G18L017 ੧੭ ਪੋਹ ੨੦੨੧ ਬਿਕ੍ਰਮੀ ਡਾ੦ ਪਾਲ ਸਿੰਘ ਦੇ ਗ੍ਰਹਿ ਪਿੰਡ ਭਲਾਈਪੁਰ ਜ਼ਿਲਾ ਅੰਮ੍ਰਿਤਸਰ

ਨੌ ਸੌ ਚੁਰਾਨਵੇ ਚੌਕੜੀ ਜੁਗ ਰਿਹਾ ਬਣਦਾ, ਸਚਖੰਡ ਬਹਿ ਬਹਿ ਖ਼ੁਸ਼ੀ ਮਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖੇ ਜੋ ਸ੍ਰੀ ਭਗਵਾਨ ਰਿਹਾ ਜਣਦਾ, ਜਨ ਜਨਨੀ ਹੋ ਕੇ ਦਏ ਵਡਿਆਈਆ। ਖੇਲ ਵੇਖਿਆ ਜੋ ਲੱਖ ਚੁਰਾਸੀ ਘੜਦਾ ਭੰਨਦਾ, ਹੁਕਮੇ ਅੰਦਰ ਹੁਕਮ ਸਮਾਈਆ। ਲਹਿਣਾ ਦੇਣਾ ਵੇਖਿਆ ਗੁਜਰੀ ਚੰਨ ਦਾ, ਜੋ ਚਿੰਤਾ ਸਰਬ ਮੁਕਾਈਆ। ਪੁਰਖ ਅਕਾਲ ਓਸ ਦੀ ਮੰਨਦਾ, ਉਹ ਓਸ ਦੀ ਚਲੇ ਰਜ਼ਾਈਆ। ਉਹ ਓਸ ਦਾ ਭਾਣਾ ਮੰਨਦਾ, ਉਹ ਓਸੇ ਦਾ ਭਾਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਈਆ । ਸੱਤ ਰੰਗ ਕਹੇ ਮੈਂ ਸਦ ਰੰਗਾਂ ਸਤਿ, ਸਤਿ ਸਤਿ ਵਰਤਾਈਆ। ਪੁਰਖ ਅਬਿਨਾਸ਼ੀ ਸ੍ਰਿਸ਼ਟ ਸਬਾਈ ਦੇ ਮਤਿ, ਗੁਰਮਤਿ ਇਕ ਜਣਾਈਆ। ਮੈਂ ਬਿਨਾਂ ਭਗਤਾਂ ਕਿਸੇ ਨੂੰ ਲਾਉਣ ਨਾ ਦੇਵਾਂ ਹੱਥ, ਅੰਗੀਕਾਰ ਨਾ ਕੋਇ ਕਰਾਈਆ। ਜਿਸ ਵੇਲੇ ਹੁਕਮ ਦੇਵੇ ਪੁਰਖ ਸਮਰਥ, ਲੋਕਮਾਤ ਸੇਵ ਕਮਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗਿਆ ਲੰਘ, ਸਦੀ ਵੀਹਵੀਂ ਦਏ ਦੁਹਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਸੁਹਾਵਣਹਾਰਾ ਆਤਮ ਸੇਜ ਪਲੰਘ, ਸਾਢੇ ਤਿੰਨ ਹੱਥ ਮੰਦਰ ਡੇਰਾ ਲਾਈਆ। ਸਾਢੇ ਤਿੰਨ ਹੱਥ ਦਾ ਨਿਸ਼ਾਨਾ ਦੋ ਜਹਾਨਾਂ ਦੇਵੇ ਟੰਗ, ਸਤਿ ਸਤਿਵਾਦੀ ਧਾਰ ਚਲਾਈਆ। ਤੇਰਾਂ ਚੌਦਾਂ ਪੰਦਰਾਂ ਸੋਲਾਂ ਪੋਹ ਖੇਲ ਹੁੰਦਾ ਵੇਖਿਆ ਸੂਰੇ ਸਰਬੰਗ, ਸੋਹਣੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਣ ਵਡਿਆਈਆ। ਸਤਾਰਾਂ ਪੋਹ ਕਹੇ ਮੈਂ ਆਇਆ ਜਗ, ਵੀਹ ਸੌ ਇੱਕੀ ਬਿਕ੍ਰਮੀ ਮਿਲੀ ਵਡਿਆਈਆ। ਸਚ ਦਵਾਰੇ ਚੜ੍ਹਿਆ ਭਜ, ਆਪਣਾ ਪਰਦਾ ਲਾਹੀਆ। ਓਸ ਦੇ ਹੱਥ ਵਿਚ ਰਿਹਾ ਸਜ, ਜਿਸ ਨੂੰ ਦਰਗਾਹ ਮਿਲੀ ਵਡਿਆਈਆ। ਗੁਰਦਿਆਲ ਸਿੰਘ ਕਹੇ ਮੈਂ ਲੇਖਾ ਮੰਗਣਾ ਅੱਜ, ਪ੍ਰਭ ਅਗੇ ਝੋਲੀ ਡਾਹੀਆ। ਜਿਸ ਦੇ ਪਿਛੇ ਤਖ਼ਤ ਤਾਜ ਦਿਤਾ ਛਡ, ਆਪਣਾ ਆਪ ਗੁਆਈਆ। ਪ੍ਰੇਮ ਪ੍ਰੀਤੀ ਅੰਦਰ ਬੱਝ, ਖ਼ਾਲੀ ਹੱਥ ਦਿਤੇ ਵਖਾਈਆ। ਓਸ ਦੇ ਕੋਲੋਂ ਪੂਰੀ ਕਰਨੀ ਆਸ, ਮਨਸਾ ਨਾਲ ਮਿਲਾਈਆ। ਪ੍ਰਭੂ ਜੇ ਤੂੰ ਭਗਤਾਂ ਦਾ ਦਾਸ, ਸੇਵਾ ਕਰ ਕੇ ਦੇ ਵਖਾਈਆ। ਤੇਰੇ ਸੰਤ ਸੁਹੇਲੇ ਸਿਧੇ ਆਉਣ ਤੇਰੇ ਪਾਸ, ਰਾਹ ਵਿਚ ਨਾ ਕੋਇ ਅਟਕਾਈਆ। ਜੇ ਕੋਈ ਬਿਖੜਾ ਪੈਂਡਾ ਡੂੰਘਾ ਦਿਸੇ ਘਾਟ, ਔਝੜ ਰਾਹ ਦੇ ਵਖਾਈਆ। ਮੈਂ ਵੇਖਣਾ ਅੱਜ ਸੋਹਣੀ ਕਿਹੜੀ ਭਗਤਾਂ ਜਮਾਤ, ਕਵਣ ਕਰਨ ਪੜ੍ਹਾਈਆ। ਓਧਰੋਂ ਖ਼ੁਸ਼ੀਆਂ ਨਾਲ ਗੀਤ ਗਾਉਂਦੀ ਆਈ ਸੁਹੰਜਣੀ ਰਾਤ, ਭਿੰਨੜੀ ਰੂਪ ਵਟਾਈਆ । ਮੈਂ ਵੀ ਵੇਖਾਂ ਮੁਖ ਨਕ਼ਾਬ ਪੜਦਾ ਚੁਕ ਕੇ ਮਾਰਾਂ ਝਾਤ, ਨੇਤਰ ਨੈਣਾਂ ਨਾਲ ਮਿਲਾਈਆ। ਜਿਨ੍ਹਾਂ ਦਾ ਪ੍ਰਭ ਦੇ ਨਾਲ ਨਾਤਾ ਜੁੜਿਆ ਸਾਕ, ਸੱਜਣ ਇਕ ਬਣਾਈਆ। ਉਹਨਾਂ ਨਾਲ ਕਿਵੇਂ ਹੋਇਆ ਇਤਫ਼ਾਕ, ਪਤਿਪਰਮੇਸ਼ਵਰ ਆਇਆ ਚਾਈਂ ਚਾਈਂਆ। ਕਿਸ ਬਿਧ ਕਰੇ ਸੋਹਣੀ ਬਾਤ, ਵਾਤਾਵਰਨ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਗੁਰਦਿਆਲ ਸਿੰਘ ਕਹੇ ਮੇਰੀ ਵਾਰੀ, ਮੇਰੇ ਹੱਥ ਵਿਚ ਸੱਤ ਰੰਗ ਦਾ ਝੰਡਾ, ਝੰਡਿਆਂ ਵਾਲਿਆਂ ਦਿਆਂ ਜਣਾਈਆ। ਪਰਮ ਪੁਰਖ ਦਾ ਨਿਸ਼ਾਨਾ ਝੁਲਦਾ ਵਿਚ ਬ੍ਰਹਿਮੰਡਾ, ਵਰਭੰਡਾ ਦਿਆਂ ਜਣਾਈਆ। ਜਿਸ ਦੇ ਹੱਥ ਵਿਚ ਅਗੰਮੀ ਡੰਡਾ, ਡੰਡੌਤ ਸਾਰਿਆਂ ਦਏ ਸਿਖਾਈਆ। ਜਿਸ ਦਾ ਅਰਜਨ ਨਾਲ ਲੇਖਾ ਰਾਵੀ ਕੰਢਾ, ਬਾਲਮੀਕ ਲਹਿਣਾ ਆਇਆ ਚੁਕਾਈਆ। ਜਿਸ ਦੀ ਅੱਡੀ ਵਿਚੋਂ ਚੁਭਿਆ ਅਜੇ ਨਾ ਕੱਢਿਆ ਕੰਡਾ, ਜੋਬਨ ਵਾਲੀ ਪੱਟੀ ਬੱਧੀ ਨਾ ਕਿਸੇ ਲਾਹੀਆ। ਉਸ ਦੇ ਦਵਾਰੇ ਸ੍ਰੀ ਭਗਵਾਨ ਆਇਆ ਨੱਠਾ, ਬਣ ਕੇ ਪਾਂਧੀ ਰਾਹੀਆ । ਇੱਕੀ ਸਾਲ ਜਿਸ ਥਾਂ ਤੇ ਬਹਿ ਕੇ ਮਸਾਣਾ ਵਿਚ ਫੋਲਦਾ ਰਿਹਾ ਸੀ ਘੱਟਾ, ਹੱਥਾਂ ਨਾਲ ਉਡਾਈਆ। ਓਸ ਭੂਮਿਕਾ ਉਤੇ ਪ੍ਰਭੂ ਦਾ ਸਿੰਘਾਸਣ ਡੱਠਾ, ਸਨਮੁਖ ਭਗਤ ਸੁਹੇਲੇ ਨਜ਼ਰੀ ਆਈਆ। ਵੇਖੋ ਰੋਂਦਾ ਆਇਆ ਧੰਨਾ ਜੱਟਾ, ਊਚੀ ਕੂਕ ਕੂਕ ਸੁਣਾਈਆ। ਕੀ ਹੋਇਆ ਜੇ ਮੈਨੂੰ ਪਹਿਲੇ ਮਿਲਿਉਂ ਵਿਚੋਂ ਪੱਥਰ ਵੱਟਾ, ਹੁਣ ਮੋਢਿਆਂ ਉਪਰ ਚੁਕ ਕੇ ਖ਼ੁਸ਼ੀ ਮਨਾਈਆ। ਨਾਮਾ ਕਹੇ ਨਹੀਂ ਛਪਰੀ ਵਾਲਾ ਰਿਹਾ ਰੱਟਾ, ਭਗਤ ਦਵਾਰੇ ਸੋਭਾ ਪਾਈਆ। ਰਵਿਦਾਸ ਕਹੇ ਮੈਂ ਲੋਕਾਂ ਦੱਸਾਂ, ਦਹਿ ਦਿਸ਼ਾ ਦਿਆਂ ਜਣਾਈਆ। ਜਿਸ ਨੇ ਹਰਿ ਦਾ ਦਰਸ਼ਨ ਪੌਣਾ ਅੱਖਾਂ, ਲੋਚਨ ਨੈਣ ਮਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਔਂਕੜ ਅਗੇ ਆਏ ਦੁਲੈਂਕੜੇ, ਦੁਹਰਾ ਤਾਲ ਵਜਾਈਆ । ਪ੍ਰਭ ਨੂੰ ਮਿਲਣ ਵਾਸਤੇ ਜੁਗ ਬੀਤ ਗਏ ਸੈਂਕੜੇ, ਗਣਤੀ ਗਣਤ ਨਾ ਕੋਇ ਗਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੱਸਦੇ ਗਏ ਉਹਦੇ ਖੇਲ ਮੁਹੱਬਤ ਮਿਹਰ ਦੇ, ਸਾਖਿਆਤ ਨਾ ਕੋਇ ਮਿਲਾਈਆ। ਹੁਕਮ ਮੰਨਦੇ ਰਹੇ ਭੈ ਵਿਚ ਪ੍ਰਭ ਸ਼ੇਰ ਦੇ, ਸਿੰਘ ਭਬਕ ਆਪਣਾ ਨਾਮ ਲਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਵਡਿਆਈਆ। ਦੁਲੈਂਕੜੇ ਕਹਿਣ ਮੈਂ ਵੇਖੀ ਦੋਹਰੀ ਲਗਦੀ ਚੋਟ, ਹਰਿ ਕਰਤਾ ਆਪ ਲਗਾਈਆ । ਨਾਲੇ ਨੂਰ ਨਿਰਮਲ ਜੋਤ, ਦੂਜਾ ਸ਼ਬਦ ਨਾਦ ਵਜਾਈਆ। ਤੀਜੇ ਭਗਤਾਂ ਕਰਕੇ ਖੋਜ, ਚੌਥੇ ਘਰ ਜੋੜ ਜੁੜਾਈਆ। ਪੰਜਵੇਂ ਆਸਾ ਮਨਸਾ ਪੂਰੀ ਕਰਕੇ ਲੋਚ, ਛੇਵੇਂ ਦਰ ਦੇਵੇ ਮਾਣ ਵਡਿਆਈਆ। ਸਤਵੇਂ ਸਤਿ ਸਤਿਵਾਦੀ ਉਥੇ ਗਿਆ ਪਹੁੰਚ, ਜਿਥੇ ਭਗਤ ਸੁਹੇਲਾ ਬੈਠਾ ਆਪਣਾ ਧਿਆਨ ਲਗਾਈਆ। ਅੱਠਵੇਂ ਅੱਠਾਂ ਤੱਤਾਂ ਲੋਕਮਾਤ ਨਿਤ ਰਹਿਣਾ ਨਹੀਂ ਰੋਜ਼, ਅੰਤਮ ਲੇਖਾ ਜਾਣ ਚੁਕਾਈਆ। ਨਾਵੇਂ ਨੌ ਦਰਾਂ ਵਿਚ ਮਿਲਣੀ ਨਹੀਂ ਇਹ ਮੌਜ, ਕੂੜੇ ਰਸਾਂ ਵਿਚ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਦੁਲੈਂਕੜੇ ਕਹਿਣ ਗੋਬਿੰਦ ਤਕ, ਚੌਂਹ ਤਰਫ਼ ਧਿਆਨ ਲਗਾਈਆ। ਗੋਬਿੰਦ ਕਹੇ ਅਵਤਾਰ ਗੁਰ ਪੈਗ਼ੰਬਰ ਆਓ ਝਟ, ਆਪਣਾ ਪੰਧ ਮੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਹੁਕਮ ਸੁਣੋ ਨਠ, ਮੰਗੋ ਸਚ ਸਰਨਾਈਆ। ਭਗਤ ਸੁਹੇਲੇ ਚਰਨ ਜਾਓ ਢਠ, ਮਾਣ ਅਭਿਮਾਨ ਗਵਾਈਆ । ਵੇਦ ਪੁਰਾਨ ਸ਼ਾਸਤਰ ਸਿਮਰਤ ਸਾਰੇ ਕਰੋ ਇਕੱਠ, ਵੇਲਾ ਵਕ਼ਤ ਦਏ ਗਵਾਹੀਆ। ਨੇਤਰ ਰੋਵੇ ਤੀਰਥ ਅਠਸਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਖੁਲ੍ਹੀ ਮੀਂਢੀ ਸੀਸ ਪੱਟੀ ਨਾ ਕੋਇ ਗੁੰਦਾਈਆ। ਕਲਜੁਗ ਭੱਜਾ ਫਿਰੇ ਕੂੜਾ ਖੇਲ ਵੇਖੇ ਬਾਜ਼ੀਗਰ ਨਟ, ਨਟੂਆ ਆਪਣਾ ਸਵਾਂਗ ਵਰਤਾਈਆ। ਸ਼ਬਦ ਅਗੰਮੀ ਸਚ ਸੰਦੇਸ਼ਾ ਜਨ ਭਗਤਾਂ ਰਿਹਾ ਦੱਸ, ਘਰ ਘਰ ਸੁੱਤਿਆਂ ਰਿਹਾ ਉਠਾਈਆ। ਗੁਰਮੁਖ ਸੱਜਣ ਸਹੇਲਿਓ ਸਤਿਗੁਰ ਦਵਾਰੇ ਖੋਲ੍ਹੋ ਆਪਣੀ ਅੱਖ, ਪ੍ਰਤੱਖ ਗੁਸਾਈਂ ਨਜ਼ਰੀ ਆਈਆ। ਜਿਹੜਾ ਗੋਬਿੰਦ ਅੰਦਰ ਰਿਹਾ ਵਸ, ਕਰੇ ਖੇਲ ਹੋ ਕੇ ਪੁਰਖ ਸਮਰਥ ਮਹਿੰਮਾ ਅਕਥ ਕਥ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਗੋਬਿੰਦ ਕਿਹਾ ਗੁਰ ਅਵਤਾਰ ਪੀਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਸਾਰੇ ਆਓ ਨਜ਼ਦੀਕ, ਬਿਨ ਕ਼ਦਮਾਂ ਪੰਧ ਮੁਕਾਈਆ। ਵੇਖੋ ਇਹ ਉਹ ਜਿਸ ਦੀ ਸਦਾ ਇਕ ਤੌਫ਼ੀਕ਼, ਤੋਹਫ਼ੇ ਜੁਗ ਜੁਗ ਸਭ ਦੀ ਝੋਲੀ ਪਾਈਆ। ਜਿਸ ਨੂੰ ਵਾਹਦ ਕਹਿੰਦੇ ਲਾਸ਼ਰੀਕ, ਗਾਡ ਹੋ ਕੇ ਗੁਡ ਰੀਮਾਰਕਸ ਦੇ ਕੇ ਸਭ ਦੇ ਲੇਖੇ ਪਾਈਆ। ਇਸ ਦੀ ਧਾਰ ਬੇਨਜ਼ੀਰ ਬਾਰੀਕ, ਤਾਰੀਫ਼ ਵਿਚ ਨਾ ਕੋਇ ਸੁਣਾਈਆ। ਜਿਸ ਨੂੰ ਝੁਕਦੇ ਗਏ ਸਭ ਦੇ ਸੀਸ, ਸੁਲਹਕੁਲ ਅਖਵਾਈਆ। ਉਸ ਦੇ ਨਾਲ ਕਰੋ ਪ੍ਰੀਤ, ਜੋ ਪ੍ਰੀਤਮ ਬੇਪਰਵਾਹੀਆ। ਆਦਿ ਜੁਗਾਦਿ ਜੁਗ ਚੌਕੜੀ ਜੋ ਪਾਰ ਉਤਾਰੇ ਊਚ ਨੀਚ, ਜ਼ਾਤ ਪਾਤ ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਜਿਸ ਦਾ ਨਾਮ ਨਿਸ਼ਾਨਾ ਦੋ ਜਹਾਨਾਂ ਲਗੇ ਠੀਕ, ਕੂੜੇ ਠੀਕਰ ਭੰਨ ਵਖਾਈਆ। ਤ੍ਰੈਭਵਨ ਧਨੀ ਤ੍ਰੈਗੁਣ ਅਤੀਤਾ ਬੈਠਾ ਰਹੇ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਜਿਸ ਦਾ ਵਸੇਰਾ ਲੱਖ ਚੁਰਾਸੀ ਹਸਤ ਕੀਟ, ਘਟ ਘਟ ਅੰਦਰ ਰਿਹਾ ਸਮਾਈਆ। ਸੋ ਲਹਿਣਾ ਦੇਣਾ ਚੁਕਾਵਣ ਆਇਆ ਬਾਲਮੀਕ, ਪੁਰਖ ਅਬਿਨਾਸ਼ੀ ਬੇਪਰਵਾਹੀਆ। ਜਿਸ ਦੇ ਪਿਛੇ ਸ਼ਹਾਦਤਾਂ ਦੇ ਕੇ ਹੁੰਦੇ ਗਏ ਸ਼ਹੀਦ, ਆਪਾ ਵਾਰ ਖ਼ੁਸ਼ੀ ਮਨਾਈਆ। ਉਸ ਦੀ ਸਾਰੇ ਸੁਣ ਲਓ ਇਕ ਨਸੀਹਤ, ਜੋ ਹੁਕਮ ਨਾਲ ਸੁਣਾਈਆ। ਗੁਰ ਅਵਤਾਰੋ ਪੀਰ ਪੈਗ਼ੰਬਰੋ ਸਚ ਸਮਝੋ ਤੁਹਾਡੀ ਇਕੋ ਸਰਬ ਵਲਦੀਅਤ, ਵਾਲਦ ਪਿਤਾ ਬਾਪ ਫ਼ਾਦਰ ਇਕੋ ਨਜ਼ਰੀ ਆਈਆ। ਗੋਬਿੰਦ ਕਹੇ ਮੈਂ ਕਰਨ ਆਇਆ ਤਸਦੀਕ਼, ਲੇਖ ਲਿਖਿਆ ਬਿਨ ਕ਼ਲਮ ਸ਼ਾਹੀਆ। ਬੀਸ ਇਕੀਸਾ