G18L017 ੧੭ ਪੋਹ ੨੦੨੧ ਬਿਕ੍ਰਮੀ ਡਾ੦ ਪਾਲ ਸਿੰਘ ਦੇ ਗ੍ਰਹਿ ਪਿੰਡ ਭਲਾਈਪੁਰ ਜ਼ਿਲਾ ਅੰਮ੍ਰਿਤਸਰ

ਝੋਲੀ ਪਾਈਆ। ਆਤਮ ਧੁਨ ਕਰ ਸ਼ਨਵਾਈ, ਸੰਸਾ ਰੋਗ ਮਿਟਾਈਆ। ਰਵਿਦਾਸ ਚੁਮਾਰਾ ਲੇਖਾ ਦਏ ਲਿਖਾਈ, ਨਾ ਕੋਈ ਮੇਟੇ ਮੇਟ ਮਿਟਾਈਆ। ਜਿਸ ਵੇਲੇ ਵੀਹ ਸੌ ਇੱਕੀ ਬਿਕ੍ਰਮੀ ਆਈ, ਏਕੰਕਾਰ ਕਰੇ ਰੁਸ਼ਨਾਈਆ । ਤੇਰੀ ਇੱਕੀ ਸਾਲ ਦੀ ਘਾਲ ਲੇਖੇ ਲਾਈ, ਪੂਰਬ ਲਹਿਣਾ ਦਏ ਮੁਕਾਈਆ। ਭਗਤ ਸੁਹੇਲੇ ਸੰਗ ਬਣਾਈ, ਧੁਰ ਦਾ ਜੋੜ ਜੁੜਾਈਆ। ਦੂਰ ਦੁਰਾਡੇ ਨੇਰਨ ਨੇਰੇ ਇਕੱਠੇ ਕਰਕੇ ਲਿਆਏ ਗੁਸਾਈਂ, ਗਹਿਰ ਗੰਭੀਰ ਆਪਣੀ ਦਇਆ ਕਮਾਈਆ। ਪੂਰਬ ਜਨਮ ਦੇ ਵਿਛੜੇ ਨਾਲ ਮਿਲਾਈ, ਆਸਾ ਤ੍ਰਿਸ਼ਨਾ ਪੂਰ ਕਰਾਈਆ। ਨਾਨਕ ਦੀ ਲੇਖਣੀ ਲੇਖੇ ਲਾਈ, ਸਿੱਧਾਂ ਸਿਧਾ ਰਾਹ ਵਖਾਈਆ। ਔਹ ਵੇਖੋ ਸੱਤੇ ਬੈਠੇ ਚਾਈਂ ਚਾਈਂ, ਨੇਤਰ ਨੈਣਾਂ ਨੀਰ ਵਹਾਈਆ। ਗਿਧ ਕਹੇ ਮੈਨੂੰ ਮਿਲੀ ਵਡਿਆਈ, ਜਿਸ ਵਿਸ਼ਟੇ ਤੋਂ ਲਿਆ ਬਚਾਈਆ। ਮੱਖਣ ਲੁਬਾਣਾ ਕਹੇ ਮੈਂ ਵੇਖਾਂ ਆਪਣਾ ਭਾਈ, ਜੋ ਸਿੰਘ ਅਜਮੇਰ ਨਾਉਂ ਧਰਾਈਆ। ਕੋਇਲ ਕਹੇ ਮੈਂ ਗਾਵਾਂ ਚਾਈਂ ਚਾਈਂ, ਤੇਗ਼ ਬਹਾਦਰ ਦਾ ਬੇਟਾ, ਦੋ ਜਹਾਨਾਂ ਦਾ ਨੇਤਾ, ਭਗਤਾਂ ਦਾ ਮੀਤਾ, ਪੂਰਬ ਦਾ ਚੇਤਾ, ਵਿਚੋਂ ਖੇਤਾਂ ਆਪਣੇ ਨਾਲ ਮਿਲਾਈਆ। ਅਗੇ ਧੁਰ ਦਰਗਾਹ ਦਾ ਲੈ ਕੇ ਠੇਕਾ, ਜਨ ਭਗਤਾਂ ਸੁਨੇਹੜਾ ਇਕੋ ਭੇਜਾ, ਸੱਤ ਰੰਗ ਨਿਸ਼ਾਨਾ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਬਾਲਮੀਕ ਕਿਹਾ ਪ੍ਰਭ ਸਚ ਦ੍ਰਿੜਾ ਦੇ, ਦਿਆਲੂ ਹੋ ਕੇ ਦਇਆ ਕਮਾਈਆ। ਅੱਜ ਦਾ ਪੂਰਾ ਭੇਵ ਖੁਲ੍ਹਾ ਦੇ, ਕਿਉਂ ਸਤਾਰਾਂ ਪੋਹ ਮਿਲੀ ਵਡਿਆਈਆ। ਪੁਰਖ ਅਬਿਨਾਸ਼ੀ ਕਿਹਾ ਦੂਜੀ ਵਾਰ ਸਿਰ ਤੋਂ ਤਾਜ ਲਾਹ ਦੇ, ਪਰਦਾ ਦਿਆਂ ਉਠਾਈਆ। ਜਿਸ ਵੇਲੇ ਮੇਰੇ ਭਗਤ ਮੇਰਾ ਧਿਆਨ ਲਗਾਂਦੇ, ਮੈਂ ਨਿਉਂ ਨਿਉਂ ਕੇ ਉਹਨਾਂ ਚਰਨਾਂ ਉਤੇ ਸੀਸ ਟਿਕਾਈਆ। ਓਹ ਆਪਣੇ ਭੈ ਦਾ ਖੰਡਾ ਮੇਰੇ ਉਤੇ ਚਮਕਾਂਦੇ, ਪ੍ਰਭੂ ਭੁਲ ਕਦੇ ਨਾ ਜਾਈਆ। ਮੈਂ ਵੇਖਾਂ ਜੇ ਹੋਵਣ ਥੱਕੇ ਮਾਂਦੇ, ਫੜਕੇ ਆਪਣੇ ਗਲੇ ਲਗਾਈਆ। ਜੇ ਉਹ ਢੋਲੇ ਆਵਣ ਗਾਂਦੇ, ਗਹਿਰ ਗੰਭੀਰ ਹੋ ਕੇ ਦਰਸ ਦਿਖਾਈਆ। ਸਤਾਰਾਂ ਪੋੋਹ ਕਬੀਰ ਜੁਲਾਹਾ ਮਿਲਿਆ ਸੀ ਘਰ ਆਪਣਾਂ ਦੇ, ਆਪਣ ਦੇ ਅੰਦਰ ਦਰਸ਼ਨ ਪਾਈਆ। ਓਸ ਤੋਂ ਬਾਅਦ ਪਿਆਰ ਹੋਏ ਸੀ ਸਾਂਝੇ, ਸਗਲਾ ਸੰਗ ਨਿਭਾਈਆ। ਭਗਤ ਭਗਵਾਨ ਮਿਲ ਕੇ ਢੋਲੇ ਗਾਂਦੇ, ਤੂੰ ਮੇਰਾ ਮੈਂ ਤੇਰਾ ਤੇਰਾ ਮੇਰਾ ਭੇਵ ਰਿਹਾ ਨਾ ਰਾਈਆ। ਇਕ ਦੂਜੇ ਤੋਂ ਬਲਿਹਾਰੀ ਬਲਿਹਾਰ ਬਲ ਬਲ ਜਾਂਦੇ, ਆਪ ਆਪਣਾ ਮੇਟ ਮਿਟਾਈਆ। ਵਕ਼ਤ ਸੁਹੰਜਣੇ ਸੋਹਣੇ ਸੁਹਾਂਦੇ, ਦੋ ਜਹਾਨ ਖ਼ੁਸ਼ੀ ਮਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਖ਼ੁਸ਼ੀਆਂ ਮਨਾਂਦੇ, ਵਾਹਵਾ ਪ੍ਰਭੂ ਦੀ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਬਾਲਮੀਕ ਕਿਹਾ ਭਗਤਾਂ ਫ਼ਰਜ਼ ਤੈਨੂੰ ਝੁਕਣਾ, ਕਿਉਂ ਪ੍ਰਭੂ ਤੂੰ ਝੁਕ ਕੇ ਸੀਸ ਨਿਵਾਈਆ। ਅਬਿਨਾਸ਼ੀ ਕਰਤੇ ਕਿਹਾ ਬਿਨ ਮੇਰੀ ਕਿਰਪਾ ਪੈਂਡਾ ਕਿਸੇ ਨਾ ਮੁਕਣਾ, ਭਗਤ ਨਜ਼ਰ ਕੋਇ ਨਾ ਆਈਆ। ਬਿਨ ਮਿਹਰਵਾਨ ਗੋਦੀ ਕਿਸੇ ਨਾ ਚੁਕਣਾ, ਕੂੜਾ ਨਾਤਾ ਜਗਤ ਲੋਕਾਈਆ। ਮੈਂ ਬਿਨ ਭਗਤਾਂ ਆਦਿ ਜੁਗਾਦਿ ਕਿਸੇ ਨਾ ਝੁਕਣਾ, ਹੰਕਾਰੀਆਂ ਮੇਟਾਂ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਭੇਵ ਚੁਕਾਈਆ। ਬਾਲਮੀਕ ਕਿਹਾ ਪ੍ਰਭ ਸੀਸ ਤਾਜ ਰਖ, ਮੇਰੀ ਮੰਨ ਅਰਜ਼ੋਈਆ। ਤੇਰਾ ਦਰਸ ਕਰਾਂ ਪ੍ਰਤੱਖ, ਸਾਖ਼ਿਆਤ ਤੂੰ ਹੀ ਨਜ਼ਰੀ ਆਈਆ । ਧੰਨ ਵਡਿਆਈ ਜੇ ਭਗਤਾਂ ਅਗੇ ਗਿਉਂ ਢਠ, ਢਠਿਆਂ ਲਏਂ ਉਠਾਈਆ। ਨਾਤਾ ਤੋੜ ਕੇ ਤੱਤ ਅੱਠ, ਨੌ ਦਵਾਰੇ ਪਾਰ ਲੰਘਾਈਆ। ਦਸਮ ਦਵਾਰੀ ਸੇਜ ਸੁਹਾ ਕੇ ਪਲੰਘ, ਰੰਗ ਆਪਣਾ ਦਏਂ ਰੰਗਾਈਆ। ਥੋੜ੍ਹਾ ਦੇ ਕੇ ਏਥੇ ਅਨੰਦ, ਫੇਰ ਅਗੇ ਲਏਂ ਚਲਾਈਆ। ਸੁੰਨ ਅਗੰਮ ਦਾ ਮੇਟ ਕੇ ਪੰਧ, ਥਿਰ ਘਰ ਸਾਚੇ ਦਏਂ ਵਡਿਆਈਆ। ਜਿਥੇ ਸ਼ਬਦ ਦੁਲਾਰਾ ਤੇਰਾ ਗਾਵੇ ਛੰਦ, ਸੋਹੰ ਢੋਲਾ ਰਾਗ ਅਲਾਈਆ। ਓਸ ਤੋਂ ਅਗੇ ਹੋਵੇ ਸੰਗ, ਸ਼ਬਦ ਧੁਨ ਰਾਗ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਗਾਹ ਸਾਚੀ ਸੋਭਾ ਪਾਈਆ । ਪੁਰਖ ਅਬਿਨਾਸ਼ੀ ਕਹੇ ਵੇਖ ਸੀਸ ਤਾਜ ਰਖਿਆ, ਰੱਖਿਆ ਕਰਾਂ ਹਰ ਘਟ ਥਾਈਂਆ। ਸ੍ਰਿਸ਼ਟ ਸਬਾਈ ਵੇਖ ਮਿਥਿਆ, ਥਿਰ ਕੋਇ ਰਹਿਣ ਨਾ ਪਾਈਆ। ਓਧਰੋਂ ਗੋਬਿੰਦ ਖੋਲ੍ਹ ਵਖਾਈ ਚਿਠੀਆ, ਜਿਸ ਦਾ ਅੰਕ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਚਿਠੀ ਵਿਚੋਂ ਲੱਭਾ ਇਕ ਨਿਸ਼ਾਨ, ਸਚ ਨਿਸ਼ਾਨਾ ਦਏ ਜਣਾਈਆ। ਜਿਸ ਵੇਲੇ ਕਿਰਪਾ ਕਰੇ ਸ੍ਰੀ ਭਗਵਾਨ, ਵੀਹ ਸੌ ਇੱਕੀ ਮਿਲੇ ਵਡਿਆਈਆ। ਉਹ ਭਗਤ ਸੁਹੇਲਾ ਇਕ ਅਕੇਲਾ ਸਾਚੇ ਸੰਤਾਂ ਮਿਲੇ ਆਣ, ਨਿਰਗੁਣ ਆਪਣਾ ਫੇਰਾ ਪਾਈਆ। ਮਿਹਰਵਾਨ ਹੋ ਕੇ ਦੇਵੇ ਦਾਨ, ਦਾਤਾ ਹੋ ਕੇ ਦਇਆ ਕਮਾਈਆ। ਜੁਗ ਜਨਮ ਦੇ ਵਿਛੜੇ ਇਕੱਠੇ ਕੀਤੇ ਆਣ, ਸਚ ਦਵਾਰੇ ਲਏ ਬਹਾਈਆ। ਪਹਿਲੋਂ ਬਾਲਮੀਕ ਦੀਆਂ ਆਸਾ ਮਨਸਾ ਪੂਰੀਆਂ ਕਰਕੇ ਵਿਚ ਜਹਾਨ, ਮਿਹਰਵਾਨ ਹੋ ਕੇ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਰਨੀ ਧਰਤ ਧਵਲ ਵੇਖ ਵਖਾਈਆ। ਪੋਹ ਸਤਾਰਾਂ ਵੇਖ ਕੇ ਧਰਨੀ, ਆਪਣਾ ਹਾਲ ਸੁਣਾਈਆ। ਓਧਰੋਂ ਗੁਰ ਅਵਤਾਰ ਪੀਰ ਪੈਗ਼ੰਬਰ ਡਿਗ ਪਏ ਚਰਨੀ, ਚਰਨੋਦਕ ਲੈ ਲੈ ਖ਼ੁਸ਼ੀ ਮਨਾਈਆ। ਓਧਰੋਂ ਵਿਸ਼ਨ ਬ੍ਰਹਮਾ ਸ਼ਿਵ ਆਪਣੀ ਦੱਸਣ ਕਰਨੀ, ਨਵ ਨੌ ਚਾਰ ਜੋ ਸੇਵ ਕਮਾਈਆ। ਓਧਰੋਂ ਦੇਵਤ ਸੁਰ ਪੁਛਣ ਆਪਣੀ ਮਰਨੀ, ਕਿਸ ਬਿਧ ਲੇਖੇ ਦਏ ਮੁਕਾਈਆ । ਓਧਰੋਂ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕ਼ੁਰਾਨ ਖਾਣੀ ਬਾਣੀ ਕਹੇ ਤੇਰੀ ਕਿਹੜੀ ਤੁਕ ਪੜ੍ਹਨੀ, ਜੋ ਤੁਖ਼ਮ ਤਾਸੀਰ ਤੇਰੇ ਨਾਲ ਮਿਲਾਈਆ। ਓਧਰੋਂ ਤ੍ਰੈਗੁਣ ਮਾਇਆ ਪੰਜ ਤਤ ਪ੍ਰਕਿਰਤੀ ਦਵਾਰੇ ਆਈ ਡਰਦੀ, ਮਰਦੀ ਮਰਦੀ ਹਾਲ ਸੁਣਾਈਆ। ਮੈਂ ਦੋ ਜਹਾਨਾਂ ਵਿਚ ਕੋਈ ਜ਼ਾਤ ਨਾ ਵੇਖੀ ਜੋ ਤੇਰੇ ਅਗੇ ਅੜਦੀ, ਜੋ ਨਿਉਂ ਨਿਉਂ ਨਾ ਤੇਰੇ ਅਗੇ ਸੀਸ ਝੁਕਾਈਆ। ਕਲਮਾ ਕਾਇਨਾਤ ਕਹੇ ਤੇਰੇ ਹੁਕਮ ਤੋਂ ਬਿਨਾ ਰਸੂਲਾਂ ਦੀ ਆਸਾ ਨਿਮਾਜ਼ ਕੋਇ ਨਾ ਪੜ੍ਹਦੀ, ਸਜਦਾ ਸੀਸ ਨਾ ਕੋਇ ਨਿਵਾਈਆ। ਸੁਰਤੀ ਕਿਸੇ ਨਾ ਹੁੰਦੀ ਮਾਲਕ ਆਪਣੇ ਘਰ ਦੀ, ਦਰ ਦਰ ਧੱਕੇ ਖਾਈਆ। ਪ੍ਰਭ ਘੜੀ ਸੁਹੰਜਣੀ ਦੱਸ ਆਪਣਾ ਖੇਲ ਕਰਨ ਦੀ, ਕਰਤੇ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਮਿਹਰ ਕਹੇ ਮੈਂ ਦੱਸਾਂ ਮਹਿਬੂਬ, ਮੁਹੱਬਤ ਵਿਚ ਜਣਾਈਆ। ਜੋ ਵਸੇ ਮਹਲ ਅਟਲ ਉਚ ਅਰੂਜ, ਅਰਸ਼ ਫ਼ਰਸ਼ ਸਮਝ ਕੋਇ ਨਾ ਪਾਈਆ। ਜੋ ਦਰਗਾਹ ਸਾਚੀ ਮੁਕਾਮੇ ਹੱਕ ਵਸੇ ਮਹਿਫ਼ੂਜ਼, ਹਿਫ਼ਾਜ਼ਤ ਅਵਰ ਨਾ ਕੋਇ ਜਣਾਈਆ। ਜਿਸ ਦੀ ਆਦਿ ਜੁਗਾਦਿ ਜੁਗ ਚੌਕੜੀ ਸਮਝੇ ਨਾ ਕੋਈ ਹਦੂਦ, ਬੇਹਦ ਬੇਪਰਵਾਹੀਆ। ਜਹਾਂ ਤਕੋ ਤਹਾਂ ਸਦਾ ਮੌਜੂਦ, ਦੋ ਜਹਾਨਾਂ ਰਿਹਾ ਸਮਾਈਆ। ਸਦੀ ਵੀਹਵੀਂ ਪਿਛਲਾ ਹੁਕਮ ਕਰੇ ਮੌਕੂਫ਼, ਮੁਕੰਮਲ ਆਪਣਾ ਹੁਕਮ ਜਣਾਈਆ। ਜਿਸ ਦੀ ਸਿਫ਼ਤ ਕਲਮਿਆਂ ਕਲਾਮਾਂ ਨਗ਼ਮਿਆਂ ਨਾਮਾਂ ਵਿਚ ਲਿਖਦੇ ਆਏ ਹਰੂਫ਼, ਹਜ਼ਰਤ ਪੈਗ਼ੰਬਰ ਕਰ ਕੇ ਗਏ ਪੜ੍ਹਾਈਆ। ਸੋ ਆਪਣੀ ਕਰਨੀ ਵਿਚ ਹੋਇਆ ਮਸਰੂਫ਼, ਸਾਹਿਬ ਮੁਸਾਹਿਬ ਹੋ ਕੇ ਸੇਵ ਕਮਾਈਆ। ਜਨ ਭਗਤਾਂ ਦੇਣ ਆਇਆ ਸਬੂਤ, ਸਾਬਤ ਸੂਰਤ ਇਕ ਵਖਾਈਆ। ਬਾਹਰੋਂ ਤਕੋ ਤੱਤਾਂ ਵਾਲਾ ਕਲਬੂਤ, ਅੰਦਰ ਨਾ ਆਦਮ ਜੇ ਵੇਖੋ ਤੇ ਖ਼ਾਦਮ ਨਜ਼ਰੀ ਆਈਆ। ਜਿਸ ਨੇ ਭਗਤਾਂ ਕੀਤਾ ਤੁਆਵਣ, ਲੇਖਾ ਚੁਕਾਇਆ ਬਲ ਰਾਜਾ ਬਾਵਨ, ਸੱਤ ਰੰਗ ਹੱਥ ਝੁਲਾਈਆ। ਗੁਰ ਅਵਤਾਰ ਪੈਗ਼ੰਬਰ ਭਗਤ ਕਹਿਣ ਇਕਾਵਨ, ਏਕੰਕਾਰ ਤੇਰੀ ਸਰਨਾਈਆ। ਸਰਬ ਸਵਾਮੀ ਭਗਤਨ ਪਕੜੀਂ ਦਾਮਨ, ਪਲੂ ਗੰਢ ਬੰਧਾਈਆ। ਅਸੀਂ ਵੇਖਿਆ ਤੂੰ ਸਭ ਦੇ ਸਾਹਮਣੇ ਹੋਵੇਂ ਜ਼ਾਮਨ, ਜ਼ੁਮੇਂਵਾਰੀ ਆਪਣੇ ਉਤੇ ਟਿਕਾਈਆ। ਨਾ ਕੋਈ ਸ਼ੱਤਰੀ ਰਿਹਾ ਬ੍ਰਾਹਮਣ, ਸ਼ੂਦਰ ਵੈਸ਼ ਦਿਤੇ ਮਿਟਾਈਆ। ਕਲਜੁਗ ਵੇਖ ਅੰਧੇਰੀ ਸ਼ਾਮਨ, ਸਾਚਾ ਚੰਦ ਕੀਤਾ ਰੁਸ਼ਨਾਈਆ। ਨੂਰ ਨੁਰਾਨਾ ਕੋਟਨ ਭਾਨਣ, ਸੂਰਜ ਚੰਦ ਨੈਣ ਸ਼ਰਮਾਈਆ । ਭਗਤ ਭਗਵਾਨ ਮਿਲ ਮਿਲ ਦਰਸ਼ਨ ਪਾਵਣ, ਪਤਿਤ ਪੁਨੀਤ ਰੂਪ ਵਟਾਈਆ। ਮਨ ਹੰਕਾਰੀ ਰਹੇ ਨਾ ਰਾਵਣ, ਕੂੜੀ ਲੰਕਾ ਗੜ੍ਹ ਤੁੜਾਈਆ। ਸੁਰਤੀ ਸ਼ਬਦੀ ਮੇਲ ਕੇ ਕਾਹਨਣ, ਘਨਈਆ ਬੰਸਰੀ ਨਾਮ ਸਚ ਸੁਣਾਈਆ। ਨਾਮ ਦ੍ਰਿੜਾ ਕੇ ਧੁਰ ਦਾ