ਸਿੰਘਾਸਣ ਵਾਲੇ ਪਲੰਘ ਨੂੰ ਹਿਲਾਉਣਾ ਤੇ ਫੇਰ ਲਿਖਤ ਕਰਾਉਣੀ
ਸ਼ਬਦ ਸਿੰਘਾਸਣ ਹਰਿ ਹਿਲਾਇਆ, ਕਲਜੁਗ ਜੋਤ ਜਗਾਈਆ। ਗੁਰਮੁਖਾਂ ਦੇ ਨੇੜੇ ਆਇਆ, ਮਨਮੁਖਾਂ ਰਿਹਾ ਡਰਾਈਆ। ਲੱਖ ਚੁਰਾਸੀ ਗੇੜ ਰਿਹਾ ਕਟਾਇਆ, ਚਰਨ ਪ੍ਰੀਤ ਇਕ ਵਖਾਈਆ। ਮਨਮੁਖ ਜੀਵਾਂ ਰਿਹਾ ਦਬਾਇਆ, ਜੋਤ ਸਰੂਪੀ ਭਾਰ ਪਾਈਆ। ਆਪ ਆਪਣਾ ਰਿਹਾ ਛੁਪਾਇਆ, ਦਿਸ ਕਿਸੇ ਨਾ ਆਈਆ। ਕਰਨਹਾਰ ਸਦਾ ਅਖਵਾਇਆ, ਕਰਤਾ ਕਾਦਰ ਹਰਿ ਰਘੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸਿੰਘਾਸਣ ਰਚਨ ਰਚਾਈਆ। ਚਾਰ ਕੁੰਟ ਚਾਰ ਦੀਵਾਰ, ਚਾਰੇ ਜੁਗ ਹਿਲਾਇੰਦਾ। ਜੁਗ ਜੁਗ ਮਾਤ ਲਏ ਅਵਤਾਰ, ਜੁਗ ਜੁਗ ਭੇਖ ਵਟਾਇੰਦਾ। ਜੁਗ ਜੁਗ ਖੇਲੇ ਖੇਲ ਅਪਾਰ, ਜੁਗ ਜੁਗ ਬਣਤ ਬਣਾਇੰਦਾ। ਜੁਗ ਜੁਗ ਸੰਤ ਸੁਹੇਲੇ ਲਏ ਅਧਾਰ, ਜੁਗ ਜੁਗ ਮਨਮੁਖਾਂ ਆਪ ਖਪਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਉਤਰਿਆ ਪਾਰ, ਕਲਜੁਗ ਵਕਤ ਸੁਹਾਇੰਦਾ। ਈਸਾ ਮੂਸਾ ਮੁਹੰਮਦੀ ਯਾਰ, ਯਾਰ ਯਾਰੀ ਤੋੜ ਨਿਭਾਇੰਦਾ। ਨਾਨਕ ਜੋਤੀ ਦਸ ਅਵਤਾਰ, ਆਪ ਆਪਣੇ ਵਿਚ ਸਮਾਇੰਦਾ। ਗੁਰ ਗੋਬਿੰਦਾ ਕਰ ਲਿਖਾਰ, ਆਪ ਆਪਣਾ ਭੇਵ ਖੁਲ੍ਹਾਇੰਦਾ। ਪਰਗਟ ਹੋਵੇ ਵਿਚ ਸੰਸਾਰ, ਨਿਹਕਲੰਕਾ ਨਾਉਂ ਰਖਾਇੰਦਾ। ਸ਼ਬਦ ਘੋੜਾ ਅਪਰ ਅਪਾਰ, ਨੀਲੀ ਛੱਤੋਂ ਪਾਰ ਕਰਾਇੰਦਾ। ਨਾਮ ਤੋੜਾ ਸੀਸ ਦਸਤਾਰ, ਨਾਮ ਕਟਾਰ ਤਨ ਸਜਾਇੰਦਾ। ਲੋਆਂ ਪੁਰੀਆਂ ਕਰੇ ਖਬਰਦਾਰ, ਬ੍ਰਹਮਾ ਸ਼ਿਵ ਦੇਵ ਹਿਲਾਇੰਦਾ। ਮਾਤਲੋਕ ਕਰ ਵਿਚਾਰ, ਲੱਖ ਚੁਰਾਸੀ ਵੇਖ ਵਖਾਇੰਦਾ। ਗੁਰਮੁਖਾਂ ਕਰੇ ਖ਼ਬਰਦਾਰ, ਮਨਮੁਖਾਂ ਗੂੜ੍ਹੀ ਨੀਂਦ ਸਵਾਇੰਦਾ। ਜੁਗ ਜੁਗ ਲਹਿਣਾ ਦੇਣਾ ਕਰਜ਼ ਉਤਾਰ, ਆਪੇ ਭਾਣੇ ਵਿਚ ਰਖਾਇੰਦਾ। ਆਤਮ ਜੋਤੀ ਸ਼ਬਦ ਅਧਾਰ, ਵਰਨ ਗੋਤੀ ਭੇਵ ਮਿਟਾਇੰਦਾ। ਜਗਤ ਵਾਸਨਾ ਕੱਢੇ ਖੋਟੀ, ਆਪ ਚੜ੍ਹਾਏ ਸਾਚੀ ਚੋਟੀ, ਬੰਦ ਕਿਵਾੜਾ ਆਪ ਖੁਲ੍ਹਾਇੰਦਾ। ਨਾਮ ਫੜਾਏ ਸਾਚੀ ਸੋਟੀ, ਮਨਮੁਖ ਭੁੱਲੇ ਜੀਵ ਕੋਟਨ ਕੋਟੀ, ਗੁਰਮੁਖ ਵਿਰਲੇ ਚਰਨ ਲਗਾਇੰਦਾ। ਕਲਜੁਗ ਔਧ ਹੋਈ ਛੋਟੀ, ਗੁਰ ਗੋਬਿੰਦਾ ਲੇਖ ਲਿਖਾਇੰਦਾ। ਮਾਇਆਧਾਰੀ ਹੱਥ ਨਾ ਆਵੇ ਰੋਟੀ, ਸੰਮਤ ਸਤਾਰਾਂ ਰੁੱਤ ਸੁਹਾਇੰਦਾ। ਸੰਮਤ ਅਠਾਰਾਂ ਬੋਟੀ ਬੋਟੀ, ਏਕਾ ਨਾਅਰਾ ਅੱਲਾ ਹੂ ਲਗਾਇੰਦਾ। ਸੰਮਤ ਉਨੀ ਨਾ ਕੋਈ ਹੁੱਕਾ ਨਾ ਕੋਈ ਲੋਟੀ, ਮਸਤਕ ਤਿਲਕ ਨਾ ਕੋਈ ਲਗਾਇੰਦਾ। ਬੀਸ ਬੀਸਾ ਹਰਿ ਜਗਦੀਸ਼ਾ ਪਰਗਟ ਹੋਏ ਬਜਰ ਕਪਾਟਾ ਸਾਚਾ ਪੱਥਰ ਚੋਟੀ, ਦਸਮ ਦਵਾਰਾ ਹਰਿ ਨਿਰੰਕਾਰਾ ਏਕਾ ਦਰ ਖੁਲ੍ਹਾਇੰਦਾ। ਇਕ ਇਕੀਸਾ ਛਤਰ ਝੁਲਾਏ ਆਪਣੇ ਸੀਸਾ, ਚਰਨ ਲਗਾਏ ਚੀਨਾ ਰੂਸਾ, ਈਸਾ ਮੂਸਾ ਰਹਿਣ ਨਾ ਪਾਇੰਦਾ। ਮੇਟ ਮਿਟਾਏ ਅੰਜੀਲ ਕੁਰਾਨ ਨਾ ਕੋਈ ਪੜ੍ਹੇ ਜਗਤ ਹਦੀਸਾ, ਖਾਣੀ ਬਾਣੀ ਵੇਦ ਪੁਰਾਨ ਅੰਤ ਕਰਾਇੰਦਾ। ਸੋਹੰ ਤੇਰੀ ਇਕ ਨਿਸ਼ਾਨੀ, ਸਤਿਜੁਗ ਤੇਰੀ ਸਾਚੀ ਬਾਣੀ, ਜਨ ਭਗਤ ਵੇਖੇ ਸਾਚੇ ਹਾਣੀ, ਜੋਤੀ ਸ਼ਬਦੀ ਏਕਾ ਮੇਲ ਮਿਲਾਇੰਦਾ। ਅੰਮ੍ਰਿਤ ਆਤਮ ਦੇਵੇ ਠੰਡਾ ਪਾਣੀ, ਸੁਰਤ ਸਵਾਣੀ ਸੁਘੜ ਸਿਆਣੀ, ਦਰ ਮੰਦਰ ਅੰਦਰ ਇਕ ਸੁਹਾਇੰਦਾ। ਇਕ ਵਰਨ ਕਰਾਏ ਜੇਰਜ ਖਾਣੀ, ਰਾਓ ਰੰਕਾਂ ਏਕਾ ਡੰਕਾ ਸ਼ਬਦ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਦਵਾਰ ਬੰਕ ਸੁਹਾਇੰਦਾ। ਦਵਾਰ ਬੰਕ ਇਕ ਸੁਹਾਉਣਾ। ਹਰਿ ਹਰਿ ਹਰਿ ਆਪੇ ਵਿਚ ਵਸਾਉਣਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰੰਗਣ ਰੰਗ ਚੜ੍ਹਾਉਣਾ। ਸਾਢੇ ਤਿੰਨ ਹੱਥ ਕਲ ਕਾਇਆ ਢੇਰ, ਧਰਤ ਮਾਤ ਟਿਕਾਈਆ। ਆਪੇ ਚਲਾਏ ਉਲਟਾ ਗੇੜ, ਧੁਰ ਦੀ ਬਾਣ ਹਰਿ ਰਘੁਰਾਈਆ। ਤੀਰਥ ਤੱਟਾਂ ਦਏ ਉਖੇੜ, ਮੰਦਰ ਗੁਰੂਦਵਾਰਾ ਕੋਈ ਰਹਿਣ ਨਾ ਪਾਈਆ। ਅੰਤਮ ਕਰੇ ਹੱਕ ਨਿਬੇੜ, ਪ੍ਰਭ ਜੋਤੀ ਜੋਤ ਜਗਾਈਆ। ਲੇਖਾ ਚੁੱਕੇ ਨਗਰ ਖੇੜ, ਸ਼ਹਿਰ ਗਰਾਂ ਰਹਿਣ ਨਾ ਪਾਈਆ। ਖੁਲ੍ਹਾ ਕਰੇ ਧਰਤ ਮਾਤ ਤੇਰਾ ਕੱਲਾ ਵਿਹੜ, ਕਾਲਾ ਸੂਸਾ ਤਨ ਛੁਹਾਈਆ। ਲੱਖ ਚੁਰਾਸੀ ਦਏ ਨਿਬੇੜ, ਗੁਰਮੁਖ ਸਾਚੇ ਲਏ ਬਚਾਈਆ। ਨੌ ਖੰਡ ਪ੍ਰਿਥਮੀ ਮਾਰੇ ਭੇੜ ਭੇੜ, ਚਾਰੋਂ ਕੁੰਟਾਂ ਆਪ ਉਠਾਈਆ। ਆਪੇ ਜਾਣੇ ਆਪਣਾ ਗੇੜ, ਸੱਤਾਂ ਦੀਪਾਂ ਰਿਹਾ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਪਹਿਲੀ ਵੇਰ ਰਚਨ ਰਚਾਈਆ। ਸਾਢੇ ਤਿੰਨ ਹੱਥ ਕਲ ਤੇਰੀ ਧਾਰ, ਪ੍ਰਭ ਅੰਤਮ ਅੰਤ ਕਰਾਇੰਦਾ। ਵੇਖ ਵਖਾਣੇ ਮੁਹੰਮਦੀ ਯਾਰ, ਨਬੀ ਰਸੂਲਾਂ ਫੜ ਹਿਲਾਇੰਦਾ। ਦਰ ਦਵਾਰੇ ਹਾਹਾਕਾਰ, ਧੀਰਜ ਧੀਰ ਨਾ ਕੋਇ ਧਰਾਇੰਦਾ। ਈਸਾ ਈਸ਼ਵਰ ਇਕ ਪੁਕਾਰ, ਜਗਦੀਸ਼ ਜੋਤ ਜਗਾਇੰਦਾ। ਲਹਿੰਦੀ ਦਿਸ਼ਾ ਪਾਵੇ ਸਾਰ, ਸ਼ਬਦ ਕਟਾਰ ਹੱਥ ਉਠਾਇੰਦਾ। ਘੜੀ ਘੜੀ ਪਲ ਪਲ ਰਿਹਾ ਵਿਚਾਰ, ਦਿਵਸ ਰੈਣ ਲੇਖ ਲਿਖਾਇੰਦਾ। ਕਲਜੁਗ ਕਰਮਾਂ ਆਪ ਨਿਤਾਰ, ਛਾਛ ਵਰੋਲੇ ਮੱਖਣ ਕੱਢੇ ਬਾਹਰ, ਜਗਤ ਸੁਹੇਲੇ ਆਪ ਉਠਾਇੰਦਾ। ਸ਼ਾਹ ਇਰਾਨ ਹੋ ਤਿਆਰ, ਪ੍ਰਭ ਪਰਗਟ ਹੋਏ ਵਿਚ ਸੰਸਾਰ, ਅਹਿਨਲ ਹੱਕ ਅਲਾਹੀ ਨੂਰ ਸਰਬ ਕਲ ਆਪੇ ਭਰਪੂਰ, ਅੱਲਾ ਅਲਾਹ ਨਾਮ ਰਖਾਇੰਦਾ। ਦਹਿ ਦਿਸ਼ਾ ਕਰੇ ਚੂਰੋ ਚੂਰ, ਮੁੱਲਾ ਸ਼ੇਖ਼ ਮਿਟਾਏ, ਜੋਤੀ ਜੋਤ ਜਗਾਏ, ਕਾਇਆ ਮੰਦਰ ਸਚ ਕੋਹਤੂਰ, ਨਿਰਮਲ ਆਕਾਰ ਕਰਾਇੰਦਾ। ਵੇਲਾ ਨੇੜ ਨਾ ਜਾਣੋ ਦੂਰ, ਇਰਾਕ ਕਲ ਤੁੱਟੇ ਗਰੂਰ, ਸੰਮਤ ਸੋਲਾਂ ਪਹਿਲੀ ਚੇਤਰ ਪ੍ਰਭ ਸਾਚਾ ਚਰਨ ਉਠਾਇੰਦਾ। ਵੇਖਣ ਜਾਏ ਸਾਚਾ ਖੇਤਰ, ਪੰਚਮ ਜੇਠੀ ਸਾਚੀ ਹਾੜੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਚਰਨ ਛੁਹਾਇੰਦਾ। ਪਹਿਲੀ ਚੇਤਰ ਚਿਤ ਠਗੋਰ। ਪ੍ਰਭ ਚਰਨ ਛੁਹਾਏ ਵਿਚ ਲਾਹੌਰ। ਭਾਗ ਲਗਾਏ ਧਰਤ ਮਾਤ ਤੇਰੀ ਗੋਦ ਸਜਾਏ, ਚਾਰੋਂ ਕੁੰਟ ਬਣਾਏ ਤੇਰੀ ਮੜ੍ਹੀ ਗੋਰ। ਗੁਰਮੁਖ ਸਾਚੇ ਲਏ ਤਰਾਏ, ਆਪ ਆਪਣਾ ਸੰਗ ਨਿਭਾਏ, ਸ਼ਬਦ ਰਖਾਏ ਸਾਚੀ ਡੋਰ। ਚਾਰ ਯਾਰਾਂ ਸੰਗ ਰਲਾਏ, ਐਲੀਸ਼ਾਹ ਮਰਦੰਗ ਵਜਾਏ। ਮੁਹੰਮਦ ਅਹਿਮਦ ਸੀਸ ਝੁਕਾਏ। ਮੱਕਾ ਕਾਅਬਾ ਰਾਹ ਤਕਾਏ। ਚਰਨ ਘੋੜੇ ਦੇ ਰਕਾਬਾ, ਦੁਲਦੁਲ ਤੇਰੀ ਵਾਗ ਗੁੰਦਾਏ। ਪਰਗਟ ਹੋਏ ਹੱਕ ਜ਼ਨਾਬਾ, ਅਹਿਨਲ ਹੱਕ ਆਪ ਅਖਵਾਏ। ਮਨਮੁਖ ਜੀਆਂ ਦਏ ਅਜ਼ਾਬਾ, ਸ਼ਬਦ ਖੰਡਾ ਹੱਥ ਉਠਾਏ। ਨਾ ਕੋਈ ਪੁੰਨ ਨਾ ਕੋਈ ਪਾਪਾ, ਜੁਗ ਜੁਗ ਆਪਣੀ ਬਣਤ ਬਣਾਏ। ਕੋਇ ਨਾ ਝੱਲੇ ਹਰਿ ਹਰਿ ਤਾਬਾ, ਅਰਸ਼ੀ ਪ੍ਰੀਤਮ ਜੋਤ ਪਰਗਟਾਏ। ਗੁਰਮੁਖਾਂ ਅੰਮ੍ਰਿਤ ਧਾਰ ਵਹਾਏ ਕਵਲ ਨਾਭਾ, ਸ਼ਾਸਤਰ ਸਿਮਰਤ ਅੰਜ਼ੀਲ ਕੁਰਾਨ ਵੇਦ ਪੁਰਾਨ ਕੋਈ ਭੇਵ ਨਾ ਪਾਏ। ਇਕ ਵਖਾਏ ਹਯਾਤ ਆਬਾ, ਚਰਨ ਕਵਲ ਪ੍ਰਭ ਨੀਰ ਛੁਹਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਾਢੇ ਤਿੰਨ ਹੱਥ ਤੇਰਾ ਲੇਖ ਆਪਣੇ ਹੱਥ ਰਖਾਏ। ਸਾਢੇ ਤਿੰਨ ਹੱਥ ਪ੍ਰਭ ਰਚਨ ਰਚਾਈ, ਸ਼ਬਦ ਸਿੰਘਾਸਣ ਇਕ ਸਜਾਇੰਦਾ। ਕਲਜੁਗ ਤੇਰੀ ਬਣਤ ਬਣਾਈ, ਨੌ ਦਵਾਰੇ ਮੁਖ ਖੁਲ੍ਹਾਇੰਦਾ। ਸ਼ਬਦ ਦੁਸ਼ਾਲਨ ਇਕ ਵਿਛਾਈ, ਜੋਤੀ ਨੂਰ ਜਗਾਇੰਦਾ। ਜੋਤ ਆਕਾਲ ਅਕਾਲਨ ਮਾਤ ਪਰਗਟਾਈ, ਨਾਮ ਮਰਦੰਗ ਢੋਲ ਵਜਾਇੰਦਾ। ਸਰਬ ਜੀਆਂ ਪ੍ਰਿਤਪਾਲਨ ਆਪ ਅਖਵਾਈ, ਆਪ ਉਪਾਏ ਆਪੇ ਢਾਹਿੰਦਾ। ਜੋਤ ਜਵਾਲਾ ਆਪ ਖਿਚਾਈ, ਉਚੇ ਟਿੱਲੇ ਪਰਬਤ ਪਹਾੜ ਹਰਿ ਆਪ ਹਿਲਾਇੰਦਾ। ਅਠ ਸਠ ਤੀਰਥ ਮੇਟ ਮਿਟਾਈ, ਗੰਗਾ ਗੋਦਾਵਰੀ ਨੀਰ ਵਹਾਇੰਦਾ। ਮੰਦਰ ਮਸਜਿਦ ਪਹੇ ਦੁਹਾਈ, ਗੁਰ ਦਰ ਨਾ ਹੋਏ ਕੋਈ ਸਹਾਈ, ਕਲਜੁਗ ਅੰਤ ਨਾ ਕੋਈ ਛੁਡਾਇੰਦਾ। ਪਰਗਟ ਹੋਵੇ ਹਰਿ ਰਘੁਰਾਈ, ਲੋਕਮਾਤ ਕਲ ਕਲ ਵੱਜੇ ਵਧਾਈ, ਬ੍ਰਹਮਾ ਸ਼ਿਵ ਦੇਵਤ ਸੁਰ ਫੜ ਫੜ ਬਾਹੋਂ ਆਪ ਹਿਲਾਇੰਦਾ। ਗੁਰਮੁਖ ਵਿਰਲੇ ਚਰਨ ਪ੍ਰੀਤੀ ਗਈ ਜੁੜ, ਜਿਸ ਆਪਣੀ ਦਇਆ ਕਮਾਇੰਦਾ। ਸ਼ਬਦ ਚੜ੍ਹਾਏ ਸਾਚੇ ਘੋੜ, ਸਾਢੇ ਤਿੰਨ ਹੱਥ ਲੇਖ ਮਿਟਾਇੰਦਾ। ਅੰਤਮ ਵੇਲੇ ਜਾਏ ਬਹੁੜ, ਸ਼ਬਦ ਜਣਾਈ ਆਪ ਕਰਾਇੰਦਾ। ਧੁਰਦਰਗਾਹੀ ਏਕਾ ਲਾਇਆ ਪੌੜ, ਰਾਹ ਵਿਚ ਨਾ ਕੋਈ ਅਟਕਾਇੰਦਾ। ਪਰਗਟ ਜੋਤ ਬ੍ਰਾਹਮਣ ਗੌੜ, ਪੂਤ ਸਪੂਤਾ ਆਪ ਅਖਵਾਇੰਦਾ। ਸੰਬਲ ਨਗਰ ਵੇਖੇ ਲੰਮਾ ਚੌੜ, ਸਾਢੇ ਤਿੰਨ ਹੱਥ ਬੰਦ ਰਖਾਇੰਦਾ। ਧੁਰਦਰਗਾਹੀ ਆਇਆ ਦੌੜ, ਜੋਤ ਸਰੂਪੀ ਆਸਣ ਲਾਇੰਦਾ। ਲੱਖ ਚੁਰਾਸੀ ਵੇਖੇ ਪਰਖੇ ਮਿੱਠਾ ਕੌੜ, ਸਤਿਜੁਗ ਸਾਚਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਮਿਟਿਆ ਵਰ, ਸਤਿਜੁਗ ਸਾਚੇ ਖੁਲ੍ਹਾ ਦਰ, ਲਹਿਣਾ ਦੇਣਾ ਆਪਣੀ ਹੱਥੀਂ ਆਪ ਚੁਕਾਇੰਦਾ। ਗੋਬਿੰਦ ਰੂਪ ਅਪਾਰ, ਹਰਿ ਹਰਿ ਵਿਚ ਸਮਾਇਆ। ਗੋਬਿੰਦ ਚਰਨ ਕਵਲ ਪਨਿਹਾਰ, ਹਰਿ ਹਰਿ ਦਇਆ ਕਮਾਇਆ। ਹਰਿ ਹਰਿ ਜੋਤ ਆਕਾਰ, ਗੋਬਿੰਦ ਰਿਹਾ ਜਗਾਇਆ। ਗੋਬਿੰਦ ਜਗਤ ਜੈਕਾਰ, ਹਰਿ ਹਰਿ ਆਪ ਕਰਾਇਆ। ਹਰਿ ਹਰਿ ਖੰਡਾ ਦੋ ਦੋ ਧਾਰ, ਗੋਬਿੰਦ ਤਨ ਪਹਿਨਾਇਆ। ਗੋਬਿੰਦ ਹੋਇਆ ਪਹਿਰੇਦਾਰ, ਪ੍ਰਭ ਸਾਚੀ ਸੇਵਾ ਲਾਇਆ। ਸਾਚਾ ਮੇਲਾ ਵਿਚ ਸੰਸਾਰ, ਕਲਜੁਗ ਲੇਖ ਚੁਕਾਇਆ। ਜੋਤੀ ਸ਼ਬਦੀ ਇਕ ਪਿਆਰ, ਏਕਾ ਰਾਹ ਚਲਾਇਆ। ਫਿਰ ਫਿਰ ਥੱਕੇ ਜੀਵ ਗਵਾਰ, ਕਲਜੁਗ ਜੀਵਾਂ ਭੇਵ ਨਾ ਪਾਇਆ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਗੋਬਿੰਦ ਗੋਬਿੰਦ ਲੇਖ ਲਿਖਾਇਆ। ਸ੍ਰਿਸ਼ਟ ਸਬਾਈ ਮਾਰੇ ਮਾਰ, ਮਨਮੁਖਾਂ ਦਏ ਮਿਟਾਇਆ। ਗੁਰਮੁਖ ਸਾਚੇ ਲਏ ਅਧਾਰ, ਨੇਤਰ ਨੈਣ ਦਰਸ ਦਿਖਾਇਆ। ਕਲਜੁਗ ਸਤਿਜੁਗ ਦੋਵੇਂ ਦਰ ਦਵਾਰ, ਦੋਹਾਂ ਲੇਖਾ ਰਿਹਾ ਚੁਕਾਇਆ। ਕਲਜੁਗ ਕਾਲਾ ਵੇਸ ਹਾਹਾਕਾਰ, ਦੋਏ ਜੋੜ ਸੀਸ ਰਿਹਾ ਝੁਕਾਇਆ। ਸੰਗ ਮੁਹੰਮਦ ਸਾਚਾ ਯਾਰ, ਚਾਰ ਯਾਰਾਂ ਲੜ ਫੜਾਇਆ। ਨਾਨਕ ਬੈਠਾ ਨੈਣ ਮੁੰਧਾਰ, ਆਤਮ ਧਿਆਨ ਲਗਾਇਆ। ਗੁਰ ਗੋਬਿੰਦਾ ਸੇਵਾਦਾਰ, ਸੇਵਕ ਸੇਵਾ ਰਿਹਾ ਕਮਾਇਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਵੇਖ ਵਿਚਾਰ, ਜੁਗ ਜੁਗ ਆਪਣਾ ਭੇਖ ਵਟਾਇਆ। ਕਲਜੁਗ ਅੰਤਮ ਆਈ ਹਾਰ, ਕਾਇਆ ਕੁਕਰਮਾਂ ਕਰਮ ਕਮਾਇਆ। ਪੁਰਖ ਅਬਿਨਾਸ਼ੀ ਸਦ ਸੁਣੇ ਪੁਕਾਰ, ਚਿਤਰ ਗੁਪਤ ਆਪਣਾ ਲੇਖਾ ਰਿਹਾ ਵਖਾਇਆ। ਰਾਏ ਧਰਮ ਖੋਲ੍ਹੇ ਬੰਦ ਕਿਵਾੜ, ਲਾੜੀ ਮੌਤ ਹੱਥੀਂ ਮਹਿੰਦੀ ਲਾਇਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਵੇਲਾ ਅੰਤਮ ਅੰਤ ਦਿਸ ਆਇਆ। ਧਰਤ ਮਾਤ ਕਰੇ ਹਾਹਾਕਾਰ, ਗਊ ਗਰੀਬ ਨਿਮਾਣਿਆਂ ਮੈਨੂੰ ਨਿਤ ਸਤਾਇਆ। ਦੁੱਖਾਂ ਭੁੱਖਾਂ ਕੋਈ ਨਾ ਪਾਵੇ ਸਾਰ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਆਪਣਾ ਵਿਕਾਰ ਵਧਾਇਆ। ਆਵੇ ਹੱਥ ਨਾ ਪੀਣਾ ਖਾਣਾ, ਬਸਤਰ ਨਾ ਤਨ ਛੁਹਾਇਆ। ਪਰਗਟ ਹੋਏ ਪ੍ਰਭ ਬੀਨਾ ਦਾਨਾ, ਗਰੀਬ ਨਿਮਾਣਿਆਂ ਗਲੇ ਲਏ ਲਗਾਇਆ। ਆਪ ਕਰਾਏ ਠਾਂਢਾ ਸੀਨਾ, ਸਤਿਜੁਗ ਸਾਚਾ ਨਾਲ ਜਗਾਇਆ। ਬਖ਼ਸ਼ੇ ਰਾਜ ਲੋਕ ਤੀਨਾ, ਆਪਣੀ ਹੱਥੀਂ ਤਿਲਕ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭੇਖ ਵਟਾਇਆ। ਰਾਜ ਤਿਲਕ ਪ੍ਰਭ ਦੇਵਣਹਾਰਾ, ਜੁਗ ਜੁਗ ਬਣਤ ਬਣਾਇੰਦਾ। ਸਤਿਜੁਗ ਸਾਚਾ ਸੇਵਣਹਾਰਾ, ਏਕਾ ਨਾਮ ਧਿਆਇੰਦਾ। ਦੋਏ ਜੋੜ ਦਰ ਦੇਵਣਹਾਰਾ, ਨਿਉਂ ਨਿਉਂ ਸੀਸ ਝੁਕਾਇੰਦਾ। ਆਪੇ ਬਖ਼ਸ਼ੇ ਬਖ਼ਸ਼ਣਹਾਰਾ, ਬਖ਼ਸ਼ਣਹਾਰ ਆਪ ਅਖਵਾਇੰਦਾ। ਸੋਹੰ ਬੰਨ੍ਹੇ ਸੀਸ ਦਸਤਾਰਾ, ਸਾਚਾ ਤੋੜਾ ਨਾਮ ਸਜਾਇੰਦਾ। ਪਰਗਟ ਹੋਏ ਨਰ ਅਵਤਾਰਾ, ਸਾਚਾ ਜੋੜਾ ਜੋੜ ਜੁੜਾਇੰਦਾ। ਸਤਿਜੁਗ ਸਾਚੀ ਬੰਨ੍ਹੇ ਧਾਰਾ, ਧਰਤੀ ਧਵਲ ਆਕਾਸ਼ ਸਮਾਇੰਦਾ। ਲੋਆਂ ਪੁਰੀਆਂ ਇਕ ਹੁਲਾਰਾ, ਧਰੂ ਦਰਬਾਨੀ ਵਕਤ ਚੁਕਾਇੰਦਾ। ਗੁਰਮੁਖ ਸਾਚੇ ਕਰ ਪਿਆਰਾ, ਆਪਣਾ ਸ਼ਬਦ ਜਣਾਇੰਦਾ। ਬ੍ਰਹਮਾ ਬ੍ਰਹਮ ਰੂਪ ਅਪਾਰਾ, ਸਰਬ ਕਲਾ ਅਖਵਾਇੰਦਾ। ਸ਼ਿਵ ਜੀ ਦੇਵੇ ਜੋਤ ਅਧਾਰਾ, ਆਪ ਆਪਣੇ ਵਿਚ ਟਿਕਾਇੰਦਾ। ਗੁਰਮੁਖ ਸਾਚਾ ਸਾਚਾ ਲਾੜਾ, ਹਰਿ ਸਾਚਾ ਧਾਮ ਸੁਹਾਇੰਦਾ। ਕਰੋੜ ਤੇਤੀਸ ਤੇਰਾ ਵੇਖੇ ਅਖਾੜਾ, ਸੁਰਪਤ ਰਾਜਾ ਇੰਦ ਤਾਲ ਵਜਾਇੰਦਾ। ਅੰਮ੍ਰਿਤ ਬਰਖੇ ਸਤਾਰਾਂ ਹਾੜਾ, ਮੇਘ ਮੇਘਣੀ ਸੇਵਾ ਲਾਇੰਦਾ। ਮਨਮੁਖਾਂ ਦਿਸੇ ਨਾ ਪਿੱਛਾ ਅਗਾੜਾ, ਗੁਰਮੁਖਾਂ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਦਰ ਦਵਾਰਾ ਇਕ ਸੁਹਾਇੰਦਾ। ਸਤਿਜੁਗ ਸਾਚੇ ਸਾਚੀ ਦਾਤ, ਪ੍ਰਭ ਸਾਚੇ ਝੋਲੀ ਪਾਈਆ। ਕਲਜੁਗ ਤੇਰੀ ਕੋਈ ਨਾ ਪੁੱਛੇ ਵਾਤ, ਅੰਤ ਰੈਣ ਅੰਧੇਰੀ ਛਾਈਆ। ਨਾ ਕੋਈ ਪਿਤਾ ਨਾ ਕੋਈ ਮਾਤ, ਨਾ ਕੋਈ ਬਾਲਕ ਗੋਦ ਉਠਾਈਆ। ਨੌ ਖੰਡ ਪ੍ਰਿਥਮੀ ਵੇਖੇ ਮਾਰ ਝਾਤ, ਜੇਰਜ ਅੰਡ ਫੋਲ ਫੁਲਾਈਆ। ਨਾ ਕੋਈ ਪਲੰਘ ਗ਼ਲੀਚਾ ਦਿਸੇ ਖਾਟ, ਨਾ ਕੋਈ ਫੂਲਨ ਸੇਜ ਹੰਢਾਈਆ। ਨਾ ਕੋਈ ਤੀਰਥ ਤਟ ਦਿਸੇ ਘਾਟ, ਸਰ ਸਰੋਵਰ ਕੋਈ ਰਹਿਣ ਨਾ ਪਾਈਆ। ਕਲਜੁਗ ਬਸਤਰ ਗਿਆ ਪਾਟ, ਲੱਥੇ ਚੀਰ ਰਿਹਾ ਸ਼ਰਮਾਈਆ। ਕੋਈ ਨਾ ਪੂਰੀ ਕਰੇ ਘਾਟ, ਮਦਿਰਾ ਮਾਸੀ ਬੈਠਣ ਮੁਖ ਛੁਪਾਈਆ। ਗੁਰਮੁਖ ਵਿਰਲੇ ਆਪ ਜਗਾਏ ਮਸਤਕ ਦੀਪਕ ਆਪ ਲਿਲਾਟ, ਜੋਤੀ ਨੂਰ ਸਵਾਈਆ। ਅੰਮ੍ਰਿਤ ਆਤਮ ਰਸ ਲੈਣਾ ਚਾਟ, ਨਿਝਰ ਧਾਰਾ ਰਿਹਾ ਵਹਾਈਆ। ਦੁਰਮਤ ਮੈਲ ਰਿਹਾ ਕਾਟ, ਸੋਹੰ ਸਾਚਾ ਨਾਮ ਜਪਾਈਆ। ਲੇਖਾ ਚੁੱਕੇ ਆਣ ਬਾਟ, ਗਰਭਵਾਸ ਫੰਦ ਕਟਾਈਆ। ਏਕਾ ਸੌਦਾ ਸਾਚੇ ਹਾਟ, ਪ੍ਰਭ ਸਾਚਾ ਹੱਟ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਵਣਜ ਕਰੇ ਵਣਜਾਰਾ, ਘਾਟ ਰਹੇ ਨਾ ਰਾਈਆ। ਸਤਿਜੁਗ ਤੇਰਾ ਸਾਚਾ ਰੰਗ, ਪ੍ਰਭ ਸਾਚਾ ਮਾਤ ਰੰਗਾਇੰਦਾ। ਆਪੇ ਹੋਇਆ ਅੰਗ ਸੰਗ, ਅੰਗੀਕਾਰ ਆਪ ਅਖਵਾਇੰਦਾ। ਨਾਮ ਵਜਾਏ ਇਕ ਮਰਦੰਗ, ਚਾਰੇ ਕੁੰਟ ਸੁਣਾਇੰਦਾ। ਚਰਨ ਕਵਲ ਧਾਰਾ ਗੰਗ, ਆਪਣੇ ਆਪ ਵਹਾਇੰਦਾ। ਸ਼ਬਦ ਘੋੜੇ ਕਸੇ ਤੰਗ, ਮਾਤ ਪਤਾਲ ਆਕਾਸ਼ ਵਿਚ ਫਿਰਾਇੰਦਾ। ਨੌ ਖੰਡ ਪ੍ਰਿਥਮੀ ਵੇਖੇ ਜੰਗ, ਸ਼ਬਦ ਖੰਡਾ ਗਲ ਲਟਕਾਇੰਦਾ। ਮਾਇਆ ਡੱਸਣੀ ਮਾਰੇ ਡੰਗ, ਰਾਜ ਰਾਜਾਨਾ ਆਪ ਉਠਾਇੰਦਾ। ਲੱਖ ਚੁਰਾਸੀ ਭੰਨੇ ਕਾਚੀ ਵੰਗ, ਕੋਈ ਨਾ ਕਿਸੇ ਬਚਾਇੰਦਾ। ਜਨ ਭਗਤਾਂ ਕਟੇ ਭੁੱਖ ਨੰਗ, ਨਾਮ ਵਸਤ ਹਰਿ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਤੇਰੀ ਸਾਚੀ ਰੀਤੀ ਸਾਚਾ ਰਾਹ ਚਲਾਇੰਦਾ। ਸਤਿਜੁਗ ਤੇਰਾ ਸਾਚਾ ਰਾਹ, ਪ੍ਰਭ ਸਾਚੇ ਮਾਤ ਚਲਾਵਣਾ। ਆਪੇ ਬਣੇ ਜਗਤ ਮਲਾਹ, ਚੱਪੂ ਨਾਮ ਲਗਾਵਣਾ। ਉਪਰ ਬੈਠੇ ਬੇਪਰਵਾਹ, ਦਿਸ ਕਿਸੇ ਨਾ ਆਵਣਾ। ਆਪ ਉਠਾਏ ਥਾਉਂ ਥਾਂ, ਗੁਰਮੁਖ ਸੋਇਆ ਕੋਇ ਰਹਿਣ ਨਾ ਪਾਵਣਾ। ਆਪਣੀ ਹੱਥੀਂ ਪਕੜੇ ਬਾਂਹ, ਚਰਨ ਕਵਲ ਚਰਨ ਪ੍ਰਭ ਆਪਣਾ ਦਰ ਸੁਹਾਵਣਾ। ਆਪੇ ਬਣੇ ਪਿਤਾ ਮਾਂ, ਬਾਲ ਅੰਞਾਣੇ ਗੋਦ ਉਠਾਵਣਾ। ਸਦਾ ਸੁਹੇਲਾ ਦੇਵੇ ਠੰਡੀ ਛਾਂ, ਦੇ ਮਤ ਤਤ ਸਮਝਾਵਣਾ। ਘਰ ਘਰ ਅੰਤਮ ਉਡਣੇ ਕਾਂ, ਲਜ ਪਤ ਨਾ ਕਿਸੇ ਰਖਾਵਣਾ। ਇਕ ਜਪਾਏ ਸਾਚਾ ਨਾਂ, ਪ੍ਰਭ ਸੋਹੰ ਧਾਰ ਵਹਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਸਾਚੇ ਤੇਰੀ ਬਣਤ ਬਣਾਵਣਾ। ਸਤਿਜੁਗ ਸਾਚੇ ਸਚ ਸੁਲਤਾਨ, ਸਾਚੀ ਸੇਵ ਕਮਾਈਆ। ਆਪੇ ਹੋਇਆ ਹਰਿ ਮਿਹਰਵਾਨ, ਹਰਿ ਜੋਤੀ ਮਾਤ ਪਰਗਟਾਈਆ। ਰਾਮ ਰਮਈਆ ਕ੍ਰਿਸ਼ਨ ਕਾਹਨ, ਭੇਖਾਧਾਰੀ ਭੇਖ ਨਾ ਰਾਈਆ। ਨਾਨਕ ਗੁਰ ਗੋਬਿੰਦ ਚਰਨ ਧਿਆਨ, ਰਸ ਰਸਨਾ ਰਹੇ ਗਾਈਆ। ਪਰਗਟ ਹੋਇਆ ਜੋਧਾ ਸੂਰ ਬਲੀ ਬਲਵਾਨ, ਨਿਹਕਲੰਕ ਨਾਉਂ ਰਖਾਈਆ। ਵਾਲੀ ਹਿੰਦ ਉਠ ਨਿਧਾਨ, ਪ੍ਰਭ ਸੋਇਆ ਰਿਹਾ ਜਗਾਈਆ। ਅੰਤਮ ਮੇਟੇ ਪੰਚ ਨਿਸ਼ਾਨ, ਪੰਚਾਂ ਡੋਰੀ ਹੱਥ ਫੜਾਈਆ। ਪੰਚਾਂ ਚਾੜ੍ਹੇ ਇਕ ਬਿਬਾਣ, ਪੰਚਾਂ ਮਾਤ ਵਧਾਈਆ। ਪੰਚ ਮੁਖ ਏਕਾ ਗਾਣ, ਪ੍ਰਭ ਸਾਚਾ ਇਕ ਜਣਾਈਆ। ਸੀਸ ਮੁਕਟ ਸ੍ਰੀ ਭਗਵਾਨ, ਬੀਸ ਬੀਸਾ ਰਿਹਾ ਆਪਣੇ ਸੀਸ ਟਿਕਾਈਆ। ਪੰਚਾਂ ਚਾੜ੍ਹੇ ਰੰਗ ਮਹਾਨ, ਉਤਰ ਕਦੇ ਨਾ ਜਾਈਆ। ਸੱਤਾਂ ਦੀਪਾਂ ਇਕ ਗਿਆਨ, ਵਰਭੰਡੀ ਆਪ ਰਖਾਈਆ। ਸਿੱਧੀ ਡੰਡੀ ਸ਼ਬਦ ਨਿਸ਼ਾਨ, ਸਾਚੀ ਝੰਡੀ ਮਾਤ ਚੜ੍ਹਾਈਆ। ਧਰਤ ਮਾਤ ਪ੍ਰਭ ਦੇਵੇ ਦਾਨ, ਸਾਢੇ ਤਿੰਨ ਹੱਥ ਬਣਤ ਬਣਾਈਆ। ਬਾਲ ਅੰਞਾਣੇ ਤੇਰਾ ਝੁੱਲੇ ਇਕ ਨਿਸ਼ਾਨ, ਪ੍ਰਭ ਅਬਿਨਾਸ਼ੀ ਆਪਣੀਂ ਹੱਥੀਂ ਦਏ ਚੜ੍ਹਾਈਆ। ਸਰਬ ਜੀਆਂ ਪ੍ਰਭ ਜਾਣੀ ਜਾਣ, ਜੁਗ ਜੁਗ ਆਪਣੀ ਰੀਤ ਚਲਾਈਆ। ਗੁਰਮੁਖ ਸਾਚੇ ਚਤਰ ਸੁਜਾਨ, ਆਪਣੇ ਸੰਗ ਰਲਾਈਆ। ਪੰਚਾਂ ਮੇਲਾ ਧੁਰ ਫ਼ਰਮਾਣ, ਕਲ ਅੰਤਮ ਜਨਮ ਦਵਾਈਆ। ਤ੍ਰੇਤਾ ਦੁਆਪਰ ਵਿਛੜੇ ਵਿਚ ਜਹਾਨ, ਕਲਜੁਗ ਮਿਲੇ ਮਾਤ ਵਡਿਆਈਆ। ਸੋਹੰ ਮਿਲਿਆ ਪੀਣ ਖਾਣ, ਸਤਿਜੁਗ ਸਾਚੀ ਰੁੱਤ ਸੁਹਾਈਆ। ਅੱਸੂ ਤਿੰਨ ਪ੍ਰਭ ਮਸਤਕ ਬਣੇ ਇਕ ਨਿਸ਼ਾਨ, ਜੋਤੀ ਨੂਰ ਇਕ ਸਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਹੱਥ ਰੱਖੇ ਵਡਿਆਈਆ। ਸ਼ਬਦ ਸੋਟੀ ਹੱਥ ਕਰਤਾਰ, ਆਪਣੀ ਆਪ ਉਠਾਇੰਦਾ। ਤ੍ਰੈਲੋਕ ਪ੍ਰਭ ਪਾਵੇ ਸਾਰ, ਧਾਮ ਭੂਮਿਕਾ ਵੇਖ ਵਖਾਇੰਦਾ। ਲੋਕ ਪਰਲੋਕ ਪ੍ਰਭ ਰਿਹਾ ਸਵਾਰ, ਗੁਰਮੁਖ ਸਾਚੇ ਪਾਰ ਕਰਾਇੰਦਾ। ਚਰਨ ਜੋੜਾ ਅਪਰ ਅਪਾਰ, ਸ਼ਬਦ ਘੋੜਾ ਸੰਗ ਰਲਾਇੰਦਾ। ਵੇਖ ਨਾ ਸਕੇ ਕੋਈ ਵਿਚ ਸੰਸਾਰ, ਆਪਣੀ ਹੱਥੀਂ ਵਾਗ ਗੰੁਦਾਇੰਦਾ। ਚੌਥਾ ਪੌੜਾ ਕਰੇ ਤਿਆਰ, ਕਲਜੁਗ ਅੱਗੇ ਸੀਸ ਝੁਕਾਇੰਦਾ। ਸੰਮਤ ਸੋਲਾਂ ਮਾਰੇ ਪਹਿਲੀ ਵਾਰ, ਮੂੰਹ ਦੇ ਭਾਰ ਸੁਟਾਇੰਦਾ। ਪੁਰਖ ਅਬਿਨਾਸ਼ੀ ਹੋ ਤਿਆਰ, ਗੁਰ ਸੰਗਤ ਹੁਕਮ ਜਣਾਇੰਦਾ। ਸਾਚਾ ਮੇਲਾ ਚਰਨ ਦਵਾਰ, ਵੇਲਾ ਗਿਆ ਹੱਥ ਨਾ ਆਇੰਦਾ। ਨਾਰੀ ਨਰ ਹੋਏ ਖੁਆਰ, ਨਾ ਕੋਈ ਕਿਸੇ ਬਚਾਇੰਦਾ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਸੋਲਾਂ ਸੋਲਾਂ ਕਲ ਵਰਤਾਇੰਦਾ। ਭੇਖ ਪਖੰਡਾ ਵਹਾਏ ਵਹਿੰਦੀ ਧਾਰ, ਏਕਾ ਧਾਰ ਵਹਾਇੰਦਾ। ਸ਼ਬਦ ਸਿੰਘਾਸਣ ਬੈਠ ਸੱਚੀ ਸਰਕਾਰ, ਸਾਚਾ ਮਾਰਗ ਇਕ ਵਖਾਇੰਦਾ। ਵਰਨ ਗੋਤ ਸਦ ਵਸੇ ਬਾਹਰ, ਮਾਤ ਗਰਭ ਕਦੇ ਨਾ ਆਇੰਦਾ। ਆਪੇ ਗੁਪਤ ਆਪੇ ਜ਼ਾਹਿਰ, ਸਰਬ ਘਟਾ ਆਪ ਸਮਾਇੰਦਾ। ਜਨ ਭਗਤਾਂ ਕਰੇ ਮਾਤ ਪਿਆਰ, ਤੀਰਥ ਤਟ ਵੇਖ ਵਖਾਇੰਦਾ। ਵੇਖ ਵਖਾਣੇ ਜੰਗਲ ਜੂਹ ਉਜਾੜ ਪਹਾੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਮਤ ਤੇਰਾਂ ਨਾਨਕ ਧਾਰ, ਤੇਰੀ ਆਸ ਪੁਚਾਇੰਦਾ। ਨਾਨਕ ਤੇਰਾਂ ਤੇਰਾਂ ਗਾਇਆ। ਮੋਦੀ ਖਾਨਾ ਮਾਤ ਚਲਾਇਆ। ਪੁਰਖ ਅਬਿਨਾਸ਼ੀ ਦਇਆ ਕਮਾਇਆ। ਆਪ ਆਪਣੀ ਜੋਤ ਜਗਾਇਆ। ਸੋਹੰ ਕੰਡਾ ਨਾਲ ਲਿਆਇਆ। ਸਾਚਾ ਤੋਲਾ ਆਪ ਅਖਵਾਇਆ। ਲੱਖ ਚੁਰਾਸੀ ਤੇਰਾ ਮਾਇਆ ਡੋਲਾ, ਖੱਬੇ ਰਿਹਾ ਚੜ੍ਹਾਇਆ। ਗੁਰਸਿਖ ਤੇਰਾ ਰਸਨਾ ਗਾਇਆ ਸੋਹੰ ਢੋਲਾ, ਸੱਜੇ ਛਾਬੇ ਆਪ ਟਿਕਾਇਆ। ਦੋਹਾਂ ਬਣਿਆ ਆਪ ਵਿਚੋਲਾ, ਇਕ ਹੁਲਾਰਾ ਦਏ ਲਗਾਇਆ। ਤ੍ਰੈਗੁਣ ਮਾਇਆ ਸਤਿ ਤਤ ਤੇਰਾ ਭਾਰ ਰਤੀ ਹੋਏ ਸੋਲਾਂ, ਸੰਮਤ ਸੋਲਾਂ ਕਲ ਦਏ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਬਣਿਆ ਆਪੇ ਗੋਲਾ, ਦਰ ਦਰ ਘਰ ਘਰ ਜਾਏ ਲਏ ਜਗਾਇਆ। ਗੁਰਮੁਖ ਸਾਚੇ ਮਾਤ ਜਗਾਏ, ਦਿਵਸ ਰੈਣ ਵੈਰਾਗੀ। ਆਪ ਆਪਣੀ ਸੇਵਾ ਲਾਏ, ਸ੍ਰਿਸ਼ਟ ਸਬਾਈ ਰਿਹਾ ਤਿਆਗੀ। ਅੰਮ੍ਰਿਤ ਆਤਮ ਮੇਵਾ ਇਕ ਖਵਾਏ, ਹੰਸ ਬਣਾਏ ਕਾਗੀ। ਕੌਸਤਕ ਮਣੀਆ ਮਸਤਕ ਤਿਲਕ ਇਕ ਲਗਾਏ, ਸੁਰਤ ਸਵਾਣੀ ਸੋਈ ਜਿਸ ਜਨ ਜਾਗੀ। ਵਡ ਦੇਵੀ ਦੇਵ ਆਪ ਅਖਵਾਏ, ਹਰਿ ਸੰਗਤ ਸਾਚਾ ਮੇਲ ਮਿਲਾਏ, ਗੁਰਮੁਖਾਂ ਹੋਏ ਵਡ ਵਡ ਭਾਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਵਰਤੇ ਖੇਲ, ਨੌ ਖੰਡ ਪ੍ਰਿਥਮੀ ਚੜ੍ਹੇ ਤੇਲ, ਕਰੇ ਸਵਾਂਗ ਵਡ ਸਵਾਂਗੀ। ਪਹਿਲੀ ਅੱਸੂ ਪੰਜ ਤੀਸ, ਪੰਚਾਂ ਮਿਲੇ ਵਧਾਈਆ। ਪੰਚਮ ਜੋਤੀ ਬੀਸ ਇਕੀਸ, ਹਰਿ ਜਗਦੀਸ਼ ਵਿਚ ਸਮਾਈਆ। ਧੁਨ ਨਾਦ ਆਤਮਕ ਵੱਜੇ ਰਾਗ ਰਾਗ ਸੁਣਾਏ ਛਤੀਸ, ਸੁਣਾਵਣਹਾਰ ਆਪ ਅਖਵਾਈਆ। ਸ਼ਬਦ ਛਤਰ ਪ੍ਰਭ ਸਾਚੇ ਸੀਸ, ਪੰਚਮ ਮੁਖ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਸਾਚੇ ਦਏ ਵਧਾਈਆ। ਪੰਜ ਤੀਸ ਹਰਿ ਚਰਨ ਉਠਾਉਣਾ, ਸ਼ਬਦੀ ਲੇਖ ਲਿਖਾਇੰਦਾ। ਆਉਂਦਾ ਜਾਂਦਾ ਕਿਸੇ ਦਿਸ ਨਾ ਆਉਣਾ, ਗੁਰਮੁਖ ਸਾਚੇ ਵਿਚ ਸਮਾਇੰਦਾ। ਨੇਤਰ ਨੈਣ ਜਿਸ ਜਨ ਦਰਸ਼ਨ ਪਾਉਣਾ, ਚਰਨ ਕਵਲ ਧਿਆਨ ਲਗਾਇੰਦਾ। ਸ਼ਬਦ ਸੁਨੇਹੜਾ ਦੇਵੇ ਪਵਣੀ ਪੌਣਾ, ਉਨੰਜਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਰਬ ਕਲ ਸਮਰਥ, ਕਲਜੁਗ ਤੇਰਾ ਬੱਧਾ ਭਾਰ ਤੇਰੇ ਸੀਸ ਟਿਕਾਇੰਦਾ। ਪੰਜ ਤੀਸ ਕਰ ਤਿਆਰੀ, ਸ਼ਬਦ ਸਿੰਘਾਸਣ ਵੇਖ ਵਖਾਇੰਦਾ। ਗੁਰ ਸੰਗਤ ਕਰੇ ਨਿਮਸਕਾਰੀ, ਪ੍ਰਭ ਸਾਚਾ ਕਾਜ ਰਚਾਇੰਦਾ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਗਾਉਣਾ ਇਕ ਜੈਕਾਰੀ, ਏਕਾ ਤਾਜ ਆਪ ਭਵਾਇੰਦਾ। ਭਗਤ ਵਛਲ ਆਪ ਗਿਰਧਾਰੀ, ਕਲਜੁਗ ਮਾਇਆ ਜੂਠ ਝੂਠ ਗਵਰਧਨ ਆਪਣੇ ਹੱਥ ਟਿਕਾਇੰਦਾ। ਹਰਿ ਭਗਤਾਂ ਪੈਜ ਰਿਹਾ ਸਵਾਰੀ, ਧੰਨ ਧੰਨ ਜੋ ਜਨ ਰਸਨਾ ਗਾਇੰਦਾ। ਮੋਰ ਮੁਕਟ ਹਰਿ ਛਤਰ ਝੁਲਾਰੀ, ਸਤਿਜੁਗ ਸਾਚਾ ਚੰਨ ਚੜ੍ਹਾਇੰਦਾ। ਚਾਰ ਵਰਨਾਂ ਇਕ ਦਵਾਰੀ, ਬੇੜਾ ਬੰਨ੍ਹ ਵਖਾਇੰਦਾ। ਏਕਾ ਸ਼ਬਦ ਹੋਏ ਜੈਕਾਰੀ, ਜੈ ਜੈਕਾਰ ਆਪ ਕਰਾਇੰਦਾ। ਦਾਤਾ ਜੋਧਾ ਹਰਿ ਭੰਡਾਰੀ, ਸ਼ਬਦ ਭੰਡਾਰਾ ਆਪ ਵਰਤਾਇੰਦਾ। ਗੁਰਮੁਖਾਂ ਆਈ ਕਲਜੁਗ ਅੰਤਮ ਵਾਰੀ, ਮਨਮੁਖ ਮੁਖ ਛੁਪਾਇੰਦਾ। ਦੋਹਾਂ ਪਾਵੇ ਆਤਮ ਸਾਰੀ, ਲਹਿਣਾ ਦੇਣਾ ਮੂਲ ਚੁਕਾਇੰਦਾ। ਮੜ੍ਹੀ ਗੋਰ ਮਨਮੁਖ ਸੁੱਤੇ ਪੈਰ ਪਸਾਰੀ, ਗੁਰਮੁਖ ਆਪਣੀ ਗੋਦ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਜ ਤੀਸ ਆਪਣਾ ਕਰਮ ਕਮਾਇੰਦਾ। ਗੁਰ ਸੰਗਤ ਪ੍ਰਭ ਦਾਸੀ ਦਾਸ, ਸੇਵ ਕਮਾਈਆ। ਘਟ ਘਟ ਅੰਦਰ ਰੱਖੇ ਵਾਸ, ਭੇਵ ਕੋਈ ਨਾ ਪਾਈਆ। ਆਪੇ ਜੋਤੀ ਨੂਰ ਕਰੇ ਪਰਕਾਸ਼, ਆਪੇ ਸ਼ਬਦ ਧੁਨ ਉਪਜਾਈਆ। ਆਪ ਚਲਾਏ ਪਵਣ ਸਵਾਸ, ਪੰਜਾਂ ਤਤਾਂ ਵਿਚ ਟਿਕਾਈਆ। ਪੰਚਮ ਪੰਚਾਂ ਪਾਏ ਰਾਸ, ਦਹਿ ਦਿਸ਼ਾ ਵੇਖ ਵਖਾਈਆ। ਬਣਤ ਬਣਾਈ ਹੱਡ ਨਾੜੀ ਮਾਸ, ਪ੍ਰਭ ਸਾਚਾ ਜੋੜ ਜੁੜਾਈਆ। ਸਾਢੇ ਤਿੰਨ ਹੱਥ ਸੀਆਂ ਪ੍ਰਿਥਮੀ ਆਕਾਸ਼, ਚੌਦਾਂ ਹੱਟ ਵਿਚ ਰਖਾਈਆ। ਚੌਦਾਂ ਲੋਕ ਰੱਖੇ ਵਾਸ, ਅੰਦਰ ਬੈਠਾ ਕੁੰਡਾ ਲਾਈਆ। ਜੋ ਜਨ ਹੋਏ ਦਾਸੀ ਦਾਸ, ਦਾਸੀ ਦਾਸ ਵਿਚ ਸਮਾਈਆ। ਮੰਡਲ ਮੰਡਪ ਪ੍ਰਿਥਮੀ ਆਕਾਸ਼ ਵੇਖੇ ਰਾਸ, ਗੋਪੀ ਕਾਹਨ ਆਪ ਅਖਵਾਈਆ। ਲੇਖ ਚੁਕਾਏ ਦਸ ਦਸ ਮਾਸ, ਉਲਟਾ ਰੁੱਖ ਬਿਰਖ ਗਰਭਵਾਸ ਕਟਾਈਆ। ਗੁਰ ਪੂਰੇ ਗੁਰ ਸੰਗਤ ਬਲ ਬਲ ਜਾਸ, ਦੋਹਾਂ ਏਕਾ ਬਣਤ ਬਣਾਈਆ। ਹਰਿ ਸੰਗਤ ਹਰਿ ਦਾਸ, ਚਰਨ ਧਿਆਨ ਲਗਾਈਆ। ਸੰਗਤ ਹਰਿ ਹੋਵੇ ਪਾਸ, ਆਤਮ ਬ੍ਰਹਮ ਜਣਾਈਆ। ਸਾਚਾ ਮੇਲਾ ਵਿਚ ਪਰਭਾਸ, ਭੈਣ ਭਾਈ ਨਾ ਕੋਇ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਆਪਣੀ ਹੱਥੀਂ ਸੇਵ ਕਮਾਈਆ। ਸੇਵਾ ਕਰੇ ਚਾਰ ਜੁਗ, ਜੁਗ ਜੁਗ ਭੇਖ ਅਵੱਲਾ। ਕਲਜੁਗ ਔਧ ਗਈ ਪੁਗ, ਸੁੰਞਾ ਦਿਸਿਆ ਜਗਤ ਮਹੱਲਾ। ਮਾਇਆ ਮਮਤਾ ਗਈ ਝੁਕ, ਜੂਠਾ ਝੂਠਾ ਫਲ ਲੱਗਾ ਕਾਇਆ ਡੱਲਾ। ਧਰਤ ਮਾਤ ਤਨ ਗਿਆ ਸੁੱਕ, ਰੋ ਰੋ ਨੇਤਰ ਨੀਰ ਉਛਲਾ। ਯਤ ਸਤਿ ਕਲ ਗਿਆ ਮੁੱਕ, ਪੰਜ ਤਤ ਫੜਿਆ ਹੱਥ ਵਿਚ ਭੱਲਾ। ਜੀਵ ਜੰਤ ਸਾਧ ਸੰਤ ਮਦਿਰਾ ਮਾਸ ਪੀਂਦੇ ਹੁੱਕ, ਦੂਈ ਦਵੈਤ ਕਾਇਆ ਸੱਲਾ। ਜੰਗਲ ਜੂਹ ਉਜਾੜ ਪਹਾੜ ਮੰਦਰ ਅੰਦਰ ਬੈਠੇ ਲੁੱਕ, ਪ੍ਰਭ ਵੇਖ ਵਖਾਣੇ ਜਲ ਥਲਾ। ਸਤਿਜੁਗ ਸਾਚਾ ਵੇਲਾ ਗਿਆ ਢੁੱਕ, ਪ੍ਰਭ ਕਾ ਭਾਣਾ ਨਾ ਜਾਏ ਰੁਕ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਸੇਵਾ ਆਪ ਕਮਾਏ, ਸ੍ਰਿਸ਼ਟ ਸਬਾਈ ਪਏ ਤ੍ਰਥੱਲਾ। ਗੁਰ ਸੰਗਤ ਹਰਿ ਪਰਨਾਮ, ਆਈ ਚਰਨ ਦਵਾਰਿਆ। ਸਚ ਸੱਚਾ ਨਾਮ ਦਾਨ, ਸਚ ਕਰਾਏ ਵਣਜ ਵਪਾਰਿਆ। ਲੇਖੇ ਲਾਏ ਕਾਇਆ ਚਾਮ, ਪਹਿਲੀ ਅੱਸੂ ਦਇਆ ਕਮਾ ਰਿਹਾ। ਮਿਟੇ ਰੈਣ ਅੰਧੇਰੀ ਸ਼ਾਮ, ਪ੍ਰਭ ਦੀਪਕ ਜੋਤੀ ਆਪ ਜਗਾ ਰਿਹਾ। ਏਕਾ ਏਕ ਹਰੀ ਹਰਿ ਨਾਮ, ਦੂਸਰ ਕਾਮ ਨਾ ਕੋਈ ਛੁਡਾ ਰਿਹਾ। ਅੰਮ੍ਰਿਤ ਆਤਮ ਪੀਣਾ ਜਾਮ, ਦਸਮ ਦਵਾਰੀ ਆਪ ਪਿਆ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਤੇਰਾ ਆਉਣਾ ਜਾਣਾ ਲੇਖੇ ਲਾ ਰਿਹਾ। ਘਰ ਬਾਹਰ ਕਾਮ ਕਲ ਤੱਜ। ਕਲ ਚਰਨ ਦਵਾਰੇ ਆਏ ਭੱਜ। ਪ੍ਰਭ ਅਬਿਨਾਸ਼ੀ ਕਿਰਪਾ ਕਰੇ, ਅੰਮ੍ਰਿਤ ਆਤਮ ਭੰਡਾਰ ਭਰੇ ਦਿਵਸ ਰੈਣ ਪੀਣਾ ਰੱਜ। ਦੋਹਾਂ ਕਾਰਜ ਸਰਬ ਸਰੇ, ਪ੍ਰਭ ਪੜਦੇ ਦੇਵੇ ਕੱਜ। ਰਸਨਾ ਗਾਉਣਾ ਸੋਹੰ ਨਰ ਹਰੇ, ਕਲਜੁਗ ਪ੍ਰਭ ਰੱਖਣਹਾਰਾ ਲਜ। ਗੋਬਿੰਦ ਹਰਿ ਏਕਾ ਦਰ ਦਵਾਰ ਖੜੇ, ਸਿੰਘ ਰੂਪ ਖੱਬੇ ਸੱਜੇ। ਸੰਬਲ ਨਗਰੀ ਨੌ ਦਰੇ, ਸ਼ਬਦ ਤਾਲ ਏਕਾ ਵੱਜੇ। ਪੁਰਖ ਅਬਿਨਾਸ਼ੀ ਗੁਰ ਗੋਬਿੰਦਾ ਆਪੇ ਵਰੇ, ਲੋਆਂ ਪੁਰੀਆਂ ਖੰਡ ਮੰਡਲ ਵਰਭੰਡ ਬ੍ਰਹਿਮੰਡ ਸ੍ਰਿਸ਼ਟ ਸਬਾਈ ਆਪ ਤਜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਤੇਰੀ ਸੇਵਾ ਆਪ ਕਮਾਏ, ਗੁਰ ਸੰਗਤ ਹੋਏ ਪਿੱਛੇ ਅੱਗੇ। ਚਤੁਰਭੁਜ ਅਨ ਰੰਗ, ਰੂਪ ਰੰਗ ਅਪਾਰਿਆ। ਸਰਬ ਜੀਆਂ ਪ੍ਰਭ ਸਾਚਾ ਸੰਗ, ਦਿਸ ਕਿਸੇ ਨਾ ਆ ਰਿਹਾ। ਜਨ ਭਗਤਾਂ ਤਨ ਮੰਦਰ ਵਜਾਏ ਇਕ ਮਰਦੰਗ, ਦਿਵਸ ਰੈਣ ਵਜਾ ਰਿਹਾ। ਅੰਮ੍ਰਿਤ ਆਤਮ ਨੁਹਾਏ ਸਾਚੀ ਗੰਗ, ਸਰ ਸਰੋਵਰ ਇਕ ਵਖਾ ਰਿਹਾ। ਕਲਜੁਗ ਔਧ ਗਈ ਲੰਘ, ਭੇਖਾਧਾਰੀ ਭੇਖ ਵਟਾ ਰਿਹਾ। ਸ੍ਰਿਸ਼ਟ ਸਬਾਈ ਭੁੱਖ ਨੰਗ, ਨਾਮ ਦਾਨ ਨਾ ਕੋਇ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਨਿਹਕਲੰਕ ਨਰਾਇਣ ਨਰ, ਵਾਲੀ ਹਿੰਦ ਆਪ ਉਠਾ ਰਿਹਾ। ਵਾਲੀ ਹਿੰਦ ਭਗਤ ਨਿਸ਼ਾਨ ਜਗਤ ਨਾਦਾਨ, ਪ੍ਰਭ ਸੋਇਆ ਮਾਤ ਜਗਾਇੰਦਾ। ਅੱਸੂ ਤਿੰਨ ਥਿਤ ਵਖਾਣ, ਜੋਤ ਸਰੂਪੀ ਦਰਸ ਵਖਾਇੰਦਾ। ਪਰਗਟ ਹੋਏ ਕ੍ਰਿਸ਼ਨਾ ਕਾਹਨ, ਰਾਮ ਰਮਈਆ ਆਪ ਅਖਵਾਇੰਦਾ। ਧਰਮ ਝੁਲਾਏ ਇਕ ਨਿਸ਼ਾਨ, ਸੱਤਾਂ ਦੀਪਾਂ ਵੇਖ ਵਖਾਇੰਦਾ। ਨੌ ਖੰਡ ਪ੍ਰਿਥਮੀ ਇਕ ਗਿਆਨ, ਸੋਹੰ ਸਾਚਾ ਜਾਪ ਜਪਾਇੰਦਾ। ਸੰਮਤ ਸੋਲਾਂ ਮੇਟ ਮਿਟਾਏ ਤਟ ਤੀਰਥ ਜਗਤ ਇਸ਼ਨਾਨ, ਗੁਰ ਦਰ ਮੰਦਰ ਅੰਦਰ ਮੱਕਾ ਕਾਅਬਾ ਫੋਲ ਫੁਲਾਇੰਦਾ। ਸਰਬ ਜੀਆਂ ਪ੍ਰਭ ਜਾਣੀ ਜਾਣ, ਆਦਿ ਅੰਤ ਇਕ ਭਗਵਾਨ, ਲੋਕਮਾਤ ਮਾਰ ਝਾਤ, ਜੁਗ ਜੁਗ ਭੇਖ ਵਟਾਇੰਦਾ। ਚਾਰ ਵਰਨ ਕਰਾਏ ਇਕ ਜਮਾਤ, ਨਾਤਾ ਬੰਨ੍ਹੇ ਭੈਣ ਭਰਾਤ, ਸਤਿਜੁਗ ਸਾਚਾ ਰਾਹ ਵਖਾਇੰਦਾ। ਇਕ ਚਲਾਏ ਸਾਚੀ ਗਾਥ, ਪਰਗਟ ਹੋਏ ਹਰਿ ਤ੍ਰੈਲੋਕੀ ਨਾਥ, ਸਗਲਾ ਸਾਥ ਨਿਭਾਇੰਦਾ। ਲਹਿਣਾ ਦੇਣਾ ਚੁੱਕੇ ਜੀਵ ਜੰਤ ਸਾਧ ਸੰਤ ਗੁਰ ਪੀਰ ਸਾਢੇ ਤਿੰਨ ਤਿੰਨ ਹਾਥ, ਅੰਤਮ ਅੰਤ ਹਰਿ ਸਾਚਾ ਕੰਤ ਪੂਰਨ ਭਗਵੰਤ ਲਹਿਣਾ ਦੇਣਾ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਨਿਹਕਲੰਕ ਨਰਾਇਣ ਨਰ, ਸ਼ਬਦ ਖੰਡਾ ਵਿਚ ਬ੍ਰਹਿਮੰਡਾਂ ਵੇਖ ਵਖਾਣੇ ਜੇਰਜ ਅੰਡਾਂ ਅਕਾਸ਼ ਪਰਕਾਸ਼ ਪੁਰਖ ਅਬਿਨਾਸ਼ੀ ਭਗਤ ਜਨਾਂ ਹੋਏ ਦਾਸੀ ਦਾਸ, ਸਾਚੇ ਮੰਡਲ ਪਾਵੇ ਰਾਸ, ਜੋਤ ਨਿਰੰਜਣ ਨੇਤਰ ਅੰਜਨ ਸ਼ਬਦ ਚਲਾਏ ਸਵਾਸ ਸਵਾਸ, ਲੇਖੇ ਲਾਏ ਹੱਡ ਨਾੜੀ ਮਾਸ, ਜਿਸ ਜਨ ਅਪਣੀ ਦਇਆ ਕਮਾਇੰਦਾ।