Granth 11 Likhat 146: 15 Chet 2019 Bikarmi Mota Singh de Greh Kalsian Jila Amritsar

੧੫ ਚੇਤ ੨੦੧੯ ਬਿਕ੍ਰਮੀ ਮੋਤਾ ਸਿੰਘ ਦੇ ਗ੍ਰਹਿ ਕਲਸੀਆਂ ਜ਼ਿਲਾ ਅੰਮ੍ਰਿਤਸਰ

ਸੋ ਪੁਰਖ ਨਿਰੰਜਣ ਪੂਰਨ ਭਗਵੰਤ, ਨਰ ਹਰਿ ਆਪਣੀ ਖੇਲ ਕਰਾਇੰਦਾ। ਹਰਿ ਪੁਰਖ ਨਿਰੰਜਣ ਆਦਿ ਅੰਤ, ਰੂਪ ਅਨੂਪ ਆਪ ਵਟਾਇੰਦਾ। ਏਕੰਕਾਰਾ ਮਹਿਮਾ ਅਗਣਤ, ਲਿਖ ਲਿਖ ਲੇਖ ਨਾ ਕੋਇ ਮੁਕਾਇੰਦਾ। ਆਦਿ ਨਿਰੰਜਣ ਸੋਭਾਵੰਤ, ਜੋਤੀ ਜਾਤਾ ਡਗਮਗਾਇੰਦਾ। ਸ੍ਰੀ ਭਗਵਾਨ ਲੇਖਾ ਜਾਣੇ ਨਾਰੀ ਕੰਤ, ਕੰਤ ਕੰਤੂਹਲ ਸੇਜ ਸੁਹਾਇੰਦਾ। ਸ੍ਰੀ ਭਗਵਾਨ ਸਦ ਬੇਅੰਤ, ਬੇਅੰਤ ਆਪਣੀ ਧਾਰ ਵਖਾਇੰਦਾ। ਪਾਰਬ੍ਰਹਮ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪਣੇ ਵਿਚ ਸਮਾਇੰਦਾ। ਆਪਣੀ ਧਾਰ ਹਰਿ ਨਿਰੰਕਾਰ, ਆਦਿ ਪੁਰਖ ਆਪਣੇ ਵਿਚ ਰਖਾਈਆ। ਨਿਰਗੁਣ ਨਿਰਵੈਰ ਅਜੂਨੀ ਰਹਿਤ ਹੋ ਤਿਆਰ, ਅਨਭਵ ਪਰਕਾਸ਼ ਕਰਾਈਆ। ਸਚਖੰਡ ਦੁਆਰ ਏਕੰਕਾਰ ਕਰ ਉਜਿਆਰ, ਨੂਰ ਨੁਰਾਨਾ ਏਕਾ ਏਕ ਕਰੇ ਰੁਸ਼ਨਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਸਚ ਸਿੰਘਾਸਣ ਸੋਭਾ ਪਾਈਆ। ਹੁਕਮੀ ਹੁਕਮ ਹੁਕਮ ਵਰਤਾਰ, ਸਤਿ ਸਤਿਵਾਦੀ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਆਪਣਾ ਭੇਵ ਖੁਲ੍ਹਾਈਆ। ਨਿਰਗੁੁਣ ਖੇਲ ਪੁਰਖ ਅਗੰਮ, ਭੇਵ ਕੋਇ ਨਾ ਪਾਇੰਦਾ। ਆਦਿ ਜੁਗਾਦਿ ਜਾਣੇ ਆਪਣਾ ਕੰਮ, ਕਰਤਾ ਪੁਰਖ ਕਾਰ ਕਮਾਇੰਦਾ। ਆਪਣੀ ਕੁੱਖੋਂ ਆਪੇ ਜੰਮ, ਪਿਤਾ ਪੂਤ ਖੇਲ ਕਰਾਇੰਦਾ। ਆਪ ਪਰਗਟਾਏ ਆਪਣਾ ਨਾਮ, ਨਾਉਂ ਨਿਰੰਕਾਰ ਆਪ ਅਖਵਾਇੰਦਾ। ਆਪਣਾ ਬੇੜਾ ਆਪੇ ਬੰਨ੍ਹ, ਸਚਖੰਡ ਨਿਵਾਸੀ ਦਰਗਹਿ ਸਾਚੀ ਆਪ ਚਲਾਇੰਦਾ। ਕਰੇ ਖੇਲ ਸ੍ਰੀ ਭਗਵਨ, ਭਗਵਨ ਆਪਣਾ ਪੜਦਾ ਲਾਹਿੰਦਾ। ਨਿਰਗੁਣ ਨਿਰਗੁਣ ਦੇਵੇ ਦਾਨ, ਦਾਤਾ ਦਾਨੀ ਸਾਚੀ ਵਸਤ ਇਕ ਵਰਤਾਇੰਦਾ। ਸ਼ਬਦੀ ਸ਼ਬਦ ਸ਼ਬਦ ਪਰਧਾਨ, ਸਚ ਪਰਧਾਨਾ ਆਪ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਆਪਣਾ ਖੇਲ ਪੁਰਖ ਅਬਿਨਾਸ਼ਾ, ਹਰਿ ਹਰਿ ਆਪੇ ਆਪ ਕਰਾਈਆ। ਸਾਚੇ ਮੰਡਲ ਪਾਵੇ ਰਾਸਾ, ਕਰੇ ਖੇਲ ਬੇਪਰਵਾਹੀਆ। ਆਪੇ ਵੇਖੇ ਆਪਣਾ ਸਤਿ ਤਮਾਸ਼ਾ, ਸਤਿ ਸਤਿਵਾਦੀ ਸਾਚਾ ਮਾਹੀਆ। ਆਪੇ ਇਛਿਆ ਆਪੇ ਆਸਾ, ਆਸਾ ਪੂਰ ਆਪ ਹੋ ਜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਆਪਣੇ ਵਿਚ ਸਮਾਈਆ। ਆਪਣੀ ਇਛਿਆ ਆਪੇ ਧਾਰ, ਆਪਣੀ ਖੇਲ ਕਰਾਇੰਦਾ। ਸ਼ਬਦੀ ਸ਼ਬਦ ਹੋ ਉਜਿਆਰ, ਥਿਰ ਘਰ ਸਾਚੇ ਸੋਭਾ ਪਾਇੰਦਾ। ਅਲਖ ਅਗੋਚਰ ਅਗੰਮ ਅਪਾਰ, ਆਪਣੀ ਕਲ ਆਪ ਧਰਾਇੰਦਾ। ਨਿਰਗੁਣ ਨਿਰਗੁਣ ਕਰ ਪਿਆਰ, ਸਾਚੀ ਸੇਜ ਹੰਢਾਇੰਦਾ। ਲੇਖਾ ਜਾਣੇ ਅੰਦਰ ਬਾਹਰ, ਗੁਪਤ ਜ਼ਾਹਰ ਆਪਣਾ ਰੂਪ ਧਰਾਇੰਦਾ। ਪਰਗਟ ਹੋ ਹਰਿ ਨਿਰੰਕਾਰ, ਨਿਰਾਕਾਰ ਨਿਰਵੈਰ ਆਪਣੀ ਖੇਲ ਕਰਾਇੰਦਾ। ਦਾਈ ਦਾਇਆ ਅਗੰਮ ਅਪਾਰ, ਸੇਵਕ ਸਾਚੀ ਸੇਵ ਕਮਾਇੰਦਾ। ਜਨਨੀ ਜਨ ਬਣ ਨਿਰੰਕਾਰ, ਸਾਚੀ ਗੋਦ ਆਪ ਸੁਹਾਇੰਦਾ। ਬੰਸ ਸਰਬੰਸ ਕਰ ਤਿਆਰ, ਆਪਣਾ ਲੇਖਾ ਆਪੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੇਲਾ ਸੱਜਣ ਸੁਹੇਲਾ ਵਿਸ਼ਵ ਆਪਣਾ ਰੂਪ ਵਟਾਇੰਦਾ। ਵਿਸ਼ਵ ਰੂਪ ਵਿਸ਼ਵ ਧਾਰ, ਏਕਾ ਏਕ ਪਰਗਟਾਈਆ। ਅਬਿਨਾਸ਼ੀ ਕਰਤਾ ਹੋ ਉਜਿਆਰ, ਆਪਣਾ ਮਾਰਗ ਆਪੇ ਲਾਈਆ। ਆਪੇ ਵੇਖੇ ਵੇਖਣਹਾਰ, ਸਚਖੰਡ ਨਿਵਾਸੀ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਜੋਤ ਡਗਮਗਾਈਆ। ਜੋਤੀ ਜਾਤਾ ਪੁਰਖ ਬਿਧਾਤਾ, ਰੂਪ ਅਨੂਪ ਧਰਾਇੰਦਾ। ਸ਼ਬਦੀ ਸ਼ਬਦ ਦੇਵੇ ਦਾਤਾ, ਵਸਤ ਅਮੋਲਕ ਆਪ ਵਰਤਾਇੰਦਾ। ਨਿਰਗੁਣ ਨਿਰਗੁਣ ਚਲਾਏ ਰਾਥਾ, ਬਣ ਰਥਵਾਹੀ ਸੇਵ ਕਮਾਇੰਦਾ। ਕਰੇ ਖੇਲ ਪੁਰਖ ਸਮਰਾਥਾ, ਆਪਣਾ ਬਲ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਬਦੀ ਧਾਰ ਏਕੰਕਾਰ, ਜੋਤੀ ਜੋਤ ਕਰ ਪਸਾਰ, ਵਿਸ਼ਨ ਆਪਣਾ ਰੂਪ ਵਟਾਇੰਦਾ। ਆਪੇ ਵਿਸ਼ਨ ਆਪੇ ਵਿਸ਼ਨੂੰ, ਵਿਸ਼ਵ ਆਪਣੀ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਏਕਾ ਬੰਧਨ ਪਾਈਆ। ਏਕਾ ਜੋਤੀ ਏਕਾ ਜ਼ਾਤ, ਏਕਾ ਖੇਲ ਕਰਾਇੰਦਾ। ਏਕਾ ਪਿਤਾ ਏਕਾ ਮਾਤ, ਪੂਤ ਸਪੂਤਾ ਇਕ ਅਖਵਾਇੰਦਾ। ਏਕਾ ਦਾਨ ਏਕਾ ਦਾਤ, ਬਣ ਦਾਤਾਰ ਆਪ ਵਰਤਾਇੰਦਾ। ਏਕਾ ਨਾਉਂ ਏਕਾ ਗਾਥ, ਬਿਨ ਅੱਖਰ ਆਪ ਪੜ੍ਹਾਇੰਦਾ। ਏਕਾ ਮੰਦਰ ਏਕਾ ਦੇਵੇ ਸਾਥ, ਸਗਲਾ ਸੰਗ ਆਪ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸੁਤ ਸੁਤ ਧਾਰ, ਵਿਸ਼ਨੂੰ ਵਿਸ਼ਵ ਕਰ ਤਿਆਰ, ਸਿਰ ਆਪਣਾ ਹੱਥ ਟਿਕਾਇੰਦਾ। ਸ਼ਬਦੀ ਸੁਤ ਵਿਸ਼ਨੂੰ ਬਾਲਾ, ਹਰਿ ਹਰਿ ਆਪ ਉਪਾਈਆ। ਕਰੇ ਖੇਲ ਆਪ ਨਿਰਾਲਾ ਦਿਸ ਕਿਸੇ ਨਾ ਆਈਆ। ਸ੍ਰੀ ਭਗਵਾਨ ਇਕ ਅਕਾਲਾ, ਅਕਲ ਕਲ ਵਰਤਾਈਆ। ਵਸਣਹਾਰਾ ਸਚਖੰਡ ਸੱਚੀ ਧਰਮਸਾਲਾ, ਥਿਰ ਘਰ ਆਪਣੀ ਬਣਤ ਬਣਾਈਆ। ਸੁੰਨ ਅਗੰਮੀ ਹੋ ਉਜਾਲਾ, ਨੂਰ ਨੂਰ ਕਰੇ ਰੁਸ਼ਨਾਈਆ। ਸਾਚਾ ਮਾਰਗ ਇਕ ਸੁਖਾਲਾ, ਵਿਸ਼ਨੂੰ ਵਿਸ਼ਵ ਦਏ ਸਮਝਾਈਆ। ਆਪਣੀ ਇਛਿਆ ਮਹਾਂਕਾਲਾ, ਆਪਣਾ ਰੂਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਖੇਲ ਆਪ ਖਿਲਾਈਆ। ਆਦਿ ਪੁਰਖ ਖੇਲ ਅਪਾਰਾ, ਨਿਰਗੁਣ ਨਿਰਗੁਣ ਆਪ ਕਰਾਇੰਦਾ। ਵਿਸ਼ਨੂੰ ਹਰਿ ਕਰ ਪਸਾਰਾ, ਭਗਵਨ ਆਪਣੀ ਧਾਰ ਚਲਾਇੰਦਾ। ਧੁਰਦਰਗਾਹੀ ਧੁਰ ਫ਼ਰਮਾਣਾ, ਸਚ ਸੰਦੇਸਾ ਇਕ ਸੁਣਾਇੰਦਾ। ਤੇਰਾ ਮੇਰਾ ਇਕ ਟਿਕਾਣਾ, ਚਰਨ ਕਵਲ ਕਵਲ ਚਰਨ ਇਕ ਵਖਾਇੰਦਾ। ਮੇਰਾ ਨਾਉਂ ਤੇਰਾ ਬਿਬਾਣਾ, ਸਚ ਬਿਬਾਣੇ ਆਪ ਬਿਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਇੰਦਾ। ਸਚ ਸੰਦੇਸਾ ਏਕਾ ਵਾਰ, ਏਕੰਕਾਰਾ ਆਪ ਜਣਾਈਆ। ਉਠ ਦੁਲਾਰੇ ਹੋ ਤਿਆਰ, ਸਾਚੀ ਸਿਖਿਆ ਹਰਿ ਸਮਝਾਈਆ। ਸਾਚੀ ਵਸਤ ਦਏ ਭੰਡਾਰ, ਅਮੋਲਕ ਆਪ ਵਰਤਾਈਆ। ਕਰੇ ਖੇਲ ਅਗੰਮ ਅਪਾਰ, ਅਲਖ ਅਗੋਚਰ ਬੇਪਰਵਾਹੀਆ। ਹੁਕਮੀ ਹੁਕਮ ਹੁਕਮ ਵਰਤਾਰ, ਹੁਕਮ ਹਾਕਮ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਸ ਬੰਸ ਆਪਣੀ ਖੇਲ ਕਰਾਈਆ। ਵਿਸ਼ਨੂੰ ਤੇਰਾ ਨੂਰ ਬੰਸ, ਨੂਰ ਨੁਰਾਨਾ ਹਰਿ ਜਣਾਇੰਦਾ। ਅਕਾਲ ਪੁਰਖ ਆਪਣੀ ਅੰਸ, ਤੇਰਾ ਰੰਗ ਰੰਗਾਇੰਦਾ । ਖੇਲੇ ਖੇਲ ਰੂਪ ਸਹੰਸ, ਸਹੰਸਰ ਆਪਣੀ ਧਾਰ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਏਕਾ ਗੁਣ ਸਮਝਾਇੰਦਾ। ਵਿਸ਼ਨੂੰ ਸੁਣ ਕਰ ਧਿਆਨ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਸਚਖੰਡ ਮੰਦਰ ਇਕ ਮਕਾਨ, ਸਚਖੰਡ ਨਿਵਾਸੀ ਆਪ ਵਖਾਇੰਦਾ। ਦੀਵਾ ਬਾਤੀ ਜਗੇ ਮਹਾਨ, ਗੁਰ ਗੁਰ ਨੂਰ ਡਗਮਗਾਇੰਦਾ। ਦੂਸਰ ਅਵਰ ਨਾ ਕੋਇ ਨਿਸ਼ਾਨ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਆਦਿ ਪੁਰਖ ਅਬਿਨਾਸ਼ੀ ਕਰਤਾ ਦੇਵਣਹਾਰਾ ਸਾਚਾ ਦਾਨ, ਵਸਤ ਅਮੋਲਕ ਇਕ ਵਰਤਾਇੰਦਾ। ਵੇਖੇ ਵਿਗਸੇ ਮਾਰ ਧਿਆਨ, ਨੇਤਰ ਨੈਣ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਆਪਣਾ ਗੁਣ ਜਣਾਇੰਦਾ। ਵਿਸ਼ਨੂੰ ਨੇਤਰ ਨੈਣ ਖੋਲ੍ਹ, ਹਰਿ ਸਾਚਾ ਸਚ ਜਣਾਈਆ। ਮੇਰਾ ਨਾਉਂ ਅਗੰਮੀ ਢੋਲ, ਸਚਖੰਡ ਵਜਾਏ ਸੱਚਾ ਮਾਹੀਆ। ਤੋਲਣਹਾਰਾ ਤੋਲੇ ਤੋਲ, ਏਕਾ ਤੋਲਾ ਬਣਕੇ ਆਈਆ। ਆਦਿ ਜੁਗਾਦਿ ਰਹੇ ਅਡੋਲ, ਨਾ ਡੋਲੇ ਕੋਇ ਡੁਲਾਈਆ। ਤੇਰੇ ਅੰਤਰ ਜਾਏ ਮੌਲ, ਭੇਵ ਅਭੇਦ ਖੁਲ੍ਹਾਈਆ। ਏਕਾ ਵਸਤ ਦੇਵੇ ਨਾਭ ਕੌਲ, ਅੰਮ੍ਰਿਤ ਆਤਮ ਇਕ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਟਿਕਾਈਆ । ਵਿਸ਼ਨੂੰ ਉਠ ਉਠ ਬਲ ਧਾਰ, ਹਰਿ ਸਾਚਾ ਸਚ ਜਣਾਇੰਦਾ। ਤੇਰੇ ਅੰਤਰ ਮੇਰਾ ਪਿਆਰ, ਪਿਆਰ ਪ੍ਰੇਮ ਨਾਲ ਵੰਡਾਇੰਦਾ। ਤੇਰੇ ਅੰਤਰ ਅੰਮ੍ਰਿਤ ਧਾਰ, ਆਪਣਾ ਰਸ ਆਪ ਚਖਾਇੰਦਾ। ਤੇਰੇ ਅੰਦਰ ਮੇਰੀ ਗੁਲਜ਼ਾਰ, ਪੱਤ ਡਾਲ੍ਹੀ ਆਪ ਮਹਿਕਾਇੰਦਾ। ਤੇਰੇ ਮੰਦਰ ਮੇਰੇ ਵਿਹਾਰ, ਬਿਵਹਾਰੀ ਆਪ ਸਮਝਾਇੰਦਾ। ਪਾਰਬ੍ਰਹਮ ਕਰੇ ਖੇਲ ਅਪਰ ਅਪਾਰ, ਬ੍ਰਹਮ ਆਪਣੀ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਿਸ਼ਨੂੰ ਏਕਾ ਗੁਣ ਜਣਾਇੰਦਾ। ਵਿਸ਼ਨੂੰ ਗੁਣ ਗੁਣ ਭਗਵਾਨ, ਹਰਿ ਸਾਚਾ ਸਚ ਜਣਾਈਆ। ਖੇਲੇ ਖੇਲ ਵਾਲੀ ਦੋ ਜਹਾਨ, ਦੋਏ ਦੋਏ ਤੇਰਾ ਰੂਪ ਵਖਾਈਆ। ਤੇਰੇ ਅੰਤਰ ਹੋ ਪਰਧਾਨ, ਆਪਣਾ ਬਲ ਲਏ ਪਰਗਟਾਈਆ। ਕਵਲ ਕਵਲਾਂ ਗੁਣ ਨਿਧਾਨ, ਗੁਣ ਆਪਣਾ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੂਰ ਜ਼ਹੂਰ ਆਪ ਪਰਗਟਾਈਆ। ਨੂਰ ਜ਼ਹੂਰ ਏਕੰਕਾਰ, ਪਾਰਬ੍ਰਹਮ ਪ੍ਰਭ ਖੇਲ ਕਰਾਇੰਦਾ। ਵਿਸ਼ਨੂੰ ਅੰਦਰ ਜੋਤੀ ਧਾਰ, ਸ਼ਬਦੀ ਰੰਗ ਚੜ੍ਹਾਇੰਦਾ। ਅੰਮ੍ਰਿਤ ਸਰੋਵਰ ਠੰਡਾ ਠਾਰ, ਹਰਿ ਜੂ ਆਪਣਾ ਆਪ ਸੁਹਾਇੰਦਾ। ਕਵਲ ਕਵਲਾ ਕਰ ਉਜਿਆਰ, ਬ੍ਰਹਮਾ ਵੇਤਾ ਪਾਰਬ੍ਰਹਮ ਪਰਗਟਾਇੰਦਾ। ਸਾਚਾ ਮੀਤਾ ਅਗੰਮ ਅਪਾਰ, ਆਪਣਾ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁੰਆਂਧਾਰ ਸੁੰਨ ਅਗੰਮ ਆਪਣਾ ਭੇਵ ਚੁਕਾਇੰਦਾ। ਸੁੰਨ ਅਗੰਮ ਖੇਲ ਨਿਆਰਾ, ਨਿਰਗੁਣ ਹਰਿ ਹਰਿ ਆਪ ਕਰਾਈਆ। ਸੂਰਜ ਚੰਦ ਨਾ ਕੋਇ ਸਿਤਾਰਾ, ਮੰਡਲ ਮੰਡਪ ਨਾ ਕੋਇ ਵਖਾਈਆ। ਪੀਰ ਪੈਗ਼ੰਬਰ ਨਾ ਕੋਈ ਗੁਰ ਅਵਤਾਰਾ, ਸਾਧ ਸੰਤ ਨਜ਼ਰ ਕੋਇ ਨਾ ਆਇੰਦਾ। ਸਮੁੰਦ ਸਾਗਰ ਨਾ ਕੋਈ ਖਾਰਾ, ਜੰਗਲ ਜੂਹ ਉਜਾੜ ਉਜਾੜ ਪਹਾੜ ਉਚਾ ਟਿੱਲਾ ਪਰਬਤ ਨਾ ਕੋਇ ਬਣਾਈਆ। ਲੋਅ ਪੁਰੀ ਬ੍ਰਹਿਮੰਡ ਖੰਡ ਨਾ ਕੋਇ ਅਖਾੜਾ, ਪੰਜ ਤਿੰਨ ਅੱਠ ਨਾਚ ਨਾ ਕੋਇ ਨਚਾਈਆ। ਕਰੇ ਖੇਲ ਆਪ ਕਰਤਾਰਾ, ਆਪਣੀ ਕਰਨੀ ਆਪਣੇ ਹੱਥ ਰਖਾਈਆ। ਆਪਣੀ ਕੁੱਖੋਂ ਹੋ ਉਜਿਆਰਾ, ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੂੰਆਂਧਾਰ ਖੇਲ ਅਪਾਰ, ਵਿਸ਼ਨ ਬ੍ਰਹਮਾ ਦਏ ਅਧਾਰ, ਸ਼ੰਕਰ ਆਪਣੀ ਧੂੜ ਬਣਾਈਆ। ਸ਼ੰਕਰ ਧੂੜ ਚਰਨ ਖ਼ਾਕ, ਹਰਿ ਖ਼ਾਲਕ ਆਪ ਬਣਾਇੰਦਾ। ਆਦਿ ਜੁਗਾਦੀ ਪਾਕੀ ਪਾਕ, ਪੁਨੀਤ ਆਪਣਾ ਨਾਉਂ ਧਰਾਇੰਦਾ। ਤਿੰਨਾਂ ਮੇਲਾ ਏਕਾ ਸਾਕ, ਸੱਜਣ ਏਕਾ ਘਰ ਵਖਾਇੰਦਾ। ਏਕਾ ਖੋਲ੍ਹੇ ਆਪਣਾ ਤਾਕ, ਆਪਣਾ ਪੜਦਾ ਆਪ ਉਠਾਇੰਦਾ। ਧੁਰਦਰਗਾਹੀ ਭਵਿਖਤ ਵਾਕ, ਸਚ ਸੰਦੇਸਾ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਵਿਸ਼ਨ ਬ੍ਰਹਮਾ ਸ਼ਿਵ ਸ਼ਬਦੀ ਗੋਦ ਬਹਾਇੰਦਾ। ਸ਼ਬਦੀ ਗੁਰ ਗੁਰ ਗੁਰ ਖੇਲ, ਹਰਿ ਕਰਤਾ ਆਪ ਕਰਾਈਆ। ਨਿਰਗੁਣ ਨਿਰਗੁਣ ਕਰ ਕਰ ਮੇਲ, ਮੇਲ ਮਿਲਾਵਾ ਵੇਖੇ ਸਹਿਜ ਸੁਭਾਈਆ। ਕਰੇ ਪਰਕਾਸ਼ ਬਿਨ ਬਾਤੀ ਤੇਲ, ਜੋਤੀ ਜਾਤਾ ਡਗਮਗਾਈਆ। ਤਿੰਨਾਂ ਵਿਚੋਲਾ ਸੱਜਣ ਸੁਹੇਲ, ਵਿਸ਼ਨੂੰ ਆਪਣੇ ਚਰਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਆਪ ਜਣਾਈਆ। ਧੁਰ ਦੀ ਧਾਰ ਹਰਿ ਭਗਵੰਤ, ਵਿਸ਼ਨੂੰ ਆਪ ਜਣਾਇੰਦਾ। ਤੇਰਾ ਮੇਰਾ ਖੇਲ ਨਾਰੀ ਕੰਤ, ਨਰ ਨਰਾਇਣ ਖ਼ੁਸ਼ੀ ਮਨਾਇੰਦਾ। ਤੇਰੀ ਸੇਜਾ ਮੇਰੀ ਬਣਤ, ਬਸਨ ਬਨਵਾਰੀ ਦਇਆ ਕਮਾਇੰਦਾ। ਮੇਰਾ ਨਾਉਂ ਤੇਰੀ ਮੰਤ, ਏਕਾ ਓਟ ਜਣਾਇੰਦਾ। ਮੇਰੀ ਮਹਿਮਾ ਸਦਾ ਅਗਣਤ, ਲੇਖਾ ਲੇਖ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਿਸ਼ਨੂੰ ਝੋਲੀ ਆਪ ਭਰਾਇੰਦਾ। ਵਿਸ਼ਨੂੰ ਝੋਲੀ ਦੇਵੇ ਭਰ, ਸਚ ਭੰਡਾਰ ਹਰਿ ਵਰਤਾਈਆ। ਨਿਰਭੌ ਚੁਕਾਏ ਭੌ ਡਰ, ਭਿਆਨਕ ਰੂਪ ਨਾ ਕੋਇ ਜਣਾਈਆ। ਇਕ ਨੁਹਾਏ ਸਾਚੇ ਸਰ, ਚਰਨ ਸਰਨ ਸੱਚੀ ਸਰਨਾਈਆ। ਆਪਣਾ ਘਾੜਨ ਆਪੇ ਘੜ, ਆਪੇ ਵੇਖ ਵਖਾਈਆ। ਨਿਰਗੁਣ ਅੰਦਰ ਨਿਰਗੁਣ ਵੜ, ਨਿਰਗੁਣ ਸੇਜ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਈਆ। ਸਾਚਾ ਹੁਕਮ ਸਚ ਸੰਦੇਸ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਹਰਿ ਪੁਰਖ ਨਿਰੰਜਣ ਇਕ ਨਰੇਸ਼, ਨਰ ਨਰਾਇਣ ਨਾਉਂ ਧਰਾਇੰਦਾ । ਆਦਿ ਅਵੱਲੜਾ ਕਰਿਆ ਵੇਸ, ਏਕੰਕਾਰਾ ਰੂਪ ਵਟਾਇੰਦਾ। ਆਦਿ ਨਿਰੰਜਣ ਵਸੇ ਸਾਚੇ ਦੇਸ, ਸਚਖੰਡ ਸਾਚੇ ਸੋਭਾ ਪਾਇੰਦਾ। ਅਬਿਨਾਸ਼ੀ ਕਰਤਾ ਤਖ਼ਤ ਨਿਵਾਸੀ ਰਿਹਾ ਵੇਖ, ਸਚ ਸਿੰਘਾਸਣ ਆਸਣ ਲਾਇੰਦਾ। ਸ੍ਰੀ ਭਗਵਾਨ ਲਿਖਣਹਾਰਾ ਲੇਖ, ਲੇਖਾ ਆਪਣੇ ਹੱਥ ਰਖਾਇੰਦਾ। ਪਾਰਬ੍ਰਹਮ ਖੋਲ੍ਹਣਹਾਰਾ ਭੇਤ, ਆਪਣਾ ਪੜਦਾ ਆਪ ਚੁਕਾਇੰਦਾ। ਵਿਸ਼ਨੂੰ ਤੇਰੇ ਸੰਗ ਕਰੇ ਹੇਤ, ਆਪਣਾ ਬੰਧਨ ਪਾਇੰਦਾ। ਵਸੇ ਸਦਾ ਨੇਤਨ ਨੇਤ, ਦੂਰ ਦੁਰਾਡਾ ਪੰਧ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਆਪ ਸਮਝਾਇੰਦਾ। ਧੁਰ ਫ਼ਰਮਾਣਾ ਏਕੰਕਾਰ, ਆਪਣਾ ਆਪ ਜਣਾਈਆ। ਵਿਸ਼ਨੂੰ ਤੇਰਾ ਵਿਸ਼ਵ ਪਸਾਰ, ਹਰਿ ਜੂ ਹਰਿ ਹਰਿ ਆਪ ਜਣਾਈਆ। ਵਿਸ਼ਨ ਬ੍ਰਹਮਾ ਕਰ ਤਿਆਰ, ਸ਼ੰਕਰ ਮੇਲਾ ਸਹਿਜ ਸੁਭਾਈਆ। ਤਿੰਨਾਂ ਵਿਚੋਲਾ ਹਰਿ ਕਰਤਾਰ, ਸ਼ਬਦੀ ਡੋਰ ਬੰਧਾਈਆ। ਤ੍ਰੈਗੁਣ ਮਾਇਆ ਦਏ ਸਿਕਦਾਰ, ਪੰਜ ਤੱਤ ਆਪ ਵਰਤਾਈਆ। ਲੱਖ ਚੁਰਾਸੀ ਘਾੜਤ ਘੜ ਬਣ ਠਠਿਆਰ, ਸਾਚੀ ਸੇਵਾ ਇਕ ਸਮਝਾਈਆ। ਨਿਰਗੁਣ ਸਰਗੁਣ ਦਏ ਅਧਾਰ, ਆਪ ਆਪਣਾ ਪੜਦਾ ਲਾਹੀਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਕਰੇ ਖੇਲ ਅਪਾਰ, ਰਵ ਸਸ ਦਏ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਚਨਾ ਆਪ ਰਚਾਈਆ। ਆਪਣੀ ਰਚਨ ਰਚਾਏ ਭਗਵਾਨ, ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਈਆ। ਵਿਸ਼ਨ ਵੇਖਣਾ ਮਾਰ ਧਿਆਨ, ਨੇਤਰ ਨੈਣ ਇਕ ਜਣਾਈਆ। ਪੁਰਖ ਅਬਿਨਾਸ਼ੀ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਈਆ। ਵਸਣਹਾਰਾ ਸਚਖੰਡ ਸਚ ਮਕਾਨ, ਸਾਚੇ ਤਖ਼ਤ ਡੇਰਾ ਲਾਈਆ। ਜੋਧਾ ਸੂਰਬੀਰ ਬਲੀ ਬਲਵਾਨ, ਬਲ ਆਪਣਾ ਆਪ ਧਰਾਈਆ। ਦੇਵਣਹਾਰਾ ਸਾਚਾ ਦਾਨ, ਵਸਤ ਅਮੋਲਕ ਝੋਲੀ ਪਾਈਆ। ਲੱਖ ਚੁਰਾਸੀ ਕਰ ਪਰਧਾਨ, ਨੌਂ ਖੰਡ ਪ੍ਰਿਥਮੀ ਵੰਡ ਵੰਡਾਈਆ। ਸੱਤਾਂ ਦੀਪਾਂ ਇਕ ਨਿਸ਼ਾਨ, ਸਤਿ ਸਤਿਵਾਦੀ ਹੱਥ ਵਖਾਈਆ। ਸਰਬ ਜੀਆਂ ਦਾ ਏਕਾ ਕਾਹਨ, ਲੱਖ ਚੁਰਾਸੀ ਗੋਪੀ ਨਾਚ ਨਚਾਈਆ। ਲੇਖਾ ਜਾਣੇ ਦੋ ਜਹਾਨ, ਦੋਏ ਦੋਏ ਰੂਪ ਆਪ ਵਟਾਈਆ। ਸ਼ਬਦ ਸੰਦੇਸਾ ਧੁਰ ਫ਼ਰਮਾਣ, ਬ੍ਰਹਮਾ ਵੇਤਾ ਕਰੇ ਪੜ੍ਹਾਈਆ। ਚਾਰੇ ਵੇਦ ਕਰੇ ਕਲਿਆਣ, ਚਾਰੇ ਜੁਗ ਦਏ ਸਮਝਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪਾਏ ਆਣ, ਚਾਰੇ ਖਾਣੀ ਨਾਲ ਰਲਾਈਆ। ਅੰਡਜ ਜੇਰਜ ਉਤਭੁਜ ਸੇਤਜ ਕਰ ਪਰਧਾਨ, ਲੋਕਮਾਤ ਮਾਤ ਵਖਾਈਆ। ਸਚ ਸੰਦੇਸਾ ਢੋਲਾ ਗਾਏ ਆਣ, ਨਿਰਗੁਣ ਸਰਗੁਣ ਕਰੇ ਪੜ੍ਹਾਈਆ। ਜੁਗ ਚੌਕੜੀ ਖੇਲ ਮਹਾਨ, ਹਰਿ ਜੂ ਆਪਣਾ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਆਪਣਾ ਭੇਵ ਖੁਲ੍ਹਾਈਆ। ਵਿਸ਼ਨੂੰ ਨੇਤਰ ਆਪਣਾ ਖੋਲ੍ਹ, ਬਿਨ ਨੇਤਰ ਹਰਿ ਜਣਾਇੰਦਾ। ਆਦਿ ਪੁਰਖ ਸੁਣਾਇਆ ਅਗੰਮੀ ਬੋਲ, ਲਿਖਣ ਪੜ੍ਹਨ ਵਿਚ ਨਾ ਆਇੰਦਾ। ਸਚਖੰਡ ਨਿਵਾਸੀ ਤੋਲਿਆ ਤੋਲ, ਤੋਲਣਹਾਰਾ ਨਜ਼ਰ ਨਾ ਆਇੰਦਾ। ਲੱਖ ਚੁਰਾਸੀ ਅੰਦਰ ਜਾਏ ਮੌਲ, ਘਟ ਘਟ ਆਪਣਾ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਲੱਖ ਚੁਰਾਸੀ ਖੇਲ ਕਰਤਾਰ, ਕੁਦਰਤ ਕਾਦਰ ਆਪ ਕਰਾਈਆ। ਵਿਸ਼ਨ ਬ੍ਰਹਮਾ ਸ਼ਿਵ ਸੇਵਾਦਾਰ, ਸ਼ਬਦੀ ਸ਼ਬਦ ਵੰਡ ਵੰਡਾਈਆ। ਲੇਖਾ ਜਾਣੇ ਜੁਗ ਚੌਕੜੀ ਚਾਰ, ਕੋਟਨ ਕੋਟ ਕਾਲ ਨਾਲ ਰਲਾਈਆ। ਗੁਰ ਅਵਤਾਰ ਕਰ ਤਿਆਰ, ਪੰਜ ਤੱਤ ਦਏ ਵਡਿਆਈਆ। ਬ੍ਰਹਮ ਪਾਰਬ੍ਰਹਮ ਲਏ ਉਧਾਰ, ਆਤਮ ਪਰਮਾਤਮ ਰੰਗ ਚੜ੍ਹਾਈਆ। ਸਾਚਾ ਸੋਹਲਾ ਗਾਏ ਆਪਣੀ ਵਾਰ, ਜੁਗ ਜੁਗ ਨਾਉਂ ਪਰਗਟਾਈਆ। ਲੇਖਾ ਜਾਣੇ ਧੁਰ ਦਰਬਾਰ, ਧੁਰ ਦੀ ਬਾਣੀ ਆਪ ਸੁਣਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਵਿਚ ਸੰਸਾਰ, ਵਿਸ਼ਨੂੰ ਤੇਰੀ ਸੇਵਾ ਇਕੋ ਵਾਰ ਸਮਝਾਈਆ। ਗੇੜਾ ਆਵੇ ਜਾਵੇ ਵਾਰੋ ਵਾਰ, ਬਣ ਪਾਂਧੀ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਇਕ ਲਗਾਈਆ। ਸਾਚੀ ਸੇਵਾ ਸ੍ਰੀ ਭਗਵਾਨ, ਪੁਰਖ ਅਬਿਨਾਸ਼ੀ ਆਪ ਲਗਾਇੰਦਾ। ਵਿਸ਼ਨ ਦਰ ਕਰੇ ਪਰਵਾਨ, ਨਿਉਂ ਨਿਉਂ ਸੀਸ ਚੁਕਾਇੰਦਾ। ਤੂੰ ਸਾਹਿਬ ਮੇਰਾ ਸੁਲਤਾਨ, ਹਉਂ ਸੇਵਕ ਸੇਵ ਕਮਾਇੰਦਾ। ਤੂੰ ਰਹਿਣਾ ਨਿਗਹਬਾਨ, ਇਕ ਤੇਰੀ ਓਟ ਤਕਾਇੰਦਾ। ਮੈਂ ਮੰਨਾਂ ਤੇਰੀ ਆਣ, ਦੂਜਾ ਹੁਕਮ ਨਾ ਕੋਇ ਮਨਾਇੰਦਾ। ਤੇਰੇ ਚਰਨ ਰੱਖਾਂ ਧਿਆਨ, ਦੂਸਰ ਓਟ ਨਾ ਕੋਇ ਤਕਾਇੰਦਾ। ਮੈਂ ਸੁਣਦਾ ਰਹਾਂ ਧੁਰ ਫ਼ਰਮਾਣ, ਧੁਰਦਰਗਾਹੀ ਜੋ ਆਪ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪਣੀ ਕਿਰਪਾ ਦੇਣੀ ਕਰ, ਤੇਰੇ ਚਰਨਾਂ ਸੀਸ ਨਿਵਾਇੰਦਾ। ਤੇਰੇ ਚਰਨਾਂ ਰੱਖਾਂ ਸੀਸ, ਵਿਸ਼ਨੂੰ ਰੋ ਰੋ ਨੀਰ ਵਹਾਇੰਦਾ। ਤੂੰ ਸਾਹਿਬ ਸੱਚਾ ਜਗਦੀਸ, ਤੇਰਾ ਭੇਵ ਕੋਇ ਨਾ ਆਇੰਦਾ। ਮੈਂ ਛਤਰ ਵੇਖਾਂ ਤੇਰੇ ਸੀਸ, ਤੇਰਾ ਮੰਦਰ ਮੋਹੇ ਭਾਇੰਦਾ। ਤੇਰੀ ਕੋਈ ਨਾ ਕਰੇ ਰੀਸ, ਤੁਧ ਜੇਹਾ ਹੋਰ ਨਜ਼ਰ ਕੋਇ ਨਾ ਆਇੰਦਾ। ਜੁਗ ਚੌਕੜੀ ਮੈਂ ਤੇਰਾ ਪੀਸਣ ਲਵਾ ਪੀਸ, ਬਣ ਸੇਵਕ ਚੱਕੀ ਚਲਾਇੰਦਾ। ਜੁਗ ਜੁਗ ਮੰਨਾਂ ਤੇਰੀ ਹਦੀਸ, ਤੇਰੇ ਹੁਕਮੇ ਕਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸੱਚਾ ਵਰ, ਦਰ ਤੇਰੇ ਇਕੋ ਮੰਗ ਮੰਗਾਇੰਦਾ। ਦਰ ਤੇਰੇ ਮੰਗਾਂ ਮੰਗ, ਮੇਰੇ ਸਾਹਿਬ ਸੱਚੇ ਸੁਲਤਾਨਾ। ਆਪਣੇ ਚਰਨ ਧੂੜੀ ਦੇਣਾ ਰੰਗ, ਰੰਗ ਚੜ੍ਹੇ ਇਕ ਮਹਾਨਾ। ਤੇਰਾ ਨਾਮ ਮਿਲੇ ਤਰੰਗ, ਲੇਖਾ ਚੁੱਕੇ ਵਿਚ ਜਹਾਨਾ। ਤੇਰਾ ਸ਼ਬਦ ਵੱਜੇ ਮਰਦੰਗ, ਤੇਰਾ ਧੁੰਨ ਤਰਾਨਾ। ਮੈਂ ਤੇਰਾ ਦਰਸ਼ਨ ਕਰਾਂ ਲੰਘ, ਦਰ ਆ ਤੇਰੇ ਦਰਬਾਨਾ। ਤੂੰ ਮੇਰੀ ਕੱਟੀ ਭੁੱਖ ਨੰਗ, ਦੇਵਣਹਾਰਾ ਸੱਚਾ ਦਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਿਰਪਾ ਦੇਣੀ ਕਰ, ਵਿਸ਼ਨੂੰ ਦਰ ਹੋਏ ਨਿਮਾਣਾ। ਹੋਏ ਨਿਮਾਣਾ ਦੋਏ ਜੋੜ, ਚਰਨਾਂ ਸੀਸ ਝੁਕਾਈਆ। ਸਤਿ ਪੁਰਖ ਤੇਰੀ ਸਾਚੀ ਲੋੜ, ਤੁਧ ਬਿਨ ਹੋਰ ਨਾ ਕੋਇ ਸਹਾਈਆ। ਮੈਂ ਪੰਧ ਮੁਕਾਵਾਂ ਦੌੜ ਦੌੜ, ਜੁਗ ਚੌਕੜੀ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਹੋਏ ਸਹਾਈਆ। ਕਵਣ ਵੇਲਾ ਹੋਏ ਸਹਾਇਆ, ਦੀਨਨ ਦਇਆ ਕਮਾ। ਆਦਿ ਪੁਰਖ ਪ੍ਰਭ ਬੇਪਰਵਾਹਿਆ, ਆਪਣਾ ਭੇਵ ਦੇ ਜਣਾ। ਆਦਿ ਮਾਰਗ ਤੂੰ ਹੀ ਲਾਇਆ, ਅੰਤ ਦੇਵੇ ਕਿਵੇਂ ਮੁਕਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦੇ ਸਮਝਾ। ਆਪਣਾ ਲੇਖਾ ਦੱਸ ਭਗਵਾਨ, ਤੇਰੇ ਅੱਗੇ ਝੋਲੀ ਡਾਹੀਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਤੇਰੀ ਸੇਵਾ ਕਰਾਂ ਵਿਚ ਜਹਾਨ, ਬਣ ਸੇਵਕ ਸੇਵ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖਣ ਆਣ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਫੇਰਾ ਪਾਈਆ। ਤੇਰੇ ਭਗਤ ਹੋਣ ਪਰਧਾਨ, ਤੇਰੀ ਭਗਤੀ ਤੇਰਾ ਜਸ ਗਾਈਆ। ਤੇਰੇ ਸੰਤ ਤੇਰੇ ਨਿਸ਼ਾਨ, ਲੋਕਮਾਤ ਮਿਲੇ ਵਡਿਆਈਆ। ਤੇਰੇ ਗੁਰਮੁਖ ਤੇਰੀ ਕਰਨ ਪਛਾਣ, ਦੂਸਰ ਭੇਵ ਕੋਇ ਨਾ ਪਾਈਆ। ਗੁਰਸਿਖ ਰੱਖਣ ਚਰਨ ਧਿਆਨ, ਅੰਤਰ ਆਤਮ ਇਕ ਲਿਵ ਲਾਈਆ। ਤੂੰ ਪਾਰਬ੍ਰਹਮ ਸ਼ਹਿਨਸ਼ਾਹ ਸੁਲਤਾਨ, ਬ੍ਰਹਮ ਤੇਰੀ ਅੰਸ ਵਡਿਆਈਆ। ਤੇਰਾ ਸਰਬੰਸ ਵਿਚ ਜਹਾਨ, ਵਿਸ਼ਨ ਬ੍ਰਹਮਾ ਸ਼ਿਵ ਢਹਿ ਢਹਿ ਪਏ ਸਰਨਾਈਆ। ਵਿਸ਼ਨੂੰ ਮੰਗੇ ਏਕਾ ਦਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਅੰਤ ਮੇਰੇ ਭਗਵੰਤ ਆਪਣਾ ਮੇਲਾ ਮੇਲੇ ਸਹਿਜ ਸੁਭਾਈਆ। ਸਹਿਜ ਸੁਭਾਈ ਹਰਿ ਹਰਿ ਮੇਲਾ, ਕਵਣ ਵਕ਼ਤ ਕਰਾਇੰਦਾ। ਜੁਗ ਚੌਕੜੀ ਖੇਲ ਖੇਲੇ ਗੁਰੂ ਗੁਰ ਚੇਲਾ, ਚੇਲਾ ਗੁਰ ਰੂਪ ਵਟਾਇੰਦਾ। ਨਿਰਗੁਣ ਸਰਗੁਣ ਸੱਜਣ ਸੁਹੇਲਾ, ਸਗਲਾ ਸੰਗ ਨਿਭਾਇੰਦਾ। ਪਾਰਬ੍ਰਹਮ ਮੇਰਾ ਦੱਸ ਅੰਤਮ ਵੇਲਾ, ਮੇਰਾ ਅੰਤ ਕਵਣ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਆਪ ਉਠਾਇੰਦਾ। ਵਿਸ਼ਨੂੰ ਸੁਣਦਾ ਰਹੇ ਯਾਦ, ਹਰਿ ਜੂ ਹਰਿ ਜਣਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਸੁਣਦਾ ਰਹੇ ਫ਼ਰਯਾਦ, ਹਰਿ ਜੂ ਸਾਚੀ ਸੇਵ ਲਗਾਇੰਦਾ। ਨਿਰਗੁਣ ਸਰਗੁਣ ਦੇ ਦੇ ਦਾਦ, ਲੋਕਮਾਤ ਪਰਗਟਾਇੰਦਾ। ਆਪਣੇ ਵਿਚੋਂ ਆਪਾ ਕਾਢ, ਸ਼ਬਦ ਗੁਰ ਸਲਾਹਿੰਦਾ। ਲੇਖਾ ਲਿਖ ਸੰਤ ਸਾਧ, ਭਗਤ ਭਗਵੰਤ ਦਇਆ ਕਮਾਇੰਦਾ। ਗ੍ਰਹਿ ਗ੍ਰਹਿ ਆਪਣਾ ਵਜਾਏ ਨਾਦ, ਅਨਾਦੀ ਧੁੰਨ ਆਪ ਸੁਣਾਇੰਦਾ। ਗੁਰਮੁਖ ਸੱਜਣ ਆਪੇ ਲਾਧ, ਹਰਿ ਜੂ ਹਰਿ ਹਰਿ ਮੇਲ ਮਿਲਾਇੰਦਾ। ਲੱਖ ਚੁਰਾਸੀ ਵਿਚੋਂ ਕਾਢ, ਗੁਰਸਿਖ ਆਪਣੀ ਗੋਦ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਖੇਲ ਕਰਾਇੰਦਾ। ਜੁਗ ਚੌਕੜੀ ਵਿਚ ਸੰਸਾਰ, ਨਿਰਗੁਣ ਸਰਗੁਣ ਰੂਪ ਵਟਾਈਆ। ਅੰਤਮ ਚੌਕੜ ਵੇਖੇ ਆਪ ਨਿਰੰਕਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਈਆ। ਪੰਜ ਤੱਤ ਕਾਇਆ ਚੋਲਾ ਦੇਵੇ ਤੇਈ ਅਵਤਾਰ, ਭਗਤ ਅਠਾਰਾਂ ਬੰਧਨ ਪਾਈਆ। ਏਕਾ ਜੋਤੀ ਦਸ ਗੁਰ ਧਾਰ, ਗੁਰ ਗੁਰ ਰੂਪ ਵਟਾਈਆ। ਏਕਾ ਜਲਵਾ ਨੂਰ ਕਰ ਉਜਿਆਰ, ਈਸਾ ਮੂਸਾ ਸੰਗ ਮੁਹੰਮਦ ਕਾਲਾ ਸੂਸਾ ਤਨ ਛੁਹਾਈਆ। ਕਲਜੁਗ ਅੰਤਮ ਨੌਂ ਖੰਡ ਪ੍ਰਿਥਮੀ ਧੂੰਆਂਧਾਰ, ਸੱਤਾਂ ਦੀਪਾਂ ਅੰਧੇਰਾ ਛਾਈਆ। ਚਾਰ ਜੁਗ ਦੇ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ ਜਾਏ ਹਾਰ, ਹਰਿ ਕਾ ਭੇਵ ਨਾ ਕੋਇ ਖੁਲ੍ਹਾਈਆ । ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਨਾਰ ਕੰਤ ਹੋਏ ਵਿਭਚਾਰ, ਧੀਰਜ ਜਤ ਨਾ ਕੋਇ ਰਖਾਈਆ। ਨਾਤਾ ਤੁਟੇ ਗੁਰ ਅਵਤਾਰ, ਪੀਰ ਪੈਗ਼ੰਬਰ ਨਾ ਕੋਇ ਸਹਾਰ, ਮੁੱਲਾ ਸ਼ੇਖ਼ ਪੰਡਤ ਪਾਂਧਾ ਸਾਚਾ ਮਾਰਗ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵਿਸ਼ਨ ਤੇਰਾ ਭੇਵ ਜਣਾਈਆ। ਵਿਸ਼ਨ ਵੇਖਣਾ ਕਰ ਵਿਚਾਰ, ਹਰਿ ਜੂ ਹਰਿ ਹਰਿ ਆਪ ਸੁਣਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਉਤਰੇ ਪਾਰ, ਕਲਜੁਗ ਵੇਲਾ ਅੰਤਮ ਆਇੰਦਾ। ਚਾਰ ਜੁਗ ਦਾ ਲੇਖਾ ਸਭ ਨੂੰ ਦਏ ਵਖਾਲ, ਵਾਕ ਭਵਿਖਤ ਆਪਣੇ ਹੱਥ ਰਖਾਇੰਦਾ। ਜੁਗ ਚੌਕੜੀ ਚਲੇ ਅਵੱਲੜੀ ਚਾਲ, ਚਾਲ ਨਿਰਾਲੀ ਆਪ ਰਖਾਇੰਦਾ। ਸੰਗ ਰਖਾਏ ਕਾਲ ਮਹਾਂਕਾਲ, ਦੀਨ ਦਿਆਲ ਦਇਆ ਕਮਾਇੰਦਾ। ਰਾਏ ਧਰਮ ਦਏ ਬਹਾਲ, ਅਧਵਿਚਕਾਰੇ ਡੰਡਾ ਲਾਇੰਦਾ। ਚਿੱਤਰ ਗੁਪਤ ਲੱਖ ਚੁਰਾਸੀ ਲੇਖਾ ਦਏ ਵਖਾਲ, ਲਿਖ ਲਿਖ ਆਪਣੇ ਹੱਥ ਰਖਾਇੰਦਾ। ਲਾੜੀ ਮੌਤ ਕਰੇ ਸ਼ਿੰਗਾਰ, ਧਰਮ ਰਾਏ ਦੀ ਜਗਤ ਸਪੁੱਤਰੀ ਏਕਾ ਏਕ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਦੇਵੇ ਏਕਾ ਵਰ, ਸਾਚੀ ਸਿਖਿਆ ਦਏ ਸਮਝਾਈਆ। ਸਾਚੀ ਸਿਖਿਆ ਲੈਣੀ ਸਿਖ, ਹਰਿ ਸਤਿਗੁਰ ਆਪ ਜਣਾਇੰਦਾ। ਜੁਗ ਚੌਕੜੀ ਪਾਏ ਭਿਖ, ਆਪਣੀ ਭਿਛਿਆ ਨਾਮ ਵਰਤਾਇੰਦਾ। ਲੱਖ ਚੁਰਾਸੀ ਲੇਖਾ ਲਿਖ, ਲਿਖ ਲਿਖ ਆਪਣੇ ਵਿਚ ਰਖਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡੇ ਹਿਸ, ਸਾਚਾ ਬੰਧਨ ਆਪ ਰਖਾਇੰਦਾ। ਕਲਜੁਗ ਅੰਤਮ ਜੂਠੀ ਝੂਠੀ ਚੱਕੀ ਜੀਵ ਜੰਤ ਜਾਣ ਪਿਸ, ਪੀਸਣ ਪੀਸ ਹਰਿ ਜੂ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਤੇਰਾ ਲੇਖਾ ਅੰਤ ਜਣਾਇੰਦਾ। ਅੰਤਮ ਲੇਖਾ ਹਰਿ ਕਰਤਾਰਾ, ਏਕਾ ਏਕ ਜਣਾਈਆ। ਕਲਜੁਗ ਅੰਤਮ ਹੋਏ ਉਜਿਆਰਾ, ਨਿਰਗੁਣ ਆਪਣਾ ਰੂਪ ਵਟਾਈਆ। ਨਾਉਂ ਰਖਾਏ ਨਿਹਕਲੰਕ ਅਵਤਾਰਾ, ਕਲ ਕਲਕੀ ਫੇਰਾ ਪਾਈਆ। ਜੋਧਾ ਸੂਰਬੀਰ ਬਲੀ ਬਲਕਾਰਾ, ਬਲ ਆਪਣਾ ਆਪ ਰਖਾਈਆ। ਸਾਢੇ ਤਿੰਨ ਹੱਥ ਹੱਥ ਮੁਨਾਰਾ, ਲੋਕਮਾਤ ਦਏ ਵਡਿਆਈਆ। ਆਪੇ ਬਣੇ ਲੱਕੜਹਾਰਾ, ਬਣ ਬਾਡੀ ਸੇਵ ਕਮਾਈਆ। ਤਿੱਖਾ ਰੱਖੇ ਨਾਮ ਆਰਾ, ਦੋ ਜਹਾਨਾ ਚੀਰ ਵਖਾਈਆ । ਕਰੇ ਖੇਲ ਅਗੰਮ ਅਪਾਰਾ, ਬਣ ਤਰਖਾਣ ਵੇਸ ਵਟਾਈਆ। ਏਕਾ ਨਾਉਂ ਬੋਲ ਜੈਕਾਰਾ, ਸਿੰਘ ਸ਼ੇਰ ਨਾਉਂ ਰਖਾਈਆ। ਸ੍ਰਿਸ਼ਟ ਸਬਾਈ ਵੇਖੇ ਧੂੰਆਂਧਾਰਾ, ਰੈਣ ਅੰਧੇਰੀ ਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਲੇਖਾ ਰਿਹਾ ਜਣਾਈਆ। ਅੰਤਮ ਲੇਖਾ ਹਰਿ ਨਿਰੰਕਾਰ, ਨਿਰਗੁਣ ਆਪ ਜਣਾਇੰਦਾ। ਵਿਸ਼ਨੂੰ ਰਹਿਣਾ ਖ਼ਬਰਦਾਰ, ਸਚ ਸੰਦੇਸਾ ਇਕ ਸੁਣਾਇੰਦਾ। ਚਾਰ ਜੁਗ ਲਿਖ ਲਿਖ ਲੇਖਾ ਜਾਣ ਗੁਰ ਅਵਤਾਰ, ਲੋਕਮਾਤ ਸਰਬ ਜਸ ਗਾਇੰਦਾ। ਪਰਗਟ ਹੋਵੇ ਮਹਾਂਬਲੀ ਅਵਤਾਰ, ਨਿਰਗੁਣ ਆਪਣਾ ਰੂਪ ਵਟਾਇੰਦਾ। ਸਰਗੁਣ ਲੇਖਾ ਜਗਤ ਵਿਹਾਰ, ਪੰਜ ਤੱਤ ਕਾਇਆ ਚੋਲਾ ਜਗਤ ਹੰਢਾਇੰਦਾ। ਯਾਰਾਂ ਨਾਲ ਬਣਿਆ ਰਹੇ ਯਾਰ, ਆਪਣਾ ਭੇਵ ਨਾ ਕਿਸੇ ਜਣਾਇੰਦਾ। ਬਣ ਸ਼ਿਕਾਰੀ ਖੇਡੇ ਸ਼ਿਕਾਰ, ਆਪਣਾ ਸ਼ਿਕਾਰ ਕਿਸੇ ਨਾ ਹੱਥ ਫੜਾਇੰਦਾ। ਅੰਦਰੇ ਅੰਦਰ ਮਾਰ ਲਲਕਾਰ, ਲਹਿਣਾ ਆਪਣਾ ਆਪ ਚੁਕਾਇੰਦਾ। ਸੰਤ ਮਨੀ ਸਿੰਘ ਖੋਲ੍ਹ ਕਿਵਾੜ, ਆਪਣਾ ਭੇਵ ਜਣਾਇੰਦਾ। ਕਰ ਪਰਕਾਸ਼ ਬਹੱਤਰ ਨਾੜ, ਜੋਤੀ ਜਾਤਾ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਇੰਦਾ। ਆਪਣਾ ਖੇਲ ਦੱਸੇ ਭਗਵਾਨ, ਭੇਵ ਕੋਇ ਨਾ ਪਾਈਆ। ਕਲਜੁਗ ਜੂਹ ਵਿਚ ਫਿਰੇ ਜਵਾਨ, ਨਜ਼ਰ ਕਿਸੇ ਨਾ ਆਈਆ। ਜਾਮਾ ਲਏ ਘਰ ਤਰਖਾਣ, ਤ੍ਰਿਖਾ ਸਭ ਦੀ ਦਏ ਬੁਝਾਈਆ। ਸੰਤ ਮਨੀ ਸਿੰਘ ਦੇ ਗਿਆਨ, ਨੇਤਰ ਗਿਆਨ ਇਕ ਖੁਲ੍ਹਾਈਆ। ਸੱਜਣ ਘਰ ਸਾਕ ਸੈਣ ਨਾ ਸਕੇ ਕੋਈ ਪਛਾਣ, ਪਹਿਚਾਨ ਵਿਚ ਕਦੇ ਨਾ ਆਈਆ। ਝੂਲੇ ਦੇ ਦੇ ਪੰਜ ਤੱਤ ਕਰਿਆ ਖੇਲ ਮਹਾਨ, ਹੱਥ ਪੈਰ ਅੰਗ ਅੰਗ ਅੰਗ ਹਿਲਾਈਆ। ਜੜ੍ਹ ਪੁਟਦਾ ਰਿਹਾ ਜ਼ਿਮੀਂ ਅਸਮਾਨ, ਨਜ਼ਰ ਕਿਸੇ ਨਾ ਆਈਆ। ਖਾਣ ਖੀਣ ਰੱਖਿਆ ਵਿਚ ਜਹਾਨ, ਜੂਠਾ ਝੂਠਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਏਕਾ ਗੁਣ ਸਮਝਾਈਆ। ਵਿਸ਼ਨੂੰ ਵੇਲਾ ਅੰਤਮ ਔਣਾ, ਹਰਿ ਹਰਿ ਆਪ ਜਣਾਇੰਦਾ। ਪੁਰਖ ਅਬਿਨਾਸ਼ੀ ਵੇਸ ਵਟੌਣਾ, ਨਾਨਕ ਗੋਬਿੰਦ ਰਾਹ ਤਕਾਇੰਦਾ। ਮੁਹੰਮਦ ਸਯਦਾ ਇਕ ਕਰੌਣਾ, ਕਲਮਾ ਇਕ ਪੜ੍ਹਾਇੰਦਾ। ਈਸਾ ਆਸਾ ਪੂਰ ਕਰੌਣਾ, ਪਰਵਰਦਿਗਾਰ ਵੇਸ ਵਟਾਇੰਦਾ। ਵੇਦ ਵਿਆਸਾ ਲੇਖਾ ਲੇਖੇ ਲੌਣਾ, ਉਚੇ ਟਿੱਲੇ ਪਰਬਤ ਪੂਤ ਸਪੂਤਾ ਬ੍ਰਹਿਮਣ ਗੌੜਾ ਆਪਣਾ ਰੂਪ ਵਟਾਇੰਦਾ। ਸਿੰਘ ਸ਼ੇਰ ਨਾਉਂ ਰਖੌਣਾ, ਸ਼ੇਰ ਸਿੰਘ ਭੇਵ ਨਾ ਕਿਸੇ ਜਣਾਇੰਦਾ। ਕਲਜੁਗ ਚੋਲਾ ਆਪ ਹੰਢੌਣਾ, ਬਾਵਨ ਅੱਖਰੀ ਬਵਿੰਜਾ ਸਾਲ ਅੰਕ ਅੰਕ ਨਾਲ ਵੰਡਾਇੰਦਾ। ਆਪਣਾ ਲੇਖਾ ਆਪ ਮਿਟੌਣਾ, ਭਸਮੜ ਆਪਣਾ ਰੂਪ ਵਟਾਇੰਦਾ। ਪੰਜ ਤੱਤ ਅਗਨੀ ਭੇਟ ਚੜ੍ਹੌਣਾ, ਤ੍ਰੈਗੁਣ ਲੰਬੂ ਆਪੇ ਲਾਇੰਦਾ। ਆਪਣਾ ਲੇਖਾ ਆਪ ਮੁਕੌਣਾ, ਖ਼ਾਕੀ ਖ਼ਾਕ ਤਨ ਮਿਲਾਇੰਦਾ। ਜੋਤੀ ਜੋਤ ਹਰਿ ਅਖਵੌਣਾ, ਨੂਰੋ ਨੂਰ ਡਗਮਗਾਇੰਦਾ। ਸਚਖੰਡ ਦੁਵਾਰੇ ਫੇਰਾ ਪੌਣਾ, ਸਾਚੇ ਤਖ਼ਤ ਸੋਭਾ ਪਾਇੰਦਾ। ਵੀਹ ਸੌ ਬਿਕ੍ਰਮੀ ਆਪਣਾ ਹੁਕਮ ਆਪ ਵਰਤੌਣਾ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਛੱਬੀ ਪੋਹ ਦਿਵਸ ਸੁਹੌਣਾ, ਰੁੱਤ ਬਸੰਤੀ ਆਪਣੇ ਲੇਖੇ ਲਾਇੰਦਾ। ਆਪਣਾ ਰੂਪ ਆਪ ਵਟੌਣਾ, ਸਚਖੰਡ ਨਿਵਾਸੀ ਥਿਰ ਘਰ ਆਪਣਾ ਕੁੰਡਾ ਲਾਹਿੰਦਾ। ਥਿਰ ਘਰ ਦਵਾਰਿਉਂ ਸ਼ਬਦ ਗੁਰ ਨਾਲ ਮਿਲੌਣਾ, ਗੋਬਿੰਦ ਖੇਲ ਕਰਾਇੰਦਾ। ਲੋਕਮਾਤ ਫੇਰਾ ਪੌਣਾ, ਸੰਬਲ ਆਪਣਾ ਬੰਕ ਵਡਿਆਇੰਦਾ। ਤੇਰਾ ਮੇਲਾ ਆਪ ਕਰੌਣਾ, ਆਪਣਾ ਪੱਲੂ ਹੱਥ ਫੜਾਇੰਦਾ। ਤੇਰਾ ਲੇਖਾ ਤੇਰੇ ਨੇਤਰ ਵਖੌਣਾ, ਲੋਕਮਾਤ ਫਿਰਾਇੰਦਾ। ਲੱਖ ਚੁਰਾਸੀ ਡੇਰਾ ਢਾਹੁਣਾ, ਬ੍ਰਹਮਾ ਮੂਲ ਨਾ ਕੋਇ ਰਖਾਇੰਦਾ। ਸ਼ੰਕਰ ਜੋਤੀ ਜੋਤ ਮਿਲੌਣਾ, ਭੋਲਾ ਨਾਥ ਪੰਧ ਮੁਕਾਇੰਦਾ। ਕਰੋੜ ਤੇਤੀਸਾ ਆਪਣੇ ਵਿਚ ਛੁਪਾਉਣਾ, ਸੁਰਪਤ ਇੰਦ ਰਹਿਣ ਨਾ ਪਾਇੰਦਾ। ਸਾਚਾ ਮਾਰਗ ਏਕਾ ਲੌਣਾ, ਏਕਾ ਰਾਹ ਚਲਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਚਾਰ ਜੁਗ ਦਾ ਲਹਿਣਾ ਦੇਣਾ ਮਾਤ ਮੁਕੌਣਾ, ਪੂਰਬ ਲੇਖਾ ਵੇਖ ਵਖਾਇੰਦਾ । ਪੁਰਖ ਅਬਿਨਾਸ਼ੀ ਨਿਹਕਲੰਕ ਨਰਾਇਣ ਨਰ ਕਲਜੁਗ ਅੰਤਮ ਆਪਣਾ ਨਾਉਂ ਧਰਾਉਣਾ, ਨਾਮ ਖੰਡਾ ਇਕ ਚਮਕਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪ ਉਠੌਣਾ, ਸੋਇਆ ਕੋਇ ਰਹਿਣ ਨਾ ਪਾਇੰਦਾ। ਸਚ ਸੰਦੇਸ ਨਰ ਨਰੇਸ਼ ਦੋ ਜਹਾਨਾਂ ਆਪ ਸੁਨੌਣਾ, ਸੋ ਪੁਰਖ ਨਿਰੰਜਣ ਆਪੇ ਗਾਇੰਦਾ। ਹੰ ਬ੍ਰਹਮ ਆਤਮ ਪਰਮਾਤਮ ਈਸ਼ ਜੀਵ ਏਕਾ ਘਰ ਬਹੌਣਾ, ਗ੍ਰਹਿ ਮੰਦਰ ਇਕ ਪਰਗਟਾਇੰਦਾ। ਵਿਸ਼ਨੂੰ ਤੇਰਾ ਰੰਗ ਚੜ੍ਹੌਣਾ, ਰੰਗ ਰੰਗੀਲਾ ਆਪਣੀ ਦਇਆ ਕਮਾਇੰਦਾ। ਭਗਵਨ ਢੋਲਾ ਸਭ ਨੇ ਗੌਣਾ, ਜੈ ਜੈਕਾਰ ਆਪ ਕਰਾਇੰਦਾ। ਮਹਾਰਾਜ ਸ਼ੇਰ ਸਿੰਘ ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਪੁਰਖ ਅਕਾਲ ਦੀਨ ਦਿਆਲ ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਇਸ਼ਟ ਨਜ਼ਰੀ ਔਣਾ, ਦੂਸਰ ਅਵਰ ਨਾ ਕੋਇ ਰਖਾਇੰਦਾ। ਮੰਦਰ ਮਸਜਦ ਸ਼ਿਵਦਵਾਲ ਮੱਠ ਗੁਰਦੁਆਰ ਆਪਣਾ ਨੂਰ ਟਿਕੌਣਾ, ਨੂਰੋ ਨੂਰ ਨੂਰ ਪਰਗਟਾਇੰਦਾ। ਤੀਰਥ ਤਟ ਅਠਸਠ ਗੰਗਾ ਗੋਦਾਵਰੀ ਜਮਨਾ ਸੁਰਸਤੀ ਆਪਣਾ ਚਰਨ ਛੁਹੌਣਾ, ਚਰਨ ਦੁਵਾਰੇ ਖਿਚ ਬਹਾਇੰਦਾ। ਰਵ ਸਸ ਮੁਖ ਸ਼ਰਮਾਉਣਾ, ਕਲਜੁਗ ਅੰਤਮ ਅੰਧ ਅੰਧੇਰ ਨਾ ਕੋਇ ਮਿਟਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੋ ਜਹਾਨਾਂ ਫੇਰਾ ਪੌਣਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਰੂਪ ਧਰਾਇੰਦਾ। ਨਿਰਗੁਣ ਸਰਗੁਣ ਖੇਲ ਕਰਤਾਰ, ਹਰਿ ਕਰਤਾ ਆਪ ਕਰਾਈਆ। ਸਰਗੁਣ ਰੂਪ ਅਗੰਮ ਅਪਾਰ, ਪੰਚਮ ਜੇਠ ਦਏ ਵਡਿਆਈਆ। ਛੱਬੀ ਪੋਹ ਹੋ ਤਿਆਰ, ਸਚਖੰਡ ਵਸਿਆ ਸੱਚਾ ਮਾਹੀਆ। ਜੋਤੀ ਜੋਤ ਦੇ ਅਧਾਰ, ਸ਼ਬਦੀ ਮੇਲਾ ਗੋਬਿੰਦ ਮਾਹੀਆ। ਜਗਤ ਵਿਚੋਲਾ ਬਣ ਨਿਰੰਕਾਰ, ਸਾਢੇ ਤਿੰਨ ਹੱਥ ਬੰਕ ਵਡਿਆਈਆ। ਨੌਂ ਖੰਡ ਪ੍ਰਿਥਮੀ ਕਲਜੁਗ ਅੰਤਮ ਕਰੇ ਖੁਆਰ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਖ਼ਾਕ ਮਿਲਾਈਆ। ਹੁਕਮੀ ਹੁਕਮ ਹੁਕਮ ਵਰਤਾਰ, ਧੁਰ ਫ਼ਰਮਾਣਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਚ ਸਿੰਘਾਸਣ ਪੁਰਖ ਅਬਿਨਾਸ਼ਨ ਏਕਾ ਆਸਣ ਲਾਈਆ। ਏਕਾ ਆਸਣ ਗਿਆ ਲੱਗ, ਹਰਿ ਜੂ ਹਰਿ ਹਰਿ ਖੇਲ ਕਰਾਇੰਦਾ। ਪਰਗਟ ਹੋ ਸੂਰਾ ਸਰਬੱਗ, ਰੂਪ ਅਨੂਪ ਵਟਾਇੰਦਾ। ਸੰਤ ਸੁਹੇਲੇ ਫੜੇ ਜੱਗ, ਜਾਗਰਤ ਜੋਤ ਇਕ ਜਗਾਇੰਦਾ। ਸੰਤ ਮਨੀ ਸਿੰਘ ਅੰਦਰ ਨਾਦ ਨਗਾਰਾ ਗਿਆ ਵੱਜ, ਸੋ ਪੁਰਖ ਨਿਰੰਜਣ ਆਪ ਵਜਾਇੰਦਾ। ਭਗਤ ਭਗਵੰਤ ਲਏ ਸਦ, ਜੁਗ ਜੁਗ ਦਾ ਪੰਧ ਮੁਕਾਇੰਦਾ। ਗੁਰਮੁਖਾਂ ਕਰੇ ਪਾਰ ਹੱਦ, ਅਧਵਿਚਕਾਰ ਨਾ ਕੋਇ ਅਟਕਾਇੰਦਾ। ਗੁਰਸਿਖ ਸੱਜਣ ਬਣਾਏ ਸਾਚੀ ਯੱਦ, ਬੰਸ ਸਰਬੰਸ ਆਪ ਵਡਿਆਇੰਦਾ। ਨਾਮ ਨਿਧਾਨਾ ਅੰਮ੍ਰਿਤ ਪਿਆਏ ਸਾਚੀ ਮਦਿ, ਮਧੁਰ ਰਸ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਜ ਤੱਤ ਚੋਲਾ ਰੱਖਿਆ ਪੜਦਾ ਉਹਲਾ ਆਪਣਾ ਭੇਵ ਨਾ ਕਿਸੇ ਜਣਾਇੰਦਾ। ਪੰਜ ਤੱਤ ਅੰਦਰ ਉਹਲਾ ਰੱਖ, ਆਪਣਾ ਆਪ ਗਿਆ ਛੁਪਾਈਆ। ਨਿਰਗੁਣ ਰੂਪ ਹੋ ਪਰਤੱਖ, ਕਰੇ ਖੇਲ ਬੇਪਰਵਾਹੀਆ। ਘਨਕਪੁਰ ਵਾਸੀ ਬੋਲ ਅਲੱਖ, ਇਕ ਜੈਕਾਰਾ ਦਏ ਲਗਾਈਆ। ਸੰਤ ਮਨੀ ਸਿੰਘ ਮਾਰਗ ਦੱਸ, ਆਪਣਾ ਭੇਵ ਗਿਆ ਸਮਝਾਈਆ। ਨਿਰਗੁਣ ਨੂਰ ਕਰੇ ਪਰਕਾਸ਼, ਜੋਤੀ ਜੋਤ ਜੋਤ ਰੁਸ਼ਨਾਈਆ। ਜਨ ਭਗਤਾਂ ਵਸੇ ਸਦਾ ਪਾਸ, ਵਿਛੜ ਕਦੇ ਨਾ ਜਾਈਆ। ਵਿਸ਼ਨੂੰ ਹੋਣਾ ਨਾ ਅੰਤ ਉਦਾਸ, ਪ੍ਰਭ ਮੇਲਾ ਮੇਲੇ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਜਗਤ ਸਿੰਘਾਸਣ ਪੁਰਖ ਅਬਿਨਾਸ਼ਨ ਆਪਣਾ ਆਪ ਹੰਢਾਈਆ। ਜਗਤ ਸਿੰਘਾਸਣ ਜਗਤ ਰੀਤ, ਨੀਤੀਵਾਨ ਖੇਲ ਕਰਾਇੰਦਾ। ਨਿਰਗੁਣ ਸਰਗੁਣ ਕਰੇ ਪ੍ਰੀਤ, ਸਾਚੀ ਪ੍ਰੀਤ ਆਪ ਨਿਭਾਇੰਦਾ। ਵਸਣਹਾਰਾ ਧਾਮ ਅਨਡੀਠ, ਲੋਕਮਾਤ ਫੇਰਾ ਪਾਇੰਦਾ। ਚਾਰ ਜੁਗ ਚਾਰ ਵਰਨ ਚਾਰ ਕੁੰਟ ਜਿਸ ਦੇ ਗੌਂਦੇ ਰਹੇ ਗੀਤ, ਸੋ ਗੋਬਿੰਦ ਵੇਸ ਵਟਾਇੰਦਾ। ਕਿਸੇ ਹੱਥ ਨਾ ਆਏ ਮੰਦਰ ਮਸੀਤ, ਸ਼ਿਵਦਵਾਲੇ ਮੱਠ ਬੰਦ ਨਾ ਕੋਇ ਕਰਾਇੰਦਾ। ਆਦਿ ਜੁਗਾਦਿ ਰਹੇ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਇੰਦਾ। ਸਦੀ ਚੌਧਵੀਂ ਰਹੀ ਬੀਤ, ਚੌਦਾਂ ਤਬਕਾਂ ਭੇਵ ਚੁਕਾਇੰਦਾ। ਚੌਦਾਂ ਲੋਕਾਂ ਇਕ ਹਦੀਸ, ਸਚ ਸੰਦੇਸਾ ਇਕ ਸੁਣਾਇੰਦਾ। ਜੂਠ ਝੂਠ ਕੂੜ ਕੁੜਿਆਰੀ ਜੀਵ ਜੰਤ ਚੱਕੀ ਰਿਹਾ ਪੀਸ, ਕਲਜੁਗ ਹੱਥਾ ਆਪਣੇ ਹੱਥ ਰਖਾਇੰਦਾ। ਪੁਰਖ ਅਬਿਨਾਸ਼ੀ ਲੇਖਾ ਜਾਣੇ ਏਕਾ ਨਾਇਆ ਉਨੀਸ, ਦੂਆ ਸਿਫ਼ਰਾ ਬੀਸਾ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਏਕਾ ਗੁਣ ਸਮਝਾਇੰਦਾ। ਵਿਸ਼ਨੂੰ ਏਕਾ ਗੁਣ ਜਾਣ, ਜਾਨਣਹਾਰਾ ਆਪ ਜਣਾਈਆ। ਕਲਜੁਗ ਅੰਤਮ ਖੇਲ ਕਰੇ ਮਹਾਨ, ਭੇਵ ਕੋਇ ਨਾ ਪਾਈਆ। ਸਚਖੰਡ ਦਾ ਸਚ ਨਿਸ਼ਾਨ, ਲੋਕਮਾਤ ਦਏ ਝੁਲਾਈਆ। ਚਾਰ ਜੁਗ ਦੇ ਕਰ ਪਰਵਾਨ, ਭਗਤ ਭਗਵੰਤ ਲਏ ਮਿਲਾਈਆ। ਏਕਾ ਦੇਵੇ ਧੁਰ ਫ਼ਰਮਾਣ, ਧੁਰ ਦੀ ਬਾਣੀ ਆਪ ਸੁਣਾਈਆ। ਏਕਾ ਮੰਦਰ ਇਕ ਮਕਾਨ, ਏਕਾ ਗ੍ਰਹਿ ਦਏ ਵਡਿਆਈਆ। ਏਕਾ ਨਾਦ ਏਕਾ ਧੁੰਨਕਾਨ, ਏਕਾ ਰਾਗ ਦਏ ਸੁਣਾਈਆ। ਏਕਾ ਹੁਕਮ ਇਕ ਫ਼ਰਮਾਣ, ਧੁਰ ਫ਼ਰਮਾਣਾ ਇਕ ਪਰਗਟਾਈਆ। ਏਕਾ ਵਿਸ਼ਨੂੰ ਇਕ ਭਗਵਾਨ, ਏਕਾ ਆਪਣਾ ਬੰਧਨ ਪਾਈਆ। ਏਕਾ ਹੋਏ ਨਿਗਹਬਾਨ, ਮਿਹਰ ਨਜ਼ਰ ਇਕ ਉਠਾਈਆ। ਏਕਾ ਲੇਖਾ ਚੁਕਾਏ ਆਣ, ਬਾਕੀ ਕੋਇ ਰਹਿਣ ਨਾ ਪਾਈਆ। ਏਕਾ ਸਾਚੇ ਸੰਤਾਂ ਲਏ ਪਛਾਣ, ਲੱਖ ਚੁਰਾਸੀ ਫੋਲ ਫੋਲਾਈਆ। ਕਲਜੁਗ ਅੰਤਮ ਹੋ ਪਰਧਾਨ, ਸਚ ਪਰਧਾਨਗੀ ਸ਼ਬਦ ਗੁਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਹਰਿ ਖੇਲ ਕਰਨਾ, ਕਰਤਾ ਪੁਰਖ ਕਾਰ ਕਮਾਇੰਦਾ। ਜ਼ਾਤ ਪਾਤ ਊਚ ਨੀਚ ਗੜ੍ਹ ਤੋੜੇ ਵਰਨਾ ਬਰਨਾ, ਆਤਮ ਬ੍ਰਹਮ ਸਰਬ ਜਣਾਈਆ । ਦੋ ਜਹਾਨ ਸ੍ਰੀ ਭਗਵਾਨ ਨੌਂ ਖੰਡ ਪ੍ਰਿਥਮੀ ਰਖਾਏ ਏਕਾ ਸਰਨਾ, ਇਸ਼ਟ ਦੇਵ ਇਕ ਜਣਾਈਆ। ਰਸਨਾ ਜਿਹਵਾ ਆਤਮ ਪਰਮਾਤਮ ਅੱਖਰ ਏਕਾ ਪੜ੍ਹਨਾ, ਸੋਹੰ ਢੋਲਾ ਸਾਚਾ ਗਾਈਆ। ਜੀਵ ਜੰਤ ਸਾਧ ਸੰਤ ਕਲਜੁਗ ਅੰਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੈ ਜੈ ਜੈਕਾਰ ਸਭ ਨੇ ਕਰਨਾ, ਬਚਿਆ ਕੋਇ ਰਹਿਣ ਨਾ ਪਾਈਆ। ਨਿਰਗੁਣ ਰੂਪ ਸਰਗੁਣ ਅੰਦਰ ਆਪੇ ਵੜਨਾ, ਸੁਰਤੀ ਸ਼ਬਦ ਮੇਲ ਮਿਲਾਈਆ। ਸਾਚੇ ਪੌੜੇ ਆਪੇ ਚੜ੍ਹਨਾ, ਚੜ੍ਹ ਚੜ੍ਹ ਆਪਣੇ ਮਹੱਲ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਸੋਹਲਾ ਇਕ ਸੁਣਾਈਆ। ਸਾਚਾ ਸੋਹਲਾ ਸੁਣਾਏ ਗੀਤ, ਭੇਵ ਅਭੇਦ ਖੁਲ੍ਹਾਇੰਦਾ। ਸਤਿਜੁਗ ਸਾਚੀ ਚਲੇ ਰੀਤ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਨਜ਼ਰੀ ਆਏ ਪੁਰਖ ਅਕਾਲ ਇਕ ਅਤੀਤ, ਤ੍ਰੈਭਵਣ ਧਨੀ ਵੇਸ ਵਟਾਇੰਦਾ । ਲੱਖ ਚੁਰਾਸੀ ਲਏ ਜੀਤ, ਸਿੰਘ ਸ਼ੇਰ ਬਲ ਵਖਾਇੰਦਾ। ਸਿੰਘ ਸ਼ੇਰ ਹੋਇਆ ਅਨਡੀਠ, ਨਜ਼ਰ ਕਿਸੇ ਨਾ ਆਇੰਦਾ। ਲੇਖਾ ਜਾਣੇ ਹਸਤ ਕੀਟ, ਘਟ ਘਟ ਆਪਣੀ ਜੋਤ ਜਗਾਇੰਦਾ। ਗੁਰਮੁਖਾਂ ਕਰੇ ਸਚ ਪ੍ਰੀਤ, ਗ਼ਰੀਬ ਨਿਮਾਣੇ ਕਮਲੇ ਕੋਝੇ ਆਪਣੀ ਗੋਦ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਲੇਖਾ ਆਪ ਚੁਕਾਇੰਦਾ। ਵਿਸ਼ਨੂੰ ਲੇਖਾ ਜਾਣਾ ਚੁਕ, ਅੰਤ ਰਹਿਣ ਨਾ ਪਾਈਆ। ਸਤਿਗੁਰ ਪੂਰਾ ਹਾਜ਼ਰ ਹਜ਼ੂਰਾ ਗੁਰਸਿਖ ਗੋਦੀ ਲਏ ਚੁੱਕ, ਚੁੱਕ ਚੁੱਕ ਖ਼ੁਸ਼ੀ ਮਨਾਈਆ। ਨੌਂ ਖੰਡ ਪ੍ਰਿਥਮੀ ਸਿੰਘ ਸ਼ੇਰ ਪਏ ਬੁੱਕ, ਏਕਾ ਭਬਕ ਲਗਾਈਆ। ਰਾਜ ਰਾਜਾਨ ਨਾ ਸਕੇ ਕੋਈ ਲੁਕ, ਲੁਕਿਆ ਪੜਦਾ ਦਏ ਉਠਾਈਆ। ਕੂੜੀ ਕਿਰਿਆ ਲੋਕਮਾਤ ਵਿਚੋਂ ਕੱਢੇ ਕੁੱਟ, ਜੂਠ ਝੂਠ ਦਏ ਖਪਾਈਆ। ਕਲਜੁਗ ਜੜ੍ਹ ਦੇਵੇ ਪੁੱਟ, ਸਤਿਜੁਗ ਬੂਟਾ ਆਪੇ ਲਾਈਆ। ਸੰਤ ਮਨੀ ਸਿੰਘ ਸੁਹਾਏ ਤੇਰੀ ਰੁੱਤ, ਰੁੱਤ ਰੁੱਤੜੀ ਆਪ ਮਹਿਕਾਈਆ। ਲੇਖਾ ਜਾਣੇ ਅਬਿਨਾਸ਼ੀ ਅਚੁੱਤ, ਭੇਵ ਕੋਇ ਨਾ ਰਾਈਆ। ਹਰਿ ਸੰਗਤ ਬਣਾਏ ਆਪਣੇ ਸੁਤ, ਨਾਰੀ ਕੰਤ ਨਾ ਕੋਇ ਵਖਾਈਆ। ਚੇਤ ਬਸੰਤੀ ਰਹੇ ਰੁੱਤ, ਫੁਲ ਫੁਲਵਾੜੀ ਆਪ ਮਹਿਕਾਈਆ। ਗੁਰਸਿਖ ਲੋਕਮਾਤ ਵਿਚੋਂ ਆਪੇ ਚੁੱਕ, ਸਚਖੰਡ ਦੁਆਰੇ ਦਏ ਬਹਾਈਆ। ਧਰੂ ਨਿਉਂ ਨਿਉਂ ਰਿਹਾ ਪੁੱਛ, ਪ੍ਰਭ ਮੇਰੀ ਚਲੀ ਅੰਤ ਨਾ ਕੋਇ ਚਤੁਰਾਈਆ। ਮੈਂ ਤੇਰੇ ਚਰਨਾਂ ਬਹਾਂ ਝੁਕ, ਏਕਾ ਮੰਗ ਮੰਗਾਈਆ। ਮੇਰੇ ਧਾਮ ਆਇਆ ਤੇਰਾ ਸੱਚਾ ਸੁਤ, ਸਿੰਘ ਸਵਰਨ ਮਿਲੀ ਵਡਿਆਈਆ। ਬ੍ਰਹਮਾ ਨੇਤਰ ਰੋ ਰੋ ਪਿਆ ਉਠ, ਉਚੀ ਕੂਕ ਦਏ ਦੁਹਾਈਆ। ਮੇਰਾ ਬ੍ਰਹਮ ਬੂਟਾ ਰਿਹਾ ਸੁੱਕ, ਹਰਿਆ ਸਿੰਚ ਨਾ ਕੋਇ ਕਰਾਈਆ। ਮੇਰਾ ਪੈਂਡਾ ਗਿਆ ਮੁੱਕ, ਤੇਰੇ ਗੁਰਮੁਖ ਮਿਲੀ ਵਡਿਆਈਆ। ਸਿੰਘ ਪਾਲ ਗਿਆ ਢੁਕ, ਮੇਰਾ ਲੇਖਾ ਗਿਆ ਚੁਕਾਈਆ। ਤੇਰੇ ਚਰਨਾਂ ਹੇਠਾਂ ਬਹਾਂ ਲੁਕ, ਉਪਰ ਤੇਰਾ ਪੜਦਾ ਪਾਈਆ। ਸ਼ੰਕਰ ਰੋਵੇ ਮਾਰੇ ਧਾਂਹ, ਨੇਤਰ ਨੈਣਾਂ ਨੀਰ ਵਹਾਇੰਦਾ। ਕਲਜੁਗ ਅੰਤਮ ਗਿਆ ਆ, ਜੁਗ ਚੌਕੜੀ ਪੰਧ ਮੁਕਾਇੰਦਾ। ਪੁਰਖ ਅਬਿਨਾਸ਼ੀ ਬੇਪਰਵਾਹ, ਆਪਣਾ ਖੇਲ ਕਰਾਇੰਦਾ। ਲੋਕਮਾਤ ਜਾਮਾ ਪਾ, ਸਿੰਘ ਸ਼ੇਰ ਨਾਉਂ ਧਰਾਇੰਦਾ। ਨੌਂ ਖੰਡ ਪ੍ਰਿਥਮੀ ਜੰਗਲ ਜੂਹ ਵੇਖਿਆ ਥਾਂ ਥਾਂ, ਸੱਤ ਦੀਪ ਚਰਨਾਂ ਹੇਠ ਦਬਾਇੰਦਾ। ਗੁਰਮੁਖ ਸੂਰਾ ਲਿਆ ਉਠਾ, ਸਿਰ ਆਪਣਾ ਹੱਥ ਟਿਕਾਇੰਦਾ। ਮੇਰਾ ਵੇਲਾ ਲਿਆ ਚੁਕਾ, ਵੇਲਾ ਗਿਆ ਹੱਥ ਨਾ ਆਇੰਦਾ। ਹੱਥੋਂ ਤ੍ਰਿਸੂਲ ਰਿਹਾ ਸੁਟਾ, ਬਾਸ਼ਕ ਤਸ਼ਕਾ ਗਲੋਂ ਲਾਹਿੰਦਾ। ਮੈਂ ਚਲਾ ਤੇਰੀ ਰਜਾ, ਜਿਉਂ ਭਾਵੇਂ ਤਿਉਂ ਚਲਾਇੰਦਾ। ਤੇਰਾ ਗੁਰਮੁਖ ਮੇਰੇ ਆਸਣ ਬੈਠਾ ਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਸੁਰਪਤ ਰੋਵੇ ਕਰੇ ਪੁਕਾਰ, ਨੇਤਰ ਨੈਣਾਂ ਨੀਰ ਵਹਾਈਆ। ਕਰੋੜ ਤੇਤੀਸਾ ਨਾ ਕੋਇ ਅਧਾਰ, ਬੈਠਾ ਮੁਖ ਛੁਪਾਈਆ। ਸਚ ਸੰਦੇਸਾ ਆਇਆ ਏਕਾ ਵਾਰ, ਏਕਾ ਹੁਕਮ ਜਣਾਈਆ। ਬੀਸ ਦਸ ਖੇਲ ਅਪਾਰ, ਸੋਲਾਂ ਸੋਲਾਂ ਵੰਡ ਵੰਡਾਈਆ। ਇਕ ਉਨੀਸਾਂ ਕਰ ਤਿਆਰ, ਠਾਂਡਾ ਸੀਤਾ ਲਏ ਉਠਾਈਆ। ਮਨਜੀਤਾ ਆਏ ਚਲ ਦੁਆਰ, ਮੇਰਾ ਲਹਿਣਾ ਦਏ ਮੁਕਾਈਆ। ਮੰਗਾਂ ਭਿਖ ਬਣ ਦੁਆਰ, ਖਾਲੀ ਝੋਲੀ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੀ ਮਿਲੇ ਸਰਨ ਸਰਨਾਈਆ। ਮਿਲੇ ਸਰਨਾਈ ਸਰਨਗਤ, ਇਕੋ ਓਟ ਤਕਾਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰੀ ਰੱਤ, ਤੇਰੇ ਵਿਚ ਸਮਾਈਆ। ਗੁਰਮੁਖ ਤੇਰਾ ਨੂਰ ਹੋਏ ਉਤਪਤ, ਦੋ ਜਹਾਨ ਕਰਨ ਰੁਸ਼ਨਾਈਆ। ਬਲ ਬਾਵਨ ਸੱਥਰ ਬੈਠਾ ਘੱਤ, ਏਕਾ ਸੇਜ ਵਿਛਾਈਆ। ਤੂੰ ਸਾਹਿਬ ਪੁਰਖ ਸਮਰਥ, ਲਹਿਣਾ ਦੇਣਾ ਰਿਹਾ ਚੁਕਾਈਆ। ਮੇਰਾ ਲਹਿਣਾ ਚੁਕੌਣਾ ਹੱਥੋ ਹੱਥ, ਦੂਆ ਅੱਧ ਵੰਡ ਵੰਡਾਈਆ। ਤਿੰਨ ਯੁਗ ਸੱਥਰ ਰਿਹਾ ਘਤ, ਤੇਰੇ ਚਰਨਾਂ ਹੇਠ ਸੀਸ ਟਿਕਾਈਆ। ਕਲਜੁਗ ਅੰਤਮ ਏਕਾ ਵਸਤ ਝੋਲੀ ਘੱਤ, ਰਾਜਨ ਰਾਜ ਮੰਗ ਮੰਗਾਈਆ। ਆਪਣਿਆਂ ਭਗਤਾਂ ਰੱਖ ਪਤ, ਲੋਕਮਾਤ ਦੇ ਵਡਿਆਈਆ। ਤੇਰੇ ਦੁਆਰੇ ਜਾਣ ਵਸ, ਭਗਤ ਦੁਆਰਾ ਇਕ ਬਣਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਆਪਣੇ ਦਰ ਲੈਣਾ ਸੱਦ, ਧੁਰ ਫ਼ਰਮਾਣਾ ਹੁਕਮ ਸੁਣਾਈਆ। ਸੱਚੋ ਸਚ ਕਹਿਣਾ ਵੀਹ ਸੌ ਵੀਹ ਬਿਕ੍ਰਮੀ ਚੁੱਕੇ ਹੱਦ, ਅੱਗੇ ਲੇਖਾ ਕੋਇ ਰਹਿਣ ਨਾ ਪਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਭਗਤਾਂ ਦੇਵੇ ਜੀਆਂ ਦਾਨ, ਸਾਚੇ ਸੰਤਾਂ ਜੋਤੀ ਨੂਰ ਨੂਰ ਮਹਾਨ, ਗੁਰਮੁਖ ਦਰ ਦੁਆਰੇ ਮੇਲੇ ਆਣ, ਸਾਚੇ ਸਿਖਾਂ ਦੇਵੇ ਇਕ ਨਿਸ਼ਾਨ, ਸਚ ਨਿਸ਼ਾਨਾ ਸ੍ਰੀ ਭਗਵਾਨਾ ਵਾਲੀ ਦੋ ਜਹਾਨਾਂ ਏਕਾ ਏਕ ਵਖਾਈਆ। ਸਚ ਨਿਸ਼ਾਨਾ ਸੋਹੰ ਢੋਲਾ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਆਪ ਚੁਕਾਏ ਪੜਦਾ ਉਹਲਾ, ਦੂਈ ਦਵੈਤ ਨਾ ਕੋਇ ਰਖਾਇੰਦਾ। ਚਾਰ ਵਰਨਾਂ ਊਚਾਂ ਨੀਚਾਂ ਰਾਓ ਰੰਕਾਂ ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਦੁਆਰਾ ਏਕਾ ਖੋਲ੍ਹਾ, ਦੂਜੀ ਵੰਡ ਨਾ ਕੋਇ ਵੰਡਾਇੰਦਾ। ਨਿਰਗੁਣ ਨਿਰਾਕਾਰ ਸਰਗੁਣ ਬਣਿਆ ਤੇਰਾ ਤੋਲਾ, ਨਾਮ ਕੰਡਾ ਹੱਥ ਉਠਾਇੰਦਾ। ਸ਼ਬਦੀ ਹੋ ਕੇ ਬਣਿਆ ਵਿਚੋਲਾ, ਪੰਜ ਤੱਤ ਨਜ਼ਰ ਕਿਸੇ ਨਾ ਆਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੱਚਾ ਬੋਲਾ, ਸਤਿ ਸਤਿਵਾਦੀ ਆਪ ਸੁਣਾਇੰਦਾ। ਸਤਿਗੁਰ ਪਰਸਾਦਿ ਸਤਿ ਵਸਤ, ਸਤਿ ਸਤਿਵਾਦੀ ਹਰਿ ਵਰਤਾਇੰਦਾ। ਗੁਰਮੁਖਾਂ ਰੱਖੇ ਸਦਾ ਮਸਤ, ਨਾਮ ਮਸਤੀ ਇਕ ਚੜ੍ਹਾਇੰਦਾ। ਏਕਾ ਰੰਗ ਰੰਗਾਏ ਕੀਟ ਹਸਤ, ਹਸਤ ਕੀਟ ਵਿਚ ਆਪ ਸਮਾਇੰਦਾ। ਖੋਲ੍ਹਣਹਾਰਾ ਹਰਿ ਜੂ ਦ੍ਰਿਸ਼ਟ, ਆਪਣੀ ਦ੍ਰਿਸ਼ਟੀ ਏਕਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪਰਸਾਦਿ ਆਪ ਬਣਾਇੰਦਾ। ਸਤਿ ਪਰਸਾਦਿ ਸਚ ਸਿੰਘਾਸਣ, ਸਤਿ ਪੁਰਖ ਨਿਰੰਜਣ ਆਪ ਬਣਾਈਆ। ਲਹਿਣਾ ਦੇਣਾ ਚੁੱਕੇ ਪ੍ਰਿਥਮੀ ਅਕਾਸ਼ਨ, ਜੋ ਜਨ ਰਸਨਾ ਰਸ ਰਸ ਖਾਈਆ। ਲੱਖ ਚੁਰਾਸੀ ਕੱਟੇ ਫਾਸਨ, ਰਾਏ ਧਰਮ ਨਾ ਦਏ ਸਜਾਈਆ। ਜਨਮ ਜਨਮ ਦੀ ਪੂਰੀ ਕਰੇ ਆਸਨ, ਨਿਰਾਸਾ ਗੁਰਸਿਖ ਕੋਇ ਰਹਿਣ ਨਾ ਪਾਈਆ। ਲੇਖਾ ਜਾਣੇ ਪਵਣ ਸੁਵਾਸਣ, ਰਸਨਾ ਜਿਹਵਾ ਵੇਖ ਵਖਾਈਆ। ਜਨ ਭਗਤਾਂ ਹੋਵੇ ਦਾਸੀ ਦਾਸਨ, ਬਣ ਸੇਵਕ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪਰਸਾਦਿ ਇਕ ਬਣਾਈਆ। ਸਤਿ ਪਰਸਾਦਿ ਹਰਿ ਕਾ ਰਸ, ਗੁਰ ਸਤਿਗੁਰ ਆਪ ਬਣਾਇੰਦਾ। ਜਨ ਭਗਤਾਂ ਅੰਤਰ ਜਾਏ ਵਸ, ਵਸ ਕਿਸੇ ਨਾ ਆਇੰਦਾ। ਗੁਰਸਿਖ ਤੇਰਾ ਗਾਏ ਜਸ, ਜਸ ਵੇਦ ਪੁਰਾਨ ਨਾ ਕੋਇ ਅਲਾਇੰਦਾ। ਸਾਚਾ ਮਾਰਗ ਇਕੋ ਦੱਸ, ਲੱਖ ਚੁਰਾਸੀ ਰਾਹ ਵਖਾਇੰਦਾ। ਪੰਧ ਮੁਕਾਇਆ ਨੱਸ ਨੱਸ, ਜੁਗ ਚੌਕੜੀ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪਰਸਾਦਿ ਆਪ ਵਰਤਾਇੰਦਾ। ਸਤਿ ਪਰਸਾਦਿ ਸਤਿ ਸਤਿ ਭੋਗ, ਸਤਿ ਸਤਿਵਾਦੀ ਆਪ ਲਗਾਈਆ। ਨਿਰਗੁਣ ਸਰਗੁਣ ਹੋਇਆ ਸੰਜੋਗ, ਮਹਾਰਾਜ ਸ਼ੇਰ ਸਿੰਘ ਕਰੇ ਕੁੜਮਾਈਆ। ਨਾਤਾ ਤੁਟਾ ਲੋਕ ਪਰਲੋਕ, ਅਵਣ ਗਵਣ ਨਾ ਕੋਈ ਫਿਰਾਈਆ। ਸਚਖੰਡ ਗੌਣਾ ਇਕ ਸਲੋਕ, ਸਾਚਾ ਸੋਹਲਾ ਸੱਚੇ ਮਾਹੀਆ। ਅਧਵਿਚਕਾਰ ਨਾ ਸਕੇ ਕੋਈ ਰੋਕ, ਵਿਸ਼ਨ ਬ੍ਰਹਮਾ ਸ਼ਿਵ ਰਾਏ ਧਰਮ ਗੁਰਸਿਖ ਨਿਉਂ ਨਿਉਂ ਸੀਸ ਝੁਕਾਈਆ। ਪੁਰਖ ਅਕਾਲ ਦੀਨ ਦਿਆਲ ਅਗੰਮ ਅਥਾਹ ਏਕਾ ਓਟ, ਏਕਾ ਮਿਲੇ ਸਚ ਸਰਨਾਈਆ। ਸ਼ਬਦ ਮਿਲਾਵਾ ਨਿਰਮਲ ਜੋਤ, ਜੋਤੀ ਜੋਤ ਆਪ ਮਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪਰਸਾਦਿ ਜਿਸ ਖੁਵਾਈਆ। ਸਤਿ ਪਰਸਾਦਿ ਸਤਿ ਸਵਾਦ, ਰਸਨਾ ਜਿਹਵਾ ਨਾ ਗੁਣ ਜਣਾਇੰਦਾ। ਜਨ ਭਗਤਾਂ ਦੇਵੇੇ ਆਦਿ ਜੁਗਾਦਿ, ਦੂਸਰ ਹੱਥ ਨਾ ਕਿਸੇ ਫੜਾਇੰਦਾ। ਲੱਖ ਚੁਰਾਸੀ ਵਿਚੋਂ ਕਾਢ, ਸੰਤ ਸੁਹੇਲੇ ਮੇਲ ਮਿਲਾਇੰਦਾ। ਮੇਟ ਮਿਟਾਏ ਵਾਦ ਵਿਵਾਦ, ਗੁਰਮੁਖ ਆਪਣੀ ਗੋਦ ਬਹਾਇੰਦਾ। ਗੁਰ ਚੇਲੇ ਲਡਾਏ ਲਾਡ, ਗੁਰਸਿਖ ਆਪਣਾ ਭੇਵ ਖੁਲ੍ਹਾਇੰਦਾ। ਸਦਾ ਸੁਹੇਲਾ ਹਰਿਜਨ ਵਿਚ ਰਿਹਾ ਆਦਿ ਜੁਗਾਦਿ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪਰਸਾਦਿ ਜਿਸ ਅੰਤਰ ਆਪ ਟਿਕਾਇੰਦਾ। ਸਤਿ ਪਰਸਾਦਿ ਅੰਤਰ ਰੱਖੇ ਆਪ, ਆਪਣੀ ਦਇਆ ਕਮਾਈਆ। ਜਨਮ ਜਨਮ ਦਾ ਕੱਟੇ ਪਾਪ, ਦੁਰਮਤ ਮੈਲ ਧੋਵੇ ਸ਼ਾਹੀਆ। ਇਕ ਜਣਾਏ ਪੂਜਾ ਪਾਠ, ਸੋਹੰ ਅੱਖਰ ਕਰੇ ਪੜ੍ਹਾਈਆ । ਬਜਰ ਕਪਾਟੀ ਜਾਏ ਪਾਟ, ਦਵੈਤੀ ਪੜਦਾ ਰਹੇ ਨਾ ਰਾਈਆ। ਇਕ ਵਖਾਏ ਸਾਚਾ ਹਾਟ, ਸਤਿਗੁਰ ਪੂਰਾ ਆਪ ਖੁਲ੍ਹਾਈਆ। ਗੁਰਮੁਖ ਤੇਰੀ ਅੰਤਮ ਕੱਟੇ ਵਾਟ, ਪਾਂਧੀ ਬਣ ਬਣ ਨਾ ਫੇਰਾ ਪਾਈਆ। ਗੁਰ ਕਾ ਰਸ ਲੈਣਾ ਚਾਟ, ਰਸਕ ਰਸਕ ਏਕਾ ਮੁਖ ਸਲਾਹੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸੰਗਤ ਲਾਏ ਆਪਣੇ ਘਾਟ, ਬਣ ਖੇਵਟ ਖੇਟਾ ਜਗਤ ਮਲਾਹ ਬੇਪਰਵਾਹ ਪਾਰ ਕਿਨਾਰਾ ਇਕ ਰਖਾਈਆ।