੧੭ ਚੇਤ ੨੦੧੯ ਬਿਕ੍ਰਮੀ ਦਲੀਪ ਸਿੰਘ ਦੇ ਗ੍ਰਹਿ ਗਗੋਬੂਆ ਜ਼ਿਲਾ ਅੰਮ੍ਰਿਤਸਰ
ਸਤਿਗੁਰ ਪੂਰਾ ਸ੍ਰੀ ਭਗਵਾਨ, ਆਦਿ ਜੁਗਾਦਿ ਅਖਵਾਇੰਦਾ। ਸਤਿਗੁਰ ਪੂਰਾ ਸਚ ਮਕਾਨ, ਸਚਖੰਡ ਦੁਆਰ ਆਪ ਸੁਹਾਇੰਦਾ। ਸਤਿਗੁਰ ਪੂਰਾ ਰਾਜ ਰਾਜਾਨ, ਸ਼ਾਹੋ ਭੂਪ ਵੇਸ ਵਟਾਇੰਦਾ। ਸਤਿਗੁਰ ਪੂਰਾ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਇੰਦਾ। ਸਤਿਗੁਰ ਪੂਰਾ ਵਡ ਮਿਹਰਵਾਨ, ਮਿਹਰ ਨਜ਼ਰ ਇਕ ਪਰਗਟਾਇੰਦਾ। ਸਤਿਗੁਰ ਪੂਰਾ ਵਸੇ ਸਚ ਅਸਥਾਨ, ਸਚ ਭੂਮਕਾ ਆਪ ਬਣਾਇੰਦਾ। ਸਤਿਗੁਰ ਪੂਰਾ ਵਡ ਬਲਵਾਨ, ਬਲ ਆਪਣਾ ਆਪ ਪਰਗਟਾਇੰਦਾ। ਸਤਿਗੁਰ ਪੂਰਾ ਨੂਰ ਮਹਾਨ, ਜੋਤੀ ਜਾਤਾ ਡਗਮਗਾਇੰਦਾ। ਸਤਿਗੁਰ ਪੂਰਾ ਗੁਣ ਨਿਧਾਨ, ਗੁਣ ਅਵਗੁਣ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਆਪਣਾ ਨਾਉਂ ਰਖਾਇੰਦਾ। ਸਤਿਗੁਰ ਪੂਰਾ ਪਾਰਬ੍ਰਹਮ, ਵੱਡਾ ਵਡ ਵਡਿਆਈਆ। ਸਤਿਗੁਰ ਪੂਰਾ ਨਾ ਮਰੇ ਨਾ ਪਏ ਜੰਮ, ਜਨਮ ਮਰਨ ਵਿਚ ਨਾ ਆਈਆ। ਸਤਿਗੁਰ ਪੂਰਾ ਬੇੜਾ ਆਪੇ ਬੰਨ੍ਹ, ਆਦਿ ਜੁਗਾਦਿ ਚਲਾਈਆ। ਸਤਿਜੁਗ ਪੂਰਾ ਕਰੇ ਪਰਕਾਸ਼ ਬਿਨ ਸੂਰਜ ਚੰਨ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਸਤਿਗੁਰ ਪੂਰਾ ਵਸਣਹਾਰਾ ਬਿਨ ਛੱਪਰ ਛੰਨ, ਚਾਰ ਦੀਵਾਰ ਨਾ ਕੋਇ ਵਡਿਆਈਆ। ਸਤਿਗੁਰ ਪੂਰਾ ਲੇਖਾ ਜਾਣੇ ਦੋ ਜਹਾਨ, ਦੋਏ ਦੋਏ ਆਪਣੀ ਧਾਰ ਵਖਾਈਆ। ਸਤਿਗੁਰ ਪੂਰਾ ਏਕਾ ਏਕ ਸ੍ਰੀ ਭਗਵਾਨ, ਦੂਜਾ ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਆਪਣੀ ਖੇਲ ਕਰਾਈਆ। ਸਤਿਗੁਰ ਪੂਰਾ ਸੋ ਪੁਰਖ, ਬੇਅੰਤ ਵਡੀ ਵਡਿਆਈਆ। ਸਤਿਗੁਰ ਪੂਰਾ ਨਾ ਕੋਈ ਸੋਗ ਨਾ ਕੋਈ ਹਰਖ਼, ਚਿੰਤਾ ਦੁਖ ਨਾ ਕੋਈ ਜਣਾਈਆ। ਸਤਿਗੁਰ ਪੂਰਾ ਆਦਿ ਜੁਗਾਦਿ ਜੁਗਾ ਜੁਗੰਤਰ ਆਪੇ ਜਾਣੇ ਆਪਣੀ ਪਰਖ, ਪਰਖਣਹਾਰਾ ਬੇਪਰਵਾਹੀਆ। ਸਤਿਗੁਰ ਪੂਰਾ ਨਿਰਗੁਣ ਨਿਰਵੈਰ ਨਿਰਾਕਾਰ ਆਪਣਾ ਕਰਾਏ ਦਰਸ, ਦਰਸੀ ਆਪਣੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਇਕ ਵਡਿਆਈਆ। ਸਤਿਗੁਰ ਪੂਰਾ ਸ੍ਰੀ ਭਗਵਾਨ, ਏਕਾ ਏਕ ਖੇਲ ਕਰਾਇੰਦਾ। ਸਤਿਗੁਰ ਪੂਰਾ ਸਚ ਨਿਸ਼ਾਨ, ਸਚਖੰਡ ਦੁਆਰੇ ਆਪ ਝੁਲਾਇੰਦਾ। ਸਤਿਗੁਰ ਪੂਰਾ ਹੁਕਮਰਾਨ, ਧੁਰ ਫ਼ਰਮਾਣਾ ਹੁਕਮ ਸੁਣਾਇੰਦਾ। ਸਤਿਗੁਰ ਪੂਰਾ ਦਰ ਦਰਬਾਨ, ਦਰ ਆਪਣੇ ਸੀਸ ਝੁਕਾਇੰਦਾ। ਸਤਿਗੁਰ ਪੂਰਾ ਦਾਤਾ ਦਾਨੀ ਦੇਵੇ ਦਾਨ, ਵਸਤ ਅਮੋਲਕ ਆਪ ਵਰਤਾਇੰਦਾ। ਸਤਿਗੁਰ ਪੂਰਾ ਕਰੇ ਪਰਵਾਨ, ਆਪਣੀ ਇਛਿਆ ਪੂਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਆਪਣਾ ਭੇਵ ਛੁਪਾਇੰਦਾ। ਸਤਿਗੁਰ ਪੂਰਾ ਏਕੰਕਾਰ, ਅਕਲ ਕਲ ਅਖਵਾਈਆ। ਸਤਿਗੁਰ ਪੂਰਾ ਅਗੰਮ ਅਪਾਰ, ਅਲੱਖ ਅਗੋਚਰ ਆਪਣਾ ਨਾਉਂ ਰਖਾਈਆ। ਸਤਿਗੁਰ ਪੂਰਾ ਸ਼ਾਹ ਸਿਕਦਾਰ, ਤਖ਼ਤ ਨਿਵਾਸੀ ਵਡ ਵਡਿਆਈਆ। ਸਤਿਗੁਰ ਪੂਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਲਏ ਪਰਗਟਾਈਆ। ਸਤਿਗੁਰ ਪੂਰਾ ਸਾਚਾ ਨਾਉਂ, ਆਦਿ ਆਦਿ ਪਰਗਟਾਇੰਦਾ। ਸਤਿਗੁਰ ਪੂਰਾ ਅਗੰਮ ਅਥਾਹੋ, ਬੇਪਰਵਾਹ ਭੇਵ ਨਾ ਆਇੰਦਾ। ਸਤਿਗੁਰ ਪੂਰਾ ਆਪੇ ਪਿਤਾ ਆਪੇ ਮਾਉਂ, ਬਾਲਕ ਆਪਣੀ ਗੋਦ ਬਹਾਇੰਦਾ। ਸਤਿਗੁਰ ਪੂਰਾ ਦੇਵਣਹਾਰਾ ਠੰਡੀ ਛਾਉਂ, ਸਿਰ ਆਪਣਾ ਹੱਥ ਟਿਕਾਇੰਦਾ। ਸਤਿਗੁਰ ਪੂਰਾ ਵਸਣਹਾਰਾ ਸਾਚੀ ਦਰਗਾਹ ਕਰੇ ਸਚ ਨਿਆਉਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਖਾਇੰਦਾ। ਸਤਿਗੁਰ ਪੂਰਾ ਸ੍ਰੀ ਭਗਵੰਤ, ਇਕ ਇਕੱਲਾ ਬੇਪਰਵਾਹੀਆ। ਸਤਿਗੁਰ ਪੂਰਾ ਆਦਿ ਅੰਤ, ਮਧ ਆਪਣੀ ਧਾਰ ਚਲਾਈਆ। ਸਤਿਗੁਰ ਪੂਰਾ ਮਹਿਮਾ ਅਗਣਤ, ਲੇਖਾ ਲਿਖ ਨਾ ਕੋਇ ਸਮਝਾਈਆ। ਸਤਿਗੁਰ ਪੂਰਾ ਖੇਲੇ ਖੇਲ ਨਾਰ ਕੰਤ, ਕੰਤ ਸੁਹਾਗ ਆਪ ਹੋ ਜਾਈਆ। ਸਤਿਗੁਰ ਪੂਰਾ ਆਪਣਾ ਨਾਉਂ ਆਪੇ ਮੰਤ, ਮੰਤਰ ਆਪਣਾ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖੇ ਵਡਿਆਈਆ। ਸਤਿਗੁਰ ਵੱਡਾ ਦੀਨ ਦਿਆਲਾ, ਦੂਸਰ ਅਵਰ ਨਾ ਕੋਇ ਜਣਾਇੰਦਾ। ਸਤਿਗੁਰ ਵੱਡਾ ਵਸੇ ਸਚਖੰਡ ਸੱਚੀ ਧਰਮਸਾਲਾ, ਸਚ ਸਿੰਘਾਸਣ ਆਸਣ ਲਾਇੰਦਾ। ਸਤਿਗੁਰ ਵੱਡਾ ਦੀਆ ਬਾਤੀ ਕਰੇ ਉਜਾਲਾ, ਨੂਰ ਨੂਰ ਨੂਰ ਧਰਾਇੰਦਾ। ਸਤਿਗੁਰ ਵੱਡਾ ਆਪੇ ਜਾਣੇ ਆਪਣਾ ਰਾਹ ਸੁਖਾਲਾ, ਸਾਚਾ ਮਾਰਗ ਆਪੇ ਲਾਇੰਦਾ। ਸਤਿਗੁਰ ਵੱਡਾ ਕਰੇ ਕਰਾਏ ਸਦਾ ਪ੍ਰਿਤਪਾਲਾ, ਪ੍ਰਿਤਪਾਲਕ ਆਪਣਾ ਨਾਉਂ ਧਰਾਇੰਦਾ। ਸਤਿਗੁਰ ਵੱਡਾ ਆਦਿ ਜੁਗਾਦਿ ਹੋਏ ਰਖਵਾਲਾ, ਬਣ ਸੇਵਕ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪ ਧਰਾਇੰਦਾ। ਸਤਿਗੁਰ ਸੱਚਾ ਆਪਣਾ ਨਾਉਂ ਰੱਖ, ਪੁਰਖ ਅਕਾਲ ਖ਼ੁਸ਼ੀ ਮਨਾਈਆ। ਨਿਰਗੁਣ ਦੁਆਰੇ ਨਿਰਗੁਣ ਹੋ ਪਰਤੱਖ, ਆਪਣਾ ਰੂਪ ਆਪ ਪਰਗਟਾਈਆ। ਆਪਣੇ ਮੰਦਰ ਆਪੇ ਵਸ, ਆਪੇ ਬੰਕ ਸੁਹਾਈਆ। ਆਪਣਾ ਮਾਰਗ ਆਪੇ ਦੱਸ, ਆਪੇ ਰਾਹ ਚਲਾਈਆ। ਆਪੇ ਪੰਧ ਮੁਕਾਏ ਨੱਸ ਨੱਸ, ਬਣ ਪਾਂਧੀ ਫੇਰਾ ਪਾਈਆ। ਆਪਣਾ ਗਾਏ ਆਪੇ ਜਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਆਪਣੀ ਇਛਿਆ ਆਪ ਪਰਗਟਾਈਆ। ਸਤਿਗੁਰ ਪੂਰਾ ਸਾਚੀ ਇਛਿਆ, ਸਚਖੰਡ ਨਿਵਾਸੀ ਆਪਣੀ ਆਪ ਪਰਗਟਾਇੰਦਾ। ਆਪੇ ਪਾਏ ਨਿਰਗੁਣ ਭਿੱਛਾ, ਭਿਖਕ ਆਪਣੀ ਝੋਲੀ ਆਪ ਭਰਾਇੰਦਾ। ਆਪਣੀ ਸਿਖਿਆ ਆਪੇ ਸਿਖਾ, ਸਿਖ ਸਿਖ ਆਪਣੀ ਖ਼ੁਸ਼ੀ ਮਨਾਇੰਦਾ। ਆਪਣਾ ਲੇਖ ਆਪੇ ਲਿਖਾ, ਲਿਖਿਆ ਲੇਖ ਨਾ ਕੋਈ ਮਿਟਾਇੰਦਾ। ਆਪਣਾ ਵੰਡਿਆ ਆਪੇ ਹਿੱਸਾ, ਸਚਖੰਡ ਸਾਚੀ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਆਪਣੀ ਖੇਲ ਕਰਾਇੰਦਾ। ਸਤਿਗੁਰ ਕਰੇ ਸਾਚਾ ਖੇਲ, ਖੇਲਣਹਾਰ ਇਕ ਅਖਵਾਇੰਦਾ। ਨਿਰਗੁਣ ਨਿਰਗੁਣ ਕਰ ਕਰ ਮੇਲ, ਮੇਲ ਮਿਲਾਵਾ ਆਪਣੇ ਹੱਥ ਰਖਾਇੰਦਾ। ਧਾਰ ਰਖਾਏ ਗੁਰ ਗੁਰ ਚੇਲ, ਚੇਲਾ ਗੁਰ ਰੂਪ ਵਟਾਇੰਦਾ। ਵਸਣਹਾਰਾ ਧਾਮ ਨਵੇਲ, ਦਰ ਘਰ ਸਾਚਾ ਆਪ ਸੁਹਾਇੰਦਾ। ਅਚਰਜ ਕਰੇ ਪਾਰਬ੍ਰਹਮ ਪ੍ਰਭ ਖੇਲ, ਆਪਣਾ ਰੂਪ ਧਰਾਇੰਦਾ। ਕਰ ਪਰਕਾਸ਼ ਬਿਨ ਬਾਤੀ ਤੇਲ, ਨਿਰਗੁਣ ਨੂਰ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਆਪਣੀ ਦਇਆ ਕਮਾਇੰਦਾ। ਆਪਣੀ ਦਇਆ ਆਪ ਕਮਾ, ਆਪੇ ਵੇਖ ਵਖਾਇੰਦਾ। ਸਤਿਗੁਰ ਪੂਰਾ ਬੇਪਰਵਾਹ, ਆਪਣਾ ਬੇੜਾ ਆਪ ਚਲਾਇੰਦਾ। ਸਾਚੀ ਨੱਯਾ ਦਏ ਟਿਕਾ, ਸਚਖੰਡ ਦੁਆਰੇ ਆਪ ਸੁਹਾਇੰਦਾ। ਸਾਚਾ ਸਈਆ ਲਏ ਮਿਲਾ, ਆਪ ਆਪਣਾ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਗੁਰ ਆਪਣੀ ਸਿਖਿਆ ਆਪੇ ਪਾਇੰਦਾ। ਆਪਣੀ ਸਿਖਿਆ ਆਪੇ ਪਾ, ਸਚਖੰਡ ਸਾਚੀ ਖ਼ੁਸ਼ੀ ਮਨਾਈਆ। ਸਤਿਗੁਰ ਪੂਰਾ ਕਰੇ ਖੇਲ ਸਹਿਜ ਸੁਭਾ, ਭੇਵ ਕੋਇ ਨਾ ਰਾਈਆ। ਆਪਣਾ ਨਾਤਾ ਲਏ ਜੁੜਾ, ਪੁਰਖ ਬਿਧਾਤਾ ਅੰਗ ਲਗਾਈਆ। ਨਾਰੀ ਕੰਤ ਸੇਜ ਹੰਢਾ, ਸੇਜ ਸੁਹੰਜਣੀ ਇਕ ਸੁਹਾਈਆ। ਜਨਨੀ ਜਨ ਬਣ ਬੇਪਰਵਾਹ, ਸੁਤ ਦੁਲਾਰਾ ਏਕਾ ਜਾਈਆ। ਦਾਈ ਦਾਇਆ ਸੇਵ ਰਿਹਾ ਕਮਾ, ਸਾਚੀ ਸੇਵਾ ਆਪਣੇ ਹੱਥ ਰਖਾਈਆ। ਸਚਖੰਡ ਦੁਆਰੇ ਜੋਤ ਜਗਾ, ਥਿਰ ਘਰ ਘਾੜਤ ਲਏ ਘੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਆਪਣੀ ਵੰਡ ਆਪ ਵੰਡਾਈਆ। ਸਤਿਗੁਰ ਵੰਡੇ ਸਾਚੀ ਵੰਡ, ਵੰਡਣਹਾਰਾ ਆਪ ਅਖਵਾਇੰਦਾ। ਥਿਰ ਘਰ ਰਖਾਏ ਆਪਣਾ ਅਨੰਦ, ਅਨੰਦ ਆਪਣੇ ਵਿਚੋਂ ਪਰਗਟਾਇੰਦਾ। ਲੇਖਾ ਜਾਣੇ ਸੁਤ ਦੁਲਾਰੇ ਚੰਦ, ਪੂਤ ਸਪੂਤੇ ਆਪ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਆਪਣਾ ਖੇਲ ਕਰਾਇੰਦਾ। ਸਤਿਗੁਰ ਖੇਲ ਸ਼ਬਦੀ ਗੁਰ, ਪੂਤ ਸਪੂਤਾ ਜਾਇਆ। ਨਿਰਗੁਣ ਨਾਲ ਨਿਰਗੁਣ ਜੁੜ, ਆਪਣਾ ਬੰਧਨ ਪਾਇਆ। ਆਪੇ ਆਸਾ ਆਪੇ ਤ੍ਰਿਸਨਾ ਆਪੇ ਮੰਦਰ ਆਪੇ ਬੌਹੜ, ਆਪਣਾ ਮੇਲਾ ਆਪ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੁਰ ਸਾਚੀ ਸੇਵ ਲਗਾਇਆ। ਸਾਚੀ ਸੇਵਾ ਗੁਰ ਗੁਰ ਧਾਰ, ਸ਼ਬਦੀ ਵੰਡ ਵੰਡਾਇੰਦਾ। ਤਖ਼ਤ ਨਿਵਾਸੀ ਏਕਾ ਵਾਰ, ਧੁਰ ਫ਼ਰਮਾਣਾ ਹੁਕਮ ਜਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ, ਤ੍ਰੈਗੁਣ ਆਪਣਾ ਬੰਧਨ ਪਾਇੰਦਾ। ਪੰਜ ਤੱਤ ਦੇਵੇ ਇਕ ਅਧਾਰ, ਲੱਖ ਚੁਰਾਸੀ ਘਾੜਨ ਘੜ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਆਪਣੀ ਦਇਆ ਕਮਾਇੰਦਾ। ਸਤਿਗੁਰ ਪੂਰਾ ਪੁਰਖ ਅਕਾਲ, ਏਕਾ ਏਕ ਅਖਵਾਈਆ। ਸ਼ਬਦੀ ਸੁਤ ਸਾਚਾ ਲਾਲ, ਆਪਣੀ ਗੋਦ ਸੁਹਾਈਆ। ਵਿਸ਼ਨ ਬ੍ਰਹਮਾ ਸ਼ਿਵ ਪਰਗਟਾਏ ਹੋ ਦਿਆਲ, ਦਿਆਲ ਆਪਣੀ ਦਇਆ ਕਮਾਈਆ। ਤ੍ਰੈਗੁਣ ਮਾਇਆ ਸੰਗ ਰਖਾਏ ਨਾਲ ਨਾਲ, ਪੰਚਮ ਏਕਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੁਰ ਸ਼ਬਦ ਦਏ ਸਮਝਾਈਆ। ਸ਼ਬਦ ਗੁਰ ਦਿਤੀ ਵਡਿਆਈ, ਹਰਿ ਵੱਡਾ ਵਡ ਵਡਿਆਇੰਦਾ। ਵਿਸ਼ਨ ਬ੍ਰਹਮਾ ਸ਼ਿਵ ਆਪ ਉਪਜਾਈ, ਧੀ ਜਵਾਈ ਖੇਲ ਕਰਾਇੰਦਾ। ਏਕਾ ਮੰਗਲ ਏਕਾ ਢੋਲਾ ਏਕਾ ਸੋਹਲਾ ਰਿਹਾ ਗਾਈ, ਗੀਤ ਗੋਬਿੰਦ ਆਪ ਅਲਾਇੰਦਾ। ਏਕਾ ਘਰ ਰਿਹਾ ਵਸਾਈ, ਏਕਾ ਜੋੜ ਜੁੜਾਇੰਦਾ। ਏਕਾ ਕਰਤਾ ਏਕਾ ਭੁਗਤਾ ਏਕਾ ਕਾਰ ਰਿਹਾ ਕਮਾਈ, ਕਰਨੀ ਕਿਰਤ ਇਕ ਸਮਝਾਇੰਦਾ। ਏਕਾ ਰਾਗ ਏਕਾ ਨਾਦ ਏਕਾ ਸ਼ਬਦ ਧੁੰਨ ਰਿਹਾ ਸੁਣਾਈ, ਨਾਉਂ ਨਿਰੰਕਾਰਾ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਗੁਰ ਗੁਰ ਸੇਵਾ ਇਕ ਲਗਾਇੰਦਾ। ਗੁਰ ਗੁਰ ਸੇਵਾ ਕਰ ਪਰਵਾਨ, ਹਰਿ ਜੂ ਹਰਿ ਹਰਿ ਦਇਆ ਕਮਾਇੰਦਾ । ਲੱਖ ਚੁਰਾਸੀ ਕਰ ਪਰਧਾਨ, ਖਾਣੀ ਬਾਣੀ ਵੰਡ ਵੰਡਾਇੰਦਾ। ਧੁਰਦਰਗਾਹੀ ਧੁਰ ਫ਼ਰਮਾਣ, ਗੁਰ ਗੁਰ ਰਾਗ ਅਲਾਇੰਦਾ। ਗੁਰ ਗੁਰ ਦੇਵੇ ਆਪਣਾ ਮਾਣ, ਸਿਰ ਆਪਣਾ ਹੱਥ ਟਿਕਾਇੰਦਾ। ਜੁਗ ਚੌਕੜੀ ਜਗ ਨਿਸ਼ਾਨ, ਅੱਖਰ ਵੱਖਰ ਆਪ ਧਰਾਇੰਦਾ। ਆਤਮ ਪਰਮਾਤਮ ਦੇ ਗਿਆਨ, ਸਚ ਨਿਸ਼ਾਨਾ ਇਕ ਵਖਾਇੰਦਾ। ਤਖ਼ਤ ਨਿਵਾਸੀ ਸ੍ਰੀ ਭਗਵਾਨ, ਸਾਚੇ ਤਖ਼ਤ ਬੈਠਾ ਸੋਭਾ ਪਾਇੰਦਾ। ਏਕਾ ਹੁਕਮ ਧੁਰ ਫ਼ਰਮਾਣ, ਗੁਰ ਸ਼ਬਦੀ ਸ਼ਬਦ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੁਰ ਸੇਵਾ ਮਾਤ ਕਰਾਇੰਦਾ। ਗੁਰ ਗੁਰ ਸੇਵਾ ਚਾਰ ਜੁਗ, ਜੁਗ ਚੌਕੜੀ ਰਾਹ ਚਲਾਈਆ। ਅੰਤਮ ਔਧ ਜਾਏ ਪੁਗ, ਥਿਰ ਕੋਇ ਰਹਿਣ ਨਾ ਪਾਈਆ। ਲੱਖ ਚੁਰਾਸੀ ਬੂਟਾ ਜਾਏ ਸੁੱਕ, ਪੱਤ ਡਾਲ੍ਹੀ ਨਾ ਕੋਇ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੁਰ ਲੇਖਾ ਵੇਖ ਵਖਾਈਆ। ਗੁਰ ਗੁਰ ਲੇਖਾ ਵਿਚ ਸੰਸਾਰ, ਸਤਿਜੁਗ ਤ੍ਰੇਤਾ ਦੁਆਪਰ ਮੰਗ ਮੰਗਾਇੰਦਾ। ਅੱਖਰ ਅੱਖਰ ਕਰ ਆਧਾਰ, ਵੱਖਰ ਵੱਖਰ ਖੇਲ ਕਰਾਇੰਦਾ। ਅਲਫ਼ ਯੇ ਏਕਾ ਧਾਰ, ਨੁਕਤਾ ਨੂਨ ਨਾ ਕੋਇ ਬਣਾਇੰਦਾ। ਕਰੇ ਖੇਲ ਅਗੰਮ ਅਪਾਰ, ਤਿੰਨ ਪੰਜ ਜੋੜ ਜੁੜਾਇੰਦਾ। ਪੈਂਤੀ ਅੰਕ ਕਰ ਤਿਆਰ, ਅੰਕ ਅੰਕ ਨਾਲ ਪਰਗਟਾਇੰਦਾ। ਗੁਰ ਗੁਰ ਨਾਦ ਸ਼ਬਦ ਧੁੰਨਕਾਰ, ਗੁਰ ਗੁਰ ਆਪਣਾ ਰਾਗ ਅਲਾਇੰਦਾ। ਹੁਕਮੀ ਹੁਕਮ ਵਰਤੇ ਨਿਰੰਕਾਰ, ਸਤਿਗੁਰ ਆਪਣਾ ਹੁਕਮ ਸੁਣਾਇੰਦਾ । ਨੌਂ ਸੌ ਚੁਰਾਨਵੇ ਚੌਕੜੀ ਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਪੰਜ ਤੱਤ ਚੋਲਾ ਦੇਣਾ ਵਿਚ ਸੰਸਾਰ, ਸ਼ਬਦੀ ਗੁਰ ਗੁਰ ਸਮਝਾਇੰਦਾ। ਸਚ ਭੰਡਾਰਾ ਬਣ ਵਰਤਾਰ, ਮੇਰਾ ਨਾਉਂ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਬੂਝ ਬੁਝਾਇੰਦਾ। ਸਤਿਗੁਰ ਪੂਰਾ ਬੁਝਾਏ ਬੂਝ, ਭੇਵ ਅਭੇਦ ਖੁਲ੍ਹਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਜਾਣ ਝੂਝ, ਹਰਿ ਚਰਨ ਦੁਆਰੇ ਆਪਣਾ ਆਪ ਭੇਟ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਇਕ ਸੁਣਾਈਆ। ਧੁਰ ਫ਼ਰਮਾਣਾ ਗੁਰ ਗੁਰ ਧਾਰ, ਸਤਿਗੁਰ ਸਾਚਾ ਆਪ ਜਣਾਇੰਦਾ। ਕਲਜੁਗ ਸਤਿਜੁਗ ਤ੍ਰੇਤਾ ਦੁਆਪਰ ਆਵੇ ਜਾਵੇ ਵਾਰੋ ਵਾਰ, ਜੁਗ ਜੁਗ ਵੇਸ ਵਟਾਇੰਦਾ। ਵੇਖੇ ਵਿਗਸੇ ਵੇਖਣਹਾਰ, ਸਚਖੰਡ ਨਿਵਾਸੀ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੁਰ ਸੇਵਾ ਆਪੇ ਲਾਇੰਦਾ। ਗੁਰ ਗੁਰ ਸੇਵਾ ਜਾਏ ਲੱਗ, ਸ਼ਬਦੀ ਆਪਣੀ ਸੇਵ ਕਮਾਈਆ। ਤੇਰਾ ਹੁਕਮ ਸਾਹਿਬ ਸਰਬੱਗ, ਸਿਰ ਆਪਣੇ ਲਏ ਟਿਕਾਈਆ। ਜਿਉਂ ਭਾਵੇ ਤਿਉਂ, ਲੈਣਾ ਰੱਖ, ਮੈਂ ਚਲਾਂ ਤੁਧ ਰਜ਼ਾਈਆ। ਜੁਗਾ ਜੁਗੰਤਰ ਮਾਰਗ ਦੱਸ, ਜੀਵਾਂ ਜੰਤਾਂ ਕਰਾਂ ਪੜ੍ਹਾਈਆ। ਸਾਚੇ ਭਗਤਾਂ ਅੰਤਰ ਵਸ, ਤੇਰਾ ਭੇਵ ਖੁਲ੍ਹਾਈਆ। ਸਾਚੇ ਸੰਤਾਂ ਮੇਲਾ ਹੱਸ ਹੱਸ, ਆਤਮ ਪਰਮਾਤਮ ਕਰ ਕੁੜਮਾਈਆ। ਗੁਰਮੁਖਾਂ ਮਾਰਗ ਏਕਾ ਦੱਸ, ਸਾਚਾ ਮੰਦਰ ਦਿਆਂ ਵਖਾਈਆ। ਗੁਰਸਿਖਾਂ ਪੂਰੀ ਕਰਾਂ ਆਸ, ਗੁਰ ਗੁਰ ਆਪਣਾ ਭੇਵ ਚੁਕਾਈਆ। ਜੁਗ ਜੁਗ ਵੇਖਾਂ ਖੇਲ ਤਮਾਸ਼, ਚੌਕੜੀ ਆਪਣਾ ਬੰਧਨ ਪਾਈਆ। ਅੰਤਮ ਕਰ ਕਰ ਵਿਨਾਸ, ਅਬਿਨਾਸ਼ੀ ਤੇਰੇ ਵਿਚ ਮਿਲਾਈਆ। ਦੋਏ ਜੋੜ ਕਰਾਂ ਅਰਦਾਸ, ਅੰਤ ਅਰਦਾਸਾ ਦਿਆਂ ਸੁਧਾਈਆ। ਤੂੰ ਸਾਹਿਬ ਵਸੇਂ ਮੇਰੇ ਪਾਸ, ਤੇਰਾ ਵਿਛੋੜਾ ਝੱਲਿਆ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸੱਚਾ ਵਰ, ਗੁਰ ਸ਼ਬਦੀ ਮੰਗ ਮੰਗਾਈਆ। ਗੁਰ ਸ਼ਬਦ ਮੰਗੇ ਇਕੋ ਮੰਗ, ਸਤਿਗੁਰ ਅੱਗੇ ਝੋਲੀ ਡਾਹਿੰਦਾ। ਤੇਰਾ ਮੇਰਾ ਮੇਲਾ ਡੋਰ ਪਤੰਗ, ਦੋ ਜਹਾਨਾਂ ਖੇਲ ਕਰਾਇੰਦਾ। ਮੈਂ ਸੁਣਾਵਾਂ ਤੇਰਾ ਛੰਦ, ਢੋਲਾ ਸੋਹਲਾ ਤੇਰਾ ਨਾਉਂ ਵਡਿਆਇੰਦਾ। ਜੁਗ ਚੌਕੜੀ ਮੁੱਕੇ ਪੰਧ, ਥਿਰ ਕੋਇ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਸਤਿਗੁਰ ਗੁਰ ਆਪਣੇ ਵਿਚ ਮਿਲਾਇੰਦਾ। ਸਤਿਗੁਰ ਪੂਰਾ ਹੋ ਮਿਹਰਵਾਨ, ਆਪਣੀ ਦਇਆ ਕਮਾਈਆ। ਗੁਰ ਸ਼ਬਦ ਰੱਖਣਾ ਇਕ ਧਿਆਨ, ਨੇਤਰ ਨੈਣ ਨੈਣ ਉਠਾਈਆ। ਜੁਗ ਚੌਕੜੀ ਰਹੇ ਨਾ ਵਿਚ ਜਹਾਨ, ਲੋਕਮਾਤ ਨਿਸ਼ਾਨ ਮਿਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਨਿਰਗੁਣ ਸਰਗੁਣ ਸਾਰੇ ਗਾਣ, ਗਾ ਗਾ ਖ਼ੁਸ਼ੀ ਮਨਾਈਆ। ਏਥੇ ਓਥੇ ਦੋ ਜਹਾਨ ਮੰਨਣ ਆਣ, ਹੁਕਮੇ ਅੰਦਰ ਸੇਵ ਕਮਾਈਆ। ਅੰਤਮ ਕਲਜੁਗ ਸਾਰੇ ਕੱਠੇ ਹੋ ਕੇ ਮੰਗਣ ਦਾਨ, ਪ੍ਰਭ ਅੱਗੇ ਝੋਲੀ ਡਾਹੀਆ। ਚਾਰ ਜੁਗ ਦਾ ਵਿਗੜੇ ਅੰਤ ਵਿਧਾਨ, ਸਾਚੀ ਹਕੂਮਤ ਹਾਕਮ ਨਾ ਕੋਇ ਕਮਾਈਆ। ਰਾਜ ਰਾਜਾਨ ਸ਼ਾਹ ਸੁਲਤਾਨ ਹੋਣ ਬੇਈਮਾਨ, ਸਚ ਸੁੱਚ ਨਾ ਕੋਇ ਰਖਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਪੜ੍ਹ ਪੜ੍ਹ ਥੱਕੇ ਜੀਵ ਜਹਾਨ, ਜੀਵਣ ਜੁਗਤ ਹੱਥ ਕਿਸੇ ਨਾ ਆਈਆ। ਉਚੀ ਕੂਕ ਕੂਕ ਕੁਰਲਾਏ ਅੰਜੀਲ ਕੁਰਾਨ, ਕਲਮਾ ਨਬੀ ਨਾ ਕੋਇ ਪੜ੍ਹਾਈਆ। ਸਤਿਨਾਮ ਨਾ ਕਰੇ ਕੋਈ ਪਰਵਾਨ, ਨਾਮ ਸਤਿ ਨਾ ਕੋਈ ਸਮਾਈਆ। ਪੰਚ ਵਿਕਾਰਾ ਮਗਰ ਸ਼ੈਤਾਨ, ਘਰ ਘਰ ਡੌਰੂ ਡੰਕਾ ਰਿਹਾ ਵਜਾਈਆ। ਗੁਰ ਪੀਰ ਅਵਤਾਰ ਦੂਰ ਦੁਰਾਡੇ ਵੇਖਣ ਮਾਰ ਧਿਆਨ, ਲੋਕਮਾਤ ਨਾ ਕੋਇ ਸਹਾਈਆ। ਸਾਰੇ ਕਹਿਣ ਪਰਗਟ ਹੋ ਸ੍ਰੀ ਭਗਵਾਨ, ਇਕੋ ਤੇਰੀ ਓਟ ਤਕਾਈਆ। ਤੁਧ ਬਿਨ ਤੇਰਾ ਝੁਲਾਏ ਨਾ ਕੋਇ ਸਚ ਨਿਸ਼ਾਨ, ਲੋਕਮਾਤ ਸਚਖੰਡ ਦੁਆਰਾ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦੀ ਰਿਹਾ ਸਮਝਾਈਆ। ਗੁਰ ਸ਼ਬਦੀ ਸੁਣਨਾ ਲਾ ਕਰ ਕੰਨ, ਹਰਿ ਕਰਤਾ ਆਪ ਜਣਾਇੰਦਾ। ਆਦਿ ਬੇੜਾ ਦਿਤਾ ਬੰਨ੍ਹ, ਮਧ ਗੁਰ ਅਵਤਾਰ ਸੇਵ ਕਮਾਇੰਦਾ। ਅੰਤਮ ਠੀਕਰ ਦੇਵੇ ਭੰਨ, ਘੜਨ ਭੰਨਣਹਾਰ ਆਪ ਹੋ ਜਾਇੰਦਾ। ਕਰੇ ਖੇਲ ਸ੍ਰੀ ਭਗਵਾਨ, ਨਿਰਗੁਣ ਏਕਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਇੰਦਾ। ਆਪ ਖੇਲ ਦੱਸੇ ਭਗਵੰਤ, ਗੁਰ ਸ਼ਬਦੀ ਸਚ ਜਣਾਇਆ। ਕਲਜੁਗ ਵੇਲਾ ਆਏ ਅੰਤ, ਨਿਰਗੁਣ ਨੂਰ ਕਰੇ ਰੁਸ਼ਨਾਇਆ। ਲੱਖ ਚੁਰਾਸੀ ਵੇਖੇ ਜੀਵ ਜੰਤ, ਨੌਂ ਖੰਡ ਪ੍ਰਿਥਮੀ ਫੇਰਾ ਪਾਇਆ। ਭੇਵ ਖੁਲ੍ਹਾਏ ਮੁੱਲਾ ਸ਼ੇਖ਼ ਪਾਂਧੇ ਪੰਡਤ, ਜਗਤ ਵਿਦਿਆ ਮਾਤ ਭੁਲਾਇਆ। ਲਹਿਣਾ ਦੇਣਾ ਚੁਕਾਏ ਜੇਰਜ ਅੰਡਤ, ਅੰਡਜ ਜੇਰਜ ਉਤਭੁਜ ਸੇਤਜ ਆਪਣੇ ਹੁਕਮ ਰਖਾਇਆ। ਕੂੜ ਕੁੜਿਆਰਾ ਕਰੇ ਖੰਡਤ, ਨਾਮ ਖੰਡਾ ਇਕ ਚਮਕਾਇਆ। ਕਿਸੇ ਦੁਆਰੇ ਨਾ ਜਾਏ ਮੰਗਤ, ਸਰਬ ਕਲਾ ਭਰਪੂਰ ਆਪ ਹੋ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤ ਲੇਖਾ ਦਏ ਵਖਾਇਆ। ਅੰਤਮ ਲੇਖਾ ਲੋਕਮਾਤ, ਹਰਿ ਸਤਿਗੁਰ ਆਪ ਜਣਾਈਆ। ਸ਼ਬਦ ਗੁਰ ਤੇਰੀ ਪੁਛੇ ਵਾਤ, ਪੁਰਖ ਅਕਾਲ ਹੋਏ ਸਹਾਈਆ। ਕਲਜੁਗ ਵੇਖ ਅੰਧੇਰੀ ਰਾਤ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਜਗਤ ਅੰਧੇਰਾ ਦੇਵੇ ਕਾਟ, ਅਗਿਆਨ, ਅੰਧ ਦਏ ਮੁਕਾਈਆ। ਕਲਜੁਗ ਪੂਰੀ ਕਰੇ ਵਾਟ, ਸਤਿਜੁਗ ਸਾਚਾ ਰਾਹ ਚਲਾਈਆ। ਗੁਰ ਗੁਰ ਸ਼ਬਦੀ ਤੇਰੀ ਗਾਥ, ਸਤਿਗੁਰ ਪੂਰਾ ਆਪ ਪੜ੍ਹਾਈਆ। ਆਤਮ ਪਰਮਾਤਮ ਦੇਵੇ ਸਾਥ, ਬ੍ਰਹਮ ਪਾਰਬ੍ਰਹਮ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਮੇਲਾ ਲਏ ਮਿਲਾਈਆ। ਤੇਰਾ ਮੇਲਾ ਹਰਿ ਮਿਲੌਣਾ, ਸਤਿਗੁਰ ਸੱਚਾ ਸਚ ਜਣਾਇੰਦਾ। ਕਲਜੁਗ ਵੇਲਾ ਅੰਤਮ ਔਣਾ, ਪੁਰਖ ਅਬਿਨਾਸ਼ੀ ਵੇਸ ਵਟਾਇੰਦਾ। ਨਿਹਕਲੰਕ ਨਾਉਂ ਰਖਾਉਣਾ, ਸਾਚਾ ਡੰਕਾ ਨਾਮ ਵਜਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਉਠੌਣਾ, ਆਲਸ ਨਿੰਦਰਾ ਨਾ ਕੋਇ ਰਖਾਇੰਦਾ। ਲੱਖ ਚੁਰਾਸੀ ਪੜਦਾ ਲਾਹੁਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਸਮਝਾਇੰਦਾ। ਕਲਜੁਗ ਅੰਤਮ ਸਤਿਗੁਰ ਧਾਰ, ਸੋ ਪੁਰਖ ਨਿਰੰਜਣ ਆਪਣੀ ਆਪ ਚਲਾਈਆ । ਹਰਿ ਪੁਰਖ ਨਿਰੰਜਣ ਹੋ ਤਿਆਰ, ਏਕੰਕਾਰਾ ਨਾਲ ਮਿਲਾਈਆ। ਆਦਿ ਨਿਰੰਜਣ ਕਰ ਪਸਾਰ, ਜੋਤੀ ਜਾਤਾ ਘਰ ਘਰ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਇਕ ਵਖਾਏ ਠਾਂਡਾ ਦਰਬਾਰ, ਲੋਕਮਾਤ ਵੱਜੇ ਵਧਾਈਆ। ਸਤਿਜੁਗ ਝੁਲਾਏ ਸਚ ਨਿਸ਼ਾਨ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਇਕ ਨਿਸ਼ਾਨ ਉਠਾਈਆ। ਪਾਰਬ੍ਰਹਮ ਬ੍ਰਹਮ ਖੇਲ ਆਦਿ ਜੁਗਾਦਿ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਜਣਾਈਆ। ਆਪਣਾ ਭੇਵ ਸਤਿਗੁਰ ਖੋਲ੍ਹੇ, ਆਪਣਾ ਪੜਦਾ ਆਪ ਉਠਾਈਆ। ਸਚਖੰਡ ਨਿਵਾਸੀ ਸਾਚਾ ਨਾਉਂ ਇਕੋ ਬੋਲੇ, ਬਿਨ ਰਸਨਾ ਜਿਹਵਾ ਗਾਈਆ। ਦੋ ਜਹਾਨ ਸ੍ਰੀ ਭਗਵਾਨ ਬ੍ਰਹਿਮੰਡ ਖੰਡ ਆਪੇ ਤੋਲੇ, ਤੋਲਣਹਾਰਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਆਪਣਾ ਵੇਸ ਵਟਾਈਆ। ਸਤਿਗੁਰ ਆਪਣਾ ਵੇਸ ਵਟੌਣਾ, ਹਰਿ ਸਤਿਗੁਰ ਆਪ ਵਟਾਇੰਦਾ। ਕਲ ਕਲਕੀ ਆਪ ਅਖਵੌਣਾ, ਗੋਬਿੰਦ ਮੇਲਾ ਮੇਲ ਮਿਲਾਇੰਦਾ। ਸਾਚਾ ਮੰਦਰ ਆਪ ਸੁਹੌਣਾ, ਸੰਬਲ ਆਪਣਾ ਡੇਰਾ ਲਾਇੰਦਾ। ਗੁਰ ਸ਼ਬਦੀ ਖੰਡਾ ਇਕ ਚਮਕੌਣਾ, ਬ੍ਰਹਿਮੰਡਾਂ ਆਪ ਵਖਾਇੰਦਾ। ਤਿੱਖੀਆਂ ਦੋਵੇਂ ਧਾਰ ਕਰੌਣਾ, ਲੁਹਾਰ ਤਰਖਾਣ ਨਾ ਕੋਇ ਘੜਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕੌਣਾ, ਨਿਉਂ ਨਿਉਂ ਸੱਯਦਾ ਸਰਬ ਕਰਾਇੰਦਾ। ਗੁਰ ਪੀਰ ਅਵਤਾਰ ਪੈਗ਼ੰਬਰ ਨੇਤਰ ਨੈਣ ਨਾ ਕਿਸੇ ਉਠੌਣਾ, ਚਰਨ ਧਿਆਨ ਸਰਬ ਲਗਾਇੰਦਾ। ਪਿਛਲਾ ਕੀਤਾ ਆਪ ਉਲਟੌਣਾ, ਅਗਲਾ ਮਾਰਗ ਆਪੇ ਲਾਇੰਦਾ। ਸਤਿਜੁਗ ਸਾਚਾ ਰਾਹ ਚਲੌਣਾ, ਕਲਜੁਗ ਕੂੜਾ ਖਾਤੇ ਪਾਇੰਦਾ। ਸਰਬ ਜੀਆਂ ਦਾ ਸਾਂਝਾ ਯਾਰਾ ਆਪ ਅਖਵੌਣਾ, ਪੁਰਖ ਅਕਾਲ ਰੂਪ ਵਟਾਇੰਦਾ। ਦੋ ਜਹਾਨਾਂ ਨਾਮ ਇਕ ਜਪਾਉਣਾ, ਇਸ਼ਟ ਦੇਵ ਇਕ ਵਖਾਇੰਦਾ। ਸਾਚਾ ਮੰਦਰ ਇਕ ਬਨੌਣਾ, ਨੌਂ ਖੰਡ ਪ੍ਰਿਥਮੀ ਆਪ ਵਡਿਆਇੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਘਰ ਬਹੌਣਾ, ਜਾਤ ਪਾਤ ਨਾ ਕੋਇ ਰਖਾਇੰਦਾ। ਵਰਨ ਬਰਨ ਡੇਰਾ ਢਾਹੁਣਾ, ਊਚ ਨੀਚ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਏਕਾ ਮਾਣ ਦਵਾਇੰਦਾ। ਸਾਚਾ ਛੰਦ ਇਕ ਸੁਨੌਣਾ, ਖ਼ੁਸ਼ੀ ਬੰਦ ਬੰਦ ਕਰੌਣਾ, ਬੰਦੀਖਾਨਾ ਤੋੜ ਤੋੜਾਇੰਦਾ। ਗੁਰਮੁਖ ਸਾਚਾ ਚੰਦ ਚੜ੍ਹੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਗੁਰ ਆਪਣੀ ਦਇਆ ਆਪ ਕਰਾਇੰਦਾ। ਸਤਿਗੁਰ ਸਾਚਾ ਸਰਬ ਕਲਾ ਭਰਪੂਰ, ਪੁਰਖ ਅਕਾਲ ਇਕ ਅਖਵਾਈਆ। ਭਗਤ ਭਗਵੰਤ ਉਪਜਾਏ ਆਪਣਾ ਨੂਰ, ਨੂਰ ਨੂਰ ਵਿਚੋਂ ਪਰਗਟਾਈਆ। ਸਾਚੇ ਸੰਤ ਆਪਣਾ ਭੇਵ ਦੱਸੇ ਜ਼ਰੂਰ, ਦੂਈ ਦਵੈਤੀ ਪੜਦਾ ਦਏ ਉਠਾਈਆ। ਗੁਰਮੁਖਾਂ ਵਸੇ ਨੇੜੇ ਦੂਰ, ਦੂਰ ਦੁਰਾਡਾ ਪੰਧ ਮੁਕਾਈਆ। ਗੁਰਸਿਖਾਂ ਜਨਮ ਜਨਮ ਦੇ ਬਖ਼ਸ਼ੇ ਸਰਬ ਕਸੂਰ, ਜਿਸ ਜਨ ਆਪਣਾ ਦਰਸ ਕਰਾਈਆ। ਲੱਖ ਚੁਰਾਸੀ ਤ੍ਰੈਗੁਣ ਮਾਇਆ ਤਪੇ ਇਕ ਤੰਦੂਰ, ਅਗਨੀ ਤੱਤੀ ਆਪੇ ਲਾਈਆ। ਲੇਖਾ ਵਾਚੇ ਆਪ ਹਜ਼ੂਰ, ਸਾਚੇ ਤਖ਼ਤ ਬੈਠਾ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਹੋ ਪਰਤੱਖ, ਆਪਣਾ ਹੁਕਮ ਆਪ ਵਰਤਾਈਆ। ਸਤਿਗੁਰ ਪੂਰਾ ਹੋ ਪਰਤੱਖ, ਆਪਣਾ ਖੇਲ ਕਰਾਇੰਦਾ। ਸੰਤ ਸੁਹੇਲੇ ਲਏ ਰੱਖ, ਭਗਤ ਦੁਆਰੇ ਆਪ ਬਹਾਇੰਦਾ। ਸ਼ਬਦ ਅਗੰਮੀ ਅੰਤਰ ਆਤਮ ਪਾਏ ਨੱਥ, ਡੋਰੀ ਤੰਦ ਆਪ ਖਿਚਾਇੰਦਾ। ਕਰੇ ਵਾਸਾ ਮੰਦਰ ਸਾਢੇ ਤਿੰਨ ਹੱਥ, ਲਹਿਣਾ ਹੱਥੋ ਹੱਥ ਮੁਕਾਇੰਦਾ। ਬੋਧ ਅਗਾਧਾ ਨਾਉਂ ਦੱਸ, ਆਤਮ ਪਰਮਾਤਮ ਆਪ ਪੜ੍ਹਾਇੰਦਾ। ਨੂਰ ਨੁਰਾਨਾ ਕਰ ਪਰਕਾਸ਼, ਅੰਧ ਅੰਧੇਰ ਗਵਾਇੰਦਾ। ਗੁਰਮੁਖ ਸੱਜਣ ਪੂਰੀ ਆਸ, ਆਸਾਵੰਤ ਆਪ ਕਰਾਇੰਦਾ। ਸਤਿਗੁਰ ਪੂਰਾ ਵਸੇ ਪਾਸ, ਜਗਤ ਵਿਛੋੜਾ ਮਾਤ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਆਪਣਾ ਭੇਵ ਚੁਕਾਇੰਦਾ। ਸਤਿਗੁਰ ਭੇਵ ਦੇਵੇ ਚੁੱਕ, ਲੋਕਮਾਤ ਰਹਿਣ ਨਾ ਪਾਈਆ। ਸਿੰਘ ਰੂਪ ਪਏ ਬੁੱਕ, ਸ਼ੇਰ ਆਪਣੀ ਭਬਕ ਲਗਾਈਆ। ਪੁਰਖ ਅਕਾਲ ਦੀਨ ਦਿਆਲ ਸੂਰਬੀਰ ਪਏ ਉਠ, ਬਲ ਆਪਣਾ ਆਪ ਧਰਾਈਆ। ਜਨ ਭਗਤਾਂ ਉਪਰ ਪਏ ਤੁਠ, ਦੀਨ ਦਿਆਲ ਹੋਏ ਸਹਾਈਆ। ਅੰਮ੍ਰਿਤ ਜਾਮ ਪਿਆਏ ਘੁੱਟ, ਸਤਿ ਸਰੂਰ ਇਕ ਵਖਾਈਆ। ਆਵਣ ਜਾਵਣ ਜਾਏ ਮੁੱਕ, ਲੱਖ ਚੁਰਾਸੀ ਪੰਧ ਮੁਕਾਈਆ। ਲੋਕਮਾਤ ਚੋਂ ਬੂਟਾ ਪੁੱਟ, ਸਚਖੰਡ ਦੁਆਰ ਲਗਾਈਆ। ਕਬੀਰ ਜੁਲਾਹਾ ਅੱਗੇ ਰਿਹਾ ਪੁੱਛ, ਪ੍ਰਭ ਤੇਰੀ ਵਡ ਵਡਿਆਈਆ। ਸਾਨੂੰ ਆਪਣਾ ਨਾਉਂ ਦੱਸਦਾ ਰਿਹੋਂ ਕੁਛ, ਤੇਰਾ ਭੇਤ ਕੋਇ ਨਾ ਆਈਆ। ਦਰਸ਼ਨ ਦੇਂਦਾ ਰਿਹੋਂ ਲੁਕ ਲੁਕ, ਲੋਕ ਲੱਜਿਆ ਰੱਖੀ ਇਕ ਸ਼ਰਮਾਈਆ। ਕਲਜੁਗ ਅੰਤਮ ਆਪਣਾ ਖੇਲ ਕਰੇ ਅਤੁਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਗੁਰ ਪੂਰਾ ਸਿਫ਼ਤ ਸਲਾਹੀਆ। ਸਤਿਗੁਰ ਪੂਰਾ ਸਿਫ਼ਤ ਸਲਾਹ, ਸਿਫ਼ਤ ਵਿਚ ਕਦੇ ਨਾ ਆਇੰਦਾ। ਨਾ ਕੋਈ ਗ੍ਰਿਫਤ ਕਰ ਸਕੇ ਖ਼ੁਦਾ, ਬੰਧਨ ਮਾਤ ਕੋਇ ਨਾ ਪਾਇੰਦਾ। ਜਨ ਭਗਤਾਂ ਮਾਰਗ ਦਏ ਵਖਾ, ਸਾਚਾ ਰਾਹ ਆਪ ਚਲਾਇੰਦਾ। ਕਲਜੁਗ ਅੰਤਮ ਵੇਸ ਵਟਾ, ਨਿਹਕਲੰਕਾ ਨਾਉਂ ਰਖਾਇੰਦਾ। ਚਾਰ ਵਰਨ ਅਠਾਰਾਂ ਬਰਨ ਦਏ ਪੜ੍ਹਾ, ਸੋਹੰ ਢੋਲਾ ਆਪੇ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਗੁਰ ਗੁਰ ਰੰਗ ਰੰਗਾਇੰਦਾ। ਸਤਿਗੁਰ ਰੂਪ ਏਕਾ ਸੋ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਗੁਰ ਗੁਰ ਰੂਪ ਹੰ ਬ੍ਰਹਮ ਬੀਜ ਬੋ, ਲੱਖ ਚੁਰਾਸੀ ਫੁਲਵਾੜੀ ਮਾਤ ਲਗਾਈਆ। ਦੋਹਾਂ ਵਿਚੋਲਾ ਆਪੇ ਹੋ, ਨਿਰਗੁਣ ਸਰਗੁਣ ਖੇਲ ਕਰਾਈਆ। ਅੰਤਮ ਕਲਜੁਗ ਧੁਰਦਰਗਾਹੀ ਢੋਆ ਦੇਵੇ ਢੋ, ਬਣ ਸੇਵਕ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਆਪਣਾ ਨਾਉਂ ਆਪ ਸਮਝਾਈਆ। ਸਤਿਗੁਰ ਨਾਉਂ ਸਦਾ ਸਤਿ, ਸਤਿ ਸਤਿ ਵਿਚ ਸਮਾਇੰਦਾ। ਸਤਿਗੁਰ ਨਾਉਂ ਇਕ ਮਤ, ਦੂਜੀ ਵੰਡ ਨਾ ਕੋਇ ਵੰਡਾਇੰਦਾ। ਸਤਿਗੁਰ ਨਾਉਂ ਸਦਾ ਸਮਰਥ, ਮਹਿਮਾ ਅਕੱਥ ਕਥ ਜਣਾਇੰਦਾ। ਸਤਿਗੁਰ ਨਾਉਂ ਚਲਾਏ ਰਥ, ਬਣ ਰਥਵਾਹੀ ਸੇਵ ਕਮਾਇੰਦਾ। ਸਤਿਗੁਰ ਨਾਉਂ ਹਰ ਘਟ ਜਾਏ ਵਸ, ਘਟ ਘਟ ਆਪਣਾ ਆਸਣ ਲਾਇੰਦਾ। ਸਤਿਗੁਰ ਨਾਉਂ ਮਨਮੁਖਾਂ ਕੋਲੋਂ ਜਾਏ ਨੱਸ, ਦਿਸ ਕਿਸੇ ਨਾ ਆਇੰਦਾ । ਸਤਿਗੁਰ ਨਾਉਂ ਪ੍ਰੇਮ ਪਿਆਰ ਅੰਦਰ ਜਾਏ ਫਸ, ਫਸਿਆ ਬਾਹਰ ਨਾ ਕੋਇ ਕਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਤਿਗੁਰ ਸਾਚਾ ਨਾਉਂ ਇਕ ਪਰਗਟਾਇੰਦਾ। ਅੰਤਮ ਨਾਉਂ ਸਤਿਗੁਰ ਮੀਤ, ਏਕਾ ਏਕ ਜਣਾਈਆ। ਨਾਤਾ ਤੋੜ ਮੰਦਰ ਮਸੀਤ, ਕਾਇਆ ਬੰਕ ਦੁਆਰ ਇਕ ਵਖਾਈਆ। ਸਤਿਗੁਰ ਬੈਠਾ ਵਿਚ ਅਤੀਤ, ਸਚ ਸਿੰਘਾਸਣ ਸੋਭਾ ਪਾਈਆ। ਸਤਿਜੁਗ ਚਲਾਏ ਸਾਚੀ ਰੀਤ, ਸਤਿ ਪੁਰਖ ਨਿਰੰਜਣ ਬੇਪਰਵਾਹੀਆ। ਨੌਂ ਖੰਡ ਪ੍ਰਿਥਮੀ ਜੀਵ ਜੰਤ ਚਾਰ ਖਾਣੀ ਚਾਰ ਬਾਣੀ ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸਾ ਸੁਰਪਤ ਇੰਦ ਸੋਹੰ ਗਾਏ ਗੀਤ, ਗੀਤ ਸੁਹਾਗੀ ਇਕ ਸੁਣਾਈਆ। ਆਤਮ ਪਰਮਾਤਮ ਹੋਏ ਪ੍ਰੀਤ, ਪ੍ਰੀਤੀਵਾਨ ਸਚ ਪ੍ਰੀਤ ਲਗਾਈਆ। ਗੁਰਮੁਖਾਂ ਕਾਇਆ ਠਾਂਡੀ ਸੀਤ, ਠਾਂਡੇ ਦਰਬਾਰ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਸਾਚਾ ਰਾਹ ਚਲਾਈਆ। ਸਤਿਗੁਰ ਪੂਰਾ ਠਾਕਰ ਸੁਆਮੀ, ਠੋਕਰ ਨਾਮ ਲਗਾਇੰਦਾ। ਆਦਿ ਅੰਤ ਸਦਾ ਨਿਹਕਾਮੀ, ਨਿਹਕਰਮੀ ਆਪਣਾ ਕਰਮ ਕਮਾਇੰਦਾ। ਜੁਗਾ ਜੁਗੰਤਰ ਅੰਤਰਜਾਮੀ, ਆਪਣਾ ਭੇਵ ਨਾ ਕਿਸੇ ਜਣਾਇੰਦਾ। ਬੋਧ ਅਗਾਧ ਨਿਸ਼ਅੱਖਰ ਆਪੇ ਪੜ੍ਹੇ ਬਾਣੀ, ਸਾਚੀ ਬਾਣੀ ਆਪ ਸੁਣਾਇੰਦਾ। ਆਪੇ ਹੋਏ ਅਕਥ ਕਹਾਣੀ, ਗੀਤ ਗੋਬਿੰਦ ਆਪ ਅਲਾਇੰਦਾ। ਕਰੇ ਖੇਲ ਆਪ ਸੁਲਤਾਨੀ, ਸ਼ਹਿਨਸ਼ਾਹ ਆਪਣੇ ਹੁਕਮ ਵਰਤਾਇੰਦਾ। ਸਤਿਗੁਰ ਪੂਰਾ ਕਰੇ ਮਿਹਰਵਾਨੀ, ਜਾਤ ਪਾਤ ਪੰਧ ਮੁਕਾਇੰਦਾ। ਸਤਿਜੁਗ ਦੇਵੇ ਸਚ ਨਿਸ਼ਾਨੀ, ਸਾਚਾ ਮਾਰਗ ਏਕਾ ਲਾਇੰਦਾ। ਚਾਰ ਵਰਨਾਂ ਬਣੇ ਆਪ ਬਾਨੀ, ਸਿਰ ਆਪਣਾ ਹੱਥ ਟਿਕਾਇੰਦਾ। ਕਲਜੁਗ ਅੰਤ ਜੀਵ ਰਹੇ ਨਾ ਕੋਇ ਅਭਿਮਾਨੀ, ਹੰਗਤਾ ਗੜ੍ਹ ਸਰਬ ਤੁੜਾਇੰਦਾ। ਦੀਨ ਮਜ਼੍ਹਬ ਸ਼ਰਅ ਨਾ ਰਹੇ ਸ਼ੈਤਾਨੀ, ਲਾਸ਼ਰੀਕ ਖੇਲ ਕਰਾਇੰਦਾ। ਤੀਰ ਨਿਸ਼ਾਨਾ ਮਾਰੇ ਇਕੋ ਕਾਨੀ, ਤੁਫੰਗ ਮਰਦੰਗ ਇਕ ਵਜਾਇੰਦਾ। ਸ੍ਰਿਸ਼ਟ ਸਬਾਈ ਦਿਸੇ ਫਾਨੀ, ਲਾਸਾਨੀ ਆਪਣੇ ਜੇਹਾ ਹੋਰ ਨਾ ਕੋਇ ਬਣਾਇੰਦਾ। ਸਤਿਗੁਰ ਪੂਰਾ ਸਤਿਜੁਗ ਸਾਚੇ ਦੇਵੇ ਇਕ ਨਿਸ਼ਾਨੀ, ਗੁਰਮੁਖ ਸਾਚੇ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਪੂਰਾ ਇਕ ਅਖਵਾਇੰਦਾ।
