Granth 11 Likhat 141: 13 Chet 2019 Bikarmi Bali Singh de Greh Pind Kairon Jila Amritsar

੧੩ ਚੇਤ ੨੦੧੯ ਬਿਕ੍ਰਮੀ ਬਲੀ ਸਿੰਘ ਦੇ ਗ੍ਰਹਿ ਪਿੰਡ ਕੈਰੋਂ ਜ਼ਿਲਾ ਅੰਮ੍ਰਿਤਸਰ

ਹਰਿ ਕਾ ਨਾਉਂ ਵਸੇ ਅੰਦਰ, ਅੰਧ ਅੰਧੇਰ ਦਏ ਗਵਾਈਆ। ਭਾਗ ਲਗਾਏ ਕਾਇਆ ਮੰਦਰ, ਪੰਜ ਤੱਤ ਮਿਲੇ ਵਡਿਆਈਆ। ਦੂਈ ਦਵੈਤੀ ਤੋੜੇ ਜਿੰਦਰ, ਏਕਾ ਘਰ ਵਖਾਈਆ। ਮਨ ਮਨੂਆ ਨਾ ਦੌੜੇ ਬੰਦਰ, ਨਾਮ ਡੋਰੀ ਬੰਨ੍ਹ ਵਖਾਈਆ। ਕਰ ਪਰਕਾਸ਼ ਡੂੰਘੀ ਕੰਦਰ, ਨਿਰਗੁਣ ਨੂਰ ਜੋਤ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਉਂ ਆਪ ਸਮਝਾਈਆ। ਹਰਿ ਕਾ ਨਾਉਂ ਵਸੇ ਤਨ, ਪੰਜ ਤੱਤ ਆਪਣੀ ਦਇਆ ਕਮਾਇੰਦਾ। ਏਕਾ ਰਾਗ ਸੁਣਾਏ ਕੰਨ, ਅਨਾਦੀ ਨਾਦ ਵਜਾਇੰਦਾ। ਭਾਂਡਾ ਭਰਮ ਭੌ ਦੇਵੇ ਭੰਨ, ਗੜ੍ਹ ਹੰਕਾਰ ਤੁੜਾਇੰਦਾ। ਕਰੇ ਪਰਕਾਸ਼ ਬਿਨ ਸੂਰਜ ਚੰਨ, ਜੋਤੀ ਜਾਤਾ ਡਗਮਗਾਇੰਦਾ। ਵਸਤ ਅਮੋਲਕ ਦੇਵੇ ਧਨ, ਸੋ ਪੁਰਖ ਨਿਰੰਜਣ ਝੋਲੀ ਪਾਇੰਦਾ। ਮਾਨਸ ਜਨਮ ਬੇੜਾ ਬੰਨ੍ਹ, ਲੱਖ ਚੁਰਾਸੀ ਫੰਦ ਕਟਾਇੰਦਾ। ਪੰਚ ਵਿਕਾਰਾ ਦੇਵੇ ਡੰਨ, ਮਮਤਾ ਮੋਹ ਮੋਹ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਆਪ ਦ੍ਰਿੜਾਇੰਦਾ। ਸਾਚਾ ਨਾਉਂ ਸਾਚੇ ਘਰ, ਸਤਿਗੁਰ ਪੂਰਾ ਆਪ ਵਸਾਈਆ। ਮੇਲ ਮਿਲਾਏ ਨਰਾਇਣ ਨਰ, ਨਰ ਹਰਿ ਵਡੀ ਵਡਿਆਈਆ। ਜੁਗ ਚੌਕੜੀ ਖੇਲ ਕਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣੇ ਨਾਉਂ ਬੰਧਨ ਪਾਈਆ। ਲੱਖ ਚੁਰਾਸੀ ਘਾੜਨ ਘੜ, ਘਟ ਘਟ ਆਪਣਾ ਨਾਉਂ ਧਰਾਈਆ। ਸਚ ਮਹੱਲੇ ਆਪੇ ਚੜ੍ਹ, ਪੁਰਖ ਅਬਿਨਾਸ਼ੀ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਉਂ ਇਕ ਸਮਝਾਈਆ। ਸਾਚਾ ਨਾਉਂ ਹਰਿ ਗੋਬਿੰਦ, ਗੋਬਿੰਦ ਧਾਰ ਜਣਾਇੰਦਾ। ਜਨਮ ਜਨਮ ਦੀ ਮੇਟੇ ਚਿੰਦ, ਸਗਲਾ ਦੁੱਖ ਗੁਵਾਇੰਦਾ। ਮੇਲ ਮਿਲਾਵਾ ਗਹਿਰ ਗੰਭੀਰ ਗੁਣੀ ਗਹਿੰਦ, ਗੁਰ ਸ਼ਬਦੀ ਰੰਗ ਵਖਾਇੰਦਾ। ਖ਼ੁਸ਼ੀ ਕਰਾਏ ਬੰਦ ਬੰਦ, ਲੱਖ ਚੁਰਾਸੀ ਬੰਧਨ ਮਾਤ ਤੁੜਾਇੰਦਾ। ਆਤਮ ਪਰਮਾਤਮ ਇਕ ਅਨੰਦ, ਨਿਝਾਨੰਦ ਆਪ ਸਮਝਾਇੰਦਾ। ਦੂਈ ਦੁਵੈਤੀ ਢਾਹੇ ਕੰਧ, ਕੂੜੀ ਕਿਰਿਆ ਮੇਟ ਮਿਟਾਇੰਦਾ। ਚਾਰ ਵਰਨ ਏਕੋ ਛੰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਉਂ ਜਣਾਇੰਦਾ। ਸਾਚਾ ਨਾਉਂ ਹਰਿ ਨਿਰੰਕਾਰ, ਆਦਿ ਜੁਗਾਦਿ ਚਲਾਈਆ। ਗਾ ਗਾ ਗਏ ਗੁਰ ਅਵਤਾਰ, ਰਸਨਾ ਜਿਹਵਾ ਢੋਲਾ ਸੁਣਾਈਆ। ਲੇਖਾ ਲਿਖ ਲਿਖ ਗਏ ਬਣ ਲਿਖਾਰ, ਕਾਗ਼ਜ਼ ਮੇਲਾ ਨਾਲ ਸ਼ਾਹੀਆ। ਰਸਨਾ ਜਿਹਵਾ ਜੀਵ ਕਰਨ ਪੁਕਾਰ, ਬੱਤੀ ਦੰਦ ਮਿਲਾਈਆ । ਪੀਰ ਪੈਗ਼ੰਬਰ ਲਾ ਲਾ ਨਾਅਰ, ਨਾਅਰਾ ਹੱਕ ਗਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਉਂ ਆਪਣੇ ਹੱਥ ਰਖਾਈਆ। ਸਾਚਾ ਨਾਉਂ ਹਰਿ ਕਾ ਨਾਮ, ਚਾਰ ਵਰਨ ਜਸ ਗਾਇਆ। ਚਾਰ ਜੁਗ ਖੇਲ ਸ੍ਰੀ ਭਗਵਾਨ, ਭਗਵਨ ਆਪਣਾ ਭੇਸ ਵਟਾਇਆ। ਗੁਰ ਅਵਤਾਰਾਂ ਦੇ ਦੇ ਦਾਨ, ਮੰਤਰ ਅੰਤਰ ਆਪ ਪੜ੍ਹਾਇਆ। ਲੋਕਮਾਤ ਕਰ ਪਰਧਾਨ, ਖਾਣੀ ਬਾਣੀ ਸਿਫ਼ਤ ਸਾਲਾਹਿਆ। ਭੇਵ ਨਾ ਪਾਏ ਕੋਇ ਜਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪ ਛੁਪਾਇਆ। ਆਪਣਾ ਨਾਉਂ ਰੱਖੇ ਉਹਲੇ, ਨੇਤਰ ਨਜ਼ਰ ਕਿਸੇ ਨਾ ਆਇੰਦਾ। ਪੰਜ ਤੱਤ ਅੰਦਰ ਵੜ ਵੜ ਬੋਲੇ, ਗੁਰ ਅਵਤਾਰ ਸੇਵ ਕਮਾਇੰਦਾ। ਬ੍ਰਹਿਮੰਡ ਖੰਡ ਜੇਰਜ ਅੰਡ ਆਪੇ ਫੋਲੇ, ਘਟ ਘਟ ਹਰਿ ਜੂ ਵੇਖ ਵਖਾਇੰਦਾ। ਨਿਰਗੁਣ ਨਿਰਾਕਾਰ ਲੱਖ ਚੁਰਾਸੀ ਆਪੇ ਤੋਲੇ, ਤੋਲਣਹਾਰਾ ਦਿਸ ਨਾ ਆਇੰਦਾ। ਜੁਗਾ ਜੁਗੰਤਰ ਸਚ ਭੰਡਾਰਾ ਸਰਗੁਣ ਖੋਲ੍ਹੇ, ਆਪ ਆਪਣਾ ਪੜਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਉਂ ਆਪ ਵਡਿਆਇੰਦਾ। ਸਾਚਾ ਨਾਉਂ ਹਰਿ ਕਰਤਾਰ, ਆਦਿ ਜੁਗਾਦਿ ਵਰਤਾਈਆ। ਸਤਿਗੁਰ ਗੁਰ ਗੁਰ ਸੇਵਾਦਾਰ, ਬਣ ਸੇਵਕ ਸੇਵ ਕਮਾਈਆ। ਭਗਤ ਭਗਵੰਤ ਕਰਨ ਨਿਮਸਕਾਰ, ਨਿਉਂ ਨਿਉਂ ਸੀਸ ਝੁਕਾਈਆ। ਸੰਤ ਮੰਗਣ ਬਣ ਭਿਖਾਰ, ਖਾਲੀ ਅੱਗੇ ਝੋਲੀ ਡਾਹੀਆ। ਗੁਰਮੁਖ ਰੋਵਣ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ । ਗੁਰਸਿਖ ਮੰਗਣ ਦਰਸ ਦੀਦਾਰ, ਏਕਾ ਓਟ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪਣੇ ਵਿਚ ਰਖਾਈਆ। ਆਪਣਾ ਭੇਵ ਏਕਾ ਨਾਉਂ, ਹਰਿ ਜੂ ਆਪਣੇ ਵਿਚ ਛੁਪਾਇੰਦਾ। ਜੁਗ ਜੁਗ ਜਨ ਭਗਤਾਂ ਪਕੜੇ ਬਾਂਹੋਂ, ਦੂਸਰ ਹੱਥ ਕਿਸੇ ਨਾ ਆਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਰਦਾ ਗਿਆ ਨਿਆਉਂ, ਤਖ਼ਤ ਨਿਵਾਸੀ ਦਇਆ ਕਮਾਇੰਦਾ। ਕਲਜੁਗ ਅੰਤਮ ਖੇਲ ਕਰੇ ਬੇਪਰਵਾਹੋ, ਬੇਅੰਤ ਵੇਸ ਵਟਾਇੰਦਾ। ਆਦਿ ਜੁਗਾਦੀ ਲੱਖ ਚੁਰਾਸੀ ਪਿਤਾ ਮਾਉਂ, ਪੂਤ ਸਪੂਤਾ ਗੋਦ ਸੁਹਾਇੰਦਾ। ਨਿਥਾਵਿਆਂ ਦੇਵੇ ਸਾਚਾ ਥਾਉਂ, ਦਰਗਹਿ ਸਾਚੀ ਧਾਮ ਵਖਾਇੰਦਾ। ਹੰਸ ਬਣਾਏ ਫੜ ਫੜ ਕਾਉਂ, ਕਾਗ ਕਾਗ ਨਾ ਕੋਇ ਕੁਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਉਂ ਇਕ ਦ੍ਰਿੜਾਇੰਦਾ। ਸਾਚਾ ਨਾਉਂ ਹਰਿ ਕਾ ਰੂਪ, ਹਰਿ ਸਤਿਗੁਰ ਆਪ ਦਰਸਾਈਆ। ਵਸਣਹਾਰਾ ਚਾਰੇ ਕੂਟ, ਦਹਿ ਦਿਸ਼ਾ ਫੇਰਾ ਪਾਈਆ। ਕਲਜੁਗ ਅੰਤਮ ਜਾਏ ਤੁਠ, ਨਿਰਗੁਣ ਆਪਣਾ ਰੂਪ ਵਟਾਈਆ। ਜਨ ਭਗਤਾਂ ਅੰਮ੍ਰਿਤ ਦੇਵੇ ਘੁੱਟ, ਨਾਮ ਪਿਆਲਾ ਆਪ ਪਿਆਈਆ। ਲੱਖ ਚੁਰਾਸੀ ਆਵਣ ਜਾਵਣ ਜਾਏ ਛੁਟ, ਗੇੜਾ ਗੇੜ ਨਾ ਕੋਇ ਵਖਾਈਆ। ਮੇਲ ਮਿਲਾਏ ਅਬਿਨਾਸ਼ੀ ਅਚੁੱਤ, ਚੇਤਨ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਉਂ ਆਪ ਚਲਾਈਆ। ਸਾਚਾ ਨਾਉਂ ਚਲੇ ਮਾਤ, ਚਾਰ ਵਰਨ ਆਪ ਜਣਾਇੰਦਾ। ਚਾਰ ਜੁਗ ਦੀ ਸਾਚੀ ਗਾਥ, ਚਾਰ ਕੁੰਟ ਆਪ ਸੁਣਾਇੰਦਾ। ਚਾਰ ਵੇਦ ਦਾ ਏਕਾ ਪਾਠ, ਏਕਾ ਅੱਖਰ ਹਰਿ ਪੜ੍ਹਾਇੰਦਾ। ਲੇਖਾ ਜਾਣੇ ਤੀਰਥ ਤਾਟ, ਸਰ ਸਰੋਵਰ ਵੇਖ ਵਖਾਇੰਦਾ। ਕਲਜੁਗ ਮੇਟੇ ਰੈਣ ਅੰਧੇਰੀ ਰਾਤ, ਸਾਚਾ ਚੰਦ ਇਕ ਚੜ੍ਹਾਇੰਦਾ। ਜਨ ਭਗਤਾਂ ਪੁੱਛੇ ਆਪੇ ਵਾਤ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਵਸਣਹਾਰਾ ਇਕ ਇਕਾਂਤ, ਇਕ ਇਕੱਲਾ ਖੇਲ ਕਰਾਇੰਦਾ। ਘਟ ਘਟ ਵੇਖੇ ਮਾਰ ਝਾਤ, ਸਚ ਸਿੰਘਾਸਣ ਆਸਣ ਲਾਇੰਦਾ। ਆਤਮ ਬ੍ਰਹਮ ਪਾਰਬ੍ਰਹਮ ਇਕੋ ਜ਼ਾਤ, ਵਰਨ ਬਰਨ ਨਾ ਵੰਡ ਵੰਡਾਇੰਦਾ। ਜਨ ਭਗਤਾਂ ਦੇਵੇ ਸੱਚਾ ਸਾਥ, ਸਗਲਾ ਸੰਗ ਨਿਭਾਇੰਦਾ। ਲਹਿਣਾ ਦੇਣਾ ਚੁੱਕੇ ਮਾਥ, ਮਸਤਕ ਰੇਖਾ ਆਪ ਮਿਟਾਇੰਦਾ। ਆਪ ਚੜ੍ਹਾਏ ਸਾਚੇ ਘਾਟ, ਜਿਸ ਜਨ ਆਪਣਾ ਨਾਮ ਜਪਾਇੰਦਾ। ਜਨਮ ਜਨਮ ਦੀ ਮੁੱਕੇ ਵਾਟ, ਪਾਂਧੀ ਪੰਧ ਨਾ ਕੋਇ ਰਖਾਇੰਦਾ। ਆਤਮ ਸੇਜਾ ਸਾਚੀ ਖਾਟ, ਸਚ ਸਿੰਘਾਸਣ ਆਪ ਸੁਹਾਇੰਦਾ। ਮੇਲ ਮਿਲਾਵਾ ਕਮਲਾਪਾਤ, ਕਵਲ ਨੈਣ ਨੈਣ ਮਟਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਉਂ ਆਪ ਪਰਗਟਾਇੰਦਾ। ਸਾਚਾ ਨਾਉਂ ਏਕਾ ਏਕ, ਸੋ ਪੁਰਖ ਨਿਰੰਜਣ ਕਰੇ ਪੜ੍ਹਾਈਆ। ਹੰ ਬ੍ਰਹਮ ਆਪੇ ਵੇਖ, ਪਾਰਬ੍ਰਹਮ ਹੋਏ ਸਹਾਈਆ। ਚਾਰ ਜੁਗ ਗੁਰ ਅਵਤਾਰ ਲਿਖ ਲਿਖ ਲੇਖ, ਜੀਵ ਜੰਤ ਗਏ ਸਮਝਾਈਆ। ਪ੍ਰਭ ਸਾਚੇ ਕੋ ਇਕ ਆਦੇਸ, ਨਿਉਂ ਨਿਉਂ ਸੀਸ ਝੁਕਾਈਆ। ਜੁਗ ਜੁਗ ਕਰੇ ਅਵੱਲੜਾ ਭੇਸ, ਭੇਵ ਕੋਇ ਨਾ ਪਾਈਆ। ਨਾ ਕੋਈ ਰੰਗ ਰੂਪ ਨਾ ਰੇਖ, ਅਨਭਵ ਆਪਣੀ ਧਾਰ ਚਲਾਈਆ। ਵੇਖ ਨਾ ਸਕੇ ਕੋਈ ਪੰਡਤ ਪਾਂਧਾ ਮੁੱਲਾਂ ਸ਼ੇਖ਼, ਨੇਤਰ ਨੈਣ ਨਾ ਕੋਇ ਦਰਸਾਈਆ। ਜਨ ਭਗਤਾਂ ਕਰੇ ਸਾਚਾ ਹੇਤ, ਨਿਤ ਨਵਿਤ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਆਪਣਾ ਨਾਉਂ ਚਲਾਈਆ। ਏਕਾ ਨਾਉਂ ਹਰਿ ਨਿਰੰਕਾਰ, ਨਿਰਗੁਣ ਆਪਣਾ ਆਪ ਚਲਾਇੰਦਾ। ਏਕਾ ਜੋਤੀ ਸ਼ਬਦੀ ਧਾਰ, ਗੁਰ ਸ਼ਬਦੀ ਵੇਖ ਵਖਾਇੰਦਾ। ਏਕਾ ਬ੍ਰਹਮ ਕਰੇ ਪਿਆਰ, ਪਾਰਬ੍ਰਹਮ ਪ੍ਰਭ ਮੇਲ ਮਿਲਾਇੰਦਾ। ਏਕਾ ਆਤਮ ਦਏ ਸਹਾਰ, ਪਰਮਾਤਮ ਖੇਲ ਕਰਾਇੰਦਾ। ਏਕਾ ਈਸ਼ ਹੋਏ ਉਜਿਆਰ, ਜੀਵ ਆਪਣਾ ਰੰਗ ਵਖਾਇੰਦਾ। ਏਕਾ ਨਾਦ ਸ਼ਬਦ ਧੁਨਕਾਰ, ਜਗਦੀਸ ਆਪਣਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਉਂ ਆਪ ਚਲਾਇੰਦਾ। ਸਾਚਾ ਨਾਉਂ ਚਲਾਏ ਹਰਿ, ਹਰਿ ਵੱਡਾ ਵਡ ਵਡਿਆਈਆ। ਗੁਰ ਅਵਤਾਰਾਂ ਦੇ ਦੇ ਵਰ, ਲੋਕਮਾਤ ਬੂਝ ਬੁਝਾਈਆ। ਨੌਂ ਖੰਡ ਪ੍ਰਿਥਮੀ ਏਕਾ ਘਰ, ਦਰ ਦਰਵਾਜ਼ਾ ਆਪ ਜਣਾਈਆ। ਆਤਮ ਪਰਮਾਤਮ ਬੰਨ੍ਹੇ ਲੜ, ਪੱਲੂ ਏਕਾ ਗੰਢ ਦਿਵਾਈਆ। ਲੇਖਾ ਜਾਣੇ ਨਾਰੀ ਨਰ, ਨਰ ਨਰਾਇਣ ਸੱਚਾ ਸ਼ਹਿਨਸ਼ਾਹੀਆ। ਜਗਤ ਵਿਚੋਲਾ ਆਪੇ ਬਣ, ਸਾਚਾ ਢੋਲਾ ਏਕਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਨਾਉਂ ਇਕ ਪਰਗਟਾਈਆ। ਸਾਚਾ ਨਾਉਂ ਹਰਿ ਜੂ ਰੱਖ, ਰੱਖਕ ਆਪਣੀ ਦਇਆ ਕਮਾਇੰਦਾ। ਨਿਰਗੁਣ ਨੂਰ ਕਰ ਪਰਤੱਖ, ਸਰਗੁਣ ਆਪਣਾ ਆਪ ਛੁਪਾਇੰਦਾ। ਚਾਰ ਜੁਗ ਨਾਉਂ ਕਰ ਕਰ ਵੱਖ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪੰਧ ਮੁਕਾਇੰਦਾ। ਭਗਤਾਂ ਅੰਦਰ ਆਪੇ ਵਸ, ਆਪਣਾ ਪਰਦਾ ਲਾਹਿੰਦਾ। ਏਕਾ ਦੇਵੇ ਨਾਮ ਰਸ, ਨਿਝਰ ਝਿਰਨਾ ਆਪ ਝਿਰਾਇੰਦਾ। ਤੀਰ ਨਿਰਾਲਾ ਮਾਰੇ ਕਸ, ਬਜਰ ਕਪਾਟੀ ਤੋੜ ਤੁੜਾਇੰਦਾ। ਪੰਚ ਵਿਕਾਰਾ ਜਾਏ ਢੱਠ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਇੰਦਾ। ਧੀਰਜ ਦੇਵੇ ਸਾਚਾ ਸਤਿ, ਸੰਤੋਖ ਆਪਣਾ ਨਾਉਂ ਧਰਾਇੰਦਾ। ਕਰੇ ਪਰਕਾਸ਼ ਅੰਧੇਰੇ ਪੱਖ, ਕਿਸ਼ਨਾ ਸੁਖਲਾ ਆਪਣੇ ਰੰਗ ਰੰਗਾਇੰਦਾ। ਚਾਰ ਵਰਨ ਦੀ ਪੂਰੀ ਕਰੇ ਆਸ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਨਾਉਂ ਪੜ੍ਹਾਇੰਦਾ। ਸਰਬ ਜੀਆਂ ਹਰਿ ਵਸੇ ਪਾਸ, ਵਿਛੜ ਕਦੇ ਨਾ ਜਾਇੰਦਾ। ਦਾਤਾ ਦਾਨੀ ਸਰਬ ਗੁਣ ਤਾਸ, ਗੁਣਵੰਤਾ ਨਾਉਂ ਧਰਾਇੰਦਾ। ਕਲਜੁਗ ਅੰਤਮ ਵੇਖੇ ਖੇਲ ਤਮਾਸ਼, ਨੌਂ ਖੰਡ ਪ੍ਰਿਥਮੀ ਫੇਰਾ ਪਾਇੰਦਾ। ਸੱਤਾਂ ਦੀਪਾਂ ਏਕਾ ਰਾਸ, ਬਣ ਗੋਪੀ ਕਾਹਨ ਨਚਾਇੰਦਾ। ਜੀਵ ਜੰਤ ਲੇਖਾ ਜਾਣੇ ਪਵਣ ਸਵਾਸ, ਪਵਣ ਪਵਣਾਂ ਵਿਚ ਰਹਾਇੰਦਾ। ਲਹਿਣਾ ਦੇਣਾ ਚੁਕਾਏ ਪ੍ਰਿਥਮੀ ਅਕਾਸ਼, ਗਗਨ ਮੰਡਲ ਵੇਖ ਵਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਹੋਏ ਨਿਰਾਸ, ਕਲਜੁਗ ਵੇਲਾ ਅੰਤਮ ਆਇੰਦਾ। ਸੁਰਪਤ ਇੰਦ ਰੋਵੇ ਕੋਈ ਨਾ ਦੇਵੇ ਸਾਥ, ਕਰੋੜ ਤੇਤੀਸਾ ਮੁਖ ਸ਼ਰਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਨਾਉਂ ਆਪ ਵਡਿਆਇੰਦਾ। ਏਕਾ ਨਾਉਂ ਪੁਰਖ ਅਕਾਲ, ਅਕਲ ਕਲਾ ਅਖਵਾਈਆ। ਵਸਣਹਾਰਾ ਲੱਖ ਚੁਰਾਸੀ ਧਰਮਸਾਲ, ਕਾਇਆ ਬੰਕ ਬੰਕ ਵਡਿਆਈਆ। ਅਨਹਦ ਨਾਦ ਵਜਾਏ ਤਾਲ, ਤਲਵਾੜਾ ਆਪਣਾ ਰਾਗ ਅਲਾਈਆ। ਦੀਪਕ ਦੀਆ ਏਕਾ ਬਾਲ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਲੇਖਾ ਜਾਣੇ ਸ਼ਾਹ ਕੰਗਾਲ, ਊਚ ਨੀਚ ਭੇਵ ਮਿਟਾਈਆ। ਲਹਿਣਾ ਦੇਣਾ ਚੁੱਕੇ ਕਾਲ ਮਹਾਂਕਾਲ, ਜਿਸ ਜਨ ਆਪਣੀ ਦਇਆ ਕਮਾਈਆ। ਏਕਾ ਦੇਵੇ ਨਾਮ ਸੱਚਾ ਧੰਨ ਮਾਲ, ਠੱਗ ਚੋਰ ਯਾਰ ਲੁੱਟ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸ੍ਰਿਸ਼ਟ ਸਬਾਈ ਏਕਾ ਨਾਮ ਜਪਾਈਆ। ਸ੍ਰਿਸ਼ਟ ਸਬਾਈ ਏਕਾ ਜਾਪ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਮੇਟ ਮਿਟਾਏ ਤੀਨੋ ਤਾਪ, ਤ੍ਰੈਗੁਣ ਬੰਧਨ ਆਪ ਕਟਾਇੰਦਾ। ਜਨਮ ਜਨਮ ਦਾ ਮੇਟੇ ਪਾਪ, ਪੱਤਤ ਪਾਪੀ ਆਪ ਤਰਾਇੰਦਾ। ਇਕ ਬੁਝਾਏ ਆਪਾ ਆਪ, ਆਪਣਾ ਪੜਦਾ ਆਪ ਉਠਾਇੰਦਾ। ਪੁਰਖ ਅਬਿਨਾਸ਼ੀ ਦਿਸੇ ਮਾਈ ਬਾਪ, ਸਗਲਾ ਸੰਗ ਨਾ ਕੋਈ ਵਖਾਇੰਦਾ। ਮੇਲ ਮਿਲਾਏ ਕਮਲਾਪਾਤ, ਕਵਲ ਆਪਣਾ ਨੂਰ ਦਰਸਾਇੰਦਾ। ਬੰਦ ਕਿਵਾੜਾ ਖੋਲ੍ਹੇ ਤਾਕ, ਅਗਿਆਨ ਅੰਧੇਰ ਮਿਟਾਇੰਦਾ। ਲੱਖ ਚੁਰਾਸੀ ਵਿਚੋਂ ਕਾਢ, ਆਪਣੀ ਗੋਦ ਬਹਾਇੰਦਾ। ਨਿਰਗੁਣ ਸਰਗੁਣ ਕਰੇ ਲਾਡ, ਸਿਰ ਆਪਣਾ ਹੱਥ ਟਿਕਾਇੰਦਾ। ਏਕਾ ਨਾਉਂ ਰੱਖਣਾ ਯਾਦ, ਲੱਖ ਚੁਰਾਸੀ ਜੀਵ ਜੰਤ ਸਮਝਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਹਰਿ ਜੂ ਸੁਣਦਾ ਰਿਹਾ ਫ਼ਰਯਾਦ, ਲੇਖਾ ਸਭ ਦਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪ ਸਮਝਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਦੱਸ, ਪ੍ਰਭ ਅੱਗੇ ਸੀਸ ਝੁਕਾਈਆ। ਲੋਕਮਾਤ ਕਿਸੇ ਨਾ ਚਲੇ ਕੋਈ ਵਸ, ਭਰਮੇ ਭੁੱਲੀ ਤੇਰੀ ਲੋਕਾਈਆ। ਦੀਨਾਂ ਮਜ਼੍ਹਬਾਂ ਵਿਚ ਗਏ ਫਸ, ਵਰਨ ਬਰਨ ਪਈ ਲੜਾਈਆ। ਨਾ ਕੋਈ ਧੀਰਜ ਨਾ ਕੋਈ ਜਤ, ਸਤਿ ਸੰਤੋਖ ਨਾ ਕੋਇ ਰਖਾਈਆ। ਹੋਈ ਪਰਧਾਨ ਮਨਮਤ, ਗੁਰਮਤ ਬੈਠੀ ਮੁਖ ਛੁਪਾਈਆ। ਬਹੱਤਰ ਨਾੜੀ ਉਬਲੇ ਰੱਤ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਨਾ ਕੋਈ ਡਾਲ੍ਹੀ ਨਾ ਕੋਈ ਪਤ, ਫੁਲ ਫੁਲਵਾੜੀ ਨਾ ਕੋਇ ਮਹਿਕਾਈਆ। ਰਾਜ ਰਾਜਾਨ ਸੱਥਰ ਬੈਠੇ ਘਤ, ਸਾਚਾ ਰੰਗ ਨਾ ਕੋਇ ਰੰਗਾਈਆ। ਕਲਜੁਗ ਮਾਇਆ ਤ੍ਰੈਗੁਣ ਪੰਜ ਤੱਤ ਪਾਈ ਨੱਥ, ਚਾਰੋਂ ਕੁੰਟ ਰਹੀ ਭੁਵਾਈਆ। ਸਾਧ ਸੰਤ ਬਿਨ ਤੇਰੇ ਨਾਉਂ ਗਏ ਢੱਠ, ਮੂੰਹ ਦੇ ਭਾਰ ਆਪਣਾ ਆਪ ਸੁਟਾਈਆ। ਸਰ ਸਰੋਵਰ ਰੋਵਣ ਤੀਰਥ ਤਟ, ਨੇਤਰ ਨੈਣਾਂ ਨੀਰ ਵਹਾਈਆ। ਹਰਿ ਕਾ ਨਾਉਂ ਕਿਸੇ ਮਿਲੇ ਨਾ ਮੰਦਰ ਮਸਜਦ ਮੱਠ, ਸ਼ਿਵਦਵਾਲੇ ਦੇਣ ਦੁਹਾਈਆ। ਪੁਰਖ ਅਬਿਨਾਸ਼ੀ ਵੇਖੇ ਖੇਲ ਸਮਰਥ, ਧਰਨੀ ਧਰਤ ਧਵਲ ਖੁਲ੍ਹੜੇ ਕੇਸ ਰਹੀ ਵਖਾਈਆ। ਤੇਰਾ ਖੇੜਾ ਹੋਇਆ ਭੱਠ, ਕਲਜੁਗ ਭਠਿਆਰਾ ਅਗਨੀ ਰਿਹਾ ਲਗਾਈਆ। ਕਿਰਪਾ ਕਰ ਸਾਹਿਬ ਸੁਲਤਾਨ ਸਰਬ ਜੀਆਂ ਦੇ ਮੱਤ, ਮਤ ਮਨ ਵਾਸਨਾ ਦੇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਭੇਵ ਆਪ ਖੁਲ੍ਹਾਈਆ। ਕਲਜੁਗ ਅੰਤਮ ਚਾਰ ਵਰਨ ਰੋਵੇ ਮਾਰੇ ਧਾਹ, ਕੂਕ ਕੂਕ ਕੁਰਲਾਇੰਦਾ। ਕੋਈ ਨਾ ਦਿਸੇ ਸਚ ਮਲਾਹ, ਬੇੜਾ ਪਾਰ ਨਾ ਕੋਇ ਕਰਾਇੰਦਾ। ਏਕਾ ਭੁੱਲਿਆ ਤੇਰਾ ਨਾ, ਤੁਧ ਬਿਨ ਨਜ਼ਰ ਕੋਇ ਨਾ ਆਇੰਦਾ। ਕਲਜੁਗ ਰੈਣ ਅੰਧੇਰੀ ਗਈ ਛਾਂ, ਸਾਚਾ ਚੰਦ ਨਾ ਕੋਇ ਚੜ੍ਹਾਇੰਦਾ। ਖਾ ਖਾ ਥੱਕੇ ਸੂਰ ਗਾਂ, ਗੀਤ ਗੋਬਿੰਦ ਨਾ ਕੋਇ ਗਾਇੰਦਾ। ਨਾਤਾ ਤੁਟਾ ਪੁੱਤਰਾਂ ਮਾਂ, ਪਿਤਾ ਪੂਤ ਨਾ ਗੋਦ ਸੁਹਾਇੰਦਾ। ਹੋਏ ਵਿਭਚਾਰ ਥਾਂ ਥਾਂ, ਤੀਰਥ ਤਟ ਸਰਬ ਕੁਰਲਾਇੰਦਾ। ਗੁਰਦਰ ਮੰਦਰ ਮਸਜਦ ਅੰਦਰ ਧੀਆਂ ਭੈਣਾਂ ਰਹੇ ਤਕਾ, ਤੇਰਾ ਭੈ ਨਾ ਕੋਇ ਰਖਾਇੰਦਾ। ਪੁਰਖ ਅਬਿਨਾਸ਼ੀ ਹੋ ਸਹਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਚਾਰ ਵੇਦ ਕਰਨ ਪੁਕਾਰ, ਪੁਰਾਨ ਅਠਾਰਾਂ ਨਾਲ ਮਿਲਾਈਆ। ਛੇ ਸ਼ਾਸਤਰ ਰੋਵਣ ਜ਼ਾਰੋ ਜ਼ਾਰ, ਉਚੀ ਕੂਕ ਕੂਕ ਸੁਣਾਈਆ। ਅਠ ਦਸ ਨਾ ਕੋਇ ਵਿਚਾਰ, ਅਠਾਰਾਂ ਧਿਆਏ ਨਾ ਕੋਇ ਪੜ੍ਹਾਈਆ। ਅੰਜੀਲ ਕੁਰਾਨ ਹੋਏ ਬੇਜ਼ਾਰ, ਮਸਲਾ ਹੱਕ ਨਾ ਕੋਇ ਸੁਣਾਈਆ। ਨੂਰ ਇਲਾਹੀ ਨਜ਼ਰ ਨਾ ਆਏ ਕਲਾਮ, ਕਲਮਾ ਨਬੀ ਨਾ ਕੋਇ ਪੜ੍ਹਾਈਆ। ਮੁਹੰਮਦ ਦੇ ਦੇ ਗਿਆ ਪੈਗ਼ਾਮ, ਪੈਗ਼ੰਬਰ ਏਕਾ ਰਾਹ ਚਲਾਈਆ। ਕਲਜੁਗ ਅੰਤਮ ਝੂਠ ਅਡੰਬਰ, ਉਮਤ ਉਮਤੀ ਗਈ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਨਾਮ ਵਰ, ਜਗਤ ਬੰਧਨ ਦੇਣਾ ਤੁੜਾਈਆ। ਤੇਰਾ ਨਾਉਂ ਅਨਕ ਕਲ ਧਾਰ, ਕੋਟਨ ਕੋਟ ਰੂਪ ਵਟਾਇੰਦਾ। ਵਰਨ ਬਰਨ ਕਰਨ ਪੁਕਾਰ, ਕੂਕ ਕੂਕ ਨੇਤਰ ਰੋ ਰੋ ਤੇਰਾ ਧਿਆਨ ਲਗਾਇੰਦਾ। ਕੋਈ ਨਾ ਦਿਸੇ ਮਾਤ ਸਹਾਰ, ਚਾਰ ਕੁੰਟ ਹਾਹਾਕਾਰ, ਦਹਿ ਦਿਸ਼ਾ ਪੱਲੂ ਨਾ ਕੋਇ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਦੇਣਾ ਵਰ, ਤੁਧ ਬਿਨ ਪਾਰ ਨਾ ਕੋਇ ਲਗਾਇੰਦਾ। ਤੁਧ ਬਿਨ ਦਿਸੇ ਨਾ ਪਾਰ ਕਿਨਾਰਾ, ਚਾਰ ਵਰਨ ਰਹੇ ਕੁਰਲਾਈਆ। ਪਰਗਟ ਹੋ ਵਿਚ ਸੰਸਾਰਾ, ਇਕ ਤੇਰੀ ਓਟ ਤਕਾਈਆ। ਨਾਨਕ ਗੋਬਿੰਦ ਬੋਲ ਗਿਆ ਜੈਕਾਰਾ, ਜੈ ਜੈਕਾਰ ਸੁਣਾਈਆ। ਅੰਤਮ ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਨਿਰਗੁਣ ਦਾਤਾ ਬੇਪਰਵਾਹੀਆ। ਜੂਠ ਝੂਠ ਸੁੱਟੇ ਡੂੰਘੀ ਗਾਰਾ, ਸ਼ੌਹ ਦਰਿਆਏ ਆਪ ਰੁੜਾਈਆ। ਜਨ ਭਗਤਾਂ ਦੇਵੇ ਇਕ ਸਹਾਰਾ, ਆਪਣੇ ਕੰਧ ਉਠਾਈਆ। ਸ਼ਬਦ ਅਗੰਮੀ ਬੋਲ ਜੈਕਾਰਾ, ਨੌਂ ਖੰਡ ਪ੍ਰਿਥਮੀ ਕਰੇ ਪੜ੍ਹਾਈਆ। ਸੱਤਾਂ ਦੀਪਾਂ ਇਕ ਹੁਲਾਰਾ, ਰਸਨਾ ਬੋਲ ਬੋਲ ਸਮਝਾਈਆ। ਵਿਸ਼ਨ ਬ੍ਰਹਮਾ ਸ਼ਿਵ ਲਾਏ ਨਾਅਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਚਲਾਈਆ। ਕਲਜੁਗ ਅੰਤ ਆ ਭਗਵਾਨ, ਆਪਣੀ ਦਇਆ ਕਮਾਇੰਦਾ। ਸਰਬ ਜੀਆਂ ਦਾ ਇਕ ਗਿਆਨ, ਨਿਸ਼ਅੱਖਰ ਆਪ ਪੜ੍ਹਾਇੰਦਾ। ਆਤਮ ਪਰਮਾਤਮ ਦੇਵੇ ਮਾਣ, ਬ੍ਰਹਮ ਪਾਰਬ੍ਰਹਮ ਮਿਲਾਇੰਦਾ। ਸਚ ਭੂਮਕਾ ਸਚ ਅਸਥਾਨ, ਘਰ ਸਾਚੇ ਸੋਭਾ ਪਾਇੰਦਾ। ਸਚ ਮੰਦਰ ਸਚ ਮਕਾਨ, ਘਰ ਸਾਚੇ ਆਸਣ ਲਾਇੰਦਾ। ਘਰ ਦੀਪਕ ਜੋਤ ਜਗੇ ਮਹਾਨ, ਘਰ ਰਾਗੀ ਰਾਗ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਚਾਰ ਵਰਨ ਪੱਲੂ ਫੜ, ਸਾਚੇ ਪੌੜੇ ਜਾਏ ਚੜ੍ਹ, ਸਾਚਾ ਬੰਕ ਆਪ ਸੁਹਾਇੰਦਾ। ਆਪ ਸੁਹਾਏ ਸਾਚਾ ਬੰਕ, ਸੋ ਪੁਰਖ ਨਿਰੰਜਣ ਵਡੀ ਵਡਿਆਈਆ। ਏਕਾ ਨਾਉਂ ਵਜਾਏ ਡੰਕ, ਦੋ ਜਹਾਨਾਂ ਦਏ ਸੁਣਾਈਆ। ਪਕੜ ਉਠਾਏ ਰਾਓ ਰੰਕ, ਸ਼ਾਹ ਸੁਲਤਾਨ ਸੋਇਆ ਕੋਇ ਰਹਿਣ ਨਾ ਪਾਈਆ। ਭੇਵ ਖੁਲ੍ਹਾਏ ਮੁੱਲਾਂ ਸ਼ੇਖ਼ ਪੰਡਤ, ਬੋਧ ਅਗਾਧ ਕਰੇ ਪੜ੍ਹਾਈਆ। ਲੇਖਾ ਜਾਣੇ ਜੇਰਜ ਅੰਡਤ, ਉਤਭੁਜ ਸੇਤਜ ਆਪਣਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਉਂ ਮਾਤ ਚਲਾਈਆ। ਏਕਾ ਨਾਉਂ ਸੋਹੰ ਢੋਲਾ, ਸੋ ਪੁਰਖ ਨਿਰੰਜਣ ਮਾਤ ਚਲਾਇੰਦਾ। ਚਾਰ ਜੁਗ ਦਾ ਚੁੱਕੇ ਉਹਲਾ, ਦੋ ਜਹਾਨਾਂ ਪੜਦਾ ਲਾਹਿੰਦਾ। ਨਾਨਕ ਸਤਿਗੁਰ ਅੰਤਰ ਬੋਲਾ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਆਤਮ ਪਰਮਾਤਮ ਆਪੇ ਮੌਲਾ, ਮੌਲਾ ਰੂਪ ਵਟਾਇੰਦਾ। ਕਿਰਪਾ ਨਿਧ ਠਾਕਰ ਸੁਆਮੀ ਉਲਟਾ ਕਰੇ ਨਾਭ ਕਵਲਾ, ਅੰਮ੍ਰਿਤ ਝਿਰਨਾ ਆਪ ਝਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨ ਇਕੋ ਨਾਮ ਸਮਝਾਇੰਦਾ। ਏਕਾ ਨਾਮ ਸੋਹੰ ਸੋ, ਸੋ ਪੁਰਖ ਨਿਰੰਜਣ ਆਪ ਜਣਾਈਆ। ਚਾਰ ਜੁਗ ਦੀ ਮੈਲ ਧੋ, ਨਿਰਮਲ ਨਿਰਮਲ ਨੂਰ ਵਖਾਈਆ। ਸਤਿਜੁਗ ਦਾ ਸਾਚਾ ਢੋ, ਢੋਆ ਲੈ ਕੇ ਆਇਆ ਸੱਚਾ ਮਾਹੀਆ। ਹਰਿ ਕਾ ਭੇਵ ਨਾ ਜਾਣੇ ਕੋ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਕਰੇ ਪਰਕਾਸ਼ ਤ੍ਰੈ ਲੋ, ਤ੍ਰੈਗੁਣ ਅਤੀਤਾ ਇਕ ਰਘੁਰਾਈਆ। ਜਨ ਭਗਤਾਂ ਅੰਤਰ ਆਤਮ ਬੀਜ ਦੇਵੇ ਬੋ, ਫੁਲ ਫੁਲਵਾੜੀ ਮਾਤ ਮਹਿਕਾਈਆ। ਆਪਣੇ ਜੇਹਾ ਆਪੇ ਹੋ, ਗੁਰਮੁਖ ਸਾਚੇ ਆਪਣੇ ਰੰਗ ਰੰਗਾਈਆ। ਅੰਮ੍ਰਿਤ ਮੇਘ ਦੇਵੇ ਚੋ, ਸਾਂਤਕ ਸਤਿ ਸਤਿ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨ ਇਕ ਪੜ੍ਹਾਈਆ। ਚਾਰ ਵਰਨ ਏਕਾ ਨਾਮਾ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਚਾਰ ਵਰਨਾਂ ਏਕਾ ਰਾਮਾ, ਘਟ ਘਟ ਆਪਣਾ ਖੇਲ ਕਰਾਇੰਦਾ। ਚਾਰ ਵਰਨਾਂ ਏਕਾ ਸ਼ਾਮਾ, ਗ੍ਰਹਿ ਗ੍ਰਹਿ ਆਪਣੀ ਬੰਸਰੀ ਨਾਮ ਵਜਾਇੰਦਾ। ਘਰ ਘਰ ਅੰਦਰ ਇਕ ਅਮਾਮਾ, ਪੀਰ ਪੈਗ਼ੰਬਰ ਕਲਮਾ ਨਬੀ ਆਪ ਪੜ੍ਹਾਇੰਦਾ। ਘਰ ਘਰ ਅੰਦਰ ਸਤਿਨਾਮਾ, ਨਾਮ ਸਤਿ ਨਾਨਕ ਨਿਰਗੁਣ ਆਪ ਸੁਣਾਇੰਦਾ। ਘਟ ਘਟ ਅੰਦਰ ਵੱਜੇ ਦਮਾਮਾ, ਗੋਬਿੰਦ ਡੰਕਾ ਆਪ ਸੁਣਾਇੰਦਾ। ਕਰੇ ਖੇਲ ਸ੍ਰੀ ਭਗਵਾਨਾ, ਚਾਰ ਜੁਗ ਦਾ ਪਿਛਲਾ ਪੰਧ ਮੁਕਾਇੰਦਾ। ਅੱਗੇ ਲੇਖਾ ਜਾਣੇ ਦੋ ਜਹਾਨਾਂ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪਣਾ ਹੁਕਮ ਵਰਤਾਇੰਦਾ। ਸਰਬ ਜੀਆਂ ਦਾ ਇਕੋ ਗਾਣਾ, ਸੋ ਪੁਰਖ ਨਿਰੰਜਣ ਆਪ ਪਰਗਟਾਇੰਦਾ। ਹੰ ਬ੍ਰਹਮ ਦੇਵੇ ਮਾਣਾ, ਪਾਰਬ੍ਰਹਮ ਗਲੇ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿ ਕਾ ਮੰਤਰ ਇਕ ਸਮਝਾਇੰਦਾ। ਹਰਿ ਕਾ ਮੰਤਰ ਏਕਾ ਓਟ, ਨਾਮ ਨਾਮ ਵਡਿਆਈਆ। ਨਿਰਮਲ ਨੂਰ ਜਗਾਏ ਜੋਤ, ਅੰਧ ਅੰਧੇਰ ਦਏ ਗਵਾਈਆ। ਜਗਤ ਵਾਸਨਾ ਕੱਢੇ ਖੋਟ, ਕੂੜੀ ਕਿਰਿਆ ਦਏ ਮਿਟਾਈਆ। ਸਤਿ ਭੰਡਾਰਾ ਦਏ ਅਤੋਟ, ਨਿਖੁਟ ਕਦੇ ਨਾ ਜਾਈਆ। ਨਾਤਾ ਤੋੜ ਵਰਨ ਗੋਤ, ਏਕਾ ਬ੍ਰਹਮ ਦਏ ਦਰਸਾਈਆ। ਸ਼ਬਦੀ ਗੁਰ ਜਾਣੇ ਓਤ ਪੋਤ, ਪਿਤਾ ਪੂਤ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਉਂ ਜਨ ਭਗਤਾਂ ਅੰਦਰ ਆਪ ਟਿਕਾਈਆ। ਭਗਤਾਂ ਅੰਦਰ ਨਾਮ ਧਾਰ, ਭਗਤ ਭਗਵੰਤ ਆਪ ਚਲਾਇੰਦਾ। ਜੁਗ ਚੌਕੜੀ ਖੇਲ ਨਿਆਰ, ਸਤਿਜੁਗ ਤ੍ਰੇਤਾ ਦੁਆਪਰ ਵੰਡ ਵੰਡਾਇੰਦਾ। ਕਲਜੁਗ ਅੰਤਮ ਹੋ ਉਜਿਆਰ, ਘਰ ਘਰ ਫੇਰਾ ਪਾਇੰਦਾ। ਫੜ ਫੜ ਬਾਂਹੋਂ ਲਏ ਉਠਾਲ, ਬਣ ਸੇਵਕ ਸੇਵ ਕਮਾਇੰਦਾ। ਨਾਤਾ ਤੋੜ ਸ਼ਾਹ ਕੰਗਾਲ, ਹਸਤ ਕੀਟ ਰੰਗ ਰੰਗਾਇੰਦਾ। ਏਥੇ ਓਥੇ ਦੋ ਜਹਾਨਾਂ ਬਣੇ ਦਲਾਲ, ਜਿਸ ਜਨ ਆਪਣਾ ਨਾਉਂ ਜਪਾਇੰਦਾ। ਨੇੜ ਨਾ ਆਏ ਕਾਲ ਮਹਾਂਕਾਲ, ਰਾਏ ਧਰਮ ਨਾ ਡੰਨ ਲਗਾਇੰਦਾ। ਚਿਤਰ ਗੁਪਤ ਲੇਖਾ ਸਕੇ ਨਾ ਕੋਇ ਵਖਾਲ, ਲਾੜੀ ਮੌਤ ਨਾ ਕੋਇ ਪਰਨਾਇੰਦਾ। ਸਤਿਗੁਰ ਪੂਰਾ ਹਾਜ਼ਰ ਹਜ਼ੂਰਾ ਆਦਿ ਅੰਤ ਸ੍ਰੀ ਭਗਵੰਤ ਜਨ ਭਗਤਾਂ ਚਲੇ ਨਾਲ ਨਾਲ, ਬਣ ਪਾਂਧੀ ਪੰਧ ਮੁਕਾਇੰਦਾ। ਸਤਿਜੁਗ ਮਾਰਗ ਇਕ ਵਖਾਲ, ਜੀਵ ਜੰਤ ਜੰਤ ਸਮਝਾਇੰਦਾ । ਸਰਬ ਜੀਆਂ ਦੀ ਇਕ ਧਰਮਸਾਲ, ਗੁਰਦੁਆਰਾ ਇਕ ਬਣਾਇੰਦਾ। ਇਕ ਅਨਾਦੀ ਵੱਜੇ ਤਾਲ, ਤਾਲ ਤਲਵਾੜਾ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਾਮ ਵਸਤ ਅਮੋਲਕ ਕਾਇਆ ਗੋਲਕ ਆਪ ਰਖਾਇੰਦਾ। ਕਾਇਆ ਅੰਦਰ ਕਰ ਕਰ ਵਾਸ, ਆਪਣਾ ਨਾਉਂ ਜਣਾਈਆ। ਨਿਰਗੁਣ ਨੂਰ ਨੂਰ ਪਰਕਾਸ਼, ਅੰਧ ਅੰਧੇਰ ਮਿਟਾਈਆ। ਲੇਖਾ ਜਾਣੇ ਪਵਣ ਸਵਾਸ, ਸਵਾਸ ਸਵਾਸਾਂ ਵਿਚ ਸਮਾਈਆ। ਜਨ ਭਗਤਾਂ ਕਰੇ ਪੂਰੀ ਆਸ, ਨਿਰਾਸਾ ਕੋਇ ਰਹਿਣ ਨਾ ਪਾਈਆ। ਲੱਖ ਚੁਰਾਸੀ ਬੰਦ ਖੁਲਾਸ, ਜਨਮ ਮਰਨ ਗੇੜ ਚੁਕਾਈਆ। ਮਾਤ ਗਰਭ ਨਾ ਉਲਟਾ ਵਾਸ, ਜੂਨੀ ਜੂਨ ਨਾ ਕੋਇ ਭੁਵਾਈਆ । ਵੇਖਣਹਾਰ ਜੰਗਲ ਜੂਹ ਉਜਾੜ ਪਹਾੜ ਵਿਚ ਪਰਭਾਸ, ਡੂੰਘੀ ਕੰਦਰ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜਿਸ ਜਨ ਆਪਣਾ ਸੋਹੰ ਨਾਮ ਜਪਾਈਆ। ਸੋਹੰ ਨਾਉਂ ਆਤਮ ਪਰਮਾਤਮ ਨਾਤਾ, ਦੂਜਾ ਖੇਲ ਨਾ ਕੋਇ ਵਖਾਇੰਦਾ। ਮੇਲ ਮਿਲਾਏ ਪੁਰਖ ਬਿਧਾਤਾ, ਪੁਰਖ ਪਰਖੋਤਮ ਵੇਖ ਵਖਾਇੰਦਾ। ਏਥੇ ਓਥੇ ਨਿਰਗੁਣ ਸਰਗੁਣ ਸੁਣਾਏ ਗਾਥਾ, ਅੱਖਰ ਵੱਖਰ ਆਪ ਪੜ੍ਹਾਇੰਦਾ। ਲੇਖਾ ਜਾਣੇ ਪੁਰਖ ਸਮਰਾਥਾ, ਦੂਸਰ ਭੇਵ ਕੋਇ ਨਾ ਆਇੰਦਾ। ਸਤਿਜੁਗ ਸਤਿ ਸਤਿਵਾਦੀ ਖੋਲ੍ਹੇ ਹਾਟਾ, ਵਣਜ ਵਣਜ਼ਾਰਾ ਇਕ ਜਣਾਇੰਦਾ। ਚਾਰ ਵਰਨਾਂ ਦੇਵੇ ਸਾਥਾ, ਦੂਸਰ ਵੰਡ ਨਾ ਕੋਇ ਵੰਡਾਇੰਦਾ। ਸਦਾ ਸਹਾਈ ਅਨਾਥ ਅਨਾਥਾਂ ਦੀਨਨ ਆਪਣੇ ਗਲੇ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਤਿਜੁਗ ਸਾਚਾ ਨਾਉਂ ਪਰਗਟਾਇੰਦਾ।