Granth 10 Likhat 120: Guru Granth ji Maneo Pargat Guran di Deh

ਗੁਰੂ ਗ੍ਰੰਥ ਜੀ ਮਾਨਿਉਂ, ਪਰਗਟ ਗੁਰਾਂ ਦੀ ਦੇਹ :

ਦੇਹ ਉਪਜੇ ਪੰਜ ਤੱਤ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮੇਲ ਮਿਲਾਇਆ। ਦੇਹ ਅੰਦਰ ਰੱਖੇ ਬੁੱਧ ਮਨ ਮਤ, ਕਾਮ ਕਰੋਧ ਲੋਭ ਮੋਹ ਹੰਕਾਰ ਨਾਲ ਰਲਾਇਆ । ਗੁਰੂ ਗ੍ਰੰਥ ਅੰਦਰ ਏਕਾ ਧੀਰਜ ਸੰਤੋਖ ਜਤ ਸਤਿ, ਜੂਠ ਝੂਠ ਨਜ਼ਰ ਨਾ ਆਇਆ। ਹਰਿ ਕਾ ਸ਼ਬਦ ਮਹਿਮਾ ਅਕਥ, ਲਿਖ ਲਿਖ ਲੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਗੁਰੂ ਸ਼ਬਦ ਇਕ ਜਣਾਇਆ। ਸ਼ਬਦ ਗੁਰੂ ਗੁਰ ਬਦਲੇ ਚੋਲਾ, ਪੰਜ ਤੱਤ ਕਾਇਆ ਆਪ ਹੰਢਾਈਆ। ਮਨਮੁਖ ਜੀਵਾਂ ਕੋਲੋਂ ਕਰੇ ਓਹਲਾ, ਗੁਰਸਿਖਾਂ ਸਾਖਿਆਤ ਨਜ਼ਰੀ ਆਈਆ। ਸਾਹਿਬ ਸਤਿਗੁਰ ਆਦਿ ਜੁਗਾਦਿ ਸੁਣਾਏ ਆਪਣਾ ਢੋਲਾ, ਢੋਲਕ ਛੈਣਾ ਨਾ ਕੋਈ ਵਜਾਈਆ। ਨਿਰਗੁਣ ਸਰਗੁਣ ਬਣ ਬਣ ਤੋਲਾ, ਨਾਮ ਕੰਡੇ ਲਏ ਤੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨ ਸਿਖ ਦਏ ਬਣਾਈਆ। ਸੋ ਸਿਖ ਜੋ ਸਿਖਿਆ ਕਰੇ ਪਰਵਾਨ, ਨਾਨਕ ਨਿਰਗੁਣ ਸਰਗੁਣ ਕਰੇ ਪੜ੍ਹਾਈਆ। ਚਾਰ ਵਰਨ ਵੇਖੇ ਕਰ ਧਿਆਨ, ਅੰਦਰ ਬੈਠਾ ਸੱਚਾ ਮਾਹੀਆ। ਅੱਠੇ ਪਹਿਰ ਰਹੇ ਨਿਗਹਬਾਨ, ਦਿਵਸ ਰੈਣ ਸੇਵ ਕਮਾਈਆ। ਨਾਤਾ ਤੁਟੇ ਹਿੰਦੂ ਸਿਖ ਮੁਸਲਮਾਨ, ਆਤਮ ਬ੍ਰਹਮ ਘਟ ਘਟ ਨਜ਼ਰੀ ਆਈਆ। ਤਿਸ ਗੋਬਿੰਦ ਸੂਰਾ ਮਿਲੇ ਆਣ, ਗੁਰੂ ਗ੍ਰੰਥ ਦਏ ਗਵਾਹੀਆ। ਗੁਰ ਕਾ ਸ਼ਬਦ ਜਿਸ ਲਿਆ ਪਹਿਚਾਨ, ਖੋਜਨ ਬਣ ਖੰਡ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਦਏ ਵਡਿਆਈਆ।