G18L017 ੧੭ ਪੋਹ ੨੦੨੧ ਬਿਕ੍ਰਮੀ ਡਾ੦ ਪਾਲ ਸਿੰਘ ਦੇ ਗ੍ਰਹਿ ਪਿੰਡ ਭਲਾਈਪੁਰ ਜ਼ਿਲਾ ਅੰਮ੍ਰਿਤਸਰ

ਸਹਾਈਆ। ਬਿਹਾਰੀ ਕਹੇ ਮੈਂ ਵੇਖਿਆ ਪ੍ਰਭ ਨੂੰ ਲਿਖਦਾ, ਬਿਨ ਅੱਖਰਾਂ ਅੱਖਰ ਬਣਾਈਆ। ਉਹ ਪਿਆਰਾ ਤੇਰੇ ਸਾਚੇ ਗੁਰਸਿਖ ਦਾ, ਜੋ ਗੁਰਮਖ ਰੂਪ ਵਟਾਈਆ। ਜੋ ਪਿਆਸਾ ਸਤਿਗੁਰ ਚਰਨ ਪ੍ਰੀਤੀ ਭੁਖ ਦਾ, ਮਨਸਾ ਆਪ ਜਣਾਈਆ। ਓਸ ਦਾ ਸੰਗੀ ਹੋਵੇ ਆਪ ਦੁਖ ਸੁਖ ਦਾ, ਦੁਖ ਸੁਖ ਵਿਚ ਬਦਲਾਈਆ। ਗੋਬਿੰਦ ਤੇਰਾ ਪਹਿਲਾ ਨਾਤਾ ਗੁਜਰੀ ਕੁੱਖ ਦਾ, ਹੁਣ ਸ਼ਬਦੀ ਰੂਪ ਵਟਾਈਆ। ਇਹ ਨਾਤਾ ਕਦੇ ਨਾ ਤੁਟਦਾ, ਨਿਰਗੁਣ ਨਿਰਗੁਣ ਜੋੜ ਜੁੜਾਈਆ। ਹੁਣ ਵੇਲਾ ਰਹਿਣਾ ਨਹੀਂ ਕੋਈ ਲੁਕ ਦਾ, ਹੋਕਾ ਦੇ ਕੇ ਦੇਣਾ ਸੁਣਾਈਆ। ਵੇਖੋ ਮੇਲਾ ਪਿਉ ਪੁਤ ਦਾ, ਲੋਕਮਾਤ ਵਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਬਿਹਾਰੀ ਕਹੇ ਵੇਖ ਗੋਬਿੰਦ ਪੰਜ ਖਲੋਤੇ, ਸਚਖੰਡ ਦਵਾਰੇ ਪ੍ਰਭ ਚਰਨ ਮਿਲੀ ਸਰਨਾਈਆ। ਜਿਨ੍ਹਾਂ ਦੀ ਰਸਨਾ ਇਕੋ ਪ੍ਰਭ ਦਾ ਦਰਸ਼ਨ ਲੋਚੇ, ਦੂਜਾ ਇਸ਼ਟ ਨਾ ਕੋਇ ਮਨਾਈਆ। ਦਾਦੇ ਨਾਲ ਨਜ਼ਰ ਆਉਂਦੇ ਪੋਤੇ, ਧੁਰ ਦਾ ਸੋਹਣਾ ਜੋੜ ਜੁੜਾਈਆ। ਭਗਤਾਂ ਨਾਲ ਭਗਤ ਮਿਲ ਕੇ ਵਸੇ ਧਾਮ ਓਸੇ, ਦਰਗਾਹ ਸਾਚੀ ਖ਼ੁਸ਼ੀ ਮਨਾਈਆ। ਇਸ ਦੀ ਸੋਚ ਕਿਆ ਕੋਈ ਸੋਚੇ, ਸਮਝ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਨਜ਼ਰ ਉਠਾਈਆ। ਬਿਹਾਰੀ ਕਿਹਾ ਵੇਖ ਗੁਰਮੁਖ ਸੋਹਣੇ ਚੰਗੇ, ਜੋਬਨ ਰੱਤੇ ਨਜ਼ਰੀ ਆਈਆ। ਸਾਹਿਬ ਸਵਾਮੀ ਜਿਨ੍ਹਾਂ ਦੀਆਂ ਮੰਨੇ, ਪਤਿਪਰਮੇਸ਼ਵਰ ਹੋਏ ਸਹਾਈਆ। ਉਹ ਦਰਗਾਹ ਦੇ ਬਣੇ ਸਾਚੇ ਚੰਦੇ, ਜੋਤੀ ਨੂਰ ਨੂਰ ਰੁਸ਼ਨਾਈਆ। ਅੰਦਰੋਂ ਬਾਹਰੋਂ ਸੀਤਲ ਧਾਰ ਠੰਡੇ, ਅਗਨੀ ਅੱਗ ਨਾ ਕੋਇ ਲਗਾਈਆ। ਮੰਜ਼ਲ ਚੜ੍ਹ ਕੇ ਅਖ਼ੀਰੀ ਡੰਡੇ, ਡੰਡੌਤ ਹਰਿ ਨੂੰ ਰਹੇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਬਿਹਾਰੀ ਕਹੇ ਵੇਖ ਪੰਜ ਹੋਏ ਮਨਜ਼ੂਰ, ਪ੍ਰਭ ਦੇਵੇ ਮਾਣ ਵਡਿਆਈਆ। ਜਿਨ੍ਹਾਂ ਦੇ ਪਿਛੇ ਕਲਜੁਗ ਨਾਤਾ ਤੁੱਟਾ ਕੂੜ, ਕੂੜੀ ਕਿਰਿਆ ਦਏ ਗਵਾਈਆ। ਭਗਤ ਭਗਵਾਨ ਲੋਕਮਾਤ ਹੋਏ ਮਸ਼ਹੂਰ, ਮਸ਼ਵਰਿਆਂ ਵਿਚ ਪਵੇ ਲੋਕਾਈਆ। ਜਗਤ ਹੰਕਾਰੀ ਤੁਟਣਾ ਗ਼ਰੂਰ, ਗ਼ੁਰਬਤ ਸਭ ਦੀ ਮੇਟ ਮਿਟਾਈਆ। ਜੋਤੀ ਜਲਵਾ ਜ਼ਾਹਰ ਕਰਨਾ ਨੂਰ, ਸ੍ਰਿਸ਼ਟੀ ਦ੍ਰਿਸ਼ਟੀ ਇਸ਼ਟੀ ਨਜ਼ਰੀਆ ਆਪ ਬਦਲਾਈਆ। ਜਨ ਭਗਤਾਂ ਭੰਡਾਰਾ ਕਰਨਾ ਭਰਪੂਰ, ਨਾਮ ਪਦਾਰਥ ਝੋਲੀ ਪਾਈਆ। ਪੂਰਬ ਜਨਮ ਦੇ ਬਖ਼ਸ਼ ਕ਼ਸੂਰ, ਦਸ਼ਮਲਵ ਨਾਲ ਉਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਬਿਹਾਰੀ ਕਹੇ ਪੰਜਾਂ ਦੀ ਸੇਵਾ ਅਨੋਖੀ, ਹਰਿ ਕਰਤੇ ਆਪ ਲਗਾਈਆ। ਪਤਾ ਨਹੀਂ ਓਸ ਕਿਵੇਂ ਸੋਚ ਸੋਚੀ, ਆਪਣੀ ਬਣਤ ਬਣਾਈਆ। ਉਹ ਠਾਕਰ ਸਵਾਮੀ ਧੁਰ ਦਾ ਮੌਜੀ, ਦੂਜਾ ਸੰਗ ਨਾ ਕੋਇ ਨਿਭਾਈਆ। ਦੋ ਜਹਾਨਾਂ ਸੱਚਾ ਖੋਜੀ, ਲੱਖ ਚੁਰਾਸੀ ਵੇਖ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਣ ਵਡਿਆਈਆ। ਗੋਬਿੰਦ ਕਹੇ ਮੈਂ ਪੰਜ ਵੇਖੇ, ਸੋਹਣੇ ਗੁਰਮੁਖ ਨਜ਼ਰੀ ਆਈਆ । ਏਨ੍ਹਾਂ ਦੇ ਮੇਰੇ ਕੋਲ ਓਸੇ ਚਿੱਠੀ ਵਿਚ ਲੇਖੇ, ਪੰਜਵੀਂ ਸਤਰ ਰਹੀ ਸਮਝਾਈਆ। ਜਿਨ੍ਹਾਂ ਨੂੰ ਸਾਹਿਬ ਰਖਿਆ ਚੇਤੇ, ਅਭੁਲ ਭੁਲ ਕਦੇ ਨਾ ਜਾਈਆ । ਕਲਜੁਗ ਅੰਤਮ ਲਾਏ ਲੇਖੇ, ਸੋਹਣੀ ਵੰਡ ਵੰਡਾਈਆ। ਸਤਿ ਨਿਸ਼ਾਨਾ ਦੇ ਕੇ ਭੇਜੇ, ਲੋਕਮਾਤ ਭਗਤਾਂ ਦਏ ਵਡਿਆਈਆ। ਕੂੜੀ ਕਿਰਿਆ ਕੱਢ ਕੇ ਭਰਮ ਭੁਲੇਖੇ, ਭਾਂਡਾ ਭਰਮ ਭੌ ਭੰਨਾਈਆ। ਸੱਤ ਰੰਗ ਨਿਸ਼ਾਨਾ ਵੇਖ ਕੇ ਚਾਰ ਜੁਗ ਦੇ ਪਿਛਲੇ ਮੁਕ ਜਾਣ ਠੇਕੇ, ਠੇਕੇਦਾਰੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਆਪ ਕਮਾਈਆ। ਗੋਬਿੰਦ ਕਹੇ ਮੈਂ ਵੇਖਿਆ ਪੰਜਾਂ ਦਾ ਮੁਖੜਾ, ਮੇਰੇ ਅੰਤਰ ਖ਼ੁਸ਼ੀ ਆਈਆ। ਜਿਸ ਦਾ ਸੁਤ ਦੁਲਾਰਾ ਪੁਤਰਾ, ਸੋ ਆਪਣੇ ਰੰਗ ਸਮਾਈਆ। ਜਿਸ ਦਾ ਨਜ਼ਾਰਾ ਵੇਖਿਆ ਲੋਚਣਾ, ਨੇਤਰ ਅੱਖ ਖੁਲ੍ਹਾਈਆ। ਉਹਦੇ ਪੁਤ ਦੇ ਪੁੱਤਾਂ ਦਾ ਕੀ ਸੋਚਣਾ, ਜੋ ਆਪਾ ਵਾਰ ਭੇਟ ਕਰਾਈਆ। ਉਹਦਾ ਭਾਣਾ ਕਿਸੇ ਨਾ ਰੋਕਣਾ, ਨਾ ਕੋਈ ਮੇਟੇ ਮੇਟ ਮਿਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਬਿਹਾਰੀ ਦੇ ਅਗੇ ਆ ਗਿਆ ਔਂਕੜ, ਔਕੜ ਅਗਲੀ ਰਿਹਾ ਜਣਾਈਆ। ਜੁਗ ਚੌਕੜੀ ਖੇਲ ਸਾਰ ਪਾਸ਼ ਚੌਂਕੜ, ਚਾਰੇ ਜੁਗ ਚਾਰ ਕੁੰਟ ਭਵਾਈਆ। ਕੋਟਨ ਕੋਟਾਂ ਵਿਚੋਂ ਭਗਤ ਭਗਵੰਤ ਕੋਲ ਪਹੁੰਚਣ, ਮੈਂ ਸਚ ਦਿਆਂ ਸੁਣਾਈਆ। ਬਾਕੀ ਕਿਸੇ ਦਰਸ ਮਿਲੇ ਨਾ ਕਰਨਾ ਲੋਚਣ, ਲੋਚਾ ਪੂਰ ਨਾ ਕੋਇ ਵਖਾਈਆ । ਔਂਕੜ ਕਿਹਾ ਮੈਂ ਵਡਿਆਈ ਦੇਵਾਂ ਓਸ ਮੋਚਣ, ਜੋ ਚਮਿਆਰੀ ਰਵਿਦਾਸ ਕੁੱਖ ਟਿਕਾਈਆ। ਔਂਕੜ ਕਿਹਾ ਮੇਰਾ ਪਰਮ ਪੁਰਖ ਪਰਮਾਤਮ ਜੁਗ ਜੁਗ ਸਭ ਦੇ ਹਿਰਦੇ ਆਵੇ ਸੋਧਣ, ਸੁਧ ਆਪਣੀ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਔਂਕੜ ਕਹੇ ਪ੍ਰਭ ਪਰਗਟਾਏ ਆਪਣੇ ਲਾਲ, ਦੇਵਣਹਾਰ ਵਡਿਆਈਆ। ਸਾਚੀ ਸਿਖਿਆ ਇਕੋ ਸਿਖਾਲ, ਧੁਰ ਦਾ ਹੁਕਮ ਇਕ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਜੋ ਬੈਠੇ ਆਪਣੀ ਧਰਮਸਾਲ, ਅੰਤਮ ਲੇਖਾ ਲੇਖੇ ਲਏ ਪਾਈਆ। ਬ੍ਰਹਮਾ ਕਰੇ ਆਪ ਬਹਾਲ, ਸਿੰਘ ਪਾਲ ਦਏ ਵਡਿਆਈਆ। ਸ਼ੰਕਰ ਲਹਿਣਾ ਚੁਕੇ ਆਣ, ਜਗਤ ਜਗਦੀਸ਼ ਵਜੇ ਵਧਾਈਆ। ਇੰਦਰ ਚਰਨ ਡਿੱਗੇ ਆਣ, ਆਪਣਾ ਪੰਧ ਮੁਕਾਈਆ । ਸਿੰਘ ਮਨਜੀਤ ਨੌਜਵਾਨ, ਤਖ਼ਤ ਬੈਠੇ ਚਾਈਂ ਚਾਈਂਆ। ਧਰੂ ਕਹੇ ਮੇਰਾ ਲੇਖਾ ਚੁੱਕਿਆ ਦਰ ਦਰਬਾਨ, ਦਰ ਦਰਵੇਸ਼ ਹੋ ਕੇ ਸੀਸ ਨਿਵਾਈਆ । ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਸਿੰਘ ਸਵਰਨ ਦਿਤੀ ਵਡਿਆਈਆ। ਗੋਬਿੰਦ ਔਹ ਵੇਖ ਕਰ ਪਹਿਚਾਨ, ਸਤਿਜੁਗ ਧਿਆਨ ਲਗਾਈਆ। ਜਿਸ ਰਾਜੇ ਬਲ ਨੇ ਆਪਣਾ ਆਪ ਕੀਤਾ ਦਾਨ, ਬਾਵਨ ਭੇਟ ਚੜ੍ਹਾਈਆ। ਮਗਰ ਮਿਣਾਈ ਵਿਚ ਜਹਾਨ, ਢਾਈ ਕਰਮ ਲੇਖ ਪੂਰ ਕਰਾਈਆ। ਉਹਦਾ ਪਿਛਲਾ ਲਹਿਣਾ ਦੇਣਾ ਦੇਵੇ ਸ੍ਰੀ ਭਗਵਾਨ, ਕਲਜੁਗ ਅੰਤਮ ਹੋ ਸਹਾਈਆ। ਪੰਜਾਂ ਤੱਤਾਂ ਦਾ ਚੋਲਾ ਦੇ ਕੇ ਨਾਂ ਰਖ ਸਿੰਘ ਗੁਰਦਿਆਲ, ਲਾਲ ਧੁਰ ਦਾ ਲਿਆ ਬਣਾਈਆ। ਆਦਿ ਆਦਿ ਦਾ ਸੱਤ ਰੰਗ ਨਿਸ਼ਾਨ, ਜੋ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸ਼ਬਦ ਵਿਚ ਵਖਾਈਆ। ਓਸ ਦੀ ਲੋਕਮਾਤ ਨੌ ਖੰਡ ਪ੍ਰਿਥਮੀ ਸੱਤ ਦੀਪ ਪਾਵੇ ਆਣ, ਸਿਰ ਸਕੇ ਨਾ ਕੋਇ ਉਠਾਈਆ। ਜਨ ਭਗਤ ਸੁਹੇਲੇ ਲੈ ਕੇ ਨਾਲ, ਦੀਨ ਦਿਆਲ ਖ਼ੁਸ਼ੀ ਮਨਾਈਆ। ਜਨਮ ਕਰਮ ਦੇ ਲੇਖੇ ਵਿਚੋਂ ਸਾਰੇ ਕਰੇ ਬਹਾਲ, ਚੁਰਾਸੀ ਗੇੜ ਨਾ ਕੋਇ ਰਖਾਈਆ । ਸਚ ਦਵਾਰੇ ਕੱਠੇ ਕੀਤੇ ਆਣ, ਆਪ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ , ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਔਂਕੜ ਕਹੇ ਮੈਂ ਵੇਖੇ ਪੰਜ ਜੋਧੇ, ਦਰਗਾਹ ਸਾਚੀ ਸੋਭਾ ਪਾਈਆ। ਜਿਨ੍ਹਾਂ ਨੇ ਆਪਣੇ ਆਪ ਸੋਧੇ, ਸਿਧਾ ਮੇਲ ਮਿਲਿਆ ਬੇਪਰਵਾਹੀਆ। ਉਹ ਕਲਜੁਗ ਅੰਤਮ ਹੋ ਗਏ ਭਗਤਾਂ ਜੋਗੇ, ਲੋਕਮਾਤ ਸੇਵ ਕਮਾਈਆ। ਕੰਧੇ ਚੁਕ ਕੇ ਆਪਣੇ ਬੋਝੇ, ਭਗਤਾਂ ਹੌਲੇ ਭਾਰ ਰਖਾਈਆ। ਸੱਤ ਰੰਗ ਨਿਸ਼ਾਨਾ ਇਕ ਸੋਚੇ, ਸਚਖੰਡ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ । ਸੱਤ ਰੰਗ ਨਿਸ਼ਾਨਾ ਕਹੇ ਮੈਂ