੧੩ ਅੱਸੂ ੨੦੧੭ ਬਿਕ੍ਰਮੀ ਮੋਤਾ ਸਿੰਘ ਦੇ ਗ੍ਰਹਿ ਪਿੰਡ ਕਲਸੀਆਂ
ਪਾਰਬ੍ਰਹਮ ਅਬਿਨਾਸ਼ੀ ਅਚੁਤ, ਚੇਤਨ ਆਪਣੀ ਖੇਲ ਖਿਲਾਇੰਦਾ। ਇਕ ਉਪਜਾਏ ਆਪਣਾ ਸੁਤ, ਸ਼ਬਦ ਦੁਲਾਰਾ ਨਾਉਂ ਧਰਾਇੰਦਾ। ਜੁਗ ਜੁਗ ਲੋਕਮਾਤ ਵੇਖੇ ਰੁੱਤ, ਧਰਤ ਧਵਲ ਡੇਰਾ ਲਾਇੰਦਾ। ਨਿਰਗੁਣ ਸਰਗੁਣ ਕਰ ਉਤਪਤ, ਸਰਗੁਣ ਨਿਰਗੁਣ ਵਿਚ ਸਮਾਇੰਦਾ। ਲੇਖਾ ਜਾਣੇ ਆਪਣੀ ਮਤ, ਬ੍ਰਹਮ ਮਤ ਇਕ ਵਖਾਇੰਦਾ। ਚਰਨ ਕਵਲ ਸਾਚਾ ਨਤ, ਨਾਤਾ ਬਿਧਾਤਾ ਆਪ ਜੁੜਾਇੰਦਾ। ਅੰਮ੍ਰਿਤ ਆਤਮ ਏਕਾ ਘਤ, ਤ੍ਰਿਸਨਾ ਭੁੱਖ ਮਿਟਾਇੰਦਾ। ਨਾਮ ਬੀਜੇ ਸਾਚੇ ਵਤ, ਫੁਲ ਫਲਵਾੜੀ ਆਪ ਮਹਿਕਾਇੰਦਾ। ਆਦਿ ਅੰਤ ਆਪੇ ਲਏ ਕੱਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਵਸਤ ਆਪਣੇ ਹੱਥ ਰਖਾਇੰਦਾ। ਅਬਿਨਾਸ਼ੀ ਅਚੁਤ ਸਰਬ ਗੁਣ ਠਾਕਰ, ਹਰਿ ਵੱਡਾ ਵਡ ਵਡਿਆਈਆ। ਕਰੇ ਖੇਲ ਕਰਤਾ ਕਰੀਮ ਕਾਦਰ, ਕੁਦਰਤ ਆਪਣੀ ਵੇਖ ਵਖਾਈਆ। ਸਾਚੇ ਸੁਤ ਦੇਵੇ ਆਦਰ, ਜੁਗ ਜੁਗ ਹੋਏ ਸਹਾਈਆ। ਸਚ ਦੋਸ਼ਾਲਾ ਏਕਾ ਚਾਦਰ, ਨਾਮ ਧਾਰਾ ਇਕ ਵਖਾਈਆ। ਦਰ ਕਰਾਏ ਵਣਜ ਸੌਦਾਗਰ, ਸਾਚੀ ਵਸਤ ਹੱਟ ਵਕਾਈਆ। ਭਾਗ ਲਗਾਏ ਪੰਜ ਤਤ ਕਾਇਆ ਗਾਗਰ, ਗ੍ਰਹਿ ਮੰਦਰ ਹੋਏ ਸਹਾਈਆ। ਆਦਿ ਜੁਗਾਦਿ ਦੇਵੇ ਆਦਰ, ਚਰਨ ਕਵਲ ਬਖ਼ਸ਼ੇ ਸਚ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਸੁਤ ਦਏ ਵਡਿਆਈਆ। ਸਾਚਾ ਸੁਤ ਅਨਮੁਲੜਾ ਲਾਲ, ਪੁਰਖ ਅਬਿਨਾਸ਼ੀ ਇਕ ਉਪਾਇਆ। ਆਦਿ ਜੁਗਾਦਿ ਚਲੇ ਨਾਲ, ਜੁਗ ਜੁਗ ਸੇਵ ਕਮਾਇਆ। ਆਪ ਵਸਾਏ ਸਚਖੰਡ ਸੱਚੀ ਧਰਮਸਾਲ, ਸਾਚਾ ਮੰਦਰ ਆਪ ਸੁਹਾਇਆ। ਅੰਮ੍ਰਿਤ ਆਤਮ ਰਸ ਅੰਮਿਉਂ ਰਸੀਆ ਏਕਾ ਦਏ ਖਵਾਲ, ਤ੍ਰਿਪਤ ਤ੍ਰਿਪਤਾਸ ਤ੍ਰਿਖਾ ਰਹੇ ਨਾ ਰਾਇਆ। ਨਿਰਗੁਣ ਨਿਰਵੈਰ ਘਾਲੇ ਘਾਲ, ਸਰਗੁਣ ਘਾਲੀ ਘਾਲ ਲੇਖੇ ਪਾਇਆ। ਜੁਗ ਜੁਗ ਚਲੇ ਅਵੱਲੜੀ ਚਾਲ, ਲੋਕਮਾਤ ਰਾਹ ਚਲਾਇਆ। ਕਲਜੁਗ ਅੰਤਮ ਬਣ ਦਲਾਲ, ਸ਼ਬਦ ਵਿਚੋਲਾ ਫੇਰੀ ਪਾਇਆ। ਸਾਚਾ ਢੋਲਾ ਗਾਏ ਦੋ ਜਹਾਨ, ਜਗਤ ਜਹਾਨ ਵੇਖ ਵਖਾਇਆ। ਏਕਾ ਸੁਤ ਸੂਰਬੀਰ ਬਲਵਾਨ, ਸਾਹਿਬਜ਼ਾਦਾ ਆਪਣੀ ਜ਼ਦ ਵਿਚ ਰਖਾਇਆ। ਜੁਗਾ ਜੁਗੰਤਰ ਬਣਿਆ ਰਹੇ ਕਾਹਨ, ਸਾਚੇ ਤਖ਼ਤ ਸੋਭਾ ਪਾਇਆ। ਲੱਖ ਚੁਰਾਸੀ ਦੇਵੇ ਦਾਨ, ਮੰਗਣ ਘਰ ਨਾ ਕਿਸੇ ਜਾਇਆ। ਏਕਾ ਓਟ ਸ੍ਰੀ ਭਗਵਾਨ, ਭਗਵਨ ਹਰ ਘਟ ਹੋਏ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸੁਤ ਏਕਾ ਪੂਤ, ਆਪ ਵਸਾਏ ਚਾਰੇ ਕੂਟ, ਖ਼ਾਲੀ ਦਰ ਨਾ ਕੋਇ ਰਖਾਇਆ। ਸਾਚਾ ਸੁਤ ਜੁਗ ਚਾਰ ਮਾਲਕ, ਦੀਨ ਦੁਨੀ ਵੇਖ ਵਖਾਈਆ। ਲੇਖਾ ਜਾਣੇ ਖ਼ਲਕ ਖ਼ਾਲਕ, ਬੇਪਰਵਾਹ ਬੇਪਰਵਾਹੀਆ। ਨਿਰਗੁਣ ਸਰਗੁਣ ਬਣ ਬਣ ਸਾਲਸ, ਲਹਿਣਾ ਦੇਣਾ ਦਏ ਮੁਕਾਈਆ। ਦਿਵਸ ਰੈਣ ਨਾ ਨਿੰਦਰਾ ਆਲਸ, ਗਫ਼ਲਤ ਹੋਰ ਨਾ ਕੋਇ ਵਖਾਈਆ। ਲੇਖਾ ਚੁਕਾਏ ਪੁੰਨ ਅਮਾਵਸ, ਵਦੀ ਸੁਦੀ ਸੇਵ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸੁਤ ਸਰਬ ਸੁਖਦਾਈਆ। ਸੁਤ ਦੁਲਾਰਾ ਹਰਿ ਨਿਰੰਕਾਰ, ਏਕਾ ਏਕ ਰਖਾਇੰਦਾ। ਜੁਗਾ ਜੁਗੰਤਰ ਕਰੇ ਪਿਆਰ, ਲੋਕਮਾਤ ਮੇਲ ਮਿਲਾਇੰਦਾ। ਦਾਤਾ ਦਾਨੀ ਹਰਿ ਦਾਤਾਰ, ਵਸਤ ਅਮੋਲਕ ਝੋਲੀ ਪਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਦੇਂਦਾ ਆਇਆ ਆਪ ਭੰਡਾਰ, ਕਲਜੁਗ ਅੰਤ ਆਪ ਵਰਤਾਇੰਦਾ। ਨਾਤਾ ਤੋੜ ਸਰਬ ਸੰਸਾਰ, ਜਗਤ ਕੁਟੰਬ ਨਾ ਕੋਇ ਸੁਹਾਇੰਦਾ। ਨਿਰਗੁਣ ਜੋਤ ਕਰ ਉਜਿਆਰ, ਸਾਚੇ ਮੰਦਰ ਸੋਭਾ ਪਾਇੰਦਾ। ਅਨਾਦੀ ਸੁਤ ਕਰੇ ਪਿਆਰ, ਸ੍ਰਿਸ਼ਟ ਸਬਾਈ ਸਿਖ਼ਿਆ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਆਪ ਆਪਣੀ ਦਇਆ ਕਮਾਇੰਦਾ। ਏਕਾ ਸੁਤ ਏਕਾ ਮਾਤ ਪਿਤ, ਪੀਤ ਪੀਤੰਬਰ ਇਕ ਸੁਹਾਈਆ। ਏਕਾ ਪੁਰਖ ਅਬਿਨਾਸ਼ੀ ਕਰੇ ਹਿਤ, ਏਕਾ ਵੇਖੇ ਥਾਉਂ ਥਾਈਆ। ਏਕਾ ਜੋਤ ਪਰਗਟਾਏ ਨਿਤ ਨਵਿਤ, ਰੂਪ ਅਨੂਪ ਆਪ ਦਰਸਾਈਆ। ਏਕਾ ਲੇਖਾ ਚੁਕਾਏ ਵਾਰ ਥਿਤ, ਥਿਤ ਵਾਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਸਾਚਾ ਹਰਿ, ਲੱਖ ਚੁਰਾਸੀ ਕਰੇ ਪੜ੍ਹਾਈਆ। ਲੱਖ ਚੁਰਾਸੀ ਰਿਹਾ ਪੜ੍ਹਾ, ਨਿਰਗੁਣ ਸ਼ਹਿਨਸ਼ਾਹ ਪਾਤਸ਼ਾਹ। ਸੁਤ ਦੁਲਾਰਾ ਇਕ ਉਪਜਾ, ਸ਼ਬਦ ਨਾਦ ਰਿਹਾ ਵਜਾ। ਏਕਾ ਅੱਖਰ ਜਗਤ ਧਰਾ, ਜੀਵ ਜੰਤ ਲਏ ਸਮਝਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਆਪੇ ਹੋਏ ਮਿਹਰਬਾਂ। ਮਿਹਰਵਾਨ ਹਰਿ ਨਿਰੰਕਾਰਾ, ਕਲਜੁਗ ਅੰਤਮ ਖੇਲ ਖਿਲਾਇੰਦਾ। ਗੁਰਸਿਖਾਂ ਦੇਵੇ ਸਚ ਭੰਡਾਰਾ, ਸ਼ਬਦ ਦੁਲਾਰਾ ਆਪ ਵਰਤਾਇੰਦਾ । ਸਿਖ਼ੀ ਸਿਖ਼ਿਆ ਕਰ ਵਿਚਾਰਾ, ਸਿੱਖ ਸਤਿਗੁਰ ਰੂਪ ਵਟਾਇੰਦਾ। ਸਤਿਗੁਰ ਸਿੱਖ ਸੋਹੇ ਇਕ ਦਵਾਰਾ, ਦੂਸਰ ਸੰਗ ਨਾ ਕੋਇ ਰਖਾਇੰਦਾ। ਜਗਤ ਵਾਸਨਾ ਤਜ ਗੁਰ ਚਰਨ ਕਰੇ ਨਿਮਸਕਾਰਾ, ਸੋ ਗੁਰਸਿਖ ਸਤਿਗੁਰ ਪੂਰੇ ਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਮੇਲੇ ਆਪਣੇ ਦਰ, ਦੂਜੇ ਦਰ ਨਾ ਫੇਰਾ ਪਾਇੰਦਾ। ਸੁਤ ਸ਼ਬਦ ਕਰ ਪਿਆਰ, ਲੋਕਮਾਤ ਖੇਲ ਖਿਲਾਈਆ। ਗੁਰਸਿਖ ਸਾਚੇ ਲਏ ਉਭਾਰ, ਆਪ ਆਪਣੇ ਦਰ ਬਹਾਈਆ। ਮੇਲ ਮਿਲਾਏ ਸਾਚੇ ਯਾਰ, ਜਗਤ ਸਥਰ ਰਹਿਣ ਨਾ ਪਾਈਆ। ਦਿਵਸ ਰੈਣ ਪਾਵੇ ਸਾਰ, ਘਰ ਸੱਜਣ ਸਾਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਏ ਵਡਿਆਈਆ। ਗੁਰਸਿਖਾਂ ਦੇਵੇ ਦਾਤ, ਜਨਮ ਕਰਮ ਦੁਖ ਦਲਿਦਰ ਭੌ ਗਵਾਇੰਦਾ। ਮੇਟੇ ਰੈਣ ਅੰਧੇਰੀ ਰਾਤ, ਸਤਿਗੁਰ ਸਾਚਾ ਚੰਦ ਚੜ੍ਹਾਇੰਦਾ। ਦਰ ਦਰ ਘਰ ਘਰ ਪੁੱਛੇ ਵਾਤ, ਜੋ ਜਨ ਮਨ ਕਾ ਮਾਣ ਗਵਾਇੰਦਾ। ਗੁਰਮੁਖਾਂ ਵਸੇ ਸਦਾ ਪਾਸ, ਦੂਸਰ ਬੰਸ ਨਾ ਕੋਇ ਬਣਾਇੰਦਾ। ਨਿਰਗੁਣ ਨਾ ਕੋਈ ਭੋਗ ਨਾ ਬਲਾਸ, ਜਗਤ ਸੇਜ ਨਾ ਕੋਇ ਹੰਢਾਇੰਦਾ। ਕਾਮ ਕਾਮਨੀ ਖੇਲ ਤਮਾਸ਼, ਪੰਜ ਤਤ ਕਾਇਆ ਰੰਗ ਰੰਗਾਇੰਦਾ। ਆਪਣੀ ਕਰ ਪਹਿਲੇ ਬੰਦ ਖ਼ਲਾਸ, ਗੁਰਸਿਖਾਂ ਬੰਦ ਖ਼ਲਾਸੀ ਫੇਰ ਕਰਾਇੰਦਾ। ਜੋ ਜਨ ਚਰਨ ਕਵਲ ਰੱਖੇ ਧਰਵਾਸ, ਧੁਰ ਦੀ ਧਾਰ ਆਪ ਸਮਝਾਇੰਦਾ। ਸਰਬ ਵਸਤ ਹਰਿ ਸਾਚੇ ਪਾਸ, ਅਤੋਟ ਅਤੁਟ ਭੰਡਾਰ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖਾ ਜਾਣੇ ਸਾਚਾ ਹਰਿ, ਅਵਰ ਭੇਵ ਕੋਇ ਨਾ ਪਾਇੰਦਾ। ਅਵਰ ਭੇਵ ਨਾ ਜਾਣੇ ਕੋਇ, ਹਰਿ ਹਰਿ ਮਹਿਮਾ ਕਹਿਣ ਨਾ ਜਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਜਨ ਭਗਤਾਂ ਸੁਣੇ ਸਾਚੀ ਸੋਏ, ਸੋਇਆ ਕੋਇ ਰਹਿਣ ਨਾ ਪਾਈਆ। ਗ਼ਰੀਬ ਨਿਮਾਣਿਆਂ ਆਪੇ ਦੇਵੇ ਸਾਚੇ ਢੋਏ, ਢੋਏ ਢੋਰ ਜਿਉਂ ਰਵਦਾਸ ਚੁਮਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਾਏ ਲੜ, ਦੂਸਰ ਅਵਰ ਨਾ ਕੋਇ ਸਹਾਰਿਆ। ਨਾ ਕੋਈ ਘਰ ਨਾ ਕੋਈ ਘਾਟ, ਨਾ ਕੋਈ ਮੰਦਰ ਚਾਰ ਦੀਵਾਰ ਬਣਾਇੰਦਾ। ਨਾ ਕੋਈ ਤੀਰਥ ਨਾ ਕੋਈ ਤਾਟ, ਜਲ ਸਰੋਵਰ ਨਾ ਕੋਇ ਭਰਾਇੰਦਾ। ਨਾ ਕੋਈ ਬਸਤਰ ਨਾ ਕੋਈ ਖਾਟ, ਨਾ ਕੋਈ ਭੂਸ਼ਨ ਤਨ ਸੁਹਾਇੰਦਾ। ਨਾ ਕੋਈ ਮਸਤਕ ਨਾ ਕੋਈ ਲਲਾਟ, ਜੋਤੀ ਜੋਤ ਨਾ ਕੋਇ ਜਗਾਇੰਦਾ। ਨਾ ਕੋਈ ਪੰਧ ਨਾ ਕੋਈ ਵਾਟ, ਨਾ ਕੋਈ ਕਦਮ ਉਠਾਇੰਦਾ। ਨਾ ਕੋਈ ਸ਼ਬਦ ਨਾ ਕੋਈ ਗਾਥ, ਨਾ ਕੋਈ ਰਾਗ ਨਾਦ ਸੁਣਾਇੰਦਾ। ਨਾ ਕੋਈ ਸੇਵਾ ਨਾ ਕੋਈ ਹਾਥ, ਪੰਜ ਤਤ ਨਾ ਕੋਇ ਉਪਾਇੰਦਾ। ਨਿਰਗੁਣ ਰੂਪ ਪੁਰਖ ਸਮਰਥ, ਨਿਹਕਲੰਕ ਖੇਲ ਖਿਲਾਇੰਦਾ। ਪੁਤਰ ਧੀਆਂ ਨਾ ਜਗਤ ਨਤ, ਨਾਤਾ ਬਿਧਾਤਾ ਇਕ ਰਖਾਇੰਦਾ ਗੁਰਮੁਖ ਗੁਰਸਿਖ ਆਪਣੇ ਅੰਗਣ ਆਪੇ ਰੱਖ, ਆਪ ਆਪਣੀ ਗੋਦ ਸੁਹਾਇੰਦਾ। ਨਵ ਨੌਂ ਚਾਰ ਭਾਂਡੇ ਕਰੇ ਸਖ, ਦਰ ਦਰ ਘਰ ਘਰ ਹਰਿ ਹਰਿ ਵੇਖ ਵਖਾਇੰਦਾ। ਸਾਚਾ ਮਾਰਗ ਏਕਾ ਦੱਸ, ਗੁਰਸਿਖ ਪ੍ਰਭ ਮਿਲਣ ਕਾ ਚਾਓ, ਦਿਵਸ ਰੈਣ ਰਾਹ ਤਕਾਇੰਦਾ। ਗੁਰਮੁਖ ਸੱਜਣ ਸਤਿਗੁਰ ਪੂਰਾ ਪਕੜੇ ਬਾਂਹੋਂ, ਜਮ ਫ਼ਾਸ ਕੱਟ ਜਗਤ ਹਰਸ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਖੇਲ ਮਹਾਨ, ਜੁਗ ਜੁਗ ਆਪਣਾ ਖੇਲ ਖਿਲਾਇੰਦਾ।
