G18L017 ੧੭ ਪੋਹ ੨੦੨੧ ਬਿਕ੍ਰਮੀ ਡਾ੦ ਪਾਲ ਸਿੰਘ ਦੇ ਗ੍ਰਹਿ ਪਿੰਡ ਭਲਾਈਪੁਰ ਜ਼ਿਲਾ ਅੰਮ੍ਰਿਤਸਰ

ਤੀਰ ਲਗਾਈਆ। ਲੇਖਾ ਚੁਕਾ ਕੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਪੰਧ ਮੁਕਾਈਆ। ਮਾਣ ਦੇ ਕੇ ਬਖ਼ਸ਼ੇ ਚਰਨ ਧਿਆਨੀ, ਸਰਨ ਮਿਲੇ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ । ਸਿਹਾਰੀ ਕਹੇ ਮੈਂ ਹੋਰ ਕੁਛ ਵੇਖਿਆ ਤੱਕਿਆ, ਤੇਰੇ ਅਗੇ ਦਿਆਂ ਜਣਾਈਆ । ਪੁਰਖ ਅਬਿਨਾਸ਼ੀ ਖੇਲ ਕਰੇ ਸਮਰਥਿਆ, ਬੇਪਰਵਾਹ ਬੇਪਰਵਾਹੀ ਵਿਚ ਸਮਾਈਆ। ਮੇਰੇ ਅੰਦਰ ਇਕ ਉਸਨੇ ਪੜਦਾ ਢਕਿਆ, ਜਿਸ ਨੂੰ ਸਕੇ ਨਾ ਕੋਇ ਖੁਲ੍ਹਾਈਆ। ਉਹ ਭਗਤਾਂ ਜੋਗਾ ਹਿੱਸਾ ਰੱਖਿਆ, ਦੂਸਰ ਹੱਥ ਨਾ ਕਦੇ ਫੜ੍ਹਾਈਆ। ਇਕ ਦਿਨ ਪੁਰਖ ਅਕਾਲ ਰਵਿਦਾਸ ਨੂੰ ਕਿਹਾ ਮੇਰੇ ਬੱਚਿਆ, ਥੋੜੇ ਸਮੇਂ ਲਈ ਤੈਨੂੰ ਪੁੱਤਰ ਲਿਆ ਬਣਾਈਆ। ਤੇਰਾ ਵੇਖ ਕੇ ਢੋਰਾਂ ਵਾਲਾ ਚੰਮ ਕੱਚਿਆ, ਕਾਚੀ ਮਾਟੀ ਰੰਗ ਚੜ੍ਹਾਈਆ। ਰਵਿਦਾਸ ਟਕਿਆਂ ਵਾਲਾ ਵਿਹਾਰ ਦੱਸਿਆ, ਆਪਣੀ ਸੇਵ ਕਮਾਈਆ । ਬਾਕੀ ਲੇਖਾ ਵੇਖ ਕੇ ਹੱਸਿਆ, ਵਾਹਵਾ ਤੇਰੀ ਬੇਪਰਵਾਹੀਆ। ਜਿਸ ਨੇ ਚਾਰ ਕੁਹਾਰ ਕੀਤੇ ਅਕੱਠਿਆਂ, ਪੰਚਮ ਤੇਲੀ ਮੇਲ ਮਿਲਾਈਆ। ਜਿਸ ਨੇ ਡੋਲੀ ਵਾਲੀ ਦੁਲ੍ਹਣ ਦਾ ਸੀਨਾ ਫਟਿਆ, ਨਾਮ ਕਟਾਰ ਤੀਰ ਚਲਾਈਆ। ਜਿਸ ਨੇ ਪਿਓ ਪੁਤ ਪੰਜ ਘੁਮਿਆਰਾਂ ਨੂੰ ਚਰਨਾਂ ਸੱਦਿਆ, ਹੋਕਾ ਹਕ ਸੁਣਾਈਆ। ਜਿਸ ਬ੍ਰਾਹਮਣ ਨਾਲ ਖੇਲਿਆ ਖੇਲ ਵੇਖੀ ਸਮੱਸਿਆ, ਸਮਾਂ ਖ਼ੁਸ਼ੀਆਂ ਨਾਲ ਵਿਹਾਈਆ। ਜਿਸ ਦੀ ਸਪੁੱਤਰੀ ਨੇ ਪਾਨਹਾ ਗੰਢਣ ਵਾਲਾ ਰਸ ਚਟਿਆ, ਲਬਾਂ ਨਾਲ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਸਿਹਾਰੀ ਕਹੇ ਮੈਂ ਇਕ ਹੋਰ ਦੱਸਾਂ ਸਵਾਲ, ਸਹਿਜ ਸਹਿਜ ਜਣਾਈਆ। ਇਕ ਦਿਨ ਖ਼ੁਸ਼ੀ ਵਿਚ ਆ ਕੇ ਦੀਨ ਦਿਆਲ, ਮੈਨੂੰ ਠੋਕਰ ਦਿਤੀ ਲਗਾਈਆ। ਓਸ ਦੇ ਵਿੱਚੋਂ ਨਿਕਲਿਆ ਇਕ ਰੁਮਾਲ, ਜੋ ਗੋਬਿੰਦ ਤੇਰੇ ਹੱਥ ਫੜਾਈਆ। ਜਿਸ ਦਾ ਨਾਮ ਧੁਰ ਦੀ ਢਾਲ, ਲੁਹਾਰ ਤਰਖਾਣ ਨਾ ਕੋਇ ਘੜਾਈਆ। ਇਸ ਨੂੰ ਰੱਖਣਾ ਆਪ ਸੰਭਾਲ, ਤੱਤਾਂ ਵਾਲਾ ਹੱਥ ਨਾ ਕੋਇ ਲਗਾਈਆ। ਕਲਜੁਗ ਅੰਤ ਇਹਦਾ ਆਉਣਾ ਖ਼ਿਆਲ, ਅੰਤਰ ਅੰਤਰ ਦਏ ਜਣਾਈਆ। ਜਿਸ ਵੇਲੇ ਨਿਰਗੁਣ ਹੋ ਕੇ ਬਣੇ ਦਲਾਲ, ਸ਼ਬਦੀ ਵੇਸ ਵਟਾਈਆ। ਪੁਰਖ ਅਕਾਲਾ ਹੋਵੇ ਤੇਰੇ ਨਾਲ, ਜੋਤੀ ਜੋਤ ਜੋਤ ਰੁਸ਼ਨਾਈਆ। ਸੰਬਲ ਨਗਰ ਬਣੇ ਮੰਦਰ ਸਚੀ ਧਰਮਸਾਲ, ਆਸਣ ਸਿੰਘਾਸਣ ਇਕ ਵਿਛਾਈਆ। ਹੁਕਮੇ ਅੰਦਰ ਰਖ ਕੇ ਕਾਲ ਮਹਾਕਾਲ, ਮਾਅਕੂਲ ਹੁਕਮ ਜਣਾਈਆ । ਲੱਖ ਚੁਰਾਸੀ ਕੂੜੀ ਕਿਰਿਆ ਵੇਖ ਕੇ ਚਾਲ, ਅਬਿਨਾਸ਼ੀ ਕਰਤੇ ਦੇਈਂ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਹੋਵਣ ਬੇਹਾਲ, ਬੇਹਬਲ ਹੋ ਕੇ ਦੇਣ ਦੁਹਾਈਆ। ਸੁਰਤੀ ਕਰੇ ਨਾ ਕੋਇ ਸੰਭਾਲ, ਸ਼ਬਦੀ ਜੋੜ ਨਾ ਕੋਇ ਜੁੜਾਈਆ। ਦੁਖ ਭੁਖ ਦੇ ਨਾਲ ਰੋਵਣ ਕੰਗਾਲ, ਰੋਇਆਂ ਰੋਗ ਨਾ ਕੋਇ ਮਿਟਾਈਆ। ਤ੍ਰੈਗੁਣ ਮਾਇਆ ਤੋੜੇ ਨਾ ਕੋਇ ਜੰਜਾਲ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਓਸ ਵੇਲੇ ਪਰਗਟ ਹੋਵੇ ਪਤਿਪਰਮੇਸ਼ਵਰ ਸਾਹਿਬ ਸੁਵਾਮੀ ਆਪ, ਆਪਣਾ ਰੂਪ ਧਰਾਈਆ। ਤੇਰੇ ਨਾਲ ਮਿਲ ਕੇ ਤੇਰਾ ਰੂਪ ਸਤਿ ਸਰੂਪ ਦਏ ਜਾਪ, ਸੋਹੰ ਢੋਲਾ ਨਾਦ ਵਜਾਈਆ। ਤੂੰ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਹੋ ਕੇ ਵਸਣਾ ਸਾਥ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਸਿਹਾਰੀ ਤੋਂ ਅਗੇ ਬੋਲੀ ਬਿਹਾਰੀ, ਬਹੁੜੀ ਕਰ ਸੁਣਾਈਆ। ਗੋਬਿੰਦ ਸਚ ਦੱਸਾਂ ਉਹ ਮੇਰਾ ਪੁਰਖ ਅਕਾਲ ਨਿਰੰਕਾਰੀ, ਨਿਰਵੈਰ ਨਜ਼ਰੀ ਆਈਆ। ਜਿਸ ਨੇ ਕਲਜੁਗ ਅੰਤਮ ਬਣਨਾ ਆਪ ਵਪਾਰੀ, ਲੱਖ ਚੁਰਾਸੀ ਵੇਖ ਵਖਾਈਆ। ਚਾਰ ਕੁੰਟ ਦਹਿ ਦਿਸ਼ਾ ਬ੍ਰਹਿਮੰਡਾਂ ਖੰਡਾਂ ਫਿਰਨਾ ਵਾਰੋ ਵਾਰੀ, ਵਾਰਤਾ ਸਭ ਦੀ ਦਏ ਦੋਹਰਾਈਆ। ਦੂਜੇ ਉਤੇ ਕਰੇ ਨਾ ਕੋਇ ਇਤਬਾਰੀ, ਯਕੀਨ ਆਪਣਾ ਆਪਣੇ ਉਤੇ ਰਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮਜ਼ਦੂਰੀ ਕਰ ਕੇ ਗਏ ਦਿਹਾੜੀ, ਲੋਕਮਾਤ ਸੇਵ ਕਮਾਈਆ। ਮੰਗਾਂ ਮੰਗਦੇ ਗਏ ਅੰਤਮ ਵਾਰੀ, ਖ਼ਾਲੀ ਝੋਲੀ ਆਪਣੀ ਡਾਹੀਆ। ਈਸਾ ਮੂਸਾ ਮੁਹੰਮਦ ਕਿਹਾ ਵਡ ਅਮਾਮ ਸਾਡਾ ਸਿਕਦਾਰੀ, ਸਦੀ ਚੌਧਵੀਂ ਵੇਖ ਵਖਾਈਆ। ਨਾਨਕ ਗੋਬਿੰਦ ਕਿਹਾ ਸੂਰਬੀਰ ਬਲਕਾਰੀ, ਪਤਿਪਰਮੇਸ਼ਵਰ ਵਡ ਵਡਿਆਈਆ। ਪਰਗਟ ਹੋਵੇ ਵਡ ਸੰਸਾਰੀ, ਦੋ ਜਹਾਨਾਂ ਹੁਕਮ ਮਨਾਈਆ। ਭਗਤ ਸੁਹੇਲਾ ਹੋ ਕੇ ਮੀਤ ਮੁਰਾਰੀ, ਗੁਰਮੁਖ ਮਿਤਰਾਂ ਦਏ ਵਡਿਆਈਆ। ਮੇਰੇ ਵਿਚੋਂ ਲੇਖਾ ਨਜ਼ਰੀ ਆਏ ਕਲਜੁਗ ਅੰਤਮ ਰਵਿਦਾਸ ਬਟਵਾਰੇ ਦੀ ਲਗਣੀ ਯਾਰੀ, ਧੁਰ ਦਾ ਮੇਲਾ ਮੇਲ ਮਿਲਾਈਆ। ਜਿਨ੍ਹਾਂ ਦੇ ਪਿਛੇ ਭਗਤ ਸੁਹੇਲੇ ਜਾਵੇ ਤਾਰੀ, ਬੇਲੇ ਜੰਗਲ ਕਾਹੀ ਪਾਰ ਕਰਾਈਆ। ਜਿਹੜਾ ਕੰਡਾ ਤਿੱਖੀ ਸੂਲ ਦਾ ਬਾਲਮੀਕ ਵੱਜਾ ਰਾਵੀ ਅਧਵਿਚਕਾਰੀ, ਜਿਸ ਦਾ ਨਿਸ਼ਾਨਾ ਅਜੇ ਮਿਟ ਨਾ ਜਾਈਆ। ਓਥੋਂ ਦੀ ਵਿਥਿਆ ਲਿਖ ਕੇ ਸਾਰੀ, ਸ਼ਬਦ ਕਹਾਣੀ ਲਈ ਬਣਾਈਆ। ਗੁਰ ਅਰਜਨ ਦੀ ਖ਼ਾਹਸ਼ ਅੰਤਮ ਵਾਰੀ, ਜੋ ਰਾਵੀ ਕੰਢੇ ਪਰਗਟਾਈਆ। ਓਸ ਭਠਿਆਲੇ ਦਾ ਕ਼ਰਜ਼ਾ ਲਾਹ ਕੇ ਭਾਰੀ, ਜੋ ਅਗਨੀ ਤੱਤ ਤਪਾਈਆ। ਓਸ ਕੰਨਿਆ ਦੀ ਕਰ ਕੇ ਪਾਰ ਕਿਨਾਰੀ, ਜੋ ਸੀਸ ਸਾਹਿਬ ਝੁਕਾਈਆ। ਓਸ ਦਰਬਾਨ ਨੂੰ ਦੇ ਕੇ ਸਚ ਸਰਦਾਰੀ, ਬਖ਼ਸ਼ੀ ਮਾਣ ਵਡਿਆਈਆ। ਜੁਗ ਚੌਕੜੀ ਦੇ ਵਿਛੜੇ ਕੱਠੇ ਕਰ ਕੇ ਇਕੋ ਵਾਰੀ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਏ ਵਡਿਆਈਆ। ਬਿਹਾਰੀ ਕਹੇ ਮੈਂ ਹੋਰ ਕੁਛ ਦੱਸਾਂ, ਦਸਮੇਸ਼ ਤੈਨੂੰ ਸੀਸ ਨਿਵਾਈਆ । ਖ਼ੁਸ਼ੀਆਂ ਨਾਲ ਹਸਾਂ, ਚਿੰਤਾ ਗ਼ਮ ਰਿਹਾ ਨਾ ਰਾਈਆ। ਜੋ ਨਾਨਕ ਸਰਗੁਣ ਨਾਨਕ ਲੇਖ ਲਿਖਿਆ ਆਪਣਿਆਂ ਹੱਥਾਂ, ਦਿਤੀ ਮਾਣ ਵਡਿਆਈਆ। ਓਨ੍ਹਾਂ ਪੰਜਾਂ ਦੇ ਨਾਮ ਰੱਟਾਂ, ਜਿਨ੍ਹਾਂ ਨੂੰ ਦਰਗਾਹ ਮਿਲੀ ਵਡਿਆਈਆ। ਧੂੜੀ ਖ਼ਾਕ ਓਨ੍ਹਾਂ ਦੇ ਚਰਨਾਂ ਦੀ ਚੱਟਾਂ, ਆਪਣਾ ਮੁਖ ਪਵਿਤ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ