੨੨ ਜੇਠ ੨੦੧੮ ਬਿਕ੍ਰਮੀ ਪੁੰਨੂ ਰਾਮ ਦੇ ਗ੍ਰਹਿ ਚਕਰੋਈ ਜੰਮੂ
ਮਨ ਇਛਿਆ ਪੂਰਨ ਆਸ, ਆਸ ਆਸਾ ਵਿਚ ਸਮਾਈਆ। ਲੇਖਾ ਜਾਣੇ ਪਵਣ ਸਵਾਸ, ਸਵਾਸ ਸਵਾਸ ਆਪ ਚਲਾਈਆ। ਨਿਜ ਘਰ ਆਤਮ ਕਰ ਕਰ ਵਾਸ, ਵਾਸ ਨਿਵਾਸਾ ਧਾਮ ਸੁਹਾਈਆ। ਭਾਗ ਲਗਾਏ ਤਨ ਪਰਭਾਸ, ਪੱਤ ਡਾਲ੍ਹੀ ਆਪ ਮਹਿਕਾਈਆ। ਬੰਦੀ ਛੋੜ ਕਰੇ ਬੰਦ ਖ਼ਲਾਸ, ਬੰਧਨ ਬੰਧ ਨਾ ਕੋਇ ਰਖਾਈਆ। ਦੇ ਦਰਸ ਬੁਝਾਏ ਪਿਆਸ, ਤ੍ਰਿਸਨਾ ਤ੍ਰਿਖਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਭੁਲ ਕਦੇ ਨਾ ਜਾਈਆ। ਅਭੁਲ ਸਾਹਿਬ ਗੁਰ ਕਰਤਾਰ, ਹਰੀ ਹਰਿ ਨਰ ਨਰਾਇਣ ਰੂਪ ਅਖਵਾਇੰਦਾ। ਜਨਮ ਕਰਮ ਪੂਰਬ ਰਿਹਾ ਵਿਚਾਰ, ਵਰਨ ਬਰਨ ਨਾ ਕੋਇ ਜਣਾਇੰਦਾ। ਲਹਿਣਾ ਦੇਵੇ ਕਰਜ਼ ਉਤਾਰ, ਮਕਰੂਜ਼ ਆਪਣਾ ਫ਼ਰਜ਼ ਨਿਭਾਇੰਦਾ। ਜਗਤ ਤ੍ਰਿਸਨਾ ਦਏ ਨਵਾਰ, ਰੋਗ ਸੋਗ ਦੁਖ ਮਿਟਾਇੰਦਾ। ਆਤਮ ਸੁਖ ਇਕ ਪਿਆਰ, ਪ੍ਰੇਮ ਪਿਆਲਾ ਜਾਮ ਪਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਜੁਗਤ ਰੱਖੇ ਆਪਣੇ ਹੱਥ, ਸਮਰਥ ਆਪਣਾ ਖੇਲ ਖਿਲਾਇੰਦਾ।
