Granth 12 Likhat 022: Pahili Jeth 2019 Bikarmi Jethuwal Darbar Wich

ਪਹਿਲੀ ਜੇਠ ੨੦੧੯ ਬਿਕਰਮੀ ਜੇਠੂਵਾਲ ਦਰਬਾਰ ਵਿਚ

ਸਚਖੰਡ ਦੁਆਰੇ ਸਚ ਦਰਬਾਰਾ, ਸੋ ਪੁਰਖ ਨਿਰੰਜਣ ਆਪ ਲਗਾਇੰਦਾ। ਹਰਿ ਪੁਰਖ ਨਿਰੰਜਣ ਕਰ ਪਸਾਰਾ, ਨਿਰਗੁਣ ਧਾਰਾ ਨੂਰ ਡਗਮਗਾਇੰਦਾ। ਏਕੰਕਾਰਾ ਖੇਲ ਨਿਆਰਾ, ਭੇਵ ਅਭੇਦ ਨਾ ਕੋਇ ਪਾਇੰਦਾ। ਜੋਤ ਨਿਰੰਜਣ ਕਰ ਪਸਾਰਾ, ਆਦਿ ਨਿਰੰਜਣ ਖੇਲ ਕਰਾਇੰਦਾ। ਅਬਿਨਾਸ਼ੀ ਕਰਤਾ ਵਸਣਹਾਰਾ ਠਾਂਡੇ ਦਰਬਾਰਾ, ਦਰਗਹਿ ਸਾਚੀ ਧਾਮ ਸੁਹਾਇੰਦਾ। ਸ੍ਰੀ ਭਗਵਾਨ ਕਰੇ ਖੇਲ ਅਗੰਮ ਅਪਾਰਾ, ਅਲੱਖ ਅਗੋਚਰ ਅਗੰਮ ਅਥਾਹ ਆਪਣੀ ਧਾਰ ਆਪ ਚਲਾਇੰਦਾ। ਪਾਰਬ੍ਰਹਮ ਪ੍ਰਭ ਕਰ ਪਸਾਰਾ, ਨਿਰਵੈਰ ਨਿਰਾਕਾਰ ਪੁਰਖ ਅਕਾਲ ਅਜੂਨੀ ਰਹਿਤ ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਸ਼ਾਹੋ ਭੂਪ ਬਣ ਸਿਕਦਾਰਾ, ਤਖ਼ਤ ਨਿਵਾਸੀ ਵਡ ਬਲਕਾਰਾ, ਰਾਜਨ ਰਾਜਾਨ ਆਪਣਾ ਹੁਕਮ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਸਚਖੰਡ ਦੁਆਰੇ ਆਪੇ ਖੜ, ਸਾਚਾ ਬੰਕ ਆਪ ਵਡਿਆਇੰਦਾ। ਸਾਚਾ ਬੰਕ ਹਰਿ ਹਰਿ ਭੂਪ, ਏਕੰਕਾਰਾ ਆਪ ਸੁਹਾਈਆ। ਨਿਰਗੁਣ ਨੂਰ ਜਗਾ ਜੋਤ, ਜੋਤੀ ਜਾਤਾ ਡਗਮਗਾਈਆ। ਵਸਣਹਾਰਾ ਸਾਚੇ ਕੋਟ, ਛੱਪਰ ਛੰਨ ਨਾ ਕੋਇ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਸਾਚੇ ਸੋਭਾ ਪਾਈਆ। ਸਚਖੰਡ ਸਾਚਾ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਆਦਿ ਜੁਗਾਦੀ ਏਕਾ ਕੰਤ, ਸ੍ਰੀ ਭਗਵਾਨ ਸੋਭਾ ਪਾਇੰਦਾ। ਆਪ ਬਣਾਏ ਆਪਣੀ ਬਣਤ, ਦੂਸਰ ਸੰਗ ਨਾ ਕੋਇ ਰਖਾਇੰਦਾ। ਲੇਖਾ ਜਾਣੇ ਆਦਿ ਅੰਤ, ਮਧ ਆਪਣਾ ਨੂਰ ਪਰਗਟਾਇੰਦਾ। ਬੋਧ ਅਗਾਧਾ ਏਕਾ ਮੰਤ, ਅੱਖਰ ਵੱਖਰ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਸਚਖੰਡ ਦੁਆਰਾ ਆਪ ਸੁਹਾਇੰਦਾ। ਸਚਖੰਡ ਦੁਆਰਾ ਖੇਲ ਅਵੱਲਾ, ਹਰਿ ਜੂ ਹਰਿ ਹਰਿ ਆਪ ਕਰਾਈਆ। ਪੁਰਖ ਅਬਿਨਾਸ਼ੀ ਇਕ ਇਕੱਲਾ, ਨਿਰਗੁਣ ਬੈਠਾ ਆਸਣ ਲਾਈਆ। ਆਪਣੇ ਦੀਪਕ ਆਪੇ ਬਲਾ, ਤੇਲ ਬਾਤੀ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਚ ਦੁਆਰਾ ਆਪ ਸੁਹਾਈਆ। ਸਚਖੰਡ ਦੁਆਰਾ ਰਾਜਨ ਰਾਜ, ਨਿਰਗੁਣ ਨਰ ਹਰਿ ਆਪ ਸੁਹਾਇੰਦਾ। ਕਰੇ ਖੇਲ ਗ਼ਰੀਬ ਨਿਵਾਜ਼, ਨੇਤਰ ਨੈਣ ਨਜ਼ਰ ਕਿਸੇ ਨਾ ਆਇੰਦਾ। ਸ਼ਬਦ ਅਗੰਮੀ ਇਕ ਆਵਾਜ਼, ਮਹੱਲ ਅਟੱਲ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਆਪ ਵਡਿਆਇੰਦਾ। ਸਚਖੰਡ ਦੁਆਰਾ ਸਚ ਸਿੰਘਾਸਣ, ਸਤਿ ਸਤਿਵਾਦੀ ਆਪ ਸੁਹਾਈਆ। ਕਰੇ ਖੇਲ ਪੁਰਖ ਅਬਿਨਾਸ਼ਣ, ਅਬਿਨਾਸ਼ੀ ਕਰਤਾ ਵਡ ਵਡਿਆਈਆ। ਨਿਰਗੁਣ ਜੋਤ ਪਾਏ ਰਾਸਨ, ਬੇਅੰਤ ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਆਪੇ ਜਾਣੇ ਆਪਣਾ ਖੇਲ ਤਮਾਸ਼ਣ, ਬੇਐਬ ਪਰਵਰਦਿਗਾਰ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚੀ ਧਾਰ ਚਲਾਈਆ। ਸਚਖੰਡ ਸੋਹੇ ਸਾਚਾ ਬੰਕ, ਸਤਿ ਸਤਿਵਾਦੀ ਆਪ ਸੁਹਾਇੰਦਾ। ਕਰੇ ਖੇਲ ਸ੍ਰੀ ਭਗਵੰਤ, ਨੂਰ ਨੁਰਾਨਾ ਡਗਮਗਾਇੰਦਾ। ਲੇਖਾ ਜਾਣੇ ਨਾਰ ਕੰਤ, ਕੰਤ ਨਾਰ ਆਪ ਅਖਵਾਇੰਦਾ। ਆਪੇ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਇੰਦਾ। ਆਪਣੀ ਮਹਿਮਾ ਜਾਣੇ ਅਗਣਤ, ਲੇਖਾ ਲਿਖਤ ਵਿਚ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਇਕ ਬਣਾਇੰਦਾ। ਸਚਖੰਡ ਦੁਆਰਾ ਉਚ ਮਹੱਲਾ, ਸੋ ਪੁਰਖ ਨਿਰੰਜਣ ਆਪ ਬਣਾਈਆ। ਵਸਣਹਾਰਾ ਇਕ ਇਕੱਲਾ, ਏਕੰਕਾਰ ਆਪਣਾ ਬਲ ਰਖਾਈਆ। ਆਦਿ ਜੁਗਾਦੀ ਅਛਲ ਅਛੱਲਾ, ਵਲ ਛਲ ਆਪਣੀ ਧਾਰ ਚਲਾਈਆ। ਜੋਤੀ ਸ਼ਬਦੀ ਆਪੇ ਰਲਾ, ਰੂਪ ਰੰਗ ਰੇਖ ਨਜ਼ਰ ਕੋਇ ਨਾ ਆਈਆ। ਨਰ ਨਰੇਸ਼ ਆਪੇ ਫੜੇ ਆਪਣਾ ਪੱਲਾ, ਪੱਲੂ ਆਪਣੀ ਗੰਢ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਸਚ ਸਿੰਘਾਸਣ ਸਾਚਾ ਦਏ ਵਡਿਆਈਆ। ਸਚ ਵਡਿਆਈ ਪੁਰਖ ਅਗੰਮ, ਅਗੰਮੜਾ ਆਪ ਕਰਾਇੰਦਾ। ਆਦਿ ਜੁਗਾਦੀ ਆਪੇ ਜੰਮ, ਮਾਤ ਪਿਤ ਨਾ ਕੋਇ ਰਖਾਇੰਦਾ। ਸਦਾ ਸੁਹੇਲਾ ਕਰੇ ਕੰਮ, ਕਰਤਾ ਆਪਣੀ ਕਰਨੀ ਆਪ ਕਮਾਇੰਦਾ। ਆਪਣਾ ਬੇੜਾ ਆਪੇ ਬੰਨ੍ਹ, ਸਚਖੰਡ ਦੁਆਰੇ ਆਪ ਚਲਾਇੰਦਾ। ਆਪੇ ਜਨਨੀ ਆਪੇ ਜਨ, ਜਨ ਜਣੇਂਦੀ ਮਾਈ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਆਪ ਉਪਾਇੰਦਾ। ਸਚ ਦੁਆਰਾ ਏਕਾ ਏਕ, ਏਕੰਕਾਰਾ ਆਪ ਪਰਗਟਾਈਆ। ਆਪੇ ਰੱਖੇ ਆਪਣੀ ਟੇਕ, ਦੂਸਰ ਓਟ ਨਾ ਕੋਇ ਤਕਾਈਆ। ਆਪੇ ਲਿਖਣਹਾਰਾ ਲੇਖ, ਲੇਖਾ ਲਿਖੇ ਬਿਨ ਕਲਮ ਸ਼ਾਹੀਆ। ਆਦਿ ਜੁਗਾਦੀ ਰਹੇ ਬਬੇਕ, ਵਵੇਕੀ ਆਪਣੀ ਧਾਰ ਪਰਗਟਾਈਆ। ਆਪਣਾ ਨੂਰ ਆਪੇ ਵੇਖ, ਪੇਖ ਆਪਣੀ ਖ਼ੁਸ਼ੀ ਮਨਾਈਆ। ਵਸਣਹਾਰਾ ਸਚਖੰਡ ਦੁਆਰੇ ਸਾਚੇ ਦੇਸ, ਦਰਗਹਿ ਸਾਚੀ ਧਾਮ ਸੁਹਾਈਆ। ਬੇਐਬ ਖ਼ੁਦਾਈ ਇਕ ਆਦੇਸ, ਮੁਕਾਮੇ ਹੱਕ ਹੱਕ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਸਾਚਾ ਤਖ਼ਤ ਆਪ ਸੁਹਾਈਆ। ਸਾਚਾ ਤਖ਼ਤ ਸੱਚਾ ਸ਼ਹਿਨਸ਼ਾਹ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਨਿਰਗੁਣ ਨਿਰਵੈਰ ਬਣ ਮਲਾਹ, ਹਰਿ ਪੁਰਖ ਨਿਰੰਜਣ ਖੇਲ ਕਰਾਇੰਦਾ। ਸਤਿ ਸਤਿ ਸਤਿਵਾਦੀ ਚਲਾਏ ਏਕਾ ਰਾਹ, ਏਕੰਕਾਰਾ ਆਪ ਪਰਗਟਾਇੰਦਾ। ਕਰੇ ਖੇਲ ਬੇਪਰਵਾਹ, ਆਦਿ ਨਿਰੰਜਣ ਨੂਰੋ ਨੂਰ ਨੂਰ ਧਰਾਇੰਦਾ। ਮਹੱਲ ਅਟੱਲ ਡੇਰਾ ਲਾ, ਅਬਿਨਾਸ਼ੀ ਕਰਤਾ ਖ਼ੁਸ਼ੀ ਮਨਾਇੰਦਾ। ਚਾਰ ਕੁੰਟ ਨੈਣ ਉਠਾ, ਬਿਨ ਨੇਤਰ ਵੇਖ ਵਖਾਇੰਦਾ। ਅਬਿਨਾਸ਼ੀ ਕਰਤਾ ਵਸਣਹਾਰਾ ਹਰ ਘਟ ਥਾਂ, ਥਾਨ ਥਨੰਤਰ ਸੋਭਾ ਪਾਇੰਦਾ। ਪਾਰਬ੍ਰਹਮ ਪ੍ਰਭ ਆਪਣਾ ਪਰਦਾ ਲਏ ਉਠਾ, ਪੁਰਖ ਅਕਾਲ ਅਨਭਵ ਆਪਣੀ ਖੇਲ ਕਰਾਇੰਦਾ। ਰਾਜ ਰਾਜਾਨ ਭੂਪਤ ਭੂਪ ਆਪ ਅਖਵਾ, ਸੀਸ ਜਗਦੀਸ਼ ਤਾਜ ਟਿਕਾਇੰਦਾ। ਧੁਰ ਫ਼ਰਮਾਣਾ ਹੁਕਮ ਪਰਗਟਾ, ਸਚ ਸੰਦੇਸ਼ਾ ਨਰ ਨਰੇਸ਼ਾ ਸਚਖੰਡ ਦੁਆਰੇ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਹਰਿ ਕਾ ਭੇਵ ਆਦਿ ਜੁਗਾਦਿ, ਲਿਖ ਲਿਖ ਲੇਖ ਨਾ ਕੋਇ ਮੁਕਾਈਆ। ਇਕ ਇਕੱਲਾ ਅਛਲ ਅਛੇਦ, ਵਲ ਛਲ ਆਪਣੀ ਖੇਲ ਕਰਾਈਆ। ਰੂਪ ਰੰਗ ਨਾ ਕੋਇ ਰੇਖ, ਅਸੁਤੇ ਪਰਕਾਸ਼ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਚੁਕਾਈਆ। ਆਪਣਾ ਪਰਦਾ ਚੁੱਕ ਕਰਤਾਰ, ਕਰਤਾ ਆਪਣਾ ਭੇਵ ਜਣਾਇੰਦਾ। ਆਦਿ ਆਦਿ ਖੇਲ ਕਰ ਅਪਾਰ, ਅਪਰੰਪਰ ਆਪਣਾ ਰਾਹ ਵਖਾਇੰਦਾ। ਆਪਣੀ ਇਛਿਆ ਕਰ ਵਿਚਾਰ, ਸਾਚੀ ਭਿਛਿਆ ਝੋਲੀ ਪਾਇੰਦਾ। ਨਿਰਗੁਣ ਅੰਦਰ ਨਿਰਗੁਣ ਧਾਰ, ਨਿਰਗੁਣ ਨਿਰਗੁਣ ਆਪ ਟਿਕਾਇੰਦਾ। ਨਿਰਗੁਣ ਪੁਰਖ ਨਿਰਗੁਣ ਨਾਰ, ਨਿਰਗੁਣ ਕੰਤ ਕੰਤੂਹਲ ਸਾਚੀ ਸੇਜ ਹੰਢਾਇੰਦਾ। ਨਿਰਗੁਣ ਦਾਈ ਦਾਇਆ ਅਗੰਮ ਅਪਾਰ, ਨਿਰਗੁਣ ਜਨਨੀ ਜਨ ਆਪ ਅਖਵਾਇੰਦਾ। ਨਿਰਗੁਣ ਸੁਤ ਦੁਲਾਰਾ ਕਰ ਤਿਆਰ, ਪੂਤ ਸਪੂਤਾ ਗੋਦ ਬਹਾਇੰਦਾ। ਨਿਰਗੁਣ ਖੋਲ੍ਹਣਹਾਰ ਕਿਵਾੜ, ਆਪਣਾ ਪਰਦਾ ਆਪ ਚੁਕਾਇੰਦਾ। ਸਚਖੰਡ ਅੰਦਰ ਖੇਲ ਅਪਾਰ, ਹਰਿ ਕਰਤਾ ਆਪ ਕਰਾਇੰਦਾ। ਥਿਰ ਘਰ ਦੁਆਰਾ ਕਰ ਤਿਆਰ, ਸ਼ਬਦੀ ਸੁਤ ਆਪ ਬਹਾਇੰਦਾ। ਕਰੇ ਖੇਲ ਅਪਰ ਅਪਾਰ, ਭੇਵ ਅਭੇਦ ਨਾ ਕਿਸੇ ਜਣਾਇੰਦਾ। ਆਦਿ ਜੁਗਾਦੀ ਏਕੰਕਾਰ, ਅਕਲ ਕਲ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਪਰਦਾ ਆਪੇ ਲਾਹਿੰਦਾ। ਆਪਣਾ ਪਰਦਾ ਦੇਵੇ ਲਾਹ, ਪਾਰਬ੍ਰਹਮ ਵਡੀ ਵਡਿਆਈਆ। ਆਦਿ ਰਚਨ ਜੋ ਲਈ ਰਚਾ, ਅੰਤ ਲੇਖਾ ਦਏ ਮੁਕਾਈਆ। ਸਚਖੰਡ ਨਿਵਾਸੀ ਸੱਚਾ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਵਡੀ ਵਡਿਆਈਆ। ਥਿਰ ਘਰ ਵੇਖੇ ਬੇਪਰਵਾਹ, ਪਰਦਾਨਸ਼ੀ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਦਏ ਸੁਣਾਈਆ। ਸਚ ਸੰਦੇਸ਼ਾ ਏਕੰਕਾਰ, ਅਕਲ ਕਲਧਾਰੀ ਆਪ ਜਣਾਇੰਦਾ। ਸ਼ਬਦੀ ਸ਼ਬਦ ਵਡ ਬਲਕਾਰ, ਜੋਧਾ ਸੂਰਬੀਰ ਆਪ ਪਰਗਟਾਇੰਦਾ। ਸੁਤ ਦੁਲਾਰੇ ਦੇ ਆਧਾਰ, ਸਿਰ ਆਪਣਾ ਹੱਥ ਟਿਕਾਇੰਦਾ। ਸਾਚੀ ਵਸਤ ਭਰ ਭੰਡਾਰ, ਸਤਿ ਭੰਡਾਰਾ ਆਪ ਵਖਾਇੰਦਾ। ਹੁਕਮੀ ਹੁਕਮ ਸੱਚੀ ਸਰਕਾਰ, ਧੁਰ ਫ਼ਰਮਾਣਾ ਆਪ ਜਣਾਇੰਦਾ। ਜਨਨੀ ਜਨ ਖੇਲ ਅਪਾਰ, ਵਿਸ਼ਨ ਬ੍ਰਹਮਾ ਸ਼ਿਵ ਗੋਦ ਸੁਹਾਇੰਦਾ। ਤ੍ਰੈਗੁਣ ਦਾਤ ਦੇਵੇ ਦਾਤਾਰ, ਪੰਚਮ ਆਪਣਾ ਪਰਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਸਿਖ ਸਮਾਇੰਦਾ। ਸਾਚੀ ਸੇਵਾ ਸ਼ਬਦ ਸੁਤ, ਸੋ ਪੁਰਖ ਨਿਰੰਜਣ ਆਪ ਜਣਾਈਆ। ਕਰੇ ਖੇਲ ਅਬਿਨਾਸ਼ੀ ਅਚੁਤ, ਬੇਅੰਤ ਵਡ ਵਡਿਆਈਆ। ਸਚਖੰਡ ਦੁਆਰੇ ਸੁਹਾਈ ਰੁੱਤ, ਫੁੱਲ ਫਲਵਾੜੀ ਆਪ ਮਹਿਕਾਈਆ। ਆਪਣੀ ਇਛਿਆ ਆਪੇ ਉਠ, ਸਾਚੀ ਭਿਛਿਆ ਦਏ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਹੁਕਮ ਸੁਣਾਈਆ। ਧੁਰ ਫ਼ਰਮਾਣਾ ਸਾਚੀ ਧਾਰ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਪੁਰਖ ਅਕਾਲ ਖੇਲ ਕੀਆ ਅਪਾਰ, ਭੇਵ ਅਭੇਦ ਆਪ ਜਣਾਇੰਦਾ। ਲੱਖ ਚੁਰਾਸੀ ਕਰ ਤਿਆਰ, ਨਵ ਨੌਂ ਆਪਣੀ ਵੰਡ ਵੰਡਾਇੰਦਾ। ਅੰਡਜ ਜੇਰਜ ਉਤਭੁਜ ਸੇਤਜ ਕਰ ਕਰ ਖ਼ਬਰਦਾਰ, ਹੁਕਮੀ ਹੁਕਮ ਆਪ ਵਰਤਾਇੰਦਾ। ਰਵ ਸਸ ਦੇ ਆਧਾਰ, ਮੰਡਲ ਮੰਡਪ ਆਪ ਸੁਹਾਇੰਦਾ। ਬ੍ਰਹਿਮੰਡ ਖੰਡ ਕਰ ਪਸਾਰ, ਲੋਆਂ ਪੁਰੀਆਂ ਬੰਧਨ ਪਾਇੰਦਾ। ਜੁਗ ਚੌਕੜੀ ਦੇ ਆਧਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡ ਵੰਡਾਇੰਦਾ। ਨਿਰਗੁਣ ਸਰਗੁਣ ਕਰ ਪਿਆਰ, ਨਾਤਾ ਬਿਧਾਤਾ ਇਕ ਰਖਾਇੰਦਾ। ਗੁਰ ਅਵਤਾਰ ਦੇ ਆਧਾਰ, ਜੋਤੀ ਜਾਤਾ ਨੂਰ ਧਰਾਇੰਦਾ। ਸ਼ਬਦ ਅਨਾਦੀ ਇਕ ਧੁਨਕਾਰ, ਘਟ ਘਟ ਮੰਦਰ ਆਪ ਸੁਣਾਇੰਦਾ। ਭਗਤ ਭਗਵੰਤ ਕਰ ਪਸਾਰ, ਨੂਰ ਨੁਰਾਨਾ ਨੂਰ ਵਖਾਇੰਦਾ। ਪੀਰ ਪੈਗ਼ੰਬਰ ਸਾਂਝਾ ਯਾਰ, ਮੁਕਾਮੇ ਹੱਕ ਹੱਕ ਜਲਵਾ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲਾਇੰਦਾ। ਆਪਣਾ ਭੇਵ ਖੋਲ੍ਹੇ ਨਿਰੰਕਾਰ, ਪਰਦਾ ਕੋਇ ਰਹਿਣ ਨਾ ਪਾਈਆ। ਕਰੇ ਖੇਲ ਜੁਗ ਚੌਕੜੀ ਚਾਰ, ਨਵ ਨੌਂ ਆਪਣਾ ਬੰਧਨ ਪਾਈਆ। ਸਤਿਜੁਗ ਤਰੇਤਾ ਦੁਆਪਰ ਕਰ ਖ਼ੁਵਾਰ, ਕਲਜੁਗ ਅੰਤਮ ਵੇਖ ਵਖਾਈਆ। ਚਾਰੇ ਵੇਦਾਂ ਦਏ ਅਧਾਰ, ਚਾਰ ਵਰਨ ਮਾਣ ਵਡਿਆਈਆ। ਚਾਰ ਕੁੰਟ ਨੂਰ ਉਜਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਕਰ ਆਪਣਾ ਖੇਲ ਜਣਾਇੰਦਾ। ਨਿਰਗੁਣ ਨਿਰਵੈਰ ਵੇਸ ਧਰ, ਅਜੂਨੀ ਰਹਿਤ ਰੂਪ ਵਟਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਜਿਸ ਦੀ ਮਹਿਮਾ ਗਏ ਕਰ, ਸੋ ਪੁਰਖ ਨਿਰੰਜਣ ਖੇਲ ਕਰਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦਾ ਧਿਆਨ ਗਏ ਧਰ, ਸੋ ਆਪਣਾ ਪਰਦਾ ਲਾਹਿੰਦਾ। ਅੰਜੀਲ ਕੁਰਾਨ ਗੀਤਾ ਗਿਆਨ ਜਿਸ ਦਾ ਅੱਖਰ ਵੱਖਰ ਗਏ ਪੜ੍ਹ, ਸੋ ਚੌਦਾਂ ਵਿਦਿਆ ਮੂਲ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਖੁਲ੍ਹਾਇੰਦਾ। ਪਰਦਾ ਖੋਲ੍ਹੇ ਸ੍ਰੀ ਭਗਵਾਨ, ਭੇਵ ਕੋਇ ਨਾ ਪਾਈਆ। ਜੁਗ ਚੌਕੜੀ ਜੁਗ ਜੁਗ ਖੇਲ ਮਹਾਨ, ਨਿਰਗੁਣ ਸਰਗੁਣ ਆਪ ਕਰਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਹੋ ਪਰਧਾਨ, ਗੁਰ ਅਵਤਾਰ ਪੀਰ ਪੈਗ਼ੰਬਰ ਗਏ ਡੰਕ ਵਜਾਈਆ। ਅੰਤ ਰਿਹਾ ਨਾ ਕੋਇ ਨਿਸ਼ਾਨ, ਖ਼ਾਕੀ ਖ਼ਾਕ ਗਏ ਸਮਾਈਆ। ਨਿਰਗੁਣ ਕਰ ਕਰ ਸਰਬ ਧਿਆਨ, ਸਰਗੁਣ ਬੈਠੇ ਸੀਸ ਝੁਕਾਈਆ। ਸਤਿਜੁਗ ਤ੍ਰੇਤਾ ਦੁਆਪਰ ਮੰਨ ਮੰਨ ਆਣ, ਕਲਜੁਗ ਨੈਣ ਨੈਣ ਸ਼ਰਮਾਈਆ। ਇਕ ਇਕੱਲਾ ਨੌਜਵਾਨ, ਸਚਖੰਡ ਨਿਵਾਸੀ ਬੇਪਰਵਾਹੀਆ। ਆਦਿ ਜੁਗਾਦੀ ਖੇਲ ਮਹਾਨ, ਅੰਤ ਕਹਿ ਕਹਿ ਗਏ ਸਰਬ ਸੁਣਾਈਆ। ਲੇਖਾ ਜਾਣੇ ਦੋ ਜਹਾਨ, ਜ਼ਿਮੀ ਅਸਮਾਨ ਚਰਨਾਂ ਹੇਠ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਨਿਰੰਕਾਰਾ, ਦੂਸਰ ਅਵਰ ਨਾ ਕੋਇ ਅਖਵਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਦੋਏ ਜੋੜ ਕਰਨ ਨਿਮਸਕਾਰਾ, ਨਿਉਂ ਨਿਉਂ ਸੀਸ ਸਰਬ ਝੁਕਾਇੰਦਾ। ਆਦਿ ਅੰਤ ਮਧ ਓਟ ਰੱਖ ਕੇ ਗਏ ਸਹਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੀ ਆਸਾ ਪੂਰ ਕਰਾਇੰਦਾ। ਸਭ ਦੀ ਆਸਾ ਪੂਰਨ ਕਰ, ਪਾਰਬ੍ਰਹਮ ਪ੍ਰਭ ਖੇਲ ਕਰਾਈਆ। ਵਿਸ਼ਨ ਬ੍ਰਹਮਾ ਸ਼ਿਵ ਦਿਤਾ ਵਰ, ਤ੍ਰੈਗੁਣ ਮੇਲਾ ਸਹਿਜ ਸੁਭਾਈਆ। ਪੰਚਮ ਘਾੜਨ ਲਿਆ ਘੜ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਬੰਧਨ ਪਾਈਆ। ਤੇਈ ਅਵਤਾਰ ਬੰਧਾਏ ਲੜ, ਨਿਰਗੁਣ ਸਰਗੁਣ ਕਰ ਰੁਸ਼ਨਾਈਆ। ਭਗਤ ਅਠਾਰਾਂ ਲਾਈ ਜੜ੍ਹ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡ ਵੰਡਾਈਆ। ਈਸਾ ਮੂਸਾ ਨੂਰ ਧਰ, ਸੰਗ ਮੁਹੰਮਦ ਜਲਵਾ ਇਕ ਰੁਸ਼ਨਾਈਆ। ਚਾਰ ਯਾਰੀ ਬਾਹੋਂ ਫੜ, ਕਲਮਾ ਨਬੀ ਆਪ ਪੜ੍ਹਾਈਆ। ਨਾਨਕ ਨਿਰਗੁਣ ਘਾੜਨ ਘੜ, ਜੋਤੀ ਜੋਤ ਜੋਤ ਰੁਸ਼ਨਾਈਆ। ਗੋਬਿੰਦ ਮੇਲਾ ਸਾਚੇ ਘਰ, ਘਰ ਸਾਚਾ ਇਕ ਵਖਾਈਆ। ਏਕਾ ਜੋਤੀ ਵਰ ਦਸ, ਦਹਿ ਦਿਸ਼ਾ ਵੇਖ ਵਖਾਈਆ। ਪੰਚਮ ਮੇਲਾ ਨਿਰਗੁਣ ਕਰ, ਕਰ ਕਿਰਪਾ ਖ਼ੁਸ਼ੀ ਮਨਾਈਆ। ਅੰਤਮ ਲਾਏ ਜੜ੍ਹ, ਦੋ ਜਹਾਨਾਂ ਫੇਰਾ ਪਾਈਆ। ਪੰਚ ਪਰਧਾਨ ਆਪੇ ਕਰ, ਦਰਗਹਿ ਸਾਚੀ ਦੇਵੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਸੁਣਾਈਆ। ਸਚ ਸੰਦੇਸ਼ਾ ਹਰਿ ਨਿਰੰਕਾਰਾ, ਕਲਜੁਗ ਅੰਤ ਅੰਤ ਜਣਾਇੰਦਾ। ਪਰਗਟ ਹੋ ਨਿਹਕਲੰਕ ਨਰਾਇਣ ਨਰ ਅਵਤਾਰਾ, ਨਿਰਗੁਣ ਆਪਣਾ ਖੇਲ ਕਰਾਇੰਦਾ। ਸਚਖੰਡ ਨਿਵਾਸੀ ਹੋ ਉਜਿਆਰਾ, ਜੋਤੀ ਜਾਤਾ ਡਗਮਗਾਇੰਦਾ। ਧਰਨੀ ਧਰਤ ਧਵਲ ਦੇ ਸਹਾਰਾ, ਜੁਗ ਜੁਗ ਲਹਿਣਾ ਮੂਲ ਚੁਕਾਇੰਦਾ। ਬਲ ਬਾਵਨ ਨਾਲ ਕਰਿਆ ਉਧਾਰਾ, ਅੰਤਮ ਲੇਖਾ ਲੇਖੇ ਲਾਇੰਦਾ। ਛੱਤੀ ਜੁਗ ਦਾ ਪਾਰ ਕਿਨਾਰਾ, ਨਾਨਕ ਮੇਲਾ ਮੇਲ ਮਿਲਾਇੰਦਾ। ਗੋਬਿੰਦ ਸੁਣੇ ਕੂਕ ਪੁਕਾਰਾ, ਪਿਤਾ ਪੁਰਖ ਅਕਾਲ ਦਇਆ ਕਮਾਇੰਦਾ। ਨੀਹਾਂ ਹੇਠਾਂ ਦਿਤਾ ਸਹਾਰਾ, ਜਗ ਜੀਵਣ ਦਾਤਾ ਵੇਖ ਵਖਾਇੰਦਾ। ਨਾਮੇ ਤੇਰੀ ਸੁਣ ਪੁਕਾਰਾ, ਛੱਪਰ ਛੰਨ ਆਪ ਸੁਹਾਇੰਦਾ। ਧੰਨੇ ਮੇਲਾ ਜਟ ਗਵਾਰਾ, ਸੀਸ ਜਗਦੀਸ਼ ਤਾਜ ਸੁਹਾਇੰਦਾ। ਗੋਬਿੰਦ ਕਹੇ ਕੂਕ ਪੁਕਾਰਾ, ਉਚੀ ਨਾਅਰਾ ਏਕਾ ਲਾਇੰਦਾ। ਨਾਨਕ ਨਿਰਗੁਣ ਕਹੇ ਮਹਾਬਲੀ ਉਤਰੇ ਅਵਤਾਰਾ, ਨਿਹਕਲੰਕ ਨਾਉਂ ਰਖਾਇੰਦਾ। ਗੋਬਿੰਦ ਦੋਏ ਜੋੜ ਕਰੇ ਨਿਮਸਕਾਰਾ, ਸੰਬਲ ਨਗਰੀ ਰਾਹ ਤਕਾਇੰਦਾ। ਸ਼ਬਦ ਖੰਡਾ ਵੇਖੇ ਦੋ ਧਾਰਾ, ਲੋਹਾਰ ਤਰਖਾਣ ਨਾ ਕੋਇ ਘੜਾਇੰਦਾ। ਕਲਗ਼ੀ ਤੋੜਾ ਸੀਸ ਦਸਤਾਰਾ, ਦੋਏ ਜਹਾਨ ਸੀਸ ਝੁਕਾਇੰਦਾ। ਅੰਤਮ ਖੇਲ ਕਰੇ ਅਪਾਰਾ, ਨਜ਼ਰ ਕਿਸੇ ਨਾ ਆਇੰਦਾ। ਵੇਦ ਵਿਆਸਾ ਬਣ ਲਿਖਾਰਾ, ਲਿਖ ਲਿਖ ਲੇਖਾ ਸਰਬ ਜਣਾਇੰਦਾ। ਨਿਹਕਲੰਕ ਚਵੀਆਂ ਅਵਤਾਰਾ, ਨਿਰਗੁਣ ਆਪਣਾ ਰੂਪ ਪਰਗਟਾਇੰਦਾ। ਸਾਖਯਾਤ ਪਰਗਟ ਹੋਏ ਵਿਚ ਸੰਸਾਰਾ, ਬੇਅੰਤ ਬੇਪਰਵਾਹ ਆਪਣੀ ਧਾਰ ਚਲਾਇੰਦਾ। ਸਚਖੰਡ ਬਣਾਏ ਇਕ ਦੁਆਰਾ, ਸਚਖੰਡ ਨਿਵਾਸੀ ਆਪਣਾ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਪੰਧ ਮੁਕਾਇੰਦਾ। ਜੁਗ ਚੌਕੜੀ ਖੇਲੇ ਖੇਲ, ਖੇਲਣਹਾਰ ਨਜ਼ਰ ਨਾ ਆਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਸੱਜਣ ਸੁਹੇਲ, ਸਤਿਗੁਰ ਦਾਤਾ ਵਡ ਵਡਿਆਈਆ। ਸਦ ਵਸਣਹਾਰਾ ਧਾਮ ਨਵੇਲ, ਸਚਖੰਡ ਸਾਚੇ ਸੋਭਾ ਪਾਈਆ। ਲਹਿਣਾ ਦੇਣਾ ਚੁਕਾਏ ਗੁਰੂ ਗੁਰ ਚੇਲ, ਗੁਰ ਚੇਲਾ ਰੂਪ ਵਟਾਈਆ। ਭਗਤ ਭਗਵੰਤ ਲਏ ਮੇਲ, ਜਗਤ ਵਿਛੋੜਾ ਪੰਧ ਮੁਕਾਈਆ। ਏਥੇ ਓਥੇ ਦੋ ਜਹਾਨ ਸ੍ਰੀ ਭਗਵਾਨ ਬਣੇ ਸੱਜਣ ਸੁਹੇਲ, ਸਗਲਾ ਸੰਗ ਆਪ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੀ ਹੁਕਮ ਆਪ ਵਰਤਾਈਆ। ਹੁਕਮੇ ਅੰਦਰ ਆਦਿ ਚੁਗਾਦਿ, ਹਰਿ ਕਰਤਾ ਖੇਲ ਕਰਾਇੰਦਾ। ਹੁਕਮੇ ਅੰਦਰ ਸ਼ਬਦ ਨਾਦ, ਥਿਰ ਘਰ ਸਾਚੇ ਆਪ ਵਜਾਇੰਦਾ। ਹੁਕਮੇ ਅੰਦਰ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਆਪ ਪਰਗਟਾਇੰਦਾ। ਹੁਕਮੇ ਅੰਦਰ ਬੋਧ ਅਗਾਧ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਆਪ ਪੜ੍ਹਾਇੰਦਾ। ਹੁਕਮੇ ਅੰਦਰ ਪਰਗਟਾਏ ਸੰਤ ਸਾਧ, ਹੁਕਮੇ ਅੰਦਰ ਭਗਤ ਭਗਵੰਤ ਖੇਲ ਕਰਾਇੰਦਾ। ਹੁਕਮੇ ਅੰਦਰ ਵੇਸ ਵਟਾਏ ਮੋਹਣ ਮਾਧਵ ਮਾਧ, ਮੁਕੰਦ ਮਨੋਹਰ ਲਖ਼ਮੀ ਨਰਾਇਣ ਆਪ ਅਖਵਾਇੰਦਾ। ਹੁਕਮੇ ਅੰਦਰ ਰੱਖੇ ਯਾਦ, ਅਭੁਲ ਭੁੱਲ ਕਦੇ ਨਾ ਜਾਇੰਦਾ। ਹੁਕਮੇ ਅੰਦਰ ਖੇਲ ਕਰੇ ਵਾਹਦ, ਲਾਸ਼ਰੀਕ ਆਪਣਾ ਨਾਉਂ ਪਰਗਟਾਇੰਦਾ। ਹੁਕਮੇ ਅੰਦਰ ਖ਼ਾਕੀ ਖ਼ਾਕ, ਖ਼ਾਲਕ ਖ਼ਲਕ ਵੇਖ ਵਖਾਇੰਦਾ। ਹੁਕਮੇ ਅੰਦਰ ਪਾਕੀ ਪਾਕ, ਪਤਤ ਪੁਨੀਤ ਵੇਸ ਧਰਾਇੰਦਾ। ਹੁਕਮੇ ਅੰਦਰ ਬੰਧਨ ਸਾਕ, ਬੰਧਪ ਆਪਣੀ ਗੰਢ ਪੁਵਾਇੰਦਾ। ਹੁਕਮੇ ਅੰਦਰ ਕਲਜੁਗ ਸਤਿਜੁਗ ਤ੍ਰੇਤਾ ਦੁਆਪਰ ਕਰਾਏ ਪਾਰ ਘਾਟ, ਕਿਨਾਰਾ ਆਪਣਾ ਨਾ ਕਿਸੇ ਜਣਾਇੰਦਾ। ਹੁਕਮੇ ਅੰਦਰ ਦੋ ਜਹਾਨਾਂ ਵੇਖੇ ਵਾਟ, ਚੌਦਾਂ ਲੋਕਾਂ ਚਰਨਾਂ ਹੇਠ ਰਖਾਇੰਦਾ। ਹੁਕਮੇ ਅੰਦਰ ਸੁਣਾਏ ਸਾਚੀ ਗਾਥ, ਚੌਦਾਂ ਤਬਕ ਆਪ ਪੜ੍ਹਾਇੰਦਾ। ਹੁਕਮੇ ਅੰਦਰ ਦਿਵਸ ਰਾਤ, ਸੂਰਜ ਚੰਨ ਸੇਵ ਕਮਾਇੰਦਾ। ਹੁਕਮੇ ਅੰਦਰ ਪਿਤਾ ਮਾਤ, ਪੂਤ ਸਪੂਤਾ ਵੇਖ ਵਖਾਇੰਦਾ। ਹੁਕਮੇ ਅੰਦਰ ਦੇਵੇ ਦਾਤ, ਦਾਤਾ ਦਾਨੀ ਦਇਆ ਕਮਾਇੰਦਾ। ਹੁਕਮੇ ਅੰਦਰ ਵਸੇ ਸਾਥ, ਵਿਛੜ ਕਦੇ ਨਾ ਜਾਇੰਦਾ। ਹੁਕਮੇ ਅੰਦਰ ਕਰੇ ਖੇਲ ਪੁਰਖ ਸਮਰਾਥ, ਸਮਰਥ ਆਪਣੀ ਖੇਲ ਵਖਾਇੰਦਾ। ਹੁਕਮੇ ਅੰਦਰ ਕੋਟਨ ਕੋਟ ਤਰਲੋਕੀ ਨਾਥ, ਹੁਕਮੇ ਅੰਦਰ ਕੋਟਨ ਰਾਮ ਪਰਗਟਾਇੰਦਾ। ਹੁਕਮੇ ਅੰਦਰ ਭਰੇ ਆਪਣੇ ਖਾਤ, ਖ਼ਾਲੀ ਹੁਕਮੇ ਅੰਦਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪਣੇ ਹੱਥ ਰਖਾਇੰਦਾ। ਸਾਚਾ ਹੁਕਮ ਆਪਣੇ ਹੱਥ, ਸੋ ਪੁਰਖ ਨਿਰੰਜਣ ਆਪ ਰਖਾਈਆ। ਆਦਿ ਜੁਗਾਦਿ ਚਲਾਏ ਰਥ, ਬਣ ਰਥਵਾਹੀ ਸੇਵ ਕਮਾਈਆ। ਗੁਰ ਅਵਤਾਰਾਂ ਮਾਰਗ ਦੱਸ, ਲੋਕਮਾਤ ਸੇਵ ਲਗਾਈਆ। ਸਰਗੁਣ ਅੰਦਰ ਨਿਰਗੁਣ ਵਸ, ਆਪਣੀ ਬੂਝ ਬੁਝਾਈਆ। ਸ਼ਬਦ ਅਗੰਮੀ ਤੀਰ ਨਿਰਾਲਾ ਮਾਰੇ ਕਸ, ਅਣਯਾਲਾ ਆਪ ਚਲਾਈਆ। ਅੰਦਰ ਵੜ ਵੜ ਗਾਏ ਜਸ, ਦਿਸ ਕਿਸੇ ਨਾ ਆਈਆ। ਤ੍ਰੈਗੁਣ ਅੰਦਰ ਨਾ ਜਾਏ ਫਸ, ਪੰਜ ਤਤ ਨਾ ਕੋਇ ਵਖਾਈਆ। ਲੇਖਾ ਜਾਣੇ ਅੰਧੇਰੀ ਰੈਣ ਮਸ, ਚੰਦ ਚਾਂਦਨੀ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਹੁਕਮੇ ਅੰਦਰ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਹੁਕਮੇ ਅੰਦਰ ਉਪਜਾਏ ਸਚਖੰਡ ਦੁਆਰਾ, ਥਿਰ ਘਰ ਆਪਣੀ ਖੇਲ ਕਰਾਇੰਦਾ । ਹੁਕਮੇ ਅੰਦਰ ਬਣ ਵਣਜਾਰਾ, ਸਾਚਾ ਹੱਟ ਆਪ ਚਲਾਇੰਦਾ। ਹੁਕਮੇ ਅੰਦਰ ਸਚ ਭੰਡਾਰਾ, ਦਾਤਾ ਦਾਨੀ ਆਪ ਵਰਤਾਇੰਦਾ। ਹੁਕਮੇ ਅੰਦਰ ਨਿਰਗੁਣ ਸਰਗੁਣ ਕਰ ਪਸਾਰਾ, ਲੱਖ ਚੁਰਾਸੀ ਬੰਧਨ ਪਾਇੰਦਾ। ਹੁਕਮੇ ਅੰਦਰ ਆਵੇ ਜਾਵੇ ਵਾਰੋ ਵਾਰਾ, ਆਪਣਾ ਭੇਵ ਨਾ ਕਿਸੇ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਤਾ ਪੁਰਖ ਆਪ ਅਖਵਾਇੰਦਾ। ਹੁਕਮੇ ਅੰਦਰ ਤਖ਼ਤ ਤਾਜ, ਸਚਖੰਡ ਆਪ ਪਰਗਟਾਈਆ। ਹੁਕਮੇ ਅੰਦਰ ਸਾਚਾ ਰਾਜ, ਧੁਰਦਰਗਾਹੀ ਆਪ ਕਮਾਈਆ। ਹੁਕਮੇ ਅੰਦਰ ਰਚ ਰਚ ਕਾਜ, ਦੋ ਜਹਾਨਾਂ ਵੇਖ ਵਖਾਈਆ। ਹੁਕਮੇ ਅੰਦਰ ਦੇਵੇ ਦਾਤ, ਵਸਤ ਅਮੋਲਕ ਆਪ ਵਰਤਾਈਆ। ਹੁਕਮੇ ਅੰਦਰ ਕਮਲਾਪਾਤ, ਆਪਣੀ ਖੇਲ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਸਮਝਾਈਆ। ਸਾਚਾ ਹੁਕਮ ਹਰਿ ਨਿਰੰਕਾਰ, ਕਲਜੁਗ ਅੰਤ ਅੰਤ ਜਣਾਇੰਦਾ। ਕਰੇ ਖੇਲ ਅਗੰਮ ਅਪਾਰ, ਲੇਖਾ ਲਿਖਤ ਨਾ ਕੋਇ ਸਮਝਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗਏ ਹਾਰ, ਹਰਿ ਕਾ ਰੂਪ ਨਜ਼ਰ ਕਿਸੇ ਨਾ ਆਇੰਦਾ। ਚੌਦਾਂ ਵਿਦਿਆ ਰੋਵੇ ਜ਼ਾਰੋ ਜ਼ਾਰ, ਨੇਤਰ ਨੀਰ ਨੀਰ ਪਰਗਟਾਇੰਦਾ। ਕਾਗਦ ਕਲਮ ਕਰੇ ਪੁਕਾਰ, ਬੇਅੰਤ ਤੇਰਾ ਅੰਤ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਜਣਾਇੰਦਾ। ਸਾਚਾ ਹੁਕਮ ਸਚ ਸੰਦੇਸ਼ਾ, ਹਰਿ ਜੂ ਹਰਿ ਹਰਿ ਆਪ ਜਣਾਈਆ। ਸ਼ਾਹ ਪਾਤਸ਼ਾਹ ਨਰ ਨਰੇਸ਼ਾ, ਨਰ ਨਿਰੰਕਾਰ ਵਡ ਵਡਿਆਈਆ। ਪਕੜ ਉਠਾਏ ਬ੍ਰਹਮਾ ਵਿਸ਼ਨ ਮਹੇਸ਼ਾ, ਭੋਲਾ ਨਾਥ ਦਏ ਜਗਾਈਆ। ਤ੍ਰੈਗੁਣ ਤੇਰਾ ਜਾਣੇ ਲੇਖਾ, ਪੰਜ ਤਤ ਭੇਵ ਚੁਕਾਈਆ। ਤੇਈ ਅਵਤਾਰ ਆਪਣੇ ਨੇਤਰ ਪੇਖਾ, ਨਿਜ ਨੇਤਰ ਆਪ ਖੁਲ੍ਹਾਈਆ। ਭਗਤ ਅਠਾਰਾਂ ਇਕ ਸੰਦੇਸ਼ਾ, ਸਤਿ ਸਤਿਵਾਦੀ ਆਪ ਸੁਣਾਈਆ। ਈਸਾ ਮੂਸਾ ਸੰਗ ਮੁਹੰਮਦ ਚਾਰ ਯਾਰੀ ਜਾਣੇ ਲੇਖਾ, ਅਲੱਖ ਅਗੋਚਰ ਅਗੰਮ ਵਡ ਵਡਿਆਈਆ। ਨਾਨਕ ਗੋਬਿੰਦ ਵੇਖੇ ਸਾਚਾ ਖੇਤਾ, ਫੁੱਲ ਫੁਲਵਾੜੀ ਏਕਾ ਲਾਈਆ। ਪੰਚਮ ਬਣਿਆ ਏਕਾ ਮੀਤਾ, ਮਿੱਤਰ ਪਿਆਰਾ ਬੇਪਰਵਾਹੀਆ। ਕਲਜੁਗ ਅੰਤਮ ਮੇਟੇ ਰੀਤਾ, ਸਤਿਜੁਗ ਸਾਚੀ ਧਾਰ ਚਲਾਈਆ। ਨਾਤਾ ਤੋੜੇ ਮੰਦਰ ਮਸੀਤਾ, ਸ਼ਿਵਦੁਆਲਾ ਮੱਠ ਨਜ਼ਰ ਕੋਇ ਨਾ ਆਈਆ। ਆਦਿ ਜੁਗਾਦੀ ਠਾਂਡਾ ਸੀਤਾ, ਸਤਿ ਸਤਿਵਾਦੀ ਰਾਹ ਪਰਗਟਾਈਆ। ਨਵ ਨੌਂ ਤੇਰਾ ਵੇਲਾ ਬੀਤਾ, ਜੁਗ ਚੌਕੜੀ ਪੰਧ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਨੇਹੁੜਾ ਇਕ ਸਮਝਾਈਆ। ਸਚ ਸੁਨੇਹੁੜਾ ਏਕੰਕਾਰ, ਕਲਜੁਗ ਅੰਤ ਅੰਤ ਜਣਾਇੰਦਾ। ਸਰਬ ਜੀਆਂ ਦਾ ਸਾਂਝਾ ਯਾਰ, ਨਿਰਗੁਣ ਆਪਣਾ ਵੇਸ ਵਟਾਇੰਦਾ। ਤਖ਼ਤ ਨਿਵਾਸੀ ਹੋ ਤਿਆਰ, ਸਾਚੇ ਤਖ਼ਤ ਆਸਣ ਲਾਇੰਦਾ। ਲੋਕਮਾਤ ਦਏ ਆਧਾਰ, ਧਰਤ ਧਵਲ ਵੰਡ ਵੰਡਾਇੰਦਾ। ਸਾਢੇ ਤਿੰਨ ਹੱਥ ਮੰਦਰ ਕਰ ਤਿਆਰ, ਉਚ ਅਟੱਲਾ ਸੋਭਾ ਪਾਇੰਦਾ। ਪੁਰਖ ਅਬਿਨਾਸ਼ੀ ਖੇਲ ਅਪਾਰ, ਪ੍ਰਿਥਮੀ ਆਕਾਸ਼ ਆਪ ਕਰਾਇੰਦਾ। ਸਚਖੰਡ ਨਿਵਾਸੀ ਹੋ ਉਜਿਆਰ, ਨੂਰ ਨੁਰਾਨਾ ਡਗਮਗਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਕਰੇ ਖ਼ਬਰਦਾਰ, ਆਲਸ ਨਿੰਦਰਾ ਨਾ ਕੋਇ ਰਖਾਇੰਦਾ। ਏਕਾ ਨਾਇਆ ਦੇ ਆਧਾਰ, ਬੀਸ ਬੀਸਾ ਵਡ ਵਡਿਆਇੰਦਾ। ਸੱਤਰ ਬਹੱਤਰ ਕਰ ਪਿਆਰ, ਸਤਿ ਸਤਿਵਾਦੀ ਰੰਗ ਚੜ੍ਹਾਇੰਦਾ। ਚੁਹੱਤਰਾਂ ਵੇਖੇ ਵੇਖਣਹਾਰ, ਨੇਤਰ ਨੈਣ ਨੈਣ ਖੁਲ੍ਹਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰਿਆ ਖ਼ਬਰਦਾਰ, ਤ੍ਰੈ ਤ੍ਰੈ ਮੇਲਾ ਆਪ ਮਿਲਾਇੰਦਾ। ਪੰਚਮ ਪੰਚ ਦਏ ਆਧਾਰ, ਤੇਈ ਅਠਾਰਾਂ ਜੋੜ ਜੁੜਾਇੰਦਾ। ਤਿੰਨ ਚਾਰ ਕਰ ਪਿਆਰ, ਦਸ ਦਸ ਬੰਧਨ ਪਾਇੰਦਾ। ਪੰਚ ਵਖਾਏ ਇਕ ਘਰ ਬਾਰ, ਚੁਹੱਤਰ ਅੰਕ ਜੋੜ ਜੁੜਾਇੰਦਾ। ਸਚਖੰਡ ਦੁਆਰੇ ਸਾਰੇ ਮਿਲ ਕੇ ਗਾਓ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੇਰੀ ਜੈਕਾਰ, ਜੈ ਜੈਕਾਰ ਆਪ ਕਰਾਇੰਦਾ। ਜ਼ਾਤ ਪਾਤ ਵਰਨ ਗੋਤ ਬਰਨ ਨਾਤਾ ਤੁਟੇ ਵਿਚ ਸੰਸਾਰ, ਮਜ਼੍ਹਬ ਵੰਡ ਨਾ ਕੋਇ ਵੰਡਾਇੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਕੋਇ ਆਧਾਰ, ਹਰ ਘਟ ਏਕਾ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਨਰ ਨਰੇਸ਼ਾ ਪਹਿਲੀ ਵਸਾਖ ਆਪ ਜਣਾਇੰਦਾ। ਪਹਿਲੀ ਵਸਾਖ ਹਰਿ ਜਣਾਇਆ, ਭੁੱਲ ਰਹੇ ਨਾ ਰਾਈਆ। ਚੁਹੱਤਰਾਂ ਲੇਖਾ ਇਕ ਵਖਾਇਆ, ਲਿਖਿਆ ਲੇਖ ਨਾ ਕੋਇ ਮਿਟਾਈਆ। ਗੁਰ ਅਵਤਾਰ ਪੀਰ ਕਰੋ ਸਲਾਹਿਆ, ਭਗਤਾਂ ਨਾਲ ਮਿਲਾਈਆ। ਤ੍ਰੈਗੁਣ ਡੇਰਾ ਦੇਵੇ ਢਾਹਿਆ, ਪੰਜ ਤਤ ਕਰੇ ਸਫ਼ਾਈਆ। ਵਿਸ਼ਨ ਬ੍ਰਹਮਾ ਸ਼ਿਵ ਮਾਣ ਦਏ ਗਵਾਇਆ, ਪਾਰਬ੍ਰਹਮ ਵਡ ਵਡਿਆਈਆ। ਆਦਿ ਜਿਸ ਨੇ ਨੂਰ ਧਰਾਇਆ, ਸੋ ਨੂਰ ਵੇਖੇ ਸੱਚਾ ਮਾਹੀਆ। ਲੋਕਮਾਤ ਸਚਖੰਡ ਦੁਆਰ ਇਕ ਬਣਾਇਆ, ਛੱਪਰ ਛੰਨ ਨਾ ਕੋਇ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੁਹੱਤਰਾਂ ਏਕਾ ਹੁਕਮ ਸੁਣਾਈਆ। ਏਕਾ ਹੁਕਮ ਅੰਤਮ ਵਾਰ, ਗੁਰ ਅਵਤਾਰਾਂ ਹਰਿ ਜਣਾਇੰਦਾ। ਉਠੋ ਵੇਖੋ ਵਿਚ ਸੰਸਾਰ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਨਾਤਾ ਤੁਟਾ ਤੇਈ ਅਵਤਾਰ, ਘਰ ਘਰ ਸਗਨ ਨਾ ਕੋਇ ਮਨਾਇੰਦਾ। ਕਲਮਾ ਨਬੀ ਨਾ ਕੋਇ ਆਧਾਰ, ਧੀਰਜ ਧੀਰ ਨਾ ਕੋਇ ਵਖਾਇੰਦਾ। ਸਜਦਾ ਸੀਸ ਨਾ ਕੋਇ ਨਿਮਸਕਾਰ, ਕਾਇਆ ਕਾਅਬਾ ਨਾ ਕੋਇ ਸੁਹਾਇੰਦਾ। ਨਾਨਕ ਗੋਬਿੰਦ ਨਾ ਕੋਇ ਪਿਆਰ, ਪੰਚਮ ਮੇਲਾ ਨਾ ਕੋਇ ਮਿਲਾਇੰਦਾ। ਅਨਹਦ ਨਾਦ ਨਾ ਕੋਇ ਧੁਨਕਾਰ, ਸ਼ਬਦੀ ਸ਼ਬਦ ਨਾ ਕੋਇ ਸੁਣਾਇੰਦਾ। ਪੁਰਖ ਅਕਾਲ ਨਾ ਕੋਇ ਵਣਜਾਰ, ਸਾਚਾ ਹੱਟ ਨਾ ਕੋਇ ਖੁਲ੍ਹਾਇੰਦਾ। ਨੌਂ ਖੰਡ ਪ੍ਰਿਥਮੀ ਆਈ ਹਾਰ, ਸੱਤ ਦੀਪ ਸਾਚੀ ਵੰਡ ਨਾ ਕੋਇ ਵੰਡਾਇੰਦਾ। ਸ੍ਰਿਸ਼ਟ ਸਬਾਈ ਹੋਈ ਵਿਭਚਾਰ, ਹਰਿ ਕੰਤ ਨਾ ਕੋਇ ਹੰਢਾਇੰਦਾ। ਗੁਰ ਅਵਤਾਰ ਕਰੋ ਵਿਚਾਰ, ਸਾਚੀ ਸਿਖਿਆ ਨਾ ਕੋਇ ਸਮਝਾਇੰਦਾ। ਵਰਨ ਬਰਨ ਰੋਵਣ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਇੰਦਾ। ਤ੍ਰੈਗੁਣ ਮਾਇਆ ਰਹੀ ਲਲਕਾਰ, ਪੰਚ ਵਿਕਾਰਾ ਆਪਣਾ ਬਲ ਧਰਾਇੰਦਾ। ਗੁਰ ਕੀ ਸਿਖਿਆ ਗਈ ਹਾਰ, ਸਤਿਗੁਰ ਇਸ਼ਟ ਨਜ਼ਰ ਕਿਸੇ ਨਾ ਆਇੰਦਾ। ਪੜ੍ਹ ਪੜ੍ਹ ਥੱਕੇ ਜੀਵ ਗਵਾਰ, ਆਤਮ ਪਰਮਾਤਮ ਗੰਢ ਨਾ ਕੋਇ ਪੁਵਾਇੰਦਾ। ਬ੍ਰਹਮ ਮੇਲਾ ਨਾ ਕੋਇ ਪਾਰਬ੍ਰਹਮ ਦੁਆਰ, ਪ੍ਰਕਾਸ਼ ਪ੍ਰਕਾਸ਼ ਨਾ ਕੋਇ ਰਖਾਇੰਦਾ। ਜੀਵ ਈਸ਼ ਨਾ ਕੋਇ ਪਿਆਰ, ਸੁਰਤੀ ਸ਼ਬਦ ਨਾ ਕੋਇ ਜੁੜਾਇੰਦਾ। ਕਲਮਾ ਨਬੀ ਨਾ ਕੋਇ ਜੈਕਾਰ, ਸਾਚੀ ਸਦਾ ਨਾ ਕੋਇ ਲਗਾਇੰਦਾ। ਮੁਕਾਮੇ ਹੱਕ ਨਾ ਕੋਇ ਵਿਹਾਰ, ਹੱਕ ਹਕ਼ੀਕ਼ਤ ਨਾ ਕੋਇ ਫੋਲ ਵਖਾਇੰਦਾ। ਲਾਸ਼ਰੀਕ ਬੇਐਬ ਪਰਵਰਦਿਗਾਰ, ਨੂਰੀ ਜਲਵਾ ਨਾ ਕਿਸੇ ਵਖਾਇੰਦਾ। ਚਾਰ ਕੁੰਟ ਧੂਆਂਧਾਰ, ਕਲਜੁਗ ਅੰਤ ਅੰਧੇਰਾ ਛਾਇੰਦਾ। ਸਾਚਾ ਮੀਆਂ ਹੋਇਆ ਖ਼ਬਰਦਾਰ, ਅੱਲਾ ਰਾਣੀ ਬੀਵੀ ਵੇਖ ਵਖਾਇੰਦਾ। ਨਿਰਗੁਣ ਨਾਨਕ ਵੇਖੇ ਖੋਲ੍ਹ ਕਿਵਾੜ, ਬੰਕ ਦਵਾਰੀ ਪਰਦਾ ਲਾਹਿੰਦਾ। ਗੋਬਿੰਦ ਹੋਇਆ ਸ਼ਾਹ ਸਵਾਰ, ਸ਼ਸਤਰ ਬਸਤਰ ਤਨ ਸਜਾਇੰਦਾ। ਲੋਆਂ ਪੁਰੀਆਂ ਚਰਨਾਂ ਹੇਠਾਂ ਰਿਹਾ ਲਤਾੜ, ਬ੍ਰਹਿਮੰਡ ਖੰਡ ਪੰਧ ਮੁਕਾਇੰਦਾ। ਪੁਰਖ ਅਬਿਨਾਸ਼ੀ ਵੇਖੇ ਇਕ ਦੁਆਰ, ਇਕ ਇਕੱਲਾ ਸੋਭਾ ਪਾਇੰਦਾ। ਨਿਉਂ ਨਿਉਂ ਸੀਸ ਕਰੇ ਨਿਮਸਕਾਰ, ਨਿਉਂ ਨਿਉਂ ਸਜਦਾ ਆਪ ਜਣਾਇੰਦਾ। ਵਾਹਵਾ ਤੇਰੀ ਕੁਦਰਤ ਮੇਰੇ ਯਾਰ, ਤੂੰ ਕਾਦਰ ਕੁਦਰਤ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮਰਾਂ ਭਗਵਾਨ, ਕਲਜੁਗ ਅੰਤ ਆਪ ਜਣਾਈਆ। ਉਠੋ ਸਾਰੇ ਕਰੋ ਧਿਆਨ, ਵੇਲਾ ਗਿਆ ਹੱਥ ਨਾ ਆਈਆ। ਚੁਹੱਤਰਾਂ ਮਿਲੇ ਇਕ ਮਕਾਨ, ਦੂਜਾ ਦਰ ਨਾ ਕੋਇ ਵਖਾਈਆ। ਮੁਹੰਮਦ ਲੇਖਾ ਚੁਕਾ ਚੌਦਾਂ ਤਬਕ ਜ਼ਿਮੀ ਅਸਮਾਨ, ਚੌਦਸ ਚੰਦ ਨਾ ਕੋਇ ਰੁਸ਼ਨਾਈਆ। ਨਾਨਕ ਗੋਬਿੰਦ ਖੇਲ ਮਹਾਨ, ਜੋਤੀ ਜੋਤ ਜੋਤ ਸਮਾਈਆ। ਤੇਈ ਅਵਤਾਰ ਇਕ ਧਿਆਨ, ਇਸ਼ਟ ਗੁਰਦੇਵ ਏਕਾ ਨਜ਼ਰੀ ਆਈਆ। ਅਠਾਰਾਂ ਭਗਤ ਇਕ ਗਿਆਨ, ਨਿਸ਼ਅੱਖਰ ਕਰੇ ਪੜ੍ਹਾਈਆ। ਤ੍ਰੈਗੁਣ ਮਾਇਆ ਤੋੜੇ ਮਾਣ, ਪੰਜ ਤਤ ਡੇਰਾ ਆਪੇ ਢਾਹੀਆ। ਵਿਸ਼ਨ ਬ੍ਰਹਮਾ ਸ਼ਿਵ ਬਖ਼ਸ਼ੇ ਚਰਨ ਧਿਆਨ, ਕਵਲ ਕਵਲ ਸੱਚੀ ਸਰਨਾਈਆ। ਪਰਗਟ ਹੋ ਸ੍ਰੀ ਭਗਵਾਨ, ਭਗਵਨ ਆਪਣੀ ਖੇਲ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੁਹੱਤਰਾਂ ਆਪਣੀ ਗੋਦ ਬਹਾਈਆ। ਚੁਹੱਤਰਾਂ ਆਪਣੀ ਗੋਦੀ ਚੁੱਕ, ਹਰਿ ਜੂ ਚੁੱਕ ਚੁੱਕ ਖ਼ੁਸ਼ੀ ਮਨਾਇੰਦਾ। ਅੰਤਮ ਪੈਂਡਾ ਸਭ ਦਾ ਗਿਆ ਮੁੱਕ, ਗੁਰ ਅਵਤਾਰ ਪੀਰ ਪੈਗ਼ੰਬਰ ਮਾਣ ਨਾ ਕੋਇ ਰਖਾਇੰਦਾ। ਸਭ ਦੀ ਸਫ਼ਾ ਗਈ ਉਠ, ਸੱਥਰ ਹੋਰ ਨਾ ਕੋਇ ਵਿਛਾਇੰਦਾ। ਚਰਨਾਮਿਤ ਪੀਓ ਘੁੱਟ, ਅੰਮ੍ਰਿਤ ਜਾਮ ਇਕ ਵਖਾਇੰਦਾ। ਪੁਰਖ ਅਬਿਨਾਸ਼ੀ ਦੇ ਸਾਰੇ ਸੁਤ, ਪਿਤਾ ਇਕੋ ਨਜ਼ਰੀ ਆਇੰਦਾ। ਪੰਜ ਤਤ ਕਾਇਆ ਦਿਤਾ ਬੁੱਤ, ਅੰਤਮ ਜੋਤੀ ਮੇਲ ਮਿਲਾਇੰਦਾ। ਜਿਸ ਦੀ ਰੱਖ ਕੇ ਗਏ ਓਟ, ਸੋ ਪੁਰਖ ਨਿਰੰਜਣ ਫੇਰਾ ਪਾਇੰਦਾ। ਇਕ ਪਰਗਟਾਏ ਨਿਰਮਲ ਜੋਤ, ਤਤਵ ਤਤ ਨਾ ਕੋਇ ਰਖਾਇੰਦਾ। ਜਨ ਭਗਤਾਂ ਉਤੇ ਹੋਏ ਆਪ ਮੋਹਤ, ਮੁਹੱਬਤ ਆਪਣੀ ਆਪੇ ਪਾਇੰਦਾ। ਮੇਲ ਮਿਲਾਏ ਕਾਇਆ ਕਿਲਾ ਕੋਟ, ਦੂਜੇ ਦਰ ਨਾ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਕਲਜੁਗ ਅੰਤਮ ਖੇਲ ਕਰਾਇੰਦਾ। ਕਲਜੁਗ ਅੰਤਮ ਖੇਲ ਕਰਤਾਰ, ਕਰਤਾ ਪੁਰਖ ਆਪ ਕਰਾਈਆ। ਪਰਗਟ ਹੋ ਨਿਹਕਲੰਕ ਨਰਾਇਣ ਨਰ ਅਵਤਾਰ, ਨਿਰਗੁਣ ਆਪਣਾ ਡੰਕ ਵਜਾਈਆ। ਚਰਨ ਕਵਲ ਬਹਾਏ ਗੁਰ ਅਵਤਾਰ, ਪੀਰ ਪੈਗ਼ੰਬਰ ਸਜਦਾ ਸੀਸ ਝੁਕਾਈਆ। ਏਕਾ ਕਲਮਾ ਨਬੀ ਰਸੂਲ ਰਹੇ ਉਚਾਰ, ਇਕ ਪੜ੍ਹਾਏ ਕਲਾਮ ਇਲਾਹੀਆ। ਏਕਾ ਬੋਲ ਸਤਿ ਜੈਕਾਰ, ਫ਼ਤਹਿ ਡੰਕਾ ਰਹੇ ਵਜਾਈਆ। ਏਕਾ ਚਤੁਰਭੁਜ ਖੇਲ ਅਪਾਰ, ਆਦਿ ਸ਼ਕਤ ਇਕ ਰੁਸ਼ਨਾਈਆ। ਏਕਾ ਵਸਣਹਾਰਾ ਸਚਖੰਡ ਸੱਚੇ ਦਰਬਾਰ, ਤਖ਼ਤ ਨਿਵਾਸੀ ਇਕ ਅਖਵਾਈਆ। ਏਕਾ ਵਰਤੇ ਵਰਤਾਵੇ ਵਰਤਣਹਾਰ, ਬੇਅੰਤ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਸਚ ਸੰਦੇਸ਼ਾ ਏਕਾ ਵਾਰ ਸੁਣਾਈਆ। ਸਚ ਸੁਨੇਹੁੜਾ ਸ਼ਬਦੀ ਧਾਰ, ਧੁਰਦਰਗਾਹੀ ਆਪ ਸੁਣਾਇੰਦਾ। ਪਹਿਲੀ ਜੇਠ ਕਰੋ ਵਿਚਾਰ, ਹਰਿ ਜੂ ਹਰਿ ਹਰਿ ਭੇਵ ਖੁਲ੍ਹਾਇੰਦਾ। ਚੁਹੱਤਰਾਂ ਕਰੇ ਇਕ ਪਿਆਰ, ਸਚ ਪਿਆਰ ਆਪ ਬਨ੍ਹਾਇੰਦਾ। ਇਕ ਇਕ ਨਾਲ ਵਿਹਾਰ, ਇਕ ਇਕ ਸਭ ਦੀ ਝੋਲੀ ਪਾਇੰਦਾ। ਲੱਖ ਚੁਰਾਸੀ ਵਿਚੋਂ ਕਰਨਾ ਬਾਹਰ, ਰਹਿਮਤ ਰਹੀਮ ਰਹਿਮਾਨ ਆਪ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਅੰਤਮ ਮਾਤ, ਹਰਿ ਜੂ ਹਰਿ ਹਰਿ ਆਪ ਵਰਤਾਈਆ। ਚੁਹੱਤਰਾਂ ਦਿਤੀ ਇਕੋ ਦਾਤ, ਇਕ ਇਕ ਵੰਡ ਵੰਡਾਈਆ। ਇਕ ਇਕ ਬੰਨ੍ਹੇ ਸਾਚਾ ਨਾਤ, ਨਾਤਾ ਬਿਧਾਤਾ ਜੋੜ ਜੁੜਾਈਆ। ਸੱਤਰ ਬਹੱਤਰ ਦੇਵੇ ਸਾਥ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਖੇਲ ਕਰਾਈਆ। ਨਿਰਗੁਣ ਖੇਲ ਅਪਰ ਅਪਾਰਾ, ਪਾਰਬ੍ਰਹਮ ਪ੍ਰਭ ਆਪ ਕਰਾਇੰਦਾ। ਚੁਹੱਤਰ ਬਣਾਏ ਦਰ ਵਣਜਾਰਾ, ਵਣਜ ਏਕਾ ਹੱਟ ਕਰਾਇੰਦਾ। ਚਾਰ ਜੁਗ ਲਹਿਣਾ ਦੇਣਾ ਕਰਜ਼ ਉਤਾਰਾ, ਬਾਕੀ ਕੋਇ ਰਹਿਣ ਨਾ ਪਾਇੰਦਾ। ਸੁਣਨਹਾਰ ਸਰਬ ਪੁਕਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਨਰ ਨਰੇਸ਼ਾ ਸਚਖੰਡ ਦੁਆਰੇ ਆਪ ਸੁਣਾਇੰਦਾ। ਸਚ ਸੰਦੇਸ਼ਾ ਲਿਆ ਸੁਣ, ਗੁਰ ਅਵਤਾਰ ਧਿਆਨ ਲਗਾਈਆ। ਕਵਣ ਜਾਣੇ ਪ੍ਰਭ ਤੇਰੇ ਗੁਣ, ਬੇਅੰਤ ਤੇਰੀ ਵਡਿਆਈਆ। ਲੱਖ ਚੁਰਾਸੀ ਛਾਣ ਪੁਣ, ਜਨ ਭਗਤਾਂ ਹੋਏ ਸਹਾਈਆ। ਇਕ ਇਕ ਅੰਤਮ ਲਈਏ ਚੁਣ, ਚੁਣ ਚੁਣ ਤੇਰੀ ਝੋਲੀ ਪਾਈਆ। ਤੇਰਾ ਭੇਵ ਨਾ ਪਾਏ ਕੋਇ ਰਿਖ ਮੁਨ, ਕੋਟਨ ਕੋਟ ਬੈਠੇ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਤੇਰਾ ਵਰ, ਦਰ ਬੈਠੇ ਸੀਸ ਝੁਕਾਈਆ। ਦਰ ਤੇਰੇ ਝੁਕਿਆ ਸੀਸ, ਸੱਤ ਚਾਰ ਸੀਸ ਝੁਕਾਇਆ। ਤੂੰ ਸਾਹਿਬ ਸੱਚਾ ਸੁਲਤਾਨ ਜਗਦੀਸ਼, ਜੁਗ ਜੁਗ ਤੇਰੀ ਵਡਿਆਇਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸੁਣਾਈ ਤੇਰੀ ਹਦੀਸ, ਤੇਰਾ ਨਾਉਂ ਨਾਉਂ ਅਲਾਇਆ। ਲੋਕਮਾਤ ਪੀਸਣ ਪੀਸ, ਸਾਚੀ ਸੇਵਾ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਅੱਗੇ ਵਾਸਤਾ ਪਾਇਆ। ਤੇਰੇ ਅੱਗੇ ਵਾਸਤਾ ਅੰਤਮ ਪਾ, ਪੱਲੂ ਰਹੇ ਛੁਡਾਈਆ। ਇਕ ਇਕ ਗੁਰਮੁਖ ਸਾਡੇ ਨਾਲ ਮਿਲਾ, ਮਿਲਿਆ ਮੇਲ ਵਿਛੜ ਨਾ ਜਾਈਆ। ਜਿਸ ਸਿਰ ਹੱਥ ਸਾਹਿਬ ਸੁਲਤਾਨ ਮਿਹਰਵਾਨ ਤੂੰ ਦਿਤਾ ਟਿਕਾ, ਤਿਸ ਵੇਖਾਂ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਏਕਾ ਵਸਤ ਮੰਗ ਮੰਗਾਈਆ। ਸਾਚੀ ਵਸਤ ਮੰਗੀ ਮੰਗ, ਸਚਖੰਡ ਨਿਵਾਸੀ ਤੇਰੇ ਦੁਆਰ। ਗੁਰਸਿਖ ਚੜ੍ਹੌਣਾ ਸਾਚਾ ਰੰਗ, ਮਿਲੇ ਮੇਲ ਅੰਤਮ ਵਾਰ। ਗੁਰਮੁਖ ਵੱਜੇ ਮਰਦੰਗ, ਘਟ ਘਟ ਅੰਦਰ ਅਨਹਦ ਧੁਨਕਾਰ। ਸਾਚੇ ਸੰਤ ਚੜ੍ਹੇ ਚੰਦ, ਨਿਰਮਲ ਜੋਤ ਹੋਏ ਉਜਿਆਰ। ਸਾਚੇ ਭਗਤ ਪਰਮਾਨੰਦ, ਨਿਜਾਨੰਦ ਇਕ ਆਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰੌਣਾ ਇਕ ਵਿਹਾਰ। ਸਚ ਵਿਹਾਰਾ ਕਰਨਾ ਮਾਤ, ਪੁਰਖ ਅਕਾਲ ਤੇਰੀ ਸਰਨਾਇਆ। ਤੇਰੇ ਭਗਤ ਮੰਗੀ ਦਾਤ, ਦੂਜੀ ਓਟ ਨਾ ਕੋਇ ਰਖਾਇਆ। ਸੱਤਰਾਂ ਬਹੱਤਰਾਂ ਬਣਿਉਂ ਪਿਤਾ ਮਾਤ, ਆਪ ਆਪਣੀ ਗੋਦ ਬਹਾਇਆ। ਚੁਹੱਤਰਾਂ ਕਰਾਈ ਸਾਡੀ ਯਾਦ, ਚਾਰ ਜੁਗ ਦੇ ਵਿਛੜੇ ਮੇਲ ਮਿਲਾਇਆ। ਤੂੰ ਕਰਤਾ ਕਰੀਮ ਕਾਦਰ ਕਾਦ, ਨੂਰੋ ਨੂਰ ਨੂਰ ਰੁਸ਼ਨਾਇਆ। ਆਦਿ ਜੁਗਾਦਿ ਨਾ ਹੋਏ ਤੇਰੀ ਵਫ਼ਾਤ, ਨਾ ਮਰੇ ਨਾ ਜਾਇਆ। ਨੂਰ ਇਲਾਹੀ ਇਕੋ ਜ਼ਾਤ, ਜਲਵਾ ਜਲਾਲ ਇਕ ਰਖਾਇਆ। ਕਰੇਂ ਖੇਲ ਬਹੁ ਬਿਧ ਭਾਂਤ, ਪਾਰਬ੍ਰਹਮ ਵਡ ਵਡਿਆਇਆ। ਲੱਖ ਚੁਰਾਸੀ ਵਿਚੋਂ ਕਾਢ, ਸਾਚੇ ਸਿਖ ਲਏ ਪਰਗਟਾਇਆ। ਨਿਰਗੁਣ ਹੋ ਕਰੇਂ ਲਾਡ, ਸਰਗੁਣ ਰੂਪ ਨਜ਼ਰ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਗੁਰਮੁਖ ਸਾਚੇ ਲਏ ਮਿਲਾਇਆ। ਗੁਰਸਿਖ ਤੇਰਾ ਸਚ ਮਨਾਰਾ, ਵਿਸ਼ਨ ਬ੍ਰਹਮਾ ਸ਼ਿਵ ਧਿਆਨ ਲਗਾਈਆ। ਤ੍ਰੈਗੁਣ ਕਰੇ ਚਰਨ ਨਿਮਸਕਾਰਾ, ਨਿਉਂ ਨਿਉਂ ਸੀਸ ਝੁਕਾਈਆ। ਪੰਜ ਤਤ ਰੋਵੇ ਜ਼ਾਰੋ ਜ਼ਾਰਾ, ਜਿਸ ਤਨ ਵਸਿਆ ਸੱਚਾ ਮਾਹੀਆ। ਤੇਈ ਅਵਤਾਰ ਕਰਨ ਪਿਆਰਾ, ਗੁਰਸਿਖ ਵੇਖਣ ਚਾਈਂ ਚਾਈਂਆ। ਮੁਰਸ਼ਦ ਮੁਰੀਦ ਦਏ ਆਧਾਰਾ, ਈਸਾ ਮੂਸਾ ਮੁਹੰਮਦ ਚਾਰ ਯਾਰਾ ਗੰਢ ਪੁਵਾਈਆ। ਏਕਾ ਜੋਤੀ ਦਸ ਅਵਤਾਰਾ, ਨਾਨਕ ਗੋਬਿੰਦ ਰੰਗ ਵਖਾਈਆ। ਭਗਤ ਅਠਾਰਾਂ ਇਕ ਸਹਾਰਾ, ਵਾਹ ਵਾ ਤੇਰੀ ਵੱਜਦੀ ਰਹੇ ਵਧਾਈਆ। ਛੇ ਘਰ ਨੌਂ ਦੁਆਰ ਨਾਮਾ ਛੀਪੋ ਉਤਰੋ ਪਾਰਾ, ਛੱਪਰ ਛੰਨ ਆਪ ਛੁਹਾਈਆ। ਕਲਜੁਗ ਅੰਤਮ ਖੇਲ ਅਪਾਰਾ, ਨਿਰਗੁਣ ਨਿਰਵੈਰ ਆਪ ਵਖਾਈਆ। ਛੱਤੀ ਛੱਤੀ ਪਾਰ ਕਿਨਾਰਾ, ਛੱਤੀ ਛੱਤੀ ਬੰਦ ਤੁੜਾਈਆ। ਭਗਵੰਤ ਬਣਾਏ ਭਗਤ ਦੁਆਰਾ, ਭਗਵਨ ਆਪਣੀ ਸੇਵ ਕਮਾਈਆ। ਨੀਹਾਂ ਹੇਠ ਦਬਾਏ ਸੁਤ ਦੁਲਾਰਾ, ਗੋਬਿੰਦ ਰੱਤੀ ਰੰਗ ਰੰਗਾਈਆ। ਸੋਨਾ ਰੁਪਾ ਪਾਰ ਕਿਨਾਰਾ, ਧਰਤ ਧਵਲ ਦਏ ਛੁਹਾਈਆ। ਹਰਿ ਸੰਗਤ ਤੇਰਾ ਇਕ ਪਿਆਰਾ, ਲੋਕਮਾਤ ਦਏ ਪਰਗਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਚਲ ਕੇ ਆਵਣ ਵੇਖਣ ਸਚ ਦੁਆਰਾ, ਜਿਸ ਦੁਆਰੇ ਹਰਿ ਜੂ ਸੇਵ ਕਮਾਈਆ। ਕਰੋੜ ਤਤੀਸਾ ਕਰੇ ਨਿਮਸਕਾਰਾ, ਸੁਰਪਤ ਰਾਜਾ ਇੰਦ ਧੂੜੀ ਚਰਨਾਂ ਖ਼ਾਕ ਰਮਾਈਆ। ਵਿਸ਼ਨ ਬ੍ਰਹਮਾ ਸ਼ਿਵ ਬਣੇ ਭਿਖਾਰਾ, ਅੱਗੇ ਆਪਣੀ ਝੋਲੀ ਡਾਹੀਆ। ਪੁਰਖ ਅਬਿਨਾਸ਼ੀ ਦੇਵਣਹਾਰਾ, ਸਾਚੇ ਤਖ਼ਤ ਬੈਠਾ ਸੱਚਾ ਮਾਹੀਆ। ਕਲਜੁਗ ਅੰਤਮ ਪਾਰ ਕਿਨਾਰਾ, ਸਭ ਦੀ ਜੜ੍ਹ ਦਏ ਉਖੜਾਈਆ। ਸੱਤਰਾਂ ਕਰਾਏ ਇਕ ਵਿਹਾਰਾ, ਚਾਰ ਕੁੰਟ ਦਾ ਚਾਰ ਮਨਾਰਾ ਢਾਹੀਆ। ਤਰਲੋਕੀ ਉਤੇ ਇਕ ਸਹਾਰਾ, ਸਚਖੰਡ ਨਿਵਾਸੀ ਗੁਰਮੁਖਾਂ ਆਪ ਬਣਾਈਆ। ਚੁਹੱਤਰਾਂ ਮੇਲਾ ਕਰਾਏ ਗੁਰ ਅਵਤਾਰਾ, ਪਿਛਲਾ ਲੇਖਾ ਲੇਖੇ ਪਾਈਆ। ਪੂਰਬ ਕਰਮ ਆਪ ਵਿਚਾਰਾ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਲਿਖ ਲਿਖ ਨਾ ਕੋਇ ਸਮਝਾਈਆ। ਬੇਅੰਤ ਬੇਅੰਤ ਬੇਅੰਤ ਕਹਿ ਕਹਿ ਸਰਬ ਪੁਕਾਰਾ, ਅੰਤ ਨਜ਼ਰ ਕਿਸੇ ਨਾ ਆਈਆ। ਆਪੇ ਜਾਣੇ ਘੜਨ ਭੰਨਣਹਾਰਾ, ਸਮਰਥ ਪੁਰਖ ਵਡੀ ਵਡਿਆਈਆ। ਪਰਗਟ ਹੋਇਆ ਨਿਹਕਲੰਕ ਨਰਾਇਣ ਨਰ ਅਵਤਾਰਾ, ਨਰ ਹਰਿ ਆਪਣੀ ਜੋਤ ਧਰਾਈਆ। ਵੱਜਦੀ ਰਹੇ ਸਚ ਸਤਾਰਾ, ਤੰਦੀ ਤੰਦ ਨਾ ਕੋਇ ਰਖਾਈਆ। ਚੁਹੱਤਰਾਂ ਕਰੇ ਆਪ ਉਜਿਆਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਰ ਦਾਤਾ ਆਪ ਹੋ ਆਈਆ। ਵਰ ਦਾਤਾ ਹਰਿ ਮਿਹਰਵਾਨ, ਮਿਹਬਾਨ ਦਇਆ ਕਮਾਇੰਦਾ। ਸਤਿਜੁਗ ਦਾ ਸਤਿ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਇੰਦਾ। ਤਖ਼ਤ ਨਿਵਾਸੀ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਇੰਦਾ। ਸਚਖੰਡ ਨਿਵਾਸੀ ਖੇਲ ਮਹਾਨ, ਖ਼ਾਲਕ ਖ਼ਲਕ ਆਪ ਕਰਾਇੰਦਾ। ਗੁਰਮੁਖ ਵੇਖੇ ਬਾਲ ਅੰਞਾਣ, ਆਪ ਆਪਣੀ ਉਂਗਲੀ ਲਾਇੰਦਾ। ਬ੍ਰਹਿਮੰਡ ਖੰਡ ਵੇਖੇ ਮਾਰ ਧਿਆਨ, ਲੋਆਂ ਪੁਰੀਆਂ ਨੈਣ ਉਠਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਦਾ ਜਾਣੇ ਗਿਆਨ, ਅਗਿਆਨ ਆਪਣਾ ਰੂਪ ਛੁਪਾਇੰਦਾ। ਗੁਰ ਅਵਤਾਰਾਂ ਦੇਵਣਹਾਰਾ ਦਾਨ, ਆਪਣਾ ਨਾਮ ਜਣਾਇੰਦਾ। ਵੇਖਣਹਾਰਾ ਕ੍ਰਿਸ਼ਨਾ ਕਾਹਨ, ਬੰਸਰੀ ਨਾਮ ਮਧੁਰ ਧੁਨ ਆਪ ਵਜਾਇੰਦਾ। ਲੇਖਾ ਜਾਣੇ ਸੀਤਾ ਰਾਮ, ਸੀਆ ਸੱਯਾ ਆਪਣਾ ਰੰਗ ਵਖਾਇੰਦਾ। ਨੱਯਾ ਚਲਾਏ ਦੋ ਜਹਾਨ, ਮੱਯਾ ਆਪਣਾ ਇਸ਼ਟ ਪਰਗਟਾਇੰਦਾ। ਸਾਚਾ ਸੱਯਾ ਸ੍ਰੀ ਭਗਵਾਨ, ਸਾਖਯਾਤ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਨਿਵਾਸੀ ਸਚਖੰਡ ਦੁਆਰੇ ਆਪੇ ਚੜ੍ਹ, ਤਖ਼ਤ ਤਖ਼ਤ ਸੋਭਾ ਪਾਇੰਦਾ। ਤਖ਼ਤ ਸੁਹਾਇਆ ਆਪ ਪ੍ਰਭ, ਦੂਸਰ ਅਵਰ ਨਾ ਕੋਇ ਵਡਿਆਈਆ। ਕਲਜੁਗ ਅੰਤਮ ਹੋ ਪਰਗਟ, ਨਿਹਕਲੰਕ ਨਾਉਂ ਰਖਾਈਆ। ਵਸਣਹਾਰਾ ਘਟ ਘਟ, ਲੱਖ ਚੁਰਾਸੀ ਭੇਵ ਚੁਕਾਈਆ। ਵਰਨ ਬਰਨ ਮੇਟੇ ਫੱਟ, ਦੂਈ ਦਵੈਤ ਦਏ ਗਵਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵਖਾਏ ਇਕ ਹੱਟ, ਸ਼ਰਅ ਸ਼ਰੀਅਤ ਦਏ ਮਿਟਾਈਆ। ਸ਼ਬਦ ਅਗੰਮੀ ਮਾਰੇ ਸੱਟ, ਅਨਹਦ ਨਾਦੀ ਨਾਦ ਵਜਾਈਆ। ਕਰ ਪਰਕਾਸ਼ ਪਾਰ ਕਰਾਏ ਹੱਦ, ਜਿਸ ਜਨ ਆਪਣੀ ਦਇਆ ਕਮਾਈਆ। ਅੰਮ੍ਰਿਤ ਜਾਮ ਪਿਆਏ ਮਦਿ, ਰਸ ਰਸਯਾ ਰਸ ਚਖਾਈਆ। ਵਿਸ਼ਨੂੰ ਤੇਰੀ ਵੇਖੇ ਯਦ, ਬ੍ਰਹਮਾ ਤੇਰਾ ਬ੍ਰਹਮ ਲੱਖ ਚੁਰਾਸੀ ਪਰਦਾ ਦੇਵੇ ਲਾਹੀਆ। ਸ਼ੰਕਰ ਲੈਣਾ ਦੇਵੇ ਨਾ ਕੋਇ ਛੱਡ, ਜੋ ਘੜਿਆ ਭੰਨ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਭਗਵਾਨ ਚਰਨ ਦੁਆਰੇ ਸੱਦ, ਸਚ ਸੰਦੇਸ਼ਾ ਦਏ ਸੁਣਾਈਆ। ਸਤਿਜੁਗ ਤ੍ਰੇਤਾ ਦੁਆਪਰ ਆਪਣਾ ਆਪਣਾ ਭਾਰ ਗਏ ਲੱਦ, ਸਿਰ ਆਪਣੇ ਆਪ ਉਠਾਈਆ। ਹੁਕਮੇ ਅੰਦਰ ਹਿੰਦੂ ਮੁਸਲਿਮ ਸਿਖ ਈਸਾਈ ਕੀਤੇ ਅੱਡ ਅੱਡ, ਹੁਕਮੀ ਹੁਕਮ ਆਪ ਸੁਣਾਈਆ। ਅੰਤਮ ਲੇਖਾ ਸਭ ਦਾ ਰੱਖੇ ਆਪਣੇ ਹੱਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਆਪ ਮਿਲਾਈਆ। ਹਰਿਜਨ ਮਿਲਣਾ ਹਰਿ ਆਪ ਮਿਲੌਣਾ, ਗੁਰ ਅਵਤਾਰ ਨਾਲ ਮਿਲਾਇਆ। ਸਚਖੰਡ ਦੁਆਰੇ ਆਪ ਬਹੌਣਾ, ਬਹਿ ਬਹਿ ਆਪਣਾ ਰੰਗ ਵਖਾਇਆ। ਨਿਰਗੁਣ ਸਰਗੁਣ ਭੇਵ ਚੁਕੌਣਾ, ਬਜ਼ਰ ਕਪਾਟੀ ਕੁੰਡਾ ਲਾਹਿਆ। ਪਾਰਬ੍ਰਹਮ ਬ੍ਰਹਮ ਨੂਰ ਧਰੌਣਾ, ਨੂਰੋ ਨੂਰ ਨੂਰ ਰੁਸ਼ਨਾਇਆ। ਅਨਹਦ ਨਾਦੀ ਨਾਦ ਵਜੌਣਾ, ਆਤਮਕ ਏਕਾ ਰਾਗ ਅਲਾਇਆ। ਸਾਚੀ ਸੇਜਾ ਆਪ ਬਹੌਣਾ, ਸੋਭਾਵੰਤ ਸਾਚੀ ਸੇਜ ਆਪ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤਾਂ ਆਪ ਉਠਾਇਆ। ਸਾਚੇ ਭਗਤ ਜਾਇਣ ਜਾਗ, ਹਰਿ ਜਾਗਰਤ ਜੋਤ ਜਗਾਈਆ। ਆਤਮ ਅੰਤਰ ਇਕ ਵੈਰਾਗ, ਬਣ ਵੈਰਾਗੀ ਆਪ ਉਪਜਾਈਆ। ਹੰਸ ਬਣਾਏ ਫੜ ਫੜ ਕਾਗ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਈਆ। ਗੁਰ ਅਵਤਾਰ ਰੱਖਣਾ ਯਾਦ, ਭਗਤ ਭਗਵਾਨ ਆਪ ਸਮਝਾਈਆ। ਨਿਰਗੁਣ ਸਰਗੁਣ ਸੁਣਨ ਆਇਆ ਫ਼ਰਯਾਦ, ਫ਼ਰਜ਼ ਜ਼ੁਲਮ ਸਭ ਤੇ ਦਏ ਲਗਾਈਆ। ਗੁਰਮੁਖ ਸਾਚੇ ਲਡਾਏ ਲਾਡ, ਜਿਉਂ ਬਾਲਕ ਮਾਤਾ ਗੋਦ ਸਖਾਈਆ। ਲਹਿਣਾ ਦੇਣਾ ਚੁਕਾਏ ਕਲ ਕਿ ਆਜ, ਥਿਤ ਵਾਰ ਘੜੀ ਪੱਲ ਵੰਡ ਨਾ ਕੋਇ ਵੰਡਾਈਆ। ਸ਼ਬਦ ਅਗੰਮੀ ਮਾਰੇ ਆਵਾਜ਼, ਰਾਗੀ ਰਾਗ ਨਾ ਕੋਇ ਸੁਣਾਈਆ। ਆਤਮ ਪਰਮਾਤਮ ਰੱਖੇ ਸਾਂਝ, ਤ੍ਰੈਗੁਣ ਮਾਇਆ ਬੰਧਨ ਦਏ ਤੁੜਾਈਆ। ਪਰਗਟ ਹੋਇਆ ਗ਼ਰੀਬ ਨਿਵਾਜ਼, ਗ਼ਰੀਬ ਨਿਮਾਣੇ ਲਏ ਉਠਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਜੋ ਰੱਖਦਾ ਆਇਆ ਲਾਜ, ਸਿਰ ਆਪਣਾ ਹੱਥ ਟਿਕਾਈਆ। ਕਲਜੁਗ ਅੰਤਮ ਸਾਜਣ ਲਿਆ ਸਾਜ, ਸਤਿਗੁਰ ਆਪਣੀ ਖੇਲ ਵਖਾਈਆ। ਚਾਰ ਵਰਨ ਵਖਾਇਆ ਇਕ ਜਹਾਜ਼, ਸੋ ਪੁਰਖ ਨਿਰੰਜਣ ਆਪ ਚਲਾਈਆ। ਲੇਖਾ ਜਾਣੇ ਗੁਪਤ ਜ਼ਾਹਰ ਬਾਤਨ ਬਾਤ, ਬਾਤਨ ਆਪਣਾ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਏਕਾ ਡੰਕਾ ਨਾਮ ਵਜਾਈਆ। ਏਕਾ ਡੰਕਾ ਵੱਜੇ ਨਾਉਂ, ਹਰਿ ਜੂ ਹਰਿ ਹਰਿ ਆਪ ਵਜਾਇੰਦਾ। ਕਰੇ ਖੇਲ ਅਗੰਮ ਅਥਾਹੋਂ, ਅਲੱਖ ਅਗੋਚਰ ਵੇਸ ਵਟਾਇੰਦਾ। ਨਿਰਗੁਣ ਸਰਗੁਣ ਕਰੇ ਨਿਆਉਂ, ਲੱਖ ਚੁਰਾਸੀ ਫੋਲ ਫੁਲਾਇੰਦਾ। ਭਗਤ ਭਗਵੰਤ ਪਕੜੇ ਬਾਹੋਂ, ਪਕੜੀ ਬਾਂਹ ਨਾ ਕੋਇ ਛੁਡਾਇੰਦਾ। ਗੁਰਸਿਖ ਲੇਖਾ ਜਾਣੇ ਪਿਤਾ ਮਾਉਂ, ਪੂਤ ਸਪੂਤ ਆਪ ਬਣਾਇੰਦਾ। ਸਦਾ ਸੁਹੇਲਾ ਦੇਵੇ ਠੰਡੀ ਛਾਉਂ, ਸਿਰ ਆਪਣਾ ਹੱਥ ਟਿਕਾਇੰਦਾ। ਇਕ ਜਪਾਏ ਸਾਚਾ ਨਾਉਂ, ਸੋਹੰ ਅੱਖਰ ਆਪ ਪੜ੍ਹਾਇੰਦਾ। ਖੇਵਟ ਖੇਟਾ ਬਣੇ ਮਲਾਹੋ, ਸਾਚਾ ਬੇੜਾ ਆਪ ਚਲਾਇੰਦਾ। ਨਿਥਾਵਿਆਂ ਦੇਵੇ ਸਾਚਾ ਥਾਉਂ, ਦਰਗਹਿ ਸਾਚੀ ਆਪ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਪੀਰ ਪੈਗ਼ੰਬਰ ਆਪ ਸਮਝਾਇੰਦਾ । ਪੀਰ ਪੈਗ਼ੰਬਰ ਨੇਤਰ ਖੋਲ੍ਹ, ਨੈਣ ਨੈਣ ਉਠਾਈਆ। ਕਵਣ ਕੂਟ ਮੌਲਾ ਰਿਹਾ ਮੌਲ, ਰੂਪ ਰੰਗ ਰੇਖ ਨਾ ਕੋਇ ਰਖਾਈਆ। ਨਿਰਗੁਣ ਸਰਗੁਣ ਤੋਲਣਹਾਰਾ ਤੋਲ, ਨਾਮ ਕੰਡਾ ਹੱਥ ਉਠਾਈਆ। ਲੇਖਾ ਜਾਣੇ ਕਾਇਆ ਚੋਲ, ਕਾਇਆ ਚੋਲੀ ਵੇਖੇ ਥਾਉਂ ਥਾਈਂਆ। ਲੱਖ ਚੁਰਾਸੀ ਰਹੀ ਅਨਭੋਲ, ਹਰਿ ਕਾ ਭੇਵ ਕੋਇ ਨਾ ਪਾਈਆ। ਨਾਨਕ ਨਿਰਗੁਣ ਕਹੇ ਹਰਿ ਵਸੇ ਸਦਾ ਭਗਤਾਂ ਕੋਲ, ਵਿਛੜ ਕਦੇ ਨਾ ਜਾਈਆ। ਭਗਤ ਕਬੀਰ ਰਹੇ ਅਡੋਲ, ਅਡੁਲ ਮਿਲੀ ਤੇਰੀ ਵਡਿਆਈਆ। ਕਲਜੁਗ ਅੰਤ ਚੁਕਾਇਆ ਪਰਦਾ ਓਹਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਆਪ ਜਗਾਈਆ। ਹਰਿਜਨ ਜਾਗੇ ਗੁਰ ਗੁਰ ਧਾਰ, ਗੁਰ ਸੂਰਬੀਰ ਬਲਵਾਨ ਆਪ ਜਗਾਇੰਦਾ। ਸੱਤਰ ਬਹੱਤਰ ਮੇਲਾ ਮੇਲ ਵਿਚ ਸੰਸਾਰ, ਸੰਸਾਰ ਸਾਗਰ ਪਾਰ ਕਰਾਇੰਦਾ। ਆਦਰ ਦੇਵੇ ਵਾਰੋ ਵਾਰ, ਕਰਤਾ ਕਾਦਰ ਵੇਖ ਵਖਾਇੰਦਾ। ਚੁਹੱਤਰਾਂ ਮੇਲਾ ਅੰਤਮ ਵਾਰ, ਗੁਰ ਅਵਤਾਰ ਨਾਲ ਰਖਾਇੰਦਾ। ਇਕੀ ਜੇਠ ਕਰੇ ਵਿਹਾਰ, ਜੇਠਾ ਪੁੱਤ ਸ਼ਬਦੀ ਆਪ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਸੁਣਾਇੰਦਾ। ਸਚ ਸੰਦੇਸ਼ਾ ਸ਼ਬਦ ਦੁਲਾਰੇ, ਹਰਿ ਜੂ ਹਰਿ ਹਰਿ ਆਪ ਜਣਾਈਆ। ਮੇਰੇ ਭਗਤ ਸਦਾ ਕੁਵਾਰੇ, ਮੇਰੇ ਬਿਨਾ ਨਾ ਕੋਇ ਪਰਨਾਈਆ। ਕਲਜੁਗ ਅੰਤਮ ਬੈਠੇ ਆ ਕਿਨਾਰੇ, ਕਿਨਾਰਾ ਨਜ਼ਰ ਕਿਸੇ ਨਾ ਆਈਆ। ਉਚੀ ਕੂਕ ਕੂਕ ਰਹੇ ਪੁਕਾਰੇ, ਗੋਬਿੰਦ ਮਿਲਿਆ ਸੱਚਾ ਮਾਹੀਆ। ਪੁਰਖ ਅਬਿਨਾਸ਼ੀ ਕਿਰਪਾ ਧਾਰੇ, ਕਿਰਪਾਨਿਧ ਵਡੀ ਵਡਿਆਈਆ। ਪਰਗਟ ਹੋ ਵਿਚ ਸੰਸਾਰੇ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਹਰਿਜਨ ਮੇਲੇ ਆਪਣੇ ਦੁਆਰੇ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਚੁਹੱਤਰਾਂ ਆਈ ਅੰਤਮ ਵਾਰੇ, ਸਾਤਾ ਚੌਕਾ ਬੰਧਨ ਪਾਈਆ। ਸਚਖੰਡ ਦੀ ਸਾਚੀ ਧਾਰੇ, ਧਰਨੀ ਉਪਰ ਦਏ ਪਰਗਟਾਈਆ। ਕਰੇ ਖੇਲ ਅਪਰ ਅਪਾਰੇ, ਆਦਿ ਪੁਰਖ ਵਡੀ ਵਡਿਆਈਆ। ਸ਼ਬਦੀ ਸੁਤ ਗੁਰਸਿਖ ਤੇਰੇ ਪਿਆਰੇ, ਬਿਨ ਤੇਰੇ ਸਕੇ ਨਾ ਕੋਇ ਜਗਾਈਆ। ਇਕੀ ਜੇਠ ਚੁਹੱਤਰਾਂ ਦੇ ਜਾਣਾ ਦੁਆਰੇ, ਘਰ ਘਰ ਆਪਣਾ ਪੰਧ ਮੁਕਾਈਆ। ਜੇ ਗੁਰਸਿਖ ਸੁੱਤਾ ਹੋਵੇ ਪੈਰ ਪਸਾਰੇ, ਫੜ ਪੈਰੋਂ ਲੈਣਾ ਹਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦ ਤੇਰੀ ਸੇਵਾ ਇਕ ਲਗਾਈਆ। ਗੁਰ ਸ਼ਬਦ ਉਠ ਬਲ ਧਾਰ, ਹਰਿ ਜੂ ਹਰਿ ਹਰਿ ਆਪ ਸੁਣਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਤੇਰਾ ਨਾਉਂ ਕਰਦੇ ਰਹੇ ਉਜਿਆਰ, ਮੇਰਾ ਭੇਵ ਕੋਇ ਨਾ ਪਾਇੰਦਾ। ਅੰਤਮ ਦੱਸਾਂ ਸਚ ਵਿਹਾਰ, ਸਾਚਾ ਰਾਹ ਇਕ ਵਖਾਇੰਦਾ। ਗੁਰਮੁਖ ਸਾਚੇ ਲੈਣੇ ਉਠਾਲ, ਜਿਸ ਜਨ ਆਪਣੀ ਗੋਦ ਵਖਾਇੰਦਾ। ਜੁਗ ਜਨਮ ਦੇ ਮੇਰੇ ਲਾਲ, ਲਾਲਨ ਆਪਣੇ ਰੰਗ ਰੰਗਾਇੰਦਾ। ਨੇੜ ਨਾ ਆਏ ਕਾਲ ਮਹਾਕਾਲ, ਰਾਏ ਧਰਮ ਮੁਖ ਭੁਵਾਇੰਦਾ। ਚਿਤਰ ਗੁਪਤ ਲੇਖਾ ਨਾ ਸਕੇ ਵਖਾਲ, ਲਾੜੀ ਮੌਤ ਮੀਂਢੀ ਸੀਸ ਨਾ ਕੋਇ ਗੁੰਦਾਇੰਦਾ। ਜਿਸ ਦੀ ਕਰਾਂ ਆਪ ਪ੍ਰਿਤਪਾਲ, ਤਿਸ ਨੇੜ ਜਮ ਨਾ ਆਇੰਦਾ। ਤੂੰ ਜਾ ਕੇ ਸੁਰਤ ਸੰਭਾਲ, ਕਲਜੁਗ ਵੇਲਾ ਵਕਤ ਸੁਹਾਇੰਦਾ। ਚੁਹੱਤਰਾਂ ਵਸਾਵਾਂ ਤੇਰੇ ਨਾਲ, ਆਪ ਆਪਣਾ ਬੰਧਨ ਪਾਇੰਦਾ। ਘਰ ਘਰ ਦੀਪਕ ਜੋਤੀ ਦੇਣੀ ਬਾਲ, ਜੋਤੀ ਜੋਤ ਨਾਲ ਮਿਲਾਇੰਦਾ। ਨਾਤ ਤੁੱਟੇ ਸ਼ਾਹ ਕੰਗਾਲ, ਨਾਰੀ ਪੁਰਸ਼ ਨਾ ਵੰਡ ਵੰਡਾਇੰਦਾ। ਲਹਿਣਾ ਦੇਣਾ ਬਿਰਧ ਬਾਲ, ਬਾਲੀ ਬਾਲਾ ਆਪ ਵਖਾਇੰਦਾ। ਤੂੰ ਵਸਣਾ ਥਿਰ ਘਰ ਸੱਚੀ ਧਰਮਸਾਲ, ਸਚਖੰਡ ਹਰਿ ਜੂ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸ਼ਬਦੀ ਸੁਤ ਆਪ ਸਮਝਾਇੰਦਾ। ਸ਼ਬਦੀ ਸੁਤ ਸੀਸ ਝੁਕਾ, ਹਰਿ ਪੁਰਖ ਅੱਗੇ ਕਰੇ ਨਿਮਸਕਾਰਾ। ਮੈਂ ਇਕੀ ਜੇਠ ਜਾਵਾਂ ਵਾਹੋ ਦਾਹ, ਗੁਰਮੁਖਾਂ ਚਲ ਦੁਆਰਾ। ਬਾਹੋਂ ਪਕੜ ਲਵਾਂ ਉਠਾ, ਤੇਰੇ ਚਰਨ ਦਿਆਂ ਸਹਾਰਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਦਾ ਪੰਧ ਮੁਕਾ, ਅੰਤ ਵਖਾਵਾਂ ਪਾਰ ਕਿਨਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੁਹੱਤਰਾਂ ਮੇਲਾ ਏਕਾ ਵਾਰਾ। ਚੁਹੱਤਰਾਂ ਮੇਲਾ ਦੇਵਾਂ ਮੇਲ, ਮੇਰੇ ਸਾਹਿਬ ਸੱਚੇ ਗੋਸਾਈਂਆ। ਜੋਤ ਜਗਾਵਾਂ ਬਿਨ ਬਾਤੀ ਤੇਲ, ਬੇਅੰਤ ਬੇਪਰਵਾਹਿਆ। ਅਚਰਜ ਵਖਾਵਾਂ ਤੇਰਾ ਖੇਲ, ਖੇਲਾਂ ਖੇਲ ਹਰ ਘਟ ਥਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਇਆ। ਮੰਗਾਂ ਮੰਗ ਦੇਣਾ ਦਾਨ, ਹਰਿ ਦਾਤਾਰ ਤੇਰੀ ਵਡਿਆਈਆ। ਤੂੰ ਸਾਹਿਬ ਸੱਚਾ ਸੁਲਤਾਨ, ਸ਼ਹਿਨਸ਼ਾਹ ਸ਼ਾਹ ਸੱਚਾ ਪਾਤਸ਼ਾਹੀਆ। ਏਕਾ ਬਖ਼ਸ਼ਣਾ ਚਰਨ ਧਿਆਨ, ਕਵਲ ਕਵਲ ਤੇਰੀ ਸਰਨਾਈਆ। ਮੇਰਾ ਤੇਰੇ ਉਪਰ ਮਾਣ, ਤੂੰ ਪਿਤਾ ਤੂੰ ਹੀ ਮਾਈਆ। ਚੁਹੱਤਰਾਂ ਭਗਤਾਂ ਵੇਖਾਂ ਆਣ, ਲੋਕਮਾਤ ਸਹਿਜ ਸੁਭਾਈਆ। ਲੱਖ ਚੁਰਾਸੀ ਵਿਚੋਂ ਕਰਾਂ ਪਛਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਹੱਥ ਮੇਰੀ ਵਡਿਆਈਆ। ਮੇਰੀ ਵਡਿਆਈ ਤੇਰੇ ਹੱਥ, ਸ਼ਬਦ ਸੁਤ ਆਖ ਸੁਣਾਇੰਦਾ। ਤੂੰ ਦੀਨ ਦਿਆਲ ਠਾਕਰ ਸਵਾਮੀ ਸਮਰਥ, ਤੇਰਾ ਭੇਵ ਕੋਇ ਨਾ ਪਾਇੰਦਾ। ਗੁਰ ਅਵਤਾਰ ਤੇਰੀ ਮਹਿਮਾ ਗਾ ਗਾ ਗਏ ਅਕੱਥ, ਕਥਨੀ ਕਥ ਨਾ ਕੋਇ ਸੁਣਾਇੰਦਾ। ਮੈਂ ਆਦਿ ਜੁਗਾਦਿ ਗਾਵਾਂ ਤੇਰਾ ਜਸ, ਜਸ ਵੇਦ ਪੁਰਾਨ ਸਾਲਾਹਿੰਦਾ। ਅੰਤਮ ਪੂਰੀ ਕਰਨੀ ਆਸ, ਨਿਰਾਸਾ ਰੂਪ ਨਾ ਕੋਇ ਰਖਾਇੰਦਾ। ਤੇਰੇ ਦੁਆਰੇ ਜਾਵਾਂ ਵਸ, ਸਚ ਦੁਆਰਾ ਮੋਹੇ ਭਾਇੰਦਾ। ਤੂੰ ਭਗਤਾਂ ਮਿਲਣਾ ਹੱਸ, ਹੱਸ ਹੱਸ ਭਗਤ ਖ਼ੁਸ਼ੀ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਅਵਰ ਨਜ਼ਰ ਕੋਇ ਨਾ ਆਇੰਦਾ। ਤੁਧ ਬਿਨ ਦੂਸਰ ਨਾਹੀਂ ਕੋਇ, ਹਰਿ ਜੂ ਤੇਰੀ ਵਡ ਵਡਿਆਈਆ। ਤੇਰੇ ਭਗਤ ਤੇਰੇ ਜੇਹੇ ਹੋਏ, ਤੇਰਾ ਨੂਰ ਤੇਰੀ ਰੁਸ਼ਨਾਈਆ। ਤੇਰਾ ਨਾਉਂ ਮਿਲੇ ਢੋਏ, ਢੋਲਕ ਛੈਣਾ ਨਾ ਕੋਇ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੀ ਸੱਚੀ ਆਸ ਰਖਾਈਆ। ਸੱਚੀ ਤੇਰੀ ਇਕੋ ਆਸ, ਆਸਾ ਆਸਾ ਵਿਚ ਰਖਾਇੰਦਾ। ਪਾਰਬ੍ਰਹਮ ਤੇਰਾ ਸਚ ਪਰਕਾਸ਼, ਪਰਕਾਸ਼ ਪਰਕਾਸ਼ ਨਾਲ ਮਿਲਾਇੰਦਾ। ਜੁਗਾ ਜੁਗੰਤਰ ਤੇਰਾ ਧਰਵਾਸ, ਮੇਰੀ ਧੀਰ ਧਰਾਇੰਦਾ। ਸਦਾ ਸੁਹੇਲੇ ਵਸਣਾ ਪਾਸ, ਤੇਰਾ ਵਿਛੋੜਾ ਮੋਹੇ ਨਾ ਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਤੇਰੇ ਭਗਤ ਤੇਰੀ ਝੋਲੀ ਪਾਇੰਦਾ। ਸਾਚਾ ਵੇਲਾ ਸ੍ਰੀ ਭਗਵਾਨ, ਹਰਿ ਜੂ ਹਰਿ ਹਰਿ ਆਪ ਜਣਾਈਆ। ਇਕੀ ਜੇਠ ਖੋਲ੍ਹਣਾ ਇਕ ਬਿਆਨ, ਬਿਆਨਾ ਮੇਰੇ ਨਾਉਂ ਰਖਾਈਆ। ਚੁਹੱਤਰ ਭਗਤ ਕਰ ਪਰਵਾਨ, ਨਾਮ ਪਰਵਾਨਾ ਹੱਥ ਫੜਾਈਆ। ਹਾੜ ਸਤਾਰਾਂ ਹੋਣ ਪਰਧਾਨ, ਪਰਦਾ ਹਰਿ ਜੂ ਦਏ ਚੁਕਾਈਆ। ਹਰਿ ਸੰਗਤ ਪੱਕੇ ਇਕ ਪਕਵਾਨ, ਪੁਰਖ ਅਬਿਨਾਸ਼ੀ ਸੇਵ ਕਮਾਈਆ। ਇਕੀ ਇਕੀ ਸੇਵ ਮਹਾਨ, ਸਾਚੀ ਸਿਖੀ ਦਏ ਸਮਝਾਈਆ। ਧਾਰੋਂ ਤਿੱਖੀ ਕਰੇ ਖੇਲ ਮਹਾਨ, ਨਿੱਕੀ ਨਿੱਕੀ ਦਏ ਵਡਿਆਈਆ। ਚਿੱਠੀ ਲਿਖੀ ਧੁਰ ਫ਼ਰਮਾਣ, ਸ਼ਬਦੀ ਸੁਤ ਕਰੇ ਪੜ੍ਹਾਈਆ। ਅਲਫ਼ ਯੇ ਨਾ ਸਕੇ ਪਛਾਣ, ਪੈਂਤੀ ਅੱਖਰੀ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਇਕੀ ਜੇਠ ਦਿਵਸ ਸੁਹੌਣਾ, ਹਰਿ ਜੂ ਸ਼ਬਦੀ ਸ਼ਬਦ ਜਣਾਇੰਦਾ। ਚੁਹੱਤਰਾਂ ਲੇਖਾ ਲੇਖ ਲਿਖੌਣਾ, ਲਿਖ ਲਿਖ ਲੇਖਾ ਹੱਥ ਫੜਾਇੰਦਾ। ਲੱਖ ਚੁਰਾਸੀ ਪੰਧ ਕਟੌਣਾ, ਜਨਮ ਜਨਮ ਨਾ ਕੋਇ ਭੁਵਾਇੰਦਾ। ਮਾਤ ਗਰਭ ਫੇਰ ਨਾ ਔਣਾ, ਜਿਸ ਜਨ ਆਪਣੀ ਦਇਆ ਕਮਾਇੰਦਾ। ਅੱਧਵਿਚਕਾਰ ਨਾ ਕਿਸੇ ਅਟਕੌਣਾ, ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਚ ਵਿਹਾਰਾ ਆਪਣੇ ਹੱਥ ਰਖਾਇੰਦਾ। ਚੁਹੱਤਰ ਵਿਹਾਰਾ ਸੱਤ ਚਾਰ, ਸਤਿ ਸਤਿਵਾਦੀ ਆਪ ਕਰਾਈਆ। ਚਾਰ ਜੁਗ ਦਾ ਖੇਲ ਅਪਾਰ, ਚਾਰੋਂ ਕੁੰਟ ਵੇਖ ਵਖਾਈਆ। ਚਾਰ ਵੇਦ ਖੋਲ੍ਹ ਕਿਵਾੜ, ਚਾਰ ਵਰਨ ਦਏ ਸਮਝਾਈਆ। ਚਾਰ ਯਾਰੀ ਪਾਵੇ ਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਤਿ ਵਿਹਾਰਾ ਹਰਿ ਨਿਰੰਕਾਰਾ, ਨਿਰਗੁਣ ਆਪਣਾ ਆਪ ਕਰਾਈਆ। ਸਤਿ ਵਿਹਾਰਾ ਕਰਨਾ ਜਗ, ਜੀਵਣ ਜੁਗਤ ਆਪ ਜਣਾਇੰਦਾ। ਗੁਰਮੁਖ ਮੇਲਣੇ ਉਪਰ ਸ਼ਾਹ ਰਗ, ਸ਼ਹਿਨਸ਼ਾਹ ਆਪਣੀ ਦਇਆ ਕਮਾਇੰਦਾ। ਤ੍ਰੈਗੁਣ ਮਾਇਆ ਬੁਝੇ ਅੱਗ, ਅਗਨੀ ਤਤ ਨਾ ਕੋਇ ਰਖਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਦੇ ਹੀਰੇ ਨਗ, ਆਪਣੀ ਜੜਤ ਆਪ ਜੁੜਾਇੰਦਾ। ਅੰਤਮ ਪਰਦਾ ਲਏ ਕੱਜ, ਸ਼ਬਦ ਦੁਸ਼ਾਲਾ ਹੱਥ ਉਠਾਇੰਦਾ। ਵੇਖਣਹਾਰਾ ਨੌਂ ਖੰਡ ਪ੍ਰਿਥਮੀ ਭੱਜ ਭੱਜ, ਦੋ ਜਹਾਨਾਂ ਪੰਧ ਮੁਕਾਇੰਦਾ। ਹਰਿ ਭਗਤ ਦੁਆਰੇ ਬਹੇ ਸੱਜ, ਸਾਜਣ ਆਪਣੀ ਦਇਆ ਕਮਾਇੰਦਾ। ਪੀਰ ਪੈਗ਼ੰਬਰਾਂ ਕਰਾਏ ਹੱਜ, ਸਾਚਾ ਕਾਅਬਾ ਆਪ ਖੁਲ੍ਹਾਇੰਦਾ। ਸ਼ਿਵਦੁਆਲਾ ਮੰਦਰ ਮਸਜਿਦ ਮੱਠ ਆਪੇ ਦੱਸ, ਟਲ ਆਪਣੇ ਨਾਮ ਖੜਕਾਇੰਦਾ। ਗੁਰੂਦੁਆਰਾ ਅੰਤਰ ਵਸ, ਗੁਰ ਗੁਰ ਸ਼ਬਦੀ ਬੂਝ ਬੁਝਾਇੰਦਾ। ਕਲਜੁਗ ਅੰਤਮ ਖੇੜਾ ਕਰੇ ਭੱਠ, ਭੱਠੀ ਅਗਨੀ ਆਪ ਤਪਾਇੰਦਾ। ਸਾਧਾਂ ਸੰਤਾਂ ਵੇਖੇ ਧੀਰਜ ਜਤ, ਸਤਿ ਸੰਤੋਖ ਕਵਣ ਰਖਾਇੰਦਾ। ਕਵਣ ਜਾਣੇ ਬ੍ਰਹਮ ਮਤ, ਬ੍ਰਹਮ ਤਤ ਕਵਣ ਮਿਲਾਇੰਦਾ। ਕਵਣ ਮਿਲੇ ਕਮਲਾਪਤ, ਕਵਲ ਨੈਣ ਕਵਣ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਪਣਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਦੋ ਜਹਾਨ, ਹਰਿ ਜੂ ਹਰਿ ਹਰਿ ਆਪ ਵਰਤਾਈਆ। ਲੇਖਾ ਜਾਣੇ ਜੀਵ ਸ਼ੈਤਾਨ, ਸ਼ਰਅ ਸ਼ਰੀਅਤ ਫੋਲ ਫੁਲਾਈਆ। ਨੌਂ ਖੰਡ ਪ੍ਰਿਥਮੀ ਵੇਖੇ ਸਿਦਕ ਈਮਾਨ, ਸਬਰ ਸਬੂਰੀ ਕਵਣ ਹੰਢਾਈਆ। ਸਾਧ ਸੰਤ ਵੇਖੇ ਮਾਰ ਧਿਆਨ, ਕਵਣ ਬੈਠਾ ਤਾੜੀ ਲਾਈਆ। ਕਵਣ ਵਸੇ ਸਚ ਮਕਾਨ, ਘਰ ਘਰ ਵਿਚ ਸੋਭਾ ਪਾਈਆ। ਕਵਣ ਵੇਖੇ ਅੰਮ੍ਰਿਤ ਪੀਣ ਖਾਣ, ਬਿਨ ਰਸਨਾ ਰਸ ਚਖਾਈਆ। ਕਵਣ ਬਿਨ ਪੜ੍ਹਿਆਂ ਕਰੇ ਗਿਆਨ, ਨਿਸ਼ਅੱਖਰ ਨਾਦ ਸੁਣਾਈਆ। ਕਵਣ ਕੋਟਨ ਪਰਕਾਸ਼ ਕਰੇ ਭਾਨ, ਬਿਨ ਤੇਲ ਬਾਤੀ ਦੀਪਕ ਦਏ ਜਗਾਈਆ। ਕਵਣ ਆਤਮ ਸੇਜਾ ਹੋਏ ਬਲਵਾਨ, ਬਲ ਆਪਣਾ ਆਪ ਪਰਗਟਾਈਆ। ਕਵਣ ਪੰਚਮ ਨਾਦ ਸ਼ਬਦ ਸੁਣੇ ਧੁਨਕਾਨ, ਛੱਤੀ ਰਾਗ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਆਪਣਾ ਹੁਕਮ ਆਪ ਵਰਤਾਈਆ। ਨਰ ਹਰਿ ਹਰਿ ਨਰਾਇਣ, ਨਰ ਨਾਰੀ ਖੇਲ ਕਰਾਇੰਦਾ। ਰਸਨਾ ਕਿਸੇ ਨਾ ਸਕੇ ਕਹਿਣ, ਲਿਖ ਲਿਖ ਲੇਖ ਨਾ ਕੋਇ ਸਮਝਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਜਨ ਭਗਤਾਂ ਹਰਿ ਆਪੇ ਆਏ ਲੈਣ, ਨਿਤ ਨਵਿਤ ਵੇਸ ਵਟਾਇੰਦਾ। ਨਾਤਾ ਤੋੜੇ ਮਾਤ ਪਿਤ ਭਾਈ ਭੈਣ, ਸਾਕ ਸੱਜਣ ਸੈਣ ਨਾ ਕੋਇ ਵਖਾਇੰਦਾ। ਤਨ ਬਸਤਰ ਪਾਏ ਨਾਮ ਗਹਿਣ, ਸਾਚੇ ਭੂਸ਼ਨ ਬਸਤਰ ਆਪ ਸੁਹਾਇੰਦਾ। ਇਕ ਵਖਾਏ ਸਾਚਾ ਨੈਣ, ਨਿਜ ਨੇਤਰ ਆਪ ਖੁਲ੍ਹਾਇੰਦਾ। ਏਥੇ ਓਥੇ ਬਣੇ ਸਾਕ ਸੱਜਣ ਸੈਣ, ਸਗਲਾ ਸੰਗ ਆਪ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਆਪ ਮਿਲਾਇੰਦਾ। ਹਰਿਜਨ ਮੇਲਾ ਮੇਲ ਮਿਲਾਇਆ, ਮਿਲਣੀ ਜਗਦੀਸ਼ ਆਪ ਕਰਾਈਆ। ਗੁਰ ਚੇਲਾ ਬਣ ਬਣ ਖੇਲ ਕਰਾਇਆ, ਖੇਲਣਹਾਰਾ ਨਜ਼ਰ ਨਾ ਆਈਆ। ਬਣ ਸੱਜਣ ਸੁਹੇਲਾ ਫੇਰਾ ਪਾਇਆ, ਫਿਰ ਫਿਰ ਵੇਖੇ ਸਰਬ ਲੋਕਾਈਆ। ਚੁਹੱਤਰਾਂ ਅੰਕ ਆਪ ਜੁੜਾਇਆ, ਸਾਤਾ ਚੌਕਾ ਗੰਢ ਪੁਵਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੇਵ ਕਮਾਇਆ, ਸੇਵਕ ਬਣੇ ਸੇਵਾਦਾਰ, ਕਰ ਕਰ ਸੇਵਾ ਖ਼ੁਸ਼ੀ ਮਨਾਈਆ ।

Leave a Reply

This site uses Akismet to reduce spam. Learn how your comment data is processed.