੨੮ ਕੱਤਕ ੨੦੧੭ ਬਿਕਰਮੀ ਸਰੈਣ ਸਿੰਘ ਦੇ ਘਰ ਜੰਡਿਆਲਾ ਗੁਰੂ ਜ਼ਿਲਾ ਅੰਮ੍ਰਿਤਸਰ
ਨਰ ਹਰਿ ਹਰੀ ਹਰਿ ਨਰਾਇਣ, ਨਿਰਵੈਰ ਰੂਪ ਧਰਾਇੰਦਾ। ਗੁਰਮੁਖ ਵਿਰਲਾ ਪੇਖੇ ਨੈਣ, ਜਿਸ ਜਨ ਆਪਣਾ ਖੇਲ ਖਿਲਾਇੰਦਾ। ਹਰਿਜਨ ਚੁਕਾਏ ਲਹਿਣਾ ਦੇਣ, ਪੂਰਬ ਜਨਮਾਂ ਵੇਖ ਵਖਾਇੰਦਾ। ਦੋ ਜਹਾਨਾ ਬਣੇ ਸਾਕ ਸੱਜਣ ਸੈਣ, ਸਗਲਾ ਸੰਗ ਨਿਭਾਇੰਦਾ। ਲੇਖਾ ਜਾਣੇ ਮਾਤ ਪਿਤ ਭਾਈ ਭੈਣ, ਜਗਤ ਕੁਟੰਬ ਫੋਲ ਫੁਲਾਇੰਦਾ। ਤਨ ਬਸਤਰ ਪਾਏ ਏਕਾ ਗਹਿਣ, ਸਤਿ ਸ਼ੰਗਾਰਾ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰੀ ਹਰਿ ਨਰਾਇਣ ਇਕ ਅਖਵਾਇੰਦਾ। ਹਰੀ ਹਰਿ ਨਰਾਇਣ ਹਰਿ ਨਿਰੰਕਾਰਾ, ਹਰਿ ਜੂ ਹਰਿ ਹਰਿ ਮੰਦਰ ਸੋਭਾ ਪਾਇੰਦਾ। ਅਲੱਖ ਅਗੋਚਰ ਅਗੰਮ ਅਪਾਰਾ, ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦਿ ਖੋਜ ਖੁਜਾਇੰਦਾ। ਸ਼ਬਦ ਅਨਾਦਿ ਸੱਚੀ ਧੁਨਕਾਰਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪ ਸੁਣਾਇੰਦਾ। ਸਿਫ਼ਤ ਸਾਲਾਹੀ ਵਸੇ ਬਾਹਰਾ, ਲੇਖਾ ਲੇਖ ਨਾ ਕੋਇ ਜਣਾਇੰਦਾ। ਤ੍ਰੈਗੁਣ ਸੰਗ ਨਾ ਕੋਇ ਵਿਚਾਰਾ, ਆਪਣੀ ਕਲ ਆਪ ਧਰਾਇੰਦਾ। ਕਰੇ ਵੇਸ ਗੁਪਤ ਜ਼ਾਹਰਾ, ਅੰਦਰ ਬਾਹਰਾ ਰੂਪ ਪਰਗਟਾਇੰਦਾ। ਨਿਰਗੁਣ ਲਾਏ ਏਕਾ ਨਾਅਰਾ, ਰਸਨਾ ਜਿਹਵਾ ਨਾ ਕੋਇ ਹਲਾਇੰਦਾ। ਕਾਗਦ ਕਲਮ ਨਾ ਲਿਖਣਹਾਰਾ, ਵੇਦ ਕਤੇਬ ਭੇਵ ਨਾ ਪਾਇੰਦਾ। ਗੁਰਮੁਖ ਵਿਰਲਾ ਪਾਵੇ ਸਾਰਾ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਖੋਲ੍ਹਣਹਾਰਾ ਬੰਦ ਕਿਵਾੜਾ, ਪੰਚਮ ਧਾੜਾ ਮੇਟ ਮਿਟਾਇੰਦਾ। ਸਖ਼ੀਆਂ ਵਖਾਏ ਏਕਾ ਅਖਾੜਾ, ਸਾਚੀ ਮੰਡਲ ਰਾਸ ਰਚਾਇੰਦਾ। ਗੋਪੀ ਕਾਹਨ ਕਰ ਪਿਆਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਨਰ ਨਰਾਇਣ ਨਰ ਹਰਿ ਆਪਣਾ ਰੂਪ ਆਪ ਧਰਾਇੰਦਾ। ਹਰਿ ਨਰ ਨਰਾਇਣ ਬਨਵਾਰੀ, ਮਹਿਮਾ ਅਕਥ ਕਥੀ ਨਾ ਜਾਈਆ। ਇਕ ਇਕੱਲਾ ਏਕੰਕਾਰੀ, ਮੂਰਤ ਅਕਾਲ ਵਡੀ ਵਡਿਆਈਆ। ਜੂਨੀ ਰਹਿਤ ਸੱਚਾ ਸ਼ਹਿਨਸ਼ਾਹ ਵਡ ਸਿਕਦਾਰੀ, ਸ਼ਾਹ ਪਾਤਸ਼ਾਹ ਆਪਣਾ ਰੂਪ ਵਟਾਈਆ। ਦੋ ਜਹਾਨਾਂ ਕਰੇ ਖੇਲ ਅਗੰਮ ਅਪਾਰੀ, ਆਵਣ ਜਾਵਣ ਪਤਿਤ ਪਾਵਨ ਆਪਣੀ ਧਾਰ ਬੰਧਾਈਆ। ਜੁਗਾ ਜੁਗੰਤਰ ਹੋ ਉਜਿਆਰੀ, ਜਾਗਰਤ ਜੋਤ ਕਰੇ ਰਸ਼ਨਾਈਆ। ਜਨ ਭਗਤਾਂ ਪਾਵੇ ਆਪੇ ਸਾਰੀ, ਭਗਵਨ ਆਪਣਾ ਰੂਪ ਵਟਾਈਆ। ਸਦਾ ਸੁਹੇਲਾ ਮੀਤ ਮੁਰਾਰੀ, ਲੋਕਮਾਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਰ ਹਰਿ ਹਰਿ ਹਰਿ ਏਕਾ ਰੰਗ ਸਮਾਈਆ। ਏਕਾ ਰੰਗ ਪੁਰਖ ਅਕਾਲਾ, ਆਦਿ ਜੁਗਾਦਿ ਸਮਾਇਆ। ਵਸਣਹਾਰਾ ਸਚਖੰਡ ਸੱਚੀ ਧਰਮਸਾਲਾ, ਦਰਗਹਿ ਸਾਚੀ ਧਾਮ ਵਡਿਆਇਆ। ਅਨਭਵ ਕਰੇ ਖੇਲ ਨਿਰਾਲਾ, ਨਿਰਗੁਣ ਜੋਤ ਨੂਰ ਪਰਕਾਸ਼ ਆਪ ਵਖਾਇਆ। ਜਗਤ ਜੁਗ ਅਵੱਲੜੀ ਚਾਲਾ, ਜੁਗ ਕਰਤਾ ਆਪ ਕਰਾਇਆ। ਜੁਗਾ ਜੁਗੰਤਰ ਬਣ ਦਲਾਲਾ, ਗੁਰਮੁਖ ਸਾਚੇ ਲਏ ਮਿਲਾਇਆ। ਨਾਮ ਪਾਏ ਤਨ ਸਾਚੀ ਮਾਲਾ, ਮਨ ਕਾ ਮਣਕਾ ਆਪ ਫਿਰਾਇਆ। ਦਿਵਸ ਰੈਣ ਚਲੇ ਨਾਲਾ, ਵਿਛੜ ਕਦੇ ਨਾ ਜਾਇਆ। ਫਲ ਲਗਾਏ ਕਾਇਆ ਡਾਲ੍ਹਾ, ਫੁਲ ਫਲਵਾੜੀ ਵੇਖ ਵਖਾਇਆ। ਤ੍ਰੈਗੁਣ ਮਾਇਆ ਤੋੜ ਜੰਜਾਲਾ, ਪੰਜ ਤਤ ਡੇਰਾ ਦੇਵੇ ਢਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਹਰਿ, ਨਰ ਹਰਿ ਆਪਣਾ ਖੇਲ ਖਿਲਾਇਆ। ਖੇਲਣਹਾਰ ਪੁਰਖ ਸਮਰਥ, ਇਕ ਇਕੱਲਾ ਖੇਲ ਖਿਲਾਇੰਦਾ। ਨਿਰਗੁਣ ਨਿਰਵੈਰ ਚਲਾਏ ਰਥ, ਜੁਗ ਜੁਗ ਆਪਣੀ ਸੇਵ ਕਮਾਇੰਦਾ। ਨਾਮ ਜਣਾਏ ਮਹਿਮਾ ਅਕਥ, ਕਥਨੀ ਕਥ ਨਾ ਕੋਇ ਲਿਖਾਇੰਦਾ। ਬਖ਼ਸ਼ਣਹਾਰਾ ਸਾਚੀ ਵਥ, ਵਸਤ ਅਮੋਲਕ ਆਪ ਵਰਤਾਇੰਦਾ। ਜਨ ਭਗਤਾਂ ਮਾਰਗ ਏਕਾ ਦੱਸ, ਲੋਕਮਾਤ ਰਾਹ ਵਖਾਇੰਦਾ। ਹਿਰਦੇ ਅੰਦਰ ਆਪੇ ਵਸ, ਹਰਿ ਮੰਦਰ ਡੇਰਾ ਲਾਇੰਦਾ। ਸ਼ਬਦ ਤੀਰ ਨਿਰਾਲਾ ਮਾਰੇ ਕਸ, ਬਜਰ ਕਪਾਟੀ ਚੀਰ ਚਰਾਇੰਦਾ। ਪੰਚ ਵਿਕਾਰਾ ਚਰਨਾਂ ਹੇਠ ਝੱਸ, ਕਾਮ ਕਰੋਧ ਲੋਭ ਮੋਹ ਹੰਕਾਰ ਆਸਾ ਤ੍ਰਿਸ਼ਨਾ ਹਉਮੇ ਹੰਗਤਾ ਗੜ੍ਹ ਤੁੜਾਇੰਦਾ। ਅੰਮ੍ਰਿਤ ਆਤਮ ਦੇਵੇ ਏਕਾ ਰਸ, ਰਸ ਰਸੀਆ ਆਪਣਾ ਨਾਉਂ ਧਰਾਇੰਦਾ। ਸਗਲ ਵਿਸੂਰੇ ਜਾਇਣ ਲੱਥ, ਜਿਸ ਜਨ ਸਤਿਗੁਰ ਪੂਰਾ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਹਰਿ ਹਰਿ ਵੇਖਣਹਾਰਾ, ਅਕਲ ਕਲ ਵਡਿਆਈਆ। ਜੁਗਾ ਜੁਗੰਤਰ ਲੈ ਅਵਤਾਰਾ, ਹਰਿਜਨ ਸਾਚੇ ਲਏ ਮਿਲਾਈਆ। ਸਤਿਜੁਗ ਤ੍ਰੇਤਾ ਦਵਾਪਰ ਉਤਰਿਆ ਪਾਰ ਕਿਨਾਰਾ, ਕਲਜੁਗ ਅੰਤਮ ਵੇਖ ਵਖਾਈਆ। ਨੌਂ ਖੰਡ ਪ੍ਰਿਥਮੀ ਚਾਰ ਕੁੰਟ ਧੂਆਂਧਾਰਾ, ਸਾਚਾ ਚੰਦ ਨਾ ਕੋਇ ਚੜ੍ਹਾਈਆ। ਚਾਰ ਵਰਨ ਹੋਏ ਖ਼ੁਵਾਰਾ, ਚਾਰੇ ਵੇਦ ਰਹੇ ਕੁਰਲਾਈਆ। ਅਠਾਰਾਂ ਬਰਨ ਮਾਰਨ ਨਾਅਰਾ, ਅਠਾਰਾਂ ਪੁਰਾਨ ਕੂਕ ਕੂਕ ਸੁਣਾਈਆ। ਅਠਾਰਾਂ ਧਿਆਏ ਨਾ ਬੰਨ੍ਹੇ ਧਾਰਾ, ਗੀਤਾ ਗਿਆਨ ਦਏ ਗਵਾਹੀਆ। ਚਾਰੇ ਜੁਗ ਕਰਨ ਪੁਕਾਰਾ, ਚਾਰ ਯਾਰ ਬੈਠੇ ਮੁਖ ਸ਼ਰਮਾਈਆ। ਚਾਰੇ ਬਾਣੀ ਦਏ ਹੁਲਾਰਾ, ਚਾਰੇ ਖਾਣੀ ਵੇਖ ਵਖਾਈਆ। ਏਕਾ ਸ਼ਬਦ ਨਾਮ ਧੁਨ ਸੱਚੀ ਧੁਨਕਾਰਾ, ਹੱਥ ਕਿਸੇ ਨਾ ਆਈਆ। ਲੱਖ ਚੁਰਾਸੀ ਪੜ੍ਹ ਪੜ੍ਹ ਥੱਕੀ ਸਰਬ ਸੰਸਾਰਾ, ਜਗਤ ਸਾਗਰ ਸਿੰਧ ਪਾਰ ਨਾ ਕੋਇ ਕਰਾਈਆ। ਹਰਿਜਨ ਵਿਰਲਾ ਪਾਏ ਸਾਰਾ, ਨੇਤਰ ਲੋਚਣ ਨੈਣ ਇਕ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਆਪਣੇ ਘਰ, ਘਰ ਮੰਦਰ ਇਕ ਵਖਾਈਆ। ਘਰ ਮੰਦਰ ਹਰਿ ਸੁਹਾਇੰਦਾ, ਨਿਰਗੁਣ ਜੋਤ ਕਰ ਉਜਿਆਰ। ਦਿਵਸ ਰੈਣ ਤਾਲ ਵਜਾਇੰਦਾ, ਆਠੇ ਪਹਿਰ ਰਹੇ ਧੁਨਕਾਰ। ਏਕਾ ਜੋਤੀ ਡਗਮਗਾਇੰਦਾ, ਤੇਲ ਬਾਤੀ ਨਾ ਕੋਇ ਪਿਆਰ। ਅੰਮ੍ਰਿਤ ਝਿਰਨਾ ਇਕ ਝਿਰਾਇੰਦਾ, ਸਰ ਸਰੋਵਰ ਅਗੰਮ ਅਪਾਰ। ਸਾਚਾ ਸਾਕੀ ਬਣ ਬਣ ਜਾਮ ਪਿਆਇੰਦਾ, ਸੇਵਾ ਕਰੇ ਸੇਵਕਦਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਲਏ ਸੰਭਾਲ। ਹਰਿਜਨ ਸੁਰਤ ਸੰਭਾਲਦਾ, ਦਿਵਸ ਰੈਣ ਪਰਭਾਤ। ਕਰੇ ਖੇਲ ਜਗਤ ਦਲਾਲ ਦਾ, ਲੇਖਾ ਜਾਣੇ ਆਦਿ ਜੁਗਾਦਿ। ਹਰਿਜਨ ਸੋਏ ਮਾਤ ਉਠਾਲਦਾ, ਦੇਵੇ ਨਾਮ ਸ਼ਬਦ ਸਚ ਦਾਤ। ਨਾਤਾ ਤੋੜੇ ਜਗਤ ਜੰਜਾਲ ਦਾ, ਸਦਾ ਸੁਹੇਲਾ ਪੁਛੇ ਵਾਤ। ਖ਼ਜ਼ਾਨਾ ਦੇਵੇ ਨਾਮ ਸੱਚੇ ਧਨ ਮਾਲ ਦਾ, ਨਾਤਾ ਤੋੜ ਵਰਨ ਗੋਤ ਜ਼ਾਤ ਪਾਤ। ਏਕਾ ਆਪਣਾ ਰੂਪ ਵਖਾਲ ਦਾ, ਜੋਤ ਸਰੂਪੀ ਇਕ ਇਕਾਂਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਰ ਨਰਾਇਣ ਏਕਾ ਹਰਿ, ਹਰਿਜਨ ਵੇਖੇ ਮਾਰ ਝਾਤ। ਹਰਿਜਨ ਵੇਖੇ ਵੇਖਣਹਾਰਾ, ਸਤਿਗੁਰ ਪੂਰਾ ਨਾਉਂ ਧਰਾਇੰਦਾ। ਕਲਜੁਗ ਕਲ ਕਲਕੀ ਲੈ ਅਵਤਾਰਾ, ਕਲ ਕਲੇਸ਼ ਸਰਬ ਮਿਟਾਇੰਦਾ। ਨਰ ਨਰੇਸ਼ ਹੋਏ ਉਜਿਆਰਾ, ਬ੍ਰਹਮਾ ਵਿਸ਼ਨ ਸ਼ਿਵ ਸੀਸ ਝੁਕਾਇੰਦਾ। ਕਰੋੜ ਤੇਤੀਸਾ ਮੰਗੇ ਮੰਗ ਭਿਖਾਰਾ, ਸੁਰਪਤ ਰਾਜਾ ਇੰਦ ਅੱਗੇ ਝੋਲੀ ਡਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਹਰਿ, ਸਚਖੰਡ ਦਵਾਰੇ ਸੋਭਾ ਪਾਇੰਦਾ। ਸਚਖੰਡ ਦਵਾਰਾ ਸੋਭਾਵੰਤ, ਹਰਿ ਸਾਚਾ ਤਖ਼ਤ ਸੁਹਾਇਆ। ਉਪਰ ਬੈਠ ਸ੍ਰੀ ਭਗਵੰਤ, ਨਿਰਗੁਣ ਆਪਣਾ ਆਸਣ ਲਾਇਆ। ਆਪਣੀ ਮਹਿਮਾ ਜਾਣੇ ਅਗਣਤ, ਅਨਭਵ ਆਪਣਾ ਖੇਲ ਖਿਲਾਇਆ। ਨਿਰਗੁਣ ਰੂਪ ਸਰਗੁਣ ਧਰਾਏ ਜੁਗਾ ਜੁਗੰਤ, ਲੋਕਮਾਤ ਵੇਸ ਵਟਾਇਆ। ਵੇਖ ਵਖਾਏ ਸਾਚੇ ਸੰਤ, ਗੁਰਮੁਖ ਸਾਚੇ ਗਲੇ ਲਗਾਇਆ। ਦੇਵੇ ਨਾਮ ਮਣੀਆ ਮੰਤ, ਆਤਮ ਬ੍ਰਹਮ ਗਿਆਨ ਦ੍ਰਿੜਾਇਆ। ਗੜ੍ਹ ਤੋੜੇ ਹਉਮੇ ਹੰਗਤ, ਹਰਿ ਕੇ ਪੌੜੇ ਆਪ ਚੜ੍ਹਾਇਆ। ਕਾਇਆ ਚੋਲੀ ਚਾੜ੍ਹੇ ਰੰਗਤ, ਰੰਗ ਮਜੀਠੀ ਇਕ ਰੰਗਾਇਆ। ਨਾਤਾ ਤੋੜੇ ਭੁੱਖ ਨੰਗਤ, ਸਚ ਭੰਡਾਰਾ ਇਕ ਵਰਤਾਇਆ। ਗੁਰਸਿਖ ਦੂਜੇ ਦਰ ਨਾ ਜਾਏ ਮੰਗਤ, ਸਾਚੀ ਭਿਛਿਆ ਝੋਲੀ ਪਾਇਆ। ਮਾਣਸ ਜਨਮ ਨਾ ਹੋਏ ਖੰਡਤ, ਲੱਖ ਚੁਰਾਸੀ ਦਏ ਕਟਾਇਆ। ਨਾਤਾ ਤੋੜੇ ਜੇਰਜ ਅੰਡਤ, ਉਤਭੁਜ ਸੇਤਜ ਨਾ ਰੂਪ ਵਟਾਇਆ। ਹਰਿ ਕਾ ਭੇਵ ਨਾ ਜਾਣੇ ਕੋਈ ਪਾਂਧਾ ਪੰਡਤ, ਸ਼ਾਸਤਰ ਸਿਮਰਤ ਬੈਠੇ ਮੁਖ ਸ਼ਰਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹਰਿ ਏਕਾ ਨਰ, ਨਰ ਨਰਾਇਣ ਆਪਣਾ ਨਾਉਂ ਧਰਾਇਆ। ਨਰ ਨਰਾਇਣ ਹਰਿ ਨਿਰੰਕਾਰਾ, ਅਕਲ ਕਲ ਵੱਡੀ ਵਡਿਆਈਆ। ਕਲਜੁਗ ਅੰਤਮ ਖੇਲ ਕਰੇ ਅਪਾਰਾ, ਰੂਪ ਰੰਗ ਰੇਖ ਨਾ ਕੋਇ ਜਣਾਈਆ। ਨਿਹਕਲੰਕਾ ਲੈ ਅਵਤਾਰਾ, ਲੋਕਮਾਤ ਕਰੇ ਰੁਸ਼ਨਾਈਆ । ਚਾਰੋਂ ਕੁੰਟ ਵੇਖੇ ਧੂਆਂਧਾਰਾ, ਧਰਨੀ ਧਰਤ ਧਵਲ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਏਕਾ ਹਰਿ, ਕਰਨਹਾਰ ਦਿਸ ਨਾ ਆਈਆ। ਕਰਨਹਾਰ ਹਰਿ ਕਰਨੇਯੋਗ, ਕੁਦਰਤ ਕਾਦਰ ਵੇਖ ਵਖਾਈਆ। ਜਨ ਭਗਤ ਮਿਲਾਏ ਧੁਰ ਸੰਜੋਗ, ਧੁਰ ਦਾ ਲੇਖਾ ਲੇਖੇ ਪਾਈਆ। ਜਗਤ ਵਿਛੋੜਾ ਕੱਟੇ ਰੋਗ, ਸੋਗ ਚਿੰਤ ਨਾ ਕੋਇ ਜਣਾਈਆ। ਆਪ ਸੁਆਰੇ ਲੋਕ ਪਰਲੋਕ, ਪਰਮ ਪੁਰਖ ਵੱਡੀ ਵਡਿਆਈਆ। ਇਕ ਸੁਣਾਏ ਸਚ ਸਲੋਕ, ਹੰ ਬ੍ਰਹਮ ਪਾਰਬ੍ਰਹਮ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਵਰ, ਵਰਨਹਾਰ ਇਕ ਅਖਵਾਈਆ। ਵਰਨਹਾਰ ਸਤਿਗੁਰ ਸਾਹਿਬ ਸੁਲਤਾਨ, ਵਡ ਵੱਡੀ ਵਡਿਆਈਆ। ਹਰਿਜਨ ਸਾਚੇ ਲਏ ਪਛਾਣ, ਘਟ ਘਟ ਅੰਦਰ ਖੋਜ ਖੁਜਾਈਆ। ਚਰਨ ਕਵਲ ਬਖ਼ਸ਼ੇ ਸਚ ਧਿਆਨ, ਸਰਨ ਚਰਨ ਸੱਚੀ ਸਰਨਾਈਆ। ਏਕਾ ਦੇਵੇ ਨਾਮ ਨਿਧਾਨ, ਨਿਰਧਨ ਹਰਿ ਹਰਿ ਝੋਲੀ ਪਾਈਆ। ਅੱਠੇ ਪਹਿਰ ਨਾਦ ਧੁਨਕਾਨ, ਧੁਨ ਆਤਮਕ ਵੱਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਮੇਲੇ ਆਪਣੇ ਘਰ, ਹਰਿ ਕੀ ਮਹਿਮਾ ਕਹਿਣ ਨਾ ਜਾਈਆ। ਹਰਿ ਮਹਿਮਾ ਅਪਾਰ, ਵੇਦ ਕਤੇਬ ਜਸ ਗਾਇਆ। ਹਰਿ ਮਹਿਮਾ ਅਪਾਰ, ਭਗਤ ਭਗਵੰਤ ਲਏ ਮਿਲਾਇਆ। ਹਰਿ ਮਹਿਮਾ ਅਪਾਰ, ਸਾਚੇ ਸੰਤ ਗੋਦ ਬਹਾਇਆ। ਹਰਿ ਮਹਿਮਾ ਅਪਾਰ, ਗੁਰਮੁਖ ਸਾਚੇ ਲਏ ਜਗਾਇਆ। ਹਰਿ ਮਹਿਮਾ ਅਪਾਰ, ਗੁਰਸਿਖ ਸੱਜਣ ਅੰਗ ਲਗਾਇਆ। ਹਰਿ ਮਹਿਮਾ ਅਪਾਰ, ਮਨਮੁਖ ਮੂੜ੍ਹੇ ਝੂਠੇ ਧੰਦੇ ਲਾਇਆ। ਹਰਿ ਮਹਿਮਾ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਰੇ ਕਰਾਏ ਸਾਚੀ ਕਾਰ, ਲੇਖਾ ਜਾਣੇ ਧੁਰ ਦਰਬਾਰ, ਦੋ ਜਹਾਨਾਂ ਪਾਵੇ ਸਾਰ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਇਕ ਆਧਾਰ, ਹਰਿਜਨ ਜਨ ਹਰਿ ਮੇਲਾ ਨਿਰਗੁਣ ਜੋਤ ਇਕ ਅਕਾਲ, ਕਾਲ ਫਾਸ ਰਹਿਣ ਨਾ ਪਾਇਆ।
