੧੬ ਚੇਤ ੨੦੧੯ ਬਿਕ੍ਰਮੀ ਸ਼ਿੰਗਾਰਾ ਸਿੰਘ ਦੇ ਗ੍ਰਹਿ ਕਲਸੀਆਂ ਜ਼ਿਲਾ ਅੰਮ੍ਰਿਤਸਰ
ਸਤਿਗੁਰ ਨਿਸ਼ਾਨਾ ਗੁਰਸਿਖ, ਸਤਿ ਸਤਿਵਾਦੀ ਆਪ ਝੁਲਾਇੰਦਾ। ਵਸਤ ਅਮੋਲਕ ਨਾਮ ਭਿਖ, ਹਰਿ ਭਿਖਕ ਝੋਲੀ ਆਪ ਭਰਾਇੰਦਾ। ਏਥੇ ਉਥੇ ਦੋ ਜਹਾਨਾਂ ਲੇਖਾ ਲਿਖ, ਲਿਖ ਲਿਖ ਆਪੇ ਵੇਖ ਵਖਾਇੰਦਾ। ਲੱਖ ਚੁਰਾਸੀ ਨੇਤਰ ਪੇਖ, ਹਰਿਜਨ ਆਪਣੇ ਬਾਹਰ ਕਢਾਇੰਦਾ। ਪੂਰਬ ਲਹਿਣਾ ਮਸਤਕ ਰੇਖ, ਜਗਤ ਰੇਖਾ ਆਪ ਮਿਟਾਇੰਦਾ। ਸ਼ਬਦ ਅਗੰਮੀ ਨਾਮ ਸੰਦੇਸ, ਸਦਾ ਸੁਹੇਲਾ ਆਪ ਸੁਣਾਇੰਦਾ। ਜੁਗ ਚੌਕੜੀ ਅਵੱਲੜਾ ਵੇਸ, ਨਿਰਗੁਣ ਸਰਗੁਣ ਆਪ ਵਟਾਇੰਦਾ। ਸਚਖੰਡ ਨਿਵਾਸੀ ਨਰ ਨਰੇਸ਼, ਹੁਕਮੀ ਹੁਕਮ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਨਿਸ਼ਾਨਾ ਗੁਰਮੁਖ ਇਕ ਵਖਾਇੰਦਾ। ਗੁਰਮੁਖ ਨਿਸ਼ਾਨਾ ਲੋਕਮਾਤ ਤ੍ਰੈਗੁਣ ਅਤੀਤਾ ਆਪ ਝੁਲਾਈਆ। ਸਤਿ ਪੁਰਖ ਨਿਰੰਜਣ ਦੇ ਦੇ ਦਾਤ, ਆਪਣਾ ਨਾਉਂ ਵਡਿਆਈਆ। ਸੇਵਾ ਕਰੇ ਬਣ ਬਣ ਪਿਤਾ ਮਾਤ, ਗੁਰਸਿਖ ਆਪਣੀ ਗੋਦ ਬਹਾਈਆ। ਮੇਟ ਮਿਟਾਏ ਅੰਧੇਰੀ ਰਾਤ, ਅੰਧ ਅੰਧੇਰ ਦਏ ਗਵਾਈਆ। ਚਰਨ ਕਵਲ ਉਪਰ ਧਵਲ ਏਕਾ ਬੰਨ੍ਹੇ ਸਾਚਾ ਨਾਤ, ਨਾਤਾ ਬਿਧਾਤਾ ਜੋੜ ਜੁੜਾਈਆ। ਸਦਾ ਸੁਹੇਲਾ ਇਕ ਇਕੇਲਾ ਪੁਰਖ ਅਬਿਨਾਸ਼ੀ ਦੇਵੇ ਸਾਥ, ਆਪਣਾ ਸੰਗ ਨਿਭਾਈਆ। ਸਾਢੇ ਤਿੰਨ ਹੱਥ ਚਲਾਏ ਕਾਇਆ ਰਾਥ, ਬਣ ਰਥਵਾਹੀ ਸੇਵ ਕਮਾਈਆ। ਅੱਠੇ ਪਹਿਰ ਪੂਜਾ ਪਾਠ, ਧਿਆਨ ਧਿਆਨ ਵਿਚ ਰਖਾਈਆ। ਦੁਰਮਤ ਮੈਲ ਆਪੇ ਕਾਟ, ਪੱਤਤ ਪਾਪੀ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਦੇਵੇ ਮਾਣ ਵਡਿਆਈਆ। ਗੁਰਸਿਖ ਨਿਸ਼ਾਨਾ ਝੁੱਲੇ ਜਗ, ਸਤਿਗੁਰ ਸੱਚਾ ਆਪ ਝੁਲਾਈਆ। ਸ਼ਾਹ ਪਾਤਸ਼ਾਹ ਸੂਰਾ ਸਰਬੱਗ, ਸ਼ਹਿਨਸ਼ਾਹ ਆਪਣੇ ਹੱਥ ਰੱਖੇ ਵਡਿਆਈਆ। ਨਿਰਗੁਣ ਸਰਗੁਣ ਖੇਲ ਅਲੱਗ ਅਲੱਗ, ਜਗਤ ਵਿਛੋੜਾ ਆਪਣਾ ਭੇਵ ਨਾ ਕਿਸੇ ਜਣਾਈਆ। ਜਿਸ ਜਨ ਬੁਝਾਏ ਲੱਗੀ ਅੱਗ, ਤਿਸ ਆਪਣਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਦੇਵੇ ਮਾਣ ਵਡਿਆਈਆ। ਗੁਰਸਿਖ ਨਿਸ਼ਾਨਾ ਰਿਹਾ ਝੁੱਲ, ਜੁਗ ਕਰਤਾ ਆਪ ਝੁਲਾਇੰਦਾ। ਦੋ ਜਹਾਨਾਂ ਪਾਏ ਮੁਲ, ਕੀਮਤ ਕਰਤਾ ਆਪ ਚੁਕਾਇੰਦਾ। ਭਾਗ ਲਗਾਏ ਸਾਚੀ ਕੁਲ, ਕੁਲਵੰਤਾ ਖੇਲ ਕਰਾਇੰਦਾ । ਸਤਿ ਸਤਿਵਾਦੀ ਬੂਟਾ ਨਾ ਜਾਏ ਹੁਲ, ਪੱਤ ਡਾਲ੍ਹੀ ਫੁੱਲ ਆਪ ਲਗਾਇੰਦਾ। ਲੋਕਮਾਤ ਨਾ ਜਾਏ ਰੁਲ, ਹਰਿ ਜੂ ਆਪਣੀ ਗੋਦ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਆਪਣੇ ਦਰ ਰਖਾਇੰਦਾ। ਗੁਰਸਿਖ ਤੇਰਾ ਸੱਚਾ ਦਰ, ਪੁਰਖ ਅਬਿਨਾਸ਼ੀ ਵੇਖਣ ਆਈਆ। ਜੁਗਾ ਜੁਗੰਤਰ ਵੇਸ ਕਰ, ਲੋਕਮਾਤ ਫੇਰਾ ਪਾਈਆ। ਡੂੰਘੀ ਭਵਰੀ ਅੰਦਰ ਵੜ, ਸਚ ਦੁਆਰੇ ਕੁੰਡਾ ਲਾਹੀਆ। ਨਿਰਭੌ ਭੈ ਰਖਾਏ ਨਾ ਕੋਇ ਡਰ, ਚਿੰਤਾ ਸੋਗ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਆਪਣੇ ਦਰ ਮੰਗਾਈਆ। ਗੁਰਸਿਖ ਤੇਰਾ ਸਾਚਾ ਦਰ, ਹਰਿ ਮੰਦਰ ਆਪ ਬਣਾਇੰਦਾ। ਸਤਿਗੁਰ ਪੂਰਾ ਹਾਜ਼ਰ ਹਜ਼ੂਰਾ ਆਦਿ ਅੰਤ ਲਏ ਫੜ, ਆਪਣਾ ਪੱਲੂ ਹੱਥ ਵਖਾਇੰਦਾ। ਸਾਚੇ ਪੌੜੇ ਜਾਏ ਚੜ੍ਹ, ਰਾਹ ਵਿਚਕਾਰ ਨਾ ਕੋਇ ਅਟਕਾਇੰਦਾ। ਰਸਨਾ ਜਿਹਵਾ ਰਹੀ ਲੜ, ਆਤਮ ਪਰਮਾਤਮ ਬੰਧਨ ਨਾ ਕੋਇ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰਸਿਖ ਆਪਣੇ ਸੰਗ ਰਖਾਇੰਦਾ । ਗੁਰਸਿਖ ਤੇਰਾ ਸੱਚਾ ਸੰਗ, ਏਥੇ ਓਥੇ ਘਟ ਨਾ ਜਾਈਆ। ਤੇਰੀ ਮੇਰੀ ਇਕੋ ਮੰਗ, ਤੂੰ ਮੇਰਾ ਮੈਂ ਤੇਰਾ ਦੂਜਾ ਸਾਕ ਨਾ ਕੋਇ ਬਣਾਈਆ। ਤੇਰਾ ਘਰ ਮੇਰਾ ਅਨੰਦ, ਅਨੰਦ ਤੇਰਾ ਚੰਦ ਸੀਤਲ ਧਾਰ ਵਹਾਈਆ। ਮੇਰਾ ਨਾਉਂ ਤੇਰਾ ਛੰਦ, ਤੇਰਾ ਛੰਦ ਖੇਲ ਸੂਰਾ ਸਰਬੰਗ, ਕਰੇ ਖੇਲ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਦੇਵੇ ਮਾਣ ਵਡਿਆਈਆ। ਗੁਰਸਿਖ ਤੇਰਾ ਵੱਡਾ ਮਾਣ, ਹਰਿ ਵੱਡਾ ਵਡ ਵਡਿਆਇੰਦਾ। ਲੱਖ ਚੁਰਾਸੀ ਪੁਣ ਛਾਣ, ਤੇਰੀ ਬਣਤ ਬਣਾਇੰਦਾ। ਤੇਰੀ ਘਾੜਤ ਘੜੀ ਬਣ ਤਰਖਾਣ, ਬਾਢੀ ਆਪਣਾ ਰੂਪ ਵਟਾਇੰਦਾ। ਲੋਕਮਾਤ ਨਾ ਸਕੇ ਕੋਈ ਪਹਿਚਾਨ, ਨਜ਼ਰੀਆ ਨਜ਼ਰ ਕਿਸੇ ਨਾ ਆਇੰਦਾ। ਲੇਖਾ ਜਾਣੇ ਸ੍ਰੀ ਭਗਵਾਨ, ਲੇਖਾ ਆਪਣੇ ਹੱਥ ਰਖਾਇੰਦਾ। ਗੁਰਮੁਖ ਸੱਜਣ ਚਤੁਰ ਸੁਜਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸੱਚਾ ਆਪ ਸਾਲਾਹਿੰਦਾ। ਹਰਿਜਨ ਸੱਚਾ ਸਾਲਾਹਣ ਯੋਗ, ਗੁਰਸਿਖ ਤੇਰੇ ਨਾਮ ਵਡਿਆਈਆ। ਬਿਨ ਗੁਰਸਿਖ ਤੇਰੇ ਸਤਿਗੁਰ ਕਿਸੇ ਨਾਲ ਨਾ ਕਰੇ ਸੰਜੋਗ, ਲੋਕਮਾਤ ਨਾ ਹੋਏ ਕੁੜਮਾਈਆ। ਆਤਮ ਸੇਜਾ ਭੋਗੇ ਨਾ ਭੋਗ, ਪਰਮਾਤਮ ਮੇਲ ਨਾ ਕਿਸੇ ਥਾਈਆ। ਗੁਰਸਿਖ ਗੁਰ ਗੁਰ ਇਕ ਦੂਜੇ ਦੀ ਰੱਖਣ ਓਟ, ਬਿਨ ਗੁਰਸਿਖ ਸਤਿਗੁਰ ਕੰਮ ਕਿਸੇ ਨਾ ਆਈਆ। ਗੁਰਸਿਖ ਤੇਰਾ ਨੂਰ ਮੇਰੀ ਜੋਤ, ਮੇਰੀ ਜੋਤ ਤੇਰੀ ਰੁਸ਼ਨਾਈਆ। ਗੁਰਸਿਖ ਤੇਰੀ ਕਾਇਆ ਮੇਰਾ ਕੋਟ, ਮੇਰਾ ਕੋਟ ਤੇਰਾ ਗੜ੍ਹ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸੱਚਾ ਇਕ ਬਣਾਈਆ। ਗੁਰਮੁਖ ਸੱਚਾ ਬਣਾਏ ਆਪ, ਦੂਸਰ ਹੋਰ ਨਾ ਕੋਇ ਜਣਾਇੰਦਾ। ਆਪੇ ਜਾਣੇ ਵਡ ਪਰਤਾਪ, ਵਡ ਪਰਤਾਪੀ ਵੇਖ ਵਖਾਇੰਦਾ। ਕੋਟਨ ਕੋਟ ਜਨਮ ਦੇ ਉਤਾਰੇ ਪਾਪ, ਦੁਰਮਤ ਮੈਲ ਆਪ ਧੁਵਾਇੰਦਾ। ਮੇਟਣਹਾਰਾ ਰੋਗ ਸੰਤਾਪ, ਸਾਚੀ ਸਿਖਿਆ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਆਪਣੇ ਰੰਗ ਰੰਗਾਇੰਦਾ। ਗੁਰਸਿਖ ਰੰਗੇ ਆਪਣੇ ਰੰਗ, ਰੰਗਣਹਾਰ ਕਰਤਾਰਾ। ਆਤਮ ਸੇਜਾ ਵੇਖ ਪਲੰਘ, ਕਰੇ ਖੇਲ ਨਿਆਰਾ। ਅਨਹਦ ਸ਼ਬਦ ਧੁੰਨ ਮਰਦੰਗ, ਹਰਿ ਵਜਾਏ ਵਜਾਵਣਹਾਰਾ। ਆਪੇ ਵੇਖੇ ਅੰਦਰ ਲੰਘ, ਆਵਣ ਜਾਵਣ ਕਰੇ ਖੇਲ ਅਪਾਰਾ। ਮਿਹਰਵਾਨ ਮਿਹਰਵਾਨ ਮਿਹਰਵਾਨ ਦੇਵੇ ਇਕ ਅਨੰਦ, ਅਨੰਦ ਮੰਗਲ ਸੁਣਾਏ ਸਾਚੀ ਵਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਸਿਖ ਨਿਸ਼ਾਨਾ ਝੁੱਲੇ ਯੁਗ ਚਾਰਾ। ਯੁਗ ਚਾਰ ਝੁੱਲੇ ਨਿਸ਼ਾਨ, ਸਤਿਗੁਰ ਪੂਰਾ ਆਪ ਝੁਲਾਈਆ। ਕਰੇ ਖੇਲ ਸ੍ਰੀ ਭਗਵਾਨ, ਆਪਣੇ ਹੱਥ ਰੱਖੇ ਵਡਿਆਈਆ। ਸਿੰਘ ਸ਼ੇਰ ਸ਼ੇਰ ਨੌਜਵਾਨ, ਬਿਰਧ ਬਾਲ ਰੂਪ ਨਜ਼ਰ ਕੋਇ ਨਾ ਆਈਆ। ਲੇਖਾ ਜਾਣੇ ਜ਼ਿਮੀਂ ਅਸਮਾਨ, ਗਗਨ ਮੰਡਲ ਆਪਣਾ ਹੁਕਮ ਵਰਤਾਈਆ। ਨੌਂ ਖੰਡ ਪ੍ਰਿਥਮੀ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਵੇਖੇ ਮਾਰ ਧਿਆਨ, ਘਰ ਘਰ ਆਪਣਾ ਪੜਦਾ ਲਾਹੀਆ। ਸੱਤ ਦੀਪ ਝੂਠੀ ਦਿਸੇ ਦੁਕਾਨ, ਸਾਚਾ ਹੱਟ ਨਾ ਕੋਇ ਖੁਲ੍ਹਾਈਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਦੀਨਨ ਆਪਣੀ ਦਇਆ ਕਮਾਈਆ। ਗੁਰਮੁਖ ਸਾਚੇ ਆਪ ਪਹਿਚਾਨ, ਆਪਣੀ ਬੂਝ ਬੁਝਾਈਆ। ਜਨਮ ਜਨਮ ਦਾ ਲਹਿਣਾ ਦੇਣਾ ਚੁਕਿਆ ਆਣ, ਕਰਮ ਕਰਮਗਤ ਕੋਇ ਰਹਿਣ ਨਾ ਪਾਈਆ। ਧੂੜੀ ਚਰਨ ਕਰਾਇਆ ਸਚ ਇਸ਼ਨਾਨ, ਅਠਸਠ ਤੀਰਥ ਨਾਤਾ ਤੋੜ ਤੁੜਾਈਆ। ਚਰਨ ਛੁਹਾਇਆ ਜਿਸ ਦਰ ਆਣ, ਸੋ ਦਰ ਦੋ ਜਹਾਨ ਸੋਭਾ ਪਾਈਆ। ਦੇਵਤ ਸੁਰ ਰਿਖ ਮੁਨ ਵਿਸ਼ਨ ਬ੍ਰਹਮਾ ਸ਼ਿਵ ਸਰਬ ਜਸ ਗਾਨ, ਜੈ ਜੈਕਾਰ ਸੁਣਾਈਆ। ਧਰੂ ਪ੍ਰਹਿਲਾਦ ਨੇਤਰ ਨੈਣ ਸ਼ਰਮਾਣ, ਦੂਰ ਦੁਰਾਡੇ ਵੇਖਣ ਚਾਈਂ ਚਾਈਂਆ। ਕਰਿਆ ਖੇਲ ਸ੍ਰੀ ਭਗਵਾਨ, ਲੋਕਮਾਤ ਜੋਤ ਜਗਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆ ਦੇਵੇ ਦਾਨ, ਸਾਚਾ ਨਾਮ ਇਕ ਵਰਤਾਈਆ। ਚਾਰ ਜੁਗ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਭਗਤਾਂ ਸੰਤਾਂ ਦੇਦਾਂ ਆਇਆ ਆਪਣਾ ਗਿਆਨ, ਅੱਖਰ ਅੱਖਰ ਕਰ ਪੜ੍ਹਾਈਆ। ਕਲਜੁਗ ਅੰਤਮ ਹੋ ਮਿਹਰਵਾਨ, ਕਿਰਪਾ ਕਰੇ ਵਾਲੀ ਦੋ ਜਹਾਨ, ਗੁਰਸਿਖਾਂ ਏਕਾ ਵਾਰ ਆਪਣੀ ਬੂਝ ਬੁਝਾਈਆ। ਜੋ ਜਨ ਗਾਏ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨਮ ਮਰਨ ਵਿਚ ਕਦੇ ਨਾ ਆਈਆ। ਸਚਖੰਡ ਵਸੇ ਸਚ ਮਕਾਨ, ਗੁਰਸਿਖ ਸਾਚਾ ਗਿਆ ਸਮਝਾਈਆ। ਸਤਿਗੁਰ ਮੀਤਾ ਠਾਂਡਾ ਸੀਤਾ ਨਿਰਗੁਣ ਦਾਤਾ ਪੁਰਖ ਬਿਧਾਤਾ ਅੱਗੋਂ ਮਿਲੇ ਆਣ, ਆਪ ਆਪਣਾ ਕੁੰਡਾ ਲਾਹੀਆ। ਲੋਕਮਾਤ ਦੇ ਗੁਰਸਿਖ ਪਰਧਾਨ, ਸਚਖੰਡ ਦੁਆਰੇ ਰਿਹਾ ਵਸਾਈਆ। ਸਿੰਘ ਚੇਤ ਚੇਤਨ ਰੂਪ ਕਰ ਪਰਵਾਨ, ਪਿਛਲਾ ਚੇਤਾ ਭੁੱਲ ਕਦੇ ਨਾ ਜਾਈਆ। ਹੱਥ ਵਿਚ ਖੂੰਡਾ ਦੇ ਦੇ ਡਾਂਗ, ਵੇਖਣਹਾਰਾ ਜੀਵ ਸ਼ੈਤਾਨ, ਜਗਤ ਸ਼ਰਅ ਨਾਲ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਆਪਣੇ ਦਰ ਬਹਾਈਆ। ਗੁਰਮੁਖ ਦਰ ਵੜਿਆ ਜਾ, ਜਾ ਜਾ ਖ਼ੁਸ਼ੀ ਮਨਾਇੰਦਾ। ਵਾਹਵਾ ਤੇਰੀ ਮਹਿਮਾ ਬੇਪਰਵਾਹ, ਅੰਤ ਕੋਇ ਨਾ ਪਾਇੰਦਾ। ਅਸੀਂ ਲੋਕਮਾਤ ਸ਼ਰਮਿੰਦੇ ਹੋ ਹੋ ਤੈਨੂੰ ਕਹਿੰਦੇ ਰਹੇ ਸੱਚੇ ਪਾਤਸ਼ਾਹ, ਨਿਉਂ ਨਿਉਂ ਚਰਨਾਂ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਵਿਖਾਇਆ ਏਕਾ ਘਰ, ਘਰ ਸਾਚਾ ਇਕ ਵਡਿਆਇੰਦਾ। ਗੁਰਸਿਖ ਕਹੇ ਅੱਗੋਂ ਪੁਕਾਰ, ਸਤਿਗੁਰ ਤੇਰੀ ਵਡ ਵਡਿਆਈਆ। ਤੇਰਾ ਭੇਤ ਨਾ ਪਾਇਆ ਵਿਚ ਸੰਸਾਰ, ਬਣ ਸੰਗੀ ਸੰਗ ਨਿਭਾਈਆ। ਧੰਨ ਭਾਗ ਤੂੰ ਸਾਡੀ ਨਿਮਸਕਾਰ ਕਰੀ ਪਰਵਾਨ, ਅੰਤ ਪਰਵਾਨਾ ਹੱਥ ਫੜਾਈਆ। ਆਪਣੇ ਨਾਲ ਮਿਲਾਇਆ ਆਣ, ਮਿਲ ਮਿਲ ਆਪਣੀ ਖ਼ੁਸ਼ੀ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡਾ ਲੇਖਾ ਲੇਖੇ ਪਾਈਆ। ਸਤਿਗੁਰ ਪੂਰਾ ਪਿਆ ਹੱਸ, ਹੱਸ ਹੱਸ ਸੁਣਾਇੰਦਾ। ਮੈਂ ਏਥੇ ਓਥੇ ਸਿਖਾਂ ਵਸ, ਮੇਰਾ ਵਸ ਕੋਇ ਨਾ ਜਾਇੰਦਾ। ਪ੍ਰੇਮ ਪਿਆਰ ਅੰਦਰ ਗਿਆ ਫਸ, ਰਾਹ ਖਹਿੜਾ ਨਜ਼ਰ ਕੋਇ ਨਾ ਆਇੰਦਾ। ਨਿਰਗੁਣ ਸਰਗੁਣ ਹੋ ਹੋ ਗਾਵਾਂ ਤੁਹਾਡਾ ਜਸ, ਕਾਗ਼ਜ਼ ਕਲਮ ਸ਼ਾਹੀ ਨਾਲ ਰਲਾਇੰਦਾ। ਜਸ ਗਾ ਗਾ ਕਰਾਂ ਨਾ ਬਸ, ਤੁਹਾਡਾ ਨਿਸ਼ਾਨ ਮਾਤ ਝੁਲਾਇੰਦਾ। ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਚਾਰ ਜੁਗ ਦਾ ਮਾਰਗ ਦੱਸ, ਸਾਚਾ ਰਾਹ ਆਪ ਚਲਾਇੰਦਾ। ਅੰਦਰੇ ਅੰਦਰ ਜਾਵਾਂ ਵਸ, ਰੂਪ ਰੇਖ ਰੰਗ ਨਾ ਕੋਇ ਰਖਾਇੰਦਾ। ਭਾਗ ਲਗਾਵਾਂ ਸਾਢੇ ਤਿੰਨ ਹੱਥ, ਹੱਥੋ ਹੱਥ ਲੇਖਾ ਆਪ ਚੁਕਾਇੰਦਾ। ਸ਼ਬਦ ਅਗੰਮੀ ਇਕ ਅਕੱਥ, ਸਾਚੀ ਕਥਨੀ ਆਪ ਸੁਣਾਇੰਦਾ। ਗੁਰਸਿਖ ਚਲਾਵਾਂ ਸਾਚਾ ਰਥ, ਬਣ ਰਥਵਾਹੀ ਸੇਵ ਕਮਾਇੰਦਾ। ਹੋਏ ਨਿਮਾਣਾ ਗੁਰਸਿਖ ਦੁਆਰੇ ਜਾਵਾਂ ਢੱਠ, ਆਪਣਾ ਬਲ ਨਾ ਕੋਇ ਰਖਾਇੰਦਾ। ਗੁਰਸਿਖ ਨਿਸ਼ਾਨਾ ਮੰਦਰ ਗੁਰਦੁਆਰਾ ਮਸਜਦ ਮੱਠ, ਅਠਸਠ ਤੇਰਾ ਨਾਉਂ ਪਰਗਟਾਇੰਦਾ। ਕਰੇ ਖੇਲ ਪੁਰਖ ਸਮਰਥ, ਸਮਰਥ ਆਪਣੀ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਗੁਰਮੁਖ ਆਪ ਪਛਾਣ, ਆਪਣਾ ਲੇਖਾ ਗੁਰਸਿਖਾਂ ਹੱਥ ਰਖਾਇੰਦਾ। ਗੁਰਸਿਖ ਮੇਰੀ ਸੱਚੀ ਜ਼ਾਤ, ਦੂਜੀ ਵੰਡ ਨਾ ਕੋਇ ਵੰਡਾਈਆ। ਗੁਰਸਿਖ ਮੇਰੀ ਵਡ ਕਰਾਮਾਤ, ਲੋਕਮਾਤ ਕਰੇ ਰੁਸ਼ਨਾਈਆ। ਗੁਰਸਿਖ ਮੇਰੀ ਸਾਚੀ ਗਾਥ, ਪੜ੍ਹ ਪੜ੍ਹ ਥੱਕੇ ਲੋਕਾਈਆ। ਗੁਰਸਿਖ ਮੇਰੀ ਸਾਚੀ ਦਾਤ, ਲੱਖ ਚੁਰਾਸੀ ਭੰਡਾਰਾ ਇਕ ਵਖਾਈਆ। ਗੁਰਸਿਖ ਮੇਟੇ ਅੰਧੇਰੀ ਰਾਤ, ਆਪਣਾ ਨੂਰ ਚੰਦ ਚੜ੍ਹਾਈਆ। ਗੁਰਸਿਖ ਮੇਰਾ ਸੱਜਣ ਸਾਕ, ਦੂਜਾ ਬੰਧਪ ਨਾ ਕੋਇ ਰਖਾਈਆ। ਗੁਰਸਿਖ ਮੇਰਾ ਪਾਕੀ ਪਾਕ, ਪੱਤਤ ਪੁਨੀਤ ਆਪ ਵਖਾਈਆ। ਗੁਰਸਿਖ ਮੇਰਾ ਜਾਣੇ ਭਵਿਖਤ ਵਾਕ, ਦੂਸਰ ਭੇਵ ਨਾ ਕੋਇ ਰਾਈਆ। ਮੈਂ ਵਸਾਂ ਗੁਰਸਿਖ ਘਾਟ, ਦੂਜਾ ਖੇੜਾ ਨਾ ਮੋਹੇ ਭਾਈਆ। ਮੈਂ ਵਿਕਿਆ ਗੁਰਸਿਖ ਹਾਟ, ਆਪਣਾ ਤਨ ਭੇਟ ਚੜ੍ਹਾਈਆ। ਜੋਤੀ ਅਗਨੀ ਬਣ ਲਿਲਾਟ, ਧੂੰਆਂਧਾਰ ਵਿਚ ਸਮਾਈਆ। ਦੋ ਜਹਾਨਾਂ ਕੱਟ ਕੇ ਵਾਟ, ਰੂਪ ਅਨੂਪ ਵਟਾਈਆ। ਗੁਰਸਿਖ ਅੰਦਰ ਖੋਲ੍ਹ ਤਾਕ, ਆਪਣਾ ਆਪ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਦੇਵੇ ਮਾਣ ਵਡਿਆਈਆ। ਗੁਰਮੁਖ ਅੰਦਰ ਆਪੇ ਵੜ, ਵੜ ਵੜ ਖ਼ੁਸ਼ੀ ਮਨਾਇੰਦਾ। ਲੋਕਮਾਤ ਨਾ ਸਕੇ ਕੋਈ ਫੜ, ਨੇਤਰ ਨੈਣ ਨਜ਼ਰ ਕਿਸੇ ਨਾ ਆਇੰਦਾ। ਸ਼ਬਦ ਅਗੰਮੀ ਸਾਚਾ ਢੋਲਾ ਆਪੇ ਪੜ੍ਹ, ਪੜ੍ਹ ਪੜ੍ਹ ਆਪਣਾ ਰਾਗ ਅਲਾਇੰਦਾ। ਜਨ ਭਗਤਾਂ ਉਪਰ ਕਿਰਪਾ ਕਰ, ਕਿਰਪਨ ਆਪਣਾ ਮੇਲ ਮਿਲਾਇੰਦਾ । ਦਰਸ ਦਿਖਾਏ ਅੱਗੇ ਖੜ, ਰੂਪ ਅਨੂਪ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਦੇਵੇ ਮਾਣ, ਨਿਮਾਣਿਆਂ ਆਪਣੇ ਗਲੇ ਲਗਾਇੰਦਾ। ਤੇਰੇ ਅੰਦਰ ਆਪਣਾ ਆਪ ਦੇਵਾਂ ਰੱਖ, ਘਰ ਖ਼ਜ਼ਾਨਾ ਦਿਆਂ ਵਰਤਾਈਆ। ਤੇਰਾ ਰੂਪ ਕਰ ਪਰਤੱਖ, ਪਰਮ ਪੁਰਖ ਸਲਾਹੀਆ। ਤੇਰੇ ਮੰਦਰ ਸਾਚਾ ਰਸ, ਛੱਤੀ ਭੋਜਨ ਰਹੇ ਸ਼ਰਮਾਈਆ। ਚਾਰ ਪਦਾਰਥ ਹੋਵਣ ਵਸ, ਘਰ ਵੱਜੇ ਸੱਚੀ ਵਧਾਈਆ। ਪੁੱਤਰ ਧੀਆਂ ਪਿਆਰ ਪ੍ਰੇਮ ਅੰਦਰ ਜਾਇਣ ਫਸ, ਗਲਵਕੜੀ ਇਕੋ ਪਾਈਆ। ਦੂਜੀ ਵਾਰ ਮਿਲਣਾ ਹੱਸ ਹੱਸ, ਸਤਿਗੁਰ ਪੂਰੇ ਦਇਆ ਕਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਬੂਟਾ ਆਪੇ ਲਾਈਆ।
