ਬੇਪਰਵਾਹੀਆ। ਹੰ ਬ੍ਰਹਮ ਕਰਕੇ ਲੋ, ਨਿਰਾਕਾਰ ਦਏ ਵਡਿਆਈਆ। ਅੰਮ੍ਰਿਤ ਰਸ ਗੁਰਮੁਖਾਂ ਅੰਤਰ ਦੇਵੇ ਚੋ, ਬਾਹਰੋਂ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਚਿੱਠੀ ਦਾ ਦੂਜਾ ਅੱਖਰ ਸੋਹਣਾ ਅੰਕ, ਹਰਿ ਕਰਤਾ ਆਪ ਜਣਾਈਆ । ਗੋਬਿੰਦ ਇੱਕੋ ਸੋਹੇ ਤੇਰਾ ਬੰਕ, ਸੰਬਲ ਵਜੇ ਸਚ ਵਧਾਈਆ। ਓਸ ਵੇਲੇ ਲਹਿਣਾ ਦੇਣਾ ਚੁਕਣਾ ਭਗਤ ਸੁਹੇਲੇ ਜਨਕ, ਅਸ਼ਟਾਬਕਰ ਨਾਲ ਰਲਾਈਆ । ਬਟਵਾਰੇ ਵਜਣੀ ਤਨਕ, ਬਾਲਮੀਕ ਭੇਵ ਖੁਲ੍ਹਾਈਆ। ਰਵਿਦਾਸੇ ਚੁਕਣਾ ਸ਼ੰਕ, ਪੜਦਾ ਦਏ ਉਠਾਈਆ। ਅਗਲਾ ਅੱਖਰ ਭਗਤਾਂ ਨੂੰ ਮਿਲਣੀ ਸਨਦ, ਜੋ ਹਰਿ ਜੂ ਆਪ ਬਣਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕੂੜੀ ਕਿਰਿਆ ਨਾਲ ਕਰਨਾ ਅੰਤ, ਅੰਤਮ ਲੇਖਾ ਮਾਤ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਗੋਬਿੰਦ ਵੇਖ ਅੱਖਰ ਤੀਜਾ, ਤ੍ਰੈਲੋਕ ਰਿਹਾ ਸਮਝਾਈਆ। ਪੁਰਖ ਅਕਾਲ ਦੀਨ ਦਿਆਲ ਜਨ ਭਗਤਾਂ ਆਪ ਕਰੇ ਰੀਝਾ, ਨਿਰਗੁਣ ਹੋ ਕੇ ਸੇਵ ਕਮਾਈਆ। ਕਾਇਆ ਮੰਦਰ ਅੰਦਰ ਲੰਘੇ ਸਚ ਦਹਲੀਜ਼ਾ, ਨੌ ਦਵਾਰੇ ਪੰਧ ਮੁਕਾਈਆ। ਸਦੀ ਚੌਧਵੀਂ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦਾ ਕਢ ਕੇ ਜਾਏ ਨਤੀਜਾ, ਧੁਰ ਦਾ ਮਾਲਕ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖ ਅਲੇਖ ਦਏ ਦ੍ਰਿੜਾਈਆ। ਚੌਥਾ ਅੱਖਰ ਲਿਖਿਆ ਵੀਹ ਸੌ ਇੱਕੀ, ਏਕੰਕਾਰਾ ਦਇਆ ਕਮਾਈਆ। ਗੋਬਿੰਦ ਚਾਰ ਵਰਨ ਦੀ ਬਣਨੀ ਸਾਚੀ ਸਿੱਖੀ, ਸਿਖਿਆ ਇਕੋ ਇਕ ਸਮਝਾਈਆ । ਵੱਡੀ ਸੋਹਣੀ ਸੁਹਾਵਣੀ ਹੋਣੀ ਮਿਤੀ, ਮਿਤਰ ਪਿਆਰਾ ਮੇਲ ਮਿਲਾਈਆ। ਰਹਿ ਜਾਣੀ ਪਿਛੇ ਕਹਾਣੀ ਬੀਤੀ, ਅਗਲੀ ਰੀਤੀ ਹੋਰ ਚਲਾਈਆ। ਜਨ ਭਗਤਾਂ ਬਣ ਪ੍ਰਭੂ ਆਪ ਨਜ਼ਦੀਕੀ, ਦੂਰ ਦੁਰਾਡਾ ਪੰਧ ਮੁਕਾਈਆ। ਚਾਰ ਵਰਨ ਜੋ ਸ਼ਰਅ ਕੀਤੀ, ਚਾਰ ਜੁਗ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਦੂਜੀ ਲਾਈਨ ਦਾ ਪਹਿਲਾ ਅੱਖਰ, ਗੋਬਿੰਦ ਧਿਆਨ ਲਗਾਈਆ। ਉਹ ਇਕੋ ਰੰਗ ਦੀ ਨਜ਼ਰੀ ਆਏ ਸਤਰ, ਜਿਸ ਦਾ ਰੂਪ ਨਾ ਕੋਇ ਬਦਲਾਈਆ। ਨਾਲੇ ਸੰਦੇਸ਼ਾ ਨਾਲੇ ਪੱਤਰ, ਹੁਕਮ ਨਾਲ ਵਡਿਆਈਆ। ਜਿਸ ਵੇਲੇ ਨਿਰਗੁਣ ਹੋ ਕੇ ਆਵਾਂ ਉਤਰ, ਨਿਹਕਲੰਕਾ ਨਾਉਂ ਧਰਾਈਆ। ਚਾਰ ਜੁਗ ਦੇ ਵਿਛੜੇ ਭਗਤ ਸੁਹੇਲੇ ਚੁੱਕਾਂ ਕੁੱਛੜ, ਫੜ ਬਾਹੋਂ ਗੋਦ ਉਠਾਈਆ। ਓਸ ਸਤਰ ਦੀ ਵੇਖ ਅਗਲੀ ਨੁੱਕਰ, ਜਿਸ ਦਾ ਨੁਕ਼ਤਾ ਇਕ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਨੁਕ਼ਤੇ ਅਗੇ ਨਾਂ ਬਾਲਮੀਕ, ਬਾਲਮ ਦਏ ਜਣਾਈਆ। ਇਸ ਦਾ ਲਹਿਣਾ ਕਲਜੁਗ ਅੰਤਮ ਠੀਕ, ਠਾਕਰ ਰਿਹਾ ਸਮਝਾਈਆ । ਪੁਰਖ ਅਬਿਨਾਸ਼ੀ ਵੇਖਣਾ ਹੋ ਅਤੀਤ, ਤ੍ਰੈਗੁਣ ਪੰਧ ਮੁਕਾਈਆ। ਲੇਖੇ ਲਾਉਣਾ ਨੀਚਾਂ ਦਾ ਨੀਚ, ਊਚੋਂ ਊਚ ਦਏ ਬਣਾਈਆ। ਪੁਰਖ ਅਕਾਲ ਕਿਹਾ ਇਸ ਤੇ ਗੋਬਿੰਦ ਕਰ ਤਸਦੀਕ਼, ਸ਼ਹਾਦਤ ਤੇਰੀ ਲਵਾਂ ਰਖਾਈਆ। ਵੀਹ ਸੌ ਇੱਕੀ ਬਿਕ੍ਰਮੀ ਸਤਾਰਾਂ ਪੋਹ ਓਸ ਦੀ ਅਖ਼ੀਰੀ ਤਾਰੀਖ਼, ਤਰੀਕੇ ਨਾਲ ਸਮਝਾਈਆ। ਤ੍ਰੇਤੇ ਜਿਸ ਧਾਮ ਤੇ ਇੱਕੀ ਸਾਲ ਬਹਿ ਕੇ ਰਿਹਾ ਉਡੀਕ, ਅੰਤਮ ਓਸੇ ਭੂਮਿਕਾ ਦਏ ਵਡਿਆਈਆ। ਗੋਬਿੰਦ ਕਿਹਾ ਪ੍ਰਭੂ ਮੈਨੂੰ ਨਜ਼ਰ ਆਇਆ ਕੁਛ ਹੋਰ ਠੀਕ, ਰਾਵੀ ਕੰਢਾ ਧਿਆਨ ਲਗਾਈਆ। ਮੈਂ ਥੋੜੀ ਦੱਸਾਂ ਤਾਰੀਫ਼, ਜਿਸ ਧਾਮ ਮਿਲੀ ਵਡਿਆਈਆ। ਦਿਨ ਅਠਾਸੀ ਬੈਠਾ ਵਿਚ ਰਮਣੀਕ, ਚੁਰਾਸੀਆਂ ਰੰਗ ਰੰਗਾਈਆ। ਓਥੇ ਰਖ ਕੇ ਇਕ ਉਡੀਕ, ਧਿਆਨ ਗਿਆ ਧਰਾਈਆ। ਉਹਦਾ ਸੱਜਣ ਕੋਲ ਨਜ਼ਦੀਕ, ਭੇਵ ਰਿਹਾ ਖੁਲ੍ਹਾਈਆ। ਜਿਸ ਸਾਹਿਬ ਦੇ ਨਾਲ ਸਚੀ ਪ੍ਰੀਤ, ਓਸੇ ਨਾਲ ਦਿਆਂ ਮਿਲਾਈਆ। ਉਹ ਕਰਨਹਾਰ ਬਖ਼ਸ਼ੀਸ਼, ਰਹਿਮਤ ਨਾਲ ਤਰਾਈਆ । ਤੇਰੇ ਬੰਸ ਦੇ ਤਰਨ ਨਾਲ ਨਸੀਬ, ਨਾਤਾ ਦੋਹਰਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਭੇਵ ਖੁਲ੍ਹਾਈਆ। ਗੋਬਿੰਦ ਕਹੇ ਨੁਕ਼ਤੇ ਅਗੇ ਮਿਲਿਆ ਨੁਕ਼ਤਾ, ਜੋ ਮੈਨੂੰ ਰਿਹਾ ਜਣਾਈਆ। ਜਿਸ ਵੇਲੇ ਆਵੇ ਕਰਤਾ ਭੁਗਤਾ, ਭਗਵਨ ਆਪਣਾ ਵੇਸ ਵਟਾਈਆ। ਉਹ ਭਗਤ ਸੁਹੇਲੇ ਸੱਜਣ ਪੁਛਦਾ, ਪਿਛਲਾ ਲਹਿਣਾ ਵੇਖ ਵਖਾਈਆ। ਦੋ ਜਹਾਨ ਲੁਕਾਇਆ ਮਾਇਆ ਪੜਦਿਆਂ ਵਿਚ ਨਾ ਲੁਕਦਾ, ਮੰਦਰਾਂ ਅੰਦਰਾਂ ਵਿਚ ਬੰਦ ਨਾ ਕੋਇ ਕਰਾਈਆ। ਤੂੰ ਮਾਲਕ ਬਣਕੇ ਆਵੇਂ ਸਚ ਸੁਚ ਦਾ, ਸਤਿ ਸਤਿਵਾਦੀ ਦਇਆ ਕਮਾਈਆ। ਗੁਰ ਗੋਬਿੰਦ ਕਿਹਾ ਮੈਂ ਅਗੇ ਕੁਛ ਨਹੀਂ ਪੁਛਦਾ, ਪੁਰਖ ਅਕਾਲ ਸਭ ਕੁਛ
G18L017 ੧੭ ਪੋਹ ੨੦੨੧ ਬਿਕ੍ਰਮੀ ਡਾ੦ ਪਾਲ ਸਿੰਘ ਦੇ ਗ੍ਰਹਿ ਪਿੰਡ ਭਲਾਈਪੁਰ ਜ਼ਿਲਾ ਅੰਮ੍ਰਿਤਸਰ
- Post category:Written Harbani Granth 18
