06 – ਸੱਚੇ ਪਾਤਸ਼ਾਹ ਹਰਿਮੰਦਰ ਸਾਹਿਬ ਜਾਣਾ – JANAMSAKHI 06

         ਸੱਚੇ  ਪਾਤਸ਼ਾਹ ਹਰਿਮੰਦਰ ਸਾਹਿਬ ਜਾਣਾ

     ਸੱਚੇ ਪਾਤਸ਼ਾਹ  ਦੀ  ਛੋਟੀ ਉਮਰ ਸੀ ਤੇ ਰਸਨਾ ਨਾਲ ਘਟ ਹੀ  ਬਚਨ

 ਕਰਦੇ ਸੀ । ਜੋਤ ਨਾਲ ਬਾਬੇ ਮਨੀ ਸਿੰਘ ਨੂੰ  ਬਚਨ  ਦੱਸਦੇ ਹਨ ਜੀ । ਅਕਾਸ਼ ਬਾਣੀ  ਨਾਲ ਬਾਬੇ ਮਨੀ ਸਿੰਘ ਨੂੰ ਹੁਕਮ ਦਿਤਾ, ਕਿ  ਅਸਾਂ ਹਰਿ ਮੰਦਰ ਜਾਣਾ ਹੈ । ਅੰਮ੍ਰਿਤਸਰ ਵਡਾ ਦਰਬਾਰ  ਜੇਹੜਾ  ਹੈ, ਓਹਦਾ ਨਾਮ ਹਰਿਮੰਦਰ ਸਾਹਿਬ ਹੈ । ਪਾਤਸ਼ਾਹ ਹੁਕਮ ਦਿਤਾ ਸੰਤਾ ਅਸੀਂ ਨਿਹਕਲੰਕ ਅਵਤਾਰ ਕਲਜੁਗ ਵਿਚ ਆਏ ਹਾਂ ਤੇ ਅਸੀਂ ਆਪਣਾ  ਬਚਨ  ਪੂਰਾ ਕਰਨਾ ਹੈ । ਆਪਣੇ ਧਾਮ ਤੇ ਜਾਣਾ ਹੈ,  ਜੇਹੜਾ   ਬਚਨ  ਹੈ ਹਰਿ ਜੂ ਹਰਿ ਮੰਦਰ ਆਵਣਗੇ । ਸੰਗਤਾਂ ਤੇ ਪਾਤਸ਼ਾਹ ਸਾਰੇ ਪਰਿਵਾਰ ਸਮੇਤ ਅੰਮ੍ਰਿਤਸਰ ਨੂੰ ਤੁਰ ਪਏ ਹਨ ।  ਜਿਸ ਵਕਤ ਸੰਗਤਾਂ ਸਮੇਤ ਅੰਮ੍ਰਿਤਸਰ  ਸੱਚੇ  ਪਾਤਸ਼ਾਹ ਪਹੁੰਚੇ ਗਏ ਹਨ ਤੇ ਸਿਖਾਂ  ਨੇ   ਸੱਚੇ  ਪਾਤਸ਼ਾਹ ਨੂੰ ਮੋਢੇ ਤੇ ਚੁਕਿਆ ਹੋਇਆ ਹੈ ਜੀ, ਬਾਬੇ ਮਨੀ ਸਿੰਘ ਨਾਲ ਹਨ ।  ਦਰਸ਼ਨੀ ਡਿਉਡੀ ਲੰਘ ਕੇ  ਸਿੱਧੇ ਦਰਬਾਰ ਸਾਹਿਬ  ਚਲੇ  ਗਏ ਹਨ  ਤੇ ਮੰਜੀ ਸਾਹਿਬ ਦੇ ਉਤੇ  ਸੱਚੇ  ਪਾਤਸ਼ਾਹ ਨੂੰ ਬਹਾ ਦਿਤਾ ਹੈ ਜੀ । ਬਾਬੇ ਮਨੀ ਸਿੰਘ ਪੁਜਾਰੀਆਂ ਨੂੰ ਸੁਣਾਇਆ , ਸਾਰੇ ਹੋਕਾ ਦਿੱਤਾ ਕਿ ਏਹ ਨਿਹਕਲੰਕ ਅਵਤਾਰ ਹਨ, ਮੁਸਲਮਾਨਾਂ ਦੇ ਅਮਾਮ ਮਹਿੰਦੀ ਹਨ । ਏਹੋ ਹਰਿ ਜੀ ਹਨ ਅਤੇ ਅੱਜ ਆਪਣੇ ਧਾਮ ਤੇ ਆਪ ਸੁਹਾਏ ਹਨ । ਹਰਿ ਜੀ ਹਰਿ ਮੰਦਰ ਆਏ ਹਨ । ਪੂਰੇ  ਬਚਨ  ਗੁਰ ਅਰਜਨ ਦੇ ਕਰਾਏ ਹਨ ਜੀ । ਬਾਬੇ ਮਨੀ ਸਿੰਘ ਹੱਥ ਜੋੜ ਕੇ ਬੇਨੰਤੀ ਕੀਤੀ  ਕਿ  ਪੁਜਾਰੀਓ ਢੈਹ ਕੇ ਚਰਨੀ ਪੈ ਜਾਓ ਤੇ ਭੁਲਾਂ ਬਖ਼ਸ਼ਾਂ ਲਓ ।  ਏਹ  ਦਰਬਾਰ ਰੈਹਣਗੇ ਨਹੀਂ ਤੇ  ਸੱਚੇ  ਪਿਤਾ ਕਰਾਮਾਤ ਖਿਚ ਕੇ  ਲੈ  ਜਾਣਗੇ ਜੀ । ਪੁਜਾਰੀਆਂ ਮੰਨਿਆ ਨਹੀਂ ਤੇ ਬਾਬੇ ਮਨੀ ਸਿੰਘ ਨੂੰ ਧੱਕੇ ਮਾਰੇ ਤੇ ਆਖਿਆ ਚੁਕ  ਲੈ  ਏਥੋਂ ,  ਇਕ ਬਾਲ ਨੂੰ  ਤੂੰ  ਮੰਜੀ ਸਾਹਿਬ ਦੇ ਉਤੇ ਲਿਆ ਬਿਠਾਇਆ ਹੈ । ਫੇਰ ਸਿਖ  ਸੱਚੇ  ਪਾਤਸ਼ਾਹ ਨੂੰ ਚੁਕ ਕੇ  ਲੈ  ਆਏ ਹਨ ਤੇ ਅਕਾਲ ਤਖ਼ਤ ਬੁੰਗੇ ਕੋਲ ਆ ਬੈਠੇ ਹਨ ਜੀ । ਓਥੇ  ਸੱਚੇ  ਪਾਤਸ਼ਾਹ ਬੈਠ ਗਏ ਹਨ । ਸੰਤ ਮਨੀ ਸਿੰਘ ਨੂੰ ਅਕਾਸ਼ ਬਾਣੀ  ਹੋਈ ਹੈ, ਪਾਤਸ਼ਾਹ  ਬਚਨ  ਦਿੱਤਾ  ਕਿ  ਸੰਤਾ ਅਸੀਂ ਆਪਣੇ ਧਾਮ ਤੇ ਆਏ ਹਾਂ ਤੇ ਕੁੱਤਿਆਂ ਪੁਜਾਰੀਆਂ ਸਾਨੂੰ ਧੱਕੇ ਮਾਰੇ ਹਨ । ਪਾਤਸ਼ਾਹ ਜੋਤ ਸਰੂਪੀ ਬਚਨ  ਕਰਦੇ ਹਨ  ਕਿ  ਸੰਤਾ ਅਸੀਂ ਏਨ੍ਹਾਂ ਪੁਜਾਰੀਆਂ ਨੂੰ ਭੂਤ ਪ੍ਰੇਤ ਦਾ ਜਨਮ ਦੇਣਾ ਹੈ ।  ਏਹ  ਪੁਜਾਰੀ ਅੰਮ੍ਰਿਤਸਰ ਦੇ ਭੂਤ ਪ੍ਰੇਤ  ਹੋ  ਕੇ  ਸ਼ਹਿਰ ਦੇ ਖੋਲਿਆਂ ਵਿਚ ਵਿਸ਼ਟਾ ਖਾਂਦੇ ਫਿਰਨਗੇ ਜੀ । ਅੱਜ ਅਸੀਂ ਅੰਮ੍ਰਿਤਸਰ  ਦੀ ਕਰਾਮਾਤ ਖਿਚ ਲੈਣੀ ਹੈ। ਮੈ ਪ੍ਰੀ ਪੂਰਨ ਪਰਮੇਸ਼ਵਰ  ਮਹਾਰਾਜ  ਸ਼ੇਰ  ਸਿੰਘ ਵਿਸ਼ਨੂੰ ਭਗਵਾਨ ਹਾਂ ਜੀ । ਮੈਂ ਜੁਗੋ ਜੁਗ ਅਵਤਾਰ ਧਾਰਦਾ ਹਾਂ ਤੇ ਸਤਿਜੁਗ ਵਿਚ ਮੈਂ ਹੰਸਾ ਅਵਤਾਰ ਧਾਰਿਆ ਸੀ , ਤ੍ਰੇਤੇ ਵਿਚ ਅਸੀਂ ਰਾਮ ਜੀ ਸਾਂ । ਭਗਤਾਂ ਦੇ ਤਾਰਨ ਨੂੰ ਤੇ ਦੁਸ਼ਟਾਂ ਦੇ ਸੰਘਾਰਨ ਨੂੰ ਹਾਂ ਜੀ ।  ਦੁਆਪਰ ਵਿਚ ਕ੍ਰਿਸ਼ਨ ਮਹਾਰਾਜ ਅਖਵਾਇਆ ਹੈ । ਜੁਗੋ ਜੁਗ ਭਗਤਾਂ  ਦੀ  ਜੈ   ਦੁਸ਼ਟਾਂ  ਦੀ  ਢੈਹ ਕਰ ਰਿਹਾ ਹਾਂ ਜੀ ।  ਕਲਜੁਗ ਵਿਚ  ਨਿਹਕਲੰਕ ਅਵਤਾਰ  ਘਨਕ ਪੁਰੀ ਵਿਚ ਧਾਰਿਆ ਹੈ, ਮਹਾਰਾਜ  ਸ਼ੇਰ  ਸਿੰਘ ਵਿਸ਼ਨੂੰ ਨਾਮ ਰਖਾਇਆ ਹੈ ਜੀ ਤੇ ਅੱਜ ਆਪ ਦੇ ਮੰਦਰ ਵਿਚ ਆਏ ਹਾਂ । ਪੁਜਾਰੀਆਂ ਧੱਕੇ ਮਾਰੇ ਹਨ । ਏਹਨਾਂ ਨੂੰ ਚੂੜਿਆਂ ਕੋਲੋਂ ਮਰਵਾਵਾਂਗਾ ਜੀ ।  ਕੋਹੜੀਆਂ ਕੁਸ਼ਟਾਂ ਦੀਆਂ ਜੂਨਾਂ ਪੈਣਗੇ ਤੇ ਰਾਮਦਾਸ ਦੀ  ਨਗਰੀ ਹੁਣ ਥੇਹ ਹੋ  ਜਾਏਗੀ ।  ਜੋ  ਕਲਜੁਗ ਦੇ ਧਾਮ  ਨੇ  ਸਾਰੇ ਮਲੀਆ ਮੇਟ ਕਰ ਕੇ ਮੈਂ ਆਪਣੇ ਨਾਮ  ਦੀ  ਜੈ   ਕਰਾਵਾਂਗਾ । ਜਿਸ ਤਰ੍ਹਾਂ ਮਨੀ ਸਿੰਘ ਨੂੰ ਅਕਾਸ਼ ਬਾਣੀ  ਹੋਈ ਓਸੇ ਤਰਾਂ ਮਨੀ ਸਿੰਘ  ਨੇ  ਸਰਾਫ ਲਿਖ ਦਿਤੇ । ਫੇਰ ਅਕਾਸ਼ ਬਾਣੀ  ਹੋਈ ਸੰਤਾ ਸਾਡੇ ਨਾਂ  ਦੀ  ਡੌਂਡੀ ਪਿਟਾ ਦੇ ਸਾਰੇ ਸ਼ਹਿਰ ਵਿਚ । ਸੰਤ ਨੇ, ਬਜਾਰ ਬਜਾਰ ਵਿਚ ਗਲੀ ਗਲੀ ਵਿਚ  ਢੋਲ  ਮਾਰ ਦਿਤੇ ਕਿ  ਨਿਹਕਲੰਕ ਅਵਤਾਰ  ਪ੍ਰੀ   ਪੂਰਨ ਪਰਮੇਸ਼ਵਰ ਬੁੰਗੇ ਵਿਚ ਬੈਠੇ ਹਨ  ।  ਜਿਸ ਮਾਈ ਭਾਈ  ਨੇ  ਦਰਸ਼ਨ ਕਰਨੇ ਹੋਣ ਦਰਸ਼ਨ ਕਰ ਕੇ ਆਪ ਦਾ ਜਨਮ ਸੁਫਲਾ ਕਰਨਾ  ਹੋਵੇ  ਕਰ ਸਕਦੇ ਹਨ ।  ਮਹਾਰਾਜ  ਸ਼ੇਰ  ਸਿੰਘ ਕਲਜੁਗ ਵਿਚ ਨਾਮ ਰਖਾਇਆ ਹੈ  ਤੇ ਗਊ ਗਰੀਬ ਦਾ  ਉਧਾਰ  ਕਰਨ ਲਈ  ਮਹਾਰਾਜ ਅਵਤਾਰ ਧਾਰਿਆ ਹੈ । ਘਵਿੰਡ ਪਿੰਡ ਵਿਚ ਮਹਾਰਾਜ ਅਵਤਾਰ ਧਾਰਿਆ ਹੈ ਜੀ । ਸਾਰਾ ਸ਼ਹਿਰ ਹੁਮ ਹੁਮਾ ਕੇ  ਸੱਚੇ  ਪਿਤਾ ਦੇ ਦਰਸ਼ਨਾ ਨੂੰ ਆਏ ਹਨ ਜੀ । ਓਧਰ ਬਾਬੇ ਮਨੀ ਸਿੰਘ ਨੂੰ ਅਕਾਸ਼ ਬਾਣੀ  ਹੋਈ  ਕਿ  ਸੰਤਾ ਜਿੰਨਾਂ ਮਰਜੀ ਹੋਕਾ ਦੇ, ਅਸੀਂ ਇਕ ਵੀ ਜੀਅ ਨੂੰ ਨਹੀਂ ਸ਼ਰਨ ਲੱਗਣ ਦੇਣਾ । ਜਿਸ ਵਕਤ ਸਾਰਾ ਸ਼ਹਿਰ ਦਰਸ਼ਨਾ ਨੂੰ ਆਇਆ ਹੈ ਤੇ  ਸੱਚੇ  ਪਾਤਸ਼ਾਹ ਕਬੂਤਰ ਫੜ ਕੇ ਮੂੰਹ ਨਾਲ ਖੰਬ ਪੁੱਟਣ ਲਗ ਪਏ ਹਨ ਜੀ । ਜੇਹੜੇ ਦਰਸ਼ਨ ਕਰਨ ਆਏ ਸਨ  ਓਹਨਾਂ ਦੇ ਦਿਲ ਬੜੇ ਕਰੈਹਤੇ ਗਏ, ਸਾਰਿਆਂ ਦਾ ਪ੍ਰੇਮ ਟੁੱਟ ਗਿਆ ਜੀ । ਆਖਣ ਲੱਗੇ  ਕਿ  ਐਵੇਂ ਇਸ ਸਾਧ  ਨੇ  ਢੰਗ ਬਣਾਇਆ ਹੋਇਆ ਹੈ ।  ਜੇ ਪ੍ਰੀ ਪੂਰਨ ਪਰਮੇਸ਼ਵਰ ਹੁੰਦੇ ਤੇ ਕਬੂਤਰਾਂ ਦੇ ਖੰਬ ਖੋਂਦੇ ? ਸਾਰੀ ਦੁਨੀਆਂ ਸੱਚੇ  ਪਾਤਸ਼ਾਹ  ਨੇ  ਏਸੇ ਤਰ੍ਹਾਂ ਟਾਲ ਛੱਡੀ, ਸ਼ਰਨ ਨਹੀਂ ਲੱਗਣ ਦਿਤੀ ਏ । ਵਿਹਾਰ ਅੰਮ੍ਰਿਤਸਰ  ਸੱਚੇ  ਪਾਤਸ਼ਾਹ ਭੁਗਤਾਇਆ ਹੈ ਜੀ ਫੇਰ ਦੀਨ ਦਿਆਲ ਘਨਕਪੁਰੀ ਵਿਚ ਆ ਗਏ ਹਨ ਜੀ |