੪ ਵਸਾਖ ੨੦੧੯ ਬਿਕ੍ਰਮੀ ਬਖ਼ਸ਼ੀਸ਼ ਸਿੰਘ ਦੇ ਗ੍ਰਹਿ ਕਾਦਰਾਬਾਦ
ਹਰਿ ਹਰਿ ਨਾਉਂ ਗੁਰ ਗੁਰ ਧਾਰ, ਹਰਿ ਸ਼ਬਦੀ ਸ਼ਬਦ ਜਣਾਇੰਦਾ। ਭਗਤ ਭਗਵੰਤ ਹੋ ਤਿਆਰ, ਨਿਰਾਕਾਰ ਖੇਲ ਕਰਾਇੰਦਾ। ਸੰਤ ਸਾਜਣ ਪਾਵੇ ਸਾਰ, ਹਰਿ ਸਤਿਗੁਰ ਵੇਸ ਵਟਾਇੰਦਾ। ਗੁਰਮੁਖ ਸੱਜਣ ਆਪੇ ਭਾਲ, ਗੋਝ ਗਿਆਨ ਜਣਾਇੰਦਾ। ਗੁਰਸਿਖਾਂ ਦੇਵੇ ਏਕਾ ਦਾਨ, ਨਾਮ ਭੰਡਾਰਾ ਝੋਲੀ ਪਾਇੰਦਾ। ਆਤਮ ਅੰਤਰ ਇਕ ਅਸ਼ਨਾਨ, ਸਚ ਸਰੋਵਰ ਆਪ ਨੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਆਪ ਸਾਲਾਹਿੰਦਾ। ਸਤਿਗੁਰ ਮੀਤ ਗੁਰ ਗੁਰ ਰੀਤ, ਹਰਿ ਹਰਿ ਜੁਗ ਜੁਗ ਆਪ ਚਲਾਈਆ। ਜਨ ਭਗਤਾਂ ਬਖ਼ਸ਼ੇ ਸਚ ਪ੍ਰੀਤ, ਪ੍ਰੀਤੀਵਾਨ ਇਕ ਅਖਵਾਈਆ। ਸੰਤ ਰਖਾਏ ਆਪ ਅਤੀਤ, ਤ੍ਰੈਗੁਣ ਫੰਦਨ ਦਏ ਤੁੜਾਈਆ। ਗੁਰਮੁਖਾਂ ਦੇਵੇ ਨਾਮ ਅਨਡੀਠ, ਡੂੰਘੀ ਕਵਰੀ ਆਪ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨਹਾਰ ਸਦ ਬਖ਼ਸ਼ੀਸ਼, ਬਖ਼ਸ਼ਿਸ਼ ਆਪਣੀ ਆਪ ਜਣਾਈਆ। ਸਾਚੀ ਬਖ਼ਸ਼ੀਸ਼ ਨਾਮ ਨਿਧਾਨ, ਨਿਰਗੁਣ ਦਾਤਾ ਆਪ ਰਖਾਇੰਦਾ। ਕਲਜੁਗ ਅੰਤਮ ਕਰ ਪਰਵਾਨ, ਗੁਰਮੁਖ ਆਪਣੇ ਅੰਗ ਲਗਾਇੰਦਾ। ਸਤਿ ਸਤਿਵਾਦੀ ਸਚ ਨਿਸ਼ਾਨ, ਸਚ ਦੁਆਰੇ ਆਪ ਝੁਲਾਇੰਦਾ। ਕਰੇ ਖੇਲ ਸ੍ਰੀ ਭਗਵਾਨ, ਭੇਵ ਕੋਇ ਨਾ ਪਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਲ ਆਪਣਾ ਆਪ ਰਖਾਇੰਦਾ। ਸੰਮਤ ਸੰਮਤੀ ਵੇਖੇ ਮਾਰ ਧਿਆਨ, ਨੇਤਰ ਨੈਣ ਇਕ ਖੁਲ੍ਹਾਇੰਦਾ। ਗੁਰਸਿਖ ਦੇਵੇ ਆਪੇ ਮਾਣ, ਆਪਣਾ ਮਾਣ ਗੁਰਸਿਖ ਆਪ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਹਰਿ ਖੇਲ ਗੁਰ ਗੁਰ ਮੇਲ ਗੁਰਮੁਖ ਰੰਗ ਰੰਗਾਇੰਦਾ।
