੂਪ ਅਖਵਾਇਆ। ਨਿਰਗੁਣ ਗੋਪੀ ਨਿਰਗੁਣ ਕਾਹਨ, ਨਿਰਗੁਣ ਰਾਮ ਨਾਮ ਉਪਜਾਇਆ। ਨਿਰਗੁਣ ਖੇਲੇ ਖੇਲ ਦੋ ਜਹਾਨ, ਨਿਰਗੁਣ ਆਪਣਾ ਵੇਸ ਵਟਾਇਆ। ਨਿਰਗੁਣ ਸ਼ਬਦ ਨਿਰਗੁਣ ਬਿਬਾਨ, ਨਿਰਗੁਣ ਰਿਹਾ ਉਡਾਇਆ। ਨਿਰਗੁਣ ਵੇਖੇ ਮਾਰ ਧਿਆਨ, ਨਿਰਗੁਣ ਨਿਰਗੁਣ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਇਕ ਸੁਹਾਇਆ। ਘਰ ਸੱਚਾ ਹਰਿ ਮੰਦਰ ਉਚ ਮੁਨਾਰਾ, ਜੋਤੀ ਜੋਤ ਜਗਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਖੇਲ ਨਿਆਰਾ, ਖੇਲੇ ਬੇਪਰਵਾਹੀਆ। ਏਕਾ ਦੀਪਕ ਬਾਤੀ ਕਰ ਉਜਿਆਰਾ, ਆਦਿ ਜੁਗਾਦਿ ਜੁਗਾ ਜੁਗੰਤਰ ਡਗਮਗਾਈਆ। ਰਵ ਸਸ ਨਾ ਕੋਈ ਸਤਾਰਾ, ਮੰਡਲ ਮੰਡਪ ਨਾ ਕੋਈ ਸਹਾਰਾ, ਧਰਤ ਧਵਲ ਨਾ ਕੋਇ ਵਸਾਈਆ। ਲੱਖ ਚੁਰਾਸੀ ਨਾ ਕੋਈ ਪਸਾਰਾ, ਬ੍ਰਹਮਾ ਵਿਸ਼ਨ ਸ਼ਿਵ ਨਾ ਕੋਈ ਉਜਿਆਰਾ, ਆਪ ਆਪਣੀ ਰਚਨ ਰਚਾਈਆ। ਨਿਰਗੁਣ ਮੀਤਾ ਨਿਰਗਣ ਅਤੀਤਾ ਕਰੇ ਪਿਆਰਾ, ਘਰ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਥਾਉਂ ਥਾਈਂਆ। ਨਿਰਗੁਣ ਸਤਿਗੁਰ ਪੁਰਖ ਨਿਰੰਜਣ, ਸਤਿ ਸਤਿਵਾਦ ਅਖਵਾਇੰਦਾ। ਨਿਰਗੁਣ ਦਾਤਾ ਦਰਦ ਦੁੱਖ ਭੈ ਭੰਜਣ, ਆਦਿ ਜੁਗਾਦੀ ਨਾਉਂ ਧਰਾਇੰਦਾ। ਨਿਰਗੁਣ ਮੀਤ ਨਿਰਗੁਣ ਸੱਜਣ, ਸਾਕ ਸੈਣ ਨਿਰਗੁਣ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਵੇਸ ਵਟਾਇੰਦਾ। ਨਿਰਗੁਣ ਪੁਰਖ ਪੁਰਖ ਕਰਤਾਰ, ਸਤਿ ਸਰੂਪ ਸਮਾਇੰਦਾ । ਪਾਰਬ੍ਰਹਮ ਪ੍ਰਭ ਭੇਵ ਨਿਆਰ, ਆਪ ਆਪਣਾ ਭੇਵ ਖੁਲ੍ਹਾਇੰਦਾ। ਆਪ ਆਪਣੀ ਕਿਰਪਾ ਧਾਰ, ਕਰ ਕਿਰਪਾ ਵੇਸ ਵਟਾਇੰਦਾ। ਸਰਗੁਣ ਬੰਨ੍ਹੇ ਸਾਚੀ ਧਾਰ, ਸਾਚਾ ਮਾਰਗ ਲਾਇੰਦਾ। ਪੰਜ ਤੱਤ ਕਰ ਪਿਆਰ, ਆਪ ਆਪਣਾ ਵਿਚ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਏਕਾ ਘਰ, ਘਰ ਮੰਦਰ ਇਕ ਸੁਹਾਇੰਦਾ। ਨਿਰਗੁਣ ਉਪਜਿਆ ਹਰਿ ਕਰਤਾਰ, ਸਰਗੁਣ ਜੋਤ ਜਗਾਈਆ। ਸਰਗੁਣ ਮੇਲਾ ਵਿਚ ਸੰਸਾਰ, ਨਿਰਗੁਣ ਵੇਖ ਵਖਾਈਆ। ਦੋਹਾਂ ਵਿਚੋਲਾ ਕਰਨੇਹਾਰ, ਕਰਤਾ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਜੁਗ ਜੁਗ ਨਿਰਗੁਣ ਸਰਗੁਣ ਜੋੜ ਜੁੜਾਈਆ। ਨਿਰਗੁਣ ਸੱਜਣ ਪਾਇਆ, ਸਤਿਗੁਰ ਮੀਤ ਮੁਰਾਰ। ਸਰਗੁਣ ਢੋਲਾ ਗਾਇਆ, ਸ਼ਬਦੀ ਸ਼ਬਦ ਜੈਕਾਰ, ਅੱਖਰ ਵੱਖਰ ਨਾਮ ਪੜ੍ਹਾਇਆ ਆਪ ਆਪਣਾ ਕਰ ਪਿਆਰ। ਇਸ਼ਟ ਦੇਵ ਇਕ ਜਣਾਇਆ, ਏਕਾ ਰੂਪ ਸੱਚੀ ਸਰਕਾਰ। ਨੇਤਰ ਨੈਣ ਇਕ ਖੁਲ੍ਹਾਇਆ, ਖੋਲਣਹਾਰ ਬੰਦ ਕਿਵਾੜ। ਸਾਚਾ ਕਿਲਾ ਇਕ ਸੁਹਾਇਆ ਮੰਦਰ ਸੋਹੇ ਬੰਕ ਦੁਵਾਰ। ਆਪੇ ਹਰਿ ਹਰਿ ਰੂਪ ਵਟਾਇਆ, ਨਿਰਗੁਣ ਨੂਰੋ ਨੂਰ ਉਜਿਆਰ। ਪੰਜਾਂ ਤੱਤਾਂ ਮੇਲ ਮਿਲਾਇਆ, ਮੰਦਰ ਅੰਦਰ ਗੁਪਤ ਜ਼ਾਹਿਰ। ਸਾਚੀ ਕੰਦਰ ਡੇਰਾ ਲਾਇਆ, ਵਸਣਹਾਰਾ ਧੂਆਂਧਾਰ। ਸ਼ਬਦ ਅਨਾਦੀ ਇਕ ਚਲਾਇਆ, ਧੁਨ ਅਗੰਮੀ ਧੁਨੀਕਾਰ। ਆਪ ਆਪਣਾ ਰਾਗ ਅਲਾਇਆ, ਗਾਵਣਹਾਰ ਹਰਿ ਨਿਰੰਕਾਰ। ਗਾਵਣਹਾਰ ਦਿਸ ਨਾ ਆਇਆ, ਭਰਮੇ ਭੁੱਲੇ ਸਰਬ ਸੰਸਾਰ। ਗੁਰਮੁਖ ਵਿਰਲੇ ਮੇਲ ਮਿਲਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ।
