ਫਿਰਾਈਆ। ਬਿਨ ਤੇਰੀ ਕਿਰਪਾ ਕਾਇਆ ਕਿਸੇ ਨਾ ਹੋਵੇ ਠੰਡੀ ਸੀਤ, ਕੋਟਨ ਕੋਟ ਗਏ ਧੂਣੀਆਂ ਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਨਾਲ ਮਿਲਾਈਆ। ਸ੍ਰੀ ਭਗਵਾਨ ਕਹੇ ਸੁਣ ਬਾਲਮੀਕ ਸੁਹੇਲੇ, ਸਚ ਦਿਆਂ ਜਣਾਈਆ। ਤੂੰ ਇੱਕੀ ਸਾਲ ਰਹਿਣਾ ਬੇਲੇ, ਨਾਤਾ ਜਗਤ ਨਾਲੋਂ ਤੁੜਾਈਆ। ਤੇਰੇ ਕੋਲ ਰਹਿਣੇ ਦੋ ਲੇਲੇ, ਜਿਨ੍ਹਾਂ ਦੀ ਬਕਰੀ ਇਕੋ ਮਾਈਆ। ਉਹਨਾਂ ਦੇ ਨਾਲ ਖੇਲ ਪ੍ਰਭੂ ਖੇਲੇ, ਖ਼ਾਲਕ ਮਾਲਕ ਦਇਆ ਕਮਾਈਆ। ਓਧਰੋਂ ਸ਼ਿਕਾਰ ਖੇਲਣ ਵਾਲੇ ਹੱਥੀਂ ਫੜ ਕੇ ਆਵਣ ਨੇਜ਼ੇ, ਬਲਮਾਂ ਨਾਉਂ ਧਰਾਈਆ। ਜੀਵ ਮਾਰਨੇ ਜਿਨ੍ਹਾਂ ਦੇ ਪੇਸ਼ੇ, ਤੇਰੇ ਵਾਲੀ ਅਦਾ ਰਖਾਈਆ। ਜਿਸ ਵੇਲੇ ਆਵਣ ਤੇਰੇ ਨੇੜੇ, ਤੂੰ ਹੱਥ ਦੇਣਾ ਉਠਾਈਆ। ਓਹ ਮਿਤਰੋ ਦੋਸਤੋ ਸੱਜਣੋ ਮੈਂ ਵੀ ਮਨੁਸ਼ ਲੁੱਟੇ ਬਥੇਰੇ, ਮਗਰ ਕੰਮ ਕੋਈ ਨਾ ਆਈਆ। ਕਿਉਂ ਝੂਠੇ ਕਰਦੇ ਝੇੜੇ, ਝਗੜਾ ਦਿਓ ਮੁਕਾਈਆ। ਆਉ ਵੇਖੋ ਅੰਦਰ ਵੜ ਕੇ ਮੇਰੇ ਖੇੜੇ, ਕੁੰਡੀ ਖਿੜਕੀ ਦਿਆਂ ਖੁਲ੍ਹਾਈਆ। ਓਨੇ ਚਿਰ ਨੂੰ ਇਕ ਜੰਗਲ ਵਿਚੋਂ ਆਇਆ ਸ਼ੇਰੇ, ਆਪਣੀ ਭਬਕ ਲਗਾਈਆ। ਓਥੇ ਆ ਗਏ ਸਾਰੇ ਘੇਰੇ, ਪੱਲੂ ਸਕੇ ਨਾ ਕੋਇ ਛੁਡਾਈਆ। ਹਕ਼ੀਕ਼ਤ ਹਕ ਕਿਹੜਾ ਨਬੇੜੇ, ਮਾਰਨ ਆਏ, ਮੌਤ ਸਾਨੂੰ ਅਗੇ ਰਹੀ ਡਰਾਈਆ। ਓਧਰੋਂ ਇਕ ਰਿਖੀ ਆ ਜਾਏ ਓਸੇ ਡੇਰੇ, ਹੱਥ ਕਰਮੰਡਲੀ ਇਕ ਰਖਾਈਆ। ਢੋਲਾ ਗਾਵੇ ਮੇਰੇ ਮੇਰੇ, ਸੋਹੰ ਰਾਗ ਅਲਾਈਆ। ਹੱਥੋਂ ਉਹਨਾਂ ਦੇ ਡਿਗ ਪਏ ਨੇਜ਼ੇ, ਨਿਗਾਹ ਦਿਤੀ ਬਦਲਾਈਆ। ਨੇਤਰ ਨੀਵਾਂ ਹੋ ਕੇ ਵੇਖੇ, ਅੱਖ ਨਾ ਕੋਇ ਉਠਾਈਆ। ਬਾਲਮੀਕ ਤਕਿਆ ਪ੍ਰਭ ਚੜ੍ਹਿਆ ਆਤਮ ਸੇਜੇ, ਸੋਹਣਾ ਜੋੋੜ ਜੁੜਾਈਆ। ਓਸ ਸ਼ੇਰ ਨੇ ਕਿਹਾ ਮੇਰੇ ਕਿਸ ਬਿਧ ਲੱਗਣ ਲੇਖੇ, ਲੇਖਾ ਦਏ ਚੁਕਾਈਆ। ਬਲਮੀਕ ਕਿਹਾ ਜਿਹੜਾ ਮੈਨੂੰ ਏਥੇ ਭੇਜੇ, ਓਹ ਲਹਿਣੇ ਰਿਹਾ ਮੁਕਾਈਆ। ਧੁਰ ਦੀ ਆਵਾਜ਼ ਆਈ ਕਲਜੁਗ ਅੰਤਮ ਰਖੇ ਚੇਤੇ, ਅਭੁਲ ਭੁਲ ਕਦੇ ਨਾ ਜਾਈਆ । ਜਿਸ ਵੇਲੇ ਬਾਲਮੀਕ ਪਾਲ ਸਿੰਘ ਹੋ ਕੇ ਪ੍ਰਭ ਨੂੰ ਪਹਿਲੀ ਵਾਰ ਵੇਖੇ, ਨੇਤਰ ਨੈਣਾਂ ਨਾਲ ਮਿਲਾਈਆ। ਉਹੋ ਸ਼ੇਰ ਫਿਰ ਦਰਵਾਜ਼ੇ ਉਤੇ ਖੜਾ ਪ੍ਰਭ ਨੇ ਪਾਏ ਭੁਲੇਖੇ, ਭੁਲੇਖੇ ਵਾਲਾ ਬੇਪਰਵਾਹੀਆ। ਬਿਨਾ ਹਿਸਾਬ ਕਿਤਾਬ ਪਰਦਾ ਫੋਲ ਨਾ ਖੋਲ੍ਹੇ ਭੇਤੇ, ਆਦਿ ਜੁਗਾਦੀ ਸਭ ਕੁਛ ਆਪਣੇ ਵਿਚ ਬੰਦ ਰਖਾਈਆ। ਓਸੇ ਦਾ ਕਾਰਨ ਹਰਿਸੰਗਤ ਹਰਿਭਗਤ ਸਾਚੇ ਸੰਤ ਨਿਜ ਨੇਤਰ ਨਰ ਨਰਾਇਣ ਆਪ ਪੇਖੇ, ਪੇਖ ਪੇਖ ਆਪਣੀ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਬਾਲਮੀਕ ਇਕ ਹੋਰ ਮੰਗ ਮੰਗੀ, ਆਪਣੀ ਆਸ ਰਖਾਈਆ। ਪ੍ਰਭੂ ਦੱਸ ਮੇਰਾ ਫੇਰ ਹੋਵੇ ਕੌਣ ਸੰਗੀ, ਜੋ ਤੇਰਾ ਜੋੜ ਜੁੜਾਈਆ। ਸ੍ਰੀ ਭਗਵਾਨ ਕਿਹਾ ਓਸ ਅਜੇ ਰੰਬੀ ਨਹੀਂ ਚੰਡੀ, ਤਿੱਖੀ ਆਰ ਨਾ ਕੋਇ ਕਰਾਈਆ। ਓਸ ਦੀ ਮਾਂ ਅਜੇ ਨਹੀਂ ਜੰਮੀਂ, ਜਿਸ ਨੇ ਪੁੱਤਰ ਜੰਮਣਾ ਨੂਰ ਨੁਰਾਨਾ ਨੂਰ ਖ਼ੁਦਾਈਆ। ਉਸ ਨੇ ਬਣਨਾ ਤੇਰਾ ਤਨੀ, ਮੇਲਾ ਸਹਿਜ ਸੁਭਾਈਆ। ਘੁਟ ਕੇ ਬੰਨ੍ਹਣੀ ਗੰਢ ਕੰਨੀ, ਖੁਲ੍ਹ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਲੇਖੇ ਪਾਈਆ। ਬਾਲਮੀਕ ਕਿਹਾ ਪ੍ਰਭੂ ਮੈਨੂੰ ਆਇਆ ਇਕ ਖ਼ਿਆਲ, ਖ਼ਿਮਾ ਕਰ ਕੇ ਦੇਣਾ ਜਣਾਈਆ। ਥੋੜ੍ਹਾ ਮੈਨੂੰ ਦੱਸ ਦੇ ਉਹਦਾ ਅਹਿਵਾਲ, ਮੈਂ ਨਿਸ਼ਾਨੀਆਂ ਤੋਂ ਲਵਾਂ ਪਹਿਚਾਣ, ਆਪਣੀ ਪਹਿਚਾਣ ਉਹਦੇ ਨਾਲ ਮਿਲਾਈਆ। ਅਬਿਨਾਸ਼ੀ ਕਰਤੇ ਕਿਹਾ ਹੋ ਕੇ ਮਿਹਰਵਾਨ, ਮਿਹਰ ਨਜ਼ਰ ਟਿਕਾਈਆ। ਬੰਦਿਆਂ ਵਰਗਾ ਬੰਦਾ ਇਨਸਾਨ, ਪੰਜਾਂ ਤੱਤਾਂ ਵਾਲਾ ਰੂਪ ਵਟਾਈਆ। ਉਸ ਦੇ ਅੰਦਰ ਨੂਰ ਮਹਾਨ, ਸਚ ਪ੍ਰੇਮ ਸ੍ਰੀ ਭਗਵਾਨ, ਰਸਨਾ ਬੋਲੇ ਨਾ ਕੋਇ ਜ਼ਬਾਨ, ਸਤਿ ਸਰੂਪੀ ਨਜ਼ਰੀ ਆਈਆ। ਗੁਰਮੁਖ ਸਿੰਘ ਕਹਿ ਕੇ ਮਾਪੇ ਉਹਨੂੰ ਬੁਲਾਣ, ਭਾਈ ਭੈਣ ਕਹਿਣ ਸਾਡਾ ਨਾਤਾ ਜੁੜਿਆ ਜਹਾਨ, ਨਾਰ ਕਹੇ ਸੁਹਾਗੀ ਕੰਤ ਮਿਲਿਆ ਆਣ, ਬਟਵਾਰੇ, ਪੁਰਖ ਅਬਿਨਾਸ਼ੀ ਉਹਨੂੰ ਕਹੇ ਇਹ ਭਗਤਾਂ ਦਾ ਨਿਸ਼ਾਨ, ਨਿਸ਼ਾਨਾ ਉਚਾ ਨਜ਼ਰੀ ਆਈਆ। ਜਿਸ ਦਾ ਲੇਖਾ ਪਰੇ ਜ਼ਿਮੀਂ ਅਸਮਾਨ, ਤਬਕ ਸਬਕ ਪੜ੍ਹ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਲਏ ਮਿਲਾਈਆ। ਬਾਲਮੀਕ ਕਹੇ ਪ੍ਰਭ ਮੇਲ ਕਿਵੇਂ ਮਿਲਦਾ, ਸਤਿ ਸਚ ਦੇ ਸਮਝਾਈਆ। ਭੇਵ ਖੁਲ੍ਹੇ ਕਿਵੇਂ ਦਿਲ ਦਾ, ਆਸ ਆਸ ਨਾਲ ਮਿਲਾਈਆ। ਪੁਰਖ ਅਬਿਨਾਸ਼ੀ ਕਿਹਾ ਬਿਨ ਹੁਕਮੋਂ ਕੋਈ ਨਾ ਹਿਲਦਾ, ਵੇਸ ਅਵੇਸ ਨਾ ਕੋਇ ਵਟਾਈਆ । ਜਿਸ ਵੇਲੇ ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਖੇਲ ਖੇਲਦਾ, ਭਗਤ ਭਗਵੰਤ ਲਏ ਪਰਗਟਾਈਆ। ਓਹ ਮਾਲਕ ਬਣਾ ਕੇ ਸੱਜਣ ਸੁਹੇਲ ਦਾ, ਸੰਤ ਸੁਹੇਲੇ ਲਏ ਉਠਾਈਆ। ਇਹ ਰੰਗ ਵਖਰਾ ਓਸ ਨਵੇਲ ਦਾ, ਜੋ ਸਚਖੰਡ ਬੈਠਾ ਬੇਪਰਵਾਹੀਆ। ਓਸ ਦੇ ਹੱਥ ਪਰਚਾ ਪਾਸ ਫ਼ੇਲ ਦਾ, ਜੋ ਅੰਦਰ ਬਾਹਿਰ ਗੁਪਤ ਜ਼ਾਹਿਰ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਏ ਵਡਿਆਈਆ । ਬਾਲਮੀਕ ਕਿਹਾ ਕੀ ਓਹ ਸੋਹਣਾ ਚੰਗਾ, ਚੰਗੀ ਤਰਾ ਦੇ ਜਣਾਈਆ। ਸ੍ਰੀ ਭਗਵਾਨ ਕਿਹਾ ਜਿਸ ਦੀ ਸੇਵਾ ਕਰਨ ਗਿਆ ਗੰਗਾ, ਕਸੀਰਾ ਕੰਗਣ ਰੂਪ ਵਟਾਈਆ। ਪ੍ਰਭ ਨੇ ਓਸ ਨੂੰ ਦਿਤਾ ਇਕ ਅਨੰਦਾ, ਨਿਜ ਆਤਮ ਰਸ ਚਖਾਈਆ। ਢੋਆ ਢੋਵਣ ਵਾਲਾ ਹੋਵੇ ਬੰਦਾ, ਪ੍ਰਭ ਦੀ ਬੰਦਗੀ ਵਿਚ ਸਮਾਈਆ। ਕੋਈ ਸਮਝ ਨਾ ਸਕੇ ਨੇਤਰ ਅੰਧਾ, ਭਗਤਾਂ ਮੇਲ ਮਿਲਾਈਆ। ਓਹ ਸੀਤਲ ਧਾਰ ਸਭ ਨਾਲੋਂ ਠੰਡਾ, ਸਾਂਤਕ ਸਤਿ ਵਰਤਾਈਆ । ਓਹ ਟੁੱਟੀਆਂ ਨੂੰ ਪਾਵੇ ਗੰਢਾਂ, ਪਾਨਹੀ ਗੰਢ ਕੇ ਝਟ ਲੰਘਾਈਆ। ਓਸ ਦਾ ਪੁਰਖ ਅਕਾਲ ਨਾਲ ਹੋਵੇ ਸੰਗਾ, ਸੋਹਣਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਾਲਮੀਕ ਰਿਹਾ ਜਣਾਈਆ। ਬਾਲਮੀਕ, ਰਵਿਦਾਸ ਤੋਂ ਹੋਵੇ ਗੁਰਮੁਖ, ਗੁਰ ਸਤਿਗੁਰ ਦਏ ਵਡਿਆਈਆ। ਅੰਤਰ ਪ੍ਰਭ ਨੂੰ ਮਿਲਣ ਦੀ ਰਖੇ ਭੁਖ, ਬਾਹਰੋਂ ਨਜ਼ਰ ਕਿਸੇ ਨਾ ਆਈਆ। ਜਿਸ ਦੇ ਨਾਲ ਮਿਲ ਕੇ ਧੁਰ ਦਾ ਮਿਲਦਾ ਸੁਖ, ਸੁਖ ਸਾਗਰ ਵਿਚ ਸਮਾਈਆ। ਜਿਸ ਦੀ ਭਾਗ ਲਗਣਾ ਕੁਖ, ਉਹ ਧੰਨ ਜਣੇਂਦੀ ਮਾਈਆ। ਓਸ ਦਾ ਸੋਹਣਾ ਲਾਡਲਾ ਪੁਤ, ਪਾਟੇ ਚੀਥੜ ਤਨ ਹੰਢਾਈਆ। ਬਾਕੀ ਦੀ ਲਿਵ ਜਨਮ ਤੋਂ ਬਾਅਦ ਜਾਵੇ ਛੁਟ, ਓਸ ਦੀ ਲਿਵ ਦੂਣ ਸਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੁਛ ਭੇਵ ਦਏ ਖੁਲ੍ਹਾਈਆ। ਪੁਰਖ ਅਕਾਲ ਕਿਹਾ ਬਾਲਮੀਕ ਵੇਖ ਭੇਵ ਖੁਲ੍ਹਦਾ, ਹਰਿ ਪਰਦਾ ਆਪ ਉਠਾਈਆ। ਪੁਰਖ ਅਬਿਨਾਸ਼ੀ ਮਾਲਕ ਹੋਵੇ ਭਗਤਾਂ ਦੀ ਕੁਲ ਦਾ, ਕੁਲ ਮਾਲਕ ਦਇਆ ਕਮਾਈਆ। ਲਹਿਣਾ ਚੁਕਾਵੇ ਆਪਣੇ ਪਿਆਰ ਮੁਲ ਦਾ, ਘਰ ਸਾਚੇ ਜੋੜ ਜੁੜਾਈਆ । ਗੁਰਮੁਖ ਬੂਟਾ ਕਦੇ ਨਾ ਹੁਲਦਾ, ਪਤ ਟਹਿਣੀ ਦਏ ਮਹਿਕਾਈਆ। ਦੋ ਜਹਾਨ ਫਲਦਾ ਫੁਲਦਾ, ਸੁਗੰਧੀ ਮਹਿਕ ਵਾਂਗ ਮਹਿਕਾਈਆ। ਗੁਲਸ਼ਨ ਅੰਦਰ ਗ਼ੁੰਚਾ ਅਗੰਮੀ ਖਿਲਦਾ, ਆਪਣਾ ਰੂਪ ਵਟਾਈਆ। ਸਾਚੇ ਕੰਡੇ ਤਰਾਜ਼ੂ ਤੁਲਦਾ, ਕੂੜੇ ਤੱਕੜ ਨਾ ਕੋਇ ਚੜ੍ਹਾਈਆ। ਰਸ ਮਿਲਦਾ ਪ੍ਰਭੂ ਦੇ ਨਾਮ ਜਪਿਆਂ ਬੁਲ ਦਾ, ਅੰਤਰ ਆਤਮ ਰਸ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਆਪਣੇ ਰੰਗ ਰੰਗਾਈਆ। ਬਲਮੀਕ ਕਿਹਾ ਕੀ ਹੋਰ ਵਡਿਆਈ, ਵਡ ਵੱਡੇ ਦੇ ਸਮਝਾਈਆ। ਸ੍ਰੀ ਭਗਵਾਨ ਕਿਹਾ ਜਦ ਮੇਰੀ ਵਾਰੀ ਆਈ, ਲੋਕਮਾਤ ਦਿਆਂ ਜਣਾਈਆ। ਜਿਨ੍ਹਾਂ ਬਖ਼ਸ਼ਾਂ ਸਚ ਸਰਨਾਈ, ਸਤਿ ਸਤਿਵਾਦੀ ਦਿਆਂ ਬਣਾਈਆ। ਆਤਮ ਪਰਮਾਤਮ ਕਰ ਕੁੜਮਾਈ, ਨਾਤਾ ਧੁਰ ਦਾ ਜੋੜ ਜੁੜਾਈਆ। ਸੋਹੰ ਢੋਲਾ ਰਾਗ ਸੁਣਾਈ, ਪੂਰਬ ਲੇਖਾ
G18L017 ੧੭ ਪੋਹ ੨੦੨੧ ਬਿਕ੍ਰਮੀ ਡਾ੦ ਪਾਲ ਸਿੰਘ ਦੇ ਗ੍ਰਹਿ ਪਿੰਡ ਭਲਾਈਪੁਰ ਜ਼ਿਲਾ ਅੰਮ੍ਰਿਤਸਰ
- Post category:Written Harbani Granth 18
