Granth 10 Likhat 199: 22 Bhadron 2018 Bikarmi Bakhtaur Singh de Greh Dayea Hoyi Pind Sidhwan

੨੨ ਭਾਦਰੋਂ ੨੦੧੮ ਬਿਕ੍ਰਮੀ ਬਖ਼ਤੌਰ ਸਿੰਘ ਦੇ ਗ੍ਰਹਿ ਦਇਆ ਹੋਈ ਪਿੰਡ ਸਿੱਧਵਾਂ

ਹਰਿ ਕਾ ਨਾਉਂ ਸਚ ਭੰਡਾਰ, ਸਤਿਗੁਰ ਪੂਰਾ ਸਤਿ ਸਤਿ ਵਰਤਾਈਆ। ਹਰਿਜਨ ਸਾਚੇ ਕਰ ਪਿਆਰ, ਆਤਮ ਝੋਲੀ ਆਪ ਟਿਕਾਈਆ। ਨਿਜ ਘਰ ਸਾਚੇ ਦੇਵੇ ਵਾੜ, ਬੰਦ ਤਾਕੀ ਆਪ ਖੁਲ੍ਹਾਈਆ। ਮੇਟ ਮਿਟਾਏ ਪੰਚਮ ਧਾੜ, ਮਾਇਆ ਮਮਤਾ ਮੋਹ ਚੁਕਾਈਆ। ਕਰ ਪਰਕਾਸ਼ ਬਹੱਤਰ ਨਾੜ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸ਼ਬਦ ਅਨਾਦ ਸੱਚੀ ਧੁੰਨਕਾਰ, ਅਨਹਦ ਨਾਦ ਸੁਣਾਈਆ। ਆਤਮ ਬ੍ਰਹਮ ਕਰ ਪਿਆਰ, ਪਰਮ ਆਤਮ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਹਰਿਜਨ ਸਾਚੀ ਝੋਲੀ ਪਾਈਆ। ਸਾਚਾ ਨਾਮ ਸਾਚੀ ਦਾਤ, ਗੁਰ ਸਤਿਗੁਰ ਆਪ ਵਰਤਾਇੰਦਾ। ਗੁਰਸਿਖ ਮੇਟ ਅੰਧੇਰੀ ਰਾਤ, ਅੰਧ ਅੰਧੇਰ ਗਵਾਇੰਦਾ। ਦਰਸ ਦਿਖਾਏ ਇਕ ਇਕਾਂਤ, ਰੂਪ ਅਨੂਪ ਵਟਾਇੰਦਾ। ਹੋਏ ਸਹਾਈ ਪਿਤਾ ਮਾਤ, ਬਾਲ ਅੰਞਾਣੇ ਗੋਦ ਬਹਾਇੰਦਾ। ਉਤਮ ਰੱਖੇ ਏਕਾ ਜ਼ਾਤ, ਬ੍ਰਹਮ ਪਾਰਬ੍ਰਹਮ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਆਪ ਜਣਾਇੰਦਾ। ਸਾਚਾ ਨਾਮ ਕਾਇਆ ਬੰਕ, ਨਿਰਗੁਣ ਸਰਗੁਣ ਵਿਚ ਟਿਕਾਈਆ। ਜਿਸ ਜਨ ਮੇਟੇ ਸੰਸਾ ਸ਼ੰਕ, ਹਉਮੇਂ ਰੋਗ ਦਏ ਚੁਕਾਈਆ। ਆਪ ਦਰਸਾਏ ਆਪਣਾ ਖੇਲ ਬੇਅੰਤ, ਘਰ ਬੈਠਾ ਮੰਡਲ ਰਾਸ ਰਚਾਈਆ। ਸੋ ਗੁਰਮੁਖ ਸੋ ਸੱਜਣ ਸੰਤ, ਜਿਸ ਮਿਲਿਆ ਸਾਚਾ ਮਾਹੀਆ। ਗ੍ਰਹਿ ਮੰਦਰ ਸਾਚਾ ਮੇਲਾ ਨਾਰੀ ਕੰਤ, ਸੁਰਤੀ ਸ਼ਬਦ ਸ਼ਬਦ ਕੁੜਮਾਈਆ। ਕਾਇਆ ਚੋਲੀ ਚੜ੍ਹੇ ਰੰਗਤ, ਰੰਗ ਮਜੀਠੀ ਇਕ ਚੜ੍ਹਾਈਆ। ਹਰਿਜਨ ਦੂਜੇ ਦਰ ਨਾ ਜਾਏ ਮੰਗਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪ ਜਣਾਈਆ। ਸਾਚਾ ਨਾਉਂ ਹਰਿ ਨਿਰੰਕਾਰ, ਨਿਰਗੁਣ ਸਰਗੁਣ ਆਪ ਵਰਤਾਇੰਦਾ। ਜੁਗਾ ਜੁਗੰਤਰ ਲਏ ਅਵਤਾਰ, ਲੋਕਮਾਤ ਖੇਲ ਖਿਲਾਇੰਦਾ। ਲੱਖ ਚੁਰਾਸੀ ਵਿਚੋਂ ਲਏ ਨਿਕਾਲ, ਗੁਰਮੁਖ ਆਪਣਾ ਮੇਲ ਮਿਲਾਇੰਦਾ। ਨਾਤਾ ਤੋੜ ਸ਼ਾਹ ਕੰਗਾਲ, ਸ਼ਾਹ ਪਾਤਸ਼ਾਹ ਆਪਣੇ ਰੰਗ ਰੰਗਾਇੰਦਾ। ਤ੍ਰੈਗੁਣ ਮਾਇਆ ਤੋੜ ਜੰਜਾਲ, ਨਾਮ ਮੰਤਰ ਇਕ ਦ੍ਰਿੜਾਇੰਦਾ। ਘਰ ਵਿਚ ਘਰ ਵਜਾਏ ਤਾਲ, ਗ੍ਰਹਿ ਮੰਦਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਆਪ ਸਮਝਾਇੰਦਾ। ਸਾਚਾ ਨਾਮ ਸੋ ਪੁਰਖ ਨਿਰੰਜਣ ਧਾਰ, ਆਦਿ ਜੁਗਾਦਿ ਆਪ ਪਰਗਟਾਇੰਦਾ। ਹੰ ਬ੍ਰਹਮ ਪਾਵੇ ਸਾਰ, ਪਾਰਬ੍ਰਹਮ ਵੇਖ ਵਖਾਇੰਦਾ। ਨਿਹਕਰਮੀ ਕਰਮ ਲਏ ਵਿਚਾਰ, ਕਰਮ ਕਾਂਡ ਨਾ ਕੋਇ ਜਣਾਇੰਦਾ। ਧਰਮੀ ਧਰਮ ਕਰੇ ਅਪਾਰ, ਸਾਚਾ ਧਰਮ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਸਾਚਾ ਨਾਉਂ ਝੋਲੀ ਪਾਇੰਦਾ। ਸਾਚਾ ਨਾਉਂ ਸਾਚਾ ਵਣਜ ਵਾਪਾਰ, ਸੋ ਪੁਰਖ ਨਿਰੰਜਣ ਆਪ ਕਰਾਈਆ। ਗੁਰਮੁਖ ਵਿਰਲਾ ਮੰਗੇ ਬਣ ਭਿਖਾਰ, ਜਿਸ ਜਨ ਆਤਮ ਬੂਝ ਬੁਝਾਈਆ। ਲੱਖ ਚੁਰਾਸੀ ਸੁੱਤੀ ਪੈਰ ਪਸਾਰ, ਕਲਜੁਗ ਗੂੜ੍ਹੀ ਨੀਂਦ ਸਵਾਈਆ। ਨੇਤਰ ਨੈਣ ਨਾ ਸਕੇ ਕੋਈ ਉਘਾੜ, ਤ੍ਰੈਗੁਣ ਮਾਇਆ ਪਰਦਾ ਪਾਈਆ। ਮਗਰ ਲੱਗੀ ਪੰਚਮ ਧਾੜ, ਚਾਰੋਂ ਕੁੰਟ ਰਹੀ ਭੁਆਈਆ। ਬਿਨ ਸਤਿਗੁਰ ਪੂਰੇ ਕੋਇ ਨਾ ਕਰੇ ਪਾਰ, ਵੇਲੇ ਅੰਤ ਨਾ ਕੋਇ ਸਹਾਈਆ। ਕਲਜੁਗ ਸਾਗਰ ਡੂੰਘੀ ਗਾਰ, ਝੂਠੀ ਨੱਯਾ ਕੰਮ ਕਿਸੇ ਨਾ ਆਈਆ। ਬਿਨ ਹਰਿ ਨਾਮੇ ਕੋਈ ਨਾ ਦਿਸੇ ਪਾਰ ਕਿਨਾਰ, ਸਾਚੇ ਘਾਟ ਨਾ ਕੋਇ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ, ਆਪ ਚਲਾਏ ਆਪਣਾ ਮੰਤਰ, ਨਿਸ਼ਅੱਖਰ ਆਪ ਪੜ੍ਹਾਈਆ। ਨਿਸ਼ਅੱਖਰ ਹਰਿ ਕਾ ਮੰਤਰ, ਲਗ ਮਾਤਰ ਨਾ ਕੋਇ ਰਖਾਇੰਦਾ। ਆਪ ਉਪਾਏ ਜੁਗਾ ਜੁਗੰਤਰ, ਜੁਗ ਜੁਗ ਮਾਤ ਧਰਾਇੰਦਾ। ਨਵ ਨੌਂ ਬੁਝਾਏ ਲੱਗੀ ਬਸੰਤਰ, ਸਾਂਤਕ ਸਤਿ ਕਰਾਇੰਦਾ। ਲੇਖਾ ਜਾਣੇ ਗਗਨ ਗਗਨੰਤਰ, ਗਗਨ ਮੰਡਲ ਫੋਲ ਫੋਲਾਇੰਦਾ। ਸਰਬ ਜੀਆਂ ਬਿਧ ਜਾਣੇ ਅੰਤਰ, ਘਟ ਘਟ ਵੇਖ ਵਖਾਇੰਦਾ। ਗੁਰਮੁਖ ਵਿਰਲੇ ਬਣਾਏ ਬਣਤਰ, ਜਿਸ ਜਨ ਆਪਣਾ ਦਰਸ ਦਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਨਾਮ ਦਾਨ, ਕਾਇਆ ਅੰਦਰ ਵਖਾਏ ਸਚ ਨਿਸ਼ਾਨ, ਜੋਤੀ ਜੋਤ ਜੱਗੇ ਮਹਾਨ, ਸ਼ਬਦ ਨਾਦ ਸੱਚੀ ਧੁਨਕਾਨ, ਰਾਗ ਅਨਾਦੀ ਨਾਦ ਵਜਾਇੰਦਾ। ਨਾਮ ਧੰਨ ਸਚ ਖ਼ਜ਼ਾਨਾ, ਪੁਰਖ ਅਬਿਨਾਸ਼ੀ ਆਪ ਵਰਤਾਈਆ। ਆਪੇ ਹੋਏ ਦਾਨਾ ਬੀਨਾ, ਬੀਨਾ ਦਾਨਾ ਭੇਵ ਨਾ ਰਾਈਆ। ਜਨ ਭਗਤਾਂ ਕਰੇ ਠਾਂਡਾ ਸੀਨਾ, ਅੰਮ੍ਰਿਤ ਮੇਘ ਇਕ ਬਰਸਾਈਆ। ਲਹਿਣਾ ਦੇਣਾ ਚੁੱਕੇ ਲੋਕ ਤੀਨਾ, ਚੌਦਾਂ ਹੱਟ ਨਾ ਕੋਇ ਭੁਆਈਆ। ਗੁਰਸਿਖ ਮੇਲਾ ਜਿਉਂ ਜਲ ਮੀਨਾ, ਆਪ ਆਪਣੇ ਅੰਗ ਲਗਾਈਆ। ਏਕਾ ਰੰਗ ਚੜ੍ਹਾਏ ਭੀਨਾ, ਉਤਰ ਕਦੇ ਨਾ ਜਾਈਆ। ਲੇਖਾ ਜਾਣੇ ਮਰਨਾ ਜੀਣਾ, ਜੀਵਨ ਮੁਕਤ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਨਾਮ ਵਸਤ ਅਮੋਲਕ ਕਾਇਆ ਗੋਲਕ ਦਏ ਟਿਕਾਈਆ। ਕਾਇਆ ਗੋਲਕ ਹਰਿ ਕਾ ਦਵਾਰ, ਹਰਿ ਮੰਦਰ ਆਪ ਸੁਹਾਇੰਦਾ। ਅੱਠੇ ਪਹਿਰ ਰਹੇ ਖ਼ਬਰਦਾਰ, ਆਲਸ ਨਿੰਦਰਾ ਵਿਚ ਨਾ ਆਇੰਦਾ। ਗੁਰਮੁਖ ਸਾਚੇ ਕਰ ਪਿਆਰ, ਆਪ ਆਪਣਾ ਪਰਦਾ ਲਾਹਿੰਦਾ। ਘਰ ਵਿਚ ਘਰ ਕਰ ਤਿਆਰ, ਸਾਚਾ ਬੰਕ ਸੁਹਾਇੰਦਾ। ਸੁਰਤੀ ਸੁਰਤ ਸ਼ਬਦ ਪਿਆਰ, ਸ਼ਬਦੀ ਮੇਲਾ ਮੇਲ ਮਿਲਾਇੰਦਾ। ਬ੍ਰਹਮ ਪਾਰਬ੍ਰਹਮ ਅਧਾਰ, ਈਸ਼ ਜੀਵ ਖੇਲ ਖਿਲਾਇੰਦਾ। ਸਾਚੀ ਸੇਜਾ ਸੋਭਾਵਤ ਸੋਹੇ ਕੰਤ ਭਤਾਰ, ਨਾਰੀ ਨਰ ਨਰਾਇਣ ਪਰਨਾਇੰਦਾ। ਗੁਰ ਗੁਰ ਗੁਰਸਿਖ ਵਸਣ ਇਕ ਦਵਾਰ, ਦਰ ਦਰਵਾਜ਼ਾ ਇਕ ਖੁਲ੍ਹਾਇੰਦਾ। ਕਾਗਦ ਕ਼ਲਮ ਨਾ ਲਿਖਣਹਾਰ, ਵੇਦ ਕਤੇਬ ਭੇਵ ਨਾ ਆਇੰਦਾ। ਗੁਰਸਿਖ ਤੇਰਾ ਧਾਮ ਨਿਆਰ, ਸਤਿਗੁਰ ਪੂਰਾ ਆਪ ਬਣਾਇੰਦਾ। ਮਹੱਲ ਅਟਲ ਉਚ ਮਿਨਾਰ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਅੱਠੇ ਪਹਿਰ ਨੂਰ ਉਜਿਆਰ, ਜੋਤ ਉਜਾਲਾ ਡਗਮਗਾਇੰਦਾ। ਨਿਰਗੁਣ ਖੇਲ ਕਰੇ ਕਰਤਾਰ, ਸਰਗੁਣ ਆਪਣਾ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਰ, ਆਪਣਾ ਰੂਪ ਆਪ ਉਪਾਇੰਦਾ। ਰੂਪ ਅਨੂਪਾ ਸ਼ਾਹੋ ਭੂਪ, ਨਿਰਗੁਣ ਰੂਪ ਆਪ ਜਣਾਈਆ। ਦਰਸ ਦਿਖਾਏ ਸਤਿ ਸਰੂਪ, ਸਤਿ ਸਤਿਵਾਦੀ ਬੇਪਰਵਾਹੀਆ। ਨਾਤਾ ਤੋੜੇ ਜੂਠ ਝੂਠ, ਸਚ ਸੁੱਚ ਇਕ ਦ੍ਰਿੜਾਈਆ। ਅੰਮ੍ਰਿਤ ਜਾਮ ਪਿਆਏ ਏਕਾ ਘੁਟ, ਨਿਝਰ ਝਿਰਨਾ ਦਏ ਝਿਰਾਈਆ। ਆਵਣ ਜਾਵਣ ਲੱਖ ਚੁਰਾਸੀ ਜਾਏ ਛੁੱਟ, ਜਿਸ ਜਨ ਆਪਣਾ ਹੱਥ ਟਿਕਾਈਆ। ਦੇਵੇ ਨਾਮ ਭੰਡਾਰ ਅਤੁਟ, ਠਗ ਚੋਰ ਯਾਰ ਲੁੱਟ ਕੋਇ ਨਾ ਜਾਈਆ। ਆਪ ਟਿਕਾਏ ਵਿਚ ਕਾਇਆ ਕਿਲਾ ਕੋਟ, ਬੰਦ ਦਰਵਾਜ਼ਾ ਆਪ ਕਰਾਈਆ। ਗੁਰਮੁਖ ਵਿਰਲਾ ਕਰੇ ਖੋਜ, ਜਿਸ ਆਪਣੀ ਬੂਝ ਬੁਝਾਈਆ। ਪ੍ਰਭ ਦਰਸ਼ਨ ਕੋ ਜੋ ਜਨ ਰਹੇ ਲੋਚ, ਦੇਵੇ ਦਰਸ ਵੱਡਾ ਸ਼ਹਿਨਸ਼ਾਹੀਆ। ਚਰਨ ਕਵਲ ਕਵਲ ਚਰਨ ਰਖਾਏ ਏਕਾ ਓਟ, ਧਰਤ ਧਵਲ ਦਏ ਵਡਿਆਈਆ। ਗ਼ਰੀਬ ਨਿਮਾਣੇ ਆਲਣਿਉਂ ਡਿਗੇ ਵੇਖੇ ਬੋਟ, ਆਪ ਆਪਣੀ ਗੋਦ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਨਿਧਾਨਾ ਝੋਲੀ ਪਾਈਆ। ਨਾਮ ਨਿਧਾਨਾ ਸਦਾ ਅਭੁੱਲ, ਅਠਾਰਾਂ ਭਾਰ ਨਾ ਵੰਡ ਵੰਡਾਇੰਦਾ। ਦੇਵੇ ਸਾਹਿਬ ਆਪ ਅਨਮੁਲ, ਅਮੁਲੜੀ ਦਾਤ ਆਪਣੇ ਹੱਥ ਰਖਾਇੰਦਾ। ਭਾਗ ਲਗਾਏ ਗੁਰਸਿਖ ਕੁਲ, ਕੁਲਵੰਤਾ ਆਪ ਹੋ ਜਾਇੰਦਾ। ਹਰਿਜਨ ਬੂਟਾ ਜਾਏ ਨਾ ਹੁੱਲ, ਅੰਤਮ ਫਲ ਇਕ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਰ, ਆਪਣਾ ਬੰਧਨ ਪਾਇੰਦਾ। ਨਾਮ ਬੰਧਨ ਸੋਹੰ ਡੋਰ, ਹਰਿਜਨ ਤੰਦ ਬੰਧਾਈਆ। ਆਪੇ ਬੰਨ੍ਹੇ ਪੰਚਮ ਚੋਰ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਈਆ। ਕਰੇ ਪਰਕਾਸ਼ ਕਾਇਆ ਗੋਰ, ਡੂੰਘੀ ਕੰਦਰ ਇਕ ਰੁਸ਼ਨਾਈਆ। ਜਗਤ ਵਿਕਾਰਾ ਦੇਵੇ ਹੋੜ, ਸੱਸੇ ਉਪਰ ਹੋੜਾ ਇਕ ਲਗਾਈਆ। ਹੰ ਬ੍ਰਹਮ ਪਏ ਬਹੁੜ, ਪਾਰਬ੍ਰਹਮ ਬੇਪਰਵਾਹੀਆ। ਗੁਰਸਿਖ ਜਨਮ ਜਨਮ ਦੀ ਲੱਗੀ ਔੜ, ਦੇ ਦਰਸ ਤ੍ਰਿਪਤ ਕਰਾਈਆ। ਦਰ ਘਰ ਸਾਚੇ ਦੇਵੇ ਠੌਰ, ਜਗਤ ਠਗੌਰੀ ਕੋਇ ਨਾ ਪਾਈਆ। ਮਿੱਠਾ ਫਲ ਕਰੇ ਰੀਠਾ ਕੌੜ, ਅੰਮ੍ਰਿਤ ਰਸ ਵਿਚ ਭਰਾਈਆ। ਜਿਸ ਜਨ ਸੱਜਣ ਹਰਿ ਜਾਏ ਬਹੁੜ, ਤਿਸ ਗੁਣ ਅਵਗੁਣ ਨਾ ਕੋਇ ਵਖਾਈਆ। ਕਾਇਆ ਮੰਦਰ ਅੰਦਰ ਲਗਾਏ ਆਪਣਾ ਪੌੜ, ਚੌਥੇ ਡੰਡੇ ਆਪ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣਾ ਨਾਮ ਸਮਝਾਈਆ। ਜਿਸ ਜਨ ਦੇਵੇ ਨਾਮ, ਸਿਰ ਆਪਣਾ ਹੱਥ ਰਖਾਇੰਦਾ। ਪੂਰਨ ਕਰੇ ਜਗਤ ਕਾਮ, ਨਿਹਕਰਮੀ ਕਰਮ ਕਮਾਇੰਦਾ। ਭਾਗ ਲਗਾਏ ਖੇੜਾ ਗਰਾਮ, ਗ੍ਰਹਿ ਮੰਦਰ ਸੋਭਾ ਪਾਇੰਦਾ। ਲੇਖੇ ਲੱਗੇ ਹੱਡ ਮਾਸ ਨਾੜੀ ਚਾਮ, ਜੋ ਜਨ ਚਰਨ ਕਵਲ ਮਸਤਕ ਸੀਸ ਝੁਕਾਇੰਦਾ। ਏਕਾ ਦੇਵੇ ਸਚਾ ਦਾਮ, ਦਾਮਨਗੀਰ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਧਨ, ਸਚ ਭੰਡਾਰਾ ਆਪ ਭਰਾਇੰਦਾ। ਸਚ ਭੰਡਾਰਾ ਹਰਿ ਜੂ ਭਰ, ਹਰਿਜਨ ਆਪੇ ਵੇਖ ਵਖਾਈਆ। ਗੁਰਸਿਖ ਆਪਣੇ ਜਿਹਾ ਕਰ, ਆਪਣੇ ਰੰਗ ਰੰਗਾਈਆ। ਆਪੇ ਅੰਦਰ ਜਾਏ ਵੜ, ਦਿਸ ਕਿਸੇ ਨਾ ਆਈਆ। ਸਾਚੇ ਪੌੜੇ ਬਹੇ ਚੜ੍ਹ, ਸਚ ਸਿੰਘਾਸਣ ਆਸਣ ਲਾਈਆ। ਨਾ ਕੋਈ ਸੀਸ ਨਾ ਕੋਈ ਧੜ, ਸਤਿਗੁਰ ਪੂਰਾ ਖੇਲ ਖਿਲਾਈਆ। ਆਪਣੀ ਵਿਦਿਆ ਆਪੇ ਪੜ੍ਹ, ਗੁਰਮੁਖ ਅੰਤਰ ਕਰੇ ਪੜ੍ਹਾਈਆ। ਲੇਖਾ ਜਾਣੇ ਚੋਟੀ ਜੜ੍ਹ, ਮਧ ਆਪਣੀ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਰ, ਆਪਣਾ ਪਰਦਾ ਆਪ ਉਠਾਈਆ। ਆਪਣਾ ਪਰਦਾ ਦੇਵੇ ਚੁੱਕ, ਗੁਰਸਿਖ ਸਾਚੀ ਦਇਆ ਕਮਾਇੰਦਾ । ਦਰਸ ਦਿਖਾਏ ਜੋ ਬੈਠਾ ਲੁਕ, ਰੂਪ ਅਨੂਪ ਧਰਾਇੰਦਾ। ਪੰਚ ਵਿਕਾਰਾ ਕੱਢੇ ਕੁੱਟ, ਮਮਤਾ ਮੋਹ ਮਿਟਾਇੰਦਾ। ਇਕ ਜਣਾਏ ਸਾਚੀ ਓਟ, ਏਕਾ ਇਸ਼ਟ ਵਖਾਇੰਦਾ। ਮੇਲ ਮਿਲਾਏ ਨਿਰਮਲ ਜੋਤ, ਜੋਤੀ ਜੋਤ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਆਪ ਸਾਲਾਹਿੰਦਾ। ਸਚ ਨਾਮ ਸਾਲਾਹਣ ਜੋਗ, ਸੋ ਪੁਰਖ ਨਿਰੰਜਣ ਆਪ ਸਲਾਹੀਆ। ਹੰ ਬ੍ਰਹਮ ਹੋਏ ਸੰਜੋਗ, ਪਾਰਬ੍ਰਹਮ ਕਰੇ ਕੁੜਮਾਈਆ। ਨਾਤਾ ਤੁਟੇ ਤ੍ਰੈ ਤ੍ਰੈ ਲੋਕ, ਤ੍ਰੈ ਤ੍ਰੈ ਡੇਰਾ ਆਪੇ ਢਾਹੀਆ। ਇਕ ਨਗਾਰੇ ਵੱਜੇ ਚੋਟ, ਤਾਲ ਤਲਵਾੜਾ ਨਾ ਕੋਇ ਵਖਾਈਆ। ਜਗਤ ਵਾਸਨਾ ਕੱਢੇ ਖੋਟ, ਕੂੜੀ ਕਿਰਿਆ ਦਏ ਮਿਟਾਈਆ। ਤ੍ਰਿਖਾ ਤ੍ਰਿਸਨਾ ਬੁਝਾਏ ਸਾਂਤ ਕਰਾਏ ਕਾਇਆ ਪੋਟ, ਨਾਮ ਰਸ ਇਕ ਚੁਆਈਆ। ਗੁਰਸਿਖ ਨਾ ਕੋਈ ਤੇਰਾ ਵਰਨ ਨਾ ਕੋਈ ਗੋਤ, ਤੇਰਾ ਰੂਪ ਬ੍ਰਹਮ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਤੇਰਾ ਘਰ, ਗ੍ਰਹਿ ਮੰਦਰ ਖੋਜ ਖੁਜਾਈਆ। ਗ੍ਰਹਿ ਮੰਦਰ ਸਚ ਦਵਾਰ, ਹਰਿ ਸੱਜਣ ਵੇਖ ਵਖਾਇੰਦਾ। ਗੁਰਮੁਖ ਸੇਜਾ ਕਰ ਤਿਆਰ, ਆਪ ਆਪਣਾ ਆਸਣ ਲਾਇੰਦਾ। ਦਿਵਸ ਰੈਣ ਇਕ ਉਜਿਆਰ, ਕਮਲਾਪਾਤੀ ਡਗਮਗਾਇੰਦਾ। ਕਰੇ ਖੇਲ ਅਪਰ ਅਪਾਰ, ਅਪਰੰਪਰ ਆਪਣੀ ਧਾਰ ਚਲਾਇੰਦਾ। ਹਰਿਜਨ ਹਰਿ ਜੂ ਹਰਿ ਮੰਦਰ ਕਰ ਪਿਆਰ, ਹਰਿ ਕੇ ਪੌੜੇ ਆਪ ਚੜ੍ਹਾਇੰਦਾ। ਜਿਸ ਜਨ ਦੇਵੇ ਦਰਸ ਦੀਦਾਰ, ਦੀਨਨ ਦਇਆ ਆਪ ਕਮਾਇੰਦਾ। ਸੋਹੇ ਬੰਕ ਸੱਚਾ ਘਰ ਬਾਰ, ਜਿਸ ਘਰ ਆਪਣਾ ਚਰਨ ਟਿਕਾਇੰਦਾ। ਲੋਕਮਾਤ ਖਿੜੀ ਰਹੇ ਗੁਲਜ਼ਾਰ, ਗੁਰਸਿਖ ਬੂਟਾ ਆਪ ਲਗਾਇੰਦਾ। ਫਲੇ ਫੁਲੇ ਵਿਚ ਸੰਸਾਰ, ਪੱਤ ਡਾਲ੍ਹੀ ਆਪ ਮਹਿਕਾਇੰਦਾ। ਅੱਠੇ ਪਹਿਰ ਰਹੇ ਨਾਮ ਖ਼ੁਮਾਰ, ਜਗਤ ਖ਼ੁਮਾਰੀ ਆਪ ਗਵਾਇੰਦਾ। ਹਰਿਜਨ ਆਏ ਨਾ ਪਾਸਾ ਹਾਰ, ਹਾਰ ਜਿਤ ਸਤਿਗੁਰ ਆਪਣੇ ਹੱਥ ਰਖਾਇੰਦਾ। ਗੁਰਸਿਖਾਂ ਕਰੇ ਸਚ ਸ਼ਿੰਗਾਰ, ਨਾਮ ਬਸਤਰ ਤਨ ਪਹਿਨਾਇੰਦਾ। ਨੇਤਰ ਕਜਲਾ ਏਕਾ ਧਾਰ, ਨੈਣ ਨੈਣ ਵਿਚ ਮਿਲਾਇੰਦਾ। ਸੁਰਤੀ ਸ਼ਬਦ ਸੋਹੇ ਇਕ ਦਵਾਰ, ਗ੍ਰਹਿ ਮੰਦਰ ਸੋਭਾ ਪਾਇੰਦਾ। ਸਾਚੀ ਸੇਜਾ ਮੇਲਾ ਨਾਰ ਕੰਤ ਭਤਾਰ, ਮਿਲ ਸਖ਼ੀਆਂ ਮੰਗਲ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਭੰਡਾਰ, ਤਿਸ ਦਾਤਾ ਆਪ ਅਖਵਾਇੰਦਾ।