੧੯ ਕਤਕ ੨੦੧੮ ਬਿਕ੍ਰਮੀ ਭਗਤ ਦਵਾਰ ਦੀ ਨੀਂਹ ਦੀ ਇੱਟ ਰੱਖਣ ਸਮੇਂ ਸ਼ਬਦ ਜੇਠੂਵਾਲ ਦਰਵਾਰ
ਪਾਲ ਸਿੰਘ ਲੱਲੀਆਂ ਵਾਲੇ ਨੂੰ ਸੱਤ ਸਾਲ ਪਹਿਲਾਂ ਇਕ ਰੁਪਿਆ ਦਿਤਾ ਸੀ। ਉਸ ਨੂੰ ਥੱਲੇ ਨੀਂਹ ਵਿਚ ਪੂਰਨ ਸਿੰਘ ਦੇ ਮਸਤਕ ਵਿਚੋਂ ਲਹੂ ਕੱਢ ਕੇ ਦੱਬਿਆ ਅਤੇ ਬਹੱਤਰ ਭਗਤਾਂ ਦੀ ਯਾਦ ਵਿਚ ਸਚਖੰਡ ਨਿਵਾਸੀ ਸ੍ਰੀ ਪਾਲ ਸਿੰਘ ਜੀ, ਕਾਕਾ ਮਨਜੀਤ ਸਿੰਘ, ਕਾਕਾ ਜਗਦੀਸ਼ ਸਿੰਘ, ਕਾਕਾ ਸਵਰਨ ਸਿੰਘ, ਸ੍ਰੀ ਗੁਰਦਿਆਲ ਸਿੰਘ ਜੀ ਦਾ ਜੀਵਨ ਦਾਨ ਦਿਤਾ। ਧਰਨੀ ਧਵਲ ਸੁਣ ਪੁਕਾਰ, ਹਰਿ ਸਤਿਗੁਰ ਦਇਆ ਕਮਾਈਆ। ਮੜੀ ਗੋਰ ਪਾਵੇ ਸਾਰ, ਵੇਖੇ ਥਾਉਂ ਥਾਈਂਆ। ਜ਼ੋਰ ਜ਼ਰ ਕਰੇ ਖ਼ਵਾਰ, ਲੋਕਮਾਤ ਜਗਤ ਲੜਾਈਆ। ਸ਼ਾਹ ਪਾਤਸ਼ਾਹ ਦੇਵੇ ਹਾਰ, ਖ਼ਾਕੀ ਖ਼ਾਕ ਮਿਲਾਈਆ। ਅੰਤ ਰੋਵਣ ਨਾਰੀ ਨਾਰ, ਨੇਤਰ ਨੈਣਾਂ ਨੀਰ ਵਹਾਈਆ। ਧੀਰਜ ਦੇਵੇ ਨਾ ਕੋਈ ਵਿਚ ਸੰਸਾਰ, ਭੁੱਲੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਰਿਹਾ ਸਮਝਾਈਆ। ਸਾਚਾ ਹੁਕਮ ਸ਼ਾਹ ਸੁਲਤਾਨ, ਆਪਣਾ ਆਪ ਜਣਾਇੰਦਾ। ਹਰਿ ਸੰਗਤ ਸਤਿ ਕਰ ਧਿਆਨ, ਸਾਚਾ ਰਾਹ ਆਪ ਵਖਾਇੰਦਾ। ਇਕੋ ਸ਼ਬਦ ਇਕ ਗਿਆਨ, ਦੂਜਾ ਅੱਖਰ ਨਾ ਕੋਈ ਪੜ੍ਹਾਇੰਦਾ। ਏਕਾ ਮੰਦਰ ਇਕ ਮਕਾਨ, ਏਕਾ ਘਰ ਵਖਾਇੰਦਾ। ਏਕਾ ਗੁਰੂ ਕਰੇ ਕਲਿਆਣ, ਗੁਰ ਸ਼ਬਦੀ ਨਾਉਂ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਚਲਾਇੰਦਾ। ਸਾਚੀ ਧਾਰ ਸਾਚੀ ਨਈਆ, ਸੋ ਪੁਰਖ ਨਿਰੰਜਣ ਆਪ ਚਲਾਈਆ। ਸਤਿ ਸਾਲ ਪਿਛੋਂ ਮੰਗਿਆ ਇਕ ਰੁਪਿਆ, ਜੋ ਸਿੰਘ ਪਾਲ ਹੱਥ ਫੜਾਈਆ। ਕਲਜੁਗ ਨਾਤਾ ਭੈਣਾਂ ਭਈਆ, ਪੁਰਖ ਅਬਿਨਾਸ਼ੀ ਨਾ ਕੋਈ ਧਿਆਈਆ। ਨਾਰੀ ਪੁਰਖ ਇਕ ਦੂਜੇ ਦੀਆਂ ਫੜ ਫੜ ਬਈਆਂ, ਜਗਤ ਖ਼ੁਸ਼ੀ ਰਹੇ ਮਨਾਈਆ। ਅੰਤ ਸਾਰ ਕੋਇ ਨਾ ਲਈਆ, ਜੂਨੀ ਜੂਨ ਭਵਾਈਆ। ਚਿਤਰ ਗੁਪਤ ਕੱਢੇ ਵਹੀਆ, ਰਾਏ ਧਰਮ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਦਏ ਸਮਝਾਈਆ। ਏਹ ਧਨ ਮਾਇਆ ਝੂਠੀ ਛਾਇਆ, ਲੋਕਮਾਤ ਨਾ ਕੋਈ ਵਡਿਆਇੰਦਾ। ਰਾਜ ਰਾਜਾਨ ਜਿਸ ਨੇ ਖਾਇਆ, ਖਾ ਖਾ ਸ਼ੁਕਰ ਫੇਰ ਮਨਾਇੰਦਾ। ਸੂਰਬੀਰਾਂ ਜਿਸ ਸਿਰ ਕਟਾਇਆ, ਸੋ ਰੁਪਿਆ ਹੱਥ ਨਾ ਕਿਸੇ ਆਇੰਦਾ। ਜਿਸ ਦੇ ਪਿਛੇ ਉਚੀ ਕੂਕ ਕੂਕ ਪ੍ਰਭ ਅਬਿਨਾਸ਼ੀ ਗਾਇਆ, ਸੋ ਅੰਤਮ ਖੇਹ ਮਿਲਾਇੰਦਾ। ਜਿਸ ਦੇ ਪਿਛੇ ਸਾਧ ਸੰਤ ਗੁਰ ਪੀਰ ਅਵਤਾਰ ਮਨਾਇਆ, ਵੇਲੇ ਅੰਤ ਨਾ ਕੋਈ ਛੁਡਾਇੰਦਾ। ਪੁਰਖ ਅਬਿਨਾਸ਼ੀ ਕਲਜੁਗ ਅੰਤਮ ਆਪਣੀ ਦਇਆ ਆਪ ਕਮਾਇਆ, ਜਗਤ ਮਾਇਆ ਗੁਰਮੁਖਾਂ ਚਰਨਾਂ ਹੇਠ ਰਖਾਇੰਦਾ। ਭਗਤ ਦਵਾਰੇ ਥੱਲੇ ਦਏ ਚਿਣਾਇਆ, ਉਪਰ ਆਪਣੀ ਹੱਥੀਂ ਨਿਸ਼ਾਨ ਲਗਾਇਆ ਨਾ ਕੋਈ ਫੇਰ ਬਾਹਰ ਕਢਾਇੰਦਾ। ਸਿੰਘ ਗੁਰਦਿਆਲ ਦੀ ਝੋਲੀ ਪਾਈ ਤ੍ਰੈਗੁਣ ਮਾਇਆ, ਜਗਤ ਮਾਇਆ ਨਾਲ ਵਖਾਇੰਦਾ। ਪ੍ਰਭ ਦੀ ਇਕੋ ਇਕ ਸਾਇਆ, ਜਿਸ ਦਾ ਦਿਤਾ ਸਭ ਕੋਈ ਪੀਂਦਾ ਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਰਾਹ ਚਲਾਇੰਦਾ। ਜਗਤ ਰੋਵੇ ਪੁਤ ਪਿਆਰ, ਉਚੀ ਕੂਕ ਕੂਕ ਕੁਰਲਾਈਆ। ਮਾਂ ਰੋਵੇ ਕਰੇ ਵਿਚਾਰ, ਮੇਰਾ ਬਾਲਾ ਨਜ਼ਰ ਨਾ ਆਈਆ। ਪਿਤਾ ਕਹੇ ਮੇਰਾ ਸਰਦਾਰ, ਮੁੜ ਘਰ ਨਾ ਫੇਰਾ ਪਾਈਆ। ਸੱਜਣ ਕਹਿਣ ਸਾਡਾ ਵਿਛੜਿਆ ਯਾਰ, ਕਵਣ ਬਹਿ ਬਹਿ ਮਜਲਸਾਂ ਲਾਈਆ। ਨਾਰੀ ਰੋਵੇ ਨੇਤਰ ਨੈਣਾਂ ਧਾਰ, ਛਹਿਬਰ ਇਕ ਵਖਾਈਆ। ਮੇਰੀ ਸੇਜਾ ਸੁੰਞੀ ਹੋਈ ਵਿਚ ਸੰਸਾਰ, ਅੰਗੀ ਅੰਗ ਨਾ ਕੋਈ ਰਖਾਈਆ। ਭੈਣ ਭਰਾਵਾਂ ਕਰੇ ਪਿਆਰ, ਸਿਰ ਦੇ ਖੋਵੇ ਕੇਸ, ਦਰ ਦਰਵੇਸ਼ ਬਣ ਬਣ ਆਪਣੀ ਜਾਨ ਰੁਲਾਈਆ। ਅੰਤਮ ਸਾਰੇ ਕਹਿਣ ਪ੍ਰਭ ਅਗੇ ਨਾ ਚਲੇ ਕੋਈ ਪੇਸ਼, ਆਪਣੀ ਹੱਥੀਂ ਅਗਨੀ ਦੇਣ ਲਗਾਈਆ। ਕੋਈ ਗਣਪਤ ਮਨਾਏ ਗਣੇਸ਼, ਕੋਈ ਬ੍ਰਹਮਾ ਵਿਸ਼ਨ ਧਿਆਏ ਨਾ ਸਕੇ ਕੋਈ ਛੁਡਾਈਆ। ਕੋਈ ਗੁਰ ਅਵਤਾਰਾਂ ਕਰੇ ਆਦੇਸ, ਕੋਈ ਪੜ੍ਹ ਪੜ੍ਹ ਥੱਕੇ ਵੇਦ, ਪੁਰਾਨ ਅਠਾਰਾਂ ਕੋਈ ਗਾਈਆ। ਕੋਈ ਕਹੇ ਪਾਂਧੇ ਮੇਰੀ ਪੱਤਰੀ ਵੇਖ, ਮੇਰੀ ਮਿਟਦੀ ਜਾਏ ਰੇਖ, ਮੇਰਾ ਲੇਖਾ ਕਵਣ ਮੁਕਾਈਆ। ਕੋਈ ਕਹੇ ਮੇੇਰਾ ਹੋਏ ਸਹਾਈ, ਵਿਸ਼ਨੂੰ ਬਾਸ਼ਕ ਸੁਤਾ ਸ਼ੇਸ਼, ਅਸ਼ਟਭੁਜ ਜਗਤ ਭਵਾਨੀ ਮੇਰੀ ਵਾਗ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪਣੇ ਹੱਥ ਰਖਾਈਆ। ਕੋਈ ਕਹੇ ਤਾਰੇ ਭਗਤ, ਸੰਤ ਅਗੇ ਸੀਸ ਝੁਕਾਇੰਦਾ। ਕੋਈ ਕਹੇ ਗੁਰੂ ਤਾਰਨ ਆਇਆ ਜਗਤ, ਫੜ ਚਰਨਾਂ ਓਟ ਤਕਾਇੰਦਾ। ਕੋਇ ਕਹੇ ਵੇਦ ਦੱਸੇ ਸਾਚਾ ਮੰਤ, ਮਨਵੰਤਰ ਭੇਵ ਖੁਲ੍ਹਾਇੰਦਾ। ਹਰਿ ਕਾ ਭੇਵ ਸਦਾ ਬੇਅੰਤ, ਆਦਿ ਅੰਤ ਨਾ ਕੋਈ ਜਣਾਇੰਦਾ। ਬਿਨ ਨਾਰੀ ਰੋਵੇ ਕੰਤ, ਕੰਤ ਨਾਰ ਬਿਨਾਂ ਕੁਰਲਾਇੰਦਾ। ਸਦਾ ਸਹੇਲਾ ਇਕੋ ਸੰਤ, ਸਗਲਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਮਾਰਗ ਆਪ ਸਮਝਾਇੰਦਾ। ਪੁੱਤਰ ਪਿਛੇ ਰੋਵੇ ਜਗ, ਆਪਣੀ ਜਾਗ ਖੁਲ੍ਹਾਈਆ। ਪੁੱਤਰ ਪਿਛੇ ਸੜਨ ਕਾਇਆ ਅੱਗ, ਅਗਨੀ ਅੱਗ ਵਧਾਈਆ। ਪੁੱਤਰ ਪਿਛੇ ਕਹਿਣ ਤੁੱਟਾ ਤਗ, ਨਾਤਾ ਜਗਤ ਨਜ਼ਰ ਨਾ ਆਈਆ। ਪੁੱਤ ਦਾ ਮੁਖ ਨਾ ਵੇਖਿਆ ਰੱਜ ਰੱਜ, ਅੰਤ ਰੋਵੇ ਬੁਢੀ ਮਾਈਆ। ਆਪਣੀ ਹੱਥੀਂ ਉਤੇ ਪਰਦਾ ਦੇਣ ਕਜ, ਮਿਲ ਭਾਈਆ ਦੇਣ ਨੁਹਾਈਆ। ਜੇਹੜੀ ਨਾਰ ਰਖੌਦੀ ਰਹੀ ਉਸਦੀ ਲਜ, ਸੋ ਜਹਾਂ ਨਾ ਸੰਗ ਨਿਭਾਈਆ। ਆਪਣਾ ਕੰਤ ਹਰਿ ਜੂ ਛੱਡ, ਜਗਤ ਵੇਸਵਾ ਰੂਪ ਵਟਾਈਆ। ਜਨ ਭਗਤਾਂ ਵਿਚੋਂ ਹੋਏ ਅੱਡ, ਨਾ ਸਕੇ ਫੇਰ ਮਿਲਾਈਆ। ਕਾਮ ਕ੍ਰੋਧ ਦੀ ਡਿਗੀ ਡੂੰਘੀ ਖੱਡ, ਅੰਧੇਰਾ ਸਕੇ ਨਾ ਕੋਈ ਮਿਟਾਈਆ। ਬਾਲਣ ਹੋਇਆ ਹੱਡੀਆਂ ਹੱਡ, ਚਿਖਾ ਤ੍ਰਿਸ਼ਨਾ ਰੂਪ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਈਆ ਜਿਸ ਪੁਤਰ ਦਾ ਕਰੋ ਪਿਆਰ, ਸੋ ਕੰਮ ਕਿਸੇ ਨਾ ਆਇਆ। ਜਿਸ ਸੱਜਣ ਦੀ ਕਰੋ ਵਿਚਾਰ, ਸੋ ਸੱਜਣ ਪੱਲੂ ਲਏ ਛੁਡਾਇਆ। ਜਿਸ ਕੰਤ ਦਾ ਕਹੋ ਸਹਾਰ, ਸੋ ਕੰਤ ਦੇਵੇ ਧੱਕਾ ਲਾਇਆ। ਅੰਤ ਬੇੜਾ ਨਾ ਪਾਰ ਨਾ ਉਰਾਰ, ਮੰਝਧਾਰ ਵੇਖ ਵਖਾਇਆ। ਚਾਰ ਜੁਗ ਡੁੱਬਦਾ ਰਿਹਾ ਸੰਸਾਰ, ਗੁਰਮੁਖ ਵਿਰਲਾ ਪਾਰ ਕਰਾਇਆ। ਕਲਜੁਗ ਆਈ ਅੰਤਮ ਵਾਰ, ਪੁਰਖ ਅਬਿਨਾਸ਼ੀ ਹੋਏ ਸਹਾਇਆ। ਕਬੀਰ ਜੁਲਾਹੇ ਸੁਣ ਪੁਕਾਰ, ਲੋਕਮਾਤ ਫੇਰਾ ਪਾਇਆ। ਨਾਨਕ ਗੋਬਿੰਦ ਪੈਜ ਸੁਆਰ, ਹਰਿਜਨ ਸਾਚੇ ਲਏ ਉਠਾਇਆ। ਅਠ ਦਸ ਕਰ ਖ਼ਵਾਰ, ਅਠਾਰਾਂ ਸਿਧਾਂ ਮੇਟ ਮਿਟਾਇਆ। ਨੌਂ ਨੌਂ ਦਏ ਪਾਰ ਉਤਾਰ, ਆਪ ਆਪਣੀ ਨਈਆ ਇਕ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਝੂਠਾ ਸੰਸਾ ਦਏ ਚੁਕਾਇਆ। ਵੀਹ ਸੌ ਦਸ ਬਿਕ੍ਰਮੀ ਸੋਲਾਂ ਮੱਘਰ, ਹਰਿ ਖ਼ਾਕ ਵੰਡ ਵੰਡਾਈਆ। ਉਂਨੀ ਕਤਕ ਆਪਣੀ ਪੂਰੀ ਕਰਕੇ ਸਧਰ, ਆਪਣੀ ਖ਼ੁਸ਼ੀ ਮਨਾਈਆ। ਲੇਖਾ ਜਾਣੇ ਨੌਂ ਖੰਡ ਖੰਡ ਭਦਰ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖ਼ਾਕ ਆਪਣੇ ਹੱਥ ਰਖਾਈਆ। ਸਿੰਘ ਮਨਜੀਤ ਤੇਰੀ ਖ਼ਾਕ, ਅਠ ਸਾਲ ਗੰਢ ਰਖਾਈਆ। ਸਿੰਘ ਜਗਦੀਸ਼ ਤੇਰੀ ਰਾਖ, ਸੱਤ ਸਾਲ ਵੰਡ ਵੰਡਾਈਆ। ਧਰਤ ਮਾਤ ਤੇਰੀ ਇਛਿਆ ਭਾਖ, ਜਗਤ ਮਾਇਆ ਗੁਰਸਿਖ ਝੋਲੀ ਪਾਈਆ। ਆਪਣਾ ਵੇਲਾ ਰੱਖਿਆ ਆਪਣੇ ਹਾਥ, ਨਾ ਭੇਵ ਕਿਸੇ ਸਮਝਾਈਆ। ਸਿੰਘ ਗੁਰਦਿਆਲ ਵਿਕਿਆ ਸਾਚੇ ਹਾਟ, ਕਰਤਾ ਕ਼ੀਮਤ ਆਪੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਦਏ ਮੁਕਾਈਆ। ਪੂਰਬ ਲਹਿਣਾ ਢਾਈ ਕਰਮਾਂ ਵੰਡ, ਬਲ ਬਾਵਨ ਖੇਲ ਖਿਲਾਇਆ। ਕਲਜੁਗ ਅੰਤਮ ਚੜ੍ਹਿਆ ਚੰਦ, ਬਿਨ ਚੰਦ ਹੋਏ ਰੁਸ਼ਨਾਇਆ। ਪੁਰਖ ਅਬਿਨਾਸ਼ੀ ਸਦਾ ਬਖ਼ਸ਼ੰਦ, ਆਪਣੀ ਬਖ਼ਸ਼ਿਸ਼ ਦਏ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਿਹਾੜਾ ਰਿਹਾ ਸੁਹਾਇਆ। ਸਚ ਦਿਹਾੜਾ ਢਾਈ ਮੁਠੀ ਖ਼ਾਕ, ਧਰਨੀ ਖ਼ਾਕ ਵਿਚ ਦਬਾਈਆ। ਛੱਤੀ ਜੁਗ ਦਾ ਟੁਟਾ ਨਾਤ, ਫਿਰ ਨਾਤਾ ਦਏ ਜੁੜਾਈਆ। ਜਨ ਭਗਤਾਂ ਬਣਿਆ ਸੱਜਣ ਸਾਕ, ਸਗਲਾ ਸੰਗ ਤਜਾਈਆ। ਜਿਸ ਦਾ ਕਰਦੇ ਰਹੇ ਪੂਜਾ ਪਾਠ, ਸੋ ਬਣ ਕੇ ਪਾਠੀ ਗੁਰਸਿਖ ਤੇਰੀ ਬਾਣੀ ਆਪ ਅਲਾਈਆ। ਤੇਰੇ ਪਿਛੇ ਆਪਣਾ ਪੂਰਾ ਕਰੇ ਘਾਟ, ਹਰਿ ਸੰਗਤ ਅੱਗੇ ਝੋਲੀ ਡਾਹੀਆ। ਸੱਤਰਾਂ ਦੇਵੇ ਸਾਚਾ ਸਾਥ, ਗੋਬਿੰਦ ਸੱਥਰ ਨਾਲ ਮਿਲਾਈਆ। ਕਰਨਹਾਰਾ ਕਰਕੇ ਜਾਏ ਪੂਰੀ ਆਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਾਚੀ ਖ਼ਾਕ ਨੀਹਾਂ ਹੇਠ ਦਬਾਈਆ। ਸਾਚੀ ਖ਼ਾਕ ਸਾਚੀ ਧੂੜ, ਧੂਆਂਧਾਰ ਮਿਟਾਇੰਦਾ। ਲੱਖ ਚੁਰਾਸੀ ਕੱਟਿਆ ਜੂੜ, ਝੂਠਾ ਬੰਧਨ ਮਾਤ ਤੁੜਾਇੰਦਾ। ਚਤੁਰ ਸੁਘੜ ਬਣਾਇਆ ਮੂਰਖ ਮੂੜ, ਸਿਰ ਆਪਣਾ ਹੱਥ ਟਿਕਾਇੰਦਾ। ਕਰ ਕਿਰਪਾ ਦੇਵੇ ਜੋਤੀ ਨੂਰ, ਨੂਰ ਨੂਰ ਨਾਲ ਮਿਲਾਇੰਦਾ। ਜਿਸ ਘਰ ਜਾਏ ਸਾਹਿਬ ਗ਼ਫ਼ੂਰ, ਸਾਚਾ ਜ਼ਹੂਰ ਆਪ ਵਖਾਇੰਦਾ। ਮੂਸੇ ਤੱਕਿਆ ਜਲਵਾ ਉਤੇ ਕੋਹਤੂਰ, ਨੂਰੀ ਜਲਵਾ ਏਕਾ ਵਾਰ ਵਖਾਇੰਦਾ। ਗੁਰਸਿਖਾਂ ਆਤਮ ਕਰਕੇ ਜਾਏ ਭਰਪੂਰ, ਭਰਿਆ ਭੰਡਾਰਾ ਆਪ ਵਰਤਾਇੰਦਾ। ਜਿਸ ਨੂੰ ਕਹਿੰਦੇ ਰਹੇ ਨੇੜੇ ਦੂਰ, ਸੋ ਜ਼ਰੂਰ ਫੇਰਾ ਪਾਇੰਦਾ। ਜੁਗ ਚੌਕੜੀ ਬਣਿਆ ਰਿਹਾ ਮਫ਼ਰੂਰ, ਹੱਥ ਕਿਸੇ ਨਾ ਆਇੰਦਾ। ਸਾਧ ਸੰਤ ਲੋਕਮਾਤ ਸਫ਼ਰ ਕਟਦੇ ਗਏ ਜ਼ਰੂਰ, ਪਾਂਧੀ ਪੰਧ ਨਾ ਕੋਇ ਮੁਕਾਇੰਦਾ। ਕਲਜੁਗ ਅੰਤਮ ਮਨ ਵਾਸਨਾ ਮਚਾਇਆ ਫ਼ਤੂਰ, ਫ਼ਤਵਾ ਕੋਇ ਨਾ ਮੇਟ ਮਿਟਾਇੰਦਾ। ਗੁਰਦਰ ਮੰਦਰ ਮਸਜਿਦ ਅੰਦਰ ਵੜਿਆ ਗ਼ਰੂਰ, ਗ਼ੁਰਬਤ ਕੋਈ ਨਾ ਅਵਰ ਜਣਾਇੰਦਾ। ਕਿਸੇ ਨਾ ਆਇਆ ਸਚ ਸ਼ਊਰ, ਸਾਚੀ ਸਿਖਿਆ ਨਾ ਕੋਇ ਸਮਝਾਇੰਦਾ। ਮੁਲਾ ਕਾਜ਼ੀ ਸ਼ੇਖ਼ ਮਸਾਇਕ ਰਸਨਾ ਕਹਿਣ ਅਗੇ ਮਿਲੇ ਹੂਰ, ਹੂਰਾਂ ਵਿਚ ਸਰਬ ਰੁਲਾਇੰਦਾ। ਮੁਹੰਮਦ ਅੰਤ ਬਖ਼ਸ਼ਾਵੇ ਆਪਣਾ ਕਸੂਰ, ਦਿਵਸ ਰੈਣ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰਾ ਆਪਣੇ ਹੱਥ ਰਖਾਇੰਦਾ। ਸਾਚੀ ਧਾਰ ਪੁਰਖ ਅਬਿਨਾਸ, ਆਪਣੇ ਹੱਥ ਰਖਾਈਆ। ਨਿਰਗੁਣ ਜੋਤ ਕਰ ਪਰਕਾਸ਼, ਸਤਿਜੁਗ ਰਾਹ ਚਲਾਈਆ। ਉਂਨੀ ਕਤਕ ਪਿਛੋਂ ਗੁਰ ਅਵਤਾਰ ਨਾ ਸੁਣੇ ਕੋਈ ਅਰਦਾਸ, ਕੀਤੀ ਅਰਦਾਸ ਸਭ ਦੀ ਬਿਰਥਾ ਜਾਈਆ। ਮੰਦਰ ਮਸਜਿਦ ਮਠ ਸ਼ਿਵਦਵਾਲੇ ਹੋਣ ਨਿਰਾਸ, ਬੈਠਣ ਢੇਰੀ ਢਾਹੀਆ। ਪ੍ਰਭ ਇਕੋ ਵਾਰ ਸੱਦ ਲਏ ਪਾਸ, ਪਿਛੇ ਫੇਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲਾ ਲੇਖਾ ਦਏ ਮੁਕਾਈਆ। ਜਿਸ ਮੁਕਾਇਆ ਪਿਛਲਾ ਲੇਖਾ, ਸੋ ਸਾਹਿਬ ਨਜ਼ਰ ਨਾ ਆਇੰਦਾ। ਭੁੱਲੇ ਫਿਰਦੇ ਧਾਰੀ ਕੇਸਾ, ਮੂੰਡ ਮੁੰਡਾਇਆ ਮੁਖ ਭਵਾਇੰਦਾ। ਸਭ ਦਾ ਹੋਇਆ ਖ਼ਾਲੀ ਖ਼ੀਸਾ, ਰਾਜ ਰਾਜਾਨ ਸਰਬ ਕੁਰਲਾਇੰਦਾ। ਕਲਜੁਗ ਵੇਸਵਾ ਬਣ ਬਣ ਕਰਾਇਆ ਪੇਸ਼ਾ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਘਰ ਘਰ ਵਿਭਚਾਰ ਵਖਾਇੰਦਾ। ਜਿਸ ਮੰਦਰ ਅੰਦਰ ਰੱਖਿਆ ਗਣਪਤ ਗਣੇਸ਼ਾ, ਤਿਸ ਅੰਦਰ ਨਾਰੀ ਪੁਰਖ ਸੰਗ ਵਖਾਇੰਦਾ। ਜਿਸ ਗੁਰੂਦਵਾਰ ਅੰਦਰ ਰੱਖਿਆ ਭਰਵਾਸਾ, ਤਿਸ ਘਰ ਗ੍ਰੰਥੀ ਬੱਚੀਆਂ ਸੰਗ ਕਰਨ ਹਾਸਾ, ਹਾਸਾ ਹਰਿ ਕਦੇ ਨਾ ਭਾਇੰਦਾ। ਜਿਸ ਅੰਦਰ ਰਾਮ ਕਹਿਣ ਪਰਕਾਸਾ, ਤਿਸ ਮੰਦਰ ਹੋਏ ਭੋਗ ਬਲਾਸਾ, ਪੁਰਖ ਅਬਿਨਾਸ਼ੀ ਵੇਖ ਵਖਾਇੰਦਾ। ਜਿਸ ਮਸਜਿਦ ਮੁਹੰਮਦ ਕਹਿਣ ਦੇਵੇ ਦਿਲਾਸਾ, ਤਿਸ ਮਸਜਿਦ ਅੰਦਰ ਮੁਲਾ ਮੇਲ ਨਾ ਕੋਈ ਕਰਾਇੰਦਾ। ਵੇਖਣ ਆਏ ਸਾਹਿਬ ਗੁਣਤਾਸਾ, ਸੋ ਆਲਮਗੀਰ ਫੇਰਾ ਪਾਇੰਦਾ। ਚਾਰ ਜੁਗ ਚੌਕੜੀ ਗੁਰ ਅਵਤਾਰਾਂ ਭਗਤ ਭਗਵੰਤ ਵੇਖਦਾ ਰਿਹਾ ਤਮਾਸ਼ਾ, ਹੁਕਮੀ ਹੁਕਮ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਚ ਦਵਾਰਾ ਆਪ ਬਣਾਇੰਦਾ। ਸਚ ਦਵਾਰਾ ਜਾਏ ਬਣ, ਹਰਿ ਆਪਣੀ ਬਣਤ ਬਣਾਈਆ। ਸੇਵਾ ਕਰਨ ਗੰਧਰਬ ਗਣ, ਦਰ ਦਰ ਫੇਰੀ ਪਾਈਆ। ਧੰਨ ਵਡਿਆਈ ਜਨਨੀ ਜਿਸ ਭਗਤ ਜਨ ਜਣੇ ਜਨ, ਲੋਕਮਾਤ ਮਿਲੀ ਵਡਿਆਈਆ। ਹਰਿ ਸੰਦੇਸ਼ਾ ਸੁਣਿਆ ਕੰਨ, ਰਾਗੀ ਰਾਗ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਦਏ ਵਸਾਈਆ। ਸਚ ਦਵਾਰਾ ਨੀਂਹ ਰੱਖ, ਆਪਣਾ ਖੇਲ ਕਰਾਇੰਦਾ। ਨਿਰਗੁਣ ਨਿਰਗੁਣ ਹੋ ਪਰਤੱਖ, ਸਰਗੁਣ ਆਪ ਸਮਝਾਇੰਦਾ। ਸਚਖੰਡ ਦਵਾਰੇ ਜਿਸ ਜਾਣਾ ਵਸ, ਸੋ ਨਾਤਾ ਮੋਹ ਚੁਕਾਇੰਦਾ। ਪਿਤਾ ਪੁਤ ਮਾਤ ਸੁਤ ਚਿਖਾ ਉਪਰ ਰੱਖ, ਖ਼ੁਸ਼ੀ ਖ਼ੁਸ਼ੀ ਫੁੱਲ ਚੜ੍ਹਾਇੰਦਾ। ਤੇਰੀ ਵਸਤ ਤੇਰੇ ਹੱਥ, ਸਾਚਾ ਸ਼ੁਕਰ ਮਨਾਇੰਦਾ। ਜੇ ਕੋਈ ਨੇਤਰ ਰੋਵੇ ਅੱਥ, ਦਰਗਹਿ ਸਾਚੀ ਧਾਮ ਨਾ ਪਾਇੰਦਾ। ਤਿੰਨਾਂ ਲੋਕਾਂ ਛੱਤੀ ਜੁਗ ਮਨਾਰਾ ਬਣਾ ਕੇ ਕਰੇ ਚਠ, ਉਪਰ ਆਪਣਾ ਆਸਣ ਲਾਇੰਦਾ। ਹਰਿ ਕਾ ਮੰਦਰ ਨਾ ਜਾਏ ਢੱਠ, ਸਭ ਦੀ ਜੜ੍ਹ ਆਪ ਉਖੜਾਇੰਦਾ। ਸੱਤਰ ਜਨ ਕਰਨਾ ਇਕੱਠ, ਦਰ ਸਾਚੇ ਆਪੇ ਮੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਲੇਖੇ ਪਾਇੰਦਾ। ਸੱਤਰ ਸਿੱਖ ਸੇਵਾ ਜਾਣ ਲੱਗ, ਹਰਿ ਸਾਚਾ ਆਪ ਲਗਾਈਆ। ਕਰੇ ਖੇਲ ਸੂਰਾ ਸਰਬੱਗ, ਬੇਅੰਤ ਬੇਪਰਵਾਹੀਆ। ਸਤਿਜੁਗ ਸਾਚਾ ਬੰਨ੍ਹੇ ਤਗ, ਸਾਚਾ ਸਗਨ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਸੁਣਾਈਆ। ਸੱਤਰ ਸਿੱਖ ਸੱਤਰ ਇੱਟ ਦੇਣ ਉਖੇੜ, ਚਾਰ ਕੁੰਟ ਜੋ ਆਪ ਬਣਾਇਆ। ਚਾਰ ਕੁੰਟ ਭਿੜੇ ਭੇੜ, ਵਾਹ ਵਾ ਖੇਲ ਵਖਾਇਆ। ਗੁਰਮੁਖਾਂ ਹੱਥੀਂ ਛੇੜਾਂ ਛੇੜ, ਆਪਣਾ ਮੁਖ ਛੁਪਾਇਆ। ਪਹਿਲੋਂ ਆਪਣਾ ਤਨ ਕੀਤਾ ਢੇਰ, ਫੇਰ ਗੁਰਸਿਖਾਂ ਨਾਲ ਮਿਲਾਇਆ। ਸਿੰਘ ਹੋ ਕੇ ਪਰਗਟਿਆ ਸ਼ੇਰ, ਡੰਕਾ ਸ਼ਬਦ ਸੁਣਾਇਆ। ਜੁਗ ਜਨਮ ਦੇ ਲਿਆਂਦੇ ਘੇਰ, ਆਪਣਾ ਮੇਲ ਮਿਲਾਇਆ। ਮਿਲਿਆ ਮੇਲ ਨਾ ਸਕੇ ਕੋਈ ਨਖੇੜ, ਏਕਾ ਬੰਧਨ ਪਾਇਆ। ਛੱਤੀ ਜੁਗ ਦਾ ਚੁਕਿਆ ਫੇਰ, ਛੱਤੀ ਛੱਤੀ ਰੰਗ ਵਖਾਇਆ। ਬਿਨ ਹੱਥਾਂ ਬਾਂਹਵਾਂ ਹੋਇਆ ਦਲੇਰ, ਆਪਣਾ ਕਾਜ ਰਿਹਾ ਰਚਾਇਆ। ਜਨ ਭਗਤਾਂ ਬਹੱਤਰਾਂ ਮਿਲਿਆ ਪਹਿਲੀ ਵੇਰ, ਪਹਿਲਾ ਸਗਨ ਮਨਾਇਆ। ਪੁਰਖ ਅਬਿਨਾਸ਼ੀ ਹੋ ਦਲੇਰ, ਆਪਣਾ ਪੱਲਾ ਭਾਰਾ ਆਪ ਕਰਾਇਆ। ਬਿਨ ਭਗਤੀ ਕੀਤੀ ਮਿਹਰ, ਬਿਨ ਨਾਮੇ ਨਾਮ ਝੋਲੀ ਪਾਇਆ। ਨਾ ਕੋਈ ਕਰਿਆ ਹੇਰ ਫੇਰ, ਗੋਬਿੰਦ ਵਿਚੋਲਾ ਨਾਲ ਰਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਭਗਤ ਦਵਾਰਾ ਵਿਚ ਸੰਸਾਰ, ਸਾਚੀ ਨੀਂਹ ਦਏ ਧਰਾਇਆ। ਹਰਿ ਭਗਤ ਤੇਰਾ ਚਿਟਾ ਰੰਗ, ਆਦਿ ਜੁਗਾਦਿ ਰਖਾਇਆ। ਏਹ ਕਾਗ਼ਜ਼ ਹੋਇਆ ਬਰੰਗ, ਲੋਕਮਾਤ ਨਾ ਕੰਮ ਕਿਸੇ ਆਇਆ। ਏਹ ਮਾਇਆ ਤੁਟਾ ਸੰਗ, ਝੂਠਾ ਮੋਹ ਚੁਕਾਇਆ। ਜਿਸ ਦੇ ਪਿਛੇ ਕੱਟਦੇ ਰਹੇ ਪੰਧ, ਸੋ ਪਾਂਧੀ ਬਣ ਕੇ ਫੇਰਾ ਪਾਇਆ। ਜਿਸ ਦੇ ਗੌਂਦੇ ਰਹੇ ਛੰਦ, ਅਜ ਭਗਤਾਂ ਢੋਲਾ ਰਿਹਾ ਸੁਣਾਇਆ। ਜਿਸ ਨੂੰ ਕਹਿੰਦੇ ਵਸੇ ਪੁਰੀ ਅਨੰਦ, ਅਨੰਦ ਗੁਰਮੁਖ ਹਿਰਦਾ ਰਿਹਾ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਲੇਖਾ ਰਿਹਾ ਚੁਕਾਇਆ । ਪਹਿਲਾ ਲੇਖ ਚੁਕਾਇਆ, ਕਰ ਕਿਰਪਾ ਹੋ ਮਿਹਰਵਾਨ। ਗੋਬਿੰਦ ਸੇਵਾ ਲਾਇਆ, ਦਿਤੇ ਬਾਲੀ ਬਲੀਦਾਨ। ਆਪਣਾ ਤਨ ਗਿਆ ਛੁਪਾਇਆ, ਮਿਲਿਆ ਜਾ ਭਗਵਾਨ । ਪੁਰਖ ਅਬਿਨਾਸ਼ੀ ਖੇਲ ਰਚਾਇਆ, ਕਲਜੁਗ ਮੇਲੇ ਅੰਤਮ ਆਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਵਾਲੀ ਦੋ ਜਹਾਨ। ਬਾਲਿਆਂ ਰਤ ਕੱਢੀ ਬਾਹਰ, ਸਚਖੰਡ ਦਵਾਰ ਬਣਾਇਆ। ਸ਼ਿਵ ਜੀ ਤਖ਼ਤੋਂ ਦਿਤਾ ਉਤਾਰ, ਇੰਦਰ ਧੱਕਾ ਲਾਇਆ। ਬ੍ਰਹਮਾ ਰੋਵੇ ਜ਼ਾਰੋ ਜ਼ਾਰ, ਨੈਣਾਂ ਨੀਰ ਵਹਾਇਆ। ਵਿਸ਼ਨੂੰ ਆਇਆ ਬਣ ਭਿਖਾਰ, ਹਰਿ ਦਵਾਰੇ ਫੇਰਾ ਪਾਇਆ। ਜੁਗ ਚੌਕੜੀ ਕਰਨ ਪੁਕਾਰ, ਬੈਠੇ ਸੀਸ ਝੁਕਾਇਆ। ਭਗਤ ਭਗਵੰਤ ਬਣ ਭਿਖਾਰ, ਖ਼ਾਲੀ ਝੋਲੀ ਰਹੇ ਜਣਾਇਆ। ਧੰਨ ਭਾਗ ਕਲਜੁਗ ਅੰਤ ਨਿਹਕਲੰਕ ਵੇਸ ਵਟਾਇਆ ਕਰਿਆ ਖੇਲ ਅਗੰਮ ਅਪਾਰ, ਗੋਬਿੰਦ ਲੇਖਾ ਰਿਹਾ ਚੁਕਾਇਆ। ਆਪ ਆਪਣਾ ਦੱਸ ਵਿਹਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਰੰਗਾਇਆ। ਭਗਤ ਫ਼ਕੀਰ ਸੂਫ਼ੀ ਸੰਤ, ਲੋਕਮਾਤ ਕਸ਼ਟ ਗਏ ਉਠਾਈਆ। ਖੱਲ ਲੁਹਾਈ ਬਣ ਜੰਤ, ਜੀਵ ਵੇਖੇ ਲੋਕਾਈਆ। ਅੰਤ ਕਹਿ ਗਏ ਹਰਿ ਜੂ ਤੇਰੀ ਮਹਿਮਾ ਅਗਣਤ, ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਮੁਕਾਈਆ। ਗੁਰ ਅਵਤਾਰਾਂ ਦਿਤਾ ਕਾਇਆ ਦਾਨ, ਲੋਕਮਾਤ ਸੇਵ ਕਮਾਈਆ। ਗੁਰੂ ਗੋਬਿੰਦ ਸਿੰਘ ਦੇ ਕੇ ਗਿਆ ਬਾਲ ਨਾਧਾਨ, ਆਪਣਾ ਤਨ ਆਪ ਉਠਾਈਆ। ਅੰਤਮ ਸਭ ਦੀ ਆਣ ਕਰੇ ਕਲਿਯਾਣ, ਚਾਰ ਜੁਗ ਦੇ ਵਿਛੜੇ ਮੇਲ ਮਿਲਾਈਆ। ਆਪਣੀ ਰਤ ਦੇਵੇ ਬਲੀਦਾਨ, ਬ੍ਰਹਮ ਮਤ ਇਕ ਸਮਝਾਈਆ। ਜਿਸ ਮਾਇਆ ਕੀਤਾ ਬੇਪਛਾਣ, ਸੋ ਮਾਇਆ ਆਪਣੇ ਰੰਗ ਵਖਾਈਆ। ਖੇਲੇ ਖੇਲ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਈਆ। ਸਤਿਜੁਗ ਬੰਨ੍ਹੇ ਇਕ ਨਿਸ਼ਾਨ, ਪੁਰਖ ਅਕਾਲ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਿਧਾਨ ਲਏ ਬਣਾਈਆ। ਸਚ ਵਿਧਾਨ ਪੰਚਮ ਬਾਡੀ, ਏਕਾ ਹੁਕਮ ਜਣਾਇਆ। ਭਗਤਾਂ ਪਿਛੇ ਤਨ ਖ਼ਾਕ ਰੁਲਾਇਆ ਹਾਡੀ, ਭਸਮੀ ਭਸਮ ਸਮਾਇਆ। ਪੋਤਰਾ ਅੱਖੀਂ ਨਾ ਵੇਖੇ ਦਾਦੀ, ਪਿਤਾ ਪੂਤ ਨਾ ਰੰਗ ਰੰਗਾਇਆ। ਹਰਿਜਨ ਤੇਰੀ ਸੁਣੀ ਫ਼ਰਯਾਦੀ, ਫ਼ਰਯਾਦੀ ਬਣ ਕੇ ਹਰਿ ਜੂ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਦਏ ਬਣਾਇਆ। ਸਾਚੇ ਮੰਦਰ ਲਾਈ ਰਤ, ਰਤੀ ਰਤ ਰੰਗਾਇੰਦਾ । ਭਗਤਾਂ ਦੇਵੇ ਇਕੋ ਮਤ, ਏਕਾ ਗੁਣ ਸਮਝਾਇੰਦਾ। ਜਿਸ ਨੂੰ ਕਹਿੰਦੇ ਗਏ ਭਗਵਾਨ ਹੁੰਦਾ ਵਸ, ਸੋ ਹੋ ਕੇ ਵਸ ਵਖਾਇੰਦਾ। ਜਿਸ ਨੂੰ ਕਹਿੰਦੇ ਜੁਗ ਜੁਗ ਭਗਤਾਂ ਮਾਰਗ ਦੇਵੇ ਦੱਸ, ਸੋ ਸਾਚਾ ਰਾਹ ਚਲਾਇੰਦਾ। ਜਿਸ ਨੂੰ ਕਹਿੰਦੇ ਪੈਂਡਾ ਮੁਕੌਂਦਾ ਨੱਸ ਨੱਸ, ਸੋ ਪਾਂਧੀ ਦਰ ਦਰ ਫੇਰਾ ਪਾਇੰਦਾ। ਜਿਸ ਨੂੰ ਕਹਿੰਦੇ ਪੂਰੀ ਕਰੇ ਆਸ, ਕਲਜੁਗ ਅੰਤਮ ਆਸਾ ਪੂਰ ਕਰਾਇੰਦਾ। ਜਿਸ ਨੂੰ ਕਹਿੰਦੇ ਕਰੇ ਬੰਦ ਖ਼ੁਲਾਸ, ਬੰਦੀਖ਼ਾਨਾ ਤੋੜ ਤੁੜਾਇੰਦਾ। ਜਿਸ ਨੂੰ ਕਹਿੰਦੇ ਨਿਰਗੁਣ ਜੋਤ ਪਰਕਾਸ਼, ਸੋ ਨਿਰਗੁਣ ਨੂਰ ਡਗਮਗਾਇੰਦਾ। ਜਿਸ ਨੂੰ ਕਹਿੰਦੇ ਸਦ ਵਸੇ ਪਾਸ, ਸੋ ਆਪਣਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਬਣ ਸੇਵਕ ਸੇਵ ਕਮਾਇੰਦਾ। ਸੇਵਾ ਕਰੇ ਜੋਤ ਨਿਰੰਕਾਰੀ, ਨਿਰਗੁਣ ਵੇਸ ਵਟਾਇਆ। ਗੁਰਸਿਖ ਤੇਰੇ ਪ੍ਰੇਮ ਦੀ ਚੁੱਕੇ ਤਗਾਰੀ, ਸਿਰ ਆਪਣੇ ਭਾਰ ਉਠਾਇਆ। ਤੇਰੇ ਕਰਮ ਦੀ ਕਾਂਡੀ ਫੇਰੇ ਆਪਣੀ ਵਾਰੀ, ਵਾਰ ਹੱਥ ਨਾ ਕਿਸੇ ਫੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਚਾੜ੍ਹੇ ਏਕਾ ਰੰਗ, ਰੰਗ ਰੰਗ ਨਾਲ ਮਿਲਾਇਆ। ਗੋਬਿੰਦ ਰੰਗ ਭਗਤਨ ਧਾਰ, ਸੋ ਪੁਰਖ ਨਿਰੰਜਣ ਆਪ ਬਣਾਈਆ। ਆਪਣੀ ਦਿਸ਼ਾ ਆਪ ਵਿਚਾਰ, ਆਪੇ ਨੀਂਹ ਰਖਾਈਆ। ਧਰਤ ਮਾਤਾ ਮੁਰਦਿਆਂ ਕੋਲ ਜੋ ਰੱਖਦੀ ਰਹੀ ਉਧਾਰ, ਸੋ ਰੁਪੱਯਾ ਏਕਾ ਵਾਰ ਝੋਲੀ ਪਾਈਆ। ਮੁੜਕੇ ਫੇਰ ਨਾ ਕਰੇ ਕੋਈ ਖ਼ਵਾਰ, ਖਵਾਰੀ ਸਭ ਦੀ ਦਏ ਮਿਟਾਈਆ। ਸਚ ਮਹੱਲਾ ਇਕ ਉਸਾਰ, ਸ਼ਬਦ ਅਟਾਰੀ ਲਏ ਬਣਾਈਆ। ਜੋ ਜਨ ਕਰਕੇ ਜਾਏ ਦਰਸ ਦੀਦਾਰ, ਜਨਮ ਮਰਨ ਦੁੱਖ ਰਹਿ ਨਾ ਜਾਈਆ। ਅੰਦਰ ਵੜ ਦੂਜੀ ਕਰੇ ਨਾ ਕੋਈ ਗੁਫ਼ਤਾਰ, ਏਕਾ ਚਰਨ ਧਿਆਨ ਲਗਾਈਆ। ਛੱਬੀ ਪੋਹ ਦੱਸੇ ਸਚ ਵਿਹਾਰ, ਜਿਸ ਕਾਰਨ ਦਵਾਰਾ ਲਿਆ ਬਣਾਈਆ। ਸੇਵਾ ਕਰੇ ਪੁਰਖ ਨਾਰ, ਨਾਰ ਪੁਰਖ ਆਪਣਾ ਰੂਪ ਵਟਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਾਂ ਮਿਸਤਰੀਆਂ ਦੇਵੇ ਦਾਨ, ਨੀਂਹ ਉਤੇ ਰੱਖੋ ਨਿਸ਼ਾਨ, ਬਿਨ ਨੇਤਰਾਂ ਵੇਖੇ ਭਗਵਾਨ। ਪਹਿਲੀ ਇਟ ਦਿਓ ਠੋਕ, ਹਰਿ ਠੋਕਰ ਜਗਤ ਲਗਾਇੰਦਾ। ਦੂਜਾ ਭਾਣਾ ਨਾ ਸਕੇ ਕੋਈ ਰੋਕ, ਦੋ ਜਹਾਨਾਂ ਵੇਖ ਵਖਾਇੰਦਾ। ਤੀਜੇ ਤਿੰਨਾਂ ਲੋਕਾਂ ਸੁਣਾਏ ਸਲੋਕ, ਸੋਹੰ ਢੋਲਾ ਏਕਾ ਗਾਇੰਦਾ। ਚੌਥੇ ਚਾਰੇ ਕੁੰਟਾਂ ਦੇਵੇ ਮੋਖ, ਜੋ ਜਨ ਸਰਨਾਈ ਆਇੰਦਾ। ਪੰਚਮ ਬਖ਼ਸ਼ੇ ਏਕਾ ਓਟ, ਸਿਰ ਆਪਣਾ ਹੱਥ ਟਿਕਾਇੰਦਾ। ਕਰ ਪ੍ਰੇਮ ਕੱਢਣਾ ਖੋਟ, ਖੋਟੀ ਕਿਰਿਆ ਸਰਬ ਮਿਟਾਇੰਦਾ। ਹਰਿ ਭੰਡਾਰਾ ਦਏ ਅਤੋਟ, ਅਤੁੱਟ ਆਪ ਵਰਤਾਇੰਦਾ। ਆਲਣਿਉਂ ਡਿਗੇ ਉਠਾਏ ਬੋਟ, ਆਪਣੀ ਗੋਦ ਬਹਾਇੰਦਾ। ਭਗਤਾਂ ਦਵਾਰੇ ਹਰਿ ਭਗਤ ਜਗੀ ਜੋਤ, ਜਗੀ ਜੋਤ ਨਾ ਕੋਇ ਬੁਝਾਇੰਦਾ। ਛੱਤੀ ਜੁਗ ਦਾ ਪਹਿਲਾ ਕੋਟ, ਕਿਲਾ ਕੋਟ ਸਰਬ ਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਤਰ ਬਹੱਤਰ ਕਰ ਇਕੱਤਰ, ਸ਼ੱਤਰੂ ਮਿਤਰ ਏਕਾ ਰੰਗ ਵਖਾਇੰਦਾ। ਸ਼ੱਤਰੂ ਮਿਤਰ ਹੋਏ ਇਕੱਠੇ, ਵਾਹ ਵਾ ਰੰਗ ਰੰਗਾਇਆ। ਮਨ ਵਾਸਨਾ ਅਗੇ ਮਨ ਢੱਠੇ, ਗੁਰ ਚਰਨੀ ਸੀਸ ਨਿਵਾਇਆ। ਇੰਦਰ ਸਿੰਘ ਪਹਿਲਵਾਨ ਗੁਰਸਿਖ ਤੇਰੇ ਪੱਠੇ, ਗੁਰਜ ਤੇਰੇ ਹੱਥ ਰਖਾਇਆ। ਘਰ ਕੂਕ ਕਰ ਇਕੱਠੇ, ਏਕਾ ਹੁਕਮ ਸੁਣਾਇਆ। ਹਰਿ ਕੇ ਖੇਲ ਮੱਠੇ ਮੱਠੇ, ਜੁਗ ਚੌਕੜੀ ਛਿਨ ਭੰਗਰ ਪਾਰ ਕਰਾਇਆ । ਸਤਿਗੁਰ ਸਰਨਾਈ ਜੋ ਜਨ ਢੱਠੇ, ਢੇਰੀ ਖ਼ਾਕ ਨਾ ਕੋਇ ਬਣਾਇਆ। ਕੋਈ ਲੋੜ ਨਾ ਰੱਖੇ ਕਫ਼ਨ ਲੱਠੇ, ਆਪਣਾ ਦੋਸ਼ਾਲਾ ਉਪਰ ਪਾਇਆ। ਕਾਹਨੀ ਬਣ ਨਾ ਕੋਈ ਚੁੱਕੇ, ਸਤਿਗੁਰ ਆਪਣੀ ਸੇਵ ਕਮਾਇਆ। ਮਰਨ ਤੋਂ ਪਹਿਲੋਂ ਗੁਰਸਿਖ ਮੁੱਕੇ, ਮਰਨ ਸਤਿਗੁਰ ਝੋਲੀ ਪਾਇਆ। ਅੰਤ ਨਿਸ਼ਾਨਿਉਂ ਜੋ ਜਨ ਉਕੇ, ਦਰਗਹਿ ਮਿਲੇ ਨਾ ਕੋਈ ਥਾਂਇਆ। ਗੋਬਿੰਦ ਬੂਟੇ ਬਿਨ ਗੋਬਿੰਦ ਸੁੱਕੇ, ਨਜ਼ਰ ਆਏ ਨਾ ਕੋਈ ਛਾਇਆ। ਮੁਹੰਮਦ ਖ਼ਾਲੀ ਦਿਸਣ ਹੁੱਕੇ, ਨੜੀ ਹੱਥ ਨਾ ਕੋਇ ਫੜਾਇਆ। ਪੰਡਤ ਪੱਤਰੀ ਆਪਣੀ ਸੁੱਟੇ, ਸਾਚਾ ਸਗਨ ਨਾ ਕੋਇ ਮਨਾਇਆ। ਪਾਰਬ੍ਰਹਮ ਪੁਰਖ ਅਬਿਨਾਸ਼ੀ ਏਕਾ ਉਠੇ, ਸਭ ਦਾ ਮਾਣ ਗਵਾਇਆ। ਗ਼ਰੀਬ ਨਿਮਾਣਿਆਂ ਉਪਰ ਤੁੱਠੇ, ਕਰ ਕਿਰਪਾ ਮੇਲ ਮਿਲਾਇਆ। ਆਪ ਜਗਾਏ ਕਲਜੁਗ ਸੁਤੇ, ਰਾਤੀਂ ਸੁਤਿਆਂ ਲਏ ਉਠਾਇਆ। ਨੰਗੀ ਪੈਰੀਂ ਜਾਏ ਅੱਗੋਂ ਪੈਣ ਕੁੱਤੇ, ਹੌਲੀ ਹੌਲੀ ਕੁੱਤਿਆਂ ਕੋਲੋਂ ਮੁਖ ਛੁਪਾਇਆ। ਔਦਾਂ ਜਾਂਦਾ ਗਵਾਂਢੀ ਕੋਈ ਨਾ ਤੱਕੇ, ਹਰਿ ਜੂ ਕਵਣ ਕੂਟੇ ਫੇਰਾ ਪਾਇਆ। ਗੁਰਸਿਖ ਉਠਾਏ ਆਪਣੇ ਬੱਚੇ, ਆਪ ਆਪਣੇ ਗਲ ਲਗਾਇਆ। ਦਰ ਆਇਆਂ ਰੰਗ ਨਾ ਵਖਾਏ ਕੱਚੇ, ਰੰਗ ਏਕਾ ਨਾਮ ਰੰਗਾਇਆ। ਏਥੇ ਉਥੇ ਦੋ ਜਹਾਨ ਸੱਚੇ, ਜਿਨ ਹਰਿ ਜੂ ਦਰਸ਼ਨ ਪਾਇਆ। ਮੰਦਰ ਮਕਾਨ ਢਹਿ ਜਾਣ ਕੱਚੇ ਪੱਕੇ, ਥਿਰ ਕੋਇ ਰਹਿਣ ਨਾ ਪਾਇਆ। ਪੀਰ ਪੈਗ਼ੰਬਰ ਛੱਡ ਗਏ ਮਦੀਨੇ ਮੱਕੇ, ਸਾਚਾ ਹੁਜਰਾ ਨਾ ਕਿਸੇ ਸਜਾਇਆ। ਰਾਮ ਰਾਮ ਪੈਂਡੇ ਸਭ ਦੇ ਮੁੱਕੇ, ਪਾਂਧੀ ਆਪਣੇ ਪੰਧ ਰਖਾਇਆ। ਕੋਟਨ ਕੋਟ ਕ੍ਰਿਸ਼ਨ ਕਾਹਨ ਬਣ ਬਣ ਮੁੱਕੇ, ਹਰਿ ਕਾ ਅੰਤ ਕਿਸੇ ਨਾ ਪਾਇਆ। ਨਾਨਕ ਨਿਰਗੁਣ ਓਟ ਏਕਾ ਉਤੇ ਸੁੱਟੇ, ਘਰ ਆਪਣੇ ਖ਼ੁਸ਼ੀ ਮਨਾਇਆ। ਕਬੀਰ ਕਹੇ ਅਬਿਨਾਸ਼ੀ ਅਚੁਤੇ, ਨਾ ਮਰੇ ਨਾ ਜਾਇਆ। ਗੋਬਿੰਦ ਕਹੇ ਸੁਹਾਏ ਮੇਰੀ ਰੁੱਤੇ, ਮੇਰਾ ਬੂਟਾ ਮਾਤ ਮਹਿਕਾਇਆ। ਕੂੜ ਵਿਕਾਰਾ ਜੜ੍ਹ ਆਪੇ ਪੁੱਟੇ, ਆਪਣਾ ਧੱਕਾ ਲਾਇਆ। ਮੇਰਾ ਤਨ ਮੇਰਾ ਧਨ ਮੇਰਾ ਜਨ ਆਪਣੇ ਭਗਤਾਂ ਦੀ ਨੀਂਹ ਹੇਠਾਂ ਸੁੱਟੇ, ਉਤੇ ਸਚ ਮਹੱਲ ਵਸਾਇਆ। ਗੋਬਿੰਦ ਗੁਰਸਿਖਾਂ ਹੇਠਾਂ ਸਦਾ ਰਹੇ ਸੁੱਤੇ, ਆਲਸ ਨਿੰਦਰਾ ਨਾ ਕੋਇ ਜਣਾਇਆ। ਵੇਖੇ ਖੇਲ ਅਬਿਨਾਸ਼ੀ ਅਚੁਤੇ, ਆਪਣਾ ਖੇਲ ਰਚਾਇਆ। ਏਧਰ ਲਾਵੇ ਤੇ ਏਧਰ ਪੁੱਟੇ, ਮਾਲੀ ਆਪਣੀ ਵੰਡ ਵੰਡਾਇਆ। ਕੋਈ ਸੁੱਕੇ ਤੇ ਕੋਈ ਫੁਟੇ, ਜਿਸ ਆਪਣੀ ਸੇਵ ਕਮਾਇਆ। ਕਲਜੁਗ ਅੰਤਮ ਸਭ ਦੇ ਭਾਗ ਨਿਖੁਟੇ, ਹਰਿ ਜੂ ਹਰਿ ਭੁਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਨੀਂਹ ਦਏ ਧਰਾਇਆ। ਬਿਨ ਨਬੀ ਰਸੂਲ ਮਿਲਾਇੰਦਾ, ਬਿਨ ਕਲਮੇ ਕਰ ਪਿਆਰ। ਬਿਨ ਸ਼ਰਅ ਰੰਗ ਰੰਗਾਇੰਦਾ, ਬਿਨ ਸ਼ਰੀਅਤ ਦਏ ਆਧਾਰ। ਬਿਨ ਹੁਜਰੇ ਅਵਾਜ਼ ਲਗਾਇੰਦਾ, ਬਿਨ ਕਾਅਬੇ ਖੋਲ੍ਹ ਕਿਵਾੜ। ਬਿਨ ਨਾਦ ਸਾਜ ਵਜਾਇੰਦਾ, ਸਦਾ ਲਗਾਏ ਅਗੰਮ ਅਪਾਰ। ਬਿਨ ਰਸਨਾ ਜਿਹਵਾ ਬਾਂਗ ਅਲਾਇੰਦਾ, ਕੂਕ ਕੂਕ ਕਰੇ ਪੁਕਾਰ। ਮੁਰਸ਼ਦ ਮੁਰੀਦ ਵੇਖ ਵਖਾਇੰਦਾ, ਮੁਰੀਦਾਂ ਮੁਰਸ਼ਦ ਕਰ ਦੀਦਾਰ। ਆਪਣੀ ਸਿਫ਼ਤ ਆਪ ਸੁਣਾਇੰਦਾ, ਸਾਲਾਹੀ ਸਿਫ਼ਤ ਬੇਐਬ ਪਰਵਰਦਿਗਾਰ। ਪਰਦਾਨਸ਼ੀਂ ਆਪਣਾ ਪਰਦਾ ਆਪ ਉਠਾਇੰਦਾ, ਆਪ ਆਪਣੀ ਕਿਰਪਾ ਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਦਰਸ ਸਚ ਦੀਦਾਰ। ਸਚ ਦੀਦਾਰ ਇਕ ਖ਼ੁਦਾ, ਖ਼ੁਦ ਆਪਣਾ ਆਪ ਜਣਾਈਆ। ਮੁਰਸ਼ਦ ਮੁਰੀਦਾਂ ਉਤੋਂ ਹੋਏ ਫ਼ਿਦਾ, ਆਪਣੀ ਫ਼ਿਤਰਤ ਮਾਤ ਮਿਟਾਈਆ। ਦਰ ਦਵਾਰੇ ਆਏ ਸਿਧਾ, ਰਾਹ ਵਿਚ ਨਾ ਕੋਈ ਅਟਕਾਈਆ। ਕੋਟਨ ਕੋਟ ਰਸੂਲ ਦਰ ਦਵਾਰੇ ਪਾਇਨ ਗਿਧਾ, ਹੱਥ ਨਾਲ ਹੱਥ ਮਿਲਾਈਆ। ਨੂਰ ਅਲਾਹੀ ਕਿਸੇ ਨਾ ਬੱਧਾ, ਬੰਕ ਦਵਾਰ ਨਾ ਕੋਈ ਬਹਾਈਆ। ਆਪਣਾ ਦੇਵੇ ਆਪੇ ਸੱਦਾ, ਆਪਣੀ ਸੇਵ ਕਮਾਈਆ। ਕਰਕੇ ਆਇਆ ਪਾਰ ਹੱਦਾ, ਸ਼ਰਅ ਹੱਦ ਨਾ ਕੋਈ ਵਖਾਈਆ। ਬਿਨ ਲੱਤਾਂ ਬਾਂਹਵਾਂ ਫਿਰੇ ਭੱਜਾ, ਬਿਨ ਘੋੜੇ ਹੋਇਆ ਅਸਵਾਰ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਜਲਵਾ ਆਪ ਵਖਾਈਆ। ਆਪਣਾ ਜਲਵਾ ਦੇਵੇ ਨੂਰ, ਜਲਾਲ ਆਪਣਾ ਖੇਲ ਖਿਲਾਇੰਦਾ। ਆਪੇ ਕਲਾਮ ਕਲਮਾ ਵਜਾਏ ਤੂਰ, ਨਾਦ ਅਨਾਦੀ ਨਾਦ ਸੁਣਾਇੰਦਾ। ਆਪੇ ਹਜ਼ਰਤ ਹਾਜ਼ਰ ਹਜ਼ੂਰ, ਆਪੇ ਆਪਣਾ ਵੇਸ ਵਟਾਇੰਦਾ। ਆਪੇ ਫ਼ਤਵਾ ਦੇਵੇ ਜ਼ਰੂਰ, ਅੰਤ ਫਾਤਿਆ ਸਰਬ ਪੜ੍ਹਾਇੰਦਾ। ਆਪੇ ਬਖ਼ਸ਼ੇ ਸਰਬ ਕ਼ਸੂਰ, ਆਪਣੀ ਰਹਿਮਤ ਆਪ ਕਮਾਇੰਦਾ। ਆਪੇ ਮੁਰਸ਼ਦ ਮੁਰੀਦਾਂ ਅੰਦਰ ਵੜ ਵੜ ਬਹੇ ਜ਼ਰੂਰ, ਜਗਤ ਜ਼ਰੂਰਤ ਪੂਰ ਕਰਾਇੰਦਾ। ਕੋਈ ਲੱਭੇ ਉਤੇ ਕੋਹਤੂਰ, ਕ਼ੁਦਰਤ ਹਰਿ ਹਰਿ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਹਿਬਾਬ ਰਬਾਬ ਆਪ ਵਜਾਇੰਦਾ। ਸਚ ਰਬਾਬ ਵਜਾਏ ਬਾਤਨ, ਆਪਣੀ ਬਾਤ ਸੁਣਾਈਆ। ਕਰਿਆ ਖੇਲ ਇਕ ਇਕਾਂਤਨ, ਅਕਲ ਕਲਾ ਵਡਿਆਈਆ। ਜਿਸ ਦਾ ਸੰਗ ਅੱਲਾ ਰਾਣੀ ਲੱਭੇੇ ਬਣ ਬਣ ਸਾਥਨ, ਨੱਕ ਨੱਥ ਸੁਹਾਗ ਵਖਾਈਆ। ਨੇਤਰ ਸੁਰਮਾ ਦੰਦ ਦੰਦਾਸਨ, ਰੂਪ ਅਨੂਪ ਚੜ੍ਹਾਈਆ। ਦਰ ਦਰ ਘਰ ਘਰ ਵੇਖੇ ਮੇਰੀ ਪੂਰੀ ਕਰੇ ਆਸਣ, ਬੇਐਬ ਮੇਰਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਜਰਾ ਦਏ ਸਮਝਾਈਆ। ਸਾਚਾ ਹੁਜਰਾ ਖ਼ੁਦਾਵੰਦ ਕਰੀਮ, ਆਪਣਾ ਆਪ ਸੁਹਾਇੰਦਾ। ਆਪੇ ਹੋਏ ਅਜ਼ੀਮੁਲ ਅਜ਼ੀਮ, ਆਪ ਆਪਣੇ ਰੰਗ ਸਮਾਇੰਦਾ। ਆਪੇ ਤਾਲਬ ਤੁਲਬਾ ਦਏ ਤਾਲੀਮ, ਤਲਬਗਾਰ ਨਾ ਕੋਈ ਅਖਵਾਇੰਦਾ। ਆਪੇ ਨਬੀ ਰਸੂਲਾਂ ਕਰੇ ਤਕ਼ਸੀਮ, ਮੁਤਫ਼ੱਰਕ ਆਪਣਾ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਸਮਾਇੰਦਾ। ਸਚ ਖ਼ੁਦਾਵੰਦ ਬੇਐਬ, ਇਕ ਮਹੱਲ ਸੁਹਾਇਆ। ਨੂਰ ਨੁਰਾਨਾ ਸੱਚਾ ਸਾਹਿਬ, ਸੁਲਤਾਨ ਵਡ ਵਡਿਆਇਆ। ਜੁਗਾ ਜੁਗੰਤਰ ਹੋਇਆ ਰਹੇ ਗੈਬ, ਰੂਪ ਰੰਗ ਨਾ ਕੋਈ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੂਰੀ ਨੂਰ ਲਏ ਮਿਲਾਇਆ। ਹੋਇਆ ਗ਼ਾਇਬ ਗ਼ਫ਼ਲਤ ਕਰ, ਗ਼ਫ਼ਲਤ ਆਪਣੀ ਆਪਣੇ ਵਿਚ ਟਿਕਾਈਆ। ਉਲਫ਼ਤ ਫਿਰਾਈ ਦਰ ਦਰ, ਆਰਫ਼ ਕਰ ਪੜ੍ਹਾਈਆ। ਆਪੇ ਬੈਠਾ ਰਿਹਾ ਦੜ, ਮੁਖੜਾ ਮੁਖ ਭਵਾਈਆ। ਨਬੀ ਰਸੂਲਾਂ ਘਾੜਨ ਘੜ ਘੜ, ਲੋਕਮਾਤ ਦਏ ਵਡਿਆਈਆ। ਕਲਮਾ ਕਲਾਮ ਆਪਣੀ ਆਪ ਪੜ੍ਹ ਪੜ੍ਹ, ਕਾਇਨਾਤ ਕਰੇ ਪੜ੍ਹਾਈਆ। ਸਾਚੇ ਹੁਜਰੇ ਆਪੇ ਚੜ੍ਹ ਚੜ੍ਹ, ਖ਼ਾਲਕ ਵੇਖੇ ਖ਼ਲਕ ਲੋਕਾਈਆ। ਮਰੀਦ ਮੁਰਸ਼ਦ ਆਪੇ ਫੜ ਫੜ, ਆਪ ਆਪਣਾ ਮੇਲ ਮਿਲਾਈਆ। ਲੇਖਾ ਜਾਣੇ ਦਰ ਬਦਰ, ਦਰ ਦਰਵੇਸ਼ ਵੇਸ ਵਟਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਅਨੇਕ, ਅਨਕ ਕਲ ਆਪ ਅਖਵਾਈਆ। ਅੰਤਰ ਬਾਹਰ ਇਕੋ ਰੰਗ, ਏਕਾ ਘਰ ਵਸਾਈਆ। ਏਕਾ ਸੇਜ ਇਕ ਪਲੰਘ, ਏਕਾ ਗੁਰ ਹੰਢਾਈਆ। ਏਕਾ ਨਾਮ ਇਕ ਮਰਦੰਗ, ਏਕਾ ਨਾਦ ਸੁਣਾਈਆ । ਏਕਾ ਤੀਰ ਇਕ ਕਮੰਦ, ਏਕਾ ਚਿੱਲਾ ਦਏ ਚੜ੍ਹਾਈਆ। ਏਕਾ ਗੀਤ ਏਕਾ ਛੰਦ, ਏਕਾ ਢੋਲਾ ਦਏ ਜਣਾਈਆ। ਏਕਾ ਨੂਰ ਏਕਾ ਚੰਦ, ਏਕਾ ਏਕ ਕਰੇ ਰੁਸ਼ਨਾਈਆ। ਏਕਾ ਤੋੜੇ ਬੰਧਨ ਬੰਦ, ਬੰਦੀਛੋੜ ਇਕ ਅਖਵਾਈਆ। ਇਕ ਵਖਾਏ ਪਰਮਾਨੰਦ, ਏਕਾ ਨਿਜਾਨੰਦ ਕਰੇ ਰਸਾਈਆ। ਏਕਾ ਟੁੱਟੀ ਦੇਵੇ ਗੰਢ, ਏਕਾ ਆਪਣੀ ਗੰਢ ਪੁਆਈਆ। ਏਕਾ ਨਾਤਾ ਤੋੜੇ ਨਾਰ ਦੁਹਾਗਨ ਰੰਡ, ਏਕਾ ਕੰਤ ਬਣੇ ਸੱਚਾ ਗੋਸਾਂਈਆ। ਏਕਾ ਲੇਖਾ ਚੁਕਾਏ ਇੰਡ ਪਿੰਡ ਜੀਓ ਬ੍ਰਹਿਮੰਡ, ਏਕਾ ਆਪਣਾ ਘਰ ਵਖਾਈਆ। ਏਕਾ ਅੰਮ੍ਰਿਤ ਧਾਰ ਵਗਾਏ ਸਾਗਰ ਸਿੰਧ, ਏਕਾ ਝਿਰਨਾ ਦਏ ਝਿਰਾਈਆ। ਏਕਾ ਅੰਤਮ ਕੱਢੇ ਜਿੰਦ, ਜਿਸ ਘੜਿਆ ਭੰਨ ਵਖਾਈਆ। ਏਕਾ ਬਣਾਏ ਸਾਚੀ ਬਿੰਦ, ਸੁਤ ਅਨਾਦੀ ਲਏ ਪਰਗਟਾਈਆ। ਏਕਾ ਦਾਤਾ ਗੁਣੀ ਗਹਿੰਦ, ਗਹਿਰ ਗੰਭੀਰ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਦਰ ਬਾਹਰ ਆਪਣਾ ਰੰਗ ਵਖਾਈਆ। ਅੰਦਰ ਬਾਹਰ ਸਤਿਗੁਰ ਧਾਰ, ਸ਼ਬਦੀ ਸ਼ਬਦ ਵਖਾਇੰਦਾ। ਅੰਦਰ ਬਾਹਰ ਸਤਿਗੁਰ ਧਾਰ, ਗੁਰ ਰਸਨਾ ਗੁਰ ਆਪ ਜਣਾਇੰਦਾ। ਅੰਦਰ ਬਾਹਰ ਸਤਿਗੁਰ ਧਾਰ ਅਗੰਮੀ ਧੁੰਨਕਾਰ, ਧੁਨ ਅਨਾਦੀ ਰਾਗ ਅਲਾਇੰਦਾ। ਅੰਦਰ ਬਾਹਰ ਜੋਤ ਉਜਿਆਰ, ਨੂਰ ਨੁਰਾਨਾ ਡਗਮਗਾਇੰਦਾ। ਅੰਦਰ ਬਾਹਰ ਇਕੋ ਯਾਰ, ਸਗਲਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਖਿਲਾਇੰਦਾ। ਅੰਦਰ ਬਾਹਰ ਮਾਰੇ ਝਾਤ, ਪਰਦਾ ਆਪਣਾ ਆਪ ਉਠਾਈਆ। ਅੰਦਰ ਬਾਹਰ ਖੋਲ੍ਹੇ ਤਾਕ, ਬੰਦ ਕਿਵਾੜਾ ਕੁੰਡਾ ਲਾਹੀਆ। ਅੰਦਰ ਬਾਹਰ ਵਖਾਏ ਹਾਟ, ਸਾਚਾ ਵਣਜ ਕਰਾਈਆ। ਅੰਦਰ ਬਾਹਰ ਤੀਰਥ ਤਾਟ, ਘਰ ਸਰੋਵਰ ਦਏ ਪਰਗਟਾਈਆ। ਅੰਦਰ ਬਾਹਰ ਬੰਨ੍ਹੇ ਨਾਤ, ਆਪਣਾ ਬੰਧਨ ਪਾਈਆ। ਅੰਦਰ ਬਾਹਰ ਦੇਵੇ ਦਾਤ, ਦੇਵਣਹਾਰ ਬੇਪਰਵਾਹੀਆ। ਅੰਦਰ ਬਾਹਰ ਪਿਤਾ ਮਾਤ, ਨਿਰਗੁਣ ਸਰਗੁਣ ਸੰਗ ਸਮਾਈਆ। ਅੰਦਰ ਬਾਹਰ ਜਣਾਏ ਗਾਥ, ਆਪਣੀ ਕਰ ਆਪ ਪੜ੍ਹਾਈਆ। ਅੰਦਰ ਬਾਹਰ ਲਹਿਣਾ ਦੇਣਾ ਚੁਕਾਏ ਮਸਤਕ ਮਾਥ, ਸੀਸ ਜਗਦੀਸ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਦਰ ਬਾਹਰ ਖੇਲ ਕਰ, ਆਪਣੇ ਰੰਗ ਸਮਾਈਆ। ਪੰਜ ਸ਼ਬਦ ਜਗਤ ਜੈਕਾਰਾ, ਰਸਨਾ ਜਿਹਵਾ ਵਡਿਆਈਆ। ਹਰਿ ਕਾ ਸ਼ਬਦ ਸਭ ਤੋਂ ਵਸੇ ਬਾਹਰਾ, ਗਣਤ ਵਿਚ ਕਦੇ ਨਾ ਆਈਆ। ਨਾ ਕੋਈ ਅੰਕੜਾ ਨਾ ਕੋਈ ਅੰਕ ਨਾ ਕੋਈ ਲਿਖਾਰਾ, ਲਿਖ ਲਿਖ ਲੇਖ ਨਾ ਕੋਈ ਵਖਾਈਆ। ਲੋਕਮਾਤ ਗੁਰੂਆਂ ਪੀਰਾਂ ਦਏ ਸਹਾਰਾ, ਲੱਖ ਚੁਰਾਸੀ ਨਾਲ ਪਰਨਾਈਆ। ਕੋਈ ਕਹੇ ਸਤਿਨਾਮ ਅਧਾਰਾ, ਕੋਈ ਕਹੇ ਸੋਹੰ ਜੈਕਾਰਾ, ਕੋਈ ਰਾਰੰਕਾਰ ਵਖਾਈਆ। ਕੋਈ ਕਹੇ ਜੋਤ ਨਿਰੰਜਣ ਉਜਿਆਰਾ, ਕੋਈ ਕਹੇ ਜੋਤੀ ਜੋਤ ਡਗਮਗਾਈਆ। ਕੋਈ ਕਹੇ ਓਅੰਕਾਰ ਪਸਾਰਾ, ਨਿਰਾਕਾਰ ਨਜ਼ਰ ਨਾ ਆਈਆ। ਦੋਏ ਦੋਏ ਜੋੜ ਕਰਦੇ ਗਏ ਨਿਮਸਕਾਰਾ, ਲੋਕਮਾਤ ਰਾਹ ਤਕਾਈਆ। ਤੇਰਾ ਵਸਦਾ ਰਹੇ ਦਵਾਰਾ, ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹੀਆ। ਅਲਖ ਅਗੰਮ ਤੇਰਾ ਖੇਲ ਨਿਆਰਾ, ਸਤਿ ਪੁਰਖ ਤੇਰੀ ਵਡਿਆਈਆ। ਤੇਰੇ ਨਾਮ ਦੀ ਸੱਚੀ ਧਾਰਾ, ਤੇਰੀ ਮਹਿਮਾ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਸ਼ਬਦ ਜਗਤ ਨਾਤਾ ਬੰਧਨ ਪਾਈਆ। ਅੱਲਾ ਅਲਾਹੀ ਨੂਰ, ਆਲਮੀਨ ਅਖਵਾਇੰਦਾ। ਕਰੇ ਖੇਲ ਜ਼ਾਹਿਰ ਜ਼ਹੂਰ, ਭੇਵ ਕੋਇ ਨਾ ਪਾਇੰਦਾ। ਬੱਧਾ ਰਹੇ ਸਚ ਦਸਤੂਰ, ਹੁਕਮੀ ਹੁਕਮ ਨਾ ਕੋਈ ਉਲਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਖਿਲਾਇੰਦਾ। ਆਪੇ ਆਪਣਾ ਨਾਉਂ ਰੱਖ, ਤੱਤਾ ਤਖ਼ਤ ਇਕ ਰਚਾਈਆ। ਰਾਮ ਪੁਰਖ ਸਮਰਥ, ਰਹੀਮ ਵੇਸ ਵਟਾਈਆ। ਅਬੂਤਰ ਖੇਲ ਅਕਥ, ਲੋਕਮਾਤ ਸਮਝਾਈਆ। ਪੰਜ ਤਤ ਮਾਰਗ ਆਪਣਾ ਦੱਸ, ਪਰਦਾ ਦਏ ਚੁਕਾਈਆ। ਜੋਤ ਉਜਾਲਾ ਨੂਰ ਪਰਕਾਸ਼ ਸੱਚ, ਸਦਾ ਬਾਂਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨੂਰ ਆਪਣੇ ਨਾਲ ਮਿਲਾਈਆ। ਅੱਲਾ ਐਲੀ ਇਕ ਖ਼ੁਦਾ, ਖ਼ੁਦੀ ਨਾ ਕੋਈ ਰਖਾਇੰਦਾ। ਅਬੂਤਰ ਦਿਤਾ ਬਣਾ, ਵਿਚ ਆਪਣਾ ਨੂਰ ਟਿਕਾਇੰਦਾ। ਸ਼ਰਅ ਨਾਲ ਸ਼ਰਅ ਟਕਰਾ, ਸ਼ਰੀਯਤ ਵੰਡ ਵੰਡਾਇੰਦਾ। ਬੇਨਿਕਾਹੀਆਂ ਕਰੇ ਨਿਕਾਹ, ਆਪਣਾ ਖੇਲ ਆਪ ਵਰਤਾਇੰਦਾ। ਬਜਰਤਰ ਵੇਸ ਵਟਾ, ਸੀਸ ਨਾਰ ਕੋਲੋਂ ਕਟਾਇੰਦਾ। ਅੱਲਾ ਐਬ ਨਾ ਕਰੇ ਖ਼ੁਦਾ, ਤੀਰ ਤਲਵਾਰ ਧਾਰ ਪਾਰ ਨਾ ਕੋਈ ਵਖਾਇੰਦਾ। ਬਿਸਮਿਲ ਹੋ ਹੋਏ ਫ਼ਿਦਾ, ਬਿਸਤਰੇ ਮਰਗ ਨਾ ਕੋਈ ਵਿਛਾਇੰਦਾ। ਐਲੀ ਸ਼ਾਹ ਨਾ ਰੂਪ ਵਟਾ, ਦੁਲਦਲ ਜ਼ੀਨ ਨਾ ਕੋਈ ਕਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਬੂਤਰ ਆਪਣਾ ਰੂਪ ਸਮਝਾਇੰਦਾ। ਨਕਾਬ ਪੋਸ਼ ਹੋਇਆ ਰੂਪੋਸ਼, ਨਜ਼ਰ ਕਿਸੇ ਨਾ ਆਇੰਦਾ। ਸਦਾ ਬਣਿਆ ਰਹੇ ਖਾਮੋਸ਼, ਆਪਣੀ ਅਵਾਜ਼ ਨਾ ਕਿਸੇ ਸੁਣਾਇੰਦਾ। ਮੁਕਾਮੇ ਹੱਕ ਬੈਠਾ ਵੇਖੇ ਸਭ ਦਾ ਦੋਸ਼, ਨਿਰਦੋਸ਼ ਨਜ਼ਰ ਕੋਇ ਨਾ ਆਇੰਦਾ। ਜਿਸ ਦੇਵੇ ਪਿਆਲਾ ਜਾਮ ਕਰੇ ਮਧਹੋਸ਼, ਹੋਸ਼ ਸਭ ਦੀ ਆਪ ਭੁਲਾਇੰਦਾ। ਆਪੇ ਬਣਿਆ ਨਕ਼ਾਬਪੋਸ਼, ਆਪਣਾ ਪਰਦਾ ਆਪ ਚੁਕਾਇੰਦਾ। ਕਿਆ ਕੋਈ ਸੋਚਾਂ ਸਕੇ ਸੋਚ, ਸੋਚ ਵਿਚ ਕਦੇ ਨਾ ਆਇੰਦਾ। ਸਾਂਡਨੀ ਅਸਵਾਰ ਬਣਿਆ ਆਪ ਬਲੋਚ, ਆਪ ਆਪਣੇ ਸੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਵਟਾਇੰਦਾ। ਦੇਵੇ ਤਾਕ਼ਤ ਤਾਕ਼ਤਵਰ, ਤਖ਼ਤਾ ਸਭ ਦਾ ਦਏ ਉਲਟਾਈਆ। ਨਿਰਭੌ ਰਖਾਏ ਆਪਣਾ ਡਰ, ਸਭ ਦਾ ਭੈ ਮੁਕਾਈਆ। ਜੋ ਜਨ ਭਾਣਾ ਲਏ ਜਰ, ਤਿਸ ਭਾਣੇ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਕਰਾਈਆ।
