Granth 10 Likhat 139: 21 Jeth 2018 Bikarmi Angrej Singh de Greh Navi Basti Jammu

੨੧ ਜੇਠ ੨੦੧੮ ਬਿਕ੍ਰਮੀ ਅੰਗਰੇਜ਼ ਸਿੰਘ ਦੇ ਗ੍ਰਹਿ ਨਵੀਂ ਬਸਤੀ ਜੰਮੂ

ਸਚਖੰਡ ਨਿਵਾਸੀ ਸ੍ਰੀ ਭਗਵਾਨ, ਸਚ ਸਿੰਘਾਸਣ ਸੋਭਾ ਪਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਖੇਲ ਮਹਾਨ, ਨਿਰਗੁਣ ਨਿਰਵੈਰ ਪੁਰਖ ਅਕਾਲ ਦੀਨ ਦਿਆਲ ਆਪ ਕਰਾਇੰਦਾ। ਸਤਿ ਸਤਿਵਾਦੀ ਸਤਿ ਨਿਸ਼ਾਨ, ਇਕ ਇਕੱਲਾ ਏਕੰਕਾਰ, ਸਚ ਦਵਾਰੇ ਆਪ ਝੁਲਾਇੰਦਾ। ਜੋਤੀ ਨੂਰ ਕਰ ਉਜਿਆਰ, ਆਪ ਉਪਜਾਏ ਠਾਂਡੇ ਦਰਬਾਰ, ਥਿਰ ਘਰ ਸਾਚਾ ਆਪ ਸੁਹਾਇੰਦਾ। ਕਮਲਾਪਾਤੀ ਮੀਤ ਮੁਰਾਰ, ਆਪੇ ਵਸੇ ਵਸਣਹਾਰ, ਦੂਸਰ ਸੰਗ ਨਾ ਕੋਇ ਰਖਾਇੰਦਾ। ਆਪਣੀ ਇਛਿਆ ਭਰ ਭੰਡਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਕਰਾਇੰਦਾ। ਕਰੇ ਖੇਲ ਪੁਰਖ ਅਬਿਨਾਸ਼ਾ, ਪਾਰਬ੍ਰਹਮ ਵਡੀ ਵਡਿਆਈਆ। ਸਾਚੇ ਮੰਡਲ ਪਾਵੇ ਰਾਸਾ, ਅਗੰਮ ਅਥਾਹ ਆਪਣੀ ਖੇਲ ਖਿਲਾਈਆ। ਨਿਰਗੁਣ ਜੋਤ ਨੂਰ ਪਰਕਾਸਾ, ਨੂਰ ਨੁਰਾਨਾ ਡਗਮਗਾਈਆ। ਆਦਿ ਜੁਗਾਦਿ ਆਪਣੀ ਪੂਰੀ ਕਰੇ ਆਪੇ ਆਸਾ, ਦਾਤਾ ਦਾਨੀ ਸ਼ਾਹ ਸੁਲਤਾਨ ਆਪ ਅਖਵਾਈਆ। ਥਿਰ ਘਰ ਸਾਚੇ ਕਰ ਨਿਵਾਸਾ, ਹਰਿ ਮੰਦਰ ਦਏ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਖੇਲ ਖਿਲਾਈਆ। ਇਕ ਇਕੱਲਾ ਪੁਰਖ ਸਮਰਥ, ਦਰ ਘਰ ਸਾਚੇ ਸੋਭਾ ਪਾਇੰਦਾ। ਜੁਗਾ ਜੁਗੰਤਰ ਮਹਿਮਾ ਅਕਥ, ਨਾਮ ਭੰਡਾਰਾ ਆਪ ਵਰਤਾਇੰਦਾ। ਨਿਰਗੁਣ ਸਰਗੁਣ ਚਲਾਏ ਰਥ, ਰਥ ਰਥਵਾਹੀ ਦਿਸ ਨਾ ਆਇੰਦਾ। ਸ਼ਬਦ ਅਗੰਮੀ ਜਣਾਏ ਗਾਥ, ਮੰਤਰ ਅੰਤਰ ਆਪ ਪੜ੍ਹਾਇੰਦਾ। ਤ੍ਰੈਗੁਣ ਮੀਤਾ ਦੇਵੇ ਸਾਥ, ਤ੍ਰੈ ਤ੍ਰੈ ਏਕਾ ਰੰਗ ਵਖਾਇੰਦਾ। ਏਕਾ ਸ਼ਬਦ ਨਾਦ ਧੁਨ ਪੂਜਾ ਪਾਠ, ਏਕਾ ਮੰਦਰ ਹਰਿ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਵੇਸ ਵਟਾਇੰਦਾ। ਜੁਗ ਜੁਗ ਵੇਸ ਹਰਿ ਨਿਰੰਕਾਰਾ, ਨਿਰਗੁਣ ਸਰਗੁਣ ਕਰੇ ਰੁਸ਼ਨਾਈਆ। ਲੋਕਮਾਤ ਹੋ ਉਜਿਆਰਾ, ਲੱਖ ਚੁਰਾਸੀ ਵੇਖ ਵਖਾਈਆ। ਏਕਾ ਨਾਮ ਸ਼ਬਦ ਜੈਕਾਰਾ, ਚਾਰ ਕੁੰਟ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਕਰਤਾ ਆਪਣੀ ਕ਼ੁਦਰਤ ਵੇਖ ਵਖਾਈਆ। ਕ਼ੁਦਰਤ ਕ਼ਾਦਰ ਵੇਖਣਹਾਰਾ, ਬੇਐਬ ਨਾਉਂ ਧਰਾਇੰਦਾ। ਹੁਕਮੀ ਹੁਕਮ ਵਰਤੇ ਵਰਤਾਰਾ, ਧੁਰ ਫ਼ਰਮਾਨਾ ਆਪ ਜਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਬਣੇ ਪਨਹਾਰਾ, ਸਾਚੀ ਸੇਵਾ ਸੇਵਕ ਇਕ ਜਣਾਇੰਦਾ। ਚਾਰ ਖਾਣੀ ਬਣ ਵਰਤਾਰਾ, ਚਾਰੇ ਬਾਣੀ ਝੋਲੀ ਪਾਇੰਦਾ। ਚਾਰ ਜੁਗ ਆਪਣੀ ਕਾਰਾ, ਚਾਰੇ ਵੇਦ ਮੁਖ ਸਾਲਾਹਿੰਦਾ। ਚਾਰੋਂ ਕੁੰਟ ਇਕ ਜੈਕਾਰਾ, ਚਾਰ ਵਰਨਾਂ ਆਪ ਸੁਣਾਇੰਦਾ। ਚੌਥੇ ਘਰ ਚੌਥੇ ਪਦ ਆਪੇ ਵਸੇ ਵਸਣਹਾਰਾ, ਸਚ ਸਿੰਘਾਸਣ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮੰਤਰ ਏਕਾ ਨਾਉਂ, ਏਕਾ ਵਸੇ ਹਰ ਘਟ ਥਾਉਂ, ਇਸ਼ਟ ਦੇਵ ਇਕ ਅਖਵਾਇੰਦਾ। ਏਕਾ ਇਸ਼ਟ ਦੇਵ ਆਤਮ, ਪਰਮ ਪੁਰਖ ਬੇਪਰਵਾਹੀਆ। ਲੱਖ ਚੁਰਾਸੀ ਖੇਲ ਪਰਮ ਪਰਮਾਤਮ, ਪਾਰਬ੍ਰਹਮ ਵਡੀ ਵਡਿਆਈਆ। ਨਿਰਗੁਣ ਜੋਤ ਉਤਮ ਜਾਤਮ, ਜੋਤੀ ਜਾਤਾ ਵਰਨ ਗੋਤ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਵਟਾਈਆ। ਜੁਗ ਜੁਗ ਵੇਸ ਅਵੱਲੜਾ, ਨਿਰਗੁਣ ਸਰਗੁਣ ਧਾਰ। ਵਸਣਹਾਰਾ ਨਿਹਚਲ ਧਾਮ ਅਟੱਲੜਾ, ਲੋਕਮਾਤ ਹੋਏ ਉਜਿਆਰ। ਸਤਿਜੁਗ ਤ੍ਰੇਤਾ ਦੁਆਪਰ ਵੇਖ ਵਖੰਦੜਾ, ਕਰੇ ਖੇਲ ਅਗੰਮ ਅਪਾਰ। ਜਨ ਭਗਤਾਂ ਫੜਾਏ ਨਾਮ ਪਲੜਾ, ਦਿਸ ਨਾ ਆਏ ਵਿਚ ਸੰਸਾਰ। ਸੰਤਾਂ ਅੰਦਰ ਆਪੇ ਰਲੜਾ, ਜੋਤੀ ਨੂਰ ਕਰ ਪਿਆਰ। ਗੁਰਮੁਖਾਂ ਸਚ ਸੰਦੇਸ ਏਕਾ ਘੱਲੜਾ, ਸ਼ਬਦ ਅਨਾਦ ਸੱਚੀ ਧੁੰਨਕਾਰ। ਗੁਰਸਿਖਾਂ ਦੱਸੇ ਰਾਹ ਸੁਖੱਲੜਾ, ਜੁਗ ਜੁਗ ਪਾਵੇ ਸਾਰ। ਸਚ ਸਿੰਘਾਸਣ ਏਕਾ ਮਲੜਾ, ਸਚਖੰਡ ਸੱਚਾ ਦਵਾਰ। ਲੱਖ ਚੁਰਾਸੀ ਵੇਖ ਵਖੰਦੜਾ, ਵੇਖਣਹਾਰਾ ਏਕੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰ। ਅਪਰ ਅਪਾਰਾ ਹਰਿ ਹਰਿ ਖੇਲ, ਅਨਭਵ ਪਰਕਾਸ਼ ਕਰਾਇੰਦਾ। ਦੀਪਕ ਜੋਤ ਜਗਾਏ ਬਿਨ ਬਾਤੀ ਤੇਲ, ਸਾਚੇ ਮੰਦਰ ਆਪ ਟਿਕਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਹਰਿਜਨ ਸਾਜਣ ਲਏ ਮੇਲ, ਮੇਲ ਮਿਲਾਵਾ ਆਪਣੇ ਹੱਥ ਰਖਾਇੰਦਾ। ਅਚਰਜ ਕਰੇ ਆਪਣਾ ਖੇਲ, ਵੇਦ ਕਤੇਬ ਸ਼ਾਸਤਰ ਸਿਮਰਤ ਭੇਵ ਕੋਇ ਨਾ ਪਾਇੰਦਾ। ਗੁਰ ਅਵਤਾਰ ਰਸਨਾ ਗਾਇਣ ਜਿਹਵ, ਜਿਹਵਾ ਰਸ ਇਕ ਵਖਾਇੰਦਾ। ਹੁਕਮੇ ਅੰਦਰ ਲਾਏ ਸੇਵ, ਸਾਚਾ ਹੁਕਮ ਧੁਰ ਫ਼ਰਮਾਨਾ ਆਪ ਸੁਣਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਅਲਖ ਅਭੇਵ, ਅਗੰਮ ਅਥਾਹ ਬੇਪਰਵਾਹ ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਸਾਚੀ ਕਾਰ, ਕਰੇ ਕਰਾਏ ਕਰਨੇਹਾਰ, ਕਰਤਾ ਪੁਰਖ ਆਪਣੀ ਕਲ ਧਰਾਇੰਦਾ। ਕਰਤਾ ਪੁਰਖ ਕਲ ਧਰ, ਸੋ ਪੁਰਖ ਨਿਰੰਜਣ ਵੇਖ ਵਖਾਈਆ। ਹਰਿ ਪੁਰਖ ਨਿਰੰਜਣ ਨਰਾਇਣ ਨਰ, ਸ਼ਾਹ ਪਾਤਸ਼ਾਹ ਵਡੀ ਵਡਿਆਈਆ। ਏਕੰਕਾਰਾ ਸਚ ਸਿੰਘਾਸਣ ਬੈਠਾ ਚੜ੍ਹ, ਤਖ਼ਤ ਨਿਵਾਸੀ ਸ਼ਾਹ ਪਾਤਸ਼ਾਹ ਬੇਪਰਵਾਹੀਆ। ਆਦਿ ਨਿਰੰਜਣ ਆਪਣੇ ਮੰਦਰ ਆਪੇ ਬੈਠਾ ਵੜ, ਜੋਤ ਉਜਾਲਾ ਨੂਰ ਕਰਾਈਆ। ਅਬਿਨਾਸ਼ੀ ਕਰਤਾ ਆਪਣਾ ਘਾੜਨ ਆਪੇ ਘੜ, ਮਾਤ ਪਿਤ ਨਾ ਕੋਇ ਰਖਾਈਆ। ਸ੍ਰੀ ਭਗਵਾਨ ਸਾਚੇ ਮੰਦਰ ਆਪਣੀ ਵਿਦਿਆ ਆਪੇ ਪੜ੍ਹ, ਨਿਸ਼ਅੱਖਰ ਕਰੇ ਪੜ੍ਹਾਈਆ। ਪਾਰਬ੍ਰਹਮ ਆਪਣਾ ਫੜਿਆ ਆਪੇ ਲੜ, ਸਗਲਾ ਸੰਗ ਆਪ ਰਖਾਈਆ। ਸਚਖੰਡ ਨਿਵਾਸਾ ਖੇਲ ਅਬਿਨਾਸ਼ਾ ਥਿਰ ਘਰ ਮੰਦਰ ਉਚ ਅਟੱਲਾ, ਵਸਣਹਾਰਾ ਇਕ ਇਕੱਲਾ, ਬੇਅੰਤ ਆਪਣੀ ਕਲ ਆਪ ਧਰਾਈਆ। ਜੁਗਾ ਜੁਗੰਤਰ ਖੇਲ ਅਵੱਲਾ, ਸਤਿਜੁਗ ਤ੍ਰੇਤਾ ਦੁਆਪਰ ਫੜਾਏ ਆਪਣਾ ਪੱਲਾ, ਜਨ ਭਗਤਾਂ ਵੇਖ ਵਖਾਈਆ। ਰਾਮ ਨਾਮ ਸੰਦੇਸ ਏਕਾ ਘੱਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੂਸਰ ਅਵਰ ਨਾ ਕੋਇ ਚਤੁਰਾਈਆ। ਸਤਿਜੁਗ ਤ੍ਰੇਤਾ ਦੁਆਪਰ ਖੇਲ ਅਪਾਰਾ, ਨਿਰਗੁਣ ਸਰਗੁਣ ਆਪ ਕਰਾਇੰਦਾ। ਕਰੇ ਖੇਲ ਅਗੰਮ ਅਪਾਰਾ, ਲੱਖ ਚੁਰਾਸੀ ਵੇਖ ਵਖਾਇੰਦਾ। ਜੰਗਲ ਜੂਹ ਉਜਾੜ ਪਹਾੜਾ, ਡੂੰਘੀ ਕੰਦਰ ਸਮੁੰਦ ਸਾਗਰ ਵੇਖ ਵਖਾਇੰਦਾ। ਸ਼ਬਦ ਅਗੰਮੀ ਨਾਦ ਜੈਕਾਰਾ, ਬ੍ਰਹਿਮਾਦਿ ਆਪ ਸੁਣਾਇੰਦਾ। ਲੋਆਂ ਪੁਰੀਆਂ ਦਏ ਹੁਲਾਰਾ, ਬ੍ਰਹਿਮੰਡ ਖੰਡ ਆਪ ਜਗਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦਏ ਸਹਾਰਾ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਏਕਾ ਖੋਲ੍ਹ ਬੰਦ ਕਿਵਾੜਾ, ਸਾਚਾ ਦਰ ਇਕ ਦਰਸਾਇੰਦਾ। ਏਕਾ ਮੇਲਾ ਏਕਾ ਦਰ ਆਪ ਕਰਾਏ ਕਰਨੇਹਾਰਾ, ਆਪਣਾ ਰੰਗ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਅਬਿਨਾਸ਼ੀ ਕਰਤਾ ਨਿਹਚਲ ਧਾਮ ਇਕ ਸੁਹਾਇੰਦਾ। ਨਿਹਚਲ ਧਾਮ ਉਚ ਅਟੱਲਾ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਸਚ ਸਿੰਘਾਸਣ ਏਕਾ ਮੱਲਾ, ਪਾਰਬ੍ਰਹਮ ਪ੍ਰਭ ਚਰਨ ਟਿਕਾਇੰਦਾ। ਸ਼ਾਹ ਸੁਲਤਾਨ ਰਾਜ ਰਾਜਾਨ ਸਚ ਸੰਦੇਸ ਏਕਾ ਘੱਲਾ, ਧੁਰ ਫ਼ਰਮਾਨਾ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਰੰਗ ਰੰਗਾਇੰਦਾ। ਜੁਗ ਜੁਗ ਰੰਗ ਹਰਿ ਨਿਰੰਕਾਰਾ, ਨਿਰਗੁਣ ਸਰਗੁਣ ਆਪ ਰੰਗਾਈਆ। ਸਤਿਜੁਗ ਸਾਚੀ ਬੰਨ੍ਹ ਬੰਨ੍ਹ ਧਾਰਾ, ਸਤਿ ਸਤਿਵਾਦੀ ਵੇਖ ਵਖਾਈਆ। ਏਕਾ ਆਠਾ ਕਰ ਪਿਆਰਾ, ਦੋਹਾਂ ਮੇਲਾ ਸਹਿਜ ਸੁਭਾਈਆ। ਦੋਏ ਦੋਏ ਸਾਚੀ ਕਰੇ ਕਾਰਾ, ਤ੍ਰੇਤਾ ਤੇਰਾ ਰੂਪ ਵਟਾਈਆ। ਆਪੇ ਜਾਣੇ ਅੰਤ ਕਿਨਾਰਾ, ਮਧ ਆਪਣੀ ਖੇਲ ਖਿਲਾਈਆ। ਨਰ ਨਰੇਸ਼ ਸੱਚੀ ਸਰਕਾਰਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਏਕਾ ਹੁਕਮ ਇਕ ਵਰਤਾਰਾ, ਵੇਖਣਹਾਰ ਇਕ ਹੋ ਜਾਈਆ। ਸਤਿਜੁਗ ਤ੍ਰੇਤਾ ਰਿਹਾ ਨਾ ਵਿਚ ਸੰਸਾਰਾ, ਅੰਤਮ ਪੰਧ ਮੁਕਾਈਆ। ਦੁਆਪਰ ਦੋਏ ਦੋਏ ਕਰ ਪਸਾਰਾ, ਲੋਚਣ ਨੈਣ ਨਾ ਕੋਇ ਵਡਿਆਈਆ। ਲੇਖਾ ਲਿਖੇ ਅਗੰਮ ਅਪਾਰਾ, ਪੁਰਾਨ ਪੁਰਾਨੀ ਇਹ ਸਮਝਾਈਆ। ਏਕਾ ਤੱਤ ਗਿਆਨ ਜੈਕਾਰਾ, ਬ੍ਰਹਮ ਮਤ ਇਕ ਸਮਝਾਈਆ। ਏਕਾ ਪੁਰਖ ਮੀਤ ਮੁਰਾਰਾ, ਏਕਾ ਭਗਵਨ ਵੇਸ ਵਟਾਈਆ। ਏਕਾ ਰਥ ਰਥਵਾਹੀ ਬਣੇ ਸੰਸਾਰਾ, ਸਮੁੰਦ ਸਾਗਰ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੇ ਰੰਗ ਸਮਾਈਆ। ਸਤਿਜੁਗ ਤ੍ਰੇਤਾ ਦੁਆਪਰ ਰੰਗਿਆ ਰੰਗ, ਦਿਸ ਕਿਸੇ ਨਾ ਆਇਆ। ਨਿਰਗੁਣ ਸਰਗੁਣ ਆਤਮ ਸੇਜ ਮਾਣ ਪਲੰਘ, ਹਰਿਜਨ ਸਾਚੇ ਆਪ ਉਠਾਇਆ। ਜਨ ਭਗਤਾਂ ਅੰਦਰ ਬਹਿ ਬਹਿ ਵਜਾਏ ਮਰਦੰਗ, ਨਾਦ ਅਨਾਦੀ ਨਾਦ ਸੁਣਾਇਆ। ਮੇਟ ਮਿਟਾਏ ਅੰਧੇਰਾ ਅੰਧ, ਨਿਰਗੁਣ ਜੋਤ ਕਰ ਰੁਸ਼ਨਾਇਆ। ਭਰਮ ਭੁਲੇਖਾ ਦੂਈ ਦਵੈਤੀ ਢਾਹੇ ਕੰਧ, ਸਾਚਾ ਚੰਦ ਇਕ ਚਮਕਾਇਆ। ਆਤਮ ਉਪਜਾਏ ਪਰਮਾਨੰਦ, ਨਿਜਾਨੰਦ ਆਪਣਾ ਰਸ ਚਖਾਇਆ। ਪੰਚ ਵਿਕਾਰਾ ਕਰੇ ਖੰਡ ਖੰਡ, ਨਾਮ ਸ਼ਸਤਰ ਹੱਥ ਫੜਾਇਆ। ਸੁਰਤ ਸੁਵਾਣੀ ਨਾ ਹੋਏ ਰੰਡ, ਹਰਿ ਜੂ ਹਰਿ ਹਰਿ ਕੰਤ ਮੇਲ ਮਿਲਾਇਆ। ਨਾਤਾ ਤੁਟੇ ਜੇਰਜ ਅੰਡ, ਉਤਭੁਜ ਸੇਤਜ ਬੰਧ ਨਾ ਕੋਇ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਮੇਲਾ, ਲੇਖਾ ਜਾਣੇ ਗੁਰੂ ਗੁਰ ਚੇਲਾ, ਚੇਲਾ ਗੁਰ ਆਪ ਅਖਵਾਇਆ। ਸਤਿਜੁਗ ਤ੍ਰੇਤਾ ਦੁਆਪਰ ਉਤਰਿਆ ਆਪਣੇ ਘਾਟ, ਜਨ ਭਗਤਾਂ ਮਿਲੇ ਵਡਿਆਈਆ। ਲੱਖ ਚੁਰਾਸੀ ਕੋਇ ਨਾ ਨਿਭਿਆ ਸਾਥ, ਜੋ ਘੜਿਆ ਭੰਨ ਵਖਾਈਆ। ਕਰੇ ਖੇਲ ਰਾਮ ਰਾਮਾ ਤ੍ਰਿਲੋਕੀ ਨਾਥ, ਚੌਦਾਂ ਲੋਕਾਂ ਕੁੰਡਾ ਲਾਹੀਆ। ਗੁਰਮੁਖ ਵਿਰਲੇ ਸੁਣਾਏ ਆਪਣੀ ਸਾਚੀ ਗਾਥ, ਏਕਾ ਰਾਮ ਨਾਮ ਪੜ੍ਹਾਈਆ। ਏਕਾ ਜੋਤ ਕਰੇ ਪਰਕਾਸ਼, ਜੋਤ ਨਿਰੰਜਣ ਕਰ ਰੁਸ਼ਨਾਈਆ। ਏਕਾ ਅੰਮ੍ਰਿਤ ਆਤਮ ਦੇਵੇ ਦਾਤ, ਨਿਝਰ ਝਿਰਨਾ ਕਵਲ ਮੁਖ ਭਰਾਈਆ। ਏਕਾ ਦਰਸ ਦਿਖਾਏ ਬੈਠਾ ਰਹੇ ਇਕਾਂਤ, ਆਦਿ ਜੁਗਾਦਿ ਨਾ ਮਰੇ ਨਾ ਜਾਈਆ। ਚਰਨ ਪ੍ਰੀਤੀ ਦੇਵੇ ਸਚ ਸੁਗ਼ਾਤ, ਜਨ ਭਗਤਾਂ ਏਕਾ ਵਸਤ ਝੋਲੀ ਪਾਈਆ। ਹਰਿਜਨ ਸਗਲ ਵਿਸੂਰੇ ਜਾਇਣ ਲਾਥ, ਹਰਿ ਹਰਿ ਨੇਤਰ ਲੋਚਣ ਨੈਣ ਨਜ਼ਰੀ ਆਈਆ। ਲਹਿਣਾ ਦੇਣਾ ਚੁੱਕੇ ਪੂਜਾ ਪਾਠ, ਜਿਸ ਮਿਲਿਆ ਬੇਪਰਵਾਹੀਆ। ਨਿਰਮਲ ਜੋਤ ਜਗਾਏ ਲਲਾਟ, ਅੰਧ ਅੰਧੇਰਾ ਦਏ ਮਿਟਾਈਆ। ਲੇਖਾ ਜਾਣੇ ਤੱਤ ਆਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਵੇਖੇ ਥਾਉਂ ਥਾਈਂਆ। ਰੈਣ ਅੰਧੇਰੀ ਮਿਟੇ ਰਾਤ, ਸਾਚਾ ਚੰਦ ਕਰੇ ਰੁਸ਼ਨਾਈਆ। ਹਰਿ ਭਗਤਾਂ ਵਖਾਏ ਅੱਠੇ ਪਹਿਰ ਪਰਭਾਤ, ਪਰਭਾਤੀ ਵੇਲਾ ਆਪਣਾ ਆਪ ਜਣਾਈਆ। ਹਰਿਜਨ ਤੇਰੀ ਕੋਈ ਨਾ ਦਿਸੇ ਜ਼ਾਤ, ਤੇਰਾ ਆਤਮ ਬ੍ਰਹਮ ਪਾਰਬ੍ਰਹਮ ਆਪਣੀ ਅੰਸ ਬਣਾਈਆ। ਹਰਿ ਠਾਕਰ ਤੇਰਾ ਪਿਤਾ ਮਾਤ, ਤੂੰ ਬਾਲਕ ਰੂਪ ਵਟਾਈਆ। ਚਰਨ ਕਵਲ ਬੰਧਾਇਆ ਤੇਰਾ ਨਾਤ, ਸਤਿਜੁਗ ਤ੍ਰੇਤਾ ਦੁਆਪਰ ਪਾਇਆ ਬੰਧਨ, ਏਕਾ ਡੋਰੀ ਨਾਮ ਰਖਾਈਆ। ਮਸਤਕ ਟਿੱਕਾ ਲਾਇਆ ਚੰਦਨ, ਨਿਮ ਵਾਸ ਰਹਿਣ ਨਾ ਪਾਈਆ। ਘਰ ਦਰਸ ਵਖਾਏ ਤ੍ਰਿਲੋਕੀ ਨੰਦਨ, ਲੋਚਣ ਨੈਣ ਆਪ ਖੁਲ੍ਹਾਈਆ। ਇਕ ਸੁਣਾਏ ਸੁਹਾਗੀ ਛੰਦਨ, ਹਰਿ ਕਾ ਢੋਲਾ ਆਪੇ ਗਾਈਆ। ਹਰਿ ਕਾ ਨਾਮ ਨਾ ਹੋਏ ਖੰਡਨ, ਖੰਡ ਖੰਡ ਕਰੇ ਸਰਬ ਲੋਕਾਈਆ। ਦਏ ਸਹਾਰਾ ਬ੍ਰਹਿਮਾਦ ਬ੍ਰਹਿਮੰਡਨ, ਬ੍ਰਹਮ ਵਿਦਿਆ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤਾਂ ਆਪ ਮਿਲਾਈਆ। ਸਾਚੇ ਭਗਤਾਂ ਮੇਲਿਆ ਮੇਲਾ, ਘਰ ਸਾਚੇ ਵੱਜੇ ਵਧਾਈਆ। ਰੰਗ ਰੰਗਾਏ ਸੱਜਣ ਸੁਹੇਲਾ, ਰੰਗ ਰੰਗੀਲਾ ਸੱਚਾ ਮਾਹੀਆ। ਆਪ ਜਣਾਏ ਆਪਣਾ ਵੇਲਾ, ਥਿਤ ਵਾਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਾਂ ਦੇਵੇ ਸਚ ਸੰਦੇਸ, ਸਤਿਜੁਗ ਤ੍ਰੇਤਾ ਦੁਆਪਰ ਇਕ ਆਦੇਸ, ਤ੍ਰੈਗੁਣ ਭਿੰਨ ਨਾ ਕੋਈ ਰੂਪ ਰੇਖ ਨਾ ਦਿਸੇ ਚਿਨ੍ਹ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸਾਚਾ ਖੇਲ ਹਰਿ ਖਲੌਣਾ, ਤ੍ਰੈ ਤ੍ਰੈ ਆਪਣਾ ਮੂਲ ਚੁਕਾਇੰਦਾ। ਕਲਜੁਗ ਲੋਕਮਾਤ ਰਖੌਣਾ, ਲੱਖ ਚੁਰਾਸੀ ਮੇਲ ਮਿਲਾਇੰਦਾ। ਨੌਂ ਖੰਡ ਪ੍ਰਿਥਮੀ ਕਿਲਾ ਕੋਟ ਬਣੌਣਾ, ਜਗਤ ਮੰਦਰ ਆਪ ਸੁਹਾਇੰਦਾ। ਮਾਇਆ ਮਮਤਾ ਮੋਹ ਹੰਕਾਰ ਭੰਡਾਰ ਇਕ ਵਰਤੌਣਾ, ਏਕਾ ਭਿਛਿਆ ਝੋਲੀ ਪਾਇੰਦਾ। ਜੂਠਾ ਝੂਠਾ ਡੌਰੂ ਹੱਥ ਫੜੌਣਾ, ਚਾਰੇ ਕੁੰਟਾਂ ਡੰਕ ਵਜਾਇੰਦਾ। ਈਸਾ ਮੂਸਾ ਸੰਗ ਰਲੌਣਾ, ਸੰਗ ਮੁਹੰਮਦ ਚਾਰ ਯਾਰ ਕਲਮਾ ਨਬੀ ਆਪ ਪੜ੍ਹਾਇੰਦਾ। ਐਨਲਹਕ ਨਾਅਰਾ ਲੌਣਾ, ਹੂ ਹੂ ਆਪਣੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੇ ਰੰਗ ਸਮਾਇੰਦਾ। ਜੁਗ ਜੁਗ ਰੰਗ ਹਰਿ ਅਵੱਲਾ, ਨਿਰਗੁਣ ਸਰਗੁਣ ਦਏ ਚੜ੍ਹਾਈਆ। ਲੇਖਾ ਜਾਣੇ ਰਾਣੀ ਅੱਲਾ, ਆਲਮਗੀਰ ਬੇਪਰਵਾਹੀਆ। ਧਰਤ ਧਵਲ ਵੇਖੇ ਮਸੱਲਾ, ਨਿਉਂ ਨਿਉਂ ਸਯਦਾ ਸੀਸ ਝੁਕਾਈਆ। ਆਪ ਫੜਾਏ ਆਪਣਾ ਪੱਲਾ, ਦਾਮਨਗੀਰ ਸੱਚਾ ਸ਼ਹਿਨਸ਼ਾਹੀਆ। ਸਚ ਸੰਦੇਸ ਏਕਾ ਘੱਲਾ, ਏਕਾ ਗੁਣ ਦਏ ਸਮਝਾਈਆ। ਨੂਰੋ ਨੂਰ ਸਚ ਸਿੰਘਾਸਣ ਬੈਠਾ ਮੱਲਾ, ਮੁਕਾਮੇ ਹੱਕ ਇਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਆਪ ਸੁਣਾਈਆ। ਸਚ ਸੰਦੇਸਾ ਹਰਿ ਪੈਗ਼ਾਮ, ਏਕਾ ਕਲਮਾ ਆਪ ਜਣਾਇੰਦਾ। ਏਕਾ ਕਾਸਦ ਇਕ ਗ਼ੁਲਾਮ, ਧੁਰ ਫ਼ਰਮਾਨਾ ਇਕ ਸੁਣਾਇੰਦਾ। ਏਕਾ ਮੁਰਸ਼ਦ ਇਕ ਅਮਾਮ, ਸਿਰ ਅਮਾਮਾਂ ਆਪ ਹੋ ਜਾਇੰਦਾ। ਏਕਾ ਲੇਖਾ ਜਾਣੇ ਦੋ ਜਹਾਨ, ਆਪਣਾ ਪਰਦਾ ਆਪ ਚੁਕਾਇੰਦਾ। ਏਕਾ ਮੁਹੰਮਦ ਦੇਵੇ ਗਿਆਨ, ਨੇਤਰ ਨੈਣ ਆਪ ਵਖਾਇੰਦਾ। ਚੌਦਾਂ ਤਬਕਾਂ ਹੱਕ ਨਿਸ਼ਾਨ, ਹੱਕ ਹਕ਼ੀਕ਼ਤ ਮੇਲ ਮਿਲਾਇੰਦਾ। ਮੇਰਾ ਨਾਉਂ ਆਲਮੀਨ ਸ਼ਰਅ ਕ਼ੁਰਾਨ, ਕਾਇਆ ਕੁਰਾ ਖੋਜ ਖੋਜਾਇੰਦਾ। ਸਾਚਾ ਹੁਜਰਾ ਸਚ ਮਕਾਨ, ਏਕਾ ਕਾਅਬਾ ਨਜ਼ਰੀ ਆਇੰਦਾ। ਤੇਰੀ ਵੰਡੇ ਵੰਡ ਹੋ ਮਿਹਰਵਾਨ, ਮਹਿਬਾਨ ਬੀਦੋ ਆਪਣਾ ਖੇਲ ਖਿਲਾਇੰਦਾ। ਬੀ ਖ਼ੈਰ ਯਾ ਅੱਲਾ ਸ਼ਾਹ ਸੁਲਤਾਨ, ਨਵਾਬ ਨਵਾਬਾਂ ਸਿਰ ਆਪ ਅਖਵਾਇੰਦਾ। ਲੋਕਮਾਤ ਤੇਰਾ ਰੂਪ ਬਣਾਏ ਹੁਕਮਰਾਨ, ਹੁਕਮ ਹਾਕਮ ਆਪ ਸੁਣਾਇੰਦਾ। ਚੌਦਾਂ ਸਦ ਰਹਿਣਾ ਪਰਧਾਨ, ਜਗਤ ਪਰਧਾਨਗੀ ਹੱਥ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਰੰਗ ਵਖਾਇੰਦਾ। ਆਪਣਾ ਰੰਗ ਹਰਿ ਨਿਰੰਕਾਰਾ, ਆਦਿ ਜੁਗਾਦਿ ਵਖਾਈਆ। ਨਿਰਗੁਣ ਸਰਗੁਣ ਕਰ ਪਿਆਰਾ, ਪੰਜ ਤੱਤ ਕਾਇਆ ਚੋਲਾ ਨਾਨਕ ਵੇਖੇ ਸਾਚਾ ਮਾਹੀਆ। ਏਕਾ ਵਸਤ ਸਤਿ ਭੰਡਾਰਾ, ਨਾਮ ਸਤਿ ਝੋਲੀ ਪਾਈਆ। ਪਾਇਆ ਪੁਰਖ ਅਗੰਮ ਅਪਾਰਾ, ਆਦਿ ਜੁਗਾਦਿ ਵਿਛੜ ਨਾ ਜਾਈਆ। ਨਿਰਗੁਣ ਸਰਗੁਣ ਦੋਵਾਂ ਧਾਰਾ, ਸਰਗੁਣ ਨਿਰਗੁਣ ਆਪਣੀ ਖੇਲ ਖਿਲਾਈਆ। ਚਾਰ ਕੁੰਟ ਬੋਲ ਇਕ ਜੈਕਾਰਾ, ਚਾਰ ਵਰਨਾਂ ਕਰੇ ਪੜ੍ਹਾਈਆ। ਏਕਾ ਜੋਤੀ ਦਸ ਅਵਤਾਰਾ, ਗੋਬਿੰਦ ਗੀਤ ਸੁਹਾਗੀ ਏਕਾ ਗਾਈਆ। ਪੁਰਖ ਅਕਾਲ ਪਿਤਾ ਪਿਆਰਾ, ਹਉਂ ਬਾਲਕ ਸੇਵ ਕਮਾਈਆ। ਹੁਕਮੀ ਹੁਕਮ ਵਰਤੇ ਵਰਤਾਰਾ, ਚਾਰ ਵਰਨ ਏਕਾ ਰੰਗ ਰੰਗਾਈਆ। ਪੰਚਮ ਦੇਵੇ ਸਾਚੀ ਧਾਰਾ, ਅੰਮ੍ਰਿਤ ਆਤਮ ਮੁਖ ਚੁਆਈਆ। ਪੁਰਖ ਅਕਾਲ ਵਖਾਏ ਸਚ ਦਵਾਰਾ, ਸਚਖੰਡ ਵੱਜੇ ਵਧਾਈਆ। ਪਿਤਾ ਪੂਤ ਏਕਾ ਘਰ ਵਸਣੇਹਾਰਾ, ਕਲਜੁਗ ਅੰਤਮ ਕਰੇ ਸਾਲਾਹੀਆ। ਚਾਰੋਂ ਕੁੰਟ ਅੰਧ ਅੰਧਿਆਰਾ, ਸਾਚਾ ਚੰਦ ਨਾ ਕੋਇ ਚੜ੍ਹਾਈਆ। ਸ਼ਾਹ ਸੁਲਤਾਨ ਰਾਜ ਰਾਜਾਨ ਕੋਈ ਨਾ ਜਾਣੇ ਧਰਮ ਦਵਾਰਾ, ਭਰਮੇ ਭੁੱਲੀ ਸਰਬ ਲੋਕਾਈਆ। ਪਾਰਬ੍ਰਹਮ ਆਦਿ ਜੁਗਾਦਿ ਜੁਗਾ ਜੁਗੰਤਰ ਜੀਵ ਜੰਤ ਪਾਵੇ ਸਾਰਾ, ਸਾਧ ਸੰਤ ਪੂਰਨ ਭਗਵੰਤ ਭਗਤਨ ਲਏ ਤਰਾਈਆ। ਨੌਂ ਖੰਡ ਪ੍ਰਿਥਮੀ ਚਾਰ ਵਰਨ ਨੇਤਰ ਰੋਵਣ ਜ਼ਾਰੋ ਜ਼ਾਰਾ, ਉਚੀ ਕੂਕਣ ਦੇਣ ਦੁਹਾਈਆ। ਆਤਮ ਬ੍ਰਹਮ ਨਾ ਕਿਸੇ ਵਿਚਾਰਾ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਪਈ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਜਨ ਭਗਤਾਂ ਹੋਏ ਸਹਾਈਆ। ਜਨ ਭਗਤਾਂ ਹੋਏ ਸਦਾ ਸਹਾਏ, ਪਾਰਬ੍ਰਹਮ ਵਡੀ ਵਡਿਆਈਆ। ਕਲਜੁਗ ਅੰਤਮ ਵੇਖ ਵਖਾਏ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਨਿਰਗੁਣ ਜੋਤੀ ਜਾਮਾ ਪਾਏ, ਸਰਗੁਣ ਰੂਪ ਨਜ਼ਰ ਨਾ ਆਈਆ। ਨਿਹਕਲੰਕਾ ਨਾਉਂ ਰਖਾਏ, ਜੋਤੀ ਜੋਤ ਜੋਤ ਰੁਸ਼ਨਾਈਆ। ਸ਼ਬਦ ਡੰਕਾ ਇਕ ਵਜਾਏ, ਵਿਸ਼ਨ ਬ੍ਰਹਮਾ ਸ਼ਿਵ ਰਿਹਾ ਉਠਾਈਆ। ਕਰੋੜ ਤੇਤੀਸਾ ਸੀਸ ਝੁਕਾਏ, ਸੁਰਪਤ ਰਾਜਾ ਇੰਦ ਰਹੇ ਸ਼ਰਮਾਈਆ। ਨੌਂ ਖੰਡ ਪ੍ਰਿਥਮੀ ਵੇਖ ਵਖਾਏ, ਸੱਤਾਂ ਦੀਪਾਂ ਫੇਰਾ ਪਾਈਆ। ਲੱਖ ਚੁਰਾਸੀ ਚਾਰੇ ਖਾਣੀ ਫੋਲ ਫੋਲਾਏ, ਅੰਡਜ ਜੇਰਜ ਉਤਭੁਜ ਸੇਤਜ ਪਰਦਾ ਆਪ ਚੁਕਾਈਆ। ਹਰਿਜਨ ਵੇਖੇ ਜੋ ਜਨ ਰਸਨਾ ਜਿਹਵਾ ਰਹੇ ਧਿਆਏ, ਆਤਮ ਅੰਤਰ ਇਕ ਲਿਵ ਲਾਈਆ। ਜੁਗ ਜੁਗ ਵਿਛੜੇ ਲਏ ਮਿਲਾਏ, ਆਪ ਆਪਣੀ ਬੂਝ ਬੁਝਾਈਆ। ਆਪਣਾ ਰੰਗ ਦਏ ਚੜ੍ਹਾਏ, ਰੰਗ ਮਜੀਠੀ ਉਤਰ ਨਾ ਜਾਈਆ। ਏਕਾ ਸ਼ਬਦ ਨਾਦ ਵਜਾਏ, ਧੁੰਨ ਆਤਮਕ ਕਰੇ ਸ਼ਨਵਾਈਆ। ਪੰਚਮ ਮਿਲ ਮਿਲ ਮੰਗਲ ਗਾਏ, ਕਾਇਆ ਬੰਕ ਹੋਏ ਸਹਾਈਆ। ਅੰਮ੍ਰਿਤ ਸਰੋਵਰ ਜਾਮ ਪਿਆਏ, ਇਕ ਪਿਆਲਾ ਰਿਹਾ ਵਖਾਈਆ। ਆਤਮ ਸੇਜਾ ਡੇਰਾ ਲਾਏ, ਬਜਰ ਕਪਾਟੀ ਤੋੜ ਤੁੜਾਈਆ। ਸੁਰਤੀ ਸ਼ਬਦੀ ਮੇਲ ਮਿਲਾਏ, ਮੇਲ ਮਿਲਾਵਾ ਸਹਿਜ ਸੁਭਾਈਆ। ਦਰ ਘਰ ਸਾਚੇ ਸੋਭਾ ਪਾਏ, ਦਸਮ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਜਨ ਭਗਤਾਂ ਲਏ ਤਰਾਈਆ। ਕਲਜੁਗ ਅੰਤਮ ਗੁਰਸਿਖ ਤਰਾਏ, ਦੀਨ ਦਿਆਲ ਹਰਿ ਠਾਕਰ। ਆਪ ਆਪਣੀ ਬੂਝ ਬੁਝਾਏ, ਕਿਰਪਾ ਕਰੇ ਗਹਿਰ ਗੰਭੀਰ ਗੁਣ ਸਾਗਰ। ਤ੍ਰੈਗੁਣ ਮਾਇਆ ਪਰਦਾ ਲਾਹੇ, ਏਕਾ ਦੇਵੇ ਨਾਮ ਰਤੀ ਰਤਨਾਗਰ। ਦਰ ਘਰ ਸਾਚੇ ਵਣਜ ਕਰਾਏ, ਗੁਰਮੁਖ ਬਣਾਏ ਇਕ ਸੌਦਾਗਰ। ਵਸਤ ਅਮੋਲਕ ਝੋਲੀ ਪਾਏ, ਆਪ ਟਿਕਾਏ ਕਾਇਆ ਗਾਗਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਸਾਚਾ ਆਦਰ। ਹਰਿਜਨ ਸਾਚਾ ਆਪ ਉਠਾਇਆ, ਕਿਰਪਾ ਕਰ ਸ੍ਰੀ ਭਗਵਾਨ। ਆਤਮ ਅੰਤਰ ਬ੍ਰਹਮ ਗਿਆਨ ਦ੍ਰਿੜਾਇਆ, ਨਾਤਾ ਤੁੱਟਾ ਜਗਤ ਜਹਾਨ। ਸਾਚਾ ਮੰਤਰ ਇਕ ਪੜ੍ਹਾਇਆ, ਸੋ ਪੁਰਖ ਨਿਰੰਜਣ ਹੋ ਮਿਹਰਵਾਨ। ਹੰ ਬ੍ਰਹਮ ਹਰ ਘਟ ਨਜ਼ਰੀ ਆਇਆ, ਸੋਹੰ ਧਾਰ ਦੋ ਜਹਾਨ। ਚਾਰ ਵਰਨ ਪੁਰਖ ਅਬਿਨਾਸ਼ੀ ਇਕ ਸਮਾਇਆ, ਘਟ ਘਟ ਅੰਦਰ ਜੋਤ ਮਹਾਨ। ਵਰਨ ਗੋਤ ਨਾ ਕੋਇ ਰਖਾਇਆ, ਸ੍ਰਿਸ਼ਟ ਸਬਾਈ ਦਾ ਏਕਾ ਕਾਹਨ। ਲੱਖ ਚੁਰਾਸੀ ਲਏ ਪਰਨਾਇਆ, ਜੋ ਚਰਨ ਕਵਲ ਧਰੇ ਧਿਆਨ। ਊਚ ਨੀਚ ਨਾ ਕੋਇ ਵਖਾਇਆ, ਏਕਾ ਰੰਗ ਰੰਗਾਏ ਰਾਜ ਰਾਜਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਹਰਿਜਨ ਸਾਚੇ ਕਰੇ ਪਰਵਾਨ। ਕਲਜੁਗ ਅੰਤਮ ਕਰ ਪਰਵਾਨ, ਆਪਣਾ ਭੇਵ ਖੁਲ੍ਹਾਈਆ। ਸੋਹੰ ਦੇਵੇ ਸ਼ਬਦ ਗਿਆਨ, ਆਤਮ ਪਰਮਾਤਮ ਮੇਲ ਮਿਲਾਈਆ। ਏਕਾ ਧੁੰਨ ਨਾਦ ਸੁਣਾਏ ਕਾਨ, ਕਾਇਆ ਮੰਦਰ ਅੰਦਰ ਆਪ ਵਜਾਈਆ। ਅੰਮ੍ਰਿਤ ਬਖ਼ਸ਼ੇ ਪੀਣ ਖਾਣ, ਰਸਨਾ ਰਸ ਨਾ ਕੋਇ ਚਖਾਈਆ। ਭਾਗ ਲਗਾਏ ਸਾਢੇ ਤਿੰਨ ਹੱਥ ਮਕਾਨ, ਬੰਕ ਦਵਾਰੀ ਸੋਭਾ ਪਾਈਆ। ਧਰਮ ਝੁਲਾਏ ਇਕ ਨਿਸ਼ਾਨ, ਜਗਤ ਨੇਤਰ ਦਿਸ ਨਾ ਆਈਆ। ਗੁਰਮੁਖ ਵਿਰਲਾ ਚਤੁਰ ਸੁਜਾਨ, ਜਿਸ ਜਨ ਆਪਣੀ ਬੂਝ ਬੁਝਾਈਆ। ਦਰ ਘਰ ਸਾਚੇ ਦੇਵੇ ਮਾਣ, ਮਿਲੇ ਮਾਣ ਵਡਿਆਈਆ। ਇਕ ਵਖਾਏ ਪਦ ਨਿਰਬਾਣ, ਨਿਰਭੈ ਹੋਏ ਸਹਾਈਆ। ਜਨ ਭਗਤਾਂ ਚੁਕਾਏ ਆਵਣ ਜਾਵਣ ਕਾਣ, ਲੱਖ ਚੁਰਾਸੀ ਫੰਦ ਕਟਾਈਆ। ਏਕਾ ਦੇਵੇ ਨਾਮ ਬਬਾਣ, ਹਰਿਜਨ ਸਾਚੇ ਲਏ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਭਗਤਾਂ ਪੈਜ ਰਖਾਈਆ। ਜੁਗ ਜੁਗ ਰੱਖੇ ਪੈਜ, ਦਇਆ ਕਮਾਇੰਦਾ। ਕਲਜੁਗ ਹਰਿਜਨ ਮੇਲੇ ਸਹਿਜ ਸਹਿਜ, ਚੋਰੀ ਚੋਰੀ ਮੇਲ ਮਿਲਾਇੰਦਾ । ਸ਼ਬਦ ਸੰਦੇਸਾ ਪਹਿਲੋਂ ਦੇਵੇ ਭੇਜ, ਕਾਇਆ ਸੁਰਤੀ ਸੋਈ ਆਪ ਉਠਾਇੰਦਾ। ਫੇਰ ਵਖਾਏ ਜੋਤੀ ਤੇਜ, ਜੋਤ ਨਿਰੰਜਣ ਡਗਮਗਾਇੰਦਾ। ਫੇਰ ਮੇਟੇ ਪਿਛਲਾ ਲੇਖ, ਅਗਲਾ ਲੇਖਾ ਆਪਣੇ ਹੱਥ ਰਖਾਇੰਦਾ। ਹਰਿਜਨ ਆਪਣੇ ਨੇਤਰ ਆਪੇ ਲਏ ਪੇਖ, ਜਗਤ ਲੋਚਣ ਬੰਦ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਹਰਿਜਨ ਆਪਣੇ ਰੰਗ ਰੰਗਾਇੰਦਾ। ਕਲਜੁਗ ਅੰਤਮ ਰੰਗਿਆ ਰੰਗ, ਗੁਰਸਿਖਾਂ ਕਾਇਆ ਆਪ ਰੰਗਾਈਆ। ਅੰਦਰ ਵੜ ਸੂਰਾ ਸਰਬੰਗ, ਨਿਰਗੁਣ ਸਰਗੁਣ ਲਏ ਜਗਾਈਆ। ਆਤਮ ਸੇਜਾ ਸੁਹਾਏ ਪਲੰਘ, ਸਚ ਸਿੰਘਾਸਣ ਸੋਭਾ ਪਾਈਆ। ਇਕ ਵਜਾਏ ਨਾਦ ਮਰਦੰਗ, ਅਨਹਦ ਸਾਚੀ ਸੇਵਾ ਲਾਈਆ। ਆਪੇ ਢਾਏ ਝੂਠੀ ਕੰਧ, ਭਾਂਡਾ ਭਰਮ ਭੌ ਭੰਨਾਈਆ। ਮਾਇਆ ਮਮਤਾ ਮੋਹ ਕਰੇ ਖੰਡ ਖੰਡ, ਜੂਠ ਝੂਠ ਰਹਿਣ ਨਾ ਪਾਈਆ। ਸੁਖਮਨ ਤੇਰਾ ਮੇਟੇ ਪੰਧ, ਟੇਢੀ ਧਾਰ ਨਾ ਕੋਇ ਅਟਕਾਈਆ । ਈੜਾ ਪਿੰਗਲ ਹੱਸ ਹੱਸ ਸੁਣੌਣ ਛੰਦ, ਗੁਰਸਿਖ ਮਿਲਿਆ ਭਾਈਆਂ ਭਾਈਆ। ਪਾਰਬ੍ਰਹਮ ਸਦਾ ਬਖ਼ਸ਼ੰਦ, ਬ੍ਰਹਮ ਲੇਖਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਰੰਗ ਵਖਾਈਆ। ਕਲਜੁਗ ਰੰਗ ਬੇਅੰਤ, ਭੇਵ ਕਿਸੇ ਨਾ ਆਇਆ। ਭਰਮੇ ਭੁੱਲੇ ਜੀਵ ਜੰਤ, ਧੀਰਜ ਜਤ ਨਾ ਕੋਇ ਰਖਾਇਆ। ਮਾਇਆ ਰੁੱਲੇ ਸਾਧ ਸੰਤ, ਸਤਿ ਜੋਗ ਨਾ ਕੋਇ ਕਮਾਇਆ। ਗੜ੍ਹ ਬਣਿਆ ਹਉਮੇ ਹੰਗਤ, ਹੰ ਬ੍ਰਹਮ ਨਾ ਕੋਇ ਸਮਾਇਆ। ਸਾਚੇ ਦਰ ਨਾ ਬਣਿਆ ਕੋਇ ਮੰਗਤ, ਜੂਠੀ ਝੂਠੀ ਝੋਲੀ ਭਿਛਿਆ ਰਹੇ ਵਖਾਇਆ। ਰੂਪ ਨਾ ਬਣਿਆ ਸਾਚੀ ਸੰਗਤ, ਜ਼ਾਤ ਪਾਤ ਨਾ ਭੇਤ ਮਿਟਾਇਆ। ਆਪਣੀ ਆਪਣੀ ਕਰਦੇ ਰਹੇ ਮੰਨਤ, ਪਾਰਬ੍ਰਹਮ ਪਤਿਪਰਮੇਸ਼ਵਰ ਸੀਸ ਨਾ ਕਿਸੇ ਝੁਕਾਇਆ। ਕਲਜੁਗ ਲੇਖਾ ਲਏ ਅੰਤ, ਬਚਿਆ ਕੋਇ ਰਹੇ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਲੱਖ ਚੁਰਾਸੀ ਦਏ ਸਜ਼ਾਇਆ। ਲੱਖ ਚੁਰਾਸੀ ਲਾਏ ਡੰਨ, ਜੋ ਬੈਠੇ ਰਾਮ ਭੁਲਾਈਆ। ਜੋ ਘੜਿਆ ਸੋ ਦੇਵੇ ਭੰਨ, ਸ਼ੰਕਰ ਤ੍ਰਿਸੂਲ ਰਿਹਾ ਵਖਾਈਆ। ਢਾ ਢਾ ਢੇਰੀ ਕਰੇ ਹੰਕਾਰੀ ਮਨ, ਮਨ ਵਾਸਨਾ ਦਏ ਖਪਾਈਆ। ਗੁਰਮੁਖ ਚੜ੍ਹਾਏ ਸਾਚੇ ਚੰਨ, ਨੂਰ ਨੂਰ ਕਰ ਰੁਸ਼ਨਾਈਆ । ਜੋ ਭਾਣਾ ਰਹੇ ਮੰਨ, ਲੱਖ ਚੁਰਾਸੀ ਵਿਚੋਂ ਬੈਠੇ ਆਪਣਾ ਮੁਖ ਛੁਪਾਈਆ। ਰਸਨਾ ਕਹਿਣ ਧੰਨ ਧੰਨ, ਵਾਹਵਾ ਤੇਰੀ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਿਸ ਸੱਜਣ ਲਏ ਮਿਲਾਈਆ। ਸੋ ਸੱਜਣ ਮਿਲਣਾ ਗੁਰ, ਜਿਸ ਮਸਤਕ ਲੇਖ ਲਿਖਾਇਆ। ਸਤਿਗੁਰ ਚੜ੍ਹਿਆ ਸਾਚੇ ਘੋੜ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਫੇਰੀ ਪਾਇਆ। ਨਿਰਗੁਣ ਹੋ ਹੋ ਰਿਹਾ ਦੌੜ, ਔਦਾਂ ਜਾਂਦਾ ਦਿਸ ਨਾ ਆਇਆ। ਲੱਖ ਚੁਰਾਸੀ ਵੇਖੇ ਰੀਠਾ ਕੌੜ, ਅੰਮ੍ਰਿਤ ਫਲ ਫੋਲ ਫੋਲਾਇਆ। ਜਨ ਭਗਤਾਂ ਆਪੇ ਜਾਏ ਬੌਹੜ, ਸਿਰ ਆਪਣਾ ਹੱਥ ਟਿਕਾਇਆ। ਨਾਤਾ ਤੋੜੇ ਮੜ੍ਹੀ ਗੋਰ, ਖ਼ਾਕੀ ਖ਼ਾਕ ਨਾ ਕੋਇ ਰਮਾਇਆ। ਆਪ ਆਪਣੇ ਸੰਗ ਲਏ ਤੋਰ, ਏਕਾ ਪੱਲੂ ਨਾਮ ਫੜਾਇਆ। ਕਲਜੁਗ ਅੰਧੇਰਾ ਪਾਰ ਕਰਾਏ ਘੋਰ, ਪੰਜ ਚੋਰ ਸ਼ੋਰ ਨਾ ਕੋਇ ਮਚਾਇਆ। ਨਾਮ ਅਗੰਮੀ ਬੱਧੀ ਡੋਰ, ਦੋ ਜਹਾਨ ਟੁੱਟ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਹਰਿ ਭਗਤ ਲਏ ਮਿਲਾਇਆ। ਹਰਿ ਭਗਤਨ ਮੇਲਾ ਹਰਿ ਭਗਵੰਤ, ਹਰੀ ਹਰਿ ਆਪਣਾ ਮੇਲ ਮਿਲਾਇੰਦਾ। ਜੋਤੀ ਜਾਤਾ ਬਣਾਏ ਬਣਤ, ਜੁਗਤ ਆਪਣੇ ਹੱਥ ਰਖਾਇੰਦਾ। ਹਰਿਜਨ ਮੇਲਾ ਨਾਰੀ ਕੰਤ, ਕੰਤ ਸੁਹਾਗ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਮੇਲੇ ਆਪਣੇ ਘਰ, ਘਰ ਸੁਹੰਜਣਾ ਆਦਿ ਨਿਰੰਜਣਾ ਨਿਰਗੁਣ ਸਰਗੁਣ ਏਕਾ ਬੰਕ ਵਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤਨ ਦੇਵੇ ਸਾਚਾ ਦਾਨ, ਦਾਤਾ ਦਾਨੀ ਨਾਮ ਵਸਤ ਅਮੋਲਕ ਕਾਇਆ ਗੋਲਕ ਆਪ ਟਿਕਾਇੰਦਾ।