੨੨ ਮਾਘ ੨੦੧੮ ਬਿਕ੍ਰਮੀ ਮੇਲਾ ਰਾਮ ਪਰਕਾਸ਼ ਚੰਦ ਦੇ ਗ੍ਰਹਿ ਜੰਮੂ
ਹਰੀ ਹਰਿ ਵਿਸ਼ਨੂੰ ਭਗਵਾਨ, ਨਿਰਗੁਣ ਸਰਗੁਣ ਖੇਲ ਕਰਾਇੰਦਾ। ਪਾਰਬ੍ਰਹਮ ਬ੍ਰਹਮ ਕਰ ਧਿਆਨ, ਆਤਮ ਪਰਮਾਤਮ ਜੋੜ ਜੁੜਾਇੰਦਾ। ਸੋਹੰ ਅੱਖਰ ਇਕ ਗਿਆਨ, ਸਰਬ ਗਿਆਤਾ ਆਪ ਸਮਝਾਇੰਦਾ। ਲੱਖ ਚੁਰਾਸੀ ਜੀਵਣ ਦਾਨ, ਜੀਵਣ ਮੁਕਤੀ ਆਪ ਸਮਝਾਇੰਦਾ। ਸਾਚਾ ਮੰਦਰ ਇਕ ਮਕਾਨ, ਵਿਸ਼ਵ ਆਪਣੀ ਖੇਲ ਕਰਾਇੰਦਾ। ਧੁਰਦਰਗਾਹੀ ਸ਼ਬਦ ਨਿਸ਼ਾਨ, ਸੂਰਾ ਸਰਬੰਗ ਆਪ ਝੁਲਾਇੰਦਾ। ਨਿਝ ਘਰ ਆਤਮ ਅਨੰਦ ਮਹਾਨ, ਨਿਝ ਨੇਤਰ ਆਪ ਜਣਾਇੰਦਾ। ਅੰਮ੍ਰਿਤ ਰਸ ਪੀਣ ਖਾਣ, ਅਨਮੁਲੜੀ ਵਸਤ ਵਰਤਾਇੰਦਾ। ਸਚ ਸੁੱਚ ਸਤਿ ਇਸ਼ਨਾਨ, ਧੀਰਜ ਜਤ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪ ਵਖਾਇੰਦਾ। ਵਿਸ਼ਨੂੰ ਭਗਵਾਨ ਹਰੀ ਹਰਿ, ਨਰ ਨਰਾਇਣ ਵਡੀ ਵਡਿਆਈਆ। ਆਪਣੀ ਕਰਨੀ ਆਪੇ ਕਰ, ਕਰਤਾ ਪੁਰਖ ਖੇਲ ਕਰਾਈਆ। ਤਖ਼ਤ ਨਿਵਾਸੀ ਸਾਚੇ ਤਖ਼ਤ ਆਪੇ ਚੜ੍ਹ, ਦੋ ਜਹਾਨਾਂ ਵੇਖੇ ਚਾਈਂ ਚਾਈਂਆ। ਲੱਖ ਚੁਰਾਸੀ ਘਾੜਨ ਘੜ, ਨਿਰਗੁਣ ਸਰਗੁਣ ਬੰਧਨ ਪਾਈਆ। ਸ਼ਬਦ ਅਗੰਮੀ ਏਕਾ ਪੜ੍ਹ, ਅਗੰਮ ਅਗੋਚਰ ਕਰੇ ਪੜ੍ਹਾਈਆ। ਆਦਿ ਜੁਗਾਦੀ ਦੇਵਣਹਾਰਾ ਵਰ, ਸਾਚੀ ਭਿਖਿਆ ਝੋਲੀ ਪਾਈਆ। ਜੁਗ ਚੌਕੜੀ ਜਾਇਣ ਹਰ, ਹਰੀ ਹਰਿ ਆਪਣਾ ਖੇਲ ਕਰਾਈਆ। ਸਚ ਭੰਡਾਰਾ ਇਕੋ ਭਰ, ਆਦਿ ਜੁਗਾਦਿ ਵਰਤਾਈਆ। ਦੇਵਣਹਾਰਾ ਇਕੋ ਨਰ, ਮਹਾਂਬਲੀ ਭੇਵ ਨਾ ਰਾਈਆ। ਕਰੇ ਖੇਲ ਅਗੰਮ ਅਪਰ, ਅਕਾਸ਼ ਪਰਕਾਸ਼ ਸਮਾਈਆ। ਜੀਵਣ ਜੁਗਤ ਜਾਣੇ ਜਹਾਨ, ਜੁਗ ਜੁਗ ਭੇਵ ਚੁਕਾਈਆ। ਕਲਜੁਗ ਅੰਤਮ ਹੋ ਪਰਧਾਨ, ਕਰੇ ਖੇਲ ਬੇਪਰਵਾਹੀਆ। ਸਚਖੰਡ ਦਾ ਸਚ ਨਿਸ਼ਾਨ, ਲੋਕਮਾਤ ਆਪ ਝੁਲਾਈਆ। ਸਚਖੰਡ ਦੁਆਰ ਸਚ ਮਕਾਨ, ਲੋਕਮਾਤ ਆਪ ਪਰਗਟਾਈਆ। ਸਚਖੰਡ ਦੁਵਾਰ ਸਚ ਵਿਧਾਨ, ਲੋਕਮਾਤ ਆਪ ਬਣਾਈਆ। ਸਚਖੰਡ ਦੁਆਰ ਸਚ ਗਿਆਨ, ਏਕਾ ਸਤਿ ਕਰੇ ਪੜ੍ਹਾਈਆ। ਸਚਖੰਡ ਦਾ ਸਚ ਧਿਆਨ, ਏਕਾ ਹਰਿ ਸਰਨ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਵਿਸ਼ਨੂੰ ਭਗਵਾਨ ਹਰਿ ਨਰਾਇਣ, ਨਰ ਨਰਾਇਣ ਖੇਲ ਕਰਾਇੰਦਾ। ਲੱਖ ਚੁਰਾਸੀ ਵੇਖੇ ਆਪਣੇ ਨੈਣ, ਨੇਤਰ ਨੈਣ ਆਪ ਖੁਲ੍ਹਾਇੰਦਾ। ਜੀਵ ਜੰਤ ਚੁਕਾਏ ਲਹਿਣ ਦੇਣ, ਪੂਰਬ ਲੇਖਾ ਸਰਬ ਮੁਕਾਇੰਦਾ। ਇਕੋ ਅੱਖਰ ਆਪਣਾ ਨਾਉਂ ਆਇਆ ਕਹਿਣ, ਆਤਮ ਪਰਮਾਤਮ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਆਪ ਕਰਾਇੰਦਾ। ਵਿਸ਼ਨੂੰ ਭਗਵਾਨ ਹਰੀ ਹਰਿ, ਹਰਿ ਵੱਡਾ ਵਡ ਵਡਿਆਈਆ। ਆਦਿ ਜੁਗਾਦਿ ਖੋਲ੍ਹੇ ਦਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਗੁਰ ਅਵਤਾਰਾਂ ਦੇਵੇ ਵਰ, ਸਿਰ ਆਪਣਾ ਹੱਥ ਟਿਕਾਈਆ। ਲੱਖ ਚੁਰਾਸੀ ਵੇਖੇ ਅੰਦਰ ਵੜ, ਘਟ ਘਟ ਜੋਤ ਰੁਸ਼ਨਾਈਆ। ਲੇਖਾ ਜਾਣੇ ਚੋਟੀ ਜੜ੍ਹ, ਮਧ ਆਪਣੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭੇਵ ਆਪ ਖੁਲ੍ਹਾਈਆ। ਵਿਸ਼ਨੂੰ ਭਗਵਾਨ ਪਾਰਬ੍ਰਹਮ, ਬ੍ਰਹਮ ਆਪਣੇ ਰੰਗ ਰੰਗਾਇੰਦਾ। ਆਪੇ ਜਾਣੇ ਆਪਣਾ ਕੰਮ, ਕਰਨੀ ਕਰਤਾ ਆਪ ਕਰਾਇੰਦਾ। ਹਰਖ ਸੋਗ ਨਾ ਕੋਇ ਗ਼ਮ, ਚਿੰਤਾ ਦੁੱਖ ਨਾ ਕੋਇ ਜਣਾਇੰਦਾ। ਲੱਖ ਚੁਰਾਸੀ ਜੀਵ ਜੰਤ ਬਣ ਬਣ ਜਨਨੀ ਜਨ, ਘਾੜਤ ਘੜਤ ਵੇਖ ਵਖਾਇੰਦਾ। ਆਦਿ ਅੰਤ ਜੁਗਾਂ ਜੁਗੰਤ ਸ੍ਰੀ ਭਗਵੰਤ ਦੇਵਣਹਾਰਾ ਡੰਨ, ਡੰਡਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭੇਵ ਆਪ ਚੁਕਾਇੰਦਾ। ਵਿਸ਼ਨੂੰ ਭਗਵਾਨ ਹਰੀ ਹਰਿ, ਏਕਾ ਏਕ ਰੰਗ ਵਖਾਈਆ। ਆਪਣਾ ਭਾਣਾ ਆਪੇ ਜਰ, ਆਪੇ ਬੈਠਾ ਸੀਸ ਝੁਕਾਈਆ। ਜੁਗ ਜੁਗ ਵੇਸ ਆਪੇ ਧਰ, ਨਿਰਗੁਣ ਸਰਗੁਣ ਖੇਲ ਕਰਾਈਆ। ਸੰਤ ਸੁਹੇਲੇ ਆਪੇ ਫੜ, ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਰੰਗ ਆਪ ਰੰਗਾਈਆ। ਵਿਸ਼ਨੂੰ ਭਗਵਾਨ ਹਰੀ ਹਰਿ ਰੰਗ, ਹਰਿ ਕਰਤਾ ਆਪ ਰੰਗਾਇੰਦਾ। ਦੋ ਜਹਾਨਾਂ ਵੇਖ ਪਲੰਘ, ਸੇਜ ਆਤਮ ਇਕ ਸੁਹਾਇੰਦਾ। ਨਿਰਗੁਣ ਨਿਰਵੈਰ ਫੜ ਮਰਦੰਗ, ਸਾਚਾ ਨਾਦ ਆਪ ਵਜਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਭ ਦੀ ਪੂਰੀ ਕਰੇ ਮੰਗ, ਵੇਲਾ ਅੰਤ ਵੇਖ ਵਖਾਇੰਦਾ। ਨਿਰਗੁਣ ਜੋਤ ਪਰਕਾਸ਼ ਚੜ੍ਹੇ ਚੰਦ, ਚੰਦ ਚਾਂਦਨਾ ਆਪ ਚਮਕਾਇੰਦਾ। ਵੇਖਣਹਾਰਾ ਹਰਿ ਬ੍ਰਹਿਮੰਡ, ਬ੍ਰਹਿਮੰਡ ਖੰਡ ਆਪਣੀ ਧਾਰ ਵਖਾਇੰਦਾ। ਪਰਗਟ ਹੋ ਸੂਰਾ ਸਰਬੰਗ, ਸਾਹਿਬ ਸੁਲਤਾਨ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਆਪ ਜਣਾਇੰਦਾ। ਸ੍ਰੀ ਭਗਵਾਨ ਵਿਸ਼ਨੂੰ ਧਾਰ, ਵਿਸ਼ਵ ਵਿਸ਼ਵ ਜਣਾਈਆ। ਕਲਜੁਗ ਅੰਤਮ ਖੇਲ ਨਿਆਰ, ਖ਼ਾਲਕ ਖ਼ਲਕ ਰਿਹਾ ਵਖਾਈਆ। ਪਰਵਰਦਿਗਾਰ ਹੋ ਤਿਆਰ, ਲੋਕਮਾਤ ਵੇਸ ਵਟਾਈਆ। ਲੇਖਾ ਜਾਣੇ ਸਰਬ ਸੰਸਾਰ, ਸਰਨਗਤ ਆਪਣੇ ਹੱਥ ਰਖਾਈਆ। ਭਗਤ ਭਗਵੰਤ ਲਏ ਉਭਾਰ, ਭੇਵ ਅਭੇਵ ਚੁਕਾਈਆ। ਦੇਵੇ ਦਰਸ ਦਰਸ ਦੀਦਾਰ, ਦੀਦ ਈਦ ਚੰਦ ਸ਼ਰਮਾਈਆ। ਨਾਤਾ ਤੋੜ ਜਗਤ ਸੰਸਾਰ, ਏਕਾ ਨਾਉਂ ਬੰਧਨ ਪਾਈਆ। ਆਤਮ ਪਰਮਾਤਮ ਇਕ ਪਿਆਰ, ਸੋਹੰ ਸ਼ਬਦ ਕਰੇ ਪੜ੍ਹਾਈਆ। ਚਾਰ ਵਰਨ ਜੈ ਜੈਕਾਰ, ਏਕਾ ਰਾਗ ਅਲਾਈਆ। ਵਿਸ਼ਨੂੰ ਰੂਪ ਹਰਿ ਕਰਤਾਰ, ਦਰ ਦਰ ਘਰ ਘਰ ਸੇਵਕ ਬਣ ਬਣ ਸੇਵ ਕਮਾਈਆ। ਭਗਵਨ ਹੁਕਮੀ ਕਰੇ ਵਰਤਾਰ, ਧੁਰ ਫ਼ਰਮਾਣਾ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਵਿਸ਼ਨੂੰ ਭਗਵਾਨ ਖੇਲ ਅਪਾਰਾ, ਪਰਵਰਦਿਗਾਰ ਆਪ ਕਰਾਇੰਦਾ। ਵਿਸ਼ਨੂੰ ਦੋਏ ਦੋਏ ਜੋੜ ਕਰੇ ਨਿਮਸਕਾਰਾ, ਭਗਵਨ ਆਪਣੀ ਦਇਆ ਕਮਾਇੰਦਾ। ਵਿਸ਼ਨੂੰ ਦਰ ਦਰਵੇਸ਼ ਬਣੇ ਭਿਖਾਰਾ, ਭਗਵਨ ਆਪਣੀ ਵਸਤ ਵਰਤਾਇੰਦਾ। ਵਿਸ਼ਨੂੰ ਏਕਾ ਰੰਗ ਮੰਗੇ ਅਪਾਰਾ, ਭਗਵਨ ਆਪਣਾ ਰੰਗ ਚੜ੍ਹਾਇੰਦਾ। ਵਿਸ਼ਨੂੰ ਆਪਣਾ ਮੇਲ ਮੰਗੇ ਸੰਸਾਰਾ, ਭਗਵਨ ਮਿਲ ਮਿਲ ਖ਼ੁਸ਼ੀ ਮਨਾਇੰਦਾ। ਵਿਸ਼ਨੂੰ ਮੰਗੇ ਇਕ ਤੇਰਾ ਮੇਰਾ ਹੁਲਾਰਾ, ਭਗਵਨ ਦੇ ਹੁਲਾਰਾ ਆਪਣਾ ਭੇਵ ਚੁਕਾਇੰਦਾ। ਵਿਸ਼ਨੂੰ ਮੰਗੇ ਤੇਰਾ ਮੇਰਾ ਇਕ ਦੁਆਰਾ, ਭਗਵਨ ਖੋਲ੍ਹ ਕਿਵਾੜਾ ਰਾਹ ਵਖਾਇੰਦਾ। ਦੋਹਾਂ ਵੱਜੇ ਇਕ ਸਿਤਾਰਾ, ਸ਼ੱਤਰੂ ਮਿੱਤਰ ਏਕਾ ਰੰਗ ਵਖਾਇੰਦਾ। ਕਲਜੁਗ ਅੰਤਮ ਅੰਤ ਕਿਨਾਰਾ, ਜਗਤ ਨਈਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵਿਸ਼ਵ ਆਪਣੀ ਧਾਰ ਚਲਾਇੰਦਾ। ਵਿਸ਼ਨੂੰ ਭਗਵਾਨ ਇਕ ਵਿਸ਼ਵਾਸ਼, ਵਿਸ਼ਵ ਆਪ ਜਣਾਇੰਦਾ। ਜੁਗ ਚੌਕੜੀ ਹੋਏ ਨਾਸ, ਥਿਰ ਕੋਇ ਰਹਿਣ ਨਾ ਪਾਇੰਦਾ। ਭਗਵਨ ਵਸੇ ਸਭ ਦੇ ਪਾਸ, ਬਿਨ ਭਗਤਾਂ ਹੱਥ ਕਿਸੇ ਨਾ ਆਇੰਦਾ। ਆਪਣੀ ਪਾਵੇ ਸਾਚੀ ਰਾਸ, ਮੰਡਲ ਮੰਡਪ ਖੇਲ ਕਰਾਇੰਦਾ। ਸੂਰਜ ਚੰਦ ਬਖ਼ਸ਼ ਨਿਵਾਸ, ਹੁਕਮੀ ਹੁਕਮ ਆਪ ਫਿਰਾਇੰਦਾ। ਲੇਖਾ ਜਾਣੇ ਅਕਾਸ਼ਾ ਅਕਾਸ਼, ਕੋਟਨ ਕੋਟ ਅਕਾਸ਼ ਚਰਨਾਂ ਹੇਠ ਦਬਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬਲ ਆਪ ਧਰਾਇੰਦਾ। ਆਪਣਾ ਬਲ ਵਿਸ਼ਨੂੰ ਭਗਵਾਨ, ਏਕਾ ਏਕ ਪਰਗਟਾਈਆ। ਪਰਗਟ ਹੋਏ ਵਿਚ ਜਹਾਨ, ਦੋ ਜਹਾਨਾਂ ਕਰੇ ਰੁਸ਼ਨਾਈਆ। ਸਾਚਾ ਚਿੱਲਾ ਤੀਰ ਕਮਾਨ, ਸ਼ਬਦੀ ਸ਼ਬਦ ਉਠਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਵਣਹਾਰਾ ਗਿਆਨ, ਆਪਣਾ ਨਾਉਂ ਕਰੇ ਪੜ੍ਹਾਈਆ। ਭਗਤ ਭਗਵੰਤ ਮੇਲੇ ਆਣ, ਆਪ ਆਪਣਾ ਬੰਧਨ ਪਾਈਆ। ਸਤਿ ਸਤਿਵਾਦੀ ਸਤਿ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਈਆ। ਲੇਖਾ ਜਾਣੇ ਜ਼ਿਮੀਂ ਅਸਮਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਵ ਆਪਣਾ ਭੇਵ ਚੁਕਾਈਆ। ਵਿਸ਼ਨੂੰ ਭਗਵਾਨ ਸਦਾ ਅਨਡਿਠ, ਨਜ਼ਰ ਕਿਸੇ ਨਾ ਆਇੰਦਾ। ਕੋਟਨ ਕੋਟ ਲੇਖਾ ਗਏ ਲਿਖ, ਲਿਖ ਲਿਖ ਲੇਖ ਨਾ ਕਿਸੇ ਮੁਕਾਇਆ। ਆਪਣਾ ਵੰਡ ਵੰਡ ਗਏ ਹਿਸ, ਸਾਚੀ ਵੰਡਨ ਹੱਥ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਆਪ ਚੁਕਾਇਆ। ਆਪਣਾ ਪੜਦਾ ਦੇਵੇ ਚੁੱਕ, ਚਾਰ ਕੁੰਟ ਕੁੰਟ ਰੁਸ਼ਨਾਈਆ। ਪਰਗਟ ਹੋਏ ਜੋ ਬੈਠਾ ਲੁਕ, ਲੁਕਵੀਂ ਖੇਲ ਦਏ ਮੁਕਾਈਆ। ਬਿਨ ਹੱਥਾਂ ਬਾਂਹਾਂ ਭੁਜਾਂ ਜੋਧਾ ਸੂਰਬੀਰ ਪਏ ਉਠ, ਤੀਰ ਤਲਵਾਰ ਤੁਫੰਗ ਕਟਾਰ ਸ਼ਸਤਰ ਬਸਤਰ ਨਾ ਕੋਇ ਰਖਾਈਆ। ਲੱਖ ਚੁਰਾਸੀ ਦੇਵੇ ਕੁਠ, ਸ਼ਬਦੀ ਮਾਰ ਇਕ ਵਖਾਈਆ। ਜਨ ਭਗਤਾਂ ਉਪਰ ਆਪੇ ਤੁਠ, ਆਪਣੀ ਬੂਝ ਬੁਝਾਈਆ। ਕਰੇ ਖੇਲ ਅਬਿਨਾਸ਼ੀ ਅਚੁੱਤ, ਪਾਰਬ੍ਰਹਮ ਵਡ ਵਡਿਆਈਆ। ਹਰਿਜਨ ਸੁਹਾਏ ਰੁੱਤ, ਰੁਤ ਰੁੱਤੜੀ ਆਪ ਮਹਿਕਾਈਆ। ਵੇਖਣਹਾਰਾ ਕਾਇਆ ਬੁੱਤ, ਪੰਜ ਤੱਤ ਮੇਲਾ ਸਹਿਜ ਸੁਭਾਈਆ। ਗੁਰਸਿਖ ਬਾਲੇ ਛੋਟੇ ਸੁਤ, ਸੁਤ ਅਪਰਾਧ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ। ਵਿਸ਼ਨੂੰ ਭਗਵਾਨ ਵਿਸ਼ਵ ਗਿਆਤਾ, ਗਿਆਨ ਧਿਆਨ ਇਕ ਦ੍ਰਿੜਾਇੰਦਾ। ਸਤਿਜੁਗ ਸੁਣਾਏ ਸਾਚਾ ਸਾਕਾ, ਸੋਹੰ ਸੋ ਨਾਉਂ ਪਰਗਟਾਇੰਦਾ। ਚਾਰ ਵਰਨ ਬੰਧਾਏ ਨਾਤਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਵੰਡ ਵੰਡਾਇੰਦਾ। ਉਤਮ ਰੱਖੇ ਇਕੋ ਜਾਤਾ, ਬ੍ਰਹਮ ਬ੍ਰਹਮ ਸਰਬ ਸਮਝਾਇੰਦਾ। ਮੇਟੇ ਰੈਣ ਅੰਧੇਰੀ ਰਾਤਾ, ਸਤਿ ਸਤਿਵਾਦੀ ਸਾਚਾ ਚੰਦ ਵਖਾਇੰਦਾ। ਸ੍ਰਿਸ਼ਟ ਸਬਾਈ ਪਿਤਾ ਮਾਤਾ, ਹਰਿਜਨ ਸਾਚੇ ਗੋਦ ਬਹਾਇੰਦਾ। ਲੇਖਾ ਜਾਣੇ ਤ੍ਰਿਲੋਕੀ ਨਾਥਾ, ਲੋਆਂ ਪੁਰੀਆਂ ਖੋਜ ਖੁਜਾਇੰਦਾ। ਵੇਖ ਵਖਾਏ ਪੂਜਾ ਪਾਠਾ, ਪੁਸਤਕ ਪੁਸ਼ਤਕ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਮਿਲਾਇੰਦਾ। ਹਰਿਜਨ ਮੇਲਾ ਇਕ ਦੁਆਰ, ਏਕਾ ਘਰ ਵਡਿਆਈਆ। ਜਨਮ ਨਾ ਹੋਵੇ ਦੂਜੀ ਵਾਰ, ਜਨਮ ਮਰਨ ਪੰਧ ਚੁਕਾਈਆ। ਇਕੋ ਮੇਲਾ ਹਰਿ ਨਿਰੰਕਾਰ, ਦੂਜੀ ਸਰਨ ਨਾ ਕੋਇ ਸਰਨਾਈਆ। ਇਕੋ ਮੰਦਰ ਹਰਿ ਦਾ ਦੁਆਰ, ਸਚਖੰਡ ਵੱਜੇ ਵਧਾਈਆ। ਇਕੋ ਅੰਦਰ ਮਹੱਲ ਮੁਨਾਰ, ਉਚ ਅਟੱਲ ਹੋਏ ਰੁਸ਼ਨਾਈਆ। ਏਕਾ ਸੇਜਾ ਕੰਤ ਭਤਾਰ, ਪੁਰਖ ਅਬਿਨਾਸ਼ੀ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਚਾਈਂ ਚਾਈਂਆ। ਹਰਿਜਨ ਮੇਲਾ ਏਕਾ ਘਾਟ, ਹਰਿ ਘਾਟਾ ਪੂਰ ਕਰਾਇੰਦਾ। ਜਨਮ ਜਨਮ ਦੀ ਚੁਕੇ ਵਾਟ, ਅਗਲਾ ਪੰਧ ਮੁਕਾਇੰਦਾ। ਸਾਚੀ ਸੇਜ ਵਖਾਏ ਖਾਟ, ਨਾਮ ਵਿਛੌਣਾ ਇਕ ਵਖਾਇੰਦਾ। ਹਰਿਜਨ ਮੇਲਾ ਕਮਲਾਪਾਤ, ਕਵਲ ਨੈਣ ਆਪਣੇ ਅੰਗ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਘਰ ਬਹਾਇੰਦਾ। ਹਰਿਜਨ ਸਾਚੇ ਬਹਿਣਾ ਘਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਇਕ ਭਗਵਾਨ ਲੈਣਾ ਵਰ, ਦੂਜੀ ਹੋਰ ਨਾ ਕੋਇ ਕੁੜਮਾਈਆ। ਦੋ ਜਹਾਨਾਂ ਚੁੱਕੇ ਡਰ, ਭੈ ਨਜ਼ਰ ਕੋਇ ਨਾ ਆਈਆ। ਸਾਚੀ ਸੇਜੇ ਜਾਣਾ ਚੜ੍ਹ, ਮਿਲੇ ਮੇਲ ਹਰਿ ਰਘੁਰਾਈਆ। ਇਕੋ ਪੱਲੂ ਲੈਣਾ ਫੜ, ਦਰਗਾਹ ਸਾਚੀ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਮਿਲਾਈਆ। ਮਿਲਿਆ ਮੇਲ ਸ੍ਰੀ ਭਗਵਾਨ, ਹਰਿਜਨ ਆਪਣਾ ਆਪ ਚੁਕਾਇਆ। ਦੀਪਕ ਜਗਿਆ ਬਿਨ ਬਾਤੀ ਤੇਲ, ਤੇਲ ਬਾਤੀ ਨਾ ਕੋਇ ਰਖਾਇਆ। ਪ੍ਰਭ ਮਿਲਿਆ ਸੱਜਣ ਸੁਹੇਲ, ਸਗਲਾ ਸੰਗ ਰਖਾਇਆ। ਧਾਮ ਵਖਾਏ ਇਕ ਨਿਵੇਲ, ਅਵੱਲੜਾ ਧਾਮ ਆਪ ਬਣਾਇਆ। ਓਥੇ ਲੇਖਾ ਗੁਰੂ ਗੁਰ ਚੇਲ, ਗੁਰ ਚੇਲਾ ਰੂਪ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਆਪ ਮਿਲਾਇਆ। ਦਰ ਘਰ ਸਾਚੇ ਆਪ ਮਿਲਣਾ, ਮੇਲਣਹਾਰ ਗੋਪਾਲ। ਨਾ ਕੋਈ ਸੂਰਜ ਨਾ ਕੋਈ ਚੰਨਾ, ਨਾ ਕੋਈ ਜ਼ਿਮੀਂ ਨਾ ਅਸਮਾਨ। ਨਾ ਕੋਈ ਹੱਦ ਨਾ ਕੋਈ ਬੰਨਾ, ਨਾ ਕੋਈ ਮੰਦਰ ਧਰਮਸਾਲ। ਇਕੋ ਇਕ ਸ੍ਰੀ ਭਗਵਾਨਾ, ਨੂਰੋ ਨੂਰ ਜੋਤ ਜਮਾਲ। ਨਾ ਕੋਈ ਰਾਗ ਨਾ ਕੋਈ ਕੰਨਾ, ਨਾ ਕੋਈ ਸੁਰਤ ਸ਼ਬਦ ਦਲਾਲ। ਜੋਤੀ ਜੋਤ ਆਪ ਮਿਲੰਨਾ, ਜੋਤੀ ਜੋਤ ਖੇਲ ਮਹਾਨ। ਗੁਰਮੁਖ ਗੁਰਸਿਖ ਹਰਿਜਨ ਹਰਿ ਭਗਤ ਸ੍ਰੀ ਭਗਵਾਨ ਇਕ ਦੂਜੇ ਦਾ ਕਹਿਣਾ ਮੰਨਾ, ਮੰਨ ਮੰਨ ਕਹਿਣ ਦੋਵੇਂ ਹੋਏ ਖ਼ੁਸ਼ਹਾਲ। ਚਾਓ ਘਨੇਰਾ ਪ੍ਰੇਮ ਘਨਾ, ਸਚਖੰਡ ਸੱਚੀ ਧਰਮਸਾਲ। ਨੇਰਨ ਨੇਰਾ ਵਸਾ ਵਾਲੀ ਦੋ ਜਹਾਨਾਂ, ਆਪ ਆਪਣਾ ਪੜਦਾ ਉਠਾਲ। ਪਹਿਲੋਂ ਇਕ ਜਟ ਧੰਨਾ ਮੰਨਾ, ਦੂਜੀ ਵਾਰ ਗੁਰਮੁਖ ਗੁਰਸਿਖ ਧੰਨੇ ਰੱਖੇ ਆਪਣੇ ਨਾਲ ਨਾਲ। ਆਦਿ ਜੁਗਾਦਿ ਜੁਗਾਂ ਜੁਗੰਤਰ ਰਹੇ ਚੁਕੰਨਾ, ਆਲਸ ਨਿੰਦਰਾ ਵਿਚ ਨਾ ਆਏ ਦੀਨ ਦਿਆਲ। ਦੋ ਜਹਾਨ ਸ੍ਰੀ ਭਗਵਾਨ ਫਿਰੇ ਭੰਨਾ, ਹਰਿਜਨ ਲੱਭੇ ਸਾਚੇ ਲਾਲ। ਕਲਜੁਗ ਅੰਤਮ ਕੀਆ ਵਣਜ ਸੁਵੰਨਾ, ਗੁਰਸਿਖ ਆਪਣੇ ਘਰ ਰੱਖਿਆ ਸੱਚਾ ਧੰਨ ਮਾਲ। ਪਾਰਬ੍ਰਹਮ ਖ਼ੁਸ਼ੀ ਹੋ ਹੋ ਕਹੇ ਮੇਰੀ ਛੱਪਰੀ ਸੋਹੀ ਛੰਨਾ, ਮੇਰੇ ਭਗਤ ਮੈਨੂੰ ਮਿਲੇ ਆਣ। ਬਿਨ ਭਗਤਾਂ ਮੈਂ ਲੋਕਮਾਤ ਅੰਨ੍ਹਾ, ਮੇਰੀ ਕੋਈ ਨਾ ਕਰੇ ਪਛਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜਨ ਭਗਤਾਂ ਮਿਲਾਏ ਆਪਣੇ ਦਰ, ਕਰੇ ਖੇਲ ਵਿਸ਼ਨੂੰ ਭਗਵਾਨ।
