੬ ਸਾਵਣ ੨੦੧੮ ਬਿਕ੍ਰਮੀ ਪ੍ਰੀਤਮ ਸਿੰਘ ਸਾਧੂ ਸਿੰਘ ਦੇ ਗ੍ਰਹਿ ਫਗਵਾੜਾ ਜ਼ਿਲਾ ਜਲੰਧਰ
ਸ਼ਾਹੋ ਭੂਪ ਹਰਿ ਸੁਲਤਾਨਾ, ਸਤਿ ਸਤਿਵਾਦੀ ਨਾਉਂ ਧਰਾਇੰਦਾ। ਆਦਿ ਜੁਗਾਦਿ ਖੇਲ ਮਹਾਨਾ, ਆਦਿ ਪੁਰਖ ਆਪ ਕਰਾਇੰਦਾ। ਜੋਤੀ ਨੂਰ ਨੂਰ ਮਹਾਨਾ, ਨੂਰ ਨੁਰਾਨਾ ਡਗਮਗਾਇੰਦਾ। ਵਸਣਹਾਰਾ ਸਚਖੰਡ ਦਵਾਰ ਸਚ ਮਕਾਨਾ, ਦਰ ਘਰ ਸਾਚੇ ਸੋਭਾ ਪਾਇੰਦਾ। ਰੂਪ ਅਨੂਪ ਕਰੇ ਪਰਧਾਨਾ, ਨਿਰਗੁਣ ਨਿਰਵੈਰ ਪੁਰਖ ਅਕਾਲ ਵੇਸ ਅਵੇਸ ਆਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਆਪਣਾ ਖੇਲ ਆਪ ਕਰਾਇੰਦਾ। ਸ਼ਾਹੋ ਭੂਪ ਖੇਲ ਅਵੱਲਾ, ਸੋ ਪੁਰਖ ਨਿਰੰਜਣ ਆਪ ਕਰਾਈਆ। ਵਸਣਹਾਰਾ ਨਿਹਚਲ ਧਾਮ ਅਟੱਲਾ, ਹਰਿ ਪੁਰਖ ਨਿਰੰਜਣ ਬੇਪਰਵਾਹੀਆ। ਸਚ ਸਿੰਘਾਸਣ ਏਕਾ ਮੱਲਾ, ਏਕੰਕਾਰਾ ਨਾਉਂ ਧਰਾਈਆ। ਆਪਣੇ ਦੀਪਕ ਆਪੇ ਬੱਲਾ, ਆਦਿ ਨਿਰੰਜਣ ਨੂਰ ਰੁਸ਼ਨਾਈਆ। ਆਪਣਾ ਫੜੇ ਆਪੇ ਪੱਲਾ, ਅਬਿਨਾਸ਼ੀ ਕਰਤਾ ਭੇਵ ਨਾ ਰਾਈਆ। ਆਪਣੀ ਜੋਤ ਆਪੇ ਰੱਲਾ, ਸ੍ਰੀ ਭਗਵਾਨ ਸ਼ਾਹ ਸੁਲਤਾਨ ਵਡ ਵਡਿਆਈਆ। ਪਾਰਬ੍ਰਹਮ ਆਪਣਾ ਸੰਦੇਸ ਆਪੇ ਘੱਲਾ, ਨਾਦ ਤਰਾਨਾ ਆਪੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਖੇਲ ਆਪ ਖਿਲਾਈਆ। ਆਦਿ ਪੁਰਖ ਵਡ ਮਿਹਰਵਾਨਾ, ਸਚਖੰਡ ਦਵਾਰੇ ਸੋਭਾ ਪਾਇੰਦਾ। ਤਖ਼ਤ ਨਿਵਾਸੀ ਹੋ ਪਰਧਾਨਾ, ਸਚ ਸਿੰਘਾਸਣ ਆਪ ਸੁਹਾਇੰਦਾ। ਸਤਿ ਸਰੂਪੀ ਸਤਿ ਨਿਸ਼ਾਨਾ, ਦਰ ਘਰ ਸਾਚੇ ਆਪ ਝੁਲਾਇੰਦਾ। ਜੋਧਾ ਮਰਦ ਮਰਦ ਮਰਦਾਨਾ, ਆਪ ਆਪਣਾ ਬਲ ਰਖਾਇੰਦਾ। ਹੁਕਮੀ ਹੁਕਮ ਹੁਕਮ ਫ਼ਰਮਾਨਾ, ਧੁਰ ਫ਼ਰਮਾਨਾ ਆਪ ਅਲਾਇੰਦਾ। ਦਰ ਦਰਵੇਸ਼ਾ ਦਰ ਦਰਬਾਨਾ, ਦਰ ਦਰ ਆਪਣਾ ਸੀਸ ਝੁਕਾਇੰਦਾ। ਕਰੇ ਖੇਲ ਸ੍ਰੀ ਭਗਵਾਨਾ, ਦੂਸਰ ਅਵਰ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਸਚਖੰਡ ਨਿਵਾਸਾ ਖੇਲ ਤਮਾਸ਼ਾ, ਨਿਰਗੁਣ ਨਿਰਵੈਰ ਆਪ ਕਰਾਇੰਦਾ। ਸਚਖੰਡ ਦਵਾਰਾ ਹਰਿ ਨਿਰੰਕਾਰਾ, ਨਿਰਗੁਣ ਜੋਤ ਜੋਤ ਰੁਸ਼ਨਾਈਆ। ਮਹੱਲ ਅਟਲ ਉਚ ਮਨਾਰਾ, ਸਚ ਦਵਾਰਾ ਰਿਹਾ ਸੁਹਾਈਆ। ਜੋਤੀ ਜਾਤਾ ਹੋ ਉਜਿਆਰਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਵੇਖੇ ਵਿਗਸੇ ਵੇਖਣਹਾਰਾ ਦੂਸਰ ਅਵਰ ਨਾ ਕੋਇ ਵਡਿਆਈਆ। ਰੂਪ ਅਨੂਪ ਅਗੰਮੀ ਧਾਰਾ, ਧਾਰ ਧਾਰ ਵਿਚ ਪਰਗਟਾਈਆ। ਕਰੇ ਖੇਲ ਅਪਰ ਅਪਾਰਾ, ਅਪਰੰਪਰ ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦਵਾਰ ਸੋਭਾ ਪਾਈਆ। ਸਚਖੰਡ ਦਵਾਰ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਲੇਖਾ ਜਾਣੇ ਆਦਿ ਅੰਤ, ਆਦਿ ਆਪਣਾ ਰੂਪ ਵਟਾਇੰਦਾ। ਆਪਣੀ ਮਹਿਮਾ ਜਾਣੇ ਬੇਅੰਤ, ਬੇਅੰਤ ਆਪਣਾ ਵੇਸ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ੍ਰੀ ਭਗਵੰਤ, ਭਗਵਨ ਆਪਣਾ ਖੇਲ ਖਿਲਾਇੰਦਾ। ਸ੍ਰੀ ਭਗਵਾਨ ਸ਼ਾਹ ਸੁਲਤਾਨਾ, ਸ਼ਾਹੋ ਭੂਪ ਵਡੀ ਵਡਿਆਈਆ। ਸਚ ਸਿੰਘਾਸਣ ਇਕ ਸੁਹਾਨਾ, ਪਾਵਾ ਚੂਲ ਨਾ ਕੋਇ ਰਖਾਈਆ। ਆਪਣੀ ਇਛਿਆ ਵੇਖ ਵਖਾਨਾ, ਸਾਚੀ ਭਿਛਿਆ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰ ਦਏ ਵਡਿਆਈਆ। ਸਚਖੰਡ ਦਵਾਰ ਦਰ ਦਰਵਾਜ਼ਾ, ਸੋ ਪੁਰਖ ਨਿਰੰਜਣ ਆਪ ਖੁਲ੍ਹਾਇੰਦਾ। ਆਦਿ ਪੁਰਖ ਸ਼ਾਹੋ ਭੂਪ ਵਡ ਰਾਜ ਰਾਜਾਨਾ, ਸ਼ਾਹ ਸੁਲਤਾਨਾ ਵੇਸ ਵਟਾਇੰਦਾ। ਹਰਿ ਪੁਰਖ ਨਿਰੰਜਣ ਆਪੇ ਰਚ ਰਚ ਆਪਣਾ ਕਾਜਾ, ਆਪੇ ਸਗਨ ਮਨਾਇੰਦਾ। ਏਕੰਕਾਰ ਆਪ ਵਜਾਏ ਆਪਣਾ ਵਾਜਾ, ਤਾਰ ਸਤਾਰ ਨਾ ਕੋਇ ਹਿਲਾਇੰਦਾ। ਆਦਿ ਨਿਰੰਜਣ ਜੋੋਤ ਜੋਤ ਪਰਕਾਸ਼ਾ, ਦੀਵਾ ਬਾਤੀ ਨਾ ਕੋਇ ਰਖਾਇੰਦਾ। ਸ੍ਰੀ ਭਗਵਾਨ ਆਪਣਾ ਵੇਖੇ ਆਪ ਤਮਾਸ਼ਾ, ਆਪਣੀ ਰਾਸ ਆਪ ਰਚਾਇੰਦਾ। ਅਬਿਨਾਸ਼ੀ ਕਰਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਪੁਰਖ ਏਕਾ ਵਰ, ਆਪ ਆਪਣਾ ਰੰਗ ਵਖਾਇੰਦਾ। ਆਦਿ ਪੁਰਖ ਰੂਪ ਰੰਗ ਤੇ ਵਸੇ ਬਾਹਰਾ, ਰੂਪ ਰੰਗ ਲਏ ਪਰਗਟਾਈਆ। ਆਪਣੀ ਇਛਿਆ ਆਪੇ ਵਰਤਾਰਾ, ਆਪੇ ਭਿਛਿਆ ਝੋਲੀ ਪਾਈਆ। ਆਪੇ ਦਰ ਦਰਵੇਸ਼ ਬਣ ਭਿਖਾਰਾ, ਵੇਸ ਅਨੇਕਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਭੇਵ ਅਭੇਦ ਅਛਲ ਅਛੇਦ ਆਪਣਾ ਆਪ ਖੁਲ੍ਹਾਈਆ। ਆਦਿ ਪੁਰਖ ਹਰਿ ਭੇਵ ਖੁਲ੍ਹਾਇੰਦਾ, ਇਕ ਇਕੱਲਾ ਏਕੰਕਾਰ। ਆਪਣੀ ਕਰਨੀ ਆਪ ਸਮਝਾਇੰਦਾ, ਪੁਰਖ ਅਗੰਮਾ ਹੋ ਤਿਆਰ। ਨਿਰਗੁਣ ਜੋਤ ਜੋਤ ਪਰਗਟਾਇੰਦਾ, ਜੋਤੀ ਜਾਤਾ ਖ਼ਬਰਦਾਰ। ਸਾਚਾ ਮੰਦਰ ਆਪ ਸੁਹਾਇੰਦਾ, ਸਚਖੰਡ ਦਵਾਰਾ ਖੋਲ੍ਹ ਕਿਵਾੜ। ਦੂਸਰ ਸੰਗ ਨਾ ਕੋਇ ਰਲਾਇੰਦਾ, ਇਕ ਇਕੱਲਾ ਪਰਵਰਦਿਗਾਰ। ਮੁਕਾਮੇ ਹੱਕ ਆਪ ਵਡਿਆਇੰਦਾ, ਨੂਰ ਨੁਰਾਨਾ ਹੋ ਉਜਿਆਰ। ਸਾਚਾ ਤਖ਼ਤ ਆਪ ਸੁਹਾਇੰਦਾ, ਤਖ਼ਤ ਨਿਵਾਸੀ ਖੇਲ ਅਪਾਰ। ਧੁਰ ਫ਼ਰਮਾਨਾ ਹੁਕਮ ਸੁਣਾਇੰਦਾ, ਹੁਕਮੀ ਹੁਕਮ ਕਰੇ ਵਰਤਾਰ। ਪੁਰਖ ਨਾਰ ਆਪ ਅਖਵਾਇੰਦਾ, ਲੇਖਾ ਜਾਣੇ ਨਾਰੀ ਕੰਤ ਭਤਾਰ। ਸਾਚੀ ਸੇਜ ਆਪ ਹੰਢਾਇੰਦਾ, ਨਿਰਗੁਣ ਨਿਰਗੁਣ ਕਰ ਪਿਆਰ। ਥਿਰ ਘਰ ਆਪਣਾ ਦਰ ਖੁਲ੍ਹਾਇੰਦਾ, ਘਰ ਘਰ ਵਿਚ ਕਰ ਤਿਆਰ। ਚਰਨ ਕਵਲ ਆਪ ਟਿਕਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਪਰਦਾ ਆਪੇ ਲਾਹਿੰਦਾ। ਘਰ ਵਿਚ ਘਰ ਕਰ ਤਿਆਰ, ਸਚਖੰਡ ਦਏ ਵਡਿਆਈਆ। ਥਿਰ ਘਰ ਖੋਲ੍ਹੇ ਆਪ ਕਿਵਾੜ, ਆਪਣੀ ਦਇਆ ਆਪ ਕਮਾਈਆ। ਲੇਖਾ ਜਾਣੇ ਕੰਤ ਭਤਾਰ, ਨਰ ਨਰਾਇਣ ਸੱਚਾ ਸ਼ਹਿਨਸ਼ਾਹੀਆ। ਆਪਣੀ ਇਛਿਆ ਪਾਏ ਭਿਛਿਆ ਅਗੰਮ ਅਪਾਰ, ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹੀਆ। ਆਪਣਾ ਰੂਪ ਆਪ ਧਰਾ, ਜਨਨੀ ਜਨ ਬਣ ਮਲਾਹ, ਆਪਣਾ ਮਾਰਗ ਆਪੇ ਪਾ, ਆਪੇ ਵੇਖ ਵਖਾਈਆ। ਸੁਤ ਦੁਲਾਰਾ ਇਕ ਉਠਾ, ਏਕਾ ਗੁਣ ਦਏ ਜਣਾ, ਸ਼ਬਦੀ ਸ਼ਬਦ ਵਡੀ ਵਡਿਆਈਆ। ਲੇਖਾ ਜਾਣੇ ਸਹਿਜ ਸੁਭਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਭੇਵ ਅਭੇਦਾ ਆਪ ਖੁਲ੍ਹਾਈਆ। ਭੇਵ ਅਭੇਦਾ ਹਰਿ ਹਰਿ ਖੋਲ੍ਹ, ਆਪਣਾ ਭੇਵ ਆਪ ਜਣਾਇੰਦਾ। ਥਿਰ ਘਰ ਅੰਦਰ ਆਪੇ ਮੌਲ, ਰੂਪ ਅਨੂਪ ਆਪ ਵਟਾਇੰਦਾ। ਆਪੇ ਕਰੇ ਆਪਣਾ ਕੌਲ, ਕੀਤਾ ਕੌਲ ਭੁਲ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਅੰਦਰ ਥਿਰ ਘਰ ਧਰ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਥਿਰ ਘਰ ਖੋਲ੍ਹੇ ਦਰ ਦਰਵਾਜ਼ਾ, ਸੋ ਪੁਰਖ ਨਿਰੰਜਣ ਵਡੀ ਵਡਿਆਈਆ। ਹਰਿ ਪੁਰਖ ਨਿਰੰਜਣ ਵਡ ਰਾਜਨ ਰਾਜਾ, ਰਾਜਨ ਰਾਜ ਆਪ ਅਖਵਾਈਆ। ਏਕੰਕਾਰਾ ਸਾਜਣ ਸਾਜਾ, ਘਾੜਤ ਘਾੜਨ ਲਏ ਘੜਾਈਆ। ਆਦਿ ਨਿਰੰਜਣ ਰੱਖੇ ਲਾਜਾ, ਏਕਾ ਜੋਤ ਨੂਰ ਰੁਸ਼ਨਾਈਆ। ਸ੍ਰੀ ਭਗਵਾਨ ਫਿਰੇ ਭਾਜਾ, ਰੂਪ ਅਨੂਪ ਧਰਾਈਆ। ਅਬਿਨਾਸ਼ੀ ਕਰਤਾ ਰਚ ਰਚ ਕਾਜਾ, ਆਪਣੀ ਰਚਨਾ ਆਪ ਰਚਾਈਆ। ਪਾਰਬ੍ਰਹਮ ਪ੍ਰਭ ਦੇਵੇ ਦਾਜਾ, ਵਸਤ ਅਮੋਲਕ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਥਿਰ ਘਰ ਬੈਠਾ ਆਪੇ ਵੜ, ਰੂਪ ਰੇਖ ਨਾ ਕੋਇ ਜਣਾਈਆ। ਥਿਰ ਘਰ ਸਾਚੇ ਆਪੇ ਵੜਿਆ, ਆਪ ਆਪਣਾ ਆਸਣ ਲਾਇੰਦਾ। ਆਪਣੇ ਪੌੜੇ ਆਪੇ ਚੜ੍ਹਿਆ, ਸਚ ਮਹੱਲੇ ਸੋਭਾ ਪਾਇੰਦਾ। ਆਪਣਾ ਘਾੜਨ ਆਪੇ ਘੜ੍ਹਿਆ, ਘਾੜਨ ਘਾੜਤ ਵੇਖ ਵਖਾਇੰਦਾ। ਆਪਣਾ ਪੱਲੂ ਆਪੇ ਫੜਿਆ, ਆਪ ਆਪਣਾ ਸੰਗ ਨਿਭਾਇੰਦਾ। ਆਪਣੀ ਜੋਤ ਆਪੇ ਰਲਿਆ, ਜੋਤੀ ਜੋਤ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਥਿਰ ਘਰ ਸਾਚੇ ਅੰਦਰ ਵੜ, ਆਪਣਾ ਬੰਧਨ ਆਪੇ ਪਾਇੰਦਾ। ਆਪਣਾ ਬੰਧਨ ਥਿਰ ਘਰ, ਹਰਿ ਸਾਚਾ ਸਚ ਪਾਈਆ। ਆਪੇ ਪੁਰਖ ਨਾਰੀ ਨਰ, ਨਰ ਨਰਾਇਣ ਨਾਉਂ ਧਰਾਈਆ। ਆਪਣੀ ਕਰਨੀ ਆਪੇ ਕਰ, ਕਰਤਾ ਪੁਰਖ ਵੇਖ ਵਖਾਈਆ। ਆਪੇ ਵਰੇ ਆਪਣਾ ਵਰ, ਵਰਨੀ ਵਰ ਆਪ ਹੋ ਜਾਈਆ। ਆਪਣਾ ਮੇਲਾ ਆਪੇ ਕਰ, ਆਪ ਆਪਣਾ ਸਗਨ ਮਨਾਈਆ। ਆਪਣਾ ਆਪੇ ਅੰਦਰ ਧਰ, ਆਪੇ ਕਰੇ ਖੇਲ ਬੇਪਰਵਾਹੀਆ। ਜਨਨੀ ਜਨ ਆਪੇ ਬਣ, ਧੰਨ ਧੰਨ ਜਣੇਂਦੀ ਬਣੇ ਮਾਈਆ। ਦਾਈ ਦਾਇਆ ਸੇਵ ਕਰ, ਸਾਚੀ ਸੇਵਾ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਲੇਖਾ ਦਏ ਸਮਝਾਈਆ। ਲੇਖ ਅਵੱਲਾ ਹਰਿ ਕਰਤਾਰਾ, ਭੇਵ ਅਭੇਦ ਆਪ ਖੁਲ੍ਹਾਇੰਦਾ । ਆਪਣੀ ਇਛਿਆ ਭਰ ਭੰਡਾਰਾ, ਸਚ ਵਰਤਾਰਾ ਆਪ ਹੋ ਜਾਇੰਦਾ। ਆਪੇ ਸੇਜਾ ਆਪੇ ਜਾਏ ਸੁਤ ਦੁਲਾਰਾ, ਸ਼ਬਦੀ ਸ਼ਬਦ ਗੋਦ ਉਠਾਇੰਦਾ। ਥਿਰ ਘਰ ਵਸਾਏ ਸਚ ਮਨਾਰਾ, ਆਪ ਆਪਣਾ ਰੰਗ ਰੰਗਾਇੰਦਾ। ਨਿਰਗੁਣ ਨਿਰਗੁਣ ਦਏ ਆਧਾਰਾ, ਨਿਰਗੁਣ ਨਿਰਗੁਣ ਵੇਖ ਵਖਾਇੰਦਾ। ਨਿਰਗੁਣ ਜੋਤ ਕਰੇ ਪਿਆਰਾ, ਨਿਰਗੁਣ ਆਪਣਾ ਮੇਲ ਮਿਲਾਇੰਦਾ। ਨਿਰਗੁਣ ਮੰਗੇ ਬਣ ਭਿਖਾਰਾ, ਨਿਰਗੁਣ ਝੋਲੀ ਅੱਗੇ ਡਾਹਿੰਦਾ। ਨਿਰਗੁਣ ਬਣੇ ਸਚ ਵਰਤਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚੇ ਖੇਲ ਕਰ ਆਪਣਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਧੁਰ ਫ਼ਰਮਾਨਾ, ਪੁਰਖ ਅਬਿਨਾਸ਼ੀ ਆਪ ਜਣਾਈਆ। ਸੁਤ ਦੁਲਾਰਾ ਕਰ ਪਰਧਾਨਾ, ਇਕ ਪਰਧਾਨਗੀ ਦਏ ਜਣਾਈਆ। ਏਕਾ ਰੱਖਣਾ ਚਰਨ ਧਿਆਨਾ, ਚਰਨ ਕਵਲ ਸਮਝਾਈਆ। ਏਕਾ ਮੰਦਰ ਇਕ ਮਕਾਨਾ, ਸਚਖੰਡ ਵੇਖ ਵਖਾਈਆ। ਏਕਾ ਰਾਜ ਇਕ ਰਾਜਾਨਾ, ਸ਼ਾਹ ਸੁਲਤਾਨ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੁਤ ਦੁਲਾਰਾ ਲਏ ਉਠਾਈਆ। ਸੁਤ ਦੁਲਾਰੇ ਉਠ ਉਠ, ਹਰਿ ਸਾਚਾ ਆਪ ਜਗਾਇੰਦਾ। ਪਾਰਬ੍ਰਹਮ ਅਬਿਨਾਸ਼ੀ ਕਰਤਾ ਗਿਆ ਤੁਠ, ਆਪਣੀ ਦਇਆ ਆਪ ਕਮਾਇੰਦਾ। ਦੇਵੇ ਭੰਡਾਰ ਇਕ ਅਤੁਟ ਆਦਿ ਜੁਗਾਦਿ ਤੇਰੀ ਝੋਲੀ ਪਾਇੰਦਾ। ਤੇਰੀ ਸੁਹਾਏ ਆਪ ਰੁੱਤ, ਰੁੱਤ ਰੁੱਤੜੀ ਵੇਖ ਵਖਾਇੰਦਾ। ਕਰੇ ਖੇਲ ਪਾਰਬ੍ਰਹਮ ਅਬਿਨਾਸ਼ੀ ਅਚੁਤ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਆਪਣੇ ਅੰਦਰੋਂ ਆਪੇ ਫੁਟ, ਤੇਰਾ ਰੂਪ ਪਰਗਟਾਇੰਦਾ। ਆਪਣੀ ਧਾਰਾ ਬਖ਼ਸ਼ੇ ਜੋਤ, ਨਿਰਗੁਣ ਜੋਤ ਜੋਤ ਜਗਾਇੰਦਾ। ਏਕਾ ਰੱਖਣੀ ਮੇਰੀ ਓਟ, ਦੂਸਰ ਓਟ ਨਾ ਕੋਇ ਤਕਾਇੰਦਾ। ਤੇਰਾ ਘਰ ਬਣਾਇਆ ਕਿਲਾ ਕੋਟ, ਥਿਰ ਘਰ ਤੇਰਾ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਦੇਵੇ ਵਰ, ਏਕਾ ਗੁਣ ਆਪ ਸਮਝਾਇੰਦਾ। ਸ਼ਬਦ ਸੁਤ ਉਠ ਬਲਕਾਰ, ਹਰਿ ਸਾਚਾ ਸਚ ਜਣਾਈਆ। ਥਿਰ ਘਰ ਵੇਖ ਚਾਰ ਦੀਵਾਰ, ਚਾਰੋਂ ਕੁੰਟ ਨੈਣ ਉਠਾਈਆ। ਇਕ ਇਕੱਲਾ ਵਸੇ ਨਿਰਾਕਾਰ, ਨਿਰੰਕਾਰ ਬੇਪਰਵਾਹੀਆ। ਨਾ ਕੋਈ ਦੂਜਾ ਮਦਦਗਾਰ, ਸਗਲਾ ਸੰਗ ਨਾ ਕੋਇ ਜਣਾਈਆ। ਨਾ ਕੋਈ ਮਰਦੰਗ ਨਾ ਸਤਾਰ, ਸੰਦੇਸ ਨਰੇਸ਼ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਏਕਾ ਸ਼ਬਦ ਲਏ ਉਠਾਈਆ। ਸ਼ਬਦ ਸੁਤ ਸੂਰ ਬਲਵਾਨਾ, ਸੋ ਪੁਰਖ ਨਿਰੰਜਣ ਆਪ ਪਰਗਟਾਇੰਦਾ। ਹਰਿ ਪੁਰਖ ਨਿਰੰਜਣ ਹੋ ਮਿਹਰਵਾਨਾ, ਆਪਣਾ ਬੰਧਨ ਆਪੇ ਪਾਇੰਦਾ। ਏਕੰਕਾਰਾ ਬਖ਼ਸ਼ੇ ਚਰਨ ਧਿਆਨਾ, ਚਰਨ ਚਰਨੋਦਕ ਮੁਖ ਚੁਆਇੰਦਾ। ਆਦਿ ਨਿਰੰਜਣ ਦੇਵੇ ਜੋਤ ਨੂਰ ਮਹਾਨਾ, ਜੋਤੀ ਸ਼ਬਦੀ ਮੇਲ ਮਿਲਾਇੰਦਾ। ਅਬਿਨਾਸ਼ੀ ਕਰਤਾ ਬੰਨ੍ਹੇ ਗਾਨਾ, ਨਿਰਗੁਣ ਸਾਚਾ ਸਗਨ ਆਪ ਮਨਾਇੰਦਾ। ਸ੍ਰੀ ਭਗਵਾਨ ਦੇਵੇ ਧੁਰ ਫ਼ਰਮਾਨਾ, ਸਚ ਸੰਦੇਸਾ ਆਪ ਅਲਾਇੰਦਾ। ਪਾਰਬ੍ਰਹਮ ਕਰੇ ਪਰਧਾਨਾ, ਸਚ ਪਰਧਾਨਗੀ ਇਕ ਸਮਝਾਇੰਦਾ। ਮੇਰਾ ਨਾਉਂ ਤੇਰਾ ਪਰਵਾਨਾ, ਸਚ ਪਰਵਾਨਾ ਹੱਥ ਫੜਾਇੰਦਾ। ਤੇਰਾ ਲੇਖਾ ਦੋ ਜਹਾਨਾਂ, ਦੋਏ ਦੋਏ ਰੂਪ ਆਪ ਸਮਝਾਇੰਦਾ। ਤੇਰਾ ਮੰਦਰ ਸਚ ਮਕਾਨਾ, ਸਚ ਸਿੰਘਾਸਣ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਪਰਦਾ ਆਪ ਚੁਕਾਇੰਦਾ। ਆਪਣਾ ਪਰਦਾ ਚੁਕਿਆ, ਪੁਰਖ ਅਬਿਨਾਸ਼ੀ ਹੋ ਮਿਹਰਵਾਨ। ਸੁਤ ਦੁਲਾਰਾ ਆਪਣੀ ਗੋਦ ਲੈ ਆਪੇ ਬੁੱਕਿਆ, ਨਾਮ ਜੈਕਾਰਾ ਏਕਾ ਬੋਲ। ਮੇਰਾ ਬੂਟਾ ਕਦੇ ਨਾ ਸੁੱਕਿਆ, ਆਦਿ ਜੁਗਾਦਿ ਰਹੇ ਸਦ ਮੌਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦਵਾਰੇ ਤੋਲੇ ਆਪਣਾ ਤੋਲ। ਸੁਤ ਦੁਲਾਰਾ ਸ਼ਬਦੀ ਧਾਰ, ਨਿਉਂ ਨਿਉਂ ਸੀਸ ਝੁਕਾਈਆ। ਹਉਂ ਬਾਲਕ ਤੇਰਾ ਸੇਵਾਦਾਰ, ਸੇਵਕ ਸੇਵਾ ਸਚ ਕਮਾਈਆ। ਆਦਿ ਜੁਗਾਦਿ ਦੋਏ ਜੋੜ ਕਰਾਂ ਨਿਮਸਕਾਰ, ਨਿਉਂ ਨਿਉਂ ਸੀਸ ਝੁਕਾਈਆ। ਤੂੰ ਵਿਸਰ ਨਾ ਜਾਈਂ ਮੇਰੇ ਕਰਤਾਰ, ਤੇਰਾ ਵਿਛੋੜਾ ਸਹਿ ਨਾ ਸਕਾਂ ਰਾਈਆ। ਕਰ ਕਿਰਪਾ ਆਪਣੀ ਵਾਰ, ਹਉਂ ਏਕਾ ਮੰਗ ਮੰਗਾਈਆ। ਚਰਨ ਭਿਖਿਆ ਦੇਣੀ ਸਾਚੀ ਛਾਰ, ਦੂਸਰ ਅਵਰ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਵਜਦੀ ਰਹੇ ਵਧਾਈਆ। ਕਿਰਪਾ ਨਿਧ ਹਰਿ ਗੁਣ ਨਿਧਾਨਾ, ਆਪਣੀ ਦਇਆ ਆਪ ਕਮਾਇੰਦਾ। ਸਚਖੰਡ ਨਿਵਾਸੀ ਦੇਵੇ ਧੁਰ ਫ਼ਰਮਾਨਾ, ਸਚ ਸੰਦੇਸਾ ਇਕ ਸੁਣਾਇੰਦਾ। ਮੇਰਾ ਨਾਉਂ ਤੇਰਾ ਨਿਸ਼ਾਨਾ, ਦੋ ਜਹਾਨਾਂ ਆਪ ਝੁਲਾਇੰਦਾ। ਤੇਰੀ ਇਛਿਆ ਕਰੇ ਪਰਵਾਨਾ, ਸਾਚੀ ਭਿਛਿਆ ਝੋਲੀ ਪਾਇੰਦਾ। ਨਿਰਗੁਣ ਸਰਗੁਣ ਖੇਲ ਕਰੇ ਮਹਾਨਾ, ਤੇਰਾ ਬੰਸ ਸਰਬੰਸ ਵਖਾਇੰਦਾ। ਤੇਰੀ ਗੋਦੀ ਖੇਲੇ ਖੇਲ ਜਹਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਆਪ ਵਰਤਾਇੰਦਾ। ਸਾਚੀ ਵਸਤ ਹਰਿ ਵਰਤਾਰਾ, ਸ਼ਬਦੀ ਸ਼ਬਦ ਝੋਲੀ ਭਰਾਈਆ। ਤੇਰਾ ਰੂਪ ਅਨੂਪ ਧਰੇ ਵਿਚ ਸੰਸਾਰਾ, ਮਹਾਂਸਾਰਥੀ ਬਣ ਸੱਚਾ ਸ਼ਹਿਨਸ਼ਾਹੀਆ। ਤੇਰਾ ਖੇਲ ਕਰੇ ਅਪਰ ਅਪਾਰਾ, ਅਲਖ ਅਗੋਚਰ ਅਗੰਮ ਅਥਾਹ ਆਪਣਾ ਮੇਲ ਮਿਲਾਈਆ। ਨਿਰਗੁਣ ਸਰਗੁਣ ਬੰਨ੍ਹੇ ਧਾਰਾ, ਵਿਸ਼ਨ ਬ੍ਰਹਮਾ ਸ਼ਿਵ ਤੇਰੀ ਗੋਦ ਬਹਾਈਆ। ਤ੍ਰੈਗੁਣ ਦੇਵੇ ਇਕ ਸਹਾਰਾ, ਪੰਜ ਤੱਤ ਕਰੇ ਕੁੜਮਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਬਖ਼ਸ਼ੇ ਤੇਰਾ ਚਰਨ ਸਹਾਰਾ, ਗਗਨ ਮੰਡਲ ਤੇਰਾ ਨੂਰ ਕਰੇ ਰੁਸ਼ਨਾਈਆ। ਰਵ ਸਸ ਕਰੇ ਉਜਿਆਰਾ, ਤੇਰੀ ਕਿਰਨ ਕਿਰਨ ਪਰਗਟਾਈਆ। ਜਲ ਬਿੰਬ ਦਏ ਸਹਾਰਾ, ਤੇਰਾ ਨੀਰ ਨੀਰ ਵਹਾਈਆ। ਧਰਨੀ ਧਰਤ ਲਾਏ ਅਖਾੜਾ, ਆਕਾਸ਼ ਪਰਕਾਸ਼ ਦਏ ਪਰਗਟਾਈਆ। ਲੱਖ ਚੁਰਾਸੀ ਖੇਲ ਨਿਆਰਾ, ਘੜ ਭਾਂਡੇ ਦਏ ਬਣਾਈਆ। ਨਿਰਗੁਣ ਜੋਤ ਨੂਰ ਕਰ ਉਜਿਆਰਾ, ਨੂਰੋ ਨੂਰ ਕਰੇ ਰੁਸ਼ਨਾਈਆ। ਸ਼ਬਦ ਅਨਾਦ ਵਜਾਏ ਸਤਾਰਾ, ਧੁਨ ਅਨਾਦੀ ਆਪ ਸੁਣਾਈਆ। ਕਰੇ ਖੇਲ ਆਪ ਕਰਤਾਰਾ, ਕਰਤਾ ਪੁਰਖ ਵਡ ਵਡਿਆਈਆ। ਰਚ ਰਚ ਵੇਖੇ ਵੇਖਣਹਾਰਾ, ਆਪਣੀ ਰਚਨਾ ਆਪ ਰਚਾਈਆ। ਸ਼ਬਦ ਸੁਤ ਰਹਿਣਾ ਖ਼ਬਰਦਾਰਾ, ਕੀਤਾ ਕੌਲ ਭੁਲ ਨਾ ਜਾਈਆ। ਦੋ ਜਹਾਨ ਲੱਗੇ ਅਖਾੜਾ, ਲੋਆਂ ਪੁਰੀਆਂ ਨਾਚ ਨਚਾਈਆ। ਵਿਸ਼ਨ ਬ੍ਰਹਮਾ ਸ਼ਿਵ ਲਗਾਏ ਸੇਵਾਦਾਰਾ, ਸਾਚੀ ਸੇਵਾ ਇਕ ਸਮਝਾਈਆ। ਲੱਖ ਚੁਰਾਸੀ ਕਰ ਪਸਾਰਾ, ਘਟ ਘਟ ਆਪਣੀ ਜੋਤ ਕਰੇ ਰੁਸ਼ਨਾਈਆ। ਨਿਰਗੁਣ ਸਰਗੁਣ ਦਏ ਆਧਾਰਾ, ਸਰਗੁਣ ਨਿਰਗੁਣ ਮੇਲ ਮਿਲਾਈਆ। ਜੁਗ ਚੌਕੜੀ ਖੇਲੇ ਖੇਲ ਅਪਾਰਾ, ਏਕਾ ਬੰਧਨ ਨਾਮ ਰਖਾਈਆ। ਵੇਸ ਵਟਾਏ ਗੁਰ ਅਵਤਾਰਾ, ਜਗਤ ਗਿਆਨ ਇਕ ਦ੍ਰਿੜਾਈਆ। ਭਗਤ ਭਗਵੰਤ ਹੋ ਉਜਿਆਰਾ, ਲੱਖ ਚੁਰਾਸੀ ਕਰੇ ਪੜ੍ਹਾਈਆ। ਸੰਤ ਕੰਤ ਮੇਲਾ ਨਾਰ ਭਤਾਰਾ, ਸਚ ਸੁਹਾਗ ਦਏ ਵਖਾਈਆ। ਗੁਰਮੁਖਾਂ ਦੇਵੇ ਇਕ ਆਧਾਰਾ, ਨਾਮ ਨਿਧਾਨਾ ਝੋਲੀ ਪਾਈਆ। ਗੁਰਸਿਖਾਂ ਵਖਾਏ ਇਕ ਦਵਾਰਾ, ਏਕਾ ਘਰ ਸੋਭਾ ਪਾਈਆ। ਜੁਗ ਜੁਗ ਵੇਖੇ ਖੇਲ ਤੇਰਾ ਵਿਚ ਸੰਸਾਰਾ, ਅਭੁਲ ਬੇਪਰਵਾਹੀਆ। ਚਾਰ ਜੁਗ ਲਗਾਏ ਅਖਾੜਾ, ਚਾਰੋਂ ਕੁੰਟ ਵੱਜੇ ਵਧਾਈਆ। ਏਕਾ ਸ਼ਬਦ ਦਏ ਆਧਾਰਾ, ਬ੍ਰਹਮਾ ਵੇਤਾ ਕਰ ਪੜ੍ਹਾਈਆ। ਏਕਾ ਲੇਖਾ ਬਣੇ ਲਿਖਾਰਾ, ਚਾਰੇ ਵੇਦਾਂ ਦਏ ਲਿਖਾਈਆ। ਚਾਰੇ ਵਰਨ ਕਰ ਉਜਿਆਰਾ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਵੰਡ ਵੰਡਾਈਆ। ਨੌਂ ਖੰਡ ਖੇਲ ਨਿਆਰਾ, ਸੱਤ ਦੀਪ ਜੋਤ ਰੁਸ਼ਨਾਈਆ। ਚਾਰੇ ਖਾਣੀ ਕਰ ਪਸਾਰਾ, ਉਤਭੁਜ ਸੇਤਜ ਜੇਰਜ ਅੰਡਜ ਆਪਣਾ ਬੰਧਨ ਆਪੇ ਪਾਈਆ। ਚਾਰੇ ਬਾਣੀ ਬੋਲ ਜੈਕਾਰਾ, ਨਿਰਗੁਣ ਸਰਗੁਣ ਧਾਰ ਚਲਾਈਆ। ਚਾਰੇ ਯਾਰ ਕਰੇ ਪਿਆਰਾ, ਕਲਮਾ ਆਪਣਾ ਆਪ ਸੁਣਾਈਆ। ਜੁਗ ਚੌਕੜੀ ਵੇਖੇ ਵੇਖਣਹਾਰਾ, ਥਿਰ ਕੋਇ ਰਹਿਣ ਨਾ ਪਾਈਆ। ਥਿਰ ਘਰ ਤੇਰਾ ਵਸਦਾ ਰਹੇ ਚੁਬਾਰਾ, ਪੁਰਖ ਅਬਿਨਾਸ਼ੀ ਏਕਾ ਗੁਣ ਸਮਝਾਈਆ । ਤੂੰ ਸੁਤ ਮੇਰਾ ਸੁਤ ਦੁਲਾਰਾ, ਜੁਗ ਜੁਗ ਤੇਰੇ ਨਾਉਂ ਕਰਾਂ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਦਿਤਾ ਵਰ, ਆਪ ਆਪਣਾ ਹੁਕਮ ਜਣਾਈਆ। ਸੁਣਿਆ ਧੁਰ ਫ਼ਰਮਾਨਾ, ਸ਼ਬਦੀ ਸੁਤ ਸੀਸ ਝੁਕਾਇੰਦਾ। ਤੂੰ ਸਾਹਿਬ ਸੱਚਾ ਸੁਲਤਾਨਾ, ਸਚ ਸਿੰਘਾਸਣ ਸੋਭਾ ਪਾਇੰਦਾ। ਤੇਰਾ ਨਾਉਂ ਸ੍ਰੀ ਭਗਵਾਨਾ, ਮੈਂ ਭੁਲ ਕਦੇ ਨਾ ਜਾਇੰਦਾ। ਤੇਰਾ ਵੇਖਾਂ ਖੇਲ ਦੋ ਜਹਾਨਾਂ, ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਇੰਦਾ। ਤ੍ਰੈਗੁਣ ਬੰਨ੍ਹਾਂ ਏਕਾ ਗਾਨਾ, ਪੰਜ ਤੱਤ ਆਪਣਾ ਵੇਸ ਵਖਾਇੰਦਾ। ਲੱਖ ਚੁਰਾਸੀ ਕਰ ਨਿਸ਼ਾਨਾ, ਲੋਕਮਾਤ ਨਾਚ ਨਚਾਇੰਦਾ। ਗੁਰ ਅਵਤਾਰਾਂ ਦੇਵਾਂ ਦਾਨਾ, ਤੇਰਾ ਨਾਉਂ ਝੋਲੀ ਪਾਇੰਦਾ। ਤੇਰਾ ਰਾਗ ਸੁਣਾਵਾਂ ਸਚ ਤਰਾਨਾ, ਨਾਦ ਅਨਾਦੀ ਆਪ ਅਲਾਇੰਦਾ। ਜੁਗ ਚੌਕੜੀ ਵੇਖਾਂ ਖੇਲ ਹੋ ਪਰਧਾਨਾ, ਲੋਕਮਾਤ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵਕ਼ਤ ਕਵਣ ਵੇਲਾ ਕਵਣ ਘਰ ਮੇਲ ਮਿਲਾਇੰਦਾ। ਸੁਤ ਦੁਲਾਰਾ ਮੰਗੇ ਮੰਗ, ਪ੍ਰਭ ਅੱਗੇ ਸੀਸ ਝੁਕਾਈਆ। ਤੂੰ ਸਾਹਿਬ ਸੂਰਾ ਸਰਬੰਗ, ਤੇਰੇ ਹੱਥ ਵਡੀ ਵਡਿਆਈਆ। ਜੁਗ ਚੌਕੜੀ ਪਾਰ ਜਾਇਣ ਲੰਘ, ਗੁਰ ਅਵਤਾਰ ਆਪਣਾ ਢੋਲਾ ਮਾਤ ਗਾਈਆ। ਤੇਰੀ ਸੁਹੰਜਣੀ ਸੇਜ ਪਲੰਘ, ਨੇਤਰ ਨੈਣ ਨੈਣ ਉਠਾਈਆ। ਤੂੰ ਦੇਣਾ ਪਰਮਾਨੰਦ, ਨਿਜਾਨੰਦ ਤੇਰੀ ਰਸਾਈਆ। ਤੂੰ ਸੁਣੌਣਾ ਸੁਹਾਗੀ ਛੰਦ, ਤੇਰਾ ਨਾਉਂ ਲੋਕਮਾਤ ਕਰੇ ਰੁਸ਼ਨਾਈਆ। ਤੂੰ ਟੁੱਟੀ ਲੈਣੀ ਗੰਢ, ਗੰਢਣਹਾਰ ਇਕ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਵੇਲਾ ਅੰਤ ਦੇ ਸਮਝਾਈਆ। ਵੇਲਾ ਅੰਤ ਹਰਿ ਸਮਝਾ, ਹਉਂ ਸੀਸ ਸੀਸ ਝੁਕਾਈਆ। ਜੁਗ ਚੌਕੜੀ ਤੇਰੀ ਸੇਵਾ ਲਵਾਂ ਕਮਾ, ਪੀਸਣ ਪੀਸ ਸੇਵ ਕਮਾਈਆ। ਲੱਖ ਚੁਰਾਸੀ ਤੇਰਾ ਖੇਲ ਖਿਲਾ, ਖ਼ਾਲਕ ਵੇਖਾਂ ਖ਼ਲਕ ਖ਼ੁਦਾਈਆ। ਜੂਨੀ ਜੂਨ ਅਜੂਨ ਭੁਆ, ਜੁਗ ਜੁਗ ਗੇੜਾ ਦਿਆਂ ਭੁਆਈਆ। ਵਸਦਾ ਖੇੜਾ ਦਿਆਂ ਢਾਹ, ਉਜੜਿਆ ਖੇੜਾ ਫੇਰ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਵੇਲਾ ਅੰਤ ਅੰਤ ਜਣਾਈਆ। ਵੇਲਾ ਅੰਤ ਹਰਿ ਜਣਾਇੰਦਾ, ਆਦਿ ਪੁਰਖ ਬੇਪਰਵਾਹ। ਲੇਖਾ ਲਿਖਤ ਵਿਚ ਨਾ ਆਇੰਦਾ, ਲਿਖ ਲਿਖ ਸਕੇ ਨਾ ਕੋਇ ਸਮਝਾ। ਬ੍ਰਹਮਾ ਨਿਉਂ ਨਿਉਂ ਸੀਸ ਝੁਕਾਇੰਦਾ, ਵਿਸ਼ਨੂੰ ਲਏ ਨਾ ਉਚੀ ਸਾਹ। ਸ਼ੰਕਰ ਧੂੜੀ ਖ਼ਾਕ ਮੰਗ ਮੰਗਾਇੰਦਾ, ਨੇਤਰ ਨੈਣਾਂ ਨੀਰ ਵਹਾ। ਚਾਰ ਵੇਦ ਭੇਵ ਨਾ ਆਇੰਦਾ, ਗੁਰ ਅਵਤਾਰ ਬੇਅੰਤ ਬੇਅੰਤ ਗਏ ਗਾ। ਹਰਿ ਕਾ ਲੇਖਾ ਲਿਖ ਨਾ ਕੋਇ ਵਖਾਇੰਦਾ, ਜੋ ਆਇਆ ਮੰਗੇ ਪਨਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਦਏ ਸਮਝਾ। ਸੁਤ ਦੁਲਾਰੇ ਜਾਣਾ ਜਾਗ, ਸਚਖੰਡ ਨਿਵਾਸੀ ਆਪ ਜਗਾਈਆ। ਥਿਰ ਘਰ ਤੇਰੇ ਲੱਗਾ ਭਾਗ, ਸੋ ਪੁਰਖ ਨਿਰੰਜਣ ਆਪ ਲਗਾਈਆ। ਏਕਾ ਦੀਪਕ ਜਗਿਆ ਚਿਰਾਗ਼, ਆਦਿ ਜੁਗਾਦਿ ਨਾ ਕੋਇ ਬੁਝਾਈਆ। ਦੋ ਜਹਾਨ ਤੇਰਾ ਸੱਜਣ ਸਾਕ, ਬ੍ਰਹਿਮੰਡ ਖੰਡ ਤੇਰਾ ਬੰਧਨ ਪਾਈਆ। ਲੱਖ ਚੁਰਾਸੀ ਰੱਖੇ ਤੇਰੀ ਤਾਕ, ਤ੍ਰੈਗੁਣ ਵੇਖੇ ਥਾਉਂ ਥਾਈਂਆ। ਤੇਰੇ ਨਾਲ ਕਰੇ ਆਪਣਾ ਭਵਿਖਤ ਵਾਕ, ਲੇਖਾ ਲਿਖ ਨਾ ਕਿਸੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਲੇਖਾ ਦਏ ਵਖਾਈਆ। ਆਪਣਾ ਲੇਖਾ ਹਰਿ ਜਣਾਇੰਦਾ, ਸੋ ਪੁਰਖ ਨਿਰੰਜਣ ਹੋ ਮਿਹਰਵਾਨ। ਨਵ ਨੌਂ ਚਾਰ ਖੇਲ ਖਿਲਾਇੰਦਾ, ਲੇਖਾ ਜਾਣੇ ਸ੍ਰੀ ਭਗਵਾਨ। ਨੌਂ ਸੌ ਚੁਰਾਨਵਾਂ ਚੌਕੜੀ ਪੰਧ ਮੁਕਾਇੰਦਾ, ਗੁਣਵੰਤਾ ਗੁਣ ਨਿਧਾਨ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਇੰਦਾ, ਆਪੇ ਵੇਖੇ ਮਾਰ ਧਿਆਨ। ਗੁਰ ਅਵਤਾਰ ਸੇਵ ਲਗਾਇੰਦਾ, ਦੇਵੇ ਧੁਰ ਫ਼ਰਮਾਨ। ਭਗਤ ਭਗਵੰਤ ਆਪ ਮਿਲਾਇੰਦਾ, ਲੋਕਮਾਤ ਲੱਜਿਆ ਰੱਖੇ ਆਣ। ਸੰਤ ਕੰਤ ਆਪ ਉਠਾਇੰਦਾ, ਆਪ ਆਪਣੇ ਲਏ ਪਛਾਣ। ਗੁਰਮੁਖ ਗੁਰ ਗੁਰ ਰੰਗ ਸਮਾਇੰਦਾ, ਗੁਰ ਸਤਿਗੁਰ ਵੇਖੇ ਮਾਰ ਧਿਆਨ। ਗੁਰਮੁਖ ਸਾਚੇ ਦਰ ਬਹਾਇੰਦਾ, ਇਕ ਵਖਾਏ ਸਤਿ ਮਕਾਨ। ਜੁਗ ਚੌਕੜੀ ਅੰਤਮ ਪੰਧ ਮੁਕਾਇੰਦਾ, ਨਾ ਰਹੇ ਕੋਇ ਵਿਚ ਜਹਾਨ। ਜੋ ਘੜਿਆ ਭੰਨ ਵਖਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਬਦ ਸੁਤ ਦੇਵੇ ਵਰ, ਲੱਖ ਚੁਰਾਸੀ ਜਾਏ ਹਰ, ਵੇਲਾ ਅੰਤ ਇਕ ਜਣਾਇੰਦਾ। ਨਵ ਨੌਂ ਚਾਰ ਪਾਰ ਕਰੌਣਾ, ਕਲਜੁਗ ਅੰਤ ਅੰਤ ਸਮਝਾਈਆ। ਪੁਰਖ ਅਬਿਨਾਸ਼ੀ ਵੇਸ ਵਟੌਣਾ, ਨਿਰਗੁਣ ਜੋਤ ਜੋਤ ਰੁਸ਼ਨਾਈਆ। ਤੇਰਾ ਨਾਉਂ ਡੰਕ ਵਜੌਣਾ, ਸ਼ਬਦੀ ਸ਼ਬਦ ਸੁਣਾਈਆ। ਚਾਰ ਜੁਗ ਦਾ ਲੇਖਾ ਲੇਖ ਵਖੌਣਾ, ਅਭੁਲ ਭੁਲ ਕਦੇ ਨਾ ਜਾਈਆ। ਵਿਸ਼ਨ ਬ੍ਰਹਮਾ ਸ਼ਿਵ ਦਰ ਮੰਗੌਣਾ, ਆਪ ਆਪਣਾ ਹੁਕਮ ਸੁਣਾਈਆ। ਤੇਈ ਅਵਤਾਰਾਂ ਪਰਦਾ ਲੌਹਣਾ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਈਸਾ ਮੂਸਾ ਸੰਗ ਮੁਹੰਮਦ ਪਿਛਲਾ ਕੀਤਾ ਵੇਖ ਵਖੌਣਾ, ਵੇਖਣਹਾਰ ਆਪ ਹੋ ਜਾਈਆ। ਗੁਰ ਗੁਰ ਧਾਰ ਭੇਵ ਚੁਕੌਣਾ, ਦਸ ਦਸ ਆਪਣਾ ਦਏ ਮੁਕਾਈਆ। ਚਾਰ ਵਰਨ ਖ਼ਬਰਦਾਰ ਕਰੌਣਾ, ਬਰਨ ਅਠਾਰਾਂ ਦਏ ਹਿਲਾਈਆ। ਦੀਨ ਮਜ਼੍ਹਬ ਭੇਵ ਚੁਕੌਣਾ, ਜ਼ਾਤ ਪਾਤ ਫੋਲ ਫੋਲਾਈਆ। ਸਭ ਦਾ ਲੇਖਾ ਸਭ ਦੇ ਅੱਗੇ ਰਖੌਣਾ, ਕੂੜੀ ਕਿਰਿਆ ਸਰਬ ਲੋਕਾਈਆ। ਮਨ ਮਤ ਮਾਣ ਨਾ ਕਿਸੇ ਗਵੌਣਾ, ਅੰਜੀਲ ਕ਼ੁਰਾਨ ਸ਼ਾਸਤਰ ਸਿਮਰਤ ਵੇਦ ਪੁਰਾਨ ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਗੁਰ ਅਵਤਾਰ ਨਾ ਨਜ਼ਰੀ ਔਣਾ, ਨੇਤਰ ਨੈਣ ਕਿਸੇ ਨਾ ਦਰਸਣ ਪੌਣਾ, ਕਲਜੁਗ ਅੰਧੇਰਾ ਏਕਾ ਛੌਣਾ, ਚਾਰੋਂ ਕੁੰਟ ਸਾਚਾ ਚੰਦ ਨਾ ਕੋਇ ਰੁਸ਼ਨਾਈਆ । ਸਾਧ ਸੰਤ ਹਰਿ ਨਾ ਕਿਸੇ ਮਨੌਣਾ, ਭਗਤ ਭਗਵੰਤ ਨਾ ਗੋਦ ਬਹੌਣਾ, ਜੋਤੀ ਜੋਤ ਨਾ ਜੋਤ ਜਗੌਣਾ, ਕਿਲਾ ਕੋਟ ਨਾ ਝੂਠਾ ਢੌਣਾ, ਮਨ ਕਾ ਮਣਕਾ ਨਾ ਕੋਇ ਭੁਆਈਆ । ਰਸਨਾ ਬੋਲ ਬੋਲ ਜੀਵ ਜੰਤ ਜੰਤ ਸਮਝੌਣਾ, ਹਰਿ ਬੇਅੰਤ ਕਿਸੇ ਨਾ ਗੌਣਾ, ਜਿਸ ਹੱਥ ਵਡੀ ਵਡਿਆਈਆ। ਸੁਤ ਸ਼ਬਦ ਤੇਰਾ ਲੇਖਾ ਅੰਤਮ ਤੇਰੀ ਝੋਲੀ ਪੌਣਾ, ਤੇਰਾ ਕ਼ਰਜ਼ਾ ਰਹਿਣ ਨਾ ਦੇਵੇ ਰਾਈਆ। ਲੱਖ ਚੁਰਾਸੀ ਜੋ ਘੜਿਆ ਸੋ ਭੰਨ ਵਖੌਣਾ, ਸ਼ਬਦ ਖੰਡਾ ਇਕ ਉਠਾਈਆ। ਆਪਣਾ ਹੁਕਮ ਆਪ ਵਰਤੌਣਾ, ਹੁਕਮੀ ਹੁਕਮ ਖੇਲ ਖਿਲਾਈਆ। ਲੱਖ ਚੁਰਾਸੀ ਨੈਣ ਸ਼ਰਮੌਣਾ, ਭੁੱਲਿਆ ਬੇਪਰਵਾਹੀਆ। ਅੱਗੇ ਹੋ ਨਾ ਕਿਸੇ ਬਚੌਣਾ, ਗੁਰ ਅਵਤਾਰ ਨਾ ਦੇਵੇ ਕੋਇ ਗਵਾਹੀਆ। ਸੰਮਤ ਅਠਾਰਾਂ ਪੰਧ ਮੁਕੌਣਾ, ਏਕਾ ਨਾਇਆ ਮੇਲ ਮਿਲਾਈਆ। ਇਕ ਇਕੱਲਾ ਹੋ ਕੇ ਵੇਸ ਵਟੌਣਾ, ਨੌਂ ਖੰਡ ਪ੍ਰਿਥਮੀ ਨੌਂ ਦਰ ਖੋਜੇ ਥਾਉਂ ਥਾਈਂਆ। ਨੌਂ ਦਰ ਮੰਦਰ ਆਪੇ ਢੌਣਾ, ਇਕ ਇਕੱਲਾ ਢਾਹ ਰਿਹਾ ਲਗਾਈਆ। ਇਕ ਮਹੱਲਾ ਇਕ ਵਸੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਦੇਵੇ ਵਰ, ਅੰਤ ਆਪਣੇ ਹੱਥ ਰਖਾਈਆ। ਵੇਲਾ ਅੰਤ ਅੰਤ ਹਰਿ ਔਣਾ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਚਾਰ ਜੁਗ ਗੁਰ ਅਵਤਾਰਾਂ ਗੌਣਾ, ਸ਼ਬਦ ਸੰਦੇਸ ਇਕ ਸੁਣਾਇੰਦਾ। ਵੇਦ ਵਿਆਸ ਲੇਖ ਲਿਖੌਣਾ, ਈਸਾ ਬੋਲੇ ਮੂਸਾ ਕਹੇ ਜਿਸ ਮੇਰੇ ਮਗਰੋਂ ਔਣਾ, ਸਭ ਦਾ ਲਹਿਣਾ ਮੋਹ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਸਮਝਾਇੰਦਾ। ਆਪਣਾ ਭੇਵ ਹਰਿ ਸਮਝਾਇਆ, ਮਹਿਮਾ ਕਥ ਕਥੀ ਨਾ ਜਾਈਆ। ਨਾਨਕ ਨਿਰਗੁਣ ਨਿਰਵੈਰ ਪੁਰਖ ਅਕਾਲ ਮਨਾਇਆ, ਅਜੂਨੀ ਰਹਿਤ ਏਕਾ ਏਕ ਵਡਿਆਈਆ। ਉਚੀ ਕੂਕ ਕੂਕ ਸਮਝਾਇਆ, ਲੱਖ ਚੁਰਾਸੀ ਗਿਆ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅਛਲ ਅਛੱਲ ਆਪ ਹੋ ਜਾਈਆ। ਅਛਲ ਅਛੱਲ ਹਰਿ ਨਿਰੰਕਾਰਾ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਆਪੇ ਮਹਾਂਬਲੀ ਹੋਏ ਅਵਤਾਰਾ, ਜੋਤੀ ਜੋਤ ਡਗਮਗਾਇੰਦਾ। ਆਪੇ ਲੇਖਾ ਜਾਣੇ ਸੁਤ ਦੁਲਾਰਾ, ਗੋਬਿੰਦ ਹੁਲਾਰਾ ਇਕ ਲਗਾਇੰਦਾ। ਸੰਬਲ ਵਸੇ ਧਾਮ ਨਿਆਰਾ, ਸਾਚਾ ਮੰਦਰ ਇਕ ਵਖਾਇੰਦਾ। ਸ਼ਬਦ ਅਗੰਮੀ ਬੋਲ ਜੈਕਾਰਾ, ਲੋਆਂ ਪੁਰੀਆਂ ਆਪ ਜਗਾਇੰਦਾ। ਸ਼ਬਦ ਖੰਡਾ ਫੜ ਦੋ ਧਾਰਾ, ਦੋ ਜਹਾਨਾਂ ਮੇਟ ਮਿਟਾਇੰਦਾ। ਨੌਂ ਖੰਡ ਪ੍ਰਿਥਮੀ ਵੇਖੇ ਅਖਾੜਾ, ਸ਼ਾਹ ਸੁਲਤਾਨਾਂ ਖ਼ਾਕ ਮਿਲਾਇੰਦਾ। ਚਾਰੋਂ ਕੁੰਟ ਲਹਿਣਾ ਦੇਣਾ ਚੁਕਾਏ ਜੰਗਲ ਜੂਹ ਉਜਾੜ ਪਹਾੜਾ, ਸਮੁੰਦ ਸਾਗਰ ਫੋਲ ਫੋਲਾਇੰਦਾ। ਆਪਣਾ ਨਾਉਂ ਰਖਾਏ ਨਿਹਕਲੰਕ ਨਰਾਇਣ ਨਰ ਅਵਤਾਰਾ, ਮਾਤ ਪਿਤ ਨਾ ਗੋਦ ਸੁਹਾਇੰਦਾ। ਭਾਈ ਭੈਣ ਨਾ ਕੋਇ ਪਿਆਰਾ, ਸਾਕ ਸੱਜਣ ਨਾ ਕੋਇ ਬਣਾਇੰਦਾ। ਜਨ ਭਗਤਾਂ ਕਰੇ ਸਚ ਪਿਆਰਾ, ਹਰਿਜਨ ਸਾਚੇ ਆਪ ਮਿਲਾਇੰਦਾ। ਆਤਮ ਅੰਤਰ ਖੋਲ੍ਹੇ ਬੰਦ ਕਿਵਾੜਾ, ਬਜਰ ਕਪਾਟੀ ਪਰਦਾ ਆਪ ਤੁੜਾਇੰਦਾ। ਤ੍ਰੈਗੁਣ ਅਗਨੀ ਲੱਗੇ ਨਾ ਤੱਤੀ ਹਾੜਾ, ਸਾਂਤਕ ਸਤਿ ਸਤਿ ਵਰਤਾਇੰਦਾ। ਅੰਮ੍ਰਿਤ ਬਖ਼ਸ਼ੇ ਠੰਡੀ ਠਾਰਾ, ਨਿਝਰ ਝਿਰਨਾ ਆਪ ਝਿਰਾਇੰਦਾ। ਸ਼ਬਦ ਸੁਣਾਏ ਸੱਚੀ ਧੁੰਨਕਾਰਾ, ਰਸਨਾ ਜੇਹਵਾ ਨਾ ਕੋਇ ਹਿਲਾਇੰਦਾ। ਆਪੇ ਵਸੇ ਧਾਮ ਨਿਆਰਾ, ਗੁਰਮੁਖ ਸਾਚੇ ਧਾਮ ਸੁਹਾਇੰਦਾ। ਸ਼ਬਦ ਅਗੰਮੀ ਬੋਲ ਜੈਕਾਰਾ, ਨਾਦ ਅਨਾਦੀ ਇਕ ਸੁਣਾਇੰਦਾ। ਸੋ ਪੁਰਖ ਨਿਰੰਜਣ ਖੇਲ ਕਰਿਆ ਵਿਚ ਸੰਸਾਰਾ, ਹੰ ਬ੍ਰਹਮ ਨਾਚ ਨਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਅੰਤ ਸ੍ਰੀ ਭਗਵੰਤ, ਆਪਣਾ ਲੇਖਾ ਆਪਣੇ ਹੱਥ ਰਖਾਇੰਦਾ। ਆਪਣਾ ਲੇਖਾ ਆਪਣੇ ਹੱਥ, ਸੋ ਪੁਰਖ ਨਿਰਜੰਣ ਆਪ ਰਖਾਈਆ। ਜੁਗ ਜੁਗ ਚਲਾਏ ਰਥ, ਜੁਗ ਗੇੜਾ ਆਪ ਭੁਆਈਆ। ਸਤਿ ਸਰੂਪੀ ਏਕਾ ਵੱਥ, ਏਕੰਕਾਰਾ ਆਪ ਵਰਤਾਈਆ। ਸ਼ਬਦ ਜਣਾਏ ਮਹਿਮਾ ਅਕਥ, ਬੋਧ ਅਗਾਧ ਪੜ੍ਹਾਈਆ। ਲੱਖ ਚੁਰਾਸੀ ਪਾਏ ਨੱਥ, ਨਾਮ ਡੋਰੀ ਨਾਲ ਬੰਧਾਈਆ। ਜਿਸ ਚਾਹੇ ਤਿਸ ਲਏ ਰੱਖ, ਲੱਖ ਚੁਰਾਸੀ ਅਗਨੀ ਮਠ ਤਪਾਈਆ। ਜੁਗ ਚੌਕੜੀ ਦੇਵੇ ਮਥ, ਸਭ ਦਾ ਲੇਖਾ ਰਿਹਾ ਮੁਕਾਈਆ। ਕਲਜੁਗ ਅੰਤਮ ਲਹਿਣਾ ਦੇਣਾ ਚੁਕਾਏ ਸੀਆਂ ਸਾਢੇ ਤਿੰਨ ਤਿੰਨ ਹੱਥ, ਰਵਦਾਸ ਚਮਾਰਾ ਦਏ ਗਵਾਹੀਆ। ਕਬੀਰ ਜੁਲਾਹਾ ਕਹੇ ਕਾਇਆ ਖੇੜਾ ਦਿਸੇ ਭੱਠ, ਬਿਨ ਹਰਿ ਨਾਮ ਨਾ ਕੋਇ ਵਡਿਆਈਆ। ਹਰਿ ਚਰਨ ਦਵਾਰਾ ਤੀਰਥ ਤਟ, ਸਰ ਸਰੋਵਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਤੇਰੀ ਅੰਤਮ ਵਰ, ਤੇਰਾ ਲਹਿਣਾ ਦਏ ਚੁਕਾਈਆ। ਲਹਿਣਾ ਚੁਕਣਾ ਜਗਤ ਜਗ, ਕਰੇ ਖੇਲ ਬੇਪਰਵਾਹਿਆ। ਜੁਗ ਜੁਗ ਔਧ ਰਹੀ ਪੁਗ, ਪਾਂਧੀ ਆਪਣਾ ਪੰਧ ਮੁਕਾਇਆ। ਨੌਂ ਸੌ ਚੁਰਾਨਵੇ ਚੌਕੜੀ ਜੋ ਰਿਹਾ ਲੁਕ, ਕਲਜੁਗ ਅੰਤਮ ਵੇਸ ਵਟਾਇਆ। ਸਿੰਘ ਸ਼ੇਰ ਹੋ ਹੋ ਰਿਹਾ ਬੁੱਕ, ਏਕਾ ਗਰਜ ਰਿਹਾ ਸੁਣਾਇਆ। ਲੱਖ ਚੁਰਾਸੀ ਏਕਾ ਵਾਰ ਲਏ ਚੁੱਕ, ਆਪਣੀ ਤ੍ਰਿਸਨਾ ਲਏ ਬੁਝਾਇਆ। ਗੁਰ ਅਵਤਾਰਾਂ ਰਿਹਾ ਪੁੱਛ, ਸਚ ਸਨੇਹੁੜਾ ਇਕ ਘਲਾਇਆ। ਜੋ ਕੋਈ ਬਾਕੀ ਰਹੀ ਕੁਛ, ਆਪਣਾ ਲੇਖਾ ਦਿਓ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਸ਼ਬਦ ਸੰਦੇਸਾ ਦਿਤਾ ਘੱਲ, ਹਰਿ ਸਾਚਾ ਸਚ ਜਣਾਈਆ। ਈਸਾ ਮੂਸਾ ਕਰੇ ਨਾ ਕੋਇ ਵਲ ਛਲ, ਮੁਹੰਮਦ ਪਰਦਾ ਨਾ ਕੋਇ ਰਖਾਈਆ। ਚੌਦਾਂ ਤਬਕ ਵੇਖੇ ਲੱਗਾ ਫਲ, ਪੱਤ ਡਾਲ੍ਹੀ ਫੋਲ ਫੋਲਾਈਆ। ਬਿਸਮਲ ਰੂਪ ਹੋਏ ਕਵਣ ਗਿਆ ਰਲ, ਨੂਰ ਨੂਰ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲਹਿਣਾ ਰਿਹਾ ਚੁਕਾਈਆ। ਸਭ ਦਾ ਲਹਿਣਾ ਚੁੱਕਣਾ, ਹਰਿ ਸਾਚਾ ਆਪ ਚੁਕਾਏ। ਕਲਜੁਗ ਅੰਤਮ ਪੈਂਡਾ ਮੁੱਕਣਾ, ਪੰਧ ਕੋਈ ਰਹਿਣ ਨਾ ਪਾਏ। ਪੁਰਖ ਅਕਾਲ ਏਕਾ ਬੁੱਕਣਾ, ਦੋ ਜਹਾਨਾਂ ਦਏ ਸੁਣਾਏ। ਜੂਠਾ ਝੂਠਾ ਬੂਟਾ ਸੁੱਕਣਾ, ਸਭ ਦੀ ਜੜ੍ਹ ਦਏ ਉਖੜਾਏ। ਜੂਠ ਝੂਠ ਹਰਿ ਹਰਿ ਲੁੱਟਣਾ, ਮਾਇਆ ਮਮਤਾ ਦਏ ਮਿਟਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਅੰਤਮ ਲੇਖਾ ਆਪਣੇ ਲੇਖੇ ਪਾਏ। ਲੇਖਾ ਪਾਏ ਆਪਣੇ ਲੇਖੇ, ਲੇਖਾ ਲਿਖਣਹਾਰ ਗੋਪਾਲ। ਸ੍ਰਿਸ਼ਟ ਸਬਾਈ ਰਹੀ ਭਰਮ ਭੁਲੇਖੇ, ਨਿਰਗੁਣ ਦਿਸੇ ਨਾ ਦੀਨ ਦਿਆਲ। ਮੁੱਛ ਦਾੜ੍ਹੀ ਨਾ ਰੱਖੇ ਕੇਸੇ, ਜੋਤੀ ਨੂਰ ਜਲਵਾ ਜਲਾਲ। ਤਿਸ ਸਾਹਿਬ ਕੋ ਸਦਾ ਆਦੇਸੇ, ਜੋ ਕਰੇ ਸਰਬ ਪ੍ਰਿਤਪਾਲ। ਆਦਿ ਜੁਗਾਦਿ ਆਪਣੇ ਨੇਤਰ ਪੇਖੇ, ਨਿਰਗੁਣ ਨਿਰਵੈਰ ਪੁਰਖ ਅਕਾਲ। ਦੀਨ ਮਜ਼੍ਹਬ ਅੰਤਮ ਮੇਟੇ ਭੁਲੇਖੇ, ਜ਼ਾਤ ਪਾਤ ਨਾ ਕੋਇ ਨਿਸ਼ਾਨ। ਮੇਲ ਮਿਲਾਵਾ ਦਸ ਦਸਮੇਸੇ, ਏਕਾ ਦੇਵੇ ਨਾਮ ਦਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਹਰਿ ਕਲਾਮ। ਹਰਿ ਕਲਾਮ ਇਲਾਹੀ ਕਲਮਾ, ਕਾਇਨਾਤ ਆਪ ਸੁਣਾਇੰਦਾ। ਆਲਮ ਇਲਮ ਨਾ ਜਾਣੇ ਉਲਮਾ, ਤੁਲਬਾ ਤਾਲਬ ਨਾ ਕੋਇ ਵਖਾਇੰਦਾ। ਉਮਤ ਉਮਤੀ ਹੋਈ ਮੁਜਰਮਾ, ਸਾਚਾ ਜੁਰਮ ਇਕ ਲਗਾਇੰਦਾ। ਮੁਹੰਮਦ ਫੁਰੇ ਨਾ ਕੋਈ ਫੁਰਨਾ, ਸਦੀ ਚੌਧਵੀਂ ਵਕ਼ਤ ਵਖਾਇੰਦਾ। ਨੇਤਰ ਰੋ ਰੋ ਅੱਗੇ ਤੁਰਨਾ, ਧੀਰਜ ਧੀਰ ਨਾ ਕੋਇ ਧਰਾਇੰਦਾ। ਭਰਿਆ ਬੇੜਾ ਅੰਤਮ ਰੁੜ੍ਹਨਾ, ਪਾਰ ਕਿਨਾਰ ਨਾ ਕੋਇ ਜਣਾਇੰਦਾ। ਆਪਣਾ ਕੀਤਾ ਆਪੇ ਭਰਨਾ, ਵੇਲੇ ਅੰਤ ਨਾ ਕੋਇ ਛੁਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸ਼ਬਦ ਸੁਤ ਤੇਰਾ ਪੂਰਾ ਕਰੇ ਵਰ, ਆਦਿ ਅੰਤ ਅੰਤ ਆਦਿ ਆਪਣਾ ਭੇਵ ਆਪਣੇ ਵਿਚ ਰਖਾਇੰਦਾ। ਆਪਣਾ ਭੇਵ ਆਪਣੇ ਅੰਦਰ ਰੱਖ, ਕਰੇ ਖੇਲ ਬੇਪਰਵਾਹੀਆ। ਨਿਰਗੁਣ ਨੂਰ ਨੂਰ ਹੋ ਪਰਤਖ, ਨਿਰਵੈਰ ਕਲ ਚਲਾਈਆ। ਚਾਰ ਵਰਨ ਅਠਾਰਾਂ ਬਰਨ ਏਕਾ ਮਾਰਗ ਦੱਸ, ਜ਼ਾਤ ਪਾਤ ਦਏ ਮਿਟਾਈਆ। ਹਿਰਦੇ ਅੰਦਰ ਹਰਿ ਹਰਿ ਵਸ, ਹਰਿਜਨ ਸਾਚੇ ਲਏ ਜਗਾਈਆ। ਮੇਟੇ ਰੈਣ ਅੰਧੇਰੀ ਮਸ, ਨਿਰਗੁਣ ਜੋਤ ਕਰ ਰੁਸ਼ਨਾਈਆ। ਜਨ ਭਗਤਾਂ ਪੂਰੀ ਕਰੇ ਆਸ, ਜੋ ਜਨ ਬੈਠੇ ਧਿਆਨ ਲਗਾਈਆ। ਅੱਠੇ ਪਹਿਰ ਰਹੇ ਪਰਭਾਤ, ਵੇਲਾ ਵਕ਼ਤ ਨਾ ਵੰਡ ਵੰਡਾਈਆ। ਅੰਮ੍ਰਿਤ ਆਤਮ ਦੇਵੇ ਦਾਤ, ਨਿਝਰ ਝਿਰਨਾ ਆਪ ਝਿਰਾਈਆ। ਚਰਨ ਕਵਲ ਬੰਧਾਏ ਨਾਤ, ਨਾਤਾ ਬਿਧਾਤਾ ਜੋੜ ਜੁੜਾਈਆ। ਦਰਸ ਦਿਖਾਏ ਸਾਖਿਆਤ, ਸਵੱਛ ਸਰੂਪੀ ਰੂਪ ਵਟਾਈਆ। ਗ਼ਰੀਬ ਨਿਮਾਣਿਆਂ ਪੁੱਛੇ ਵਾਤ, ਦੇਵੇ ਨਜਾਤ ਸੱਚਾ ਸ਼ਹਿਨਸ਼ਾਹੀਆ। ਸਤਿਜੁਗ ਸੁਣਾਏ ਸਾਚੀ ਗਾਥ, ਸੋ ਪੁਰਖ ਨਿਰੰਜਣ ਬੇਪਰਵਾਹੀਆ। ਹੰ ਬ੍ਰਹਮ ਪੁਛੇ ਵਾਤ, ਆਤਮ ਦਰਸੀ ਦ੍ਰਿਸ਼ਟ ਇਸ਼ਟ ਇਕ ਜਣਾਈਆ। ਉਤਮ ਰੱਖੇ ਹਰਿਜਨ ਜ਼ਾਤ, ਜ਼ਾਤ ਅਜ਼ਾਤੀ ਮੇਟ ਮਿਟਾਈਆ। ਕਰਿਆ ਵੇਸ ਕਮਲਾਪਾਤ, ਕਵਲ ਨੈਣ ਨੈਣ ਬਿਗਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਏਕਾ ਹਰਿ, ਆਪੇ ਵੇਖੇ ਆਪਣੀ ਮਾਰ ਝਾਤ, ਆਪਣਾ ਪਰਦਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਸਰਗੁਣ ਖੇਲ ਕਰ, ਸਰਗੁਣ ਨਿਰਗੁਣ ਨਿਰਗੁਣ ਸਰਗੁਣ ਆਪਣਾ ਵੇਸ ਵਟਾਈਆ।
