G18L017 ੧੭ ਪੋਹ ੨੦੨੧ ਬਿਕ੍ਰਮੀ ਡਾ੦ ਪਾਲ ਸਿੰਘ ਦੇ ਗ੍ਰਹਿ ਪਿੰਡ ਭਲਾਈਪੁਰ ਜ਼ਿਲਾ ਅੰਮ੍ਰਿਤਸਰ

ਜਗਾਈਆ। ਪੁਰਖ ਅਕਾਲ ਕਿਹਾ ਸੁਣ ਗੋਬਿੰਦ ਬੱਚੇ, ਅੰਤ ਦਿਆਂ ਜਣਾਈਆ। ਕਲਜੁਗ ਜੀਵ ਭਾਂਡੇ ਕੱਚੇ, ਚਾਰੋਂ ਕੁੰਟ ਨਜ਼ਰੀ ਆਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਜੋ ਚਾਰ ਜੁਗ ਦੇ ਲਿਖਾਏ ਪਟੇ, ਅੰਤਮ ਲੇਖਾ ਦਿਆਂ ਮੁਕਾਈਆ । ਬੀਸ ਅਕੀਸੇ ਰਹਿ ਜਾਣ ਹੱਕੇ ਬੱਕੇ, ਹਕ਼ੀਕ਼ਤ ਸਮਝ ਕਿਸੇ ਨਾ ਆਈਆ। ਚਾਰ ਕੁੰਟ ਦਹਿ ਦਿਸ਼ਾ ਦੀਨਾਂ ਮਜ਼੍ਹਬਾਂ ਜ਼ਾਤਾਂ ਪਾਤਾਂ ਵਿਚ ਫਿਰ ਫਿਰ ਥੱਕੇ, ਬਣ ਬਣ ਪਾਂਧੀ ਰਾਹੀਆ। ਕਿਸੇ ਨੇ ਹੱਜ ਕਰਾਇਆ ਮਦੀਨੇ ਮੱਕੇ, ਕੋਈ ਕਾਅਬਿਆਂ ਸੀਸ ਨਿਵਾਈਆ। ਕੋਈ ਸ਼ਾਸਤਰ ਸਿਮਰਤ ਵੇਦ ਪੁਰਾਨ ਦੱਸੇ, ਦਹਿ ਦਿਸ਼ਾ ਕਰੇ ਪੜ੍ਹਾਈਆ। ਕੋਈ ਖਾਣੀ ਬਾਣੀ ਰਸਨਾ ਜਿਹਵਾ ਬੱਤੀ ਦੰਦ ਰਟੇ, ਸਿਫ਼ਤਾਂ ਵਾਲੇ ਢੋਲੇ ਗਾਈਆ। ਕੋਈ ਫਿਰਦੇ ਤੀਰਥ ਅਠਸਠੇ, ਗੰਗਾ ਗੋਦਾਵਰੀ ਜਮਨਾ ਸੁਰਸਤੀ ਫੇਰਾ ਪਾਈਆ। ਕੋਈ ਸੀਸ ਪੁਵਾ ਕੇ ਘੱਟੇ, ਤਨ ਭਬੂਤ ਰਹੇ ਰਮਾਈਆ। ਕੋਈ ਪਾਣੀ ਨਹਾ ਕੇ ਠੰਡੇ, ਜਲਧਾਰਾ ਰਹੇ ਵਹਾਈਆ । ਕੋਈ ਲਟਕੇ ਪੁਠੇ ਨਾਲ ਡੰਡੇ, ਸਿਰ ਤਲੇ ਉਪਰ ਪਾਉਂ ਕਰਾਈਆ। ਕੋਈ ਫਿਰਦੇ ਪੈਰਾਂ ਨੰਗੇ, ਬਨ ਖੰਡ ਫੇਰੀਆਂ ਪਾਈਆ। ਕੋਈ ਵਾਹੋ ਦਾਹੀ ਫਿਰਦੇ ਭੱਜੇ, ਦਰ ਦਰ ਅਲਖ ਜਗਾਈਆ। ਕੋਈ ਮੰਦਰ ਮਸਜਿਦ ਸ਼ਿਵਦਵਾਲੇ ਮੱਠਾਂ ਵਿਚ ਸਜੇ, ਆਪਣਾ ਆਸਣ ਲਾਈਆ। ਕੋਈ ਕੂੜ ਕੁੜਿਆਰਾ ਖਾ ਕੇ ਰੱਜੇ, ਮਾਇਆ ਮਮਤਾ ਹੋਈ ਹਲਕਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਨੂੰ ਗੁਰ ਗੋਬਿੰਦ ਸੂਰਾ ਦੱਸੇ, ਇਕੋ ਵਾਰ ਜਣਾਈਆ। ਜਿਧਰ ਵੇਖਾਂ ਓਢਣ ਸਭ ਦੇ ਸਿਰ ਤੋਂ ਲੱਥੇ, ਸੀਸ ਜਗਦੀਸ਼ ਹੱਥ ਨਾ ਕੋਇ ਟਿਕਾਈਆ । ਕੋਟਨ ਕੋਟਾਂ ਵਿੱਚੋਂ ਭਗਤ ਸੁਹੇਲੇ ਥੋੜੇ ਲੱਭੇ, ਜਿਨ੍ਹਾਂ ਇਕ ਤੇਰੀ ਓਟ ਤਕਾਈਆ। ਇਕੋ ਦਰਸ਼ਨ ਕਰਨਾ ਤੇਰਾ ਤੀਜੀ ਅੱਖੇ, ਦੋਏ ਲੋਚਣ ਬੰਦ ਕਰਾਈਆ। ਪੁਰਖ ਅਕਾਲ ਤੇਰੀ ਸਰਨਾਈ ਢੱਠੇ, ਦੂਜਾ ਇਸ਼ਟ ਨਾ ਕੋਇ ਮਨਾਈਆ। ਕਿਸੇ ਨੂੰ ਪੂਜਣ ਲਾਇਆ ਵੱਟੇ, ਪੱਥਰਾਂ ਰਾਹ ਵਖਾਈਆ । ਕੋਈ ਸੂਰੀਆ ਪਾਣੀ ਝੱਟੇ, ਦੇਵਤ ਰਿਹਾ ਮਨਾਈਆ। ਕੋਈ ਦੀਨ ਮਜ਼੍ਹਬ ਦੇ ਪਾ ਕੇ ਰੱਟੇ, ਕਲਮਾ ਗਿਆ ਸੁਣਾਈਆ। ਕੋਈ ਮੂੰਹ ਦੇ ਭਾਰ ਢੱਠੇ, ਕੋਹਤੂਰ ਵਜੇ ਵਧਾਈਆ। ਕੋਈ ਹੁਜਰਿਆਂ ਵਿਚ ਸਜੇ, ਕੋਈ ਹੁਜਰਿਆਂ ਨਾਚ ਨਚਾਈਆ। ਕੋਈ ਕੁੰਦਰਾਂ ਵਿਚੋਂ ਲੱਭੇ, ਕੋਈ ਸਾਗਰ ਫੋਲ ਫੁਲਾਈਆ। ਕੋਈ ਅਗਨੀ ਨਾਲ ਤਪੇ, ਤਨ ਮਾਟੀ ਰਿਹਾ ਸੁਕਾਈਆ। ਕੋਈ ਸਿਫ਼ਤਾਂ ਵਾਲਾ ਨਾਮ ਜਪੇ, ਚਾਰ ਜੁਗ ਦੀ ਕਰੇ ਪੜ੍ਹਾਈਆ । ਗੁਰ ਗੋਬਿੰਦ ਕਿਹਾ ਮੈਂ ਵੇਖੇ ਨੇਤਰ ਸਭੇ, ਸਾਹਿਬ ਤੂੰ ਮਿਲਿਆ ਨਜ਼ਰ ਕੋਇ ਨਾ ਆਈਆ। ਇਸੇ ਕਰਕੇ ਸਦੀ ਵੀਹਵੀਂ ਹੋਇਆ ਸਭ ਤੋਂ ਅਗੇ, ਅਗਲਾ ਕ਼ਦਮ ਉਠਾਈਆ। ਮੈਂ ਜੀਵ ਜੰਤ ਵੇਖੇ ਖਾਂਦੇ ਕੱਟੇ ਵੱਛੇ, ਸੂਰਾਂ ਤਾਈਂ ਚਬਾਈਆ। ਤੇਰੇ ਪ੍ਰੇਮ ਕੋਈ ਨਾ ਬੱਝੇ, ਗੁਰ ਕਾ ਨੇਮ ਨਜ਼ਰ ਕੋਇ ਨਾ ਆਈਆ। ਕਲਜੁਗ ਵਾ ਤੱਤੀ ਵਗੇ, ਅਗਨੀ ਅੱਗ ਨਾ ਕੋਇ ਬੁਝਾਈਆ। ਸੰਤ ਸੁਹੇਲੇ ਅੰਦਰੋਂ ਮੂਲ ਨਾ ਰਹਿ ਗਏ ਸੱਚੇ, ਕਲਜੁਗ ਗੁਰੂ ਚੇਲੇ ਦੋਵੇਂ ਬੈਠੇ ਮੁਖ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ। ਗੋਬਿੰਦ ਕਹੇ ਮੇਰੇ ਨਿਰੰਕਾਰਾ, ਸਚ ਦਿਆਂ ਦ੍ਰਿੜਾਈਆ। ਜੋ ਵੇਖਿਆ ਵਿਚ ਸੰਸਾਰਾ, ਦੀਦ ਚਸ਼ਮ ਨੈਣ ਉਠਾਈਆ। ਭਰਮੇ ਭੁਲਿਆ ਨਾਰੀ ਨਾਰਾ, ਨਰ ਨਰਾਇਣ ਨਾ ਕੋਇ ਮਨਾਈਆ । ਕਾਇਆ ਮੰਦਰ ਦੀਆ ਬਾਤੀ ਹੋਏ ਨਾ ਕੋਇ ਉਜਿਆਰਾ, ਜੋਤੀ ਜੋਤ ਨਾ ਕੋਇ ਰੁਸ਼ਨਾਈਆ। ਸ਼ਬਦ ਨਾਦ ਨਾ ਵਜੇ ਨਗਾਰਾ, ਨੌਬਤ ਨਾਮ ਨਾ ਕੋਇ ਸੁਣਾਈਆ। ਆਤਮ ਸੇਜਾ ਪਰਮਾਤਮ ਕਰੇ ਨਾ ਕੋਇ ਪਿਆਰਾ, ਲੱਖ ਚੁਰਾਸੀ ਕੂੜੀ ਸੇਜ ਹੰਢਾਈਆ। ਮੁਕਾਮੇ ਹਕ ਨਾ ਮਿਲਿਆ ਪਰਵਰਦਿਗਾਰਾ, ਤੁਆਰਫ਼ ਕਰੇ ਨਾ ਕੋਇ ਲੋਕਾਈਆ। ਜਲਵਾ ਨੂਰ ਨਾ ਕੋਇ ਨਜ਼ਾਰਾ, ਪਰਵਰਦਿਗਾਰ ਮੇਲ ਨਾ ਕੋਇ ਮਿਲਾਈਆ। ਚੌਦਾਂ ਲੋਕ ਚੌਦਾਂ ਤਬਕ ਤੱਕ ਕੇ ਵੇਖਿਆ ਤੇਰੀ ਮਜਲਸ ਦਾ ਦਿਸੇ ਨਾ ਕੋਇ ਅਖਾੜਾ, ਧੁਰ ਦਾ ਨਾਚ ਨਾ ਕੋਇ ਨਚਾਈਆ। ਕਲਜੁਗ ਸਾਧ ਸੰਤ ਚਾਰ ਕੁੰਟ ਫਿਰਦੇ ਕੋਟਨ ਕੋਟ ਲੱਖ ਹਜ਼ਾਰਾ, ਹਜ਼ਰਤ ਤੇਰਾ ਮੇਲ ਨਾ ਕੋਇ ਮਿਲਾਈਆ। ਮੈਂ ਇਸੇ ਕਰਕੇ ਸਤਾਰਾਂ ਪੋਹ ਦਿਵਸ ਵਿਚਾਰਾ, ਸ਼ਬਦ ਇਸ਼ਤਿਹਾਰ ਵਿਚ ਜਣਾਈਆ। ਫੜ ਉਠਾਵਾਂ ਤੇਈ ਅਵਤਾਰਾ, ਸੋਇਆ ਰਹਿਣ ਕੋਇ ਨਾ ਪਾਈਆ। ਈਸਾ ਮੂਸਾ ਮੁਹੰਮਦ ਕਰਕੇ ਖ਼ਬਰਦਾਰਾ, ਅਗਲੇ ਖ਼ੁਆਬ ਦਿਆਂ ਵਖਾਈਆ। ਭਗਤ ਅਠਾਰਾਂ ਦੱਸਾਂ ਇਕ ਅਖਾੜਾ, ਸਚ ਦਰਬਾਰਾ ਤੇਰਾ ਇਕ ਜਣਾਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਇਹ ਆਇਆ ਤੇਰਾ ਮਾਤ ਵਿਹਾਰਾ, ਜਿਸ ਦਾ ਲੇਖਾ ਵੇਦ ਪੁਰਾਨ ਸ਼ਾਸਤਰ ਸਿਮਰਤ ਸਮਝ ਕੋਇ ਨਾ ਪਾਈਆ। ਤੂੰ ਠਾਕਰਾਂ ਦਾ ਠਾਕਰ ਅਵਤਾਰਾਂ ਦਾ ਅਵਤਾਰਾ, ਗੁਰੂਆਂ ਦਾ ਗੁਰ ਸਤਿਗੁਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇ ਮਾਣ ਵਡਿਆਈਆ। ਪੁਰਖ ਅਕਾਲ ਕਿਹਾ ਗੋਬਿੰਦ ਉਹ ਚਿੱਠੀ ਖੋਲ੍ਹ, ਜਿਹੜੀ ਮਾਛੂਵਾੜੇ ਦਿਤੀ ਫੜਾਈਆ । ਜਿਸ ਦੇ ਵਿਚ ਨਾਮ ਸ਼ਬਦ ਅਨਮੋਲ, ਨਿਰਗੁਣ ਸਰਗੁਣ ਦਏ ਗਵਾਹੀਆ । ਜਿਸ ਦਾ ਤੇਰੇ ਬਿਨਾ ਤੋਲੇ ਕੋਈ ਨਾ ਤੋਲ, ਤੋਲਣਹਾਰਾ ਤੇਰੀ ਸੇਵ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਵਡਿਆਈਆ। ਗੋਬਿੰਦ ਗੁਰ ਚਿੱਠੀ ਖੋਲ੍ਹ ਉਹ, ਜਿਸ ਦਾ ਲੇਖ ਬਿਨ ਅੱਖਰਾਂ ਦਿਤਾ ਲਿਖਾਈਆ। ਉਸ ਦੇ ਉਤੇ ਦਿਹਾੜਾ ਲਿਖਿਆ ਸਤਾਰਾਂ ਪੋਹ, ਵੀਹ ਸੌ ਬਿਕ੍ਰਮੀ ਨਾਲ ਰਲਾਈਆ । ਇਕੀਵੇਂ ਸਾਲ ਦਾ ਜੋਤੀ ਜਾਤਾ ਜਿਸ ਵੇਲੇ ਜਾਵੇ ਹੋ, ਹੋਕਾ ਦੇ ਕੇ ਦਏ ਸੁਣਾਈਆ। ਸਭ ਦੇ ਹਕ ਹਕੂਕ ਲਵੇ ਖੋਹ, ਖ਼ਾਲਸ ਆਪਣਾ ਹੁਕਮ ਮਨਾਈਆ। ਧੋਖੇ ਨਾਲ ਨਾ ਕਰੇ ਧ੍ਰੋਹ, ਧੁਰ ਦਾ ਹੁਕਮ ਇਕ ਵਰਤਾਈਆ। ਇਕੋ ਨਾਮ ਜਪਾਵੇ ਸੋ, ਸੋ ਪੁਰਖ ਨਿਰੰਜਣ