੧੩ ਮਾਘ ੨੦੧੮ ਬਿਕਰਮੀ ਅੱਛਰ ਸਿੰਘ ਦੇ ਗ੍ਰਹਿ ਅਲੜ ਪਿੰਡੀ ਜ਼ਿਲਾ ਗੁਰਦਾਸ ਪੁਰ
ਹਰਿ ਨਾਮ ਰੰਗ ਅਪਾਰਾ, ਬਿਨ ਰੰਗਤ ਹਰਿ ਚੜ੍ਹਾਇੰਦਾ। ਹਰਿ ਨਾਮ ਰੰਗ ਅਪਾਰਾ, ਨਜ਼ਰ ਕਿਸੇ ਨਾ ਆਇੰਦਾ। ਹਰਿ ਨਾਮ ਰੰਗ ਅਪਾਰਾ, ਕਾਇਆ ਚੋਲੀ ਚੋਲੇ ਨਾਲ ਬਦਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣਾ ਨਾਮ ਵਖਾਇੰਦਾ। ਹਰਿ ਕਾ ਨਾਮ ਆਤਮ ਰੰਗ, ਅੰਤ ਦਾਤਾ ਆਪ ਰੰਗਾਈਆ। ਹਰਿ ਕਾ ਨਾਮ ਸਦਾ ਸੰਗ, ਸਦਾ ਸਦਾ ਸੁਖਦਾਈਆ। ਹਰਿ ਕਾ ਨਾਮ ਡੋਰ ਪਤੰਗ, ਸੁਰਤੀ ਸੁਰਤ ਬੰਧਾਈਆ। ਹਰਿ ਕਾ ਨਾਮ ਗੀਤ ਸੁਹਾਗੀ ਛੰਦ, ਗੋਬਿੰਦ ਗੋਬਿੰਦ ਕਰੇ ਵਡਿਆਈਆ। ਹਰਿ ਕਾ ਨਾਮ ਪਰਮਾਨੰਦ, ਪਰਮ ਪੁਰਖ ਮਿਲਾਈਆ। ਹਰਿ ਕਾ ਨਾਮ ਟੁੱਟੀ ਗੰਢ, ਆਪਣਾ ਬੰਧਨ ਪਾਈਆ । ਹਰਿ ਕਾ ਨਾਮ ਕਰੇ ਪ੍ਰਕਾਸ਼ ਬਿਨ ਸੂਰਜ ਚੰਦ, ਨੂਰ ਨੂਰ ਨੂਰ ਰੁਸ਼ਨਾਈਆ। ਹਰਿ ਕਾ ਨਾਮ ਸਦਾ ਬਖਸ਼ਿੰਦ, ਪਤਿਤ ਪਾਪੀ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣਾ ਨਾਮ ਚਖਾਈਆ। ਹਰਿ ਨਾਮ ਸਰਬ ਗੁਣ, ਗੁਣਵੰਤਾ ਗੁਣ ਜਣਾਇੰਦਾ। ਹਰਿ ਕਾ ਨਾਮ ਯਾਦ ਲਏ ਸੁਣ, ਜਨ ਪਰਾਣੀ ਮਾਤ ਸੁਣਾਇੰਦਾ। ਹਰਿ ਕਾ ਨਾਮ ਛਾਣ ਪੁਣ, ਲੱਖ ਚੁਰਾਸੀ ਆਪ ਕਰਾਇੰਦਾ। ਹਰਿ ਕਾ ਨਾਮ ਲਏ ਚੁਣ, ਗੁਰਮੁਖ ਸੱਜਣ ਬਾਹਰ ਕਢਾਇੰਦਾ। ਹਰਿ ਕਾ ਨਾਮ ਸਾਚੀ ਧੁਨ, ਆਤਮ ਰਾਗ ਸੁਣਾਇੰਦਾ। ਹਰਿ ਕਾ ਨਾਮ ਗੁਰਮੁਖ ਵਿਰਲਾ ਜਾਏ ਸਿੱਖ ਕੰਨ ਸੁਣ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣਾ ਨਾਮ ਸਮਝਾਇੰਦਾ। ਹਰਿ ਕਾ ਨਾਮ ਸਚ ਭੰਡਾਰਾ, ਹਰਿ ਸਾਚਾ ਸਚ ਵਰਤਾਈਆ। ਹਰਿ ਕਾ ਨਾਮ ਠੰਡਾ ਠਾਰਾ, ਸਾਂਤਕ ਸਤਿ ਕਰਾਈਆ। ਹਰਿ ਕਾ ਨਾਮ ਅੰਮ੍ਰਿਤ ਧਾਰਾ, ਨਿਝਰ ਝਿਰਨਾ ਆਪ ਝਿਰਾਈਆ। ਹਰਿ ਕਾ ਨਾਮ ਖੋਲ੍ਹੇ ਕਿਵਾੜਾ, ਦੂਈ ਦਵੈਤੀ ਪਰਦਾ ਲਾਹੀਆ। ਹਰਿ ਕਾ ਨਾਮ ਮੇਟੇ ਧਾੜਾ, ਪੰਚਮ ਮੋਹ ਚੁਕਾਈਆ। ਹਰਿ ਕਾ ਨਾਮ ਰੰਗ ਚਾੜ੍ਹੇ ਗਾੜ੍ਹਾ, ਰੰਗ ਰਤੜਾ ਇਕ ਵਖਾਈਆ। ਹਰਿ ਕਾ ਨਾਮ ਪਾਵੇ ਸਾਰਾ, ਡੂੰਘੀ ਗਾਰਾ ਕਾਇਆ ਕਵਰੀ ਫੋਲ ਫੁਲਾਈਆ। ਹਰਿ ਕਾ ਨਾਉਂ ਵਖਾਏ ਸਚ ਦੁਆਰਾ, ਹਰਿ ਸਤਿਗੁਰ ਸ਼ਰਨ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣੇ ਨਾਮ ਬੂਝ ਬੁਝਾਈਆ। ਹਰਿ ਕਾ ਨਾਮ ਸੂਰਬੀਰ, ਵੱਡ ਬਲਵਾਨ ਅਖਵਾਇੰਦਾ। ਹਰਿ ਕਾ ਨਾਉਂ ਨਿਰਾਲਾ ਤੀਰ, ਅਨਿਆਲਾ ਆਪ ਚਲਾਇੰਦਾ। ਹਰਿ ਕਾ ਨਾਮ ਇਕ ਵਖਾਏ ਸੱਚੀ ਧਰਮਸਾਲਾ, ਘਰ ਘਰ ਵਿਚ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਪੜ੍ਹਾਇੰਦਾ। ਹਰਿ ਕਾ ਨਾਮ ਨਿਸ਼ਅੱਖਰ ਧਾਰ, ਧਰਨੀ ਧਵਲ ਨਾ ਕੋਇ ਵਡਿਆਈਆ। ਹਰਿ ਕਾ ਨਾਮ ਰਹੇ ਜੁਗ ਚਾਰ, ਜੁਗ ਜੁਗ ਵੇਸ ਵਟਾਈਆ । ਹਰਿ ਕਾ ਨਾਮ ਗਾਵਣ ਗੁਰ ਅਵਤਾਰ, ਰਸਨਾ ਜਿਹਵਾ ਹਿਲਾਈਆ। ਹਰਿ ਕਾ ਨਾਮ ਭਗਤਾਂ ਮਿਲੇ ਭਗਤ ਦੁਆਰ, ਭਗਵਨ ਬੂਝ ਬੁਝਾਈਆ। ਹਰਿ ਕਾ ਨਾਉਂ ਸੰਤਨ ਕਰੇ ਪਿਆਰ, ਸਾਚੀ ਸਿਖਿਆ ਇਕ ਸਮਝਾਈਆ। ਹਰਿ ਕਾ ਨਾਮ ਗੁਰਮੁਖ ਲਏ ਨਿਕਾਲ, ਗੁਰ ਮੀਤ ਦਏ ਖੁਲ੍ਹਾਈਆ। ਹਰਿ ਕਾ ਨਾਮ ਗੁਰਸਿਖਾਂ ਵਖਾਏ ਸੱਚੀ ਧਰਮਸਾਲ, ਘਰ ਘਰ ਵਿਚ ਭੇਵ ਚੁਕਾਈਆ। ਹਰਿ ਕਾ ਨਾਮ ਤੋੜੇ ਜੰਜਾਲ, ਜੀਵਣ ਜੁਗਤ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਦਏ ਵਡਿਆਈਆ। ਹਰਿ ਕਾ ਨਾਉਂ ਵੱਡਾ ਸੰਸਾਰ, ਵਡ ਵੱਡਾ ਆਪ ਵਡਿਆਇੰਦਾ। ਹਰਿ ਕਾ ਨਾਉਂ ਆਦਿ ਜੁਗਾਦਿ, ਵਿਵਹਾਰ ਵਿਵਹਾਰੀ ਆਪ ਕਰਾਇੰਦਾ। ਹਰਿ ਕਾ ਨਾਮ ਘਟ ਘਟ ਰਿਹਾ ਪਸਾਰ, ਲੱਖ ਚੁਰਾਸੀ ਡੇਰਾ ਲਾਇੰਦਾ। ਹਰਿ ਕਾ ਨਾਮ ਸੱਚੀ ਗੁਫ਼ਤਾਰ, ਗੁਫ਼ਤ ਸ਼ਨੀਦ ਖੇਲ ਕਰਾਇੰਦਾ। ਹਰਿ ਕਾ ਨਾਉਂ ਸਦਾ ਜੈਕਾਰ, ਬ੍ਰਹਿਮੰਡ ਖੰਡ ਏਕਾ ਨਾਅਰਾ ਲਾਇੰਦਾ। ਹਰਿ ਕਾ ਨਾਮ ਅਤੁਟ ਭੰਡਾਰ, ਵਰਭੰਡੀ ਆਪ ਵਰਤਾਇੰਦਾ। ਹਰਿ ਕਾ ਨਾਮ ਤੇਜ ਕਟਾਰ, ਮਨਮੁਖ ਗੁਰਮੁਖ ਦੋਵੇਂ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪ ਪ੍ਰਗਟਾਇੰਦਾ। ਹਰਿ ਕਾ ਨਾਉਂ ਤਿੱਖੀ ਧਾਰ, ਧਾਰ ਧਾਰ ਧਾਰ ਵਿਚ ਪ੍ਰਗਟਾਈਆ। ਹਰਿ ਕਾ ਨਾਮ ਜਗਤ ਵਿਕਾਰਾ ਕਰੇ ਖ਼ਵਾਰ, ਮਾਤ ਮੋਹ ਚੁਕਾਈਆ। ਹਰਿ ਕਾ ਨਾਮ ਕਰਾਏ ਦਰਸ ਦੀਦਾਰ, ਹਰਿ ਸਤਿਗੁਰ ਲਏ ਮਿਲਾਈਆ। ਹਰਿ ਕਾ ਨਾਮ ਭਾਂਡਾ ਭਰਮ ਭਉ ਭੰਨੇ ਬਣ ਠਠਿਆਰ, ਆਪਣਾ ਥਥਵਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਮ ਆਪ ਸਾਲਾਹੀਆ। ਹਰਿ ਕਾ ਨਾਉਂ ਸੱਚਾ ਹੱਟ, ਹਟਵਾਣਾ ਆਪ ਖੁਲ੍ਹਾਇੰਦਾ। ਹਰਿ ਕਾ ਨਾਮ ਸਾਚੀ ਵਥ, ਵਸਤ ਅਮੋਲਕ ਵਿਚ ਰਖਾਇੰਦਾ । ਹਰਿ ਕਾ ਨਾਮ ਮਹਿਮਾ ਅਕੱਥ, ਕਥ ਕਥ ਨਾ ਕੋਇ ਸੁਣਾਇੰਦਾ। ਹਰਿ ਕਾ ਨਾਮ ਸਾਚਾ ਰਥ, ਜੁਗ ਜੁਗ ਬੇੜਾ ਮਾਤ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਨਾਉਂ ਆਪ ਪਰਗਟਾਇੰਦਾ। ਹਰਿ ਕਾ ਨਾਮ ਸੇਵਾਦਾਰ, ਬਣ ਸੇਵਕ ਸੇਵ ਕਮਾਈਆ। ਜਨ ਭਗਤਾਂ ਕਰੇ ਪਿਆਰ, ਮਿੱਤਰ ਪਿਆਰਾ ਨਾਉਂ ਧਰਾਈਆ। ਅੰਦਰ ਵੜੇ ਡੂੰਘੀ ਗਾਰ, ਆਪਣਾ ਆਸਣ ਲਾਈਆ। ਜਿਸ ਵੇਲੇ ਗੁਰਸਿਖ ਕੱਢਣ ਬਾਹਰ, ਤੂੰਹੀ ਤੂੰਹੀ ਰਿਹਾ ਸਾਲਾਹੀਆ। ਰਸਨਾ ਕਰੇ ਜੈਕਾਰ, ਏਕਾ ਨਾਮ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਮ ਆਪ ਦਰਸਾਈਆ। ਹਰਿ ਕਾ ਨਾਉਂ ਹਰਿ ਕਾ ਦਰਸ, ਦਰਸ ਦਰਸ ਕਰਾਇੰਦਾ। ਹਰਿ ਕਾ ਨਾਮ ਅਰਸ਼ ਫ਼ਰਸ਼, ਕਾਇਆ ਕੁਰਾ ਡੇਰਾ ਲਾਇੰਦਾ। ਹਰਿ ਕਾ ਨਾਮ ਮੇਟੇ ਹਰਸ, ਤ੍ਰਿਸ਼ਨਾ ਦੁੱਖ ਮਿਟਾਇੰਦਾ। ਹਰਿ ਕਾ ਨਾਮ ਅੰਮ੍ਰਿਤ ਮੇਘ ਦੇਵੇ ਬਰਸ, ਅਗਨੀ ਤੱਤ ਬੁਝਾਇੰਦਾ। ਹਰਿ ਕਾ ਨਾਮ ਨਾਤਾ ਤੋੜੇ ਸਵਰਗ ਨਰਕ, ਸਚਖੰਡ ਦੁਆਰ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਆਪ ਸੁਣਾਇੰਦਾ। ਹਰਿ ਕਾ ਨਾਉਂ ਸੱਚਾ ਰਾਗ, ਰਾਗੀ ਰਾਗ ਭੇਵ ਨਾ ਆਈਆ। ਹਰਿ ਕਾ ਨਾਮ ਜਗਤ ਤਿਆਗ, ਸਚ ਤਿਆਗੀ ਵੇਸ ਵਟਾਈਆ। ਹਰਿ ਕਾ ਨਾਮ ਨਾਮ ਵੈਰਾਗ, ਬਣ ਵੈਰਾਗੀ ਰਾਹ ਤਕਾਈਆ। ਹਰਿ ਕਾ ਨਾਮ ਹੰਸ ਬਣਾਏ ਕਾਗ, ਕਾਗੋਂ ਹੰਸ ਉਡਾਈਆ। ਹਰਿ ਕਾ ਨਾਮ ਧੋਵੇ ਦਾਗ, ਦੁਰਮਤ ਮੈਲ ਧੁਆਈਆ। ਹਰਿ ਕਾ ਨਾਮ ਦੀਪ ਜੋਤ ਜਗਾਏ ਚਿਰਾਗ, ਅੰਧ ਅੰਧੇਰ ਮਿਟਾਈਆ। ਹਰਿ ਕਾ ਨਾਮ ਬਣੇ ਸੱਜਣ ਸਾਕ, ਘਰ ਮੇਲਾ ਸਹਿਜ ਸੁਭਾਈਆ। ਹਰਿ ਕਾ ਨਾਮ ਖੋਲ੍ਹੇ ਤਾਕ, ਦੂਈ ਪਰਦਾ ਆਪ ਉਠਾਈਆ। ਹਰਿ ਕਾ ਨਾਮ ਪੂਰਾ ਕਰੇ ਘਾਟ, ਪੂਰਬ ਲੇਖਾ ਲੇਖੇ ਲਾਈਆ। ਹਰਿ ਕਾ ਨਾਮ ਨੇੜੇ ਦੱਸੇ ਵਾਟ, ਪ੍ਰਭ ਮਿਲੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਮ ਆਪ ਉਪਾਈਆ। ਹਰਿ ਕਾ ਨਾਉਂ ਵੱਡਾ ਦੂਲ੍ਹ, ਹਰਿ ਸਤਿਗੁਰ ਆਪ ਪਰਗਟਾਇਆ। ਹਰਿ ਕਾ ਨਾਮ ਫੂਲਣ ਫੂਲ, ਪੱਤ ਡਾਲੀ ਆਪ ਮਹਿਕਾਇਆ। ਹਰਿ ਕਾ ਨਾਉਂ ਚੁਕਾਏ ਮੂਲ, ਬਾਕੀ ਕੋਈ ਨਜ਼ਰ ਨਾ ਆਇਆ। ਹਰਿ ਕਾ ਨਾਮ ਸੋਭਾ ਪਾਏ ਸਚ ਸਿੰਘਾਸਣ ਬਿਨ ਪਾਵੇ ਚੂਲ, ਬਾਡੀ ਬਣਤ ਨਾ ਕੋਇ ਬਣਾਇਆ। ਹਰਿ ਕਾ ਨਾਮ ਜੋ ਜਨ ਜਪੇ ਭੂਲ, ਤਿਸ ਭੁਲੜੇ ਰਾਹ ਦਏ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਆਪਣਾ ਨਾਮ ਵਡਿਆਇਆ। ਹਰਿ ਕਾ ਨਾਮ ਸਦਾ ਅੱਡ, ਵੱਖਰੀ ਧਾਰ ਚਲਾਇੰਦਾ। ਹਰਿ ਕਾ ਨਾਮ ਵਸੇ ਉਪਰ ਸ਼ਾਹ ਰਗ, ਨੌਂ ਦੁਆਰੇ ਦਿਸ ਨਾ ਆਇੰਦਾ। ਹਰਿ ਕਾ ਨਾਮ ਹਰਿਜਨ ਬੱਧਾ ਸਾਚਾ ਤਗ, ਧੀਰਜ ਜਤ ਇਕ ਵਖਾਇੰਦਾ। ਹਰਿ ਕਾ ਨਾਮ ਪਰਦਾ ਲਏ ਕੱਜ, ਢਾਕਣ ਕੋ ਪਤ ਖੇਲ ਵਖਾਇੰਦਾ। ਹਰਿ ਕਾ ਨਾਮ ਸਚ ਨਗਾਰਾ ਜਾਏ ਵੱਜ, ਤਾਲ ਤਲਵਾੜਾ ਨਾ ਕੋਇ ਰਖਾਇੰਦਾ। ਹਰਿ ਕਾ ਨਾਮ ਗੁਰਮੁਖ ਸਕੇ ਨਾ ਕੋਇ ਛੱਡ, ਜਿਸ ਜਨ ਆਪਣਾ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਚੁੱਕੇ ਡਰ, ਜਿਸ ਜਨ ਆਪਣਾ ਨਾਮ ਜਪਾਇੰਦਾ। ਨਾਮ ਜਪਿਆ ਜਪਾਇਆ ਜਪਤ, ਜਪਤ ਸੁਖ ਪਾਇਆ। ਜਨਮ ਜਨਮ ਦੀ ਮੇਟੇ ਤਪਤ, ਤ੍ਰਿਸ਼ਨਾ ਭੁੱਖ ਗਵਾਇਆ। ਕਰੇ ਪੁਨੀਤ ਪਾਪੀ ਪਤਿਤ, ਪਤਿਤ ਉਧਾਰਨ ਹੋਏ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖੇ ਲਾਏ ਬੂੰਦ ਰਕਤ, ਜਿਸ ਜਨ ਆਪਣੀ ਦਇਆ ਕਮਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿਰ ਰੱਖੇ ਠੰਡੀ ਛਾਇਆ।
