G18L017 ੧੭ ਪੋਹ ੨੦੨੧ ਬਿਕ੍ਰਮੀ ਡਾ੦ ਪਾਲ ਸਿੰਘ ਦੇ ਗ੍ਰਹਿ ਪਿੰਡ ਭਲਾਈਪੁਰ ਜ਼ਿਲਾ ਅੰਮ੍ਰਿਤਸਰ

ਹਰਿ ਜਗਦੀਸਾ ਜਨ ਭਗਤਾਂ ਆਪਣੇ ਨਾਮ ਦੀ ਕਰ ਜਾਏ ਵਸੀਅਤ, ਦਾਖ਼ਲ ਖ਼ਾਰਜ ਆਪੇ ਦਏ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਲੇਖ ਚੁਕਾਈਆ। ਗੋਬਿੰਦ ਕਹੇ ਮੈਂ ਤਕਿਆ ਨਜ਼ਾਰਾ, ਬੇਨਜ਼ੀਰ ਰਿਹਾ ਵਖਾਈਆ। ਵੇਖਿਆ ਉਹ ਕਿਨਾਰਾ, ਜਿਥੇ ਭਠਿਆਲੇ ਭੱਠੀ ਤਤ ਤਪਾਈਆ। ਵੇਖਿਆ ਉਹ ਦਰਬਾਰਾ, ਜਿਸ ਦਰਬਾਰ ਦਾ ਮਾਲਕ ਬੇਪਰਵਾਹੀਆ। ਵੇਖਿਆ ਉਹ ਅਖਾੜਾ, ਜਿਸ ਗ੍ਰਹਿ ਗੁਰਮੁਖ ਆਪਣੀ ਖ਼ੁਸ਼ੀ ਮਨਾਈਆ। ਵੇਖਿਆ ਰਵਿਦਾਸ ਚੁਮਾਰਾ, ਜੋ ਮਾਣਸ ਜਨਮ ਵਿਚੋਂ ਮਾਣਸ ਆਇਆ ਬਦਲਾਈਆ। ਪੁਰਖ ਅਕਾਲ ਕੀਤਾ ਪਿਆਰਾ, ਦਰ ਦਵਾਰ ਦਿਤੀ ਵਡਿਆਈਆ। ਲਹਿਣੇ ਵਿਚ ਪਿਛਲਾ ਲੇਖ ਦੇਣੇ ਵਿਚ ਅਗਲਾ ਲਿਖਾਰਾ, ਧੁਰ ਦੀ ਧਾਰ ਰਿਹਾ ਜਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਗੋਬਿੰਦ ਕਹੇ ਬਾਲਮੀਕ ਵੇਖਿਆ, ਜਿਸ ਹਰਿ ਹਰਿ ਬਣਤ ਬਣਾਈਆ। ਜਨਮ ਕਰਮ ਦੀ ਮੇਟ ਕੇ ਰੇਖਿਆ, ਰਿਖੀਆਂ ਮੁਨੀਆਂ ਵਿਚੋਂ ਦਿਤੀ ਵਡਿਆਈਆ। ਸੈਰ ਕਰਾ ਕੇ ਆਪਣੇ ਦੇਸਿਆ, ਪਰਦਾ ਉਹਲਾ ਦਿਤਾ ਉਠਾਈਆ। ਪਿਛਲਾ ਚੁਕਾ ਕੇ ਪੇਸ਼ਿਆ, ਅਗਲਾ ਮਾਰਗ ਇਕ ਸਮਝਾਈਆ। ਆਪ ਬਣ ਕੇ ਦਰ ਦਰਵੇਸ਼ਿਆ, ਸਾਚੀ ਸੇਵ ਕਮਾਈਆ। ਭੂਪਤ ਭੂਪ ਰੂਪ ਵਟਾ ਕੇ ਨਰ ਨਰੇਸ਼ਿਆ, ਸ਼ਾਹ ਸੁਲਤਾਨ ਹੋਇਆ ਆਪ ਸਹਾਈਆ। ਜਿਸ ਵੇਲੇ ਬਾਲਮੀਕ ਨੇ ਤਖ਼ਤ ਨਿਵਾਸੀ ਏਕਾ ਵੇਖਿਆ, ਸੀਸ ਜਗਦੀਸ ਪੰਚ ਮੁਖੀ ਤਾਜ ਸੁਹਾਈਆ। ਉਸੇ ਵੇਲੇ ਬਿਨ ਚਰਨਾਂ ਤੋਂ ਚਰਨਾਂ ਉਤੇ ਲੇਟਿਆ, ਕ਼ਦਮਾਂ ਉਤੇ ਆਪਣਾ ਸੀਸ ਟਿਕਾਈਆ। ਮੈਂ ਤੇਰੇ ਉਤੋਂ ਸਭ ਕੁਛ ਵੇਚਿਆ, ਮੈਂ ਮੇਰਾ ਰਿਹਾ ਨਾ ਰਾਈਆ। ਪੁਰਖ ਅਕਾਲ ਹਸ ਕੇ ਕਿਹਾ ਬੇਟਿਆ, ਤੇਰੇ ਪ੍ਰੇਮ  ਪਿਛੇ ਸੀਸ ਦਾ ਤਾਜ ਭਗਤਾਂ ਭੇਟ ਚੜ੍ਹਾਈਆ। ਬਾਲਮੀਕ ਦਰਸ਼ਨ ਕਰਕੇ ਨੇਤ ਨੇਤਿਆ, ਧੂੜੀ ਟਿੱਕਾ ਮਸਤਕ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਇਆ ਸਹਾਈਆ। ਬਾਲਮੀਕ ਵੇਖਿਆ ਕਿਉਂ ਤਾਜ ਲੱਥਾ, ਸੀਸ ਜਗਦੀਸ ਖ਼ਾਲੀ ਨਜ਼ਰੀ ਆਈਆ । ਓਨ ਆਪਣੇ ਹੱਥ ਮਾਰਿਆ ਉਤੇ ਹੱਥਾ, ਮਸਤਕ ਰੇਖ ਦਿਤੀ ਬਦਲਾਈਆ। ਜਾਂ ਵੇਖਿਆ ਪਰਮ ਪੁਰਖ ਪਰਮਾਤਮ ਸਥਰ ਸੇਜ ਲੱਥਾ, ਆਪਣਾ ਮਾਣ ਤਾਣ ਮਿਟਾਈਆ। ਭਗਤਾਂ ਨਾਲੋਂ ਪਹਿਲੇ ਜਨ ਭਗਤਾਂ ਅਗੇ ਢੱਠਾ, ਨੀਵਾਂ ਹੋ ਕੇ ਸੇਵ ਕਮਾਈਆ। ਸ਼ਬਦ ਸੁਣਾਇਆ ਬਟਵਾਰੇ ਹੰਕਾਰ ਵਿਕਾਰ ਦਾ ਮੇਰੇ ਦਰ ਤੇ ਰਹੇ ਨਾ ਰੱਟਾ, ਕੂੜੇ ਰੱਟੇ ਦਿਆਂ ਮੁਕਾਈਆ। ਓਸ ਨੇ ਕਿਹਾ ਹੇ ਪਰਮ ਪੁਰਖ ਪਰਮਾਤਮ ਤੂੰ ਆਦਿ ਜੁਗਾਦੀ ਸੱਚਾ, ਸਚ ਤੇਰੀ ਵਡਿਆਈਆ। ਬੇਸ਼ਕ ਤੇਰਾ ਜਗਤ ਮਿੱਟੀ ਦਾ ਪੁਤਲਾ ਭਾਂਡਾ ਕੱਚਾ, ਕਾਚੀ ਗਗਰੀਆ ਬੈਠਾ ਡੇਰਾ ਲਾਈਆ। ਮਨ ਵਾਸਨਾ  ਸੰਸਾਰ ਵਿਚ ਨੱਚਾ, ਮਨਸਾ ਨਾਲ ਰਖਾਈਆ। ਫੇਰ ਵੀ ਕਿਰਪਾ ਕਰ ਏਕੰਕਾਰਿਆ ਆਪ ਬਣਾਇਆ ਆਪਣਾ ਬੱਚਾ, ਬੱਚਾ ਕਹਿ ਕੇ ਲਿਆ ਬੁਲਾਈਆ। ਪ੍ਰਭੂ ਇਕ ਤੇਰੇ ਕੋਲੋਂ ਮੰਗ ਮੰਗਾਂ, ਸਿੱਧੀ ਆਪਣੀ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਗਾਹ ਦੇਣੀ ਮਾਣ ਵਡਿਆਈਆ। ਪੁਰਖ ਅਕਾਲ ਕਿਹਾ ਕੀ ਤੈਨੂੰ ਲੋੜ? ਆਪਣੀ ਕਹਾਣੀ ਦੇ ਜਣਾਈਆ। ਬਾਲਮੀਕ ਕਿਹਾ ਹੱਥ ਜੋੜ, ਬੇਨੰਤੀ ਇਕ ਸੁਣਾਈਆ। ਜਿਵੇਂ ਠਗ ਚੋਰ ਯਾਰ ਨੂੰ ਮੈਨੂੰ ਲਿਆ ਜੋੜ, ਆਪਣਾ ਬੰਧਨ ਪਾਈਆ। ਜਿਸ ਵੇਲੇੇ ਕਲਜੁਗ ਅੰਧੇਰਾ ਹੋਵੇ ਘੋਰ, ਤੇਰੇ ਭਗਤਾਂ ਨੂੰ ਮੇਲਾ ਕਵਣ ਲਏ ਮਿਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪੱਲੂ ਜਾਵਣ ਛੋੜ, ਸੱਜਣ ਸਖ਼ਾ ਸਖ਼ਾਈ ਨਜ਼ਰ ਕੋਇ ਨਾ ਆਈਆ। ਦੱਸ ਕੌਣ ਪਕੜੇ ਉਹਨਾਂ ਦੀ ਡੋਰ, ਜਿਹੜੇ ਡੋਰ ਤੇਰੇ ਉਤੇ ਰਖਾਈਆ। ਸ੍ਰੀ ਭਗਵਾਨ ਕਿਹਾ ਮੈਨੂੰ ਭਗਤਾਂ ਦੀ ਸਦਾ ਲੋੜ, ਬਿਨ ਭਗਤਾਂ ਮੇਰੀ ਮਾਤਲੋਕ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਬਾਲਮੀਕ ਕਿਹਾ ਮੇਰੀ ਹੋਰ ਅਰਜ਼, ਤੇਰੇ ਅਗੇ ਅਰਜ਼ੋਈਆ। ਜੇ ਤੂੰ ਭਗਤਾਂ ਵੰਡੇਂ ਦਰਦ, ਦੁਖੀਆਂ ਦੁਖ ਗਵਾਈਆ। ਆਪਣੇ ਨਾਲ ਕਰ ਕੇ ਲਿਖਤ ਪੜ੍ਹਤ, ਸਿਧਾ ਜੋੜ ਜੁੜਾਈਆ । ਕਿਸੇ ਦਾ ਭਰਨ ਨਾ ਦੇਵੇਂ ਧੜਤ, ਮਜ਼ਦੂਰੀ ਅਵਰ ਨਾ ਕੋਇ ਕਰਾਈਆ। ਪੁਰਖ ਅਕਾਲ ਕਿਹਾ ਜਿਸ ਵੇਲੇ ਨਿਰਗੁਣ ਨਿਰੰਕਾਰ ਨਿਰਾਕਾਰ ਹੋ ਕੇ ਆਵਾਂ ਪਰਤ, ਪਤਿਪਰਮੇਸ਼ਵਰ ਰੂਪ ਵਟਾਈਆ। ਬਾਲਮੀਕ ਤੇਰੇ ਦਵਾਰੇ ਤੇ ਜਨ ਭਗਤਾਂ ਕੋਲੋਂ ਆਪਣੇ ਸਿਰ ਤੇ ਰਖਾਵਾਂ ਖੜਗ, ਭੈ ਵਿਚ ਭਗਤਾਂ ਸੇਵ ਕਮਾਈਆ । ਬਣ ਕੇ ਜੋਧਾ ਸੂਰਬੀਰ ਮਰਦਾਨਾ ਮਰਦ, ਮਦਦ ਕਰਾਂ ਥਾਉਂ ਥਾਈਂਆ। ਭਗਤ ਉਧਾਰਦਿਆਂ ਮੇਰਾ ਕੀ ਹੋਣਾ ਹਰਜ, ਹਾਜ਼ਰ ਹਜ਼ੂਰ ਹੋ ਕੇ ਦਰਸ ਦਿਆਂ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੇ ਲਹਿਣੇ ਬਿਨ ਲਹਿਣਿਉਂ ਝੋਲੀ ਪਾਈਆ। ਬਾਲਮੀਕ ਕਿਹਾ ਇਕ ਹੋਰ ਸੰਦੇਸ਼ਾ, ਧੁਰ ਦਰਬਾਰੀ ਦਿਆਂ ਜਣਾਈਆ। ਕੀ ਧਾਰੇਂ ਆਪਣਾ ਭੇਸਾ, ਨਿਰਗੁਣ ਸਾਹਿਬ ਦੇ ਸਮਝਾਈਆ । ਪੁਰਖ ਅਕਾਲ ਕਿਹਾ ਪਹਿਲੋਂ ਸੁਤ ਬਣਾਵਾਂ ਦਸ ਦਸਮੇਸ਼ਾ, ਦਹਿ ਦਿਸ਼ਾ ਵਜੇ ਵਧਾਈਆ। ਉਸ ਦੇ ਅੰਦਰ ਬਾਹਰ ਰਹਾਂ ਹਮੇਸ਼ਾ, ਘੜੀ ਪਲ ਵਿਛੜ ਨਾ ਜਾਈਆ। ਜਿਸ ਵੇਲੇ ਮਾਛੂਵਾੜੇ ਸੁਆਵਾਂ ਸੂਲਾਂ ਸੇਜਾ, ਜੰਗਲਾਂ ਵਿਚ ਫਿਰਾਈਆ। ਸਚ ਸੰਦੇਸ਼ਾ ਇਕੋ ਭੇਜਾਂ, ਧੁਰ ਦਾ ਹੁਕਮ ਬੇਪਰਵਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਬਾਲਮੀਕ ਕਿਹਾ ਪ੍ਰਭ ਮੇਰੀ ਮੰਨ, ਦੋਏ ਜੋੜ ਸੀਸ ਨਿਵਾਈਆ। ਆਪਣੇ ਸੀਸ ਤਾਜ ਉਹੋ ਬੰਨ੍ਹ, ਮੈਂ ਵੇਖ ਕੇ ਖ਼ੁਸ਼ੀ ਮਨਾਈਆ। ਤੇਰੇ ਹੁੰਦਿਆਂ ਪਾਤਸ਼ਾਹ ਤੇਰੇ ਭਗਤਾਂ ਦੇਵੇ ਕੋਇ ਨਾ ਡੰਨ, ਡੰਕਾ ਹੋਰ ਨਾ ਕੋਇ ਵਜਾਈਆ। ਸਾਰੇ ਰਸਨਾ ਕਹਿਣ ਧੰਨ ਧੰਨ, ਪ੍ਰਭੂ ਧੰਨ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲਹਿਣਾ ਝੋਲੀ ਪਾਈਆ। ਪੁਰਖ ਅਕਾਲ ਕਿਹਾ ਮੈਂ ਸੁਹੌਣਾ ਸੀਸ, ਦੇਵਾਂ ਮਾਣ ਵਡਿਆਈਆ। ਰੂਪ ਧਰ ਕੇ ਹਰਿ ਜਗਦੀਸ਼, ਜਗਦੀਸ਼ਰ ਖੇਲ ਵਖਾਈਆ। ਸਭ ਤੋਂ ਵਖਰੀ ਨਿਰਾਲੀ ਚਲਾ ਕੇ ਰੀਤ, ਧੁਰ ਦਾ ਹੁਕਮ ਦਿਆਂ ਵਰਤਾਈਆ। ਸਿੱਧੀ ਭਗਤਾਂ ਨਾਲ ਕਰ ਕੇ ਪ੍ਰੀਤ, ਪ੍ਰੀਤਮ ਹੋ ਕੇ ਜੋੜ ਜੁੜਾਈਆ। ਮੇਰਾ ਭਗਤ ਨਾ ਕੋਇ ਜਾਏ ਮੰਦਰ ਮਸੀਤ, ਸ਼ਿਵਦਵਾਲਾ ਮਠ ਕਿਸੇ ਕੰਮ ਨਾ ਆਈਆ। ਉਹਨਾਂ ਦੇ ਅੰਦਰ ਵੜ ਕੇ ਦੱਸਾਂ ਆਪਣਾ ਗੀਤ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਰਹਿਮਤ ਨਾਲ ਕਰਾਂ ਬਖ਼ਸ਼ੀਸ਼, ਬਖ਼ਸ਼ਿਸ਼ ਸਭ ਦੀ ਝੋਲੀ ਪਾਈਆ। ਬਾਲਮੀਕ ਦੀ ਰੋ ਕੇ ਨਿਕਲੀ ਚੀਕ, ਉਚੀ ਕੂਕ ਸੁਣਾਈਆ । ਵੇਖੀਂ ਕਿਤੇ ਮੇਰੇ ਵਾਂਗ ਨਾ ਪਾਈਂ ਕਿਸੇ ਦੀ ਲੰਮੀ ਤਰੀਕ, ਅਧਵਾਟਿਆਂ ਵਿਚ