੧੪ ਚੇਤ ੨੦੧੯ ਬਿਕ੍ਰਮੀ ਪ੍ਰੀਤਮ ਸਿੰਘ ਦੇ ਗ੍ਰਹਿ ਪਿੰਡ ਨਾਰਲਾ ਜ਼ਿਲਾ ਅੰਮ੍ਰਿਤਸਰ
ਸਤਿ ਪੁਰਖ ਨਿਰੰਜਣ ਸ਼ਾਹ ਸੁਲਤਾਨ, ਹਰਿ ਜੂ ਹਰਿ ਹਰਿ ਖੇਲ ਕਰਾਇੰਦਾ। ਸੋ ਪੁਰਖ ਨਿਰੰਜਣ ਵਡ ਬਲਵਾਨ, ਸਾਚੇ ਤਖ਼ਤ ਸੋਭਾ ਪਾਇੰਦਾ। ਹਰਿ ਪੁਰਖ ਨਿਰਜੰਣ ਹੁਕਮਰਾਨ, ਧੁਰ ਫ਼ਰਮਾਣਾ ਹੁਕਮ ਸੁਣਾਇੰਦਾ। ਏਕੰਕਾਰ ਵਡ ਬਲਵਾਨ, ਬਲ ਆਪਣਾ ਆਪ ਧਰਾਇੰਦਾ। ਆਦਿ ਨਿਰੰਜਣ ਜਾਣੀ ਜਾਣ, ਜਾਨਣਹਾਰ ਇਕ ਅਖਵਾਇੰਦਾ। ਅਬਿਨਾਸ਼ੀ ਕਰਤਾ ਮਰਦ ਮਰਦਾਨ, ਸਾਚਾ ਬਲ ਆਪ ਪਰਗਟਾਇੰਦਾ। ਸ੍ਰੀ ਭਗਵਾਨ ਧੁਰ ਨਿਸ਼ਾਨ, ਦਰਗਹਿ ਸਾਚੀ ਆਪ ਝੁਲਾਇੰਦਾ। ਪਾਰਬ੍ਰਹਮ ਦਰ ਬਣ ਦਰਬਾਨ, ਅਲੱਖ ਅਲੱਖ ਇਕ ਜਗਾਇੰਦਾ। ਸਚਖੰਡ ਦੁਆਰੇ ਖੇਲ ਮਹਾਨ, ਨਿਰਗੁਣ ਨਿਰਵੈਰ ਆਪ ਕਰਾਇੰਦਾ। ਪੁਰਖ ਅਕਾਲ ਹੋ ਮਿਹਰਵਾਨ, ਆਪਣੀ ਭਿਛਿਆ ਆਪ ਵਰਤਾਇੰਦਾ। ਦੇਵਣਹਾਰਾ ਸਾਚਾ ਦਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਸਾਚੇ ਘਰ ਵੰਡੇ ਵੰਡ, ਸਚਖੰਡ ਵੱਜੇ ਵਧਾਈਆ। ਥਿਰ ਘਰ ਬੈਠ ਸੂਰਾ ਸਰਬੰਗ, ਆਪਣੀ ਬਣਤ ਆਪ ਬਣਾਈਆ। ਲੇਖਾ ਜਾਣੇ ਸੂਰਜ ਚੰਦ, ਰਵ ਸਸ ਕਿਰਨ ਕਿਰਨ ਕਿਰਨ ਰੁਸ਼ਨਾਈਆ। ਭੇਵ ਖੁਲ੍ਹਾਏ ਕੋਟਨ ਬ੍ਰਹਿਮੰਡ, ਗਗਨ ਮੰਡਲ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਇਕ ਸੁਹਾਈਆ। ਸਚਖੰਡ ਦੁਆਰਾ ਸੋਭਾਵੰਤ, ਸ੍ਰੀ ਭਗਵਾਨ ਆਪ ਸੁਹਾਇੰਦਾ। ਆਪਣੀ ਮਹਿਮਾ ਜਾਣੇ ਅਗਣਤ, ਭੇਵ ਕੋਇ ਨਾ ਪਾਇੰਦਾ। ਲੇਖਾ ਜਾਣੇ ਆਦਿ ਅੰਤ, ਮਧ ਆਪਣਾ ਖੇਲ ਕਰਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਬਣਾਏ ਬਣਤ, ਘਾੜਤ ਆਪਣੇ ਹੱਥ ਰਖਾਇੰਦਾ। ਨਾਉਂ ਨਿਰੰਕਾਰਾ ਮਣੀਆਂ ਮੰਤ, ਅੱਖਰ ਵੱਖਰ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪੇ ਵੇਖ ਵਖਾਇੰਦਾ। ਆਪਣਾ ਖੇਲ ਵੇਖਣਹਾਰਾ, ਏਕਾ ਏਕ ਅਖਵਾਈਆ। ਵਸਣਹਾਰਾ ਧਾਮ ਨਿਆਰਾ, ਦਰਗਹਿ ਬੈਠਾ ਆਸਣ ਲਾਈਆ। ਹੁਕਮੀ ਹੁਕਮ ਹੁਕਮ ਵਰਤਾਰਾ, ਧੁਰ ਫ਼ਰਮਾਣਾ ਆਪ ਸੁਣਾਈਆ। ਸ਼ਬਦ ਸੁਤ ਸੁਤ ਦੁਲਾਰਾ, ਅਬਿਨਾਸ਼ੀ ਅਚੁੱਤ ਸੇਵ ਸਮਝਾਈਆ। ਰਾਤੀ ਰੁੱਤ ਜਾਣੇ ਵਿਚ ਸੰਸਾਰਾ, ਅਨਭਵ ਆਪਣਾ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਕਥ, ਕਥਨੀ ਕਥ ਨਾ ਕੋਇ ਸੁਣਾਇੰਦਾ। ਸਾਚੇ ਮੰਦਰ ਆਪੇ ਵਸ, ਆਪਣਾ ਪੜਦਾ ਲਾਹਿੰਦਾ। ਆਪਣੇ ਅੰਤਰ ਆਪੇ ਹੋਇਆ ਵਸ, ਦੂਸਰ ਹੋਰ ਨਾ ਕੋਇ ਰਖਾਇੰਦਾ। ਆਪਣਾ ਮਾਰਗ ਆਪੇ ਦੱਸ, ਜੁਗ ਜੁਗ ਆਪਣਾ ਖੇਲ ਕਰਾਇੰਦਾ। ਆਪਣਾ ਨੂਰ ਕਰ ਪਰਕਾਸ਼, ਜੋਤੀ ਜੋਤ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਆਪਣਾ ਹੁਕਮ ਅੰਤਰ ਧਾਰ, ਹਰਿ ਜੂ ਹਰਿ ਹਰਿ ਆਪ ਮਨਾਈਆ। ਨਿਰਗੁਣ ਸਰਗੁਣ ਵੇਖਣਹਾਰ, ਨਿਰਾਕਾਰ ਵਡੀ ਵਡਿਆਈਆ। ਅਜੂਨੀ ਰਹਿਤ ਖੇਲ ਕਰੇ ਅਪਾਰ, ਮੂਰਤ ਅਕਾਲ ਨੂਰ ਰੁਸ਼ਨਾਈਆ। ਘਟ ਘਟ ਵੇਖੇ ਵੇਖਣਹਾਰ, ਭੇਵ ਅਭੇਦਾ ਭੇਵ ਖੁਲ੍ਹਾਈਆ। ਧੁਰ ਸੰਦੇਸਾ ਏਕਾ ਵਾਰ, ਨਰ ਨਰੇਸ਼ਾ ਆਪ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਖ਼ਬਰਦਾਰ, ਆਲਸ ਨਿੰਦਰਾ ਦਏ ਗਵਾਈਆ। ਸ਼ਬਦੀ ਨਾਦ ਧੁੰਨ ਜੈਕਾਰ, ਗੁਰ ਸ਼ਬਦੀ ਸ਼ਬਦ ਅਲਾਈਆ। ਨਾਲ ਰਲਾਏ ਵੇਦ ਚਾਰ, ਸ਼ਾਸਤਰ ਸਿਮਰਤ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਈਆ। ਸਚ ਸੰਦੇਸਾ ਏਕੰਕਾਰ, ਅਕਲ ਕਲ ਆਪਣਾ ਆਪ ਜਣਾਇੰਦਾ। ਚਾਰ ਜੁਗ ਦੀ ਪਾਵੇ ਸਾਰ, ਚੌਕੜ ਆਪਣੇ ਹੱਥ ਰਖਾਇੰਦਾ। ਚਾਰ ਵਰਨ ਦੇ ਅਧਾਰ, ਚਾਰੋਂ ਕੁੰਟ ਵੇਖ ਵਖਾਇੰਦਾ। ਚਾਰੇ ਬਾਣੀ ਬੋਲ ਜੈਕਾਰ, ਪਰਾ ਪਸੰਤੀ ਮਧਮ ਬੈਖਰੀ ਆਪੇ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਅਲਾਇੰਦਾ। ਧੁਰ ਫ਼ਰਮਾਣਾ ਸਚ ਸੰਦੇਸਾ, ਪਾਰਬ੍ਰਹਮ ਜਣਾਈਆ। ਨਰ ਨਰਾਇਣ ਧਰਿਆ ਵੇਸਾ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਮੁੱਛ ਦਾੜ੍ਹੀ ਨਾ ਕੋਇ ਕੇਸਾ, ਮੂੰਡ ਮੂੰਡਾ ਨਾ ਰੂਪ ਵਟਾਈਆ। ਸਚਖੰਡ ਦੁਆਰੇ ਏਕਾ ਬੈਠਾ, ਥਿਰ ਘਰ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖੇ ਵਡਿਆਈਆ। ਹਰਿ ਵਡਿਆਈ ਵੱਡਾ ਵਡ, ਆਪਣੇ ਹੱਥ ਰਖਾਇੰਦਾ। ਲੱਖ ਚੁਰਾਸੀ ਵਿਸ਼ਨ ਬ੍ਰਹਮਾ ਸ਼ਿਵ ਤ੍ਰੈਗੁਣ ਮਾਇਆ ਆਪਣੇ ਵਿਚੋਂ ਕੱਢ, ਪੰਜ ਤੱਤ ਆਪਣਾ ਬੰਧਨ ਪਾਇੰਦਾ। ਸ਼ਬਦ ਅਨਾਦ ਵਿਚ ਬ੍ਰਹਿਮਾਦ ਸੁਣਾਏ ਨਦ, ਅਨਾਦੀ ਨਾਦ ਆਪ ਵਜਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਗਗਨ ਪਤਾਲਾਂ ਜਾਣੇ ਪਾਰ ਹੱਦ, ਹਦੂਦ ਆਪਣੀ ਆਪ ਵੰਡਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਜੁਗ ਜੁਗ ਵੇਖੇ ਹੋ ਪਰਗਟ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਲੋਕ ਪਰਲੋਕ ਦੋ ਜਹਾਨ ਖੋਲ੍ਹਣਹਾਰਾ ਹੱਟ, ਸਾਚੀ ਵਸਤ ਇਕ ਵਰਤਾਇੰਦਾ। ਵਸਣਹਾਰਾ ਤੀਰਥ ਤਟ, ਤਟ ਕਿਨਾਰਾ ਸੋਭਾ ਪਾਈਆ। ਕਰੇ ਖੇਲ ਪੁਰਖ ਸਮਰਥ, ਮਹਿਮਾ ਅਕਥ ਆਪ ਜਣਾਇੰਦਾ। ਸਦਾ ਸੁਹੇਲਾ ਚਲਾਏ ਰਥ, ਬਣ ਰਥਵਾਹੀ ਸੇਵ ਕਮਾਇੰਦਾ। ਦੇਵੇ ਪਰਕਾਸ਼ ਰਵ ਸਸ, ਕਿਰਨ ਕਿਰਨ ਚਮਕਾਇੰਦਾ। ਆਪਣੀ ਕਰੇ ਆਪੇ ਪੂਰੀ ਆਸ, ਨਿਰਾਸਾ ਰੂਪ ਨਾ ਕੋਇ ਵਖਾਇੰਦਾ। ਹੁਕਮੇ ਅੰਦਰ ਪ੍ਰਿਥਮੀ ਅਕਾਸ਼, ਅਕਾਸ਼ ਅਕਾਸ਼ਾਂ ਉਪਰ ਡੇਰਾ ਲਾਇੰਦਾ। ਕਰੇ ਖੇਲ ਹਰਿ ਸ਼ਾਹੋ ਸ਼ਾਬਾਸ਼, ਸ਼ਹਿਨਸ਼ਾਹ ਆਪਣਾ ਬਲ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਨੇਹੜਾ ਇਕ ਜਣਾਇੰਦਾ। ਸਚ ਸੁਨੇਹੜਾ ਏਕਾ ਵਾਰ, ਇਕ ਇਕੱਲਾ ਦਏ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਹੋਣਾ ਖ਼ਬਰਦਾਰ, ਬੇਖ਼ਬਰ ਆਪ ਜਗਾਈਆ। ਕਰੋੜ ਤੇਤੀਸਾ ਦਏ ਹੁਲਾਰ, ਸੁਰਪਤ ਇੰਦ ਨਾਲ ਮਿਲਾਈਆ। ਚਾਰੇ ਜੁਗ ਨੇਤਰ ਦਏ ਉਘਾੜ, ਆਲਸ ਨਿੰਦਰਾ ਰਹਿਣ ਨਾ ਪਾਈਆ। ਲੇਖਾ ਜਾਣੇ ਧੁਰ ਦਰਬਾਰ, ਧੁਰ ਦਰਬਾਰੀ ਬੇਪਰਵਾਹੀਆ। ਕਾਗਦ ਕਲਮ ਨਾ ਲਿਖਣਹਾਰ, ਹਰਿ ਕਾ ਲੇਖ ਨਾ ਕੋਇ ਜਣਾਈਆ। ਰਾਹ ਤੱਕਣ ਵੇਦ ਚਾਰ, ਪੁਰਾਨ ਅਠਾਰਾਂ ਰਹੇ ਜਸ ਗਾਈਆ। ਅਠ ਦਸ ਇਕ ਗਿਆਨ, ਗੀਤਾ ਗਿਆਨ ਇਕ ਪਰਗਟਾਈਆ। ਏਕਾ ਹੁਕਮ ਏਕਾ ਹੁਕਮਰਾਨ, ਏਕਾ ਸੇਵਕ ਸੇਵਾ ਸਚ ਸਮਝਾਈਆ। ਇਕ ਤੌਫੀਕ ਮਿਹਰਵਾਨ, ਮਹਿਬਾਨ ਵਡ ਵਡਿਆਈਆ। ਏਕਾ ਦੇਵੇ ਧੁਰ ਫ਼ਰਮਾਣ, ਸ਼ਬਦ ਸੰਦੇਸਾ ਮਾਤ ਸੁਣਾਈਆ। ਏਕਾ ਕਲਮਾ ਅੰਜੀਲ ਕੁਰਾਨ, ਏਕਾ ਤੁਲਬਾ ਈਸਾ ਮੂਸਾ ਮੁਹੰਮਦ ਰਿਹਾ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਆਪ ਸਮਝਾਈਆ। ਧੁਰ ਫ਼ਰਮਾਣਾ ਸ੍ਰੀ ਭਗਵਾਨਾ, ਏਕਾ ਏਕ ਜਣਾਇੰਦਾ। ਚਾਰ ਜੁਗ ਵੇਖੋ ਮਾਰ ਧਿਆਨਾ, ਬਿਨ ਨੇਤਰ ਆਪ ਵਖਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬੰਨਦਾ ਆਇਆ ਗਾਨਾ, ਸਾਚਾ ਸਗਨ ਮਨਾਇੰਦਾ। ਨੌਂ ਖੰਡ ਪ੍ਰਿਥਮੀ ਰਾਜ ਰਾਜਾਨਾ, ਸੱਤਾਂ ਦੀਪਾਂ ਹੁਕਮ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ ਇਕ ਸੁਣਾਇੰਦਾ। ਸਚ ਸੰਦੇਸਾ ਅੰਤਮ ਕਲ, ਕਲ ਕਲਕੀ ਹਰਿ ਸੁਣਾਇੰਦਾ। ਚਾਰ ਜੁਗ ਕਰਦਾ ਰਿਹਾ ਵਲ ਛਲ, ਕੋਟਨ ਕੋਟ ਕਾਲ ਬਿਤਾਇੰਦਾ। ਨਿਰਗੁਣ ਸਰਗੁਣ ਅੰਦਰ ਰਲ, ਸਰਗੁਣ ਲੋਕਮਾਤ ਪਰਗਟਾਇੰਦਾ। ਨਿਰਗੁਣ ਸਵਾਲ ਕਰਦਾ ਗਿਆ ਹੱਲ, ਆਪਣਾ ਭੇਵ ਨਾ ਕਿਸੇ ਜਣਾਇੰਦਾ। ਵਸਣਹਾਰਾ ਨਿਹਚਲ ਧਾਮ ਅਟੱਲ, ਮਹੱਲ ਸਾਚੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਰੰਗਾਇੰਦਾ। ਆਪਣਾ ਰੰਗ ਹਰਿ ਨਿਰੰਕਾਰਾ, ਨਿਰਗੁਣ ਨਿਰਾਕਾਰ ਆਪ ਰੰਗਾਈਆ। ਰੂਪ ਰੰਗ ਤੇ ਵਸੇ ਬਾਹਿਰਾ, ਦਿਸ ਕਿਸੇ ਨਾ ਆਈਆ। ਕਰੇ ਖੇਲ ਗੁਪਤ ਜ਼ਾਹਰਾ, ਭੇਵ ਕੋਇ ਨਾ ਪਾਈਆ । ਜੁਗ ਜੁਗ ਪਰਗਟਾਏ ਪੀਰ ਪੈਗ਼ੰਬਰ ਗੁਰ ਅਵਤਾਰਾ, ਸਿਰ ਆਪਣਾ ਹੱਥ ਟਿਕਾਈਆ। ਸ਼ਬਦ ਸੁਣਾਏ ਏਕਾ ਨਾਅਰਾ, ਬੋਧ ਗਿਆਨ ਕਰੇ ਪੜ੍ਹਾਈਆ। ਨਿਰਮਲ ਦੀਆ ਕਰ ਉਜਿਆਰਾ, ਜੋਤ ਨਿਰੰਜਣ ਆਦਿ ਨਿਰੰਜਣ ਕਰੇ ਰੁਸ਼ਨਾਈਆ। ਅੰਮ੍ਰਿਤ ਬਖ਼ਸ਼ੇ ਠੰਡਾ ਠਾਰਾ, ਨਿਝਰ ਝਿਰਨਾ ਇਕ ਝਿਰਾਈਆ। ਅਨਹਦ ਨਾਦ ਸੁਣੇ ਧੁੰਨਕਾਰਾ, ਰਾਗੀ ਰਾਗ ਆਪ ਅਲਾਈਆ। ਸਾਚਾ ਮੰਦਰ ਕਰ ਤਿਆਰਾ, ਘਰ ਘਰ ਵਿਚ ਬੰਕ ਸੁਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੇਲ ਮਿਲਾਏ ਅਗੰਮ ਅਪਾਰਾ, ਅਲੱਖ ਅਗੋਚਰ ਆਪਣੀ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਸਮਝਾਈਆ। ਸਾਚਾ ਭੇਵ ਹਰਿ ਭਗਵੰਤ, ਆਪਣਾ ਆਪ ਜਣਾਇੰਦਾ। ਵੇਸ ਵਟਾਇਆ ਜੁਗਾ ਜੁਗੰਤ, ਜੁਗ ਕਰਤਾ ਨਾਉਂ ਧਰਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬਣਾਏ ਬਣਤ, ਆਪਣਾ ਗੇੜਾ ਆਪ ਚਲਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਕੀਤਾ ਅੰਤ, ਥਿਰ ਕੋਇ ਰਹਿਣ ਨਾ ਪਾਇੰਦਾ। ਕੋਟਨ ਕੋਟ ਨਾਉਂ ਮਣੀਆਂ ਮੰਤ, ਰਸਨਾ ਜਿਹਵਾ ਮਿਲ ਮਿਲ ਗਾਇੰਦਾ। ਲੱਖ ਚੁਰਾਸੀ ਏਕਾ ਕੰਤ, ਕੰਤ ਕੰਤੂਹਲ ਖੇਲ ਕਰਾਇੰਦਾ। ਭਗਤਾਂ ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਜੁਗ ਜੁਗ ਆਪਣਾ ਰੰਗ ਰੰਗਾਇੰਦਾ। ਸਾਚੇ ਸੰਤਾਂ ਗੜ੍ਹ ਤੋੜ ਹਉਮੇ ਹੰਗਤ, ਨਿਵਣ ਸੋ ਅੱਖਰ ਇਕ ਪੜ੍ਹਾਇੰਦਾ। ਗੁਰਮੁਖਾਂ ਬਣਾਏ ਸਾਚੀ ਬਣਤ, ਗੁਰ ਗੁਰ ਆਪਣਾ ਭੇਵ ਖੁਲ੍ਹਾਇੰਦਾ। ਗੁਰਸਿਖ ਨਾਤਾ ਤੋੜ ਭੁੱਖ ਨੰਗਤ, ਨਾਮ ਨਿਧਾਨਾ ਝੋਲੀ ਪਾਇੰਦਾ। ਹਰਿ ਕਾ ਭੇਵ ਨਾ ਜਾਣੇ ਕੋਈ ਪੰਡਤ, ਮਨ ਮਤ ਬੁਧ ਹੱਥ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਕਾਰ ਕਰਾਇੰਦਾ। ਜੁਗ ਜੁਗ ਕਾਰ ਕਰਾਵਣਹਾਰਾ, ਤਖ਼ਤ ਨਿਵਾਸੀ ਇਕ ਅਖਵਾਈਆ। ਗੁਰ ਅਵਤਾਰ ਪਰਗਟਾਵਣਹਾਰਾ, ਪੀਰ ਪੈਗ਼ੰਬਰ ਦਏ ਸਹਾਰਾ, ਦਸਤਗੀਰ ਸੱਚਾ ਮਾਹੀਆ। ਸ਼ਬਦੀ ਸ਼ਬਦ ਬੋਲ ਜੈਕਾਰਾ, ਵੇਦ ਪੁਰਾਨ ਸ਼ਾਸਤਰ ਸਿਮਰਤ ਖਾਣੀ ਬਾਣੀ ਕਰੇ ਪੜ੍ਹਾਈਆ। ਆਪੇ ਵਸੇ ਸਭ ਤੋਂ ਬਾਹਿਰਾ, ਬੇਅੰਤ ਕਹੇ ਲੋਕਾਈਆ। ਹੁਕਮੇ ਅੰਦਰ ਸਤਿ ਵਰਤਾਰਾ, ਸਤਿ ਸਤਿਵਾਦੀ ਕਾਰ ਕਰਾਈਆ। ਕੋਈ ਨਾ ਦਿਸੇ ਹੁਕਮੇ ਬਾਹਰਾ, ਗੁਰ ਅਵਤਾਰ ਸੀਸ ਝੁਕਾਈਆ। ਜੁਗ ਚੌਕੜੀ ਬੀਤੇ ਵਾਰੋ ਵਾਰਾ, ਬਣ ਪਾਂਧੀ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਕਿਰਤ ਆਪ ਕਮਾਈਆ। ਕਰਨੀ ਕਿਰਤ ਕਰਤਾ ਪੁਰਖ, ਕਰਨਹਾਰ ਕਮਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤ ਨਾ ਕੋਈ ਸੋਗ ਨਾ ਕੋਈ ਹਰਖ, ਚਿੰਤਾ ਗ਼ਮ ਨਾ ਕੋਇ ਰਖਾਇੰਦਾ। ਲੱਖ ਚੁਰਾਸੀ ਲਏ ਪਰਖ, ਨਾਮ ਕਸਵਟੀ ਹੱਥ ਰਖਾਇੰਦਾ। ਜਨ ਭਗਤਾਂ ਦੇਵੇ ਆਪਣਾ ਦਰਸ, ਨੇਤਰ ਨੈਣ ਨੈਣ ਖੁਲ੍ਹਾਇੰਦਾ। ਅੰਮ੍ਰਿਤ ਮੇਘ ਦੇਵੇ ਬਰਸ, ਅਗਨੀ ਤੱਤ ਬੁਝਾਇੰਦਾ। ਜਨਮ ਜਨਮ ਦੀ ਮੇਟੇ ਹਰਸ, ਹਵਸ ਹੋਰ ਨਾ ਕੋਇ ਰਖਾਇੰਦਾ। ਲੇਖਾ ਜਾਣੇ ਅਰਸ਼ ਫਰਸ਼, ਕਾਇਆ ਕੁਰਾ ਫੋਲ ਫੋਲਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਨਰ ਨਰੇਸ਼ਾ ਏਕਾ ਏਕ ਸੁਣਾਇੰਦਾ। ਇਕ ਸੰਦੇਸਾ ਏਕਾ ਵਾਰ, ਏਕਾ ਏਕ ਜਣਾਈਆ। ਚਾਰੋਂ ਕੁੰਟ ਅੰਧ ਅੰਧਿਆਰ, ਰੈਣ ਅੰਧੇਰਾ ਛਾਈਆ। ਸੂਰਜ ਚੰਨ ਨਾ ਕੋਈ ਪਾਏ ਕੋਈ ਸਾਰ, ਤੱਤਵ ਤੱਤ ਗਿਆਨ ਨਾ ਕੋਇ ਦ੍ਰਿੜਾਈਆ। ਬ੍ਰਹਮ ਮਤ ਭੁੱਲਾ ਸਰਬ ਸੰਸਾਰ, ਮਨਮਤ ਕਰੀ ਕੁੜਮਾਈਆ। ਗ੍ਰਹਿ ਗ੍ਰਹਿ ਮੰਦਰ ਧੂੰਆਂਧਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਈਆ। ਸਾਚਾ ਹੁਕਮ ਹਰਿ ਨਿਰੰਕਾਰਾ, ਕਲਜੁਗ ਅੰਤ ਅੰਤ ਵਰਤਾਇੰਦਾ। ਪਰਗਟ ਹੋ ਨਿਹਕਲੰਕ ਨਰ ਅਵਤਾਰਾ, ਨਿਰਗੁਣ ਆਪਣੀ ਧਾਰ ਚਲਾਇੰਦਾ। ਸਚਖੰਡ ਦਾ ਸਚ ਵਣਜਾਰਾ, ਲੋਕਮਾਤ ਵੇਖ ਵਖਾਇੰਦਾ। ਚਾਰ ਜੁਗ ਦਾ ਜਗ ਪਨਿਹਾਰਾ, ਸੇਵਕ ਆਪਣੀ ਸੇਵ ਕਮਾਇੰਦਾ। ਦੋ ਜਹਾਨ ਦਾ ਇਕ ਸਹਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਕਰਾਇੰਦਾ। ਆਪਣੀ ਖੇਲ ਕਰੇ ਕਰਤਾਰਾ, ਭੇਵ ਕੋਇ ਨਾ ਪਾਇੰਦਾ। ਪਰਗਟ ਹੋ ਵਿਚ ਸੰਸਾਰਾ, ਨਿਹਚਲ ਆਪਣਾ ਧਾਮ ਸੁਹਾਇੰਦਾ। ਪੂਰਬ ਜੁਗ ਪਾਵੇ ਸਾਰਾ, ਲਹਿਣਾ ਹਰ ਘਟ ਵੇਖ ਵਖਾਇੰਦਾ। ਸਾਚੇ ਤਖ਼ਤ ਬੈਠ ਸੱਚੀ ਸਰਕਾਰਾ, ਸਚ ਸਿੰਘਾਸਣ ਸੋਭਾ ਪਾਇੰਦਾ। ਭੂਪਤ ਭੂਪ ਰਾਜ ਰਾਜਾਨਾ ਸ੍ਰੀ ਭਗਵਾਨਾ, ਹੁਕਮਰਾਨਾ ਇਕ ਅਖਵਾਇੰਦਾ। ਸ਼ਬਦ ਅਗੰਮੀ ਹਰਿ ਬਿਬਾਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਏਕ ਰਖਾਇੰਦਾ। ਇਕ ਬਿਬਾਣਾ ਆਪੇ ਰੱਖ, ਆਪਣੀ ਦਇਆ ਕਮਾਈਆ। ਨਿਰਗੁਣ ਨਿਰਾਕਾਰ ਹੋ ਪਰਤੱਖ, ਅਕਲ ਕਲ ਵਡੀ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਭਗਵੰਤ ਮਾਰਗ ਦੱਸ, ਰਹਿਬਰ ਬਣੇ ਆਪ ਖ਼ੁਦਾਈਆ। ਚਾਰ ਜੁਗ ਚਾਰ ਵਰਨ ਚਾਰ ਵੇਦ ਕਰੇ ਵੇਸ, ਬਚਿਆ ਕੋਇ ਰਹਿਣ ਨਾ ਪਾਈਆ। ਚੌਦਾਂ ਲੋਕ ਚੌਦਾਂ ਤਬਕ ਦੋ ਜਹਾਨ ਵੇਖੇ ਨੱਸ, ਬਣ ਬਣ ਪਾਂਧੀ ਰਾਹੀਆ। ਪੰਧ ਮੁਕਾਏ ਨੱਸ ਨੱਸ, ਔਂਦਾ ਜਾਂਦਾ ਨਜ਼ਰ ਕਿਸੇ ਨਾ ਆਈਆ। ਤੀਰ ਨਿਰਾਲਾ ਪੁਰਖ ਅਕਾਲਾ ਸ਼ਬਦ ਅਗੰਮੀ ਮਾਰੇ ਕਸ, ਲੱਖ ਚੁਰਾਸੀ ਆਰ ਪਾਰ ਵਖਾਈਆ। ਕਿਰਨੀ ਕਿਰਨ ਨੂਰ ਜਾਣੇ ਰਵ ਸਸ, ਮੰਡਲ ਮੰਡਪ ਧਰਤ ਧਵਲ ਪ੍ਰਿਥਮੀ ਆਕਾਸ਼ ਗਗਨ ਮੰਡਲ ਆਪਣਾ ਖੇਲ ਕਰਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਕਰੇ ਦਾਸ, ਖੇਲੇ ਖੇਲ ਖੇਲ ਤਮਾਸ਼, ਗੋਪੀ ਕਾਹਨ ਸ੍ਰੀ ਭਗਵਾਨ ਆਪਣਾ ਨਾਚ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਚ ਸੰਦੇਸਾ ਇਕ ਸੁਣਾਈਆ। ਸਚ ਸੰਦੇਸਾ ਧੁਰ ਦੀ ਬਾਣ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਚਾਰ ਜੁਗ ਦੇ ਵਿਛੜੇ ਗੁਰ ਅਵਤਾਰ ਇਕੱਠੇ ਕਰੇ ਆਣ, ਇਕ ਇਕ ਨਾਲ ਮੇਲ ਮਿਲਾਈਆ। ਨੇਤਰ ਖੋਲ੍ਹੋ ਕਰੋ ਧਿਆਨ, ਵੇਖੋ ਮਾਤ ਲੋਕਾਈਆ। ਆਪਣਾ ਦਿਓ ਬਿਆਨ, ਸਚ ਬਿਆਨਾ ਲਿਖ ਲਿਖ ਲੇਖੇ ਪਾਈਆ। ਉਚੀ ਕੂਕ ਸਰਬ ਕੁਰਲਾਣ, ਕੂਕ ਕੂਕ ਦੇਣ ਦੁਹਾਈਆ। ਲਿਖ ਲਿਖ ਆਏ ਵੇਦ ਪੁਰਾਨ, ਸ਼ਾਸਤਰ ਸਿਮਰਤ ਅੰਜੀਲ ਕੁਰਾਨ ਗੀਤਾ ਗਿਆਨ ਖਾਣੀ ਬਾਣੀ ਜੀਵਾਂ ਜੰਤਾਂ ਕਰ ਪੜ੍ਹਾਈਆ। ਕਲਜੁਗ ਅੰਤ ਹੋਇਆ ਬਲਵਾਨ, ਚਾਰੋਂ ਕੁੰਟ ਫਿਰੇ ਸ਼ੈਤਾਨ, ਸ਼ਰਅ ਹਦੀਸ ਨਾ ਕੋਇ ਰਖਾਈਆ। ਪੰਜ ਤੱਤ ਬੇ ਈਮਾਨ ਤੇਰਾ ਨਾਉਂ ਭੁੱਲਿਆ ਗੁਣ ਨਿਧਾਨ, ਸਾਡੀ ਚਲੇ ਨਾ ਕੋਇ ਚਤੁਰਾਈਆ। ਨੇਤਰ ਨੈਣ ਸਰਬ ਸ਼ਰਮਾਣ, ਤੇਰਾ ਭੇਵ ਕੋਇ ਨਾ ਪਾਣ, ਬੇਅੰਤ ਤੇਰੀ ਵਡਿਆਈਆ। ਧੁਰਦਰਗਾਹੀ ਤੂੰ ਸੱਚਾ ਹੁਕਮਰਾਨ, ਆਦਿ ਜੁਗਾਦਿ ਤੇਰੀ ਮੰਨ ਕੇ ਆਏ ਆਣ, ਸੀਸ ਜਗਦੀਸ ਤੇਰਾ ਹੱਥ ਟਿਕਾਈਆ। ਤੇਰੇ ਚਰਨ ਕਵਲ ਇਕ ਧਿਆਨ, ਤੇਰਾ ਸ਼ਬਦ ਸਚ ਬਿਬਾਣ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪਾਰ ਕਰਾਈਆ। ਕਿਰਪਾ ਕਰ ਸ੍ਰੀ ਭਗਵਾਨ, ਆਪੇ ਦੇ ਜੀਆ ਦਾਨ, ਜੀਵਣ ਜੁਗਤ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਅਛਲ ਅਛੇਦਾ, ਆਪਣਾ ਪੜਦਾ ਆਪ ਉਠਾਈਆ। ਆਪਣਾ ਪੜਦਾ ਦੇਵੇ ਲਾਹ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਸਚ ਸੰਦੇਸਾ ਦਏ ਸੁਣਾ, ਕਲਜੁਗ ਵੇਲਾ ਅੰਤਮ ਆਈਆ। ਸਭ ਦਾ ਪੰਧ ਦਏ ਮੁਕਾ, ਪਾਂਧੀ ਕੋਇ ਨਜ਼ਰ ਨਾ ਆਈਆ। ਦਰ ਦੁਆਰ ਲਏ ਬੁਲਾ, ਸਚ ਸੰਦੇਸਾ ਇਕ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਸੀਸ ਰਹੇ ਝੁਕਾ, ਚਰਨ ਕਵਲ ਧਿਆਨ ਲਗਾਈਆ। ਸਮੁੰਦ ਸਾਗਰ ਨੇਤਰ ਨੈਣਾਂ ਨੀਰ ਰਹੇ ਵਹਾ, ਤੁਧ ਬਿਨ ਅਵਰ ਨਾ ਕੋਇ ਸਹਾਈਆ। ਧਰਤ ਧਵਲ ਰਹੀ ਕੁਰਲਾ, ਖੁਲ੍ਹੜੇ ਕੇਸ ਰਹੀ ਵਖਾਈਆ। ਪਰਬਤ ਉਚੇ ਟਿੱਲੇ ਮਾਰਨ ਧਾਹ, ਸਮੇਰੂ ਏਕਾ ਨੈਣ ਨੈਣ ਚਰਨ ਵਿਚ ਲਗਾਈਆ। ਰਵ ਸਸ ਰਹੇ ਸ਼ਰਮਾ, ਸਾਡਾ ਨੂਰ ਕੰਮ ਕਿਸੇ ਨਾ ਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਉਤੇ ਪੜਦਾ ਬੈਠੇ ਪਾ, ਪੱਲੂ ਕਿਸੇ ਨਾ ਕੋਇ ਉਠਾਈਆ। ਤ੍ਰੈਗੁਣ ਮਾਇਆ ਆਪਣਾ ਘੁੰਗਟ ਰਹੀ ਵਖਾ, ਲੱਖ ਚੁਰਾਸੀ ਪੜਦਾ ਪਾਈਆ। ਪੰਜ ਤੱਤ ਰਹੇ ਜਲਾ, ਅਗਨੀ ਅੱਗ ਅੱਗ ਲਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਲਜੁਗ ਅੰਤਮ ਵੇਖ ਹੋਏ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਈਆ। ਅਸੀਂ ਦੇ ਕੇ ਆਏ ਸਚ ਨਿਸ਼ਾਨ, ਲਿਖ ਲਿਖ ਲੇਖ ਜਗਤ ਸਮਝਾਈਆ। ਭਗਤ ਨੇਤਰ ਖੋਲ੍ਹ ਵੇਖਣ ਆਣ, ਨੈਣ ਨੈਣ ਮਿਲਾਈਆ। ਗ਼ਰੀਬ ਨਿਮਾਣਿਆ ਮਿਲੇ ਨਾ ਕੋਈ ਥਾਂ, ਥਾਨ ਥਨੰਤਰ ਮਿਲੇ ਨਾ ਕੋਇ ਵਡਿਆਈਆ। ਨਿਰਧਨ ਪਕੜੇ ਨਾ ਕੋਈ ਬਾਂਹ, ਸਿਰ ਹੱਥ ਨਾ ਕੋਇ ਟਿਕਾਈਆ। ਸਾਚੀ ਦਿਸੇ ਨਾ ਕੋਈ ਮਾਂ, ਪਿਤਾ ਪੂਤ ਨਾ ਕੋਇ ਭਾਈਆ। ਕਲਜੁਗ ਜੀਵ ਕਾਗ ਵਾਂਗ ਰਹੇ ਕੁਰਲਾ, ਜੂਠ ਝੂਠ ਮੁਖ ਵਿਸ਼ਟੇ ਨਾਲ ਭਰਾਈਆ। ਚਾਰੋਂ ਕੁੰਟ ਅੰਧੇਰਾ ਗਿਆ ਛਾ, ਸਾਚਾ ਚੰਦ ਨਾ ਕੋਇ ਚੜ੍ਹਾਈਆ। ਕਰੇ ਖੇਲ ਬੇਪਰਵਾਹ, ਆਪਣਾ ਬਲ ਆਪ ਪਰਗਟਾਈਆ। ਤੇਈ ਅਵਤਾਰ ਲਏ ਉਠਾ, ਸੰਤ ਕੁਮਾਰਾ ਹੁਕਮ ਸੁਣਾਈਆ। ਬਰਾਹ ਹਾਵ ਗਰੀਵ ਯਗੇ ਪੁਰਸ਼ ਨਰਾਇਣ ਏਕਾ ਕਲਮਾ ਦਏ ਪੜ੍ਹਾ, ਦੱਤਾ ਤ੍ਰੈ ਏਕਾ ਰੰਗ ਵਖਾਈਆ। ਰਿਖਪ ਦੇਵ ਪਿਰਥੂ ਲਏ ਸੁਣਾ, ਮਤਸ ਕਛਪ ਆਪਣਾ ਹੁਕਮ ਵਰਤਾਈਆ। ਧਨੰਤਰ ਏਕਾ ਹੁਕਮ ਦਏ ਜਣਾ, ਮੋਹਣੀ ਆਪਣਾ ਰੂਪ ਵਟਾਈਆ। ਹੰਸਾ ਚੋਗ ਦਏ ਚੁਗਾ, ਸੋਹੰ ਅੱਖਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਰ ਸਿੰਘ ਆਪਣੀ ਖੇਲ ਵਖਾਈਆ। ਨਰ ਸਿੰਘ ਖੇਲ ਬਲ ਬਾਵਨ, ਬਲਧਾਰੀ ਆਪ ਕਰਾਇੰਦਾ। ਆਪੇ ਹੋਇਆ ਸਤਿਜੁਗ ਜਾਮਨ, ਸਤਿਜੁਗ ਵੇਲਾ ਅੰਤ ਲਿਆਇੰਦਾ। ਕਰੇ ਖੇਲ ਸ੍ਰੀ ਭਗਵਾਨਨ, ਭੇਵ ਕੋਇ ਨਾ ਆਇੰਦਾ। ਭਗਤ ਭਗਵੰਤ ਪਕੜੇ ਦਾਮਨ, ਪੱਲੂ ਆਪਣਾ ਹੱਥ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰੀ ਨਰਾਇਣ ਆਪਣਾ ਰੂਪ ਵਟਾਇੰਦਾ। ਹਰੀ ਨਰਾਇਣ ਰੂਪ ਧਰ, ਧਰਨੀ ਧਰਤ ਧਵਲ ਵੇਖ ਵਖਾਇੰਦਾ। ਸਤਿਜੁਗ ਚੁਕਾਏ ਭੌ ਡਰ, ਭਿਆਨਕ ਰੂਪ ਨਾ ਕੋਇ ਵਟਾਇੰਦਾ। ਭਗਤ ਭਗਵੰਤ ਅੱਗੇ ਖੜ, ਸਵੱਛ ਸਰੂਪੀ ਦਰਸ ਕਰਾਇੰਦਾ। ਤ੍ਰੇਤਾ ਤਿਰਯਾ ਮਾਤ ਧਰ, ਤ੍ਰੈਗੁਣ ਅਤੀਤਾ ਠਾਂਡਾ ਸੀਤਾ ਆਪਣਾ ਰੰਗ ਰੰਗਾਇੰਦਾ। ਏਕਾ ਪੰਡਤ ਲਏ ਫੜ, ਪਰਸ ਪਰਸਰਾਮ ਪਰਨਾਇੰਦਾ। ਰਾਮ ਰੂਪ ਆਪੇ ਧਰ, ਦਸਰਥ ਬੇਟਾ ਘਟ ਘਟ ਲੇਟਾ ਆਪਣੀ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਸਾਚਾ ਰਾਣਾ, ਵੇਦ ਵਿਆਸਾ ਕਰੇ ਖੁਲਾਸਾ, ਲੱਖ ਚਾਰ ਹਜ਼ਾਰ ਸਤਾਰਾਂ ਸਲੋਕ ਆਪ ਗਿਣਾਇੰਦਾ। ਗੋਬਿੰਦ ਮੇਲਾ ਸੱਚੇ ਸ਼ਾਹੀ, ਪੁਰਖ ਅਕਾਲ ਇਕ ਮਿਲਾਈਆ। ਪੂਤ ਸਪੂਤਾ ਗੋਦ ਬਹਾਈ, ਫਤਹਿ ਡੰਕਾ ਇਕ ਵਜਾਈਆ। ਵਾਹਵਾ ਵਾਹਿਗੁਰੂ ਰਿਹਾ ਧਿਆਈ, ਜਾਤ ਪਾਤ ਵਰਨ ਗੋਤ ਪੰਧ ਮੁਕਾਈਆ। ਜੁਗ ਕਰਤਾ ਆਪਣਾ ਖੇਲ ਗਿਆ ਸਮਝਾਈ, ਗੁਰ ਅਵਤਾਰ ਸੇਵਾ ਲਾਈ, ਸਾਚੀ ਸੇਵਾ ਇਕ ਰਖਾਈਆ। ਕਲਜੁਗ ਅੰਤਮ ਸ੍ਰਿਸ਼ਟ ਸਬਾਈ ਗਈ ਭੁਲਾਈ, ਜੀਵ ਜੰਤ ਸਾਧ ਸੰਤ ਸਾਚਾ ਭੇਵ ਕੋਇ ਨਾ ਪਾਈਆ। ਦੁਰਮਤ ਮੈਲ ਮਸਤਕ ਲੱਗੀ ਸ਼ਾਹੀ, ਵੇਲੇ ਅੰਤ ਨਾ ਕੋਈ ਧੁਵਾਈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਪੂਰਬ ਲੇਖਾ ਕੱਢਣਹਾਰਾ ਭਰਮ ਭੁਲੇਖਾ, ਭਰਮ ਆਪਣਾ ਆਪ ਤੁੜਾਈਆ। ਭਰਮ ਭੁਲੇਖਾ ਕੱਢੇ ਕਰਤਾਰ, ਕੁਦਰਤ ਕਾਦਰ ਵੇਖ ਵਖਾਇੰਦਾ। ਕਲ ਕਲਕੀ ਅੰਤਮ ਲਏ ਅਵਤਾਰ, ਕਲ ਕਲੇਸ਼ ਸਰਬ ਗੁਵਾਇੰਦਾ। ਡੰਕ ਵਜਾਏ ਏਕੰਕਾਰ, ਰਾਓ ਰੰਕ ਆਪ ਸੁਣਾਇੰਦਾ। ਦੋ ਜਹਾਨਾਂ ਕਰੇ ਖ਼ਬਰਦਾਰ, ਸੋਇਆ ਕੋਇ ਰਹਿਣ ਨਾ ਪਾਇੰਦਾ। ਹੁਕਮੀ ਹੁਕਮ ਕਰੇ ਵਰਤਾਰ, ਹੁਕਮੇ ਅੰਦਰ ਸਰਬ ਭੁਵਾਇੰਦਾ। ਭਾਣਾ ਮੰਨਣਾ ਪਏ ਅੰਤਮ ਵਾਰ, ਅੱਗੇ ਸੀਸ ਨਾ ਕੋਇ ਉਠਾਇੰਦਾ। ਗੁਰ ਅਵਤਾਰ ਕਰਨ ਨਿਮਸਕਾਰ, ਨਿਉਂ ਨਿਉਂ ਸੀਸ ਸਰਬ ਝੁਕਾਇੰਦਾ। ਤੂੰ ਸਾਹਿਬ ਸੱਚੀ ਸਰਕਾਰ, ਸਾਚੇ ਤਖ਼ਤ ਸੋਭਾ ਪਾਇੰਦਾ। ਤੇਰੀ ਗਾ ਕੇ ਆਏ ਵਾਰ, ਬੱਤੀ ਦੰਦ ਦੰਦ ਸਲਾਹਿੰਦਾ। ਕਲਜੁਗ ਔਣਾ ਅੰਤਮ ਵਾਰ, ਨਿਰਗੁਣ ਆਪਣਾ ਖੇਲ ਕਰਾਇੰਦਾ। ਸਰਬ ਜੀਆਂ ਦਾ ਸਾਂਝਾ ਯਾਰ, ਸਗਲਾ ਸੰਗ ਨਿਭਾਇੰਦਾ। ਕੂੜੀ ਕਿਰਿਆ ਕਰੇ ਖੁਆਰ, ਸਾਚਾ ਰਾਹ ਚਲਾਇੰਦਾ। ਵਰਨ ਬਰਨ ਜਾਤ ਪਾਤ ਮਾਰੇ ਮਾਰ, ਕਮਲਾਪਾਤ ਮੇਲ ਮਿਲਾਇੰਦਾ। ਏਕਾ ਨੈਣ ਖੋਲ੍ਹ ਕਿਵਾੜ, ਨਿਜ ਨੇਤਰ ਮੇਲ ਮਿਲਾਇੰਦਾ। ਬਜਰ ਕਪਾਟੀ ਦੇਵੇ ਪਾੜ, ਦੂਈ ਦਵੈਤੀ ਪੜਦਾ ਲਾਹਿੰਦਾ। ਅੰਮ੍ਰਿਤ ਬਖ਼ਸ਼ੇ ਠੰਡਾ ਠਾਰ, ਸਚ ਸਰੋਵਰ ਇਕ ਨੁਹਾਇੰਦਾ। ਘਰ ਘਰ ਵਿਚ ਦੀਆ ਬਾਤੀ ਕਰ ਉਜਿਆਰ, ਅੰਧ ਅੰਧੇਰ ਗਵਾਇੰਦਾ। ਸਾਚਾ ਸਾਕੀ ਬਣ ਗੁਰ ਦਾਤਾਰ, ਨਾਮ ਪਿਆਲਾ ਇਕ ਪਿਆਇੰਦਾ। ਅੱਠੇ ਪਹਿਰ ਰਹੇ ਖੁਮਾਰ, ਏਕਾ ਰੰਗ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲਾ ਪੰਧ ਆਪ ਮੁਕਾਇੰਦਾ। ਪਿਛਲਾ ਪੰਧ ਮੁੱਕੇ ਧੰਦਾ, ਲੋਕਮਾਤ ਰਹਿਣ ਨਾ ਪਾਈਆ। ਮਾਨਸ ਕੋਈ ਨਾ ਰਹੇ ਗੰਦਾ, ਜੂਠ ਝੂਠ ਦਏ ਮਿਟਾਈਆ। ਬਣ ਤਰਖਾਣ ਫੜਿਆ ਹੱਥ ਵਿਚ ਰੰਦਾ, ਲੱਖ ਚੁਰਾਸੀ ਸਾਫ਼ ਕਰਾਈਆ। ਆਪਣੀ ਹੱਥੀਂ ਵੱਢੇ ਗੰਢਾ, ਨਾਮ ਕੁਹਾੜਾ ਹੱਥ ਉਠਾਈਆ। ਮੇਟ ਮਿਟਾਏ ਭੇਖ ਪਖੰਡਾ, ਤਿੱਖੀ ਆਰੀ ਰਿਹਾ ਚਲਾਈਆ। ਇਕ ਸੁਣਾਏ ਸਾਚਾ ਛੰਦਾ, ਜੀਵ ਜੰਤ ਕਰੇ ਪੜ੍ਹਾਈਆ। ਇਕ ਉਠਾਏ ਸਾਚਾ ਖੰਡਾਂ, ਦੋ ਜਹਾਨਾਂ ਰਿਹਾ ਚਮਕਾਈਆ। ਸਾਹਿਬ ਦਿਆਲ ਸਦਾ ਬਖ਼ਸ਼ੰਦਾ, ਹਰਿਜਨ ਸਾਚੇ ਲਏ ਤਰਾਈਆ। ਠਾਕਰ ਸੁਆਮੀ ਦੇਵੇ ਇਕ ਅਨੰਦਾ, ਨਿਝ ਆਤਮ ਕਰੇ ਰਸਾਈਆ। ਪਤਿਪਰਮੇਸ਼ਵਰ ਪਰਕਾਸ਼ ਕਰੇ ਬਿਨ ਸੂਰਜ ਚੰਦਾ, ਜੋਤੀ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਪੂਰਬ ਲੇਖਾ ਦਏ ਮੁਕਾਈਆ। ਪੂਰਬ ਲੇਖਾ ਜਾਏ ਮੁੱਕ, ਸ੍ਰੀ ਭਗਵਾਨ ਆਪ ਚੁਕਾਇੰਦਾ। ਕਲਜੁਗ ਕੂੜਾ ਜਾਏ ਉਠ, ਲੋਕਮਾਤ ਰਹਿਣ ਨਾ ਪਾਇੰਦਾ। ਸਤਿ ਸਤਿਵਾਦੀ ਸਾਚਾ ਸੁਤ, ਸਤਿਜੁਗ ਸਾਚਾ ਹਰਿ ਜਗਾਇੰਦਾ। ਧਰਤ ਮਾਤ ਦੀ ਰੱਖੇ ਕੁੱਖ, ਕੁੱਖ ਸੁਲੱਖਣੀ ਆਪ ਕਰਾਇੰਦਾ। ਉਜਲ ਕਰੇ ਮਾਤ ਮੁੱਖ, ਮੁੱਖ ਮੁਖੜਾ ਆਪ ਵਡਿਆਇੰਦਾ। ਚਾਰ ਵਰਨ ਦਾ ਮੇਟੇ ਦੁੱਖ, ਜਾਤ ਪਾਤ ਨਾ ਕੋਇ ਜਣਾਇੰਦਾ। ਭਗਤ ਸੁਹੇਲੇ ਗੋਦੀ ਚੁੱਕ, ਚੁੱਕ ਚੁੱਕ ਖ਼ੁਸ਼ੀ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਅੰਤਮ ਵਾਰ, ਹਰਿ ਕਲਜੁਗ ਆਪ ਕਰਾਈਆ। ਹਰਿਜਨ ਮੇਲੇ ਚਾਰ ਜੁਗ ਦੇ ਵਿਛੜੇ ਯਾਰ, ਗੁਰਸਿਖ ਆਪਣਾ ਬੰਧਨ ਪਾਈਆ। ਭਗਤ ਭਗਵੰਤ ਲਏ ਉਧਾਰ, ਭਗਤਨ ਆਪਣੇ ਲੇਖੇ ਲਾਈਆ। ਸਾਚੀ ਸ਼ਕਤੀ ਇਕ ਉਜਿਆਰ, ਆਦਿ ਸ਼ਕਤ ਸ਼ਕਤ ਰੁਸ਼ਨਾਈਆ। ਚਤਰਭੁਜ ਖੇਲ ਬਲਕਾਰ, ਹਰਿਜਨ ਭੁਜਾਂ ਉਪਰ ਉਠਾਈਆ। ਲੇਖਾ ਜਾਣੇ ਵਿਚ ਸੰਸਾਰ, ਵਡ ਸੰਸਾਰੀ ਸੱਚਾ ਮਾਹੀਆ। ਆਦਿ ਭਵਾਨੀ ਖੇਲ ਨਿਆਰ, ਸਚ ਨਿਸ਼ਾਨੀ ਦਏ ਜਣਾਈਆ। ਨੂਰ ਨੁਰਾਨੀ ਹੋ ਉਜਿਆਰ, ਅੱਲਾ ਮੀਆਂ ਖੇਲ ਕਰਾਈਆ। ਬਿਸਮਲ ਜਾਣੇ ਆਪਣੀ ਕਾਰ, ਬਿਨ ਕਰਦ ਹਲਾਲ ਕਰਾਈਆ। ਮੁਕਾਮੇ ਹੱਕ ਪਰਵਰਦਿਗਾਰ, ਸਚ ਭੂਮਿਕਾ ਰਿਹਾ ਸੁਣਾਈਆ। ਹੱਕ ਹਕ਼ੀਕ਼ਤ ਖੋਲ੍ਹ ਕਿਵਾੜ, ਭੇਵ ਅਭੇਦ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਜਗਤ ਅੰਧੇਰਾ ਦਏ ਗਵਾਈਆ। ਜਗਤ ਅੰਧੇਰਾ ਹੋਏ ਦੂਰ, ਦੂਰ ਦੁਰਾਡਾ ਪੰਧ ਮੁਕਾਇੰਦਾ। ਸਭ ਦਾ ਤੋੜੇ ਮਾਣ ਗਰੂਰ, ਗੁਰਬਤ ਕੋਈ ਨਾ ਹੋਰ ਵਖਾਇੰਦਾ। ਪਰਗਟ ਹੋਏ ਹਾਜ਼ਰ ਹਜ਼ੂਰ, ਹਜ਼ਰਤ ਆਪਣਾ ਵੇਸ ਵਟਾਇੰਦਾ। ਸਰਬ ਕਲਾ ਆਪੇ ਭਰਪੂਰ, ਆਪਣੀ ਕਲ ਆਪ ਵਰਤਾਇੰਦਾ। ਜਨ ਭਗਤਾਂ ਮੇਲੇ ਫੜ ਜ਼ਰੂਰ, ਜ਼ਰੂਰਤ ਆਪਣੀ ਪੂਰ ਕਰਾਇੰਦਾ। ਜਿਸ ਨੂੰ ਕਹਿੰਦੇ ਗਏ ਅੱਲਾ ਮੀਆਂ ਨਿਰਮਲ ਨੂਰ, ਅਲਾਹੀ ਨੂਰ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲੇਖਾ ਆਪ ਚੁਕਾਇੰਦਾ। ਕਲਜੁਗ ਲੇਖਾ ਚੁਕਾਏ ਮਾਤ, ਪੁਰਖ ਅਬਿਨਾਸ਼ੀ ਦਇਆ ਕਮਾਈਆ। ਜਨ ਭਗਤਾਂ ਬਣੇ ਸੱਜਣ ਸਾਕ, ਮਿਲ ਮਿਲ ਆਪਣੀ ਖ਼ੁਸ਼ੀ ਮਨਾਈਆ। ਪੂਰਾ ਕਰੇ ਨਾਨਕ ਗੋਬਿੰਦ ਭਵਿਖਤ ਵਾਕ, ਵੇਦ ਵਿਆਸਾ ਲਿਖਿਆ ਮੇਟ ਨਾ ਕੋਇ ਮਿਟਾਈਆ। ਜੁਗ ਜੁਗ ਪੂਰੀ ਕਰੇ ਆਸ, ਆਸਾਵੰਤ ਤ੍ਰਿਖਾ ਸਰਬ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਲਏ ਜਗਾਈਆ। ਸਤਿਜੁਗ ਸਾਚਾ ਜਾਏ ਜਾਗ, ਜਗਾਵਣਹਾਰਾ ਆਪ ਜਗਾਇੰਦਾ। ਲੋਕਮਾਤ ਲੱਗੇ ਭਾਗ, ਵਡਭਾਗੀ ਆਪਣੀ ਦਇਆ ਕਮਾਇੰਦਾ। ਜਨ ਭਗਤਾਂ ਅੰਤਰ ਇਕ ਵੈਰਾਗ, ਬਣ ਵੈਰਾਗੀ ਆਪ ਉਪਜਾਇੰਦਾ। ਜਨਮ ਜਨਮ ਦਾ ਧੋਵੇ ਦਾਗ਼, ਦੁਰਮਤ ਮੈਲ ਆਪ ਧੁਵਾਇੰਦਾ। ਨੂਰ ਨੁਰਾਨਾ ਜਗੇ ਚਿਰਾਗ਼, ਚੰਦ ਚਾਂਦਨੀ ਮੁਖ ਸ਼ਰਮਾਇੰਦਾ। ਤ੍ਰੈਗੁਣ ਅਗਨੀ ਬੁਝੇ ਆਗ, ਤੱਤਵ ਤੱਤ ਨਾ ਕੋਇ ਜਣਾਇੰਦਾ। ਏਕਾ ਮੇਲਾ ਕੰਤ ਸੁਹਾਗ, ਹਰਿ ਜੂ ਨਾਰੀ ਕੰਤ ਖੇਲ ਕਰਾਇੰਦਾ। ਜੁਗ ਜੁਗ ਦੀ ਰੱਖੇ ਯਾਦ, ਆਪਣੀ ਯਾਦ ਨਾ ਕਦੇ ਭੁਲਾਇੰਦਾ। ਵੇਖਣਹਾਰਾ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਆਪਣੀ ਖੇਲ ਕਰਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਬੰਨ੍ਹੇ ਤਾਗ, ਅੰਤਮ ਸਗਨ ਮਨਾਇੰਦਾ। ਲੱਖ ਚੁਰਾਸੀ ਦਿਤੀ ਦਾਦ, ਝੋਲੀ ਆਪਣੀ ਫੇਰ ਪਾਇੰਦਾ। ਸਾਚੇ ਭਗਤਾਂ ਕਰੇ ਲਾਡ, ਦੂਸਰ ਹੱਥ ਕਿਸੇ ਨਾ ਆਇੰਦਾ। ਸਤਿ ਨਿਸ਼ਾਨਾ ਦੇਵੇ ਗਾਡ, ਦੋ ਜਹਾਨਾਂ ਆਪ ਝੁਲਾਇੰਦਾ। ਕਰੇ ਖੇਲ ਮੋਹਣ ਮਾਧਵ ਮਾਧ, ਮਧੁਰ ਬੈਣ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਸਾਚੀ ਕਰਨੀ ਕਰੇ ਆਪ, ਭੇਵ ਨਾ ਕਿਸੇ ਜਣਾਈਆ। ਸ੍ਰਿਸ਼ਟ ਸਬਾਈ ਮਾਈ ਬਾਪ, ਪਿਤਾ ਪੂਤ ਖੇਲ ਕਰਾਈਆ। ਆਪੇ ਜਾਣੇ ਆਪਣਾ ਵਡ ਪਰਤਾਪ, ਆਪੇ ਬੈਠਾ ਮੁੱਖ ਛੁਪਾਈਆ। ਆਪ ਪਰਗਟਾਏ ਸਾਚਾ ਜਾਪ, ਸਤਿਜੁਗ ਸਾਚੇ ਮਾਣ ਦਿਵਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪੇ ਨਾਪ, ਚਰਨਾਂ ਹੇਠ ਰਖਾਈਆ। ਨਿਰਗੁਣ ਸਰਗੁਣ ਕਮਲਾਪਾਤ ਕਵਲ ਨੈਣ ਨੈਣ ਮਟਕਾਈਆ। ਵੇਖਣਹਾਰਾ ਮਾਰ ਝਾਤ, ਦੋ ਜਹਾਨਾਂ ਤਾਕੀ ਆਪ ਖੁਲ੍ਹਾਈਆ। ਆਦਿ ਜੁਗਾਦੀ ਪਾਕੀ ਪਾਕ, ਪੱਤਤ ਪੁਨੀਤ ਬੇਪਰਵਾਹੀਆ। ਸਤਿਜੁਗ ਖੋਲ੍ਹੇ ਸਾਚਾ ਹਾਟ, ਬਣ ਹਟਵਾਣਾ ਹੱਟ ਚਲਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਏਕਾ ਲਾਹਾ ਲੈਣ ਖਾਟ, ਹਰਿ ਨਾਮਾ ਵਣਜ ਆਪ ਕਰਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਇਕੋ ਜਾਤ, ਅਜ਼ਾਤੀ ਰੂਪ ਨਾ ਕੋਇ ਵਟਾਈਆ। ਨਾਮ ਨਿਧਾਨਾ ਸਾਚੀ ਗਾਥ, ਸੋਹੰ ਅੱਖਰ ਕਰੇ ਪੜ੍ਹਾਈਆ। ਆਤਮ ਪਰਮਾਤਮ ਨਿਭਾਏ ਸਾਥ, ਨਿਰਗੁਣ ਮੇਲਾ ਚਾਈਂ ਚਾਈਂਆ। ਬ੍ਰਹਮ ਪਾਰਬ੍ਰਹਮ ਉਤਾਰੇ ਆਪਣੇ ਘਾਟ, ਸਾਚੇ ਪੱਤਣ ਬੈਠਾ ਸੱਚਾ ਮਾਹੀਆ। ਸ੍ਰਿਸ਼ਟ ਸਬਾਈ ਏਕਾ ਜਾਪ, ਏਕਾ ਮਾਰਗ ਦਏ ਲਾਈਆ। ਏਕਾ ਮਾਈ ਏਕਾ ਬਾਪ, ਏਕਾ ਗੋਦ ਸੁਹਾਈਆ। ਏਕਾ ਦਿਵਸ ਏਕਾ ਰਾਤ, ਏਕਾ ਵੰਡ ਵੰਡਾਈਆ। ਏਕਾ ਸੇਜਾ ਏਕਾ ਖਾਟ, ਘਰ ਘਰ ਆਸਣ ਲਾਈਆ। ਏਕਾ ਪੂਜਾ ਏਕਾ ਪਾਠ, ਏਕਾ ਪੜ੍ਹ ਪੜ੍ਹ ਕਰੇ ਪੜ੍ਹਾਈਆ। ਏਕਾ ਮੰਦਰ ਮਸਜਦ ਦੱਸੇ ਮਾਠ, ਗੁਰਦੁਆਰਾ ਇਕ ਵਖਾਈਆ। ਏਕਾ ਸਾਹਿਬ ਪੁਰਖ ਸਮਰਾਥ, ਕੋਟਨ ਕੋਟ ਰੂਪ ਵਟਾਈਆ। ਜਿਸ ਦਾ ਗੁਰ ਅਵਤਾਰ ਪੀਰ ਪੈਗ਼ੰਬਰ ਚਾਰ ਜੁਗ ਗੌਦੇ ਆਏ ਜਸ, ਕਲਜੁਗ ਅੰਤਮ ਆਪਣਾ ਰੂਪ ਵਟਾਈਆ। ਆਪਣਾ ਖੇਲ ਕਰੇ ਹੱਸ ਹੱਸ, ਚਿੰਤਾ ਗ਼ਮ ਨਾ ਕੋਇ ਜਣਾਈਆ। ਜਨ ਭਗਤਾਂ ਮਾਰਗ ਦੱਸ ਦੱਸ, ਸਾਚੇ ਪੌੜ੍ਹੇ ਰਿਹਾ ਚੜ੍ਹਾਈਆ। ਪ੍ਰੀਤੀਵਾਨ ਪ੍ਰੀਤ ਅੰਦਰ ਫਸ ਫਸ, ਆਪਣਾ ਬੰਧਨ ਆਪੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੀਵਣ ਜੁਗਤ ਜਾਗਰਤ ਜੋਤ ਜੋਤੀ ਜਾਤਾ ਇਕ ਸਮਝਾਈਆ। ਜੋਤੀ ਜਾਤਾ ਪੁਰਖ ਅਕਾਲ, ਅਗੰਮ ਅਗੰਮੜੀ ਖੇਲ ਕਰਾਇੰਦਾ। ਲੇਖਾ ਜਾਣੇ ਕਾਲ ਮਹਾਂਕਾਲ, ਦੀਨ ਦਿਆਲ ਭੇਵ ਨਾ ਆਇੰਦਾ। ਸਚਖੰਡ ਵਸਣਹਾਰਾ ਸੱਚੀ ਧਰਮਸਾਲ, ਲੋਕਮਾਤ ਸਚਖੰਡ ਦੁਆਰਾ ਆਪ ਬਣਾਇੰਦਾ। ਛੱਤੀ ਯੁਗ ਦਾ ਇਕ ਨਿਸ਼ਾਨ, ਛੱਤੀ ਛੱਤੀ ਬੰਧਨ ਪਾਇੰਦਾ। ਬਹੱਤਰ ਭਗਤ ਕਰ ਪਰਧਾਨ, ਬਹੱਤਰ ਨਾੜੀ ਜੋਤ ਜਗਾਇੰਦਾ। ਏਕਾ ਨਾਮਾ ਕਰ ਪਰਵਾਨ, ਛੱਪਰ ਛੰਨ ਲੇਖਾ ਲਾਇੰਦਾ। ਏਕਾ ਧੰਨੇ ਦੇਵੇ ਦਾਨ, ਜੱਟ ਆਪਣੇ ਰੰਗ ਰੰਗਾਇੰਦਾ। ਵਾਹਵਾ ਖੇਲ ਕਰੇ ਸ੍ਰੀ ਭਗਵਾਨ, ਭੇਵ ਕੋਇ ਨਾ ਪਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਗੁਰ ਅਵਤਾਰ ਪੀਰ ਪੈਗ਼ੰਬਰ ਚਰਨ ਕਵਲ ਬੈਠੇ ਜਸ ਸਾਰੇ ਗਾਣ, ਵਾਹਵਾ ਵਡੀ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸਾ ਪੁਰਖ ਅਬਿਨਾਸ਼ਾ ਵੇਖੇ ਖੇਲ ਪ੍ਰਿਥਮੀ ਅਕਾਸ਼ਾ, ਆਪ ਆਪਣਾ ਫੇਰਾ ਪਾਈਆ। ਆਪਣਾ ਫੇਰਾ ਪਾਏ ਜਗ, ਦਿਸ ਕਿਸੇ ਨਾ ਆਇੰਦਾ। ਨਿਰਗੁਣ ਨੂਰ ਸੂਰਾ ਸਰਬੱਗ, ਸਾਢੇ ਤਿੰਨ ਹੱਥ ਡੇਰਾ ਲਾਇੰਦਾ। ਹਰਿਜਨ ਮੇਲ ਮਿਲਾਏ ਹੰਸ ਬਣਾਏ ਫੜ ਫੜ ਕੱਗ, ਸੋਹੰ ਹੰਸਾ ਚੋਗ ਚੁਗਾਇੰਦਾ। ਦੋ ਜਹਾਨਾਂ ਰੱਖੇ ਲਜ, ਸਿਰ ਆਪਣਾ ਹੱਥ ਟਿਕਾਇੰਦਾ। ਪੰਜ ਤੱਤ ਕਾਇਆ ਸਿੰਘ ਸ਼ੇਰ ਜੂਠਾ ਝੂਠਾ ਭਾਂਡਾ ਗਿਆ ਭੱਜ, ਤੱਤਵ ਤੱਤ ਨਾ ਕੋਇ ਰਖਾਇੰਦਾ। ਨਿਰਗੁਣ ਸੇਜੇ ਬੈਠਾ ਸਜ, ਸਚ ਸਿੰਘਾਸਣ ਆਸਣ ਲਾਇੰਦਾ। ਧੁਰ ਦਰਗਾਹੀ ਨਗਾਰਾ ਗਿਆ ਵੱਜ, ਤਾਲ ਤਲਵਾੜਾ ਨਾ ਕੋਇ ਸੁਣਾਇੰਦਾ। ਸਰਗੁਣ ਨਾਲੋਂ ਨਿਰਗੁਣ ਹੋਇਆ ਅੱਡ, ਅੱਡ ਹੋ ਕੇ ਨਿਰਗੁਣ ਸਰਗੁਣ ਵਿਚ ਡੇਰਾ ਲਾਇੰਦਾ। ਸੰਗੀ ਸਾਥੀ ਭਾਈ ਭੈਣ ਸਾਕ ਸੱਜਣ ਮਾਤ ਪਿਤ ਪੁੱਤਰ ਧੀਆਂ ਗਿਆ ਛੱਡ, ਆਪਣਾ ਸੰਗ ਨਾ ਕੋਇ ਰਖਾਇੰਦਾ। ਦੋ ਜਹਾਨਾਂ ਮੁਕਾ ਪੰਧ, ਸਚਖੰਡ ਦੁਆਰੇ ਆਸਣ ਲਾਇੰਦਾ। ਗੋਬਿੰਦ ਢੋਲਾ ਸੁਣਾਏ ਛੰਦ, ਨਿਰਗੁਣ ਆਪਣੀ ਖੇਲ ਕਰਾਇੰਦਾ। ਸਾਢੇ ਤਿੰਨ ਹੱਥ ਵੰਡਣ ਵੰਡ, ਸੰਬਲ ਆਪਣਾ ਡੇਰਾ ਲਾਇੰਦਾ। ਨੰਗੀ ਨਾ ਹੋਵੇ ਕੰਢ, ਆਪਣੀ ਕਰਵਟ ਆਪ ਬਦਲਾਇੰਦਾ। ਲਹਿਣਾ ਦੇਣਾ ਚੁਕਾਏ ਸੂਰਜ ਚੰਦ, ਬ੍ਰਹਮਾ ਸ਼ਿਵ ਪੰਧ ਮੁਕਾਇੰਦਾ। ਲੇਖਾ ਚੁਕੇ ਸੁਰਪਤ ਇੰਦ, ਕਰੋੜ ਤੇਤੀਸਾ ਵੇਖ ਵਖਾਇੰਦਾ। ਕਲਜੁਗ ਅੰਤਮ ਹੋਏ ਰੰਡ, ਜਗਤ ਰੰਡੇਪਾ ਛਾਇੰਦਾ। ਟੁੱਟੀ ਸਕੇ ਨਾ ਕੋਈ ਗੰਢ, ਗੰਢਣਹਾਰਾ ਆਪ ਤੁੜਾਇੰਦਾ। ਸਤਿਜੁਗ ਸੀਤਲ ਚੜ੍ਹੇ ਚੰਦ, ਸੀਤਲ ਧਾਰਾ ਆਪ ਪਰਗਟਾਇੰਦਾ। ਜਨ ਭਗਤਾਂ ਕਰੇ ਖ਼ੁਸ਼ੀ ਬੰਦ ਬੰਦ, ਜ਼ਾਤ ਪਾਤ ਨਾ ਕੋਇ ਵਖਾਇੰਦਾ। ਅੱਠੇ ਪਹਿਰ ਦਿਵਸ ਰੈਣ ਇਕ ਅਨੰਦ, ਅਨੰਦ ਮੰਗਲ ਏਕਾ ਗਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਸ੍ਰੀ ਭਗਵਾਨ ਨੌਜਵਾਨ ਗੀਤ ਸੁਹਾਗੀ ਗਾਏ ਛੰਦ, ਸੋਹਲਾ ਢੋਲਾ ਆਪੇ ਗਾਇੰਦਾ। ਸਾਚੀ ਵੰਡਣ ਮਾਤ ਵੰਡ, ਵਸਤ ਅਮੋਲਕ ਸਤਿਜੁਗ ਝੋਲੀ ਪਾਇੰਦਾ। ਸੋਹੰ ਸ਼ਬਦ ਸਦਾ ਅਖੰਡ, ਗੋਬਿੰਦ ਖੰਡਾ ਇਕ ਖੜਕਾਇੰਦਾ। ਨਾਨਕ ਨਿਰਗੁਣ ਗਾਇਆ ਬੱਤੀ ਦੰਦ, ਰਸਨਾ ਜਿਹਵਾ ਨਾਲ ਮਿਲਾਇੰਦਾ। ਕਲਜੁਗ ਅੰਤ ਪਰਗਟਾਏ ਗੁਣੀ ਗਹਿੰਦ, ਗਹਿਰ ਗੰਭੀਰ ਪੜਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਤਮ ਪਰਮਾਤਮ ਸਚ ਗਿਆਨ ਸਰਬ ਦ੍ਰਿੜਾਇੰਦਾ। ਆਤਮ ਪਰਮਾਤਮ ਸਾਚਾ ਮੇਲਾ, ਮਿਲ ਮਿਲ ਖ਼ੁਸ਼ੀ ਮਨਾਈਆ। ਪਾਰਬ੍ਰਹਮ ਬ੍ਰਹਮ ਗੁਰੂ ਚੇਲਾ, ਗੁਰ ਗੁਰ ਰੂਪ ਵਟਾਈਆ। ਪੁਰਖ ਅਬਿਨਾਸ਼ੀ ਸੱਜਣ ਸੁਹੇਲਾ ਸਗਲਾ ਸੰਗ ਨਿਭਾਈਆ। ਏਕੰਕਾਰਾ ਇਕ ਅਕੇਲਾ, ਸਚਖੰਡ ਵਸੇ ਸੱਚਾ ਮਾਹੀਆ। ਜੁਗ ਚੌਕੜੀ ਆਪੇ ਜਾਣੇ ਆਪਣਾ ਵੇਲਾ, ਥਿਤ ਵਾਰ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਆਪਣੀ ਖੇਲ ਕਰਾਈਆ। ਨਰ ਹਰਿ ਨਰਾਇਣ ਵਡ ਬਲਕਾਰੀ, ਬਲ ਆਪਣਾ ਆਪ ਧਰਾਇੰਦਾ। ਆਦਿ ਜੁਗਾਦੀ ਖੇਲ ਨਿਆਰੀ, ਜੁਗ ਕਰਤਾ ਆਪ ਕਰਾਇੰਦਾ। ਕਲਜੁਗ ਬਾਜੀ ਗਈ ਹਾਰੀ, ਹਾਰ ਜਿਤ ਆਪਣੇ ਹੱਥ ਵਖਾਇੰਦਾ। ਲੁੱਟੀ ਜਾਏ ਚਾਰ ਯਾਰੀ, ਯਾਰੀ ਯਾਰ ਨਾ ਕੋਇ ਰਖਾਇੰਦਾ। ਪੰਚਮ ਪੰਚ ਕਰੇ ਜੈਕਾਰੀ, ਪੰਚ ਪਰਵਾਨ ਪੰਚ ਪਰਧਾਨ ਪੰਚੇ ਦਰਗਹਿ ਆਪ ਸੁਹਾਇੰਦਾ। ਪੰਚਾਂ ਉਪਰ ਇਕ ਹੁਕਮਰਾਨ, ਧੁਰ ਫ਼ਰਮਾਣਾ ਹੁਕਮ ਸੁਣਾਇੰਦਾ। ਸਤਿਜੁਗ ਸਾਚਾ ਚਲੇ ਵਿਚ ਜਹਾਨ, ਜੀਵ ਜੀਵ ਜੀਵ ਦਇਆ ਕਮਾਇੰਦਾ। ਹੰ ਬ੍ਰਹਮ ਪਾਰਬ੍ਰਹਮ ਸੋਹੰ ਅੱਖਰ ਸਾਰੇ ਗਾਣ, ਆਤਮ ਪਰਮਾਤਮ ਜੋੜ ਜੁੜਾਇੰਦਾ। ਸਰਬ ਜੀਆਂ ਦਾ ਇਕੋ ਦਾਤਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨਮ ਮਰਨ ਵਿਚ ਕਦੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਦਿ ਪੁਰਖ ਪੁਰਖ ਅਬਿਨਾਸ਼ਾ, ਦੋ ਜਹਾਨ ਵੇਖੇ ਖੇਲ ਤਮਾਸ਼ਾ, ਲਹਿਣਾ ਦੇਣਾ ਚੁਕਾਏ ਪ੍ਰਿਥਮੀ ਅਕਾਸ਼ਾ, ਲੱਖ ਚੁਰਾਸੀ ਆਪਣੀ ਝੋਲੀ ਆਪੇ ਪਾਇੰਦਾ।
