੨੨ ਮੱਘਰ ੨੦੧੮ ਬਿਕਰਮੀ ਛਾਹਣੀ ਮਲੂਵਾਲ ਮਹਿੰਦਰ ਸਿੰਘ ਬਾਠ ਦੇ ਨਵਿਤ ਜੇਠੂਵਾਲ ਦਰਬਾਰ ਵਿਚ
ਜਿਸ ਜਨ ਹੋਏ ਆਪ ਮਿਹਰਵਾਨ, ਤਿਸ ਆਪਣੀ ਦਇਆ ਕਮਾਈਆ। ਨਾਮ ਭਗਤੀ ਦੇਵੇ ਦਾਨ, ਵਸਤ ਅਮੋਲਕ ਝੋਲੀ ਪਾਈਆ। ਆਤਮ ਅੰਤਰ ਬ੍ਰਹਮ ਗਿਆਨ, ਪਾਰਬ੍ਰਹਮ ਕਰੇ ਪੜ੍ਹਾਈਆ। ਸਤਿ ਧਰਮ ਦਾ ਸਚ ਨਿਸ਼ਾਨ, ਸ਼ਾਹ ਪਾਤਸ਼ਾਹ ਦਏ ਵਖਾਈਆ। ਸਚਖੰਡ ਦੁਆਰਾ ਸਚ ਮਕਾਨ, ਅਸਥਲ ਚੁਬਾਰਾ ਦਏ ਜਣਾਈਆ। ਇਕ ਇਕੱਲਾ ਬੈਠ ਸ੍ਰੀ ਭਗਵਾਨ, ਹਰਿਜਨ ਸਾਚੇ ਵੇਖ ਵਖਾਈਆ। ਏਕਾ ਨਾਦ ਸ਼ਬਦ ਧੁਨ ਕਾਨ, ਗ੍ਰਹਿ ਮੰਦਰ ਆਪ ਵਜਾਈਆ। ਲੱਖ ਚੁਰਾਸੀ ਵਿਚੋਂ ਕਰ ਪਰਧਾਨ, ਆਪਣੇ ਅੰਗ ਲਗਾਈਆ। ਪੰਜ ਤੱਤ ਕਾਇਆ ਦੇਵੇ ਮਾਣ, ਮਨ ਮਤ ਬੁਧ ਨਾ ਕੋਇ ਚਤੁਰਾਈਆ। ਚਰਨ ਧੂੜ ਸਚ ਅਸ਼ਨਾਨ, ਚਰਨ ਚਰਨੋਦਕ ਮੁਖ ਚੁਆਈਆ। ਦੋ ਜਹਾਨਾਂ ਰੱਖੇ ਮਾਣ, ਨਿਮਾਣਿਆਂ ਹੋਏ ਸਹਾਈਆ। ਸ਼ਬਦ ਨਿਰਾਲਾ ਮਾਰੇ ਬਾਣ, ਅਣਯਾਲਾ ਤੀਰ ਚਲਾਈਆ। ਮਾਇਆ ਮਮਤਾ ਲੋਭ ਮੋਹ ਤੋੜ ਅਭਿਮਾਨ, ਹਉਂਮੇ ਹੰਗਤਾ ਦਏ ਗਵਾਈਆ। ਏਕਾ ਰਾਗ ਸੁਣਾਏ ਕਾਨ, ਅਨਰਾਗੀ ਨਾਦ ਵਜਾਈਆ। ਘਟ ਘਟ ਅੰਤਰ ਜਾਣੀ ਜਾਣ, ਅਨੁਭਵ ਆਪਣਾ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਈਆ। ਸਾਚੀ ਸੇਵਾ ਹਰਿਜਨ ਰੰਗ, ਸੋ ਪੁਰਖ ਨਿਰੰਜਣ ਆਪ ਰੰਗਾਇੰਦਾ। ਆਤਮ ਸੇਜਾ ਸਚ ਪਲੰਘ, ਹਰਿ ਪੁਰਖ ਨਿਰੰਜਣ ਆਸਣ ਲਾਇੰਦਾ। ਸ਼ਬਦ ਨਾਦ ਧੁਨ ਸਚ ਮਰਦੰਗ, ਏਕੰਕਾਰਾ ਆਪ ਵਜਾਇੰਦਾ। ਨਿਰਗੁਣ ਨੂਰ ਸਾਚਾ ਚੰਦ, ਆਦਿ ਨਿਰੰਜਣ ਡਗਮਗਾਇੰਦਾ। ਅਬਿਨਾਸ਼ੀ ਕਰਤਾ ਸਾਚਾ ਛੰਦ, ਬੋਧ ਅਗਾਧ ਸੁਣਾਇੰਦਾ। ਸ੍ਰੀ ਭਗਵਾਨ ਸੂਰਾ ਸਰਬੰਗ, ਸਚ ਨਿਸ਼ਾਨਾ ਇਕ ਉਠਾਇੰਦਾ। ਪਾਰਬ੍ਰਹਮ ਸਦਾ ਬਖ਼ਸ਼ੰਦ, ਬਖ਼ਸ਼ਿਸ਼ ਆਪਣੇ ਹੱਥ ਰਖਾਇੰਦਾ। ਜਨ ਭਗਤਾਂ ਦੇਵੇ ਇਕ ਅਨੰਦ, ਅਨੰਦ ਮੰਗਲ ਆਪ ਵਖਾਇੰਦਾ। ਜਗਤ ਜੁਗ ਹਰਿ ਟੁੱਟੀ ਗੰਢ, ਏਕਾ ਬੰਧਨ ਨਾਮ ਰਖਾਇੰਦਾ। ਗੀਤ ਸੁਹਾਗੀ ਸੁਣਾਏ ਛੰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਆਪ ਜਣਾਇੰਦਾ। ਸਾਚੀ ਸੇਵਾ ਹਰਿ ਕਰਤਾਰ, ਆਦਿ ਜੁਗਾਦਿ ਵਡਿਆਈਆ। ਜਨ ਭਗਤਾਂ ਦੇਵੇ ਕਰ ਪਿਆਰ, ਦੂਸਰ ਹੱਥ ਕਿਸੇ ਨਾ ਆਈਆ। ਨਿਰਗੁਣ ਸਰਗੁਣ ਖੇਲ ਅਪਾਰ, ਅਪਰੰਪਰ ਵੇਖ ਵਖਾਈਆ। ਸੰਤ ਸੁਹੇਲੇ ਲਏ ਉਭਾਰ, ਜੁਗ ਜੁਗ ਦੇਵੇ ਵਡਿਆਈਆ। ਗੁਰਮੁਖਾਂ ਦੇਵੇ ਨਾਮ ਅਧਾਰ, ਧੀਰਜ ਧੀਰ ਧਰਾਈਆ। ਗੁਰਸਿਖਾਂ ਖੋਲ੍ਹੇ ਬੰਦ ਕਵਾੜ, ਬਜ਼ਰ ਕਪਾਟੀ ਕੁੰਡਾ ਲਾਹੀਆ। ਕਰ ਕਿਰਪਾ ਅੰਮ੍ਰਿਤ ਦੇਵੇ ਠੰਡਾ ਠਾਰ, ਨਿਝਰ ਝਿਰਨਾ ਆਪ ਝਿਰਾਈਆ। ਮੇਟ ਮਿਟਾਏ ਅੰਧ ਅੰਧਿਆਰ, ਜੋਤ ਨਿਰੰਜਣ ਕਰ ਰੁਸ਼ਨਾਈਆ। ਆਪ ਵਖਾਏ ਠਾਂਡਾ ਦਰਬਾਰ, ਗ੍ਰਹਿ ਮੰਦਰ ਸੋਭਾ ਪਾਈਆ। ਮਹੱਲ ਅਟੱਲ ਉਚ ਮਨਾਰ, ਪੁਰਖ ਅਬਿਨਾਸ਼ੀ ਆਸਣ ਲਾਈਆ। ਕਾਗਦ ਕਲਮ ਨਾ ਲਿਖਣਹਾਰ, ਹਰਿ ਕਾ ਭੇਵ ਕੋਇ ਨਾ ਪਾਈਆ। ਜੁਗਾ ਜੁਗੰਤਰ ਲੈ ਅਵਾਤਰ, ਨਿਰਗੁਣ ਸਰਗੁਣ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪੇ ਲਾਈਆ। ਸਾਚੀ ਸੇਵਾ ਏਕੰਕਾਰ, ਓਕੰਕਾਰ ਖੇਲ ਖਲਾਇੰਦਾ। ਲੱਖ ਚੁਰਾਸੀ ਪਾਵੇ ਸਾਰ, ਘਟ ਘਟ ਵੇਖ ਵਖਾਇੰਦਾ । ਡੁੱਬਦੇ ਪਾਥਰ ਲਏ ਤਾਰ, ਜਿਸ ਜਨ ਆਪਣੀ ਦਇਆ ਕਮਾਇੰਦਾ। ਗੁਰਸਿਖ ਸੱਜਣ ਲਏ ਉਭਾਰ, ਆਪ ਆਪਣੀ ਬੂਝ ਬੁਝਾਇੰਦਾ। ਨੇਤਰ ਨੈਣ ਖੋਲ੍ਹ ਕਵਾੜ, ਲੋਚਨ ਆਪ ਜਣਾਇੰਦਾ। ਬ੍ਰਹਮ ਬ੍ਰਹਿਮਾਦ ਹੋ ਉਜਿਆਰ, ਪਾਰਬ੍ਰਹਮ ਵੇਖ ਵਖਾਇੰਦਾ। ਲੇਖਾ ਜਾਣੇ ਸੰਤ ਸਾਧ, ਸਤਿਗੁਰ ਆਪਣਾ ਰੰਗ ਵਟਾਇੰਦਾ। ਆਦਿ ਜੁਗਾਦੀ ਇਕ ਅਨਾਦ, ਜੁਗ ਜੁਗ ਆਪ ਵਜਾਇੰਦਾ। ਲੇਖਾ ਜਾਣੇ ਬੋਧ ਅਗਾਧ, ਅਨੁਭਵ ਆਪਣਾ ਰੂਪ ਵਖਾਇੰਦਾ। ਸੰਤ ਸੁਹੇਲੇ ਸਾਚੇ ਲਾਧ, ਗੁਰ ਚੇਲੇ ਮੇਲ ਮਿਲਾਇੰਦਾ। ਦਰਗਹਿ ਸਾਚੀ ਕਰੇ ਲਾਡ, ਪੂਤ ਸਪੂਤ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਜਿਸ ਸਮਝਾਇੰਦਾ। ਸਾਚੀ ਸੇਵਾ ਗੁਰਸਿਖ ਧਾਰ, ਗੁਰ ਗੁਰ ਆਪ ਜਣਾਈਆ। ਸਤਿਗੁਰ ਸੱਜਣ ਕਰ ਪਿਆਰ, ਹਰਿਜਨ ਸਾਚੇ ਲਏ ਮਿਲਾਈਆ। ਨੇਤਰ ਲੋਚਣ ਦਰਸ ਅਪਾਰ, ਅਗੰਮ ਅਗੋਚਰ ਆਪ ਵਖਾਈਆ। ਦੀਆ ਬਾਤੀ ਕਰ ਉਜਿਆਰ, ਜੋਤ ਨਿਰੰਜਣ ਡਗਮਗਾਈਆ। ਅਨਹਦ ਨਾਦ ਸ਼ਬਦ ਧੁਨਕਾਰ, ਧੁਨ ਆਤਮਕ ਆਪ ਸੁਣਾਈਆ। ਪੰਚਮ ਸਖੀਆਂ ਮੰਗਲਾਚਾਰ, ਘਰ ਮੰਦਰ ਵੱਜੇ ਵਧਾਈਆ। ਸਖਾ ਸੁਹੇਲਾ ਹੋ ਤਿਆਰ, ਨਿਰਗੁਣ ਆਪਣਾ ਵੇਸ ਵਟਾਈਆ। ਗੁਰ ਚੇਲਾ ਪਾਏ ਆਪੇ ਸਾਰ, ਵੇਖੇ ਥਾਉਂ ਥਾਈਂਆ। ਕਾਇਆ ਗੜ੍ਹ ਬੰਕ ਦਵਾਰ, ਸਾਢੇ ਤਿੰਨ ਹੱਥ ਦਏ ਵਡਿਆਈਆ। ਡੂੰਘੀ ਭਵਰੀ ਪਾਏ ਸਾਰ, ਕਾਇਆ ਕਵਰੀ ਫੋਲ ਫੁਲਾਈਆ। ਪੰਚ ਵਿਕਾਰਾਂ ਕਰ ਖੁਵਾਰ, ਮਾਇਆ ਮਮਤਾ ਮੋਹ ਮਿਟਾਈਆ। ਏਕਾ ਰਾਗ ਸੁਣਾਏ ਆਪਣੀ ਵਾਰ, ਛੱਤੀ ਰਾਗ ਰਹੇ ਜਸ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਆਪ ਲਗਾਈਆ। ਸਾਚੀ ਸੇਵਾ ਹਰਿਜਨ ਲੱਗ, ਆਪਣਾ ਆਪ ਮਿਟਾਇਆ। ਜਨਮ ਜਨਮ ਦੀ ਬੁੱਝੀ ਅੱਗ, ਤ੍ਰਿਸ਼ਨਾ ਭੁੱਖ ਗਵਾਇਆ। ਹੰਸ ਹੋਇਆ ਕਗ, ਕਾਗ ਹੰਸ ਰੂਪ ਵਟਾਇਆ। ਨਾਮ ਪਿਆਲਾ ਪੀਏ ਮਧ, ਦਿਵਸ ਰੈਣ ਖ਼ੁਮਾਰ ਕਰਾਇਆ। ਏਕਾ ਸ਼ਬਦ ਸੁਣਾਏ ਅਨਹਦ, ਹੱਦ ਆਪਣੀ ਪਾਰ ਕਰਾਇਆ। ਦਰ ਦਵਾਰੇ ਆਪੇ ਸੱਦ, ਗੁਰਸਿਖ ਸਾਚੇ ਲਏ ਉਠਾਇਆ। ਲੱਖ ਚੁਰਾਸੀ ਵਿਚੋਂ ਕਰ ਕਰ ਅੱਡ, ਆਪ ਆਪਣਾ ਮੇਲ ਮਿਲਾਇਆ। ਆਪੇ ਜਾਣੇ ਆਪਣੀ ਯਦ, ਭਗਤ ਭਗਵੰਤ ਖੇਲ ਕਰਾਇਆ। ਭਗਤਾਂ ਵੇਖ ਹੋਏ ਗਦ ਗਦ, ਆਪ ਆਪਣਾ ਭੇਵ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਇਕ ਰਖਾਇਆ। ਸਾਚੀ ਸੇਵਾ ਸਤਿਗੁਰ ਚਰਨ, ਆਦਿ ਜੁਗਾਦਿ ਮਿਲੇ ਵਡਿਆਈਆ। ਨੇਤਰ ਖੋਲ੍ਹੇ ਹਰਨ ਫਰਨ, ਲੋਚਣ ਨੈਣ ਪਰਦਾ ਲਾਹੀਆ। ਨਾਤ ਤੋੜੇ ਮਰਨ ਡਰਨ, ਆਵਣ ਜਾਵਣ ਫੰਦ ਕਟਾਈਆ। ਇਕ ਵਖਾਏ ਸਾਚੀ ਸ਼ਰਨ, ਪੁਰਖ ਅਕਾਲ ਮੇਲ ਮਿਲਾਈਆ। ਲਹਿਣਾ ਦੇਣਾ ਚੁੱਕੇ ਉਪਰ ਧਰਤੀ ਧਰਨ, ਧਰਤ ਧਵਲ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਇਕ ਬੁਝਾਈਆ। ਸਾਚੀ ਸੇਵਾ ਸਤਿਗੁਰ ਓਟ, ਏਕਾ ਓਟ ਰਖਾਇਆ। ਸਤਿਗੁਰ ਕੱਢੇ ਕਾਇਆ ਖੋਟ, ਝੂਠਾ ਨਾਤਾ ਦਏ ਤੁੜਾਇਆ। ਆਪ ਉਠਾਏ ਆਹਲਣਿਉਂ ਡਿੱਗੇ ਬੋਟ, ਆਪ ਆਪਣੀ ਗੋਦ ਬਹਾਇਆ। ਇਕ ਜਗਾਏ ਨਿਰਮਲ ਜੋਤ, ਅੰਧ ਅੰਧੇਰ ਗਵਾਇਆ। ਸੁਹਾਏ ਬੰਕ ਕਾਇਆ ਕੋਟ, ਛੱਪਰ ਛੰਨ ਨਾ ਕੋਇ ਛੁਹਾਇਆ। ਦੇਵੇ ਨਾਮ ਇਕ ਅਤੋਟ, ਨਿਖੁਟ ਕਦੇ ਨਾ ਜਾਇਆ। ਫੜ ਚੜ੍ਹਾਏ ਸਾਚੀ ਚੋਟ, ਉਚ ਮਹੱਲੇ ਆਪ ਬਹਾਇਆ। ਭਗਤਾਂ ਬਣਿਆ ਆਪੇ ਗੋਤ, ਸਾਚਾ ਨਾਤਾ ਆਪ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਆਪ ਲਗਾਇਆ। ਸਾਚੀ ਸੇਵਾ ਚਰਨ ਧਿਆਨ, ਚਰਨ ਕਵਲ ਚਿਤ ਲਾਈਆ। ਨੇਤਰ ਦਰਸ ਸ੍ਰੀ ਭਗਵਾਨ, ਤ੍ਰਿਸ਼ਨਾ ਭੁੱਖ ਮਿਟਾਈਆ। ਗੁਰਮੁਖ ਸਖੀ ਮਿਲੇ ਹਰਿ ਸਾਚਾ ਕਾਹਨ, ਘਰ ਮੰਡਲ ਰਾਸ ਰਚਾਈਆ। ਰਵ ਸਸ ਹੋਏ ਹੈਰਾਨ, ਨੇਤਰ ਨੈਣ ਨੈਣ ਸ਼ਰਮਾਈਆ। ਕਰੇ ਖੇਲ ਸ੍ਰੀ ਭਗਵਾਨ, ਹਰਿਜਨ ਆਪਣੇ ਆਪ ਉਠਾਈਆ। ਏਕਾ ਦੇਵੇ ਸਾਚਾ ਦਾਨ, ਨਾਮ ਭਗਤੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਜੁਗ ਜੁਗ ਹੁਕਮ ਹਰਿ ਨਿਰੰਕਾਰਾ, ਨਿਰਗੁਣ ਆਪ ਵਰਤਾਇੰਦਾ। ਸਚਖੰਡ ਬੈਠ ਸੱਚੇ ਦਰਬਾਰਾ, ਤਖ਼ਤ ਨਿਵਾਸੀ ਸੋਭਾ ਪਾਇੰਦਾ। ਸ਼ਬਦੀ ਸ਼ਬਦ ਬਣ ਲਿਖਾਰਾ, ਧੁਰ ਸੰਦੇਸ਼ਾ ਆਪ ਸੁਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰੇ ਨਿਮਸਕਾਰਾ, ਕਰੋੜ ਤਤੀਸਾ ਨਿਉਂ ਨਿਉਂ ਸੀਸ ਝੁਕਾਇੰਦਾ। ਲੱਖ ਚੁਰਾਸੀ ਵੇਖੇ ਵਾਰੋ ਵਾਰਾ, ਲੋਕਮਾਤ ਫੇਰਾ ਪਾਇੰਦਾ। ਅਲੱਖ ਅਗੰਮ ਅਗੋਚਰ ਬੇਪਰਵਾਹ ਹੋ ਤਿਆਰਾ, ਨਿਰਾਕਾਰ ਰੂਪ ਧਰਾਇੰਦਾ। ਪੰਜ ਤੱਤ ਤੱਤ ਦਏ ਅਧਾਰਾ, ਬ੍ਰਹਮ ਮਤ ਇਕ ਸਮਝਾਇੰਦਾ। ਮਿੱਤ ਗਤ ਜਾਣੇ ਨਿਰੰਕਾਰਾ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਸਤਿਜੁਗ ਤਰੇਤਾ ਦੁਆਪਰ ਕਰਿਆ ਪਾਰ ਕਿਨਾਰਾ, ਥਿਰ ਕੋਇ ਰਹਿਣ ਨਾ ਪਾਇੰਦਾ। ਕਲਜੁਗ ਵੇਖੇ ਵੇਖਣਹਾਰਾ, ਸਚ ਸਿੰਘਾਸਣ ਆਸਣ ਲਾਇੰਦਾ। ਚੌਦਾਂ ਲੋਕਾਂ ਖੋਲ੍ਹ ਕਿਵਾੜਾ, ਆਪ ਆਪਣਾ ਨੈਣ ਉਠਾਇੰਦਾ। ਚੌਦਾਂ ਤਬਕਾਂ ਮਾਰੇ ਮਾਰਾ, ਏਕਾ ਹੁਕਮ ਵਰਤਾਇੰਦਾ। ਲੇਖਾ ਜਾਣੇ ਗੁਰ ਅਵਤਾਰਾ, ਜੁਗ ਜੁਗ ਸਾਚੀ ਸੇਵ ਲਗਾਇੰਦਾ। ਹੁਕਮੀ ਹੁਕਮ ਵਰਤੇ ਵਰਤਾਰਾ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਸ਼ਬਦ ਅਨਾਦ ਸੱਚੀ ਧੁਨਕਾਰਾ, ਬੋਧ ਅਗਾਧ ਅਲਾਇੰਦਾ। ਲਿਖ ਲਿਖ ਗਏ ਵਿਚ ਸੰਸਾਰਾ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਬ੍ਰਹਮਾ ਬ੍ਰਹਮ ਕਰੇ ਵਿਚਾਰਾ, ਚਾਰੇ ਵੇਦਾਂ ਧਾਰ ਜਣਾਇੰਦਾ। ਸ਼ਾਸਤਰ ਸਿਮਰਤ ਕਰ ਤਿਆਰਾ, ਤ੍ਰੈਗੁਣ ਅਤੀਤਾ ਖੇਲ ਖਲਾਇੰਦਾ। ਪੁਰਾਨ ਅਠਾਰਾਂ ਬਣ ਵਣਜਾਰਾ, ਜਗਤ ਸੌਦਾ ਹੱਟ ਵਿਕਾਇੰਦਾ। ਗੀਤਾ ਗਿਆਨ ਖੋਲ੍ਹ ਭੰਡਾਰਾ, ਭਗਤ ਭਗਵਾਨ ਇਕ ਸਮਝਾਇੰਦਾ। ਈਸਾ ਮੂਸਾ ਕਰ ਤਿਆਰਾ, ਸਾਚਾ ਨਾਅਰਾ ਇਕ ਅਲਾਇੰਦਾ। ਮੁਕਾਮੇ ਹੱਕ ਹੋ ਉਜਿਆਰਾ, ਨੂਰ ਨੁਰਾਨਾ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਕਰਾਇੰਦਾ। ਕਲਜੁਗ ਅੰਤਮ ਖੇਲ ਅਵੱਲਾ, ਪੁਰਖ ਅਬਿਨਾਸ਼ੀ ਆਪ ਕਰਾਈਆ। ਸਚਖੰਡ ਵਸਣਹਾਰਾ ਸਚ ਮਹੱਲਾ, ਲੋਕਮਾਤ ਵੇਖ ਵਖਾਈਆ। ਸਤਿ ਸੰਦੇਸ਼ ਨਰ ਨਰੇਸ਼ ਏਕਾ ਘੱਲਾ, ਕਾਇਨਾਤ ਕਰੇ ਪੜ੍ਹਾਈਆ। ਬਿਸਮਿਲ ਰੂਪ ਹੋ ਹੋ ਆਪੇ ਰਲਾ, ਘਟ ਘਟ ਰਿਹਾ ਸਮਾਈਆ। ਪਾਵੇ ਸਾਰ ਜਲਾ ਥਲਾ, ਡੂੰਘੀ ਕੰਦਰ ਸਮੁੰਦ ਸਾਗਰ ਫੇਰਾ ਪਾਈਆ। ਨੂਰੀ ਨੂਰ ਰਖਾਇਆ ਅੱਲਾ, ਆਲਮੀਨ ਦਏ ਦੁਹਾਈਆ। ਮੁਹੰਮਦ ਫੜਾਇਆ ਏਕਾ ਪੱਲਾ, ਏਕਾ ਕਲਮਾ ਨਬੀ ਸਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰਾ, ਆਦਿ ਪੁਰਖ ਆਪ ਕਰਾਇੰਦਾ। ਹੱਕ ਹਕ਼ੀਕ਼ਤ ਇਕ ਜੈਕਾਰਾ, ਲਾਸ਼ਰੀਕ ਆਪ ਸੁਣਾਇੰਦਾ। ਵਾਹਦ ਰੂਪ ਕਰ ਨਿਆਰਾ, ਨਿਜ ਘਰ ਆਪਣੇ ਆਸਣ ਲਾਇੰਦਾ। ਹਜਾਰਾ ਦਰੂਦ ਸਾਚੀ ਧਾਰਾ, ਏਕਾ ਇਕ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਆਪ ਸਮਝਾਇੰਦਾ। ਗੁਰ ਅਵਤਾਰ ਸਾਚੀ ਸੇਵਾ, ਸੋ ਪੁਰਖ ਨਿਰੰਜਣ ਆਪ ਲਗਾਈਆ। ਪੀਰ ਪੈਗ਼ੰਬਰ ਵੇਖੇ ਵਡ ਦੇਵੀ ਦੇਵਾ, ਦੋ ਜਹਾਨ ਵੇਸ ਵਟਾਈਆ। ਭਗਤ ਭਗਵੰਤ ਆਤਮ ਰਸ ਦੇਵੇ ਸਾਚਾ ਮੇਵਾ, ਗੁਣ ਅਵਗੁਣ ਨਾ ਕੋਇ ਰਖਾਈਆ। ਸੰਤ ਤਰਾਏ ਦਇਆ ਕਮਾਏ ਹਰਿ ਨਿਹਕੇਵਾ, ਨਿਹਚਲ ਆਪਣੇ ਧਾਮ ਬਹਾਈਆ। ਆਦਿ ਜੁਗਾਦਿ ਅਲੱਖ ਅਭੇਵਾ, ਗੁਰਮੁਖ ਸਾਚੇ ਲਏ ਉਠਾਈਆ। ਨਾਮ ਜਪਾਏ ਰਸਨਾ ਜਿਹਵਾ, ਗੁਰਸਿਖ ਸੇਵਾ ਲਾਈਆ। ਕੌਸਤਕ ਮਣੀਆ ਮਸਤਕ ਥੇਵਾ, ਧੁਰ ਲਲਾਟ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਆਪ ਕਰਾਈਆ। ਸਾਚੀ ਸੇਵ ਕਰਾਏ ਕਰਤਾਰ, ਕਰਤਾ ਕਿਰਤ ਕਮਾਈਆ। ਜੁਗਾ ਜੁਗੰਤਰ ਖੇਲ ਅਪਾਰ, ਜੁਗ ਕਰਤਾ ਵੇਸ ਵਟਾਈਆ। ਜੁਗ ਚੌਕੜੀ ਉਤਰੇ ਪਾਰ, ਲੋਕਮਾਤ ਰਹਿਣ ਨਾ ਪਾਈਆ। ਨਵ ਨੌਂ ਚਾਰ ਗਿਆ ਹਾਰ, ਵੇਲਾ ਅੰਤ ਰਿਹਾ ਸਮਝਾਈਆ। ਸ੍ਰਿਸ਼ਟ ਸਬਾਈ ਰੋਵੇ ਜ਼ਾਰੋ ਜ਼ਾਰ, ਗਿਰਿਆਜ਼ਾਰ ਸਰਬ ਲੋਕਾਈਆ। ਨੌਂ ਖੰਡ ਹੋਵੇ ਹਾਹਾਕਾਰ, ਸੱਤ ਦੀਪ ਨਾ ਧੀਰ ਧਰਾਈਆ। ਵਰਨ ਬਰਨ ਕਰਨ ਪੁਕਾਰ, ਸਾਚੀ ਸਰਨ ਨਾ ਕੋਇ ਰਖਾਈਆ। ਅਠਸਠ ਧਾਹਾਂ ਰਹੇ ਮਾਰ, ਤੱਟ ਕਿਨਾਰੇ ਪਈ ਦੁਹਾਈਆ। ਗੁਰ ਦਰ ਮੰਦਰ ਮਸਜਿਦ ਮੱਠ ਨਾ ਕੋਇ ਆਧਾਰ, ਜਗਤ ਸਿਆਸਤ ਕਰੇ ਲੜਾਈਆ। ਪੁਰਖ ਅਬਿਨਾਸ਼ੀ ਵੇਖੇ ਵੇਖਣਹਾਰ, ਸਚਖੰਡ ਬੈਠਾ ਸੱਚਾ ਮਾਹੀਆ। ਜੀਵ ਜੰਤ ਹੋਇਆ ਵਿਭਚਾਰ, ਸਤਿ ਸੰਤੋਖ ਨਾ ਕੋਇ ਰਖਾਈਆ। ਨਾਤਾ ਤੁਟਾ ਪੁਰਖ ਨਾਰ, ਕੰਤ ਕੰਤੂਹਲ ਨਾ ਕੋਇ ਵਡਿਆਈਆ। ਪਿਤਾ ਪੂਤ ਨਾ ਕਰੇ ਪਿਆਰ, ਭੱਯਾ ਭੈਣਾਂ ਨਾ ਵੇਖ ਵਖਾਈਆ। ਕੂੜੀ ਕਿਰਿਆ ਫਸਿਆ ਸਰਬ ਸੰਸਾਰ, ਗੁਰਮਤ ਬੈਠੀ ਮੁਖ ਛੁਪਾਈਆ। ਮਨਮਤ ਹੋਈ ਨਾਰ ਮੁਟਿਆਰ, ਘਰ ਘਰ ਜੋਬਨ ਰਹੀ ਹੰਢਾਈਆ। ਸਾਧਾਂ ਸੰਤਾਂ ਕਰੇ ਖ਼ੁਵਾਰ, ਆਪਣੇ ਨਾਲ ਰਲਾਈਆ। ਸੂਰਬੀਰ ਜੋਧੇ ਸੁੱਟੇ ਮੂੰਹ ਦੇ ਭਾਰ, ਨਾ ਕੋਈ ਸਕੇ ਸੀਸ ਉਠਾਈਆ। ਸ਼ਾਹ ਸੁਲਤਾਨਾਂ ਸਿਰ ਪਾਈ ਛਾਰ, ਖ਼ਾਕੀ ਖ਼ਾਕ ਮਿਲਾਈਆ। ਚਾਰੋਂ ਕੁੰਟ ਜੂਠ ਝੂਠ ਵਣਜ ਵਪਾਰ, ਸਾਚਾ ਹੱਟ ਨਾ ਕੋਇ ਖੁਲ੍ਹਾਈਆ। ਗੁਰ ਅਵਤਾਰ ਨਾ ਮਦਦਗਾਰ, ਸਿਰ ਹੱਥ ਨਾ ਕੋਇ ਰਖਾਈਆ। ਨਾਰਦ ਫਿਰੇ ਵਾਰੋ ਵਾਰ, ਚਾਰੋਂ ਕੁੰਟ ਫੇਰਾ ਪਾਈਆ। ਕਲਜੁਗ ਮਿਲਿਆ ਇਕੋ ਯਾਰ, ਹੱਥ ਨਾਲ ਹੱਥ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਆਪਣੇ ਹੱਥ ਰਖਾਈਆ। ਕਲਜੁਗ ਮਿਲਿਆ ਨਾਰਦ ਆ, ਮਿਲ ਮਿਲ ਖ਼ੁਸ਼ੀ ਮਨਾਈਆ। ਇਕ ਸੁਨੇਹੁੜਾ ਦਏ ਸੁਣਾ, ਆਪਣਾ ਢੋਲਾ ਗਾਇਆ। ਤੈਨੂੰ ਮੈਂ ਰਿਹਾ ਸਮਝਾ, ਦਰ ਤੇਰੇ ਫੇਰਾ ਪਾਇਆ। ਤੇਰਾ ਅੰਤਮ ਵੇਲਾ ਗਿਆ ਆ, ਲੁਕਿਆ ਕੋਇ ਨਜ਼ਰ ਨਾ ਆਇਆ। ਮੁਹੰਮਦ ਬੈਠਾ ਡੇਰਾ ਢਾਹ, ਚੌਦਾਂ ਤਬਕ ਰਿਹਾ ਸ਼ਰਮਾਇਆ। ਅੱਲਾ ਰਾਣੀ ਬੈਠੀ ਮੁਖ ਛੁਪਾ, ਨੇਤਰ ਨੈਣ ਨਾ ਕੋਈ ਉਠਾਇਆ। ਤੇਰਾ ਵਸਦਾ ਖੇੜਾ ਰਿਹਾ ਢਾਹ, ਤੇਰਾ ਕਰਮ ਜ਼ੋਰ ਵਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਮੁਹੰਮਦ ਕਹੇ ਸੁਣ ਨਾਰਦ ਮੁਨ, ਤੂੰ ਚੋਟੀ ਆਪਣੀ ਕਿਉਂ ਮੁੰਨਾਈਆ। ਜੁਗ ਜੁਗ ਤੇਰਾ ਵੱਡਾ ਗੁਣ, ਤੂੰ ਘਰ ਘਰ ਫੇਰਾ ਪਾਈਆ। ਧੰਨ ਭਾਗ ਤੂੰ ਸੁਣਾਵੇ ਆਪਣਾ ਗੁਣ, ਤੇਰੇ ਗੁਣ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਵੇਖ ਵਖਾਈਆ। ਨਾਰਦ ਕਹੇ ਸੁਣ ਰੇ ਮੀਤ, ਆਪਣਾ ਹਾਲ ਸੁਣਾਇਆ। ਨਾ ਮੈਂ ਪਾਕ ਨਾ ਪਲੀਤ, ਪਤਤ ਆਪਣੇ ਸੰਗ ਨਿਭਾਇਆ। ਜੁਗ ਜੁਗ ਸਭ ਨੂੰ ਰਿਹਾ ਜੀਤ, ਘਰ ਘਰ ਠਗੌਰੀ ਪਾਇਆ। ਚੋਟੀ ਮੁੰਨ ਕੇ ਚਲਾਈ ਆਪਣੀ ਰੀਤ, ਚੋਟੀ ਸਭ ਦੀ ਦਿਆਂ ਮੁੰਨਾਇਆ। ਮੇਰਾ ਸਾਹਿਬ ਇਕ ਅਨਡੀਠ, ਜੋ ਮੈਨੂੰ ਰਿਹਾ ਫਿਰਾਇਆ। ਨਿਤ ਗਾਵਾਂ ਉਹਦੇ ਗੀਤ, ਰਸਨਾ ਜਿਹਵਾ ਨਾ ਕੋਇ ਹਿਲਾਇਆ। ਮੈਂ ਫਿਰ ਕੇ ਆਇਆ ਮੱਕਾ ਕਾਅਬਾ ਮਸੀਤ, ਉਚੇ ਹੁਜ਼ਰੇ ਸ਼ਾਹ ਨਵਾਬ ਨਜ਼ਰ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਇਕ ਸਮਝਾਇਆ। ਪੁਰਖ ਅਬਿਨਾਸ਼ੀ ਸੇਵਾ ਲਾ, ਏਕਾ ਹੁਕਮ ਸਮਝਾਈਆ। ਚੌਦਾਂ ਤਬਕ ਵੇਖ ਥਾਂ, ਨੰਗੀ ਪੈਰੀਂ ਫੇਰਾ ਪਾਈਆ। ਕਵਣ ਏਕਾ ਢੋਲਾ ਰਿਹਾ ਗਾ, ਸਦਾ ਬਾਂਗ ਇਕ ਸੁਣਾਈਆ। ਕਵਣ ਸਾਚੀ ਵਜ਼ੂ ਰਿਹਾ ਵਖਾ, ਦੁਰਮਤ ਮੈਲ ਧੁਆਈਆ। ਕਵਣ ਸਜਦਾ ਸੀਸ ਰਿਹਾ ਝੁਕਾ, ਕਵਣ ਨਿਉਂ ਨਿਉਂ ਧੂੜੀ ਮਸਤਕ ਲਾਈਆ। ਕਵਣ ਸਚ ਮਸੱਲਾ ਹੇਠਾਂ ਰਿਹਾ ਵਿਛਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸੇਵਾ ਇਕ ਰਖਾਈਆ। ਮੇਰੀ ਸੇਵਾ ਲਾਈ ਇਕ ਖ਼ੁਦਾ, ਹੁਕਮੀ ਹੁਕਮ ਮਨਾਇਆ। ਚੌਦਾਂ ਤਬਕ ਰਾਹ ਮੈਂ ਵੇਖਿਆ ਸਿੱਧਾ, ਰਾਹ ਵਿਚ ਨਾ ਕੋਈ ਅਟਕਾਇਆ। ਕੋਈ ਹੂਰ ਨਾ ਪਾਵੇ ਗਿੱਧਾ, ਮਿਲ ਸਖੀਆਂ ਮੰਗਲ ਗਾਇਆ। ਕੂੜ ਪਕਵਾਣ ਸਭ ਨੇ ਰਿੱਧਾ, ਸਾਚੀ ਮਹਿਫ਼ਲ ਨਾ ਕੋਇ ਬਹਾਇਆ। ਤੇਰਾ ਈਮਾਨ ਕਰ ਕੇ ਬੈਠਾ ਜ਼ਿਦਾ, ਆਪਣੀ ਜ਼ਿੰਦਗੀ ਰਿਹਾ ਗਵਾਇਆ। ਚੌਦਾਂ ਸਦੀਆਂ ਵਿਚ ਦੱਸ ਹੋਇਆ ਕਿੱਡਾ, ਕਵਣ ਕੱਦ ਰਿਹਾ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਸੇਵਾ ਇਕ ਲਗਾਇਆ। ਲੱਗੀ ਸੇਵਾ ਆਇਆ ਦੁਆਰ, ਚਾਰ ਕੁੰਟ ਫੇਰਾ ਪਾਈਆ। ਵੇਖ ਜਾਵਾਂ ਮੁਹੰਮਦ ਤੇਰੇ ਯਾਰ, ਯਾਰੀ ਯਾਰਾਂ ਨਾਲ ਵਿਖਾਈਆ। ਪਾਰ ਕਰ ਜੰਗਲ ਜੂਹ ਉਜਾੜ ਪਹਾੜ, ਉਚੇ ਟਿੱਲੇ ਪਰਬਤ ਫੇਰਾ ਪਾਈਆ। ਲੇਖਾ ਜਾਣਾ ਡੂੰਘੀ ਗਾਰ, ਸਮੁੰਦ ਸਾਗਰ ਭਵਰੀ ਰਿਹਾ ਸਮਾਈਆ। ਸਚ ਸੁਨੇਹੁੜਾ ਦੇ ਦੇ ਅੰਤਮ ਵਾਰ, ਪ੍ਰਭ ਸਾਚੇ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਸੇਵਾ ਵੇਖ ਵਖਾਈਆ। ਮੈਂ ਸੇਵਾ ਕਰਾਂ ਬਣ ਬਲਕਾਰਾ, ਬਲ ਹਰਿ ਜੂ ਆਪ ਦਵਾਇੰਦਾ। ਚਾਰੋਂ ਕੁੰਟ ਵੇਖਿਆ ਸੰਸਾਰਾ, ਸਹਿੰਸਾ ਕੋਈ ਨਾ ਮੇਰਾ ਚੁਕਾਇਆ। ਮੰਦਰ ਮਸਜਿਦ ਮੱਠ ਸ਼ਿਵਦੁਆਲੇ ਵੇਖੇ ਇੱਟਾਂ ਗਾਰਾ, ਹਰਿ ਜੂ ਜੋਤ ਨਾ ਕੋਈ ਜਗਾਇਆ। ਗੁਰ ਅਵਤਾਰ ਦੇ ਦੇ ਗਏ ਲਾਰਾ, ਲੋਕਮਾਤ ਰਾਹ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਵਖਾਇਆ। ਮੁਹੰਮਦ ਕਹੇ ਸੁਣ ਸੰਦੇਸ਼ਾ, ਮੇਰਾ ਤਨ ਮਨ ਰਿਹਾ ਸ਼ਰਮਾਈਆ। ਸਾਹਿਬ ਮੇਰਾ ਨਰ ਨਰੇਸ਼ਾ, ਤਖ਼ਤ ਨਿਵਾਸੀ ਸੋਭਾ ਪਾਈਆ। ਕਲਜੁਗ ਮੈਂ ਕਮਾਇਆ ਆਪਣਾ ਪੇਸ਼ਾ, ਜੋ ਹਰਿ ਜੂ ਸੇਵ ਲਗਾਈਆ। ਤਿਸ ਸਾਹਿਬ ਕਰਨੀ ਆਦੇਸਾ, ਸੀਸ ਚਰਨਾਂ ਉਤੇ ਟਿਕਾਈਆ। ਤੂੰ ਕਿਉਂ ਭੁਲਿਆ ਮੇਰਾ ਚੇਤਾ, ਚੌਦਾਂ ਸਦੀਆਂ ਵਕਤ ਲੰਘਾਈਆ। ਫੁਲ ਫੁਲਵਾੜੀ ਮੇਰਾ ਪੱਕਿਆ ਖੇਤਾ, ਏਕਾ ਵਾਰ ਵੱਢ ਵਿਖਾਈਆ। ਤੁਧ ਬਿਨ ਕੋਈ ਨਾ ਜਾਣੇ ਮੇਰਾ ਭੇਤਾ, ਮੇਰਾ ਭੇਵ ਤੇਰੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਤੇਰੀ ਓਟ ਤਕਾਈਆ। ਨਾਰਦ ਕਹੇ ਮੈਂ ਜਾ ਕੇ ਦੱਸਾਂ, ਚਰਨ ਕਵਲ ਸੀਸ ਝੁਕਾਈਆ। ਦੂਰ ਦੁਰਾਡੇ ਬਹਿ ਬਹਿ ਹੱਸਾਂ, ਆਪਣੀ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਸੇਵਾ ਇਕ ਰਖਾਈਆ। ਦੂਰ ਦੁਰਾਡਾ ਰਿਹਾ ਬੋਲ, ਆਪਣਾ ਬਚਨ ਸੁਣਾਇਆ। ਕਿਸ ਬਿਧ ਆਵਾਂ ਤੇਰੇ ਕੋਲ, ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹਿਆ। ਸਚ ਵਸਤ ਨਾ ਮੇਰੇ ਕੋਲ, ਕਿਤ ਬਿਧ ਤੇਰਾ ਦਰਸ਼ਨ ਪਾਇਆ। ਮੈਂ ਆਦਿ ਜੁਗਾਦਿ ਰਹਾਂ ਅਡੋਲ, ਸਚ ਸਿੰਘਾਸਣ ਰਿਹਾ ਸੁਹਾਇਆ। ਮੁਹੰਮਦ ਨਾਲ ਮੈਂ ਕਰ ਕੇ ਆਇਆ ਕੌਲ, ਤੇਰਾ ਸੰਦੇਸ਼ਾ ਦਿਆਂ ਸੁਣਾਇਆ। ਰਾਹ ਤੇਰਾ ਤੱਕੇ ਉਪਰ ਧੌਲ, ਨੇਤਰ ਨੈਣ ਉਠਾਇਆ। ਤੂੰ ਮੌਲਾ ਰੂਪ ਗਇੳਂੁ ਮੌਲ, ਆਪਣਾ ਮੁਖ ਛੁਪਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਬਰਦਾ ਦਰ ਤੇਰੇ ਤੇ ਆਇਆ। ਬਰਦਾ ਬਣ ਸਵਾਲੀ, ਏਕਾ ਮੰਗ ਮੰਗਾਈਆ। ਤੇਰੇ ਦਰ ਤੋਂ ਜਾਏ ਕੋਈ ਨਾ ਖ਼ਾਲੀ, ਬੇਅੰਤ ਤੇਰੀ ਵਡਿਆਈਆ। ਸਰਬ ਜੀਆਂ ਦਾ ਆਪੇ ਪਾਲੀ, ਬਣ ਸੇਵਕ ਸੇਵ ਕਮਾਈਆ। ਜੁਗ ਜੁਗ ਦੇਵੇ ਨਾਮ ਦਲਾਲੀ, ਬਣ ਵਣਜਾਰਾ ਵੇਖ ਵਖਾਈਆ। ਤੇਰਾ ਨੂਰ ਨਿਰਗੁਣ ਜੋਤ ਅਕਾਲੀ, ਅਕਲ ਕਲਾ ਤੇਰੀ ਵਡਿਆਈਆ। ਲੱਖ ਚੁਰਾਸੀ ਸੱਚਾ ਮਾਲੀ, ਘਰ ਘਰ ਬੂਟਾ ਰਿਹਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸੇਵਾ ਆਪ ਲਗਾਈਆ। ਸੁਣ ਨਾਰਦ ਹਰਿ ਰਿਹਾ ਦੱਸ, ਦੂਰ ਦੁਰਾਡੇ ਪੰਧ ਮੁਕਾਇਆ। ਮੁਹੰਮਦ ਚਲੇ ਨਾ ਕੋਈ ਵਸ, ਵੇਲਾ ਅੰਤਮ ਆਇਆ। ਨਿਰਗੁਣ ਹੋ ਕੇ ਲੋਕਮਾਤ ਜਾਵਾਂ ਵਸ, ਨਿਰਵੈਰ ਖੇਲ ਕਰਾਇਆ। ਜਨ ਭਗਤਾਂ ਆਪੇ ਹੋਇਆ ਦਾਸ, ਬਣ ਬਣ ਦਾਸੀ ਸੇਵ ਕਮਾਇਆ। ਲੋਕਮਾਤ ਕਰਾਂ ਪੂਰੀ ਆਸ, ਆਪ ਆਪਣੀ ਬੂਝ ਬੁਝਾਇਆ। ਲਹਿਣਾ ਦੇਣਾ ਚੁੱਕੇ ਪ੍ਰਿਥਮੀ ਆਕਾਸ਼, ਗਗਨ ਮੰਡਲ ਪੰਧ ਮੁਕਾਇਆ। ਲੇਖਾ ਲਾ ਪਵਣ ਸਵਾਸ, ਸਵਾਸ ਸਵਾਸਾਂ ਵਿਚ ਸਮਾਇਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਦੀ ਸਾਖ਼, ਹਰਿ ਭਗਤ ਨਾਉਂ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਵਟਾਇਆ। ਮੁਹੰਮਦ ਕਰਾਂ ਪੂਰੀ ਆਸਾ, ਏਕਾ ਆਸ ਜਣਾਈਆ। ਕਲਜੁਗ ਅੰਤਮ ਖੇਲ ਤਮਾਸ਼ਾ, ਖ਼ਾਲਕ ਖ਼ਲਕ ਵੇਖੇ ਚਾਈਂ ਚਾਈਂਆ। ਪਰਗਟ ਹੋਏ ਪੁਰਖ ਅਬਿਨਾਸ਼ਾ, ਅਬਿਨਾਸ਼ੀ ਆਪਣਾ ਬਲ ਧਰਾਈਆ। ਆਪੇ ਜਾਣੇ ਹਾਰ ਪਾਸਾ, ਜਿੱਤ ਆਪਣੇ ਹੱਥ ਰਖਾਈਆ। ਸ਼ੰਕਰ ਵੇਖੇ ਉਪਰ ਕੈਲਾਸ਼ਾ, ਸੋਇਆ ਆਪ ਜਗਾਈਆ। ਬ੍ਰਹਮੇ ਦੇਵੇ ਬ੍ਰਹਮ ਧਰਵਾਸਾ, ਪਾਰਬ੍ਰਹਮ ਵਡੀ ਵਡਿਆਈਆ। ਵਿਸ਼ਨੂੰ ਮੇਲਾ ਸ਼ਾਹੋ ਸ਼ਾਬਾਸ਼ਾ, ਸ਼ਾਹ ਪਾਤਸ਼ਾਹ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੀ ਪੂਰੀ ਆਸ ਕਰਾਈਆ। ਪੂਰੀ ਆਸ ਕਰੇ ਕਰਤਾਰ, ਕੁਦਰਤ ਕਾਦਰ ਵੇਖ ਵਖਾਇੰਦਾ। ਸਰਬ ਜੀਆਂ ਦਾ ਸਾਂਝਾ ਯਾਰ, ਇਕ ਇਕੱਲਾ ਫੇਰਾ ਪਾਇੰਦਾ। ਮੁਰੀਦ ਮੁਰਸ਼ਦ ਇਕ ਦੂਜੇ ਦੇ ਮਦਦਗਾਰ, ਸਗਲਾ ਸੰਗ ਨਿਭਾਇੰਦਾ। ਸੱਥਰ ਵੇਖੇ ਸਾਚਾ ਯਾਰ, ਸੁੰਞੀ ਸੇਜ ਆਪ ਹੰਢਾਇੰਦਾ। ਜਨਮ ਜਨਮ ਦੀ ਪਾਵੇ ਸਾਰ, ਕਰਮ ਕਰਮ ਦਾ ਮੋਹ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਸੇਵਾ ਆਪ ਕਮਾਇੰਦਾ। ਅੰਤਮ ਸੇਵਾ ਆਪੇ ਕਰ, ਨਿਰਗੁਣ ਜੋਤ ਸੇਵ ਲਗਾਈਆ। ਨਿਰਾਕਾਰ ਨਿਰਵੈਰ ਫਿਰੇ ਦਰ ਦਰ, ਬਣ ਦਰਵੇਸ਼ ਅਲਖ ਜਗਾਈਆ। ਗੁਰਮੁਖ ਸੱਜਣ ਲਏ ਫੜ, ਸੁਰਤੀ ਸ਼ਬਦ ਡੋਰ ਬੰਧਾਈਆ। ਸਰਗੁਣ ਅੰਦਰ ਨਿਰਗੁਣ ਵੜ, ਨਿਰਗੁਣ ਨਿਰਗੁਣ ਲਏ ਉਠਾਈਆ। ਕਿਲਾ ਤੋੜ ਹੰਕਾਰੀ ਗੜ੍ਹ, ਕਾਇਆ ਕੂੜੀ ਕਿਰਿਆ ਦਏ ਮਿਟਾਈਆ। ਸਚ ਮਹੱਲੇ ਆਪੇ ਚੜ੍ਹ, ਸਚ ਸਿੰਘਾਸਣ ਦਏ ਸੁਹਾਈਆ। ਦੀਵਾ ਬਾਤੀ ਆਪੇ ਕਰ, ਨੂਰ ਕਰੇ ਰੁਸ਼ਨਾਈਆ। ਸੱਚਾ ਸਾਥੀ ਆਪੇ ਬਣ, ਘਰ ਘਰ ਵਿਚ ਸੰਗ ਨਿਭਾਈਆ। ਹਰਿਜਨ ਵੇਖੇ ਸਾਚੇ ਜਨ, ਜਨ ਜਨਨੀ ਰੂਪ ਵਟਾਈਆ। ਕਲਜੁਗ ਅੰਤਮ ਬੇੜਾ ਬੰਨ੍ਹ, ਮੰਝਧਾਰ ਪਾਰ ਕਰਾਈਆ। ਰਾਏ ਧਰਮ ਨਾ ਦੇਵੇ ਡੰਨ, ਲਾੜੀ ਮੌਤ ਨੇੜ ਨਾ ਆਈਆ। ਗੁਰਮੁਖ ਚਾੜ੍ਹੇ ਸਾਚਾ ਚੰਨ, ਦਰ ਘਰ ਸਾਚੇ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਸੇਵ ਕਮਾਈਆ । ਸਾਚੀ ਸੇਵਾ ਅੰਤਮ ਕਰ, ਕੁਲਵੰਤਾ ਆਪ ਕਰਾਇੰਦਾ। ਲੱਖ ਚੁਰਾਸੀ ਭੁਲਾਏ ਕਰ ਵਲ ਛਲ, ਗੁਰਮੁਖ ਸਾਚੇ ਆਪ ਉਠਾਇੰਦਾ। ਅੰਦਰੇ ਅੰਦਰ ਗਿਆ ਰਲ, ਜੋਤੀ ਜੋਤ ਜੋਤ ਰਲਾਇੰਦਾ। ਦੀਪਕ ਦੀਪਕ ਗਿਆ ਬਲ, ਤੇਲ ਬਾਤੀ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਆਪ ਲਗਾਇੰਦਾ। ਆਪਣੀ ਸੇਵਾ ਆਪੇ ਲਾ, ਸਾਚਾ ਹੁਕਮ ਸੁਣਾਇਆ। ਲੋਕਮਾਤ ਬਣ ਮਲਾਹ, ਨਿਰਗੁਣ ਨਿਰਗੁਣ ਆਪ ਉਠਾਇਆ। ਹਰਿਜਨ ਸਾਚੇ ਲਏ ਜਗਾ, ਜਾਗਰਤ ਜੋਤ ਕਰ ਰੁਸ਼ਨਾਇਆ। ਏਕਾ ਧਾਮ ਦਏ ਬਹਾ, ਸਾਚਾ ਅਸਥਾਨ ਮਿਲੇ ਵਡਿਆਇਆ। ਏਕਾ ਢੋਲਾ ਲੈਣਾ ਗਾ, ਏਕਾ ਨਾਮ ਦ੍ਰਿੜਾਇਆ। ਏਕਾ ਮੰਦਰ ਦੇਣਾ ਬਣਾ, ਏਕਾ ਬੰਕ ਸੁਹਾਇਆ। ਏਕਾ ਇਸ਼ਟ ਦੇਣਾ ਵਖਾ, ਏਕਾ ਓਟ ਸ਼ਰਨਾਇਆ। ਏਕਾ ਅੰਮ੍ਰਿਤ ਦੇਣਾ ਪਿਆ, ਏਕਾ ਤੀਰਥ ਅਸ਼ਨਾਨ ਕਰਾਇਆ। ਏਕਾ ਪੀਰ ਲੈਣਾ ਮਨਾ, ਏਕਾ ਮੁਰਸ਼ਦ ਰੂਪ ਵਟਾਇਆ। ਏਕਾ ਜੰਜੀਰ ਦੇਣਾ ਪਾ, ਸ਼ਰਅ ਜੰਜੀਰ ਦੇਣਾ ਕਟਾਇਆ। ਸ਼ਾਹ ਹਕੀਰ ਏਕਾ ਰੰਗ ਰੰਗਾ, ਏਕਾ ਘਰ ਦੇਣਾ ਵਖਾਇਆ। ਸਚ ਤੌਫ਼ੀਕ ਇਕ ਖ਼ੁਦਾ, ਮਿਹਬਾਨ ਮਿਹਰਵਾਨ ਮਿਹਰਵਾਨ ਮਿਹਰਵਾਨ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸੇਵਾ ਆਪ ਕਮਾਇਆ। ਸਾਚੀ ਸੇਵਾ ਕਰੇ ਭਗਵਾਨ, ਕਲਜੁਗ ਅੰਤ ਵੱਜੀ ਵਧਾਈਆ। ਹਰਿਜਨ ਸਾਚੇ ਕਰ ਪਰਵਾਨ, ਭਗਤ ਭਗਵੰਤ ਨਾਉਂ ਧਰਾਈਆ। ਘਟ ਘਟ ਅੰਦਰ ਵੇਖੇ ਮਾਰ ਧਿਆਨ, ਅੰਤਰ ਆਤਮ ਬੂਝ ਬੁਝਾਈਆ। ਜਿਸ ਜਨ ਦੀਆ ਆਪਣਾ ਦਾਨ, ਦੀਨਨ ਹੋ ਸਹਾਈਆ। ਦਰਸ ਦਿਖਾਇਆ ਦਰ ਘਰ ਆਣ, ਮਾਇਆ ਪਰਦਾ ਆਪ ਉਠਾਈਆ। ਆਤਮ ਸੁਰਤੀ ਕਰ ਪਹਿਚਾਨ, ਅਕਾਲ ਮੂਰਤੀ ਲਏ ਮਿਲਾਈਆ। ਅੰਮ੍ਰਿਤ ਰਸ ਪੀਣ ਖਾਣ, ਨਿਝਰ ਦਏ ਝਿਰਾਈਆ। ਆਵਣ ਜਾਵਣ ਚੁੱਕੀ ਕਾਣ, ਜਿਸ ਬਖ਼ਸ਼ੇ ਸਚ ਸ਼ਰਨਾਈਆ। ਸਾਚਾ ਮੰਦਰ ਸਚ ਮਕਾਨ, ਸਤਿ ਪੁਰਖ ਨਿਰੰਜਣ ਆਪ ਬਣਾਈਆ। ਛੱਤੀ ਯੁਗ ਕਰੇ ਕਲਿਆਣ, ਨੌਂ ਚਾਰ ਵੱਜੇ ਵਧਾਈਆ। ਭਗਤ ਭਗਵੰਤ ਖੇਲ ਮਹਾਨ, ਲੋਕਮਾਤ ਕਰਾਈਆ। ਸਚ ਭੂਮਕਾ ਸਚ ਅਸਥਾਨ, ਸਾਚਾ ਸੰਗ ਆਪ ਨਿਭਾਈਆ। ਬਣ ਬਣ ਬਹੇ ਸੱਯਾ ਰਾਮ, ਕਾਹਨਾ ਕ੍ਰਿਸ਼ਨਾ ਰੂਪ ਵਟਾਈਆ। ਈਸਾ ਮੂਸਾ ਦੇ ਪੈਗ਼ਾਮ, ਮੁਹੰਮਦ ਸੁਣਾਏ ਕਲਾਮ ਇਲਾਹੀਆ। ਨਾਨਕ ਨਿਰਗੁਣ ਕਹੇ ਸਤਿਨਾਮ, ਗੋਬਿੰਦ ਵਾਹਿਗੁਰੂ ਫ਼ਤਹਿ ਗਜਾਈਆ। ਰਸਨਾ ਕਹਿ ਕਹਿ ਗਏ ਸ੍ਰੀ ਭਗਵਾਨ, ਪੁਰਖ ਅਕਾਲ ਇਕ ਅਖਵਾਈਆ। ਕਲਜੁਗ ਅੰਤ ਹੋਏ ਮਿਹਰਵਾਨ, ਨਿਹਕਲੰਕਾ ਨਾਉਂ ਧਰਾਈਆ। ਗੋਬਿੰਦ ਸੂਰਾ ਵੇਖੇ ਆਣ, ਲੋਕਮਾਤ ਵਡੀ ਵਡਿਆਈਆ। ਸਾਚੇ ਭਗਤ ਕਰੇ ਪਰਵਾਨ, ਨਾਮ ਪਰਵਾਨਾ ਹੱਥ ਫੜਾਈਆ। ਸਾਚੀ ਭਗਤੀ ਦੇਵੇ ਦਾਨ, ਆਪਣੀ ਵਸਤ ਝੋਲੀ ਪਾਈਆ। ਬਿਨ ਪੜ੍ਹਿਆਂ ਦੇਵੇ ਗਿਆਨ, ਜਗਤ ਵਿਦਿਆ ਨਾ ਕੋਇ ਸੁਣਾਈਆ। ਏਕਾ ਓਟ ਰੱਖੇ ਆਣ, ਦੂਜੀ ਹੋਰ ਨਾ ਕੋਇ ਸਰਨਾਈਆ। ਕਰੇ ਖੇਲ ਵਿਸ਼ਨੂੰ ਭਗਵਾਨ, ਵਿਸ਼ਵ ਆਪਣੀ ਧਾਰ ਚਲਾਈਆ। ਆਤਮ ਪਰਮਾਤਮ ਕਰ ਕਲਿਆਣ, ਕਲਮਾ ਆਪਣਾ ਆਪ ਸੁਣਾਈਆ। ਈਸ਼ ਜੀਵ ਦੇ ਗਿਆਨ, ਜਗਤ ਜਗਦੀਸ਼ ਹੋਏ ਸਹਾਈਆ। ਸਤਿਜੁਗ ਢੋਲਾ ਸਾਰੇ ਗਾਣ, ਸੋਹੰ ਅੱਖਰ ਕਰੇ ਪੜ੍ਹਾਈਆ। ਹਰਿ ਭਗਤ ਬਠਾਏ ਸਚ ਬਬਾਣ, ਨਾਮ ਬਬਾਣਾ ਇਕ ਲਿਆਈਆ। ਅੰਤਮ ਚੁੱਕੇ ਜਮ ਕੀ ਕਾਣ, ਰਾਏ ਧਰਮ ਨਾ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤੀ ਸੇਵਾ ਆਪ ਕਮਾਈਆ। ਭਗਤਨ ਸੇਵਾ ਸਚ ਦੁਆਰ, ਦਰ ਦਰਵੇਸ਼ ਆਪ ਕਰਾਇੰਦਾ। ਸਾਢੇ ਤਿੰਨ ਹੱਥ ਵੇਖ ਉਚ ਮਨਾਰ, ਜਗਤ ਮਨਾਰੇ ਸਾਰੇ ਢਾਹਿੰਦਾ। ਕਰਿਆ ਖੇਲ ਅਗੰਮ ਅਪਾਰ, ਲੇਖਾ ਲਿਖਤ ਵਿਚ ਨਾ ਆਇੰਦਾ। ਜਨਮ ਜਨਮ ਦਾ ਲਹਿਣਾ ਦੇਣਾ ਕਰਜ ਉਤਾਰ, ਜਨ ਭਗਤਾਂ ਝੋਲੀ ਆਪ ਭਰਾਇੰਦਾ। ਸਾਚਾ ਮੰਦਰ ਕਰ ਤਿਆਰ, ਡੂੰਘੀ ਕੰਦਰ ਵੇਖ ਵਖਾਇੰਦਾ। ਨੌਂ ਦੁਆਰੇ ਜਗਤ ਵਿਹਾਰ, ਜਗਤ ਵਾਸ਼ਨਾ ਮੋਹ ਮਿਟਾਇੰਦਾ। ਸਾਚੀ ਦਿਸ਼ਾ ਪਾਵੇ ਸਾਰ, ਆਪਣਾ ਹਿੱਸਾ ਆਪ ਰਖਾਇੰਦਾ । ਜਿਸ ਦਾ ਕਿਸਾ ਸੁਣਦੇ ਰਹੇ ਵਿਚ ਸੰਸਾਰ, ਸੋ ਸੱਜਣ ਫੇਰਾ ਪਾਇੰਦਾ। ਜਿਸ ਦਾ ਪੇਸ਼ਾ ਭਗਤਾਂ ਦੇਵੇ ਤਾਰ, ਜੁਗ ਜੁਗ ਵੇਸ ਵਟਾਇੰਦਾ। ਸੋ ਪੁਰਖ ਨਿਰੰਜਣ ਜਨ ਭਗਤਾਂ ਨਿਉਂ ਨਿਉਂ ਕਰੇ ਨਿਮਸਕਾਰ, ਆਪਣਾ ਸੀਸ ਝੁਕਾਇੰਦਾ। ਭਗਤ ਦੁਆਰਾ ਵਸਦਾ ਰਹੇ ਜੁਗ ਚਾਰ, ਨੌਂ ਚਾਰ ਚਾਰ ਨਾਲ ਮਿਲਾਇੰਦਾ। ਜਿਸ ਜਨ ਸੇਵਾ ਕਰੀ ਆਣ, ਦੁਆਰ ਤਿਸ ਜਨ ਆਪਣੀ ਕਰਨੀ ਝੋਲੀ ਪਾਇੰਦਾ। ਆਪ ਗੁਰਸਿਖਾਂ ਦੀ ਕੱਟੇ ਵਗਾਰ, ਬਣ ਵਗਾਰੀ ਦਰ ਦਰ ਫੇਰਾ ਪਾਇੰਦਾ। ਜੇ ਕੋਈ ਅੱਗੋਂ ਦਏ ਦੁਰਕਾਰ, ਆਪਣੀ ਭੁੱਲ ਬਖ਼ਸ਼ਾਇੰਦਾ। ਗੁਰਸਿਖ ਤੇਰਾ ਭੁੱਲੇ ਨਾ ਹਰਿ ਪਿਆਰ, ਬੱਧਾ ਪਿਆਰ ਚੋਟਾਂ ਖਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਘੱਲਦਾ ਰਿਹਾ ਗੁਰ ਅਵਤਾਰ, ਅੰਤਮ ਆਪਣਾ ਫੇਰਾ ਪਾਇੰਦਾ। ਰਲ ਮਿਲ ਵਕਤ ਰਿਹਾ ਗੁਜ਼ਾਰ, ਆਪਣਾ ਭੇਵ ਨਾ ਕਿਸੇ ਜਣਾਇੰਦਾ। ਜੇ ਕੋਈ ਕਹੇ ਪੁਰਖ ਕਰਤਾਰ, ਪੁਰਖ ਆਪਣਾ ਰੰਗ ਰੰਗਾਇੰਦਾ। ਜੇ ਕੋਈ ਕਹੇ ਪੂਰਨ ਯਾਰ, ਯਾਰੀ ਯਾਰਾਂ ਨਾਲ ਨਿਭਾਇੰਦਾ। ਜੇ ਕੋਈ ਗੋਬਿੰਦ ਕਹੇ ਸ਼ਾਹ ਅਸਵਾਰ, ਗੋਬਿੰਦ ਸੂਰਾ ਖੇਲ ਕਰਾਇੰਦਾ । ਜੇ ਕੋਈ ਕਹੇ ਸ਼ਹਿਨਸ਼ਾਹ ਸੱਚੀ ਸਰਕਾਰ, ਸ਼ਾਹ ਪਾਤਸ਼ਾਹ ਆਪਣਾ ਨਾਉਂ ਵਡਿਆਇੰਦਾ। ਜੇ ਕੋਈ ਕਹੇ ਚਰਨ ਧੂੜੀ ਛਾਰ, ਹਉਂ ਬੌਹ ਬੌਹ ਖ਼ੁਸ਼ੀ ਮਨਾਇੰਦਾ। ਰੁਸ ਨਾ ਜਾਏ ਮੇਰਾ ਗੁਰਸਿਖ ਯਾਰ, ਗੁਰਸਿਖ ਬਿਨ ਮੈਨੂੰ ਥਾਂ ਕੋਇ ਨਜ਼ਰ ਨਾ ਆਇੰਦਾ। ਏਸੇ ਕਾਰਨ ਬਣਾਇਆ ਉਚ ਮਨਾਰ, ਬਹੱਤਰ ਭਗਤਾਂ ਵਿਚ ਬਹਾਇੰਦਾ । ਸੱਤਰਾਂ ਵਖਾਏ ਪਹਿਰੇਦਾਰ, ਚੁਹੱਤਰਾਂ ਏਕਾ ਅੱਖ ਖੁਲ੍ਹਾਇੰਦਾ। ਪੰਜਾਂ ਪੰਜਾਂ ਦੇ ਅਧਾਰ, ਪੰਚਮ ਝੋਲੀ ਆਪ ਭਰਾਇੰਦਾ। ਚੌਥੇ ਜੁਗ ਦੇ ਚਾਰ ਯਾਰ, ਆਪਣੇ ਨਾਲ ਮਿਲਾਇੰਦਾ। ਲੋਕਮਾਤ ਤੱਕ ਸਹਾਰ, ਭਗਤਾਂ ਓਟ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਆਪ ਕਮਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਿਨ ਕਿਰਪਾ ਨਜ਼ਰ ਕਿਸੇ ਨਾ ਆਇੰਦਾ। ਕਿਰਪਾ ਕਰੇ ਸਰਬ ਗੁਣਵੰਤ, ਗੁਣ ਆਤਮ ਦਏ ਜਣਾਈਆ। ਗੁਰਸਿਖ ਹਰਿ ਜੂ ਨਾਰੀ ਮਿਲੇ ਕੰਤ, ਕੰਤ ਕੰਤੂਹਲ ਬੇਪਰਵਾਹੀਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਏਕਾ ਨਾਉਂ ਮਣੀਆ ਮੰਤ, ਅਜਪਾ ਜਾਪ ਕਰਾਈਆ। ਗੜ੍ਹ ਤੋੜ ਹਉਂਮੇ ਹੰਗਤ, ਹੰ ਬ੍ਰਹਮ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਹਿਜ ਸੁਭਾਈਆ। ਕਿਰਪਾ ਕਰੇ ਦੀਨ ਦਿਆਲ, ਦਇਆਨਿਧ ਅਖਵਾਇੰਦਾ। ਗੁਰਮੁਖ ਸੱਜਣ ਸਾਚੇ ਭਾਲ, ਲੱਖ ਚੁਰਾਸੀ ਫੰਦ ਕਟਾਇੰਦਾ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਇਕ ਜਗਾਇੰਦਾ। ਅਨਹਦ ਅਨਾਦੀ ਵੱਜੇ ਤਾਲ, ਧੁਨ ਆਤਮਕ ਆਪ ਸੁਣਾਇੰਦਾ। ਦੀਪਕ ਜੋਤੀ ਇਕੋ ਬਾਲ, ਅਗਿਆਨ ਅੰਧੇਰ ਮਿਟਾਇੰਦਾ। ਸਦਾ ਸਦਾ ਸਦ ਚਲੇ ਨਾਲ, ਵਿਛੜ ਕਦੇ ਨਾ ਜਾਇੰਦਾ। ਦਿਵਸ ਰੈਣ ਕਰੇ ਪ੍ਰਿਤਪਾਲ, ਸਿਰ ਆਪਣਾ ਹੱਥ ਟਿਕਾਇੰਦਾ। ਦੇਵੇ ਨਾਮ ਸੱਚਾ ਧੰਨ ਮਾਲ, ਸਚ ਖ਼ਜ਼ੀਨਾ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣੀ ਦਇਆ ਕਮਾਇੰਦਾ। ਦਇਆਨਿਧ ਗਹਿਰ ਗੁਣ ਸਾਗਰ, ਬੇਅੰਤ ਵਡੀ ਵਡਿਆਈਆ। ਪਾਰਬ੍ਰਹਮ ਪਤਿਪਰਮੇਸ਼ਵਰ ਨਿਰਗੁਣ ਨਿਰਗੁਣ ਠਾਕਰ, ਠੋਕਰ ਨਾਮ ਲਗਾਈਆ। ਕਰ ਪ੍ਰਕਾਸ਼ ਕਾਇਆ ਗਾਗਰ, ਗਗਰੀਆ ਕਰੇ ਰੁਸ਼ਨਾਈਆ। ਦਰ ਆਇਆਂ ਘਰ ਦੇਵੇ ਆਦਰ, ਇਕ ਆਦਰਸ਼ ਵਖਾਈਆ। ਕਰਤਾ ਕਰੀਮ ਸਾਚਾ ਕਾਦਰ, ਨੂਰ ਨੁਰਾਨਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਸੱਚਾ ਸ਼ਹਿਨਸ਼ਾਹੀਆ। ਆਤਮ ਸਿਮਰਨ ਆਤਮ ਰੰਗ, ਪਰਮਾਤਮ ਵੇਖ ਵਖਾਈਆ। ਕਾਇਆ ਸੇਜਾ ਸਚ ਪਲੰਘ, ਸਤਿ ਪੁਰਖ ਨਿਰੰਜਣ ਸੇਜ ਸੁਹਾਈਆ। ਨਾਦ ਧੁਨ ਵੱਜੇ ਮਰਦੰਗ, ਅਨਹਦ ਰਾਗ ਅਲਾਈਆ। ਅੰਮ੍ਰਿਤ ਆਤਮ ਧਾਰਾ ਗੰਗ, ਨਿਝਰ ਝਿਰਨਾ ਇਕ ਝਿਰਾਈਆ। ਦਿਵਸ ਰੈਣ ਇਕ ਅਨੰਦ, ਪਰਮਾਨੰਦ ਸਮਾਈਆ। ਜਨਮ ਜਨਮ ਦੀ ਟੁੱਟੀ ਗੰਢ, ਗੁਰ ਸਤਿਗੁਰ ਬੰਧਨ ਪਾਈਆ। ਪੰਚ ਵਿਕਾਰਾਂ ਖੰਡ ਖੰਡ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਈਆ। ਨਿਰਗੁਣ ਜੋਤ ਚੜ੍ਹਾਏ ਸਾਚਾ ਚੰਦ, ਪ੍ਰਕਾਸ਼ ਪ੍ਰਕਾਸ਼ ਨਾਲ ਮਿਲਾਈਆ। ਮਾਣਸ ਜਨਮ ਚੁੱਕੇ ਪੰਧ, ਮਾਤ ਗਰਭ ਫੇਰ ਨਾ ਆਈਆ। ਸਤਿਗੁਰ ਮਿਲੇ ਸਾਹਿਬ ਬਖ਼ਸ਼ੰਦ, ਗੁਰਮੁਖ ਲਏ ਤਰਾਈਆ। ਜਗਤ ਜਵਾਨੀ ਰਹੀ ਹੰਢ, ਅੰਤ ਬੁਢੇਪਾ ਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਜਨ ਭਗਤਾਂ ਹੋਏ ਸਹਾਈਆ। ਭਗਤ ਸਹਾਈ ਸ੍ਰੀ ਭਗਵਾਨ, ਆਦਿ ਜੁਗਾਦਿ ਅਖਵਾਇੰਦਾ। ਜੁਗ ਜੁਗ ਖੇਲ ਕਰੇ ਮਹਾਨ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਗੁਰਮੁਖ ਸੱਜਣ ਮਾਤ ਪਛਾਣ, ਆਪ ਆਪਣੀ ਬੂਝ ਬੁਝਾਇੰਦਾ। ਨਾਮ ਨਿਧਾਨਾ ਦੇਵੇ ਗਿਆਨ, ਨਿਸ਼ਅੱਖਰ ਆਪ ਪੜ੍ਹਾਇੰਦਾ। ਸਚ ਵਖਾਏ ਇਕ ਨਿਸ਼ਾਨ, ਸਚ ਦੁਆਰੇ ਆਪ ਝੁਲਾਇੰਦਾ। ਹੁਕਮੀ ਹੁਕਮ ਧੁਰ ਫ਼ਰਮਾਣ, ਬੋਧ ਅਗਾਧੀ ਨਾਦ ਵਜਾਇੰਦਾ। ਸਾਚਾ ਮੰਦਰ ਸਚ ਮਕਾਨ, ਕਾਇਆ ਅੰਦਰ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਤਰਾਇੰਦਾ। ਕਾਇਆ ਅੰਦਰ ਘਰ ਵਿਚ ਘਰ, ਘਰ ਸਾਚਾ ਆਪ ਸੁਹਾਈਆ। ਗੁਰਮੁਖ ਵਿਰਲੇ ਮਿਲੇ ਵਰ, ਜਿਸ ਆਪਣੀ ਦਇਆ ਕਮਾਈਆ। ਅੰਮ੍ਰਿਤ ਸਰੋਵਰ ਨੁਹਾਏ ਸਰ, ਦੁਰਮਤ ਮੈਲ ਦਏ ਧੁਵਾਈਆ। ਨਿਰਭੌ ਚੁਕਾਏ ਝੂਠਾ ਡਰ, ਭੈ ਅਵਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਈਆ। ਕਾਇਆ ਅੰਦਰ ਸਚ ਦੁਆਰ, ਹਰਿ ਸਾਚਾ ਸਚ ਜਣਾਇੰਦਾ। ਆਤਮ ਤਾਕੀ ਖੋਲ੍ਹ ਕਵਾੜ, ਬਜ਼ਰ ਕਪਾਟੀ ਤੋੜ ਤੁੜਾਇੰਦਾ। ਸਾਚੀ ਹਾਟੀ ਇਕ ਵਣਜਾਰ, ਨਾਮ ਵਣਜਾਰਾ ਫੇਰਾ ਪਾਇੰਦਾ। ਹੋਕਾ ਦੇਵੇ ਇਕੋ ਵਾਰ, ਆਪਣੀ ਅਲਖ ਜਗਾਇੰਦਾ। ਮਿਲ ਮਿਲ ਸਖੀਆਂ ਕਰਨ ਵਿਚਾਰ, ਪੰਚਮ ਮੀਤਾ ਰਾਗ ਅਲਾਇੰਦਾ। ਵਸਣਹਾਰਾ ਠਾਂਡੇ ਦਰਬਾਰ, ਘਰ ਸਾਚਾ ਆਪ ਸੁਹਾਇੰਦਾ। ਦਸਮ ਦੁਆਰੀ ਹੋ ਤਿਆਰ, ਨੌਂ ਦੁਆਰੇ ਪੰਧ ਚੁਕਾਇੰਦਾ। ਸੁਰਤੀ ਸ਼ਬਦੀ ਕਰੇ ਪਿਆਰ, ਸ਼ਬਦ ਸੁਰਤ ਮੇਲ ਮਿਲਾਇੰਦਾ। ਨਜ਼ਰੀ ਆਏ ਇਕ ਕਰਤਾਰ, ਕਰਤਾ ਕਾਦਰ ਵੇਸ ਵਟਾਇੰਦਾ। ਲਹਿਣਾ ਦੇਣਾ ਪੂਰਬ ਜਨਮ ਲਏ ਵਿਚਾਰ, ਕਰਮ ਕੁਕਰਮਾਂ ਵੇਖ ਵਖਾਇੰਦਾ। ਸਚਖੰਡ ਬੈਠ ਸੱਚੀ ਸਰਕਾਰ, ਸ਼ਾਹ ਪਾਤਸ਼ਾਹ ਸੋਭਾ ਪਾਇੰਦਾ। ਜਿਸ ਜਨ ਕਰੇ ਆਪ ਪਿਆਰ, ਆਪ ਆਪਣਾ ਰੰਗ ਰੰਗਾਇੰਦਾ। ਸਿਮਰਨ ਪਾਠ ਜਾਣੇ ਨਿਰੰਕਾਰ, ਪੂਜਾ ਪਾਠ ਆਪ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਤਰਾਇੰਦਾ। ਪੂਜਾ ਪਾਠ ਜਗਤ ਵਿਹਾਰਾ, ਰਸਨਾ ਜਿਹਵਾ ਆਪ ਕਰਾਈਆ। ਜਿਸ ਜਨ ਮਿਲੇ ਆਪ ਨਿਰੰਕਾਰਾ, ਨਿਰਗੁਣ ਆਪਣਾ ਦਰਸ ਕਰਾਈਆ। ਫੜ ਫੜ ਬਾਹੋਂ ਕਰੇ ਪਾਰ ਕਿਨਾਰਾ, ਸਾਚੀ ਨੱਯਾ ਲਏ ਚੜ੍ਹਾਈਆ। ਚਰਨ ਕਵਲ ਇਕ ਸਹਾਰਾ, ਸਮਰਥ ਦਏ ਵਡਿਆਈਆ। ਹਰਿ ਕਾ ਨਾਉਂ ਲਿਖਣ ਪੜ੍ਹਨ ਤੋਂ ਵਸੇ ਬਾਹਰਾ, ਕੋਟਨ ਕੋਟ ਨਾਮ ਰਹੇ ਜਸ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਸਿਰ ਆਪਣਾ ਹੱਥ ਟਿਕਾਈਆ। ਜਿਸ ਜਨ ਮਿਲੇ ਆਪ ਸਮਰਥ, ਸੰਸਾ ਸਰਬ ਚੁਕਾਇੰਦਾ। ਪੰਚ ਵਿਕਾਰਾ ਦੇਵੇ ਮਥ, ਆਸਾ ਤ੍ਰਿਸ਼ਨਾ ਮੇਟ ਮਿਟਾਇੰਦਾ। ਲਹਿਣਾ ਦੇਣ ਚੁਕਾਏ ਸੀਆਂ ਸਾਢੇ ਤਿੰਨ ਤਿੰਨ ਹੱਥ, ਸਾਚੇ ਮੰਦਰ ਆਪ ਬਹਾਇੰਦਾ। ਗ੍ਰਹਿ ਮੰਦਰ ਅੰਦਰ ਸ਼ਬਦ ਨਾਦ ਧੁਨ ਸੁਣਾਏ ਅਕੱਥ, ਬਾਣੀ ਬੋਧ ਆਪ ਦ੍ਰਿੜਾਇੰਦਾ। ਲਹਿਣਾ ਦੇਣਾ ਚੁੱਕੇ ਪੂਜਾ ਪਾਠ, ਜਿਸ ਜਨ ਹਰਿ ਜੂ ਨਜ਼ਰੀ ਆਇੰਦਾ। ਸਚ ਸਰੋਵਰ ਮਿਲੇ ਤੀਰਥ ਤਟ, ਗੁਰ ਸਰਨ ਚਰਨ ਗੁਰਮੁਖ ਅਸ਼ਨਾਨ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਤਰ ਪੂਜਾ ਪਾਠ ਇਕੋ ਵਾਰ ਸਮਝਾਇੰਦਾ। ਸਿਮਰਨ ਮੰਤਰ ਨਾਮ ਰਸ, ਨਾਮ ਵਿਹੂਣਿਆਂ ਆਪ ਜਣਾਈਆ। ਜਨ ਭਗਤਾਂ ਸਦਾ ਹੋਏ ਵਸ, ਜੁਗ ਜੁਗ ਫੇਰਾ ਪਾਈਆ। ਨਿਰਾਕਾਰ ਨਿਰਵੈਰ ਸਾਚਾ ਮਾਰਗ ਏਕਾ ਦੱਸ, ਏਕਾ ਘਰ ਵਖਾਈਆ। ਕਰ ਪ੍ਰਕਾਸ਼ ਕੋਟਨ ਰਵ ਸਸ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਗੁਰਮੁਖਾਂ ਗਾਏ ਆਪੇ ਜਸ, ਪਾਰਬ੍ਰਹਮ ਬੇਪਰਵਾਹੀਆ। ਲਹਿਣਾ ਦੇਣ ਚੁਕਾਏ ਹੱਥੋ ਹੱਥ, ਜਗਤ ਉਧਾਰ ਨਾ ਕੋਇ ਕਰਾਈਆ। ਜੋ ਜਨ ਸ਼ਰਨਾਈ ਜਾਏ ਢੱਠ, ਤਿਸ ਲਹਿਣਾ ਦਏ ਮੁਕਾਈਆ। ਨਾਤਾ ਤੋੜ ਤੱਤ ਅੱਠ, ਨੌਂ ਦਰ ਲੇਖਾ ਲੇਖੇ ਪਾਈਆ। ਪੱਲੇ ਬੰਨ੍ਹੇ ਨਾਮ ਗੱਠ, ਸਾਚੀ ਗੱਠੜੀ ਇਕ ਵਖਾਈਆ। ਵਸਣਹਾਰਾ ਘਟ ਘਟ, ਸਵਛ ਸਰੂਪੀ ਰੂਪ ਧਰਾਈਆ। ਕੋਟਨ ਕੋਟ ਨਾਮ ਰਹੇ ਰੱਟ, ਰਸਨਾ ਜਿਹਵਾ ਸੇਵ ਕਮਾਈਆ। ਗੁਰਮੁਖ ਵਿਰਲੇ ਮਿਟਿਆ ਦਵੈਤੀ ਫੱਟ, ਏਕਾ ਘਰ ਵੱਜੀ ਵਧਾਈਆ। ਚੌਦਾਂ ਲੋਕ ਰਹੇ ਨੱਠ, ਲੱਖ ਚੁਰਾਸੀ ਪੰਧ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਿਮਰਨ ਇਕ ਰਖਾਈਆ। ਸਾਚਾ ਸਿਮਰਨ ਆਤਮ ਪਰਮਾਤਮ, ਪਰਮ ਪੁਰਖ ਰਖਾਇੰਦਾ। ਜਨ ਭਗਤਾਂ ਹੋਏ ਦਾਸ ਦਾਸਨ, ਬਣ ਸੇਵਕ ਸੇਵ ਕਮਾਇੰਦਾ। ਨਾਤਾ ਤੋੜ ਪ੍ਰਿਥਮੀ ਆਕਾਸ਼ਨ, ਗਗਨ ਮੰਡਲ ਡੇਰਾ ਢਾਹਿੰਦਾ। ਗੁਰਮੁਖ ਆਤਮ ਸੇਜਾ ਕਰੇ ਭੋਗ ਬਲਾਸਨ, ਅਨੁਭਵ ਆਪਣੀ ਖੇਲ ਕਰਾਇੰਦਾ। ਸਾਚੇ ਮੰਦਰ ਪਾਵੇ ਰਾਸਨ, ਗੋਪੀ ਕਾਹਨ ਆਪ ਨਚਾਇੰਦਾ। ਗੁਰਮੁਖ ਗੁਰਸਿਖ ਪੂਰੀ ਕਰੇ ਆਸਣ, ਨਾਨਕ ਗੋਬਿੰਦ ਵੇਸ ਵਟਾਇੰਦਾ। ਸ਼ਾਹੋ ਭੂਪ ਸਰਬ ਗੁਣ ਤਾਸ਼ਨ, ਗੁਣਵੰਤਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਿਮਰਨ ਆਪ ਬਣਾਇੰਦਾ। ਸਾਚਾ ਸਿਮਰਨ ਵਿਚ ਜਹਾਨ, ਜੀਵਣ ਜੁਗਤ ਜਣਾਈਆ। ਜਿਸ ਜਨ ਉਪਰ ਸਤਿਗੁਰ ਪੂਰਾ ਹੋਏ ਮਿਹਰਵਾਨ, ਆਪਣਾ ਭੇਵ ਖੁਲ੍ਹਾਈਆ। ਜਨ ਭਗਤਾਂ ਦੇਵੇ ਸਾਚਾ ਦਾਨ, ਵਸਤ ਅਮੋਲਕ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਸਿਮਰਨ ਭਜਨ ਭਜ ਭਜ ਵੇਖ ਵਖਾਈਆ। ਰਸਨਾ ਜਿਹਵਾ ਰਹੀ ਭੱਜ, ਦਿਵਸ ਰੈਣ ਗੁਣ ਗਾਇਆ। ਹਰਿ ਭਗਤ ਦੁਆਰੇ ਬੈਠਾ ਸਜ, ਆਪਣਾ ਮੂਲ ਚੁਕਾਇਆ। ਦੀਨ ਦਿਆਲ ਠਾਕਰ ਸਵਾਮੀ ਨਿਹਕਰਮੀ ਪਰਦਾ ਲਏ ਕੱਜ, ਸਿਰ ਆਪਣਾ ਹੱਥ ਟਿਕਾਇਆ। ਸਾਹਿਬ ਦਿਆਲ ਚੜ੍ਹਾਏ ਸਚ ਜਹਾਜ਼, ਜਗਤ ਬੇੜਾ ਆਪ ਚਲਾਇਆ। ਗੁਰਮੁਖਾਂ ਕਰੇ ਆਪੇ ਕਾਜ, ਨਿਰਗੁਣ ਸਰਗੁਣ ਵੇਸ ਵਟਾਇਆ। ਏਥੇ ਓਥੇ ਰੱਖੇ ਲਾਜ, ਲਾਜਾਵੰਤ ਬੇਪਰਵਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਮਿਹਰ ਨਜ਼ਰ ਬੇਨਜ਼ੀਰ, ਹਰਿਜਨ ਲਏ ਉਠਾਇਆ। ਮਹਾਂ ਪੁਰਖ ਇਕੋ ਦਾਤਾ, ਆਦਿ ਜੁਗਾਦਿ ਸਮਾਇੰਦਾ। ਜੁਗ ਜੁਗ ਖੇਲੇ ਖੇਲ ਪੁਰਖ ਬਿਧਾਤਾ, ਬਿਧ ਆਪਣੇ ਹੱਥ ਰਖਾਇੰਦਾ। ਗੁਰਸਿਖਾਂ ਬੰਨ੍ਹੇ ਸਾਚਾ ਨਾਤਾ, ਏਕਾ ਬੰਧਨ ਨਾਮ ਪਾਇੰਦਾ। ਅੰਤਰ ਆਤਮ ਜਣਾਏ ਇਕੋ ਗਾਥਾ, ਅੱਖਰ ਵੱਖਰ ਆਪ ਪੜ੍ਹਾਇੰਦਾ। ਸਦਾ ਸੁਹੇਲਾ ਦੇਵੇ ਸਾਥਾ, ਸਗਲਾ ਸੰਗ ਨਿਭਾਇੰਦਾ। ਲੇਖਾ ਜਾਣੇ ਪੂਜਾ ਪਾਠਾ, ਜਿਸ ਜਨ ਆਪਣਾ ਦਰਸ ਦਿਖਾਇੰਦਾ। ਰਾਤੀਂ ਸੁਤਿਆਂ ਘਰ ਘਰ ਪੁੱਛੇ ਵਾਤਾ, ਨਿਰਗੁਣ ਸਰਗੁਣ ਫੇਰਾ ਪਾਇੰਦਾ। ਲਹਿਣਾ ਦੇਣ ਚੁਕਾਏ ਮਸਤਕ ਮਾਥਾ, ਪੂਰਬ ਲੇਖਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪੁਰਖ ਖੇਲ ਕਰਾਇੰਦਾ। ਸਤਿ ਪੁਰਖ ਸ੍ਰੀ ਭਗਵਾਨ, ਬੇਪਰਵਾਹ ਵਡੀ ਵਡਿਆਈਆ। ਜੁਗ ਜੁਗ ਖੇਲੇ ਖੇਲ ਮਹਾਨ, ਜੁਗ ਕਰਤਾ ਬੇਪਰਵਾਹੀਆ। ਭਗਤਾਂ ਦੇਵੇ ਭਗਤੀ ਦਾਨ, ਨਾਮ ਨਿਧਾਨਾ ਝੋਲੀ ਪਾਈਆ। ਲੱਖ ਚੁਰਾਸੀ ਵੇਖੇ ਮਾਰ ਧਿਆਨ, ਘਟ ਘਟ ਅੰਦਰ ਡੇਰਾ ਲਾਈਆ। ਏਕਾ ਮੰਦਰ ਇਕ ਮਕਾਨ, ਏਕਾ ਘਰ ਸੁਹਾਈਆ। ਏਕਾ ਸ਼ਾਹੋ ਭੂਪ ਸੁਲਤਾਨ, ਏਕਾ ਹਰਿ ਜੂ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਸਦਾ ਸਾਲਾਹੀਆ। ਸਦਾ ਸਾਲਾਹੇ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਦਇਆ ਕਮਾਇੰਦਾ । ਖੇਲੇ ਖੇਲ ਖੇਲ ਤਮਾਸ਼, ਗਗਨ ਮੰਡਲ ਫੇਰਾ ਪਾਇੰਦਾ। ਅੰਡਜ ਜੇਰਜ ਉਤਭੁਜ ਸੇਤਜ ਕਰ ਨਿਵਾਸ, ਘਰ ਘਰ ਆਪਣੀ ਜੋਤ ਜਗਾਇੰਦਾ। ਕੋਟਨ ਕੋਟ ਦੀਪਕ ਕਰ ਪ੍ਰਕਾਸ਼, ਬਿਨ ਬਾਤੀ ਤੇਲ ਡਗਮਗਾਇੰਦਾ। ਜਨ ਭਗਤਾਂ ਪੂਰੀ ਕਰੇ ਆਸ, ਆਪ ਆਪਣਾ ਅੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਹਰਿਜਨ ਸਾਚੇ ਆਪ ਤਰਾਇੰਦਾ। ਤਾਰਨਹਾਰਾ ਪਾਰਬ੍ਰਹਮ, ਪਰਮ ਪੁਰਖ ਵਡਿਆਈਆ। ਨਾ ਮਰੇ ਨਾ ਪਏ ਜੰਮ, ਜਨਮ ਮਰਨ ਵਿਚ ਨਾ ਆਈਆ। ਨਿਰਗੁਣ ਜਾਣੇ ਆਪਣਾ ਕੰਮ, ਨਿਹਕਰਮੀ ਕਰਮ ਕਮਾਈਆ। ਨਾ ਕੋਈ ਘੜੇ ਨਾ ਦੇਵੇ ਭੰਨ, ਘੜਨ ਭੰਨਣਹਾਰ ਆਪ ਅਖਵਾਈਆ। ਕਰੇ ਪ੍ਰਕਾਸ਼ ਬਿਨ ਸੂਰਜ ਚੰਨ, ਮੰਡਲ ਮੰਡਪ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਇਆਵਾਨ ਆਪ ਹੋ ਜਾਈਆ। ਦਇਆਵਾਨ ਆਦਿ ਨਿਰੰਜਣ, ਏਕਾ ਪੁਰਖ ਅਖਵਾਇੰਦਾ। ਨੇਤਰ ਪਾਏ ਨਾਮ ਅੰਜਨ, ਅਗਿਆਨ ਅੰਧੇਰ ਮਿਟਾਇੰਦਾ। ਚਰਨ ਧੂੜ ਕਰਾਏ ਸਾਚਾ ਮਜਨ, ਦੁਰਮਤ ਮੈਲ ਧੁਵਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣਾ ਰੰਗ ਵਖਾਇੰਦਾ। ਹਰਿ ਪੁਰਖ ਪੁਰਖ ਕਰਤਾਰਾ, ਆਪਣੀ ਕਰਨੀ ਆਪ ਕਰਾਈਆ। ਜੁਗ ਜੁਗ ਵਿਛੜੇ ਮੇਲਣਹਾਰਾ, ਜਗਤ ਵਿਛੋੜਾ ਪੰਧ ਮੁਕਾਈਆ। ਏਕਾ ਖੋਲ੍ਹ ਸਚ ਦੁਆਰਾ, ਦਰ ਦਰਵਾਜ਼ਾ ਦਏ ਵਖਾਈਆ। ਕਾਗਦ ਕਲਮ ਨਾ ਲਿਖਣਹਾਰਾ, ਲਿਖ ਲਿਖ ਅੰਤ ਕੋਇ ਨਾ ਪਾਈਆ। ਚਾਰੇ ਵੇਦ ਕਰਨ ਪੁਕਾਰਾ, ਹਰਿ ਕਾ ਭੇਵ ਕੋਇ ਨਾ ਪਾਈਆ। ਗੀਤਾ ਗਿਆਨ ਕਰੇ ਗਿਰਿਆਜ਼ਾਰਾ, ਸ਼ਾਸਤਰ ਸਿਮਰਤ ਦੇਣ ਦੁਹਾਈਆ। ਅੰਜੀਲ ਕੁਰਾਨਾ ਕਰੇ ਪੁਕਾਰਾ, ਤੀਸ ਬਤੀਸਾ ਭੇਵ ਨਾ ਆਈਆ। ਖਾਣੀ ਬਾਣੀ ਵੇਖੇ ਵੇਖਣਹਾਰਾ, ਵੇਖਣਹਾਰਾ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਮਹੱਲੇ ਆਪੇ ਚੜ੍ਹ, ਥਿਰ ਘਰ ਵੇਖ ਵਖਾਈਆ। ਸਚਖੰਡ ਦੁਆਰਾ ਹਰਿ ਨਿਰੰਕਾਰਾ, ਇਕ ਇਕੱਲਾ ਆਪ ਸਮਾਇੰਦਾ । ਸੁੰਨ ਅਗੰਮੀ ਪਾਵੇ ਸਾਰਾ, ਧੂਆਂਧਾਰ ਵਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਪਸਾਰਾ, ਆਪ ਆਪਣੀ ਸੇਵ ਲਗਾਇੰਦਾ। ਲੱਖ ਚੁਰਾਸੀ ਵੇਖ ਅਖਾੜਾ, ਆਪਣਾ ਨਾਚ ਨਚਾਇੰਦਾ। ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਪਾਵੇ ਸਾਰਾ, ਲੋਆਂ ਪੁਰੀਆਂ ਡਗਮਗਾਇੰਦਾ। ਸ਼ਾਹੋ ਭੂਪ ਬਣ ਸਿਕਦਾਰ, ਸ਼ਾਹ ਪਾਤਸ਼ਾਹ ਨਾਉਂ ਧਰਾਇੰਦਾ। ਹੁਕਮੀ ਹੁਕਮ ਵਰਤੇ ਵਰਤਾਰ, ਸਾਚਾ ਹੁਕਮ ਆਪ ਵਰਤਾਇੰਦਾ। ਲੇਖਾ ਜਾਣੇ ਰਵ ਸਸ ਸਤਾਰਾ, ਨੂਰ ਨੂਰ ਆਪ ਧਰਾਇੰਦਾ। ਪ੍ਰਿਥਮੀ ਅਕਾਸ਼ ਦਏ ਸਹਾਰ, ਆਪ ਆਪਣਾ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਇਕੋ ਹਰਿ, ਜਨ ਭਗਤਾਂ ਪਾਰ ਕਰਾਇੰਦਾ। ਭਗਤ ਉਧਾਰਨਹਾਰ, ਜੁਗ ਜੁਗ ਦਇਆ ਕਮਾਈਆ। ਲੇਖਾ ਜਾਣੇ ਧੁਰ ਦਰਬਾਰ, ਸਚਖੰਡ ਵਾਸੀ ਸੱਚਾ ਸ਼ਹਿਨਸ਼ਾਹੀਆ। ਡੁੱਬਦੇ ਪਾਥਰ ਲਏ ਤਾਰ, ਜਿਸ ਜਨ ਆਪਣਾ ਚਰਨ ਛੁਹਾਈਆ। ਸਦਾ ਸੁਹੇਲਾ ਬਣ ਦਲਾਲ, ਜਗਤ ਦਲਾਲੀ ਆਪ ਕਮਾਈਆ। ਲੇਖਾ ਜਾਣੇ ਸ਼ਾਹ ਕੰਗਾਲ, ਊਚ ਨੀਚ ਨਾ ਕੋਇ ਵਡਿਆਈਆ। ਆਪੇ ਕਰੇ ਆਪਣਾ ਹੱਲ ਸਵਾਲ, ਦੂਸਰ ਭੇਵ ਕੋਇ ਨਾ ਆਈਆ। ਕੋਟਨ ਕੋਟ ਜੀਵ ਜੰਤ ਹਰਿ ਹਰਿ ਥੱਕੇ ਭਾਲ, ਜੰਗਲ ਜੂਹ ਉਜਾੜ ਪਹਾੜ, ਡੂੰਘੀ ਕੰਦਰ ਹੱਥ ਕਿਸੇ ਨਾ ਆਈਆ। ਜਿਸ ਜਨ ਆਪ ਹੋਏ ਕਿਰਪਾਲ, ਆਪ ਆਪਣਾ ਮੇਲ ਮਿਲਾਈਆ। ਸੰਤ ਭਗਤ ਭਗਵੰਤ ਨਾਰ ਕੰਤ, ਸਾਚੀ ਸੇਜਾ ਏਕਾ ਏਕ ਸੁਹਾਈਆ। ਆਤਮ ਸੇਜਾ ਰੰਗ ਬਸੰਤ, ਫੁਲ ਫੁਲਵਾੜੀ ਆਪ ਮਹਿਕਾਇੰਦਾ। ਗੁਰਮੁਖ ਨਾਰੀ ਮਿਲੇ ਹਰਿ ਜੂ ਕੰਤ, ਏਕਾ ਘਰ ਬਹਾਇੰਦਾ।
