ਪਹਿਲੀ ਮੱਘਰ ਵੀਹ ਸੌ ਪੰਦਰਾਂ ਬਿਕ੍ਰਮੀ ਗੌਤਮ ਰਿਖੀ ਦੀ ਗੁਫਾ ਗੋਦਾਵਰੀ ਤਟ ਨਨਦੇੜ
ਸਤਿ ਤਪ ਸਤਿ ਵਰਤਾਰ, ਸਤਿ ਸਤਿ ਸਤਿ ਸਮਾਈਆ। ਸਤਿ ਸਤਿ ਖੇਲ ਕਰਤਾਰ, ਸਤਿ ਸਤਿ ਕਰਾਈਆ। ਸਤਿ ਸਤਿ ਮੇਲ ਸੰਸਾਰ, ਸਤਿ ਸਤਿ ਅਖਵਾਈਆ। ਸਤਿ ਸਤਿ ਜੋਤ ਅਕਾਰ, ਸਤਿ ਸਤਿ ਕਰੇ ਰੁਸ਼ਨਾਈਆ। ਸਤਿ ਸਤਿ ਹਰਿ ਭੰਡਾਰ, ਸਤਿ ਸਤਿ ਵਰਤਾਈਆ। ਸਤਿ ਸਤਿ ਸ਼ਬਦ ਜੈਕਾਰ, ਸਤਿ ਸਤਿ ਸੁਣਾਈਆ। ਸਤਿ ਸਤਿ ਕਰੇ ਪਿਆਰ, ਸਤਿ ਸਤਿ ਬੂਝ ਬੁਝਾਈਆ। ਸਤਿ ਸਤਿ ਲਏ ਉਭਾਰ, ਸਤਿ ਸਤਿ ਵੇਖ ਵਖਾਈਆ। ਸਤਿ ਸਤਿ ਖ਼ਬਰਦਾਰ, ਸਤਿ ਸਤਿ ਜਗਾਈਆ। ਸਤਿ ਸਤਿ ਮੁਰਾਰ, ਸਤਿ ਸਤਿ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਰੂਪ ਆਪ ਹੋ ਜਾਈਆ। ਸਤਿ ਸਤਿ ਹਰਿ ਭਗਵੰਤ, ਸਤਿ ਸਤਿ ਉਪਾਇਆ। ਸਤਿ ਸਤਿ ਲੇਖਾ ਜੁਗਾ ਜੁਗੰਤ, ਸਤਿ ਸਤਿ ਵਰਤਾਇਆ। ਸਤਿ ਸਤਿ ਮੇਲਾ ਨਾਰੀ ਕੰਤ, ਸਤਿ ਸਤਿ ਧਾਮ ਸੁਹਾਇਆ। ਸਤਿ ਸਤਿ ਬਣਾਏ ਸਾਚੀ ਬਣਤ, ਸਤਿ ਸਤਿ ਵੇਖ ਵਖਾਇਆ। ਸਤਿ ਸਤਿ ਆਦਿ ਅੰਤ, ਸਤਿ ਸਤਿ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿ ਮੇਲ ਮਿਲਾਇਆ। ਸਤਿ ਪੁਰਖ ਸਤਿ ਸੁਲਤਾਨ, ਸਤਿ ਸਤਿ ਸਮਾਈਆ। ਸਤਿ ਸਤਿ ਵੇਖ ਨਿਸ਼ਾਨ, ਸਤਿ ਸਤਿ ਝੁਲਾਈਆ। ਸਤਿ ਸਤਿ ਖੇਲ ਮਹਾਨ, ਸਤਿ ਸਤਿ ਆਪ ਕਰਾਈਆ। ਸਤਿ ਸਤਿ ਸ਼ਬਦ ਬਿਬਾਨ, ਸਤਿ ਸਤਿ ਨਾਮ ਉਡਾਈਆ। ਸਤਿ ਸਤਿ ਵੇਖੇ ਮਾਰ ਧਿਆਨ, ਸਤਿ ਪੁਰਖ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿ ਕਰੇ ਕੁੜਮਾਈਆ। ਸਤਿ ਸਤਿ ਸਾਚਾ ਰੰਗ, ਸਤਿ ਸਤਿ ਆਪ ਚੜ੍ਹਾਇਆ। ਸਤਿ ਸਤਿ ਵਸਿਆ ਸੰਗ, ਸਤਿ ਸਤਿ ਸਗਲਾ ਸੰਗ ਰਖਾਇਆ। ਸਤਿ ਸਤਿ ਮੰਗੀ ਮੰਗ, ਸਤਿ ਸਤਿ ਧਰਮ ਇਕ ਰਖਾਇਆ, ਸਤਿ ਸਤਿ ਨੁਹਾਇਆ ਸਾਚੀ ਗੰਗ, ਸਰ ਸਰੋਵਰ ਇਕ ਜਣਾਇਆ। ਸਤਿ ਸਤਿ ਲਾਇਆ ਅੰਗ, ਸਤਿ ਸਤਿ ਅੰਗੀਕਾਰ ਆਪ ਕਰਾਇਆ। ਸਤਿ ਸਤਿ ਵਖਾਏ ਸਚ ਪਲੰਘ, ਸਤਿ ਸਤਿ ਆਪ ਵਿਛਾਇਆ। ਸਤਿ ਸਤਿ ਵਜਾਏ ਇਕ ਮਰਦੰਗ, ਸਚ ਮਰਦੰਗਾ ਹੱਥ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿ ਵੇਸ ਵਟਾਇਆ। ਸਤਿ ਪੁਰਖ ਸਤਿ ਅਕਾਲ, ਸਤਿ ਜੋਤ ਜਗਾਈਆ। ਸਤਿ ਸਤਿ ਸਤਿ ਰਖਵਾਲ, ਸਤਿ ਮੇਲਾ ਸਹਿਜ ਸੁਖਦਾਈਆ। ਸਤਿ ਕਾਲ ਸਤਿ ਮਹਾਂਕਾਲ, ਦੀਨ ਦਿਆਲ ਸਤਿ ਅਖਵਾਈਆ। ਸਤਿ ਤਤ ਸਤਿ ਲਏ ਭਾਲ, ਸਤਿ ਸਤਿ ਵੇਖ ਵਖਾਈਆ। ਸਤਿ ਸੂਰਤ ਸਤਿ ਮੂਰਤ ਸਤਿ ਲਾਲ, ਸਤਿ ਸਤਿ ਸੰਤੋਖ ਜਣਾਈਆ। ਸਤਿ ਸ਼ਾਹ ਸਤਿ ਕੰਗਾਲ, ਸਤਿ ਵਣਜਾਰਾ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿ ਦਏ ਵਡਿਆਈਆ । ਸਤਿ ਨਾਮ ਸਤਿ ਭੰਡਾਰ, ਸਤਿ ਸ਼ਬਦ ਵਰਤਾਈਆ। ਸਤਿ ਰੂਪ ਆਪ ਕਰਤਾਰ, ਸਤਿ ਸਤਿ ਵਿਚ ਸਮਾਈਆ। ਸਤਿ ਜੋਗ ਸਤਿ ਸ਼ਿੰਗਾਰ, ਸਤਿ ਇਕ ਜਣਾਈਆ । ਸਤਿ ਭੋਗ ਸਤਿ ਪਿਆਰ, ਸਤਿ ਵੇਸ ਇਕ ਕਰਾਈਆ। ਸਤਿ ਸੋਭਾਵੰਤੀ ਹੋਏ ਨਾਰ, ਸਤਿ ਕੰਤ ਇਕ ਰਖਾਈਆ। ਸਤਿ ਸਤਿ ਸਤਿ ਮੁਰਾਰ, ਸਾਂਤਕ ਸਤਿ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਸਾਜਣ ਹਰਿ ਰਘੁਰਾਈਆ। ਸਤਿ ਸਾਜਣ ਸਤਿ ਮੀਤਾ, ਸਤਿ ਸਤਿ ਆਪ ਅਖਵਾਇਆ। ਸਤਿ ਹਸਤ ਸਤਿ ਕੀਟਾ, ਸਤਿ ਏਕੰਕਾਰਾ ਰੰਗ ਰੰਗਾਇਆ। ਸਤਿ ਕੌੜਾ ਸਤਿ ਮੀਠਾ, ਸਤਿ ਠਾਂਡਾ ਠਾਰ ਜਣਾਇਆ। ਸਤਿ ਪਤਿਤ ਸਤਿ ਪੁਨੀਤਾ, ਪਤਿਤ ਪਾਵਣ ਸਤਿ ਹੋ ਜਾਇਆ। ਸਤਿ ਚਲਾਏ ਆਪਣੀ ਰੀਤਾ, ਸਤਿ ਸਤਿ ਵੇਖ ਵਖਾਇਆ। ਸਚ ਮੰਦਰ ਸਚ ਅਤੀਤਾ, ਸਚ ਬੈਠਾ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿ ਵੇਖ ਵਖਾਇਆ। ਸਤਿ ਰੂਪ ਸਤਿ ਮਹਾਨ, ਸਤਿ ਸਤਿ ਜਣਾਈਆ। ਸਤਿ ਬ੍ਰਹਮ ਸਤਿ ਗਿਆਨ, ਸਤਿ ਬੂਝ ਬੁਝਾਈਆ। ਸਤਿ ਪਾਰਬ੍ਰਹਮ ਹੋ ਮਿਹਰਬਾਨ, ਸਤਿ ਸਤਿ ਵੇਖ ਵਖਾਈਆ। ਸਤਿਜੁਗ ਸਾਚੇ ਕਰ ਪਰਵਾਨ, ਆਪ ਆਪਣਾ ਖੇਲ ਖਲਾਈਆ। ਦਰ ਦਰਵੇਸ਼ ਸ੍ਰੀ ਭਗਵਾਨ, ਭੇਵ ਅਭੇਦ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਅੱਖਰ ਜਗਤ ਵੱਖਰ ਏਕਾ ਸਤਿ ਪੜ੍ਹਾਈਆ। ਸਤਿ ਸੁਰ ਸਤਿ ਨਿਧਾਨ, ਸਤਿ ਜੋਤ ਜਗਾਈਆ। ਸਤਿ ਭਗਤ ਸਤਿ ਬ੍ਰਹਮ, ਸਤਿ ਰੂਪ ਦਰਸਾਈਆ। ਸਤਿ ਸੋਹੰ ਸਤਿ ਵਰਤ, ਸਤਿ ਗੁਰੂ ਜਣਾਈਆ। ਸਤਿ ਓਅੰ ਸਤਿ ਕਰਨੀ ਕਰਨ, ਕਰਨਹਾਰ ਸਤਿ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਸਤਿ ਦਏ ਵਡਿਆਈਆ। ਸਤਿ ਸੰਜਮ ਸਤਿ ਨੇਮ, ਸਤਿ ਬਣਤ ਬਣਾਇੰਦਾ। ਸਤਿ ਵੇਖੇ ਸਤਿ ਬ੍ਰਹਮ, ਸਤਿ ਸਤਿ ਮੇਲ ਮਿਲਾਇੰਦਾ। ਸਤਿ ਰੂਪ ਸਤਿ ਕਾਮਧੇਨ, ਸਤਿ ਧਾਰਾ ਦੂਧ ਸਤਿ ਵਹਾਇੰਦਾ। ਸਤਿ ਦੋਹਨ ਸਤਿ ਮੋਹਨ, ਸਤਿ ਸਤਿ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿ ਵੇਖ ਵਖਾਇੰਦਾ। ਸਤਿ ਤਪ ਸਤਿ ਜਾਪ, ਸਤਿ ਹੱਠ ਵਖਾਈਆ। ਸਤਿ ਵੇਖੇ ਆਪਣਾ ਆਪ, ਆਪ ਆਪਣੀ ਬੂਝ ਬੁਝਾਈਆ। ਸਤਿ ਪੁੰਨ ਸਤਿ ਪਾਪ, ਸਤਿ ਸਤਿ ਮੇਟ ਮਿਟਾਈਆ। ਸਤਿ ਥਾਪਨਾ ਰਿਹਾ ਥਾਪ, ਸਤਿ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਸਤਿ ਕਰੇ ਰੁਸ਼ਨਾਈਆ। ਸਤਿ ਜੋਤ ਸਤਿ ਨਿਰੰਜਣ, ਸਤਿ ਵੇਸ ਵਟਾਇਆ। ਸਤਿ ਪੁਰਖ ਖੇਲ ਅਪਾਰ, ਸਤਿ ਸੰਤਨ ਵਿਚ ਸਮਾਇਆ। ਸਤਿ ਸੰਤ ਸਤਿ ਕੰਤ, ਸਤਿ ਨਾਰੀ ਰੂਪ ਦਰਸਾਇਆ। ਸਤਿ ਮੇਲਾ ਸ੍ਰੀ ਭਗਵੰਤ, ਸਤਿ ਸੇਜਾ ਇਕ ਵਿਛਾਇਆ । ਸਤਿ ਖੇਲੇ ਖੇਲ ਆਦਿ ਜੁਗਾਦਿ ਅਨੰਤ, ਸਤਿ ਜੁਗ ਜੁਗ ਵੇਸ ਵਟਾਇਆ। ਸਤਿ ਭੋਗੀ ਸਤਿ ਰਸੀਆ ਮਣੀਆ ਮੰਤ, ਸਤਿ ਰਸਕ ਰਸਕ ਝਿਰਨਾ ਸਤਿ ਝਿਰਾਇਆ । ਸਤਿ ਜੋਗੀ ਜੋਗ ਜੁਗੀਸ਼ਰ ਸੰਤ, ਸਤਿ ਜਗਤ ਸਤਿ ਜੁਗਤ ਸਤਿ ਮੋਖਸ਼ ਪਦ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਸਤਿ ਲਏ ਉਪਾਇਆ। ਸਤਿ ਧਾਰ ਸਤਿ ਉਜਿਆਰ, ਸਤਿ ਸਤਿ ਵੇਖ ਵਖਾਈਆ। ਸਤਿ ਰੂਪ ਸਤਿ ਸੰਸਾਰ, ਸਤਿ ਸਤਿ ਬੈਠਾ ਆਸਣ ਲਾਈਆ। ਸਤਿ ਚਰਨ ਸਤਿ ਕਵਲ ਸਤਿ ਧਵਲ ਖੇਲ ਨਿਆਰ, ਸਤਿ ਸਤਿ ਆਪ ਕਰਾਈਆ। ਸਤਿ ਸੰਤ ਸਾਧਕ ਲਿਵ ਲਾਏ ਤਾਰ, ਸਤਿ ਨੇਤਰ ਨੈਣ ਸਤਿ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਸਤਿ ਲਏ ਉਪਜਾਈਆ। ਸਤਿ ਉਤਪਤ, ਸਤਿ ਸਮਾਇਆ। ਸਤਿ ਗਣੇਸ਼ ਗਣਪਤ, ਸਤਿ ਬ੍ਰਹਮਾ ਸ਼ਿਵ ਸਤਿ ਵੇਖ ਵਖਾਇਆ। ਸਤਿ ਕਰੋੜ ਤੇਤੀਸਾ ਉਠੇ ਸੱਤ, ਸਤਿ ਸੁਰਪਤ ਰਾਜਾ ਇੰਦ ਦਏ ਮਿਲਾਇਆ। ਸਤਿ ਨਾਮ ਚਲਾਏ ਸਾਚਾ ਰਥ, ਸਤਿ ਦੋ ਜਹਾਨਾਂ ਵੇਖ ਵਖਾਇਆ। ਸਤਿ ਜਣਾਈ ਅਕਥਨਾ ਅਕੱਥ, ਸਤਿ ਭੇਵ ਨਾ ਕੋਈ ਛੁਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿ ਨਾਮ ਸਤਿ, ਸਾਚਾ ਬੀਜ ਬਿਜਾਇਆ। ਨਾਮ ਸਤਿ ਸਤਿ ਉਤਪਤ, ਹਰਿ ਹਰਿ ਖੇਲ ਖਲਾਈਆ। ਆਪੇ ਮੇਲਾ ਕਮਲਾਪਾਤਾ, ਆਪਣੀ ਬਣਤ ਬਣਾਈਆ। ਸਪਤਮ ਮੇਲ ਪੁਰਖ ਬਿਧਾਤਾ, ਸਪਤਮ ਸਪਤਮ ਸਹਿਜ ਸੁਖਦਾਈਆ। ਸਪਤਮ ਹੋਏ ਉਤਮ ਜ਼ਾਤਾ, ਦਰ ਦਵਾਰਾ ਇਕ ਵਖਾਈਆ। ਏਕਾ ਚਰਨ ਏਕਾ ਨਾਤਾ, ਏਕਾ ਰਿਹਾ ਬੰਧਾਈਆ। ਏਕਾ ਧਰਤ ਏਕਾ ਮਾਤਾ, ਏਕਾ ਧਵਲ ਸੁਹਾਈਆ। ਏਕਾ ਸ਼ਬਦ ਏਕਾ ਗਾਥਾ, ਏਕਾ ਨਾਮ ਪੜ੍ਹਾਈਆ। ਸੋਹੰ ਸਾਚੀ ਪੂਜਾ ਪਾਠਾ, ਗੌਤਮ ਮੁਖ ਰਖਾਈਆ। ਗੱਗਾਯ ਗੋਬਿੰਦ ਟੇਕੇ ਮਾਥਾ, ਤੱਤਾ ਤਮਾ ਗਵਾਈਆ। ਮੰਮਾ ਮਹਿਮਾ ਅਗਣਤ, ਮਿਲਿਆ ਮੇਲ ਸਾਚੇ ਮਾਹੀਆ। ਮਾਰਗ ਲਾਏ ਜੀਓ ਪਿੰਡ ਬਣਾਇਆ ਤਨ ਤਨ ਕਾਚਾ, ਨਗਰ ਖੇੜਾ ਇਕ ਦਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬੂਝ ਬੁਝਾਈਆ। ਜਗਤ ਗੋਦਾਵਰੀ ਜਗਤ ਘਾਟ, ਸਤਿ ਸਤਿ ਵਰਤਾਇਆ। ਨੌਂ ਨੌਂ ਨੇਜੇ ਵੇਖੇ ਪਾਟ, ਡੂੰਘੀ ਕੰਦਰ ਡੇਰਾ ਲਾਇਆ। ਧਰਤ ਮਾਤ ਸਾਚੀ ਖਾਟ, ਸਤਿ ਵਿਛੌਣਾ ਇਕ ਵਿਛਾਇਆ। ਕਾਇਆ ਵੇਖੇ ਸਾਚਾ ਹਾਟ, ਮੰਦਰ ਅੰਦਰ ਖੋਜ ਖੁਜਾਇਆ। ਸਰ ਸਰੋਵਰ ਵੇਖੇ ਤੀਰਥ ਤਾਟ, ਧਰਨੀ ਉਪਰ ਸੀਸ ਟਿਕਾਇਆ। ਜੋਤੀ ਅਗਨੀ ਇਕ ਲਲਾਟ, ਜੋਤ ਨਿਰੰਜਣ ਦਰਸ਼ਨ ਪਾਇਆ। ਆਪਣਾ ਲਾਹਾ ਆਪੇ ਖਾਟ, ਘਰ ਆਪਣੇ ਮੰਗਲ ਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਮੇਲਾ ਸਹਿਜ ਸੁਭਾਇਆ। ਨੌਂਂ ਦਰ ਤੇਰਾ ਡੂੰਘਾ ਘਾਟ, ਨੌਂ ਨੌਂ ਨੇਜ਼ ਵਖਾਈਆ। ਆਪੇ ਖੋਲ੍ਹਣਹਾਰਾ ਤਾਕ, ਧਰਨੀ ਝਿਰਨਾ ਇਕ ਝਿਰਾਈਆ। ਅੰਮ੍ਰਿਤ ਆਤਮ ਦੇਵੇ ਮਾਟ, ਕਾਇਆ ਪੋਚ ਪੋਚਾਈਆ। ਜੋਤ ਨੁਰਾਨੀ ਦਿਸੇ ਲਾਟ, ਲਿਲਾਟ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ੇ ਸਚ ਸੱਚੀ ਸਰਨਾਈਆ। ਸੋਹੰ ਸ਼ਬਦ ਉਜਾਲਾ, ਗੌਤਮ ਮੁਖ ਸੁਹਾਇਆ। ਰਸਨਾ ਗਾਏ ਗੁਰ ਗੋਪਾਲਾ, ਏਕਾ ਦੂਜਾ ਭੌ ਚੁਕਾਇਆ। ਏਕਾ ਪਾਈ ਸਾਚੀ ਮਾਲਾ, ਰਤਨ ਅਮੋਲਕ ਗਲ ਲਟਕਾਇਆ। ਆਪੇ ਤੋੜ ਜਗਤ ਜੰਜਾਲਾ, ਆਪ ਆਪਣਾ ਲੇਖ ਚੁਕਾਇਆ। ਸਤੀ ਸਤਿ ਜਗਤ ਉਬਾਲਾ, ਖੇਲਣਹਾਰ ਖੇਲ ਖਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਵਖਾਇਆ। ਧਰਨੀ ਧਵਲ ਕਰ ਪਿਆਰ, ਨੌਂ ਨੌਂ ਨੂਰ ਸਮਾਈਆ। ਜੋਤੀ ਨੂਰ ਕਰ ਉਜਿਆਰ, ਸਾਚਾ ਮੰਦਰ ਫੋਲ ਫੁਲਾਈਆ। ਗੋਦਾਵਰੀ ਤੇਰੀ ਠਾਂਡੀ ਧਾਰ, ਸਤਿਜੁਗ ਰੂਪ ਸੁਹਾਈਆ। ਰਿਖੀ ਰਖੇਸ਼ਰ ਲੰਘ ਦਵਾਰ, ਦੋਏ ਜੋੜ ਸੀਸ ਝੁਕਾਈਆ। ਅੰਤਮ ਨਾਤਾ ਤੁੱਟੇ ਵਿਚ ਸੰਸਾਰ, ਪੰਜ ਤਤ ਰਹਿਣ ਨਾ ਪਾਈਆ। ਮੰਡਲ ਉਪਰ ਹੋ ਉਜਿਆਰ, ਲੱਖ ਚੁਰਾਸੀ ਵੇਖ ਵਖਾਈਆ। ਤਿੰਨਾਂ ਲੋਕਾਂ ਇਕ ਪਿਆਰ, ਸਾਚਾ ਵਣਜ ਇਕ ਕਰਾਈਆ। ਸਚਖੰਡ ਦਵਾਰਾ ਕਵਣ ਦਵਾਰ, ਕਵਣ ਘਰ ਸੱਚੀ ਸ਼ਰਨਾਈਆ। ਪੁਰਖ ਅਬਿਨਾਸ਼ੀ ਕਿਰਪਾ ਕਰ, ਤੇਰੀ ਜੋਤ ਮੇਰਾ ਵਰਨ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਸ਼ਬਦ ਸੁਣਾਈਆ। ਸ਼ਬਦ ਸੁਨੇਹੁੜਾ ਹਰਿ ਭਗਵਾਨ, ਹਰਿਜਨ ਆਪ ਸੁਣਾਇੰਦਾ। ਤ੍ਰੇਤਾ ਦੁਆਪਰ ਤੇਰੀ ਨਾ ਕਰੇ ਕੋਈ ਪਛਾਣ, ਨਾ ਕੋਈ ਮੇਲ ਮਿਲਾਇੰਦਾ। ਹੋਏ ਸਿੰਘਾਸਣ ਜ਼ਿਮੀਂ ਅਸਮਾਨ, ਗਗਨ ਮੰਡਲ ਡੇਰਾ ਲਾਇੰਦਾ। ਪੁਰਖ ਅਬਿਨਾਸ਼ੀ ਖੇਲ ਮਹਾਨ, ਭੇਵ ਕੋਈ ਨਾ ਪਾਇੰਦਾ। ਕਲਜੁਗ ਅੰਤਮ ਜੋਤ ਜਗੇ ਸ੍ਰੀ ਭਗਵਾਨ, ਲੋਕਮਾਤ ਵੇਖ ਵਖਾਇੰਦਾ। ਨਿਹਕਲੰਕ ਬਲੀ ਬਲਵਾਨ, ਲਹਿਣਾ ਦੇਣਾ ਝੋਲੀ ਪਾਇੰਦਾ। ਏਕਾ ਹਰਿ ਮਿਹਰਵਾਨ, ਇਕ ਧਿਆਨ ਲਗਾਇੰਦਾ। ਸੋਹੰ ਸਾਚਾ ਨੌਜਵਾਨ, ਸਤਿ ਸਤਿ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੋਟਨ ਕੋਟੀ ਵੇਖ ਵਖਾਇੰਦਾ। ਸੋਹੰ ਸ਼ਬਦ ਸਚ ਸਿੰਘਾਸਣ, ਹਰਿ ਹਰਿ ਸੇਜ ਵਿਛਾਈਆ। ਸਾਚਾ ਮੇਲਾ ਸ਼ਾਹੋ ਸ਼ਾਬਾਸ਼ਣ, ਪੁਰਖ ਅਬਿਨਾਸ਼ਣ ਵੇਖ ਵਖਾਈਆ। ਲਹਿਣਾ ਦੇਣਾ ਚੁੱਕੇ ਪ੍ਰਿਥਮੀ ਅਕਾਸ਼ਨ, ਸਚਖੰਡ ਧਾਰ ਇਕ ਵਖਾਈਆ। ਚਰਨ ਕਵਲ ਕਵਲ ਚਰਨ ਪੁਰਖ ਅਬਿਨਾਸ਼ਣ, ਆਪਣਾ ਧਾਮ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਪਤਮ ਸਾਚਾ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਜੁਗ ਲਹਿਣਾ ਜੁਗ ਦੇਣਾ ਜੁਗ ਪੂਰ ਕਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਤਤ ਨਾ ਕੋਈ ਬੁਝਾਈਆ।
ਸੰਗਤ ਧੂੜ ਹਰਿਜਨ ਖ਼ਾਕ, ਹਰਿ ਹਰਿ ਸੀਸ ਉਠਾਈਆ। ਪਾਪੀ ਪਤਿਤ ਕਰੇ ਪਾਕੀ ਪਾਕ, ਦੁਰਮਤ ਮੈਲ ਧਵਾਈਆ। ਗੋਦਾਵਰੀ ਤੇਰਾ ਨਾਤਾ ਤੁੱਟਾ ਸਾਕ, ਚੌਥੇ ਜੁਗ ਰਹਿਣ ਨਾ ਪਾਈਆ। ਸੰਤ ਸੁਹੇਲੇ ਜੋ ਜਨ ਬੈਠੇ ਰਹੇ ਝਾਕ, ਗੁਰ ਗੋਬਿੰਦ ਵੇਖ ਵਖਾਈਆ। ਸਚਖੰਡ ਦਵਾਰਾ ਖੋਲ੍ਹ ਤਾਕ, ਚਰਨ ਕਵਲ ਬਖ਼ਸ਼ੇ ਸਚ ਸ਼ਰਨਾਈਆ। ਸ਼ਬਦ ਘੋੜਾ ਦੇਵੇ ਸਾਚਾ ਰਾਕ, ਦੋ ਜਹਾਨਾਂ ਪਾਰ ਕਰਾਈਆ। ਗੁਰਮੁਖ ਮਾਰਨ ਇਕ ਪਲਾਕ, ਵਾਗ ਗੁਰ ਪੂਰੇ ਹੱਥ ਉਠਾਈਆ। ਧੁਰਦਰਗਾਹੀ ਧੁਰ ਫ਼ਰਮਾਣਾ ਧੁਰ ਸ਼ਬਦ ਲੈ ਕੇ ਆਇਆ ਡਾਕ, ਸੋਹੰ ਸਤਾਰ ਇਕ ਹਿਲਾਈਆ। ਸ੍ਰਿਸ਼ਟ ਸਬਾਈ ਭਾਣਾ ਮੰਨੇ ਏਕਾ ਵਾਕ, ਲੇਖਾ ਲਿਖਤ ਨਾ ਕੋਈ ਮਿਟਾਈਆ । ਕਲਜੁਗ ਨਕੇਲ ਪਾਏ ਨਾਕ, ਚਾਰੋਂ ਕੁੰਟ ਆਪ ਫਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਪਤਮ ਤੇਰਾ ਵੇਖੇ ਦਰ, ਗਿਰਧਾਰ ਸਿੰਘ ਕਰ ਪਿਆਰ, ਹਰਿ ਹਰਿ ਹਰਿ ਨਰ ਨਰ ਨਰ ਸਰ ਸਰ ਸਰ ਕਿਰਪਾ ਕਰ, ਦੇਣਾ ਦੇਣਾ ਝੋਲੀ ਪਾਈਆ।
