G18L017 ੧੭ ਪੋਹ ੨੦੨੧ ਬਿਕ੍ਰਮੀ ਡਾ੦ ਪਾਲ ਸਿੰਘ ਦੇ ਗ੍ਰਹਿ ਪਿੰਡ ਭਲਾਈਪੁਰ ਜ਼ਿਲਾ ਅੰਮ੍ਰਿਤਸਰ

ਇਕੋ ਵੇਖਿਆ ਭਗਤਾਂ ਨਾਲ ਭਗਵਾਨ ਦੀ ਹੁੰਦੀ ਮਿਲਣੀ, ਮਿਲਾਪ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਇਆਵਾਨ ਆਪਣੀ ਦਇਆ ਕਮਾਈਆ। ਭਿੰਨੜੀ ਰੈਣ ਕਹੇ ਮੇਰਾ ਨਿਕਲਿਆ ਹਾਸਾ, ਹਸਤੀ ਵੇਖੀ ਬੇਪਰਵਾਹੀਆ। ਮੈਂ ਸਮਝ ਨਾ ਸਕੀ ਇਹ ਕੀ ਖੇਲ ਕਿਹੜਾ ਤਮਾਸ਼ਾ, ਕਿਹੜਾ ਨਟੂਆ ਆਪਣਾ ਸਾਂਗ ਵਰਤਾਈਆ। ਮੈਂ ਜਾਣ ਨਾ ਸਕੀ ਦਾਸੀ ਕੇ ਦਾਸਾ, ਕਿ ਦਸਤਗੀਰ ਹੋ ਕੇ ਆਪਣਾ ਦਸਤ ਮਿਲਾਈਆ। ਮੈਨੂੰ ਕਿਸੇ ਦੱਸਿਆ ਇਹਦਾ ਓਹਨਾਂ ਨਾਲ ਸਾਥਾ, ਜਿਨ੍ਹਾਂ ਨੂੰ ਬਖ਼ਸ਼ੇ ਆਪ ਭਰਵਾਸਾ, ਭਾਂਡਾ ਭਰਮ ਭਉ ਭੰਨਾਈਆ। ਉਹਨਾਂ ਦਾ ਮੰਨੇ ਆਖਾ, ਜਿਨ੍ਹਾਂ ਨਾਲ ਇਹਦਾ ਜੁੜਿਆ ਨਾਤਾ, ਬਿਧਾਤਾ ਬਿਧ ਆਪਣੀ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਆਪਣੇ ਹੱਥ ਰਖਾਈਆ। ਭਿੰਨੜੀ ਰੈਣ ਕਹੇ ਮੋਹੇ ਚਾਉ ਘਨੇਰਾ, ਘੜੀ ਪਲ ਖ਼ੁਸ਼ੀ ਮਨਾਈਆ । ਮੇਰੇ ਅੰਤਰ ਅੰਦਰ ਲਾਇਆ ਸਚ ਵਸੇਰਾ, ਸਿੰਘਾਸਣ ਸਾਹਿਬ ਸੁਹਾਈਆ। ਚਾਰੋਂ ਕੁੰਟ ਭਗਤਾਂ ਘੇਰਾ, ਸੋਹਣਾ ਰੰਗ ਚੜ੍ਹਾਈਆ। ਇਕੱਠਿਆਂ ਦਾ ਇਕੱਠਾ ਕਰੇ ਨਿਬੇੜਾ, ਵਖਰੀ ਵੰਡ ਨਾ ਕੋਇ ਜਣਾਈਆ। ਬੇੜੀ ਉਤੇ ਚਾੜ੍ਹ ਕੇ ਤਾਰਿਆ ਬੇੜਾ, ਬੇੜੇ ਦਾ ਮਾਲਕ ਖੇਵਟ ਖੇਟਾ, ਪਿਉ ਪਿਤਾ ਪੂਤ ਬੇਟਾ, ਆਪਣਾ ਖੇਲ ਵਖਾਈਆ। ਆਰ ਪਾਰ ਵਖਾ ਕੇ ਲੇਖਾ, ਲਹਿਣਾ ਆਇਆ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਾਤਾਰ ਦਇਆਵਾਨ ਵਿਚ ਧਿਆਨ ਸਰਬ ਰਖਾਈਆ। ਭਿੰਨੜੀ ਰੈਣ ਕਹੇ ਮੈਂ ਵੇਖੇ ਚੋਟੀ ਪਰਬਤ, ਜੰਗਲ ਜੂਹ ਉਜਾੜ ਪਹਾੜ ਸਮੁੰਦ ਸਾਗਰ ਖੋਜ ਖੁਜਾਈਆ। ਹੇਮਕੁੰਡ ਦਾ ਮਾਲਕ ਕਹੇ ਵੇਖਿਆ ਸੋਹਣਾ ਕਰਤਬ, ਕਲ ਕਰਤਾ ਆਪਣਾ ਆਪ ਪਰਗਟਾਈਆ। ਜਨ ਭਗਤਾਂ ਲੇਖਾ ਜਾਣੇ ਹਰਦਮ, ਅੰਤਰ ਆਤਮ ਖੋਜ ਖੁਜਾਈਆ। ਮਿਹਰਵਾਨ ਹੋ ਕੇ ਹੋਇਆ ਮਹਿਰਮ, ਮਹਿਬੂਬ ਨੂਰ ਖ਼ੁਦਾਈਆ। ਪਿਆਰ ਮੁਹੱਬਤ ਵਿਚ ਹੋਇਆ ਸਹਿਮਤ, ਜਨਮ ਮਰਨ ਦਾ ਸਹਿਮ ਗਵਾਈਆ। ਰਹੀਮਾਂ ਦਾ ਮਾਲਕ ਕਰਨ ਆਇਆ ਰਹਿਮਤ, ਰਹਿਮਾਨ ਆਪਣੀ ਰਮਜ਼ ਲਗਾਈਆ । ਜਨ ਭਗਤੋ ਤੁਹਾਨੂੰ ਕਰਨੀ ਪਏ ਨਾ ਕੋਈ ਮਿਹਨਤ, ਸ਼ਬਦ ਇਸ਼ਾਰੇ ਨਾਲ ਪਾਰ ਲੰਘਾਈਆ। ਜਿਸ ਨੂੰ ਪਰਮ ਪੁਰਖ ਦੀ ਇਕ ਵਾਰ ਲਗ ਗਈ ਸੈਨਤ, ਓਹ ਸੈਂਕੜੇ ਜਨਮਾਂ ਦਾ ਪਾਪ ਗਿਆ ਧਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਗਾਹ ਸਾਚੀ ਦਏ ਬਹਾਈਆ । ਭਿੰਨੜੀ ਰੈਣ ਕਹੇ ਮੈਂ ਤਕਿਆ ਸ਼ਾਹੋ ਭੂਪ, ਰਾਜ ਰਾਜਾਨਾ ਨਜ਼ਰੀ ਆਈਆ। ਨੂਰਾਂ ਦਾ ਨੂਰ ਸਤਿ ਸਰੂਪ, ਜ਼ਹੂਰਾਂ ਦਾ ਜ਼ਹੂਰ ਜਲਵਾਗਰ ਆਪ ਅਖਵਾਈਆ। ਜਿਸ ਦਾ ਵਸੇਰਾ ਚਾਰੇ ਕੂਟ, ਦਹਿ ਦਿਸ਼ਾ ਕਰੇ ਰੁਸ਼ਨਾਈਆ। ਉਹ ਨਾਤਾ ਤੋੜੇ ਝੂਠ, ਕੂੜ ਦਏ ਮਿਟਾਈਆ। ਸੰਤ ਸੁਹੇਲੇ ਬਣਾ ਕੇ ਪੂਤ, ਪਿਤਾ ਪੂਤ ਗੋਦ ਉਠਾਈਆ। ਉਜਲ ਕਰ ਕੇ ਮੁਖ, ਮੁਫ਼ਤ ਆਪਣਾ ਨਾਮ ਝੋਲੀ ਪਾਈਆ। ਮਾਤ ਗਰਭ ਦਾ ਦਸ ਦਸ ਮਾਸ ਅਗਨ ਤਪਣ ਦਾ ਰਹੇ ਕਿਸੇ ਨਾ ਦੁਖ, ਉਲਟਾ ਰੁਖ਼ ਨਾ ਕੋਇ ਲਟਕਾਈਆ। ਅੰਤਕਾਲ ਅੰਤ ਪਤਿਪਰਮੇਸ਼ਵਰ ਆਪਣੀ ਗੋਦੀ ਲਏ ਚੁਕ, ਚਾਰ ਕੁੰਟ ਚੁਕੰਨਾ ਹੋ ਕੇ ਆਪਣੀ ਸੇਵ ਕਮਾਈਆ। ਜੇ ਕੋਈ ਭਗਤ ਅਗੋਂ ਲਏ ਪੁੱਛ, ਪ੍ਰਭੂ ਤੇਰਾ ਕਿਹੜਾ ਘਰ ਕਿਹੜਾ ਦਰ ਕਿਹੜਾ ਥਾਂ, ਕਿਹੜਾ ਪਿਤਾ ਕਿਹੜੀ ਮਾਂ, ਕਿਹੜਾ ਗੋਦ ਉਠਾਈਆ। ਓਥੇ ਸ੍ਰੀ ਭਗਵਾਨ ਨੂੰ ਇਕੋ ਕਰਨੀ ਪਏ ਹਾਂ, ਹਮਾਰਾ ਦੇਸ ਗੁਰਮੁਖ ਭੇਖ, ਜਿਸ ਵਿਚ ਅਲੇਪ ਨਿਰਗੁਣ ਬੈਠਾ ਆਸਣ ਲਾਈਆ। ਉਠ ਬੱਚਿਆ ਨਿਜ ਨੇਤਰ ਪੇਖ, ਤੈਨੂੰ ਦੱਸਾਂ ਆਪਣਾ ਦੇਸ, ਜਿਥੇ ਕੋਟਨ ਕੋਟ ਰੁਲਦੇ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼, ਗੁਰ ਅਵਤਾਰ ਪੀਰ ਪੈਗ਼ੰਬਰ ਦੋਏ ਜੋੜ ਵਾਸਤਾ ਪਾਈਆ। ਆਦਿ ਜੁਗਾਦਿ ਸਦਾ ਰਹਾਂ ਹਮੇਸ਼, ਨਿਤ ਨਵਿਤ ਇਕੋ ਰੰਗ ਸਮਾਈਆ । ਜਿਸ ਘਰ ਵਿਚ ਮਿਲਦੀ ਪ੍ਰਭ ਚਰਨ ਦੀ ਟੇਕ, ਟਿੱਕਾ ਇਕੋ ਦੇਵੇ ਮਸਤਕ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਜੇ ਕੋਈ ਭਗਤ ਪੁਛੇ ਪ੍ਰਭ ਤੇਰਾ ਕਿਹੜਾ ਇਸ਼ਕ, ਆਸ਼ਕਾਂ ਨਾਲੋਂ ਵਖਰਾ ਦੇ ਸਮਝਾਈਆ। ਪੁਰਖ ਅਕਾਲ ਕਹੇ ਓਹ ਭਗਤ, ਵੇਖ ਮੇਰੇ ਚਰਨਾਂ ਦਾ ਇਸ਼ਕ ਖੁਲ੍ਹੇ ਤੇਰੀ ਦ੍ਰਿਸ਼ਟ, ਜਿਸ ਨੂੰ ਤਰਸੇ ਰਾਮ ਤੇ ਵਸ਼ਿਸ਼ਟ, ਵਿਸ਼ਿਆਂ ਵਾਲਾ ਰਾਮ ਪਰਨਾਮ ਕਰ ਕਰ ਸੀਸ ਨਿਵਾਈਆ। ਅੱਖ ਖੋਲ੍ਹ ਆਹ ਵੇਖ ਮੇਰੇ ਕੋਲ ਫ਼ਰਿਸਤ, ਜਿਸ ਨਾਲ ਫ਼ੈਸਲੇ ਹਕ ਸੁਣਾਈਆ। ਉਹ ਭਗਤੋ, ਵੇਖੋ ਰੋਂਦੇ ਤੁਹਾਡੇ ਥੱਲੇ ਸਵਰਗ ਤੇ ਬਹਿਸ਼ਤ, ਤੁਹਾਡੇ ਚਰਨ ਚੁੰਮ ਚੁੰਮ ਆਪਣੀ ਖ਼ੁਸ਼ੀ ਮਨਾਈਆ। ਕਿਉਂ ਮੇਰਾ ਹੱਥ ਤੁਹਾਡੀ ਪਨਾਹ ਪੁਸ਼ਤ, ਤੁਹਾਡੇ ਨੇੜ ਨਾ ਆਵੇ ਕੋਈ ਦੁਸ਼ਟ, ਦੂਤੀ ਸਾਰੇ ਦਿਆਂ ਖਪਾਈਆ। ਜੋ ਕਿਹਾ ਸੋ ਦਰੁਸਤ, ਰਵਿਦਾਸ ਚੁਮਾਰਾ ਲਿਖ ਲਿਖ ਦਏ ਗਵਾਹੀਆ। ਸਭ ਨੇ ਆਪਣੀ ਕਰਨੀ ਲੈਣੀ ਭੁਗਤ, ਬਿਨ ਭਗਤੀਉਂ ਭਗਤ ਪਾਰ ਲੰਘਾਈਆ। ਇਹੋ ਜਿਹਾ ਅਗੇ ਸਮਾਂ ਕਿਸੇ ਨੂੰ ਨਹੀਂ ਮਿਲਿਆ ਵਕ਼ਤ, ਜੋ ਵਕ਼ਤ ਦਾ ਮਾਲਕ ਆਪਣੇ ਗਲੇ ਲਗਾਈਆ। ਨਾ ਕਿਸੇ ਵਿਚ ਆਪਣੀ ਆਈ ਸ਼ਕਤ, ਸਾਰੇ ਨਿਉਂ ਨਿਉਂ ਸੀਸ ਨਿਵਾਈਆ। ਹੁਕਮੇ ਅੰਦਰ ਕਰਦੇ ਰਹੇ ਹਰਕਤ, ਲੋਕਮਾਤ ਫੇਰਾ ਪਾਈਆ। ਇਕੋ ਪ੍ਰਭ ਦੇ ਵਿਚ ਬਰਕਤ, ਜੋ ਬੰਦੀਖ਼ਾਨਾ ਦਏ ਖੁਲ੍ਹਾਈਆ। ਜੇ ਕੋਈ ਪਿਛੇ ਰਹਿ ਗਿਆ ਫ਼ਰਕ, ਬਾਲਮੀਕ ਹੁਣ ਲੇਖਾ ਸਾਫ਼ ਲੈ ਕਰਾਈਆ। ਔਹ ਵੇਖ ਗੋਬਿੰਦ ਨਾਲ ਲੱਗੀ ਸ਼ਰਤ, ਸਾਹਮਣੇ ਹੁਕਮ ਰਿਹਾ ਮਨਾਈਆ। ਮੈਂ ਵੇਖਣੇ ਦੋਵੇਂ ਤਰਫ਼, ਇਕ ਗੋਬਿੰਦ ਤੇ ਇਕ ਭਗਤ, ਦੋਹਾਂ ਦਾ ਮੇਲਾ ਸਹਿਜ ਸੁਭਾਈਆ। ਇਹੋ ਖੇਲ ਅਸਚਰਜ, ਜਿਸਨੂੰ ਸਮਝਣ ਵਾਲਾ ਨਜ਼ਰ ਕੋਇ ਨਾ ਆਈਆ। ਪਾਰਬ੍ਰਹਮ ਪਤਿਪਰਮੇਸ਼ਵਰ ਮਰਦਾਂ ਦਾ ਮਰਦ, ਦਰਦਾਂ ਦਾ ਦਰਦ, ਕਰਦਾਂ ਦਾ ਕਰਦ, ਲੱਖ ਚੁਰਾਸੀ ਕਟ ਵਢ ਠੀਕ ਕਰਾਈਆ। ਇਹ ਗੋਬਿੰਦ ਦੀ ਅਰਜ਼, ਆਪਣਾ ਪੂਰਾ ਕਰਨਾ ਫ਼ਰਜ਼, ਦੋ ਜਹਾਨਾਂ ਵਜੌਣਾ ਆਪਣਾ ਤਾਲ ਤਰਜ਼, ਤਲਵਾੜਾ ਇਕੋ ਨਾਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤੋ ਤੁਹਾਨੂੰ ਫੇਰੇ ਜਹਾਨ ਵਿਚ ਨਿਧੜਕ, ਚਿਤਰ ਗੁਪਤ ਰਾਏ ਧਰਮ ਤੁਹਾਡੇ ਪੈਰਾਂ ਹੇਠਾਂ ਆਪਣੇ ਹੱਥ ਰਿਹਾ ਵਿਛਾਈਆ । ਨਾਲੇ ਡਰੇ ਨਾਲੇ ਰੋਵੇ ਨਾਲੇ ਪੁੱਛੇ ਭਗਤੋ ਤੁਹਾਡਾ ਜੇ ਕੋਈ ਹੋ ਗਿਆ ਹਰਜ, ਮੈਥੋਂ ਹਰਜਾਨਾ ਲਓ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲੇ ਸਹਿਜ ਸੁਭਾਉ ਕਰਾਈਆ। ਭਿੰਨੜੀ ਰੈਣ ਕਹੇ ਵੇਖੋ ਨੀ ਮੈਂ ਅੰਦਰੋਂ ਹਸਦੀ, ਹਸਤੀ ਵੇਖ ਬੇਪਰਵਾਹੀਆ। ਖ਼ੁਸ਼ੀਆਂ ਨਾਲ ਨਸਦੀ, ਪਿਛਲਾ ਪੰਧ ਮੁਕਾਈਆ। ਭਗਤਾਂ ਨੂੰ ਦੱਸਦੀ, ਦਹਿ ਦਿਸ਼ਾ ਸੁਣਾਈਆ। ਖੇਲ ਪੁਰਖ ਸਮਰਥ ਦੀ, ਵੇਖੋ ਜਗਤ ਲੋਕਾਈਆ। ਇਕ ਗਲ ਸਚੀ, ਇਹਨੂੰ ਕੋਈ ਬਖ਼ਸ਼ੀ ਹੋਈ ਅੱਖ ਤਕਦੀ, ਦੂਜਾ ਵੇਖਣ ਕੋਇ ਨਾ ਪਾਈਆ। ਕਿਉਂ ਇਸ ਦੇ ਵਿਚ ਨੂਰੀ ਚਮਕ ਹਕ ਦੀ, ਜੋ ਹਕ਼ੀਕ਼ਤ ਦਏ ਸਮਝਾਈਆ। ਗੁਰਮੁਖ ਸਖ਼ੀ ਵੇਖ ਕਦੀ ਨਾ ਥਕਦੀ, ਥਕਾਵਟ ਆਪਣੀ ਲਏ ਗਵਾਈਆ। ਭਗਤ ਸੁਹੇਲੀ ਕਦੇ ਨਾ ਅਕਦੀ, ਆਕ਼ਬਤ ਵਿਚ ਵੇਖੇ ਨੂਰ ਖ਼ੁਦਾਈਆ। ਸਿਰ ਚਰਨਾਂ ਉਤੇ ਸਟਦੀ, ਕ਼ਦਮਬੋਸੀ ਲੈ ਲੈ ਆਪਣਾ ਰਸ ਮਖ਼ਮੂਰੀ ਵਿਚ ਬਦਲਾਈਆ। ਇਹ ਖੇਲ ਨਹੀਂ ਕਿਸੇ ਦੇ ਵਸ ਦੀ, ਜਿਸ ਨੂੰ ਭਾਵੇ ਆਪਣੇ ਨਾਲ ਲਏ ਮਿਲਾਈਆ। ਗੋਬਿੰਦ ਕਿਹਾ ਇਹ ਧਾਰ ਤਿੱਖੀ ਓਸ ਫੱਟ ਦੀ, ਜਿਸ ਦਾ ਫੱਟੜ ਕੀਤਾ ਉਠ ਕੋਇ ਨਾ ਜਾਈਆ। ਪੁਰਖ ਅਕਾਲ ਕਿਹਾ ਗੋਬਿੰਦ ਇਹ ਭਗਤ ਜੜ੍ਹ ਤੇਰੀ ਰਤ ਦੀ, ਜੋ ਗੁਰਮੁਖ ਨਜ਼ਰੀ ਆਈਆ। ਨੀਆਂ ਵਾਲੀ ਕਹਾਣੀ ਸਚ ਦਸਦੀ, ਛੋਟੇ ਬੱਚੇ ਦੇਣ ਗਵਾਹੀਆ। ਜੋਤੀ ਜੋਤ ਸਰੂਪ